ਮਲੌਦ, 1 ਦਸੰਬਰ (ਦਿਲਬਾਗ ਸਿੰਘ ਚਾਪੜਾ)- ਥਾਣਾ ਮਲੌਦ ਦੀ ਪੁਲੀਸ ਨੇ ਪੂਰੀ ਮੁਸਤੈਦੀ ਵਰਤਦਿਆਂ ਲੁੱਟ ਖੋਹ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ 12 ਘੰਟੇ ਦੇ ਅੰਦਰ ਅੰਦਰ ਕਾਬੂ ਕਰਕੇ ਪਰਚਾ ਦਰਜ ਕਰ ਲਿਆ ਹੈ ¢ ਡੀ. ਐੱਸ. ਪੀ. ਪਾਇਲ ਹਰਸਿਮਰਤ ਸਿੰਘ ਛੇਤਰਾ ਨੇ ਪੈੱ੍ਰਸ ਕਾਨਫਰੰਸ ਕਰਦਿਆਂ ਦੱਸਿਆ ਕਿ ਮਲੌਦ ਪੁਲਿਸ ਨੇ ਉਚ ਅਧਿਕਾਰੀਆਂ ਦੀ ਰਹਿਨੁਮਾਈ ਹੇਠ 91 ਹਜ਼ਾਰ ਦੀ ਲੁੱਟ ਖੋਹ ਕਰਨ ਵਾਲੇ ਕਥਿਤ ਦੋਸ਼ੀਆਂ ਜਸਵੀਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਸਿਹੋੜਾ, ਗਗਨਦੀਪ ਸਿੰਘ ਉਰਫ਼ ਗਨੀ ਵਾਸੀ ਬੇਰ ਕਲਾਂ ਅਤੇ ਅਰਸ਼ਦ ਅਲੀ ਨੂੰ ਵਾਰਦਾਤ ਸਮੇਂ ਵਰਤੇ ਮੋਟਰਸਾਈਕਲ ਪੀ. ਬੀ. 13 ਏ. ਐੱਸ.- 6664 ਅਤੇ ਖੋਹ ਕੀਤੀ ਨਕਦੀ ਵਿਚੋਂ 41 ਹਜ਼ਾਰ ਰੁਪਏ ਦੀ ਨਕਦੀ ਅਤੇ ਖੋਹ ਦੇ ਪੈਸਿਆਂ ਨਾਲ ਖ਼ਰੀਦੇ ਮੋਬਾਈਲ ਫ਼ੋਨ ਬਰਾਮਦ ਕਰਕੇ ਥਾਣਾ ਮਲੌਦ ਵਿਚ ਧਾਰਾ 379 ਬੀ, 120 ਬੀ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ¢ ਐੱਸ. ਐੱਚ. ਓ. ਮਲੌਦ ਰਾਓਵਰਿੰਦਰ ਸਿੰਘ ਜੜੀਆਂ ਨੇ ਦੱਸਿਆ ਕਿ ਜਸਵਿੰਦਰ ਸਿੰਘ ਪੁੱਤਰ ਹਮੀਰ ਸਿੰਘ ਵਾਸੀ ਕੂਹਲੀ ਕਲਾਂ ਨੇ ਘਰੇਲੂ ਜ਼ਰੂਰਤ ਲਈ ਆਪਣੇ ਦੋਸਤ ਹਰਜੀਤ ਸਿੰਘ ਉਰਫ਼ ਮਨੀ ਪਾਸੋਂ ਪੈਸੇ ਉਧਾਰ ਲਏ ਸਨ, ਜਿਸ ਨੂੰ ਵਾਪਸ ਕਰਨ ਲਈ ਉਸ ਨੇ ਮਥੂਡ ਫਾਈਨਾਂਸ ਕੰਪਨੀ ਮਲੌਦ ਤੋਂ ਸੋਨੇ ਦੇ ਗਹਿਣੇ ਧਰਕੇ 91 ਹਜ਼ਾਰ ਰੁਪਏ ਦਾ ਲੋਨ ਲਿਆ ਸੀ, ਜੋ ਉਸ ਨੇ ਲਏ ਪੈਸੇ ਹਰਜੀਤ ਸਿੰਘ ਨੂੰ ਮਲੌਦ ਹੀ ਵਾਪਸ ਕਰ ਦਿੱਤੇ ¢ ਇਸ ਸਾਰੇ ਮਸਲੇ ਸੰਬੰਧੀ ਹਰਜੀਤ ਸਿੰਘ ਮਨੀ ਦੇ ਮਾਸੀ ਦੇ ਲੜਕੇ ਜਸਵੀਰ ਸਿੰਘ ਨੂੰ ਪੂਰੀ ਜਾਣਕਾਰੀ ਸੀ ਕਿ ਕਦੋਂ ਮਲੌਦ ਤੋਂ ਪੈਸੇ ਲੈ ਕੇ ਜਸਵਿੰਦਰ ਸਿੰਘ ਤੇ ਹਰਜੀਤ ਸਿੰਘ ਵਾਪਸ ਆਉਣਗੇ ਤਾਂ ਜਸਵੀਰ ਸਿੰਘ ਵਲੋਂ ਗਗਨਦੀਪ ਸਿੰਘ ਗਨੀ ਅਤੇ ਅਰਸ਼ਦ ਅਲੀ ਬਣਾਈ ਵਿਉਂਤਬੰਦੀ ਮੁਤਾਬਿਕ ਜਦੋਂ ਜਸਵਿੰਦਰ ਸਿੰਘ ਅਤੇ ਹਰਜੀਤ ਸਿੰਘ ਬੇਰ ਕਲਾਂ ਪੈਲੇਸ ਕੋਲ ਪੁੱਜੇ ਤਾਂ ਕੀਤੀ ਵਿਉਂਤਬੰਦੀ ਅਨੁਸਾਰ ਉਕਤ ਵਿਅਕਤੀਆਂ ਨੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਅਤੇ ਖੋਹ ਕਰਕੇ ਫ਼ਰਾਰ ਹੋ ਗਏ ¢ ਲੁੱਟ ਖੋਹ ਦੀ ਘਟਨਾ ਨੂੰ ਟਰੇਸ ਕਰਨ ਲਈ ਡੀ. ਐੱਸ. ਪੀ. ਪਾਇਲ ਹਰਸਿਮਰਤ ਸਿੰਘ ਛੇਤਰਾ, ਐੱਸ. ਐੱਚ. ਓ. ਰਾਓਵਰਿੰਦਰ ਸਿੰਘ ਜੜੀਆਂ, ਥਾਣੇਦਾਰ ਗੁਰਮੀਤ ਸਿੰਘ, ਕੁਲਵਿੰਦਰ ਸਿੰਘ ਸਮੇਤ ਪੁਲੀਸ ਟੀਮ ਨੇ ਸੀ. ਸੀ. ਟੀ. ਵੀ. ਕੈਮਰਿਆਂ ਅਤੇ ਮੋਬਾਈਲ ਫੋਨਾਂ ਦੀ ਸਹਾਇਤਾ ਨਾਲ ਘਟਨਾ ਨੂੰ ਅੰਜਾਮ ਦੇਣ ਵਾਲੇ ਮੁੱਖ ਸਾਜਿਸ਼ਕਾਰ ਜਸਵੀਰ ਸਿੰਘ ਨੂੰ ਕਾਬੂ ਕਰਕੇ ਦੂਜੇ ਦੋਸ਼ੀਆਂ ਨੂੰ ਦਬੋਚ ਕੇ 12 ਘੰਟੇ ਦੇ ਅੰਦਰ ਅੰਦਰ ਕਾਬੂ ਕਰ ਲਿਆ ਹੈ |
ਡੇਹਲੋਂ, 1 ਦਸੰਬਰ (ਅੰਮਿ੍ਤਪਾਲ ਸਿੰਘ ਕੈਲੇ)-ਥਾਣਾ ਡੇਹਲੋਂ ਅਧੀਨ ਪੈਂਦੇ ਪਿੰਡ ਪੋਹੀੜ ਤੋਂ ਅਹਿਮਦਗੜ੍ਹ ਸੜਕ 'ਤੇ ਬੀਤੀ ਰਾਤ ਵਾਪਰੇ ਇਕ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਹੈ, ਜਦਕਿ ਇਕ ਹੋਰ ਜ਼ਖਮੀ ਜੇਰੇ ਇਲਾਜ ਹੈ¢ ਜਾਣਕਾਰੀ ...
ਖੰਨਾ, 1 ਦਸੰਬਰ (ਹਰਜਿੰਦਰ ਸਿੰਘ ਲਾਲ)-ਏ.ਐੱਸ ਕਾਲਜ ਆਫ਼ ਐਜੂਕੇਸ਼ਨ ਖੰਨਾ ਵਿਖੇ 30 ਨਵੰਬਰ ਨੂੰ ਸੰਵਿਧਾਨ ਦਿਵਸ ਨਾਲ ਸੰਬੰਧਿਤ ਇਕ ਪ੍ਰੋਗਰਾਮ ਕਰਵਾਇਆ ਗਿਆ | ਇਸ ਵਿਚ ਪ੍ਰੋਫੈਸਰ ਗਗਨਦੀਪ ਸੇਠੀ ਪਾਲੀਟੀਕਲ ਸਾਇੰਸ ਵਿਭਾਗ ਦੇ ਮੁਖੀ, ਐਡਵੋਕੇਟ ਰਾਘਵ ਸੂਦ, ਐਡਵੋਕੇਟ ...
ਕੁਹਾੜਾ, 1 ਦਸੰਬਰ (ਸੰਦੀਪ ਸਿੰਘ ਕੁਹਾੜਾ)-ਲੈਕਚਰਾਰ ਕੇਡਰ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਯੂਨੀਅਨ ਦਾ ਵਫ਼ਦ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾਕਟਰ ਯੋਗਰਾਜ ਸ਼ਰਮਾ ਨੂੰ ਮਿਲਿਆ ¢ ਜਿਸ ਵਿਚ ...
ਖੰਨਾ, 1 ਦਸੰਬਰ (ਹਰਜਿੰਦਰ ਸਿੰਘ ਲਾਲ)-ਅੱਜ ਡਾ. ਅੰਬੇਦਕਰ ਮਿਸ਼ਨ ਸੋਸਾਇਟੀ ਦੀ ਮੀਟਿੰਗ ਕਰਮਜੀਤ ਸਿੰਘ ਸਿਫਤੀ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਖ਼ਿਲਾਫ਼ ਕੀਤੀ ਗਈ ਐੱਫ.ਆਈ.ਆਰ. ਦਾ ਜ਼ੋਰਦਾਰ ਵਿਰੋਧ ਕੀਤਾ ਗਿਆ | ਇਸ ...
ਜੌੜੇਪੁਲ ਜਰਗ, 1 ਦਸੰਬਰ (ਪਾਲਾ ਰਾਜੇਵਾਲੀਆ)-ਅਮਰ ਕੁਟੀਆ ਪਿੰਡ ਮੂਲਾਬੱਧਾ ਅਮਰਗੜ੍ਹ ਵਿਖੇ ਸੱਚਖੰਡ ਵਾਸੀ, ਮਹਾਨ ਤਪੱਸਵੀ ਮਹਾਤਮਾ ਸੰਤ ਪੁਰੀ ਮਹਾਰਾਜ ਦੀ 34ਵੀਂ ਸਾਲਾਨਾ ਬਰਸੀ ਸੰਤ ਬਾਬਾ ਦਾਰਾ ਸਿੰਘ ਦੀ ਸਰਪ੍ਰਸਤੀ ਹੇਠ 2 ਦਸੰਬਰ 2022 ਦਿਨ ਸ਼ੁੱਕਰਵਾਰ ਨੂੰ ਸਵੇਰੇ ...
ਕੁਹਾੜਾ, 1 ਦਸੰਬਰ (ਸੰਦੀਪ ਸਿੰਘ ਕੁਹਾੜਾ)-ਵਿਧਾਨ ਸਭਾ ਹਲਕਾ ਸਾਹਨੇਵਾਲ ਵਿਖੇ ਲੁਧਿਆਣਾ ਬਲਾਕ-2 ਦੇ ਅਧੀਨ ਪੈਂਦੇ ਪਿੰਡਾਂ ਦੀਆਂ ਪੰਚਾਇਤਾਂ ਦੀ ਅਹਿਮ ਮੀਟਿੰਗ ਕੁਹਾੜਾ ਵਿਖੇ ਹੋਈ | ਮੀਟਿੰਗ ਵਿਚ ਪੰਚਾਇਤ ਯੂਨੀਅਨ ਲੁਧਿਆਣਾ ਦੇ ਪ੍ਰਧਾਨ ਦਿਲਬਾਗ ਸਿੰਘ, ਬਲਾਕ ...
ਸਮਰਾਲਾ, 1 ਦਸੰਬਰ (ਗੋਪਾਲ ਸੋਫਤ)-ਜਦੋਂ ਕਿਸੇ ਮਜ਼ਦੂਰ ਨੂੰ ਬਿਨਾਂ ਮਜ਼ਦੂਰੀ ਮਿਲੇ ਘਰ ਵਾਪਸ ਮੁੜਨਾ ਪੈਂਦਾ ਹੈ ਅਤੇ ਘਰ ਚੁੱਲ੍ਹਾ ਬਾਲਣ ਜੋਗੇ ਵੀ ਪੈਸੇ ਨਹੀਂ ਜੁੜਦੇ ਤਾਂ ਉਸ ਦੇ ਅੰਦਰ ਸੱਤਾ 'ਤੇ ਕਾਬਜ਼ ਹਾਕਮਾਂ ਪ੍ਰਤੀ ਰੋਹ ਪੈਦਾ ਹੋਣਾ ਲਾਜ਼ਮੀ ਹੁੰਦਾ ਹੈ ਅਤੇ ...
ਖੰਨਾ, 1 ਦਸੰਬਰ (ਹਰਜਿੰਦਰ ਸਿੰਘ ਲਾਲ)-ਦਿੱਲੀ ਪਬਲਿਕ ਸਕੂਲ ਖੰਨਾ ਵਿਖੇ 3 ਦਸੰਬਰ 2022 ਨੂੰ ਪੰਜ ਵਿਸ਼ਵ ਪੱਧਰੀ ਯੂਨੀਵਰਸਿਟੀਆਂ ਦਾ ਮੇਲਾ ਕਰਵਾਇਆ ਜਾ ਰਿਹਾ ਹੈ | ਜਿਸ ਵਿਚ ਇਨ੍ਹਾਂ ਯੂਨੀਵਰਸਿਟੀਆਂ ਦੁਆਰਾ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਯੋਗਤਾ ਅਤੇ ਨੰਬਰਾਂ ਦੇ ...
ਖੰਨਾ, 1 ਦਸੰਬਰ (ਮਨਜੀਤ ਸਿੰਘ ਧੀਮਾਨ)-ਲਾਈਨੋਂ ਪਾਰ ਇਲਾਕੇ ਦਲੀਪ ਨਗਰ ਲਲਹੇੜੀ ਰੋਡ ਖੰਨਾ ਦੇ ਮੁਹੱਲੇ ਦੀ ਗਲੀ ਵਿਚ ਰੱਖੇ ਕੂੜੇਦਾਨ ਵਿਚੋਂ ਇਕ ਭਰੂਣ ਮਿਲਣ ਦੀ ਖ਼ਬਰ ਹੈ | ਥਾਣਾ ਸਿਟੀ-1 ਖੰਨਾ ਦੇ ਏ.ਐੱਸ.ਆਈ ਜਗਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਲਿਖਾਏ ਬਿਆਨਾਂ 'ਚ ...
ਖੰਨਾ, 1 ਦਸੰਬਰ (ਮਨਜੀਤ ਸਿੰਘ ਧੀਮਾਨ)-ਵਿਦੇਸ਼ ਭੇਜਣ ਦੇ ਨਾਂਅ 'ਤੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ 'ਚ ਥਾਣਾ ਸਦਰ ਵਿਖੇ ਪੁਲਿਸ ਨੇ 3 ਦੇ ਖ਼ਿਲਾਫ਼ ਧਾਰਾ 420, 120-ਬੀ ਅਧੀਨ ਮਾਮਲਾ ਦਰਜ ਕੀਤਾ ਹੈ | ਐੱਸ.ਐੱਸ.ਪੀ. ਖੰਨਾ ਨੂੰ ਦਿੱਤੀ ਦਰਖਾਸਤ ਵਿਚ ਸ਼ਿਕਾਇਤਕਰਤਾ ...
ਖੰਨਾ, 1 ਦਸੰਬਰ (ਹਰਜਿੰਦਰ ਸਿੰਘ ਲਾਲ)-ਪਿਛਲੇ ਦਿਨੀਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਖੰਨਾ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਖ਼ਿਲਾਫ਼ ਅਤੇ ਹੋਰ ਵੱਖ-ਵੱਖ ਮੁੱਦਿਆਂ ਦੇ ਹੱਲ ਲਈ ਕੀਤੀ ਜਾ ਰਹੀ ਲੋਕ ਲੋਕ ਜਗਾਉ ਇਨਸਾਫ਼ ਯਾਤਰਾ ਨੂੰ ਅਸਫਲ ਬਣਾਉਣ ਦੇ ਲਈ ...
ਡੇਹਲੋਂ, 1 ਦਸੰਬਰ (ਅੰਮਿ੍ਤਪਾਲ ਸਿੰਘ ਕੈਲੇ)-ਪੰਜਾਬ ਗਤਕਾ ਐਸੋਸੀਏਸ਼ਨ ਵਲੋਂ ਮੁਹਾਲੀ ਵਿਖੇ ਪੰਜਾਬ ਓਪਨ 7ਵੀਂ ਗਤਕਾ ਚੈਂਪੀਅਨਸ਼ਿਪ ਦੇ ਹੋਏ ਵੱਖ-ਵੱਖ ਮੁਕਾਬਲਿਆਂ ਦੌਰਾਨ ਪੈਰਾਗੌਨ ਇੰਟਰਨੈਸ਼ਨਲ ਸਕੂਲ ਨੰਗਲ ਦੇ ਵਿਦਿਆਰਥੀ ਕੁਲਬੀਰ ਸਿੰਘ ਨੇ ਲੁਧਿਆਣਾ ...
ਦੋਰਾਹਾ, 1 ਦਸੰਬਰ (ਜਸਵੀਰ ਝੱਜ)-ਸ਼੍ਰੀ ਸ਼ੰਕਰਾਚਾਰੀਆ ਪਹਾੜੀ ਤੋਂ ਨਿੱਤਿਆ ਨੰਦ ਆਸ਼ਰਮ ਮੱਧ ਪ੍ਰਦੇਸ਼ ਦੇ ਸੰਤ ਸ਼੍ਰੀ ਸ਼੍ਰੀ 1008 ਅਵਧੂਤ ਨਰਮਦਾ ਨੰਦ ਬਾਪ ਜੀ ਦੀ ਅਗਵਾਈ ਵਿਚ 4 ਨਵੰਬਰ ਨੂੰ ਸ਼ੁਰੂ ਹੋਈ ਰਾਸ਼ਟਰੀ ਗੌਰਵ ਪੈਦਲ ਯਾਤਰਾ 2 ਦਸੰਬਰ ਨੂੰ ਦੋਰਾਹਾ ਦੇ ...
ਮਲੌਦ, 1 ਦਸੰਬਰ (ਸਹਾਰਨ ਮਾਜਰਾ)-ਬਦਲਾਅ ਦੇ ਰੂਪ ਵਿਚ ਸੱਤਾ ਪ੍ਰਾਪਤ ਕਰਕੇ ਬਣੀ ਆਪ ਪਾਰਟੀ ਦੀ ਸਰਕਾਰ ਰੋਜ਼ਾਨਾ ਸਿਰਫ਼ ਆਪਣੇ ਫ਼ੈਸਲਿਆਂ ਅੰਦਰ ਹੀ ਬਦਲਾਅ ਕਰ ਰਹੀ ਹੈ, ਜਦੋਂਕਿ ਸਰਕਾਰ ਅਮਨ ਕਾਨੂੰਨ ਅਤੇ ਪ੍ਰਸ਼ਾਸਨਿਕ ਪ੍ਰਬੰਧਾਂ ਨੂੰ ਲਾਗੂ ਕਰਨ ਵਿਚ ਪੂਰੀ ...
ਈਸੜੂ, 1 ਦਸੰਬਰ (ਬਲਵਿੰਦਰ ਸਿੰਘ)-ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਵਿਖੇ 21ਵੀਂ ਸਾਲਾਨਾ ਸਪੋਰਟਸ ਮੀਟ ਅਤੇ ਸਭਿਆਚਾਰਕ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਦਾ ਆਰੰਭ ਮੁੱਖ ਮਹਿਮਾਨ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ...
ਦੋਰਾਹਾ, 1 ਦਸੰਬਰ (ਜਸਵੀਰ ਝੱਜ)-ਮਾਰਕਸਿਸਟ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਯੂਨਾਈਟਿਡ), ਐੱਮ.ਸੀ.ਪੀ.ਆਈ. (ਯੂ) ਦਾ ਪੰਜਵਾਂ ਡੈਲੀਗੇਟ ਇਜਲਾਸ ਕੁਲਦੀਪ ਸਿੰਘ, ਪ੍ਰੇਮ ਸਿੰਘ ਭੰਗੂ, ਪਵਨ ਕੁਮਾਰ ਸੋਗਲ ਪੁਰ, ਜੋਗਿੰਦਰ ਸਿੰਘ ਸ਼ਹਿਜ਼ਾਦ ਅਤੇ ਮਲਕੀਤ ਸਿੰਘ ਚੰਡੀਗੜ੍ਹ 'ਤੇ ...
ਸਮਰਾਲਾ, 1 ਦਸੰਬਰ (ਕੁਲਵਿੰਦਰ ਸਿੰਘ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ ਦੇ ਵਿਦਿਆਰਥੀਆਂ ਨੇ ਖੇਡਾਂ ਵਿਚ ਤਗਮੇ ਜਿੱਤਣ ਦਾ ਸਿਲਸਿਲਾ ਬਰਕਰਾਰ ਰੱਖਿਆ ਹੋਇਆ ਹੈ | ਇਸੇ ਲੜੀ ਦੇ ਤਹਿਤ ਅੱਠਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ...
ਪਾਇਲ, 1 ਦਸੰਬਰ (ਪੱਤਰ ਪ੍ਰੇਰਕ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਰਨਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਮਜ਼ਦੂਰਾਂ 'ਤੇ ਸੰਗਰੂਰ ਵਿਖੇ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆ ਕਿਹਾ ਕਿ ਕਿਸਾਨਾਂ, ਮਜ਼ਦੂਰਾਂ ਦੀ ...
ਸਮਰਾਲਾ, 1 ਦਸੰਬਰ (ਗੋਪਾਲ ਸੋਫਤ)-ਭਿ੍ਸ਼ਟਾਚਾਰ ਵਿਰੋਧੀ ਫ਼ਰੰਟ ਸਮਰਾਲਾ ਦੇ ਦਫ਼ਤਰ ਵਿਖੇ ਇਲਾਕੇ ਦੀਆਂ ਵੱਖ ਵੱਖ ਸੰਸਥਾਵਾਂ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਉਨ੍ਹਾਂ ਦੀ ਗੁਰਬਾਣੀ, ਸੰਦੇਸ਼ ਅਤੇ ਜੀਵਨ ਉੱਤੇ ਵਿਚਾਰਾਂ ਕਰਕੇ ਮਨਾਇਆ ਗਿਆ | ...
ਭੰੂਦੜੀ, 1 ਦਸੰਬਰ (ਕੁਲਦੀਪ ਸਿੰਘ ਮਾਨ)-ਪੁਲਿਸ ਪਬਲਿਕ ਸਕੂਲ ਭਰੋਵਾਲ ਕਲਾਂ ਵਿਖੇ ਪਿ੍ੰਸੀਪਲ ਦਵਿੰਦਰ ਕੌਰ ਤੱਤਲਾ ਦੀ ਅਗਵਾਈ ਹੇਠ 2 ਦਿਨਾਂ ਐਥਲੈਟਿਕ ਮੀਟ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਵਿਚ ਚਾਰ ਹਾਊਸਾਂ ਦੇ ਬੱਚਿਆਂ ਨੇ ਭਾਗ ਲਿਆ, ਜਿਸਦੀ ਅੱਜ ਸ਼ੁਰੂਆਤ ਮੁੱਖ ...
ਖੰਨਾ, 1 ਦਸੰਬਰ (ਹਰਜਿੰਦਰ ਸਿੰਘ ਲਾਲ)-ਅੱਜ ਦੇਰ ਰਾਤ ਸਥਾਨਕ ਸ਼ਮਸ਼ਾਨ ਘਾਟ ਰੋਡ 'ਤੇ ਇਕ ਓਵਰਲੋਡ ਟੈਂਪੂ ਬੇਕਾਬੂ ਹੋ ਕੇ ਬਿਜਲੀ ਦੀਆਂ ਤਾਰਾਂ ਵਿਚ ਜਾ ਵੱਜਾ¢, ਜਿਸ ਤੋਂ ਬਾਅਦ ਇਕ ਜ਼ੋਰਦਾਰ ਧਮਾਕੇ ਨਾਲ ਬਿਜਲੀ ਦੇ ਖੰਭੇ ਡਿੱਗ ਪਏ ਅਤੇ ਖੰਨਾ ਸ਼ਹਿਰ ਦੇ ਕਈ ਇਲਾਕਿਆਂ ...
ਪਾਇਲ, 1 ਦਸੰਬਰ (ਨਿਜ਼ਾਮਪੁਰ/ਰਜਿੰਦਰ ਸਿੰਘ)-ਸਿਵਲ ਸਰਜਨ ਲੁਧਿਆਣਾ ਡਾ. ਹਤਿੰਦਰ ਕੌਰ ਅਤੇ ਡਾਕਟਰ ਜੈਦੀਪ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀ.ਐੱਚ.ਸੀ. ਪਾਇਲ ਵਿਖੇ ਵਿਸ਼ਵ ਏਡਜ਼ ਜਾਗਰੂਕਤਾ ਦਿਵਸ ਮਨਾਇਆ ਗਿਆ | ਇਸ ਮੌਕੇ ਡਾ. ਹਰਜਿੰਦਰ ਪਾਲ ਸਿੰਘ ਨੇ ...
ਜੋਧਾਂ, 1 ਦਸੰਬਰ (ਗੁਰਵਿੰਦਰ ਸਿੰਘ ਹੈਪੀ)- ਸ਼ਹੀਦ ਬਾਬਾ ਜੀਵਨ ਸਿੰਘ ਵੈੱਲਫੇਅਰ ਸੁਸਾਇਟੀ ਦੀ ਹੋ ਰਹੀ ਭਲਕੇ 3 ਦਸੰਬਰ ਨੂੰ ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਸ਼ਹੀਦ ਬਾਬਾ ਜੀਵਨ ਸਿੰਘ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਪ੍ਰੇਮ ਸਿੰਘ ਭੰਗੂ ਅਤੇ ਚੇਅਰਮੈਨ ...
ਖੰਨਾ, 1 ਦਸੰਬਰ (ਹਰਜਿੰਦਰ ਸਿੰਘ ਲਾਲ)-ਸਿਵਲ ਸਰਜਨ ਲੁਧਿਆਣਾ ਡਾ. ਹਤਿੰਦਰ ਕੌਰ ਅਤੇ ਸੀ.ਐੱਚ.ਸੀ.ਮਾਨੂੰਪੁਰ ਦੇ ਐੱਸ.ਐਮ.ਓ. ਡਾ. ਰਵੀ ਦੱਤ ਦੀਆਂ ਹਦਾਇਤਾਂ ਅਨੁਸਾਰ ਪਿੰ੍ਰਸੀਪਲ ਪ੍ਰਦੀਪ ਸਿੰਘ ਚਾਵਲਾ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਲੌੜੀ ਕਲਾਂ ...
ਖੰਨਾ, 1 ਦਸੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਨਗਰ ਕੌਂਸਲ ਵਿਚ ਪਿਛਲੇ ਕੁੱਝ ਦਿਨਾਂ ਤੋਂ ਚੱਲ ਰਹੀ ਉੱਥਲ ਪੁਥਲ ਵਿਚ ਉਸ ਵੇਲੇ ਨਵਾਂ ਮੋੜ ਆ ਗਿਆ | ਜਦੋਂ ਅੱਜ ਲੁਧਿਆਣਾ ਦੀ ਸੈਸ਼ਨ ਅਦਾਲਤ ਨੇ ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਦੀ ਗਿ੍ਫ਼ਤਾਰੀ 'ਤੇ ਰੋਕ ਲਗਾ ...
ਜਗਰਾਉਂ, 1 ਦਸੰਬਰ (ਜੋਗਿੰਦਰ ਸਿੰਘ)-ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਸਬ ਡਵੀਜ਼ਨ ਜਗਰਾਉਂ ਅਧੀਨ ਪੈਂਦੇ ਦਰਿਆ ਸਤਲੁਜ ਵਿਚ ਰੇਤੇ ਦੀ ਮਾਈਨਿੰਗ ਕਰਨ ਲਈ ਅੱਜ ਸ੍ਰੀ ਵਿਕਾਸ ਹੀਰਾ ਪੀ.ਸੀ.ਐੱਸ. ਉਪ ਮੰਡਲ ਮੈਜਿਸਟ੍ਰੇਟ ਜਗਰਾਉਂ ਨੇ ਵੱਖ-ਵੱਖ ਪਿੰਡਾਂ ਮੱਧੇਪੁਰ, ...
ਭੰੂਦੜੀ, 1 ਦਸੰਬਰ (ਕੁਲਦੀਪ ਸਿੰਘ ਮਾਨ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਦੇ ਇੰਚਾਰਜ ਡਾ: ਕੇ.ਐੱਨ.ਐੱਸ ਕੰਗ ਦੇ ਯਤਨਾਂ ਨੂੰ ਉਸ ਸਮੇਂ ਬੂਰ ਪਿਆ ਜਦ ਪੰਜਾਬ ਸਰਕਾਰ ਵਲੋਂ ਗੋਰਸੀਆਂ ਕਾਦਰਬਖਸ਼ ਤੋਂ ਚੰੜੀਗੜ੍ਹ ਛੰਨਾਂ ਤੱਕ ਸੜਕ 'ਤੇ ਪ੍ਰੀਮਿਕਸ ਪਾਇਆ ਗਿਆ ...
ਜਗਰਾਉਂ, 1 ਦਸੰਬਰ (ਜੋਗਿੰਦਰ ਸਿੰਘ)-ਪੰਜਾਬ ਸਿੱਖਿਆ ਵਿਭਾਗ ਵਲੋਂ ਕਰਵਾਈਆਂ ਖੇਡਾਂ ਦੌਰਾਨ ਰਾਜ ਪੱਧਰੀ ਮੁਕਾਬਲਿਆਂ 'ਚ ਜ਼ਿਲ੍ਹਾ ਲੁਧਿਆਣਾ ਦੀ ਬੈਡਮਿੰਟਨ ਅੰਡਰ-14 ਦੀ ਟੀਮ 'ਚ ਖੇਡ ਰਹੀਆਂ ਡੀ.ਏ.ਵੀ. ਸੈਟਨਰੀ ਪਬਲਿਕ ਸਕੂਲ ਜਗਰਾਉਂ ਦੀਆਂ ਖਿਡਾਰਨਾਂ ਦੀਵਾਸ਼ੀ ਅਤੇ ...
ਚੌਂਕੀਮਾਨ, 1 ਦਸੰਬਰ (ਤੇਜਿੰਦਰ ਸਿੰਘ ਚੱਢਾ)-ਸਿੱਖ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਖੁਰਦ ਨੇ ਪਿਛਲੇ ਲੰਮੇ ਸਮੇਂ ਤੋਂ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਹਰ ਪ੍ਰਕਾਰ ਦੀਆਂ ਗਤੀਵਿਧੀਆਂ ਵਿਚ ਜ਼ਿਲ੍ਹਾ ਪੱਧਰ 'ਤੇ ਹੀ ਨਹੀਂ ਬਲਕਿ ਰਾਜ ਪੱਧਰੀ ...
ਖੰਨਾ, 1 ਦਸੰਬਰ (ਮਨਜੀਤ ਸਿੰਘ ਧੀਮਾਨ)-ਪੁਲਿਸ ਵਿਭਾਗ ਵਿਚ ਕਰੀਬ 34 ਸਾਲ ਦੀਆਂ ਸੇਵਾਵਾਂ ਪੂਰੀ ਕਰਨ ਤੋਂ ਬਾਅਦ ਗੌਰਮਿੰਟ ਰੇਲਵੇ ਪੁਲਿਸ ਵਿਚ ਬਤੌਰ ਸਹਾਇਕ ਸਬ ਇੰਸਪੈਕਟਰ ਤਾਇਨਾਤ ਰਾਜਿੰਦਰਪਾਲ ਮੱਟੂ ਸੇਵਾ ਮੁਕਤ ਹੋ ਗਏ | ਜੀ.ਆਰ.ਪੀ. ਪੁਲਿਸ ਚੌਂਕੀ ਖੰਨਾ ਦੇ ...
ਰਾੜਾ ਸਾਹਿਬ 1 ਦਸੰਬਰ (ਸਰਬਜੀਤ ਸਿੰਘ ਬੋਪਾਰਾਏ)-ਸ਼ਹੀਦ ਮੇਜਰ ਸਿੰਘ ਸਰਕਾਰੀ ਹਾਈ ਸਕੂਲ ਲਾਪਰਾਂ ਨੇ ਜ਼ਿਲ੍ਹਾ ਅਥਲੈਟਿਕਸ ਟੂਰਨਾਮੈਂਟ ਅੰਡਰ-17 (ਲੜਕੀਆਂ) ਨੇ ਓਵਰ ਆਲ ਲੁਧਿਆਣਾ ਜ਼ਿਲ੍ਹਾ 'ਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸ ਦਾ ਸਿਹਰਾ ਪੀ. ਟੀ. ਆਈ. ਅਧਿਆਪਕ ...
ਖੰਨਾ, 1 ਦਸੰਬਰ (ਹਰਜਿੰਦਰ ਸਿੰਘ ਲਾਲ)-ਗਰੀਨ ਗਰੋਵ ਦੇ ਵਿਦਿਆਰਥੀਆਂ ਨੇ ਲੁਧਿਆਣਾ (ਪੂਰਬ) ਸਹੋਦਿਆ ਸਕੂਲਜ਼ ਕੰਪਲੈਕਸ ਆਰਟ ਮੌਕੇ 'ਤੇ ਅਧਿਆਪਨ ਸਹਾਇਤਾ ਦੀ ਤਿਆਰੀ ਮੁਕਾਬਲੇ-2022-2023 'ਚੋਂ ਭਾਗ ਲੈ ਕੇ ਪਹਿਲੇ ਇਨਾਮ (ਸ਼੍ਰੇਣੀ 8ਵੀਂ-9ਵੀਂ) ਦੇ ਨਾਲ ਚੱਲ ਕੇ ਵਿਗਿਆਨ ਅਤੇ ...
ਸਮਰਾਲਾ, 1 ਦਸੰਬਰ (ਗੋਪਾਲ ਸੋਫਤ)-ਆਸਟ੍ਰੇਲੀਆ ਵਿਖੇ ਹੋਈਆਂ 12ਵੀਆਂ ਪੈਨ ਪੈਸਫਿਕ ਮਾਸਟਰਜ਼ ਗੇਮਜ਼ 2022, ਜਿਸ ਵਿਚ ਭਾਰਤ ਦੀ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਹਾਸਿਲ ਕੀਤਾ ਹੈ | ਭਾਰਤੀ ਹਾਕੀ ਟੀਮ ਵਿਚ ਭਾਗ ਲੈਣ ਵਾਲੇ ਪੰਜਾਬ ਦੇ ਖਿਡਾਰੀ ...
ਖੰਨਾ, 1 ਦਸੰਬਰ (ਹਰਜਿੰਦਰ ਸਿੰਘ ਲਾਲ)-ਏ. ਐੱਸ. ਕਾਲਜ, ਖੰਨਾ ਦੇ ਔਰਤ ਸ਼ਕਤੀਕਰਨ ਸੈੱਲ ਨੂੰ ਫ਼ਾਇਬਰਜ਼ ਇੰਡੀਆ, ਖੰਨਾ ਵਲੋਂ ਸੈਨੇਟਰੀ ਨੈਪਕਿਨ ਡਿਸਪੋਜ਼ਲ ਮਸ਼ੀਨ ਦਾਨ ਕੀਤੀ ਗਈ ¢ ਇਹ ਜਾਣਕਾਰੀ ਦਿੰਦਿਆਂ ਔਰਤ ਸ਼ਕਤੀਕਰਨ ਸੈੱਲ ਦੇ ਕਨਵੀਨਰ ਪ੍ਰੋ. ਮਨੂ ਵਰਮਾ ਨੇ ...
ਖੰਨਾ, 1 ਦਸੰਬਰ (ਹਰਜਿੰਦਰ ਸਿੰਘ ਲਾਲ)-ਦਿੱਲੀ ਨਗਰ ਨਿਗਮ ਦੀਆਂ ਹੋਣ ਵਾਲੀਆਂ ਚੋਣਾਂ ਲਈ ਪੰਜਾਬ ਦੇ ਆਗੂ ਜੁਟੇ ਹੋਏ ਹਨ ¢ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਪੰਜਾਬ ਮਾਮਲਿਆਂ ਦੇ ਮੁਖੀ ਜਰਨੈਲ ਸਿੰਘ ਦੀ ਰਹਿਨੁਮਾਈ ਹੇਠ ਪੰਜਾਬ ਦੇ ਵਿਧਾਨ ਸਭਾ ਹਲਕਾ ਖੰਨਾ ਤੋਂ ...
ਮਾਛੀਵਾੜਾ ਸਾਹਿਬ, 1 ਦਸੰਬਰ (ਸੁਖਵੰਤ ਸਿੰਘ ਗਿੱਲ) - ਸਾਹਿਤ ਸਭਾ ਮਾਛੀਵਾੜਾ ਦੀ ਮਾਸਿਕ ਇਕੱਤਰਤਾ ਸ਼ੰਕਰ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਧਾਨ ਟੀ. ਲੋਚਨ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਸ਼ੋਕ ਮਤੇ ਰਾਹੀਂ ਲੇਖਕ ਮੰਚ ਸਮਰਾਲਾ ਦੇ ...
ਖੰਨਾ, 1 ਦਸੰਬਰ (ਹਰਜਿੰਦਰ ਸਿੰਘ ਲਾਲ)-ਏ. ਐੱਸ. ਗਰੁੱਪ ਆਫ਼ ਇੰਸਟੀਚਿਊਸ਼ਨ, ਕਲਾਲ ਮਾਜਰਾ ਵਿਖੇ ਐਨ.ਡੀ.ਐੱਲ.ਆਈ ਅਤੇ ਰੈੱਡ ਰਿਬਨ ਕਲੱਬ ਵਲੋਂ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ ¢ ਇਸ ਮੌਕੇ ਕਾਲਜ ਦੇ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ...
ਮਲੌਦ, 1 ਦਸੰਬਰ (ਦਿਲਬਾਗ ਸਿੰਘ ਚਾਪੜਾ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਲੌਦ ਵਿਖੇ ਪੁਲਿਸ ਵਿਭਾਗ ਵਲੋਂ ਸੜਕ ਸੁਰੱਖਿਆ ਮੁਹਿੰਮ ਤਹਿਤ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਡੀ. ਐੱਸ. ਪੀ. ਪਾਇਲ ਕਰਨੈਲ ਸਿੰਘ ਨੇ ਮੁੱਖ ਮਹਿਮਾਨ ਵਜੋਂ ...
ਜੌੜੇਪੁਲ ਜਰਗ, 1 ਦਸੰਬਰ (ਪਾਲਾ ਰਾਜੇਵਾਲੀਆ)- ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹੀ ਛੇਵੀਂ ਰੌਣੀ ਵਿਖੇ 4 ਦਸੰਬਰ ਨੂੰ ਅੱਖਾਂ ਦੀਆਂ ਬਿਮਾਰੀਆਂ ਦਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ¢ ਪੈੱ੍ਰਸ ਨੂੰ ਜਾਣਕਾਰੀ ਦਿੰਦਿਆਂ ਗੁ. ਸਾਹਿਬ ਦੀ ...
ਖੰਨਾ, 1 ਦਸੰਬਰ (ਹਰਜਿੰਦਰ ਸਿੰਘ ਲਾਲ)-ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਲੁਧਿਆਣਾ ਇਕਾਈ ਵਲੋਂ ਜਥੇਬੰਦੀ ਦੇ ਸੂਬਾਈ ਮੁੱਖ ਸਲਾਹਕਾਰ ਸੁਖਦੇਵ ਸਿੰਘ ਰਾਣਾ ਅਤੇ ਜ਼ਿਲ੍ਹਾ ਪ੍ਰਧਾਨ ਅਤੇ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਦੀ ਅਗਵਾਈ ਹੇਠ ...
ਖੰਨਾ, 1 ਦਸੰਬਰ (ਹਰਜਿੰਦਰ ਸਿੰਘ ਲਾਲ)-ਸ਼ਹਿਰ ਦੇ ਪ੍ਰਸਿੱਧ ਸੇਂਟ ਮਦਰ ਟੈਰੇਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਸੀ.ਬੀ.ਐੱਸ.ਈ ਦੇ ਨਿਰਦੇਸ਼ਾਂ ਅਨੁਸਾਰ ਸਕੂਲ ਪੱਧਰ 'ਤੇ 'ਇੰਗਲਿਸ਼ ਰੀਡਿੰਗ ਚੈਲੇਂਜ' ਗਤੀਵਿਧੀ ਕਰਵਾਈ ਗਈ | ਜਿਸ ਵਿਚ ਪਹਿਲੀ ਜਮਾਤ ਤੋਂ ਲੈ ਕੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX