ਤਾਜਾ ਖ਼ਬਰਾਂ


ਜੇਲ੍ਹ ਬਰੇਕ ਦੀ ਖੁਫੀਆ ਰਿਪੋਰਟ ਮਿਲਣ ਤੋਂ ਬਾਅਦ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਪੰਜਾਬ ਤੋਂ ਬਾਹਰ ਭੇਜ ਦਿੱਤਾ ਗਿਆ
. . .  1 day ago
ਰਿਕਟਰ ਸਕੇਲ 'ਤੇ 3.8 ਦੀ ਤੀਬਰਤਾ ਵਾਲਾ ਭੂਚਾਲ ਅੱਜ ਸ਼ਾਮ 6:51 ਵਜੇ ਮਨੀਪੁਰ ਦੇ ਮੋਇਰਾਂਗ ਵਿਚ ਆਇਆ
. . .  1 day ago
ਪਵਿੱਤਰ ਰਮਜ਼ਾਨ ਉਲ ਮੁਬਾਰਕ ਮਹੀਨੇ ਦਾ ਚੰਦ ਆਇਆ ਨਜ਼ਰ ,ਰੋਜ਼ਾ ਸਵੇਰੇ ਰੱਖਿਆ ਜਾਵੇਗਾ- ਮੁਫ਼ਤੀ-ਏ-ਆਜ਼ਮ , ਪੰਜਾਬ
. . .  1 day ago
ਮਲੇਰਕੋਟਲਾ, 23 ਮਾਰਚ (ਮੁਹੰਮਦ ਹਨੀਫ਼ ਥਿੰਦ)-ਮਲੇਰਕੋਟਲਾ ਦੀਆਂ ਵੱਖ-ਵੱਖ ਮਸਜਿਦਾਂ ਵਿਚ ਅੱਜ ਮਗ਼ਰਿਬ ਦੀ ਨਮਾਜ਼ ਅਦਾ ਕਰਨ ਤੋਂ ਬਾਅਦ ਮੁਸਲਿਮ ਭਾਈਚਾਰੇ ਵਲੋਂ ਰਮਜ਼ਾਨ ਉਲ ਮੁਬਾਰਕ ਦੇ ਚੰਦ ਨੂੰ ...
ਲੋਕ ਸਭਾ ’ਚ ‘ਦਿ ਅਪਰੋਪ੍ਰੀਏਸ਼ਨ ਬਿੱਲ, 2023’ ਪਾਸ, ਸਦਨ ਭਲਕੇ 24 ਮਾਰਚ ਤੱਕ ਮੁਲਤਵੀ
. . .  1 day ago
ਲੋਕ ਸਭਾ ’ਚ ‘ਦਿ ਅਪਰੋਪ੍ਰੀਏਸ਼ਨ ਬਿੱਲ, 2023’ ਪਾਸ, ਸਦਨ ਭਲਕੇ 24 ਮਾਰਚ ਤੱਕ ਮੁਲਤਵੀ
‘ਏਸ ਜਹਾਨੋਂ ਦੂਰ ਕਿਤੇ-ਚੱਲ ਜਿੰਦੀਏ’ 7 ਅਪ੍ਰੈਲ ਨੂੰ ਆਵੇਗੀ ਸਿਨੇਮਾਘਰਾਂ ’ਚ
. . .  1 day ago
ਚੰਡੀਗੜ੍ਹ, 23 ਮਾਰਚ- ਘੈਂਟ ਬੁਆਏਜ਼ ਐਂਟਰਟੇਨਮੈਂਟ ਤੇ ਨੀਰੂ ਬਾਜਵਾ ਐਂਟਰਟੇਨਮੈਂਟ ਵਲੋਂ ਪੇਸ਼ ਕੀਤੀ ਗਈ ਅਤੇ ਹੈਰੀ ਕਾਹਲੋਂ, ਕੁਲਵਿੰਦਰ ਬਿੱਲਾ ਅਤੇ ਸੰਤੋਸ਼ ਸੁਭਾਸ਼ ਥੀਟੇ ਵਲੋਂ ਬਣਾਈ ਗਈ ਫ਼ਿਲਮ ‘ਏਸ ਜਹਾਨੋਂ ਦੂਰ ਕਿਤੇ-ਚੱਲ ਜਿੰਦੀਏ’ 7 ਅਪ੍ਰੈਲ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਪੰਜਾਬ....
ਪੁਲਿਸ ਕਿਸੇ ਨੂੰ ਵੀ ਬੇਵਜ੍ਹਾ ਪਰੇਸ਼ਾਨ ਨਹੀਂ ਕਰੇਗੀ- ਆਈ.ਜੀ.
. . .  1 day ago
ਚੰਡੀਗੜ੍ਹ, 23 ਮਾਰਚ- ਆਈ. ਜੀ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਹਰਿਆਣਾ ਦੇ ਸ਼ਾਹਬਾਦ ਵਿਚ ਅੰਮ੍ਰਿਤਪਾਲ ਦੀ ਨਵੀਂ ਲੋਕੇਸ਼ਨ ਮਿਲੀ ਹੈ। ਪੁਲਿਸ ਅਨੁਸਾਰ ਉਹ 19 ਮਾਰਚ ਨੂੰ ਇੱਥੇ ਪਹੁੰਚਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਕਿਸੇ ਨੂੰ ਵੀ ਟਾਰਚਰ ਨਹੀਂ ਕੀਤਾ ਅਤੇ ਨਾ ਹੀ ਅਜਿਹਾ ਕੀਤਾ.....
30 ਮੁਲਜ਼ਮਾਂ ਦੀ ਹੋਵੇਗੀ ਗਿ੍ਫ਼ਤਾਰੀ, ਬਾਕੀਆਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਜਾਵੇਗਾ- ਆਈ. ਜੀ.
. . .  1 day ago
ਚੰਡੀਗੜ੍ਹ, 23 ਮਾਰਚ- ਅੰਮ੍ਰਿਤਪਾਲ ਮਾਮਲੇ ਵਿਚ ਪੰਜਾਬ ਪੁਲਿਸ ਦੇ ਆਈ. ਜੀ. ਸੁਖਚੈਨ ਸਿੰਘ ਗਿੱਲ ਵਲੋਂ ਪ੍ਰੈਸ ਕਾਨਫ਼ਰੰਸ ਕਰ ਜਾਣਕਾਰੀ ਦਿੱਤੀ ਗਈ ਕਿ ਇਸ ਮਾਮਲੇ ਵਿਚ ਹੁਣ ਤੱਕ 207 ਮੁਲਜ਼ਮ ਡਿਟੇਨ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਸਿਰਫ਼...
ਕੋਟਕਪੂਰਾ ਗੋਲੀ ਕਾਂਡ ਮਾਮਲਾ: ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ, ਆਈ.ਜੀ. ਪਰਮਰਾਜ ਉਮਰਾਨੰਗਲ ਅਤੇ ਐਸ.ਪੀ. ਚਰਨਜੀਤ ਸ਼ਰਮਾ ਨੂੰ ਹਾਈ ਕੋਰਟ ਤੋਂ ਮਿਲੀ ਅੰਤਰਿਮ ਜ਼ਮਾਨਤ
. . .  1 day ago
ਕੋਟਕਪੂਰਾ ਗੋਲੀ ਕਾਂਡ ਮਾਮਲਾ: ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ, ਆਈ.ਜੀ. ਪਰਮਰਾਜ ਉਮਰਾਨੰਗਲ ਅਤੇ ਐਸ.ਪੀ. ਚਰਨਜੀਤ ਸ਼ਰਮਾ ਨੂੰ ਹਾਈ ਕੋਰਟ ਤੋਂ ਮਿਲੀ ਅੰਤਰਿਮ ਜ਼ਮਾਨਤ
ਕਰਜ਼ੇ ਤੋਂ ਤੰਗ ਪਤੀ-ਪਤਨੀ ਨੇ ਫ਼ਾਹਾ ਲੈ ਕੀਤੀ ਖ਼ੁਦਕੁਸ਼ੀ
. . .  1 day ago
ਲਹਿਰਾਗਾਗਾ, 23 ਮਾਰਚ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) – ਲਹਿਰਾਗਾਗਾ ਦੇ ਨੇੜਲੇ ਪਿੰਡ ਬਖੋਰਾ ਕਲਾਂ ਵਿਖੇ ਕਰਜ਼ੇ ਅਤੇ ਗਰੀਬੀ ਤੋਂ ਤੰਗ ਆ ਕੇ ਮਜ਼ਦੂਰ ਪਤੀ-ਪਤਨੀ ਨੇ ਇਕੱਠਿਆਂ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਆਪਣੇ ਪਿੱਛੇ 2 ਨਾਬਾਲਗ ਬੱਚੇ ਛੱਡੇ ਗਏ ਹਨ। ਮ੍ਰਿਤਕ ਦੀ ਪਛਾਣ ਕਾਲਾ...
ਸਿੱਖ ਨੌਜਵਾਨਾਂ ਦੀ ਫ਼ੜੋ-ਫ਼ੜਾਈ ਲਈ ਭਾਈ ਮੰਡ ਤੇ ਹੋਰ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਤੇ ਕੇਂਦਰ ਸਰਕਾਰ ਦੀ ਕੀਤੀ ਨਿੰਦਾ
. . .  1 day ago
ਅੰਮ੍ਰਿਤਸਰ, 23 ਮਾਰਚ (ਜਸਵੰਤ ਸਿੰਘ ਜੱਸ)- ਸਰਬੱਤ ਖ਼ਾਲਸਾ ਵਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਹੋਰ ਸਿੱਖ ਆਗੂਆਂ ਨੇ ਪੰਜਾਬ ਵਿਚ ਸਿੱਖ ਨੌਜਵਾਨਾਂ ਦੀ ਫ਼ੜੋ-ਫ਼ੜਾਈ ਅਤੇ ਉਨ੍ਹਾਂ ’ਤੇ ਐਨ. ਐਸ. ਏ. ਵਰਗੀਆਂ ਧਾਰਾਵਾਂ ਲਾਏ ਜਾਣ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ...
ਸ਼ਹਿਰ ਦੇ ਬਾਹਰਵਾਰ ਦਰਜਨ ਦੇ ਕਰੀਬ ਲਿਖੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ
. . .  1 day ago
ਮਾਹਿਲਪੁਰ, 23 ਮਾਰਚ (ਰਜਿੰਦਰ ਸਿੰਘ)- ਬੀਤੀ ਦੇਰ ਰਾਤ ਸ਼ਰਾਰਤੀ ਅਨਸਰਾਂ ਵਲੋਂ ਮਾਹਿਲਪੁਰ ਸ਼ਹਿਰ ਦੇ ਬਾਹਰਵਾਰ ਮਾਹਿਲਪੁਰ –ਚੰਡੀਗੜ੍ਹ ਰੋਡ ’ਤੇ ਇਕ ਪੈਟਰੋਲ ਪੰਪ ਅਤੇ ਪੁੱਲ ਦੇ ਦੋਵੇਂ ਪਾਸੇ ਦਰਜਨ ਵੱਧ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਨਜ਼ਰ ਆਏ। ਪੁਲਿਸ ਕਰਮਚਾਰੀਆਂ......
ਹਰਿਆਣਾ ਦੇ ਸ਼ਾਹਾਬਾਦ ’ਚ ਅੰਮ੍ਰਿਤਪਾਲ ਸਿੰਘ ਨੂੰ ਪਨਾਹ ਦੇਣ ਵਾਲੀ ਔਰਤ ਕਾਬੂ: ਪੁਲਿਸ
. . .  1 day ago
ਸ਼ਾਹਬਾਦ ਮਾਰਕੰਡਾ, 23 ਮਾਰਚ (ਵਿਜੇ ਕੁਮਾਰ)- ਪੁਲਿਸ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅਤੇ ਖ਼ਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੀ ਭਾਲ ਕਰ ਰਹੀ ਹੈ। ਪੁਲਿਸ ਵਲੋਂ ਇਸ ਲਈ ਲਗਾਤਾਰ ਛਾਪੇਮਾਰੀ ਜਾਰੀ ਹੈ। ਅੰਮ੍ਰਿਤਪਾਲ ਸਿੰਘ 19, 20 ਅਤੇ 21 ਮਾਰਚ ਨੂੰ ਪੰਜਾਬ ਨਾਲ ਲੱਗਦੇ ਹਰਿਆਣਾ ਰਾਜ ਦੇ ਕੁਰੂਕਸ਼ੇਤਰ....
ਅੰਮ੍ਰਿਤਪਾਲ ਦਾ ਗੰਨਮੈਨ ਤਜਿੰਦਰ ਸਿੰਘ ਗਿੱਲ ਗਿ੍ਫ਼ਤਾਰ- ਡੀ.ਐਸ.ਪੀ.
. . .  1 day ago
ਖੰਨਾ, 23 ਮਾਰਚ- ਇੱਥੋਂ ਦੇ ਡੀ.ਐਸ.ਪੀ. ਹਰਸਿਮਰਤ ਸਿੰਘ ਨੇ ਦੱਸਿਆ ਕਿ ਇਕ ਵਿਅਕਤੀ ਜਿਸ ਦੀ ਪਛਾਣ ਤਜਿੰਦਰ ਸਿੰਘ ਗਿੱਲ ਵਜੋਂ ਹੋਈ ਹੈ, ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਉਹ ਅੰਮ੍ਰਿਤਪਾਲ ਸਿੰਘ ਕੋਲ ਗੰਨਮੈਨ ਵਜੋਂ ਕੰਮ ਕਰਦਾ ਸੀ। ਸੋਸ਼ਲ ਮੀਡੀਆ ’ਤੇ ਉਸ ਦੀਆਂ ਹਥਿਆਰਾਂ ਨਾਲ ਲੈਸ ਕਈ ਤਸਵੀਰਾਂ ਦੇਖੀਆਂ.....
ਲੋਕ ਸਭਾ ਦੀ ਕਾਰਵਾਈ ਸ਼ਾਮ 6 ਵਜੇ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 23 ਮਾਰਚ- ਅਡਾਨੀ ਮਾਮਲੇ ਦੀ ਜੇ.ਪੀ.ਸੀ. ਜਾਂਚ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰ ਦੇ ਹੰਗਾਮੇ ਦਰਮਿਆਨ ਲੋਕ ਸਭਾ ਦੀ ਕਾਰਵਾਈ ਸ਼ਾਮ 6 ਵਜੇ ਤੱਕ ਮੁਲਤਵੀ...
ਰਾਹੁਲ ਗਾਂਧੀ ਦੀ ਲੋਕਤੰਤਰੀ ਟਿੱਪਣੀ ਅਤੇ ਅਡਾਨੀ ਮੁੱਦੇ 'ਤੇ ਹੰਗਾਮੇ ਦਰਮਿਆਨ ਰਾਜ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ
. . .  1 day ago
ਰਾਹੁਲ ਗਾਂਧੀ ਦੀ ਲੋਕਤੰਤਰੀ ਟਿੱਪਣੀ ਅਤੇ ਅਡਾਨੀ ਮੁੱਦੇ 'ਤੇ ਹੰਗਾਮੇ ਦਰਮਿਆਨ ਰਾਜ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ
ਅੰਮ੍ਰਿਤਪਾਲ ਦੇ ਸਾਥੀ ਦੋ ਦਿਨਾਂ ਪੁਲਿਸ ਰਿਮਾਂਡ ’ਤੇ
. . .  1 day ago
ਅਜਨਾਲਾ, 23 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਅਦਾਲਤ ਵਲੋਂ ਅੰਮ੍ਰਿਤਪਾਲ ਦੇ 10 ਸਾਥੀਆਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।
ਅਸਾਮ: ਜੇਲ੍ਹ ਵਿਚ ਬੰਦ ਅੰਮ੍ਰਿਤਪਾਲ ਦੇ ਸਾਥੀ 24 ਘੰਟੇ ਨਿਗਰਾਨੀ ਹੇਠ- ਜੇਲ੍ਹ ਅਧਿਕਾਰੀ
. . .  1 day ago
ਡਿਬਰੂਗੜ੍ਹ (ਅਸਾਮ), 23 ਮਾਰਚ- ਡਿਬਰੂਗੜ੍ਹ ਕੇਂਦਰੀ ਜੇਲ੍ਹ ਦੇ ਇਕ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਲ੍ਹ ਵਿਚ ਬੰਦ ਕੱਟੜਪੰਥੀ ਪ੍ਰਚਾਰਕ ਅੰਮ੍ਰਿਤਪਾਲ ਸਿੰਘ ਦੇ ਚਾਚਾ ਸਮੇਤ ਸੱਤ ਸਾਥੀਆਂ ਨੂੰ ਸੀ.ਸੀ.ਟੀ.ਵੀ. ਦੀ 24 ਘੰਟੇ ਨਿਗਰਾਨੀ ਹੇਠ ਵੱਖ-ਵੱਖ ਕੋਠੜੀਆਂ ਵਿਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ....
ਵਿਸ਼ਵ ਬੈਂਕ ਦੇ ਪ੍ਰਧਾਨ ਲਈ ਅਮਰੀਕੀ ਉਮੀਦਵਾਰ ਅਜੈ ਬੰਗਾ ਅੱਜ ਤੋਂ ਭਾਰਤ ਦੌਰੇ ’ਤੇ
. . .  1 day ago
ਵਾਸ਼ਿੰਗਟਨ, 23 ਮਾਰਚ- ਵਿਸ਼ਵ ਬੈਂਕ ਦੇ ਪ੍ਰਧਾਨ ਲਈ ਅਮਰੀਕੀ ਉਮੀਦਵਾਰ ਅਜੈ ਬੰਗਾ ਅੱਜ ਤੋਂ ਦਿੱਲੀ ਦੇ ਦੋ ਦਿਨਾਂ ਦੌਰੇ ’ਤੇ ਹੋਣਗੇ, ਜਿੱਥੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕਰਨਗੇ ਅਤੇ ਭਾਰਤ ਦੀਆਂ....
ਆਂਧਰਾ ਪ੍ਰਦੇਸ਼: ਇਮਾਰਤ ਡਿੱਗਣ ਨਾਲ 3 ਲੋਕਾਂ ਦੀ ਮੌਤ
. . .  1 day ago
ਅਮਰਾਵਤੀ, 23 ਮਾਰਚ- ਵਿਸ਼ਾਖ਼ਾਪਟਨਮ ਦੇ ਕਲੈਕਟਰੇਟ ਨੇੜੇ ਰਾਮਜੋਗੀ ਪੇਟਾ ਵਿਚ ਬੀਤੀ ਰਾਤ ਇਕ ਤਿੰਨ ਮੰਜ਼ਿਲਾ ਇਮਾਰਤ ਡਿੱਗਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 3 ਜ਼ਖ਼ਮੀ ਹੋ ਗਏ। ਪ੍ਰਸ਼ਾਸ਼ਨ ਵਲੋਂ ਖ਼ੋਜ ਅਤੇ...
ਭਾਜਪਾ ਨੇ ਖ਼ੂਨਦਾਨ ਕੈਂਪ ਲਗਾ ਮਨਾਇਆ ਸ਼ਹੀਦੀ ਦਿਹਾੜਾ
. . .  1 day ago
ਅੰਮ੍ਰਿਤਸਰ, 23 ਮਾਰਚ (ਹਰਮਿੰਦਰ ਸਿੰਘ)- ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਨ ਭਾਜਪਾ ਵਲੋਂ ਖ਼ੂਨਦਾਨ ਕੈਂਪ ਲਗਾ ਕੇ ਮਨਾਇਆ ਗਿਆ। ਕੈਂਪ ਦਾ ਉਦਘਾਟਨ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਵਲੋਂ ਕੀਤਾ ਗਿਆ। ਇਸ ਮੌਕੇ ਰਾਜਿੰਦਰ ਮੋਹਨ ਸਿੰਘ ਛੀਨਾ, ਡਾ. ਰਾਜ ਕੁਮਾਰ ਵੇਰਕਾ.....
ਅੰਮ੍ਰਿਤਪਾਲ ਦੇ ਸਾਥੀਆਂ ਦੀ ਅਜਨਾਲਾ ਵਿਚ ਦਰਜ ਮੁਕੱਦਮਿਆਂ ਸੰਬੰਧੀ ਅਦਾਲਤ ’ਚ ਪੇਸ਼ੀ
. . .  1 day ago
ਅਜਨਾਲਾ, 23 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਪਾਲ ਦੇ ਸਾਥੀਆਂ ਨੂੰ ਅੱਜ ਅਜਨਾਲਾ ਵਿਚ ਦਰਜ ਮੁੱਕਦਮਾ ਨੰਬਰ 29 ਤੇ 39 ਸੰਬੰਧੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲਿਸ ਵਲੋਂ ਉਨ੍ਹਾਂ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਮੁੜ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਸਕਦਾ ਹੈ। ਇਹ ਜਾਣਕਾਰੀ.....
ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਭਰੀ ਪੰਜ-ਪੰਜ ਲੱਖ ਰੁਪਏ ਦੀ ਜ਼ਮਾਨਤ
. . .  1 day ago
ਫਰੀਦਕੋਟ, 23 ਮਾਰਚ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਤਤਕਾਲੀ ਐਸ.ਐਸ.ਪੀ. ਸੁਖਮੰਦਰ ਸਿੰਘ ਮਾਨ ਫਰੀਦਕੋਟ ਅਦਾਲਤ ਵਿਚ ਪੇਸ਼ੀ ਭੁਗਤਣ ਲਈ ਪਹੁੰਚੇ। ਅਦਾਲਤ ਵਲੋ ਤਿੰਨਾਂ ਦੇ....
ਅੰਮ੍ਰਿਤਪਾਲ ਦੇ 10 ਸਾਥੀਆਂ ਨੂੰ ਅਦਾਲਤ ਵਿਚ ਕੀਤਾ ਗਿਆ ਪੇਸ਼
. . .  1 day ago
ਅਜਨਾਲਾ, 23 ਮਾਰਚ (ਗੁਰਪ੍ਰੀਤ ਸਿੰਘ ਅਜਨਾਲਾ)- ਅੰਮ੍ਰਿਤਪਾਲ ਸਿੰਘ ਦੇ 10 ਸਾਥੀਆਂ ਨੂੰ ਸਖ਼ਤ ਸੁਰੱਖ਼ਿਆ ਪ੍ਰਬੰਧਾਂ ਹੇਠ....
ਮੇਰਾ ਭਰਾ ਕਦੇ ਡਰਿਆ ਨਹੀਂ- ਪ੍ਰਿਅੰਕਾ ਗਾਂਧੀ
. . .  1 day ago
ਨਵੀਂ ਦਿੱਲੀ, 23 ਮਾਰਚ- ਰਾਹੁਲ ਗਾਂਧੀ ਨੂੰ ਉਨ੍ਹਾਂ ਵਲੋਂ ਕੀਤੀ ਮੋਦੀ ਸਰਨੇਮ ਟਿੱਪਣੀ ਵਿਚ ਦੋਸ਼ੀ ਪਾਏ ਜਾਣ ਤੋਂ ਬਾਅਦ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਰਾ ਭਰਾ...
ਕੋਟਕਪੂਰਾ ਗੋਲੀ ਕਾਂਡ ਮਾਮਲਾ: ਕੇਸ ਸਿਆਸਤ ਤੋਂ ਪ੍ਰਭਾਵਿਤ- ਸੁਖਬੀਰ ਸਿੰਘ ਬਾਦਲ
. . .  1 day ago
ਫ਼ਰੀਦਕੋਟ, 23 ਮਾਰਚ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ 12:30 ਵਜੇ ਫ਼ਰੀਦਕੋਟ ਅਦਾਲਤ ਵਿਚ ਕੋਟਕਪੂਰਾ ਗੋਲੀਕਾਂਡ ਮਾਮਲੇ ’ਚ ਪੇਸ਼ ਹੋਏ। ਪੇਸ਼ੀ....
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 16 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਪ੍ਰਤਿਭਾ ਮਹਾਨ ਕੰਮਾਂ ਦਾ ਆਰੰਭ ਕਰਦੀ ਹੈ ਤੇ ਮਿਹਨਤ ਉਨ੍ਹਾਂ ਨੂੰ ਨੇਪਰੇ ਚੜ੍ਹਾਉਂਦੀ ਹੈ। -ਡਾ: ਜਾਨਸਨ

ਦਿੱਲੀ / ਹਰਿਆਣਾ

ਸੂਬਾ ਸਰਕਾਰ ਨੇ ਸੂਬੇ 'ਚ ਸਿੱਖਿਆ ਨੂੰ ਪ੍ਰੋਤਸਾਹਨ ਦੇਣ ਦੇ ਲਈ ਬੁਨਿਆਦੀ ਢਾਂਚਾ ਮਜ਼ਬੂਤ ਕਰਨ 'ਤੇ ਦਿੱਤਾ ਜ਼ੋਰ : ਬੰਡਾਰੂ ਦੱਤਾਤ੍ਰੇਅ

ਸ਼ਾਹਬਾਦ ਮਾਰਕੰਡਾ, 30 ਨਵੰਬਰ (ਅਵਤਾਰ ਸਿੰਘ)-ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਕੌਮੀ ਤਕਨਾਲੋਜੀ ਸੰਸਥਾਨ ਕੁਰੂਕਸ਼ੇਤਰ ਦੇ 18ਵੇਂ ਕਨਵੋਕੇਸ਼ਨ ਸਮਾਰੋਹ 'ਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨ 'ਤੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਕਿਹਾ ਕਿ ਰਾਸ਼ਟਰਪਤੀ ਨੇ ਕਨਵੋਕੇਸ਼ਨ ਸਮਾਰੋਹ ਵਿਚ ਪਹੁੰਚ ਕੇ ਸਾਰਿਆਂ ਦਾ ਮਾਣ ਵਧਾਇਆ ਹੈ | ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਡਿਗਰੀ ਪ੍ਰਾਪਤ ਵਿਦਿਆਰਥੀਆਂ ਲਈ ਹੋਰ ਵੀ ਖਾਸ ਤੇ ਮਹਤੱਵਪੂਰਨ ਬਣ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਆਸ਼ੀਰਵਾਦ ਦੇਣ ਲਈ ਇਕ ਆਦਰਸ਼ ਅਧਿਆਪਕਾ ਪਹੁੰਚੀ ਹੈ, ਜੋ ਵਿਰੋਧੀ ਸਥਿਤੀਆਂ ਦਾ ਸਾਹਮਣਾ ਕਰਦੇ ਹੋਏ ਅੱਜ ਦੇਸ਼ ਦੇ ਸੰਵਿਧਾਨਿਕ ਸਰਵਉੱਚ ਅਹੁਦੇ 'ਤੇ ਪਹੁੰਚੀ ਹੈ | ਬੰਡਾਰੂ ਦੱਤਾਤ੍ਰੇਅ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਤੁਸੀਂ ਪੇਸ਼ੇਵਰ ਜੀਵਨ ਵਿਚ ਅੱਗੇ ਵੱਧ ਕੇ ਸੰਸਥਾਨ ਦਾ ਨਾਂਅ ਰੌਸ਼ਨ ਕਰਨ ਅਤੇ ਦੇਸ਼ ਸੇਵਾ ਦੇ ਲਈ ਕਾਰਜ ਕਰਨ |
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਸੂਬੇ ਵਿਚ ਸਿੱਖਿਆ ਨੂੰ ਪ੍ਰੋਤਸਾਹਨ ਦੇਣ ਅਤੇ ਸਿੱਖਿਆ ਲਈ ਵਾਤਾਵਰਨ ਬਣਾਉਣ ਲਈ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਦਾ ਕੰਮ ਕੀਤਾ ਹੈ | ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿਚ ਮੌਕਿਆਂ ਦੀ ਕੋਈ ਕਮੀ ਨਹੀਂ ਹੈ | ਇੰਟਰਨੈੱਟ ਇਕ ਅਜਿਹਾ ਸ੍ਰੋਤ ਹੈ, ਜਿਸ ਨਾਲ ਖੋਜ ਦੇ ਖੇਤਰ ਵਿਚ ਕਾਰਜ ਕਰਨ ਵਿਚ ਆਸਾਨੀ ਹੋਈ ਹੈ | ਵਿਦਿਆਰਥੀਆਂ ਨੂੰ ਵੀ ਇੰਟਰਨੈੱਟ ਦੀ ਵਰਤੋਂ ਕਰ ਖੁਦ ਨੂੰ ਅੱਪਡੇਟ ਅਤੇ ਅੱਪਗ੍ਰੇਡ ਕਰਨ ਦਾ ਕੰਮ ਕਰਨਾ ਚਾਹੀਦਾ ਹੈ |
ਰਾਸ਼ਟਰਪਤੀ ਦੇ ਆਉਣ ਨਾਲ ਨਵ-ਉਤਸ਼ਾਹ ਨਵੀਂ ਉਮੰਗ ਅਤੇ ਪ੍ਰੇਰਣਾ ਦਾ ਸੰਚਾਰ ਹੋਇਆ ਹੈ : ਮੁੱਖ ਮੰਤਰੀ
ਇਸ ਮੌਕੇ 'ਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਰਾਸ਼ਟਰਪਤੀ ਦਾ ਸਵਾਗਤ ਅਤੇ ਅਭਿਨੰਦਰ ਕਰਦੇ ਹੋਏ ਕਿਹਾ ਕਿ ਰਾਸ਼ਟਰਪਤੀ ਦੀ ਮੌਜੂਦਗੀ ਨਾਲ ਸਾਡੇ ਸਾਰਿਆਂ ਵਿਚ ਨਵ-ਉਤਸਾਹ, ਨਵੀਂ ਉਮੰਗ ਅਤੇ ਪ੍ਰੇਰਣਾ ਦਾ ਸੰਚਾਰ ਹੋਇਆ ਹੈ | ਮੁੱਖ ਮੰਤਰੀ ਨੇ ਡਿਗਰੀ ਪ੍ਰਾਪਤ ਵਿਦਿਆਥੀਆਂ ਨੂੰ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ | ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਪਨਾ ਹੈ ਕਿ 21ਵੀਂ ਸਦੀ ਦਾ ਭਾਰਤ ਦੁਨੀਆ ਦਾ ਸਿਰਮੌਰ ਬਣੇ | ਇਸ ਦੇ ਲਈ ਉਨ੍ਹਾਂ ਨੇ ਮੇਕ ਇਨ ਇੰਡੀਆ, ਡਿਜੀਟਲ ਇੰਡੀਆ, ਸਟੈਂਡਅੱਪ ਇੰਡੀਆ ਅਤੇ ਸਟਾਰਟ ਅੱਪ ਵਰਗੇ ਪ੍ਰੋਗਰਾਮ ਰਾਸ਼ਟਰ ਨੂੰ ਦਿੱਤੇ ਹਨ | ਇਨ੍ਹਾਂ ਸਭ ਪੋ੍ਰਗਰਾਮਾਂ ਦਾ ਆਧਾਰ ਸਕਿਲ ਇੰਡੀਆ ਹੈ | ਸਕਿਲ ਕਿਸੇ ਵੀ ਖੇਤਰ ਵਿਚ ਦੇਸ਼ ਨੂੰ ਅੱਗੇ ਲੈ ਜਾਣ ਲਈ ਪਹਿਲੀ ਜ਼ਰੂਰਤ ਹੈ |
ਨਵੀਂ ਸਿੱਖਿਆ ਨੀਤੀ ਨੂੰ ਹਰਿਆਣਾ ਵਿਚ ਸਾਲ 2025 ਤੱਕ ਪੂਰੀ ਤਰ੍ਹਾਂ ਲਾਗੂ ਕਰਾਂਗੇ : ਮੁੱਖ ਮੰਤਰੀ
ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਆਪਣੀ ਭਾਵੀ ਪੀੜ੍ਹੀ ਨੂੰ ਅਜਿਹੀ ਸਿੱਖਿਆ ਦੇਣ ਦੇ ਲਈ ਪ੍ਰਤੀਬੱਧ ਹਾਂ ਜੋ ਉਨ੍ਹਾਂ ਨੂੰ ਰੁਜ਼ਗਾਰ ਸਮਰੱਥ ਬਣਾਏ, ਚਰਿਤਰਵਾਨ ਅਤੇ ਉਨ੍ਹਾਂ ਵਿਚ ਨੈਤਿਕ ਗੁਣਾ ਦਾ ਸਮਾਵੇਸ਼ ਕਰੇ | ਇਸ ਨੂੰ ਸਾਕਾਰ ਕਰਨ ਲਈ ਨਵੀਂ ਸਿੱਖਿਆ ਨੀਤੀ ਲਾਗੂ ਕੀਤੀ ਹੈ, ਜਿਸ ਨੂੰ ਸਾਲ 2025 ਤੱਕ ਪੂਰੀ ਤਰ੍ਹਾਂ ਲਾਗੂ ਕਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਸੰਸਥਾਨ 'ਤੇ ਸਾਨੂੰ ਮਾਣ ਹੈ ਕਿ ਜਦੋਂ ਐੱਨ. ਆਈ. ਟੀ. ਕੁਰੂਕਸ਼ੇਤਰ ਆਪਣਾ ਜੈਅੰਤੀ ਸਾਲ ਮਨਾ ਰਿਹਾ ਹੈ ਤਾਂ ਇਸ ਨੂੰ ਆਸ਼ੀਰਵਾਦ ਦੇਣ ਲਈ ਖੁਦ ਰਾਸ਼ਟਰਪਤੀ ਆਈ ਹੈ | ਉਨ੍ਹਾਂ ਕਿਹਾ ਕਿ ਅੱਜ ਹੀ ਰਾਸ਼ਟਰਪਤੀ ਨੇ ਕੌਮਾਂਤਰੀ ਗੀਤਾ ਮਹਾਂਉਤਸਵ ਦੀ ਸ਼ੁਰੂਆਤ ਕੀਤੀ ਹੈ | ਉਥੇ ਆਪਣੇ ਹਰਿਆਣਾ ਦੀ ਅਧਿਆਤਮਕ ਪਿਛੋਕੜ ਅਤੇ ਸੱਭਿਆਚਾਰ ਦੇ ਦਰਸ਼ਨ ਕੀਤੇ | ਕਨਵੋਕੇਸ਼ਨ ਸਮਾਰੋਹ ਵਿਚ ਰਾਜਪਾਲ ਨੇ ਸਾਲ 2017 ਬੈਚ ਦੇ ਗੋਲਡ ਮੈਡੀਲਿਸਟ ਵਿਦਿਆਰਥੀਆਂ ਅਤੇ ਮੁੱਖ ਮੰਤਰੀ ਨੇ 2016 ਬੈਚ ਦੇ ਗੋਲਡ ਮੈਡੀਲਿਸਟ ਵਿਦਿਆਰਥੀਆਂ ਨੂੰ ਮੈਡਲ ਅਤੇ ਡਿਗਰੀਆਂ ਪ੍ਰਦਾਨ ਕੀਤੀਆਂ |

ਉੱਦਮਸ਼ੀਲਤਾ ਨੂੰ ਉਤਸ਼ਾਹਿਤ ਕਰਨ ਲਈ ਹੱਥੀਂ ਹੁਨਰ ਸਿੱਖਣਾ ਜ਼ਰੂਰੀ : ਡਾ: ਮੀਨੂੰ ਜੈਨ

ਯਮੁਨਾਨਗਰ, 30 ਨਵੰਬਰ (ਗੁਰਦਿਆਲ ਸਿੰਘ ਨਿਮਰ)-ਡੀ. ਏ. ਵੀ. ਗਰਲਜ਼ ਕਾਲਜ ਦੇ ਗ੍ਰਹਿ ਵਿਗਿਆਨ ਵਿਭਾਗ ਅਤੇ ਖੇਤੀ ਵਿਗਿਆਨ ਕੇਂਦਰ ਦਾਮਲਾ ਦੀ ਸਾਂਝੀ ਅਗਵਾਈ ਹੇਠ ਕਰਵਾਈ ਗਈ 3 ਰੋਜ਼ਾ ਵਰਕਸ਼ਾਪ ਵਿਚ ਵੱਖ-ਵੱਖ ਪਿੰਡਾਂ ਦੀਆਂ 30 ਔਰਤਾਂ ਨੂੰ ਆਤਮਨਿਰਭਰ ਬਣਾਉਣ ਦੇ ਗੁਰ ...

ਪੂਰੀ ਖ਼ਬਰ »

ਬਜ਼ੁਰਗ ਨੂੰ ਪਾਲਤੂ ਕੁੱਤੇ ਤੋਂ ਕਟਵਾਇਆ

ਨਵੀਂ ਦਿੱਲੀ, 30 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਦਰਿਆ ਗੰਜ਼ ਇਲਾਕੇ 'ਚ ਦੋ ਗੁਆਂਢੀਆਂ 'ਚ ਝਗੜਾ ਹੋ ਗਿਆ ਅਤੇ ਗੁਆਂਢੀ ਨੇ ਬਜ਼ੁਰਗ ਨੂੰ ਆਪਣੇ ਪਾਲਤੂ ਕੁੱਤੇ ਤੋਂ ਕਟਵਾ ਦਿੱਤਾ | ਬਜ਼ੁਰਗ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ | ਪੁਲਿਸ ਨੇ ਸਭ ਤੋਂ ...

ਪੂਰੀ ਖ਼ਬਰ »

ਕਰਨਾਲ ਕੋਰਟ ਦੇ ਕਰੀਬ 700 ਵਕੀਲਾਂ ਦਾ ਆਪਣਾ ਚੈਂਬਰ ਬਣਾਉਣ ਦਾ ਸੁਪਨਾ ਜਲਦੀ ਹੀ ਹੋਵੇਗਾ ਪੂਰਾ

ਕਰਨਾਲ, 30 ਨਵੰਬਰ (ਗੁਰਮੀਤ ਸਿੰਘ ਸੱਗੂ)-ਕਰਨਾਲ ਕੋਰਟ ਦੇ ਕਰੀਬ 700 ਵਕੀਲਾਂ ਦਾ ਆਪਣਾ ਚੈਂਬਰ ਬਣਾਉਣ ਦਾ ਸੁਪਨਾ ਜਲਦੀ ਹੀ ਪੂਰਾ ਹੋਵੇਗਾ | ਨਵੇਂ ਵਕੀਲਾਂ ਦੇ ਚੈਂਬਰ ਸੈਕਟਰ-12 ਵਿਚ ਬਣਾਏ ਜਾਣ ਦੀ ਤਜਵੀਜ਼ ਹੈ ਅਤੇ ਇਸ ਲਈ ਜ਼ਿਲ੍ਹਾ ਬਾਰ ਐਸੋਸੀਏਸ਼ਨ ਕਰਨਾਲ ਨੇ ਇਕ ...

ਪੂਰੀ ਖ਼ਬਰ »

ਪਰਾਲੀ ਨਾ ਸਾੜਨ ਵਾਲੇ ਠੇਕੇਦਾਰ ਕਿਸਾਨਾਂ ਨੂੰ ਵੀ ਦਿੱਤੀ ਜਾਵੇਗੀ 1000 ਰੁਪਏ ਪ੍ਰਤੀ ਏਕੜ ਦੀ ਗਰਾਂਟ : ਹਰਪਾਲ ਸਿੰਘ

ਪਿਹੋਵਾ, 30 ਨਵੰਬਰ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਸ਼ੂਗਰ ਫੈੱਡਰੇਸ਼ਨ ਦੇ ਸਾਬਕਾ ਚੇਅਰਮੈਨ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਹਰਪਾਲ ਸਿੰਘ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੇ ਹਿਤ 'ਚ ਵੱਡਾ ਫ਼ੈਸਲਾ ਲਿਆ ਹੈ | ਜਿਸ ਤਹਿਤ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ...

ਪੂਰੀ ਖ਼ਬਰ »

ਲੋਕਾਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਮਿੱਥੇ ਸਮੇਂ ਅੰਦਰ ਮਿਲੇ-ਡੀ.ਸੀ.

ਫ਼ਤਿਹਾਬਾਦ, 30 ਨਵੰਬਰ (ਹਰਬੰਸ ਸਿੰਘ ਮੰਡੇਰ) ਸਥਾਨਕ ਮਿੰਨੀ ਸਕੱਤਰੇਤ ਸਥਿਤ ਆਡੀਟੋਰੀਅਮ ਵਿੱਚ ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮਹੀਨਾਵਾਰ ਮੀਟਿੰਗ ਹੋਈ | ਮੀਟਿੰਗ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਜਗਦੀਸ਼ ਸ਼ਰਮਾ ਨੇ ਕੀਤੀ | ਮੀਟਿੰਗ ਦੌਰਾਨ ...

ਪੂਰੀ ਖ਼ਬਰ »

ਸਕੂਟੀ ਸਵਾਰ ਨਕਾਬਪੋਸ਼ ਲੁਟੇਰੇ ਨੇ ਲੁੱਟ ਦੀ ਮਨਸ਼ਾ ਨਾਲ 2 ਵੱਖ-ਵੱਖ ਪੈਟਰੋਲ ਪੰਪਾਂ 'ਤੇ ਚਲਾਈਆਂ ਗੋਲੀਆਂ

ਕਰਨਾਲ, 30 ਨਵੰਬਰ (ਗੁਰਮੀਤ ਸਿੰਘ ਸੱਗੂ)-ਬੀਤੀ ਰਾਤ ਨੂੰ ਇਕ ਨਕਾਬਪੋਸ਼ ਸਕੂਟੀ ਸਵਾਰ ਲੁਟੇਰੇ ਨੇ ਮੇਰਠ ਰੋਡ 'ਤੇ ਸਥਿਤ ਨਗਲਾ ਚੌਂਕ ਨੇੜੇ ਲੁੱਟ ਦੀ ਮਨਸ਼ਾ ਨਾਲ ਦੋ ਵੱਖ-ਵੱਖ ਪੈਟਰੋਲ ਪੰਪਾਂ 'ਤੇ ਗੋਲੀਆਂ ਚਲਾ ਕੇ ਦੋ ਵਿਅਕਤੀਆਂ ਨੂੰ ਜ਼ਖ਼ਮੀ ਕਰ ਦਿੱਤਾ, ਜਿਨ੍ਹਾਂ ...

ਪੂਰੀ ਖ਼ਬਰ »

ਗੁਰੂ ਨਾਨਕ ਖ਼ਾਲਸਾ ਕਾਲਜ ਦਾ 3 ਰੋਜ਼ਾ 53ਵਾਂ ਸਥਾਪਨਾ ਦਿਵਸ ਸੰਪੂਰਨ

ਯਮੁਨਾਨਗਰ, 30 ਨਵੰਬਰ (ਗੁਰਦਿਆਲ ਸਿੰਘ ਨਿਮਰ)-ਗੁਰੂ ਨਾਨਕ ਖ਼ਾਲਸਾ ਕਾਲਜ ਦਾ ਤਿੰਨ ਰੋਜ਼ਾ 53ਵਾਂ ਸਥਾਪਨਾ ਦਿਵਸ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਜੈਅੰਤੀ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਅਤੇ ...

ਪੂਰੀ ਖ਼ਬਰ »

3 ਨੂੰ ਪੰਚਾਇਤੀ ਰਾਜ ਸੰਸਥਾਵਾਂ ਦੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ

ਫ਼ਤਿਹਾਬਾਦ, 30 ਨਵੰਬਰ (ਮੰਡੇਰ)-3 ਦਸੰਬਰ ਨੂੰ ਸਵੇਰੇ 11 ਵਜੇ ਨਵੇਂ ਚੁਣੇ ਗਏ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਮੈਂਬਰਾਂ, ਸਰਪੰਚ ਅਤੇ ਪੰਚਾਂ ਨੂੰ ਸਹੁੰ ਚੁਕਾਈ ਜਾਵੇਗੀ | ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ ਜ਼ਿਲ੍ਹਾ ਹੈੱਡਕੁਆਟਰ, ਬਲਾਕ ਸੰਮਤੀ ਮੈਂਬਰਾਂ ...

ਪੂਰੀ ਖ਼ਬਰ »

ਸ਼ਹੀਦੀ ਦਿਹਾੜੇ 'ਤੇ ਇਤਿਹਾਸਿਕ ਗੁਰਦੁਆਰਾ ਧਮਤਾਨ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਕੱਢਿਆ

ਖਨੌਰੀ, 30 ਨਵੰਬਰ (ਬਲਵਿੰਦਰ ਸਿੰਘ ਥਿੰਦ)-ਖਨੌਰੀ ਨੇੜਲੇ ਹਰਿਆਣਾ ਸੂਬੇ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਧਮਤਾਨ ਸਾਹਿਬ ਤੋਂ ਨੌਵੇਂ ਪਾਤਸ਼ਾਹ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਕੱਢਿਆ ...

ਪੂਰੀ ਖ਼ਬਰ »

'ਪੰਜਾਬੀ ਪ੍ਰੋਮੋਸ਼ਨ ਫੋਰਮ' ਵਲੋਂ ਮੁਫ਼ਤ ਪੰਜਾਬੀ ਬੋਲੀ ਦੇ ਸਿਖਲਾਈ ਕੈਂਪਾਂ ਦੀ ਆਰੰਭਤਾ 4 ਤੋਂ

ਨਵੀਂ ਦਿੱਲੀ, 30 ਨਵੰਬਰ (ਜਗਤਾਰ ਸਿੰਘ)-ਦਿੱਲੀ ਸਮੇਤ ਹੋਰਨਾਂ ਸੂਬਿਆਂ 'ਚ ਮੁਫ਼ਤ ਪੰਜਾਬੀ ਬੋਲੀ ਦੀ ਸਿਖਲਾਈ ਦੇਣ ਵਾਲੀ ਸੰਸਥਾ 'ਪੰਜਾਬੀ ਪ੍ਰੋਮੋਸ਼ਨ ਫੋਰਮ' ਵਲੋਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਸਿਖਲਾਈ ਕੈਂਪਾਂ ਦੀ ਆਰੰਭਤਾ 4 ਦਸੰਬਰ ਨੂੰ ਕੀਤੀ ਜਾਵੇਗੀ | ...

ਪੂਰੀ ਖ਼ਬਰ »

ਅਮਰੀਕੀ ਯੂਨੀਵਰਸਿਟੀ ਦੇ ਫ਼ੈਸਲੇ ਨਾਲ ਅੰਮਿ੍ਤਧਾਰੀ ਵਿਦਿਆਰਥੀਆਂ ਨੂੰ ਮਿਲੀ ਰਾਹਤ-ਰਾਠੌਰ

ਨਵੀਂ ਦਿੱਲੀ, 30 ਨਵੰਬਰ (ਜਗਤਾਰ ਸਿੰਘ)-ਬੀਤੇ ਦਿਨੀਂ ਅਮਰੀਕਾ ਦੀ ਇੱਕ ਵੱਡੀ ਯੂਨੀਵਰਸਿਟੀ ਵਲੋਂ ਸਿੱਖ ਵਿਦਿਆਰਥੀਆਂ ਦੇ ਕਿ੍ਪਾਨ ਧਾਰਨ ਕਰਨ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ, ਜਿਸ ਦੇ ਤਹਿਤ ਸਿੱਖ ਧਰਮ ਦੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਕੈਂਪਸ ਵਿਚ ਕਿ੍ਪਾਨ ...

ਪੂਰੀ ਖ਼ਬਰ »

ਵਿਧਾਇਕ ਗੋਲਣ ਦੀ ਵਿਸ਼ਵਕਰਮਾ ਸਮਾਜ 'ਤੇ ਕੀਤੀ ਟਿੱਪਣੀ ਕਾਰਨ ਸਮਾਜ ਦੇ ਲੋਕ ਭੜਕੇ

ਕਰਨਾਲ, 30 ਨਵੰਬਰ (ਗੁਰਮੀਤ ਸਿੰਘ ਸੱਗੂ)-ਪੁੰਡਰੀ ਵਿਧਾਨ ਸਭਾ ਦੇ ਵਿਧਾਇਕ ਰਣਧੀਰ ਗੋਲਣ ਵਲੋਂ ਵਿਸ਼ਵਕਰਮਾ ਸਮਾਜ ਸੰਬੰਧੀ ਕੀਤੀ ਗਈ ਵਿਸ਼ੇਸ਼ ਟਿੱਪਣੀ ਦਾ ਵਿਸ਼ਵਕਰਮਾ ਸਮਾਜ ਨੇ ਵਿਰੋਧ ਕੀਤਾ ਹੈ | ਵਿਸ਼ਵਕਰਮਾ ਸਮਾਜ ਨੇ ਜ਼ਿਲ੍ਹੇ ਦੇ ਕਸਬਾ ਘਰੌਂਡਾ ਵਿਚ ਗੋਲਣ ਦਾ ...

ਪੂਰੀ ਖ਼ਬਰ »

'ਆਪ' ਉਮੀਦਵਾਰ ਦੀ ਸਟੇਜ ਤੋਂ ਅਕਾਲੀ ਆਗੂ ਬੱਬਰ ਨੇ ਚੁੱਕਿਆ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਸਿਸੋਦੀਆ ਬੋਲੇ, ਅਜਿਹੇ ਮਾਮਲੇ ਚੁੱਕਣ ਲਈ ਇਹ ਢੁਕਵਾਂ ਪਲੇਟਫਾਰਮ ਨਹੀਂ

ਨਵੀਂ ਦਿੱਲੀ, 30 ਨਵੰਬਰ (ਜਗਤਾਰ ਸਿੰਘ)-ਦਿੱਲੀ ਨਗਰ ਨਿਗਮ ਚੋਣਾਂ ਲਈ ਆਮ ਆਦਮੀ ਪਾਰਟੀ ਦੀ ਇੱਕ ਜਨਸਭਾ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਬੱਬਰ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਚੁੱਕਿਆ | ਦਿਲਚਸਪ ਗੱਲ ਇਹ ਹੈ ਕਿ ਸ. ...

ਪੂਰੀ ਖ਼ਬਰ »

ਦਿੱਲੀ ਨਿਗਮ ਚੋਣਾਂ ਤੋਂ ਪਹਿਲਾਂ ਭਾਜਪਾ ਦਾ ਵੱਡਾ ਦਾਅ 'ਪੀ.ਐਮ.ਉਦੈ' ਯੋਜਨਾ ਤਹਿਤ ਦਿੱਲੀ 'ਚ 50 ਲੱਖ ਝੁੱਗੀ ਵਾਸੀਆਂ ਨੂੰ ਮਿਲੇਗਾ ਪੱਕਾ ਘਰ-ਪੁਰੀ

ਨਵੀਂ ਦਿੱਲੀ, 30 ਨਵੰਬਰ (ਜਗਤਾਰ ਸਿੰਘ)-ਦਿੱਲੀ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਦਿੱਲੀ ਦੇ ਵਿਕਾਸ ਲਈ ਇੱਕ ਮਾਸਟਰ ਪਲਾਨ ਪੇਸ਼ ਕੀਤਾ ਹੈ | ਸੀਨੀਅਰ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਲੀ ਵਿਚ 2041 ਤੱਕ ...

ਪੂਰੀ ਖ਼ਬਰ »

ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਲੋਕਾਂ ਨਾਲ ਕਈ ਤਰ੍ਹਾਂ ਦੇ ਕਰ ਰਹੇ ਨੇ ਵਾਅਦੇ

ਨਵੀਂ ਦਿੱਲੀ, 30 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਦਿੱਲੀ ਨਗਰ ਨਿਗਮ ਦੀਆਂ ਵੋਟਾਂ 4 ਦਸੰਬਰ ਨੂੰ ਪੈਣੀਆਂ ਹਨ | ਚੋਣ ਅਖਾੜੇ 'ਚ ਨਿੱਤਰੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਖੜ੍ਹੇ ਉਮੀਦਵਾਰ ਆਪਣੀ ਜਿੱਤ ਦੇ ਲਈ ਲੋਕਾਂ ਦੇ ਨਾਲ ਕਈ ਤਰ੍ਹਾਂ ਦੇ ਚੋਣ ਵਾਅਦੇ ਕਰ ...

ਪੂਰੀ ਖ਼ਬਰ »

'ਵੰਨ-ਸੁਵੰਨੇ-ਹਾਸ ਵਿਅੰਗ' ਪੁਸਤਕ ਜਾਰੀ

ਨਵੀਂ ਦਿੱਲੀ, 30 ਨਵੰਬਰ (ਬਲਵਿੰਦਰ ਸਿੰਘ ਸੋਢੀ)-ਪ੍ਰਸਿੱਧ ਲੇਖਕ ਅਮਰਜੀਤ ਸਿੰਘ ਅਮਰ ਅਤੇ ਦਿੱਲੀ ਯੂਨੀਵਰਸਿਟੀ ਦੇ ਸਾਬਕਾ ਮੁਖੀ ਡਾ. ਮਨਜੀਤ ਸਿੰਘ ਦੀ ਅਗਵਾਈ ਹੇਠ 'ਵੰਨ-ਸੁਵੰਨੇ ਹਾਸ-ਵਿਅੰਗ' ਨਾਮੀ ਪੁਸਤਕ ਰਿਲੀਜ਼ ਕੀਤੀ ਗਈ | ਇਸ ਪੁਸਤਕ ਦੇ ਸੰਪਾਦਕ ਅਸ਼ਵਨੀ ਮਧੁਰ ...

ਪੂਰੀ ਖ਼ਬਰ »

ਨਿੱਜੀ ਸਕੂਲਾਂ 'ਚ ਅੱਜ ਤੋਂ ਨਰਸਰੀ ਤੇ ਪਹਿਲੀ ਕਲਾਸ ਦੀ ਦਾਖ਼ਲਾ ਪ੍ਰਕਿਰਿਆ ਸ਼ੁਰੂ

ਨਵੀਂ ਦਿੱਲੀ, 30 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਨਿੱਜੀ ਸਕੂਲਾਂ ਵਿਚ ਸੈਸ਼ਨ 2023-24 ਲਈ 1 ਦਸੰਬਰ ਤੋਂ ਨਰਸਰੀ ਕਲਾਸਾਂ ਤੋਂ ਲੈ ਕੇ ਪਹਿਲੀ ਕਲਾਸ 'ਚ ਸਧਾਰਨ ਸੀਟਾਂ ਪ੍ਰਤੀ ਦਾਖਲੇ ਦੀ ਪ੍ਰਕਿਰਿਆ 1 ਦਸੰਬਰ ਤੋਂ ਸ਼ੁਰੂ ਹੋ ਜਾਵੇਗੀ | ਬੱਚਿਆਂ ਦੇ ਮਾਪੇ ਆਨਲਾਈਨ ...

ਪੂਰੀ ਖ਼ਬਰ »

ਪੰਚਾਇਤੀ ਚੋਣਾਂ ਦੌਰਾਨ ਅਸਲ੍ਹਾ ਜਮ੍ਹਾਂ ਨਾ ਕਰਵਾਉਣ ਵਾਲਿਆਂ ਖ਼ਿਲਾਫ਼ ਪੁਲਿਸ ਹੋਈ ਸਖ਼ਤ

ਸਿਰਸਾ, 30 ਨਵੰਬਰ (ਭੁਪਿੰਦਰ ਪੰਨੀਵਾਲੀਆ)-ਪੰਚਾਇਤੀ ਚੋਣਾਂ ਦÏਰਾਨ ਅਸਲ੍ਹਾ ਜਮ੍ਹਾਂ ਨਾ ਕਰਵਾਉਣ ਵਾਲਿਆਂ ਖ਼ਿਲਾਫ਼ ਪੁਲਿਸ ਸਖ਼ਤ ਹੋ ਗਈ ਹੈ¢ ਲਾਈਸੰਸ ਧਾਰਕਾਂ ਵੱਲੋਂ ਅਸਲਾ ਜਮ੍ਹਾਂ ਨਾ ਕਰਵਾਉਣ ਵਾਲਿਆਂ ਦੀ ਐਸ.ਪੀ. ਨੇ ਰਿਪੋਰਟ ਤਲਬ ਕੀਤੀ ਹੈ¢ ਰਿਪੋਰਟ ਮਿਲਣ ...

ਪੂਰੀ ਖ਼ਬਰ »

ਘਰ 'ਚੋਂ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ

ਸਿਰਸਾ, 30 ਨਵੰਬਰ (ਭੁਪਿੰਦਰ ਪੰਨੀਵਾਲੀਆ)-ਸਿਰਸਾ ਜ਼ਿਲ੍ਹਾ ਦੇ ਕਸਬਾ ਡਿੰਗ ਰੋਡ ਸਥਿਤ ਹੰਸ ਕਾਲੋਨੀ ਦੇ ਇਕ ਮਕਾਨ 'ਚੋਂ ਚੋਰਾਂ ਨੇ 2 ਲੱਖ ਰੁਪਏ ਦੀ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ ¢ ਪੁਲਿਸ ਨੇ ਮਕਾਨ ਮਾਲਕ ਦੀ ਸ਼ਿਕਾਇਤ 'ਤੇ ਕੇਸ ਦਰਜ ਕਰਕੇ ਚੋਰਾਂ ਦੀ ਭਾਲ ...

ਪੂਰੀ ਖ਼ਬਰ »

ਨਾਮਧਾਰੀ ਗੁਰੂ ਉਦੈ ਸਿੰਘ ਵਲੋਂ ਜਥੇ. ਦਾਦੂਵਾਲ ਨਾਲ ਦੁੱਖ ਦਾ ਪ੍ਰਗਟਾਵਾ

ਕਾਲਾਂਵਾਲੀ/ਸਿਰਸਾ, 30 ਨਵੰਬਰ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਮਾਤਾ ਬਲਵੀਰ ਕÏਰ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ ਕਰਨ ਲਈ ਨਾਮਧਾਰੀ ਸੰਪਰਦਾਇ ਦੇ ਗੁਰੂੂ ਉਦੈ ਸਿੰਘ ...

ਪੂਰੀ ਖ਼ਬਰ »

ਸਰਕਾਰੀ ਹਸਪਤਾਲਾਂ 'ਚ ਡੇਂਗੂ ਦੇ ਟੈਸਟ ਅਤੇ ਇਲਾਜ ਮੁਫ਼ਤ ਉਪਲਬਧ-ਸਿਵਲ ਸਰਜਨ

ਸ੍ਰੀ ਮੁਕਤਸਰ ਸਾਹਿਬ, 30 ਨਵੰਬਰ (ਹਰਮਹਿੰਦਰ ਪਾਲ)-ਸਿਹਤ ਵਿਭਾਗ ਵਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅੰਦਰ ਡੇਂਗੂ ਵਿਰੋਧੀ ਗਤੀਵਿਧੀਆਂ ਅਤੇ ਜਾਗਰੂਕਤਾ ਗਤੀਵਿਧੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਰੰਜੂ ...

ਪੂਰੀ ਖ਼ਬਰ »

ਐਚ ਟੈੱਟ ਦੀ ਪ੍ਰੀਖਿਆ ਦੇ ਮੱਦੇਨਜ਼ਰ ਪ੍ਰੀਖਿਆ ਕੇਂਦਰਾਂ ਦੇ ਨੇੜੇ ਧਾਰਾ 144 ਲਾਗੂ

ਸਿਰਸਾ, 30 ਨਵੰਬਰ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਵਿਦਿਆਲਾ ਸਿੱਖਿਆ ਬੋਰਡ, ਭਿਵਾਨੀ ਵਲੋਂ 3 ਤੇ 4 ਦਸੰਬਰ ਨੂੰ ਲਈ ਜਾਣ ਵਾਲੀ ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ (ਐਚ ਟੈੱਟ) ਦੇ ਮੱਦੇਨਜ਼ਰ ਪ੍ਰੀਖਿਆ ਕੇਂਦਰਾਂ ਦੇ ਨੇੜੇ ਧਾਰਾ 144 ਲਾਗੂ ਕੀਤੀ ਗਈ ਹੈ¢ ਪ੍ਰੀਖਿਆ ...

ਪੂਰੀ ਖ਼ਬਰ »

ਚੋਰ ਗਰੋਹ ਦੇ 2 ਮੈਂਬਰ ਕਾਬੂ, ਚੋਰੀਸ਼ੁਦਾ ਸਾਮਾਨ ਬਰਾਮਦ

ਸਿਰਸਾ, 30 ਨਵੰਬਰ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੀ ਸੀ.ਆਈ.ਏ. ਥਾਣਾ ਪੁਲਿਸ ਚੋਰ ਗਰੋਹ ਦੇ 2 ਮੈਂਬਰਾਂ ਨੂੰ ਕਾਬੂ ਕੀਤਾ ਹੈ¢ ਫੜੇ ਗਏ ਨÏਜਵਾਨਾਂ ਤੋਂ ਪੁੱਲਸ ਨੇ ਚੋਰੀਸ਼ੁਦਾ ਸਾਮਾਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ¢ ਨÏਜਵਾਨਾਂ ਦੀ ਪਛਾਣ ਸੁਸ਼ੀਲ ਉਰਫ ਘੋਲੂ ਵਾਸੀ ...

ਪੂਰੀ ਖ਼ਬਰ »

ਛੱਪੜ ਦੇ ਗੰਦੇ ਪਾਣੀ ਨੇ ਲੋਕਾਂ ਦਾ ਜਿਊਣਾ ਕੀਤਾ ਦੁੱਭਰ

ਲੰਬੀ, 30 ਨਵੰਬਰ (ਮੇਵਾ ਸਿੰਘ)-ਪਿੰਡ ਸਹਿਣਾ ਖੇੜਾ ਦੀ ਫਿਰਨੀ 'ਤੇ ਪੈਂਦੇ ਛੱਪੜ ਦਾ ਬਦਬੂਦਾਰ ਤੇ ਗੰਦੇ ਪਾਣੀ ਨੇ ਆਸਪਾਸ ਵਸਦੇ ਲੋਕਾਂ ਦਾ ਜਿਉੂਣਾ ਦੁੱਭਰ ਕੀਤਾ ਹੋਇਆ ਹੈ | ਜਾਣਕਾਰੀ ਦਿੰਦਿਆਂ ਜਗਤਾਰ ਸਿੰਘ ਅਤੇ ਰਣਧੀਰ ਸਿੰਘ ਨੇ ਦੱਸਿਆ ਕਿ ਇਸ ਛੱਪੜ ਦਾ ਗੰਦਾ ਪਾਣੀ ...

ਪੂਰੀ ਖ਼ਬਰ »

66ਵੀਆਂ ਪੰਜਾਬ ਰਾਜ ਸਕੂਲ ਖੇਡਾਂ 'ਚ ਜ਼ਿਲ੍ਹਾ ਫ਼ਰੀਦਕੋਟ ਜੇਤੂ

ਸ੍ਰੀ ਮੁਕਤਸਰ ਸਾਹਿਬ, 30 ਨਵੰਬਰ (ਰਣਜੀਤ ਸਿੰਘ ਢਿੱਲੋਂ)-66ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਉਮਰ ਵਰਗ 14 ਸਾਲ ਲੜਕੀਆਂ ਵਾਲੀਬਾਲ ਦੇ ਮੁਕਾਬਲੇ ਭਾਈ ਮਸਤਾਨ ਸਿੰਘ ਪਬਲਿਕ ਸਕੂਲ ਸ੍ਰੀ ਮੁਕਤਸਰ ਸਾਹਿਬ ਦੇ ਗਰਾਊਾਡ ਵਿਚ ਕਰਵਾਏ ਜਾ ਰਹੇ ਹਨ | ਪ੍ਰੈੱਸ ਸਕੱਤਰ ਪ੍ਰਦੀਪ ...

ਪੂਰੀ ਖ਼ਬਰ »

ਚਹੁੰਪੱਖੀ ਵਿਕਾਸ ਲਈ ਖੇਡਾਂ ਜ਼ਰੂਰੀ: ਡੀ.ਸੀ. ਪਾਰਥ ਗੁਪਤਾ

ਸਿਰਸਾ, 30 ਨਵੰਬਰ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ 'ਚ 55ਵੀਂ ਸੂਬਾ ਪੱਧਰੀ ਟੂਰਨਾਮੈਂਟ ਦਾ ਉਦਘਾਟਨ ਕਰਦਿਆਂ ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੇ ਕਿਹਾ ਕਿ ਮਨੁੱਖੀ ਜੀਵਨ ਦੇ ਚਹੁੰਪੱਖੀ ਵਿਕਾਸ ਲਈ ਖੇਡਾਂ ਜ਼ਰੂਰੀ ਹਨ ਖੇਡਾਂ 'ਚ ਚੰਗਾ ...

ਪੂਰੀ ਖ਼ਬਰ »

ਗ਼ੈਰ ਮਿਆਰੀ, ਅਣ-ਢਕੀਆਂ ਤੇ ਮਿਲਾਵਟੀ ਖਾਣ-ਪੀਣ ਵਾਲੀਆਂ ਵਸਤੂਆਂ ਦੀ ਵਿਕਰੀ ਜਾਰੀ

ਹਰਮਹਿੰਦਰ ਪਾਲ ਸ੍ਰੀ ਮੁਕਤਸਰ ਸਾਹਿਬ-ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋਂ ਅਨੇਕਾਂ ਵਾਰ ਪਾਬੰਦੀਆਂ ਲਗਾਉਣ ਦੇ ਬਾਵਜੂਦ ਸੂਬੇ ਦੇ ਕਰੀਬ ਹਰ ਸ਼ਹਿਰ, ਕਸਬੇ ਦੇ ਬਾਜ਼ਾਰਾਂ 'ਚ ਬਣੀਆਂ ਦੁਕਾਨਾਂ ਅਤੇ ਇਸ ਤੋਂ ਇਲਾਵਾ ਰੇਹੜੀਆਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX