ਤਾਜਾ ਖ਼ਬਰਾਂ


ਪ੍ਰਧਾਨ ਮੰਤਰੀ ਮੋਦੀ ਅੱਜ ਭੋਪਾਲ ’ਚ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦੇ ਕੇ ਕਰਨਗੇ ਰਵਾਨਾ
. . .  7 minutes ago
ਭੋਪਾਲ, 1 ਅਪ੍ਰੈਲ-ਪ੍ਰਧਾਨ ਮੰਤਰੀ ਮੋਦੀ ਅੱਜ ਭੋਪਾਲ ’ਚ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਕੰਬਾਈਡ ਕਮਾਂਡਰਾਂ ਦੀ ਕਾਨਫਰੰਸ ’ਚ ਸ਼ਾਮਿਲ ਹੋਣਗੇ।
ਨਵਜੋਤ ਸਿੰਘ ਸਿੱਧੂ ਬਾਅਦ ਦੁਪਹਿਰ ਪਟਿਆਲਾ ਜੇਲ੍ਹ ਦੇ ਬਾਹਰ ਮੀਡੀਆ ਨੂੰ ਕਰਨਗੇ ਸੰਬੋਧਨ
. . .  23 minutes ago
ਪਟਿਆਲਾ, 1 ਅਪ੍ਰੈਲ-ਸਾਬਕਾ ਕਾਂਗਰਸ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਾਅਦ ਦੁਪਹਿਰ ਪਟਿਆਲਾ ਜੇਲ੍ਹ ਦੇ ਬਾਹਰ ਮੀਡੀਆ ਨੂੰ ਸੰਬੋਧਨ ਕਰਨਗੇ।
ਸ੍ਰੀ ਕ੍ਰਿਸ਼ਨਾ ਮੰਦਿਰ (ਕੈਂਪ) 'ਚ ਗੁਲਕਾਂ 'ਚੋਂ ਨਕਦੀ ਚੋਰੀ
. . .  32 minutes ago
ਮਲੋਟ, 1 ਅਪ੍ਰੈਲ (ਪਾਟਿਲ)- ਮਲੋਟ 'ਚ ਚੋਰਾਂ ਦੇ ਹੌਂਸਲੇ ਇਸ ਕਦਰ ਵਧ ਗਏ ਹਨ ਕਿ ਉਨ੍ਹਾਂ ਨੇ ਧਾਰਮਿਕ ਅਸਥਾਨਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਬੀਤੀ ਰਾਤ ਕ੍ਰਿਸ਼ਨਾ ਮੰਦਰ ਕੈਂਪ ਜੰਡੀਲਾਲਾ ਚੌਕ ਮਲੋਟ ਵਿਖੇ ਚੋਰਾਂ ਨੇ ਮੰਦਰ...
ਅੱਜ ਜੇਲ੍ਹ ਤੋਂ ਬਾਹਰ ਆਉਣਗੇ ਨਵਜੋਤ ਸਿੰਘ ਸਿੱਧੂ
. . .  55 minutes ago
ਪਟਿਆਲਾ, 1 ਅਪ੍ਰੈਲ- ਨਵਜੋਤ ਸਿੰਘ ਸਿੱਧੂ ਅੱਜ ਪਟਿਆਲਾ ਜੇਲ੍ਹ ਤੋਂ ਰਿਹਾਅ ਹੋਣਗੇ। ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਦੇ ਅਧਿਕਾਰਤ ਟਵਿੱਟਰ ਅਕਾਉਂਟ ਤੋਂ ਕੱਲ੍ਹ ਟਵੀਟ ਕੀਤਾ ਗਿਆ ਸੀ ਕਿ ਸਾਬਕਾ ਕਾਂਗਰਸ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਭਲਕੇ...
19 ਕਿਲੋ ਵਾਲਾ ਕਮਰਸ਼ੀਅਲ ਐੱਲ.ਪੀ.ਜੀ. ਸਿਲੰਡਰ 91.50 ਰੁਪਏ ਹੋਇਆ ਸਸਤਾ
. . .  about 1 hour ago
ਨਵੀਂ ਦਿੱਲੀ, 1 ਅਪ੍ਰੈਲ-19 ਕਿਲੋ ਦੇ ਕਮਰਸ਼ੀਅਲ ਐੱਲ.ਪੀ.ਜੀ. ਸਿਲੰਡਰ ਦੀ ਕੀਮਤ 91.50 ਰੁਪਏ ਘਟੀ ਹੈ। ਦਿੱਲੀ ’ਚ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ 2,028 ਰੁਪਏ ਹੋਵੇਗੀ। ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਹੈ।
⭐ਮਾਣਕ-ਮੋਤੀ⭐
. . .  about 1 hour ago
⭐ਮਾਣਕ-ਮੋਤੀ⭐
ਪਾਕਿਸਤਾਨ : ਕਰਾਚੀ ਦੀ ਫੈਕਟਰੀ 'ਚ ਜ਼ਕਾਤ ਤੇ ਰਾਸ਼ਨ ਵੰਡ ਦੌਰਾਨ ਮਚੀ ਭਗਦੜ 'ਚ 11 ਲੋਕਾਂ ਦੀ ਮੌਤ
. . .  1 day ago
ਕਾਗਜ਼ ਰਹਿਤ ਹੋਵੇਗਾ ਕੈਗ, 1 ਅਪ੍ਰੈਲ ਤੋਂ ਡਿਜੀਟਲ ਆਡਿਟ ਦਾ ਐਲਾਨ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ 2022-23 ਵਿਚ ਸਰਕਾਰੀ ਈ-ਮਾਰਕੀਟਪਲੇਸ ਦੇ 2 ਲੱਖ ਕਰੋੜ ਰੁਪਏ ਨੂੰ ਪਾਰ ਕਰਨ 'ਤੇ ਪ੍ਰਗਟਾਈ ਖੁਸ਼ੀ
. . .  1 day ago
ਅਸੀਂ ਅੰਮ੍ਰਿਤਸਰ ਦੀ ਸੁਰੱਖਿਆ ਲਈ ਲਗਾਤਾਰ ਕੰਮ ਕਰ ਰਹੇ ਹਾਂ - ਡੀ.ਸੀ.ਪੀ.
. . .  1 day ago
ਅੰਮ੍ਰਿਤਸਰ, 31 ਮਾਰਚ – ਡੀ.ਸੀ.ਪੀ. ਪਰਮਿੰਦਰ ਸਿੰਘ ਭੰਡਾਲ ਨੇ ਕਿਹਾ ਕਿ ਅਸੀਂ ਅੰਮ੍ਰਿਤਸਰ ਦੀ ਸੁਰੱਖਿਆ ਲਈ ਲਗਾਤਾਰ ਕੰਮ ਕਰ ਰਹੇ ਹਾਂ । ਅੱਜ ਵੀ ਅਸੀਂ ਪੂਰੇ ਸ਼ਹਿਰ ਨੂੰ ਸੀਲ ਕਰ ਦਿੱਤਾ ਹੈ ...
ਪੰਜਗਰਾਈਂ ਕਲਾਂ ਚ ਭਾਰੀ ਮੀਂਹ ਤੇ ਗੜੇਮਾਰੀ, ਫ਼ਸਲਾਂ ਦਾ ਭਾਰੀ ਨੁਕਸਾਨ
. . .  1 day ago
ਪੰਜਗਰਾਈਂ ਕਲਾਂ,31 ਮਾਰਚ (ਸੁਖਮੰਦਰ ਸਿੰਘ ਬਰਾੜ) - ਪੰਜਗਰਾਈਂ ਕਲਾਂ (ਫ਼ਰੀਦਕੋਟ) 'ਚ ਸ਼ਾਮ ਦੇ ਮੌਕੇ ਹੋਈ ਭਾਰੀ ਬਾਰਿਸ਼ ਅਤੇ ਗੜੇਮਾਰੀ ਕਾਰਨ ਕਣਕ ਦੀ ਫ਼ਸਲ 'ਚ ਬੁਰੀ ਤਰ੍ਹਾਂ ਪਾਣੀ ਭਰ ਗਿਆ ...
ਬੀ. ਐਸ. ਐਫ਼. ਨੇ ਦੋ ਪੈਕਟ ਹੈਰੋਇਨ ਕੀਤੀ ਬਰਾਮਦ
. . .  1 day ago
ਅਟਾਰੀ, 31 ਮਾਰਚ (ਗੁਰਦੀਪ ਸਿੰਘ ਅਟਾਰੀ)- ਕੌਮਾਂਤਰੀ ਅਟਾਰੀ ਸਰਹੱਦ ’ਤੇ ਤਾਇਨਾਤ ਬੀ.ਐਸ.ਐਫ਼. ਦੀ 144 ਬਟਾਲੀਅਨ ਨੇ ਭਾਰਤ ਪਾਕਿਸਤਾਨ ਸਰਹੱਦ ’ਤੇ ਸਥਿਤ ਬੀ.ਓ.ਪੀ. ਦਾਉਕੇ ਦੇ ਇਲਾਕੇ ਵਿਚੋਂ ਦੋ ਪੈਕਟ ਹੈਰੋਇਨ ਦੇ ਮਿਲੇ, ਜਿਨ੍ਹਾਂ ਵਿਚੋਂ 1 ਕਿੱਲੋ 960 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਦੋਵੇਂ.....
ਪੱਤਰਕਾਰਾਂ ਦੇ ਹੋ ਰਹੇ ਹਮਲੇ ਵੱਡੀ ਸ਼ਰਮ ਦੀ ਗੱਲ- ਅਨੁਰਾਗ ਠਾਕੁਰ
. . .  1 day ago
ਨਵੀਂ ਦਿੱਲੀ, 31 ਮਾਰਚ- ਪੱਛਮੀ ਬੰਗਾਲ ਦੇ ਹਾਵੜਾ ’ਚ ਕੱਲ੍ਹ ਅਤੇ ਅੱਜ ਹੋਈ ਹਿੰਸਾ ਸੰਬੰਧੀ ਗੱਲ ਕਰਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਮਮਤਾ ਬੈਨਰਜੀ ਦੇ ਸ਼ਾਸਨ ਦੌਰਾਨ ਪੱਤਰਕਾਰਾਂ ’ਤੇ ਹਮਲੇ ਹੋਏ, ਰਾਮ ਨੌਵੀਂ ਦੀ ਸ਼ੋਭਾ ਯਾਤਰਾ ਦੌਰਾਨ ਪਥਰਾਅ ਕੀਤਾ ਗਿਆ। ਜੇਕਰ ਪੱਤਰਕਾਰ ਹਿੰਸਾ....
ਕੱਲ੍ਹ ਤੋਂ ਸਕੂਲਾਂ ਦੇ ਸਮੇਂ ਵਿਚ ਤਬਦੀਲੀ
. . .  1 day ago
ਚੰਡੀਗੜ੍ਹ, 31 ਮਾਰਚ- ਪੰਜਾਬ ਰਾਜ ਦੇ ਸਮੂਹ ਸਰਕਾਰੀ, ਪ੍ਰਾਈਵੇਟ, ਏਡਿਡ ਅਤੇ ਮਾਨਤਾ ਪ੍ਰਾਪਤ ਪ੍ਰਾਇਮਰੀ/ਮਿਡਲ/ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ 01 ਅਪ੍ਰੈਲ ਤੋਂ 30 ਸਤੰਬਰ 2023 ਤੱਕ ਸਵੇਰੇ 8:00 ਵਜੇ ਖੁੱਲ੍ਹਣਗੇ....
ਸੜਕ ਹਾਦਸੇ ’ਚ ਪੁਲਿਸ ਮੁਲਾਜ਼ਮ ਦੀ ਹੋਈ ਮੌਤ
. . .  1 day ago
ਕੁੱਲਗੜ੍ਹੀ, 31 ਮਾਰਚ (ਸੁਖਜਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਜ਼ੀਰਾ ਮਾਰਗ ’ਤੇ ਪਿੰਡ ਸਾਂਦੇ ਹਾਸ਼ਮ ਦੀ ਅਨਾਜ ਮੰਡੀ ਕੋਲ ਇਕ ਕਾਰ ਅਤੇ ਟਰੱਕ ਦੀ ਟੱਕਰ ਵਿਚ ਇਕ ਔਰਤ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵਿੰਦਰ ਕੌਰ ਹੌਲਦਾਰ ਪੰਜਾਬ ਪੁਲਿਸ ਫ਼ਿਰੋਜ਼ਪੁਰ ਤੋਂ....
ਭਾਰਤੀ ਮੂਲ ਦੇ ਅਜੈ ਸਿੰਘ ਬੰਗਾ ਬਣੇ ਵਿਸ਼ਵ ਬੈਂਕ ਦੇ ਨਵੇਂ ਸੀ.ਈ.ਓ.
. . .  1 day ago
ਵਾਸ਼ਿੰਗਟਨ, 31 ਮਾਰਚ- ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵਲੋਂ ਅਜੈ ਸਿੰਘ ਬੰਗਾ ਨੂੰ ਵਿਸ਼ਵ ਬੈਂਕ ਦੇ ਸੀ.ਈ.ਓ. ਵਜੋਂ ਨਿਯੁਕਤ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਕਿਸੇ ਹੋਰ ਦੇਸ਼ ਵਲੋਂ ਬੰਗਾ ਦੇ ਮੁਕਾਬਲੇ ਕੋਈ ਉਮੀਦਵਾਰ ਖੜ੍ਹਾ ਨਹੀਂ ਕੀਤਾ ਗਿਆ। ਬੰਗਾ ਨੂੰ 23....
ਅਦਾਲਤ ਨੇ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਕੀਤੀ ਖ਼ਾਰਜ
. . .  1 day ago
ਨਵੀਂ ਦਿੱਲੀ, 31 ਮਾਰਚ- ਦਿੱਲੀ ਦੀ ਵਿਸ਼ੇਸ਼ ਅਦਾਲਤ ਨੇ ਜੀ.ਐਨ.ਸੀ.ਟੀ.ਡੀ. ਦੀ ਆਬਕਾਰੀ ਨੀਤੀ ਬਣਾਉਣ ਅਤੇ ਲਾਗੂ ਕਰਨ ਵਿਚ ਕਥਿਤ ਬੇਨਿਯਮੀਆਂ ਨਾਲ ਸੰਬੰਧਿਤ ਸੀ.ਬੀ.ਆਈ. ਕੇਸ ਵਿਚ ਦਿੱਲੀ ਦੇ ਸਾਬਕਾ ਉਪ....
ਲੈਫ਼ਟੀਨੈਂਟ ਜਨਰਲ ਡੀ.ਐਸ. ਰਾਣਾ ਨੇ ਡੀ.ਜੀ. ਡਿਫ਼ੈਂਸ ਇੰਟੈਲੀਜੈਂਸ ਏਜੰਸੀ ਦੇ ਡਿਪਟੀ ਚੀਫ਼ ਵਜੋਂ ਸੰਭਾਲਿਆ ਅਹੁਦਾ
. . .  1 day ago
ਨਵੀਂ ਦਿੱਲੀ, 31 ਮਾਰਚ- ਲੈਫ਼ਟੀਨੈਂਟ ਜਨਰਲ ਡੀ.ਐਸ. ਰਾਣਾ ਨੇ ਅੱਜ ਡੀ.ਜੀ. ਡਿਫ਼ੈਂਸ ਇੰਟੈਲੀਜੈਂਸ ਏਜੰਸੀ ਅਤੇ ਇੰਟੈਗਰੇਟਿਡ ਡਿਫ਼ੈਂਸ ਸਟਾਫ਼ (ਇੰਟੈਲੀਜੈਂਸ) ਦੇ ਡਿਪਟੀ ਚੀਫ਼ ਵਜੋਂ ਆਪਣੀ ਨਿਯੁਕਤੀ ਸੰਭਾਲ ਲਈ ਹੈ। ਡੀ.ਜੀ. ਡੀ.ਆਈ.ਏ. ਦਾ.....
ਸਵੇਰੇ ਤੋਂ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਚਿਹਰੇ ਮੁਰਝਾਏ
. . .  1 day ago
ਗੁਰਾਇਆ, 31 ਮਾਰਚ (ਚਰਨਜੀਤ ਸਿੰਘ ਦੁਸਾਂਝ)- ਗੁਰਾਇਆ ਅਤੇ ਆਸਪਾਸ ਸਵੇਰੇ ਤੋਂ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਇਲਾਕੇ ’ਚ ਪਹਿਲਾਂ ਪਏ ਮੀਂਹ ਅਤੇ ਹਨੇਰੀ ਨੇ ਕਰੀਬ 35 ਤੋਂ 40 ਫ਼ੀਸਦੀ ਫ਼ਸਲ ਦਾ ਨੁਕਸਾਨ ਕਰ ਦਿੱਤਾ ਸੀ, ਜਿਸ ਦਾ ਪਾਣੀ ਅਜੇ ਖ਼ੇਤਾਂ ’ਚੋਂ ਸੁਕਿਆ ਨਹੀਂ ਸੀ। ਅੱਜ ਪੈ ਰਹੇ ਮੀਂਹ....
ਇਕ ਔਰਤ ਨੇ ਨੌਜਵਾਨ ਮਹਿਲਾ ਦੀ ਕੱਟੀ ਸੋਨੇ ਦੀ ਚੈਨ
. . .  1 day ago
ਤਪਾ ਮੰਡੀ, 31 ਮਾਰਚ (ਵਿਜੇ ਸ਼ਰਮਾ)- ਕੌਮੀ ਮਾਰਗ ਬਠਿੰਡਾ-ਚੰਡੀਗੜ੍ਹ ’ਤੇ ਸਥਿਤ ਤਪਾ ਬਾਈਪਾਸ ’ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਕ ਮਹਿਲਾ ਆਪਣੇ ਬੱਚਿਆਂ ਸਮੇਤ ਬੱਸ ਵਿਚ ਸੰਗਰੂਰ ਜਾਣ ਲਈ ਚੜ੍ਹੀ ਤਾਂ ਇਕ ਮਹਿਲਾ ਵਲੋਂ ਉਸ ਦੇ ਗਲੇ ਵਿਚੋਂ ਸੋਨੇ ਦੀ ਚੈਨ ਕੱਟ ਲਈ ਗਈ। ਮੌਕੇ ’ਤੇ ਨੌਜਵਾਨ....
ਅਦਾਲਤ ਨੇ ਅਰਵਿੰਦ ਕੇਜਰੀਵਾਲ ’ਤੇ ਲਗਾਇਆ 25,000 ਦਾ ਜ਼ੁਰਮਾਨਾ
. . .  1 day ago
ਨਵੀਂ ਦਿੱਲੀ, 31 ਮਾਰਚ- ਸਿੰਗਲ-ਜੱਜ ਜਸਟਿਸ ਬੀਰੇਨ ਵੈਸ਼ਨਵ ਨੇ ਪ੍ਰਧਾਨ ਮੰਤਰੀ ਦਫ਼ਤਰ ਦੇ ਜਨਤਕ ਸੂਚਨਾ ਅਧਿਕਾਰੀ, ਗੁਜਰਾਤ ਯੂਨੀਵਰਸਿਟੀ ਅਤੇ ਦਿੱਲੀ ਯੂਨੀਵਰਸਿਟੀ ਦੇ ਪੀ.ਆਈ.ਓਜ਼. ਨੂੰ ਮੋਦੀ ਦੀਆਂ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਡਿਗਰੀਆਂ ਦੇ ਵੇਰਵੇ ਪੇਸ਼ ਕਰਨ ਲਈ ਮੁੱਖ ਸੂਚਨਾ.....
ਕਰਨਾਟਕ ਚੋਣਾਂ: ਆਪ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਦੂਜੀ ਸੂਚੀ
. . .  1 day ago
ਨਵੀਂ ਦਿੱਲੀ, 31 ਮਾਰਚ- ਆਮ ਆਦਮੀ ਪਾਰਟੀ (ਆਪ) ਨੇ ਆ ਰਹੀਆਂ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੇ 60 ਉਮੀਦਵਾਰਾਂ....
ਅਮਿਤ ਕਸ਼ੱਤਰੀਆ ਨਾਸਾ ਦੇ ਖ਼ੇਤਰੀ ਦਫ਼ਤਰ ਦੇ ਪਹਿਲੇ ਮੁਖੀ ਨਿਯੁਕਤ
. . .  1 day ago
ਵਾਸ਼ਿੰਗਟਨ, 31 ਮਾਰਚ- ਭਾਰਤੀ-ਅਮਰੀਕੀ ਸਾਫ਼ਟਵੇਅਰ ਅਤੇ ਰੋਬੋਟਿਕਸ ਇੰਜੀਨੀਅਰ ਅਮਿਤ ਕਸ਼ੱਤਰੀਆ ਨੂੰ ‘ਨਾਸਾ’ ਦੇ ਨਵੇਂ-ਸਥਾਪਿਤ ਚੰਦਰਮਾ ਤੋਂ ਮੰਗਲ ਪ੍ਰੋਗਰਾਮ ਦੇ ਪਹਿਲੇ ਮੁਖੀ ਵਜੋਂ ਨਿਯੁਕਤ ਕੀਤਾ ਗਿਆ....
ਪੁਲਿਸ ਤੇ ਬੀ. ਐਸ. ਐਫ਼. ਨੇ ਤਸਕਰਾਂ ਵਲੋਂ ਸੁੱਟੀ ਹੈਰੋਇਨ ਕੀਤੀ ਬਰਾਮਦ
. . .  1 day ago
ਖ਼ੇਮਕਰਨ, 31 ਮਾਰਚ (ਰਾਕੇਸ਼ ਬਿੱਲਾ)- ਸਰਹੱਦੀ ਖ਼ੇਤਰ ’ਚ ਕਡਿਆਲੀ ਤਾਰ ਨੇੜੇ ਪਕਿਸਤਾਨੀ ਤਸਕਰਾਂ ਵਲੋਂ ਸੁੱਟੀ ਗਈ ਹੈਰੋਇਨ ਪੁਲਿਸ ਤੇ ਬੀ. ਐਸ. ਐਫ਼. ਨੇ ਸਾਂਝੇ ਸਰਚ ਅਭਿਆਨ ਦੌਰਾਨ ਬਰਾਮਦ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਗੁਪਤ ਸੂਚਨਾ ਤੇ ਚਲਾਏ ਇਸ ਸਾਂਝੇ ਅਭਿਆਨ ’ਚ ਅੱਜ ਸੀਮਾ ਚੌਕੀ.....
ਰਾਸ਼ਟਰਪਤੀ ਨੇ ਕੀਤੀ ‘ਦ ਐਲੀਫ਼ੈਂਟ ਵਿਸਪਰਜ਼’ ਦੇ ਨਿਰਮਾਤਾਵਾਂ ਨਾਲ ਮੁਲਾਕਾਤ
. . .  1 day ago
ਨਵੀਂ ਦਿੱਲੀ, 31 ਮਾਰਚ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਆਸਕਰ ਜੇਤੂ ਡਾਕੂਮੈਂਟਰੀ ‘ਦ ਐਲੀਫ਼ੈਂਟ ਵਿਸਪਰਜ਼’ ਦੇ ਨਿਰਮਾਤਾਵਾਂ ਨਾਲ ਮੁਲਾਕਾਤ ਕੀਤੀ ਅਤੇ ਭਾਰਤ ਦੀ ਸੰਭਾਲ ਅਤੇ ਕੁਦਰਤ ਨਾਲ ਇਕਸੁਰਤਾ ਵਿਚ....
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 14 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਅਸੀਂ ਗੱਲਾਂ ਅਸੂਲਾਂ ਦੀਆਂ ਕਰਦੇ ਹਾਂ ਪਰ ਅਮਲ ਆਪਣੇ ਹਿਤਾਂ ਅਨੁਸਾਰ। -ਡਬਲਿਊ ਐਸ. ਲੈਂਡਰ

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਚੰਡੀਗੜ੍ਹ, 28 ਨਵੰਬਰ (ਅਜਾਇਬ ਸਿੰਘ ਔਜਲਾ, ਨਵਿੰਦਰ ਸਿੰਘ ਬੜਿੰਗ)- ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਪੁਰਬ ਅੱਜ ਚੰਡੀਗੜ੍ਹ ਦੇ ਸਾਰੇ ਹੀ ਗੁਰਦੁਆਰਿਆਂ ਵਿਚ ਸੰਗਤਾਂ ਵਲੋਂ ਸ਼ਰਧਾ ਨਾਲ ਮਨਾਇਆ ਗਿਆ, ਸਵੇਰ ਤੋਂ ਹੀ ਸੰਗਤਾਂ ਨਤਮਸਤਕ ਹੋਣ ਲਈ ਵੱਡੀ ਗਿਣਤੀ ਵਿਚ ਪੁੱਜਣੀਆਂ ਸ਼ੁਰੂ ਹੋ ਗਈਆਂ ਸਨ | ਚੰਡੀਗੜ੍ਹ ਦੇ ਵੱਖ-ਵੱਖ ਸੈਕਟਰਾਂ ਸਥਿਤ ਗੁਰਦੁਆਰਿਆਂ ਵਿਚ ਕੀਰਤਨੀ ਜੱਥਿਆਂ, ਕਥਾ ਵਾਚਕਾਂ ਨੇ ਸੰਗਤਾਂ ਨੂੰ ਸੀ੍ਰ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਬਾਰੇ ਖ਼ਾਸ ਕਰਦੇ ਅਜੋਕੀ ਪੀੜ੍ਹੀ ਨੂੰ ਮੁਖ਼ਾਤਬ ਹੁੰਦੇ ਹੋਏ ਜਾਣੂੰ ਕਰਵਾਇਆ ਉੱਥੇ ਗੁਰੂ ਸਾਹਿਬ ਵਲੋਂ ਦਰਸਾਏ ਰਾਹਾਂ 'ਤੇ ਵੀ ਚੱਲਣ ਲਈ ਪ੍ਰੇਰਿਆ | ਨੌਵੇਂ ਪਾਤਿਸ਼ਾਹ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਅੱਜ ਗੁਰਦੁਆਰਾ ਸ੍ਰੀ ਕਲਗ਼ੀਧਰ ਖੇਡੀ ਸੈਕਟਰ 20 ਚੰਡੀਗੜ੍ਹ ਵਿਖੇ ਵੀ ਗੁਰਮਤਿ ਸਮਾਗਮ ਰੱਖੇ ਗਏ | ਅੰਮਿ੍ਤ ਵੇਲੇ ਹੀ ਨਿੱਤਨੇਮ ਦੀ ਬਾਣੀਆਂ ਦੇ ਪਾਠ ਉਪਰੰਤ ਆਸਾ ਦੀ ਵਾਰ ਦਾ ਕੀਰਤਨ ਕੀਤਾ ਗਿਆ | ਕਥਾ ਕੀਰਤਨ ਸਮਾਗਮਾਂ ਦੀ ਆਰੰਭਤਾ ਵਿਸ਼ੇਸ਼ ਤੌਰ 'ਤੇ ਭਾਈ ਬਲਵਿੰਦਰ ਸਿੰਘ ਲੋਪੋਕੇ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ, ਬੀਬੀ ਬਲਵੰਤ ਕੌਰ ਮੋਹਾਲੀ ਵਾਲੇ, ਇਸੇ ਤਰ੍ਹਾਂ ਸਤਿਸੰਗ ਜਥਾ ਸੈਕਟਰ 20, ਭਾਈ ਇੰਦਰਜੀਤ ਸਿੰਘ ਨਾਡਾ ਸਾਹਿਬ ਵਾਲੇ ਅਤੇ ਭਾਈ ਅੰਮਿ੍ਤਪਾਲ ਸਿੰਘ ਤਾਜ, ਹਜ਼ੂਰੀ ਰਾਗੀ ਗੁਰਦੁਆਰਾ ਕਲਗ਼ੀਧਰ ਖੇੜੀ ਵਲੋਂ ਵੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਗ੍ਰੰਥੀ ਭਾਈ ਨਿਰਪਾਲ ਸਿੰਘ ਨੇ ਕਥਾ ਵਿਚਾਰਾਂ ਦੁਆਰਾ ਸੰਗਤਾਂ ਨੂੰ ਗੁਰੂ ਸਾਹਿਬ ਦੇ ਜੀਵਨ ਅਤੇ ਸ਼ਹਾਦਤ ਅਤੇ ਗੁਰੂ ਇਤਿਹਾਸ ਬਾਰੇ ਵਿਚਾਰਾਂ ਕੀਤੀਆਂ | ਇਸ ਮੌਕੇ ਹੁਕਮ ਸਿੰਘ, ਮੋਹਿੰਦਰ ਸਿੰਘ, ਗੁਰਪ੍ਰੀਤ ਸਿੰਘ, ਪਿ੍ਤਪਾਲ ਸਿੰਘ, ਬਲਜਿੰਦਰ ਸਿੰਘ ਵੀ ਮੌਜੂਦ ਰਹੇ | ਮੁੱਖ ਸੇਵਾਦਾਰ ਗੁਰਬਿੰਦਰ ਸਿੰਘ ਹੈਪੀ ਨੇ ਸੰਗਤਾਂ, ਰਾਗੀ ਜਥਿਆਂ ਦਾ ਹਾਜ਼ਰੀ ਲਈ ਧੰਨਵਾਦ ਕੀਤਾ |
ਇਸੇ ਤਰ੍ਹਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ 19 ਚੰਡੀਗੜ੍ਹ ਵਿਖੇ ਵੀ ਰਾਗੀ ਜਥਾ ਭਾਈ ਡਾ. ਕਮਲੇਸ਼ ਇੰਦਰ ਸਿੰਘ ਸੁਨਾਮ ਵਾਲੇ, ਭਾਈ ਲਖਵਿੰਦਰ ਸਿੰਘ ਚੰਡੀਗੜ੍ਹ ਵਾਲੇ, ਭਾਈ ਅਵਤਾਰ ਸਿੰਘ ਮੁਲਤਾਨੀ ਲੁਧਿਆਣਾ ਵਾਲੇ, ਭਾਈ ਕੁਲਬੀਰ ਸਿੰਘ ਕੰਵਲ ਫ਼ਾਜ਼ਿਲਕਾ ਵਾਲੇ ਤੋਂ ਇਲਾਵਾ ਭਾਈ ਗੁਰਜੀਤ ਸਿੰਘ ਹਜ਼ੂਰੀ ਰਾਗੀ, ਭਾਈ ਗੁਰਪ੍ਰੀਤ ਸਿੰਘ, ਭਾਈ ਬਲਜੀਤ ਸਿੰਘ ਅਤੇ ਭਾਈ ਮਨਜਿੰਦਰ ਸਿੰਘ ਨਾਢਾ ਸਾਹਿਬ ਵਾਲਿਆਂ ਵਲੋਂ ਵੀ ਕੀਰਤਨ ਦੇ ਜ਼ਰੀਏ ਸੰਗਤਾਂ ਨਾਲ ਗੁਰਸ਼ਬਦ ਦੀ ਸਾਂਝ ਪਾਈ | ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਸੈਕਟਰ 34 ਵਿਖੇ ਭਾਈ ਮਨਜਿੰਦਰ ਸਿੰਘ ਹਜ਼ੂਰੀ ਰਾਗੀ, ਮਾਤਾ ਗੁਜਰੀ ਸੁਖਮਨੀ ਸਿਮਰਨ ਸਭਾ, ਭਾਈ ਸੰਤੋਖ ਸਿੰਘ ਚੰਡੀਗੜ੍ਹ ਵਾਲੇ, ਭਾਈ ਕਮਲਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਪਿ੍ੰਸੀਪਲ ਪ੍ਰਭਜੋਤ ਕੌਰ ਚੰਡੀਗੜ੍ਹ ਤੋਂ ਇਲਾਵਾ ਮਾਤਾ ਸਾਹਿਬ ਕੌਰ ਪਬਲਿਕ ਸਕੂਲ ਸਵਾੜਾ ਦੇ ਬੱਚਿਆਂ ਦੇ ਨਾਲ ਨਾਲ ਭਾਈ ਕਰਮਜੋਤ ਸਿੰਘ ਆਲਮਪੁਰੀ, ਭਾਈ ਗੁਰਦਿੱਤ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਵਲੋਂ ਵੀ ਕੀਰਤਨ ਨਾਲ ਸੰਗਤਾਂ ਨੂੰ ਗੁਰੂ ਦੇ ਲੜ ਲਾਇਆ | ਇਸੇ ਦੌਰਾਨ ਭਾਈ ਗੁਰਵਿੰਦਰ ਸਿੰਘ, ਗਿਆਨੀ ਜਸਵਿੰਦਰ ਸਿੰਘ ਹੈੱਡ ਗ੍ਰੰਥੀ, ਭਾਈ ਤੇਜਿੰਦਰ ਸਿੰਘ ਸ਼ਿਮਲੇ ਵਾਲਿਆਂ ਵਲੋਂ ਕੀਰਤਨ ਨਾਲ ਹਾਜ਼ਰੀਆਂ ਭਰੀਆਂ | ਚੰਡੀਗੜ੍ਹ ਗੁਰਦੁਆਰਾ ਅਸਥਾਪਨ ਕਮੇਟੀ ਸੈਕਟਰ 22 ਵਿਖੇ ਗੁਰਜੋਤ ਸਿੰਘ ਸਾਹਨੀ ਤੇ ਸਮੁੱਚੀ ਪ੍ਰਬੰਧਕ ਕਮੇਟੀ ਵਲੋਂ ਵੀ ਸ਼ਹੀਦੀ ਪੁਰਬ ਸ਼ਰਧਾ ਨਾਲ ਮਨਾਇਆ ਗਿਆ | ਗੁਰਦੁਆਰਾ ਸੈਕਟਰ 7,8,21,23, 40 ਅਤੇ 46 ਆਦਿ ਵਿਚ ਵੀ ਸੰਗਤਾਂ ਗੁਰੂ ਘਰਾਂ ਵਿਚ ਨਤਮਸਤਕ ਹੋਈਆਂ, ਰਾਗੀ ਜੱਥਿਆਂ ਨੇ ਜਿੱਥੇ ਕੀਰਤਨ ਨਾਲ ਹਾਜ਼ਰੀਆਂ ਭਰੀਆਂ ਉੱਥੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਉਪਦੇਸ਼ਾਂ 'ਤੇ ਚੱਲਣ ਲਈ ਵੀ ਸੰਗਤਾਂ ਨਾਲ ਆਪਣੇ ਵਿਚਾਰ ਪ੍ਰਗਟਾਏ ਗਏ | ਸਾਰੇ ਹੀ ਗੁਰੂ ਘਰਾਂ ਵਿਚ ਸਮਾਗਮਾ ਉਪਰੰਤ ਦੇਰ ਰਾਤ ਤਕ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ |

ਉੱਘੇ ਮਾਹਰਾਂ ਦੀ ਬਾਹਰੀ ਪੀਅਰ ਰਿਵਿਊ ਕਮੇਟੀ ਵਲੋਂ ਪੈਕ ਦਾ ਤਿੰਨ ਰੋਜ਼ਾ ਦੌਰਾ ਸ਼ੁਰੂ

ਚੰਡੀਗੜ੍ਹ, 28 ਨਵੰਬਰ (ਪ੍ਰੋ. ਅਵਤਾਰ ਸਿੰਘ)-ਵੱਖ-ਵੱਖ ਉੱਘੀਆਂ ਸ਼ਖ਼ਸੀਅਤਾਂ ਦੀ ਬਣੀ ਇੱਕ ਬਾਹਰੀ ਪੀਅਰ ਰਿਵਿਊ ਕਮੇਟੀ ਨੇ ਅੱਜ ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ) ਚੰਡੀਗੜ੍ਹ ਦੇ ਕੈਂਪਸ ਵਿਚ ਆਪਣਾ ਤਿੰਨ ਰੋਜ਼ਾ ਦÏਰਾ ਸ਼ੁਰੂ ਕੀਤਾ¢ ਪੀਅਰ ...

ਪੂਰੀ ਖ਼ਬਰ »

ਮਨੋਹਰ ਲਾਲ ਖੱਟਰ ਆਪਣੀ ਰਾਜਧਾਨੀ ਹਰਿਆਣੇ 'ਚ ਹੀ ਬਣਾਉਣ-ਰਵੀਇੰਦਰ ਸਿੰਘ

ਚੰਡੀਗੜ੍ਹ, 28 ਨਵੰਬਰ (ਪ੍ਰੋ.ਅਵਤਾਰ ਸਿੰਘ)-ਅਕਾਲੀ ਦਲ 1920 ਦੇ ਪ੍ਰਧਾਨ ਸ. ਰਵੀਇੰਦਰ ਸਿੰਘ ਨੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਸੂਬੇ ਦੀ ਰਾਜਧਾਨੀ ਹਰਿਆਣੇ 'ਚ ਹੀ ਬਣਾਉਣ ਤਾਂ ਜੋ ਦੋਹਾਂ ਸੂਬਿਆਂ 'ਚ ਹਲਾਤ ਆਮ ਵਰਗੇ ਬਣੇ ...

ਪੂਰੀ ਖ਼ਬਰ »

ਪ੍ਰਵੀਨ ਮਿੱਤਲ ਪ੍ਰਧਾਨ ਅਤੇ ਮੈਡਮ ਚਲੱਪਾ ਬਣੀ ਜਨਰਲ ਸਕੱਤਰ

ਜ਼ੀਰਕਪੁਰ, 28 ਨਵੰਬਰ (ਅਵਤਾਰ ਸਿੰਘ)-ਜ਼ੀਰਕਪੁਰ ਨਗਰ ਕੌਂਸਲ ਦੇ ਵਾਰਡ ਨੰ. 31 ਦੀ ਗੜ੍ਹ ਮੰਨੀ ਜਾਂਦੀ ਗੋਬਿੰਦ ਵਿਹਾਰ ਕਾਲੋਨੀ ਦੀਆਂ ਕੱਲ੍ਹ ਹੋਈਆਂ ਚੋਣਾਂ ਦੌਰਾਨ ਕਾਲੋਨੀ ਵਾਸੀਆਂ ਨੇ ਕੌਂਸਲਰ ਦੇ ਸਹੁਰੇ ਨੂੰ ਕਰਾਰੀ ਹਾਰ ਦਿੱਤੀ ਹੈ | ਜ਼ਿਕਰਯੋਗ ਹੈ ਕਿ ਬੀਤੀ ਨਗਰ ...

ਪੂਰੀ ਖ਼ਬਰ »

ਡੇਰਾਬੱਸੀ ਪੁਲਿਸ ਨੇ ਅਗਵਾ ਹੋਇਆ ਬੱਚਾ ਸੋਹਾਣੇ ਤੋਂ ਕੀਤਾ ਬਰਾਮਦ ਦੋ ਦਿਨਾਂ 'ਚ ਸੁਲਝਾਈ ਬੱਚਾ ਅਗਵਾ ਹੋਣ ਦੀ ਗੁੱਥੀ

ਡੇਰਾਬੱਸੀ, 28 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਮਿਉਂਸੀਪਲ ਪਾਰਕ 'ਚੋਂ ਅਗਵਾ ਹੋਏ ਦੋ ਸਾਲਾਂ ਬੱਚੇ ਦੇ ਮਾਮਲੇ ਦੀ ਪੁਲਿਸ ਨੇ ਗੁੱਥੀ ਸੁਲਝਾ ਲਈ ਹੈ | ਦੇਰ ਰਾਤ ਡੇਰਾਬੱਸੀ ਪੁਲਿਸ ਨੇ ਬੱਚੇ ਨੂੰ ਸੋਹਾਣਾ ਸਾਹਿਬ ਗੁਰਦੁਆਰੇ ਨੇੜੇ ਅਗਵਾਕਾਰ ਸਮੇਤ ਕਾਬੂ ਕਰ ...

ਪੂਰੀ ਖ਼ਬਰ »

ਜਗਜੀਤ ਸਿੰਘ ਦਰਦੀ ਪ੍ਰੈੱਸ ਐਕਰੀਡੇਸ਼ਨ ਕਮੇਟੀ ਦੇ ਚੇਅਰਮੈਨ ਬਣੇ

ਪਟਿਆਲਾ, 28 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਤੇ ਚੰਡੀਗੜ੍ਹ ਦੇ ਗਵਰਨਰ ਸ੍ਰੀ ਬਨਵਾਰੀ ਲਾਲ ਪ੍ਰੋਹਿਤ ਵਲੋਂ ਹੁਕਮ ਜਾਰੀ ਕਰਕੇ ਚੜ੍ਹਦੀਕਲਾ ਗਰੁੱਪ ਦੇ ਚੇਅਰਮੈਨ ਪਦਮਸ੍ਰੀ ਜਗਜੀਤ ਸਿੰਘ ਦਰਦੀ ਨੂੰ ਪੈੱ੍ਰਸ ਐਕਰੀਡੇਸ਼ਨ ਕਮੇਟੀ ਚੰਡੀਗੜ੍ਹ ਦਾ ਚੇਅਰਮੈਨ ...

ਪੂਰੀ ਖ਼ਬਰ »

ਪੂਰੇ ਗੁਜਰਾਤ ਵਿਚ ਬਦਲਾਅ ਦੀ ਲਹਿਰ ਚੱਲ ਰਹੀ ਹੈ : ਭਗਵੰਤ ਮਾਨ

ਚੰਡੀਗੜ੍ਹ, 28 ਨਵੰਬਰ (ਅਜੀਤ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕਰਦਿਆਂ ਕਿਹਾ ਕਿ ਪੂਰੇ ਗੁਜਰਾਤ ਵਿਚ ਬਦਲਾਅ ਦੀ ਲਹਿਰ ਚੱਲ ਰਹੀ ਹੈ ਤੇ ਲੋਕ ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਨਹੀਂ ਸਗੋਂ ਆਮ ਆਦਮੀ ਪਾਰਟੀ ਦੀ ਨਵੇਂ ਇੰਜਣ ਵਾਲੀ ਸਰਕਾਰ ...

ਪੂਰੀ ਖ਼ਬਰ »

ਮਕੜੌਨਾ ਖ਼ੁਰਦ ਦੇ ਛਿੰਝ ਮੇਲੇ 'ਚ ਝੰਡੀ ਦੀ ਕੁਸ਼ਤੀ ਗੌਰਵ ਮਾਛੀਵਾੜਾ ਅਤੇ ਪਿ੍ੰਸ ਕੁਹਾਲੀ ਦਰਮਿਆਨ ਬਰਾਬਰ ਰਹੀ

ਸ੍ਰੀ ਚਮਕੌਰ ਸਾਹਿਬ, 28 ਨਵੰਬਰ (ਜਗਮੋਹਣ ਸਿੰਘ ਨਾਰੰਗ)-ਨੇੜਲੇ ਪਿੰਡ ਮਕੜੌਨਾ ਖ਼ੁਰਦ ਵਿਖੇ ਸ਼ਹੀਦ ਬਾਬਾ ਬਲਾਕਾ ਸਿੰਘ ਜੀ ਯਾਦਗਾਰੀ ਦੰਗਲ ਐਂਡ ਸਪੋਰਟਸ ਕਮੇਟੀ (ਰਜਿ:), ਪ੍ਰਵਾਸੀ ਭਾਰਤੀਆਂ, ਸਮੂਹ ਗਰਾਮ ਪੰਚਾਇਤ ਵਲੋਂ ਸ਼ਹੀਦ ਬਾਬਾ ਬਲਾਕਾ ਸਿੰਘ ਦੀ ਯਾਦ ਨੂੰ ...

ਪੂਰੀ ਖ਼ਬਰ »

ਸ਼ਰਧਾ ਤੇ ਉਤਸ਼ਾਹ ਨਾਲ 2 ਨੂੰ ਮਨਾਇਆ ਜਾਵੇਗਾ ਦਸਮੀ ਦਾ ਦਿਹਾੜਾ

ਐੱਸ. ਏ. ਐੱਸ. ਨਗਰ, 28 ਨਵੰਬਰ (ਰਾਣਾ)-ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ 2 ਦਸੰਬਰ ਨੂੰ ਦਸਵੀਂ ਦਾ ਦਿਹਾੜਾ ਪੂਰਨ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਇਸ ਦਿਨ ਸਵੇਰੇ 9 ...

ਪੂਰੀ ਖ਼ਬਰ »

ਮੋਟਰਸਾਈਕਲ ਅਤੇ ਸਕਾਰਪੀਓ ਵਿਚਕਾਰ ਹਾਦਸਾ, ਦੋ ਦੀ ਮੌਤ

ਪੰਚਕੂਲਾ, 28 ਨਵੰਬਰ (ਕਪਿਲ)-ਪੰਚਕੂਲਾ ਦੇ ਬਰਵਾਲਾ-ਮੌਲੀ ਰੋਡ 'ਤੇ ਮੋਟਰਸਾਈਕਲ ਅਤੇ ਸਕਾਰਪੀਓ ਵਿਚਕਾਰ ਵਾਪਰੇ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ 'ਚੋਂ ਦੋ ਦੀ ਮੌਤ ਹੋ ਗਈ ਜਦਕਿ ਤੀਜਾ ਨੌਜਵਾਨ ਗੰਭੀਰ ਜ਼ਖ਼ਮੀ ਹੋਣ ਕਰਕੇ ਪੀ. ਜੀ. ਆਈ. ਚੰਡੀਗੜ੍ਹ ...

ਪੂਰੀ ਖ਼ਬਰ »

ਵਾਲੀਬਾਲ ਟੂਰਨਾਮੈਂਟ ਕਰਵਾਇਆ

ਡੇਰਾਬੱਸੀ, 28 ਨਵੰਬਰ (ਪੜ੍ਹੀ)-ਡੇਰਾਬੱਸੀ ਬਲਾਕ ਦੇ ਪਿੰਡ ਪੰਡਵਾਲਾ ਵਿਖੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਮਕਸਦ ਨਾਲ ਦੂਜਾ ਬਲਾਕ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ, ਦਾ ਉਦਘਾਟਨ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਛੋਟੇ ਭਰਾ ਪਰਮਜੀਤ ਸਿੰਘ ...

ਪੂਰੀ ਖ਼ਬਰ »

ਸਕੂਲਾਂ ਵਿਚ ਖਾਲੀ ਅਹੁਦਿਆਂ 'ਤੇ ਅਧਿਆਪਕਾਂ ਦੀ ਰੈਗੂਲਰ ਭਰਤੀ ਜਾਰੀ

ਚੰਡੀਗੜ੍ਹ, 28 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਜਲਦੀ ਹੀ ਅਧਿਆਪਕਾਂ ਦੀ ਕਮੀ ਪੂਰੀ ਹੋਣ ਜਾ ਰਹੀ ਹੈ | ਸਕੂਲ ਸਿਖਿਆ ਵਿਭਾਗ ਵਲੋਂ 532 ਟੀ.ਜੀ.ਟੀ ਅੰਗ੍ਰੇਜ਼ੀ ਵਿਸ਼ਾ ਦੇ ਅਧਿਆਪਕਾਂ ਨੂੰ ਰਿਕਾਰਡ ਸਮੇਂ ਵਿਚ ਸਕੂਲ ਅਲਾਟ ਕਰ ...

ਪੂਰੀ ਖ਼ਬਰ »

ਹਾਈਵੇਅ 'ਤੇ ਖ਼ਰਾਬ ਹੋਏ ਟਰੱਕ ਨੂੰ ਸਿਲੰਡਰ ਨਾਲ ਭਰੇ ਕੈਂਟਰ ਨੇ ਮਾਰੀ ਟੱਕਰ

ਡੇਰਾਬੱਸੀ, 28 ਨਵੰਬਰ (ਪੜ੍ਹੀ)-ਬੀਤੇ ਦਿਨ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ 'ਤੇ ਸਥਿਤ ਦੇਵੀ ਨਗਰ ਜੁਗਰਾਜ ਢਾਬੇ ਨੇੜੇ ਸੜਕ ਕਿਨਾਰੇ ਖੜ੍ਹੇ ਟਰੱਕ ਨੂੰ ਪਿੱਛੇ ਤੋਂ ਆ ਰਹੇ ਸਿਲੰਡਰ ਨਾਲ ਭਰੇ ਕੈਂਟਰ ਨੇ ਟੱਕਰ ਮਾਰ ਦਿੱਤੀ | ਹਾਲਾਂਕਿ ਕੈਂਟਰ 'ਚ ਸਵਾਰ ਦੋ ਵਿਅਕਤੀਆਂ ...

ਪੂਰੀ ਖ਼ਬਰ »

ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਡੇਰਾਬੱਸੀ, 28 ਨਵੰਬਰ (ਰਣਬੀਰ ਸਿੰਘ ਪੜ੍ਹੀ)-ਭਾਰਤੀਆ ਪਬਲਿਕ ਸਕੂਲ ਡੇਰਾਬੱਸੀ ਦੇ ਦਸਵੀਂ ਕਲਾਸ 'ਚ ਅਵੱਲ ਆਏ ਵਿਦਿਆਰਥੀਆਂ ਨੂੰ ਸਕੂਲ ਪ੍ਰਬੰਧਕ ਕਮੇਟੀ ਵਲੋਂ ਵਜੀਫ਼ਾ ਅਤੇ ਦਸਤਾਰਬੰਦੀ ਵਿਚ ਅਵੱਲ ਆਉਣ ਵਾਲਿਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਸਕੂਲ ਦੀ ...

ਪੂਰੀ ਖ਼ਬਰ »

ਸੈਕਟਰ 110-111 ਦੀਆਂ ਐਸੋਸੀਏਸ਼ਨਾਂ ਨੇ ਟੀ. ਡੀ. ਆਈ. ਬਿਲਡਰ ਵਿਰੁੱਧ ਕਾਰਵਾਈ ਨਾ ਹੋਣ 'ਤੇ ਸਰਕਾਰ ਵਿਰੁੱਧ ਸੰਘਰਸ਼ ਦੀ ਦਿੱਤੀ ਚਿਤਾਵਨੀ

ਐੱਸ. ਏ. ਐੱਸ. ਨਗਰ, 28 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਸੈਕਟਰ 110-111 ਦੇ ਨਿਵਾਸੀਆਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਐਸੋਸੀਏਸ਼ਨਾਂ ਵਲੋਂ ਸਾਂਝੇ ਤੌਰ 'ਤੇ ਬਣਾਈ ਕੋਆਰਡੀਨੇਸ਼ਨ ਕਮੇਟੀ ਨੇ ਪੰਜਾਬ ਸਰਕਾਰ ਵਲੋਂ ਟੀ. ਡੀ. ਆਈ. ਬਿਲਡਰ ਵਲੋਂ ...

ਪੂਰੀ ਖ਼ਬਰ »

ਮੋਤੀ ਰਾਮ ਆਰੀਆ ਸਕੂਲ 'ਚ ਖ਼ੂਨਦਾਨ ਕੈਂਪ ਲਗਾਇਆ

ਚੰਡੀਗੜ੍ਹ, 28 ਨਵੰਬਰ (ਨਵਿੰਦਰ ਸਿੰਘ ਬੜਿੰਗ)-ਮੋਤੀ ਰਾਮ ਆਰੀਆ ਸੀਨੀਅਰ ਸੈਕੰਡਰੀ ਸਕੂਲ ਸੈਕਟਰ 27 ਵਿਚ ਸਾਲਾਨਾ ਖ਼ੂਨਦਾਨ ਕੈਂਪ ਸਕੂਲ ਦੇ ਸੰਸਥਾਪਕ ਹਰਦਿਆਲ ਮਹਾਜਨ ਦੀ ਯਾਦ ਵਿਚ ਲਗਾਇਆ ਗਿਆ | ਕੈਂਪ ਦਾ ਉਦਘਾਟਨ ਚੰਡੀਗੜ੍ਹ ਨਗਰ ਨਿਗਮ ਦੀ ਮੇਅਰ ਸਰਬਜੀਤ ਕੌਰ ਨੇ ...

ਪੂਰੀ ਖ਼ਬਰ »

ਪੈਰਾ ਓਲੰਪੀਅਨਜ਼ ਨਾਲ ਧੱਕੇਸ਼ਾਹੀ ਤੇ ਬਦਸਲੂਕੀ ਦੀ ਅਕਾਲੀ ਦਲ ਨੇ ਕੀਤੀ ਨਿਖੇਧੀ

ਚੰਡੀਗੜ੍ਹ, 28 ਨਵੰਬਰ (ਅਜੀਤ ਬਿਊਰੋ) : ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਮਿਲਣ ਆਏ ਪੈਰਾ ਓਲੰਪੀਅਨਜ਼ ਨਾਲ ਧੱਕੇਸ਼ਾਹੀ ਅਤੇ ਬਦਸਲੂਕੀ ਕੀਤੇ ਜਾਣ ਦੀ ਨਿਖੇਧੀ ਕੀਤੀ ਹੈ | ਇਹ ਪੈਰਾ ਓਲੰਪੀਅਨਜ਼ ਆਮ ਆਦਮੀ ...

ਪੂਰੀ ਖ਼ਬਰ »

ਸੂਬੇ ਵਿਚ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਖੱਟਰ ਸਰਕਾਰ ਲਗਾਤਾਰ ਯਤਨਸ਼ੀਲ

ਚੰਡੀਗੜ੍ਹ, 28 ਨਵੰਬਰ (ਐਨ.ਐਸ. ਪਰਵਾਨਾ)-ਭਾਰਤ ਦੀ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਮੰਗਲਵਾਲ ਨੂੰ ਸਿਰਸਾ ਜ਼ਿਲ੍ਹੇ ਨੂੰ ਮੈਡੀਕਲ ਕਾਲਜ ਦੀ ਸੌਗਾਤ ਦਵੇਗੀ | ਉਹ ਕੁਰੂਕਸ਼ੇਤਰ ਤੋਂ ਇਸ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਣਗੇ | ਇਹ ਮੈਡੀਕਲ ਕਾਲਜ ਕਰੀਬ 1090 ...

ਪੂਰੀ ਖ਼ਬਰ »

ਰਾਸ਼ਟਰਪਤੀ ਦਰੋਪਦੀ ਮੁਰਮੂ ਅੱਜ ਕੁਰੂਕਸ਼ੇਤਰ ਵਿਚ ਕੌਮਾਂਤਰੀ ਗੀਤਾ ਮਹਾਉਤਸਵ ਦੇ ਮੁੱਖ ਪ੍ਰੋਗ੍ਰਾਮਾਂ ਦੀ ਕਰਨਗੇ ਸ਼ੁਰੂਆਤ

ਚੰਡੀਗੜ੍ਹ, 28 ਨਵੰਬਰ (ਐਨ.ਐਸ. ਪਰਵਾਨਾ)-ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਹਰਿਆਣਾ ਦੇ ਦੋ ਦਿਨਾਂ ਦੌਰੇ 'ਤੇ ਆ ਰਹੀ ਹੈ ਤੇ 29 ਅਤੇ 30 ਨਵੰਬਰ ਨੂੰ ਰਾਸ਼ਟਰਪਤੀ ਹਰਿਆਣਾ ਵਿਚ ਵੱਖ-ਵੱਖ ਪ੍ਰੋਗ੍ਰਾਮਾਂ ਵਿਚ ਸ਼ਿਰਕਤ ਕਰੇਗੀ | ਅੱਜ ਸਵੇਰੇ 10:30 ਵਜੇ ਰਾਸ਼ਟਰਪਤੀ ...

ਪੂਰੀ ਖ਼ਬਰ »

ਕੌਮੀ ਸੇਵਾ ਯੋਜਨਾ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਚੰਡੀਗੜ੍ਹ, 28 ਨਵੰਬਰ (ਪ੍ਰੋ. ਅਵਤਾਰ ਸਿੰਘ)-ਮੇਹਰ ਚੰਦ ਮਹਾਜਨ ਡੀ.ਏ.ਵੀ ਕਾਲਜ ਫਾਰ ਵੂਮੈਨ, ਚੰਡੀਗੜ੍ਹ ਦੀਆਂ ਐਨ.ਐਸ.ਐਸ ਯੂਨਿਟਾਂ ਨੇ 2022-23 ਬੈਚ ਦੇ ਐਨ.ਐਸ.ਐਸ ਵਲੰਟੀਅਰਾਂ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਇਆ | ਕਾਲਜ ਦੀ ਪਿ੍ੰਸੀਪਲ ਡਾ. ਨਿਸ਼ਾ ਭਾਰਗਵ ਨੇ ਮੁੱਖ ...

ਪੂਰੀ ਖ਼ਬਰ »

ਖ਼ਪਤਕਾਰਾਂ ਦੀਆਂ ਸਮਸਿਆਵਾਂ ਦੇ ਤੁਰੰਤ ਹੱਲ ਲਈ ਨਿਗਮ ਵਲੋਂ ਦੀ ਸੁਣਵਾਈ ਅੱਜ

ਚੰਡੀਗੜ੍ਹ, 28 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਖਪਤਕਾਰਾਂ ਨੂੰ ਬਿਨ੍ਹਾਂ ਰੁਕਾਵਟ ਬਿਜਲੀ ਦੀ ਸਪਲਾਈ ਉਪਲਬਧ ਕਰਵਾਉਣ ਲਈ ਪ੍ਰਤੀਬੱਧ ਹੈ | ਖਪਤਕਾਰਾਂ ਦੀ ਸਮਸਿਆਵਾਂ ਦੇ ਤੁਰੰਤ ਹੱਲ ਲਈ ਨਿਗਮ ਵਲੋਂ ਅਨੇਕ ਮਹਤੱਵਕਾਂਸ਼ੀ ...

ਪੂਰੀ ਖ਼ਬਰ »

ਫੈਕਟਰੀ ਵਿੱਚੋਂ ਸ਼ਟਰਿੰਗ ਦੀਆਂ ਪਲੇਟਾਂ ਚੋਰੀ

ਚੰਡੀਗੜ੍ਹ, 28 ਨਵੰਬਰ (ਨਵਿੰਦਰ ਸਿੰਘ ਬੜਿੰਗ)-ਚੰਡੀਗੜ੍ਹ ਦੇ ਸੈਕਟਰ-23 ਸੀ ਦੇ ਰਹਿਣ ਵਾਲੇ ਪੀ. ਸੀ. ਅਗਰਵਾਲ ਨੇ ਸਥਾਨਕ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਦਯੋਗਿਕ ਖੇਤਰ ਫੇਜ਼-1 ਵਿਖੇ ਉਨ੍ਹਾਂ ਦੀ ਫੈਕਟਰੀ ਹੈ | ਜਿਸ ਵਿੱਚੋਂ ਅਣਪਛਾਤੇ ਵਿਅਕਤੀ ...

ਪੂਰੀ ਖ਼ਬਰ »

ਮਾਮਲਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿੰਘ ਸਾਹਿਬਾਨ ਦਾਦੂਵਾਲ ਵਿਰੁੱਧ ਐਕਸ਼ਨ ਲੈਣ-ਝੀਂਡਾ ਦੀ ਪੁਰਜ਼ੋਰ ਅਪੀਲ

ਚੰਡੀਗੜ੍ਹ, 28 ਨਵੰਬਰ (ਐਨ.ਐਸ. ਪਰਵਾਨਾ)–ਸੁਪਰੀਮ ਕੋਰਟ ਨੇ ਫ਼ੈਸਲੇ ਅਨੁਸਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜੀ ਜਾ ਚੁੱਕੀ ਹੈ | ਹੁਣ ਉਸ ਦਾ ਕੋਈ ਵਜੂਦ ਨਹੀਂ ਪਰ ਬਲਬੀਰ ਸਿੰਘ ਦਾਦੂਵਾਲ ਅਜੇ ਵੀ ਆਪਣੇ ਨੂੰ ਪ੍ਰਧਾਨ ਕਹੀ ਜਾਂਦੇ ਹਨ | ਇਹ ਵਿਚਾਰ ...

ਪੂਰੀ ਖ਼ਬਰ »

ਚੋਣਾਂ ਗੁਜਰਾਤ 'ਚ-ਹਰਿਆਣਾ ਤੇ ਪੰਜਾਬ ਦੇ 'ਨੇਤਾ' ਹੋਏ ਸਰਗਰਮ

ਚੰਡੀਗੜ੍ਹ, 28 ਨਵੰਬਰ (ਐਨ. ਐਸ. ਪਰਵਾਨਾ)–ਗੁਜਰਾਤ ਵਿਧਾਨ ਸਭਾ ਦੀ ਇਸੇ ਮਹੀਨੇ ਹੋਣ ਵਾਲੀਆਂ ਚੋਣਾਂ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਕਾਫ਼ੀ ਸਰਗਰਮ ਹੋ ਗਏ ਹਨ ਤੇ ਉਨ੍ਹਾਂ ਨੇ ਚੋਣ ਦੌਰੇ ਸ਼ੁਰੂ ...

ਪੂਰੀ ਖ਼ਬਰ »

ਹਰਿਆਣਾ ਦੇ ਸੀ.ਐਮ. ਨਾਲ ਦਿੱਲੀ ਦੀਆਂ ਵਪਾਰਕ ਐਸੋਸੀਏਸ਼ਨਾਂ ਨੇ ਕੀਤੀ ਮੁਲਾਕਾਤ

ਚੰਡੀਗੜ੍ਹ, 28 ਨਵੰਬਰ (ਐਨ.ਐਸ. ਪਰਵਾਨਾ)-ਦਿੱਲੀ ਦੀ ਹੋਲਸੇਲ ਮਾਰਕਿਟ ਹਰਿਆਣਾ ਵਿਚ ਸੰਭਾਵਨਾਵਾਂ ਤਲਾਸ਼ ਰਹੀ ਹੈ | ਆਪਣੇ ਵਪਾਰ ਦਾ ਹਰਿਆਣਾ ਵਿਚ ਵਿਸਤਾਰੀਕਰਨ ਅਤੇ ਸ਼ਿਫਟ ਕਰਨ ਨੂੰ ਲੈ ਕੇ ਦਿੱਲੀ ਦੀਆਂ ਵੱਖ-ਵੱਖ ਵਪਾਰਕ ਐਸੋਸੀਏਸ਼ਨਾਂ ਨੇ ਹਰਿਆਣਾ ਦੇ ਮੁੱਖ ...

ਪੂਰੀ ਖ਼ਬਰ »

ਘਰ 'ਚੋਂ ਸੋਨੇ ਦੇ ਗਹਿਣੇ ਅਤੇ 1 ਲੱਖ ਨਕਦੀ ਚੋਰੀ

ਐੱਸ. ਏ. ਐੱਸ. ਨਗਰ, 28 ਨਵੰਬਰ (ਜਸਬੀਰ ਸਿੰਘ ਜੱਸੀ)-ਥਾਣਾ ਸੋਹਾਣਾ ਅਧੀਨ ਪੈਂਦੇ ਪਿੰਡ ਬੈਰੋਂਪੁਰ ਸੈਕਟਰ-110 ਵਿਚਲੇ ਇਕ ਘਰ 'ਚੋਂ ਚੋਰਾਂ ਵਲੋਂ ਸੋਨੇ ਦੇ ਗਹਿਣੇ ਅਤੇ 1 ਲੱਖ ਰੁ. ਦੀ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਸ਼ਿਕਾਇਤਕਰਤਾ ਮਨਜੀਤ ਸਿੰਘ ...

ਪੂਰੀ ਖ਼ਬਰ »

ਦੇਰ ਰਾਤ ਤੱਕ ਢਾਬਾ ਖੋਲ੍ਹਣ 'ਤੇ 4 ਢਾਬਾ ਮਾਲਕਾਂ ਖ਼ਿਲਾਫ਼ ਕੇਸ ਦਰਜ

ਜ਼ੀਰਕਪੁਰ, 28 ਨਵੰਬਰ (ਹੈਪੀ ਪੰਡਵਾਲਾ)-ਸਥਾਨਕ ਪੁਲਿਸ ਨੇ ਡਿਪਟੀ ਕਮਿਸ਼ਨਰ ਮੁਹਾਲੀ ਅਮਿਤ ਤਲਵਾੜ ਵਲੋਂ ਜਾਰੀ ਹੁਕਮਾਂ ਦੀ ਉਲੰਘਣਾ ਦੇ ਦੋਸ਼ ਹੇਠ 4 ਢਾਬੇ ਵਾਲਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਮਾਮਲੇ ਬਾਬਤ ਥਾਣਾ ਮੁਖੀ ਇੰਸਪੈਕਟਰ ਦੀਪਇੰਦਰ ਸਿੰਘ ਬਰਾੜ ਨੇ ...

ਪੂਰੀ ਖ਼ਬਰ »

ਲਾਪਤਾ ਹੋਇਆ ਵਿਦਿਆਰਥੀ ਘਰ ਵਾਪਸ ਪਰਤਿਆ

ਡੇਰਾਬੱਸੀ, 28 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੀ ਅਮਰਦੀਪ ਕਾਲੋਨੀ ਦਾ ਰਹਿਣ ਵਾਲਾ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ, ਜੋ ਕਿ ਬੀਤੇ ਸ਼ੁਕਰਵਾਰ ਨੂੰ ਅਚਾਨਕ ਲਾਪਤਾ ਹੋ ਗਿਆ ਸੀ, ਅੱਜ ਸਵੇਰੇ ਪੁਲਿਸ ਨੂੰ ਸਥਾਨਕ ਬੱਸ ਸਟੈਂਡ ਤੋਂ ਮਿਲ ਗਿਆ | ਪੁਲਿਸ ਮੁਤਾਬਕ ...

ਪੂਰੀ ਖ਼ਬਰ »

ਕਾਰ ਦੀ ਟੱਕਰ ਲੱਗਣ ਨਾਲ ਵਿਅਕਤੀ ਦੀ ਮੌਤ

ਲਾਲੜੂ, 28 ਨਵੰਬਰ (ਰਾਜਬੀਰ ਸਿੰਘ)-ਲੈਹਲੀ-ਬਨੂੰੜ ਸੰਪਰਕ ਸੜਕ 'ਤੇ ਪਿੰਡ ਲੈਹਲੀ ਨੇੜੇ ਇਕ ਕਾਰ ਦੀ ਟੱਕਰ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਪੁਲਿਸ ਨੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਹੈ | ਨਾਹਰ ...

ਪੂਰੀ ਖ਼ਬਰ »

ਕੌਮੀ ਮਾਰਗ 'ਤੇ ਸਥਿਤ ਦੋ ਏ. ਟੀ. ਐਮ. ਤੋੜਨ ਦੀ ਨਾਕਾਮ ਕੋਸ਼ਿਸ਼

ਲਾਲੜੂ, 28 ਨਵੰਬਰ (ਰਾਜਬੀਰ ਸਿੰਘ)-ਅਣਪਛਾਤੇ ਲੁਟੇਰਿਆਂ ਨੇ ਇਕ ਹੀ ਰਾਤ 'ਚ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਸਥਿਤ ਵੱਖ-ਵੱਖ ਬੈਂਕਾਂ ਦੇ 2 ਏ. ਟੀ. ਐਮ. ਤੋੜਨ ਦੀ ਨਾਕਾਮ ਕੋਸ਼ਿਸ਼ ਕੀਤੀ | ਇਕ ਪਾਸੇ ਜਿਥੇ ਲੁਟੇਰਿਆਂ ਨੇ ਪੀ. ਐਨ. ਬੀ. ਬੈਂਕ. ਦੀ ਏ. ਟੀ. ਐਮ. ਮਸ਼ੀਨ ਤੋੜਨ ...

ਪੂਰੀ ਖ਼ਬਰ »

ਟਰੱਕ ਦੀ ਟੱਕਰ ਵੱਜਣ ਨਾਲ 2 ਮੋਟਰਸਾਈਕਲ ਸਵਾਰਾਂ ਦੀ ਮੌਤ

ਐੱਸ. ਏ. ਐੱਸ. ਨਗਰ, 28 ਨਵੰਬਰ (ਜਸਬੀਰ ਸਿੰਘ ਜੱਸੀ)-ਥਾਣਾ ਸੋਹਾਣਾ ਅਧੀਨ ਪੈਂਦੇ ਪਿੰਡ ਸਨੇਟਾ ਦੇ ਰੇਲਵੇ ਬਿ੍ਜ ਦੇ ਕੋਲ ਇਕ ਟਰੱਕ ਦੀ ਲਪੇਟ 'ਚ ਆਉਣ ਕਾਰਨ 2 ਨੌਜਵਾਨਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕਾਂ ਦੀ ਪਛਾਣ ਗੁਰਨਾਮ ਅਤੇ ਗੁਰਬਚਨ ਸਿੰਘ ...

ਪੂਰੀ ਖ਼ਬਰ »

ਦਿੱਲੀ ਤੋਂ ਚੱਲੀ ਸੀਸ ਮਾਰਗ ਯਾਤਰਾ ਜ਼ੀਰਕਪੁਰ ਪਹੁੰਚੀ

ਜ਼ੀਰਕਪੁਰ, 28 ਨਵੰਬਰ (ਹੈਪੀ ਪੰਡਵਾਲਾ)-ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਚਾਂਦਨੀ ਚਾੌਕ ਦਿੱਲੀ ਤੋਂ ਚੱਲੀ ਸੀਸ ਮਾਰਗ ਯਾਤਰਾ ਦੇਰ ਸ਼ਾਮ ਜ਼ੀਰਕਪੁਰ ਪਹੁੰਚੀ | ਦਿੱਲੀ ਤੋਂ ਵਾਇਆ ਅੰਬਾਲਾ, ਬਨੂੰੜ ਹੁੰਦੀ ਯਾਤਰਾ ਦਾ ...

ਪੂਰੀ ਖ਼ਬਰ »

ਸਰਤਾਜ ਸਿੰਘ ਐਨ. ਐਸ. ਯੂ. ਆਈ. ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ

ਐੱਸ. ਏ. ਐੱਸ. ਨਗਰ, 28 ਨਵੰਬਰ (ਕੇ. ਐੱਸ. ਰਾਣਾ)-ਸਥਾਨਕ ਫੇਜ਼-7 ਦੇ ਵਸਨੀਕ ਸਰਤਾਜ ਸਿੰਘ ਨੂੰ ਐਨ. ਐਸ. ਯੂ. ਆਈ. ਜ਼ਿਲ੍ਹਾ ਮੁਹਾਲੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਦੇ ਚਲਦਿਆਂ ਐਨ. ਐਸ. ਯੂ. ਆਈ. ਪੰਜਾਬ ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਿੱਧੂ ਵਲੋਂ ਅੱਜ ਇੱਥੇ ...

ਪੂਰੀ ਖ਼ਬਰ »

ਝਪਟਮਾਰਾਂ ਨੇ 3 ਥਾਵਾਂ 'ਤੇ ਵਾਰਦਾਤਾਂ ਨੂੰ ਦਿੱਤਾ ਅੰਜ਼ਾਮ

ਐੱਸ. ਏ. ਐੱਸ. ਨਗਰ, 28 ਨਵੰਬਰ (ਜਸਬੀਰ ਸਿੰਘ ਜੱਸੀ)-ਸ਼ਹਿਰ ਅੰਦਰ ਪਿਛਲੇ ਕੁਝ ਦਿਨਾਂ 'ਚ ਜਿਥੇ ਕਾਰ ਖੋਹਣ ਦੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਹਨ, ਉਥੇ ਹੀ ਝਪਟਮਾਰ ਵੀ ਬੇਖ਼ੌਫ਼ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ | ਪਹਿਲਾ ਮਾਮਲਾ ਥਾਣਾ ਫੇਜ਼-8 ਅਧੀਨ ਪੈਂਦੇ ...

ਪੂਰੀ ਖ਼ਬਰ »

ਐੱਨ. ਆਰ. ਆਈ. ਏ ਵਲੋਂ ਲਗਾਏ ਮੁਫ਼ਤ ਮੈਡੀਕਲ ਕੈਂਪ ਦੌਰਾਨ 200 ਮਰੀਜ਼ਾਂ ਦੀ ਜਾਂਚ

ਐੱਸ. ਏ. ਐੱਸ. ਨਗਰ, 28 ਨਵੰਬਰ (ਕੇ. ਐੱਸ. ਰਾਣਾ)-ਸਥਾਨਕ ਫੇਜ਼-11 ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਐੱਨ. ਆਰ. ਆਈ. ਆਰਗੇਨਾਈਜ਼ੇਸ਼ਨ ਵਲੋਂ ਚੇਅਰਮੈਨ ਡਾ. ਗੁਰਮੇਲ ਸਿੰਘ ਚਾਹਲ ਦੀ ਅਗਵਾਈ ਹੇਠ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਇਸ ਕੈਂਪ ਦੌਰਾਨ ਫੇਜ਼-11 ਅਤੇ ...

ਪੂਰੀ ਖ਼ਬਰ »

ਬੰਦ ਪਈਆਂ ਖੇਡਾਂ ਸੰਬੰਧੀ ਲਾਲੜੂ ਦੇ ਨੌਜਵਾਨਾਂ ਨੇ ਕੀਤਾ ਵੱਡਾ ਉਪਰਾਲਾ

ਲਾਲੜੂ, 28 ਨਵੰਬਰ (ਰਾਜਬੀਰ ਸਿੰਘ)-ਲੰਮੇ ਸਮੇਂ ਤੋਂ ਲਾਲੜੂ ਪਿੰਡ 'ਚ ਬੰਦ ਪਈਆਂ ਖੇਡਾਂ ਨੂੰ ਸ਼ੁਰੂ ਕਰਵਾਉਣ ਦੇ ਮਾਮਲੇ 'ਚ ਪਿੰਡ ਦੇ ਨੌਜਵਾਨਾਂ ਵਲੋਂ ਵੱਡਾ ਉਪਰਾਲਾ ਕੀਤਾ ਗਿਆ ਹੈ | ਬਿਨਾਂ ਕਿਸੇ ਸਿਆਸੀ ਮਦਦ ਤੋਂ ਇਨ੍ਹਾਂ ਨੌਜਵਾਨਾਂ ਵਲੋਂ ਪਿੰਡ ਦੇ ਨੇੜੇ ਪੈਂਦੀ ...

ਪੂਰੀ ਖ਼ਬਰ »

ਪੁਲਿਸ ਨੇ ਨਾਜਾਇਜ਼ ਸ਼ਰਾਬ ਸਮੇਤ ਕਾਰ ਚਾਲਕ ਕੀਤਾ ਕਾਬੂ

ਐੱਸ. ਏ. ਐੱਸ. ਨਗਰ, 28 ਨਵੰਬਰ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-1 ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਦੌਰਾਨ 1 ਮੁਲਜ਼ਮ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ, ਦੀ ਪਛਾਣ ਰਣਜੀਤ ਸਿੰਘ ਵਾਸੀ ਸੰਗਤਪੁਰਾ ਮੁਹੱਲਾ ਮੰਡੀ ...

ਪੂਰੀ ਖ਼ਬਰ »

ਪੰਡਿਤ ਰਾਓ ਵਲੋਂ ਹੋਮਲੈਂਡ ਨੂੰ ਨੋਟਿਸ ਜਾਰੀ

ਐੱਸ. ਏ. ਐੱਸ. ਨਗਰ, 28 ਨਵੰਬਰ (ਜਸਬੀਰ ਸਿੰਘ ਜੱਸੀ)-ਪੰਡਿਤ ਰਾਓ ਧਰੇਨਵਰ ਨੇ ਪ੍ਰਾਈਵੇਟ ਹਾਊਸਿੰਗ ਕਾਲੋਨੀ ਹੋਮਲੈਂਡ ਨੂੰ ਕਾਨੂੰਨੀ-ਕਮ-ਪ੍ਰਤੀਨਿਧਤਾ ਨੋਟਿਸ ਜਾਰੀ ਕੀਤਾ ਹੈ | ਪੰਡਿਤ ਰਾਓ ਨੇ ਮੰਗ ਕੀਤੀ ਹੈ ਕਿ ਕਾਲੋਨੀ ਦੇ ਮਾਲਕ ਆਪਣੇ ਵਸਨੀਕਾਂ ਜੋ ਕਿ ...

ਪੂਰੀ ਖ਼ਬਰ »

ਫਾਈਨਾਂਸ ਕੰਪਨੀ ਦੇ ਇੰਜੀਨੀਅਰ ਦੀ ਸ਼ੱਕੀ ਹਾਲਾਤਾਂ 'ਚ ਲਾਸ਼ ਮਿਲੀ

ਡੇਰਾਬੱਸੀ, 28 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੀ ਸਰਸਵਤੀ ਵਿਹਾਰ ਕਾਲੋਨੀ ਵਿਖੇ ਇਕ ਆਈ. ਟੀ. ਇੰਜੀਨੀਅਰ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਉਸ ਦੀ ਲਾਸ਼ ਸਵੇਰੇ 11 ਵਜੇ ਉਸ ਦੇ ਬੰਦ ਕਮਰੇ 'ਚ ਛੱਤ ਵਾਲੇ ਪੱਖੇ ਨਾਲ ਲਟਕਦੀ ਹੋਈ ਮਿਲੀ | ਮਿ੍ਤਕ ਦੀ ਪਛਾਣ 25 ...

ਪੂਰੀ ਖ਼ਬਰ »

ਐਮ. ਪੀ. ਸੀ. ਏ. ਵਲੋਂ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਆਰਥਿਕ ਮਦਦ ਭੇਟ

ਐੱਸ. ਏ. ਐੱਸ. ਨਗਰ, 28 ਨਵੰਬਰ (ਕੇ. ਐੱਸ. ਰਾਣਾ)-ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ (ਐਮ. ਪੀ. ਸੀ. ਏ.) ਵਲੋਂ ਪ੍ਰਧਾਨ ਹਰਪ੍ਰੀਤ ਸਿੰਘ ਡਡਵਾਲ ਦੀ ਅਗਵਾਈ ਹੇਠ ਤਹਿਸੀਲ ਦਫ਼ਤਰ ਵਿਖੇ ਇਕ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ 31 ਹਜ਼ਾਰ ਰੁ. ਦੀ ਆਰਥਿਕ ਮਦਦ ਭੇਟ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ ਲੱਖਾਂ ਦੀ ਠੱਗੀ ਮਾਰਨ ਵਾਲੇ ਜੋੜੇ ਸਮੇਤ 3 ਖ਼ਿਲਾਫ਼ ਮਾਮਲਾ ਦਰਜ

ਐੱਸ. ਏ. ਐੱਸ. ਨਗਰ, 28 ਨਵੰਬਰ (ਜਸਬੀਰ ਸਿੰਘ ਜੱਸੀ)-ਥਾਣਾ ਸੋਹਾਣਾ ਦੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ 'ਤੇ 47 ਲੱਖ 25 ਹਜ਼ਾਰ ਰੁ. ਦੀ ਧੋਖਾਧੜੀ ਦੇ ਮਾਮਲੇ 'ਚ 3 ਮੁਲਜ਼ਮਾਂ ਖ਼ਿਲਾਫ਼ ਧਾਰਾ-406, 420, 465, 467, 468, 471 ਦੇ ਤਹਿਤ ਮਾਮਲਾ ਦਰਜ ਕੀਤਾ ਹੈ, ਦੀ ਪਛਾਣ ਜੈਦੀਪ ਸਿੰਘ ਉਰਫ਼ ...

ਪੂਰੀ ਖ਼ਬਰ »

ਖਿਜ਼ਰਾਬਾਦ ਖੇਡ ਮੇਲੇ 'ਚ ਚਨਾਲੋਂ ਦੀ ਟੀਮ ਰਹੀ ਜੇਤੂ

ਮਾਜਰੀ, 28 ਨਵੰਬਰ (ਕੁਲਵੰਤ ਸਿੰਘ ਧੀਮਾਨ)-ਕਸਬਾ ਖਿਜ਼ਰਾਬਾਦ ਸ਼ਹੀਦ ਭਗਤ ਸਿੰਘ ਮੈਮੋਰੀਅਲ ਸਪੋਰਟਸ ਕਲੱਬ ਵਲੋਂ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 27ਵਾਂ ਖੇਡ ਮੇਲਾ ਕਰਵਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਰਚਰਨ ਸਿੰਘ ਖਿਜ਼ਰਾਬਾਦ ਨੇ ...

ਪੂਰੀ ਖ਼ਬਰ »

ਪਲਵ ਸੇਨ ਗੁਪਤਾ ਨੂੰ ਵਰਲਡ ਪੀਸ ਕੌਂਸਲ ਦਾ ਪ੍ਰਧਾਨ ਚੁਣੇ ਜਾਣਾ ਦੇਸ਼ ਲਈ ਮਾਣ ਵਾਲੀ ਗੱਲ–ਦਾਊਾ

ਐੱਸ. ਏ. ਐੱਸ. ਨਗਰ, 28 ਨਵੰਬਰ (ਕੇ. ਐੱਸ. ਰਾਣਾ)-ਸੰਨ 1949 ਵਿਚ ਵਿਸ਼ਵ ਯੁੱਧ ਕਾਰਨ ਹੋਣੇ ਜਾਨੀ ਤੇ ਮਾਲੀ ਨੁਕਸਾਨ ਤੋਂ ਸਬਕ ਲੈਂਦਿਆਂ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਵਲੋਂ ਮਿਲ ਕੇ ਵਰਲਡ ਪੀਸ ਕੌਂਸਲ ਸੰਸਥਾ ਦੀ ਸਥਾਪਨਾ ਕੀਤੀ ਗਈ ਸੀ, ਜਿਸ ਦਾ ਹੈੱਡਕੁਆਟਰ ਹੈਲੀਨਸਕੀ ...

ਪੂਰੀ ਖ਼ਬਰ »

ਭਾਈ ਘਨੱ੍ਹਈਆ ਜੀ ਵੈੱਲਫ਼ੇਅਰ ਸੁਸਾਇਟੀ ਨੇ ਮਨਾਇਆ ਸ਼ਹੀਦੀ ਦਿਹਾੜਾ

ਐੱਸ. ਏ. ਐੱਸ. ਨਗਰ, 28 ਨਵੰਬਰ (ਕੇ. ਐੱਸ. ਰਾਣਾ)-ਭਾਈ ਘਨੱ੍ਹਈਆ ਜੀ ਕੇਅਰ ਸਰਵਿਸ ਐਂਡ ਵੈੱਲਫ਼ੇਅਰ ਸੁਸਾਇਟੀ ਮੁਹਾਲੀ ਵਲੋਂ ਡਿਪਟੀ ਕਮਿਸ਼ਨਰ ਤੇ ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਅਤੇ ਫ਼ੂਡ ਫਾਰ ਨੀਡੀ ਐਂਡ ਪੂਅਰ ਵੈੱਲਫ਼ੇਅਰ ਸੁਸਾਇਟੀ ਮੁਹਾਲੀ ਦੇ ਸਹਿਯੋਗ ...

ਪੂਰੀ ਖ਼ਬਰ »

ਵੱਖ-ਵੱਖ ਗੁਰੂ ਘਰਾਂ 'ਚ ਸ਼ਰਧਾ ਨਾਲ ਮਨਾਇਆ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ

ਐੱਸ. ਏ. ਐੱਸ. ਨਗਰ, 28 ਨਵੰਬਰ (ਕੇ. ਐੱਸ. ਰਾਣਾ)-ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ 'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 347ਵਾਂ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸਵੇਰੇ 9 ਵਜੇ ਸ੍ਰੀ ਸਹਿਜ ਪਾਠ ਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX