ਜਲੰਧਰ, 30 ਨਵੰਬਰ (ਸ਼ਿਵ)- ਪੰਜਾਬ ਸਰਕਾਰ ਵਲੋਂ ਨਵੀਆਂ ਸਕੀਮਾਂ ਨਾ ਹੋਣ ਅਤੇ ਪੈ ਰਹੇ ਖ਼ਰਚਿਆਂ ਤੋਂ ਬਚਣ ਲਈ ਜਿਨ੍ਹਾਂ 9 ਟਰੱਸਟਾਂ ਨੂੰ ਭੰਗ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਉਨ੍ਹਾਂ ਵਿਚ ਕਰਤਾਰਪੁਰ ਟਰੱਸਟ ਵੀ ਸ਼ਾਮਿਲ ਹੈ ਜਿਸ ਦੀ ਮੌਜੂਦਾ ਸਥਿਤੀ ਬਾਰੇ ਟਰੱਸਟ ਦੇ ਕੰਮ ਦੇਖ ਰਹੇ ਅਧਿਕਾਰੀਆਂ ਵੱਲੋਂ ਭੇਜੇ ਜਾਣ ਤੋਂ ਬਾਅਦ ਹੁਣ ਸਰਕਾਰ ਵਲੋਂ ਟਰੱਸਟਾਂ ਨੂੰ ਭੰਗ ਕਰਨ ਬਾਰੇ ਜਾਰੀ ਹੋਣ ਵਾਲੀ ਨੋਟੀਫ਼ਿਕੇਸ਼ਨ 'ਤੇ ਨਜ਼ਰਾਂ ਲੱਗ ਗਈਆਂ ਹਨ | ਪੰਜਾਬ ਸਰਕਾਰ ਨੇ ਕੁੱਝ ਦਿਨ ਪਹਿਲਾਂ ਰਾਜ ਵਿਚ ਉਨ੍ਹਾਂ ਟਰੱਸਟਾਂ ਨੂੰ ਭੰਗ ਕਰਨ ਦਾ ਫ਼ੈਸਲਾ ਕੀਤਾ ਸੀ ਜਿਨ੍ਹਾਂ ਕੋਲ ਇਸ ਵੇਲੇ ਨਵੀਆਂ ਸਕੀਮਾਂ ਨਹੀਂ ਹਨ ਪਰ ਉਨ੍ਹਾਂ ਦਾ ਸਟਾਫ਼ ਤੇ ਹੋਰ ਖ਼ਰਚੇ ਪੈ ਰਹੇ ਹਨ | ਜਿਨ੍ਹਾਂ ਤੋਂ ਬਚਣ ਲਈ ਟਰੱਸਟਾਂ ਨੂੰ ਭੰਗ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ | ਇਨ੍ਹਾਂ ਭੰਗ ਹੋਣ ਵਾਲੇ ਟਰੱਸਟਾਂ ਵਿਚ ਕਰਤਾਰਪੁਰ ਟਰੱਸਟ ਵੀ ਸ਼ਾਮਿਲ ਹੈ | ਸਰਕਾਰ ਨੇ ਕੁੱਝ ਦਿਨ ਪਹਿਲਾਂ ਹੀ ਟਰੱਸਟ ਦਾ ਕੰਮ ਦੇਖ ਰਹੇ ਅਧਿਕਾਰੀਆਂ ਤੋਂ ਇਸ ਟਰੱਸਟ ਦੀ ਮੌਜੂਦਾ ਸਥਿਤੀ ਬਾਰੇ ਸਾਰੀ ਰਿਪੋਰਟ ਮੰਗੀ ਸੀ | ਅਧਿਕਾਰੀਆਂ ਨੇ ਇਨ੍ਹਾਂ ਰਿਪੋਰਟਾਂ ਵਿਚ ਜ਼ਿਕਰ ਕੀਤਾ ਗਿਆ ਸੀ ਕਿ ਕਰਤਾਰਪੁਰ ਟਰੱਸਟ ਦੀ ਕੋਈ ਦੇਣਦਾਰੀ ਨਹੀਂ ਹੈ | ਕੁੱਝ ਦਿਨ ਪਹਿਲਾਂ ਹੀ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿਚ ਰਿਪੋਰਟਾਂ 'ਤੇ ਚਰਚਾ ਕੀਤੀ ਗਈ ਸੀ | ਦੱਸਿਆ ਜਾਂਦਾ ਹੈ ਕਿ ਜਿਨ੍ਹਾਂ ਟਰੱਸਟਾਂ ਨੂੰ ਭੰਗ ਕੀਤਾ ਜਾਵੇਗਾ, ਉਨ੍ਹਾਂ ਨੂੰ ਨਗਰ ਨਿਗਮਾਂ ਜਾਂ ਫਿਰ ਨਗਰ ਕੌਂਸਲਾਂ ਵਿਚ ਰਲੇਵਾਂ ਕੀਤਾ ਜਾਵੇਗਾ | ਟਰੱਸਟਾਂ ਕੋਲ ਪਈ ਰਕਮ ਵੀ ਉਨ੍ਹਾਂ ਨੂੰ ਟਰਾਂਸਫ਼ਰ ਕੀਤੀ ਜਾਵੇਗੀ | ਕਰਤਾਰਪੁਰ ਟਰੱਸਟ ਵਿਚ ਕਰੀਬ 18 ਮੁਲਾਜ਼ਮ ਕੰਮ ਕਰ ਰਹੇ ਹਨ, ਉਨ੍ਹਾਂ ਤੋਂ ਪੱੁਛ ਕੇ ਹੀ ਸਰਕਾਰ ਵਲੋਂ ਉਨ੍ਹਾਂ ਨੂੰ ਦੂਜੇ ਵਿਭਾਗਾਂ ਵਿਚ ਭੇਜਿਆ ਜਾਵੇਗਾ |
ਰਾਜ ਦੇ ਕਈ ਟਰੱਸਟ ਹਨ ਕਰਜ਼ਾਈ
ਪੰਜਾਬ ਸਰਕਾਰ ਨੇ ਹੁਣ ਤਾਂ ਨਵੀਆਂ ਸਕੀਮਾਂ ਨਾ ਹੋਣ ਕਰਕੇ 9 ਟਰੱਸਟਾਂ ਨੂੰ ਭੰਗ ਕਰਨ ਦਾ ਫ਼ੈਸਲਾ ਕੀਤਾ ਹੈ ਜਿਸ ਦੀ ਨੋਟੀਫ਼ਿਕੇਸ਼ਨ ਦੀ ਉਡੀਕ ਕੀਤੀ ਜਾ ਰਹੀ ਹੈ ਪਰ ਰਾਜ ਦੇ ਕਈ ਟਰੱਸਟਾਂ ਇਸ ਵੇਲੇ ਕਰਜ਼ਾਈ ਹੋਏ ਪਏ ਹਨ | ਕਈ ਟਰੱਸਟ ਜਾਂ ਤਾਂ ਬੈਂਕਾਂ ਦੇ ਜਾਂ ਫਿਰ ਦੂਜੀਆਂ ਟਰੱਸਟਾਂ ਦੇ ਕਰਜ਼ਾਈ ਹਨ | ਜਲੰਧਰ ਇੰਪਰੂਵਮੈਂਟ ਟਰੱਸਟ ਵੀ ਕੁੱਝ ਦਿਨ ਪਹਿਲਾਂ ਬੈਂਕਾਂ ਦਾ 112 ਕਰੋੜ ਦਾ ਕਰਜ਼ਾਈ ਸੀ | ਪਰ ਲੁਧਿਆਣਾ ਅਤੇ ਅੰਮਿ੍ਤਸਰ ਟਰੱਸਟ ਵਲੋਂ ਜਲੰਧਰ ਟਰੱਸਟ ਦੀ ਓ. ਟੀ. ਐੱਸ. ਦੇ ਤਹਿਤ ਬੈਂਕਾਂ ਨੂੰ 100 ਕਰੋੜ ਰੁਪਏ ਮੋੜ ਦਿੱਤਾ ਗਿਆ ਸੀ | ਜਲੰਧਰ ਟਰੱਸਟ 'ਤੇ ਚਾਹੇ ਬੈਂਕ ਦਾ ਕਰਜ਼ਾ ਖ਼ਤਮ ਹੋਣ ਜਾ ਰਿਹਾ ਹੈ ਪਰ ਹੁਣ ਉਹ ਦੂਜੇ ਟਰੱਸਟਾਂ ਦਾ ਕਰਜ਼ਾਈ ਹੋ ਗਿਆ ਹੈ |
ਜਲੰਧਰ, ਮਹਾਰਾਜਾ ਰਣਜੀਤ ਸਿੰਘ ਐਵਿਨਿਊ ਵੈੱਲਫੇਅਰ ਸੁਸਾਇਟੀ ਦੇ ਇਕ ਵਫ਼ਦ ਨੇ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਮੱਸਿਆਵਾਂ ਹੱਲ ਕਰਵਾਉਣ ਲਈ ਇਕ ਮੰਗ ਪੱਤਰ ਦਿੱਤਾ ਹੈ | ਆਪਣੀਆਂ ਮੰਗਾਂ ਵਿਚ ...
ਜਲੰਧਰ, 30 ਨਵੰਬਰ (ਸ਼ਿਵ)- ਜੀ. ਐੱਸ. ਟੀ. ਦੇ ਮੋਬਾਈਲ ਵਿੰਗ ਨੇ ਕਰ ਚੋਰੀ ਦੀ ਸੂਚਨਾ ਮਿਲਣ 'ਤੇ ਪ੍ਰਤਾਪ ਬਾਗ਼ ਪਾਣੀ ਦੀ ਟੈਂਕੀ ਕੋਲ ਪਿੱਛਾ ਕਰਕੇ ਸਮਾਨ ਨਾਲ ਭਰੀ ਗੱਡੀ ਨੂੰ ਕਾਬੂ ਕਰਕੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ | ਮੋਬਾਈਲ ਵਿੰਗ ਦੀ ਟੀਮ ਨੇ ਇਹ ਕਾਰਵਾਈ ਡਿਪਟੀ ...
ਜਲੰਧਰ, ਜੀ. ਐੱਸ. ਟੀ. ਵਿਭਾਗ ਜਲੰਧਰ 2 ਦੇ ਏ. ਈ. ਟੀ. ਸੀ. ਸ਼ੁਭੀ ਆਂਗਰਾ ਦੀ ਹਦਾਇਤ 'ਤੇ ਵਿਭਾਗ ਦੀਆਂ ਟੀਮਾਂ ਵਲੋਂ ਵਿਆਹ ਦੇ ਕੱਪੜਿਆਂ ਦੇ ਦੋ ਕਾਰੋਬਾਰੀ ਅਦਾਰਿਆਂ ਮੈਸਰਜ਼ ਬਨਾਰਸੀ ਲਹਿੰਗਾ ਹਾਊਸ, ਬ੍ਰਾਂਡਰੱਥ ਰੋਡ, ਮੈਸਰਜ਼ ਕੁਆਲਿਟੀ ਲਹਿੰਗਾ ਹਾਊਸ ਕਿਲਾ ...
-ਮਾਮਲਾ ਕਾਕੀ ਪਿੰਡ 'ਚ ਵਿਆਹੁਤਾ ਦੀ ਹੋਈ ਮੌਤ ਦਾ-
ਜਲੰਧਰ ਛਾਉਣੀ, 30 ਨਵੰਬਰ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੀ ਉੱਪ ਪੁਲਿਸ ਚੌਂਕੀ ਦਕੋਹਾ ਦੇ ਅਧੀਨ ਆਉਂਦੇ ਕਾਕੀ ਪਿੰਡ ਦੀ ਗਲੀ ਨੰਬਰ 5 'ਚ ਬੀਤੇ ਇਕ ਦਿਨ ਪਹਿਲਾਂ ਦੇਰ ਸ਼ਾਮ ਨੂੰ ਇਕ ਵਿਆਹੁਤਾ ਦੀ ਜ਼ਹਿਰੀਲੀ ...
ਜਲੰਧਰ, 30 ਨਵੰਬਰ (ਹਰਵਿੰਦਰ ਸਿੰਘ ਫੁੱਲ)-ਜਦੋਂ ਬੇਗਾਨੇ ਸ਼ਹਿਰ 'ਚ ਰਹਿਣ, ਸਹਿਣ ਅਤੇ ਖਾਣ ਪੀਣ ਲਈ ਕੋਈ ਵੀ ਪ੍ਰਬੰਧ ਨਾ ਹੋ ਸਕੇ ਤਾਂ ਹਰ ਇਕ ਇਨਸਾਨ ਨੂੰ ਗੁਰੂ ਨਾਨਕ ਦਾ ਦੁਆਰਾ ਹੀ ਯਾਦ ਆਉਂਦਾ ਹੈ | ਇਹ ਘਰ ਹੀ ਹੈ ਜੋ ਸਿੱਖੀ ਦੇ ਅਸੂਲਾਂ ਨੂੰ ਪ੍ਰਣਾ ਕੇ ਬਿਨ੍ਹਾਂ ...
ਜਲੰਧਰ ਛਾਉਣੀ, 30 ਨਵੰਬਰ (ਪਵਨ ਖਰਬੰਦਾ)- ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਲੱਖਾਂ ਰੁਪਏ ਦੀ ਚੋਰੀ ਕਰਨ ਦੇ ਦੋਸ਼ ਵਿਚ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਥਾਣਾ ਰਾਮਾ ਮੰਡੀ ਦੇ ਮੁਖੀ ਅਜਾਇਬ ਸਿੰਘ ...
ਜਲੰਧਰ, 30 ਨਵੰਬਰ (ਐੱਮ. ਐੱਸ. ਲੋਹੀਆ) - ਸਿਵਲ ਹਸਪਤਾਲ 'ਚ ਐਮ.ਐਲ.ਆਰ. ਕੱਟਵਾਉਣ ਆਏ ਕੁਝ ਨੌਜਵਾਨਾਂ ਨੇ ਉੱਥੇ ਤਾਇਨਾਤ ਹੋਮਗਾਰਡ ਦੇ ਮੁਲਾਜ਼ਮ ਨਾਲ ਕੁੱਟਮਾਰ ਕੀਤੀ, ਜਿਸ ਦੀ ਵੀਡੀਓ ਵਾਇਰਲ ਹੋਣ 'ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ | ਏ.ਸੀ.ਪੀ. ਕੇਂਦਰੀ ਨਿਰਮਲ ਸਿੰਘ ...
ਜਮਸ਼ੇਰ ਖਾਸ, 30 ਨਵੰਬਰ (ਅਵਤਾਰ ਤਾਰੀ)-ਥਾਣਾ ਸਦਰ ਅਧੀਨ ਆਉਂਦੇ ਕਸਬਾ ਜਮਸ਼ੇਰ ਖਾਸ ਵਿਖੇ ਦੁੱਧ ਵਾਲੇ ਟਰੱਕ ਪੀ. ਬੀ. 13-ਬੀ ਐਮ-0565 ਅਤੇ ਕਾਰ (ਜ਼ੈਨ) ਪੀ. ਬੀ. 32 ਈ-6363 ਦੀ ਟੱਕਰ 'ਚ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਇਸ ਸੰਬੰਧੀ ਥਾਣਾ ਸਦਰ ਦੇ ਮੁਖੀ ਇੰਸਪੈਕਟਰ ...
ਚੁਗਿੱਟੀ/ਜੰਡੂਸਿੰਘਾ, 30 ਨਵੰਬਰ (ਨਰਿੰਦਰ ਲਾਗੂ)-ਥਾਣਾ 8 ਦੇ ਅਧੀਨ ਆਉਂਦੇ ਖੇਤਰ ਰੇਰੂ ਚੁੰਗੀ ਲਾਗੇ ਬੁੱਧਵਾਰ ਨੂੰ ਕਾਰ ਤੇ ਟਰੱਕ ਦੀ ਅਚਾਨਕ ਹੋਈ ਟੱਕਰ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ, ਜਦੋਂਕਿ ਵਾਹਨਾਂ ਦਾ ਨੁਕਸਾਨ ਹੋ ਗਿਆ | ਇਸ ਮੌਕੇ ਲੱਗੇ ਜਾਮ ਕਾਰਨ ...
ਜਲੰਧਰ, 30 ਨਵੰਬਰ (ਐੱਮ. ਐੱਸ. ਲੋਹੀਆ) - ਨਕੋਦਰ ਰੋਡ 'ਤੇ ਹੈਰੋਇਨ ਦੀ ਸਪਲਾਈ ਦੇਣ ਆਏ ਇਕ ਨੌਜਵਾਨ ਨੂੰ ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ. ਸਟਾਫ਼ ਨੇ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਤਾਲਿਬ ਅਲੀ ਪੁੱਤਰ ਸ਼ਰਾਫ਼ਤ ਅਲੀ ਵਾਸੀ ਪੰਜ ਪੀਰ ਨੇੜੇ ...
ਜਲੰਧਰ, 30 ਨਵੰਬਰ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ, ਨਿਊ ਡਿਫੈਂਸ ਕਾਲੋਨੀ, ਜਲੰਧਰ ਕੈਂਟ ਬਰਾਂਚ ਵਿਖੇ 'ਸਭ ਰੰਗ ਇੱਕ ਸੰਗ' ਸਾਲਾਨਾ ਸਭਿਆਚਾਰਕ ਸਮਾਗਮ ਦੌਰਾਨ ਆਪਣੇ ਜਲਵੇ ਬਿਖੇਰੇ | ਸਮਾਰੋਹ ਦੌਰਾਨ ਸੇਂਟ ਸੋਲਜਰ ਗਰੁੱਪ ਦੇ ਚੇਅਰਮੈਨ ਅਨਿਲ ...
ਜਲੰਧਰ, 30 ਨਵੰਬਰ (ਹਰਵਿੰਦਰ ਸਿੰਘ ਫੁੱਲ)-ਜਲੰਧਰ ਗਤਕਾ ਐਸੋਸੀਏਸ਼ਨ ਅਤੇ ਸ੍ਰੀ ਗੁਰੂ ਹਰਿਰਾਇ ਸਾਹਿਬ ਗਤਕਾ ਅਕੈਡਮੀ ਵਲ਼ੋਂ ਨੈਸ਼ਨਲ ਗਤਕਾ ਐਸੋਸੀਏਸ਼ਨ ਆਫ਼ ਇੰਡੀਆ ਅਤੇ ਗਤਕਾ ਐਸੋਸੀਏਸ਼ਨ ਆਫ਼ ਪੰਜਾਬ ਦੀ ਅਗਵਾਈ ਹੇਠ ਗੁਰਦੁਆਰਾ ਸੋਡਲ ਛਾਉਣੀ ਨਿਹੰਗ ਸਿੰਘਾਂ ...
ਜਲੰਧਰ ਛਾਉਣੀ, 30 ਨਵੰਬਰ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਸੰਤੋਸ਼ੀ ਨਗਰ 'ਚੋਂ ਇਕ ਗੱਡੀ ਸਮੇਤ ਚਾਲਕ ਨੂੰ ਚੋਰੀ ਕੀਤੇ ਲੋਹੇ ਦੇ ਐਂਗਲਾਂ ਸਮੇਤ ਕਾਬੂ ਕੀਤਾ ਹੈ, ਜਿਸ ਖ਼ਿਲਾਫ਼ ਮਾਮਲਾ ਦਰਜ ਕਰਕੇ ਹੋਰ ਪੁੱਛਗਿੱਛ ਕੀਤੀ ਜਾ ...
ਜਲੰਧਰ, 30 ਨਵੰਬਰ (ਜਸਪਾਲ ਸਿੰਘ)-ਪੰਜਾਬ ਸਰਕਾਰ ਦੇ ਪੰਜਾਬ ਰਾਜ ਕਿਸਾਨ ਅਤੇ ਖੇਤੀ ਕਾਮੇ ਕਮਿਸ਼ਨ ਵਲੋਂ ਖੇਤੀ ਮਾਡਲ ਦੇ ਬਦਲ ਤੇ ਕਿਰਤੀ ਕਿਸਾਨ ਯੂਨੀਅਨ ਨੂੰ ਆਪਣਾ ਪੱਖ ਰੱਖਣ ਦਾ ਸੱਦਾ ਦਿੱਤਾ ਹੈ | ਇਹ ਜਾਣਕਾਰੀ ਦਿੰਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ...
ਜਲੰਧਰ, 30 ਨਵੰਬਰ (ਐੱਮ. ਐੱਸ. ਲੋਹੀਆ)- ਵਾਹਨ ਫਿਟਨੈੱਸ ਸਰਟੀਫਿਕੇਟ ਘੁਟਾਲੇ ਦੀ ਜਾਂਚ ਕਰ ਰਹੀ ਵਿਜੀਲੈਂਸ ਦੀ ਟੀਮ ਨੇ ਫ਼ਰਾਰ ਚੱਲ ਰਹੇ ਏਜੰਟ ਵਰਿੰਦਰ ਸਿੰਘ ਉਰਫ਼ ਦੀਪੂ ਵਾਸੀ ਬਸਤੀ ਗੁਜਾਂ, ਜਲੰਧਰ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਸ ਤੋਂ ਪਹਿਲਾਂ ਵਿਭਾਗ ਵਲੋਂ ...
ਜਲੰਧਰ, 30 ਨਵੰਬਰ (ਚੰਦੀਪ ਭੱਲਾ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਸਾਲ 2022-23 ਦੀਆਂ ਚੋਣਾਂ 16 ਦਸੰਬਰ ਸ਼ੁਕਰਵਾਰ ਨੂੰ ਹੋਣ ਜਾ ਰਹੀਆਂ ਹਨ ਤੇ ਉਸੇ ਦਿਨ ਹੀ ਵੋਟਾਂ ਪੈਣ ਤੋਂ ਬਾਅਦ ਦੇਰ ਸ਼ਾਮ ਤੱਕ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦੇ ...
ਜਲੰਧਰ, 30 ਨਵੰਬਰ (ਚੰਦੀਪ ਭੱਲਾ)-ਤਰਨਤਾਰਨ ਵਿਖੇ ਵਕੀਲ ਦੇ ਦਫ਼ਤਰ ਵਿਖੇ ਐਨ.ਆਈ.ਏ ਵਲੋਂ ਛਾਪੇਮਾਰੀ ਕੀਤੇ ਜਾਣ ਦੇ ਰੋਸ ਵਜੋਂ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ 'ਨੋ ਵਰਕ ਡੇਅ' ਰੱਖਿਆ ਗਿਆ ਤੇ ਇਸ ਦੌਰਾਨ ਕੋਈ ਵੀ ਵਕੀਲ ਅਦਾਲਤਾਂ 'ਚ ਨਹੀਂ ਗਿਆ ਜਿਸ ਕਰਕੇ ਅੱਜ ...
ਜਲੰਧਰ, 30 ਨਵੰਬਰ (ਰਣਜੀਤ ਸਿੰਘ ਸੋਢੀ)-ਬÏਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੀ ਨਿਗਰਾਨੀ 'ਚ ਚਲਾਏ ਜਾ ਰਹੇ 'ਦਿਸ਼ਾ-ਏਕ ਪਹਿਲਕਦਮੀ' ਤਹਿਤ ਇੰਨੋਸੈਂਟ ਹਾਰਟਸ (ਗਰੀਨ ਮਾਡਲ ਟਾਊਨ, ਲੁਹਾਰਾਂ, ਕੈਂਟ ਜੰਡਿਆਲਾ ਰੋਡ, ਰਾਇਲ ਵਰਲਡ, ਕਪੂਰਥਲਾ ਰੋਡ) ਦੇ ...
ਜਲੰਧਰ, 30 ਨਵੰਬਰ (ਐੱਮ. ਐੱਸ. ਲੋਹੀਆ)- ਕਿਸੇ ਵੀ ਹੰਗਾਮੀ ਹਾਲਤ 'ਚ ਤੁਰੰਤ ਕਾਰਵਾਈ ਕਰਨ ਲਈ ਤਿਆਰ ਕੀਤੀਆਂ ਗਈਆਂ ਪੁਲਿਸ ਟੁੱਕੜੀਆਂ ਦੀ ਸਤਰਕਤਾ ਅਤੇ ਚੁਸਤੀ ਨੂੰ ਬਰਕਾਰ ਰੱਖਣ ਲਈ ਪੁਲਿਸ ਕਮਿਸ਼ਨਰ ਡਾ. ਐਸ. ਭੂਪਥੀ ਨੇ ਅਚਾਨਕ ਰੇਲਵੇ ਸਟੇਸ਼ਨ ਅਤੇ ਬੱਸ ਅੱਡੇ 'ਤੇ ...
ਜਲੰਧਰ, 30 ਨਵੰਬਰ (ਰਣਜੀਤ ਸਿੰਘ ਸੋਢੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕਰਵਾਏ ਗਏ ਕੁਸ਼ਤੀ ਮੁਕਾਬਲਿਆਂ 2022-23 'ਚ ਸੇਂਟ ਸੋਲਜਰ ਕਾਲਜ ਹਦੀਆਬਾਦ, ਫਗਵਾੜਾ ਦੇ ਵਿਦਿਆਰਥੀਆਂ ਨੇ ਆਪਣੇ ਵਧੀਆ ਪ੍ਰਦਰਸ਼ਨ ਨਾਲ ਮੈਡਲ ਜਿੱਤ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ...
ਜਲੰਧਰ, 30 ਨਵੰਬਰ (ਰਣਜੀਤ ਸਿੰਘ ਸੋਢੀ)-66ਵੀਆਂ ਪੰਜਾਬ ਸਕੂਲ ਅੰਤਰ ਜ਼ਿਲ੍ਹਾ ਖੇਡਾਂ ਕਰਾਟੇ ਮੁਕਾਬਲੇ ਅੰਡਰ-14 ਅਤੇ 17 ਸਾਲ ਲੜਕੇ/ਲੜਕੀਆਂ ਆਰੀਆ ਸੀਨੀਅਰ ਸੈਕੰਡਰੀ ਸਕੂਲ ਬਸਤੀ ਗੁਜਾਂ ਜਲੰਧਰ ਵਿਖੇ ਪਿ੍ੰਸੀਪਲ ਸਾਰਿਕਾ ਦੀ ਦੇਖ ਰੇਖ 'ਚ ਬੜੇ ਜੋਸ਼ ਤੇ ਉਤਸ਼ਾਹ ਨਾਲ ...
ਜਲੰਧਰ ਛਾਉਣੀ, 30 ਨਵੰਬਰ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਵਿਅਕਤੀ ਨੂੰ ਚੋਰੀ ਦੇ ਮੋਬਾਈਲ ਸਮੇਤ ਕਾਬੂ ਕੀਤਾ ਹੈ, ਜਿਸ ਖ਼ਿਲਾਫ਼ ਮਾਮਲਾ ਦਰਜ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ | ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ...
ਜਲੰਧਰ, 30 ਨਵੰਬਰ (ਐੱਮ. ਐੱਸ. ਲੋਹੀਆ) - ਸਿਵਲ ਸਰਜਨ ਜਲੰਧਰ ਡਾ. ਰਮਨ ਸ਼ਰਮਾ ਨੇ ਪੀ.ਸੀ. ਪੀ.ਐਨ.ਡੀ.ਟੀ. ਐਕਟ ਨੂੰ ਜ਼ਿਲ੍ਹੇ 'ਚ ਸਖ਼ਤੀ ਨਾਲ ਲਾਗੂ ਕਰਨ ਅਤੇ ਮਾਦਾ ਭਰੂਣ ਹੱਤਿਆ ਨੂੰ ਰੋਕਣ ਦੇ ਮੰਤਵ ਨਾਲ ਜ਼ਿਲ੍ਹਾ ਐਡਵਾਈਜ਼ਰੀ ਕਮੇਟੀ (ਪੀ.ਸੀ. ਪੀ.ਐਨ.ਡੀ.ਟੀ.) ਨਾਲ ਮੀਟਿੰਗ ...
ਜਲੰਧਰ, 30 ਨਵੰਬਰ (ਸੋਢੀ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਸਤੀ ਸ਼ੇਖ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ¢ ਪ੍ਰੋਗਰਾਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਹੋਈ ¢ ਇਸ ਤੋਂ ਬਾਅਦ ਮੈਡਮ ਪਿ੍ੰਸੀਪਲ ਹਰਜਿੰਦਰ ਕੌਰ ਵਲੋਂ ਸਕੂਲ ...
ਜਲੰਧਰ, 30 ਨਵੰਬਰ (ਐੱਮ. ਐੱਸ. ਲੋਹੀਆ)- ਨੈਸ਼ਨਲ ਇੰਟਿਗ੍ਰੇਟਿਡ ਮੈਡੀਕਲ ਐਸੋਸੀਏਸ਼ਨ 'ਨੀਮਾ' ਦੀ ਜ਼ਿਲ੍ਹਾ ਇਕਾਈ ਨੇ ਆਪਣੇ ਮੈਂਬਰ ਡਾਕਟਰਾਂ ਨੂੰ ਚੰਗੀ ਸਿਹਤ ਲਈ ਕਸਰਤ ਪ੍ਰਤੀ ਜਾਗਰੂਕ ਕਰਨ ਅਤੇ ਆਪਸੀ ਭਾਈਚਾਰੇ ਨੂੰ ਮਜਬੂਤ ਕਰਨ ਲਈ ਸਾਲਾਨਾ ਸਪੋਸਟਸ ਮੀਟ ਕਰਵਾਈ | ...
ਜਲੰਧਰ, 30 ਨਵੰਬਰ (ਐੱਮ. ਐੱਸ. ਲੋਹੀਆ)- ਡੀ.ਜੀ.ਪੀ. ਗੌਰਵ ਯਾਦਵ ਵਲੋਂ ਪੁਲਿਸ ਵਿਭਾਗ 'ਚ ਸ਼ਾਨਦਾਰ ਕਾਰਗੁਜ਼ਾਰੀ ਕਰਨ ਵਾਲੇ ਡੀ.ਐੱਸ.ਪੀ. ਸਰਬਜੀਤ ਰਾਏ ਨੂੰ ਡੀ.ਜੀ.ਪੀ. ਡਿਸਕ ਨਾਲ ਸਨਮਾਨਿਤ ਕੀਤਾ ਗਿਆ ਹੈ | ਆਈ.ਜੀ. ਜਲੰਧਰ ਜ਼ੋਨ ਜੀ.ਐੱਸ. ਸੰਧੂ ਨੇ ਡੀ.ਐੱਸ.ਪੀ. ਰਾਏ ਨੂੰ ...
ਜਲੰਧਰ, 30 ਨਵੰਬਰ (ਰਣਜੀਤ ਸਿੰਘ ਸੋਢੀ)-ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ, ਜਲੰਧਰ ਦੇ ਵਿਦਿਆਰਥੀ-ਅਧਿਆਪਕਾਂ ਨੇ ਬੀ.ਐਡ. ਸਿਖਲਾਈ ਪ੍ਰੋਗਰਾਮ ਦੇ ਪਹਿਲੇ ਸਾਲ ਵਿਚ 100% ਫ਼ਸਟ ਡਵੀਜ਼ਨ ਹਾਸਿਲ ਕਰਕੇ ਰਚਿਆ ਇਤਿਹਾਸ | ਜੀ.ਐਨ.ਡੀ.ਯੂ. ਸਮੈਸਟਰ-2 ਪ੍ਰੀਖਿਆ (ਮਈ 2022) ਦੇ ...
ਜਲੰਧਰ, 30 ਨਵੰਬਰ (ਰਣਜੀਤ ਸਿੰਘ ਸੋਢੀ)- ਕੰਨਿਆ ਮਹਾਂ ਵਿਦਿਆਲਾ ਜਲੰਧਰ ਵਿਖੇ ਕੌਮਾਂਤਰੀ ਸਿੱਖਿਆ ਨੀਤੀ-2020 ਦੇ ਲਾਗੂ ਕਰਨ ਅਤੇ ਵਿਗਿਆਨਕ ਅਤੇ ਤਕਨੀਕੀ ਸ਼ਬਦਾਵਲੀ ਦੀ ਭੂਮਿਕਾ 'ਤੇ ਦੋ-ਰੋਜ਼ਾ ਰਾਸ਼ਟਰੀ ਕਾਨਫ਼ਰੰਸ ਦਾ ਸਫਲਤਾਪੂਰਵਕ ਆਗਾਜ਼ ਕੀਤਾ ਗਿਆ ¢ ਕਮਿਸ਼ਨ ...
ਜਲੰਧਰ, 30 ਨਵੰਬਰ (ਐੱਮ. ਐੱਸ. ਲੋਹੀਆ) - ਰੋਜ਼ਾਨਾ ਵੱਡੀ ਗਿਣਤੀ 'ਚ ਮਰੀਜ਼ਾਂ ਦੀ ਜਾਂਚ ਅਤੇ ਇਲਾਜ ਕਰਨ ਵਾਲੇ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ 'ਚ ਆਪਣੀ ਜਾਂਚ ਕਰਵਾਉਣ ਆਏ ਮਰੀਜ਼ਾਂ, ਖ਼ਾਸ ਕਰਕੇ ਬਜ਼ੁਰਗ, ਸਰੀਰਕ ਤੌਰ 'ਤੇ ਅਸਮਰਥ ਅਤੇ ਗਰਭਵਤੀ ਔਰਤਾਂ ਦੀ ...
ਜਲੰਧਰ, 30 ਨਵੰਬਰ (ਸ਼ਿਵ)- ਲਤੀਫਪੁਰਾ ਦੇ ਇਲਾਕਾ ਵਾਸੀ ਕਸ਼ਮੀਰ ਸਿੰਘ ਤੇ ਹੋਰ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ 70 ਸਾਲਾਂ ਤੋਂ ਇਸ ਜਗਾ ਤੋਂ ਰਹਿ ਰਹੇ ਹਨ ਤਾਂ ਉਨ੍ਹਾਂ ਨੂੰ ਇਸ ਜਗ੍ਹਾ ਤੋਂ ਨਾ ਉਜਾੜਿਆ ਜਾਵੇ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਲਾਕਾ ...
ਜਲੰਧਰ, 30 ਨਵੰਬਰ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨ ਦੇ ਸਾਰੇ ਸਕੂਲਾਂ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਵਸ ਮਨਾਇਆ ਗਿਆ | ਇਸ ਸਬੰਧੀ ਕਰਵਾਏ ਗਏ ਧਾਰਮਿਕ ਪ੍ਰੋਗਰਾਮ ਦੌਰਾਨ ਸਟਾਫ਼ ਤੇ ਵਿਦਿਆਰਥੀਆਂ ਵਲੋਂ ...
ਚੁਗਿੱਟੀ/ਜੰਡੂਸਿੰਘਾ, 30 ਨਵੰਬਰ (ਨਰਿੰਦਰ ਲਾਗੂ)-ਗੁਰੂ ਕ੍ਰਿਪਾ ਨਿਸ਼ਕਾਮ ਸੇਵਾ ਸੁਸਾਇਟੀ ਲਾਲੇ ਲੱਧੇਵਾਲੀ ਵਲੋਂ ਗੁਰੂ ਕੇ ਬਾਗ਼ ਦੇ ਮੋਰਚੇ ਅਤੇ ਸ੍ਰੀ ਪੰਜਾ ਸਾਹਿਬ ਦੇ ਸ਼ਹੀਦੀ ਸਾਕੇ ਦੀ ਪਹਿਲੀ ਸ਼ਹੀਦੀ ਸ਼ਤਾਬਦੀ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ...
ਜਲੰਧਰ, 30 ਨਵੰਬਰ (ਜਸਪਾਲ ਸਿੰਘ)-ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਪੁਰਬ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜਲੰਧਰ ਛਾਉਣੀ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਏ ਗਏ | ਸਕੱਤਰ ਸਤਵਿੰਦਰ ਸਿੰਘ ਮਿੰਟੂ ਨੇ ਦੱਸਿਆ ਕਿ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ...
ਜਲੰਧਰ, 30 ਨਵੰਬਰ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅੰਮਿ੍ਤਬੀਰ ਸਿੰਘ ਨੇ 'ਆਪ' ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਨੂੰ ਬੇਹੱਦ ਨਿਰਾਸ਼ਾਜਨਕ ਦੱਸਦੇ ਹੋਏ ਕਿਹਾ ਕਿ ਮੌਜੂਦਾ ਸਰਕਾਰ 'ਚ ਲੋਕਾਂ ਦੀਆਂ ਮੁਸ਼ਕਲਾਂ ਪਹਿਲੀ ਕਾਂਗਰਸ ਸਰਕਾਰ ਤੋਂ ...
ਜਲੰਧਰ, 30 ਨਵੰਬਰ (ਰਣਜੀਤ ਸਿੰਘ ਸੋਢੀ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਚਾਰ ਰੋਜ਼ਾ ਸੀਨੀਅਰ ਨੈਸ਼ਨਲ ਆਰਟਿਸਟਿਕ ਜਿਮਨਾਸਟਿਕ ਚੈਂਪੀਅਨਸ਼ਿਪ-2022 ਦੇ ਆਖ਼ਰੀ ਦਿਨ ਸਮਾਪਤੀ ਸਮਾਰੋਹ 'ਚ ਵਿਅਕਤੀਗਤ ਮੁਕਾਬਲਿਆਂ 'ਚ ਭਾਰਤ ਦੇ ਚੋਟੀ ਦੇ ਪੁਰਸ਼/ਮਹਿਲਾ ਕਲਾਤਮਕ ...
ਜਲੰਧਰ, 30 ਨਵੰਬਰ (ਸ਼ੈਲੀ)- ਆਜ਼ਾਦੀ ਦੇ 75ਵੇਂ ਅੰਮਿ੍ਤ ਮਹਾਂਉਤਸਵ ਦੇ ਸਬੰਧ ਵਿਚ ਸ਼੍ਰੀ ਨਗਰ ਦੇ ਲਾਲ ਚੌਂਕ ਤੋਂ ਨਿਤਿਆਨੰਦ ਆਸ਼ਰਮ ਤੋਂ ਸੰਤ ਸ਼੍ਰੀ ਨਰਮਦਾਨੰਦ ਬਾਪੂ ਦੀ ਅਗਵਾਈ ਹੇਠ ਸ਼ੁਰੂ ਹੋਈ ਗੌਰਵ ਪਦ ਯਾਤਰਾ ਅੱਜ ਜਲੰਧਰ ਦੇ ਸ਼੍ਰੀ ਦੇਵੀ ਤਾਲਾਬ ਮੰਦਿਰ ...
ਜਲੰਧਰ, 30 ਨਵੰਬਰ (ਸ਼ੈਲੀ)- ਯੂਨਾਈਟੇਡ ਹਿੰਦੂ ਫ਼ਰੰਟ ਦੇ ਬੈਨਰ ਹੇਠ ਅੱਜ ਵੱਖ ਵੱਖ ਹਿੰਦੂ ਸੰਗਠਨਾਂ ਨੇ ਫ਼ਰੰਟ ਦੇ ਰਾਸ਼ਟਰੀ ਸੰਯੋਜਕ ਮਨੋਜ ਨੰਨ੍ਹਾਂ ਦੀ ਅਗਵਾਈ ਹੇਠ ਇਕ ਫਿਰਕੇ ਦੇ ਪ੍ਰਚਾਰਕ ਵਲੋਂ ਹਿੰਦੂ ਦੇਵੀ ਦੇਵਤਿਆਂ ਦੇ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX