ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ 26 ਨਵੰਬਰ ਤੋਂ ਡੀ.ਸੀ. ਦਫ਼ਤਰਾਂ 'ਤੇ ਸ਼ੁਰੂ ਕੀਤੇ ਗਏ ਪੰਜਾਬ ਪੱਧਰੀ ਪੱਕੇ ਮੋਰਚੇ ਦੇ ਛੇਵੇਂ ਦਿਨ ਬੀਬੀਆਂ ਦਾ ਲਾਮਿਸਾਲ ਇਕੱਠ ਹੋਇਆ | ਡੀ.ਸੀ. ਦਫ਼ਤਰ ਮੋਗਾ ਵਿਚ ਲੱਗੇ ਮੋਰਚੇ 'ਚ ਅੱਜ ਬੀਬੀਆਂ ਨੇ ਮੋਰਚੇ ਦੀ ਅਗਵਾਈ ਕੀਤੀ ਤੇ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰ ਕੇ ਪ੍ਰਦਰਸ਼ਨ ਕੀਤਾ | ਮੋਰਚੇ ਨੂੰ ਸੰਬੋਧਨ ਕਰਦੇ ਹੋਏ ਆਗੂ ਮਨਜੀਤ ਕੌਰ, ਸੰਦੀਪ ਕੌਰ ਖੋਸਾ ਤੇ ਭਗਵੰਤ ਕੌਰ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਬਹਾਨੇਬਾਜ਼ੀਆਂ ਤੇ ਝੂਠ ਬੋਲਣ 'ਚ ਮੋਦੀ ਸਰਕਾਰ ਨੂੰ ਵੀ ਮਾਤ ਪਾ ਰਹੀ ਹੈ ਅਤੇ ਸੁਪਰੀਮ ਕੋਰਟ ਦੇ ਬਿਆਨ ਦੀ ਆੜ ਹੇਠ ਹਮ੍ਹਾਤੜ ਗ਼ਰੀਬ ਲੋਕਾਂ ਦੀ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕਰ ਰਹੀ ਹੈ | ਸਰਕਾਰ ਨੂੰ ਸੁਪਰੀਮ ਕੋਰਟ ਦੇ ਸਿਰਫ਼ ਉਹ ਫ਼ੈਸਲੇ ਦਿਖਾਈ ਦਿੰਦੇ ਹਨ ਜਿਨ੍ਹਾਂ ਨੂੰ ਵੱਖਰੇ ਤਰੀਕੇ ਨਾਲ ਆਧਾਰ ਬਣਾ ਕੇ ਲੋਕ ਹਿਤਾਂ ਦਾ ਘਾਣ ਕੀਤਾ ਜਾ ਸਕੇ ਪਰ ਜਥੇਬੰਦੀ ਲੋਕ ਹਿਤਾਂ ਦੇ ਪੱਖ ਵਿਚ ਸਰਕਾਰ ਦੇ ਇਸ ਫ਼ੈਸਲੇ ਦੇ ਵਿਰੁੱਧ ਖੜੀ ਰਹੇਗੀ | ਉਨ੍ਹਾਂ ਕਿਹਾ ਕਿ ਨਸ਼ੇ, ਬੇਰੁਜ਼ਗਾਰੀ, ਖੇਤੀ ਸੈਕਟਰ ਨੂੰ ਠੀਕ ਟਰੈਕ 'ਤੇ ਲਿਆਉਣ ਲਈ ਸਰਕਾਰ ਕੋਲ ਕੋਈ ਰੋਡ ਮੈਪ ਨਹੀਂ ਹੈ | ਬੜੀ ਸ਼ਰਮ ਦੀ ਗੱਲ ਹੈ ਕਿ ਲੋਕਾਂ ਨਾਲ ਝੂਠੇ ਵਾਅਦੇ ਕਰ ਕੇ ਸਾਡੇ ਤੋਂ ਵੋਟਾਂ ਲੈ ਕੇ ਸਰਕਾਰ ਬਣਾਉਣ ਵਾਲਾ ਮੁੱਖ ਮੰਤਰੀ ਭਗਵੰਤ ਮਾਨ ਸਾਨੂੰ ਹੱਕ ਮੰਗਦਿਆਂ ਨੂੰ ਕਹਿ ਰਿਹਾ ਕਿ ਇਹ ਫ਼ੰਡ ਇਕੱਠੇ ਕਰਨ ਲਈ ਧਰਨੇ ਲਾਉਂਦੇ ਹਨ ਤੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੇ ਸਾਰੀਆਂ ਹੱਦਾਂ ਪਾਰ ਕਰਦਿਆਂ ਕਿਸਾਨਾਂ ਨੂੰ ਵਿਹਲੜ ਤੇ ਪੰਜਾਬੀਆਂ ਨੂੰ ਸਭ ਤੋਂ ਵੱਡੀ ਬੇਵਕੂਫ਼ ਕੌਮ ਦੱਸਿਆ | ਇਸ ਮੌਕੇ ਬੋਲਦਿਆਂ ਸੂਬਾ ਆਗੂ ਰਾਣਾ ਰਣਬੀਰ ਸਿੰਘ ਠੱਠਾ, ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸ਼ਾਹ ਵਾਲਾ ਨੇ ਕਿਹਾ ਕਿ ਅੱਜ ਬੀਬੀਆਂ ਨੇ ਐਲਾਨ ਕੀਤਾ ਹੈ ਕਿ ਅਸੀਂ ਵੇਲਣੇ ਹੱਥਾਂ ਵਿਚ ਫੜ ਕੇ ਕਿਸਾਨਾਂ ਨੂੰ ਮਾੜੀ ਸ਼ਬਦਾਵਲੀ ਬੋਲਣ ਵਾਲੇ ਭਗਵੰਤ ਮਾਨ ਸਰਕਾਰ ਦੇ ਵਿਧਾਇਕਾਂ ਤੇ ਮੰਤਰੀਆਂ ਨੂੰ ਪਿੰਡਾਂ 'ਚੋਂ ਭਜਾਵਾਂਗੀਆਂ | ਮੁੱਖ ਮੁੱਦਿਆਂ 'ਤੇ ਬੋਲਦਿਆਂ ਕਿਹਾ ਕਿ ਸੰਸਾਰ ਬੈਂਕ ਦੁਆਰਾ ਲਾਏ ਜਾਣ ਵਾਲੇ ਸਾਰੇ ਪ੍ਰਾਜੈਕਟ ਰੱਦ ਕਰਨ, ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਖੇਤੀ ਵਿਭਿੰਨਤਾ, ਜੁਮਲਾ ਮੁਸ਼ਤਰਕਾ ਜ਼ਮੀਨਾਂ ਨੂੰ ਪੰਚਾਇਤੀ ਜ਼ਮੀਨਾਂ ਐਲਾਨਣ ਵਾਲਾ ਕਾਨੂੰਨ ਵਾਪਸ ਕਰਵਾਉਣ, ਸਾਰੀਆਂ ਫ਼ਸਲਾਂ 'ਤੇ ਐਮ.ਐਸ.ਪੀ. ਗਰੰਟੀ ਕਾਨੂੰਨ ਬਣਾਉਣ, ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫ਼ਸਲਾਂ ਦੇ ਭਾਅ ਲੈਣ, ਕਿਸਾਨਾਂ ਤੇ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖ਼ਤਮ ਕਰਨ, ਮਾਈਕਰੋ ਫਾਈਨਾਂਸ ਕੰਪਨੀਆਂ ਵਲੋਂ ਗ਼ਰੀਬ ਦੀ ਹੁੰਦੀ ਲੁੱਟ ਰੋਕਣ, ਦਿੱਲੀ ਤੇ ਪੰਜਾਬ ਪੱਧਰੀ ਮੋਰਚਿਆਂ ਦੇ ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨੌਕਰੀ ਦੇਣ, ਜੋ ਸਰਕਾਰ ਪਹਿਲਾਂ ਮੰਨ ਚੁੱਕੀ ਹੈ ਰੇਤ ਬਜਰੀ ਦੇ ਵੱਧ ਰਹੇ ਭਾਅ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਤੇ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ | ਆਗੂਆਂ ਨੇ ਦੱਸਿਆ ਕਿ ਅੱਜ ਪੱਕਾ ਮੋਰਚਾ ਛੇਵੇਂ ਦਿਨ 'ਚ ਸ਼ਾਮਿਲ ਹੋ ਚੁੱਕਾ ਹੈ ਪਰ ਸਰਕਾਰ ਦਾ ਰਵੱਈਆ ਅਤਿ ਨਿਰਾਸ਼ਾਜਨਕ ਹੈ | ਇਸ ਮੌਕੇ ਜਗਜੀਤ ਸਿੰਘ ਖੋਸਾ, ਬੀਬੀ ਪ੍ਰੀਤ ਪੁਰੀ, ਨਸੀਬ ਕੌਰ ਖੋਸਾ, ਜਸਵਿੰਦਰ ਕੌਰ ਸ਼ਾਹ ਵਾਲਾ, ਕੁਲਵੰਤ ਕੌਰ ਮੋਗਾ, ਛਿੰਦਰਪਾਲ ਕੌਰ ਮਲਸੀਹਾਂ, ਦਲਜੀਤ ਕੌਰ ਜੀਂਦੜਾ, ਬਲਵਿੰਦਰ ਕੌਰ, ਚਰਨਜੀਤ ਕੌਰ ਲੋਹਗੜ੍ਹ ਤੇ ਹਰਜਿੰਦਰ ਕੌਰ ਮੰਦਰ ਨੇ ਵੀ ਸੰਬੋਧਨ ਕੀਤਾ |
ਬਾਘਾ ਪੁਰਾਣਾ, 1 ਦਸੰਬਰ (ਕਿ੍ਸ਼ਨ ਸਿੰਗਲਾ)-ਹਲਕੇ ਅੰਦਰ ਵੱਡਾ ਆਧਾਰ ਰੱਖਣ ਵਾਲੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਸਪੁੱਤਰ ਕਮਲਜੀਤ ਸਿੰਘ ਬਰਾੜ ਸਾਬਕਾ ਜ਼ਿਲ੍ਹਾ ਪ੍ਰਧਾਨ, ਮੁੱਖ ਬੁਲਾਰਾ ਪੰਜਾਬ ਕਾਂਗਰਸ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਨੂੰ ਲੈ ...
ਕੋਟ ਈਸੇ ਖਾਂ, 1 ਦਸੰਬਰ (ਨਿਰਮਲ ਸਿੰਘ ਕਾਲੜਾ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਕਾਰਜ ਸਿੰਘ ਮਸੀਤਾਂ ਬਲਾਕ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਅਹਿਮ ਵਿਚਾਰਾਂ ਕੀਤੀਆਂ ਗਈਆਂ | ਇਸ ਮੀਟਿੰਗ 'ਚ ਸੂਬਾ ਜਨਰਲ ਸਕੱਤਰ ਸੁੱਖ ਗਿੱਲ ਤੋਤਾ ਸਿੰਘ ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ)-ਮੋਗਾ ਜ਼ਿਲ੍ਹੇ ਦੇ ਪਿੰਡ ਕਪੂਰੇ ਦੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵਰਲਡ ਕੈਂਸਰ ਕੇਅਰ ਵਲੋਂ ਕੈਂਸਰ ਦੀ ਜਾਂਚ ਦਾ ਮੁਫ਼ਤ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਗੋਬਿੰਦਗੜ੍ਹ ...
ਕੋਟ ਈਸੇ ਖਾਂ, 1 ਦਸੰਬਰ (ਨਿਰਮਲ ਸਿੰਘ ਕਾਲੜਾ)-ਬ੍ਰਹਮ ਗਿਆਨੀ ਸੰਤ ਬਾਬਾ ਤੁਲਸੀ ਦਾਸ ਝੁੱਗੀ ਵਾਲਿਆਂ ਦੀ 49ਵੀਂ ਬਰਸੀ ਜਿਹੜੀ ਕਿ ਹਰ ਸਾਲ ਵਾਂਗ ਇਲਾਕੇ ਦੀਆਂ ਤੇ ਵਿਦੇਸ਼ੀ ਭਰਾਵਾਂ ਦੇ ਸਹਿਯੋਗ ਨਾਲ ਉਨ੍ਹਾਂ ਦੇ ਤਪ ਅਸਥਾਨ ਦੌਲੇਵਾਲਾ ਵਿਖੇ ਮੁੱਖ ਸੇਵਾਦਾਰ ਭਾਈ ...
ਨਿਹਾਲ ਸਿੰਘ ਵਾਲਾ, 1 ਦਸੰਬਰ (ਸੁਖਦੇਵ ਸਿੰਘ ਖ਼ਾਲਸਾ)-ਚੇਅਰਮੈਨ ਸੰਤ ਬਾਬਾ ਅਜੀਤ ਸਿੰਘ ਨਾਨਕਸਰ ਠਾਠ ਬਰਨਾਲੇ ਵਾਲਿਆਂ ਦੀ ਯੋਗ ਅਗਵਾਈ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਾਬਾ ਜਸਵੰਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ 'ਚ ਪਿ੍ੰਸੀਪਲ ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ)-ਜਸਵੰਤ ਸਿੰਘ ਬੜੈਚ ਨੇ ਅੱਜ ਉਪ ਮੁੱਖ ਕਾਰਜਕਾਰੀ ਅਫ਼ਸਰ ਜ਼ਿਲ੍ਹਾ ਪ੍ਰੀਸ਼ਦ ਵਜੋਂ ਅਹੁਦਾ ਸੰਭਾਲ ਲਿਆ | ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਹਰਜਿੰਦਰ ਸਿੰਘ, ਸੁਨੀਲ ਕੁਮਾਰ ਨਾਰੰਗ ਸੁਪਰਡੈਂਟ, ਮਨਮੀਤ ਸਿੰਘ ...
ਨਿਹਾਲ ਸਿੰਘ ਵਾਲਾ, 1 ਦਸੰਬਰ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਥਾਣਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫ਼ਸਰ ਮੁਖਤਿਆਰ ਸਿੰਘ ਦੀ ਅਗਵਾਈ ਹੇਠ ਗਸ਼ਤ ਦੌਰਾਨ ਪਿੰਡ ਖਾਈ ਤੋਂ ਦੀਨਾ ਸਾਹਿਬ ਵਾਲੇ ਪਾਸੇ ਇਕ ਔਰਤ ਤੋਂ ਹੈਰੋਇਨ ਬਰਾਮਦ ਕਰਨ 'ਚ ਸਫ਼ਲਤਾ ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ)-ਚੜ੍ਹਦੀ ਕਲਾ ਆਲ ਹੈਾਡੀ ਕੈਪਟ ਵੈੱਲਫੇਅਰ ਸੋਸਾਇਟੀ ਰਜਿ: ਪੰਜਾਬ ਵਲੋਂ ਵਿਸ਼ਵ ਦਿਵਆਂਗ ਦਿਵਸ 14ਵਾਂ ਰਾਜ ਪੱਧਰੀ ਸਮਾਗਮ ਪਿੰਡ ਸੇਖਾ ਕਲਾਂ ਬਲਾਕ ਬਾਘਾ ਪੁਰਾਣਾ ਜ਼ਿਲ੍ਹਾ ਮੋਗਾ ਵਿਖੇ 3 ਦਸੰਬਰ ਸਨਿਚਰਵਾਰ ਨੂੰ ਕਰਵਾਇਆ ਜਾ ...
ਮੋਗਾ, 1 ਦਸੰਬਰ (ਗੁਰਤੇਜ ਸਿੰਘ)-ਜ਼ਿਲ੍ਹਾ ਪੁਲਿਸ ਮੋਗਾ ਵਲੋਂ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਤਹਿਤ ਦੋ ਵੱਖ ਵੱਖ ਥਾਵਾਂ ਤੋਂ 2 ਕਿੱਲੋ 700 ਗ੍ਰਾਮ ਅਫ਼ੀਮ ਅਤੇ 10 ਗ੍ਰਾਮ ਹੈਰੋਇਨ ਸਮੇਤ ਤਿੰਨ ਜਾਣਿਆਂ ਨੂੰ ਗਿ੍ਫ਼ਤਾਰ ...
ਮੋਗਾ, 1 ਦਸੰਬਰ (ਗੁਰਤੇਜ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਵਲੋਂ ਵੱਧ ਰਹੇ ਗੈਂਗਸਟਰਵਾਦ ਨੂੰ ਠੱਲ੍ਹ ਪਾਉਣ ਲਈ ਅਰੰਭੇ ਯਤਨਾਂ ਤਹਿਤ ਹੁਣ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਗਾਇਕਾਂ ਜਾਂ ਹੋਰ ਲੋਕਾਂ 'ਤੇ ਪੰਜਾਬ ...
ਬਾਘਾ ਪੁਰਾਣਾ, 1 ਦਸੰਬਰ (ਕਿ੍ਸ਼ਨ ਸਿੰਗਲਾ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਬਲਾਕ ਪ੍ਰਧਾਨ ਗੁਰਦੇਵ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਦੁਆਰਾ ਸਾਹਿਬ ਮੁਗਲੂ ਪੱਤੀ ਵਿਖੇ ਹੋਈ | ਜਿਸ ਵਿਚ ਸੂਬਾ ਮੀਤ ਪ੍ਰਧਾਨ ਪ੍ਰੀਤਮ ਸਿੰਘ ਬਰਾੜ, ਗੁਰਭਗਤ ਸਿੰਘ ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ)-ਬਲੂ ਬਰਡ ਆਈਲਟਸ ਤੇ ਇਮੀਗ੍ਰੇਸ਼ਨ ਸੰਸਥਾ ਜੋ ਮੋਗਾ ਦੇ ਮੁੱਖ ਬਾਜ਼ਾਰ 'ਚ ਪੁਰਾਣੀਆਂ ਕਚਹਿਰੀਆਂ ਦੇ ਨੇੜੇ ਸਥਿਤ ਹੈ | ਇਹ ਸੰਸਥਾ ਵਿਦੇਸ਼ਾਂ 'ਚ ਪੜ੍ਹਾਈ ਕਰਨ ਦੇ ਚਾਹਵਾਨ ਬੱਚਿਆਂ ਲਈ ਵਰਦਾਨ ਸਾਬਤ ਹੋ ਰਹੀ ਹੈ ਤੇ ਬੱਚਿਆਂ ਦੇ ...
ਨਿਹਾਲ ਸਿੰਘ ਵਾਲਾ, 1 ਦਸੰਬਰ (ਪਲਵਿੰਦਰ ਸਿੰਘ ਟਿਵਾਣਾ)-ਇਲਾਕੇ ਦੇ ਮੋਹਰੀ ਵਿੱਦਿਅਕ ਸੰਸਥਾ ਸੁਪਰੀਮ ਕਾਨਵੈਂਟ ਸਕੂਲ ਬਿਲਾਸਪੁਰ ਵਿਖੇ ਬੈੱਸਟ ਆਊਟ ਆਫ਼ ਵੇਸਟ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ, ਜਿਸ 'ਚ ਤੀਸਰੀ ਜਮਾਤ ਤੋਂ ਲੈ ਕੇ 8ਵੀਂ ਜਮਾਤ ਦੇ ਬੱਚਿਆਂ ਨੇ ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ)-ਗੋਲਡਨ ਟਰੈਵਲ ਐਡਵਾਈਜ਼ਰ ਜੋ ਕਿ ਵਿਜ਼ਟਰ ਵੀਜ਼ਾ, ਮਲਟੀਪਲ ਵੀਜ਼ਾ, ਸੁਪਰ ਵੀਜ਼ਾ, ਪੀ.ਆਰ. ਵੀਜ਼ਾ, ਬਿਜ਼ਨਸ ਵੀਜ਼ਾ ਤੇ ਓਪਨ ਵਰਕ ਪਰਮਿਟ ਦੇ ਖੇਤਰ 'ਚ ਮਾਹਿਰ ਮੰਨਿਆ ਜਾਂਦਾ ਹੈ, ਹੁਣ ਤੱਕ ਗੋਲਡਨ ਟਰੈਵਲ ਐਡਵਾਈਜ਼ਰ ਨੇ ਕਈ ...
ਨਿਹਾਲ ਸਿੰਘ ਵਾਲਾ, 1 ਦਸੰਬਰ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਖੋਸਾ ਦਾ ਵਫ਼ਦ ਬਲਾਕ ਪ੍ਰਧਾਨ ਜਸਵੀਰ ਸਿੰਘ ਸੈਦੋਕੇ ਦੀ ਅਗਵਾਈ ਵਿਚ ਕਿਸਾਨੀ ਮੰਗਾਂ ਸਬੰਧੀ ਐਸ.ਡੀ.ਐਮ. ਨਿਹਾਲ ਸਿੰਘ ਵਾਲਾ ਰਾਮ ਸਿੰਘ ਨੂੰ ਮਿਲਿਆ | ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ)-ਭਾਰਤ ਚੋਣ ਕਮਿਸ਼ਨ ਵਲੋਂ ਯੋਗਤਾ ਮਿਤੀ 01.01.2023 ਦੇ ਆਧਾਰ 'ਤੇ ਵੋਟਰ ਸੂਚੀ ਦੀ ਸਮਗਰੀ ਰਿਵੀਜ਼ਨ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ | ਇਸ ਲਈ ਵੋਟਾਂ ਬਣਾਉਣ ਸਬੰਧੀ ਦੂਸਰਾ ਸਪੈਸ਼ਲ ਕੈਂਪ 3 ਦਸੰਬਰ ਦਿਨ ਸਨਿਚਰਵਾਰ ਅਤੇ 4 ਦਸੰਬਰ ...
ਮੋਗਾ, 1 ਦਸੰਬਰ (ਜਸਪਾਲ ਸਿੰਘ ਬੱਬੀ)-ਡੀ.ਜੀ.ਪੀ. ਪੰਜਾਬ ਪੁਲਿਸ, ਗੁਲਨੀਤ ਸਿੰਘ ਖੁਰਾਣਾ ਐਸ. ਐਸ. ਪੀ. ਮੋਗਾ, ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫ਼ਸਰ ਮੋਗਾ ਦੇ ਆਦੇਸ਼ਾਂ ਦੀ ਪਾਲਣਾ ਕਰਦਿਆ ਸਬ ਡਵੀਜ਼ਨ ਸਾਂਝ ਕੇਂਦਰ ਸਿਟੀ ਮੋਗਾ ਵਿਖੇ ਏ. ਐਸ. ਆਈ. ਸਰਬਜੀਤ ਸਿੰਘ ਦੀ ...
ਕਿਸ਼ਨਪੁਰਾ ਕਲਾਂ, 1 ਦਸੰਬਰ (ਅਮੋਲਕ ਸਿੰਘ ਕਲਸੀ)-ਬਲੌਜ਼ਮਜ਼ ਕਾਨਵੈਂਟ ਸਕੂਲ ਦੀ ਖੋ-ਖੋ ਦੀ ਟੀਮ ਨੇ ਲੁਧਿਆਣਾ ਸਹੋਦਿਆ ਕੰਪਲੈਕਸ ਦੇ ਸ਼ਿਫ਼ਾਲੀ ਪਬਲਿਕ ਸਕੂਲ ਵਿਖੇ ਹੋਏ ਟੂਰਨਾਮੈਂਟ ਵਿਚ ਕਈ ਟੀਮਾਂ ਨੂੰ ਪਛਾੜਦੇ ਹੋਏ ਦੂਜਾ ਸਥਾਨ ਪ੍ਰਾਪਤ ਕੀਤਾ | ਖਿਡਾਰੀਆਂ ਨੇ ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ)-ਇਲਾਕੇ ਦੀ ਉੱਘੀ ਅਤੇ ਨਾਮਵਰ ਵਿੱਦਿਅਕ ਸੰਸਥਾ ਨੈਸ਼ਨਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੇ 10ਵੀਂ ਜਮਾਤ ਦੇ ਵਿਦਿਆਰਥੀ ਸਰਬਜੀਤ ਸਿੰਘ ਨੇ 66ਵੀਆਂ ਪੰਜਾਬ ਖੇਡਾਂ ਵੇਟ ਲਿਫ਼ਟਿੰਗ ਮੁਕਾਬਲਿਆਂ 'ਚ ਬਹੁਤ ਹੀ ਸ਼ਾਨਦਾਰ ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ)-ਕਰਵ ਪਲੱਸ ਇਮੀਗ੍ਰੇਸ਼ਨ ਦੇ ਡਾਇਰੈਕਟਰ ਅਮਨਦੀਪ ਸਿੰਘ ਸੀਹਰਾ ਨੇ ਦੱਸਿਆ ਕਿ ਹੁਣ 12ਵੀਂ ਪਾਸ ਵਿਦਿਆਰਥੀਆਂ ਤੇ ਸਕਿਲਡ ਵਿਦਿਆਰਥੀਆਂ ਦਾ ਕੈਨੇਡਾ ਜਾਣਾ ਬਹੁਤ ਆਸਾਨ ਹੋ ਗਿਆ ਹੈ ਜਿਸ 'ਚ ਬਹੁਤ ਘੱਟ ਬੈਂਡ ਆਈਲਟਸ ਤੇ ਬਿਨਾਂ ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ)-ਸ਼ੁਕਦੇਵਾ ਕ੍ਰਿਸ਼ਨਾ ਕਾਲਜ ਆਫ਼ ਐਜੂਕੇਸ਼ਨ ਫ਼ਾਰ ਗਰਲਜ਼ ਘੱਲ ਕਲਾਂ ਮੋਗਾ 'ਚ ਰੈੱਡ ਰਿਬਨ ਕਲੱਬ ਦੇ ਸਹਿਯੋਗ ਨਾਲ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਮੋਨਿਕਾ ਵਰਮਾ ਨੇ ਵਿਸ਼ਵ ਏਡਜ਼ ਦਿਵਸ ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ)-ਅਕਾਲੀ ਆਗੂ ਕਮਲਜੀਤ ਸਿੰਘ ਦੁੱਨੇਕੇ ਦੇ ਸਤਿਕਾਰਯੋਗ ਪਿਤਾ ਪ੍ਰਧਾਨ ਹਰਨੇਕ ਸਿੰਘ ਗਿੱਲ ਜੋ ਬੀਤੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਨਮਿਤ ਰੱਖੇ ਗਏ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਪਿੰਡ ਦੁੱਨੇਕੇ ਦੇ ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸ਼੍ਰੋਮਣੀ ਅਕਾਲੀ ਦਲ ਕਿਰਤੀ ਜ਼ਿਲ੍ਹਾ ਮੋਗਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਮੀਟਿੰਗ ਸਥਾਨਕ ਗੁਰਦੁਆਰਾ ਸਾਹਿਬ ਬੀਬੀ ਕਾਹਨ ਕੌਰ ਵਿਖੇ ਪਾਰਟੀ ਦੇ ਕਨਵੀਨਰ ਜਥੇ. ਬੂਟਾ ਸਿੰਘ ਰਣਸੀਂਹ ਦੀ ਪ੍ਰਧਾਨਗੀ ਹੇਠ ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ)-ਵਿਧਾਨ ਸਭਾ ਹਲਕਾ ਮੋਗਾ ਪਿੰਡ ਸੰਧੂਆਂ ਵਾਲਾ ਵਿਖੇ ਕਾਂਗਰਸੀ ਸਰਪੰਚ ਹਰਬੰਸ ਸਿੰਘ ਦੇ ਗ੍ਰਹਿ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੋਗਾ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਮਾਲਵਿਕਾ ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ)-ਸ਼ਹਿਰ ਦੇ ਮੋਗਾ-ਲੁਧਿਆਣਾ ਜੀ.ਟੀ. ਰੋਡ 'ਤੇ ਜੀ.ਕੇ. ਪਲਾਜ਼ਾ ਬਿਲਡਿੰਗ ਵਿਖੇ ਸਥਿਤ ਮਾਲਵਾ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਵੇਵਜ਼ ਐਜੂਕੇਸ਼ਨ ਸੰਸਥਾ ਵਲੋਂ ਵਿਦਿਆਰਥਣ ਰਾਜਵੀਰ ਕੌਰ ਨਿਵਾਸੀ ਤਲਵੰਡੀ ਮੱਲ੍ਹੀਆਂ (ਮੋਗਾ) ਦਾ ...
ਮੋਗਾ, 1 ਦਸੰਬਰ (ਗੁਰਤੇਜ ਸਿੰਘ)-ਸਰਕਾਰੀ ਹਾਈ ਸਕੂਲ ਸਾਫੂਵਾਲਾ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ | ਇਸ ਮੌਕੇ ਮੈਡਮ ਰੁਪਿੰਦਰਜੀਤ ਕੌਰ ਸਾਇੰਸ ਮਿਸਟੈੱ੍ਰਸ ਵਲੋਂ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਇਸ ਪ੍ਰਤੀ ਜਾਗਰੂਕ ਕੀਤਾ ਗਿਆ | ਸਕੂਲ ਮੁਖੀ ...
ਫ਼ਤਿਹਗੜ੍ਹ ਪੰਜਤੂਰ, 1 ਦਸੰਬਰ (ਜਸਵਿੰਦਰ ਸਿੰਘ ਪੋਪਲੀ)-ਦਿੱਲੀ ਕਾਨਵੈਂਟ ਸਕੂਲ ਮੁੰਡੀ ਜਮਾਲ ਵਿਖੇ ਪਿ੍ੰ. ਵਿਪਨ ਕੁਮਾਰ ਦੀ ਯੋਗ ਅਗਵਾਈ ਹੇਠ ਅਤੇ ਸਟਾਫ਼ ਦੇ ਸਹਿਯੋਗ ਨਾਲ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ | ਇਸ ਮੌਕੇ ਬੱਚਿਆਂ ਵਲੋਂ ਸਕੂਲ 'ਚ ਨਾਕੋ ਦਾ ਚਿੰਨ੍ਹ ...
ਬਾਘਾ ਪੁਰਾਣਾ, 1 ਦਸੰਬਰ (ਕਿ੍ਸ਼ਨ ਸਿੰਗਲਾ)-ਐਡੀਸ਼ਨ ਇੰਸਟੀਚਿਊਟ ਜੋ ਕਿ ਆਈਲਟਸ ਦੇ ਖੇਤਰ ਵਿਚ ਲਗਾਤਾਰ ਬਹੁਤ ਵਧੀਆ ਨਤੀਜੇ ਦਰਜ ਕਰ ਰਿਹਾ ਹੈ | ਸੰਸਥਾ ਦੇ ਡਾਇਰੈਕਟਰ ਹਰਿੰਦਰ ਸਿੰਘ ਬਰਾੜ ਰੋਡੇ ਨੇ ਦੱਸਿਆ ਕਿ ਸੰਸਥਾ ਦੀ ਵਿਦਿਆਰਥਣ ਕੋਮਲਪ੍ਰੀਤ ਸ਼ਰਮਾ ਪੁੱਤਰੀ ...
ਬਾਘਾ ਪੁਰਾਣਾ, 1 ਦਸੰਬਰ (ਕਿ੍ਸ਼ਨ ਸਿੰਗਲਾ)-ਮਾਣਯੋਗ ਡੀ. ਜੀ.ਪੀ. ਪੰਜਾਬ, ਸੀਨੀਅਰ ਕਪਤਾਨ ਪੁਲਿਸ ਮੋਗਾ, ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫ਼ਸਰ ਮੋਗਾ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਸਾਂਝ ਕੇਂਦਰ ਇੰਚਾਰਜ ਐਸ. ਆਈ. ਹਰਜੀਤ ਕੌਰ ਅਤੇ ਸਹਾਇਕ ਥਾਣੇਦਾਰ ਸਰਬਜੀਤ ਸਿੰਘ ...
ਬਾਘਾ ਪੁਰਾਣਾ, 1 ਦਸੰਬਰ (ਕਿ੍ਸ਼ਨ ਸਿੰਗਲਾ)-ਭਾਰਤ-ਪਾਕਿ ਯੁੱਧ 1971 ਦੇ ਵੀਰ ਚੱਕਰ ਵਿਜੇਤਾ ਸ਼ਹੀਦ ਨੈਬ ਸਿੰਘ ਗਿੱਲ ਦੇ 51ਵੇਂ ਸ਼ਹੀਦੀ ਦਿਹਾੜੇ ਅਤੇ ਲੋਕਾਂ ਨੂੰ ਸੱਚ ਦਾ ਮਾਰਗ ਦਿਖਾ ਕੇ ਸਿੱਧੇ ਰਾਹ ਪਾਉਣ ਵਾਲੇ ਬੈਕੁੰਠ ਵਾਸੀ ਬ੍ਰਹਮਲੀਨ ਸੰਤ ਬਾਬਾ ਕਰਨੈਲ ਦਾਸ ਜੀ ...
ਫ਼ਤਿਹਗੜ੍ਹ ਪੰਜਤੂਰ, 1 ਦਸੰਬਰ (ਜਸਵਿੰਦਰ ਸਿੰਘ ਪੋਪਲੀ)-ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੀ ਰਹਿਨੁਮਾਈ 'ਚ ਭਾਈ ਘਨੱਈਆ ਕੈਂਸਰ ਰੋਕੋ ਸੁਸਾਇਟੀ ਫ਼ਰੀਦਕੋਟ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਚੰਦਬਾਜਾ ਦੇ ਉਪਰਾਲੇ ਸਦਕਾ ਅੱਜ ਗੁਰੂ ਅੰਗਦ ਦੇਵ ਜੀ ...
ਕੋਟ ਈਸੇ ਖਾਂ, 1 ਦਸੰਬਰ (ਨਿਰਮਲ ਸਿੰਘ ਕਾਲੜਾ)-ਸਿਵਲ ਸਰਜਨ ਮੋਗਾ ਡਾਕਟਰ ਤਿ੍ਪਤਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਰਾਜੇਸ਼ ਅੱਤਰੀ ਦੀ ਅਗਵਾਈ 'ਚ ਕਮਿਊਨਿਟੀ ਹੈਲਥ ਸੈਂਟਰ ਕੋਟ ਈਸੇ ਖਾਂ 'ਚ ਵਿਸ਼ਵ ਏਡਜ਼ ਦਿਵਸ ਮਨਾਇਆ ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਕਮੇਟੀ ਮੋਗਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਹੋਰ ਮਸਲਿਆਂ ਦੇ ਨਾਲ-ਨਾਲ ਬੀਤੇ ਕੱਲ੍ਹ 30 ਨਵੰਬਰ ਨੂੰ ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ)-ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਆਮ ਆਦਮੀ ਪਾਰਟੀ ਦੀ ਮੋਗਾ ਇਕਾਈ ਦੇ ਆਈ.ਟੀ. ਸੈੱਲ ਵਲੋਂ ਇੰਚਾਰਜ ਕਮਲ ਮੱਲ੍ਹੀ ਦੀ ਅਗਵਾਈ ਵਿਚ ਵੱਖ-ਵੱਖ ਪਿੰਡਾਂ ਵਿਚ ਆਮ ਲੋਕਾਂ ਨੂੰ ਭਗਵੰਤ ਮਾਨ ...
ਨਿਹਾਲ ਸਿੰਘ ਵਾਲਾ, 1 ਦਸੰਬਰ (ਟਿਵਾਣਾ, ਖ਼ਾਲਸਾ)-ਪੁਲਿਸ ਸਾਂਝ ਕੇਂਦਰ ਸਬ ਡਵੀਜ਼ਨ ਨਿਹਾਲ ਸਿੰਘ ਵਾਲਾ ਵਿਖੇ ਏ.ਐਸ.ਆਈ. ਜਸਵਿੰਦਰ ਸਿੰਘ ਨੇ ਬਤੌਰ ਇੰਚਾਰਜ ਸਬ ਡਵੀਜ਼ਨ ਨਿਹਾਲ ਸਿੰਘ ਵਾਲਾ ਦਾ ਅਹੁਦਾ ਸੰਭਾਲਿਆ | ਇਸ ਮੌਕੇ ਸਮੁੱਚੇ ਸਬ ਡਵੀਜ਼ਨ ਸਾਂਝ ਕੇਂਦਰ ਦੇ ...
ਬਾਘਾ ਪੁਰਾਣਾ, 1 ਦਸੰਬਰ (ਕ੍ਰਿਸ਼ਨ ਸਿੰਗਲਾ)-ਇਕ ਕਰੋੜ ਰੁਪਏ ਤੋਂ ਵੱਧ ਦੀ ਰਕਮ ਪਿੰਡ ਲੰਗੇਆਣਾ ਨਵਾਂ ਦੇ ਵਿਕਾਸ ਕਾਰਜਾਂ 'ਤੇ ਖ਼ਰਚ ਕਰਕੇ ਪਿੰਡ ਦੀ ਨੁਹਾਰ ਬਦਲਣ ਵਾਲੇ ਉੱਘੇ ਸਮਾਜ ਸੇਵੀ ਨਿਰਮਲ ਸਿੰਘ ਬਰਾੜ ਕੈਨੇਡਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਸਰਕਾਰੀ ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ)-ਪੇਰੈਂਟਸ ਵੈੱਲਫੇਅਰ ਐਸੋਸੀਏਸ਼ਨ ਮੋਗਾ ਦੀ ਟੀਮ ਵਲੋਂ ਵਿਦਿਆਰਥੀਆਂ ਦੇ ਭਵਿੱਖ ਅਤੇ ਉਨ੍ਹਾਂ ਦੀ ਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਜੋ ਕੰਮ ਕੀਤੇ ਜਾ ਰਹੇ ਹਨ, ਉਹ ਸ਼ਲਾਘਾਯੋਗ ਹੈ | ਇਹ ਵਿਚਾਰ ਵਾਲਮੀਕਿ ਸਭਾ ਦੇ ਸਾਬਕਾ ...
ਮੋਗਾ, 1 ਦਸੰਬਰ (ਜਸਪਾਲ ਸਿੰਘ ਬੱਬੀ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਕਮੇਟੀ ਮੋਗਾ ਦੀ ਪੈਨਸ਼ਨਰ-ਡੇ ਮਨਾਉਣ ਸਬੰਧੀ ਮੀਟਿੰਗ ਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਮੋਗਾ ਵਿਖੇ ਹੋਈ | ਇਸ ਮੌਕੇ ਉਨ੍ਹਾਂ ਦੱਸਿਆ ਕਿ ਮੋਗਾ ਜ਼ਿਲੇ੍ਹ ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ)-ਸੰਗਰੂਰ ਵਿਖੇ ਮੁੱਖ ਮੰਤਰੀ ਦੀ ਕੋਠੀ ਮੂਹਰੇ ਸ਼ਾਂਤਮਈ ਧਰਨਾ ਸ਼ੁਰੂ ਕਰਨ ਮੌਕੇ ਪੰਜਾਬ ਦੇ ਪੇਂਡੂ/ਖੇਤ ਮਜ਼ਦੂਰਾਂ ਉੱਪਰ ਕੀਤੇ ਗਏ ਲਾਠੀਚਾਰਜ ਦੀ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਸਖ਼ਤ ਨਿੰਦਾ ਕੀਤੀ ਗਈ ਹੈ | ਜਾਰੀ ਕੀਤੇ ਗਏ ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ, ਜਸਪਾਲ ਸਿੰਘ ਬੱਬੀ)-ਵਿਸ਼ਵ ਮੱਛੀ ਪਾਲਣ ਦਿਵਸ ਸਿਹਤਮੰਦ ਸਮੁੰਦਰੀ ਪਰਿਆਵਰਨ ਪ੍ਰਣਾਲੀਆਂ ਦੇ ਮਹੱਤਵ ਨੂੰ ਉਜਾਗਰ ਕਰਨ ਅਤੇ ਵਿਸ਼ਵ ਵਿਚ ਮੱਛੀ ਪਾਲਣ ਦੇ ਟਿਕਾਊ ਭੰਡਾਰ ਨੂੰ ਯਕੀਨੀ ਬਣਾਉਣ ਕਰ ਕੇ ਮਨਾਇਆ ਜਾਂਦਾ ਹੈ | ਮੱਛੀ ...
ਮੋਗਾ, 1 ਦਸੰਬਰ (ਗੁਰਤੇਜ ਸਿੰਘ)-ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਆਈ.ਏ.ਐਸ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਡਾਕਟਰ ਸੁਖਪ੍ਰੀਤ ਬਰਾੜ ਦੀ ਅਗਵਾਈ ਹੇਠ ਯੂ.ਡੀ.ਆਈ. ਦੀ (ਦਿਵਆਂਗ ਲੋਕਾਂ ਦੇ ਸਰਟੀਫਿਕੇਟ ਬਣਾਉਣ) ਦਾ ਕੈਂਪ ਸਿਵਲ ਹਸਪਤਾਲ ਮੋਗਾ ਵਿਖੇ ਲਗਾਇਆ ...
ਬੱਧਨੀ ਕਲਾਂ, 1 ਦਸੰਬਰ (ਸੰਜੀਵ ਕੋਛੜ)-ਬਾਬੇ ਕੇ ਕਾਲਜ ਆਫ਼ ਐਜੂਕੇਸ਼ਨ ਦੌਧਰ ਵਿਖੇ ਰੈੱਡ ਰੀਬਨ ਕਲੱਬ ਵਲੋਂ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ | ਇਸ ਮੌਕੇ ਬੀ. ਐੱਡ ਦੇ ਵਿਦਿਆਰਥੀਆਂ ਵਲੋਂ ਭਾਸ਼ਣ ਰਾਹੀਂ ਵੱਖ-ਵੱਖ ਵਿਚਾਰ ਪੇਸ਼ ਕੀਤੇ ਗਏ, ਜਿਸ 'ਚ ਉਨ੍ਹਾਂ ਨੇ ਏਡਜ਼ ਦੇ ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ)-ਜੈ ਸ੍ਰੀ ਰਾਧੇ ਸ਼ਿਆਮ ਸੇਵਾ ਮੰਡਲ ਵਲੋਂ, ਗਰੇਟ ਪੰਜਾਬ ਪਿ੍ੰਟਰ ਦੇ ਐਮ.ਡੀ. ਨਵੀਨ ਸਿੰਗਲਾ ਨੇ ਅੱਜ 60 ਸ਼ਰਧਾਲੂਆਂ ਦੇ ਜਥੇ ਨੂੰ ਤੀਰਥ ਧਾਮਾਂ ਦੀ ਯਾਤਰਾ ਲਈ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਰਵਾਨਗੀ ਤੋਂ ਪਹਿਲਾਂ ਪੁਜਾਰੀ ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ)-ਬਲੂਮਿੰਗ ਬਡਜ਼ ਸਕੂਲ ਵਿਚ ਆਯੋਜਿਤ ਇਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਚੇਅਰਪਰਸਨ ਮੈਡਮ ਕਮਲ ਸੈਣੀ, ਸਕੂਲ ਪਿ੍ੰਸੀਪਲ ਮੈਡਮ ਹਮੀਲੀਆ ਰਾਣੀ ਤੇ ਨਤਾਸ਼ਾ ਸੈਣੀ ਵਲੋਂ ਦਸੰਬਰ ਮਹੀਨੇ ਵਿਚ ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ)-ਆਪਣੇ ਸਾਊ ਸੁਭਾਅ ਲਈ ਜਾਣੇ ਜਾਂਦੇ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਅੱਜ ਦਰਿਆ ਦਿਲੀ ਦਿਖਾਉਂਦਿਆਂ ਅਹੁਦਾ ਸੰਭਾਲਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਹੁੰਚੇ ਜ਼ਿਲ੍ਹਾ ਸਿੱਖਿਆ ਅਫ਼ਸਰ ਚਮਕੌਰ ਸਿੰਘ ਨੂੰ ਜੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX