ਤਰਨ ਤਾਰਨ, 30 ਨਵੰਬਰ (ਪਰਮਜੀਤ ਜੋਸ਼ੀ)-ਸਰਹੱਦੀ ਜ਼ਿਲ੍ਹਾ ਤਰਨ ਤਾਰਨ 'ਚ ਸਿੱਖਿਆ ਦੇ ਮਿਆਰ ਨੂੰ ਬੁਲੰਦੀਆਂ 'ਤੇ ਲਿਜਾਣਾ ਮੇਰਾ ਮੁੱਖ ਮੰਤਵ ਰਹੇਗਾ | ਇਹ ਸ਼ਬਦ ਸਤਨਾਮ ਸਿੰਘ ਬਾਠ ਨੇ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤਰਨ ਤਾਰਨ ਦਾ ਚਾਰਜ ਸੰਭਾਲਣ ਤੋਂ ਬਾਅਦ ਗੱਲਬਾਤ ਕਰਦਿਆਂ ਕਹੇ | ਸਿੱਖਿਆ ਵਿਭਾਗ ਵਲੋਂ ਪ੍ਰਬੰਧਕੀ ਜ਼ਰੂਰਤਾਂ ਅਤੇ ਲੋਕ ਹਿਤ ਨੂੰ ਧਿਆਨ ਵਿਚ ਰੱਖਦੇ ਹੋਏ ਵੱਖ-ਵੱਖ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ | ਇਸੇ ਲੜੀ ਤਹਿਤ ਸਤਨਾਮ ਸਿੰਘ ਬਾਠ ਪਿ੍ੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੇਰਕਾ ਅੰਮਿ੍ਤਸਰ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤਰਨ ਤਾਰਨ ਨਿਯੁਕਤ ਕੀਤਾ ਗਿਆ, ਜਿਨ੍ਹਾਂ ਨੇ ਤਰਨ ਤਾਰਨ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ | ਇਸ ਮੌਕੇ ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀਆਂ ਤੇ ਅਧਿਆਪਕਾਂ ਵਲੋ ਉਨ੍ਹਾਂ ਦਾਂ ਨਿੱਘਾ ਸਵਾਗਤ ਕੀਤਾ ਗਿਆ | ਇਸ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤਰਨ ਤਾਰਨ ਹਰਭਗਵੰਤ ਸਿੰਘ ਵਲੋਂ ਕੀਤੇ ਉਪਰਾਲਿਆਂ ਨੂੰ ਹੋਰ ਅੱਗੇ ਲਿਜਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਸਮੇਂ ਸਰਕਾਰੀ ਸਕੂਲਾਂ ਦੇ ਅਧਿਆਪਕ ਸਹਿਬਾਨ ਹਰੇਕ ਪੱਖ ਤੋਂ ਬਹੁਤ ਹੀ ਮਿਹਨਤ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਹਰੇਕ ਪੱਖ ਤੋਂ ਪੂਰੀ ਮਿਹਨਤ ਕਰਵਾਈ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਸਤਨਾਮ ਸਿੰਘ ਬਾਠ ਆਪਣੀ ਮਿਹਨਤ, ਮਜ਼ਬੂਤ ਇਰਾਦਿਆਂ, ਕਾਰਜ ਕੁਸ਼ਲਤਾਂ, ਮਿੱਠ ਬੋਲੜੇ ਸੁਭਾਅ ਤੇ ਅਧਿਆਪਕ ਸਹਿਬਾਨ ਨਾਲ ਇਕ ਟੀਮ ਦੇੇ ਤੌਰ 'ਤੇ ਕੰਮ ਕਰਨ ਵਜੋਂ ਜਾਣੇ ਜਾਂਦੇ ਹਨ ਅਤੇ ਪਹਿਲਾਂ ਵੀ ਲਗਪਗ ਤਿੰਨ ਸਾਲ ਜ਼ਿਲ੍ਹਾ ਤਰਨ ਤਾਰਨ ਵਿਚ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਵਜੋਂ ਆਪਣੀਆਂ ਬਿਹਤਰੀਨ ਸੇਵਾਵਾਂ ਨਿਭਾ ਚੁੱਕੇ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕਪੂਰਥਲਾ ਜਗਵਿੰਦਰ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਗੁਰਬਚਨ ਸਿੰਘ ਲਾਲੀ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਰਮਜੀਤ ਸਿੰਘ, ਨਰਿੰਦਰ ਭੱਲਾ ਸੁਪਰਡੈਂਟ, ਸੁਖਬੀਰ ਸਿੰਘ ਕੰਗ ਗਾਈਡੈਂਸ ਕੌਂਸਲਰ, ਮੰਗਲ ਸਿੰਘ, ਸਰਬਜੀਤ ਸਿੰਘ, ਤਰਸੇਮ ਸਿੰਘ, ਇਕਬਾਲ ਸਿੰਘ, ਵਰੁਨ ਕੁਮਾਰ ਰੰਧਾਵਾ, ਬਲਵਿੰਦਰ ਸਿੰਘ, ਸੰਦੀਪ ਸਿੰਘ, ਮਨੀਸ਼ ਕੁਮਾਰ, ਅਕਸ਼ਦੀਪ ਕੌਰ, ਨੀਤੂ ਤੇ ਜੈਸਮੀਨ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਤਨਾਮ ਸਿੰਘ ਬਾਠ ਨੂੰ ਤਹਿ ਦਿਲੋਂ ਜੀ ਆਇਆਂ ਕਿਹਾ |
ਤਰਨ ਤਾਰਨ, 30 ਨਵੰਬਰ (ਇਕਬਾਲ ਸਿੰਘ ਸੋਢੀ)-ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਤਰਨ ਤਾਰਨ ਅਵਤਾਰ ਸਿੰਘ ਤਨੇਜਾ ਤੇ ਸੁਮੀਤ ਕੁਮਾਰ ਸਿੰਧੀ ਸਾਬਕਾ ਸਕੱਤਰ ਕਾਂਗਰਸ ਕਮੇਟੀ ਨੇ ਹਰਮਿੰਦਰ ਸਿੰਘ ਗਿੱਲ ਨੂੰ ਮਿਲ ਕੇ ਤਰਨ ਤਾਰਨ ਜ਼ਿਲ੍ਹੇ ਕਾਂਗਰਸ ਕਮੇਟੀ ਦਾ ...
ਅੰਮਿ੍ਤਸਰ, 30 ਨਵੰਬਰ (ਗਗਨਦੀਪ ਸ਼ਰਮਾ)- ਸਿੱਖਿਆ ਵਿਭਾਗ ਵਲੋਂ ਡੀ. ਈ. ਓ. (ਐਲੀਮੈਂਟਰੀ) ਪਿ੍ੰਸੀਪਲ ਦਲਜਿੰਦਰ ਕੌਰ ਸਟੇਟ ਐਵਾਰਡੀ ਦਾ ਪੰਜ ਦਿਨਾ ਬਾਅਦ ਤਬਾਦਲਾ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਥਾਂ 'ਤੇ ਰਜੇਸ਼ ਸ਼ਰਮਾ ਨੂੰ ਤਾਇਨਾਤ ਕਰਨ ਦੇ ਹੁਕਮ ਜਾਰੀ ਕੀਤੇ ਗਏ ...
ਅੰਮਿ੍ਤਸਰ, 30 ਨਵੰਬਰ (ਰੇਸ਼ਮ ਸਿੰਘ) - ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ ਵਲੋਂ ਕੇਂਦਰੀ ਜੇਲ੍ਹ ਅੰਮਿ੍ਤਸਰ ਦਾ ਅੱਜ ਨਿਰੀਖਣ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਕੈਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਇਸ ਤੋਂ ਇਲਾਵਾ ਕੈਦੀਆਂ ਲਈ ਬਣ ਰਹੇ ...
ਅੰਮਿ੍ਤਸਰ, 30 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ) - ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ, ਅੰਮਿ੍ਤਸਰ ਵਿਖੇ ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ (ਸਿੱਖਿਆ ਸੈੱਲ), ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਾਲਜ ਦੇ ਭਾਸ਼ਾ ਮੰਚ, ਪੋਸਟ ਗ੍ਰੈਜੂਏਟ, ਪੰਜਾਬੀ ...
ਅੰਮਿ੍ਤਸਰ, 30 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ) - ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲਾ ਵਲੋਂ ਦੇਸ਼ ਭਰ 'ਚ 3 ਦਸੰਬਰ ਸ਼ਨੀਵਾਰ ਨੂੰ ਅਪੁਆਇੰਟਮੈਂਟ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ, ਜਿਸ ਤਹਿਤ ਅੰਮਿ੍ਤਸਰ ਸਥਿਤ ਖੇਤਰੀ ਪਾਸਪੋਰਟ ਦਫਤਰ ਅੰਮਿ੍ਤਸਰ ਵਿਖੇ ਵੀ ...
ਅੰਮਿ੍ਤਸਰ, 30 ਨਵੰਬਰ (ਹਰਮਿੰਦਰ ਸਿੰਘ) - ਭਾਜਪਾ ਦੀ ਸੂਬਾ ਕਾਰਜਕਾਰਨੀ ਦੇ ਮੈਂਬਰ ਕਰਨਪਾਲ ਸਿੰਘ ਚਾਵਲਾ ਨੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਮੁਲਾਕਾਤ ਕੀਤੀ | ਇਸ ਮੌਕੇ ਉਨ੍ਹਾਂ ਸ: ਪੁਰੀ ਨੂੰ ਪੰਜਾਬ ਦੇ ਹਲਾਤਾਂ ਤੋਂ ਜਾਣੂ ਕਰਵਾਇਆ ਅਤੇ ਸਮਾਰਟ ਸਿਟੀ ...
ਝਬਾਲ, 30 ਨਵੰਬਰ (ਸਰਬਜੀਤ ਸਿੰਘ)-ਬਾਬਾ ਬੁੱਢਾ ਬੀੜ ਸਾਹਿਬ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਸੰਤੋਖ ਸਿੰਘ, ਡਾਇਰੈਕਟਰ ਡਾ. ਜੋਗਿੰਦਰ ਸਿੰਘ ਕੈਰੋਂ ਤੇ ਸਮੂਹ ਪ੍ਰਬੰਧਕ ਕਮੇਟੀ ਮੈਂਬਰਾਂ ਦੀ ਰਹਿਨੁਮਾਈ ਹੇਠ ਚੱਲ ਰਹੇ ਬਾਬਾ ਬੁੱਢਾ ਕਾਲਜ, ਬੀੜ ਸਾਹਿਬ ਦੇ ...
ਅੰਮਿ੍ਤਸਰ, 30 ਨਵੰਬਰ (ਹਰਮਿੰਦਰ ਸਿੰਘ) - ਵੱਧ ਰਹੀ ਗ਼ਰੀਬੀ ਦੀ ਦਰ ਕਾਰਨ ਵੈਸੇ ਤਾਂ ਦੇਸ਼ ਭਰ ਵਿਚ ਭਿਖਾਰੀਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ | ਅੰਮਿ੍ਤਸਰ ਸ਼ਹਿਰ ਜੋ ਦੇਸ਼ ਦਾ ਆਖ਼ਰੀ ਸਟੇਸ਼ਨ ਹੋਣ ਅਤੇ ਇਸ ਨਗਰੀ ਦੀ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਕਰਕੇ ਇਥੇ ...
ਹਰੀਕੇ ਪੱਤਣ, 30 ਨਵੰਬਰ (ਸੰਜੀਵ ਕੁੰਦਰਾ)-ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਧੱਤਲ ਦੀ ਪਰਮ ਅਕੈਡਮੀ ਦੀ ਵਿਦਿਆਰਥਣ ਰਿਦਮ ਕੌਰ ਨੇ ਨੀਟ ਦਾ ਟੈੱਸਟ ਕਲੀਅਰ ਕਰ ਕੇ ਮੈਰਿਟ ਲਿਸਟ ਹਾਸਲ ਕਰਦਿਆਂ ਐੱਮ. ਬੀ. ਬੀ. ਐੱਸ. ਲਈ ਸਰਕਾਰੀ ਕਾਲਜ ਵਿਚ ਸੀਟ ਹਾਸਲ ਕੀਤੀ ਹੈ, ਜੋ ਕਿ ...
ਤਰਨ ਤਾਰਨ, 30 ਨਵੰਬਰ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਵਿਚ ਦੰਦਾਂ ਦੇ ਪੰਦਰਵਾੜੇ ਦੀ ਸਮਾਪਤੀ ਮੌਕੇ ਸਿਵਲ ਸਰਜਨ ਡਾ. ਦਿਲਬਾਗ ਸਿੰਘ ਤੇ ਜ਼ਿਲ੍ਹਾ ਡੈਂਟਲ ਅਫ਼ਸਰ ਡਾ. ਵੇਦ ਪ੍ਰਕਾਸ਼ ਵਲੋਂ ਉਨ੍ਹਾਂ ਗ਼ਰੀਬ ਤੇ ਲੋੜਵੰਦ ਬਜ਼ੁਰਗਾਂ ਨੂੰ ਦੰਦਾਂ ਦੇ ਸੈੱਟ ਵੰਡੇ ...
ਪੱਟੀ, 30 ਨਵੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਸ੍ਰੀ ਗੁਰੂ ਅੰਗਦ ਦੇਵ ਜੀ ਕਾਲਜ ਖਡੂਰ ਸਾਹਿਬ ਵਿਖੇ ਪਦਮ ਸ੍ਰੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਵਲੋਂ ਵਾਤਾਵਰਨ ਸੰਬਧੀ ...
ਤਰਨ ਤਾਰਨ, 30 ਨਵੰਬਰ (ਪਰਮਜੀਤ ਜੋਸ਼ੀ)-ਮਮਤਾ ਨਿਕੇਤਨ ਸਕੂਲ ਤਰਨ ਤਾਰਨ ਵਿਖੇ ਹਿੰਦ ਦੀ ਚਾਦਰ ਨਾਲ ਜਾਣੇ ਜਾਂਦੇ ਸਿੱਖਾਂ ਦੇ ਨੌਵੇਂ ਗੁਰੂੂੂ ਸ੍ਰੀ ਗੁਰੂੂੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ 'ਤੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਬੱਚਿਆਂ ...
ਤਰਨ ਤਾਰਨ, 30 ਨਵੰਬਰ (ਇਕਬਾਲ ਸਿੰਘ ਸੋਢੀ)-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਵਿੰਦਰਪਾਲ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਬਲਾਕ ਪੱਧਰ 'ਤੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਪਲੇਸਮੈਂਟ ਕੈਪਾਂ ਤੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਤਰਨ ਤਾਰਨ ...
ਪੱਟੀ, 30 ਨਵੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਸਿਵਲ ਸਰਜਨ ਤਰਨ ਤਾਰਨ ਡਾ. ਦਿਲਬਾਗ ਸਿੰਘ, ਜ਼ਿਲ੍ਹਾ ਡੈਂਟਲ ਹੈਲਥ ਅਫ਼ਸਰ ਡਾ. ਵੇਦ ਪ੍ਰਕਾਸ਼ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਵਿੰਦਰ ਭਗਤ ਸਿਵਲ ਹਸਪਤਾਲ ਪੱਟੀ ...
ਖਡੂਰ ਸਾਹਿਬ, 30 ਨਵੰਬਰ (ਰਸ਼ਪਾਲ ਸਿੰਘ ਕੁਲਾਰ)-ਸ੍ਰੀ ਅਕਾਲ ਤਖ਼ਤ ਸਾਹਿਬ ਅੰਮਿ੍ਤਸਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਅਰੰਭ ਹੋਈ ਖ਼ਾਲਸਾ ਵਹੀਰ ਅੱਜ ਅੱਠ ਗੁਰੂ ਸਾਹਿਬਾਨ ਦੀ ਚਰਨਛੋਹ ਪ੍ਰਾਪਤ ਇਤਿਹਾਸਕ ਨਗਰ ...
ਫਤਿਆਬਾਦ, 30 ਨਵੰਬਰ (ਹਰਵਿੰਦਰ ਸਿੰਘ ਧੂੰਦਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਪੁਨਰਗਠਨ ਕਰਦਿਆਂ ਪਾਰਟੀ ਦੇ ਮੁੱਖ ਸਰਪ੍ਰਸਤ, ਸਰਪ੍ਰਸਤ, ਸਲਾਹਕਾਰ ਬੋਰਡ ਤੇ ਦਲ ਦੀ ਕੋਰ ਕਮੇਟੀ ਦਾ ਐਲਾਨ ਕਰ ਦਿੱਤਾ, ਜਿਸ ...
ਸਰਹਾਲੀ ਕਲਾਂ, 30 ਨਵੰਬਰ (ਅਜੇ ਸਿੰਘ ਹੁੰਦਲ)-ਦੇਸ਼ ਭਗਤ ਬਾਬਾ ਵਿਸਾਖਾ ਜੀ ਦੀ ਬਰਸੀ 'ਤੇ 6 ਦਸੰਬਰ ਨੂੰ ਕੀਤੀ ਜਾਣ ਵਾਲੀ ਕਾਨਫਰੰਸ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ | ਜਾਣਕਾਰੀ ਦਿੰਦਿਆਂ ਕਾਮਰੇਡ ਦਦੇਹਰ ਸਾਹਿਬ ਨੇ ਦੱਸਿਆ ਦੇਸ਼ ਭਗਤ ਬਾਬਾ ਵਿਸਾਖਾ ਸਿੰਘ ਤੇ ਹੋਰ ...
ਮੀਆਂਵਿੰਡ, 30 ਨਵੰਬਰ (ਸੰਧੂ)-ਦਿਹਾਤੀ ਮਜ਼ਦੂਰ ਸਭਾ ਵਲੋਂ ਅੱਤਵਾਦੀਆਂ ਹੱਥੋਂ ਮਾਰੇ ਗਏ ਸੂਬਾ ਆਗੂ ਗੁਰਨਾਮ ਸਿੰਘ ਉੱਪਲ ਦੀ ਸ਼ਹੀਦੀ ਸਮਾਰਕ 'ਤੇ ਫੁੱਲ ਭੇਟ ਕਰਨ ਤੋਂ ਬਾਅਦ ਮਜ਼ਦੂਰਾਂ ਦਾ ਭਰਵਾਂ ਇਕੱਠ ਕੀਤਾ ਗਿਆ | ਇਸ ਮੌਕੇ ਸਭਾ ਦੇ ਸੂਬਾ ਜਨਰਲ ਸਕੱਤਰ ਗੁਰਨਾਮ ...
ਤਰਨ ਤਾਰਨ, 30 ਨਵੰਬਰ (ਹਰਿੰਦਰ ਸਿੰਘ)-ਤਰਨ ਤਾਰਨ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮਾਝਾ ਪਬਲਿਕ ਸਕੂਲ ਵਿਖੇ 13ਵਾਂ ਖੇਡ ਸਮਾਰੋਹ ਆਪਣੇ ਪਹਿਲੇ ਪੜਾਅ ਵਿਚ ਮੁਕੰਮਲ ਹੋਇਆ | ਖੇਡ ਸਮਾਰੋਹ ਦੀ ਸ਼ੁਰੂਆਤ ਨੰਨੇ ਮੁੰਨੇ ਬੱਚਿਆਂ ਵਲੋਂ ਸਵਾਗਤਮ ਗੀਤ ਨਾਲ ਹੋਈ | ਖੇਡ ...
ਤਰਨ ਤਾਰਨ, 30 ਨਵੰਬਰ (ਹਰਿੰਦਰ ਸਿੰਘ)-ਭਾਰਤ ਸਰਕਾਰ ਦੇ ਨੈਸ਼ਨਲ ਟਰੱਸਟ ਦੀ ਨਿਰਮਾਇਆ ਸਿਹਤ ਬੀਮਾ ਯੋਜਨਾ ਸਕੀਮ ਰਾਹੀਂ ਬੌਧਿਕ ਦਿਵਿਆਂਗਤਾ (ਐੱਮ. ਆਰ.), ਓਟੀਸਟਿਕ ਦਿਵਿਆਂਗਜਨ, ਸੈਰੀਬਲ ਪਾਲਿਸੀ, ਮਲਟੀਪਲ ਡਿਸੇਬਿਲਟੀ ਚਾਰ ਦਿਵਿਆਂਗਤਾਵਾਂ ਨਾਲ ਸਬੰਧ ਰੱਖਣ ਵਾਲੇ ...
ਜੀਓਬਾਲਾ, 30 ਨਵੰਬਰ (ਰਜਿੰਦਰ ਸਿੰਘ ਰਾਜੂ)-ਯੂਥ ਅਕਾਲੀ ਦਲ ਤਰਨ ਤਾਰਨ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਸਾਬਕਾ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਨੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੁਮਾਣਾ ਨਾਲ ਮੁਲਾਕਾਤ ਕੀਤੀ | ਇਸ ਦੌਰਾਨ ਉਨ੍ਹਾਂ ਬੰਟੀ ...
ਗੋਇੰਦਵਾਲ ਸਾਹਿਬ, 30 ਨਵੰਬਰ (ਸਕੱਤਰ ਸਿੰਘ ਅਟਵਾਲ)-ਸਮਾਂ ਪ੍ਰਬੰਧਨ (ਟਾਈਮ ਮੈਨੇਜਮੈਂਟ) ਦੇ ਵਿਸ਼ੇ 'ਤੇ ਬਿ੍ਟਿਸ਼ ਵਿਕਟੋਰੀਆ ਸਕੂਲ ਦੇ ਅਧਿਆਪਕਾਂ ਦੀ ਇਕ ਦਿਨਾਂ ਵਰਕਸ਼ਾਪ ਲਗਾਈ ਗਈ | ਇਸ ਮੌਕੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਮੋਟੀਵੇਸ਼ਨਲ ਸਪੀਕਰ ਤੇ ਕੈਰੀਅਰ ...
ਝਬਾਲ, 30 ਨਵੰਬਰ (ਸੁਖਦੇਵ ਸਿੰਘ)-ਮਲਟੀਪਰਪਜ਼ ਹੈਲਥ ਇੰਮਪਲਾਈਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀ ਹੋਈ ਚੋਣ ਵਿਚ ਮਾਝੇ ਦੇ ਨੌ ਅਹੁਦੇਦਾਰ ਚੁਣੇ ਗਏ | ਚੋਣ ਦੌਰਾਨ ਕੁਲਵੀਰ ਸਿੰਘ ਮੋਗਾ ਨੂੰ ਤੀਸਰੀ ਵਾਰ ਸਰਬਸੰਮਤੀ ਨਾਲ ਸੂਬਾ ਪ੍ਰਧਾਨ ਚੁਣਿਆ ਗਿਆ | ਇਸ ਸਬੰਧੀ ...
ਤਰਨ ਤਾਰਨ, 30 ਨਵੰਬਰ (ਇਕਬਾਲ ਸਿੰਘ ਸੋਢੀ)-ਜ਼ਿਲ੍ਹਾ ਰੁਜਗਾਰ ਤੇ ਕਾਰੋਬਾਰ ਬਿਊਰੋ ਵਲੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਵਿੰਦਰਪਾਲ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਬਲਾਕ ਪੱਧਰ 'ਤੇ ਪਲੇਸਮੈਂਟ ਕੈਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ | ਪਲੇਸਮੈਂਟ ਕੈਂਪ ਲੜੀਵਾਰ ...
ਖਡੂਰ ਸਾਹਿਬ, 30 ਨਵੰਬਰ (ਰਸ਼ਪਾਲ ਸਿੰਘ ਕੁਲਾਰ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਸ੍ਰੀ ਖਡੂਰ ਸਾਹਿਬ ਦੇ ਜ਼ੋਨ ਪ੍ਰਧਾਨ ਪਾਖਰ ਸਿੰਘ ਲਾਲਪੁਰਾ ਅਤੇ ਪਿ੍ੰਸੀਪਲ ਨਵਤੇਜ ਸਿੰਘ ਏਕਲਗੱਡਾ ਨੇ ਡੀ. ਸੀ. ਦਫ਼ਤਰ ਤਰਨ ਤਾਰਨ ਵਿਖੇ ਲੱਗੇ ਧਰਨੇ ਵਿਚ ...
ਚੋਹਲਾ ਸਾਹਿਬ, 30 ਨਵੰਬਰ (ਬਲਵਿੰਦਰ ਸਿੰਘ)-ਗੁਰਦੁਆਰਾ ਸ੍ਰੀ ਚੋਹਲਾ ਸਾਹਿਬ ਪਾਤਸ਼ਾਹੀ ਪੰਜਵੀਂ ਦੇ ਮੈਨੇਜਰ ਨਿਰਮਲ ਸਿੰਘ ਕਾਹਲਵਾਂ, ਖਜਾਨਚੀ ਮਨਪ੍ਰੀਤ ਸਿੰਘ ਨੂੰ ਪੰਜਾਬ ਐਂਡ ਸਿੰਧ ਬੈਂਕ ਦੇ ਮੈਨੇਜਰ ਮਨਮੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ...
ਤਰਨ ਤਾਰਨ, 30 ਨਵੰਬਰ (ਹਰਿੰਦਰ ਸਿੰਘ)-ਪੀ. ਆਰ. ਟੀ. ਸੀ. ਬੱਸ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ ਜਦਕਿ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ | ਥਾਣਾ ਸਰਹਾਲੀ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜੇ ਵਿਚ ਲੈ ਕੇ ਬੱਸ ਡਰਾਈਵਰ ...
ਫਤਿਆਬਾਦ, 30 ਨਵੰਬਰ (ਹਰਵਿੰਦਰ ਸਿੰਘ ਧੂੰਦਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਸਰਪ੍ਰਸਤ, ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੇ ਵਿਰਸਾ ਸਿੰਘ ਵਲਟੋਹਾ ਨੂੰ ...
ਤਰਨ ਤਾਰਨ, 30 ਨਵੰਬਰ (ਹਰਿੰਦਰ ਸਿੰਘ)-ਤਜਰਬੇਕਾਰ ਵੀਜ਼ਾ ਮਾਹਿਰ ਗੈਵੀ ਕਲੇਰ ਇਕ ਵਾਰ ਫਿਰ ਸਪਾਊਸ ਵਿਦਿਆਰਥੀਆਂ ਲਈ ਆਸਟ੍ਰੇਲੀਆ ਤੇ ਯੂ. ਕੇ. ਜਾਣ ਦਾ ਬੇਹਤਰੀਨ ਮੌਕਾ ਲੈ ਕੇ ਆਏ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵੀਜ਼ਾ ਮਾਹਿਰ ਗੈਵੀ ਕਲੇਰ ਨੇ ਦੱਸਿਆ ਕਿ ਜਿਹੜੇ ...
ਪੱਟੀ, 30 ਨਵੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਕਾਂਗਰਸ ਸਰਕਾਰ ਵੇਲੇ ਦੀ ਬੰਦ ਪਈ ਸ਼ੇਰੋਂ ਦੀ ਪਸ਼ੂ ਮੰਡੀ ਨੂੰ ਚਾਲੂ ਕਰਵਾ ਦਿੱਤਾ ਗਿਆ ਹੈ | ਇਹ ਵਿਚਾਰ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸ਼ੇਰੋਂ ਮੰਡੀ ਦਾ ਨਿਰੀਖਣ ਕਰਨ ਉਪਰੰਤ ...
ਮੀਆਂਵਿੰਡ, 30 ਨਵੰਬਰ (ਸੰਧੂ)-ਅੰਮਿ੍ਤ ਸੰਚਾਰ ਲਹਿਰ ਨੂੰ ਲੈ ਕੇ ਤੇ ਨਸ਼ਿਆਂ ਵਿਚ ਪਈ ਨੌਜ਼ਵਾਨੀ ਨੂੰ ਬਚਾਉਣ ਲਈ 'ਵਾਰਿਸ ਪੰਜਾਬ' ਦੀ ਜਥੇਬੰਦੀ ਦੇ ਆਗੂ ਅੰਮਿ੍ਤਪਾਲ ਸਿੰਘ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ...
ਗੋਇਦਵਾਲ ਸਾਹਿਬ, 30 ਨਵੰਬਰ (ਸਕੱਤਰ ਸਿੰਘ ਅਟਵਾਲ)-ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਕੁਲਦੀਪ ਸਿੰਘ ਔਲਖ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੂੰ ਲਵਾਰਿਸ ਛੱਡ ਕੇ ਦੂਜੇ ਸੂਬਿਆਂ ਵਿਚ ਚੋਣ ਪ੍ਰਚਾਰ ਕਰ ਰਹੇ ਹਨ, ਪਰ ਪੰਜਾਬ ਵਿਚ ਅੱਜ ...
ਤਰਨ ਤਾਰਨ, 30 ਨਵੰਬਰ (ਹਰਿੰਦਰ ਸਿੰਘ)-ਡਾ. ਰਿਸ਼ੀਪਾਲ ਸਿੰਘ ਨੇ ਡਿਪਟੀ ਕਮਿਸ਼ਨਰ ਤਰਨ ਤਾਰਨ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ | ਉਹ 2014 ਬੈਚ ਦੇ ਆਈ. ਏ. ਐੱਸ. ਅਧਿਕਾਰੀ ਹਨ ਅਤੇ ਉਨ੍ਹਾਂ ਦਾ ਪਿਛੋਕੜ ਜ਼ਿਲ੍ਹਾ ਤਰਨ ਤਾਰਨ ਦਾ ਹੀ ਹੈ | ਆਪਣਾ ਅਹੁਦਾ ਸੰਭਾਲਣ ਤੋਂ ਪਹਿਲਾ ...
ਸਰਹਾਲੀ ਕਲਾਂ, 30 ਨਵੰਬਰ (ਅਜੇ ਸਿੰਘ ਹੁੰਦਲ)-ਅਮਰੀਕਾ ਵਿਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ 'ਸਮੁੰਦਰੀ' ਦੇ ਕਾਰਜਕਾਲ ਵਿਚ ਵਾਧਾ ਹੋਣ 'ਤੇ ਗੁਰੂ ਗੋਬਿੰਦ ਸਿੰਘ ਖ਼ਾਲਸਾ ਵਿਦਿਅਕ ਸੰਸਥਾਵਾਂ ਸਰਹਾਲੀ ਵਲੋਂ ਅਥਾਹ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ | ਖ਼ਾਲਸਾ ...
ਤਰਨ ਤਾਰਨ, 30 ਨਵੰਬਰ (ਹਰਿੰਦਰ ਸਿੰਘ)-ਅਜਮੇਰ ਸਿੰਘ ਕੱਲ੍ਹਾ ਪ੍ਰਧਾਨ ਪੰਜਾਬ ਰੋਡਵੇਜ਼ ਟਰਾਂਸਪੋਰਟ ਵਰਕਰ ਯੂਨੀਅਨ ਤਰਨ ਤਾਰਨ ਜੋ ਪੰਜਾਬ ਰੋਡਵੇਜ਼ ਡੀਪੂ ਤਰਨ ਤਾਰਨ ਵਿਖੇ ਟੀ. ਜੀ.-1 ਦੇ ਅਹੁਦੇ ਤੋਂ ਅੱਜ 30 ਨਵੰਬਰ ਨੂੰ 31 ਸਾਲ ਦੀ ਸੇਵਾ ਕਰਨ ਉਪਰੰਤ ਸੇਵਾ ਮੁਕਤ ਹੋਏ ...
ਤਰਨ ਤਾਰਨ, 30 ਨਵੰਬਰ (ਪਰਮਜੀਤ ਜੋਸ਼ੀ)-ਪੰਜਾਬ 'ਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਕਾਸ ਕਰਨ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਜੋ ਕਿ ਸਭ ਖੋਖਲੇ ਸਾਬਿਤ ਹੋ ਰਹੇ ਹਨ, ਜਿਸ ਦੀ ਮਿਸਾਲ ਮੁਹੱਲਾ ਨਾਨਕਸਰ ਨੂੰ ਜਾਣ ਵਾਲੀ ਰੋਹੀ ਕੰਢੇ ਵਾਲੀ ਸੜਕ ਤੋਂ ਮਿਲਦੀ ਹੈ, ...
ਤਰਨ ਤਾਰਨ, 30 ਨਵੰਬਰ (ਹਰਿੰਦਰ ਸਿੰਘ)-ਬੀਤੇ ਦਿਨ ਐੱਨ. ਆਈ. ਏ. (ਨੈਸ਼ਨਲ ਇੰਨਵੈਸਟੀਗੇਸ਼ਨ ਏਜੰਸੀ) ਵਲੋਂ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਮਰਹਾਣਾ ਵਿਖੇ ਐਡਵੋਕੇਟ ਹੀਰਾ ਸਿੰਘ ਸੰਧੂ ਤੇ ਗੁਰਦਿਆਲ ਸਿੰਘ ਸੰਧੂ ਦੇ ਘਰ ਵਿਚ ਕੀਤੀ ਗਈ ਛਾਪੇਮਾਰੀ ਦੇ ਵਿਰੋਧ ਵਿਚ ...
ਗੋਇੰਦਵਾਲ ਸਾਹਿਬ, 30 ਨਵੰਬਰ (ਸਕੱਤਰ ਸਿੰਘ ਅਟਵਾਲ)-ਗੋਇੰਦਵਾਲ ਸਾਹਿਬ ਡੇਰਾ ਚਰਨ ਬਾਗ ਗੋਇੰਦਵਾਲ ਸਾਹਿਬ ਵਾਲੇ ਬਾਬਾ ਸੁਬੇਗ ਸਿੰਘ ਜੋ ਗੁਰਦੁਆਰਾ ਬੀੜ੍ਹ ਸਾਹਿਬ, ਗੁਰਦੁਆਰਾ ਸੰਨ੍ਹ ਸਾਹਿਬ, ਗੁਰਦੁਆਰਾ ਗੁਰੂ ਕੀ ਵਡਾਲੀ ਤੋਂ ਇਲਾਵਾ ਹਰਿਆਣਾ 'ਚ ਗੁਰਦੁਆਰਾ ...
ਤਰਨ ਤਾਰਨ, 30 ਨਵੰਬਰ (ਹਰਿੰਦਰ ਸਿੰਘ)-ਡਾਇਰੈਕਟਰ ਸਿਹਤ ਪਰਿਵਾਰ ਭਲਾਈ ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਅਤੇ ਸਿਵਲ ਸਰਜਨ ਡਾ. ਦਿਲਬਾਗ ਸਿੰਘ ਦੀ ਅਗਵਾਈ ਵਿਚ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵਰਿੰਦਰਪਾਲ ਕੌਰ ਵਲੋਂ ਸ਼ਹਿਰੀ ਖੇਤਰਾਂ ਵਿਚ ਪੈਂਦੇ ਅਰਬਨ ...
ਤਰਨ ਤਾਰਨ, 30 ਨਵੰਬਰ (ਹਰਿੰਦਰ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਲੱਗੇ ਮੋਰਚੇ ਵਿਚ ਸੈਂਕੜੇ ਕਿਸਾਨ, ਮਜ਼ਦੂਰ ਤੇ ਨੌਜਵਾਨ ਹੋਏ ਸ਼ਾਮਿਲ ਹੋਏ ਅਤੇ ਕੱਲ੍ਹ ਨੂੰ ਹਜ਼ਾਰਾਂ ਬੀਬੀਆਂ ਮੋਰਚੇ ਵਿਚ ਸ਼ਾਮਿਲ ਹੋਣਗੀਆਂ | ਕਿਸਾਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX