ਤਾਜਾ ਖ਼ਬਰਾਂ


ਪੱਛਮੀ ਬੰਗਾਲ: ਹਾਵੜਾ ਦੇ ਸ਼ਿਬਪੁਰ ਇਲਾਕੇ ’ਚ ਸੁਰੱਖਿਆ ਕਰਮਚਾਰੀਆਂ ਦੀ ਕੀਤੀ ਗਈ ਤਾਇਨਾਤੀ
. . .  9 minutes ago
ਪੱਛਮੀ ਬੰਗਾਲ, 1 ਅਪ੍ਰੈਲ-ਹਾਵੜਾ ਦੇ ਸ਼ਿਬਪੁਰ ਇਲਾਕੇ ’ਚ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ। ਸਥਿਤੀ ਹੁਣ ਸਾਧਾਰਣ ਹੈ। ਇੱਥੇ ‘ਰਾਮਨੌਮੀ’ ’ਤੇ ਅੱਗ ਦੀ ਘਟਨਾ ਤੋਂ ਬਾਅਦ ਕੱਲ੍ਹ ਫਿਰ ਤੋਂ ਹਿੰਸਾ ਹੋਈ ਸੀ।
ਪ੍ਰਧਾਨ ਮੰਤਰੀ ਮੋਦੀ ਅੱਜ ਭੋਪਾਲ ’ਚ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦੇ ਕੇ ਕਰਨਗੇ ਰਵਾਨਾ
. . .  20 minutes ago
ਭੋਪਾਲ, 1 ਅਪ੍ਰੈਲ-ਪ੍ਰਧਾਨ ਮੰਤਰੀ ਮੋਦੀ ਅੱਜ ਭੋਪਾਲ ’ਚ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਕੰਬਾਈਡ ਕਮਾਂਡਰਾਂ ਦੀ ਕਾਨਫਰੰਸ ’ਚ ਸ਼ਾਮਿਲ ਹੋਣਗੇ।
ਨਵਜੋਤ ਸਿੰਘ ਸਿੱਧੂ ਬਾਅਦ ਦੁਪਹਿਰ ਪਟਿਆਲਾ ਜੇਲ੍ਹ ਦੇ ਬਾਹਰ ਮੀਡੀਆ ਨੂੰ ਕਰਨਗੇ ਸੰਬੋਧਨ
. . .  36 minutes ago
ਪਟਿਆਲਾ, 1 ਅਪ੍ਰੈਲ-ਸਾਬਕਾ ਕਾਂਗਰਸ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਾਅਦ ਦੁਪਹਿਰ ਪਟਿਆਲਾ ਜੇਲ੍ਹ ਦੇ ਬਾਹਰ ਮੀਡੀਆ ਨੂੰ ਸੰਬੋਧਨ ਕਰਨਗੇ।
ਸ੍ਰੀ ਕ੍ਰਿਸ਼ਨਾ ਮੰਦਿਰ (ਕੈਂਪ) 'ਚ ਗੁਲਕਾਂ 'ਚੋਂ ਨਕਦੀ ਚੋਰੀ
. . .  45 minutes ago
ਮਲੋਟ, 1 ਅਪ੍ਰੈਲ (ਪਾਟਿਲ)- ਮਲੋਟ 'ਚ ਚੋਰਾਂ ਦੇ ਹੌਂਸਲੇ ਇਸ ਕਦਰ ਵਧ ਗਏ ਹਨ ਕਿ ਉਨ੍ਹਾਂ ਨੇ ਧਾਰਮਿਕ ਅਸਥਾਨਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਬੀਤੀ ਰਾਤ ਕ੍ਰਿਸ਼ਨਾ ਮੰਦਰ ਕੈਂਪ ਜੰਡੀਲਾਲਾ ਚੌਕ ਮਲੋਟ ਵਿਖੇ ਚੋਰਾਂ ਨੇ ਮੰਦਰ...
ਅੱਜ ਜੇਲ੍ਹ ਤੋਂ ਬਾਹਰ ਆਉਣਗੇ ਨਵਜੋਤ ਸਿੰਘ ਸਿੱਧੂ
. . .  about 1 hour ago
ਪਟਿਆਲਾ, 1 ਅਪ੍ਰੈਲ- ਨਵਜੋਤ ਸਿੰਘ ਸਿੱਧੂ ਅੱਜ ਪਟਿਆਲਾ ਜੇਲ੍ਹ ਤੋਂ ਰਿਹਾਅ ਹੋਣਗੇ। ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਦੇ ਅਧਿਕਾਰਤ ਟਵਿੱਟਰ ਅਕਾਉਂਟ ਤੋਂ ਕੱਲ੍ਹ ਟਵੀਟ ਕੀਤਾ ਗਿਆ ਸੀ ਕਿ ਸਾਬਕਾ ਕਾਂਗਰਸ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਭਲਕੇ...
19 ਕਿਲੋ ਵਾਲਾ ਕਮਰਸ਼ੀਅਲ ਐੱਲ.ਪੀ.ਜੀ. ਸਿਲੰਡਰ 91.50 ਰੁਪਏ ਹੋਇਆ ਸਸਤਾ
. . .  about 1 hour ago
ਨਵੀਂ ਦਿੱਲੀ, 1 ਅਪ੍ਰੈਲ-19 ਕਿਲੋ ਦੇ ਕਮਰਸ਼ੀਅਲ ਐੱਲ.ਪੀ.ਜੀ. ਸਿਲੰਡਰ ਦੀ ਕੀਮਤ 91.50 ਰੁਪਏ ਘਟੀ ਹੈ। ਦਿੱਲੀ ’ਚ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ 2,028 ਰੁਪਏ ਹੋਵੇਗੀ। ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਹੈ।
⭐ਮਾਣਕ-ਮੋਤੀ⭐
. . .  about 1 hour ago
⭐ਮਾਣਕ-ਮੋਤੀ⭐
ਪਾਕਿਸਤਾਨ : ਕਰਾਚੀ ਦੀ ਫੈਕਟਰੀ 'ਚ ਜ਼ਕਾਤ ਤੇ ਰਾਸ਼ਨ ਵੰਡ ਦੌਰਾਨ ਮਚੀ ਭਗਦੜ 'ਚ 11 ਲੋਕਾਂ ਦੀ ਮੌਤ
. . .  1 day ago
ਕਾਗਜ਼ ਰਹਿਤ ਹੋਵੇਗਾ ਕੈਗ, 1 ਅਪ੍ਰੈਲ ਤੋਂ ਡਿਜੀਟਲ ਆਡਿਟ ਦਾ ਐਲਾਨ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ 2022-23 ਵਿਚ ਸਰਕਾਰੀ ਈ-ਮਾਰਕੀਟਪਲੇਸ ਦੇ 2 ਲੱਖ ਕਰੋੜ ਰੁਪਏ ਨੂੰ ਪਾਰ ਕਰਨ 'ਤੇ ਪ੍ਰਗਟਾਈ ਖੁਸ਼ੀ
. . .  1 day ago
ਅਸੀਂ ਅੰਮ੍ਰਿਤਸਰ ਦੀ ਸੁਰੱਖਿਆ ਲਈ ਲਗਾਤਾਰ ਕੰਮ ਕਰ ਰਹੇ ਹਾਂ - ਡੀ.ਸੀ.ਪੀ.
. . .  1 day ago
ਅੰਮ੍ਰਿਤਸਰ, 31 ਮਾਰਚ – ਡੀ.ਸੀ.ਪੀ. ਪਰਮਿੰਦਰ ਸਿੰਘ ਭੰਡਾਲ ਨੇ ਕਿਹਾ ਕਿ ਅਸੀਂ ਅੰਮ੍ਰਿਤਸਰ ਦੀ ਸੁਰੱਖਿਆ ਲਈ ਲਗਾਤਾਰ ਕੰਮ ਕਰ ਰਹੇ ਹਾਂ । ਅੱਜ ਵੀ ਅਸੀਂ ਪੂਰੇ ਸ਼ਹਿਰ ਨੂੰ ਸੀਲ ਕਰ ਦਿੱਤਾ ਹੈ ...
ਪੰਜਗਰਾਈਂ ਕਲਾਂ ਚ ਭਾਰੀ ਮੀਂਹ ਤੇ ਗੜੇਮਾਰੀ, ਫ਼ਸਲਾਂ ਦਾ ਭਾਰੀ ਨੁਕਸਾਨ
. . .  1 day ago
ਪੰਜਗਰਾਈਂ ਕਲਾਂ,31 ਮਾਰਚ (ਸੁਖਮੰਦਰ ਸਿੰਘ ਬਰਾੜ) - ਪੰਜਗਰਾਈਂ ਕਲਾਂ (ਫ਼ਰੀਦਕੋਟ) 'ਚ ਸ਼ਾਮ ਦੇ ਮੌਕੇ ਹੋਈ ਭਾਰੀ ਬਾਰਿਸ਼ ਅਤੇ ਗੜੇਮਾਰੀ ਕਾਰਨ ਕਣਕ ਦੀ ਫ਼ਸਲ 'ਚ ਬੁਰੀ ਤਰ੍ਹਾਂ ਪਾਣੀ ਭਰ ਗਿਆ ...
ਬੀ. ਐਸ. ਐਫ਼. ਨੇ ਦੋ ਪੈਕਟ ਹੈਰੋਇਨ ਕੀਤੀ ਬਰਾਮਦ
. . .  1 day ago
ਅਟਾਰੀ, 31 ਮਾਰਚ (ਗੁਰਦੀਪ ਸਿੰਘ ਅਟਾਰੀ)- ਕੌਮਾਂਤਰੀ ਅਟਾਰੀ ਸਰਹੱਦ ’ਤੇ ਤਾਇਨਾਤ ਬੀ.ਐਸ.ਐਫ਼. ਦੀ 144 ਬਟਾਲੀਅਨ ਨੇ ਭਾਰਤ ਪਾਕਿਸਤਾਨ ਸਰਹੱਦ ’ਤੇ ਸਥਿਤ ਬੀ.ਓ.ਪੀ. ਦਾਉਕੇ ਦੇ ਇਲਾਕੇ ਵਿਚੋਂ ਦੋ ਪੈਕਟ ਹੈਰੋਇਨ ਦੇ ਮਿਲੇ, ਜਿਨ੍ਹਾਂ ਵਿਚੋਂ 1 ਕਿੱਲੋ 960 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਦੋਵੇਂ.....
ਪੱਤਰਕਾਰਾਂ ਦੇ ਹੋ ਰਹੇ ਹਮਲੇ ਵੱਡੀ ਸ਼ਰਮ ਦੀ ਗੱਲ- ਅਨੁਰਾਗ ਠਾਕੁਰ
. . .  1 day ago
ਨਵੀਂ ਦਿੱਲੀ, 31 ਮਾਰਚ- ਪੱਛਮੀ ਬੰਗਾਲ ਦੇ ਹਾਵੜਾ ’ਚ ਕੱਲ੍ਹ ਅਤੇ ਅੱਜ ਹੋਈ ਹਿੰਸਾ ਸੰਬੰਧੀ ਗੱਲ ਕਰਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਮਮਤਾ ਬੈਨਰਜੀ ਦੇ ਸ਼ਾਸਨ ਦੌਰਾਨ ਪੱਤਰਕਾਰਾਂ ’ਤੇ ਹਮਲੇ ਹੋਏ, ਰਾਮ ਨੌਵੀਂ ਦੀ ਸ਼ੋਭਾ ਯਾਤਰਾ ਦੌਰਾਨ ਪਥਰਾਅ ਕੀਤਾ ਗਿਆ। ਜੇਕਰ ਪੱਤਰਕਾਰ ਹਿੰਸਾ....
ਕੱਲ੍ਹ ਤੋਂ ਸਕੂਲਾਂ ਦੇ ਸਮੇਂ ਵਿਚ ਤਬਦੀਲੀ
. . .  1 day ago
ਚੰਡੀਗੜ੍ਹ, 31 ਮਾਰਚ- ਪੰਜਾਬ ਰਾਜ ਦੇ ਸਮੂਹ ਸਰਕਾਰੀ, ਪ੍ਰਾਈਵੇਟ, ਏਡਿਡ ਅਤੇ ਮਾਨਤਾ ਪ੍ਰਾਪਤ ਪ੍ਰਾਇਮਰੀ/ਮਿਡਲ/ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ 01 ਅਪ੍ਰੈਲ ਤੋਂ 30 ਸਤੰਬਰ 2023 ਤੱਕ ਸਵੇਰੇ 8:00 ਵਜੇ ਖੁੱਲ੍ਹਣਗੇ....
ਸੜਕ ਹਾਦਸੇ ’ਚ ਪੁਲਿਸ ਮੁਲਾਜ਼ਮ ਦੀ ਹੋਈ ਮੌਤ
. . .  1 day ago
ਕੁੱਲਗੜ੍ਹੀ, 31 ਮਾਰਚ (ਸੁਖਜਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਜ਼ੀਰਾ ਮਾਰਗ ’ਤੇ ਪਿੰਡ ਸਾਂਦੇ ਹਾਸ਼ਮ ਦੀ ਅਨਾਜ ਮੰਡੀ ਕੋਲ ਇਕ ਕਾਰ ਅਤੇ ਟਰੱਕ ਦੀ ਟੱਕਰ ਵਿਚ ਇਕ ਔਰਤ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵਿੰਦਰ ਕੌਰ ਹੌਲਦਾਰ ਪੰਜਾਬ ਪੁਲਿਸ ਫ਼ਿਰੋਜ਼ਪੁਰ ਤੋਂ....
ਭਾਰਤੀ ਮੂਲ ਦੇ ਅਜੈ ਸਿੰਘ ਬੰਗਾ ਬਣੇ ਵਿਸ਼ਵ ਬੈਂਕ ਦੇ ਨਵੇਂ ਸੀ.ਈ.ਓ.
. . .  1 day ago
ਵਾਸ਼ਿੰਗਟਨ, 31 ਮਾਰਚ- ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵਲੋਂ ਅਜੈ ਸਿੰਘ ਬੰਗਾ ਨੂੰ ਵਿਸ਼ਵ ਬੈਂਕ ਦੇ ਸੀ.ਈ.ਓ. ਵਜੋਂ ਨਿਯੁਕਤ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਕਿਸੇ ਹੋਰ ਦੇਸ਼ ਵਲੋਂ ਬੰਗਾ ਦੇ ਮੁਕਾਬਲੇ ਕੋਈ ਉਮੀਦਵਾਰ ਖੜ੍ਹਾ ਨਹੀਂ ਕੀਤਾ ਗਿਆ। ਬੰਗਾ ਨੂੰ 23....
ਅਦਾਲਤ ਨੇ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਕੀਤੀ ਖ਼ਾਰਜ
. . .  1 day ago
ਨਵੀਂ ਦਿੱਲੀ, 31 ਮਾਰਚ- ਦਿੱਲੀ ਦੀ ਵਿਸ਼ੇਸ਼ ਅਦਾਲਤ ਨੇ ਜੀ.ਐਨ.ਸੀ.ਟੀ.ਡੀ. ਦੀ ਆਬਕਾਰੀ ਨੀਤੀ ਬਣਾਉਣ ਅਤੇ ਲਾਗੂ ਕਰਨ ਵਿਚ ਕਥਿਤ ਬੇਨਿਯਮੀਆਂ ਨਾਲ ਸੰਬੰਧਿਤ ਸੀ.ਬੀ.ਆਈ. ਕੇਸ ਵਿਚ ਦਿੱਲੀ ਦੇ ਸਾਬਕਾ ਉਪ....
ਲੈਫ਼ਟੀਨੈਂਟ ਜਨਰਲ ਡੀ.ਐਸ. ਰਾਣਾ ਨੇ ਡੀ.ਜੀ. ਡਿਫ਼ੈਂਸ ਇੰਟੈਲੀਜੈਂਸ ਏਜੰਸੀ ਦੇ ਡਿਪਟੀ ਚੀਫ਼ ਵਜੋਂ ਸੰਭਾਲਿਆ ਅਹੁਦਾ
. . .  1 day ago
ਨਵੀਂ ਦਿੱਲੀ, 31 ਮਾਰਚ- ਲੈਫ਼ਟੀਨੈਂਟ ਜਨਰਲ ਡੀ.ਐਸ. ਰਾਣਾ ਨੇ ਅੱਜ ਡੀ.ਜੀ. ਡਿਫ਼ੈਂਸ ਇੰਟੈਲੀਜੈਂਸ ਏਜੰਸੀ ਅਤੇ ਇੰਟੈਗਰੇਟਿਡ ਡਿਫ਼ੈਂਸ ਸਟਾਫ਼ (ਇੰਟੈਲੀਜੈਂਸ) ਦੇ ਡਿਪਟੀ ਚੀਫ਼ ਵਜੋਂ ਆਪਣੀ ਨਿਯੁਕਤੀ ਸੰਭਾਲ ਲਈ ਹੈ। ਡੀ.ਜੀ. ਡੀ.ਆਈ.ਏ. ਦਾ.....
ਸਵੇਰੇ ਤੋਂ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਚਿਹਰੇ ਮੁਰਝਾਏ
. . .  1 day ago
ਗੁਰਾਇਆ, 31 ਮਾਰਚ (ਚਰਨਜੀਤ ਸਿੰਘ ਦੁਸਾਂਝ)- ਗੁਰਾਇਆ ਅਤੇ ਆਸਪਾਸ ਸਵੇਰੇ ਤੋਂ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਇਲਾਕੇ ’ਚ ਪਹਿਲਾਂ ਪਏ ਮੀਂਹ ਅਤੇ ਹਨੇਰੀ ਨੇ ਕਰੀਬ 35 ਤੋਂ 40 ਫ਼ੀਸਦੀ ਫ਼ਸਲ ਦਾ ਨੁਕਸਾਨ ਕਰ ਦਿੱਤਾ ਸੀ, ਜਿਸ ਦਾ ਪਾਣੀ ਅਜੇ ਖ਼ੇਤਾਂ ’ਚੋਂ ਸੁਕਿਆ ਨਹੀਂ ਸੀ। ਅੱਜ ਪੈ ਰਹੇ ਮੀਂਹ....
ਇਕ ਔਰਤ ਨੇ ਨੌਜਵਾਨ ਮਹਿਲਾ ਦੀ ਕੱਟੀ ਸੋਨੇ ਦੀ ਚੈਨ
. . .  1 day ago
ਤਪਾ ਮੰਡੀ, 31 ਮਾਰਚ (ਵਿਜੇ ਸ਼ਰਮਾ)- ਕੌਮੀ ਮਾਰਗ ਬਠਿੰਡਾ-ਚੰਡੀਗੜ੍ਹ ’ਤੇ ਸਥਿਤ ਤਪਾ ਬਾਈਪਾਸ ’ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਕ ਮਹਿਲਾ ਆਪਣੇ ਬੱਚਿਆਂ ਸਮੇਤ ਬੱਸ ਵਿਚ ਸੰਗਰੂਰ ਜਾਣ ਲਈ ਚੜ੍ਹੀ ਤਾਂ ਇਕ ਮਹਿਲਾ ਵਲੋਂ ਉਸ ਦੇ ਗਲੇ ਵਿਚੋਂ ਸੋਨੇ ਦੀ ਚੈਨ ਕੱਟ ਲਈ ਗਈ। ਮੌਕੇ ’ਤੇ ਨੌਜਵਾਨ....
ਅਦਾਲਤ ਨੇ ਅਰਵਿੰਦ ਕੇਜਰੀਵਾਲ ’ਤੇ ਲਗਾਇਆ 25,000 ਦਾ ਜ਼ੁਰਮਾਨਾ
. . .  1 day ago
ਨਵੀਂ ਦਿੱਲੀ, 31 ਮਾਰਚ- ਸਿੰਗਲ-ਜੱਜ ਜਸਟਿਸ ਬੀਰੇਨ ਵੈਸ਼ਨਵ ਨੇ ਪ੍ਰਧਾਨ ਮੰਤਰੀ ਦਫ਼ਤਰ ਦੇ ਜਨਤਕ ਸੂਚਨਾ ਅਧਿਕਾਰੀ, ਗੁਜਰਾਤ ਯੂਨੀਵਰਸਿਟੀ ਅਤੇ ਦਿੱਲੀ ਯੂਨੀਵਰਸਿਟੀ ਦੇ ਪੀ.ਆਈ.ਓਜ਼. ਨੂੰ ਮੋਦੀ ਦੀਆਂ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਡਿਗਰੀਆਂ ਦੇ ਵੇਰਵੇ ਪੇਸ਼ ਕਰਨ ਲਈ ਮੁੱਖ ਸੂਚਨਾ.....
ਕਰਨਾਟਕ ਚੋਣਾਂ: ਆਪ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਦੂਜੀ ਸੂਚੀ
. . .  1 day ago
ਨਵੀਂ ਦਿੱਲੀ, 31 ਮਾਰਚ- ਆਮ ਆਦਮੀ ਪਾਰਟੀ (ਆਪ) ਨੇ ਆ ਰਹੀਆਂ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੇ 60 ਉਮੀਦਵਾਰਾਂ....
ਅਮਿਤ ਕਸ਼ੱਤਰੀਆ ਨਾਸਾ ਦੇ ਖ਼ੇਤਰੀ ਦਫ਼ਤਰ ਦੇ ਪਹਿਲੇ ਮੁਖੀ ਨਿਯੁਕਤ
. . .  1 day ago
ਵਾਸ਼ਿੰਗਟਨ, 31 ਮਾਰਚ- ਭਾਰਤੀ-ਅਮਰੀਕੀ ਸਾਫ਼ਟਵੇਅਰ ਅਤੇ ਰੋਬੋਟਿਕਸ ਇੰਜੀਨੀਅਰ ਅਮਿਤ ਕਸ਼ੱਤਰੀਆ ਨੂੰ ‘ਨਾਸਾ’ ਦੇ ਨਵੇਂ-ਸਥਾਪਿਤ ਚੰਦਰਮਾ ਤੋਂ ਮੰਗਲ ਪ੍ਰੋਗਰਾਮ ਦੇ ਪਹਿਲੇ ਮੁਖੀ ਵਜੋਂ ਨਿਯੁਕਤ ਕੀਤਾ ਗਿਆ....
ਪੁਲਿਸ ਤੇ ਬੀ. ਐਸ. ਐਫ਼. ਨੇ ਤਸਕਰਾਂ ਵਲੋਂ ਸੁੱਟੀ ਹੈਰੋਇਨ ਕੀਤੀ ਬਰਾਮਦ
. . .  1 day ago
ਖ਼ੇਮਕਰਨ, 31 ਮਾਰਚ (ਰਾਕੇਸ਼ ਬਿੱਲਾ)- ਸਰਹੱਦੀ ਖ਼ੇਤਰ ’ਚ ਕਡਿਆਲੀ ਤਾਰ ਨੇੜੇ ਪਕਿਸਤਾਨੀ ਤਸਕਰਾਂ ਵਲੋਂ ਸੁੱਟੀ ਗਈ ਹੈਰੋਇਨ ਪੁਲਿਸ ਤੇ ਬੀ. ਐਸ. ਐਫ਼. ਨੇ ਸਾਂਝੇ ਸਰਚ ਅਭਿਆਨ ਦੌਰਾਨ ਬਰਾਮਦ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਗੁਪਤ ਸੂਚਨਾ ਤੇ ਚਲਾਏ ਇਸ ਸਾਂਝੇ ਅਭਿਆਨ ’ਚ ਅੱਜ ਸੀਮਾ ਚੌਕੀ.....
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 14 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਅਸੀਂ ਗੱਲਾਂ ਅਸੂਲਾਂ ਦੀਆਂ ਕਰਦੇ ਹਾਂ ਪਰ ਅਮਲ ਆਪਣੇ ਹਿਤਾਂ ਅਨੁਸਾਰ। -ਡਬਲਿਊ ਐਸ. ਲੈਂਡਰ

ਬਰਨਾਲਾ

'ਅਜੀਤ' ਨੇ ਹਮੇਸ਼ਾ ਵਪਾਰਕ ਹਿਤਾਂ ਦੀ ਬਜਾਏ ਪੰਜਾਬ ਪ੍ਰਤੀ ਆਪਣੀ ਜ਼ਿੰਮੇਵਾਰੀ ਤੇ ਅਸੂਲਾਂ ਨੂੰ ਪ੍ਰਮੁੱਖਤਾ ਦਿੱਤੀ-ਡਾ. ਹਮਦਰਦ

ਜਲੰਧਰ, 28 ਨਵੰਬਰ (ਅਜੀਤ ਬਿਊਰੋ)-'ਅਜੀਤ' ਉਪ ਦਫ਼ਤਰ ਸੰਗਰੂਰ ਤੇ ਬਰਨਾਲਾ ਦੀ 14ਵੀਂ ਵਰ੍ਹੇਗੰਢ ਮੌਕੇ ਅਦਾਰਾ 'ਅਜੀਤ' ਵਲੋਂ ਕਰਵਾਏ ਇਕ ਵਿਸ਼ੇਸ਼ ਸਮਾਗਮ ਦੌਰਾਨ ਦੋਵੇਂ ਦਫ਼ਤਰਾਂ ਨਾਲ ਜੁੜੇ 'ਅਜੀਤ' ਤੇ 'ਅਜੀਤ ਸਮਾਚਾਰ' ਦੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਪਦਮ ਭੂਸ਼ਨ ਡਾ. ਬਰਜਿੰਦਰ ਸਿੰਘ ਹਮਦਰਦ ਨੇ ਜਿੱਥੇ ਦੋਵੇਂ ਦਫ਼ਤਰਾਂ ਦੇ ਇੰਚਾਰਜਾਂ ਸ. ਸੁਖਵਿੰਦਰ ਸਿੰਘ ਫੁੱਲ ਤੇ ਸ. ਗੁਰਪ੍ਰੀਤ ਸਿੰਘ ਲਾਡੀ ਦੀ ਅਗਵਾਈ ਹੇਠ ਪੂਰੀ ਲਗਨ ਤੇ ਮਿਹਨਤ ਨਾਲ ਸ਼ਾਨਦਾਰ ਕੰਮ ਕਰ ਰਹੇ ਸਾਰੇ ਪੱਤਰਕਾਰਾਂ ਦੀ ਭਰਵੀਂ ਸ਼ਲਾਘਾ ਕੀਤੀ ਉੱਥੇ ਉਨ੍ਹਾਂ ਮੌਜੂਦਾ ਡਿਜੀਟਲ ਦੌਰ 'ਚ ਪਿ੍ੰਟ ਮੀਡੀਆ ਨੂੰ ਦਰਪੇਸ਼ ਚੁਨੌਤੀਆਂ ਦੇ ਬਾਵਜੂਦ ਆਪਣੀਆਂ ਮਾਣਮੱਤੀਆਂ ਨੀਤੀਆਂ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਮਝੌਤਾ ਕੀਤਿਆਂ ਬਗੈਰ ਆਪਣੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਪੱਖੀ ਅਸੂਲਾਂ 'ਤੇ ਪੂਰੀ ਸ਼ਾਨ ਨਾਲ ਡਟੇ ਰਹਿਣ ਦਾ ਅਹਿਦ ਕੀਤਾ | ਇਹ ਸਮਾਗਮ 'ਅਜੀਤ' ਮੁੱਖ ਦਫ਼ਤਰ ਜਲੰਧਰ ਦੇ ਆਡੀਟੋਰੀਅਮ ਵਿਖੇ ਆਯੋਜਿਤ ਕੀਤਾ ਗਿਆ ਸੀ | ਲੱਖ ਚੁਨੌਤੀਆਂ ਦੇ ਬਾਵਜੂਦ 'ਅਜੀਤ' ਦੀ ਅਡੋਲਤਾ ਤੇ ਸਮਰੱਥਾ 'ਚ ਪੰਜਾਬ ਦੇ ਪੱਤਰਕਾਰਾਂ ਦੀ ਵੱਡੀ ਭੂਮਿਕਾ ਦੱਸਦਿਆਂ ਡਾ. ਹਮਦਰਦ ਨੇ ਕਿਹਾ ਕਿ ਪੱਤਰਕਾਰ 'ਅਜੀਤ' ਦੀ ਰੀੜ੍ਹ ਦੀ ਹੱਡੀ ਹਨ ਤੇ ਅਨੇਕਾਂ ਵਾਰ ਸਰਕਾਰਾਂ ਸਮੇਤ ਕਈ ਤਰ੍ਹਾਂ ਦੇ ਦਬਾਅ ਕਾਰਨ ਵੱਡੇ ਆਰਥਿਕ ਨੁਕਸਾਨਾਂ ਦੇ ਬਾਵਜੂਦ 'ਅਜੀਤ' ਨੇ ਕਦੇ ਆਪਣੀਆਂ ਮਾਣਮੱਤੀਆਂ ਨੀਤੀਆਂ ਨਾਲ ਸਮਝੌਤਾ ਨਹੀਂ ਕੀਤਾ | ਲੰਘੀ ਕੋਰੋਨਾ ਮਹਾਂਮਾਰੀ ਦੌਰਾਨ 'ਅਜੀਤ' ਦੇ ਪੱਤਰਕਾਰਾਂ ਵਲੋਂ ਨਿਭਾਈਆਂ ਸ਼ਾਨਦਾਰ ਜ਼ਿੰਮੇਵਾਰੀਆਂ ਦੀ ਪ੍ਰਸੰਸਾ ਕਰਦਿਆਂ ਡਾ. ਹਮਦਰਦ ਨੇ ਕਿਹਾ ਕਿ ਮਹਾਂਮਾਰੀ ਦੇ ਮਾੜੇ ਦੌਰ 'ਚ ਸੰਗਰੂਰ-ਬਰਨਾਲਾ ਉਪ ਦਫ਼ਤਰਾਂ ਦੇ ਪੱਤਰਕਾਰ ਸੁਖਵਿੰਦਰ ਸਿੰਘ ਫੁੱਲ ਤੇ ਗੁਰਪ੍ਰੀਤ ਸਿੰਘ ਲਾਡੀ ਦੀ ਅਗਵਾਈ ਹੇਠ ਪੂਰੀ ਸ਼ਿੱਦਤ ਤੇ ਤਨਦੇਹੀ ਨਾਲ ਕੰਮ ਕਰਕੇ 'ਅਜੀਤ' ਦੀ ਸਭ ਤੋਂ ਵੱਡੀ ਤਾਕਤ ਬਣ ਕੇ ਅੱਗੇ ਰਹੇ ਹਨ, ਜਿਸ 'ਤੇ ਸਾਨੂੰ ਮਾਣ ਹੈ | 'ਅਜੀਤ' ਉਪ ਦਫ਼ਤਰਾਂ ਦੀ ਅਨੁਸ਼ਾਸਿਤ ਕਾਰਜਸ਼ੈਲੀ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਕਿਹਾ ਕਿ 'ਅਜੀਤ' ਦੇ ਸਾਰੇ ਉਪ ਦਫ਼ਤਰਾਂ ਵਲੋਂ ਜਿੰਨੀ ਸਿਆਣਪ ਤੇ ਅਨੁਸ਼ਾਸਨ ਨਾਲ ਕੰਮ ਕੀਤਾ ਜਾ ਰਿਹਾ ਹੈ ਅਜਿਹਾ ਕੰਮ ਸਰਕਾਰਾਂ ਵੀ ਨਹੀਂ ਕਰ ਸਕਦੀਆਂ | ਇਹੀ ਕਾਰਨ ਹੈ ਕਿ 'ਅਜੀਤ' ਅੱਜ ਮਾਣ ਨਾਲ ਖੜ੍ਹਾ ਹੈ ਤੇ 'ਅਜੀਤ' ਦੇ ਸਾਥੀ ਇਸ ਦੇ ਮਜ਼ਬੂਤ ਥੰਮ੍ਹ ਹਨ | ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਚਿੰਤਤ ਸਿਆਸੀ, ਸਮਾਜਿਕ ਤੇ ਬੌਧਿਕ ਸ਼ਖ਼ਸੀਅਤਾਂ ਵਲੋਂ 'ਅਜੀਤ' ਤੋਂ ਰੱਖੀਆਂ ਜਾ ਰਹੀਆਂ ਵੱਡੀਆਂ ਉਮੀਦਾਂ ਦਾ ਜ਼ਿਕਰ ਕਰਦਿਆਂ ਡਾ. ਹਮਦਰਦ ਨੇ ਕਿਹਾ ਕਿ ਪੰਜਾਬ ਦੇ ਵਰਤਮਾਨ ਤੇ ਭਵਿੱਖ ਲਈ ਚਿੰਤਤ ਲੋਕ 'ਅਜੀਤ' ਦੀ ਦਹਾਕਿਆਂ ਤੋਂ ਸਥਾਪਤ ਭਰੋਸੇਯੋਗਤਾ ਸਦਕਾ ਇਸ ਵੇਲੇ 'ਅਜੀਤ' ਤੋਂ ਅਗਵਾਈ ਦੀ ਇੱਛਾ ਰੱਖਦੇ ਹਨ | ਉਨ੍ਹਾਂ 'ਅਜੀਤ' ਦੇ ਬਾਨੀ ਸਵ. ਡਾ. ਸਾਧੂ ਸਿੰਘ ਹਮਦਰਦ ਨੂੰ ਭਾਵੁਕਤਾ ਨਾਲ ਯਾਦ ਕਰਦਿਆਂ ਕਿਹਾ ਕਿ ਡਾ. ਹਮਦਰਦ ਜੀ ਦੇ ਮਨ 'ਚ ਸਮਾਜ ਦੀ ਬਿਹਤਰੀ ਲਈ ਯੋਗਦਾਨ ਪਾ ਸਕਣ ਦਾ ਇਕ ਮਿਸ਼ਨ ਸੀ ਜੋ ਸਾਰੀ ਜ਼ਿੰਦਗੀ ਉਨ੍ਹਾਂ ਦਾ ਸ਼ੌਕ ਵੀ ਰਿਹਾ | 'ਅਜੀਤ' ਵਲੋਂ ਪੰਜਾਬ ਦੇ ਵਾਤਾਵਰਨ ਦੀ ਸੁਰੱਖਿਆ ਤੇ ਜਾਗਰੂਕਤਾ ਲਈ ਚਲਾਈ ਹਰਿਆਵਲ ਲਹਿਰ ਦਾ ਜ਼ਿਕਰ ਕਰਦਿਆਂ ਡਾ. ਹਮਦਰਦ ਨੇ ਕਿਹਾ ਕਿ ਇਸ ਹਰਿਆਵਲ ਲਹਿਰ ਦਾ ਇੱਕੋ ਇਕ ਮਕਸਦ ਪੰਜਾਬ ਦੇ ਲੋਕ ਮਨਾਂ ਅੰਦਰ ਪੰਜਾਬ ਦੀ ਧਰਤੀ, ਹਵਾ, ਜੰਗਲ ਤੇ ਸਮੁੱਚੇ ਵਾਤਾਵਰਨ ਨੂੰ ਬਚਾਉਣ ਲਈ ਚੇਤਨਤਾ ਪੈਦਾ ਕਰਨਾ ਸੀ ਅਤੇ ਇਸ ਮਕਸਦ 'ਚ 'ਅਜੀਤ' ਪੂਰੀ ਤਰ੍ਹਾਂ ਸਫਲ ਵੀ ਰਿਹਾ | ਇਹ ਅਜੀਤ ਹਰਿਆਵਲ ਲਹਿਰ ਦਾ ਹੀ ਪ੍ਰਭਾਵ ਹੈ ਕਿ ਪੰਜਾਬ ਅੰਦਰ ਬੂਟੇ ਲਾਉਣ ਤੇ ਸੰਭਾਲਣ ਦੀ ਮੁਹਿੰਮ ਸਮੇਤ ਵਾਤਾਵਰਨ ਪ੍ਰਦੂਸ਼ਣ ਸਿਆਸੀ, ਸਮਾਜਿਕ, ਧਾਰਮਿਕ ਤੇ ਕਾਰੋਬਾਰੀ ਸੰਸਥਾਵਾਂ ਦਾ ਏਜੰਡਾ ਬਣਿਆ ਹੈ | ਚੋਣਾਂ ਦੌਰਾਨ ਅਜੀਤ ਦੀ ਨਿਰਪੱਖ ਪੱਤਰਕਾਰਤਾ ਦਾ ਜ਼ਿਕਰ ਕਰਦਿਆਂ ਡਾ. ਹਮਦਰਦ ਨੇ ਕਿਹਾ ਕਿ 'ਅਜੀਤ' ਦੇ ਪੱਤਰਕਾਰਾਂ ਵਲੋਂ ਆਪਣੀ ਨਿੱਜੀ ਸਿਆਸੀ ਸੋਚ ਜਾਂ ਸਿਧਾਂਤ ਨੂੰ ਲਾਂਭੇ ਰੱਖ ਕੇ ਹਮੇਸ਼ਾ ਨਿਰਪੱਖਤਾ 'ਤੇ ਪਹਿਰਾ ਦਿੰਦਿਆਂ ਸੰਤੁਲਨ ਨੂੰ ਕਾਇਮ ਰੱਖਿਆ ਹੈ | ਇਸੇ ਨਿਰਪੱਖਤਾ ਤੇ ਸੰਤੁਲਨ ਸਦਕਾ ਅੱਜ ਦੇਸ਼ ਵਿਦੇਸ਼ ਵੱਸਦੇ ਪੰਜਾਬੀਆਂ ਅੰਦਰ 'ਅਜੀਤ' ਸਭ ਤੋਂ ਵਧੇਰੇ ਮਕਬੂਲ ਅਤੇ ਭਰੋਸੇ ਯੋਗ ਅਖ਼ਬਾਰ ਬਣ ਚੁੱਕਿਆ ਹੈ | ਮੌਜੂਦਾ ਡਿਜੀਟਲ ਦੌਰ 'ਚ ਅਜੀਤ ਵੈੱਬ ਟੀ. ਵੀ. ਬਾਰੇ ਉਠਾਏ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਡਾ. ਹਮਦਰਦ ਨੇ ਸਪੱਸ਼ਟ ਕਿਹਾ ਕਿ ਅਜੀਤ ਵੈੱਬ ਟੀ. ਵੀ. ਆਪਣੀ ਨੀਤੀ ਤੇ ਸਿਧਾਂਤ ਅਨੁਸਾਰ ਆਪਣੇ ਉਪ ਦਫ਼ਤਰਾਂ ਤੇ ਸਥਾਨਕ ਪੱਤਰਕਾਰਾਂ ਰਾਹੀਂ ਹੀ ਪੂਰੀ ਦਿਆਨਤਦਾਰੀ, ਇਮਾਨਦਾਰੀ ਤੇ ਜ਼ਿੰਮੇਵਾਰੀ ਨਾਲ ਕੰਮ ਕਰਦਾ ਹੋਇਆ ਤਰੱਕੀ ਦੀਆਂ ਬੁਲੰਦੀਆਂ ਸਰ ਕਰੇਗਾ | ਇਸ ਤੋਂ ਪਹਿਲਾਂ 'ਅਜੀਤ' ਦੇ ਸਹਿ ਸੰਪਾਦਕ ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਪੰਜਾਬੀ ਪੱਤਰਕਾਰੀ ਅਜਨਮ ਤੋਂ ਅੱਜ ਤੱਕ ਲਹਿਰਾਂ ਨਾਲ ਜੁੜੀ ਰਹੀ ਹੈ ਤੇ ਡਾ. ਸਾਧੂ ਸਿੰਘ ਹਮਦਰਦ ਵਲੋਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਸਮਰਪਿਤ 'ਅਜੀਤ' ਰੂਪੀ ਲਗਾਇਆ ਬੂਟਾ ਅੱਜ ਅਨੇਕਾਂ ਚੁਨੌਤੀਆਂ ਨੂੰ ਸਰ ਕਰਦਾ ਹੋਇਆ ਡਾ. ਬਰਜਿੰਦਰ ਸਿੰਘ ਹਮਦਰਦ ਦੀ ਅਗਵਾਈ ਹੇਠ ਘਣ ਛਾਵਾਂ ਰੁੱਖ ਬਣ ਚੁੱਕਿਆ ਹੈ | ਅਜੀਤ ਸਮਾਚਾਰ ਦੇ ਸੰਪਾਦਕ ਸ੍ਰੀ ਵਿਕਾਸ ਸਚਦੇਵਾ, ਅਜੀਤ ਦੇ ਸੰਪਾਦਕ ਸ. ਅਵਤਾਰ ਸਿੰਘ ਸ਼ੇਰਗਿੱਲ ਤੇ ਸ. ਜਸਪ੍ਰੀਤ ਸਿੰਘ ਸੈਣੀ ਨੇ ਸੰਗਰੂਰ ਤੇ ਬਰਨਾਲਾ ਉਪ ਦਫ਼ਤਰਾਂ ਦੀ ਅਨੁਸ਼ਾਸਿਤ ਕਾਰਜ ਪ੍ਰਣਾਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਪ ਦਫ਼ਤਰ ਖ਼ਬਰਾਂ, ਇਸ਼ਤਿਹਾਰਾਂ ਤੇ ਸਰਕੂਲੇਸ਼ਨ ਪੱਖੋਂ ਹਮੇਸ਼ਾ ਮੋਹਰੀ ਰਹਿ ਕੇ ਬਾਕੀਆਂ ਲਈ ਪ੍ਰੇਰਣਾ ਸਰੋਤ ਬਣਿਆ ਹੈ | ਸ. ਸ਼ੇਰਗਿੱਲ ਨੇ ਅਜੀਤ ਵੈੱਬ ਟੀ. ਵੀ. ਬਾਰੇ ਉਠਾਏ ਸਵਾਲਾਂ ਸੰਬੰਧੀ ਵਿਚਾਰ ਪੇਸ਼ ਕਰਦਿਆਂ ਭਰੋਸਾ ਦਿੱਤਾ ਕਿ 'ਅਜੀਤ' ਵੈੱਬ ਟੀ. ਵੀ. ਦੀ ਮੁਕਾਬਲਤਨ ਤਰੱਕੀ ਲਈ ਸਾਨੂੰ ਸਾਰੇ ਪੱਤਰਕਾਰਾਂ ਨੂੰ ਲਗਾਤਾਰ ਅੱਪਡੇਟ ਰਹਿਣਾ ਪਵੇਗਾ | ਇਸ ਤੋਂ ਪਹਿਲਾਂ ਦਮਨਜੀਤ ਸਿੰਘ ਸਟਾਫ਼ ਰਿਪੋਰਟਰ ਸੰਗਰੂਰ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਸੁਖਵਿੰਦਰ ਸਿੰਘ ਫੁੱਲ, ਗੁਰਪ੍ਰੀਤ ਸਿੰਘ ਲਾਡੀ ਨੇ ਆਏ ਮਹਿਮਾਨਾਂ ਦਾ ਸਵਾਗਤ ਤੇ ਅਮਨਦੀਪ ਸਿੰਘ ਬਿੱਟਾ ਸੀਨੀਅਰ ਪੱਤਰਕਾਰ ਨੇ ਧੰਨਵਾਦ ਕੀਤਾ | ਇਸ ਮੌਕੇ ਗੁਰਪ੍ਰੀਤ ਸਿੰਘ ਚੱਠਾ ਇੰਚਾਰਜ ਉਪ ਦਫ਼ਤਰ ਪਟਿਆਲਾ, ਬਲਵਿੰਦਰ ਸਿੰਘ ਧਾਲੀਵਾਲ ਇੰਚਾਰਜ ਉਪ ਦਫ਼ਤਰ ਮਾਨਸਾ, ਸੁਰਿੰਦਰਪਾਲ ਸਿੰਘ ਇੰਚਾਰਜ ਉਪ ਦਫ਼ਤਰ ਮੋਗਾ, ਬਲਜਿੰਦਰ ਸਿੰਘ ਇੰਚਾਰਜ ਉਪ ਦਫ਼ਤਰ ਸ੍ਰੀ ਫ਼ਤਹਿਗੜ੍ਹ ਸਾਹਿਬ, ਅੰਮਿ੍ਤਪਾਲ ਸਿੰਘ ਵਲਾਣ ਇੰਚਾਰਜ ਉਪ ਦਫ਼ਤਰ ਬਠਿੰਡਾ ਸਮੇਤ ਵੱਖ-ਵੱਖ ਪੱਤਰਕਾਰ ਸਾਥੀਆਂ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ | ਉਪ ਦਫ਼ਤਰ ਸੰਗਰੂਰ ਤੇ ਉਪ ਦਫ਼ਤਰ ਬਰਨਾਲਾ ਵਲੋਂ ਡਾ. ਬਰਜਿੰਦਰ ਸਿੰਘ ਹਮਦਰਦ, ਸ੍ਰੀਮਤੀ ਸਰਵਿੰਦਰ ਕੌਰ ਚੀਫ਼ ਐਗਜ਼ੈਕਟਿਵ, ਸ੍ਰੀਮਤੀ ਗੁਰਜੋਤ ਕੌਰ ਸੀਨੀਅਰ ਐਗਜ਼ੈਕਟਿਵ, ਸਤਨਾਮ ਸਿੰਘ ਮਾਣਕ, ਅਵਤਾਰ ਸਿੰਘ ਸ਼ੇਰਗਿੱਲ, ਜਸਪ੍ਰੀਤ ਸਿੰਘ ਸੈਣੀ, ਵਿਕਾਸ ਸਚਦੇਵਾ, ਸੋਨੀਆ ਗੋਸਵਾਮੀ, ਰਸ਼ਪਾਲ ਸਿੰਘ ਉਪ ਸੰਪਾਦਕ, ਉਪ ਦਫ਼ਤਰਾਂ ਦੇ ਇੰਚਾਰਜ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ |
ਡਾ. ਹਮਦਰਦ ਵਲੋਂ ਸ਼ਾਨਦਾਰ ਪੇਸ਼ਕਾਰੀ
ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਪਦਮ ਭੂਸ਼ਨ ਡਾ. ਬਰਜਿੰਦਰ ਸਿੰਘ ਹਮਦਰਦ ਦੀ ਮਖ਼ਮਲੀ ਆਵਾਜ਼ ਦੇ ਜਾਦੂ ਨੇ ਸਰੋਤਿਆਂ ਨੂੰ ਲੰਬਾ ਸਮਾਂ ਕੀਲੀ ਰੱਖਿਆ | ਡਾ. ਬਰਜਿੰਦਰ ਸਿੰਘ ਹਮਦਰਦ ਵਲੋਂ ਗਾਈਆਂ ਪੰਜ ਪ੍ਰਸਿੱਧ ਸ਼ਾਇਰਾਂ ਦੀਆਂ ਖ਼ੂਬਸੂਰਤ ਗ਼ਜ਼ਲਾਂ ਤੇ ਪੁਰਾਤਨ ਹਿੰਦੀ ਫ਼ਿਲਮਾਂ ਦੇ ਦੋ ਗੀਤਾਂ ਨੇ ਸਮਾਂ ਬੰਨ੍ਹ ਦਿੱਤਾ | ਪ੍ਰਸਿੱਧ ਸ਼ਾਇਰ ਅਬਦੁਲ ਹਮੀਦ ਅਦਮ ਦੀ ਖ਼ੂਬਸੂਰਤ ਗ਼ਜ਼ਲ 'ਮਯ-ਕਦਾ ਥਾਂ ਚਾਂਦਨੀ ਥੀ ਮੈਂ ਨਾ ਥਾਂ..' ਸੁਣਾਉਣ ਤੋਂ ਪਹਿਲਾਂ ਡਾ. ਹਮਦਰਦ ਨੇ ਆਪਣੇ ਜੀਵਨ ਦਾ ਲੰਬਾ ਸਮਾਂ ਜਲੰਧਰ ਸ਼ਹਿਰ 'ਚ ਬਿਤਾਉਣ ਵਾਲੇ ਬਾਲੀਵੁੱਡ ਦੇ ਨਾਮਵਰ ਗ਼ਜ਼ਲ ਗਾਇਕ ਮਰਹੂਮ ਜਗਜੀਤ ਸਿੰਘ ਨੂੰ ਯਾਦ ਕੀਤਾ | ਉਨ੍ਹਾਂ ਜਿਉਂ ਹੀ ਹਰਮੋਨੀਅਮ 'ਤੇ ਸ਼ਾਇਰ ਅਬਦੁਲ ਹਮੀਦ ਅਦਮ ਦੀ ਗ਼ਜ਼ਲ ਦੇ ਬੋਲ ਛੇੜੇ ਹਾਲ 'ਚ ਸੰਨਾਟਾ ਛਾ ਗਿਆ |

ਗੱਡੀਆਂ 'ਤੇ ਵੱਖਰੀ ਲਾਈਟ ਨਾ ਲਗਾਈ ਜਾਵੇ, ਨਹੀਂ ਤਾਂ ਹੋਵੇਗਾ ਚਲਾਨ

ਤਪਾ ਮੰਡੀ, 28 ਨਵੰਬਰ (ਵਿਜੇ ਸ਼ਰਮਾ)-ਐਸ. ਐਸ. ਪੀ. ਬਰਨਾਲਾ ਸੰਦੀਪ ਕੁਮਾਰ ਮਲਿਕ ਤੇ ਸਬ-ਡਵੀਜ਼ਨ ਦੇ ਡੀ. ਐਸ. ਪੀ. ਰਵਿੰਦਰ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਗੈਰ ਨੰਬਰ ਤੇ ਵੱਖਰੀਆਂ ਵੱਡੀਆਂ ਲਾਈਟਾਂ ਵਾਲੀਆ ਗੱਡੀਆਂ, ਮੋਟਰਸਾਈਕਲਾਂ ਦੀ ਚੈਕਿੰਗ ਲਗਾਤਾਰ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਬਰਨਾਲਾ, 28 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਗੁਰਦੁਆਰਾ ਕਲਗ਼ੀਧਰ ਸਾਹਿਬ ਬਰਨਾਲਾ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਭਾਈ ਅਮਰਜੀਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਬਾਬਾ ...

ਪੂਰੀ ਖ਼ਬਰ »

ਆਈ. ਟੀ. ਆਈ. 'ਚ ਕੰਮ ਕਰ ਰਹੇ ਦਫ਼ਤਰੀ ਕਰਮਚਾਰੀਆਂ ਦੀ ਸੂਬਾਈ ਚੋਣ 'ਚ ਸੁਖਪਾਲ ਸਿੰਘ ਸੇਖੋਂ ਪ੍ਰਧਾਨ ਬਣੇ

ਬਰਨਾਲਾ, 28 ਨਵੰਬਰ (ਅਸ਼ੋਕ ਭਾਰਤੀ)-ਪੰਜਾਬ ਭਰ ਦੀਆਂ ਆਈ. ਟੀ. ਆਈ. 'ਚ ਕੰਮ ਕਰ ਰਹੇ ਦਫ਼ਤਰੀ ਕਰਮਚਾਰੀਆਂ ਦੀ ਸੂਬਾਈ ਪੱਧਰੀ ਚੋਣ ਹੋਈ, ਜਿਸ 'ਚ ਆਈ. ਟੀ. ਆਈ. ਮਾਣੂੰਕੇ ਦੇ ਸੁਖਪਾਲ ਸਿੰਘ ਸੇਖੋਂ ਨੂੰ ਸੂਬਾ ਪ੍ਰਧਾਨ, ਸਰਕਾਰੀ ਆਈ. ਟੀ. ਆਈ. ਬਠਿੰਡਾ ਦੇ ਬਹਿਮਨ ਨੂੰ ਜਨਰਲ ...

ਪੂਰੀ ਖ਼ਬਰ »

ਰਾਮ ਰਾਜਿਆ ਕਾਲੋਨੀ ਵਾਸੀਆਂ ਨੇ ਆ ਰਹੀਆਂ ਸਮੱਸਿਆਵਾਂ ਸੰਬੰਧੀ 13 ਮੈਂਬਰੀ ਕਮੇਟੀ ਦਾ ਗਠਨ

ਬਰਨਾਲਾ, 28 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਰਾਮ ਰਾਜਿਆ ਕਾਲੋਨੀ ਦੇ ਲਗਪਗ 100 ਨਿਵਾਸੀਆਂ ਵਲੋਂ ਨੰਬਰ 3 'ਚ ਮੀਟਿੰਗ ਕੀਤੀ ਗਈ, ਜਿਸ ਵਿਚ ਕਾਲੋਨੀ ਵਾਸੀਆਂ ਨੂੰ ਪੇਸ਼ ਆ ਰਹਿਆ ਸਮੱਸਿਆਵਾਂ ਪ੍ਰਤੀ ਵਿਚਾਰ ਚਰਚਾ ਕੀਤੀ ਗਈ ਤੇ ਕਾਲੋਨੀ ਵਾਸੀਆਂ ਵਲੋਂ 13 ਮੈਂਬਰੀ ਕਮੇਟੀ ...

ਪੂਰੀ ਖ਼ਬਰ »

ਅੰਤਿ੍ੰਗ ਕਮੇਟੀ ਮੈਂਬਰ ਮਲਕੀਤ ਸਿੰਘ ਚੰਗਾਲ ਦਾ ਸਨਮਾਨ

ਧਨੌਲਾ, 28 ਨਵੰਬਰ (ਚੰਗਾਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਅੰਤਿ੍ੰਗ ਕਮੇਟੀ ਮੈਂਬਰ ਮਲਕੀਤ ਸਿੰਘ ਚੰਗਾਲ ਦਾ ਗੁਰਦੁਆਰਾ ਵਿਸ਼ਵਕਰਮਾ ਸਾਹਿਬ ਧਨੌਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਧਨੌਲਾ ਦੇ ਸ਼ਹਿਰੀ ਪ੍ਰਧਾਨ ਅਮਰੀਕ ਸਿੰਘ ਸੋਹਲ ਵਲੋਂ ...

ਪੂਰੀ ਖ਼ਬਰ »

ਮਾਸਟਰ ਪ੍ਰੀਤਮ ਸਿੰਘ ਕਾਂਝਲਾ ਨੇ ਸੋਨੇ ਦੇ ਤਗਮੇ ਜਿੱਤੇ

ਧਨੌਲਾ, 28 ਨਵੰਬਰ (ਰਘਵੀਰ ਸਿੰਘ ਚੰਗਾਲ)-43ਵੀਂ ਸਟੇਟ ਮਾਸਟਰ ਅਥਲੈਟਿਕ ਚੈਂਪੀਅਨਸ਼ਿਪ 2022 ਜੋ ਕਿ ਸ੍ਰੀ ਮਸਤੂਆਣਾ ਸਾਹਿਬ ਵਿਖੇ ਕਰਵਾਈ ਗਈ ਸੀ, ਜਿਸ 'ਚ ਕਸਬਾ ਧਨੌਲਾ ਦੇ ਮਾਸਟਰ ਅਥਲੀਟ ਪ੍ਰੀਤਮ ਸਿੰਘ ਨੇ ਤਿੰਨ ਸੋਨ ਤਗਮੇ ਹਾਸਲ ਜਿੱਤ ਕੇ ਨਾਂਅ ਰੌਸ਼ਨ ਕੀਤਾ ਹੈ | ਇਹ ...

ਪੂਰੀ ਖ਼ਬਰ »

ਮਾਤਾ ਸਾਹਿਬ ਕੌਰ ਗਹਿਲ ਕਾਲਜ ਵਿਖੇ ਸੰਵਿਧਾਨ ਦਿਵਸ ਮਨਾਇਆ

ਟੱਲੇਵਾਲ, 28 ਨਵੰਬਰ (ਸੋਨੀ ਚੀਮਾ)-ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ (ਬਰਨਾਲਾ) ਵਿਖੇ ਸੰਵਿਧਾਨ ਦਿਵਸ ਮਨਾਇਆ ਗਿਆ | ਸਮਾਗਮ ਦੌਰਾਨ ਪਿ੍ੰਸੀਪਲ ਡਾ. ਹਰਬੰਸ ਕੌਰ, ਡਾ. ਗੁਰਦੀਪ ਕੌਰ, ਡਾ. ਜਨਮੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਵਿਧਾਨ ਦਿਵਸ ਦੀ ਮਹੱਤਤਾ ਸੰਬੰਧੀ ...

ਪੂਰੀ ਖ਼ਬਰ »

ਮਦਰ ਟੀਚਰ ਇੰਟਰਨੈਸ਼ਨਲ ਸਕੂਲ ਹੰਡਿਆਇਆ ਵਿਖੇ ਅਥਲੈਟਿਕ ਮੀਟ ਕਰਵਾਈ

ਬਰਨਾਲਾ, 28 ਨਵੰਬਰ (ਅਸ਼ੋਕ ਭਾਰਤੀ)-ਮਦਰ ਟੀਚਰ ਇੰਟਰਨੈਸ਼ਨਲ ਸਕੂਲ ਹੰਡਿਆਇਆ ਵਿਖੇ ਸਾਲਾਨਾ ਅਥਲੈਟਿਕ ਮੀਟ ਕਰਵਾਈ ਗਈ | ਅਥਲੈਟਿਕ ਮੀਟ ਦਾ ਉਦਘਾਟਨ ਮੱੁਖ ਮਹਿਮਾਨ ਮੈਡਮ ਨਿਸ਼ੀ ਮਿੱਤਲ ਨੇ ਜੋਤੀ ਪ੍ਰਚੰਡ ਕਰ ਕੇ ਅਦਾ ਕੀਤੀ | ਇਸ ਅਥਲੈਟਿਕ ਮੀਟ 'ਚ ਵਿਦਿਆਰਥੀਆਂ ਨੇ ...

ਪੂਰੀ ਖ਼ਬਰ »

ਮੋਦੀ ਸਰਕਾਰ ਨੇ ਡਾ. ਅੰਬੇਡਕਰ ਦੀਆਂ ਯਾਦਗਾਰਾਂ ਬਣਾ ਕੇ ਕ੍ਰਾਂਤੀਕਾਰੀ ਕਦਮ ਚੁੱਕਿਆ-ਬੀਬੀ ਘਨੌਰੀ

ਮਹਿਲ ਕਲਾਂ, 28 ਨਵੰਬਰ (ਅਵਤਾਰ ਸਿੰਘ ਅਣਖੀ)-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਦੇਸ਼ ਅੰਦਰ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਯਾਦਗਾਰਾਂ ਬਣਾ ਕੇ ਇਕ ਕ੍ਰਾਂਤੀਕਾਰੀ ਕਦਮ ਚੁੱਕਿਆ ਹੈ | ਇਹ ਵਿਚਾਰ ਭਾਜਪਾ ...

ਪੂਰੀ ਖ਼ਬਰ »

ਸ੍ਰੀ ਰਾਮ ਕਥਾ ਦਾ ਸ਼ੁੱਭ ਆਰੰਭ

ਤਪਾ ਮੰਡੀ, 28 ਨਵੰਬਰ (ਵਿਜੇ ਸ਼ਰਮਾ)-ਸ੍ਰੀ ਰਾਮ ਕਥਾ ਕਮੇਟੀ ਵਲੋਂ ਅਗਰਵਾਲ ਧਰਮਸ਼ਾਲਾ ਵਿਚ ਸ੍ਰੀ ਰਾਮ ਕਥਾ ਦਾ ਸ਼ੁੱਭ ਆਰੰਭ ਕੀਤਾ ਗਿਆ ਹੈ, ਜਿਸ ਦੇ ਸੰਬੰਧ ਵਿਚ ਪੂਰੇ ਸ਼ਹਿਰ ਅੰਦਰ ਕਲਸ਼ ਯਾਤਰਾ ਕੱਢੀ ਗਈ | ਕਥਾਵਾਚਕ ਸਵਾਮੀ ਰਾਮ ਤੀਰਥ ਹਰਿਦੁਆਰ ਵਾਲਿਆਂ ਨੇ ਆਪਣੇ ...

ਪੂਰੀ ਖ਼ਬਰ »

ਸਕਾਊਟ ਐਂਡ ਗਾਈਡ ਕੈਂਪ ਲਾਇਆ

ਰੂੜੇਕੇ ਕਲਾਂ, 28 ਨਵੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਵਿਦਿਆਰਥੀਆਂ ਨੇ ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਪ੍ਰਧਾਨ ਅਮਰਜੀਤ ਕੌਰ ਬਬਲੀ ਖੀਪਲ ਦੀ ਅਗਵਾਈ ਵਿਚ ਤਾਰਾ ਦੇਵੀ ਸ਼ਿਮਲਾ ਦੀਆਂ ...

ਪੂਰੀ ਖ਼ਬਰ »

ਗਹਿਲ ਕਾਲਜ ਦੀ ਖਿਡਾਰਨ ਦੁਆਰਾ ਅੰਤਰ-ਕਾਲਜ ਮੁਕਾਬਲੇ 'ਚ ਸ਼ਾਨਦਾਰ ਪ੍ਰਾਪਤੀ

ਟੱਲੇਵਾਲ, 28 ਨਵੰਬਰ (ਸੋਨੀ ਚੀਮਾ)-ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ (ਬਰਨਾਲਾ) ਦੀਆਂ ਵਿਦਿਆਰਥਣਾਂ ਅਕਾਦਮਿਕ, ਖੇਡਾਂ ਆਦਿ ਦੇ ਖੇਤਰ 'ਚ ਅਹਿਮ ਪ੍ਰਾਪਤੀਆਂ ਹਾਸਲ ਕਰਦੀਆਂ ਰਹੀਆਂ ਹਨ | ਸੰਸਥਾ ਦੇ ਪਿ੍ੰਸੀਪਲ ਡਾ. ਹਰਬੰਸ ਕੌਰ ਨੇ ਦੱਸਿਆ ਕਿ ਪੰਜਾਬੀ ...

ਪੂਰੀ ਖ਼ਬਰ »

ਸਰਵੋਤਮ ਅਕੈਡਮੀ ਖੁੱਡੀ ਕਲਾਂ ਵਿਖੇ ਅਥਲੈਟਿਕ ਮੀਟ ਕਰਵਾਈ

ਹੰਡਿਆਇਆ, 28 ਨਵੰਬਰ (ਗੁਰਜੀਤ ਸਿੰਘ ਖੁੱਡੀ)-ਸਰਵੋਤਮ ਅਕੈਡਮੀ ਖੁੱਡੀ ਕਲਾਂ (ਬਰਨਾਲਾ) ਵਿਖੇ ਸਾਲਾਨਾ ਅਥਲੈਟਿਕ ਮੀਟ ਕਰਵਾਈ ਗਈ | ਅਥਲੈਟਿਕ ਮੀਟ ਦਾ ਉਦਘਾਟਨ ਮੁੱਖ ਮਹਿਮਾਨ ਨੈਸ਼ਨਲ ਐਥਲੈਟਿਕ ਚੈਂਪੀਅਨ ਬਹਾਦਰ ਸਿੰਘ ਬੱਲ, ਸੰਸਥਾ ਦੀ ਪ੍ਰਬੰਧਕ ਕਮੇਟੀ ਦੇ ...

ਪੂਰੀ ਖ਼ਬਰ »

ਕਿਸਾਨ ਔਰਤ ਨੇ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਦਾ ਰਾਹ ਦਿਖਾਇਆ

ਸ਼ਹਿਣਾ, 28 ਨਵੰਬਰ (ਸੁਰੇਸ਼ ਗੋਗੀ)-ਪਿੰਡ ਸ਼ਹਿਣਾ ਦੀ ਮਹਿਲਾ ਕਿਸਾਨ ਗੁਰਮੀਤ ਕੌਰ (62) ਆਪਣੀ 6 ਏਕੜ ਜ਼ਮੀਨ 'ਚ ਜੈਵਿਕ ਸਬਜ਼ੀਆਂ ਉਗਾਉਣ ਲਈ ਝੋਨੇ ਦੀ ਪਰਾਲੀ ਦੀ ਵਰਤੋਂ ਕਰ ਕੇ ਖੇਤੀ ਲਹਿਰ 'ਚ ਨਵੀਂ ਪੁਲਾਂਘ ਪੁੱਟੀ ਹੈ | ਜ਼ਿਕਰਯੋਗ ਹੈ ਕਿ ਗੁਰਮੀਤ ਕੌਰ ਵਲੋਂ ਝੋਨੇ ਦੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX