ਤਾਜਾ ਖ਼ਬਰਾਂ


ਬੰਗਲਾਦੇਸ਼ ਦੇ ਡਿਪਟੀ ਹਾਈ ਕਮਿਸ਼ਨ ਨੇ ਆਜ਼ਾਦੀ ਦੀ 52ਵੀਂ ਵਰ੍ਹੇਗੰਢ ਅਤੇ ਬੰਗਲਾਦੇਸ਼ ਦਾ ਰਾਸ਼ਟਰੀ ਦਿਵਸ ਮਨਾਇਆ
. . .  8 minutes ago
ਕੋਚੀ ਹਵਾਈ ਅੱਡੇ 'ਤੇ 52.5 ਲੱਖ ਰੁਪਏ ਦਾ ਸੋਨਾ ਕੀਤਾ ਜ਼ਬਤ
. . .  about 1 hour ago
ਕੋਚੀ, 26 ਮਾਰਚ - ਏਅਰ ਇੰਟੈਲੀਜੈਂਸ ਯੂਨਿਟ (ਏ.ਆਈ.ਯੂ.) ਨੇ ਐਤਵਾਰ ਨੂੰ ਕੋਚੀ ਹਵਾਈ ਅੱਡੇ 'ਤੇ 52.5 ਲੱਖ ਰੁਪਏ ਮੁੱਲ ਦਾ 1139 ਗ੍ਰਾਮ ਜ਼ਬਤ ਕੀਤਾ ਸੋਨਾ ।
ਸਰਹਿੰਦ ਨਹਿਰ ’ਚ ਪਿਆ ਪਾੜ, ਪਾਣੀ ਰਾਜਸਥਾਨ ਨਹਿਰ ’ਚ ਰਲਿਆ
. . .  about 1 hour ago
ਫ਼ਰੀਦਕੋਟ, 26 ਮਾਰਚ (ਜਸਵੰਤ ਸਿੰਘ ਪੁਰਬਾ)-ਸ਼ਾਮ ਤਕਰੀਬਨ 6 ਵਜੇ ਚਹਿਲ ਪੁਲ ਤੋਂ ਕੁਝ ਹੀ ਦੂਰੀ ’ਤੇ ਸਰਹਿੰਦ ਤੇ ਰਾਜਸਥਾਨ ਨਹਿਰਾਂ ਦੇ ਵਿਚਕਾਰ ਸਰਹਿੰਦ ਨਹਿਰ ਵਿਚ ਪਾੜ ਪੈਣ ਨਾਲ ਪਾਣੀ ਦਾ ਵਹਾਅ ਰਾਜਸਥਾਨ ਨਹਿਰ ਵੱਲ ...
ਨਿਖਤ ਜ਼ਰੀਨ ਬਣੀ ਵਿਸ਼ਵ ਚੈਂਪੀਅਨ, ਦੋ ਵਾਰ ਦੀ ਏਸ਼ੀਅਨ ਚੈਂਪੀਅਨ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ
. . .  about 1 hour ago
ਨਵੀਂ ਦਿੱਲੀ, 26 ਮਾਰਚ - ਭਾਰਤ ਦੀ ਨਿਖਤ ਜ਼ਰੀਨ ਨੇ ਆਈ.ਬੀ.ਏ .ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 2023 'ਚ 50 ਕਿਲੋਗ੍ਰਾਮ ਲਾਈਟ ਫਲਾਈਵੇਟ ਵਰਗ ਦੇ ਫਾਈਨਲ 'ਚ ਵੀਅਤਨਾਮ ਦੀ ਦੋ ਵਾਰ ਦੀ ਏਸ਼ਿਆਈ ...
ਅਕਾਲੀ ਆਗੂ ਹਰਜੀਤ ਸਿੰਘ ਨੀਲਾ ਮਾਨ ਸ਼੍ਰੋਮਣੀ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਖ਼ਾਰਜ
. . .  about 2 hours ago
ਸ੍ਰੀ ਮੁਕਤਸਰ ਸਾਹਿਬ ,26 ਮਾਰਚ (ਰਣਜੀਤ ਸਿੰਘ ਢਿੱਲੋਂ)-ਅਕਾਲੀ ਆਗੂ ਹਰਜੀਤ ਸਿੰਘ ਨੀਲਾ ਮਾਨ ਪੁੱਤਰ ਸਵ: ਸੁਰਜੀਤ ਸਿੰਘ ਮਾਨ ਚੱਕ ਗਿਲਜੇਵਾਲਾ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਗਿੱਦੜਬਾਹਾ ਨੂੰ ਸ਼੍ਰੋਮਣੀ ਅਕਾਲੀ ...
ਨੌਜਵਾਨ ਦੀ ਦਰਦਨਾਕ ਹਾਦਸੇ ’ਚ ਮੌਤ
. . .  about 3 hours ago
ਸੰਧਵਾਂ ,26 ਮਾਰਚ ( ਪ੍ਰੇਮੀ ਸੰਧਵਾਂ )- ਨਵਾਂਸ਼ਹਿਰ ਦੇ ਪਿੰਡ ਚੇਤਾ ਤੇ ਕੰਗਰੌੜ ਵਿਚਕਾਰ ਇਕ ਮੋਟਰਸਾਈਕਲ ਸਵਾਰ ਦੀ ਬੀਤੀ ਰਾਤ ਦਰਖਤ ਨਾਲ ਅਚਾਨਕ ਟਕਰਾਉਣ ਕਾਰਨ ਮੌਤ ਹੋ ਗਈ ...
ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਖਤਮ ਕਰਨ ਤੋਂ ਭੜਕੇ ਕਾਂਗਰਸੀਆਂ ਵਲੋਂ 'ਸੱਤਿਆਗ੍ਰਹਿ'
. . .  about 4 hours ago
ਬਠਿੰਡਾ, 26 ਮਾਰਚ (ਅੰਮਿ੍ਤਪਾਲ ਸਿੰਘ ਵਲਾਣ) - ਅੱਜ ਕਾਂਗਰਸ ਪਾਰਟੀ ਵਲੋਂ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦੇ ਰੋਸ ਵਜੋਂ ਸਥਾਨਕ ਮਿੰਨੀ ਸਕੱਤਰੇਤ ਕੋਲ ਅੰਬੇਡਕਰ ਪਾਰਕ ਵਿਚ ਜ਼ਿਲ੍ਹਾ ...
ਅੰਮ੍ਰਿਤਪਾਲ ਸਿੰਘ ਦਾ ਸਾਥੀ ਈਸ਼ਵਰ ਸਿੰਘ 29 ਮਾਰਚ ਤੱਕ ਪੁਲਿਸ ਰਿਮਾਂਡ 'ਤੇ
. . .  about 5 hours ago
ਅਜਨਾਲਾ, 26 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਇਕ ਸਾਥੀ ਨੂੰ ਲੁਧਿਆਣਾ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਅਜਨਾਲਾ ਦੀ ਅਦਾਲਤ ਵਿਚ ਪੇਸ਼...
"ਮੁਸਲਮਾਨਾਂ ਨੂੰ ਦਿੱਤਾ ਗਿਆ ਰਾਖਵਾਂਕਰਨ ਸੰਵਿਧਾਨ ਅਨੁਸਾਰ ਨਹੀਂ"-ਅਮਿਤ ਸ਼ਾਹ
. . .  about 6 hours ago
ਬਿਦਰ (ਕਰਨਾਟਕ) , 26 ਮਾਰਚ -ਕਰਨਾਟਕ ਵਿਚ ਮੁਸਲਮਾਨਾਂ ਲਈ ਚਾਰ ਫ਼ੀਸਦੀ ਓ.ਬੀ.ਸੀ. ਰਾਖਵੇਂਕਰਨ ਨੂੰ ਹਟਾਉਣ ਤੋਂ ਬਾਅਦ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ 'ਤੇ ਵਰ੍ਹਦਿਆਂ ਕਿਹਾ ਕਿ ਸੰਵਿਧਾਨ ਵਿਚ ਅਜਿਹਾ ਕੋਈ ਪ੍ਰਬੰਧ ਨਹੀਂ ਹੈ ਕਿ ਧਰਮ ਦੇ ਆਧਾਰ 'ਤੇ ਰਾਖਵਾਂਕਰਨ...
ਭੋਜਪੁਰੀ ਅਦਾਕਾਰਾ ਆਕਾਂਕਸ਼ਾ ਦੂਬੇ ਵਲੋਂ ਖੁਦਕੁਸ਼ੀ
. . .  about 6 hours ago
ਵਾਰਾਣਸੀ, 26 ਮਾਰਚ-ਭੋਜਪੁਰੀ ਅਦਾਕਾਰਾ ਆਕਾਂਕਸ਼ਾ ਦੂਬੇ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੇ ਇਕ ਹੋਟਲ ਵਿਚ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ...
ਅੰਮ੍ਰਿਤਪਾਲ ਸਿੰਘ ਦੇ ਇਕ ਸਾਥੀ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼
. . .  about 6 hours ago
ਅਜਨਾਲਾ, 26 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਇਕ ਸਾਥੀ ਨੂੰ ਲੁਧਿਆਣਾ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਅਜਨਾਲਾ ਦੀ ਅਦਾਲਤ...
ਮੇਰੇ ਪਰਿਵਾਰ ਦਾ ਕਈ ਵਾਰ ਕੀਤਾ ਗਿਆ ਅਪਮਾਨ, ਪਰ ਅਸੀਂ ਚੁੱਪ ਰਹੇ-ਪ੍ਰਿਅੰਕਾ ਗਾਂਧੀ
. . .  about 7 hours ago
ਨਵੀਂ ਦਿੱਲੀ, 26 ਮਾਰਚ-ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਤੁਸੀਂ (ਭਾਜਪਾ) 'ਪਰਿਵਾਰਵਾਦ' ਦੀ ਗੱਲ ਕਰਦੇ ਹੋ, ਮੈਂ ਪੁੱਛਣਾ ਚਾਹੁੰਦਾ ਹਾਂ ਕਿ ਭਗਵਾਨ ਰਾਮ ਕੌਣ ਸਨ? ਕੀ ਉਹ 'ਪਰਿਵਾਰਵਾਦੀ' ਸਨ, ਜਾਂ ਪਾਂਡਵ 'ਪਰਿਵਾਰਵਾਦੀ' ਸਨ...
ਫ਼ਿਲਮ 'ਫ਼ਤਿਹ' ਦੀ ਸ਼ੂਟਿੰਗ ਲਈ ਸੋਨੂੰ ਸੂਦ ਤੇ ਜੈਕਲੀਨ ਫਰਨਾਂਡਿਜ਼ ਅੰਮ੍ਰਿਤਸਰ 'ਚ
. . .  about 7 hours ago
ਅੰਮ੍ਰਿਤਸਰ 26 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਫ਼ਿਲਮ 'ਫ਼ਤਿਹ' ਦੀ ਸ਼ੂਟਿੰਗ ਲਈ ਅਦਾਕਾਰ ਸੋਨੂੰ ਸੂਦ ਤੇ ਅਦਾਕਾਰਾ ਜੈਕਲੀਨ ਫਰਨਾਂਡਿਜ਼ ਅੰਮ੍ਰਿਤਸਰ ਪਹੁੰਚੇ ਹਨ। ਸਭ ਤੋਂ ਪਹਿਲਾਂ ਉਹ...
ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ 'ਆਪ' 'ਚ ਸ਼ਾਮਿਲ
. . .  about 7 hours ago
ਜਲੰਧਰ, 26 ਮਾਰਚ-ਜਲੰਧਰ ਕੈਂਟ ਤੋਂ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ 'ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਇਸ ਤੋਂ ਪਹਿਲਾਂ ਉਹ ਅਕਾਲੀ ਦਲ ਅਤੇ ਕਾਂਗਰਸ 'ਚ ਰਹਿ...
ਕਾਂਗਰਸ ਪਾਰਟੀ ਵਲੋਂ ਕਾਂਗਰਸ ਭਵਨ ਪਠਾਨਕੋਟ ਵਿਖੇ ਸੱਤਿਆਗ੍ਰਹਿ ਸੁਰੂ
. . .  about 8 hours ago
ਪਠਾਨਕੋਟ 26 ਮਾਰਚ (ਸੰਧੂ)-ਰਾਹੁਲ ਗਾਂਧੀ ਨੂੰ ਲੋਕ ਸਭਾ 'ਚ ਅਯੋਗ ਠਹਿਰਾਏ ਜਾਣ ਦੇ ਵਿਰੋਧ 'ਚ ਕਾਂਗਰਸ ਭਵਨ ਪਠਾਨਕੋਟ ਵਿਖੇ ਵੀ ਕਾਂਗਰਸ ਵਲੋਂ ਸੱਤਿਆਗ੍ਰਹਿ ਚਾਲੂ ਕੀਤਾ ਗਿਆ। ਰੋਸ ਧਰਨੇ ਨੂੰ ਜੋਗਿੰਦਰ ਪਾਲ ਸਾਬਕਾ...
ਸ੍ਰੀ ਮੁਕਤਸਰ ਸਾਹਿਬ:ਮੋਦੀ ਸਰਕਾਰ ਵਿਰੁੱਧ ਕਾਂਗਰਸ ਦਾ ਸੱਤਿਆਗ੍ਰਹਿ
. . .  about 8 hours ago
ਸ੍ਰੀ ਮੁਕਤਸਰ ਸਾਹਿਬ, 26 ਮਾਰਚ (ਰਣਜੀਤ ਸਿੰਘ ਢਿੱਲੋਂ)-ਰਾਹੁਲ ਗਾਂਧੀ ਨੂੰ ਲੋਕ ਸਭਾ 'ਚ ਅਯੋਗ ਠਹਿਰਾਏ ਜਾਣ ਦੇ ਵਿਰੋਧ 'ਚ ਮੋਦੀ ਸਰਕਾਰ ਖ਼ਿਲਾਫ਼ ਦੇਸ਼ ਭਰ ਵਿਚ ਕਾਂਗਰਸ ਦੇ ਸੱਤਿਆਗ੍ਰਹਿ ਤਹਿਤ ਸ੍ਰੀ ਮੁਕਤਸਰ ਸਾਹਿਬ ਦੇ ਡੀ.ਸੀ. ਦਫ਼ਤਰ ਨੇੜੇ ਵੀ ਜ਼ਿਲ੍ਹਾ ਪ੍ਰਧਾਨ ਸੁਭਦੀਪ ਸਿੰਘ ਬਿੱਟੂ ਦੀ ਅਗਵਾਈ...
ਪੂਰੇ ਦੇਸ਼ ਵਿਚ ਕੀਤੇ ਜਾਣਗੇ ਅਜਿਹੇ ਸੱਤਿਆਗ੍ਰਹਿ-ਖੜਗੇ
. . .  about 9 hours ago
ਨਵੀਂ ਦਿੱਲੀ, 26 ਮਾਰਚ-ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਕਿਹਾ ਕਿ ਇਹ ਸੱਤਿਆਗ੍ਰਹਿ ਸਿਰਫ਼ ਅੱਜ ਲਈ ਹੈ, ਪਰ ਅਜਿਹੇ ਸੱਤਿਆਗ੍ਰਹਿ ਪੂਰੇ ਦੇਸ਼ ਵਿਚ ਕੀਤੇ ਜਾਣਗੇ। ਰਾਹੁਲ ਗਾਂਧੀ ਆਮ ਲੋਕਾਂ...
ਉਭਰਦੀ ਭਾਰਤੀ ਸ਼ਕਤੀ ਵਿਚ ਮਹਿਲਾ ਸ਼ਕਤੀ ਨਿਭਾ ਰਹੀ ਹੈ ਮਹੱਤਵਪੂਰਨ ਭੂਮਿਕਾ-ਪ੍ਰਧਾਨ ਮੰਤਰੀ
. . .  about 9 hours ago
ਨਵੀਂ ਦਿੱਲੀ, 26 ਮਾਰਚ-'ਮਨ ਕੀ ਬਾਤ' 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਭਰਦੀ ਭਾਰਤੀ ਸ਼ਕਤੀ ਵਿਚ ਮਹਿਲਾ ਸ਼ਕਤੀ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਨਾਗਾਲੈਂਡ ਵਿਚ, 75 ਸਾਲਾਂ ਵਿਚ ਪਹਿਲੀ...
ਪ੍ਰਧਾਨ ਮੰਤਰੀ ਨੇ 'ਮਨ ਕੀ ਬਾਤ' ਦੇ 100ਵੇਂ ਸੰਸਕਰਨ ਲਈ ਮੰਗੇ ਲੋਕਾਂ ਦੇ ਸੁਝਾਅ
. . .  about 9 hours ago
ਨਵੀਂ ਦਿੱਲੀ, 26 ਮਾਰਚ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਨ ਕੀ ਬਾਤ' ਦੇ 100ਵੇਂ ਸੰਸਕਰਨ ਲਈ ਲੋਕਾਂ ਦੇ ਸੁਝਾਅ ਮੰਗੇ ਹਨ। 'ਮਨ ਕੀ ਬਾਤ' ਦੇ 99ਵੇਂ ਸੰਸਕਰਨ 'ਚ ਉਨ੍ਹਾਂ ਕਿਹਾ ਕਿ ਸਾਰਿਆਂ...
ਬਿਹਾਰ ਦੀ ਅਦਾਲਤ ਵਲੋਂ 9 ਸਾਲ ਪੁਰਾਣੇ ਰੇਲ ਰੋਕੂ ਮਾਮਲੇ 'ਚ ਭਾਜਪਾ ਨੇਤਾ ਗਿਰੀਰਾਜ ਸਿੰਘ ਸਮੇਤ 22 ਹੋਰ ਬਰੀ
. . .  about 9 hours ago
ਪਟਨਾ, 26 ਮਾਰਚ-ਬਿਹਾਰ ਦੀ ਅਦਾਲਤ ਨੇ 9 ਸਾਲ ਪੁਰਾਣੇ ਰੇਲ ਰੋਕੂ ਮਾਮਲੇ 'ਚ ਭਾਜਪਾ ਨੇਤਾ ਗਿਰੀਰਾਜ ਸਿੰਘ ਸਮੇਤ 22 ਹੋਰਾਂ ਨੂੰ ਬਰੀ ਕਰ ਦਿੱਤਾ...
'ਮਨ ਕੀ ਬਾਤ' ਦੇ 100ਵੇਂ ਸੰਸਕਰਨ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ-ਪ੍ਰਧਾਨ ਮੰਤਰੀ
. . .  about 9 hours ago
ਪ੍ਰਧਾਨ ਮੰਤਰੀ ਮੋਦੀ ਕਰ ਰਹੇ ਨੇ 'ਮਨ ਕੀ ਬਾਤ'
. . .  about 9 hours ago
ਦਿੱਲੀ ਤੋਂ ਧਰਮਸ਼ਾਲਾ ਲਈ ਸ਼ੁਰੂ ਕੀਤੇ ਨਵੇਂ ਹਵਾਈ ਮਾਰਗ ਨੂੰ ਲੈ ਕੇ ਅਨੁਰਾਗ ਠਾਕੁਰ ਨੇ ਪ੍ਰਧਾਨ ਮੰਤਰੀ ਦਾ ਕੀਤਾ ਧੰਨਵਾਦ
. . .  about 10 hours ago
ਨਵੀਂ ਦਿੱਲੀ, 26 ਮਾਰਚ-ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦਿੱਲੀ ਤੋਂ ਧਰਮਸ਼ਾਲਾ ਲਈ ਸ਼ੁਰੂ ਕੀਤੇ ਨਵੇਂ ਹਵਾਈ ਮਾਰਗ 'ਤੇ ਬੋਲਦਿਆਂ ਕਿਹਾ ਕਿ ਧਰਮਸ਼ਾਲਾ ਨੂੰ ਦੇਸ਼ ਨਾਲ ਜੋੜਨ ਦੇ ਇਸ ਕਦਮ...
ਭਾਜਪਾ ਰਾਹੁਲ ਗਾਂਧੀ ਨੂੰ ਬੋਲਣ ਨਹੀਂ ਦੇ ਰਹੀ-ਖੜਗੇ
. . .  about 10 hours ago
ਨਵੀਂ ਦਿੱਲੀ, 26 ਮਾਰਚ-ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਦਾ ਕਹਿਣਾ ਹੈ ਕਿ ਭਾਜਪਾ ਰਾਹੁਲ ਗਾਂਧੀ ਨੂੰ ਬੋਲਣ ਨਹੀਂ ਦੇ ਰਹੀ ਹੈ। ਰਾਹੁਲ ਗਾਂਧੀ ਦੇਸ਼ ਅਤੇ ਜਨਤਾ ਦੇ ਹੱਕ ਲਈ ਲੜ ਰਹੇ ਹਨ...
ਕਾਂਗਰਸ ਟਾਈਟਲਰ ਤੋਂ ਬਿਨਾਂ ਨਹੀਂ ਰਹਿ ਸਕਦੀ-ਭਾਜਪਾ ਆਗੂ ਆਰ.ਪੀ. ਸਿੰਘ
. . .  about 10 hours ago
ਨਵੀਂ ਦਿੱਲੀ, 26 ਮਾਰਚ-ਭਾਜਪਾ ਆਗੂ ਆਰ.ਪੀ. ਸਿੰਘ ਦਾ ਕਹਿਣਾ ਹੈ ਕਿ ਸਾਫ਼ ਹੈ ਕਿ ਉਹ (ਕਾਂਗਰਸ) ਕਿਹੋ ਜਿਹਾ ਸੱਤਿਆਗ੍ਰਹਿ ਕਰ ਰਹੇ ਹਨ। ਸਿੱਖਾਂ ਦਾ ਕਾਤਲ (ਜਗਦੀਸ਼ ਟਾਈਟਲਰ) ਇਸ ਸੱਤਿਆਗ੍ਰਹਿ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 15 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਕਿਸੇ ਉੱਚੇ ਮੁਕਾਮ 'ਤੇ ਪਹੁੰਚਣਾ ਕੁਝ ਸੌਖਾ ਹੈ ਪਰ ਉਸ ਨੂੰ ਕਾਇਮ ਰੱਖਣਾ ਬਹੁਤ ਔਖਾ ਹੈ। -ਅਗਿਆਤ

ਫਰੀਦਕੋਟ \ ਸ੍ਰੀ ਮੁਕਤਸਰ ਸਾਹਿਬ

ਅਜੇ ਵੀ ਕੱਚੇ ਰਾਹਾਂ ਦਾ ਸਫ਼ਰ ਕਰਨ ਲਈ ਮਜਬੂਰ ਨੇ ਪਿੰਡਾਂ ਦੇ ਲੋਕ

ਮੋਹਰ ਸਿੰਘ ਗਿੱਲ
ਕੋਟਕਪੂਰਾ, 29 ਨਵੰਬਰ- ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਕਈ ਪਿੰਡਾਂ ਦੇ ਲੋਕ ਅਜੇ ਵੀ ਕੱਚੇ ਰਾਹਾਂ ਦਾ ਸਫ਼ਰ ਕਰਨ ਲਈ ਮਜਬੂਰ ਹਨ | ਪਿੰਡਾਂ ਦੇ ਲੋਕਾਂ ਨੂੰ ਖ਼ਾਸ ਕਰਕੇ ਬਾਰਿਸ਼ ਦੇ ਦਿਨਾਂ 'ਚ ਦੂਹਰੀ ਮਾਰ ਝੱਲਣੀ ਪੈਂਦੀ ਹੈ, ਕਿਉਂ ਜੋ ਇਕ ਤਾਂ ਫ਼ਾਸਲਾ ਵੱਧ ਤਹਿ ਕਰਨਾ ਪੈਂਦਾ ਹੈ | ਇਸ ਕਾਰਨ ਸਮਾਂ ਵੀ ਜ਼ਿਆਦਾ ਲੱਗਦਾ ਹੈ ਅਤੇ ਵਾਹਨਾਂ ਦਾ ਤੇਲ ਵੀ ਵੱਧ ਖ਼ਪਤ ਹੁੰਦਾ ਹੈ | ਆਮ ਦਿਨਾਂ 'ਚ ਵੀ ਇਨ੍ਹਾਂ ਰਾਹਾਂ ਤੋਂ ਲੰਘਣਾ ਕੋਈ ਬਹੁਤਾ ਸੁਖਾਲਾ ਨਹੀਂ ਹੁੰਦਾ, ਕਿਉਂਕਿ ਕੱਚੇ ਰਾਹ ਵਾਹਨਾਂ ਦੀ ਵਧੇਰੇ ਆਵਾਜਾਈ ਕਾਰਨ ਦਲਦਲ ਦਾ ਰੂਪ ਧਾਰਨ ਕਰ ਲੈਂਦੇ ਹਨ ਅਤੇ ਸਾਰਾ ਦਿਨ ਉਡਦਾ ਮਿੱਟੀ-ਘੱਟਾ ਵਾਹਨਾਂ ਵਾਲਿਆਂ ਲਈ ਭਾਰੀ ਪ੍ਰੇਸ਼ਾਨੀ ਦਾ ਸਬੱਬ ਬਣਦਾ ਹੈ | ਸਾਲ 1956 'ਚ ਪੰਜਾਬ ਅੰਦਰ ਹੋਈ ਮੁਰੱਬੇਬੰਦੀ ਉਪਰੰਤ ਆਵਾਜਾਈ ਲਈ ਕੱਚੇ ਛੱਡੇ ਗਏ ਰਾਹ ਅੱਜ ਵੀ ਕੱਚੇ ਹਨ ਅਤੇ ਸਮੇਂ ਦੀਆਂ ਸਰਕਾਰਾਂ ਨੂੰ ਮੂੰਹ ਚਿੜਾ ਰਹੇ ਹਨ | ਇਨ੍ਹਾਂ ਨੂੰ ਪੱਕੇ ਕਰਨ ਦੀ ਕਿਸੇ ਨੇ ਵੀ ਜ਼ਰੂਰਤ ਨਹੀਂ ਸਮਝੀ | ਹਲਕੇ ਦੇ ਪਿੰਡ ਸਿਰਸੜੀ ਤੋਂ ਨੰਗਲ ਜਾਣ ਵਾਲਾ ਰਸਤਾ ਕੱਚਾ ਹੈ | ਪਿੰਡ ਨੰਗਲ ਤੋਂ ਗੁਰਦੁਆਰਾ ਜੋੜਾ ਸਾਹਿਬ ਕੋਲੋਂ ਸਿੱਖਾਂ ਵਾਲਾ ਸੜਕ ਤੱਕ ਜਾਣ ਵਾਲਾ ਰਸਤਾ ਕੱਚਾ ਹੈ | ਪਿੰਡ ਤੋਂ ਕੋਟਕਪੂਰਾ ਨੂੰ ਸਿੱਧਾ ਅਤੇ ਛੇਤੀ ਜਾਣ ਵਾਲਾ ਇਹ ਮੁੱਖ ਰਸਤਾ ਹੈ | ਸਿਰਸੜੀ ਤੋਂ ਪੰਜਗਰਾਈਾ ਕਲਾਂ ਜਾਣ ਵਾਲਾ ਰਸਤਾ ਕੱਚਾ ਹੈ | ਅਕਾਲੀ ਸਰਕਾਰ ਸਮੇਂ ਪੰਜਾਬ ਦੇ ਮਰਹੂਮ ਖੇਤੀਬਾੜੀ ਮੰਤਰੀ ਗੁਰਦੇਵ ਸਿੰਘ ਬਾਦਲ ਨੇ ਪੰਜਗਰਾਈਾ ਕਲਾਂ ਵਿਖੇ ਸਿਰਸੜੀ ਨੂੰ ਜਾਣ ਵਾਲੇ ਰਸਤੇ ਨੂੰ ਪੱਕਾ ਕਰਨ ਦਾ ਨੀਂਹ ਪੱਥਰ ਰੱਖਿਆ ਸੀ | ਇਹ ਰਸਤਾ ਪੰਜਗਰਾਈਾ ਕਲਾਂ ਦੀ ਹਦੂਦ ਤੱਕ ਪੱਕੀ ਸੜਕ ਬਣ ਗਿਆ ਹੈ | ਅੱਗੇ ਜਾ ਕੇ ਇਹ ਰਸਤਾ ਬੰਦ ਹੋ ਜਾਂਦਾ ਹੈ ਅਤੇ ਸਿਰਸੜੀ ਨੂੰ ਜਾਣ ਵਾਲੇ ਰਸਤੇ ਤੋਂ ਮਹਿਜ਼ ਚਾਰ ਕੁ ਕਿੱਲੇ ਪਹਿਲਾਂ ਖ਼ਤਮ ਹੋ ਜਾਂਦਾ ਹੈ | ਜੇਕਰ ਇਹ ਰਸਤਾ ਪੱਕਾ ਹੋਵੇ ਤਾਂ ਪੰਜਗਰਾਈਾ ਕਲਾਂ ਦੇ ਵਾਸੀਆਂ ਨੂੰ ਹੋਰਨਾਂ ਪਿੰਡਾਂ ਤੋਂ ਇਲਾਵਾ ਸ਼ਹਿਰ ਫ਼ਰੀਦਕੋਟ ਜਾਣ ਲਈ ਕਾਫ਼ੀ ਸੌਖ ਹੋ ਸਕਦੀ ਹੈ | ਵਿਧਾਨ ਸਭਾ ਹਲਕਾ ਜੈਤੋ ਅਧੀਨ ਆਉਂਦੇ ਪਿੰਡ ਔਲਖ ਤੋਂ ਭਲੂਰ ਨੂੰ ਜਾਣ ਵਾਲਾ ਰਸਤਾ ਕੱਚਾ ਹੈ | ਹਾਲਾਂਕਿ ਪਿੰਡ ਭਲੂਰ (ਮੋਗਾ) ਦੀ ਹਦੂਦ ਤੱਕ ਇਹ ਰਸਤਾ ਪੱਕੀ ਸੜਕ ਬਣਿਆ ਹੋਇਆ ਹੈ | ਜ਼ਿਲ੍ਹਾ ਫ਼ਰੀਦਕੋਟ ਅੰਦਰ ਆਉਂਦੇ ਪਿੰਡ ਔਲਖ ਦੇ ਕੱਚੇ ਰਸਤੇ ਨੂੰ ਪੱਕਾ ਕਰਕੇ ਜੋੜੇ ਜਾਣ ਨਾਲ ਆਵਾਜਾਈ ਕਾਫ਼ੀ ਸੁਖਾਲੀ ਹੋ ਸਕਦੀ ਹੈ | ਪਿੰਡ ਬੱਗੇਆਣਾ ਤੋਂ ਕੋਟਸੁਖੀਆ-ਸਿਰਸੜੀ ਜਾਣ ਵਾਲੀ 18 ਫ਼ੁੱਟ ਸੜਕ ਨਾਲ ਜੁੜਨ ਵਾਲਾ ਸੰਪਰਕ ਰਸਤਾ ਮਹਿਜ਼ 4 ਏਕੜ ਰਕਬੇ 'ਚ ਕੱਚਾ ਹੈ, ਜਦ ਕਿ ਬਾਕੀ ਸਾਰੀ ਪੱਕੀ ਸੜਕ ਪੰਜਾਬ ਮੰਡੀਕਰਨ ਬੋਰਡ ਦੁਆਰਾ ਬਣਾਈ ਗਈ ਹੈ | ਇਵੇਂ ਹੀ ਕੋਟਕਪੂਰਾ ਹਲਕੇ ਦੇ ਪਿੰਡ ਸਿੱਖਾਂ ਵਾਲਾ-ਕੋਟਕਪੂਰਾ ਸੰਪਰਕ ਸੜਕ ਤੋਂ ਸੰਧਵਾਂ ਨੂੰ ਜਾਣਾ ਵਾਲਾ ਮੁੱਖ ਰਸਤਾ ਕੇਵਲ ਥੋੜ੍ਹਾ ਜਿਹਾ ਹੀ ਕੱਚਾ ਹੈ | ਬਾਕੀ ਰਸਤੇ 'ਤੇ ਪੱਕੀ ਸੜਕ ਬਣੀ ਹੋਈ ਹੈ | ਪਿੰਡਾਂ ਦੇ ਲੋਕਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਉਪਰੋਕਤ ਅਧੂਰੇ ਕੱਚੇ ਰਸਤਿਆਂ ਨੂੰ ਤਰਜ਼ੀਹੀ ਆਧਾਰ 'ਤੇ ਪੱਕਾ ਕਰਕੇ ਜਨਤਕ ਆਵਾਜਾਈ ਸੁਖਾਲੀ ਕੀਤੀ ਜਾਵੇ |

ਫ਼ਿਰਦੌਸ ਰੰਗਮੰਚ ਵਲੋਂ 3 ਰੋਜ਼ਾ ਨਾਟਕ ਮੇਲਾ ਸਫ਼ਲਤਾ ਨਾਲ ਸਮਾਪਤ

ਕੋਟਕਪੂਰਾ, 29 ਨਵੰਬਰ (ਮੇਘਰਾਜ)-ਫ਼ਿਰਦੌਸ ਰੰਗਮੰਚ ਫ਼ਰੀਦਕੋਟ ਦੇ ਡਾਇਰੈਕਟਰ ਰਾਜਿੰਦਰ ਬੁਲਟ ਦੀ ਅਗਵਾਈ ਹੇਠ ਉਨ੍ਹਾਂ ਦੇ ਰੰਗਮੰਚ ਵਲੋਂ ਤਿੰਨ ਰੋਜ਼ਾ ਥੀਏਟਰ ਸਮਾਗਮ ਡਾ. ਹਰੀ ਸਿੰਘ ਸੇਵਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਕੋਟਕਪੂਰਾ ਵਿਖੇ ਕਰਵਾਇਆ ...

ਪੂਰੀ ਖ਼ਬਰ »

ਮਿ੍ਤਕ ਅਸਲ੍ਹਾ ਲਾਇਸੰਸੀਆਂ ਦੇ ਲਾਇਸੰਸ ਕੀਤੇ ਜਾਣਗੇ ਰੱਦ: ਜ਼ਿਲ੍ਹਾ ਮੈਜਿਸਟ੍ਰੇਟ

ਫ਼ਰੀਦਕੋਟ, 29 ਨਵੰਬਰ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਮੈਜਿਸਟ੍ਰੇਟ ਡਾ. ਰੂਹੀ ਦੁੱਗ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿਚ ਅਸਲ੍ਹਾ ਲਾਇਸੰਸੀਆਂ ਦੀ ਮੌਤ ਹੋਣ ਕਾਰਨ ਕਾਫ਼ੀ ਸਮੇਂ ਤੋਂ ਅਸਲ੍ਹਾ ਜਮ੍ਹਾਂ ਪਿਆ ਹੈ | ਜਿਸ ਕਾਰਨ ਮਿ੍ਤਕ ਅਸਲ੍ਹਾ ...

ਪੂਰੀ ਖ਼ਬਰ »

ਪੰਜਾਬੀ ਲੇਖਕ ਮੰਚ ਦੀ ਮਾਸਿਕ ਇਕੱਤਰਤਾ

ਫ਼ਰੀਦਕੋਟ, 29 ਨਵੰਬਰ (ਸਤੀਸ਼ ਬਾਗ਼ੀ)-ਪੰਜਾਬੀ ਲੇਖਕ ਮੰਚ ਫ਼ਰੀਦਕੋਟ ਦੀ ਮਾਸਿਕ ਇਕੱਤਰਤਾ ਸਥਾਨਕ ਹਰਿੰਦਰਾ ਨਗਰ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਵਿਖੇ ਸਭਾ ਦੇ ਸਰਪ੍ਰਸਤ ਇੰਜ: ਚਰਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਇਕ ਦਰਜਨ ਦੇ ਕਰੀਬ ਲੇਖਕਾਂ ...

ਪੂਰੀ ਖ਼ਬਰ »

ਜ਼ਿਲ੍ਹਾ ਫ਼ਰੀਡਮ ਫ਼ਾਇਟਰਜ਼ ਉੱਤਰਾਧਿਕਾਰੀ ਸੰਸਥਾ ਦੀ ਮੀਟਿੰਗ 2 ਨੂੰ

ਫ਼ਰੀਦਕੋਟ, 29 ਨਵੰਬਰ (ਸਤੀਸ਼ ਬਾਗ਼ੀ)-ਜ਼ਿÑਲ੍ਹਾ ਫ਼ਰੀਡਮ ਫਾਇਟਰਜ਼ ਉੱਤਰਾਧਿਕਾਰੀ ਸੰਸਥਾ ਦੇ ਅਹੁਦੇਦਾਰ ਵਰਿੰਦਰ ਸਿੰਘ ਅਤੇ ਗੁਰਦੇਵ ਸਿੰਘ ਬੇਗੂਵਾਲਾ ਨੇ ਦੱਸਿਆ ਕਿ ਜ਼ਿਲ੍ਹਾ ਫ਼ਰੀਡਮ ਫ਼ਾਈਟਰਜ਼ ਉੱਤਰਾਧਿਕਾਰੀ ਸੰਸਥਾ ਦੇ ਪ੍ਰਧਾਨ ਬਲਦੇਵ ਸਿੰਘ ਅਹਿਲ ਦੀ ...

ਪੂਰੀ ਖ਼ਬਰ »

ਸੂਬਾ ਪੱਧਰੀ ਸਕੂਲੀ ਖੇਡਾਂ 'ਚ ਸਰਕਾਰੀ ਪ੍ਰਾਇਮਰੀ ਸਕੂਲ ਸਾਦਿਕ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਸਾਦਿਕ, 29 ਨਵੰਬਰ (ਆਰ.ਐਸ. ਧੁੰਨਾ)-ਫ਼ਰੀਦਕੋਟ ਵਿਖੇ ਹੋਈਆਂ ਜ਼ਿਲ੍ਹਾ ਪ੍ਰਾਇਮਰੀ ਸਕੂਲੀ ਖੇਡਾਂ ਵਿਚ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ | ਇਨ੍ਹਾਂ ਖੇਡਾਂ ਵਿਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸਾਦਿਕ ਦੇ 15 ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਸਮਾਜਿਕ ਸਰੋਕਾਰ ਵਿਸ਼ੇ 'ਤੇ ਸੈਮੀਨਾਰ ਕਰਵਾਇਆ

ਫ਼ਰੀਦਕੋਟ, 29 ਨਵੰਬਰ (ਸਰਬਜੀਤ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਬ੍ਰਹਿਮੰਡ ਦੀ ਉਤਪੱਤੀ ਅਤੇ ਮਨੁੱਖੀ ਸਮਾਜ ਦੇ ਵਿਕਾਸ ਬਾਰੇ ਮੌਲਿਕ ਸਿਧਾਂਤ ਹੀ ਪੇਸ਼ ਨਹੀਂ ਕੀਤੇ, ਸਗੋਂ ਹਰ ਕਿਸਮ ਦੇ ਪਾਖੰਡਵਾਦ, ਧਾਰਮਿਕ, ਸਮਾਜਿਕ ਅਤੇ ਆਰਥਿਕ ਅਧਾਰ 'ਤੇ ਮੌਜੂਦ ਵੰਡੀਆਂ ...

ਪੂਰੀ ਖ਼ਬਰ »

66ਵੀਆਂ ਪੰਜਾਬ ਰਾਜ ਸਕੂਲ ਖੇਡਾਂ 'ਚ ਸੰਤ ਮੋਹਨ ਦਾਸ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

ਫ਼ਰੀਦਕੋਟ, 29 ਨਵੰਬਰ (ਜਸਵੰਤ ਸਿੰਘ ਪੁਰਬਾ)-ਜਲਾਲਾਬਾਦ ਵਿਖੇ ਹੋਈਆਂ 66ਵੀਆਂ ਪੰਜਾਬ ਰਾਜ ਸਕੂਲ ਖੇਡਾਂ ਵਿਚ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟਸੁਖੀਆ ਵਲੋਂ ਫ਼ਰੀਦਕੋਟ ਜ਼ਿਲੇ੍ਹ ਦੀ ਅਗਵਾਈ ਕਰਦਿਆਂ ਕੈਰਮ ਬੋਰਡ ਅੰਡਰ-19 ਵਿਚ ਖਿਡਾਰੀਆਂ ਨੇ ...

ਪੂਰੀ ਖ਼ਬਰ »

ਵਿਧਾਇਕ ਅਮੋਲਕ ਸਿੰਘ ਦੀ ਮਾਤਾ ਦਾ ਸੇਜ਼ਲ ਅੱਖਾਂ ਨਾਲ ਅੰਤਿਮ ਸੰਸਕਾਰ

ਕੋਟਕਪੂਰਾ, 29 ਨਵੰਬਰ (ਮੇਘਰਾਜ)-ਵਿਧਾਨ ਸਭਾ ਹਲਕਾ ਜੈਤੋ ਦੇ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੀ ਅਨੁਸ਼ਾਸ਼ਨੀ ਕਮੇਟੀ ਦੇ ਮੈਂਬਰ ਅਮੋਲਕ ਸਿੰਘ ਦੇ ਸਤਿਕਾਰਯੋਗ ਮਾਤਾ ਕਰਤਾਰ ਕੌਰ ਸੇਵਾ ਮੁਕਤ ਸੁਪਰਡੈਂਟ, ਸਿੱਖਿਆ ਵਿਭਾਗ ਧਰਮਪਤਨੀ ਸਵ. ਸੁਖਮੰਦਰ ਸਿੰਘ ਸੇਵਾ ...

ਪੂਰੀ ਖ਼ਬਰ »

ਪੁਲਿਸ ਸਾਂਝ ਕੇਂਦਰ ਜੈਤੋ ਦੇ ਨਵੇਂ ਇੰਚਾਰਜ ਦੀ ਮੈਂਬਰਾਂ ਨਾਲ ਮੀਟਿੰਗ

ਜੈਤੋ, 29 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਡੀ.ਐੱਸ.ਪੀ ਜੈਤੋ ਗੁਰਦੀਪ ਸਿੰਘ ਅਤੇ ਐਸ.ਐਚ.ਓ ਇੰਸਪੈਕਟਰ ਮਨੋਜ ਕੁਮਾਰ ਦੀ ਅਗਵਾਈ ਵਿਚ ਪੁਲਿਸ ਸਾਂਝ ਕੇਂਦਰ ਕਮੇਟੀ ਮੈਂਬਰਾਂ ਨਾਲ ਪਹਿਲੀ ਮਹੀਨਾਵਾਰ ਮੀਟਿੰਗ ਪੁਲਿਸ ਸਾਂਝ ਕੇਂਦਰ ਜੈਤੋ ਦੇ ਨਵੇਂ ਇੰਚਾਰਜ ਸਤਪਾਲ ਸਿੰਘ ...

ਪੂਰੀ ਖ਼ਬਰ »

ਅਣਪਛਾਤਾ ਵਿਅਕਤੀ ਗਹਿਣਿਆਂ ਵਾਲਾ ਪਰਸ ਝਪਟ ਕੇ ਫ਼ਰਾਰ

ਕੋਟਕਪੂਰਾ, 29 ਨਵੰਬਰ (ਮੋਹਰ ਸਿੰਘ ਗਿੱਲ)-ਸ਼ਹਿਰ 'ਚ ਆਏ ਦਿਨ ਵੱਧ ਰਹੀਆਂ ਚੋਰੀ ਅਤੇ ਖੋਹ ਦੀਆਂ ਘਟਨਾਵਾਂ 'ਚ ਇਕ ਹੋਰ ਘਟਨਾ ਉਸ ਸਮੇਂ ਜੁੜ ਗਈ, ਜਦ ਇਕ ਮੋਟਰਸਾਈਕਲ ਸਵਾਰ ਲੁਟੇਰੇ ਨੇ ਵਿਆਹੁਤਾ ਔਰਤ ਦੇ ਹੱਥੋਂ ਲਿਫ਼ਾਫ਼ਾ ਝਪਟਿਆ ਅਤੇ ਫ਼ਰਾਰ ਹੋ ਗਿਆ | ਲਿਫ਼ਾਫ਼ੇ ਵਿਚ ...

ਪੂਰੀ ਖ਼ਬਰ »

ਪਰਿਵਾਰ ਨਿਯੋਜਨ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ

ਬਾਜਾਖਾਨਾ, 29 ਨਵੰਬਰ (ਜੀਵਨ ਗਰਗ, ਜਗਦੀਪ ਸਿੰਘ ਗਿੱਲ)-ਸਿਹਤ ਵਿਭਾਗ ਵਲੋਂ ਮਨਾਏ ਜਾ ਰਹੇ ਨਸਬੰਦੀ ਪੰਦ੍ਹਰਵਾੜੇ ਤਹਿਤ ਪੁਰਸ਼ ਨਸਬੰਦੀ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਡਾ: ਅਵਤਾਰਜੀਤ ਸਿੰਘ ਗੋਂਦਾਰਾ ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਆਬਾਦੀ ਵਧਣ ...

ਪੂਰੀ ਖ਼ਬਰ »

ਕਿਸਾਨਾਂ ਵਲੋਂ ਨਹਿਰੀ ਪਾਣੀ ਛੱਡਣ ਦੀ ਮੰਗ

ਬਰਗਾੜੀ, 29 ਨਵੰਬਰ (ਸੁਖਰਾਜ ਸਿੰਘ ਗੋਂਦਾਰਾ)-ਪਿਛਲੇ ਲਗਪਗ ਦੋ ਮਹੀਨੇ ਤੋਂ ਨਹਿਰੀ ਪਾਣੀ ਦੀ ਬੰਦੀ ਚੱਲ ਰਹੀ ਹੈ | ਇਸ ਕਰਕੇ ਕਿਸਾਨ ਤੇ ਆਮ ਲੋਕ ਨਹਿਰੀ ਪਾਣੀ ਨੂੰ ਤਰਸੇ ਪਏ ਹਨ | ਹੁਣ ਅਗੇਤੀਆਂ ਕਣਕਾਂ ਨੂੰ ਪਹਿਲੇ ਪਾਣੀ ਦੀ ਸਖਤ ਲੋੜ ਹੈ | ਕਿਸਾਨਾਂ ਦਾ ਮੰਨਣਾ ਹੈ ਕਿ ...

ਪੂਰੀ ਖ਼ਬਰ »

ਰੋਟਰੀ ਕਲੱਬ ਨੇ 74 ਮਰੀਜ਼ਾਂ ਨੂੰ ਮੁਫ਼ਤ ਐਨਕਾਂ ਦਿੱਤੀਆਂ

ਫ਼ਰੀਦਕੋਟ, 29 ਨਵੰਬਰ (ਸਤੀਸ਼ ਬਾਗ਼ੀ)-ਰੋਟਰੀ ਕਲੱਬ ਦੇ ਪ੍ਰਧਾਨ ਅਰਸ਼ ਸੱਚਰ ਦੀ ਅਗਵਾਈ ਹੇਠ ਵਿਜ਼ਨ ਸਪਰਿੰਗ ਦੇ ਸਹਿਯੋਗ ਦੇ ਨਾਲ ਸਥਾਨਕ ਏ.ਕੇ. ਫ਼ਰੂਟ ਕੰਪਨੀ ਵਿਖੇ ਅੱਖਾਂ ਦੀਆਂ ਬਿਮਾਰੀਆਂ ਦਾ ਮੁਫ਼ਤ ਨਿਰੀਖਣ ਕੈਂਪ ਲਗਾਇਆ ਗਿਆ | ਜਿਸ ਦੌਰਾਨ 86 ਮਰੀਜ਼ਾਂ ਦੀਆਂ ...

ਪੂਰੀ ਖ਼ਬਰ »

ਦਿੱਲੀ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਰਾਜ ਪੱਧਰੀ ਖੇਡ ਮੁਕਾਬਲੇ 'ਚ ਜੇਤੂ

ਫ਼ਰੀਦਕੋਟ, 29 ਨਵੰਬਰ (ਜਸਵੰਤ ਸਿੰਘ ਪੁਰਬਾ)-ਦਿੱਲੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਸਕੂਲ ਦੀ ਯੋਗ ਅਗਵਾਈ ਸਦਕਾ ਇਕ ਵਾਰ ਫਿਰ ਸਕੂਲ ਦਾ ਨਾਂਅ ਰੌਸ਼ਨ ਕਰਦੇ ਹੋਏ ਰਾਜ ਪੱਧਰੀ ਖੇਡ ਮੁਕਾਬਲੇ ਵਿਚ ਵੱਡੀ ਜਿੱਤ ਹਾਸਲ ਕੀਤੀ | ਬੀਤੀ 26 ਨਵੰਬਰ ਨੂੰ ...

ਪੂਰੀ ਖ਼ਬਰ »

ਬਾਬਾ ਫ਼ਰੀਦ ਪਬਲਿਕ ਸਕੂਲ ਦੀ ਵਿਦਿਆਰਥਣ ਨੇ ਇੰਟਰਨੈਸ਼ਨਲ ਅਬੈਕਸ ਮੁਕਾਬਲੇ 'ਚ ਦੂਜਾ ਸਥਾਨ ਪ੍ਰਾਪਤ ਕੀਤਾ

ਫ਼ਰੀਦਕੋਟ, 29 ਨਵੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਪਬਲਿਕ ਸਕੂਲ ਫ਼ਰੀਦਕੋਟ ਦੀ ਛੇਵੀਂ ਜਮਾਤ ਦੀ ਵਿਦਿਆਰਥਣ ਕਾਇਸ਼ਾ ਜੈਨ ਨੇ ਇੰਟਰਨੈਸ਼ਨਲ ਅਬੈਕਸ ਮੁਕਾਬਲੇ 'ਚੋਂ ਦੂਜਾ ਸਥਾਨ ਹਾਸਲ ਕਰਕੇ ਆਪਣਾ, ਸਕੂਲ ਅਤੇ ਮਾਤਾ-ਪਿਤਾ ਸਮੇਤ ਸਮੁੱਚੇ ਦੇਸ਼ ਦਾ ਨਾਂਅ ...

ਪੂਰੀ ਖ਼ਬਰ »

ਮਾਊਾਟ ਲਿਟਰਾ ਜ਼ੀ ਸਕੂਲ 'ਚ ਸ਼ਹੀਦੀ ਦਿਹਾੜਾ ਮਨਾਇਆ

ਫ਼ਰੀਦਕੋਟ, 29 ਨਵੰਬਰ (ਜਸਵੰਤ ਸਿੰਘ ਪੁਰਬਾ)-ਮਾਊਾਟ ਲਿਟਰਾ ਜ਼ੀ ਸਕੂਲ ਵਿਖੇ ਨੌਵੇਂ ਗੁਰੂ ਸਾਹਿਬਾਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਸਵੇਰ ਦੀ ਵਿਸ਼ੇਸ਼ ਸਭਾ ਕਰਵਾਈ ਗਈ | ਜਿਸ 'ਚ ...

ਪੂਰੀ ਖ਼ਬਰ »

ਬੀਬੀ ਗੁਰਬਿੰਦਰ ਕੌਰ ਚਹਿਲ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਟ

ਕੋਟਕਪੂਰਾ, 29 ਨਵੰਬਰ (ਮੇਘਰਾਜ)-ਬੀਬੀ ਗੁਰਬਿੰਦਰ ਕੌਰ ਚਹਿਲ ਧਰਮਪਤਨੀ ਦਲਜੀਤ ਸਿੰਘ ਚਹਿਲ ਸਾਬਕਾ ਸਰਪੰਚ, ਨਾਨਕਸਰ ਦਾ ਬੀਤੀ 23 ਨਵੰਬਰ ਨੂੰ ਗੰਭੀਰ ਬਿਮਾਰੀ ਕਾਰਨ ਦਿਹਾਂਤ ਹੋ ਗਿਆ ਸੀ | ਅੱਜ ਪਿੰਡ ਨਾਨਕਸਰ ਦੇ ਗੁਰਦੁਆਰਾ ਸਾਹਿਬ ਵਿਖੇ ਪਾਠ ਦੇ ਭੋਗ ਤੇ ਅੰਤਿਮ ...

ਪੂਰੀ ਖ਼ਬਰ »

ਸੁਰ ਆਂਗਨ ਨੇ ਵਿਧਾਇਕ ਸੇਖੋਂ ਦੇ ਗ੍ਰਹਿ ਵਿਖੇ ਸੁਰੀਲੇ ਫ਼ਨਕਾਰ ਪ੍ਰੋਗਰਾਮ ਪੇਸ਼ ਕੀਤਾ

ਫ਼ਰੀਦਕੋਟ, 29 ਨਵੰਬਰ (ਸਤੀਸ਼ ਬਾਗ਼ੀ)-ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਗ੍ਰਹਿ ਗਿਆਨੀ ਜ਼ੈਲ ਸਿੰਘ ਐਵੀਨਿਊ ਵਿਖੇ ਬੀਤੀ ਸ਼ਾਮ ਸੁਰ ਆਂਗਨ ਵਲੋਂ ਸੁਰੀਲੇ ਫ਼ਨਕਾਰ ਪ੍ਰੋਗਰਾਮ ਪੇਸ਼ ਕੀਤਾ ਗਿਆ | ਜਿਸ ਦੌਰਾਨ ਪ੍ਰੋਫ਼ੈਸਰ ਰਾਜੇਸ਼ ਮੋਹਨ ਮੁਖੀ ਸੰਗੀਤ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਰਾਮੂੰਵਾਲਾ ਦੇ ਵਿਦਿਆਰਥੀਆਂ ਦਾ ਜ਼ਿਲ੍ਹਾ ਪੱਧਰੀ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ

ਜੈਤੋ, 29 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਸਰਕਾਰੀ ਪ੍ਰਾਇਮਰੀ ਸਕੂਲ ਰਾਮੂੰਵਾਲਾ ਦੇ ਇੰਚਾਰਜ ਹਰਭਜਨ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਖੇਡਾਂ 'ਚ ਸਕੂਲ ਦੇ ਵਿਦਿਆਰਥੀ ਸਮਾਈਲ ਸ਼ਰਮਾ ਨੇ 200 ਮੀਟਰ (ਲੜਕੀਆਂ) 'ਚ ਪਹਿਲਾ ਅਤੇ 100 ਮੀਟਰ ਦੌੜ 'ਚ ਦੂਸਰਾ ਸਥਾਨ ਪ੍ਰਾਪਤ ...

ਪੂਰੀ ਖ਼ਬਰ »

ਕੁਸ਼ਤੀ ਮੁਕਾਬਲੇ 'ਚ ਵਿਦਿਆਰਥੀ ਗੋਪਾਲ ਨੇ ਜਿੱਤਿਆ ਕਾਂਸੀ ਦਾ ਤਗਮਾ

ਫ਼ਰੀਦਕੋਟ, 29 ਨਵੰਬਰ (ਹਰਮਿੰਦਰ ਸਿੰਘ ਮਿੰਦਾ)-ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਹੋ ਰਹੀਆਂ 66ਵੀਆਂ ਪੰਜਾਬ ਸਕੂਲ ਖੇਡਾਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੀ ਰੋੜੀ ਡੱਗੋ ਰੋਮਾਣਾ ਦੇ ਵਿਦਿਆਰਥੀ ਗੋਪਾਲ ਨੇ ਕੁਸ਼ਤੀ ਮੁਕਾਬਲਿਆਂ (ਗਰੀਕੋ ਰੋਮਨ) ਅੰਡਰ-19 ਵਿਚ ...

ਪੂਰੀ ਖ਼ਬਰ »

ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ

ਬਰਗਾੜੀ, 29 ਨਵੰਬਰ (ਸੁਖਰਾਜ ਸਿੰਘ ਗੋਂਦਾਰਾ)-ਆਂਗਣਵਾੜੀ ਅਤੇ ਸਿਹਤ ਕਰਮਚਾਰੀਆਂ ਵਲੋਂ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸੰਬੰਧੀ ਜਾਗਰੂਕ ਕਰਨ ਦੀ ਲੜੀ ਵਾਰ ਮੁਹਿੰਮ ਤਹਿਤ ਪਿੰਡ ਬੁਰਜ ਜਵਾਹਰ ਵਾਲਾ ਵਿਖੇ ਆਂਗਣਵਾੜੀ ਸੁਪਰਵਾਈਜ਼ਰ ਪਰਮਜੀਤ ਕੌਰ ਦੀ ...

ਪੂਰੀ ਖ਼ਬਰ »

ਡਾ. ਸੰਜੀਵ ਗੋਇਲ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਮੀਤ ਪ੍ਰਧਾਨ ਬਣੇ

ਫ਼ਰੀਦਕੋਟ, 29 ਨਵੰਬਰ (ਜਸਵੰਤ ਸਿੰਘ ਪੁਰਬਾ)-ਇੱਥੋਂ ਦੇ ਪ੍ਰਸਿੱਧ ਅੱਖਾਂ ਦੇ ਡਾਕਟਰ ਸੰਜੀਵ ਗੋਇਲ ਇੰਡੀਆ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਮੀਤ ਪ੍ਰਧਾਨ ਚੁਣੇ ਗਏ ਹਨ | ਫ਼ਰੀਦਕੋਟ ਆਈ.ਐਮ.ਏ ਦੇ ਪ੍ਰਧਾਨ ਡਾ. ਐਸ. ਐਸ. ਬਰਾੜ ਅਤੇ ਸਕੱਤਰ ਡਾ. ਬਿਮਲ ਗਰਗ ਨੇ ਦੱਸਿਆ ਕਿ ...

ਪੂਰੀ ਖ਼ਬਰ »

ਜੀਨਵਦੀਪ ਸਿੰਘ ਬੱਬੂ ਬਰਾੜ ਦੀ ਨਿਯੁਕਤੀ ਦਾ ਸਵਾਗਤ

ਫ਼ਰੀਦਕੋਟ, 29 ਨਵੰਬਰ (ਚਰਨਜੀਤ ਸਿੰਘ ਗੋਂਦਾਰਾ)-ਕਾਂਗਰਸ ਪਾਰਟੀ ਵਲੋਂ ਨਵਦੀਪ ਸਿੰਘ ਬੱਬੂ ਬਰਾੜ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦਾ ਪ੍ਰਧਾਨ ਨਿਯੁਕਤ ਕਰਨ 'ਤੇ ਗੁਰਿੰਦਰ ਸਿੰਘ ਬਾਵਾ ਸਾਬਕਾ ਪ੍ਰਧਾਨ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ, ਗਿਆਨੀ ...

ਪੂਰੀ ਖ਼ਬਰ »

ਕੋਟਕਪੂਰਾ ਦੀ ਮੰਡੀ 'ਚ ਬਾਸਮਤੀ ਵਿਕੀ 4280 ਰੁਪਏ

ਕੋਟਕਪੂਰਾ, 29 ਨਵੰਬਰ (ਮੋਹਰ ਸਿੰਘ ਗਿੱਲ, ਮੇਘਰਾਜ)-ਕੋਟਕਪੂਰਾ ਦੀ ਦਾਣਾ ਮੰਡੀ 'ਚ ਬਾਸਮਤੀ (1121), 4280 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕੀ ਹੈ | ਇਹ ਢੇਰੀ ਮੰਡੀ 'ਚ ਕਾਲੂ ਰਾਮ ਐਂਡ ਸੰਨਜ਼ ਦੀ ਦੁਕਾਨ 'ਤੇ ਵਿਕਣ ਲਈ ਆਈ ਸੀ ਅਤੇ ਇਹ ਕਿਸਾਨ ਇਕਬਾਲ ਸਿੰਘ ਪੁੱਤਰ ...

ਪੂਰੀ ਖ਼ਬਰ »

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਰਦੀਆਂ ਦੇ ਕੱਪੜੇ ਵੰਡੇ

ਫ਼ਰੀਦਕੋਟ, 29 ਨਵੰਬਰ (ਜਸਵੰਤ ਸਿੰਘ ਪੁਰਬਾ)-ਕਿ੍ਸ਼ਨਾ ਵੰਤੀ ਸੇਵਾ ਸੁਸਾਇਟੀ ਫ਼ਰੀਦਕੋਟ ਦੇ ਪ੍ਰਧਾਨ ਪਿ੍ੰਸੀਪਲ ਸੁਰੇਸ਼ ਅਰੋੜਾ ਦੀ ਪ੍ਰੇਰਨਾ ਸਦਕਾ ਫ਼ਰੀਦਕੋਟ ਦੇ ਸਮਾਜ ਸੇਵੀ ਠੇਕੇਦਾਰ ਸੱਤਪਾਲ ਸਿੰਘ ਨੇ ਆਪਣੀ ਨੇਕ ਕਮਾਈ 'ਚੋਂ ਰੈੱਡ ਕਰਾਸ ਵਲੋਂ ਚਲਾਏ ਜਾ ...

ਪੂਰੀ ਖ਼ਬਰ »

ਖੇਤ ਮਜ਼ਦੂਰ ਕਾਨਫ਼ਰੰਸ 'ਚ ਨਾਟਕ 'ਲੱਛੂ ਕਬਾੜੀਆ' ਦਾ ਸਫਲ ਮੰਚਨ

ਦੋਦਾ, 29 ਨਵੰਬਰ (ਰਵੀਪਾਲ)-ਪਿੰਡ ਭੁੱਟੀਵਾਲਾ 'ਚ ਹੋਈ ਖੇਤ ਮਜ਼ਦੂਰ ਕਾਨਫ਼ਰੰਸ ਵਿਚ ਉੱਘੇ ਨਾਟਕਕਾਰ ਡਾ: ਸਾਹਿਬ ਸਿੰਘ ਦੇ ਚਰਚਿਤ ਨਾਟਕ 'ਲੱਛੂ ਕਬਾੜੀਆ' ਨੇ ਮਜ਼ਦੂਰਾਂ ਦੇ ਦਰਦਨਾਕ ਹਾਲਾਤਾਂ ਨੂੰ ਮੰਚ 'ਤੇ ਬਿਆਨ ਕੀਤਾ | ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਭਰੇ ...

ਪੂਰੀ ਖ਼ਬਰ »

ਖੇਡ ਮੇਲੇ 'ਚ ਮਾਲਵਾ ਸਕੂਲ ਗਿੱਦੜਬਾਹਾ ਨੇ ਜਿੱਤੇ 62 ਤਗ਼ਮੇ

ਗਿੱਦੜਬਾਹਾ, 29 ਨਵੰਬਰ (ਪਰਮਜੀਤ ਸਿੰਘ ਥੇੜ੍ਹੀ)-ਪੰਜਾਬੀ ਯੂਨੀਵਰਸੀਟੀ ਪਟਿਆਲਾ ਵਿਖੇ ਪੰਜਾਬ ਸਰਕਾਰ ਵਲੋਂ ਬੱਚਿਆਂ ਨੂੰ ਖੇੇਡਾਂ ਵੱਲ ਪ੍ਰੇਰਿਤ ਕਰਨ ਲਈ ਪੰਜਾਬ ਰਾਜ ਖੇਡ ਮੇਲਾ ਕਰਵਾਇਆ ਗਿਆ | ਇਸ ਦੌਰਾਨ ਤੀਰਅੰਦਾਜ਼ੀ ਦੇ ਮੁਕਾਬਲੇ ਕਰਵਾਏ ਗਏ, ਜਿਸ 'ਚ ਮਾਲਵਾ ...

ਪੂਰੀ ਖ਼ਬਰ »

ਦੰਦਾਂ ਦੇ ਪੰਦ੍ਹਰਵਾੜੇ ਦੌਰਾਨ 28 ਡੈਂਚਰ ਮੁਫ਼ਤ ਵੰਡੇ-ਡਾ: ਸੁਨੀਲ ਬਾਂਸਲ

ਮਲੋਟ, 29 ਨਵੰਬਰ (ਪਾਟਿਲ)-ਸੀਨੀਅਰ ਮੈਡੀਕਲ ਅਫ਼ਸਰ ਡਾ: ਸੁਨੀਲ ਬਾਂਸਲ ਦੀ ਅਗਵਾਈ ਹੇਠ ਚੱਲ ਰਹੇ ਦੰਦਾਂ ਦੀ ਮੁਫ਼ਤ ਜਾਂਚ ਤੇ ਇਲਾਜ ਲਈ ਵਿਸ਼ੇਸ਼ ਪੰਦ੍ਹਰਵਾੜੇ ਦੀ ਸਮਾਪਤੀ ਮੌਕੇ ਸਿਵਲ ਹਸਪਤਾਲ ਮਲੋਟ ਵਿਖੇ ਲੋੜਵੰਦ ਬਜ਼ੁਰਗਾਂ ਨੂੰ 28 ਡੈਂਚਰ ਵੰਡੇ ਗਏ | ਇਸ ਮੌਕੇ ...

ਪੂਰੀ ਖ਼ਬਰ »

ਮਿਮਿਟ ਮਲੋਟ ਵਿਖੇ ਇਕ ਰੋੋਜ਼ਾ ਤਕਨੀਕੀ ਮੇਲਾ 'ਪ੍ਰਯੋਗ' ਕਰਵਾਇਆ

ਮਲੋਟ, 29 ਨਵੰਬਰ (ਪਾਟਿਲ)-ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇਨਫਾਰਮੇਸ਼ਨ ਟੈਕਨਾਲੋੋਜੀ (ਮਿਮਿਟ) ਮਲੋੋਟ ਵਿਖੇ ਇਕ ਰੋੋਜ਼ਾ ਤਕਨੀਕੀ ਮੇਲਾ 'ਪ੍ਰਯੋਗ' ਕਰਵਾਇਆ ਗਿਆ | ਪ੍ਰੋਗਰਾਮ ਦਾ ਉਦਘਾਟਨ ਮੁੱਖ ਮਹਿਮਾਨ ਦਲਜੀਤ ਸਿੰਘ ਵਧੀਕ ਐੱਸ. ਈ. ਪੰਜਾਬ ਸਟੇਟ ਪਾਵਰ ...

ਪੂਰੀ ਖ਼ਬਰ »

ਸਿੰਘੇਵਾਲਾ-ਫ਼ਤੂਹੀਵਾਲਾ 'ਚ ਨਾਟਕ 'ਲੱਛੂ ਕਬਾੜੀਆ' ਦੀ ਪੇਸ਼ਕਾਰੀ

ਮੰਡੀ ਕਿੱਲਿਆਂਵਾਲੀ, 29 ਨਵੰਬਰ (ਇਕਬਾਲ ਸਿੰਘ ਸ਼ਾਂਤ)-ਜਾਤੀਗਤ ਵਖਰੇਵਿਆਂ ਤੇ ਗਰੀਬ ਵਿਹੜਿਆਂ ਦੇ ਇਕ ਕਮਰੇ ਵਾਲੇ ਜੀਵਨ ਦਾ ਦੁਖਾਂਤ ਦਰਸ਼ਾਉਂਦਾ ਸੋਲੋ ਨਾਟਕ 'ਲੱਛੂ ਕਬਾੜੀਆ' ਮਹਿਜ਼ ਤੀਜੇ ਸ਼ੋਅ 'ਚ ਪੇਂਡੂ ਸੱਥਾਂ 'ਚ ਪੁੱਜ ਕੇ ਸਮਾਜਿਕ ਚੇਤੰਨਤਾ ਪ੍ਰਤੀ ਗੂੜ੍ਹ ...

ਪੂਰੀ ਖ਼ਬਰ »

ਛੱਪੜ ਦੇ ਗੰਦੇ ਪਾਣੀ ਨੇ ਲੋਕਾਂ ਦਾ ਜਿਊਣਾ ਕੀਤਾ ਦੁੱਭਰ

ਲੰਬੀ, 29 ਨਵੰਬਰ (ਮੇਵਾ ਸਿੰਘ)-ਪਿੰਡ ਸਹਿਣਾ ਖੇੜਾ ਦੀ ਫਿਰਨੀ 'ਤੇ ਪੈਂਦੇ ਛੱਪੜ ਦਾ ਬਦਬੂਦਾਰ ਤੇ ਗੰਦੇ ਪਾਣੀ ਨੇ ਆਸਪਾਸ ਵਸਦੇ ਲੋਕਾਂ ਦਾ ਜਿਉੂਣਾ ਦੁੱਭਰ ਕੀਤਾ ਹੋਇਆ ਹੈ | ਜਾਣਕਾਰੀ ਦਿੰਦਿਆਂ ਜਗਤਾਰ ਸਿੰਘ ਅਤੇ ਰਣਧੀਰ ਸਿੰਘ ਨੇ ਦੱਸਿਆ ਕਿ ਇਸ ਛੱਪੜ ਦਾ ਗੰਦਾ ਪਾਣੀ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਸਾਦਿਕ, 29 ਨਵੰਬਰ (ਗੁਰਭੇਜ ਸਿੰਘ ਚੌਹਾਨ)-ਬੋਸਟਨ ਇੰਟਰਨੈਸ਼ਨਲ ਸਕੂਲ ਮਹਿਮੂਆਣਾ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ | ਇਸ ਮੌਕੇ ਸਕੂਲ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸਕੂਲ ਵਿਖੇ ਸਿੱਖ ਇਤਿਹਾਸ ਨਾਲ ਸੰਬੰਧਿਤ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX