ਤਾਜਾ ਖ਼ਬਰਾਂ


ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਆਸਟ੍ਰੇਲੀਆ ਦੀ ਕੈਟਲਿਨ ਪਾਰਕਰ ਨੂੰ ਹਰਾ ਕੇ ਵਿਸ਼ਵ ਚੈਂਪੀਅਨ ਬਣੀ
. . .  15 minutes ago
ਨਵੀਂ ਦਿੱਲੀ, 26 ਮਾਰਚ - ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (75 ਕਿਲੋ) ਆਸਟ੍ਰੇਲੀਆ ਦੀ ਕੈਟਲਿਨ ਪਾਰਕਰ ਨੂੰ 5-2 ਨਾਲ ਹਰਾ ਕੇ ਵਿਸ਼ਵ ਚੈਂਪੀਅਨ ਬਣੀ । ਲਵਲੀਨਾ ਬੋਰਗੋਹੇਨ ਨੇ ਆਸਟ੍ਰੇਲੀਆ ਦੀ ਕੈਟਲਿਨ ...
ਬੰਗਲਾਦੇਸ਼ ਦੇ ਡਿਪਟੀ ਹਾਈ ਕਮਿਸ਼ਨ ਨੇ ਆਜ਼ਾਦੀ ਦੀ 52ਵੀਂ ਵਰ੍ਹੇਗੰਢ ਅਤੇ ਬੰਗਲਾਦੇਸ਼ ਦਾ ਰਾਸ਼ਟਰੀ ਦਿਵਸ ਮਨਾਇਆ
. . .  about 1 hour ago
ਕੋਚੀ ਹਵਾਈ ਅੱਡੇ 'ਤੇ 52.5 ਲੱਖ ਰੁਪਏ ਦਾ ਸੋਨਾ ਕੀਤਾ ਜ਼ਬਤ
. . .  about 2 hours ago
ਕੋਚੀ, 26 ਮਾਰਚ - ਏਅਰ ਇੰਟੈਲੀਜੈਂਸ ਯੂਨਿਟ (ਏ.ਆਈ.ਯੂ.) ਨੇ ਐਤਵਾਰ ਨੂੰ ਕੋਚੀ ਹਵਾਈ ਅੱਡੇ 'ਤੇ 52.5 ਲੱਖ ਰੁਪਏ ਮੁੱਲ ਦਾ 1139 ਗ੍ਰਾਮ ਜ਼ਬਤ ਕੀਤਾ ਸੋਨਾ ।
ਸਰਹਿੰਦ ਨਹਿਰ ’ਚ ਪਿਆ ਪਾੜ, ਪਾਣੀ ਰਾਜਸਥਾਨ ਨਹਿਰ ’ਚ ਰਲਿਆ
. . .  about 2 hours ago
ਫ਼ਰੀਦਕੋਟ, 26 ਮਾਰਚ (ਜਸਵੰਤ ਸਿੰਘ ਪੁਰਬਾ)-ਸ਼ਾਮ ਤਕਰੀਬਨ 6 ਵਜੇ ਚਹਿਲ ਪੁਲ ਤੋਂ ਕੁਝ ਹੀ ਦੂਰੀ ’ਤੇ ਸਰਹਿੰਦ ਤੇ ਰਾਜਸਥਾਨ ਨਹਿਰਾਂ ਦੇ ਵਿਚਕਾਰ ਸਰਹਿੰਦ ਨਹਿਰ ਵਿਚ ਪਾੜ ਪੈਣ ਨਾਲ ਪਾਣੀ ਦਾ ਵਹਾਅ ਰਾਜਸਥਾਨ ਨਹਿਰ ਵੱਲ ...
ਨਿਖਤ ਜ਼ਰੀਨ ਬਣੀ ਵਿਸ਼ਵ ਚੈਂਪੀਅਨ, ਦੋ ਵਾਰ ਦੀ ਏਸ਼ੀਅਨ ਚੈਂਪੀਅਨ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ
. . .  about 2 hours ago
ਨਵੀਂ ਦਿੱਲੀ, 26 ਮਾਰਚ - ਭਾਰਤ ਦੀ ਨਿਖਤ ਜ਼ਰੀਨ ਨੇ ਆਈ.ਬੀ.ਏ .ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 2023 'ਚ 50 ਕਿਲੋਗ੍ਰਾਮ ਲਾਈਟ ਫਲਾਈਵੇਟ ਵਰਗ ਦੇ ਫਾਈਨਲ 'ਚ ਵੀਅਤਨਾਮ ਦੀ ਦੋ ਵਾਰ ਦੀ ਏਸ਼ਿਆਈ ...
ਅਕਾਲੀ ਆਗੂ ਹਰਜੀਤ ਸਿੰਘ ਨੀਲਾ ਮਾਨ ਸ਼੍ਰੋਮਣੀ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਖ਼ਾਰਜ
. . .  about 3 hours ago
ਸ੍ਰੀ ਮੁਕਤਸਰ ਸਾਹਿਬ ,26 ਮਾਰਚ (ਰਣਜੀਤ ਸਿੰਘ ਢਿੱਲੋਂ)-ਅਕਾਲੀ ਆਗੂ ਹਰਜੀਤ ਸਿੰਘ ਨੀਲਾ ਮਾਨ ਪੁੱਤਰ ਸਵ: ਸੁਰਜੀਤ ਸਿੰਘ ਮਾਨ ਚੱਕ ਗਿਲਜੇਵਾਲਾ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਗਿੱਦੜਬਾਹਾ ਨੂੰ ਸ਼੍ਰੋਮਣੀ ਅਕਾਲੀ ...
ਨੌਜਵਾਨ ਦੀ ਦਰਦਨਾਕ ਹਾਦਸੇ ’ਚ ਮੌਤ
. . .  about 4 hours ago
ਸੰਧਵਾਂ ,26 ਮਾਰਚ ( ਪ੍ਰੇਮੀ ਸੰਧਵਾਂ )- ਨਵਾਂਸ਼ਹਿਰ ਦੇ ਪਿੰਡ ਚੇਤਾ ਤੇ ਕੰਗਰੌੜ ਵਿਚਕਾਰ ਇਕ ਮੋਟਰਸਾਈਕਲ ਸਵਾਰ ਦੀ ਬੀਤੀ ਰਾਤ ਦਰਖਤ ਨਾਲ ਅਚਾਨਕ ਟਕਰਾਉਣ ਕਾਰਨ ਮੌਤ ਹੋ ਗਈ ...
ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਖਤਮ ਕਰਨ ਤੋਂ ਭੜਕੇ ਕਾਂਗਰਸੀਆਂ ਵਲੋਂ 'ਸੱਤਿਆਗ੍ਰਹਿ'
. . .  about 5 hours ago
ਬਠਿੰਡਾ, 26 ਮਾਰਚ (ਅੰਮਿ੍ਤਪਾਲ ਸਿੰਘ ਵਲਾਣ) - ਅੱਜ ਕਾਂਗਰਸ ਪਾਰਟੀ ਵਲੋਂ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦੇ ਰੋਸ ਵਜੋਂ ਸਥਾਨਕ ਮਿੰਨੀ ਸਕੱਤਰੇਤ ਕੋਲ ਅੰਬੇਡਕਰ ਪਾਰਕ ਵਿਚ ਜ਼ਿਲ੍ਹਾ ...
ਅੰਮ੍ਰਿਤਪਾਲ ਸਿੰਘ ਦਾ ਸਾਥੀ ਈਸ਼ਵਰ ਸਿੰਘ 29 ਮਾਰਚ ਤੱਕ ਪੁਲਿਸ ਰਿਮਾਂਡ 'ਤੇ
. . .  about 6 hours ago
ਅਜਨਾਲਾ, 26 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਇਕ ਸਾਥੀ ਨੂੰ ਲੁਧਿਆਣਾ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਅਜਨਾਲਾ ਦੀ ਅਦਾਲਤ ਵਿਚ ਪੇਸ਼...
"ਮੁਸਲਮਾਨਾਂ ਨੂੰ ਦਿੱਤਾ ਗਿਆ ਰਾਖਵਾਂਕਰਨ ਸੰਵਿਧਾਨ ਅਨੁਸਾਰ ਨਹੀਂ"-ਅਮਿਤ ਸ਼ਾਹ
. . .  about 7 hours ago
ਬਿਦਰ (ਕਰਨਾਟਕ) , 26 ਮਾਰਚ -ਕਰਨਾਟਕ ਵਿਚ ਮੁਸਲਮਾਨਾਂ ਲਈ ਚਾਰ ਫ਼ੀਸਦੀ ਓ.ਬੀ.ਸੀ. ਰਾਖਵੇਂਕਰਨ ਨੂੰ ਹਟਾਉਣ ਤੋਂ ਬਾਅਦ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ 'ਤੇ ਵਰ੍ਹਦਿਆਂ ਕਿਹਾ ਕਿ ਸੰਵਿਧਾਨ ਵਿਚ ਅਜਿਹਾ ਕੋਈ ਪ੍ਰਬੰਧ ਨਹੀਂ ਹੈ ਕਿ ਧਰਮ ਦੇ ਆਧਾਰ 'ਤੇ ਰਾਖਵਾਂਕਰਨ...
ਭੋਜਪੁਰੀ ਅਦਾਕਾਰਾ ਆਕਾਂਕਸ਼ਾ ਦੂਬੇ ਵਲੋਂ ਖੁਦਕੁਸ਼ੀ
. . .  about 7 hours ago
ਵਾਰਾਣਸੀ, 26 ਮਾਰਚ-ਭੋਜਪੁਰੀ ਅਦਾਕਾਰਾ ਆਕਾਂਕਸ਼ਾ ਦੂਬੇ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੇ ਇਕ ਹੋਟਲ ਵਿਚ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ...
ਅੰਮ੍ਰਿਤਪਾਲ ਸਿੰਘ ਦੇ ਇਕ ਸਾਥੀ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼
. . .  about 7 hours ago
ਅਜਨਾਲਾ, 26 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਇਕ ਸਾਥੀ ਨੂੰ ਲੁਧਿਆਣਾ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਅਜਨਾਲਾ ਦੀ ਅਦਾਲਤ...
ਮੇਰੇ ਪਰਿਵਾਰ ਦਾ ਕਈ ਵਾਰ ਕੀਤਾ ਗਿਆ ਅਪਮਾਨ, ਪਰ ਅਸੀਂ ਚੁੱਪ ਰਹੇ-ਪ੍ਰਿਅੰਕਾ ਗਾਂਧੀ
. . .  about 8 hours ago
ਨਵੀਂ ਦਿੱਲੀ, 26 ਮਾਰਚ-ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਤੁਸੀਂ (ਭਾਜਪਾ) 'ਪਰਿਵਾਰਵਾਦ' ਦੀ ਗੱਲ ਕਰਦੇ ਹੋ, ਮੈਂ ਪੁੱਛਣਾ ਚਾਹੁੰਦਾ ਹਾਂ ਕਿ ਭਗਵਾਨ ਰਾਮ ਕੌਣ ਸਨ? ਕੀ ਉਹ 'ਪਰਿਵਾਰਵਾਦੀ' ਸਨ, ਜਾਂ ਪਾਂਡਵ 'ਪਰਿਵਾਰਵਾਦੀ' ਸਨ...
ਫ਼ਿਲਮ 'ਫ਼ਤਿਹ' ਦੀ ਸ਼ੂਟਿੰਗ ਲਈ ਸੋਨੂੰ ਸੂਦ ਤੇ ਜੈਕਲੀਨ ਫਰਨਾਂਡਿਜ਼ ਅੰਮ੍ਰਿਤਸਰ 'ਚ
. . .  about 8 hours ago
ਅੰਮ੍ਰਿਤਸਰ 26 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਫ਼ਿਲਮ 'ਫ਼ਤਿਹ' ਦੀ ਸ਼ੂਟਿੰਗ ਲਈ ਅਦਾਕਾਰ ਸੋਨੂੰ ਸੂਦ ਤੇ ਅਦਾਕਾਰਾ ਜੈਕਲੀਨ ਫਰਨਾਂਡਿਜ਼ ਅੰਮ੍ਰਿਤਸਰ ਪਹੁੰਚੇ ਹਨ। ਸਭ ਤੋਂ ਪਹਿਲਾਂ ਉਹ...
ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ 'ਆਪ' 'ਚ ਸ਼ਾਮਿਲ
. . .  about 8 hours ago
ਜਲੰਧਰ, 26 ਮਾਰਚ-ਜਲੰਧਰ ਕੈਂਟ ਤੋਂ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ 'ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਇਸ ਤੋਂ ਪਹਿਲਾਂ ਉਹ ਅਕਾਲੀ ਦਲ ਅਤੇ ਕਾਂਗਰਸ 'ਚ ਰਹਿ...
ਕਾਂਗਰਸ ਪਾਰਟੀ ਵਲੋਂ ਕਾਂਗਰਸ ਭਵਨ ਪਠਾਨਕੋਟ ਵਿਖੇ ਸੱਤਿਆਗ੍ਰਹਿ ਸੁਰੂ
. . .  about 9 hours ago
ਪਠਾਨਕੋਟ 26 ਮਾਰਚ (ਸੰਧੂ)-ਰਾਹੁਲ ਗਾਂਧੀ ਨੂੰ ਲੋਕ ਸਭਾ 'ਚ ਅਯੋਗ ਠਹਿਰਾਏ ਜਾਣ ਦੇ ਵਿਰੋਧ 'ਚ ਕਾਂਗਰਸ ਭਵਨ ਪਠਾਨਕੋਟ ਵਿਖੇ ਵੀ ਕਾਂਗਰਸ ਵਲੋਂ ਸੱਤਿਆਗ੍ਰਹਿ ਚਾਲੂ ਕੀਤਾ ਗਿਆ। ਰੋਸ ਧਰਨੇ ਨੂੰ ਜੋਗਿੰਦਰ ਪਾਲ ਸਾਬਕਾ...
ਸ੍ਰੀ ਮੁਕਤਸਰ ਸਾਹਿਬ:ਮੋਦੀ ਸਰਕਾਰ ਵਿਰੁੱਧ ਕਾਂਗਰਸ ਦਾ ਸੱਤਿਆਗ੍ਰਹਿ
. . .  about 9 hours ago
ਸ੍ਰੀ ਮੁਕਤਸਰ ਸਾਹਿਬ, 26 ਮਾਰਚ (ਰਣਜੀਤ ਸਿੰਘ ਢਿੱਲੋਂ)-ਰਾਹੁਲ ਗਾਂਧੀ ਨੂੰ ਲੋਕ ਸਭਾ 'ਚ ਅਯੋਗ ਠਹਿਰਾਏ ਜਾਣ ਦੇ ਵਿਰੋਧ 'ਚ ਮੋਦੀ ਸਰਕਾਰ ਖ਼ਿਲਾਫ਼ ਦੇਸ਼ ਭਰ ਵਿਚ ਕਾਂਗਰਸ ਦੇ ਸੱਤਿਆਗ੍ਰਹਿ ਤਹਿਤ ਸ੍ਰੀ ਮੁਕਤਸਰ ਸਾਹਿਬ ਦੇ ਡੀ.ਸੀ. ਦਫ਼ਤਰ ਨੇੜੇ ਵੀ ਜ਼ਿਲ੍ਹਾ ਪ੍ਰਧਾਨ ਸੁਭਦੀਪ ਸਿੰਘ ਬਿੱਟੂ ਦੀ ਅਗਵਾਈ...
ਪੂਰੇ ਦੇਸ਼ ਵਿਚ ਕੀਤੇ ਜਾਣਗੇ ਅਜਿਹੇ ਸੱਤਿਆਗ੍ਰਹਿ-ਖੜਗੇ
. . .  about 10 hours ago
ਨਵੀਂ ਦਿੱਲੀ, 26 ਮਾਰਚ-ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਕਿਹਾ ਕਿ ਇਹ ਸੱਤਿਆਗ੍ਰਹਿ ਸਿਰਫ਼ ਅੱਜ ਲਈ ਹੈ, ਪਰ ਅਜਿਹੇ ਸੱਤਿਆਗ੍ਰਹਿ ਪੂਰੇ ਦੇਸ਼ ਵਿਚ ਕੀਤੇ ਜਾਣਗੇ। ਰਾਹੁਲ ਗਾਂਧੀ ਆਮ ਲੋਕਾਂ...
ਉਭਰਦੀ ਭਾਰਤੀ ਸ਼ਕਤੀ ਵਿਚ ਮਹਿਲਾ ਸ਼ਕਤੀ ਨਿਭਾ ਰਹੀ ਹੈ ਮਹੱਤਵਪੂਰਨ ਭੂਮਿਕਾ-ਪ੍ਰਧਾਨ ਮੰਤਰੀ
. . .  about 10 hours ago
ਨਵੀਂ ਦਿੱਲੀ, 26 ਮਾਰਚ-'ਮਨ ਕੀ ਬਾਤ' 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਭਰਦੀ ਭਾਰਤੀ ਸ਼ਕਤੀ ਵਿਚ ਮਹਿਲਾ ਸ਼ਕਤੀ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਨਾਗਾਲੈਂਡ ਵਿਚ, 75 ਸਾਲਾਂ ਵਿਚ ਪਹਿਲੀ...
ਪ੍ਰਧਾਨ ਮੰਤਰੀ ਨੇ 'ਮਨ ਕੀ ਬਾਤ' ਦੇ 100ਵੇਂ ਸੰਸਕਰਨ ਲਈ ਮੰਗੇ ਲੋਕਾਂ ਦੇ ਸੁਝਾਅ
. . .  about 10 hours ago
ਨਵੀਂ ਦਿੱਲੀ, 26 ਮਾਰਚ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਨ ਕੀ ਬਾਤ' ਦੇ 100ਵੇਂ ਸੰਸਕਰਨ ਲਈ ਲੋਕਾਂ ਦੇ ਸੁਝਾਅ ਮੰਗੇ ਹਨ। 'ਮਨ ਕੀ ਬਾਤ' ਦੇ 99ਵੇਂ ਸੰਸਕਰਨ 'ਚ ਉਨ੍ਹਾਂ ਕਿਹਾ ਕਿ ਸਾਰਿਆਂ...
ਬਿਹਾਰ ਦੀ ਅਦਾਲਤ ਵਲੋਂ 9 ਸਾਲ ਪੁਰਾਣੇ ਰੇਲ ਰੋਕੂ ਮਾਮਲੇ 'ਚ ਭਾਜਪਾ ਨੇਤਾ ਗਿਰੀਰਾਜ ਸਿੰਘ ਸਮੇਤ 22 ਹੋਰ ਬਰੀ
. . .  about 10 hours ago
ਪਟਨਾ, 26 ਮਾਰਚ-ਬਿਹਾਰ ਦੀ ਅਦਾਲਤ ਨੇ 9 ਸਾਲ ਪੁਰਾਣੇ ਰੇਲ ਰੋਕੂ ਮਾਮਲੇ 'ਚ ਭਾਜਪਾ ਨੇਤਾ ਗਿਰੀਰਾਜ ਸਿੰਘ ਸਮੇਤ 22 ਹੋਰਾਂ ਨੂੰ ਬਰੀ ਕਰ ਦਿੱਤਾ...
'ਮਨ ਕੀ ਬਾਤ' ਦੇ 100ਵੇਂ ਸੰਸਕਰਨ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ-ਪ੍ਰਧਾਨ ਮੰਤਰੀ
. . .  about 10 hours ago
ਪ੍ਰਧਾਨ ਮੰਤਰੀ ਮੋਦੀ ਕਰ ਰਹੇ ਨੇ 'ਮਨ ਕੀ ਬਾਤ'
. . .  about 10 hours ago
ਦਿੱਲੀ ਤੋਂ ਧਰਮਸ਼ਾਲਾ ਲਈ ਸ਼ੁਰੂ ਕੀਤੇ ਨਵੇਂ ਹਵਾਈ ਮਾਰਗ ਨੂੰ ਲੈ ਕੇ ਅਨੁਰਾਗ ਠਾਕੁਰ ਨੇ ਪ੍ਰਧਾਨ ਮੰਤਰੀ ਦਾ ਕੀਤਾ ਧੰਨਵਾਦ
. . .  about 11 hours ago
ਨਵੀਂ ਦਿੱਲੀ, 26 ਮਾਰਚ-ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦਿੱਲੀ ਤੋਂ ਧਰਮਸ਼ਾਲਾ ਲਈ ਸ਼ੁਰੂ ਕੀਤੇ ਨਵੇਂ ਹਵਾਈ ਮਾਰਗ 'ਤੇ ਬੋਲਦਿਆਂ ਕਿਹਾ ਕਿ ਧਰਮਸ਼ਾਲਾ ਨੂੰ ਦੇਸ਼ ਨਾਲ ਜੋੜਨ ਦੇ ਇਸ ਕਦਮ...
ਭਾਜਪਾ ਰਾਹੁਲ ਗਾਂਧੀ ਨੂੰ ਬੋਲਣ ਨਹੀਂ ਦੇ ਰਹੀ-ਖੜਗੇ
. . .  about 11 hours ago
ਨਵੀਂ ਦਿੱਲੀ, 26 ਮਾਰਚ-ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਦਾ ਕਹਿਣਾ ਹੈ ਕਿ ਭਾਜਪਾ ਰਾਹੁਲ ਗਾਂਧੀ ਨੂੰ ਬੋਲਣ ਨਹੀਂ ਦੇ ਰਹੀ ਹੈ। ਰਾਹੁਲ ਗਾਂਧੀ ਦੇਸ਼ ਅਤੇ ਜਨਤਾ ਦੇ ਹੱਕ ਲਈ ਲੜ ਰਹੇ ਹਨ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 15 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਕਿਸੇ ਉੱਚੇ ਮੁਕਾਮ 'ਤੇ ਪਹੁੰਚਣਾ ਕੁਝ ਸੌਖਾ ਹੈ ਪਰ ਉਸ ਨੂੰ ਕਾਇਮ ਰੱਖਣਾ ਬਹੁਤ ਔਖਾ ਹੈ। -ਅਗਿਆਤ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਹਲਕਾ ਗੁਰਦਾਸਪੁਰ 'ਚ 4 ਹੋਰ ਨਵੇਂ 'ਆਮ ਆਦਮੀ ਕਲੀਨਿਕ' ਹੋਣਗੇ ਸ਼ੁਰੂ

ਗੁਰਦਾਸਪੁਰ, 29 ਨਵੰਬਰ (ਆਰਿਫ਼)- ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵਲੋਂ ਸਿਹਤ ਸੇਵਾਵਾਂ ਦੇ ਖੇਤਰ 'ਚ ਸੁਧਾਰ ਲਿਆਉਣ ਲਈ ਯਤਨ ਲਗਾਤਾਰ ਜਾਰੀ ਹਨ ਜਿਸ ਤਹਿਤ ਚੇਅਰਮੈਨ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਹਲਕਾ ਗੁਰਦਾਸਪੁਰ 'ਚ 4 ਹੋਰ ਨਵੇਂ ਆਮ ਆਦਮੀ ਕਲੀਨਿਕ ਸ਼ੁਰੂ ਹੋਣ ਜਾ ਰਹੇ ਹਨ | ਇਸ ਤੋਂ ਪਹਿਲਾਂ ਭੋਪਰ ਸੈਦਾਂ ਵਿਖੇ ਪਹਿਲਾਂ ਹੀ ਆਮ ਆਦਮੀ ਕਲੀਨਿਕ ਸਫਲਤਾਪੂਰਵਕ ਚੱਲ ਰਿਹਾ ਹੈ, ਜਿਸ ਦਾ ਇਲਾਕੇ ਦੇ ਲੋਕਾਂ ਨੂੰ ਵੱਡਾ ਲਾਭ ਹੋਇਆ ਹੈ | ਪਿੰਡ ਜੌੜਾ ਛੱਤਰਾਂ, ਭੁੰਬਲੀ, ਬੱਬੇਹਾਲੀ ਤੇ ਮਾਨ ਕੌਰ ਸਿੰਘ ਵਿਖੇ ਸ਼ੁਰੂ ਹੋਣ ਜਾ ਰਹੇ ਆਮ ਆਦਮੀ ਕਲੀਨਿਕਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵਲੋਂ ਅੱਜ ਸਿਹਤ ਵਿਭਾਗ ਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਦੌਰਾ ਕੀਤਾ ਗਿਆ | ਇਸ ਮੌਕੇ ਆਮ ਆਦਮੀ ਕਲੀਨਿਕਾਂ ਦੀਆਂ ਬਣ ਰਹੀਆਂ ਇਮਾਰਤਾਂ ਦਾ ਨਿਰੀਖਣ ਕਰਨ ਤੋਂ ਬਾਅਦ ਚੇਅਰਮੈਨ ਬਹਿਲ ਨੇ ਕਿਹਾ ਕਿ ਹਲਕਾ ਗੁਰਦਾਸਪੁਰ ਵਿਚ 4 ਆਮ ਆਦਮੀ ਕਲੀਨਿਕਾਂ ਸਮੇਤ ਜ਼ਿਲ੍ਹਾ ਗੁਰਦਾਸਪੁਰ 'ਚ ਕੁੱਲ 33 ਅਤੇ ਸੂਬੇ ਭਰ ਵਿਚ 500 ਹੋਰ ਆਮ ਆਦਮੀ ਕਲੀਨਿਕ ਤਿਆਰ ਕੀਤੇ ਜਾ ਰਹੇ ਹਨ ਜੋ ਇਸ ਸਾਲ ਦੇ ਅਖੀਰ ਤੱਕ ਮੁਕੰਮਲ ਹੋ ਜਾਣਗੇ | ਉਨ੍ਹਾਂ ਕਿਹਾ ਕਿ ਇਨ੍ਹਾਂ ਨਵੇਂ ਬਣੇ ਆਮ ਆਦਮੀ ਕਲੀਨਿਕਾਂ ਨੂੰ 26 ਜਨਵਰੀ 2023 ਨੂੰ ਲੋਕ ਅਰਪਣ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਹਰ ਆਮ ਆਦਮੀ ਕਲੀਨਿਕ ਵਿਚ ਇਕ ਮੈਡੀਕਲ ਅਫ਼ਸਰ, ਫਾਰਮਾਸਿਸਟ, ਕਲੀਨੀਕਲ ਸਹਾਇਕ ਅਤੇ ਹੈਲਪਰ ਸਮੇਤ ਚਾਰ ਅਧਿਕਾਰੀਆਂ ਦਾ ਸਟਾਫ਼ ਤਾਇਨਾਤ ਕੀਤਾ ਜਾਵੇਗਾ | ਇਨ੍ਹਾਂ ਕਲੀਨਿਕਾਂ 'ਚੋਂ 91 ਤਰ੍ਹਾਂ ਦੀਆਂ ਦਵਾਈਆਂ ਅਤੇ 41 ਤਰ੍ਹਾਂ ਦੇ ਡਾਕਟਰੀ ਟੈਸਟਾਂ ਦੀ ਸਹੂਲਤ ਬਿਲਕੁਲ ਮੁਫ਼ਤ ਉਪਲਬਧ ਹੋਵੇਗੀ | ਇਸ ਮੌਕੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਲੋਕਾਂ ਦੇ ਘਰਾਂ ਨੇੜੇ ਬਿਹਤਰੀਨ ਸਿਹਤ ਸਹੂਲਤਾਂ ਦੀ ਪਹੁੰਚ ਨੂੰ ਯਕੀਨੀ ਬਣਾਉਣਾ 'ਆਪ' ਸਰਕਾਰ ਦਾ ਮੁੱਖ ਏਜੰਡਾ ਹੈ |

ਪੰਚਾਇਤ ਸੰਮਤੀ ਬਟਾਲਾ ਦੇ ਦਫ਼ਤਰੀ ਤੇ ਫ਼ੀਲਡ ਕਰਮਚਾਰੀਆਂ ਵਲੋਂ ਧਰਨਾ ਜਾਰੀ

ਬਟਾਲਾ, 29 ਨਵੰਬਰ (ਕਾਹਲੋਂ)- ਪੰਚਾਇਤ ਸੰਮਤੀ ਬਟਾਲਾ ਦੇ ਸਮੂਹ ਦਫ਼ਤਰੀ ਤੇ ਫ਼ੀਲਡ ਕਰਮਚਾਰੀਆਂ ਵਲੋਂ ਤਨਖਾਹਾਂ ਤੇ ਭੱਤੇ ਨਾ ਮਿਲਣ, ਤਰੱਕੀਆਂ ਵਿਚ ਤਰੁੱਟੀਆਂ ਤੇ ਵਾਧੂ ਕੰਮਾਂ ਦੇ ਬੋਝਾਂ ਦੇ ਰੋਸ ਵਜੋਂ ਕਲਮ ਛੋੜ, ਕੰਪਿਊਟਰ ਬੰਦ ਹੜਤਾਲ ਕੀਤੀ ਜਾ ਰਹੀ ਹੈ, ਜੋ ਅੱਜ ...

ਪੂਰੀ ਖ਼ਬਰ »

ਐੱਸ.ਐੱਚ.ਓ. ਰੰਗੜ ਨੰਗਲ ਵਲੋਂ ਇਲਾਕੇ ਦੇ ਦੁਕਾਨਦਾਰਾਂ ਨਾਲ ਮੀਟਿੰਗ

ਬਟਾਲਾ, 29 ਨਵੰਬਰ (ਕਾਹਲੋਂ)- ਪੁਲਿਸ ਥਾਣਾ ਰੰਗੜ ਨੰਗਲ ਦੇ ਨਵਨਿਯੁਕਤ ਐੱਸ.ਐੱਚ.ਓ. ਇੰਸ. ਗੁਰਵਿੰਦਰ ਸਿੰਘ ਵਲੋਂ ਇਲਾਕੇ ਦੇ ਸਮੂਹ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਚੱਲ ਰਹੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਪੁਲਿਸ ਨੂੰ ...

ਪੂਰੀ ਖ਼ਬਰ »

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਕਰਮਚਾਰੀਆਂ ਵਲੋਂ ਕਲਮ ਛੋੜ ਹੜਤਾਲ

ਗੁਰਦਾਸਪੁਰ, 29 ਨਵੰਬਰ (ਪ੍ਰੇਮ ਕੁਮਾਰ)- ਆਪਣੀਆਂ ਮੰਗਾਂ ਤੇ ਮੁਸ਼ਕਿਲਾਂ ਨੰੂ ਲੈ ਕੇ ਬਲਾਕ ਵਿਕਾਸ ਤੇ ਪੰਚਾਇਤ ਵਿਭਾਗ ਦੇ ਸਮੂਹ ਪੰਚਾਇਤ ਸਕੱਤਰਾਂ, ਗਰਾਮ ਸੇਵਕਾਂ ਅਤੇ ਸੰਮਤੀ ਮੁਲਾਜ਼ਮਾਂ ਵਲੋਂ ਕਲਮ ਛੋੜ ਹੜਤਾਲ ਕਰਕੇ ਵਿਭਾਗੀ ਰਿਪੋਰਟਾਂ ਅਤੇ ਵਿਕਾਸ ਦੇ ...

ਪੂਰੀ ਖ਼ਬਰ »

ਪੰਚਾਇਤ ਸੰਮਤੀ ਅਮਲੇ ਵਲੋਂ 8ਵੇਂ ਦਿਨ ਵੀ ਕਲਮ ਛੋੜ ਹੜਤਾਲ

ਕਲਾਨੌਰ, 29 ਨਵੰਬਰ (ਪੁਰੇਵਾਲ)- ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਕਰਮਚਾਰੀ ਐਸੋਸੀਏਸ਼ਨ ਪੰਜਾਬ ਦੇ ਸੱਦੇ 'ਤੇ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰਾਂ 'ਚ ਕੰਮ ਕਰਨ ਵਾਲੇ ਪੰਚਾਇਤ ਸੰਮਤੀ ਦੇ ਅਮਲੇ ਵਲੋਂ ਆਪਣੀਆਂ ਹੱਕੀਂ ਮੰਗਾਂ ਤਹਿਤ ਅੱਜ ਸਥਾਨਕ ਬੀ.ਡੀ.ਪੀ.ਓ. ...

ਪੂਰੀ ਖ਼ਬਰ »

ਅਣਪਛਾਤਿਆਂ ਨੇ ਘਰ ਦੇ ਗੇਟ 'ਤੇ ਚਲਾਈਆਂ 16 ਗੋਲੀਆਂ

ਅਲੀਵਾਲ, 29 ਨਵੰਬਰ (ਸੁੱਚਾ ਸਿੰਘ ਬੁੱਲੋਵਾਲ)- ਬੀਤੀ ਰਾਤ ਪਿੰਡ ਘਣੀਏ ਕੇ ਬਾਂਗਰ 'ਚ ਹਰਪਾਲ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਘਣੀਏ ਕੇ ਬਾਂਗਰ ਦੇ ਘਰ ਦੇ ਗੇਟ 'ਤੇ ਅਣਪਛਾਤੇ ਵਿਅਕਤੀਆਂ ਵਲੋਂ 16 ਗੋਲੀਆਂ ਚਲਾਈਆਂ ਗਈਆਂ | ਇਸ ਸਬੰਧੀ ਹਰਪਾਲ ਸਿੰਘ ਤੇ ਉਸ ਦੀ ਪਤਨੀ ਨੇ ...

ਪੂਰੀ ਖ਼ਬਰ »

ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਮਾਂ ਦੀ ਮੌਤ-ਧੀ ਜ਼ਖ਼ਮੀ

ਬਟਾਲਾ, 29 ਨਵੰਬਰ (ਹਰਦੇਵ ਸਿੰਘ ਸੰਧੂ)- ਬੀਤੀ ਸ਼ਾਮ ਅੰਮਿ੍ਤਸਰ ਰੋਡ 'ਤੇ ਹੋਏ ਇਕ ਸੜਕ ਹਾਦਸੇ ਵਿਚ ਇਕ ਔਰਤ ਦੀ ਮੌਤ ਤੇ ਉਸ ਦੀ ਧੀ ਜ਼ਖ਼ਮੀ ਹੋ ਗਈ | ਇਸ ਬਾਰੇ ਮਿ੍ਤਕ ਕੁਲਵਿੰਦਰ ਕੌਰ (45) ਪਤਨੀ ਸੁਖਦੇਵ ਸਿੰਘ ਵਾਸੀ ਲੰਬੀ ਗਲੀ ਸਿੰਬਲ ਬਟਾਲਾ ਦੇ ਪਰਿਵਾਰਕ ਮੈਂਬਰਾਂ ਨੇ ...

ਪੂਰੀ ਖ਼ਬਰ »

ਪਾਬੰਦੀ ਦੇ ਬਾਵਜੂਦ ਸ਼ਹਿਰ 'ਚ ਸ਼ਰੇਆਮ ਵਿਕ ਰਹੀ ਚਾਈਨਾ ਡੋਰ

ਗੁਰਦਾਸਪੁਰ, 29 ਨਵੰਬਰ (ਪੰਕਜ ਸ਼ਰਮਾ)- ਹਰ ਸਾਲ ਚਾਈਨਾ ਡੋਰ 'ਤੇ ਪਾਬੰਦੀ ਲੱਗਣ ਦੇ ਬਾਵਜੂਦ ਵੀ ਲਗਾਤਾਰ ਇਸ ਦੀ ਸ਼ਰੇਆਮ ਬਲੈਕ 'ਚ ਵਿਕਰੀ ਜ਼ੋਰਾਂ 'ਤੇ ਹੁੰਦੀ ਹੈ, ਜਦਕਿ ਆਨਲਾਈਨ ਵੈੱਬਸਾਈਟਾਂ 'ਤੇ ਵੀ ਪਾਬੰਦੀਸ਼ੁਦਾ ਡੋਰ ਉਪਲਬਧ ਹੋਣ ਕਾਰਨ ਚਿੰਤਾ ਦਾ ਵਿਸ਼ਾ ਬਣਿਆ ...

ਪੂਰੀ ਖ਼ਬਰ »

ਯੋਗਿਤਾ ਨੇ ਡੇਰਾ ਬਾਬਾ ਨਾਨਕ ਦਾ ਨਾਂਅ ਕੀਤਾ ਰੌਸ਼ਨ

ਡੇਰਾ ਬਾਬਾ ਨਾਨਕ, 29 ਨਵੰਬਰ (ਅਵਤਾਰ ਸਿੰਘ ਰੰਧਾਵਾ, ਵਿਜੇ ਸ਼ਰਮਾ)- ਸਰਹੱਦੀ ਕਸਬੇ ਡੇਰਾ ਬਾਬਾ ਨਾਨਕ ਦੇ ਸ਼ਰਮਾ ਪਰਿਵਾਰ ਅਤੇ ਨੇੜਲੇ ਖੇਤਰ ਅੰਦਰ ਉਸ ਮੌਕੇ ਖੁਸ਼ੀ ਦੀ ਲਹਿਰ ਫੈਲ ਗਈ, ਜਦੋਂ ਡੇਰਾ ਬਾਬਾ ਨਾਨਕ ਦੀ ਬੇਟੀ ਯੋਗਿਤਾ ਨੇ ਬੀਤੇ ਦਿਨੀਂ ਮੁਹਾਲੀ ਵਿਖੇ ...

ਪੂਰੀ ਖ਼ਬਰ »

ਧਿਆਨਪੁਰ ਸਰਕਲ ਦੇ 10 ਸਕੂਲਾਂ ਨੂੰ ਮਿਲਾ ਕੇ 26 ਸਕੂਲਾਂ ਦੇ 200 ਬੱਚੇ ਹਿੱਸਾ ਲੈਣਗੇ ਪੰਜਾਬ ਪੱਧਰੀ ਧਾਰਮਿਕ ਪ੍ਰੀਖਿਆ 'ਚ

ਧਿਆਨਪੁਰ, 29 ਨਵੰਬਰ (ਕੁਲਦੀਪ ਸਿੰਘ)- ਧਿਆਨਪੁਰ ਸਰਕਲ ਦੇ 10 ਸਕੂਲਾਂ ਨੂੰ ਮਿਲਾ ਕੇ 26 ਸਕੂਲਾਂ ਦੇ 200 ਬੱਚੇ ਨੈਤਿਕ ਸਿੱਖਿਆ ਦੀ ਹੋ ਰਹੀ ਪ੍ਰੀਖਿਆ 'ਚ ਹਿੱਸਾ ਲੈਣਗੇ | ਇਸ ਸਬੰੰਧੀ ਜਾਣਕਾਰੀ ਦਿੰਦਿਆਂ ਧਿਆਨਪੁਰ ਸਰਕਾਰੀ ਸਕੂਲ ਵਿਚ ਗੱਲ ਕਰਦਿਆਂ ਨੈਤਿਕ ਸਿੱਖਿਆ ਦੇ ...

ਪੂਰੀ ਖ਼ਬਰ »

ਮਨਮੋਹਨ ਸਿੰਘ ਨੇ ਏ.ਡੀ.ਸੀ. (ਪੇਂਡੂ ਵਿਕਾਸ) ਗੁਰਦਾਸਪੁਰ ਦਾ ਅਹੁਦਾ ਸੰਭਾਲਿਆ

ਗੁਰਦਾਸਪੁਰ, 29 ਨਵੰਬਰ (ਆਰਿਫ਼)- ਮਨਮੋਹਨ ਸਿੰਘ ਨੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਗੁਰਦਾਸਪੁਰ ਦਾ ਅਹੁਦਾ ਸੰਭਾਲ ਲਿਆ ਹੈ | ਅਹੁਦਾ ਸੰਭਾਲਣ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਗੱਲਬਾਤ ਦੌਰਾਨ ਕਿਹਾ ਕਿ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ...

ਪੂਰੀ ਖ਼ਬਰ »

ਬਾਈਪਾਸ ਸੜਕ ਦੀ ਮਾੜੀ ਹਾਲਤ ਤੋਂ ਕਿਸਾਨ ਪ੍ਰੇਸ਼ਾਨ

ਦੋਰਾਂਗਲਾ, 29 ਨਵੰਬਰ (ਚੱਕਰਾਜਾ)- ਪਿੰਡ ਆਲੇਚੱਕ ਤੋਂ ਗੁਰਦਾਸਪੁਰ ਅੰਮਿ੍ਤਸਰ ਮੁੱਖ ਸੜਕ ਨੰੂ ਜੋੜਦੀ ਬਾਈਪਾਸ ਸੜਕ, ਜਿਸ ਦੀ ਹਾਲਤ ਇੰਨੀ ਖ਼ਸਤਾ ਬਣੀ ਹੋਈ ਹੈ ਕਿ ਲੋਕਾਂ ਨੰੂ ਆਵਾਜਾਈ ਕਰਨ 'ਚ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ | ਇਸ ਸਬੰਧੀ ਇਲਾਕੇ ਦੇ ਕੁਝ ਕਿਸਾਨ ...

ਪੂਰੀ ਖ਼ਬਰ »

ਬ੍ਰਾਹਮਣ ਸਭਾ ਵਲੋਂ ਸ੍ਰੀਮਦ ਭਗਵਤ ਕਥਾ ਸ਼ੁਰੂ

ਦੀਨਾਨਗਰ, 29 ਨਵੰਬਰ (ਸੰਧੂ/ਸੋਢੀ/ਸ਼ਰਮਾ)- ਬ੍ਰਾਹਮਣ ਸਭਾ ਵਲੋਂ ਪ੍ਰਧਾਨ ਵਿਜੇ ਕੁਮਾਰ, ਚੇਅਰਮੈਨ ਨਰੇਸ਼ ਤਿ੍ਪਾਠੀ ਤੇ ਰਾਜੀਵ ਮਿੰਟਾ ਦੀ ਦੇਖਰੇਖ ਵਿਚ ਸ੍ਰੀਮਦ ਭਗਵਤ ਕਥਾ ਦਾ ਆਰੰਭ ਹੋਇਆ | ਇਸ ਮੌਕੇ ਸ੍ਰੀ ਕਨ੍ਹੱਈਆ ਲਾਲ ਠਾਕੁਰ ਮਹਾਰਾਜ ਦੇ ਸਪੁੱਤਰ ਵਲੋਂ ਆਰਤੀ ...

ਪੂਰੀ ਖ਼ਬਰ »

ਔਜੀ ਹੱਬ ਇਮੀਗ੍ਰੇਸ਼ਨ ਨੇ ਆਸਟ੍ਰੇਲੀਆ ਦਾ ਇਕ ਹੋਰ ਸਟੱਡੀ ਵੀਜ਼ਾ ਲਗਾਇਆ

ਗੁਰਦਾਸਪੁਰ, 29 ਨਵੰਬਰ (ਆਰਿਫ਼)- ਵਿਦਿਆਰਥੀਆਂ ਦੇ ਆਸਟ੍ਰੇਲੀਆ ਸਟੱਡੀ ਵੀਜ਼ੇ 'ਤੇ ਜਾਣ ਦੇ ਸੁਪਨੇ ਨੰੂ ਪੂਰਾ ਕਰਨ ਵਾਲੀ ਗੁਰਦਾਸਪੁਰ ਦੀ ਮੰਨੀ ਪ੍ਰਮੰਨੀ ਤੇ ਮਸ਼ਹੂਰ ਸੰਸਥਾ ਔਜੀ ਹੱਬ ਇਮੀਗ੍ਰੇਸ਼ਨ ਵਲੋਂ ਇਕ ਹੋਰ ਵਿਦਿਆਰਥੀ ਦਾ ਆਸਟ੍ਰੇਲੀਆ ਜਾਣ ਦਾ ਸੁਪਨਾ ...

ਪੂਰੀ ਖ਼ਬਰ »

ਬਾਬਾ ਮੇਹਰ ਸਿੰਘ ਕਾਲਜ ਆਫ਼ ਐਜੂਕੇਸ਼ਨ ਦਾ ਬੀ.ਐੱਡ ਭਾਗ ਦੂਜੇ ਦਾ ਨਤੀਜਾ ਸ਼ਾਨਦਾਰ

ਗੁਰਦਾਸਪੁਰ, 29 ਨਵੰਬਰ (ਆਰਿਫ਼)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਨਤੀਜਿਆਂ 'ਚੋਂ ਬਾਬਾ ਮੇਹਰ ਸਿੰਘ ਕਾਲਜ ਆਫ਼ ਐਜੂਕੇਸ਼ਨ ਦਾ ਬੀ.ਐੱਡ ਭਾਗ ਦੂਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਇਸ ਸਬੰਧੀ ਚੇਅਰਮੈਨ ਇੰਜੀ: ਕੁਲਵਿੰਦਰ ਸਿੰਘ ਤੇ ...

ਪੂਰੀ ਖ਼ਬਰ »

ਮਿਲੇਨੀਅਮ ਸਕੂਲ ਬਟਾਲਾ ਨੇ 14 ਸਕੂਲਾਂ ਨੂੰ ਹਰਾ ਕੇ ਜਿੱਤਿਆ ਕੁਇਜ਼ ਮੁਕਾਬਲਾ

ਪੰਜਗਰਾਈਆਂ, 29 ਨਵੰਬਰ (ਬਲਵਿੰਦਰ ਸਿੰਘ)- ਜਲੰਧਰ ਰੋਡ ਬਟਾਲਾ 'ਤੇ ਸਥਿਤ ਦਾ ਮਿਲੇਨੀਅਮ ਸਕੂਲ ਬਟਾਲਾ ਦੇ ਵਿਦਿਆਰਥੀਆਂ ਨੇ ਸਾਇੰਸ ਪ੍ਰਸ਼ਨੋਤਰੀ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਪਿ੍ੰ. ਕੁਲਤਾਜ ਸਿੰਘ ਬੱਬਰ ਨੇ ਦੱਸਿਆ ਕਿ ਇਹ ਮੁਕਾਬਲੇ ਡਾ. ਡੀ.ਆਰ.ਬੀ. ...

ਪੂਰੀ ਖ਼ਬਰ »

ਸਵਰਨ ਸਲਾਰੀਆ ਜਨ ਸੇਵਾ ਫਾਊਾਡੇਸ਼ਨ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਜਾਵੇਗੀ ਮੁਹਿੰਮ-ਸਵਰਨ ਸਲਾਰੀਆ

ਧਾਰੀਵਾਲ, 29 ਨਵੰਬਰ (ਜੇਮਸ ਨਾਹਰ)- ਨੌਜਵਾਨ ਪੀੜੀ ਨੂੰ ਨਸ਼ਿਆਂ ਦੇ ਭੈੜਿਆਂ ਸਿੱਟਿਆਂ ਬਾਰੇ ਸੁਚੇਤ ਕਰਨ ਤੇ ਨਸ਼ਿਆਂ ਦੀ ਲਤ ਲੱਗਣ ਨਾਲ ਹੁੰਦੇ ਘਰਾਂ ਦੇ ਘਰਾਂ ਨੂੰ ਬਰਬਾਦ ਹੋਣ ਤੋਂ ਬਚਾਉਣ ਲਈ ਸਵਰਨ ਸਲਾਰੀਆ ਜਨ ਸੇਵਾ ਫਾਊਾਡੇਸ਼ਨ ਵਲੋਂ ਨਸ਼ਿਆਂ ਖਿਲਾਫ਼ ...

ਪੂਰੀ ਖ਼ਬਰ »

'ਆਪ' ਸਰਕਾਰ ਵਲੋਂ ਦਿੱਲੀ ਦੀ ਤਰਜ਼ 'ਤੇ ਹੋ ਰਹੇ ਵਿਕਾਸ ਕਾਰਜਾਂ 'ਚ ਹਰ ਵਰਗ ਦਾ ਦਿਲ ਖੁਸ਼-ਦੀਪ ਗਾਜੀਨੰਗਲ

ਧਿਆਨਪੁਰ, 29 ਨਵੰਬਰ (ਕੁਲਦੀਪ ਸਿੰਘ)- ਪੰਜਾਬ 'ਚ ਦਿੱਲੀ ਦੀ ਤਰਜ਼ 'ਤੇ ਹੋ ਰਹੇ ਵਿਕਾਸ ਕਾਰਜਾਂ ਕਰਕੇ ਗਰੀਬ ਵਰਗ ਦਾ ਦਿਲ ਖੁਸ਼ ਹੈ | ਉਨ੍ਹਾਂ ਵਿਚ ਆਸ ਦੀ ਬਹੁਤ ਵੱਡੀ ਕਿਰਨ ਜਾਗ ਪਈ ਹੈ | ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗਰੀਬ ਵਰਗ ਦੇ 300 ਬਿਜਲੀ ਯੂਨਿਟ ਮਾਫ਼ ਕਰਕੇ ਤੇ 100 ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਤੇ ਹਾਈ ਸਕੂਲ ਖਾਨੋਵਾਲ ਦੇ ਵਿਦਿਆਰਥੀਆਂ ਨੇ ਧਾਰਮਿਕ ਮੁਕਾਬਲਿਆਂ 'ਚ ਮੱਲਾਂ ਮਾਰੀਆਂ

ਵਡਾਲਾ ਬਾਂਗਰ, 29 ਨਵੰਬਰ (ਭੁੰਬਲੀ)- ਇਲਾਕੇ 'ਚ ਪੈਂਦੇ ਸਰਕਾਰੀ ਪ੍ਰਾਇਮਰੀ ਤੇ ਸਰਕਾਰੀ ਹਾਈ ਸਕੂਲ ਖਾਨੋਵਾਲ ਦੀਆਂ ਵੱਖ-ਵੱਖ ਕਲਾਸਾਂ 'ਚ ਪੜ੍ਹਦੇ ਬੱਚਿਆਂ ਨੇ ਪਿੰਡ ਗੱਜੂਗਾਜੀ ਵਿਖੇ ਕਰਵਾਈਆਂ ਧਾਰਮਿਕ ਪ੍ਰਤੀਯੋਗਤਾਵਾਂ 'ਚ ਉੱਚ ਸਥਾਨ ਪ੍ਰਾਪਤ ਕਰਕੇ ਆਪਣੇ ਸੂਕਲ ...

ਪੂਰੀ ਖ਼ਬਰ »

ਡੇਂਗੂ ਪੀੜਤ ਲਈ ਪਿ੍ੰ. ਦਲਜੀਤ ਸਿੰਘ ਖ਼ਾਲਸਾ ਵਲੋਂ ਪਲੇਟਲੈਟਸ ਸੈੱਲ ਦੀ ਸੇਵਾ

ਕਲਾਨੌਰ, 29 ਨਵੰਬਰ (ਪੁਰੇਵਾਲ)- ਬੱਚਿਆਂ ਨੂੰ ਸਿੱਖਿਅਤ ਕਰਨ ਦੀਆਂ ਸੇਵਾਵਾਂ ਦੇ ਨਾਲ-ਨਾਲ ਧਾਰਮਿਕ ਕਾਰਜਾਂ 'ਚ ਮੋਹਰੀ ਅਤੇ ਸਮਾਜ-ਸੇਵਾ ਦੇ ਕਾਰਜਾਂ 'ਚ ਸਹਿਯੋਗ ਕਰ ਰਹੇ ਪਿ੍ੰ. ਦਲਜੀਤ ਸਿੰਘ ਖ਼ਾਲਸਾ ਵਲੋਂ ਬੀਤੀ ਰਾਤ ਕਿਸੇ ਅਨਜਾਣ ਡੇਂਗੂ ਪੀੜਤ ਮਰੀਜ਼ ਲਈ ...

ਪੂਰੀ ਖ਼ਬਰ »

ਮਾਨ ਸਰਕਾਰ ਦੇ ਸ਼ਲਾਘਾਯੋਗ ਫ਼ੈਸਲਿਆਂ ਤੋਂ ਸੂਬੇ ਦਾ ਹਰ ਵਰਗ ਖੁਸ਼-ਮੰਨਾ ਭੋਜਰਾਜ

ਵਡਾਲਾ ਬਾਂਗਰ, 29 ਨਵੰਬਰ (ਭੁੰਬਲੀ)- ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰ-ਅੰਦੇਸ਼ੀ ਸੋਚ ਸਦਕਾ ਤੇ ਉਨ੍ਹਾਂ ਵਲੋਂ ਸੂਬੇ ਦੇ ਲੋਕਾਂ ਦੇ ਹਿੱਤਾਂ ਨੂੰ ਮੁੱਖ ਰੁੱਖ ਕੇ ਲਏ ਜਾ ਰਹੇ ਵਧੀਆ ਫ਼ੈਸਲਿਆਂ ਤੋਂ ਪੰਜਾਬ ਦਾ ਹਰ ਵਰਗ ਖੁਸ਼ ਤੇ ਸੰਤੁਸ਼ਟ ਨਜ਼ਰ ਆ ਰਿਹਾ ਹੈ | ਉਕਤ ...

ਪੂਰੀ ਖ਼ਬਰ »

ਵਾਲਮੀਕਿ ਟਾਈਗਰ ਫੋਰਸ ਐਕਸ਼ਨ ਕਮੇਟੀ ਆਲ ਇੰਡੀਆ ਵਲੋਂ ਪਵਨ ਵੱਡਾ ਧਾਰੀਵਾਲ ਪ੍ਰਧਾਨ ਨਿਯੁਕਤ

ਧਾਰੀਵਾਲ, 29 ਨਵੰਬਰ (ਜੇਮਸ ਨਾਹਰ)- ਵਾਲਮੀਕੀ ਟਾਈਗਰ ਫੋਰਸ ਐਕਸਨ ਕਮੇਟੀ ਆਲ ਇੰਡੀਆ ਵਲੋਂ ਅਜੇ ਖੋਸਲਾ ਆਲ ਇੰਡੀਆ ਪ੍ਰਧਾਨ ਦੀ ਅਗਵਾਈ ਵਿਚ ਨਗਰ ਕੌਂਸਲ ਦਫ਼ਤਰ ਧਾਰੀਵਾਲ ਵਿਖੇ ਇਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿਚ ਵਿੱਕੀ ਚੀਦਾ ਆਲ ਇੰਡੀਆ ਉਪ ਪ੍ਰਧਾਨ, ਸੰਜੂ ਭੱਟੀ ...

ਪੂਰੀ ਖ਼ਬਰ »

ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ 'ਚ ਐਨ.ਸੀ.ਸੀ. ਦਿਵਸ ਮਨਾਇਆ

ਦੀਨਾਨਗਰ, 29 ਨਵੰਬਰ (ਸੋਢੀ/ਸੰਧੂ/ਸ਼ਰਮਾ)- ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੇ ਐਨ.ਸੀ.ਸੀ. ਵਿਭਾਗ ਨੇ ਈ.ਬੀ.ਐਸ.ਬੀ. ਕਲੱਬ ਦੇ ਸਹਿਯੋਗ ਤੇ ਪਿ੍ੰਸੀਪਲ ਡਾ: ਰੀਨਾ ਤਲਵਾੜ ਦੀ ਪ੍ਰਧਾਨਗੀ ਹੇਠ ਐਨ.ਸੀ.ਸੀ. ਦਿਵਸ ਮਨਾਇਆ ਗਿਆ | ਐਨ.ਸੀ.ਸੀ ਅਧਿਕਾਰੀ ਡਾ: ਅੰਜਨਾ ਮਲਹੋਤਰਾ ਦੀ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਜ਼ਿਲ੍ਹੇ 'ਚ 33 ਮੁਹੱਲਾ ਕਲੀਨਿਕ ਖੋਲ੍ਹਣ ਦਾ ਫ਼ੈਸਲਾ ਸ਼ਾਲਾਘਾਯੋਗ-ਗੋਲਡੀ, ਬਾਬਾ, ਚੌਲਚੱਕ

ਘੁਮਾਣ, 29 ਨਵੰਬਰ (ਬੰਮਰਾਹ)- ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਗੁਰਦਾਸਪੁਰ 'ਚ 33 ਮੁਹੱਲਾ ਕਲੀਨਿਕ ਖੋਲ੍ਹਣ ਦਾ ਫ਼ੈਸਲਾ ਸ਼ਾਲਾਘਾਯੋਗ ਹੈ | ਇਹ ਪ੍ਰਗਟਾਵਾ ਹਲਕਾ ਸ੍ਰੀ ਹਰਿਗੋਬਿੰਦਪੁਰ ਸਾਹਿਬ ਤੋਂ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਦੇ ਭਰਾ ਅਮਰੀਕ ਸਿੰਘ ...

ਪੂਰੀ ਖ਼ਬਰ »

ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਇਫਟੂ ਵਲੋਂ ਭਿ੍ਸ਼ਟਾਚਾਰ ਵਿਰੁੱਧ ਤਹਿਸੀਲ ਕੰਪਲੈਕਸ ਵਿਖੇ ਰੋਸ ਧਰਨਾ

ਗੁਰਦਾਸਪੁਰ, 29 ਨਵੰਬਰ (ਆਰਿਫ਼)- ਤਹਿਸੀਲਦਾਰ ਗੁਰਦਾਸਪੁਰ ਦੇ ਦਫ਼ਤਰ ਤੋਂ ਲੋੜੀਂਦੇ ਦਸਤਾਵੇਜ਼ ਪ੍ਰਾਪਤ ਕਰਨ ਲਈ ਆਮ ਲੋਕਾਂ ਦੀ ਖੱਜਲ ਖ਼ੁਆਰੀ ਤੋਂ ਤੰਗ ਆਏ ਲੋਕਾਂ ਨੇ ਅੱਜ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਇਫਟੂ ਦੀ ਅਗਵਾਈ ਹੇਠ ਤਹਿਸੀਲ ਕੰਪਲੈਕਸ ਮੂਹਰੇ ...

ਪੂਰੀ ਖ਼ਬਰ »

ਸੇਂਟ ਵਾਰੀਅਰਜ਼ ਸਕੂਲ 'ਚ ਸਾਲਾਨਾ ਇਨਾਮ ਵੰਡ ਸਮਾਗਮ

ਬਟਾਲਾ, 29 ਨਵੰਬਰ (ਕਾਹਲੋਂ)- ਨੇੜਲੇ ਪਿੰਡ ਬਸਰਾਵਾਂ ਵਿਖੇ ਸਥਿਤ ਸੇਂਟ ਵਾਰੀਅਰਜ਼ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਆਈ.ਜੀ.ਪੀ. ਬਲਜੋਧ ਸਿੰਘ ਰਾਠੌਰ ਆਈ.ਪੀ.ਐਸ. ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਡਾ: ਹਰਸ਼ ਗੁਪਤਾ ...

ਪੂਰੀ ਖ਼ਬਰ »

ਇੰਪਲਾਈਜ਼ ਫੈੱਡਰੇਸ਼ਨ ਬਿਜਲੀ ਬੋਰਡ ਕਰਮਚਾਰੀਆਂ ਦੀ ਮੀਟਿੰਗ

ਬਟਾਲਾ, 29 ਨਵੰਬਰ (ਕਾਹਲੋਂ)- ਇੰਪਲਾਈਜ਼ ਫੈੱਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ (ਕੇਸਰੀ ਝੰਡਾ) ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਸੁਖਦੇਵ ਸਿੰਘ ਖੁੰਡਾ ਤੇ ਮੰਡਲ ਪ੍ਰਧਾਨ ਜੇਮਸ ਕੁਮਾਰ ਭੱਟੀ ਦੀ ਸਾਂਝੀ ਅਗਵਾਈ 'ਚ ਹੋਈ | ਜਥੇਬੰਦੀ ਦੇ ਆਗੂ ਗੁਰਵੇਲ ਸਿੰਘ ਬੱਲਪੁਰੀਆਂ ...

ਪੂਰੀ ਖ਼ਬਰ »

ਪਿੰਡ ਨੱਥੂਖਹਿਰਾ 'ਚ ਲਾਭਪਾਤਰੀਆਂ ਨੂੰ ਕਣਕ ਵੰਡੀ

ਊਧਨਵਾਲ, 29 ਨਵੰਬਰ (ਪਰਗਟ ਸਿੰਘ)- ਸਰਕਾਰ ਦੁਆਰਾ ਆਟਾ-ਦਾਲ ਸਕੀਮ ਤਹਿਤ ਭੇਜੀ ਕਣਕ ਨੂੰ ਪਿੰਡ ਨੱਥੂਖਹਿਰਾ ਦੇ ਲਾਭਪਾਤਰੀਆਂ ਵਿਚ ਪਿੰਡ ਦੇ ਮੁਹਤਬਰ ਗੁਰਨਾਮ ਸਿੰਘ, ਅਮਰਜੀਤ ਸਿੰਘ ਖਹਿਰਾ ਨੇ ਵੰਡਿਆ | ਇਨ੍ਹਾਂ ਮੁਹਤਬਰਾਂ ਨੇ ਕਿਹਾ ਕਿ ਅਸੀਂ ਆਪਣੇ ਪਿੰਡ ਵਿਚ ਸਰਕਾਰ ...

ਪੂਰੀ ਖ਼ਬਰ »

ਪੀ.ਟੀ.ਈ. ਦੇ ਵਿਦਿਆਰਥੀਆਂ ਲਈ ਵਰਦਾਨ ਸਿੱਧ ਹੋ ਰਿਹੈ ਐੱਸ.ਐੱਸ.ਕੇ. ਕੋਚਿੰਗ ਸੈਂਟਰ-ਸੰਦੀਪ ਸਿੰਘ ਕਾਹਲੋਂ

ਧਾਰੀਵਾਲ, 29 ਨਵੰਬਰ (ਜੇਮਸ ਨਾਹਰ)- ਪੀ.ਟੀ.ਈ. ਕਰਨ ਦੇ ਵਿਦਿਆਰਥੀਆਂ ਲਈ ਐੱਸ. ਐੱਸ. ਕੇ. ਕੋਚਿੰਗ ਸੈਂਟਰ ਵਰਦਾਨ ਸਾਬਤ ਹੋ ਰਿਹਾ ਹੈ | ਇਹ ਜਾਣਕਾਰੀ ਸੈਂਟਰ ਦੇ ਸੰਚਾਲਕ ਸੰਦੀਪ ਸਿੰਘ ਕਾਹਲੋਂ ਨੇ ਸਾਂਝੀ ਕਰਦਿਆਂ ਦੱਸਿਆ ਕਿ ਮਿਸ਼ਨ ਸਕੂਲ ਦੇ ਸਾਹਮਣੇ ਰਜਬਾਹੇ ਦੇ ਨਾਲ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX