ਤਾਜਾ ਖ਼ਬਰਾਂ


ਇੰਟੈਲੀਜੈਂਸ ਵਿਭਾਗ ਦੇ ਆਈ.ਜੀ.ਵਲੋਂ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ
. . .  6 minutes ago
ਅੰਮ੍ਰਿਤਸਰ, 24 ਮਾਰਚ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਗ੍ਰਹਿ ਵਿਖੇ ਆਈ.ਜੀ. ਇੰਟੈਲੀਜੈਂਸ ਜਸਕਰਨ ਸਿੰਘ ਅੱਜ ਮੁਲਾਕਾਤ ਕਰਨ ਲਈ ਪਹੁੰਚੇ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈ.ਜੀ. ਜਸਕਰਨ ਸਿੰਘ ਨੇ ਕਿਹਾ ਕਿ ਉਹ ਪਹਿਲਾਂ....
ਖੇਮਕਰਨ ਇਲਾਕੇ ਦੇ ਸਕੂਲਾਂ ਚ ਪੜ੍ਹਾਉਂਦੇ ਤਿੰਨ ਅਧਿਆਪਕਾਂ ਦੀ ਸੜਕ ਦੁਰਘਟਨਾ 'ਚ ਹੋਈ ਮੌਤ 'ਤੇ ਸੋਗ ਦੀ ਲਹਿਰ
. . .  16 minutes ago
ਖੇਮਕਰਨ, 24 ਮਾਰਚ (ਰਾਕੇਸ਼ ਕੁਮਾਰ ਬਿੱਲਾ)-ਖੇਮਕਰਨ ਇਲਾਕੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਚ ਪੜ੍ਹਾਉਣ ਲਈ ਰੋਜ਼ਾਨਾ ਫ਼ਿਰੋਜ਼ਪੁਰ ਜ਼ਿਲ੍ਹੇ 'ਚੋ ਇਕ ਟਰੈਕਸ ਗੱਡੀ 'ਤੇ ਆਉਂਦੇ ਅਧਿਆਪਕਾਂ ਦੀ ਅੱਜ ਸਵੇਰੇ ਫਿਰੋਜ਼ਪੁਰ ਨਜ਼ਦੀਕ ਹੋਈ ਭਿਆਨਕ ਸੜਕ ਦੁਰਘਟਨਾ 'ਚ ਤਿੰਨ ਅਧਿਆਪਕਾਂ...
ਰਾਹੁਲ ਗਾਂਧੀ ਸੰਸਦ ਵਿਚ ਸੱਚਾਈ ਤੋਂ ਦੂਰ ਜਾਣ ਦੇ ਆਦੀ- ਅਨੁਰਾਗ ਠਾਕੁਰ
. . .  38 minutes ago
ਨਵੀਂ ਦਿੱਲੀ, 24 ਮਾਰਚ- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਰਾਹੁਲ ਗਾਂਧੀ ਨੈਸ਼ਨਲ ਹੈਰਾਲਡ ਦੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਜ਼ਮਾਨਤ ’ਤੇ ਹਨ, ਉਹ ਸੰਸਦ ਵਿਚ ਸੱਚਾਈ ਤੋਂ ਦੂਰ ਜਾਣ ਦੇ ਆਦੀ ਹਨ। ਮੈਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਮੰਨਦੇ ਹਨ ਕਿ ਉਹ ਸੰਸਦ, ਕਾਨੂੰਨ, ਦੇਸ਼ ਤੋਂ ਉੱਪਰ ਹਨ। ਵਿਸ਼ੇਸ਼....
ਕਾਂਗਰਸ ਵਲੋਂ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਅੱਜ ਸ਼ਾਮ- ਕਾਂਗਰਸ ਪ੍ਰਧਾਨ
. . .  46 minutes ago
ਨਵੀਂ ਦਿੱਲੀ, 24 ਮਾਰਚ- ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਖ਼ਤਮ ਕਰਨ ਸੰਬੰਧੀ ਗੱਲ ਕਰਦਿਆਂ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਕਿਹਾ ਕਿ ਅਸੀਂ ਅੱਜ ਸ਼ਾਮ 5 ਵਜੇ ਪਾਰਟੀ ਦਫ਼ਤਰ ਵਿਖੇ ਪਾਰਟੀ ਦੇ ਸੀਨੀਅਰ ਆਗੂਆਂ.....
ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਹੋਈ ਰੱਦ
. . .  1 minute ago
ਨਵੀਂ ਦਿੱਲੀ, 24 ਮਾਰਚ- ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਮਾਣਹਾਨੀ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਲੋਕ ਸਭਾ ਮੈਂਬਰ ਵਜੋਂ ਅਯੋਗ ਕਰਾਰ ਦਿੱਤਾ ਗਿਆ ਹੈ। ਰਾਹੁਲ ਗਾਂਧੀ, ਕੇਰਲ ਦੇ ਵਾਇਨਾਡ ਸੰਸਦੀ ਹਲਕੇ ਤੋਂ ਲੋਕ ਸਭਾ ਮੈਂਬਰ ਹਨ। ਉਨ੍ਹਾਂ ਨੂੰ ਬੀਤੇ ਦਿਨੀਂ ਸੂਰਤ....
ਸਾਢੇ 13 ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਚਾਰ ਗ੍ਰਿਫ਼ਤਾਰ
. . .  about 1 hour ago
ਲੁਧਿਆਣਾ, 24 ਮਾਰਚ (ਪਰਮਿੰਦਰ ਸਿੰਘ ਆਹੂਜਾ)- ਐ.ਸਟੀ.ਐਫ਼. ਦੀ ਪੁਲਿਸ ਨੇ ਅੱਜ ਇਕ ਵੱਡੀ ਕਾਰਵਾਈ ਕਰਦਿਆਂ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਦੋ ਕਿੱਲੋ 230 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ....
ਅੰਮ੍ਰਿਤਪਾਲ ਵਲੋਂ ਫ਼ੌਜ ਤਿਆਰ ਕੀਤੀ ਜਾ ਰਹੀ ਸੀ- ਐਸ.ਐਸ.ਪੀ. ਖੰਨਾ
. . .  about 1 hour ago
ਖੰਨਾ, 24 ਮਾਰਚ (ਹਰਜਿੰਦਰ ਸਿੰਘ ਲਾਲ)- ਪਾਇਲ ਪੁਲਿਸ ਵਲੋਂ ਅੰਮ੍ਰਿਤਪਾਲ ਦੇ ਗੰਨਮੈਨ ਤੇਜਿੰਦਰ ਸਿੰਘ ਉਰਫ਼ ਗੋਰਖਾ ਬਾਬਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਖੰਨਾ ਦੇ ਐਸ.ਐਸ.ਪੀ. ਵਲੋਂ ਪ੍ਰੈਸ ਕਾਨਫ਼ਰੰਸ ਕਰਕੇ ਕਈ ਨਵੇਂ ਖੁਲਾਸੇ ਕੀਤੇ ਗਏ ਹਨ। ਇਕ ਅਹਿਮ ਜਾਣਕਾਰੀ ਮਿਲੀ ਹੈ ਕਿ ਏ.ਕੇ.ਐਫ., ਅੰਮ੍ਰਿਤਪਾਲ ਦੀ ਤਰਫੋਂ ਇਕ.....
ਅੰਮ੍ਰਿਤਪਾਲ ਸਿੰਘ ਨੂੰ ਆਪਣੇ ਘਰ ਠਹਿਰਾਉਣ ਵਾਲੀ ਔਰਤ ਨੂੰ ਲਿਆਂਦਾ ਮਹਿਤਪੁਰ ਥਾਣੇ
. . .  about 1 hour ago
ਮਹਿਤਪੁਰ, 24 ਮਾਰਚ (ਲਖਵਿੰਦਰ ਸਿੰਘ)- ਅੰਮ੍ਰਿਤਪਾਲ ਸਿੰਘ ਜੋ ਪੁਲਿਸ ਵਲੋਂ ਭਗੌੜਾ ਕਰਾਰ ਦਿੱਤਾ ਗਿਆ ਹੈਂ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਸੂਤਰਾਂ ਦੀ ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਆਪਣੇ ਘਰ ਠਹਿਰਾਉਣ ਵਾਲੀ ਔਰਤ ਨੂੰ....
ਪ੍ਰਦਰਸ਼ਨ ਕਰ ਰਹੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਪੁਲਿਸ ਨੇ ਲਿਆ ਹਿਰਾਸਤ ਵਿਚ
. . .  about 1 hour ago
ਨਵੀਂ ਦਿੱਲੀ, 24 ਮਾਰਚ- ਅਡਾਨੀ ਗਰੁੱਪ ਮੁੱਦੇ ’ਤੇ ਜੇ.ਪੀ.ਸੀ. ਜਾਂਚ ਦੀ ਮੰਗ ਨੂੰ ਲੈ ਕੇ ਵਿਜੇ ਚੌਕ ਵੱਲ ’ਚ ਪ੍ਰਦਰਸ਼ਨ ਕਰ ਰਹੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ....
ਵਿਰੋਧੀਆਂ ਪਾਰਟੀਆਂ ਵਲੋਂ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਸੰਬੰਧੀ ਪਾਈ ਪਟੀਸ਼ਨ ’ਤੇ ਸੁਣਵਾਈ ਕਰੇਗੀ ਸੁਪਰੀਮ ਕੋਰਟ
. . .  about 1 hour ago
ਨਵੀਂ ਦਿੱਲੀ, 24 ਮਾਰਚ- ਵਿਰੋਧੀ ਪਾਰਟੀਆਂ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਕੇਂਦਰੀ ਜਾਂਚ ਏਜੰਸੀਆਂ ਸੀ.ਬੀ.ਆਈ. ਅਤੇ ਈ.ਡੀ. ਦੀ ਦੁਰਵਰਤੋਂ ਕਰ ਰਹੀ ਹੈ ਅਤੇ ਉਨ੍ਹਾਂ ਦੀ ਮਦਦ ਨਾਲ ਵਿਰੋਧੀ ਧਿਰ ਨੂੰ ਦਬਾਇਆ ਜਾ ਰਿਹਾ ਹੈ। ਇਸ ਖ਼ਿਲਾਫ਼ ਉਨ੍ਹਾਂ ਵਲੋਂ ਪਾਈ ਪਟੀਸ਼ਨ ’ਤੇ ਸੁਪਰੀਮ ਕੋਰਟ 5 ਅਪ੍ਰੈਲ ਨੂੰ ਸੁਣਵਾਈ ਕਰੇਗਾ। ਦੱਸ ਦੇਈਏ....
ਯੂਥ ਕਾਂਗਰਸ ਵਲੋਂ ਰਾਹੁਲ ਗਾਂਧੀ ਦੇ ਸਮਰਥਨ ਵਿਚ ਨਾਅਰੇਬਾਜ਼ੀ
. . .  about 2 hours ago
ਨਵੀਂ ਦਿੱਲੀ, 24 ਮਾਰਚ- ਯੂਥ ਕਾਂਗਰਸ ਦੇ ਮੈਂਬਰਾਂ ਵਲੋਂ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਉਸ ਵਲੋਂ ‘ਮੋਦੀ ਸਰਨੇਮ’ ਟਿੱਪਣੀ ’ਤੇ ਅਪਰਾਧਿਕ ਮਾਣਹਾਨੀ ਦੇ ਕੇਸ ਵਿਚ ਦੋਸ਼ੀ ਠਹਿਰਾਏ ਜਾਣ ਦੇ ਮੱਦੇਨਜ਼ਰ ਰਾਹੁਲ ਗਾਂਧੀ...
ਸੁਪਰੀਮ ਕੋਰਟ ਵਲੋਂ ਕੋਵਿਡ-19 ਦੌਰਾਨ ਰਿਹਾਅ ਕੀਤੇ ਗਏ ਦੋਸ਼ੀਆਂ ਨੂੰ ਆਤਮਸਮਰਪਣ ਕਰਨ ਦਾ ਨਿਰਦੇਸ਼
. . .  about 2 hours ago
ਨਵੀਂ ਦਿੱਲੀ, 24 ਮਾਰਚ- ਸੁਪਰੀਮ ਕੋਰਟ ਨੇ ਕੋਵਿਡ-19 ਮਹਾਮਾਰੀ ਦੌਰਾਨ ਰਿਹਾਅ ਕੀਤੇ ਗਏ ਸਾਰੇ ਦੋਸ਼ੀਆਂ ਅਤੇ ਸੁਣਵਾਈ ਅਧੀਨ ਕੈਦੀਆਂ ਨੂੰ 15 ਦਿਨਾਂ ਦੇ ਅੰਦਰ ਆਤਮ ਸਮਰਪਣ ਕਰਨ ਦਾ ਨਿਰਦੇਸ਼ ਦਿੱਤਾ ਹੈ। ਜਸਟਿਸ ਐਮ.ਆਰ. ਸ਼ਾਹ ਅਤੇ ਸੀ.ਟੀ. ਰਵੀਕੁਮਾਰ ਦੇ ਬੈਂਚ ਨੇ ਕਿਹਾ ਕਿ ਅੰਡਰ ਟਰਾਇਲ.....
ਲੰਡਨ ਹਾਈ ਕਮਿਸ਼ਨ ਦੇ ਬਾਹਰ ਹੋਏ ਪ੍ਰਦਰਸ਼ਨ ਵਿਰੁੱਧ ਦਿੱਲੀ ’ਚ ਮਾਮਲਾ ਦਰਜ
. . .  about 2 hours ago
ਨਵੀਂ ਦਿੱਲੀ, 24 ਮਾਰਚ- ਦਿੱਲੀ ਪੁਲਿਸ ਦੇ ਇਕ ਵਿਸ਼ੇਸ਼ ਸੈੱਲ ਨੇ ਅੱਜ ਦੱਸਿਆ ਕਿ ਉਸ ਨੇ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ 19 ਮਾਰਚ ਨੂੰ ਹੋਏ ਪ੍ਰਦਰਸ਼ਨ ਦੇ ਸੰਬੰਧ ਵਿਚ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਵਲੋਂ ਦਿੱਲੀ ਪੁਲਿਸ ਨੂੰ ਉਚਿਤ ਕਾਨੂੰਨੀ....
‘ਵਿੱਤ ਬਿੱਲ, 2023’ ਲੋਕ ਸਭਾ ਵਿਚ ਪਾਸ
. . .  about 2 hours ago
‘ਵਿੱਤ ਬਿੱਲ, 2023’ ਲੋਕ ਸਭਾ ਵਿਚ ਪਾਸ
ਲੋਕ ਸਭਾ ਦੀ ਕਾਰਵਾਈ ਫ਼ਿਰ 27 ਮਾਰਚ ਸਵੇਰੇ 11 ਵਜੇ ਤੱਕ ਮੁਲਤਵੀ
. . .  about 2 hours ago
ਲੋਕ ਸਭਾ ਦੀ ਕਾਰਵਾਈ ਫ਼ਿਰ 27 ਮਾਰਚ ਸਵੇਰੇ 11 ਵਜੇ ਤੱਕ ਮੁਲਤਵੀ
ਰਾਹੁਲ ਗਾਂਧੀ ਪਾਰਟੀ ਸੰਸਦ ਮੈਂਬਰਾਂ ਦੀ ਮੀਟਿੰਗ ਵਿਚ ਹੋਏ ਸ਼ਾਮਲ
. . .  about 2 hours ago
ਨਵੀਂ ਦਿੱਲੀ, 24 ਮਾਰਚ- ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਸੰਸਦ ਕੰਪਲੈਕਸ ਦੇ ਪਾਰਟੀ ਦਫ਼ਤਰ ’ਚ ਕਾਂਗਰਸ ਸੰਸਦ ਮੈਂਬਰਾਂ ਦੀ ਬੈਠਕ ’ਚ ਸ਼ਾਮਿਲ ਹੋਏ। ਬੈਠਕ ’ਚ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਲਿਕਾਅਰਜੁਨ ਖੜਗੇ ਅਤੇ ਯੂ.ਪੀ.ਏ. ਦੀ ਚੇਅਰਪਰਸਨ ਸੋਨੀਆ ਗਾਂਧੀ ਵੀ ਮੌਜੂਦ ਸਨ। ਇਸ ਦੌਰਾਨ ਕਾਂਗਰਸ ਨੇ ਅੱਜ ਸ਼ਾਮ....
ਵਿਸ਼ਵ ਟੀਚੇ ਤੋਂ ਪਹਿਲਾਂ ਹੀ ਟੀ.ਬੀ. ਨੂੰ ਹਰਾ ਦੇਵੇਗਾ ਭਾਰਤ- ਪ੍ਰਧਾਨ ਮੰਤਰੀ
. . .  about 3 hours ago
ਵਾਰਾਣਸੀ, 24 ਮਾਰਚ- ਪ੍ਰਧਾਨ ਮੰਤਰੀ ਮੋਦੀ ਨੇ ਬਟਨ ਦਬਾ ਕੇ ਨੈਸ਼ਨਲ ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ ਐਂਡ ਹਾਈ ਕੰਟੇਨਮੈਂਟ ਲੈਬਾਰਟਰੀ ਵਾਰਾਣਸੀ ਬ੍ਰਾਂਚ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਵਲੋਂ ਰੁਦਰਾਕਸ਼ ਕਨਵੈਨਸ਼ਨ ਸੈਂਟਰ ਵਿਖੇ ਇਕ ਵਿਸ਼ਵ ਟੀ.ਬੀ. ਸੰਮੇਲਨ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਕਿਹਾ....
ਵੈਟਰਨਰੀ ਯੂਨੀਵਰਸਿਟੀ ਦਾ ਦੋ ਰੋਜ਼ਾ ਪਸ਼ੂ ਮੇਲਾ ਸ਼ੁਰੂ
. . .  about 3 hours ago
ਲੁਧਿਆਣਾ, 24 ਮਾਰਚ (ਪੁਨੀਤ ਬਾਵਾ)- ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦਾ ਦੋ ਰੋਜ਼ਾ ਪਸ਼ੂ ਮੇਲਾ ਸ਼ੁਰੂ ਹੋ ਗਿਆ ਹੈ‌। ਪਸ਼ੂ ਪਾਲਣ ਮੇਲੇ ਵਿਚ ਵੱਡੀ ਗਿਣਤੀ ਵਿਚ ਕਿਸਾਨ ਤੇ ਪਸ਼ੂ ਪਾਲਕ ਪੁੱਜੇ ਹਨ। ਪਸ਼ੂ ਮੇਲੇ ਦਾ ਰਸਮੀ ਉਦਘਾਟਨ ਕੁੱਝ ਸਮੇਂ....
ਪੀ.ਏ.ਯੂ. ਦਾ ਦੋ ਰੋਜ਼ਾ ਕਿਸਾਨ ਮੇਲਾ ਸ਼ੁਰੂ
. . .  about 3 hours ago
ਲੁਧਿਆਣਾ, 24 ਮਾਰਚ(ਪੁਨੀਤ ਬਾਵਾ)- ਪੰਜਾਬ ਖ਼ੇਤੀਬਾੜੀ ਯੂਨੀਵਰਸਿਟੀ ਦਾ ਦੋ ਰੋਜ਼ਾ ਕਿਸਾਨ ਮੇਲਾ ਸ਼ੁਰੂ ਹੋ ਗਿਆ ਹੈ। ਕਿਸਾਨ ਮੇਲੇ ਦਾ ਉਦਘਾਟਨ ਕੈਨੇਡਾ ਦੇ ਕਿਸਾਨ ਵਿਕਰਮ ਸਿੰਘ ਗਿੱਲ ਨੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਤੇ ਖ਼ੇਤੀ ਮਾਹਰਾਂ ਦੀ ਹਾਜ਼ਰੀ ਵਿਚ ਕੀਤਾ। ਸਵੇਰ ਸਮੇਂ ਮੀਂਹ....
ਲੋਕ ਸਭਾ ਦੁਪਹਿਰ 12 ਵਜੇ ਤੱਕ ਮੁਲਤਵੀ
. . .  about 3 hours ago
ਨਵੀਂ ਦਿੱਲੀ, 24 ਮਾਰਚ- ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਹੰਗਾਮੇ ਦਰਮਿਆਨ ਲੋਕ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ....
ਰਾਹੁਲ ਗਾਂਧੀ ਅਤੇ ਅਡਾਨੀ ਮੁੱਦਿਆਂ ਨੂੰ ਲੈ ਕੇ ਰਾਜ ਸਭਾ ਦੀ ਕਾਰਵਾਈ 2.30 ਵਜੇ ਤੱਕ ਮੁਲਤਵੀ
. . .  about 4 hours ago
ਰਾਹੁਲ ਗਾਂਧੀ ਅਤੇ ਅਡਾਨੀ ਮੁੱਦਿਆਂ ਨੂੰ ਲੈ ਕੇ ਰਾਜ ਸਭਾ ਦੀ ਕਾਰਵਾਈ 2.30 ਵਜੇ ਤੱਕ ਮੁਲਤਵੀ
ਮੱਧ ਪ੍ਰਦੇਸ਼: 4.0 ਦੀ ਤੀਬਰਤਾ ਨਾਲ ਆਇਆ ਭੂਚਾਲ
. . .  about 3 hours ago
ਭੋਪਾਲ, 24 ਮਾਰਚ- ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਤੋਂ ਮਿਲੀ ਜਾਣਕਾਰੀ ਅਨੁਸਾਰ ਗਵਾਲੀਅਰ ਤੋਂ 28 ਕਿਲੋਮੀਟਰ ਦੂਰੀ ’ਤੇ ਅੱਜ ਸਵੇਰੇ 10:31 ਵਜੇ ਰਿਕਟਰ ਪੈਮਾਨੇ...
ਫ਼ਿਰੋਜ਼ਪੁਰ ਹਾਦਸਾ:ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਪਹੁੰਚੇ ਵਿਧਾਇਕ ਰਣਬੀਰ ਸਿੰਘ ਭੂੱਲਰ
. . .  about 4 hours ago
ਫ਼ਿਰੋਜ਼ਪੁਰ 24 ਮਾਰਚ (ਕੁਲਬੀਰ ਸਿੰਘ ਸੋਢੀ)-ਅੱਜ ਫ਼ਿਰੋਜ਼ਪੁਰ-ਫ਼ਾਜ਼ਿਲਕਾ ਮਾਰਗ 'ਤੇ ਪੈਂਦੇ ਖਾਈ ਫੇਮੇ ਕੀ ਵਿਖੇ ਟਰੈਕਸ ਗੱਡੀ ਅਤੇ ਰੋਡਵੇਜ਼ ਦੀ ਬੱਸ ਦਰਮਿਆਨ ਭਿਆਨਕ ਟੱਕਰ ਹੋ ਗਈ ਸੀ ,ਜਿਸ ਦੌਰਾਨ 3 ਅਧਿਆਪਕਾਂ ਅਤੇ ਡਰਾਈਵਰ ਦੀ ਮੌਤ ਹੋ ਗਈ। ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਸ਼ਹਿਰੀ ਵਿਧਾਇਕ...
ਭਗਵੰਤ ਮਾਨ ਸਰਕਾਰ ਖ਼ਿਲਾਫ਼ ਵਾਸ਼ਿੰਗਟਨ ਦੇ ਗੁਰਦੁਆਰਿਆਂ ਦੀਆਂ ਕਮੇਟੀਆਂ ਨੇ ਪਾਇਆ ਮਤਾ
. . .  about 4 hours ago
ਸਿਆਟਲ, 24 ਮਾਰਚ (ਹਰਮਨਪ੍ਰੀਤ ਸਿੰਘ)-ਵਸ਼ਿੰਗਟਨ ਦੇ ਸਾਰੇ ਗੁਰਦੁਆਰਿਆਂ ਦੀਆਂ ਕਮੇਟੀਆਂ ਵਲੋਂ ਇਹ ਮਤਾ ਪਾਇਆ ਗਿਆ ਹੈ ਕਿ ਜੇ ਭਗਵੰਤ ਮਾਨ ਦੀ ਸਰਕਾਰ ਦਾ ਕੋਈ ਵੀ ਮੰਤਰੀ ਜਾਂ ਸੰਤਰੀ ਤੇ ਜਾਂ ਕੋਈ ਪੁਲਿਸ ਵਾਲਾ...
ਬੇਮੌਸਮੀ ਬਰਸਾਤ ਨੇ ਵਧਾਈ ਕਿਸਾਨਾਂ ਦੀ ਚਿੰਤਾ
. . .  about 4 hours ago
ਅਜਨਾਲਾ, 24 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਸਰਹੱਦੀ ਖੇਤਰ 'ਚ ਸ਼ੁਰੂ ਹੋਈ ਬਰਸਾਤ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ।ਅੱਜ ਸਵੇਰ ਤੋਂ ਆਸਮਾਨ ਵਿਚ ਕਾਲੇ ਬੱਦਲ ਛਾਏ ਹੋਏ ਸਨ ਤੇ ਹੁਣ ਕਿਣ-ਮਿਣ ਸ਼ੁਰੂ ਹੋ ਗਈ ਹੈ, ਜਿਸ ਕਾਰਨ ਕਿਸਾਨਾਂ ਦੇ ਚਿਹਰੇ 'ਤੇ ਨਿਰਾਸ਼ਾ ਦੇ ਬੱਦਲ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 17 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਪਹਿਲਾ ਸਫ਼ਾ

9000 ਕਰੋੜ ਦੀ ਬਕਾਇਆ ਸਬਸਿਡੀ ਨਾ ਮਿਲਣ ਕਰਕੇ ਪ੍ਰਭਾਵਿਤ ਹੋ ਰਹੇ ਬਿਜਲੀ ਸੁਧਾਰ ਦੇ ਕੰਮ

• ਵਾਧੂ ਖ਼ਰਚੇ ਪੂਰੇ ਕਰਨ ਲਈ ਪਾਵਰਕਾਮ ਵਲੋਂ ਪਟੀਸ਼ਨ ਦਾਖ਼ਲ
• ਸਿਫ਼ਾਰਸ਼ਾਂ ਮੰਨੀਆਂ ਤਾਂ ਅਗਲੇ ਸਾਲ ਮਹਿੰਗੀ ਹੋ ਸਕਦੀ ਹੈ ਬਿਜਲੀ
ਸ਼ਿਵ ਸ਼ਰਮਾ
ਜਲੰਧਰ, 1 ਦਸੰਬਰ-ਮੌਜੂਦਾ ਵਿੱਤੀ ਵਰ੍ਹੇ ਵਿਚ ਮਹਿੰਗੇ ਵਿਦੇਸ਼ੀ ਕੋਲੇ ਦੀ ਕੀਤੀ ਖ਼ਰੀਦ ਅਤੇ ਮਹਿੰਗੀ ਖਰੀਦੀ ਗਈ ਬਿਜਲੀ ਦਾ ਖਰਚਾ ਪੂਰਾ ਕਰਨ ਲਈ ਪਾਵਰਕਾਮ ਨੇ ਸਾਲ 2023-24 ਲਈ ਆਪਣੀ ਨਵੀਂ ਪਟੀਸ਼ਨ ਪੰਜਾਬ ਬਿਜਲੀ ਰੈਗੂਲੇਟਰੀ ਕਮਿਸ਼ਨ ਕੋਲ ਦਾਖਲ ਕਰ ਦਿੱਤੀ ਹੈ | ਚੇਤੇ ਰਹੇ ਕਿ ਪਾਵਰਕਾਮ ਨੂੰ ਪਿਛਲੇ ਸਾਲਾਂ ਦੀ ਕਰੀਬ 9000 ਕਰੋੜ ਰੁਪਏ ਦੀ ਬਕਾਇਆ ਸਬਸਿਡੀ ਦੀ ਰਕਮ ਨਾ ਮਿਲਣ ਕਰਕੇ ਬਿਜਲੀ ਸੁਧਾਰਾਂ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ ਜਿਸ ਕਰਕੇ ਇਸ ਸਾਲ ਵੀ ਖਰਚੇ ਚਲਾਉਣ ਲਈ ਕਰਜ਼ਾ ਲੈਣਾ ਪਿਆ | ਹੁਣ ਪਾਵਰਕਾਮ ਵਲੋਂ ਦਾਖ਼ਲ ਕੀਤੀ ਗਈ ਪਟੀਸ਼ਨ ਦੀਆਂ ਸਿਫਾਰਸ਼ਾਂ ਨੂੰ ਜੇਕਰ ਕਮਿਸ਼ਨ ਮੰਨ ਲੈਂਦਾ ਹੈ ਤਾਂ ਅਗਲੇ ਸਾਲ 2023-24 ਵਿੱਤੀ ਵਰ੍ਹੇ ਵਿਚ ਬਿਜਲੀ ਮਹਿੰਗੀ ਕਰਨ ਦੀ ਮਨਜ਼ੂਰੀ ਮਿਲ ਸਕਦੀ ਹੈ ਜਿਸ ਦੀ ਕਿ ਪਾਵਰਕਾਮ ਲੰਬੇ ਸਮੇਂ ਤੋਂ ਭਰਪਾਈ ਕਰਨ ਦੀ ਮਨਜ਼ੂਰੀ ਮੰਗਦਾ ਰਿਹਾ ਹੈ | ਪਾਵਰਕਾਮ ਵਲੋਂ ਹਰ ਸਾਲ 30 ਨਵੰਬਰ ਤੱਕ ਆਪਣੇ ਕੀਤੇ ਗਏ ਬਿਜਲੀ ਦੇ ਖਰਚਿਆਂ ਦੀ ਭਰਪਾਈ ਲਈ ਕਮਿਸ਼ਨ ਕੋਲ ਪਟੀਸ਼ਨ ਦਾਖਲ ਕੀਤੀ ਜਾਂਦੀ ਹੈ ਜਿਸ 'ਤੇ ਕਮਿਸ਼ਨ ਵਲੋਂ ਬਿਜਲੀ ਦਰਾਂ ਮਹਿੰਗੀਆਂ ਕਰਨ ਜਾਂ ਰੱਦ ਕਰਨ ਦਾ ਫੈਸਲਾ ਅਪ੍ਰੈਲ ਮਹੀਨੇ ਤੋਂ ਪਹਿਲਾਂ ਕੀਤਾ ਜਾਂਦਾ ਹੈ | ਪਾਵਰਕਾਮ ਲਈ ਮੌਜੂਦਾ ਵਰ੍ਹਾ ਕਾਫੀ ਮਹਿੰਗਾ ਸਾਬਤ ਹੋਇਆ ਹੈ ਕਿਉਂਕਿ ਇਕ ਤਾਂ ਕੇਂਦਰ ਦੀ ਹਦਾਇਤ 'ਤੇ ਉਸ ਨੂੰ ਆਪਣੇ ਅਤੇ ਨਿੱਜੀ ਥਰਮਲ ਪਲਾਂਟ ਬਾਰੇ ਮਹਿੰਗੇ ਕੋਲੇ ਦੀ ਖਰੀਦ ਕਰਨੀ ਪਈ ਹੈ ਜਿਹੜੀ ਕਿ ਮੌਜੂਦਾ ਵਰ੍ਹੇ ਵਿਚ 1000 ਕਰੋੜ ਤੋਂ ਜ਼ਿਆਦਾ ਦੀ ਵਾਧੂ ਰਕਮ ਖਰਚ ਕਰਨੀ ਪਈ ਹੈ | ਇਸ ਵਾਰ ਅਪ੍ਰੈੈਲ ਮਹੀਨੇ ਵਿਚ ਹੀ ਜ਼ਿਆਦਾ ਗਰਮੀ ਪੈਣ ਕਰਕੇ ਪਾਵਰਕਾਮ ਨੂੰ ਜ਼ਿਆਦਾ ਬਿਜਲੀ ਦੀ ਖਰੀਦ ਕਰਨੀ ਪਈ ਹੈ | ਦੇਸ਼ ਭਰ ਵਿਚ ਕੋਲੇ ਦਾ ਸੰਕਟ ਹੋਣ ਕਰਕੇ ਇਸ ਵਾਰ ਪਾਵਰਕਾਮ ਨੂੰ ਮਹਿੰਗੀ ਬਿਜਲੀ ਦੀ ਖਰੀਦ ਕਰਨੀ ਪਈ ਹੈ | ਇਸ ਤੋਂ ਇਲਾਵਾ ਇਸ ਸਾਲ ਪਾਵਰਕਾਮ ਨੇ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਕਰਕੇ 1500 ਕਰੋੜ ਦੇ ਕਰੀਬ ਜ਼ਿਆਦਾ ਖਰਚਾ ਕੀਤਾ ਹੈ | ਪਾਵਰਕਾਮ ਵਲੋਂ ਮੌਜੂਦਾ ਵਰ੍ਹੇ ਦੇ ਖਰਚਿਆਂ ਦੀ ਖ਼ਪਤਕਾਰਾਂ ਤੋਂ ਭਰਪਾਈ ਕਰਨ ਲਈ ਪਟੀਸ਼ਨ ਦਾਖਲ ਕੀਤੀ ਗਈ ਹੈ | ਪਾਵਰਕਾਮ ਦਾ ਇਸ ਸਾਲ 2000 ਕਰੋੜ ਤੋਂ ਜ਼ਿਆਦਾ ਦਾ ਵਾਧੂ ਖਰਚਾ ਹੋਇਆ ਹੈ ਤੇ ਜੇਕਰ ਕਮਿਸ਼ਨ ਵਲੋਂ ਮਾਰਚ ਮਹੀਨੇ ਤੱਕ ਇਨਾਂ ਸਿਫਾਰਸ਼ਾਂ ਨੂੰ ਮੰਨ ਲਿਆ ਜਾਂਦਾ ਹੈ ਤਾਂ ਖ਼ਰਚਿਆਂ ਦੀ ਭਰਪਾਈ ਕਰਨ ਲਈ ਬਿਜਲੀ ਮਹਿੰਗੀ ਕਰਨ ਦੀ ਮਨਜ਼ੂਰੀ ਮਿਲ ਜਾਵੇਗੀ | ਪਾਵਰਕਾਮ ਪਿਛਲੇ ਪੰਜ ਸਾਲਾਂ ਤੋਂ ਆਪਣੇ ਵਾਧੂ ਹੋਏ ਖਰਚੇ ਖ਼ਪਤਕਾਰਾਂ ਤੋਂ ਵਸੂਲ ਕਰਨ ਲਈ ਬਿਜਲੀ ਮਹਿੰਗੀ ਕਰਨ ਵਾਲੀ ਪਟੀਸ਼ਨ ਤਾਂ ਕਮਿਸ਼ਨ ਕੋਲ ਦਾਖਲ ਕਰ ਰਿਹਾ ਹੈ ਪਰ ਪਾਵਰਕਾਮ ਵਲੋਂ ਕੀਤੀਆਂ ਗਈਆਂ ਸਿਫਾਰਸ਼ਾਂ ਲਾਗੂ ਨਹੀਂ ਹੋਈਆਂ ਹਨ ਜਿਸ ਕਰਕੇ ਪਾਵਰਕਾਮ ਦੇ ਬਿਜਲੀ ਉਤਪਾਦਨ ਕਰਨ ਲਈ ਹਰ ਸਾਲ ਹੁੰਦੇ ਵਾਧੂ ਖਰਚਿਆਂ ਦੀ ਭਰਪਾਈ ਨਹੀਂ ਹੋ ਰਹੀ ਹੈ |

ਗੁਜਰਾਤ ਚੋਣਾਂ ਦੇ ਪਹਿਲੇ ਗੇੜ ਦੌਰਾਨ 60.23 ਫ਼ੀਸਦੀ ਵੋਟਿੰਗ

ਅਹਿਮਦਾਬਾਦ, 1 ਦਸੰਬਰ (ਏਜੰਸੀ)-ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ 'ਚ ਸੌਰਾਸ਼ਟਰ-ਕੱਛ ਅਤੇ ਰਾਜ ਦੇ ਦੱਖਣੀ ਖੇਤਰਾਂ ਦੇ 19 ਜ਼ਿਲਿ੍ਹਆਂ ਦੀਆਂ 89 ਸੀਟਾਂ ਲਈ ਵੀਰਵਾਰ ਨੂੰ ਮਤਦਾਨ ਖਤਮ ਹੋਣ ਦੇ ਨਾਲ ਹੀ 60.23 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਹੈ | ਚੋਣ ਕਮਿਸ਼ਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੇ ਪੜਾਅ 'ਚ ਚੋਣ ਮੈਦਾਨ 'ਚ ਉਤਰੇ 788 ਉਮੀਦਵਾਰਾਂ ਦੀ ਕਿਸਮਤ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਵਿਚ ਬੰਦ ਹੋ ਗਈ ਹੈ | 2017 ਦੀਆਂ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ 'ਚ 66.75 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਸੀ | ਗੁਜਰਾਤ ਦੇ ਮੁੱਖ ਚੋਣ ਅਧਿਕਾਰੀ ਪੀ. ਭਾਰਤੀ ਨੇ ਕਿਹਾ ਕਿ ਕੁਝ ਆਮ ਘਟਨਾਵਾਂ ਅਤੇ ਕੁਝ ਥਾਵਾਂ 'ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਵਿਚ ਤਕਨੀਕੀ ਖਰਾਬੀ ਦੀਆਂ ਰਿਪੋਰਟਾਂ ਨੂੰ ਛੱਡ ਕੇ ਵੋਟਿੰਗ ਪ੍ਰਕਿਰਿਆ ਵੱਡੇ ਪੱਧਰ 'ਤੇ ਸ਼ਾਂਤੀਪੂਰਨ ਰਹੀ | ਅੰਕੜਿਆਂ ਅਨੁਸਾਰ ਨਰਮਦਾ ਜ਼ਿਲ੍ਹੇ 'ਚ ਸਭ ਤੋਂ ਵੱਧ 73.02 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ | ਇਸ ਤੋਂ ਬਾਅਦ ਤਾਪੀ ਜ਼ਿਲ੍ਹੇ 'ਚ 72.32 ਫ਼ੀਸਦੀ ਵੋਟਿੰਗ ਹੋਈ | ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਸੂਰਤ 'ਚ 60.17 ਫ਼ੀਸਦੀ ਅਤੇ ਰਾਜਕੋਟ 'ਚ 57.69 ਫ਼ੀਸਦੀ ਮਤਦਾਨ ਦਰਜ ਕੀਤਾ ਗਿਆ | ਵੋਟ ਪਾਉਣ ਵਾਲੇ ਪ੍ਰਮੁੱਖ ਨੇਤਾਵਾਂ 'ਚ ਭਾਜਪਾ ਨੇਤਾ ਤੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ, ਪ੍ਰਦੇਸ਼ ਭਾਜਪਾ ਪ੍ਰਧਾਨ ਸੀ.ਆਰ. ਪਾਟਿਲ, ਰਾਜ ਸਭਾ ਮੈਂਬਰ ਪਰਿਮਲ ਨਾਥਵਾਨੀ, ਜਾਮਨਗਰ (ਉੱਤਰੀ) ਤੋਂ ਭਾਜਪਾ ਉਮੀਦਵਾਰ ਰਿਵਾਬਾ ਜਡੇਜਾ, ਵਿਰੋਧੀ ਧਿਰ ਦੇ ਸਾਬਕਾ ਕਾਂਗਰਸ ਨੇਤਾ ਪਰੇਸ਼ ਧਨਾਨੀ ਤੇ 'ਆਪ' ਦੇ ਸੂਬਾ ਪ੍ਰਧਾਨ ਗੋਪਾਲ ਇਟਾਲੀਆ ਸ਼ਾਮਿਲ ਸਨ |
ਜਿਥੇ ਰਿਵਾਬਾ ਜਡੇਜਾ ਨੇ ਰਾਜਕੋਟ ਦੇ ਇਕ ਪੋਲਿੰਗ ਬੂਥ 'ਤੇ ਵੋਟ ਪਾਈ, ਉਥੇ ਉਸ ਦੇ ਪਤੀ ਤੇ ਕਿ੍ਕਟਰ ਰਵਿੰਦਰ ਜਡੇਜਾ ਨੇ ਜਾਮਨਗਰ 'ਚ ਵੋਟ ਪਾਈ | ਪਹਿਲੇ ਪੜਾਅ 'ਚ 788 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ | ਸੂਬੇ 'ਚ 5 ਦਸੰਬਰ ਨੂੰ ਦੂਜੇ ਪੜਾਅ ਦੀਆਂ ਵੋਟਾਂ ਪੈਣਗੀਆਂ ਅਤੇ ਚੋਣ ਨਤੀਜੇ 8 ਦਸੰਬਰ ਨੂੰ ਆਉਣਗੇ |

ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਵਲੋਂ ਦੇਸ਼ ਵਿਆਪੀ ਦਸਤਖ਼ਤ ਮੁਹਿੰਮ ਸ਼ੁਰੂ

ਸਰਕਾਰਾਂ ਦਾ ਸਿੱਖ ਮਸਲਿਆਂ ਪ੍ਰਤੀ ਰਵੱਈਆ ਨਕਾਰਾਤਮਿਕ-ਧਾਮੀ
ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ
ਸ੍ਰੀ ਅਨੰਦਪੁਰ ਸਾਹਿਬ, 1 ਦਸੰਬਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦੇਸ਼ ਵਿਆਪੀ ਦਸਤਖ਼ਤੀ ਮੁਹਿੰਮ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਤੋਂ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ 'ਚ ਸ਼ੁਰੂਆਤ ਕੀਤੀ ਗਈ | ਮੁਹਿੰਮ ਦੀ ਆਰੰਭਤਾ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਹਿਲਾ ਪ੍ਰੋਫਾਰਮਾ ਭਰਿਆ | ਇਸ ਤੋਂ ਪਹਿਲਾਂ ਦਸਤਖ਼ਤੀ ਮੁਹਿੰਮ ਦੀ ਸਫਲਤਾ ਲਈ ਤਖ਼ਤ ਦੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵਲੋਂ ਅਰਦਾਸ ਕੀਤੀ ਗਈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਸ਼ ਦੇ ਵੱਖ-ਵੱਖ ਰਾਜਾਂ ਦੀਆਂ ਜੇਲ੍ਹਾਂ 'ਚ ਸਜ਼ਾਵਾਂ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਬੀਤੇ ਲੰਬੇ ਅਰਸੇ ਤੋਂ ਆਵਾਜ਼ ਉਠਾਉਂਦੀ ਆ ਰਹੀ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਕਈ ਵਫ਼ਦ ਇਸ ਤੋਂ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਗਵਰਨਰਾਂ ਨੂੰ ਮਿਲ ਕੇ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਮੁੱਦਾ ਉਠਾ ਚੁੱਕੀ ਹੈ ਅਤੇ ਇਸ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸਾਂ ਦੌਰਾਨ ਮਤੇ ਪਾ ਕੇ ਵੀ ਸਰਕਾਰਾਂ ਨੂੰ ਭੇਜੇ ਜਾਂਦੇ ਰਹੇ ਹਨ | ਪਰ ਕਿਸੇ ਨੇ ਵੀ ਸਿੱਖਾਂ ਨੂੰ ਇਨਸਾਫ਼ ਦੇਣਾ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ | ਬਲਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ-ਨਾਲ ਸਿੱਖਾਂ ਦੇ ਹੋਰ ਮਸਲਿਆਂ 'ਤੇ ਵੀ ਨਕਾਰਾਤਮਕ ਰਵੱਈਆ ਅਖ਼ਤਿਆਰ ਕੀਤਾ ਹੋਇਆ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰਾਂ ਜਾਣਬੁੱਝ ਕੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦਿਆਂ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕਰ ਰਹੀਆਂ, ਜਦਕਿ ਦੇਸ਼ ਅੰਦਰ ਰਾਜੀਵ ਗਾਂਧੀ ਕਤਲ ਕੇਸ ਦੇ ਦੋਸ਼ੀ, ਬਿਲਕਿਸ ਬਾਨੋ ਜਬਰ ਜਨਾਹ ਦੇ ਦੋਸ਼ੀ ਛੱਡੇ ਜਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਸ਼੍ਰੋਮਣੀ ਕਮੇਟੀ ਵਲੋਂ ਹੁਣ ਦੇਸ਼ ਪੱਧਰੀ ਦਸਤਖ਼ਤੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਵੱਡੇ ਪੱਧਰ 'ਤੇ ਲੱਖਾਂ ਪ੍ਰੋਫਾਰਮੇ ਭਰਵਾ ਕੇ ਚੰਡੀਗੜ੍ਹ ਵਿਖੇ ਇਕ ਦਿਨਾ ਰੋਸ ਧਰਨਾ ਲਗਾਉਣ ਮਗਰੋਂ ਪੰਜਾਬ ਦੇ ਰਾਜਪਾਲ ਨੂੰ ਸੌਂਪੇ ਜਾਣਗੇ | ਉਨ੍ਹਾਂ ਕਿਹਾ ਕਿ ਇਸ ਦਸਤਖ਼ਤੀ ਮੁਹਿੰਮ ਤਹਿਤ ਹਰ ਧਰਮ ਨਾਲ ਸੰਬੰਧਿਤ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਲੋਕਾਂ ਨੂੰ ਜੋੜਿਆ ਜਾਵੇਗਾ ਅਤੇ ਇਸ ਮਾਮਲੇ ਵਿਚ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨ ਤੱਕ ਵੀ ਪਹੁੰਚ ਕੀਤੀ ਜਾਵੇਗੀ | ਇਸ ਮੁਹਿੰਮ ਤਹਿਤ ਸ਼੍ਰੋਮਣੀ ਕਮੇਟੀ ਵਲੋਂ ਹਰ ਸ਼ਹਿਰ, ਪਿੰਡ ਅਤੇ ਮੁਹੱਲੇ ਤੱਕ ਜਾ ਕੇ ਲੋਕਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਨਾਲ ਜੋੜਿਆ ਜਾਵੇਗਾ | ਉਨ੍ਹਾਂ ਹਰ ਸੰਜੀਦਾ ਵਿਅਕਤੀ ਅਤੇ ਮਨੁੱਖੀ ਅਧਿਕਾਰਾਂ ਦੀ ਤਰਜਮਾਨੀ ਕਰਨ ਵਾਲੇ ਲੋਕਾਂ ਸਮੇਤ ਜਥੇਬੰਦੀਆਂ ਅਤੇ ਸਭਾ-ਸੁਸਾਇਟੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਦਾ ਹਿੱਸਾ ਬਣਨ | ਇਸ ਸਮੇਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਇਹ ਸਿੱਖ ਪੰਥ ਦਾ ਅਹਿਮ ਮਸਲਾ ਹੈ, ਜਿਸ ਸੰਬੰਧੀ ਸੰਗਤਾਂ ਦੀ ਸ਼ਮੂਲੀਅਤ ਨਿਰਣਾਇਕ ਸਾਬਤ ਹੋਵੇਗੀ | ਇਸ ਮੌਕੇ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਕੁਲਵੰਤ ਸਿੰਘ ਮੰਨਣ, ਅਜਮੇਰ ਸਿੰਘ ਖੇੜਾ, ਦਲਜੀਤ ਸਿੰਘ ਭਿੰਡਰ, ਚਰਨਜੀਤ ਸਿੰਘ ਕਾਲੇਵਾਲ, ਸਾਬਕਾ ਮੈਂਬਰ ਗੁਰਿੰਦਰ ਸਿੰਘ ਗੋਗੀ, ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ, ਵਧੀਕ ਮੈਨੇਜਰ ਹਰਦੇਵ ਸਿੰਘ, ਸੀਨੀਅਰ ਅਕਾਲੀ ਆਗੂ ਜਥੇਦਾਰ ਮੋਹਣ ਸਿੰਘ ਢਾਹੇ, ਮਨਜਿੰਦਰ ਸਿੰਘ ਬਰਾੜ, ਮਨਿੰਦਰਪਾਲ ਸਿੰਘ ਗੁੰਬਰ, ਦਵਿੰਦਰ ਸਿੰਘ ਢਿੱਲੋਂ, ਸੁਖਬੀਰ ਸਿੰਘ ਕਲਮਾਂ, ਸੁਰਿੰਦਰ ਸਿੰਘ ਮਟੌਰ, ਜਥੇਦਾਰ ਰਾਮ ਸਿੰਘ, ਬੀਬੀ ਕੁਲਵਿੰਦਰ ਕੌਰ ਪ੍ਰਧਾਨ ਜ਼ਿਲ੍ਹਾ ਇਸਤਰੀ ਅਕਾਲੀ ਦਲ ਆਦਿ ਮੌਜੂਦ ਸਨ |

ਤਿੰਨ ਤਖ਼ਤ ਸਾਹਿਬਾਨ ਸਮੇਤ ਪੰਜਾਬ ਤੇ ਹਰਿਆਣਾ ਦੇ 25 ਗੁਰਦੁਆਰਿਆਂ ਤੋਂ ਆਰੰਭਤਾ

ਅੰਮਿ੍ਤਸਰ, 1 ਦਸੰਬਰ (ਜਸਵੰਤ ਸਿੰਘ ਜੱਸ)-ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਜੇਲ੍ਹਾਂ 'ਚ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਵਲੋਂ ਅੱਜ ਤਿੰਨ ਤਖ਼ਤ ਸਾਹਿਬਾਨ ਸਮੇਤ ਪੰਜਾਬ ਤੇ ਹਰਿਆਣਾ ਦੇ 25 ਵੱਖ-ਵੱਖ ਗੁਰਦੁਆਰਾ ਸਾਹਿਬਾਨ ਤੋਂ ਪ੍ਰੋਫਾਰਮੇ ਭਰਵਾਉਣ ਲਈ 'ਦਸਤਖ਼ਤੀ ਮੁਹਿੰਮ' ਸ਼ੁਰੂ ਕੀਤੀ ਗਈ | ਇਸ ਮੁਹਿੰਮ ਤਹਿਤ ਅੱਜ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਸਮੇਤ ਪੰਜਾਬ ਅਤੇ ਹਰਿਆਣਾ ਦੇ ਕਰੀਬ 25 ਗੁਰਦੁਆਰਾ ਸਾਹਿਬਾਨ 'ਚ ਵਿਸ਼ੇਸ਼ ਕੇਂਦਰ ਸਥਾਪਤ ਕਰਕੇ ਸੰਗਤਾਂ ਪਾਸੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦੇ ਪ੍ਰੋਫਾਰਮੇ ਭਰਵਾਉਣ ਦਾ ਕਾਰਜ ਆਰੰਭ ਕੀਤਾ ਗਿਆ | ਬਾਅਦ ਦੁੁਪਹਿਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਰਾਮਦਾਸ ਸਰਾਂ ਨਜ਼ਦੀਕ ਬਣਾਏ ਕੇਂਦਰ ਤੋਂ ਦਸਤਖ਼ਤੀ ਮੁਹਿੰਮ ਦੀ ਆਰੰਭਤਾ ਮੂਲ ਮੰਤਰ ਦਾ ਪਾਠ ਤੇ ਅਰਦਾਸ ਉਪਰੰਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਕੀਤੀ ਗਈ ਤੇ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਕਈ ਮੈਂਬਰ, ਅਧਿਕਾਰੀ ਤੇ ਸੰਗਤਾਂ ਮੌਜੂਦ ਸਨ | ਸ਼ੋ੍ਰਮਣੀ ਕਮੇਟੀ ਵਲੋਂ ਪਹਿਲੇ ਪੜਾਅ ਦੌਰਾਨ ਪੰਜਾਬੀ 'ਚ 2 ਲੱਖ ਪ੍ਰੋਫਾਰਮੇ ਛਪਵਾਏ ਗਏ ਹਨ | ਐਡਵੋਕੇਟ ਧਾਮੀ ਨੇ ਕਿਹਾ ਕਿ ਅਗਲੇ ਦਿਨਾਂ 'ਚ ਇਸ ਮੁਹਿੰਮ ਨੂੰ ਸਿੱਖ ਮਿਸ਼ਨਾਂ ਰਾਹੀਂ ਵੱਖ-ਵੱਖ ਸੂਬਿਆਂ 'ਚ ਸਰਗਰਮ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਵਿਦੇਸ਼ਾਂ ਤੋਂ ਲੋਕਾਂ ਨੂੰ ਇਸ ਦਸਤਖ਼ਤੀ ਮੁਹਿੰਮ ਨਾਲ ਜੋੜਨ ਲਈ ਇਕ ਵਿਸ਼ੇਸ਼ ਆਨਲਾਈਨ ਗੂਗਲ ਫਾਰਮ ਤਿਆਰ ਕਰ ਦਿੱਤਾ ਗਿਆ ਹੈ, ਜਿਸ ਨੂੰ ਭਰਨ ਲਈ ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਮੰਚਾਂ 'ਤੇ ਲਿੰਕ ਮੁਹੱਈਆ ਕਰਵਾਇਆ ਜਾਵੇਗਾ | ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਇਕ ਕਾਨੂੰਨੀ ਮਾਹਿਰਾਂ ਦੀ ਕਮੇਟੀ ਦਾ ਵੀ ਐਲਾਨ ਕਰਦਿਆਂ ਕਿਹਾ ਕਿ ਇਸ ਪੈਨਲ 'ਚ ਸੀਨੀਅਰ ਵਕੀਲ ਐਡਵੋਕੇਟ ਪੂਰਨ ਸਿੰਘ ਹੁੰਦਲ, ਐਡਵੋਕੇਟ ਪਰਮਜੀਤ ਸਿੰਘ ਥਿਆੜਾ, ਐਡਵੋਕੇਟ ਬਲਦੇਵ ਸਿੰਘ ਢਿੱਲੋਂ ਅਤੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਸ਼ਾਮਿਲ ਕੀਤੇ ਗਏ ਹਨ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਬਾਵਾ ਸਿੰਘ ਗੁਮਾਨਪੁਰਾ, ਸ਼ੇਰ ਸਿੰਘ ਮੰਡਵਾਲਾ, ਭਾਈ ਰਾਮ ਸਿੰਘ, ਹਰਜਾਪ ਸਿੰਘ ਸੁਲਤਾਨਵਿੰਡ, ਮੰਗਵਿੰਦਰ ਸਿੰਘ ਖਾਪੜਖੇੜੀ, ਅਮਰਜੀਤ ਸਿੰਘ ਬੰਡਾਲਾ, ਬਲਜੀਤ ਸਿੰਘ ਜਲਾਲਉਸਮਾ, ਅਮਰੀਕ ਸਿੰਘ ਵਿਛੋਆ, ਅਮਰਜੀਤ ਸਿੰਘ ਭਲਾਈਪੁਰ, ਅਜਾਇਬ ਸਿੰਘ ਅਭਿਆਸੀ, ਸ਼੍ਰੋਮਣੀ ਸਕੱਤਰ ਪ੍ਰਤਾਪ ਸਿੰਘ, ਓ. ਐਸ. ਡੀ. ਸਤਬੀਰ ਸਿੰਘ ਧਾਮੀ, ਵਧੀਕ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਮੈਨੇਜਰ ਸਤਨਾਮ ਸਿੰਘ ਮਾਂਗਾਸਰਾਏ, ਮਲਕੀਤ ਸਿੰਘ ਬਹਿੜਵਾਲ ਤੇ ਹੋਰ ਹਾਜ਼ਰ ਸਨ | ਇਸ ਮੁਹਿੰਮ ਦੀ ਆਰੰਭਤਾ ਵੇਲੇ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਤੇ ਗ੍ਰੰਥੀ ਸਾਹਿਬਾਨ 'ਚੋਂ ਕੋਈ ਵੀ ਧਾਰਮਿਕ ਸ਼ਖ਼ਸੀਅਤ ਸ਼ਾਮਿਲ ਨਹੀਂ ਸੀ |

ਅੰਮਿ੍ਤਸਰ 'ਚ ਪੁਲਿਸ ਵਲੋਂ ਮੁਕਾਬਲੇ ਬਾਅਦ 2 ਗੈਂਗਸਟਰ ਗਿ੍ਫ਼ਤਾਰ, ਤਿੰਨ ਫ਼ਰਾਰ

ਅੰਮਿ੍ਤਸਰ/ ਛੇਹਰਟਾ, 1 ਦਸੰਬਰ (ਰੇਸ਼ਮ ਸਿੰਘ, ਵਡਾਲੀ)-ਅੰਮਿ੍ਤਸਰ 'ਚ ਦਿਨ ਦਿਹਾੜੇ ਪੁਲਿਸ ਤੇ ਗੈਂਗਸਟਰਾਂ ਵਿਚਾਲ ਹੋਏ ਮੁਕਾਬਲੇ ਤੋਂ ਬਾਅਦ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਗਿ੍ਫ਼ਤਾਰ ਕਰ ਲਿਆ, ਜਦੋਂ ਕਿ ਇਨ੍ਹਾਂ ਦੇ ਤਿੰਨ ਸਾਥੀ ਫ਼ਰਾਰ ਹੋ ਗਏ | ਪੁਲਿਸ ਨੇ ਗਿ੍ਫ਼ਤਾਰ ਕੀਤੇ ਗੈਂਗਸਟਰਾਂ ਪਾਸੋਂ ਪੰਜ ਅਤਿਆਧੁਨਿਕ ਪਿਸਤੌਲ ਤੇ ਗੋਲੀ ਸਿੱਕਾ ਬਰਾਮਦ ਕੀਤਾ ਹੈ | ਇਹ ਘਟਨਾ ਇਥੇ ਛੇਹਰਟਾ ਦੇ ਭੀੜ-ਭੜੱਕੇ ਵਾਲੇ ਬਾਜ਼ਾਰ ਨਰਾਇਣਗੜ੍ਹ ਵਿਖੇ ਵਾਪਰੀ, ਜਿਸ 'ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਦੋਵੇਂ ਪਾਸਿਓਾ ਗੋਲੀਆਂ ਚਲਾਈਆਂ ਗਈਆਂ | ਇਹ ਖੁਲਾਸਾ ਅੱਜ ਇਥੇ ਪੁਲਿਸ ਲਾਈਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਨੇ ਕਰਦਿਆਂ ਦੱਸਿਆ ਕਿ ਡੀ. ਸੀ. ਪੀ. ਮੁਖਵਿੰਦਰ ਸਿੰਘ ਭੁੱਲਰ ਤੇ ਏ. ਡੀ. ਸੀ. ਪੀ. ਪ੍ਰਭਜੋਤ ਸਿੰਘ ਵਿਰਕ ਦੀ ਅਗਵਾਈ ਹੇਠ ਥਾਣਾ ਛੇਹਰਟਾ ਮੁਖੀ ਤੇ ਚੌਕੀ ਇੰਚਾਰਜ ਟਾਊਨ ਵਲੋਂ ਇਹ ਆਪ੍ਰੇਸ਼ਨ ਗੁਪਤ ਸੂਚਨਾ ਉਪਰੰਤ ਕੀਤਾ ਗਿਆ | ਗਿ੍ਫ਼ਤਾਰ ਕੀਤੇ ਨੌਜਵਾਨਾਂ ਦੀ ਸ਼ਨਾਖ਼ਤ ਰਵੀ ਵਾਸੀ ਕਪਤਗੜ੍ਹ ਛੇਹਰਟਾ ਤੇ ਰੋਬਿਨ ਵਾਸੀ ਤਰਨ ਤਾਰਨ ਵਜੋਂ ਹੋਈ | ਇਨ੍ਹਾਂ ਖ਼ਿਲਾਫ਼ ਪਹਿਲਾਂ ਵੀ ਨਸ਼ਿਆਂ ਤੇ ਹੋਰ ਅਪਰਾਧਿਕ ਮਾਮਲੇ ਦਰਜ ਹਨ | ਇਨ੍ਹਾਂ ਦੇ ਬਾਕੀ ਸਾਥੀਆਂ ਦੀ ਭਾਲ 'ਚ ਆਪ੍ਰੇਸ਼ਨ ਜਾਰੀ ਹੈ | ਉਨ੍ਹਾਂ ਦੱਸਿਆ ਕਿ ਥਾਣਾ ਛੇਹਰਟਾ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਨਰਾਇਣਗੜ੍ਹ 10 ਨੰਬਰ ਕੁਆਰਟਰ ਖੇਤਰ 'ਚ ਇਕ ਇਨੋਵਾ ਕਾਰ 'ਚ ਰਵੀ ਗਰੋਹ ਦੇ ਕੁਝ ਮੈਂਬਰ ਘੁੰਮ ਰਹੇ ਹਨ | ਇਸੇ ਦੌਰਾਨ ਜਦੋਂ ਪੁਲਿਸ ਉਕਤ ਇਲਾਕੇ 'ਚ ਪੁੱਜੀ ਤਾਂ ਪੁਲਿਸ ਚੌਕੀ ਛੇਹਰਟਾ ਦੇ ਇੰਚਾਰਜ ਏ. ਐੱਸ. ਆਈ. ਬਲਵਿੰਦਰ ਸਿੰਘ ਵਲੋਂ ਨਰਾਇਣਗੜ੍ਹ 10 ਨੰਬਰ ਕੁਆਰਟਰਾਂ ਵਲੋਂ ਆਉਂਦੀ ਇਨੋਵਾ ਕਾਰ (ਪੀ.ਬੀ.-13-ਏ.ਆਰ.-1853) ਨੂੰ ਰੋਕਿਆ ਗਿਆ | ਇਸ ਦੌਰਾਨ ਕਾਰ 'ਚ ਬੈਠੇ ਗਰੋਹ ਦੇ ਮੈਂਬਰਾਂ ਨੇ ਪੁਲਿਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ | ਪਿਛਲਾ ਦਰਵਾਜ਼ਾ ਖੋਲ੍ਹ ਕੇ 4 ਗੈਂਗਸਟਰ ਫਰਾਰ ਹੋ ਗਏ, ਜਿਨ੍ਹਾਂ ਦੀ ਪੁਲਿਸ ਪਾਰਟੀ ਵਲੋਂ ਪੈੜ ਨੱਪੀ ਗਈ ਤੇ ਗੈਂਗਸਟਰਾਂ ਨੇ ਭਜਦੇ ਹੋਏ ਪੁਲਿਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਪੁਲਿਸ ਨੇ ਵੀ ਜਵਾਬੀ ਕਾਰਵਾਈ 'ਚ ਗੋਲੀਆਂ ਚਲਾਈਆਂ, ਗੈਂਗਸਟਰ ਭਜਦੇ ਹੋਏ ਇਕ ਰਿਹਾਇਸ਼ੀ ਇਲਾਕੇ 'ਚ ਪਿਛਲੇ ਕਾਫੀ ਸਮੇਂ ਤੋਂ ਬੰਦ ਪਏ ਘਰ 'ਚ ਵੜ ਗਏ ਅਤੇ ਘਰ ਦੇ ਪਿਛਲੇ ਪਾਸਿਓਾ ਛਾਲਾਂ ਮਾਰ ਕੇ ਸੁੰਨਸਾਨ ਖੇਤਰ ਵੱਲ ਫਰਾਰ ਹੋ ਗਏ | ਛੇਹਰਟਾ ਦੇ ਲੋਕਾਂ ਨੇ ਪੁਲਿਸ ਦੀ ਬਹਾਦਰੀ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਇਸ ਦੌਰਾਨ ਇਕ ਗੈਂਗਸਟਰ ਨੂੰ ਕਾਬੂ ਕਰਦੇ ਹੋਏ ਪੁਲਿਸ ਚੌਕੀ ਟਾਊਨ ਛੇਹਰਟਾ ਦੇ ਇੰਚਾਰਜ ਬਲਵਿੰਦਰ ਸਿੰਘ ਦੀ ਦਸਤਾਰ ਵੀ ਲੱਥ ਗਈ |

ਸੁਪਰੀਮ ਕੋਰਟ ਦੇ ਇਤਿਹਾਸ 'ਚ ਤੀਜੀ ਵਾਰ ਔਰਤ ਜੱਜਾਂ ਦੇ ਬੈਂਚ ਦਾ ਗਠਨ

ਨਵੀਂ ਦਿੱਲੀ, 1 ਦਸੰਬਰ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਦੇ ਇਤਿਹਾਸ 'ਚ ਤੀਜੀ ਵਾਰ ਔਰਤ ਜੱਜਾਂ ਦੇ ਬੈਂਚ ਦਾ ਗਠਨ ਕੀਤਾ ਗਿਆ ਹੈ | ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ ਨੇ ਬੁੱਧਵਾਰ ਨੂੰ ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਬੇਲਾ ਐਮ ਤਿ੍ਵੇਦੀ ਦਾ ਬੈਂਚ ਗਠਿਤ ਕੀਤਾ | ਔਰਤ ਜੱਜਾਂ ਦੇ ਇਸ ਬੈਂਚ ਕੋਲ ਕੁੱਲ 32 ਮਾਮਲੇ ਸੂਚੀਬੱਧ ਹਨ, ਜਿਨ੍ਹਾਂ 'ਚੋਂ ਵਿਆਹ ਵਿਵਾਦਾਂ ਨਾਲ ਜੁੜੀਆਂ 10 ਪਟੀਸ਼ਨਾਂ, ਜ਼ਮਾਨਤ ਨਾਲ ਜੁੜੇ 10 ਮਾਮਲੇ 9 ਦੀਵਾਨੀ ਅਤੇ 3 ਅਪਰਾਧਿਕ ਮਾਮਲਿਆਂ ਦੀ ਸੁਣਵਾਈ ਹੋਵੇਗੀ | ਦੱਸਦੇ ਚਲੀਏ ਕਿ 'ਚ ਹੁਣ 34 ਜੱਜਾਂ ਦੀ ਪ੍ਰਮਾਣਿਤ ਸਮਰੱਥਾ ਦੇ ਮੁਕਾਬਲੇ ਸੁਪਰੀਮ ਕੋਰਟ 27 ਜੱਜਾਂ ਦੀ ਨਿਯੁਕਤੀ ਹੋਈ ਹੈ | ਇਸ ਤੋਂ ਪਹਿਲਾਂ 2013 'ਚ ਪਹਿਲੀ ਵਾਰ ਜਸਟਿਸ ਗਿਆਨ ਸੁਧਾ ਮਿਸ਼ਰਾ ਅਤੇ ਰੰਜਨਾ ਪ੍ਰਕਾਸ਼ ਦੇਸਾਈ ਦਾ ਪਹਿਲਾ ਔਰਤਾਂ ਬੈਂਚ ਬਣਿਆ ਸੀ | ਉਸ ਵੇਲੇ ਕਿਸੇ ਜੱਜ ਦੀ ਗੈਰਹਾਜ਼ਰੀ ਕਾਰਨ ਆਰਜ਼ੀ ਤੌਰ 'ਤੇ ਦੋਵੇਂ ਇਕੱਠੇ ਬੈਠੇ ਸੀ ਦੂਜਾ ਅਜਿਹਾ ਮੌਕਾ 2018 'ਚ ਆਇਆ ਜਦੋਂ ਜਸਟਿਸ ਆਰ ਭਾਨੂੰਮਤੀ ਅਤੇ ਇੰਦਿਰਾ ਬੈਨਰਜੀ ਦਾ ਇਕ ਬੈਂਚ ਸੀ | ਵਰਨਣਯੋਗ ਹੈ ਕਿ ਸਰਬਉੱਚ ਅਦਾਲਤ ਦੇ ਇਤਿਹਾਸ 'ਚ ਸਿਰਫ 11 ਔਰਤ ਜੱਜ ਹੋਈਆਂ ਹਨ | 1989 'ਚ ਫਾਤਿਮਾ ਖੀਵੀ ਪਹਿਲੀ ਔਰਤ ਜੱਜ ਬਣੇ ਸਨ | ਜਿਸ ਤੋਂ ਬਾਅਦ ਜਸਟਿਸ ਸੁਜਾਤਾ ਮਰੀਹਰ, ਰੂਸਾ ਪਾਲ, ਗਿਆਨ ਸੁਧਾ ਮਿਸ਼ਰਾ, ਰੰਜਨਾ ਪ੍ਰਕਾਸ਼ ਦੇਸਾਈ, ਆਰ. ਭਾਨੂੰਮਤੀ, ਇੰਦੂ ਮਲਹੋਤਰਾ, ਇੰਦਿਰਾ ਬੈਨਰਜੀ, ਹੇਮਾ ਕੋਹਲੀ, ਬੀਬੀ ਨਾਗਰਤਨਾ ਅਤੇ ਤਿ੍ਵੇਦੀ ਦਾ ਨਾਂਅ ਸ਼ਾਮਿਲ ਹਨ |

ਭਾਰਤ ਦਾ ਜੀ-20 ਏਜੰਡਾ ਕਾਰਵਾਈ ਮੁਖੀ ਤੇ ਨਿਰਣਾਇਕ ਹੋਵੇਗਾ-ਮੋਦੀ

ਨਵੀਂ ਦਿੱਲੀ, 1 ਦਸੰਬਰ (ਉਪਮਾ ਡਾਗਾ ਪਾਰਥ)-ਅੰਤਰਰਾਸ਼ਟਰੀ ਆਰਥਿਕ ਸਹਿਯੋਗ ਮੰਚ ਜੀ-20 ਦੀ ਪ੍ਰਧਾਨਗੀ ਵੀਰਵਾਰ ਨੂੰ ਰਸਮੀ ਤੌਰ 'ਤੇ ਭਾਰਤ ਨੇ ਸੰਭਾਲ ਲਈ ਹੈ | ਇਕ ਸਾਲ ਦੀ ਪ੍ਰਧਾਨਗੀ ਸਮੇਂ ਭਾਰਤ 50 ਤੋਂ ਵੱਧ ਸ਼ਹਿਰਾਂ ਅਤੇ ਵੱਖ-ਵੱਖ ਖੇਤਰਾਂ 'ਚ 200 ਬੈਠਕਾਂ ਦੀ ਮੇਜ਼ਬਾਨੀ ਕਰੇਗਾ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ 'ਤੇ ਪਾਏ ਸੰਦੇਸ਼ 'ਚ ਕਿਹਾ ਕਿ ਭਾਰਤ ਦਾ ਜੀ-20 ਏਜੰਡਾ ਕਾਰਵਾਈ ਮੁਖੀ ਤੇ ਨਿਰਣਾਇਕ ਹੋਵੇਗਾ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਇਕ ਧਰਤੀ, ਇਕ ਪਰਿਵਾਰ ਅਤੇ ਇਕ ਭਵਿੱਖ ਦੇ ਥੀਮ ਤੋਂ ਪ੍ਰੇਰਿਤ ਹੋ ਕੇ ਏਕਤਾ ਨੂੰ ਅੱਗੇ ਵਧਾਉਣ ਦਾ ਕੰਮ ਕਰੇਗਾ ਤੇ ਅੱਤਵਾਦ, ਜਲਵਾਯੂ ਤਬਦੀਲੀ, ਮਹਾਂਮਾਰੀ ਨੂੰ ਸਭ ਤੋਂ ਵੱਡੀਆਂ ਚੁਣੌਤੀਆਂ ਦੇ ਰੂਪ 'ਚ ਸੂਚੀਬੱਧ ਕੀਤਾ ਗਿਆ ਹੈ, ਜਿਨ੍ਹਾਂ ਨਾਲ ਇਕੱਠੇ ਮਿਲ ਕੇ ਸਭ ਤੋਂ ਵਧੀਆ ਢੰਗ ਨਾਲ ਲੜਿਆ ਜਾ ਸਕਦਾ ਹੈ | ਮੋਦੀ ਨੇ ਕਿਹਾ ਕਿ ਭਾਰਤ ਦੀਆਂ ਜੀ-20 ਤਰਜੀਹਾਂ ਨਾ ਸਿਰਫ ਸਾਡੇ ਜੀ-20 ਭਾਈਵਾਲਾਂ ਨਾਲ ਸਗੋਂ ਕੌਮਾਂਤਰੀ ਪੱਧਰ 'ਤੇ ਸਾਡੇ ਸਾਥੀਆਂ ਦੀ ਸਲਾਹ ਨਾਲ ਤਿਆਰ ਕੀਤੀਆਂ ਜਾਣਗੀਆਂ, ਜਿਨ੍ਹਾਂ ਦੀ ਆਵਾਜ਼ ਨੂੰ ਅਕਸਰ ਅਣਸੁਣਿਆ ਕਰ ਦਿੱਤਾ ਜਾਂਦਾ ਹੈ |
ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਸੰਭਾਲੀ
ਸੰਯੁਕਤ ਰਾਸ਼ਟਰ, (ਪੀ. ਟੀ. ਆਈ.)-ਭਾਰਤ ਨੇ ਵੀਰਵਾਰ ਨੂੰ ਦਸੰਬਰ ਮਹੀਨੇ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਦਾ ਅਹੁਦਾ ਸੰਭਾਲ ਲਿਆ ਹੈ, ਜਿਸ ਦੌਰਾਨ ਉਹ ਅੱਤਵਾਦ ਦਾ ਮੁਕਾਬਲਾ ਕਰਨ ਅਤੇ ਸੁਧਾਰ ਕੀਤੇ ਬਹੁ-ਪੱਖੀਵਾਦ ਬਾਰੇ ਹਸਤਾਖਰ ਸਮਾਗਮਾਂ ਦੀ ਮੇਜ਼ਬਾਨੀ ਕਰੇਗਾ | ਸੰਯੁਕਤ ਰਾਸ਼ਟਰ 'ਚ ਭਾਰਤ ਦੀ ਸਥਾਈ ਪ੍ਰਤੀਨਿਧੀ ਰਾਜਦੂਤ ਰੁਚਿਰਾ ਕੰਬੋਜ ਇਹ ਅਹੁਦਾ ਸੰਭਾਲੇਗੀ | ਅੱਤਵਾਦ ਦਾ ਮੁਕਾਬਲਾ ਕਰਨ ਅਤੇ ਸੁਧਾਰਿਆ ਬਹੁ-ਪੱਖੀਵਾਦ ਭਾਰਤ ਲਈ ਇਸ ਦੇ ਪ੍ਰਧਾਨਗੀ ਦੇ ਦੌਰਾਨ ਪ੍ਰਮੁੱਖ ਤਰਜੀਹਾਂ 'ਚੋਂ ਇਕ ਹੋਵੇਗਾ |

5070 ਕਰੋੜ ਨਾਲ ਅਡਾਨੀ ਸਮੂਹ ਨੇ ਜਿੱਤੀ ਧਾਰਾਵੀ ਪੁਨਰਵਿਕਾਸ ਦੀ ਬੋਲੀ

ਮੁੰਬਈ, 1 ਦਸੰਬਰ (ਏਜੰਸੀ)-ਦੇਸ਼ ਦੇ ਸਭ ਤੋਂ ਅਮੀਰ ਅਰਬਪਤੀ ਗੌਤਮ ਅਡਾਨੀ ਦੇ ਅਡਾਨੀ ਸਮੂਹ ਨੇ ਦੁਨੀਆ ਦੇ ਸਭ ਤੋਂ ਵੱਡੇ ਧਾਰਾਵੀ ਝੁੱਗੀ-ਝੌਂਪੜੀਆਂ ਦੇ ਪੁਨਰ-ਵਿਕਾਸ ਦੇ ਲਈ ਸਭ ਤੋਂ ਵੱਧ 5,070 ਕਰੋੜ ਰੁਪਏ ਦੀ ਬੋਲੀ ਲਗਾ ਕੇ ਇਸ ਅਭਿਲਾਸ਼ੀ ਪ੍ਰਾਜੈਕਟ ਦੀ ਬੋਲੀ ਜਿੱਤ ...

ਪੂਰੀ ਖ਼ਬਰ »

ਹਰਿਆਣਾ ਵਿਧਾਨ ਸਭਾ ਲਈ ਨਵੀਂ ਇਮਾਰਤ ਸੰਬੰਧੀ ਇਕਪਾਸੜ ਫ਼ੈਸਲਾ ਨਹੀਂ ਲਿਆ ਜਾਵੇਗਾ-ਰਾਜਪਾਲ

ਚੰਡੀਗੜ੍ਹ, 1 ਦਸੰਬਰ (ਏਜੰਸੀ)-ਇਥੇ ਹਰਿਆਣਾ ਵਿਧਾਨ ਸਭਾ ਲਈ ਵੱਖਰੀ ਇਮਾਰਤ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪ੍ਰੋਹਿਤ ਨੇ ਕਿਹਾ ਕਿ ਇਸ ਮਾਮਲੇ 'ਤੇ ਕੋਈ ਇਕ-ਪਾਸੜ ਫ਼ੈਸਲਾ ਨਹੀਂ ਲਿਆ ਜਾਵੇਗਾ ...

ਪੂਰੀ ਖ਼ਬਰ »

ਗੁਜਰਾਤ ਦੇ ਪਹਿਲੇ ਗੇੜ 'ਚ ਇਨ੍ਹਾਂ ਸੀਟਾਂ 'ਤੇ ਵੱਡੀ ਚੋਣ ਜੰਗ

ਅਹਿਮਦਾਬਾਦ ਤੋਂ ਅਨਿਲ ਜੈਨ ਮੋਰਬੀ-ਇਹ ਸੀਟ 30 ਅਕਤੂਬਰ ਨੂੰ ਹੋਏ ਪੁਲ ਹਾਦਸੇ ਦੀ ਵਜ੍ਹਾ ਨਾਲ ਚਰਚਾ 'ਚ ਆਈ ਹੈ | ਇਸ ਹਾਦਸੇ 'ਚ 140 ਲੋਕਾਂ ਦੀ ਮੌਤ ਹੋ ਗਈ ਸੀ ਤੇ ਇਸ ਨੂੰ ਲੈ ਕੇ ਰਾਜ ਦੀ ਭਾਜਪਾ ਸਰਕਾਰ ਦੀ ਜ਼ੋਰਦਾਰ ਆਲੋਚਨਾ ਹੋਈ ਸੀ | ਮੋਰਬੀ ਸੀਟ ਤੋਂ ਭਾਜਪਾ ਨੇ ...

ਪੂਰੀ ਖ਼ਬਰ »

ਗਿਆਨੀ ਹਰਪ੍ਰੀਤ ਸਿੰਘ ਵਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸ਼ੁਰੂਆਤ

ਤਲਵੰਡੀ ਸਾਬੋ, 1 ਦਸੰਬਰ (ਰਣਜੀਤ ਸਿੰਘ ਰਾਜੂ)- ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ 'ਚ ਬੰਦ ਸਿੱਖ ਬੰਦੀਆਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਵਲੋਂ ਸ਼ੁਰੂ ਕੀਤੀ ਗਈ ਦਸਤਖ਼ਤੀ ਮੁਹਿੰਮ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ...

ਪੂਰੀ ਖ਼ਬਰ »

ਦੱਖਣੀ ਕੋਰੀਆਈ ਯੂਟਿਊਬਰ ਨਾਲ ਛੇੜਛਾੜ-ਦੋ ਗਿ੍ਫ਼ਤਾਰ

ਮੁੰਬਈ, 1 ਦਸੰਬਰ (ਏਜੰਸੀ)-ਮੁੰਬਈ ਪੁਲਿਸ ਨੇ ਵੀਰਵਾਰ ਨੂੰ ਸ਼ਹਿਰ ਦੀ ਇਕ ਸੜਕ 'ਤੇ ਦੱਖਣੀ ਕੋਰੀਆ ਦੀ ਇਕ ਮਹਿਲਾ ਯੂਟਿਊਬਰ ਨਾਲ ਛੇੜਛਾੜ ਤੇ ਪਿੱਛਾ ਕਰਨ ਦੇ ਦੋਸ਼ 'ਚ ਦੋ ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਹੈ | ਇਕ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਨੂੰ ਮੁੰਬਈ ਦੇ ...

ਪੂਰੀ ਖ਼ਬਰ »

ਆਫ਼ਤਾਬ ਨੇ ਨਾਰਕੋ ਟੈਸਟ 'ਚ ਸ਼ਰਧਾ ਦੀ ਹੱਤਿਆ ਦਾ ਗੁਨਾਹ ਕਬੂਲਿਆ

ਨਵੀਂ ਦਿੱਲੀ, 1 ਦਸੰਬਰ (ਜਗਤਾਰ ਸਿੰਘ)- ਸ਼ਰਧਾ ਵਾਲਕਰ ਕਤਲ ਕਾਂਡ ਦੇ ਮੁਲਜ਼ਮ ਆਫਤਾਬ ਅਮੀਨ ਪੂਨਾਵਾਲਾ ਦਾ ਨਾਰਕੋ ਟੈਸਟ ਪੂਰਾ ਹੋ ਗਿਆ ਹੈ | ਰੋਹਿਣੀ ਦੇ ਅੰਬੇਡਕਰ ਹਸਪਤਾਲ 'ਚ ਵੀਰਵਾਰ ਨੂੰ ਕਰੀਬ 2 ਘੰਟੇ ਤੱਕ ਆਫ਼ਤਾਬ ਦਾ ਨਾਰਕੋ ਟੈਸਟ ਕੀਤਾ ਗਿਆ | ਪੁਲਿਸ ਮੁਤਾਬਿਕ ...

ਪੂਰੀ ਖ਼ਬਰ »

ਸੁਨੰਦਾ ਪੁਸ਼ਕਰ ਮਾਮਲਾ

ਥਰੂਰ ਨੂੰ ਬਰੀ ਕੀਤੇ ਜਾਣ ਦੇ ਖ਼ਿਲਾਫ਼ ਹਾਈਕੋਰਟ 'ਚ ਪਟੀਸ਼ਨ

ਨਵੀਂ ਦਿੱਲੀ, 1 ਦਸੰਬਰ (ਜਗਤਾਰ ਸਿੰਘ)- ਦਿੱਲੀ ਪੁਲਿਸ ਨੇ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੂੰ ਉਨ੍ਹਾਂ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ 'ਚ ਬਰੀ ਕੀਤੇ ਜਾਣ ਦੇ 15 ਮਹੀਨਿਆਂ ਬਾਅਦ ਇਸ ਫੈਸਲੇ ਖ਼ਿਲਾਫ਼ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ | ਦੱਸਣਯੋਗ ਹੈ ...

ਪੂਰੀ ਖ਼ਬਰ »

ਜਾਪਾਨ 'ਚ ਰਹਿ ਰਿਹੈ ਚੀਨੀ ਅਰਬਪਤੀ ਜੈਕ ਮਾ

ਟੋਕੀਓ, 1 ਦਸੰਬਰ (ਏਜੰਸੀ)- ਚੀਨੀ ਅਰਬਪਤੀ ਤੇ ਦਿੱਗਜ਼ ਈ-ਕਾਮਰਸ ਕੰਪਨੀ ਅਲੀਬਾਬਾ ਦਾ ਸੰਸਥਾਪਕ ਜੈਕ ਮਾ (58) ਜਾਪਾਨ ਦੇ ਟੋਕੀਓ 'ਚ ਰਹਿ ਰਿਹਾ ਹੈ, ਇਹ ਦਾਅਵਾ ਅਮਰੀਕੀ ਅਖ਼ਬਾਰ ਫਾਇਨਾਂਸ਼ੀਅਲ ਟਾਈਮਜ਼ ਨੇ ਆਪਣੀ ਮੰਗਲਵਾਰ ਦੀ ਰਿਪੋਰਟ 'ਚ ਕੀਤਾ ਹੈ | ਰਿਪੋਰਟ ਅਨੁਸਾਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX