ਬਾਦਲ ਮੁੱਖ ਸਰਪ੍ਰਸਤ, ਬ੍ਰਹਮਪੁਰਾ ਸਰਪ੍ਰਸਤ ਹੋਣਗੇ
ਚੰਡੀਗੜ੍ਹ, 30 ਨਵੰਬਰ (ਪ੍ਰੋ. ਅਵਤਾਰ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਕਰਦਿਆਂ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਸਰਪ੍ਰਸਤ ਤੇ ਸ. ਰਣਜੀਤ ਸਿੰਘ ਬ੍ਰਹਮਪੁਰਾ ਨੂੰ ਸਰਪ੍ਰਸਤ ਬਣਾਇਆ ਗਿਆ ਹੈ ਤੇ ਇਸ ਦੇ ਨਾਲ ਹੀ 9 ਮੈਂਬਰੀ ਸਲਾਹਕਾਰ ਬੋਰਡ ਤੇ 24 ਮੈਂਬਰੀ ਕੋਰ ਕਮੇਟੀ ਦਾ ਵੀ ਐਲਾਨ ਕੀਤਾ ਗਿਆ | ਸਲਾਹਕਾਰ ਬੋਰਡ ਵਿਚ ਚਰਨਜੀਤ ਸਿੰਘ ਅਟਵਾਲ, ਪ੍ਰੋ. ਕਿਰਪਾਲ ਸਿੰਘ ਬਡੂੰਗਰ, ਬੀਬੀ ਉਪਿੰਦਰਜੀਤ ਕੌਰ, ਮਦਨ ਮੋਹਨ ਮਿੱਤਲ, ਬਲਦੇਵ ਸਿੰਘ ਮਾਨ, ਪ੍ਰਕਾਸ਼ ਚੰਦ ਗਰਗ, ਵੀਰ ਸਿੰਘ ਲੋਪੋਕੇ, ਵਰਿੰਦਰ ਸਿੰਘ ਬਾਜਵਾ ਤੇ ਜਰਨੈਲ ਸਿੰਘ ਵਾਹਦ ਨੂੰ ਸ਼ਾਮਿਲ ਕੀਤਾ ਗਿਆ ਹੈ | ਇਸੇ ਤਰ੍ਹਾਂ ਕੋਰ ਕਮੇਟੀ ਵਿਚ ਬਲਵਿੰਦਰ ਸਿੰਘ ਭੂੰਦੜ, ਮਹੇਸ਼ਇੰਦਰ ਸਿੰਘ ਗਰੇਵਾਲ, ਪ੍ਰੇਮ ਸਿੰਘ ਚੰਦੂਮਾਜਰਾ, ਗੁਲਜ਼ਾਰ ਸਿੰਘ ਰਣੀਕੇ, ਸਿਕੰਦਰ ਸਿੰਘ ਮਲੂਕਾ, ਅਨਿਲ ਜੋਸ਼ੀ, ਜਨਮੇਜਾ ਸਿੰਘ ਸੇਖੋਂ, ਡਾ. ਦਲਜੀਤ ਸਿੰਘ ਚੀਮਾ, ਸ਼ਰਨਜੀਤ ਸਿੰਘ ਢਿੱਲੋਂ, ਬਿਕਰਮ ਸਿੰਘ ਮਜੀਠੀਆ, ਸੁਰਜੀਤ ਸਿੰਘ ਰੱਖੜਾ, ਹੀਰਾ ਸਿੰਘ ਗਾਬੜੀਆ, ਐਨ. ਕੇ. ਸ਼ਰਮਾ, ਇਕਬਾਲ ਸਿੰਘ ਝੂੰਦਾਂ, ਡਾ. ਸੁਖਵਿੰਦਰ ਸੁੱਖੀ, ਗੁਰਪ੍ਰਤਾਪ ਸਿੰਘ ਵਡਾਲਾ, ਪਵਨ ਕੁਮਾਰ ਟੀਨੂੰ, ਵਿਰਸਾ ਸਿੰਘ ਵਲਟੋਹਾ, ਗੁਰਬਚਨ ਸਿੰਘ ਬੱਬੇਹਾਲੀ, ਲਖਬੀਰ ਸਿੰਘ ਲੋਧੀਨੰਗਲ ਤੇ ਸ੍ਰੀਮਤੀ ਸੁਨੀਤਾ ਚੌਧਰੀ ਨੂੰ ਲਿਆ ਗਿਆ ਹੈ | ਇਸ ਤੋਂ ਇਲਾਵਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਇਸਤਰੀ ਅਕਾਲੀ ਦਲ ਦੇ ਪ੍ਰਧਾਨ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਨੂੰ ਵੀ ਅਹੁਦੇ ਕਾਰਨ ਕੋਰ ਕਮੇਟੀ ਦੇ ਮੈਂਬਰ ਵਜੋਂ ਲਿਆ ਗਿਆ ਹੈ ਤੇ ਪਰਮਜੀਤ ਸਿੰਘ ਸਰਨਾ ਤੇ ਨਰੇਸ਼ ਗੁਜਰਾਲ ਨੂੰ ਵਿਸ਼ੇਸ਼ ਇਨਵਾਇਟੀ ਵਜੋਂ ਕੋਰ ਕਮੇਟੀ ਦਾ ਮੈਂਬਰ ਲਿਆ ਗਿਆ ਹੈ | ਜ਼ਿਕਰਯੋਗ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਹੋਈ ਭਾਰੀ ਨਮੋਸ਼ੀਜਨਕ ਹਾਰ ਤੋਂ ਬਾਅਦ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਵਿਚ ਬਣਾਈ ਸਮੀਖਿਆ ਕਮੇਟੀ ਦੀ ਰਿਪੋਰਟ ਉਪਰੰਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਸਮੁੱਚੇ ਜਥੇਬੰਦਕ ਢਾਂਚੇ ਨੂੰ ਭੰਗ ਕਰਕੇ 30 ਨਵੰਬਰ ਤੱਕ ਪਾਰਟੀ ਦੇ ਨਵੇਂ ਜਥੇਬੰਦਕ ਢਾਂਚੇ ਨੂੰ ਬਣਾਉਣ ਦਾ ਐਲਾਨ ਕੀਤਾ ਸੀ | ਜਿਸ ਤਹਿਤ ਅੱਜ ਐਲਾਨੀ ਗਈ ਇਸ ਨਵੀਂ ਕੋਰ ਕਮੇਟੀ ਵਿਚ ਲਗਭਗ ਪਿਛਲੇ ਸਾਰੇ ਹੀ ਕੋਰ ਕਮੇਟੀ ਮੈਂਬਰ ਸ਼ਾਮਿਲ ਕਰਨ ਦੇ ਨਾਲ-ਨਾਲ 12 ਜਿਹੜੇ ਨਵੇਂ ਚਿਹਰੇ ਸ਼ਾਮਿਲ ਕੀਤੇ ਗਏ ਹਨ ਉਨ੍ਹਾਂ 'ਚੋਂ ਇਕਬਾਲ ਸਿੰਘ ਝੂੰਦਾਂ ਸਮੇਤ 6 ਮੈਂਬਰ 13 ਮੈਂਬਰੀ ਸਮੀਖਿਆ ਕਮੇਟੀ 'ਚੋਂ ਲਏ ਗਏ ਹਨ | ਪਾਰਟੀ ਦੇ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਜੋ ਕਿ ਪਿਛਲੀ ਕੋਰ ਕਮੇਟੀ ਦੇ ਮੈਂਬਰ ਵੀ ਸਨ ਤੇ ਮਨਪ੍ਰੀਤ ਸਿੰਘ ਇਯਾਲੀ ਜੋ ਕਿ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਵਿਧਾਇਕ ਦਲ ਦੇ ਨੇਤਾ ਵੀ ਹਨ ਅਤੇ ਰਵੀਕਰਨ ਸਿੰਘ ਕਾਹਲੋਂ ਜੋ ਕਿ ਪਾਰਟੀ ਦੇ ਢਾਂਚੇ ਵਿਚ ਮੁੱਢਲੇ ਪੱਧਰ ਤੋਂ ਤਬਦੀਲੀਆਂ ਦੀ ਮੰਗ ਕਰਦੇ ਆ ਰਹੇ ਹਨ, ਇਨ੍ਹਾਂ ਨੂੰ ਨਵੀਂ ਕੋਰ ਕਮੇਟੀ ਵਿਚ ਸ਼ਾਮਿਲ ਨਹੀਂ ਕੀਤਾ ਗਿਆ | ਸ੍ਰੀ ਮਦਨ ਮੋਹਨ ਮਿੱਤਲ ਦਾ ਨਾਂਅ ਵੀ ਸਲਾਹਕਾਰ ਬੋਰਡ ਵਿਚ ਜਾਰੀ ਕੀਤੀ ਪਹਿਲੀ ਸੂਚੀ ਵਿਚ ਸ਼ਾਮਿਲ ਨਹੀਂ ਸੀ ਪ੍ਰੰਤੂ ਬਾਅਦ ਵਿਚ ਜੋ ਪ੍ਰੈੱਸ ਨੋਟ ਜਾਰੀ ਕੀਤਾ ਗਿਆ ਉਸ ਵਿਚ ਸ਼ਾਮਿਲ ਕੀਤਾ ਗਿਆ ਹੈ |
ਅਕਤੂਬਰ ਤੱਕ 13,940 ਕਰੋੜ ਦਾ ਕਰਜ਼ਾ ਚੁੱਕਿਆ
ਹਰਕਵਲਜੀਤ ਸਿੰਘ
ਚੰਡੀਗੜ੍ਹ, 30 ਨਵੰਬਰ -ਪੰਜਾਬ ਦੇ ਵਿੱਤ ਮੰਤਰੀ ਵਲੋਂ ਸੂਬੇ ਦੀ ਵਿੱਤੀ ਸਥਿਤੀ ਵਿਚ ਸੁਧਾਰ ਸੰਬੰਧੀ ਕੀਤੇ ਜਾ ਰਹੇ ਦਾਅਵਿਆਂ ਦੇ ਬਾਵਜੂਦ ਪੰਜਾਬ ਦੀ ਆਮਦਨ ਵਿਚ ਗਿਰਾਵਟ ਲਗਾਤਾਰ ਜਾਰੀ ਹੈ | ਅਕਾਊਾਟੈਂਟ ਜਨਰਲ ਆਫ਼ ਇੰਡੀਆ ਦੇ ਅਨੁਸਾਰ ਅਕਤੂਬਰ 2022 ਤੱਕ ਦੇ ਪ੍ਰਾਪਤ ਹੋਏ ਰਾਜ ਸਰਕਾਰ ਦੇ ਅੰਕੜਿਆਂ ਮੁਤਾਬਿਕ ਰਾਜ ਦੀ ਆਮਦਨ ਦੇ ਸਾਰੇ ਮੁੱਖ ਸਰੋਤਾਂ ਤੋਂ ਆਮਦਨ ਵਿਚ ਕਮੀ ਰਿਕਾਰਡ ਕੀਤੀ ਗਈ ਹੈ | ਇਸ ਦੇ ਉਲਟ ਰਾਜ ਸਰਕਾਰ ਵਲੋਂ ਅਕਤੂਬਰ 2022 ਤਕ ਦੇ ਸੱਤ ਮਹੀਨਿਆਂ ਦੌਰਾਨ 13940.15 ਕਰੋੜ ਰੁਪਏ ਦਾ ਕਰਜ਼ਾ ਵੀ ਚੱੁਕਿਆ ਗਿਆ ਜੋ ਕਿ ਮਗਰਲੇ ਸਾਲ ਅਕਤੂਬਰ ਤੱਕ ਚੁੱਕੇ ਗਏ ਕਰਜ਼ੇ ਤੋਂ 2812 ਕਰੋੜ ਰੁਪਏ ਵੱਧ ਹੈ | ਇਸੇ ਤਰ੍ਹਾਂ ਅਕਤੂਬਰ 2022 ਤਕ ਰਾਜ ਵਲੋਂ 8795.95 ਕਰੋੜ ਰੁਪਏ ਵਿਆਜ ਦੇ ਰੂਪ ਵਿਚ ਵੀ ਅਦਾ ਕੀਤੇ ਗਏ ਜੋ ਕਿ ਮਗਰਲੇ ਸਾਲ ਨਾਲੋਂ ਵੱਧ ਹੈ | ਮਗਰਲੇ ਸਾਲ ਅਕਤੂਬਰ ਤਕ ਸਰਕਾਰ ਵਲੋਂ ਚੋਣਾਂ ਵਾਲਾ ਸਾਲ ਹੋਣ ਦੇ ਬਾਵਜੂਦ 11128.40 ਕਰੋੜ ਦਾ ਕੁੱਲ ਕਰਜ਼ਾ ਚੁੱਕਿਆ ਸੀ | ਮੌਜੂਦਾ ਸਰਕਾਰ ਜਿਸ ਵਲੋਂ ਨਵੀਂ ਆਬਕਾਰੀ ਨੀਤੀ ਰਾਹੀਂ ਆਮਦਨ ਵਿਚ ਵੱਡਾ ਵਾਧਾ ਕਰਨ ਦੇ ਦਾਅਵੇ ਕੀਤੇ ਗਏ ਸਨ, ਲੇਕਿਨ ਅਪ੍ਰੈਲ-ਅਕਤੂਬਰ 2022 ਤੱਕ ਮਗਰਲੇ ਸਾਲ ਨਾਲੋਂ ਆਮਦਨ ਵਿਚ 0.30 ਫ਼ੀਸਦੀ ਦੀ ਕਮੀ ਆਈ ਹੈ | ਅਗਸਤ ਵਿਚ ਇਹ ਕਮੀ 0.2 ਫ਼ੀਸਦੀ ਸੀ | ਰਾਜ ਸਰਕਾਰ ਵਲੋਂ ਵਿੱਤੀ ਸਾਲ ਦੌਰਾਨ 9647.87 ਕਰੋੜ ਦੀ ਆਮਦਨ ਦਾ ਟੀਚਾ ਰੱਖਿਆ ਸੀ ਲੇਕਿਨ ਅਕਤੂਬਰ 2022 ਦੀ ਪ੍ਰਾਪਤੀ ਕੇਵਲ 4719.12 ਕਰੋੜ ਹੈ | ਇਸੇ ਤਰ੍ਹਾਂ ਪੈਟਰੋਲ ਤੋਂ ਵੀ ਆਮਦਨ ਵਿਚ ਅਕਤੂਬਰ 2022 ਤੱਕ 16.62 ਫ਼ੀਸਦੀ ਦੀ ਕਮੀ ਰਿਕਾਰਡ ਕੀਤੀ ਗਈ ਹੈ | ਮਗਰਲੇ ਸਾਲ ਅਕਤੂਬਰ 2021 ਤੱਕ ਪੈਟਰੋਲੀਅਮ ਪਦਾਰਥਾਂ ਤੋਂ ਜੋ ਆਮਦਨ 4275 ਕਰੋੜ ਸੀ ਇਸ ਸਾਲ ਘਟ ਕੇ 3345 ਕਰੋੜ ਰਹਿ ਗਈ ਹੈ ਜੋ ਕਿ 930 ਕਰੋੜ ਦੀ ਕਮੀ ਹੈ | ਇਸੇ ਤਰ੍ਹਾਂ ਅਸ਼ਟਾਮ ਡਿਊਟੀ ਸੰਬੰਧੀ ਹੁਣ ਤੱਕ 3.28 ਫ਼ੀਸਦੀ ਦੀ ਕਮੀ ਆ ਰਹੀ ਹੈ | ਅਸ਼ਟਾਮ ਡਿਊਟੀ ਤੋਂ ਸਰਕਾਰ ਵਲੋਂ 3600 ਦੇ ਮਾਲੀਏ ਦਾ ਟੀਚਾ ਰੱਖਿਆ ਗਿਆ ਸੀ ਜਦੋਂ ਕਿ ਅਕਤੂਬਰ 2022 ਤੱਕ 2160 ਕਰੋੜ ਦੀ ਪ੍ਰਾਪਤੀ ਹੀ ਹੋਈ ਹੈ | ਇਸ ਵੇਲੇ ਦੇਸ਼ ਵਿਚ ਭਾਵੇਂ ਜੀ.ਐਸ.ਟੀ ਤੋਂ ਆਮਦਨ ਲਗਾਤਾਰ ਵਧ ਰਹੀ ਹੈ ਲੇਕਿਨ ਪੰਜਾਬ ਵਿਚ ਜੀ.ਐਸ.ਟੀ ਤੋਂ ਪ੍ਰਾਪਤੀ ਘੱਟ ਰਹੀ ਹੈ | ਅਕਤੂਬਰ 2022 ਤੱਕ ਸੂਬੇ ਦਾ ਮਾਲੀ ਘਾਟਾ ਵਧ ਕੇ 11.10 ਫ਼ੀਸਦੀ ਹੋ ਗਿਆ | ਵਿੱਤੀ ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹੀ ਹਾਲਤ ਦੌਰਾਨ ਜਦੋਂ ਸਰਕਾਰ ਆਪਣੇ ਖ਼ਰਚਿਆਂ ਵਿਚ ਕਮੀ ਲਿਆਉਣ ਅਤੇ ਆਮਦਨ ਨੂੰ ਵਧਾਉਣ ਵਿਚ ਅਸਫ਼ਲ ਸਾਬਤ ਹੋ ਰਹੀ ਹੈ, ਰਾਜ ਸਿਰ ਕਰਜ਼ੇ ਦੀ ਪੰਡ ਲਗਾਤਾਰ ਵਧਦੀ ਜਾਵੇਗੀ ਜੋ ਰਾਜ ਲਈ ਵੱਡੀ ਚਿੰਤਾ ਦਾ ਵਿਸ਼ਾ ਵੀ ਹੈ | ਸਰਕਾਰ ਵਲੋਂ ਐਲਾਨੀਆਂ ਜਾ ਰਹੀਆਂ ਰਿਆਇਤਾਂ ਅਤੇ ਮੁਫ਼ਤ ਬਿਜਲੀ ਦਾ ਸਰਕਾਰ 'ਤੇ ਬੋਝ ਵਧਣ ਕਾਰਨ ਇਸ ਸਾਲ ਬਿਜਲੀ ਸਬਸਿਡੀ ਦਾ ਬੋਝ ਵੀ ਵਧ ਕੇ 18000 ਤੋਂ 19000 ਕਰੋੜ ਤੱਕ ਪੁੱਜ ਜਾਣ ਦੀ ਸੰਭਾਵਨਾ ਹੈ | ਮਾਹਿਰਾਂ ਦਾ ਮੰਨਣਾ ਹੈ ਕਿ ਵਿੱਤੀ ਸਾਲ ਦੇ ਮਗਰਲੇ 3 ਮਹੀਨਿਆਂ ਦੌਰਾਨ ਸਰਕਾਰ ਦੀ ਵਿੱਤੀ ਸਥਿਤੀ ਹੋਰ ਵੀ ਤਰਸਯੋਗ ਹੋ ਸਕਦੀ ਹੈ ਕਿਉਂਕਿ ਰਾਜ ਸਰਕਾਰ ਜਿਸ ਰਫ਼ਤਾਰ ਨਾਲ ਕਰਜ਼ਾ ਚੁੱਕ ਰਹੀ ਹੈ ਮਗਰਲੇ ਮਹੀਨਿਆਂ ਦੌਰਾਨ ਕਰਜ਼ਾ ਲੈਣ ਦੀ ਗੁੰਜਾਇਸ਼ ਵੀ ਬਹੁਤ ਘੱਟ ਜਾਵੇਗੀ |
ਨਵੀਂ ਦਿੱਲੀ, 30 ਨਵੰਬਰ (ਜਗਤਾਰ ਸਿੰਘ)- ਦਿੱਲੀ ਸਰਕਾਰ ਦੀ ਨਵੀਂ ਸ਼ਰਾਬ ਨੀਤੀ 'ਚ ਹੋਏ ਕਥਿਤ ਘੁਟਾਲਾ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਮੰਗਲਵਾਰ ਰਾਤ ਗਿ੍ਫ਼ਤਾਰ ਕੀਤੇ ਕਾਰੋਬਾਰੀ ਅਮਿਤ ਅਰੋੜਾ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ, ਅਦਾਲਤ ਨੇ ਅਰੋੜਾ ਨੂੰ 7 ਦਿਨ ਲਈ ਈ.ਡੀ. ਦੀ ਹਿਰਾਸਤ 'ਚ ਭੇਜ ਦਿੱਤਾ ਹੈ | ਈ.ਡੀ. ਨੇ ਅਮਿਤ ਅਰੋੜਾ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸ ਤੋਂ ਪੁੱਛਗਿੱਛ ਲਈ 14 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ, ਪਰ ਅਦਾਲਤ ਨੇ ਕੇਵਲ 7 ਦਿਨ ਦਾ ਰਿਮਾਂਡ ਦਿੱਤਾ ਹੈ | ਈ.ਡੀ. ਨੇ ਦਾਅਵਾ ਕੀਤਾ ਹੈ ਕਿ ਅਮਿਤ ਅਰੋੜਾ ਅਤੇ 2 ਹੋਰ ਮੁਲਜ਼ਮ- ਦਿਨੇਸ਼ ਅਰੋੜਾ, ਅਰਜੁਨ ਪਾਂਡੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਕਰੀਬੀ ਸਹਿਯੋਗੀ ਹਨ, ਜਿਨ੍ਹਾਂ ਸ਼ਰਾਬ ਲਾਈਸੈਂਸਧਾਰਕਾਂ ਤੋਂ ਮਿਲੇ ਪੈਸੇ ਨੂੰ ਛੁਪਾਇਆ ਸੀ |
ਅੰਮਿ੍ਤਸਰ, 30 ਨਵੰਬਰ (ਸੁਰਿੰਦਰ ਕੋਛੜ)-ਅਫ਼ਗ਼ਾਨਿਸਤਾਨ ਦੇ ਸਮੰਗਨ ਸੂਬੇ ਦੇ ਐਬਕ ਸ਼ਹਿਰ ਦੇ ਜਾਹਦੀਆ ਮਦਰੱਸੇ (ਧਾਰਮਿਕ ਸਕੂਲ) 'ਚ ਹੋਏ ਧਮਾਕੇ ਵਿਚ ਘੱਟੋ-ਘੱਟ 23 ਲੋਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਮਿਲੀ ਹੈ, ਮਿ੍ਤਕਾਂ ਵਿਚ 10 ਬੱਚੇ ਸ਼ਾਮਿਲ ਹਨ | ਧਮਾਕੇ 'ਚ ਜ਼ਖਮੀ ਹੋਏ 27 ਤੋਂ ਜ਼ਿਆਦਾ ਲੋਕਾਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ | ਉਕਤ ਹਸਪਤਾਲ ਦੇ ਇਕ ਡਾਕਟਰ ਨੇ ਪੁਸ਼ਟੀ ਕੀਤੀ ਹੈ ਕਿ ਜ਼ਖ਼ਮੀਆਂ ਵਿਚੋਂ ਵਧੇਰੇ ਦੀ ਹਾਲਤ ਗੰਭੀਰ ਬਣੀ ਹੋਈ ਹੈ | ਕੁਝ ਅਫ਼ਗਾਨ ਮੀਡੀਆ ਅਦਾਰਿਆਂ ਨੇ ਦਾਅਵਾ ਕੀਤਾ ਹੈ ਕਿ ਉਕਤ ਹਮਲੇ 'ਚ 23 ਲੋਕਾਂ ਦੀ ਮੌਤ ਹੋਈ ਹੈ, ਜਦਕਿ 35 ਤੋਂ ਵਧੇਰੇ ਜ਼ਖ਼ਮੀ ਹੋਏ ਹਨ | ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਦੁਪਹਿਰ ਦੀ ਨਮਾਜ਼ ਦੌਰਾਨ ਹੋਇਆ | ਤਾਲਿਬਾਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਕਤ ਧਾਰਮਿਕ ਸਕੂਲ 'ਚ ਹੋਇਆ ਧਮਾਕਾ ਏਨਾ ਭਿਆਨਕ ਸੀ ਕਿ ਮਦਰੱਸੇ ਸਮੇਤ ਆਸ-ਪਾਸ ਦੀਆਂ ਕਈ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ | ਧਮਾਕੇ ਦੇ ਬਾਅਦ ਕਈ ਘੰਟਿਆਂ ਤੱਕ ਮਦਰੱਸੇ ਅੰਦਰ ਧੂੰਆਂ ਰਿਹਾ, ਜਿਸ ਕਾਰਨ ਜ਼ਖ਼ਮੀਆਂ ਨੂੰ ਉਥੋਂ ਹਸਪਤਾਲ ਲੈ ਕੇ ਜਾਣਾ ਮੁਸ਼ਕਿਲ ਹੋ ਗਿਆ | ਅਫ਼ਗਾਨ ਗ੍ਰਹਿ ਮੰਤਰਾਲੇ ਦੇ ਬੁਲਾਰੇ ਅਬਦੁਲ ਨਫੀ ਟਾਕੋਰ ਨੇ ਦੱਸਿਆ ਕਿ ਅਜੇ ਤੱਕ ਕਿਸੇ ਸਮੂਹ ਜਾਂ ਸੰਗਠਨ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ |
ਅਹਿਮਦਾਬਾਦ, 30 ਨਵੰਬਰ (ਏਜੰਸੀ)-ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਤਹਿਤ ਵੋਟਾਂ 1 ਦਸੰਬਰ ਨੂੰ ਪੈਣਗੀਆਂ | ਪਹਿਲੇ ਪੜਾਅ 'ਚ ਸੌਰਾਸ਼ਟਰ-ਕੱਛ ਤੇ ਸੂਬੇ ਦੇ ਦੱਖਣੀ ਹਿੱਸੇ ਦੇ 19 ਜ਼ਿਲਿ੍ਹਆਂ 'ਚ 89 ਸੀਟਾਂ ਲਈ ਵੋਟਾਂ ਪੈਣਗੀਆਂ, ਜਿਥੇ 788 ਉਮੀਦਵਾਰ ਚੋਣ ਮੈਦਾਨ 'ਚ ਹਨ | ਸੂਬੇ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵਲੋਂ ਜਾਰੀ ਪੱਤਰ ਅਨੁਸਾਰ ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ ਅਤੇ 89 ਵਿਧਾਨ ਸਭਾ ਹਲਕਿਆਂ 'ਚ 14,382 ਪੋਲਿੰਗ ਸਟੇਸ਼ਨ ਬਣਾਏ ਗਏ ਹਨ | ਪਹਿਲੇ ਪੜਾਅ ਦੀਆਂ 89 ਸੀਟਾਂ 'ਚੋਂ 2017 ਦੀਆਂ ਚੋਣਾਂ ਵਿਚ ਭਾਜਪਾ ਨੇ 48 ਅਤੇ ਕਾਂਗਰਸ ਨੇ 40 ਸੀਟਾਂ ਜਿੱਤੀਆਂ ਸਨ ਅਤੇ ਇਕ ਸੀਟ 'ਤੇ ਆਜ਼ਾਦ ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ ਸੀ |
ਨਵੀਂ ਦਿੱਲੀ, 30 ਨਵੰਬਰ (ਪੀ. ਟੀ. ਆਈ.)-ਭਾਰਤ ਦੀ ਅਰਥਵਿਵਸਥਾ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ 6.3 ਫ਼ੀਸਦੀ ਦੀ ਦਰ ਨਾਲ ਵਧੀ ਹੈ | ਕੌਮੀ ਅੰਕੜਾ ਦਫਤਰ (ਐਨ.ਐਸ.ਓ.) ਵਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਬੀਤੇ ਸਾਲ ਇਸੇ ਤਿਮਾਹੀ 'ਚ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) 'ਚ 8.4 ਫ਼ੀਸਦੀ ਦਾ ਵਾਧਾ ਹੋਇਆ ਸੀ | ਚੀਨ ਨੇ ਜੁਲਾਈ-ਸਤੰਬਰ 2022 'ਚ 3.9 ਫ਼ੀਸਦੀ ਦੀ ਆਰਥਿਕ ਵਿਕਾਸ ਦਰ ਦਰਜ ਕੀਤੀ |
ਨਵੀਂ ਦਿੱਲੀ, 30 ਨਵੰਬਰ (ਏਜੰਸੀ)-ਅਗਲੇ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਪਰੇਡ ਦੌਰਾਨ ਬੀ.ਐਸ.ਐਫ. ਦੇ ਊਠ ਦਸਤੇ 'ਚ ਪਹਿਲੀ ਵਾਰ ਮਹਿਲਾ ਟੁਕੜੀ ਸ਼ਾਮਿਲ ਹੋਵੇਗੀ | ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੀ.ਐਸ.ਐਫ.ਦੀ ਪ੍ਰਸਿੱਧ ਊਠ ਟੁਕੜੀ 1976 ਤੋਂ ਗਣਤੰਤਰ ਦਿਵਸ ਪਰੇਡ ਦਾ ਹਿੱਸਾ ਰਹੀ ਹੈ | ਇਸ 'ਚ ਹਥਿਆਰਬੰਦ ਬੀ.ਐਸ.ਐਫ. ਦੇ ਜਵਾਨ ਅਤੇ ਬੈਂਡ ਦਲ ਦੇ ਮੈਂਬਰ ਸ਼ਾਮਿਲ ਹੁੰਦੇ ਹਨ | ਬੀ.ਐਸ.ਐਫ. ਦੇ ਡਾਇਰੈਕਟਰ ਜਨਰਲ ਪੰਕਜ ਕੁਮਾਰ ਸਿੰਘ ਨੇ ਬਲ ਦੇ 58ਵੇਂ ਸਥਾਪਨਾ ਦਿਵਸ ਦੀ ਪੂਰਵ ਸੰਧਿਆ 'ਤੇ ਪੱਤਰਕਾਰਾਂ ਨੂੰ ਦੱਸਿਆ ਕਿ ਅਗਲੇ ਸਾਲ ਗਣਤੰਤਰ ਦਿਵਸ ਪਰੇਡ 'ਚ ਊਠ ਦਲ 'ਚ ਪਹਿਲੀ ਵਾਰ ਮਹਿਲਾ ਟੁਕੜੀ ਸ਼ਾਮਿਲ ਹੋਵੇਗੀ | ਬੀ.ਐਸ.ਐਫ. ਦੇਸ਼ ਦੀ ਇਕਲੌਤੀ ਫੋਰਸ ਹੈ, ਜੋ ਸੰਚਾਲਨ ਅਤੇ ਰਸਮੀ ਡਿਊਟੀਆਂ ਦੋਵਾਂ ਲਈ ਊਠਾਂ ਦੀ ਵਰਤੋਂ ਕਰਦੀ ਹੈ |
ਨਵੀਂ ਦਿੱਲੀ, 30 ਨਵੰਬਰ (ਏਜੰਸੀ)-ਦਿੱਲੀ ਪੁਲਿਸ ਨੇ ਇਕ ਫ਼ਰਜ਼ੀ ਵੀਜ਼ਾ ਗਰੋਹ ਦਾ ਪਰਦਾਫਾਸ਼ ਕਰਦਿਆਂ ਕਨਾਟ ਪਲੇਸ ਇਲਾਕੇ 'ਚੋਂ ਅੱਠ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਵਿਸ਼ੇਸ਼ ਪੁਲਿਸ ਕਮਿਸ਼ਨਰ (ਅਪਰਾਧ) ਰਵਿੰਦਰ ਸਿੰਘ ਯਾਦਵ ਨੇ ਦੱਸਿਆ ਕਿ ਦਿੱਲੀ ਪੁਲਿਸ ਦੀ ...
ਨਵੀਂ ਦਿੱਲੀ, 30 ਨਵੰਬਰ (ਏਜੰਸੀ)-ਐੱਨ.ਡੀ.ਟੀ.ਵੀ 'ਤੇ ਅਡਾਨੀ ਗਰੁੱਪ ਦੇ ਕਬਜ਼ੇ ਮਗਰੋਂ ਨਿਊਜ਼ ਚੈਨਲ ਦੇ ਸੰਸਥਾਪਕ ਤੇ ਮਾਲਕ ਪ੍ਰਣੌਏ ਰਾਏ ਅਤੇ ਉਨ੍ਹਾਂ ਦੀ ਪਤਨੀ ਰਾਧਿਕਾ ਰਾਏ ਨੇ ਪ੍ਰਮੋਟਰ ਕੰਪਨੀ ਆਰ.ਆਰ.ਪੀ.ਆਰ ਹੋਲਡਿੰਗ ਪ੍ਰਾਈਵੇਟ ਲਿਮਟਿਡ ਦੇ ਬੋਰਡ ਦੇ ...
ਨਵੀਂ ਦਿੱਲੀ, 30 ਨਵੰਬਰ (ਉਪਮਾ ਡਾਗਾ ਪਾਰਥ)-ਭਾਜਪਾ ਨੂੰ ਪਿਛਲੇ ਸਾਲ ਕਾਂਗਰਸ ਦੇ ਮੁਕਾਬਲੇ 6 ਗੁਣਾ ਵੱਧ ਚੰਦਾ ਮਿਲਿਆ ਹੈ | ਚੋਣ ਕਮਿਸ਼ਨ ਨੇ ਦੇਸ਼ ਦੀਆਂ 8 ਰਾਸ਼ਟਰੀ ਪਾਰਟੀਆਂ 'ਚੋਂ ਚਾਰ ਦੀ ਆਮਦਨ ਖਰਚੇ ਦੀ ਰਿਪੋਰਟ ਜਨਤਕ ਕਰਦਿਆਂ ਉਕਤ ਜਾਣਕਾਰੀ ਦਿੱਤੀ | ਚੋਣ ...
ਨਵੀਂ ਦਿੱਲੀ, 30 ਨਵੰਬਰ (ਉਪਮਾ ਡਾਗਾ ਪਾਰਥ)-ਭਾਰਤ ਅੱਜ ਤੋਂ ਜੀ-20 ਦੇਸ਼ਾਂ ਦਾ ਰਸਮੀ ਤੌਰ 'ਤੇ ਪ੍ਰਧਾਨ ਬਣ ਗਿਆ ਹੈ | ਇਸ ਮੌਕੇ ਨੂੰ ਯਾਦਗਾਰ ਬਣਾਉਣ ਲਈ ਦੇਸ਼ ਭਰ 'ਚ 100 ਸਮਾਰਕਾਂ 'ਤੇ ਜੀ-20 ਦੇ ਲੋਗੋ ਦੇ ਨਾਲ ਰੌਸ਼ਨੀ ਕੀਤੀ ਜਾਏਗੀ | 1 ਦਸੰਬਰ ਨੂੰ ਰਸਮੀ ਤੌਰ 'ਤੇ ਜੀ-20 ਦੀ ...
ਕਿਸੇ ਨੂੰ ਤਾਂ ਆਵਾਜ਼ ਚੁੱਕਣੀ ਪੈਣੀ ਸੀ-ਲੈਪਿਡ
ਨਵੀਂ ਦਿੱਲੀ, 30 ਨਵੰਬਰ (ਉਪਮਾ ਡਾਗਾ ਪਾਰਥ)-ਇਜ਼ਰਾਇਲੀ ਫ਼ਿਲਮ ਨਿਰਮਾਤਾ ਨਦਾਵ ਲੈਪਿਡ ਨੇ 'ਦ ਕਸ਼ਮੀਰ ਫਾਈਲਜ਼' ਫ਼ਿਲਮ ਬਾਰੇ ਦਿੱਤੇ ਆਪਣੇ ਬਿਆਨ 'ਤੇ ਹੋਏ ਤਿੱਖੇ ਪ੍ਰਤੀਕਰਮ ਬਾਅਦ ਵੀ ਕਿਹਾ ਹੈ ਕਿ ਉਹ ਆਪਣੀ ...
ਨਵੀਂ ਦਿੱਲੀ, 30 ਨਵੰਬਰ (ਉਪਮਾ ਡਾਗਾ ਪਾਰਥ)-ਬਿਲਕਿਸ ਬਾਨੋ ਨੇ 2002 ਦੇ ਗੁਜਰਾਤ ਦੰਗਿਆਂ 'ਚ ਸਮੂਹਿਕ ਜਬਰ ਜਨਾਹ ਅਤੇ ਉਸਦੇ ਕਈ ਪਰਿਵਾਰਕ ਮੈਂਬਰਾਂ ਦੀ ਹੱਤਿਆ ਦੇ 11 ਦੋਸ਼ੀਆਂ ਦੀ ਰਿਹਾਈ ਨੂੰ ਚੁਣੌਤੀ ਦਿੰਦਿਆਂ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ | ਦੋਸ਼ੀਆਂ ਦੀ ਰਿਹਾਈ ...
ਇਸੇ ਦੌਰਾਨ ਅਕਾਲੀ ਦਲ ਦੇ ਵਿਸ਼ੇਸ਼ ਇਨਵਾਇਟੀ ਮੈਂਬਰ ਵਜੋਂ ਨਿਯੁਕਤ ਕੀਤੇ ਗਏ ਨਰੇਸ਼ ਗੁਜਰਾਲ ਨੇ ਰੁਝੇਵਿਆਂ ਕਾਰਨ ਇਸ ਨਵੀਂ ਜ਼ਿੰਮੇਵਾਰੀ ਨਿਭਾਉਣ ਤੋਂ ਅਸਮਰਥਾ ਜਤਾਈ | ਉਨ੍ਹਾਂ ਨੇ ਇਸ ਨਿਯੁਕਤੀ ਲਈ ਸੁਖਬੀਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਅਕਾਲੀ ਦਲ ...
ਅਹਿਮਦਾਬਾਦ ਤੋਂ ਅਨਿਲ ਜੈਨ
ਗੁਜਰਾਤ ਵਿਧਾਨ ਸਭਾ ਚੋਣਾਂ ਲਈ ਤਿੰਨ ਪਾਰਟੀਆਂ ਭਾਜਪਾ, ਕਾਂਗਰਸ ਤੇ ਆਮ ਆਦਮੀ ਪਾਰਟੀ ਮੈਦਾਨ 'ਚ ਨਿੱਤਰੀਆਂ ਹੋਈਆਂ ਹਨ | ਭਾਜਪਾ ਆਗੂਆਂ ਦੇ ਬਿਆਨਾਂ ਤੋਂ ਲੱਗ ਰਿਹਾ ਹੈ ਕਿ ਚੋਣਾਂ ਭਾਜਪਾ ਬਨਾਮ ਮੁਸਲਮਾਨ ਹੋ ਰਹੀਆਂ ਹਨ | ਮੀਡੀਆ ਦਾ ਇਕ ...
ਬੀਜਿੰਗ, 30 ਨਵੰਬਰ (ਏਜੰਸੀ)-ਚੀਨ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਅਸਲ ਕੰਟਰੋਲ ਰੇਖਾ ਨੇੜੇ ਹੋ ਰਹੇ ਸਾਂਝੇ ਭਾਰਤ-ਅਮਰੀਕਾ ਸੈਨਿਕ ਅਭਿਆਸ ਦਾ ਵਿਰੋਧ ਕਰਦਾ ਹੈ ਅਤੇ ਜ਼ੋਰ ਦੇ ਕੇ ਕਿਹਾ ਕਿ ਇਹ ਨਵੀਂ ਦਿੱਲੀ ਅਤੇ ਬੀਜਿੰਗ ਦਰਮਿਆਨ ਹੋਏ ਦੋ ਸਰਹੱਦੀ ਸਮਝੌਤਿਆਂ ਦੀ ...
ਵਾਸ਼ਿੰਗਟਨ, 30 ਨਵੰਬਰ (ਏਜੰਸੀ)-ਪੈਂਟਾਗਨ ਦੀ ਰਿਪੋਰਟ ਅਨੁਸਾਰ ਚੀਨ ਨੇ ਅਮਰੀਕੀ ਅਧਿਕਾਰੀਆਂ ਨੂੰ ਭਾਰਤ ਨਾਲ ਆਪਣੇ ਸੰਬੰਧਾਂ 'ਚ ਦਖ਼ਲਅੰਦਾਜ਼ੀ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ | ਰਿਪੋਰਟ 'ਚ ਰੇਖਾਂਕਿਤ ਕੀਤਾ ਗਿਆ ਹੈ ਕਿ ਚੀਨ ਉਸ ਸਰਹੱਦੀ ਤਣਾਅ ਨੂੰ ਘੱਟ ਕਰਨਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX