ਫ਼ਿਰੋਜ਼ਪੁਰ, 28 ਨਵੰਬਰ (ਕੁਲਬੀਰ ਸਿੰਘ ਸੋਢੀ)-ਆਮ ਆਦਮੀ ਪਾਰਟੀ ਵਲੋਂ ਲੋਕਾ ਨੂੰ ਸਾਫ਼-ਸੁਥਰਾ ਰਾਜ ਦੇਣ ਦਾ ਵਾਅਦਾ ਕੀਤਾ ਸੀ, ਜੋ ਠੁੱਸ ਹੁੰਦਾ ਦਿਖਾਈ ਦੇ ਰਿਹਾ ਹੈ, ਕਿਉਂਕਿ ਸ਼ਹਿਰ ਵਿਚ ਗੁੰਡਾਗਰਦੀ, ਮੋਬਾਈਲ ਸਨੈਚਿੰਗ, ਵਾਹਨ ਚੋਰੀ ਤੇ ਘਰਾਂ ਵਿਚ ਚੋਰੀ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ, ਪਰ ਪੁਲਿਸ ਮੂਕ ਦਰਸ਼ਨ ਬਣ ਤਮਾਸ਼ਾ ਵੇਖ ਰਹੀ ਹੈ, ਜਿਸ ਨੰੂ ਲੈ ਕੇ ਸ਼ਹਿਰ ਵਾਸੀਆਂ ਵਿਚ ਭਾਰੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਸ਼ਹਿਰ ਵਿਚ ਅਮਨ ਕਾਨੰੂਨ ਨਾਮ ਦੀ ਕੋਈ ਗੱਲਬਾਤ ਦਿਖਾਈ ਨਹੀਂ ਦੇ ਰਹੀ ਹੈ | ਦੂਸਰੇ ਪਾਸੇ ਸ਼ਹਿਰ ਵਾਸੀਆਂ ਵਲੋਂ ਸੂਬਾ ਸਰਕਾਰ ਨੂੰ ਰੱਜ ਕੇ ਕੋਸਿਆ ਜਾ ਰਿਹਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਸੂਬੇ ਦੀ ਅਮਨ ਸ਼ਾਂਤੀ ਭੰਗ ਹੈ ਤੇ ਸੂਬੇ ਦੇ ਵਿਧਾਇਕ ਦੂਸਰੇ ਰਾਜ ਗੁਜਰਾਤ ਵਿਚ ਆਪਣੇ ਸਮਰਥਕਾਂ ਨੂੰ ਲੈ ਕੇ ਚੋਣ ਪ੍ਰਚਾਰ ਕਰਨ ਵਿਚ ਲੱਗੇ ਹੋਏ ਹਨ | ਸ਼ਹਿਰ ਵਾਸੀਆਂ ਦਾ ਮੌਜੂਦਾ ਸਰਕਾਰ, ਵਿਧਾਇਕ ਤੇ ਪੁਲਿਸ ਅਧਿਕਾਰੀਆਂ 'ਤੇ ਗ਼ੁੱਸਾ ਓਦੋਂ ਫੁੱਟਿਆ, ਜਦੋਂ 2 ਅਣਪਛਾਤੇ ਨੌਜਵਾਨਾਂ ਵਲੋਂ ਐਕਟਿਵਾ 'ਤੇ ਸਵਾਰ ਲੜਕੀਆਂ ਦਾ ਮੋਬਾਈਲ ਫ਼ੋਨ ਖੋਹਣ ਦੀ ਕੋਸ਼ਿਸ਼ ਦੌਰਾਨ ਐਕਟਿਵਾ ਸਵਾਰ ਲੜਕੀਆਂ ਹਾਦਸੇ ਦਾ ਸ਼ਿਕਾਰ ਹੋ ਗਈਆਂ | ਸ਼ਹਿਰ ਵਾਸੀਆਂ ਵਲੋਂ ਫ਼ਿਰੋਜ਼ਪੁਰ ਛਾਉਣੀ ਨੂੰ ਜੋੜਨ ਵਾਲੇ ਪੁਲ 'ਤੇ ਜਾਮ ਲਗਾ ਦਿੱਤਾ ਤੇ ਸ਼ਹਿਰ ਦੇ ਮਾਹੌਲ ਨੂੰ ਠੀਕ ਕਰਨ ਦੀ ਮੰਗ ਕੀਤੀ | ਮਿਲੀ ਜਾਣਕਾਰੀ ਅਨੁਸਾਰ ਥਾਣਾ ਸਦਰ ਫ਼ਿਰੋਜ਼ਪੁਰ ਅਧੀਨ ਆਉਂਦੇ ਖੇਤਰ ਰਿਖੀ ਕਾਲੋਨੀ ਦੀ ਵਾਸੀ ਗੀਤਿਕਾ ਪੁੱਤਰੀ ਬਲਜਿੰਦਰ ਕੁਮਾਰ ਜੋ ਆਪਣੀ ਸਹੇਲੀ ਵਾਣੀ ਚਾਵਲਾ ਨਾਮਕ ਨਾਲ ਘਰੇਲੂ ਕੰਮ ਲਈ ਐਕਟਿਵਾ 'ਤੇ ਸਵਾਰ ਹੋ ਕੇ ਜਾ ਰਹੀ ਸੀ | ਇਸ ਦੌਰਾਨ 2 ਅਣਪਛਾਤੇ ਨੌਜਵਾਨ ਬਾਈਕ 'ਤੇ ਆਏ, ਉਨ੍ਹਾਂ ਲੜਕੀਆਂ ਕੋਲੋਂ ਮੋਬਾਈਲ ਖੋਹ ਫ਼ਰਾਰ ਹੋ ਗਏ, ਜਦੋਂ ਲੜਕੀਆਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਐਕਟਿਵਾ ਦਾ ਸੰਤੁਲਨ ਵਿਗੜ 'ਤੇ ਲੜਕੀਆਂ ਸੜਕ ਦੇ ਨੇੜੇ ਡਿਗ ਗਈਆਂ, ਜਿਸ ਦੌਰਾਨ ਇਕ ਲੜਕੀ ਗੀਤਿਕਾ ਗਰਦਨ 'ਤੇ ਕੰਡਿਆਲੀ ਵੱਜਣ ਨਾਲ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ, ਜੋ ਨਿੱਜੀ ਹਸਪਤਾਲ ਵਿਖੇ ਜੇਰੇ ਇਲਾਜ ਹੈ | ਮਿਲੀ ਜਾਣਕਾਰੀ ਅਨੁਸਾਰ ਪੁਲਿਸ ਵਲੋਂ ਅਣਪਛਾਤੇ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ |
ਕੀ ਕਹਿਣਾ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਦਾ
ਜ਼ਿਲ੍ਹੇ ਵਿਚ ਵਧ ਰਹੀਆਂ ਸਨੈਚਿੰਗ ਦੀਆਂ ਘਟਨਾਵਾਂ ਦੇ ਵਿਰੋਧ ਵਿਚ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਸੂਬਾ ਸਰਕਾਰ ਤੇ ਪੁਲਿਸ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਰੇਲਵੇ ਪੁਲ 'ਤੇ ਧਰਨਾ ਦਿੱਤਾ | ਪ੍ਰਦਰਸ਼ਨਕਾਰੀਆਂ ਵਲੋਂ ਦੋਸ਼ ਲਗਾਇਆ ਗਿਆ ਕਿ ਪੁਲਿਸ ਲੁੱਟ-ਖੋਹ ਕਰਨ ਵਾਲਿਆ ਨੂੰ ਫੜਨ ਦੀ ਬਜਾਏ ਪੀੜਤਾਂ ਦੀ ਐਫ.ਆਈ.ਆਰ ਦਰਜ ਕਰਨ ਤੋਂ ਵੀ ਗੁਰੇਜ਼ ਕਰਦੀ ਹੈ | ਕਰੀਬ ਸਾਢੇ ਤਿੰਨ ਘੰਟੇ ਤੱਕ ਚੱਲੇ ਇਸ ਧਰਨੇ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਸ਼ਹਿਰ ਵਿਚ ਸ਼ਰੇਆਮ ਵਿਕ ਰਹੇ ਬੀਫ ਅਤੇ ਨਸ਼ੇ 'ਤੇ ਬੋਲਦਿਆਂ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਸ਼ਰੇਆਮ ਬੀਫ ਵੇਚਿਆ ਜਾ ਰਿਹਾ ਹੈ ਅਤੇ ਵੱਖ-ਵੱਖ ਥਾਵਾਂ 'ਤੇ ਨਸ਼ੇ ਵੇਚੇ ਜਾ ਰਹੇ ਹਨ | ਸਭ ਕੁਝ ਜਾਣਦੇ ਹੋਏ ਵੀ ਪੁਲਿਸ ਅਧਿਕਾਰੀ ਮੂਕ ਦਰਸ਼ਕ ਬਣ ਕੇ ਸਾਰੀ ਖੇਡ ਦੇਖ ਰਹੇ ਹਨ | ਉਨ੍ਹਾਂ ਕਿਹਾ ਕਿ ਆਮ ਨਾਗਰਿਕ ਦਾ ਘਰੋਂ ਸੁਰੱਖਿਅਤ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਭਾਵੇਂ ਜ਼ਿਲ੍ਹੇ ਦੀ ਕਮਾਨ ਇਸ ਵੇਲੇ ਮਹਿਲਾ ਅਧਿਕਾਰੀਆਂ ਦੇ ਹੱਥਾਂ ਵਿਚ ਹੈ, ਪਰ ਫਿਰ ਵੀ ਸ਼ਹੀਦਾਂ ਦੇ ਸ਼ਹਿਰ ਦੀਆਂ ਔਰਤਾਂ ਸੁਰੱਖਿਅਤ ਨਹੀਂ ਹਨ | ਦੂਸਰੇ ਪਾਸੇ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਲਈ ਐੱਸ.ਪੀ ਡਿਟੈਕਟਿਵ ਗੁਰਮੀਤ ਸਿੰਘ ਚੀਮਾ ਅਤੇ ਡੀ.ਐੱਸ.ਪੀ ਹੈੱਡ ਕੁਆਰਟਰ ਮਨਜੀਤ ਸਿੰਘ ਪੁੱਜੇ | ਉਨ੍ਹਾਂ ਕਿਹਾ ਕਿ ਜਲਦੀ ਹੀ ਚੋਰੀਆਂ ਕਰਨ ਵਾਲਿਆ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਪੁਲਿਸ ਵਲੋਂ ਭਵਿੱਖ ਵਿਚ ਅਜਿਹੀ ਘਟਨਾ ਨਾ ਵਾਪਰਨ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ | ਧਰਨੇ ਦੀ ਅਗਵਾਈ ਕਰ ਰਹੀਆਂ ਸਮਾਜਿਕ ਜਥੇਬੰਦੀਆਂ ਦੇ ਅਹੁਦੇਦਾਰਾਂ ਦੀ ਬੁੱਧਵਾਰ ਨੂੰ ਐੱਸ.ਐੱਸ.ਪੀ ਕੰਵਰਦੀਪ ਕੌਰ ਨਾਲ ਮੀਟਿੰਗ ਵੀ ਕਰਵਾਈ ਜਾਵੇਗੀ |
ਫ਼ਿਰੋਜ਼ਪੁਰ, 28 ਨਵੰਬਰ (ਕੁਲਬੀਰ ਸਿੰਘ ਸੋਢੀ)-ਕਿਸਾਨੀ ਮੰਗਾਂ ਦੀ ਪੂਰਤੀ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਡੀ.ਸੀ. ਦਫ਼ਤਰ ਫ਼ਿਰੋਜ਼ਪੁਰ ਬਾਹਰ ਪੱਕਾ ਮੋਰਚਾ ਪਿਛਲੇ ਦੋ ਦਿਨ ਤੋਂ ਲਗਾਇਆ ਹੋਇਆ ਹੈ, ਜੋ ਤੀਜੇ ਦਿਨ ਵਿਚ ਸ਼ਾਮਿਲ ਹੋ ਗਿਆ ਹੈ | ...
ਫ਼ਾਜ਼ਿਲਕਾ, 28 ਨਵੰਬਰ (ਦਵਿੰਦਰ ਪਾਲ ਸਿੰਘ)-ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਦਿੱਤੀ ਮਾਫ਼ੀ ਦੇ ਮਾਮਲੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ, ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ...
ਜਲਾਲਾਬਾਦ, 28 ਨਵੰਬਰ (ਜਤਿੰਦਰ ਪਾਲ ਸਿੰਘ)-ਪਿਛਲੇ ਕੁੱਝ ਸਮੇਂ ਤੋਂ ਪੰਜਾਬ ਵਿਚ ਬਜ਼ੁਰਗਾਂ ਤੇ ਲਾਵਾਰਸਾਂ ਨੂੰ ਸੰਭਾਲਣ ਲਈ ਕਈ ਸੰਸਥਾਵਾਂ ਅੱਗੇ ਆ ਰਹੀਆਂ ਹਨ ਅਤੇ ਦਿਮਾਗ਼ੀ ਤੌਰ 'ਤੇ ਬਿਮਾਰ ਦੇ ਨਾਲ-ਨਾਲ ਬੇਸਹਾਰੇ ਲਾਵਾਰਸ ਬਜ਼ੁਰਗਾਂ ਨੂੰ ਵੀ ਅੱਗੇ ਆ ਕੇ ...
ਜ਼ੀਰਾ, 28 ਨਵੰਬਰ (ਪ੍ਰਤਾਪ ਸਿੰਘ ਹੀਰਾ)-ਦੇਸ਼ ਦੀਆਂ ਜੇਲ੍ਹਾਂ ਅੰਦਰ ਬਿਨਾਂ ਕਸੂਰ ਤੋਂ ਪਿਛਲੇ 30-30 ਸਾਲਾਂ ਤੋਂ ਸਜ਼ਾਵਾਂ ਪੂਰੀ ਕਰ ਚੁੱਕੇ ਸਿੱਖਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦਿਆਂ ਕੇਂਦਰ ਸਰਕਾਰ ਵਲੋਂ ਇਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਅਤੇ ਸਿੱਖ ...
ਅਬੋਹਰ, 28 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਸਥਾਨਕ ਤਹਿਸੀਲ ਕੰਪਲੈਕਸ ਦੇ ਸਾਹਮਣੇ ਸੁੰਦਰ ਨਗਰੀ ਸਥਿਤ ਗੁਰਦੁਆਰਾ ਗੁਰੂ ਤੇਗ਼ ਬਹਾਦਰ ਸਾਹਿਬ ਵਿਖੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ | ਗੁਰਦੁਆਰਾ ਸਾਹਿਬ ...
ਫ਼ਾਜ਼ਿਲਕਾ, 28 ਨਵੰਬਰ (ਦਵਿੰਦਰ ਪਾਲ ਸਿੰਘ)-ਭਾਰਤ ਪਾਕਿਸਤਾਨ ਸਰਹੱਦ ਨੇੜੇ ਇਕ ਖੇਤ ਵਿਚੋਂ ਬੀਤੇ ਦਿਨ ਬਰਾਮਦ ਹੋਈ ਹੈਰੋਇਨ ਦੇ ਮਾਮਲੇ ਵਿਚ ਸਦਰ ਥਾਣਾ ਪੁਲਿਸ ਨੇ 4 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਪੁਲਿਸ ਨੂੰ ਭੇਜੇ ਪੱਤਰ ਵਿਚ ਸੁਰੇਸ਼ ਚੰਦਰ ਜੋਸ਼ੀ ...
ਫ਼ਿਰੋਜ਼ਪੁਰ, 28 ਨਵੰਬਰ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਦੀ ਅਦਾਲਤ ਵਲੋਂ ਚੈੱਕ ਬਾਉਂਸ ਦੇ ਮਾਮਲੇ ਵਿਚ ਡੀ.ਆਰ.ਐਮ. ਦਫ਼ਤਰ ਦੀ ਪੀ ਬਰਾਂਚ ਵਿਚ ਲੱਗੇ ਕਰਮਚਾਰੀ ਕ੍ਰਿਸ਼ਨ ਦੇਵ ਪੁੱਤਰ ਅਰਜਨ ਦਾਸ ਵਾਸੀ ਬਰਟ ਰੋਡ ਫ਼ਿਰੋਜ਼ਪੁਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ 2 ਸਾਲ ਦੀ ...
ਫ਼ਿਰੋਜ਼ਪੁਰ, 28 ਨਵੰਬਰ (ਕੁਲਬੀਰ ਸਿੰਘ ਸੋਢੀ)-ਥਾਣਾ ਸਦਰ ਫ਼ਿਰੋਜ਼ਪੁਰ ਅਧੀਨ ਆਉਂਦੇ ਖੇਤਰਾਂ ਵਿਚ ਨਾਜਾਇਜ ਸ਼ਰਾਬ ਵੇਚਣ ਵਾਲਿਆਂ 'ਤੇ ਸ਼ਿਕੰਜਾ ਕੱਸਦੇ ਹੋਏ ਪੁਲਿਸ ਵਲੋਂ ਛਾਪੇਮਾਰੀ ਕੀਤੀਆਂ ਜਾ ਰਹੀਆਂ ਹਨ | ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਥਾਣਾ ਸਦਰ ...
ਫ਼ਾਜ਼ਿਲਕਾ, 28 ਨਵੰਬਰ (ਦਵਿੰਦਰ ਪਾਲ ਸਿੰਘ)-ਨਾਮਾਲੂਮ ਟਰੈਕਟਰ ਟਰਾਲੀ ਦੀ ਟੱਕਰ ਨਾਲ ਹੋਈ ਮੌਤ ਤੋਂ ਬਾਅਦ ਸਦਰ ਥਾਣਾ ਪੁਲਿਸ ਨੇ ਨਾਮਾਲੂਮ ਟਰੈਕਟਰ ਟਰਾਲੀ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਨੂੰ ਦਿੱਤੇ ਬਿਆਨ ਵਿਚ ਜਰਨੈਲ ਸਿੰਘ ਪੁੱਤਰ ਜੋਗਿੰਦਰ ...
ਤਲਵੰਡੀ ਭਾਈ, 28 ਨਵੰਬਰ (ਰਵਿੰਦਰ ਸਿੰਘ ਬਜਾਜ)-ਜਿੱਥੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲੋਕਾਂ ਨੂੰ ਰੋਜ਼ਗਾਰ ਦੇਣ ਅਤੇ ਪੰਜਾਬ ਵਿਚ ਹੀ ਕੰਮ ਦੇਣ ਦੇ ਵੱਡੇ-ਵੱਡੇ ਐਲਾਨ ਕੀਤੇ ਜਾ ਰਹੇ ਹਨ, ਉਥੇ ਹੀ ਪੰਜਾਬ ਦੀ ਇਸ ਮੌਜੂਦਾ ਸਰਕਾਰ ਵਲੋਂ ਝੋਨੇ ਦੀ ...
ਪ੍ਰਾਈਵੇਟ ਬੱਸਾਂ ਵੀ ਫ਼ਿਰੋਜ਼ਪੁਰ ਸ਼ਹਿਰ ਦੇ ਬੱਸ ਅੱਡੇ 'ਤੇ ਭੇਜੀਆਂ ਜਾਣ-ਆਗੂ ਫ਼ਿਰੋਜ਼ਪੁਰ, 28 ਨਵੰਬਰ (ਤਪਿੰਦਰ ਸਿੰਘ)-ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਦੀ ਮੀਟਿੰਗ ਪ੍ਰਧਾਨ ਅਜਮੇਰ ਸਿੰਘ ਦੀ ਪ੍ਰਧਾਨਗੀ ਹੇਠ ਬੱਸ ਅੱਡਾ ਫ਼ਿਰੋਜਪੁਰ ਸ਼ਹਿਰ ਵਿਖੇ ਹੋਈ | ਇਸ ...
ਗੁਰੂਹਰਸਹਾਏ, 28 ਨਵੰਬਰ (ਕਪਿਲ ਕੰਧਾਰੀ)-ਫ਼ਿਰੋਜ਼ਪੁਰ ਦੀ ਐੱਸ.ਐੱਸ.ਪੀ. ਕੰਵਰਦੀਪ ਕੌਰ ਦੇ ਦਿਸ਼ਾ-ਨਿਰਦੇਸ਼ ਤਹਿਤ ਗੁਰੂਹਰਸਹਾਏ ਦੇ ਡੀ.ਐੱਸ.ਪੀ. ਯਾਦਵਿੰਦਰ ਸਿੰਘ ਅਤੇ ਥਾਣਾ ਮੁਖੀ ਰਵੀ ਕੁਮਾਰ ਦੀ ਅਗਵਾਈ ਹੇਠ ਗੁਰੂਹਰਸਹਾਏ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਦੀਆਂ ...
ਫ਼ਿਰੋਜ਼ਪੁਰ, 28 ਨਵੰਬਰ (ਤਪਿੰਦਰ ਸਿੰਘ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਫ਼ਿਰੋਜ਼ਪੁਰ ਅਤੇ ਸਹਿਯੋਗੀ ਪੈਨਸ਼ਨਰਜ਼ ਜਥੇਬੰਦੀਆਂ 29 ਨਵੰਬਰ ਦੀ ਮਹਾਂ ਰੈਲੀ ਮੁਹਾਲੀ ਵਿਖੇ ਵੱਡੀ ਗਿਣਤੀ 'ਚ ਪਹੁੰਚਣਗੇ | ਇਸ ਮੌਕੇ ਅਜੀਤ ਸਿੰਘ ਸੋਢੀ ਜਨਰਲ ਸਕੱਤਰ ਅਤੇ ...
ਗੁਰੂਹਰਸਹਾਏ, 28 ਨਵੰਬਰ (ਕਪਿਲ ਕੰਧਾਰੀ, ਹਰਚਰਨ ਸਿੰਘ ਸੰਧੂ)-ਮਾਤਾ ਸਾਹਿਬ ਕੌਰ ਪਬਲਿਕ ਸਕੂਲ ਗੁਰੂਹਰਸਹਾਏ ਦੇ ਵਿਚ ਪਿਛਲੇ 3 ਦਿਨਾਂ ਤੋਂ ਚੱਲ ਰਹੇ ਵਿਦਿਆਰਥੀ ਸ਼ਖ਼ਸੀਅਤ ਉਸਾਰੀ ਕੈਂਪ ਦੀ ਅੱਜ ਸਮਾਪਤੀ ਸਮਾਰੋਹ ਦੇ ਵਿਚ ਅੱਜ ਸਵੇਰੇ ਨਿੱਤਨੇਮ ਅਤੇ ਪਾਠ ਤੋਂ ...
ਮਮਦੋਟ, 28 ਨਵੰਬਰ (ਰਾਜਿੰਦਰ ਸਿੰਘ ਹਾਂਡਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਰਹੱਦੀ ਖੇਤਰ ਵਿਚ ਧਰਮ ਪ੍ਰਚਾਰ ਅਤੇ ਸਿੱਖੀ ਦੇ ਪਸਾਰ ਲਈ ਵਿਸ਼ੇਸ਼ ਅਭਿਆਨ ਚਲਾਇਆ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ...
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਮਸ਼ਾਲ ਜਥੇ ਦਾ ਕੀਤਾ ਸਨਮਾਨ ਫ਼ਿਰੋਜ਼ਪੁਰ, 28 ਨਵੰਬਰ (ਕੁਲਬੀਰ ਸਿੰਘ ਸੋਢੀ)-ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦਾ ਗਾਰੰਟੀ ਕਾਨੂੰਨ ਬਣਾਉਣ ਲਈ ਚੱਲ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਸੰਘਰਸ਼ ਨੂੰ ਹੋਰ ਹੁਲਾਰਾ ...
ਜ਼ੀਰਾ, 28 ਨਵੰਬਰ (ਪ੍ਰਤਾਪ ਸਿੰਘ ਹੀਰਾ)-ਸੂਬੇ ਅੰਦਰ ਸੱਤਾ 'ਤੇ ਬਿਰਾਜਮਾਨ ਹੋਈ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਸਾਬਤ ਹੋਈ ਹੈ, ਕਿਉਂਕਿ ਇਸ ਨੂੰ ਚਲਾਉਣ ਵਾਲੇ ਲੋਕ ਗ਼ੈਰ-ਤਜ਼ੁਰਬੇਕਾਰ ਹਨ | ਇਨ੍ਹਾਂ ਸ਼ਬਦਾਂ ਦਾ ਸ਼੍ਰੋਮਣੀ ...
ਮੱਲਾਂਵਾਲਾ, 28 ਨਵੰਬਰ (ਗੁਰਦੇਵ ਸਿੰਘ)-ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਭਾਗੋ ਕੇ ਵਿਖੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ...
ਮਖੂ, 28 ਨਵੰਬਰ (ਵਰਿੰਦਰ ਮਨਚੰਦਾ)-ਉੱਘੇ ਸਮਾਜ ਸੇਵੀ ਡਾ: ਐੱਸ.ਪੀ. ਸਿੰਘ ਓਬਰਾਏ ਅਤੇ ਉਨ੍ਹਾਂ ਦੀ ਸੰਸਥਾ ਸਰਬੱਤ ਦਾ ਭਲਾ ਟਰੱਸਟ ਵਲੋਂ ਜਿੱਥੇ ਸਮੇਂ-ਸਮੇਂ 'ਤੇ ਲੋੜਵੰਦ ਲੋਕਾਂ ਦੀ ਮੂਹਰੇ ਆ ਕੇ ਮਦਦ ਕੀਤੀ ਜਾਂਦੀ ਹੈ | ਸੰਸਥਾ ਵਲੋਂ ਮੁਫ਼ਤ ਕੋਰਸਾਂ ਦੇ ਸੈਂਟਰ ...
ਫ਼ਿਰੋਜ਼ਪੁਰ, 28 ਨਵੰਬਰ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਅਦਾਲਤ ਵਲੋਂ ਚੈੱਕ ਬਾਉਂਸ ਮਾਮਲੇ ਵਿਚ ਇਕ ਔਰਤ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਇਕ ਸਾਲ ਦੀ ਸਜ਼ਾ ਦਾ ਹੁਕਮ ਸੁਣਾਇਆ ਹੈ | ਮਿਲੀ ਜਾਣਕਾਰੀ ਅਨੁਸਾਰ ਦਾਇਰ ਮਾਮਲੇ ਵਿਚ ਰਿੰਕੂ ਪੱੁਤਰ ਜਨਾ ਵਾਸੀ ਨਿਊ ਜਨਤਾ ...
ਜਲਾਲਾਬਾਦ, 28 ਨਵੰਬਰ (ਕਰਨ ਚੁਚਰਾ/ਜਤਿੰਦਰ ਪਾਲ ਸਿੰਘ)-ਜਲਾਲਾਬਾਦ ਦੀ ਖ਼ਾਲਸਾ ਬੁਟੀਕ ਐਂਡ ਕਲਾਥ ਹਾਊਸ ਅਤੇ ਮਨੁੱਖਤਾ ਦੀ ਸੇਵਾ ਸਰਬੱਤ ਦਾ ਭਲਾ ਸੰਸਥਾ ਵਲੋਂ ਸਾਂਝੇ ਤੌਰ 'ਤੇ ਪਿੰਡ ਕੱਚੇ ਕਾਲੇ ਵਾਲਾ ਵਿਖੇ ਮੈਡੀਕਲ ਕੈਂਪ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ...
ਅਬੋਹਰ, 28 ਨਵੰਬਰ (ਵਿਵੇਕ ਹੂੜੀਆ)-ਪੱਛਮੀ ਬੰਗਾਲ ਦੇ ਨਿਵਾਸੀ ਸੁਮੇਲ ਨਾਮਕ ਵਿਅਕਤੀ ਜਿਸ ਨੂੰ ਕੋਈ ਵਿਅਕਤੀ 6 ਸਾਲ ਪਹਿਲਾਂ ਨੌਕਰੀ ਦਾ ਝਾਂਸਾ ਦੇ ਕੇ ਪੰਜਾਬ ਛੱਡ ਗਿਆ ਸੀ | ਜਿਸ ਨੂੰ ਫ਼ਤਿਹ ਵੈੱਲਫੇਅਰ ਸੁਸਾਇਟੀ ਵਲੋਂ ਘਰ ਪਹੁੰਚਾਇਆ ਗਿਆ ਹੈ | ਸੁਸਾਇਟੀ ਦੇ ...
ਫ਼ਾਜ਼ਿਲਕਾ, 28 ਨਵੰਬਰ (ਦਵਿੰਦਰ ਪਾਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਮਰਪੁਰਾ ਦੇ 4 ਵਿਦਿਆਰਥੀਆਂ ਨੇ ਪੀਐਮ-ਯਸਸਵੀ ਪ੍ਰੀਖਿਆ ਪਾਸ ਕਰ ਕੇ ਸਕੂਲ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਪਿ੍ੰਸੀਪਲ ਬਿ੍ਜ ਲਾਲ ਨੇ ਦੱਸਿਆ ਕਿ ਸੰਜਨਾ ਪੁੱਤਰੀ ...
ਅਬੋਹਰ, 28 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਨਗਰ ਨਿਗਮ ਵਲੋਂ ਚਲਾਏ ਅਭਿਆਨ ਤਹਿਤ ਸ਼ਹਿਰ ਵਾਸੀਆਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਅੱਜ ਵਾਰਡ ਨੰਬਰ 31 ਦੇ ਅਧੀਨ ਆਉਂਦੀ ਤਾਰਾ ਅਸਟੇਟ ਕਾਲੋਨੀ ਵਿਚ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਇਸ ਦੌਰਾਨ ਨਗਰ ...
ਮਮਦੋਟ, 28 ਨਵੰਬਰ (ਸੁਖਦੇਵ ਸਿੰਘ ਸੰਗਮ)-ਐੱਨ.ਡੀ.ਆਰ.ਐਫ. 7 ਬਟਾਲੀਅਨ ਬਠਿੰਡਾ ਵਲੋਂ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਮਮਦੋਟ ਬਲਾਕ ਅਧੀਨ ਆਉਂਦੇ ਪਿੰਡ ਦੋਨਾ ਮੱਤੜ (ਗਜਨੀ ਵਾਲਾ) ਵਿਖੇ ਇਕ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਇਸ ਦੌਰਾਨ ਲੋਕਾਂ ਨੂੰ ਹੜ੍ਹ, ...
ਜਲਾਲਾਬਾਦ, 28 ਨਵੰਬਰ (ਜਤਿੰਦਰ ਪਾਲ ਸਿੰਘ/ਕਰਨ ਚੁਚਰਾ)-ਖੇਤੀ ਵਿਰੁੱਧ ਕੇਂਦਰ ਸਰਕਾਰ ਵਲ਼ੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਲਗਭਗ ਇਕ ਸਾਲ ਦਿੱਲੀ ਦੇ ਬਰੂਹਾਂ ਤੇ ਚੱਲੇ ਕਿਸਾਨੀ ਅੰਦੋਲਨ ਦੀ ਜਿੱਤ ਦੇ ਲਗਭਗ ਇਕ ਸਾਲ ਬਾਅਦ, ਵੱਖ-ਵੱਖ ...
ਗੁਰੂਹਰਸਹਾਏ, 28 ਨਵੰਬਰ (ਕਪਿਲ ਕੰਧਾਰੀ)-ਥਾਣਾ ਗੁਰੂਹਰਸਹਾਏ ਦੀ ਪੁਲਿਸ ਨੇ ਬੀਤੇ ਦਿਨ ਅਦਾਲਤ ਵਿਚ ਚੱਲ ਰਹੇ ਮਾਮਲੇ 'ਤੇ ਗਵਾਹੀ ਦੇਣ ਦੇ ਲਈ ਆਏ ਵਿਅਕਤੀ ਨੂੰ ਉਸ ਦੇ ਸਹੁਰੇ ਪਰਿਵਾਰ ਵਲੋਂ ਉਸ ਦੀ ਮਾਰਕੁੱਟ ਕਰਕੇ ਉਸ ਨੂੰ ਜ਼ਖ਼ਮੀ ਕਰਨ ਦੇ ਮਾਮਲੇ ਵਿਚ ਪੀੜਤ ਦੇ ...
ਪੰਜੇ ਕੇ ਉਤਾੜ, 28 ਨਵੰਬਰ (ਪੱਪੂ ਸੰਧਾ)-ਪੰਜੇ ਕੇ ਦੇ ਨੇੜਲੇ ਪਿੰਡ ਚਾਂਦੀ ਵਾਲਾ ਵਿਖੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਸ਼ੱਕੀ ਹਲਾਤ ਦੇ ਵਿਚ ਇਕ 21 ਸਾਲਾਂ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮੌਕੇ 'ਤੇ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਪਿੰਡ ...
ਮੁੱਦਕੀ, 28 ਨਵੰਬਰ (ਭੁਪਿੰਦਰ ਸਿੰਘ)-ਮਾਲਵੇ ਦੀ ਸਿਰਕੱਢ ਵਿੱਦਿਅਕ ਸੰਸਥਾ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਦੇ ਬੱਚਿਆਂ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕਰਵਾਏ ਨੈਤਿਕ ਸਿੱਖਿਆ ਇਮਤਿਹਾਨ ਵਿਚ ਸ਼ਾਨਦਾਰ ਮੱਲ੍ਹਾਂ ਮਾਰੀਆਂ ਹਨ | ਸਕੂਲ ...
ਗੋਲੂ ਕਾ ਮੋੜ, 28 ਨਵੰਬਰ (ਸੁਰਿੰਦਰ ਸਿੰਘ ਪੁਪਨੇਜਾ)-ਸੈਮ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਤਾਈਕਵਾਂਡੋ ਮੁਕਾਬਲਿਆਂ ਵਿਚ 9 ਸੋਨ ਮੈਡਲ, 7 ਚਾਂਦੀ ਮੈਡਲ ਅਤੇ 2 ਕਾਂਸੇ ਮੈਡਲ ਜਿੱਤੇ ਹਨ | ਇਸ ਸਬੰਧੀ ਸੈਮ ਇੰਟਰਨੈਸ਼ਨਲ ਸਕੂਲ ਦੇ ਪਿ੍ੰਸੀਪਲ ...
ਫ਼ਿਰੋਜ਼ਪੁਰ, 28 ਨਵੰਬਰ (ਗੁਰਿੰਦਰ ਸਿੰਘ)-ਬੈਡਮਿੰਟਨ ਲਵਰਜ਼ ਵਲੋਂ ਤੀਜਾ 4 ਰੋਜ਼ਾ ਬੈਡਮਿੰਟਨ ਟੂਰਨਾਮੈਂਟ ਸਥਾਨਕ ਕਿ੍ਸ਼ਨਾ ਇਨਕਲੇਵ, ਮੋਗਾ ਰੋਡ, ਪਿੰਡ ਆਲੇਵਾਲਾ ਵਿਖੇ ਕਰਵਾਇਆ ਗਿਆ, ਜਿਸ ਦਾ ਉਦਘਾਟਨ ਜਸਵੰਤ ਸਿੰਘ ਅਤੇ ਬਲਜੀਤ ਸਿੰਘ ਮੁੱਤੀ ਵਲੋਂ ਕੀਤਾ, ਜਦਕਿ ...
ਫ਼ਿਰੋਜ਼ਪੁਰ, 28 ਨਵੰਬਰ (ਤਪਿੰਦਰ ਸਿੰਘ)-ਵਾਤਾਵਰਨ ਸੰਭਾਲ ਲਈ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਬਣੀ 'ਸੋਚ' ਸੰਸਥਾ ਵਲੋਂ ਦੂਜਾ ਰਾਜ ਪੱਧਰੀ ਵਾਤਾਵਰਨ ਸੰਭਾਲ ਮੇਲਾ 2022 ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿਖੇ ਲਗਾਇਆ ਗਿਆ, ਜਿਸ ਵਿਚ ...
ਜੈਤੋ, 28 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੰਗਸਰ ਜੈਤੋ ਵਿਖੇ 'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਹੀਦੀ ਸਮਾਗਮ ਮਨਾਇਆ ਗਿਆ | ਜਿਸ ਵਿਚ ਬੁਲਾਰਿਆਂ ਨੇ ...
ਜੈਤੋ, 28 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਸਿਲਵਰ ਓਕਸ ਸਕੂਲ ਸੇਵੇਵਾਲਾ ਦੇ ਪ੍ਰਾਇਮਰੀ, ਮਿਡਲ ਤੇ ਹਾਈ ਵਿਭਾਗਾਂ ਦੇ ਵਿਦਿਆਰਥੀਆਂ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜੈਤੋ ਵਲੋਂ ਵਿਦਿਆਰਥੀਆਂ ਵਿਚ ਨੈਤਿਕ ਕਦਰਾਂ-ਕੀਮਤਾਂ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ...
ਜਲਾਲਾਬਾਦ, 28 ਨਵੰਬਰ (ਕਰਨ ਚੁਚਰਾ)-ਮਾਤਾ ਗੁੱਜਰੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਦੀਆਂ ਸਿੱਖਿਆ ਦੇ ਨਾਲ ਨਾਲ ਗੈਰ ਸਿੱਖਿਅਕ ਗਤੀਵਿਧੀਆਂ ਵਿਚ ਮੱਲ੍ਹਾਂ ਲਗਾਤਾਰ ਜਾਰੀ ਹੈ | ਹਾਲ ਹੀ ਵਿਚ ਸ੍ਰੀ ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਏ ਕਲਾ ਉਤਸਵ ...
ਬੱਲੂਆਣਾ, 28 ਨਵੰਬਰ (ਜਸਮੇਲ ਸਿੰਘ ਢਿੱਲੋਂ)-ਪਿੰਡ ਹਿੰਮਤਪੁਰਾ ਵਿਖੇ ਬਕਾਇਆ ਗਲੀਆਂ ਨੂੰ ਇੰਟਰਲਾਕ ਕਰਨ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ | ਪਿੰਡ ਦੀ ਪੰਚਾਇਤ ਨੇ ਦੱਸਿਆ ਕਿ ਪਿਛਲੀ ਸਰਕਾਰ ਦੌਰਾਨ ਪਿੰਡ ਦੀਆਂ 2 ਗਲੀਆਂ ਦਾ ਵਿਕਾਸ ਹੋਣ ਰਹਿ ਗਿਆ ਸੀ | ਜਿਸ ਕਾਰਨ ...
ਅਬੋਹਰ, 28 ਨਵੰਬਰ (ਵਿਵੇਕ ਹੂੜੀਆ)-ਟਿੱਬਿਆਂ ਦਾ ਪੁੱਤ ਵੈੱਲਫੇਅਰ ਸੁਸਾਇਟੀ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਪਿੰਡ ਕੁੰਡਲ ਵਿਖੇ ਪਹਿਲਾ ਵਾਲੀਬਾਲ ਟੂਰਨਾਂਮੈਂਟ ਕਰਵਾਇਆ ਗਿਆ | ਜਿਸ ਵਿਚ 14 ਟੀਮਾਂ ਨੇ ਹਿੱਸਾ ਲਿਆ | ...
ਫ਼ਾਜ਼ਿਲਕਾ, 28 ਨਵੰਬਰ (ਦਵਿੰਦਰ ਪਾਲ ਸਿੰਘ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਦੇ ਸਥਾਨਕ ਆਸ਼ਰਮ ਵਿਚ ਹਫ਼ਤਾਵਾਰੀ ਸਤਸੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਸਾਧਵੀ ਵੰਦਨਾ ਭਾਰਤੀ ਨੇ ਦੱਸਿਆ ਕਿ ਜੀਵਨ ਵਿਚ ਸਫਲ ਹੋਣ ਦੇ ਲਈ ਮਨੁੱਖ ਆਪਣਾ ਮਾਰਗ ਖ਼ੁਦ ...
ਫ਼ਿਰੋਜ਼ਪੁਰ, 28 ਨਵੰਬਰ (ਤਪਿੰਦਰ ਸਿੰਘ)- ਸੰਸਥਾ ਮਯੰਕ ਫਾਉਂਡੇਸ਼ਨ ਵਲੋਂ ਹਰ ਸਾਲ ਦੀ ਤਰ੍ਹਾਂ 24 ਦਸੰਬਰ ਨੂੰ ਪੰਜਵਾਂ ਬੈਡਮਿੰਟਨ ਟੂਰਨਾਮੈਂਟ ਪੰਜਾਬ ਅਤੇ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਸਹਿਯੋਗ ਨਾਲ ਰਾਏ ਬਹਾਦਰ ਵਿਸ਼ਨੂੰ ਭਗਵਾਨ ਮੈਮੋਰੀਅਲ ...
ਫ਼ਿਰੋਜ਼ਪੁਰ, 28 ਨਵੰਬਰ (ਤਪਿੰਦਰ ਸਿੰਘ)- ਸੰਸਥਾ ਮਯੰਕ ਫਾਉਂਡੇਸ਼ਨ ਵਲੋਂ ਹਰ ਸਾਲ ਦੀ ਤਰ੍ਹਾਂ 24 ਦਸੰਬਰ ਨੂੰ ਪੰਜਵਾਂ ਬੈਡਮਿੰਟਨ ਟੂਰਨਾਮੈਂਟ ਪੰਜਾਬ ਅਤੇ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਸਹਿਯੋਗ ਨਾਲ ਰਾਏ ਬਹਾਦਰ ਵਿਸ਼ਨੂੰ ਭਗਵਾਨ ਮੈਮੋਰੀਅਲ ...
ਫ਼ਾਜ਼ਿਲਕਾ, 28 ਨਵੰਬਰ (ਦਵਿੰਦਰ ਪਾਲ ਸਿੰਘ)-ਆਮ ਆਦਮੀ ਪਾਰਟੀ ਰਾਜਨੀਤੀ ਵਿਚ ਸਾਰੀਆਂ ਬੁਰਾਈਆਂ ਨੂੰ ਇਕ-ਇਕ ਕਰ ਕੇ ਮਿਟਾਉਣ ਦੀ ਕੋਸ਼ਿਸ਼ ਕਰ ਰਹੀ ਹੈ | ਸਰਕਾਰੀ ਖ਼ਰਚ 'ਤੇ ਨੇਤਾਵਾਂ ਦੀ ਐਸ਼ਪ੍ਰਸਤੀ ਹੋਵੇ ਜਾਂ ਸਰਕਾਰ ਦੇ ਖ਼ਜ਼ਾਨੇ 'ਤੇ ਫ਼ਜ਼ੂਲ ਖ਼ਰਚੀ ਬਿੱਲਾਂ ਦਾ ...
ਜਲਾਲਾਬਾਦ, 28 ਨਵੰਬਰ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਨੇੜੇ ਪੈਂਦੇ ਪਿੰਡ ਰਤਾ ਥੇੜ ਦੇ ਗੁਰੂ ਅਮਰਦਾਸ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਜੀਵਨ ਜਾਂਚ ਚੈਰੀਟੇਬਲ ਸੁਸਾਇਟੀ ਪਟਿਆਲਾ ਵਲੋਂ ਗੁਰਮਤਿ ਪ੍ਰਚਾਰ ਲਈ ਬੀਤੇ ਦਿਨੀਂ ਵਿਦਿਆਰਥੀਆਂ ਦੇ ਗੁਰਬਾਣੀ ਆਧਾਰਤ ...
ਅਬੋਹਰ, 28 ਨਵੰਬਰ (ਵਿਵੇਕ ਹੂੜੀਆ)-ਸਥਾਨਕ ਮੰਦਰ ਮਾਤਾ ਚਿੰਤਪੂਰਨੀ ਵਿਖੇ ਪ੍ਰਬੰਧਕੀ ਕਮੇਟੀ ਦਾ ਗਠਨ ਰਾਜਕੁਮਾਰ ਮਨਚੰਦਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ | ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਮਦਨ ਲਾਲ ਭਲੋਟੀਆ, ਵਿਜੇ ਨਰੂਲਾ, ਪ੍ਰੇਮ ਚੰਦ ਗਰੋਵਰ, ਰਾਜ ਕੁਮਾਰ ...
ਜਲਾਲਾਬਾਦ, 28 ਨਵੰਬਰ (ਜਤਿੰਦਰ ਪਾਲ ਸਿੰਘ)-ਸਥਾਨਕ ਮੰਨੇ ਵਾਲਾ ਸੜਕ 'ਤੇ ਸਥਿਤ ਪੈਨੇਸੀਆ ਸੀਨੀਅਰ ਸਕੈਂਡਰੀ ਪਬਲਿਕ ਸਕੂਲ ਵਿਖੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ...
ਫ਼ਿਰੋਜ਼ਪੁਰ, 28 ਨਵੰਬਰ (ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਵਿਚ ਨਸ਼ੇ ਕਰਨ ਅਤੇ ਨਸ਼ੇ ਦੇ ਧੰਦੇ ਵਿਚ ਜਿੱਥੇ ਵੱਡੀ ਗਿਣਤੀ ਵਿਚ ਨੌਜਵਾਨ ਲੜਕੇ ਲੱਗੇ ਹੋਏ ਹਨ, ਉਥੇ ਹੁਣ ਇਸ ਸਰਹੱਦੀ ਸ਼ਹਿਰ ਦੀਆਂ ਲੜਕੀਆਂ ਵੀ ਪਿੱਛੇ ਨਹੀਂ ਰਹੀਆਂ, ਜਿਸ ਦੀ ਤਾਜ਼ਾ ਮਿਸਾਲ ...
ਅਬੋਹਰ, 28 ਨਵੰਬਰ (ਵਿਵੇਕ ਹੂੜੀਆ)-ਸ੍ਰੀ ਸੰਕਟ ਹਰਨ ਬਾਬਾ ਖੇਤਰਪਾਲ ਸੇਵਾ ਸੰਮਤੀ ਦੇ ਮੈਂਬਰਾਂ ਨੇ ਗੀਤ ਦਿਨੀਂ ਸ੍ਰੀਗੰਗਾਨਗਰ ਦੇ ਅੰਧ ਵਿਦਿਆਲੇ ਦੇ ਮੁੱਖ ਸੇਵਾਦਾਰ ਬਾਬਾ ਯੋਗੀ ਦੀ ਅਗਵਾਈ ਹੇਠ ਬੱਚਿਆਂ ਫਲ ਫਰੂਟ ਵੰਡੇ | ਬਾਬਾ ਯੋਗੀ ਨੇ ਦੱਸਿਆ ਕਿ ਨੌਜਵਾਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX