ਫ਼ਿਰੋਜ਼ਪੁਰ, 30 ਨਵੰਬਰ (ਕੁਲਬੀਰ ਸਿੰਘ ਸੋਢੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਡੀ.ਸੀ ਦਫ਼ਤਰ ਅੱਗੇ ਲੱਗੇ ਪੱਕੇ ਮੋਰਚੇ ਦੇ 5ਵੇਂ ਦਿਨ ਪੂਰੇ ਜੋਸ਼ ਨਾਲ ਜ਼ੋਨ ਮਖੂ, ਫ਼ਿਰੋਜ਼ਪੁਰ-1 ਤੇ ਮਮਦੋਟ ਦੇ ਸੈਂਕੜੇ ਕਿਸਾਨਾਂ ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ | ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਨੇ ਐਲਾਨ ਕੀਤਾ ਕਿ 1 ਦਸੰਬਰ ਨੂੰ ਧਰਨੇ ਵਿਚ ਬੀਬੀਆਂ ਦੀ ਭਾਰੀ ਗਿਣਤੀ ਵਿਚ ਸ਼ਮੂਲੀਅਤ ਕਰਵਾਈ ਜਾਵੇਗੀ ਤੇ ਸਟੇਜ ਦੀ ਕਾਰਵਾਈ ਬੀਬੀਆਂ ਦੇ ਹਵਾਲੇ ਕੀਤੀ ਜਾਵੇਗੀ | ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵਲੋਂ ਚੋਣਾਂ ਵੇਲੇ ਸ਼ਹੀਦੇ ਆਜ਼ਮ ਸ: ਭਗਤ ਸਿੰਘ ਦੇ ਸੁਪਨਿਆਂ ਵਾਲਾ ਰਾਜ ਪ੍ਰਬੰਧ ਸਿਰਜਣ ਵਾਲੇ ਕਿਸਾਨਾਂ-ਮਜ਼ਦੂਰਾਂ ਤੇ ਆਮ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸੀ, ਜੋ ਕਿ ਹੁਣ ਤੱਕ ਖੋਖਲੇ ਸਾਬਤ ਹੋਏ ਹਨ | ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਪੰਜਾਬ ਦਾ ਅੰਨਦਾਤਾ ਤੇ ਆਮ ਵਰਗ ਇਕ ਵਾਰ ਫਿਰ ਥਾਂ-ਥਾਂ 'ਤੇ ਧਰਨੇ ਲਾਉਣ ਲਈ ਮਜਬੂਰ ਹੋ ਰਿਹਾ ਹੈ | ਇਸ ਦੇ ਚੱਲਦੇ ਸੀਨੀਅਰ ਪੁਲਿਸ ਕਪਤਾਨ ਕੰਵਰਦੀਪ ਕੌਰ ਵਲੋਂ ਕਿਸਾਨਾਂ ਦੇ ਵਫ਼ਦ ਨਾਲ ਮੀਟਿੰਗ ਕੀਤੀ ਗਈ ਤੇ ਜ਼ਿਲ੍ਹੇ ਭਰ ਦੇ ਸਾਰੇ ਥਾਣਿਆਂ ਨਾਲ ਸਬੰਧਿਤ ਮਸਲਿਆਂ 'ਤੇ ਵਿਚਾਰ-ਵਟਾਂਦਰਾ ਕਰਕੇ ਪੈਡਿੰਗ ਪਏ ਮਸਲਿਆਂ ਦਾ ਹੱਲ ਜਲਦੀ ਕਰਨ ਦਾ ਭਰੋਸਾ ਦਿੱਤਾ ਗਿਆ | ਇਸ ਪਿੱਛੋਂ ਕਿਸਾਨ ਆਗੂਆਂ ਵਲੋਂ ਜ਼ਿਲ੍ਹਾ ਭਰ ਦੇ ਕਮੇਟੀ ਮੈਂਬਰਾਂ ਨਾਲ ਮੀਟਿੰਗ ਕਰਕੇ ਚੱਲ ਰਹੇ ਮੋਰਚੇ 'ਤੇ ਵਿਚਾਰ ਵਟਾਂਦਰਾ ਕੀਤਾ ਤੇ ਮੋਰਚੇ ਨੂੰ ਲੰਮਾ ਸਮਾਂ ਚਲਾਉਣ ਤੇ ਹੋਰ ਤੇਜ਼ ਕਰਨ ਦਾ ਐਲਾਨ ਕੀਤਾ | ਇਸ ਮੌਕੇ ਨਰਿੰਦਰਪਾਲ ਸਿੰਘ ਜਤਾਲਾ, ਵੀਰ ਸਿੰਘ ਨਿਜਾਮਦੀਨ ਵਾਲਾ, ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ, ਗੁਰਮੇਲ ਸਿੰਘ ਫੱਤੇਵਾਲਾ, ਮੰਗਲ ਸਿੰਘ ਸਵਾਈਕੇ, ਗੁਰਦਿਆਲ ਸਿੰਘ ਟਿੱਬੀ ਕਲਾਂ, ਹਰਪਾਲ ਸਿੰਘ ਜਤਾਲਾ, ਸੰਦੀਪ ਸਿੰਘ, ਪ੍ਰਗਟ ਸਿੰਘ ਲਹਿਰਾ, ਬੂਟਾ ਸਿੰਘ ਕਰੀ ਕਲਾਂ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ |
ਫ਼ਿਰੋਜ਼ਸ਼ਾਹ/ਕੁੱਲਗੜ੍ਹੀ, 30 ਨਵੰਬਰ (ਸਰਬਜੀਤ ਸਿੰਘ ਧਾਲੀਵਾਲ, ਸੁਖਜਿੰਦਰ ਸਿੰਘ ਸੰਧੂ)-ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਪਿਆਰੇਆਣਾ ਨਜ਼ਦੀਕ ਮੌਸਮ ਦੀ ਪਹਿਲੀ ਸੰਘਣੀ ਧੁੰਦ ਕਾਰਨ ਇਕ ਕਾਰ ਅਤੇ ਟਰੱਕ ਟਰਾਲਾ ਦੇ ਟਕਰਾਅ ਜਾਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ...
ਕੁੱਲਗੜ੍ਹੀ, 30 ਨਵੰਬਰ (ਸੁਖਜਿੰਦਰ ਸਿੰਘ ਸੰਧੂ)-ਥਾਣਾ ਕੁੱਲਗੜ੍ਹੀ ਦੇ ਮੁਖੀ ਇੰਸਪੈਕਟਰ ਗੁਰਜੰਟ ਸਿੰਘ ਸੰਧੂ ਦੀ ਅਗਵਾਈ ਹੇਠ ਸਬ-ਇੰਸਪੈਕਟਰ ਸੋਨੇ ਨੇ ਦੌਰਾਨੇ ਗਸ਼ਤ ਮੁਖ਼ਬਰ ਖ਼ਾਸ ਦੀ ਇਤਲਾਹ 'ਤੇ ਪਿੰਡ ਸ਼ੇਰ ਖਾਂ ਤੋਂ ਤਖ਼ਤੂਵਾਲਾ ਨੂੰ ਜਾਂਦੀ ਸੜਕ ਤੋਂ ਇਕ ...
ਫ਼ਿਰੋਜ਼ਪੁਰ, 30 ਨਵੰਬਰ (ਕੁਲਬੀਰ ਸਿੰਘ ਸੋਢੀ)-ਬੀਤੇ ਦਿਨ ਸੀ.ਆਈ.ਏ. ਸਟਾਫ਼ ਵਲੋਂ ਥਾਣਾ ਸਦਰ ਅਧੀਨ ਆਉਂਦੇ ਪਿੰਡ ਖਲਚੀਆਂ ਕਦੀਮ ਵਿਚ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੌਰਾਨ ਇਕ ਨੌਜਵਾਨ ਨੂੰ ਕਾਬੂ ਕਰਕੇ ਨਸ਼ਾ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ | ਜਾਣਕਾਰੀ ...
ਜ਼ੀਰਾ, 30 ਨਵੰਬਰ (ਮਨਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਹਰਦਿਆਲ ਸਿੰਘ ਅਲੀਪੁਰ ਅਤੇ ਜਿਲ੍ਹਾ ...
ਜ਼ੀਰਾ, 30 ਨਵੰਬਰ (ਪ੍ਰਤਾਪ ਸਿੰਘ ਹੀਰਾ)-ਸ਼ਰਾਬ ਫ਼ੈਕਟਰੀ ਅੱਗੇ ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ 40 ਤੋਂ ਵੱਧ ਪਿੰਡਾਂ ਵਲੋਂ ਪਿਛਲੇ 4 ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੇ ਧਰਨੇ ਸੰਬੰਧੀ ਸਰਕਾਰ ਹਰ ਰੋਜ਼ ਕੋਈ ਨਾ ਕੋਈ ਨਵਾਂ ਪੈਂਤੜਾ ਬਦਲਦੀ ਹੈ | ...
ਫ਼ਿਰੋਜ਼ਪੁਰ, 30 ਨਵੰਬਰ (ਤਪਿੰਦਰ ਸਿੰਘ)-ਧੁੰਦ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਮਯੰਕ ਫਾਊਾਡੇਸ਼ਨ ਨੇ ਫ਼ਿਰੋਜ਼ਪੁਰ ਟ੍ਰੈਫ਼ਿਕ ਪੁਲਿਸ ਦੇ ਸਹਿਯੋਗ ਨਾਲ ਮੱਲਾਂਵਾਲਾ-ਮਖੂ ਰੋਡ 'ਤੇ ਚਾਰ ਪਹੀਆ ਵਾਹਨਾਂ ਅਤੇ ਸਾਈਕਲਾਂ 'ਤੇ ਰਿਫ਼ਲੈਕਟਰ ਲਗਾਏ ਗਏ | ਇਸ ...
ਫ਼ਿਰੋਜ਼ਪੁਰ, 30 ਨਵੰਬਰ (ਕੁਲਬੀਰ ਸਿੰਘ ਸੋਢੀ)-ਬੀਤੇ ਸੋਮਵਾਰ ਨੂੰ ਰੇਲਵੇ ਪੁਲ ਨੇੜੇ ਇਕ ਅਣਪਛਾਤੇ ਮੋਬਾਈਲ ਸਨੈਚਰ ਵਲੋਂ ਐਕਟਿਵਾ ਸਵਾਰ ਗੀਤਿਕਾ ਤੇ ਉਸ ਦੀ ਸਹੇਲੀ ਕੋਲੋਂ ਮੋਬਾਈਲ ਦੀ ਖੋਹ ਕੀਤੀ ਸੀ, ਜਿਸ ਦੌਰਾਨ ਗੀਤਿਕਾ ਨਾਮਕ ਲੜਕੀ ਗੰਭੀਰ ਜ਼ਖ਼ਮੀ ਹੋ ਗਈ ਸੀ, ...
- ਮਾਮਲਾ 6 ਮਹੀਨੇ ਪਹਿਲਾਂ ਵਿਆਹੀ ਲੜਕੀ ਦੀ ਮੌਤ ਦਾ-
ਫ਼ਿਰੋਜ਼ਪੁਰ, 30 ਨਵੰਬਰ (ਕੁਲਬੀਰ ਸਿੰਘ ਸੋਢੀ)-ਥਾਣਾ ਸਦਰ ਫ਼ਿਰੋਜ਼ਪੁਰ ਅਧੀਨ ਆਉਂਦੇ ਪਿੰਡ ਗੱਟੀ ਰਾਜੋ ਕੀ ਦੀ ਇਕ ਵਿਆਹੁਤਾ ਨੂੰ ਲਗਾਤਾਰ ਦਾਜ ਲਈ ਪ੍ਰੇਸ਼ਾਨ ਕਰਨ ਵਾਲੇ ਸਹੁਰੇ ਪਰਿਵਾਰ ਵਲੋਂ 27 ਨਵੰਬਰ ਨੂੰ ...
ਗੁਰੂਹਰਸਹਾਏ, 30 ਨਵੰਬਰ (ਕਪਿਲ ਕੰਧਾਰੀ)-ਗੁਰਦੇਵ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਮਾੜੇ ਕਲਾਂ ਨੇ ਦੱਸਿਆ ਕਿ ਉਹ ਕੱਲ੍ਹ ਕਿਸੇ ਕੰਮ ਦੇ ਲਈ ਗੁਰੂਹਰਸਹਾਏ ਸ਼ਹਿਰ ਵਿਖੇ ਆਇਆ ਸੀ ਅਤੇ ਉਸ ਨੇ ਆਪਣਾ ਮੋਟਰਸਾਈਕਲ ਫੁਹਾਰਾ ਚੌਕ ਦੇ ਕੋਲ ਬਣੇ ਸ਼ਿਵ ਮੰਦਰ ਦੇ ਅੰਦਰ ...
ਫ਼ਿਰੋਜ਼ਪੁਰ, 30 ਨਵੰਬਰ (ਗੁਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਪਾਰਟੀ ਦੇ ਮੁੱਖ ਸਰਪ੍ਰਸਤ, ਸਰਪ੍ਰਸਤ, ਸਲਾਹਕਾਰ ਬੋਰਡ ਅਤੇ ਕੋਰ ਕਮੇਟੀ ਦਾ ਕੀਤੇ ਐਲਾਨ ਵਿਚ ਜਨਮੇਜਾ ਸਿੰਘ ਸੇਖੋਂ ਸਾਬਕਾ ਕੈਬਨਿਟ ਮੰਤਰੀ ਪੰਜਾਬ ...
ਫ਼ਿਰੋਜ਼ਪੁਰ, 30 ਨਵੰਬਰ (ਤਪਿੰਦਰ ਸਿੰਘ)-ਨੀਤੀ ਆਯੋਗ ਅਤੇ ਬਾਈਜੂਜ਼ ਦੀ ਭਾਈਵਾਲੀ ਵਿਚ ਕਰੀਅਰ ਪਲੱਸ ਪ੍ਰੋਗਰਾਮ ਦਾ ਹਿੱਸਾ ਜ਼ਿਲ੍ਹੇ ਦੇ 27 ਹੋਣਹਾਰ ਵਿਦਿਆਰਥੀਆਂ ਨੂੰ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਮੈਡਮ ਅੰਮਿ੍ਤ ਸਿੰਘ ਵਲੋਂ ਟੈਬਲੈੱਟ ਅਤੇ ਬੈਗ ਵੰਡੇ ਗਏ | ਇਸ ...
ਜਲਾਲਾਬਾਦ, 30 ਨਵੰਬਰ (ਕਰਨ ਚੁਚਰਾ)-ਪਰਸਵਾਰਥ ਸਭਾ ਵਲੋਂ ਗਾਂਧੀ ਨਗਰ ਵਿਖੇ ਚੱਲ ਰਹੀ ਲੈਬੋਰਟਰੀ ਵਿਚ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਤਾਰ ਜਾਰੀ ਹੈ | ਹਫ਼ਤਾਵਾਰੀ ਕੈਂਪ ਜੋ ਕਿ ਬੁੱਧਵਾਰ ਅਤੇ ਐਤਵਾਰ ਨੂੰ ੂ ਲਗਾਏ ਜਾਂਦੇ ਹਨ ਵਿਚ ਲਗਾਤਾਰ ਸੇਵਾਵਾਂ ਦਿੱਤੀਆਂ ਜਾ ...
ਫ਼ਿਰੋਜ਼ਪੁਰ, 30 ਨਵੰਬਰ (ਤਪਿੰਦਰ ਸਿੰਘ)-ਨੈਸ਼ਨਲ ਫੂਡ ਸਕਿਉਰਿਟੀ ਐਕਟ 2013 ਅਧੀਨ ਆਟਾ-ਦਾਲ/ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਬਣਾਏ ਗਏ ਰਾਸ਼ਨ ਕਾਰਡਾਂ ਦੀ ਰੀ-ਵੈਰੀਫਿਕੇਸ਼ਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਜੇਕਰ ਕੋਈ ਰਾਸ਼ਨ ਕਾਰਡ ਹੋਲਡਰ ਅਯੋਗ ਪਾਇਆ ਗਿਆ ਤਾਂ ਉਸ ...
ਫ਼ਿਰੋਜ਼ਪੁਰ, 30 ਨਵੰਬਰ (ਰਾਕੇਸ਼ ਚਾਵਲਾ)-ਔਰਤਾਂ ਅਤੇ ਬੱਚਿਆਂ ਦੀ ਭਲਾਈ ਲਈ ਬਣੇ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਵਲੋਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਸਿਖਲਾਈ ਦੇ ਮੱਦੇਨਜ਼ਰ ਇਕ ਬੈਠਕ ਰੱਖੀ ਗਈ ਸੀ, ਜਿਸ ਵਿਚ ਦੇਸ਼ ਭਰ ਤੋਂ ਹਰ ਜ਼ਿਲ੍ਹੇ 'ਚੋਂ ਮਹਿਲਾ ...
ਮੱਲਾਂਵਾਲਾ, 30 ਨਵੰਬਰ (ਗੁਰਦੇਵ ਸਿੰਘ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਮੀਟਿੰਗ ਮੱਲਾਂਵਾਲਾ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਹਰਬੰਸ ਸਿੰਘ ਕੌੜਾ ਜ਼ਿਲ੍ਹਾ ਪ੍ਰਧਾਨ ਨੇ ਕੀਤੀ | ਮੀਟਿੰਗ ਵਿਚ ਜਥੇ: ਮਨਮੋਹਨ ਸਿੰਘ ਥਿੰਦ ਸਕੱਤਰ ...
ਫ਼ਿਰੋਜ਼ਪੁਰ, 30 ਨਵੰਬਰ (ਰਾਕੇਸ਼ ਚਾਵਲਾ)-ਪੰਜਾਬ ਰਾਜ ਕਾਨੂੰਨੀ ਸੇਵਾਵਾਂ ਦੇ ਨਿਰਦੇਸ਼ਾਂ ਅਧੀਨ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਿਰੋਜ਼ਪੁਰ ਮਿਸ ਏਕਤਾ ਉੱਪਲ ਦੀ ਅਗਵਾਈ ਹੇਠ ਕੇਂਦਰੀ ਜੇਲ੍ਹ ...
ਫ਼ਿਰੋਜ਼ਪੁਰ, 30 ਨਵੰਬਰ (ਰਾਕੇਸ਼ ਚਾਵਲਾ)-ਥਾਣਾ ਕੈਂਟ ਪੁਲਿਸ ਨੇ 20 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਚੁੰਗੀ ਨੰਬਰ 7 ਤੋਂ ਸ਼ਮਸ਼ਾਨਘਾਟ ਰੋਡ ਨੂੰ ਜਾ ...
ਫ਼ਿਰੋਜ਼ਪੁਰ, 30 ਨਵੰਬਰ (ਤਪਿੰਦਰ ਸਿੰਘ)-ਮਾਤ ਭਾਸ਼ਾ ਪੰਜਾਬੀ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਸਰਹੱਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿਖੇ ਨਵੰਬਰ ਮਹੀਨੇ ਨੂੰ ਪੰਜਾਬੀ ਮਾਂਹ ਵਜੋਂ ਮਨਾਇਆ ਗਿਆ, ਜਿਸ ਦੀ ਸਮਾਪਤੀ ...
ਫ਼ਿਰੋਜ਼ਪੁਰ, 30 ਨਵੰਬਰ (ਤਪਿੰਦਰ ਸਿੰਘ)-ਮਾਤ ਭਾਸ਼ਾ ਪੰਜਾਬੀ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਸਰਹੱਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿਖੇ ਨਵੰਬਰ ਮਹੀਨੇ ਨੂੰ ਪੰਜਾਬੀ ਮਾਂਹ ਵਜੋਂ ਮਨਾਇਆ ਗਿਆ, ਜਿਸ ਦੀ ਸਮਾਪਤੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX