ਤਾਜਾ ਖ਼ਬਰਾਂ


ਬੰਗਲਾਦੇਸ਼ ਦੇ ਡਿਪਟੀ ਹਾਈ ਕਮਿਸ਼ਨ ਨੇ ਆਜ਼ਾਦੀ ਦੀ 52ਵੀਂ ਵਰ੍ਹੇਗੰਢ ਅਤੇ ਬੰਗਲਾਦੇਸ਼ ਦਾ ਰਾਸ਼ਟਰੀ ਦਿਵਸ ਮਨਾਇਆ
. . .  17 minutes ago
ਕੋਚੀ ਹਵਾਈ ਅੱਡੇ 'ਤੇ 52.5 ਲੱਖ ਰੁਪਏ ਦਾ ਸੋਨਾ ਕੀਤਾ ਜ਼ਬਤ
. . .  about 1 hour ago
ਕੋਚੀ, 26 ਮਾਰਚ - ਏਅਰ ਇੰਟੈਲੀਜੈਂਸ ਯੂਨਿਟ (ਏ.ਆਈ.ਯੂ.) ਨੇ ਐਤਵਾਰ ਨੂੰ ਕੋਚੀ ਹਵਾਈ ਅੱਡੇ 'ਤੇ 52.5 ਲੱਖ ਰੁਪਏ ਮੁੱਲ ਦਾ 1139 ਗ੍ਰਾਮ ਜ਼ਬਤ ਕੀਤਾ ਸੋਨਾ ।
ਸਰਹਿੰਦ ਨਹਿਰ ’ਚ ਪਿਆ ਪਾੜ, ਪਾਣੀ ਰਾਜਸਥਾਨ ਨਹਿਰ ’ਚ ਰਲਿਆ
. . .  about 1 hour ago
ਫ਼ਰੀਦਕੋਟ, 26 ਮਾਰਚ (ਜਸਵੰਤ ਸਿੰਘ ਪੁਰਬਾ)-ਸ਼ਾਮ ਤਕਰੀਬਨ 6 ਵਜੇ ਚਹਿਲ ਪੁਲ ਤੋਂ ਕੁਝ ਹੀ ਦੂਰੀ ’ਤੇ ਸਰਹਿੰਦ ਤੇ ਰਾਜਸਥਾਨ ਨਹਿਰਾਂ ਦੇ ਵਿਚਕਾਰ ਸਰਹਿੰਦ ਨਹਿਰ ਵਿਚ ਪਾੜ ਪੈਣ ਨਾਲ ਪਾਣੀ ਦਾ ਵਹਾਅ ਰਾਜਸਥਾਨ ਨਹਿਰ ਵੱਲ ...
ਨਿਖਤ ਜ਼ਰੀਨ ਬਣੀ ਵਿਸ਼ਵ ਚੈਂਪੀਅਨ, ਦੋ ਵਾਰ ਦੀ ਏਸ਼ੀਅਨ ਚੈਂਪੀਅਨ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ
. . .  about 1 hour ago
ਨਵੀਂ ਦਿੱਲੀ, 26 ਮਾਰਚ - ਭਾਰਤ ਦੀ ਨਿਖਤ ਜ਼ਰੀਨ ਨੇ ਆਈ.ਬੀ.ਏ .ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 2023 'ਚ 50 ਕਿਲੋਗ੍ਰਾਮ ਲਾਈਟ ਫਲਾਈਵੇਟ ਵਰਗ ਦੇ ਫਾਈਨਲ 'ਚ ਵੀਅਤਨਾਮ ਦੀ ਦੋ ਵਾਰ ਦੀ ਏਸ਼ਿਆਈ ...
ਅਕਾਲੀ ਆਗੂ ਹਰਜੀਤ ਸਿੰਘ ਨੀਲਾ ਮਾਨ ਸ਼੍ਰੋਮਣੀ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਖ਼ਾਰਜ
. . .  about 3 hours ago
ਸ੍ਰੀ ਮੁਕਤਸਰ ਸਾਹਿਬ ,26 ਮਾਰਚ (ਰਣਜੀਤ ਸਿੰਘ ਢਿੱਲੋਂ)-ਅਕਾਲੀ ਆਗੂ ਹਰਜੀਤ ਸਿੰਘ ਨੀਲਾ ਮਾਨ ਪੁੱਤਰ ਸਵ: ਸੁਰਜੀਤ ਸਿੰਘ ਮਾਨ ਚੱਕ ਗਿਲਜੇਵਾਲਾ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਗਿੱਦੜਬਾਹਾ ਨੂੰ ਸ਼੍ਰੋਮਣੀ ਅਕਾਲੀ ...
ਨੌਜਵਾਨ ਦੀ ਦਰਦਨਾਕ ਹਾਦਸੇ ’ਚ ਮੌਤ
. . .  about 3 hours ago
ਸੰਧਵਾਂ ,26 ਮਾਰਚ ( ਪ੍ਰੇਮੀ ਸੰਧਵਾਂ )- ਨਵਾਂਸ਼ਹਿਰ ਦੇ ਪਿੰਡ ਚੇਤਾ ਤੇ ਕੰਗਰੌੜ ਵਿਚਕਾਰ ਇਕ ਮੋਟਰਸਾਈਕਲ ਸਵਾਰ ਦੀ ਬੀਤੀ ਰਾਤ ਦਰਖਤ ਨਾਲ ਅਚਾਨਕ ਟਕਰਾਉਣ ਕਾਰਨ ਮੌਤ ਹੋ ਗਈ ...
ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਖਤਮ ਕਰਨ ਤੋਂ ਭੜਕੇ ਕਾਂਗਰਸੀਆਂ ਵਲੋਂ 'ਸੱਤਿਆਗ੍ਰਹਿ'
. . .  about 4 hours ago
ਬਠਿੰਡਾ, 26 ਮਾਰਚ (ਅੰਮਿ੍ਤਪਾਲ ਸਿੰਘ ਵਲਾਣ) - ਅੱਜ ਕਾਂਗਰਸ ਪਾਰਟੀ ਵਲੋਂ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦੇ ਰੋਸ ਵਜੋਂ ਸਥਾਨਕ ਮਿੰਨੀ ਸਕੱਤਰੇਤ ਕੋਲ ਅੰਬੇਡਕਰ ਪਾਰਕ ਵਿਚ ਜ਼ਿਲ੍ਹਾ ...
ਅੰਮ੍ਰਿਤਪਾਲ ਸਿੰਘ ਦਾ ਸਾਥੀ ਈਸ਼ਵਰ ਸਿੰਘ 29 ਮਾਰਚ ਤੱਕ ਪੁਲਿਸ ਰਿਮਾਂਡ 'ਤੇ
. . .  about 6 hours ago
ਅਜਨਾਲਾ, 26 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਇਕ ਸਾਥੀ ਨੂੰ ਲੁਧਿਆਣਾ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਅਜਨਾਲਾ ਦੀ ਅਦਾਲਤ ਵਿਚ ਪੇਸ਼...
"ਮੁਸਲਮਾਨਾਂ ਨੂੰ ਦਿੱਤਾ ਗਿਆ ਰਾਖਵਾਂਕਰਨ ਸੰਵਿਧਾਨ ਅਨੁਸਾਰ ਨਹੀਂ"-ਅਮਿਤ ਸ਼ਾਹ
. . .  about 6 hours ago
ਬਿਦਰ (ਕਰਨਾਟਕ) , 26 ਮਾਰਚ -ਕਰਨਾਟਕ ਵਿਚ ਮੁਸਲਮਾਨਾਂ ਲਈ ਚਾਰ ਫ਼ੀਸਦੀ ਓ.ਬੀ.ਸੀ. ਰਾਖਵੇਂਕਰਨ ਨੂੰ ਹਟਾਉਣ ਤੋਂ ਬਾਅਦ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ 'ਤੇ ਵਰ੍ਹਦਿਆਂ ਕਿਹਾ ਕਿ ਸੰਵਿਧਾਨ ਵਿਚ ਅਜਿਹਾ ਕੋਈ ਪ੍ਰਬੰਧ ਨਹੀਂ ਹੈ ਕਿ ਧਰਮ ਦੇ ਆਧਾਰ 'ਤੇ ਰਾਖਵਾਂਕਰਨ...
ਭੋਜਪੁਰੀ ਅਦਾਕਾਰਾ ਆਕਾਂਕਸ਼ਾ ਦੂਬੇ ਵਲੋਂ ਖੁਦਕੁਸ਼ੀ
. . .  about 6 hours ago
ਵਾਰਾਣਸੀ, 26 ਮਾਰਚ-ਭੋਜਪੁਰੀ ਅਦਾਕਾਰਾ ਆਕਾਂਕਸ਼ਾ ਦੂਬੇ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੇ ਇਕ ਹੋਟਲ ਵਿਚ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ...
ਅੰਮ੍ਰਿਤਪਾਲ ਸਿੰਘ ਦੇ ਇਕ ਸਾਥੀ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼
. . .  about 6 hours ago
ਅਜਨਾਲਾ, 26 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਇਕ ਸਾਥੀ ਨੂੰ ਲੁਧਿਆਣਾ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਅਜਨਾਲਾ ਦੀ ਅਦਾਲਤ...
ਮੇਰੇ ਪਰਿਵਾਰ ਦਾ ਕਈ ਵਾਰ ਕੀਤਾ ਗਿਆ ਅਪਮਾਨ, ਪਰ ਅਸੀਂ ਚੁੱਪ ਰਹੇ-ਪ੍ਰਿਅੰਕਾ ਗਾਂਧੀ
. . .  about 7 hours ago
ਨਵੀਂ ਦਿੱਲੀ, 26 ਮਾਰਚ-ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਤੁਸੀਂ (ਭਾਜਪਾ) 'ਪਰਿਵਾਰਵਾਦ' ਦੀ ਗੱਲ ਕਰਦੇ ਹੋ, ਮੈਂ ਪੁੱਛਣਾ ਚਾਹੁੰਦਾ ਹਾਂ ਕਿ ਭਗਵਾਨ ਰਾਮ ਕੌਣ ਸਨ? ਕੀ ਉਹ 'ਪਰਿਵਾਰਵਾਦੀ' ਸਨ, ਜਾਂ ਪਾਂਡਵ 'ਪਰਿਵਾਰਵਾਦੀ' ਸਨ...
ਫ਼ਿਲਮ 'ਫ਼ਤਿਹ' ਦੀ ਸ਼ੂਟਿੰਗ ਲਈ ਸੋਨੂੰ ਸੂਦ ਤੇ ਜੈਕਲੀਨ ਫਰਨਾਂਡਿਜ਼ ਅੰਮ੍ਰਿਤਸਰ 'ਚ
. . .  about 7 hours ago
ਅੰਮ੍ਰਿਤਸਰ 26 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਫ਼ਿਲਮ 'ਫ਼ਤਿਹ' ਦੀ ਸ਼ੂਟਿੰਗ ਲਈ ਅਦਾਕਾਰ ਸੋਨੂੰ ਸੂਦ ਤੇ ਅਦਾਕਾਰਾ ਜੈਕਲੀਨ ਫਰਨਾਂਡਿਜ਼ ਅੰਮ੍ਰਿਤਸਰ ਪਹੁੰਚੇ ਹਨ। ਸਭ ਤੋਂ ਪਹਿਲਾਂ ਉਹ...
ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ 'ਆਪ' 'ਚ ਸ਼ਾਮਿਲ
. . .  about 7 hours ago
ਜਲੰਧਰ, 26 ਮਾਰਚ-ਜਲੰਧਰ ਕੈਂਟ ਤੋਂ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ 'ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਇਸ ਤੋਂ ਪਹਿਲਾਂ ਉਹ ਅਕਾਲੀ ਦਲ ਅਤੇ ਕਾਂਗਰਸ 'ਚ ਰਹਿ...
ਕਾਂਗਰਸ ਪਾਰਟੀ ਵਲੋਂ ਕਾਂਗਰਸ ਭਵਨ ਪਠਾਨਕੋਟ ਵਿਖੇ ਸੱਤਿਆਗ੍ਰਹਿ ਸੁਰੂ
. . .  about 8 hours ago
ਪਠਾਨਕੋਟ 26 ਮਾਰਚ (ਸੰਧੂ)-ਰਾਹੁਲ ਗਾਂਧੀ ਨੂੰ ਲੋਕ ਸਭਾ 'ਚ ਅਯੋਗ ਠਹਿਰਾਏ ਜਾਣ ਦੇ ਵਿਰੋਧ 'ਚ ਕਾਂਗਰਸ ਭਵਨ ਪਠਾਨਕੋਟ ਵਿਖੇ ਵੀ ਕਾਂਗਰਸ ਵਲੋਂ ਸੱਤਿਆਗ੍ਰਹਿ ਚਾਲੂ ਕੀਤਾ ਗਿਆ। ਰੋਸ ਧਰਨੇ ਨੂੰ ਜੋਗਿੰਦਰ ਪਾਲ ਸਾਬਕਾ...
ਸ੍ਰੀ ਮੁਕਤਸਰ ਸਾਹਿਬ:ਮੋਦੀ ਸਰਕਾਰ ਵਿਰੁੱਧ ਕਾਂਗਰਸ ਦਾ ਸੱਤਿਆਗ੍ਰਹਿ
. . .  about 8 hours ago
ਸ੍ਰੀ ਮੁਕਤਸਰ ਸਾਹਿਬ, 26 ਮਾਰਚ (ਰਣਜੀਤ ਸਿੰਘ ਢਿੱਲੋਂ)-ਰਾਹੁਲ ਗਾਂਧੀ ਨੂੰ ਲੋਕ ਸਭਾ 'ਚ ਅਯੋਗ ਠਹਿਰਾਏ ਜਾਣ ਦੇ ਵਿਰੋਧ 'ਚ ਮੋਦੀ ਸਰਕਾਰ ਖ਼ਿਲਾਫ਼ ਦੇਸ਼ ਭਰ ਵਿਚ ਕਾਂਗਰਸ ਦੇ ਸੱਤਿਆਗ੍ਰਹਿ ਤਹਿਤ ਸ੍ਰੀ ਮੁਕਤਸਰ ਸਾਹਿਬ ਦੇ ਡੀ.ਸੀ. ਦਫ਼ਤਰ ਨੇੜੇ ਵੀ ਜ਼ਿਲ੍ਹਾ ਪ੍ਰਧਾਨ ਸੁਭਦੀਪ ਸਿੰਘ ਬਿੱਟੂ ਦੀ ਅਗਵਾਈ...
ਪੂਰੇ ਦੇਸ਼ ਵਿਚ ਕੀਤੇ ਜਾਣਗੇ ਅਜਿਹੇ ਸੱਤਿਆਗ੍ਰਹਿ-ਖੜਗੇ
. . .  about 9 hours ago
ਨਵੀਂ ਦਿੱਲੀ, 26 ਮਾਰਚ-ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਕਿਹਾ ਕਿ ਇਹ ਸੱਤਿਆਗ੍ਰਹਿ ਸਿਰਫ਼ ਅੱਜ ਲਈ ਹੈ, ਪਰ ਅਜਿਹੇ ਸੱਤਿਆਗ੍ਰਹਿ ਪੂਰੇ ਦੇਸ਼ ਵਿਚ ਕੀਤੇ ਜਾਣਗੇ। ਰਾਹੁਲ ਗਾਂਧੀ ਆਮ ਲੋਕਾਂ...
ਉਭਰਦੀ ਭਾਰਤੀ ਸ਼ਕਤੀ ਵਿਚ ਮਹਿਲਾ ਸ਼ਕਤੀ ਨਿਭਾ ਰਹੀ ਹੈ ਮਹੱਤਵਪੂਰਨ ਭੂਮਿਕਾ-ਪ੍ਰਧਾਨ ਮੰਤਰੀ
. . .  about 9 hours ago
ਨਵੀਂ ਦਿੱਲੀ, 26 ਮਾਰਚ-'ਮਨ ਕੀ ਬਾਤ' 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਭਰਦੀ ਭਾਰਤੀ ਸ਼ਕਤੀ ਵਿਚ ਮਹਿਲਾ ਸ਼ਕਤੀ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਨਾਗਾਲੈਂਡ ਵਿਚ, 75 ਸਾਲਾਂ ਵਿਚ ਪਹਿਲੀ...
ਪ੍ਰਧਾਨ ਮੰਤਰੀ ਨੇ 'ਮਨ ਕੀ ਬਾਤ' ਦੇ 100ਵੇਂ ਸੰਸਕਰਨ ਲਈ ਮੰਗੇ ਲੋਕਾਂ ਦੇ ਸੁਝਾਅ
. . .  about 9 hours ago
ਨਵੀਂ ਦਿੱਲੀ, 26 ਮਾਰਚ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਨ ਕੀ ਬਾਤ' ਦੇ 100ਵੇਂ ਸੰਸਕਰਨ ਲਈ ਲੋਕਾਂ ਦੇ ਸੁਝਾਅ ਮੰਗੇ ਹਨ। 'ਮਨ ਕੀ ਬਾਤ' ਦੇ 99ਵੇਂ ਸੰਸਕਰਨ 'ਚ ਉਨ੍ਹਾਂ ਕਿਹਾ ਕਿ ਸਾਰਿਆਂ...
ਬਿਹਾਰ ਦੀ ਅਦਾਲਤ ਵਲੋਂ 9 ਸਾਲ ਪੁਰਾਣੇ ਰੇਲ ਰੋਕੂ ਮਾਮਲੇ 'ਚ ਭਾਜਪਾ ਨੇਤਾ ਗਿਰੀਰਾਜ ਸਿੰਘ ਸਮੇਤ 22 ਹੋਰ ਬਰੀ
. . .  about 9 hours ago
ਪਟਨਾ, 26 ਮਾਰਚ-ਬਿਹਾਰ ਦੀ ਅਦਾਲਤ ਨੇ 9 ਸਾਲ ਪੁਰਾਣੇ ਰੇਲ ਰੋਕੂ ਮਾਮਲੇ 'ਚ ਭਾਜਪਾ ਨੇਤਾ ਗਿਰੀਰਾਜ ਸਿੰਘ ਸਮੇਤ 22 ਹੋਰਾਂ ਨੂੰ ਬਰੀ ਕਰ ਦਿੱਤਾ...
'ਮਨ ਕੀ ਬਾਤ' ਦੇ 100ਵੇਂ ਸੰਸਕਰਨ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ-ਪ੍ਰਧਾਨ ਮੰਤਰੀ
. . .  about 10 hours ago
ਪ੍ਰਧਾਨ ਮੰਤਰੀ ਮੋਦੀ ਕਰ ਰਹੇ ਨੇ 'ਮਨ ਕੀ ਬਾਤ'
. . .  about 10 hours ago
ਦਿੱਲੀ ਤੋਂ ਧਰਮਸ਼ਾਲਾ ਲਈ ਸ਼ੁਰੂ ਕੀਤੇ ਨਵੇਂ ਹਵਾਈ ਮਾਰਗ ਨੂੰ ਲੈ ਕੇ ਅਨੁਰਾਗ ਠਾਕੁਰ ਨੇ ਪ੍ਰਧਾਨ ਮੰਤਰੀ ਦਾ ਕੀਤਾ ਧੰਨਵਾਦ
. . .  about 10 hours ago
ਨਵੀਂ ਦਿੱਲੀ, 26 ਮਾਰਚ-ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦਿੱਲੀ ਤੋਂ ਧਰਮਸ਼ਾਲਾ ਲਈ ਸ਼ੁਰੂ ਕੀਤੇ ਨਵੇਂ ਹਵਾਈ ਮਾਰਗ 'ਤੇ ਬੋਲਦਿਆਂ ਕਿਹਾ ਕਿ ਧਰਮਸ਼ਾਲਾ ਨੂੰ ਦੇਸ਼ ਨਾਲ ਜੋੜਨ ਦੇ ਇਸ ਕਦਮ...
ਭਾਜਪਾ ਰਾਹੁਲ ਗਾਂਧੀ ਨੂੰ ਬੋਲਣ ਨਹੀਂ ਦੇ ਰਹੀ-ਖੜਗੇ
. . .  about 10 hours ago
ਨਵੀਂ ਦਿੱਲੀ, 26 ਮਾਰਚ-ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਦਾ ਕਹਿਣਾ ਹੈ ਕਿ ਭਾਜਪਾ ਰਾਹੁਲ ਗਾਂਧੀ ਨੂੰ ਬੋਲਣ ਨਹੀਂ ਦੇ ਰਹੀ ਹੈ। ਰਾਹੁਲ ਗਾਂਧੀ ਦੇਸ਼ ਅਤੇ ਜਨਤਾ ਦੇ ਹੱਕ ਲਈ ਲੜ ਰਹੇ ਹਨ...
ਕਾਂਗਰਸ ਟਾਈਟਲਰ ਤੋਂ ਬਿਨਾਂ ਨਹੀਂ ਰਹਿ ਸਕਦੀ-ਭਾਜਪਾ ਆਗੂ ਆਰ.ਪੀ. ਸਿੰਘ
. . .  about 10 hours ago
ਨਵੀਂ ਦਿੱਲੀ, 26 ਮਾਰਚ-ਭਾਜਪਾ ਆਗੂ ਆਰ.ਪੀ. ਸਿੰਘ ਦਾ ਕਹਿਣਾ ਹੈ ਕਿ ਸਾਫ਼ ਹੈ ਕਿ ਉਹ (ਕਾਂਗਰਸ) ਕਿਹੋ ਜਿਹਾ ਸੱਤਿਆਗ੍ਰਹਿ ਕਰ ਰਹੇ ਹਨ। ਸਿੱਖਾਂ ਦਾ ਕਾਤਲ (ਜਗਦੀਸ਼ ਟਾਈਟਲਰ) ਇਸ ਸੱਤਿਆਗ੍ਰਹਿ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 15 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਕਿਸੇ ਉੱਚੇ ਮੁਕਾਮ 'ਤੇ ਪਹੁੰਚਣਾ ਕੁਝ ਸੌਖਾ ਹੈ ਪਰ ਉਸ ਨੂੰ ਕਾਇਮ ਰੱਖਣਾ ਬਹੁਤ ਔਖਾ ਹੈ। -ਅਗਿਆਤ

ਪਟਿਆਲਾ

ਨਿਗਮ ਦੀ ਅਣਗਹਿਲੀ ਕਾਰਨ ਘਰਾਂ ਦੇ ਬਾਹਰ ਬਣਾਏ ਨਾਜਾਇਜ਼ ਰੈਂਪ ਰਾਹਗੀਰਾਂ ਲਈ ਬਣਨ ਲੱਗੇ ਸਿਰਦਰਦੀ

ਪਟਿਆਲਾ, 29 ਨਵੰਬਰ (ਗੁਰਵਿੰਦਰ ਸਿੰਘ ਔਲਖ)-ਨਗਰ ਨਿਗਮ ਦੀ ਹਦੂਦ 'ਚ ਘਰਾਂ ਦੇ ਬਾਹਰ ਬਣ ਰਹੇ ਗੈਰ ਕਾਨੂੰਨੀ ਰੈਂਪ ਰਾਹਗੀਰਾਂ ਲਈ ਵੱਡੀ ਸਿਰਦਰਦੀ ਬਣਨ ਲੱਗੇ ਹਨ | ਦੂਜੇ ਪਾਸੇ ਨਿਗਮ ਅਧਿਕਾਰੀ ਆਪਣੇ ਦਫ਼ਤਰਾਂ 'ਚ ਬੈਠੇ ਇਨ੍ਹਾਂ ਨਾਜਾਇਜ ਕਬਜ਼ਿਆਂ ਖ਼ਿਲਾਫ਼ ਮਹਿਜ਼ ਖਾਨਾਪੂਰਤੀ ਕਰਦੇ ਨਜ਼ਰ ਆਉਂਦੇ ਹਨ | ਅੱਜ ਆਲਮ ਇਹ ਹੈ ਕਿ ਸ਼ਹਿਰ ਦੀਆਂ ਬਹੁਤ ਸਾਰੀਆਂ ਗਲੀਆਂ 'ਚ ਚਾਰ ਪਹੀਆਂ ਵਾਹਨਾਂ ਦਾ ਲੰਘਣਾ ਵੀ ਔਖਾ ਹੈ | ਭਾਵੇਂ ਕਿ ਸ਼ਹਿਰ ਦਾ ਵੱਡਾ ਹਿੱਸਾ ਇਸ ਤਰ੍ਹਾਂ ਦੀਆਂ ਸਮੱਸਿਆ ਨਾਲ ਦੁਖੀ ਹੈ ਪਰ ਨਿਗਮ ਅਧਿਕਾਰੀ ਆਪਣੇ ਦਫ਼ਤਰਾਂ 'ਚ ਕਾਗਜ਼ੀ ਪੱਤਰੀ ਫਰਜ਼ ਨਿਭਾਉਂਦੇ ਨਜ਼ਰ ਆਉਂਦੇ ਹਨ | ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਸਾਲ 2012 'ਚ ਇਕ ਫ਼ੈਸਲਾ ਕਰਦੇ ਹੋਏ ਨਾਜਾਇਜ਼ ਬਣੇ ਰੈਂਪਾਂ ਦੇ ਖਿਲਾਫ ਸਖ਼ਤ ਹੋਣ ਦੇ ਆਦੇਸ਼ ਦਿੱਤੇ ਸਨ ਤੇ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਸੰਬੰਧਿਤ ਵਿਭਾਗ ਦਾ ਅਧਿਕਾਰੀ ਇਸ ਤਰ੍ਹਾਂ ਦੇ ਨਾਜਾਇਜ਼ ਕਬਜਿਆਂ ਖਿਲਾਫ ਕਾਰਵਾਈ ਨਹੀਂ ਕਰਦੇ ਤਾਂ ਉਨ੍ਹਾਂ ਖਿਲਾਫ ਵੀ ਸਖ਼ਤ ਕਾਰਵਾਈ ਕੀਤੀ ਜਾਵੇ | ਨਗਰ ਨਿਗਮ ਤੇ ਸੰਬੰਧਿਤ ਵਿਭਾਗ ਨੂੰ ਕਮੇਟੀਆਂ ਗਠਿਤ ਕਰਨ ਲਈ ਆਖਿਆ ਸੀ ਪਰ ਦੂਜੇ ਪਾਸੇ ਨਿਗਮ ਅਧਿਕਾਰੀਆਂ ਵਲੋਂ ਇਨ੍ਹਾਂ ਨਾਜਾਇਜ਼ ਰੈਂਪ ਖ਼ਿਲਾਫ਼ ਕਾਰਵਾਈ ਤਾਂ ਕੀ ਕਰਨੀ ਹੈ ਸਗੋਂ ਗਲੀਆਂ 'ਚ ਨਿਰਮਾਣ ਅਧੀਨ ਨਾਜਾਇਜ਼ ਰੈਂਪ ਦੀ ਉਸਾਰੀ ਲਈ ਵੀ ਨਹੀਂ ਰੋਕਿਆ ਜਾਂਦਾ | ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਜਿਸ ਸਮੇਂ ਨਿਗਮ ਅਧਿਕਾਰੀਆਂ ਵਲੋਂ ਰਿਹਾਇਸ਼ੀ ਮਕਾਨ ਦਾ ਨਕਸ਼ਾ ਪਾਸ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਵਲੋਂ ਪ੍ਰਵਾਨਗੀ ਦੇਣ ਸਮੇਂ ਵੀ ਇਨ੍ਹਾਂ ਨਾਜਾਇਜ਼ ਕਬਜ਼ਿਆਂ ਨੂੰ ਅਣਗੌਲਿਆ ਕੀਤਾ ਜਾਂਦਾ ਹੈ | ਸ਼ਹਿਰ ਦੀ ਗਰੀਨ ਲਹਿਲ ਕਲੋਨੀ ਦੇ ਵਾਸੀ ਅਮਰਿੰਦਰ ਸਿੰਘ ਟਿਵਾਣਾ ਨੇ ਗੱਲਬਾਤ ਕਰਦਿਆਂ ਆਖਿਆ ਕਿ ਇਸ ਕਲੋਨੀ 'ਚ ਵੱਡੇ ਪੱਧਰ 'ਤੇ ਅਜਿਹੀਆਂ ਨਾਜਾਇਜ਼ ਉਸਾਰੀਆਂ ਹੋਈਆਂ ਹਨ ਤੇ ਕਦੇ ਵੀ ਕਿਸੇ ਵੀ ਵਿਭਾਗ ਵਲੋਂ ਇਨ੍ਹਾਂ ਨੰੂ ਹਟਾਉਣ ਲਈ ਕਾਰਵਾਈ ਨਹੀਂ ਕੀਤੀ ਜਦੋਂ ਕਿ ਇਨ੍ਹਾਂ ਰੈਂਪਾਂ ਕਾਰਨ ਲੋਕ ਹਾਦਸਿਆਂ ਦਾ ਵੀ ਸ਼ਿਕਾਰ ਹੋ ਰਹੇ ਹਨ | ਸ. ਟਿਵਾਣਾ ਨੇ ਕਿਹਾ ਕਿ ਉਨ੍ਹਾਂ ਵਲੋ ਇਸ ਸੰਬੰਧੀ ਨਗਰ ਨਿਗਮ 'ਚ ਲਿਖਤੀ ਸ਼ਿਕਾਇਤ ਵੀ ਕੀਤੀ ਹੈ | ਇਸ ਸੰਬੰਧੀ ਨਗਰ ਨਿਗਮ ਦੇ ਟਾਊਨ ਪਲਾਨਰ ਨਰੇਸ਼ ਕੁਮਾਰ ਨੇ ਗੱਲਬਾਤ ਕਰਦਿਆਂ ਆਖਿਆ ਕਿ ਸਮੇਂ ਸਮੇਂ 'ਤੇ ਘਰਾਂ ਦੇ ਬਾਹਰ ਗੈਰ ਕਾਨੂੰਨੀ ਢੰਗ ਨਾਲ ਬਣੇ ਰੈਂਪਾਂ ਦੇ ਖ਼ਿਲਾਫ ਕਾਰਵਾਈ ਕੀਤੀ ਜਾਂਦੀ ਹੈ ਤੇ ਨਿਯਮਾਂ ਦੀ ਉਲਘਣਾਂ ਸ਼ਹਿਰ 'ਚ ਨਹੀਂ ਹੋਣ ਦਿੱਤੀ ਜਾਵੇਗੀ |

ਨਿਗਮ ਨੇ ਬੇਘਰਿਆਂ ਲਈ ਬਣਾਏ 3 ਰੈਣ ਬਸੇਰੇ

ਪਟਿਆਲਾ, 29 ਨਵੰਬਰ (ਗੁਰਵਿੰਦਰ ਸਿੰਘ ਔਲਖ)-ਨਗਰ ਨਿਗਮ ਵਲੋਂ ਸ਼ਹਿਰ 'ਚ ਤਿੰਨ ਵੱਖ-ਵੱਖ ਥਾਵਾਂ 'ਤੇ ਰੈਣ ਬਸੇਰੇ ਬਣਾਏ ਗਏ ਹਨ ਤਾਂ ਜੋ ਬੇਘਰੇ ਲੋਕ ਠੰਢ ਕਾਰਨ ਬਿਮਾਰ ਨਾ ਹੋਣ | ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ (ਆਈ.ਏ.ਐਸ.) ਅਨੁਸਾਰ ਇਸ ਵਾਰ 3 ਰੈਣ ਬਸੇਰਿਆਂ ਲਈ 19 ਲੱਖ ...

ਪੂਰੀ ਖ਼ਬਰ »

ਪੰਜਾਬ ਦੇ ਪੈਨਸ਼ਨਰਾਂ ਵਲੋਂ ਮੰਗਾਂ ਨੂੰ ਲੈ ਕੇ ਰੋਸ ਰੈਲੀ

ਐੱਸ. ਏ. ਐੱਸ. ਨਗਰ, 29 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫ਼ਰੰਟ ਦੇ ਸੱਦੇ 'ਤੇ ਪੰਜਾਬ ਦੇ ਹਜ਼ਾਰਾਂ ਪੈਨਸ਼ਨਰਾਂ ਨੇ ਮੰਗਾਂ ਸੰਬੰਧੀ ਮੁਹਾਲੀ ਦੇ ਫੇਜ਼-8 ਵਿਖੇ ਰੋਸ ਰੈਲੀ ਕੀਤੀ ਗਈ | ਰੈਲੀ ਉਪਰੰਤ ਪੈਨਸ਼ਨਰਜ਼ ਵਲੋਂ ...

ਪੂਰੀ ਖ਼ਬਰ »

ਸਿੱਖਾਂ ਦੀ ਘਟ ਰਹੀ ਗਿਣਤੀ ਨੇ ਵਧਾਈ ਫ਼ਿਕਰਮੰਦੀ, ਕਾਰਨ ਪਰਵਾਸ ਬਣਿਆ : ਪ੍ਰੋ. ਚੰਦੂਮਾਜਰਾ

ਪਟਿਆਲਾ, 29 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀ. ਆਗੂ ਤੇ ਮੈਂਬਰ ਪਾਰਲੀਮੈਂਟ ਪ੍ਰੋ. ਪੇ੍ਰਮ ਸਿੰਘ ਚੰਦੂਮਾਜਰਾ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਉਸ ਬਿਆਨ 'ਤੇ ਗਹਿਰੀ ਚਿੰਤਾ ਪ੍ਰਗਟ ਕੀਤੀ, ਜਿਸ ...

ਪੂਰੀ ਖ਼ਬਰ »

ਮਾਤਾ ਗੁਜਰੀ ਸਕੂਲ ਦੇ ਕਿ੍ਕਟ ਟੂਰਨਾਮੈਂਟ 'ਚ 'ਮੈਨ ਆਫ਼ ਦੀ ਮੈਚ' ਹਾਸਲ ਕਰਨ ਵਾਲੇ ਖਿਡਾਰੀ ਸਨਮਾਨਿਤ

ਦੇਵੀਗੜ੍ਹ, 29 ਨਵੰਬਰ (ਰਾਜਿੰਦਰ ਸਿੰਘ ਮੌਜੀ)-ਪਿਛਲੇ ਦਿਨੀਂ ਗੁਰੂ ਦਰੋਣਾਚਾਰੀਆ ਖੇਲ ਖੋਜ ਫਾਊਾਡੇਸ਼ਨ ਵਲੋਂ ਮਡਗਾਓ ਗੋਆ ਵਿਖੇ ਸਰਦਾਰ ਵੱਲਭ ਭਾਈ ਪਟੇਲ ਰਾਸ਼ਟਰੀ ਕਿ੍ਕਟ ਚੈਂਪੀਅਨਸ਼ਿਪ 2022 ਕਰਵਾਈ ਗਈ | ਜਿਸ ਦੌਰਾਨ ਕਿ੍ਕਟ ਚੈਂਪੀਅਨਸ਼ਿਪ 'ਚ ਮਾਤਾ ਗੁਜਰੀ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਬਿਨਾਹੇੜੀ ਦੇ ਵਿਦਿਆਰਥੀਆਂ ਵਲੋਂ ਰਾਜ ਪੱਧਰ 'ਤੇ ਸ਼ਾਨਦਾਰ ਪ੍ਰਾਪਤੀਆਂ

ਨਾਭਾ, 29 ਨਵੰਬਰ (ਕਰਮਜੀਤ ਸਿੰਘ)-ਪਿਛਲੇ ਦਿਨੀਂ ਹੋਏ ਰਾਜ ਪੱਧਰੀ ਖੇਡਾਂ 'ਚੋਂ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਨਵਨੀਤ ਕੌਰ ਨੇ ਅੰਡਰ 19 ਵਿਚ ਹੈਂਡਬਾਲ ਟੀਮ 'ਚੋਂ ਕਾਂਸੀ ਦਾ ਤਗਮਾ ਹਾਸਲ ਕੀਤਾ ਅਤੇ ਨਾਲ ਹੀ ਅੰਡਰ-17 ਹੈਂਡਬਾਲ ਟੀਮ ...

ਪੂਰੀ ਖ਼ਬਰ »

ਇਕ ਕਿੱਲੋ ਅਫ਼ੀਮ ਸਮੇਤ 2 ਕਾਬੂ

ਨਾਭਾ, 29 ਨਵੰਬਰ (ਕਰਮਜੀਤ ਸਿੰਘ)-ਪਟਿਆਲਾ ਦੇ ਐਸ.ਐਸ.ਪੀ. ਵਰੁਣ ਸ਼ਰਮਾ ਦੀਆਂ ਸਖਤ ਹਦਾਇਤਾਂ 'ਤੇ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਨਾਭਾ ਕੋਤਵਾਲੀ ਪੁਲਿਸ ਨੇ 2 ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਇਕ ਕਿਲੋ ਅਫ਼ੀਮ ਸਮੇਤ ਕਾਬੂ ਕੀਤੇ | ਐਸ.ਐਚ.ਓ. ਕੋਤਵਾਲੀ ਨਾਭਾ ...

ਪੂਰੀ ਖ਼ਬਰ »

ਪਟਿਆਲਾ ਜ਼ਿਲ੍ਹੇ ਦੀ ਵਿਰਾਸਤ, ਸੱਭਿਆਚਾਰ ਤੇ ਸੈਰ ਸਪਾਟਾ ਸਥਾਨਾਂ ਨੂੰ ਪ੍ਰਫੁੱਲਿਤ ਕਰਨ ਲਈ ਸਟੀਅਰਿੰਗ ਕਮੇਟੀ ਗਠਿਤ ਹੋਵੇਗੀ-ਸਾਕਸ਼ੀ ਸਾਹਨੀ

ਪਟਿਆਲਾ, 29 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਹੈ ਕਿ ਪਟਿਆਲਾ ਜ਼ਿਲ੍ਹੇ ਦੀ ਸਮੁੱਚੀ ਵਿਰਾਸਤ, ਸੱਭਿਆਚਾਰ ਤੇ ਸੈਰ ਸਪਾਟਾ ਅਸਥਾਨਾਂ ਨੂੰ ਪ੍ਰਫੱੁਲਿਤ ਕਰਨ ਲਈ ਇਕ ਸਟੀਅਰਿੰਗ ਕਮੇਟੀ ਗਠਿਤ ਕੀਤੀ ਜਾਵੇਗੀ ਤਾਂ ਕਿ ਸਾਡੀ ...

ਪੂਰੀ ਖ਼ਬਰ »

ਬਨੂੜ ਵਿਖੇ 3 ਪਲਾਟਾਂ ਦੀਆਂ ਰਜਿਸਟਰੀਆਂ ਲਈ ਜਾਰੀ ਐਨ.ਓ.ਸੀ. ਦਾ ਮਾਮਲਾ ਗਰਮਾਇਆ

ਬਨੂੜ, 29 ਨਵੰਬਰ (ਭੁਪਿੰਦਰ ਸਿੰਘ)-ਸ਼ਹਿਰ ਬਨੂੜ ਵਿਖੇ 3 ਪਲਾਟਾਂ ਦੀਆਂ ਐਨ.ਓ.ਸੀ. ਦਾ ਮਾਮਲਾ ਗਰਮਾਇਆ ਹੈ ਤੇ ਸਬ ਤਹਿਸੀਲ ਬਨੂੜ ਵਿਖੇ ਤਿੰਨੋਂ ਪਲਾਟਾਂ ਦੀ ਰਜਿਸਟਰੀ ਵੀ ਕੀਤੀ ਜਾ ਚੁੱਕੀ ਹੈ | ਨਗਰ ਕੌਂਸਲ ਵਲੋਂ ਇਨ੍ਹਾਂ ਐਨ. ਓ.ਸੀ. ਨੂੰ ਜਾਅਲੀ ਦੱਸਿਆ ਜਾ ਰਿਹਾ ਹੈ | ...

ਪੂਰੀ ਖ਼ਬਰ »

ਭੁੱਕੀ ਚੂਰਾ ਸਮੇਤ 1 ਗਿ੍ਫ਼ਤਾਰ

ਪਾਤੜਾਂ, 29 ਨਵੰਬਰ (ਖ਼ਾਲਸਾ)-ਪਾਤੜਾਂ ਪੁਲਿਸ ਨੇ ਇਕ ਵਿਅਕਤੀ ਦੇ ਘਰ ਛਾਪੇਮਾਰੀ ਕਰਕੇ ਉਸ ਤੋਂ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਹੈ ਤੇ ਇਸ ਵਿਅਕਤੀ ਦੇ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਮੁਖੀ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥ ਸਮੇਤ ਕਾਬੂ

ਨਾਭਾ, 29 ਨਵੰਬਰ (ਕਰਮਜੀਤ ਸਿੰਘ)-ਪੁਲਿਸ ਵਲੋਂ 10 ਗਰਾਮ ਨਸ਼ੀਲੇ ਪਦਾਰਥ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਥਾਣਾ ਸਦਰ ਪੁਲਿਸ ਨੇ ਨਵੇਂ ਫੋਕਲ ਪੁਆਇੰਟ ਨਾਭਾ ਵਿਖੇ ਨਾਕਾ ਲਗਾਇਆ ਹੋਇਆ ਸੀ | ਮੁਲਜ਼ਮ ਇਮਰਾਨ ਖ਼ਾਨ ਨੇ ਪੁਲਿਸ ਨੂੰ ਦੇਖ ਕੇ ਲਿਫਾਫਾ ਜ਼ਮੀਨ 'ਤੇ ...

ਪੂਰੀ ਖ਼ਬਰ »

51 ਹੋਰ ਆਮ ਆਦਮੀ ਕਲੀਨਿਕ ਜਲਦ ਹੋਣਗੇ ਪਟਿਆਲਾ ਜ਼ਿਲ੍ਹੇ ਦੇ ਵਸਨੀਕਾਂ ਦੀ ਸਿਹਤ ਨੂੰ ਸਮਰਪਿਤ : ਡਿਪਟੀ ਕਮਿਸ਼ਨਰ

ਪਟਿਆਲਾ, 29 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਖੋਲ੍ਹੇ ਗਏ ਆਮ ਆਦਮੀ ਕਲੀਨਿਕਾਂ ਦੀ ਗਿਣਤੀ 'ਚ ਆਉਂਦੇ ਦਿਨਾਂ 'ਚ ਹੋਰ ਵਾਧਾ ਕੀਤਾ ਜਾ ...

ਪੂਰੀ ਖ਼ਬਰ »

ਸਾਰੀਆਂ ਪੰਥਕ ਧਿਰਾਂ ਇਕ ਮੰਚ 'ਤੇ ਇਕੱਠੀਆਂ ਹੋ ਕੇ ਬਾਦਲ ਦਲ ਦੀਆਂ ਵਧੀਕੀਆਂ ਦਾ ਜਵਾਬ ਦੇਣਗੀਆਂ-ਬੀਬੀ ਜਗੀਰ ਕੌਰ

ਪਟਿਆਲਾ, 29 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)-ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਐਸ.ਐਸ. ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ ਦੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਆਖਿਆ ਕਿ ਸਾਰੀਆਂ ਪੰਥਕ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਖੇਡਾਂ 'ਚ ਸੋਨ ਤਗਮੇ ਜਿੱਤਣ ਵਾਲੇ ਖਿਡਾਰੀਆਂ ਦਾ ਸਨਮਾਨ

ਸ਼ੁਤਰਾਣਾ, 29 ਨਵੰਬਰ (ਬਲਦੇਵ ਸਿੰਘ ਮਹਿਰੋਕ)-ਪੰਜਾਬ ਸਰਕਾਰ ਵਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਦੇ ਉਪਰਾਲਿਆਂ ਤਹਿਤ ਸਿੱਖਿਆ ਵਿਭਾਗ ਵਲੋਂ ਪਟਿਆਲਾ ਵਿਖੇ ਐਲੀਮੈਂਟਰੀ ਸਕੂਲਾਂ ਦੀਆਂ ਕਰਵਾਈਆਂ ਗਈਆਂ ਜ਼ਿਲ੍ਹਾ ਪੱਧਰੀ ਖੇਡਾਂ 'ਚ ਸਰਕਾਰੀ ਐਲੀਮੈਂਟਰੀ ਸਮਾਰਟ ...

ਪੂਰੀ ਖ਼ਬਰ »

ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਟਰੈਫ਼ਿਕ ਨਿਯਮਾਂ ਦੀ ਜਾਣਕਾਰੀ ਸੰਬੰਧੀ ਕੈਂਪ

ਸਨੌਰ, 29 ਨਵੰਬਰ (ਸੁਖਵਿੰਦਰ ਸਿੰਘ ਸੋਖਲ)-ਜਵਾਹਰ ਨਵੋਦਿਆ ਵਿਦਿਆਲਿਆ, ਫਤਿਹਪੁਰ ਰਾਜਪੂਤਾਂ ਜ਼ਿਲ੍ਹਾ ਪਟਿਆਲਾ ਵਿਖੇ 'ਸੜਕ ਸੁਰੱਖਿਆ-ਜੀਵਨ ਰੱਖਿਆ' ਜਾਗਰੂਕਤਾ ਮੁਹਿੰਮ ਦੇ ਤਹਿਤ ਜ਼ਿਲ੍ਹਾ ਪਟਿਆਲਾ ਦੇ ਡੀ.ਐੱਸ.ਪੀ. ਚੰਦ ਸਿੰਘ ਦੀ ਅਗਵਾਈ ਅਧੀਨ ਇੰਸਪੈਕਟਰ ਪੂਜਾ ...

ਪੂਰੀ ਖ਼ਬਰ »

ਸਬ ਇੰਸਪੈਕਟਰ ਗੁਰਸੇਵਕ ਸਿੰਘ ਨੇ ਸ਼ੁਤਰਾਣਾ ਥਾਣਾ ਮੁਖੀ ਦਾ ਅਹੁਦਾ ਸੰਭਾਲਿਆ

ਸ਼ੁਤਰਾਣਾ, 29 ਨਵੰਬਰ (ਬਲਦੇਵ ਸਿੰਘ ਮਹਿਰੋਕ)-ਸਬ ਇੰਸਪੈਕਟਰ ਗੁਰਸੇਵਕ ਸਿੰਘ ਸਿੱਧੂ ਨੇ ਪੁਲਿਸ ਥਾਣਾ ਸ਼ੁਤਰਾਣਾ ਦੇ ਮੁਖੀ ਦਾ ਅਹੁਦਾ ਸੰਭਾਲ ਲਿਆ ਹੈ, ਉਹ ਪਟਿਆਲਾ ਤੋਂ ਬਦਲ ਕੇ ਆਏ ਹਨ | ਗੱਲਬਾਤ ਦੌਰਾਨ ਉਨ੍ਹਾਂ ਨੇ ਨਸ਼ਾ ਤਸਕਰਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ...

ਪੂਰੀ ਖ਼ਬਰ »

ਸਵਿਫਟ ਕਾਲਜ ਵਿਖੇ ਸੈਮੀਨਾਰ ਕਰਵਾਇਆ

ਰਾਜਪੁਰਾ, 29 ਨਵੰਬਰ (ਰਣਜੀਤ ਸਿੰਘ)-ਰਾਜਪੁਰਾ ਅੰਬਾਲਾ ਹਾਈ-ਵੇ 'ਤੇ ਸ ਥਿਤ ਸਵਿਟਫ ਕਾਲਜ ਘੱਗਰ ਸਰਾਏ ਵਿਖੇ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੀ ਮਹਿਲਾ ਰੱਖਿਆ ਡਵੀਜ਼ਨ ਵਲੋਂ ਮਹਿਲਾਵਾਂ ਵਿਰੁੱਧ ਹਿੰਸਾ ਦੇ ਖਾਤਮੇ ਲਈ ਅਰੰਭੀ ਜਾਗਰੂਕਤਾ ਮੁਹਿੰਮ ਨੂੰ ਜ਼ਿਲ੍ਹੇ ...

ਪੂਰੀ ਖ਼ਬਰ »

ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਨੇ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਕੀਤੀ ਪਹਿਲਕਦਮੀ

ਪਟਿਆਲਾ, 29 ਨਵੰਬਰ (ਗੁਰਵਿੰਦਰ ਸਿੰਘ ਔਲਖ)-ਪਿਛਲੇ ਲੰਬੇ ਸਮੇਂ ਪੰਜਾਬੀ ਮਾਂ ਬੋਲੀ ਨਾਲ ਹੋ ਰਹੇ ਵਿਤਕਰੇ ਨੂੰ ਠੱਲ੍ਹ ਪਾਉਣ ਲਈ ਪਟਿਆਲਾ ਪੁਲਿਸ ਮੁਖੀ ਵਰੁਣ ਸ਼ਰਮਾ ਵਲੋਂ ਪਹਿਲ ਕੀਤੀ ਗਈ ਹੈ | ਜ਼ਿਲ੍ਹਾ ਪੁਲਿਸ ਮੁਖੀ ਵਲੋਂ ਆਪਣੀ ਵਰਦੀ 'ਤੇ ਨਾਮ ਪੰਜਾਬੀ 'ਚ ...

ਪੂਰੀ ਖ਼ਬਰ »

ਸੇਂਟ ਕਬੀਰ ਕਾਲਜ ਆਫ਼ ਐਜੂਕੇਸ਼ਨ ਵਿਖੇ ਨਵੇਂ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਕਰਵਾਈ

ਬਹਾਦਰਗੜ੍ਹ, 29 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਸੇਂਟ ਕਬੀਰ ਕਾਲਜ ਆਫ਼ ਐਜੂਕੇਸ਼ਨ ਵਿਖੇ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਨੂੰ ਜੀ ਆਇਆਂ ਕਹਿਣ ਲਈ ਫਰੈਸ਼ਰ ਪਾਰਟੀ ਉਤਸ਼ਾਹ ਨਾਲ ਕਰਵਾਈ ਗਈ | ਇਸ ਮੌਕੇ ਪਿ੍ੰ. ਡਾ. ਮਨਪ੍ਰੀਤ ਕੌਰ ਦੀ ਅਗਵਾਈ 'ਚ ਸਮੂਹ ਸਟਾਫ਼ ਤੇ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਸਰਕਾਰੀ ਅਦਾਰੇ ਫੂਡ ਸੇਫ਼ਟੀ ਰਜਿਸਟਰੇਸ਼ਨ ਕਰਵਾਉਣਾ ਯਕੀਨੀ ਬਣਾਉਣ- ਡਿਪਟੀ ਕਮਿਸ਼ਨਰ

ਪਟਿਆਲਾ, 29 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਦੇ ਸਰਕਾਰੀ ਅਦਾਰਿਆਂ ਨੂੰ ਜਿਨ੍ਹਾਂ ਅੰਦਰ ਕੰਟੀਨ, ਫੂਡ ਸਟਾਲ ਜਾਂ ਮੇਸ ਦੀ ਸਹੂਲਤ ਉਪਲੱਬਧ ਹੈ, ਨੂੰ ਇੱਕ ਮਹੀਨੇ ਅੰਦਰ ਆਪਣੀ ਫੂਡ ਸੇਫ਼ਟੀ ਰਜਿਸਟਰੇਸ਼ਨ ਕਰਵਾਉਣ ਦੀ ...

ਪੂਰੀ ਖ਼ਬਰ »

ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਵਚਨਬੱਧ-ਦੇਵ ਮਾਨ

ਨਾਭਾ, 29 ਨਵੰਬਰ (ਜਗਨਾਰ ਸਿੰਘ ਦੁਲੱਦੀ)-ਹਲਕਾ ਨਾਭਾ ਦੇ ਨੌਜਵਾਨਾਂ ਵਲੋਂ ਵੱਡੀ ਗਿਣਤੀ 'ਚ 'ਆਪ' ਆਗੂ ਮਨਪ੍ਰੀਤ ਸਿੰਘ ਧਾਰੋਂਕੀ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੇ ਸਥਾਨਕ ਮੁੱਖ ਦਫ਼ਤਰ ਪਹੁੰਚ ਕੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨਾਲ ਮੁਲਾਕਾਤ ਕੀਤੀ, ਜਿਸ ...

ਪੂਰੀ ਖ਼ਬਰ »

ਅਫੀਮ ਸਮੇਤ 2 ਕਾਬੂ

ਨਾਭਾ, 29 ਨਵੰਬਰ (ਕਰਮਜੀਤ ਸਿੰਘ)-ਥਾਣਾ ਕੋਤਵਾਲੀ ਪੁਲਿਸ ਨੇ 400 ਗਰਾਮ ਅਫੀਮ ਸਣੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਪੁਲਿਸ ਪਾਲਟੀ ਗਸ਼ਤ ਦੌਰਾਨ ਭੈੜੇ ਪੁਰਸ਼ਾਂ ਦੇ ਸੰਬੰਧ ਵਿਚ ਪਟਿਆਲਾ ਗੇਟ ਨਾਭਾ ਪਾਸ ਮੌਜੂਦ ਸੀ ਤਾਂ ਇਤਲਾਹ ਮਿਲੀ ਕਿ ਮੁਲਜ਼ਮ ਆਪਣੀ ਕਾਰ 'ਚ ਸਵਾਰ ...

ਪੂਰੀ ਖ਼ਬਰ »

ਜਨਸੇਵਾ ਸੁਸਾਇਟੀ ਵਲੋਂ ਰਿਪੁਦਮਨ ਕਾਲਜ ਵਿਖੇ ਖ਼ੂਨਦਾਨ ਕੈਂਪ

ਨਾਭਾ, 29 ਨਵੰਬਰ (ਕਰਮਜੀਤ ਸਿੰਘ)-ਪਿਛਲੇ 2 ਦਹਾਕਿਆਂ ਤੋਂ ਵੱਧ ਅਰਸੇ ਤੋਂ ਨਾਭਾ ਸਬ ਡਵੀਜ਼ਨ ਖ਼ਾਸ ਕਰ ਪੇਂਡੂ ਇਲਾਕਿਆਂ 'ਚ ਸੁਸਾਇਟੀ ਦੇ ਮੁੱਖ ਸਰਪ੍ਰਸਤ ਡਾ. ਆਈ.ਡੀ. ਗੋਇਲ ਸਾਬਕਾ ਸਿਵਲ ਸਰਜਨ ਤੇ ਸੁਸਾਇਟੀ ਦੇ ਸੰਸਥਾਪਕ ਜਨਰਲ ਸਕੱਤਰ ਧੀਰ ਸਿੰਘ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਐਲੀਮੈਂਟਰੀ ਸਕੂਲ ਸਿੰਬੜੋ ਦੇ ਬੱਚਿਆਂ ਨੇ ਵਿੱਦਿਅਕ ਟੂਰ ਲਗਾਇਆ

ਭਾਦਸੋਂ, 29 ਨਵੰਬਰ (ਪ੍ਰਦੀਪ ਦੰਦਰਾਲਾ)-ਸਰਕਾਰੀ ਐਲੀਮੈਂਟਰੀ ਸਕੂਲ ਸਿੰਬੜੋ ਦੇ ਬੱਚਿਆਂ ਨੇ ਮੁੱਖ ਅਧਿਆਪਕਾ ਗੀਤਾ ਕੌਰ ਦੀ ਅਗਵਾਈ 'ਚ ਇਕ ਦਿਨਾ ਟੂਰ ਛੱਤਬੀੜ ਚਿੜੀਆਘਰ ਬਨੂੜ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਬਹਾਦਰਗੜ੍ਹ ਵਿਖੇ ਲਗਾਇਆ | ਜਿਸ ਬਾਰੇ ਬੱਚਿਆਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX