ਹਰਜੋਤ ਸਿੰਘ ਚਾਨਾ
ਫਗਵਾੜਾ, 1 ਦਸੰਬਰ-ਇੱਥੇ ਪੰਜਾਬ ਦੇ ਕੈਬਨਿਟ ਗੁਰਮੀਤ ਸਿੰਘ ਮੰਤਰੀ ਮੀਤ ਹੇਅਰ ਵਲੋਂ ਟਰੀਟਮੈਂਟ ਪਲਾਟ ਦੇ ਹੋਏ ਸਮਾਗਮ ਦੇ ਮੌਕੇ ਮੰਤਰੀ ਦੇ ਰਵਾਨਾ ਹੁੰਦਿਆਂ ਹੀ ਆਮ ਆਦਮੀ ਪਾਰਟੀ ਦੀਆਂ ਦੋ ਧਿਰਾਂ 'ਚ ਤਕਰਾਰ ਹੋ ਗਿਆ ਤੇ ਹਾਲਾਤਾਂ 'ਤੇ ਕਾਬੂ ਪਾਉਣ ਲਈ ਪੁਲਿਸ ਨੂੰ ਲਾਠੀਚਾਰਜ ਕਰਕੇ ਦੋਨਾਂ ਧਿਰਾਂ ਨੂੰ ਖਦੇੜਨਾ ਪਿਆ ਤੇ ਇਸ ਘਟਨਾ 'ਚ ਦੋਨਾਂ ਧਿਰਾਂ ਦਾ ਇਕ-ਇਕ ਨੌਜਵਾਨ ਜ਼ਖਮੀ ਹੋ ਗਿਆ | ਅੱਜ ਫਗਵਾੜਾ ਦੇ ਪਲਾਹੀ ਰੋਡ 'ਤੇ ਟਰੀਟਮੈਂਟ ਪਲਾਟ ਦੇ ਮੁਆਇਨੇ ਮੌਕੇ ਜਦੋਂ ਸਰਕਾਰੀ ਸਮਾਗਮ ਦੀ ਸਮਾਪਤੀ ਹੋਈ ਤਾਂ ਆਮ ਆਦਮੀ ਪਾਰਟੀ ਦੇ ਦੋ ਧੜਿਆਂ 'ਚ ਉੱਭਲ ਰਹੀ ਅੱਗ ਇਕ ਦਮ ਫਰਾਟਾ ਮਾਰ ਗਈ, ਜਿਸ ਕਾਰਨ ਮਿੰਟੋਂ-ਮਿੰਟ ਹੀ ਕੁੱਟਮਾਰ ਤੇ ਗਾਲੀ ਗਲੋਚ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ | ਜੋਗਿੰਦਰ ਮਾਨ ਦੇ ਪੁੱਤਰ ਹਰਜੀ ਮਾਨ ਦੇ ਧੜੇ ਤੇ ਸੰਤੋਸ਼ ਗੋਗੀ ਦੇ ਧੜੇ ਦੀ ਆਪਸ 'ਚ ਤਲਖਕਲਾਮੀ ਇਕ ਦਮ ਵੱਧ ਗਈ ਤੇ ਕੁੱਟਮਾਰ ਏਨ੍ਹੀ ਵੱਧ ਗਈ ਕਿ ਦੋਨਾਂ ਧਿਰਾਂ ਦੇ ਨੌਜਵਾਨਾਂ ਨੇ ਇਕ ਦੂਸਰੇ ਨੂੰ ਹੇਠਾਂ ਸੁੱਟ ਲਿਆ | ਐੱਸ. ਐੱਚ. ਓ. ਸਿਟੀ ਤੇ ਐੱਸ. ਐੱਚ. ਓ. ਸਦਰ ਸਮੇਤ ਕੁੱਝ ਅਧਿਕਾਰੀ ਜੋ ਮੰਤਰੀ ਨੂੰ ਵਿਦਾ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਇਕ ਦਮ ਇਹ ਹਾਲਾਤ ਦੇਖ ਕੇ ਭਾਜੜਾਂ ਪੈ ਗਈਆਂ ਤੇ ਉਨ੍ਹਾਂ ਮੌਕੇ 'ਤੇ ਤਾਇਨਾਤ ਏ. ਆਰ. ਪੀ. ਤੇ ਹੋਰ ਫੋਰਸ ਨੂੰ ਚੌਕਸ ਕਰਕੇ ਲਾਠੀਚਾਰਜ ਕਰਵਾ ਦਿੱਤਾ, ਜਿਸ ਕਾਰਨ ਸਾਰੀ ਭੀੜ ਖਿੱਲਰ ਗਈ ਤੇ ਉੱਥੇ ਸ਼ਾਂਤੀ ਹੋਈ, ਜਿਸ ਤੋਂ ਬਾਅਦ ਪੁਲਿਸ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ | ਸੰਤੋਸ਼ ਗੋਗੀ ਧੜੇ ਨਾਲ ਸਬੰਧਿਤ ਜਗਜੀਤ ਸਿੰਘ ਉਰਫ਼ ਸਾਬੀ ਤੇ ਮਾਨ ਧੜੇ ਨਾਲ ਸਬੰਧਿਤ ਲਵਲੀ ਸ਼ਰਮਾ ਉਰਫ਼ ਮੰਤਰੀ ਜ਼ਖਮੀਆਂ 'ਚ ਸ਼ਾਮਿਲ ਹਨ | ਸਾਬੀ ਨੇ ਦੋਸ਼ ਲਗਾਇਆ ਕਿ ਹਰਜੀ ਧੜੇ ਨਾਲ ਸਬੰਧਿਤ ਵਿਅਕਤੀਆਂ ਨੇ ਮੰਤਰੀ ਦੇ ਤੁਰਦਿਆਂ ਹੀ ਉਸ 'ਤੇ ਹਮਲਾ ਬੋਲ ਦਿੱਤਾ ਤੇ ਦੋਨਾਂ ਦੇ ਹੋਏ ਤਕਰਾਰ 'ਚ ਮਾਨ ਧੜੇ ਨਾਲ ਸਬੰਧਿਤ ਨੌਜਵਾਨ ਮੰਤਰੀ ਵੀ ਜ਼ਖਮੀ ਹੋ ਗਿਆ ਜਦਕਿ ਲਵਲੀ ਸ਼ਰਮਾ ਉਰਫ਼ ਮੰਤਰੀ ਨੇ ਦੋਸ਼ ਲਗਾਇਆ ਕਿ ਸਾਬੀ ਗਰੁੱਪ ਵਲੋਂ ਪਹਿਲਾ ਗਾਲੀ ਗਲੋਚ ਤੇ ਕੁੱਟਮਾਰ ਕੀਤੀ ਗਈ | ਇਨ੍ਹਾਂ ਦੇ ਸਿਵਲ ਹਸਪਤਾਲ ਪੁੱਜਦਿਆਂ ਹੀ ਉੱਥੇ ਕਾਫ਼ੀ ਭੀੜ ਇਕੱਤਰ ਹੋ ਗਈ ਤੇ ਡੀ. ਐੱਸ. ਪੀ. ਜਸਪ੍ਰੀਤ ਸਿੰਘ ਨੇ ਖ਼ੁਦ ਹਾਲਾਤਾਂ 'ਤੇ ਕਾਬੂ ਪਾਇਆ ਤੇ ਦੋਨਾਂ ਧਿਰਾਂ ਦੇ ਵਿਅਕਤੀਆਂ ਨੂੰ ਆਪੋ ਆਪਣੇ ਘਰੀਂ ਤੋਰਿਆ | ਜ਼ਖਮੀਆਂ ਦਾ ਸਿਵਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ | ਪੁਲਿਸ ਦੋਨਾਂ ਧਿਰਾਂ ਦੇ ਬਿਆਨ ਕਲਮਬੰਦ ਕਰ ਰਹੀ ਹੈ ਤੇ ਅਜੇ ਵੀ ਸਥਿਤੀ ਤਣਾਅਪੂਰਨ ਹੋਣ ਦੀ ਸੰਭਾਵਨਾ ਬਣੀ ਹੋਈ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਸਾਬੀ ਪਹਿਲਾ ਜੋਗਿੰਦਰ ਸਿੰਘ ਮਾਨ ਤੇ ਉਸ ਦੇ ਪੁੱਤਰ ਹਰਜੀ ਮਾਨ ਦਾ ਖ਼ਾਸ ਚਹੇਤਾ ਸੀ, ਕਿਸੇ ਮਾਮਲੇ 'ਚ ਇਨ੍ਹਾਂ ਦੀ ਆਪਸੀ ਅਣਬਣ ਪੈਂਦਾ ਹੋ ਗਈ, ਜਿਸ ਕਰਕੇ ਸੋਸ਼ਲ ਮੀਡੀਆ 'ਤੇ ਪੋਸਟਾਂ ਪਾਉਣ ਦੀ ਚਰਚਾ ਹੈ |
ਭੁਲੱਥ, 1 ਦਸੰਬਰ (ਮੇਹਰ ਚੰਦ ਸਿੱਧੂ)-ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਇਲਾਕੇ ਅੰਦਰ ਆਪਣੀਆਂ ਸਿਆਸੀ ਤੇ ਧਾਰਮਿਕ ਗਤੀਵਿਧੀਆਂ ਨੂੰ ਹੋਰ ਤੇਜ਼ ਕਰਨ ਲਈ ਹਲਕਾ ਵਰਕਰਾਂ ਦੀ ਮੀਟਿੰਗ 6 ਦਸੰਬਰ ਨੂੰ ਬਾਅਦ ਦੁਪਹਿਰ 1 ਵਜੇ ਗੁਰਦੁਆਰਾ ਡੇਰਾ ਸੰਤ ...
ਫਗਵਾੜਾ, 1 ਦਸੰਬਰ (ਅਸ਼ੋਕ ਕੁਮਾਰ ਵਾਲੀਆ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖ਼ਤੀ ਮੁਹਿੰਮ ਫਗਵਾੜਾ ਦੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਸੁਖਚੈਨਆਣਾ ਵਿਖੇ ...
ਕਪੂਰਥਲਾ, 1 ਦਸੰਬਰ (ਅਮਰਜੀਤ ਕੋਮਲ, ਅਮਨਜੋਤ ਸਿੰਘ ਵਾਲੀਆ)-ਪਿੰਡ ਮਨਸੂਰਵਾਲ ਵਿਚ ਪੈਂਦੀ ਪਿੰਡ ਢਪਈ ਦੇ ਇਕ ਵਿਅਕਤੀ ਦਰਬਾਰਾ ਸਿੰਘ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਹਟਾਉਣ ਗਈ ਪੁਲਿਸ ਨੂੰ ਡਿਊਟੀ ਮੈਜਿਸਟਰੇਟ ਪਵਨ ਕੁਮਾਰ ਦੀ ਮੌਜੂਦਗੀ ਵਿਚ ਕਾਬਜ਼ਕਾਰਾਂ ਦੇ ...
ਖਲਵਾੜਾ, 1 ਦਸੰਬਰ (ਮਨਦੀਪ ਸਿੰਘ ਸੰਧੂ)-ਫਗਵਾੜਾ-ਘੁੰਮਣਾਂ ਮੁੱਖ ਮਾਰਗ 'ਤੇ ਸਥਿਤ ਪਿੰਡ ਖਲਵਾੜਾ ਦੀ ਵੇਈਾ ਵਿਚ ਸ਼ਰਾਰਤੀ ਅਨਸਰਾਂ ਵਲੋਂ ਤੇਜ਼ਧਾਰ ਹਥਿਆਰ ਸੁੱਟੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿਲੀ ਜਾਣਕਾਰੀ ਅਨੁਸਾਰ ਵੇਈਾ ਵਿਚ ਦੇਖੇ ਗਏ ਹਥਿਆਰਾਂ ਦੀ ...
ਫਗਵਾੜਾ, 1 ਦਸੰਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਪੂਰਬੀਆਂ ਮੁਹੱਲੇ ਵਿਖੇ ਇਕ ਘਰ 'ਚ ਹੋਈ ਚੋਰੀ ਦੇ ਸਬੰਧ 'ਚ ਸਿਟੀ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਧਾਰਾ 380, 457 ਆਈ.ਪੀ.ਸੀ. ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਸੁਰਿੰਦਰਪਾਲ ਸਿੰਘ ਪੁੱਤਰ ਫ਼ਕੀਰ ਸਿੰਘ ...
ਕਪੂਰਥਲਾ, 1 ਦਸੰਬਰ (ਅਮਨਜੋਤ ਸਿੰਘ ਵਾਲੀਆ)-ਕਪੂਰਥਲਾ-ਜਲੰਧਰ ਰੋਡ 'ਤੇ ਸਾਇੰਸ ਸਿਟੀ ਨਜ਼ਦੀਕ ਫਲਾਈਓਵਰ ਤੋਂ ਉੱਤਰਦੇ ਸਮੇਂ ਇਕ ਮੋਟਰਸਾਈਕਲ ਬੇਕਾਬੂ ਹੋ ਕੇ ਦੂਸਰੇ ਮੋਟਰਸਾਈਕਲ ਨਾਲ ਟਕਰਾਉਣ ਉਪਰੰਤ ਡਿਵਾਈਡਰ ਪਾਰ ਕਰਕੇ ਜਲੰਧਰ ਵਲੋਂ ਆ ਰਹੀ ਕਾਰ ਨਾਲ ਟਕਰਾ ਗਏ, ...
ਸੁਲਤਾਨਪੁਰ ਲੋਧੀ, 1 ਦਸੰਬਰ (ਥਿੰਦ, ਹੈਪੀ)-ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਵਿਰੁੱਧ ਛੇੜੀ ਮੁਹਿੰਮ ਤਹਿਤ ਡੀ. ਐੱਸ. ਪੀ. ਸਬ ਡਵੀਜ਼ਨ ਸੁਲਤਾਨਪੁਰ ਲੋਧੀ ਸੁਖਵਿੰਦਰ ਸਿੰਘ ਦੀਆ ਹਦਾਇਤਾਂ ਤੇ ਥਾਣਾ ਸੁਲਤਾਨਪੁਰ ਲੋਧੀ ਦੇ ਮੁਖੀ ...
ਕਪੂਰਥਲਾ, 1 ਦਸੰਬਰ (ਵਿ.ਪ੍ਰ.)-ਜ਼ਿਲ੍ਹਾ ਮੈਜਿਸਟਰੇਟ ਵਿਸ਼ੇਸ਼ ਸਾਰੰਗਲ ਨੇ ਧਾਰਾ 144 ਤਹਿਤ ਇਕ ਹੁਕਮ ਜਾਰੀ ਕਰਕੇ ਜ਼ਿਲ੍ਹਾ ਕਪੂਰਥਲਾ ਦੀ ਹਦੂਦ ਅੰਦਰ ਭਾਰਤੀ ਫ਼ੌਜ ਨੂੰ ਛੱਡ ਕੇ ਹੋਰ ਕਿਸੇ ਵੀ ਵਿਅਕਤੀ ਦੇ ਜ਼ਿਲ੍ਹਾ ਕਪੂਰਥਲਾ ਵਿਚ ਮਿਲਟਰੀ ਰੰਗ ਦੀ ਵਰਦੀ ਤੇ ਇਸੇ ...
ਕਪੂਰਥਲਾ, 1 ਦਸੰਬਰ (ਵਿ.ਪ੍ਰ.)-ਥਾਣਾ ਸਿਟੀ ਪੁਲਿਸ ਨੇ ਸ਼ਹਿਰ ਦੇ ਇਕ ਨਿੱਜੀ ਸਕੂਲ ਵਿਚ 10ਵੀਂ ਜਮਾਤ ਵਿਚ ਪੜ੍ਹਦੀ ਇਕ ਨਬਾਲਗ ਲੜਕੀ ਨਾਲ ਕਥਿਤ ਤੌਰ 'ਤੇ ਤੰਗ ਪੇ੍ਰਸ਼ਾਨ ਕਰਨ, ਉਸਦਾ ਪਿੱਛਾ ਕਰਨ ਦੇ ਕਥਿਤ ਦੋਸ਼ ਵਿਚ ਇਕ ਨੌਜਵਾਨ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ...
ਪਾਂਸ਼ਟਾ, 1 ਦਸੰਬਰ (ਸਤਵੰਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜਥੇ: ਜਰਨੈਲ ਸਿੰਘ ਵਾਹਦ ਨੂੰ ਪਾਰਟੀ ਦੇ ਸਲਾਹਕਾਰ ਬੋਰਡ ਦਾ ਮੈਂਬਰ ਨਿਯੁਕਤ ਕੀਤੇ ਜਾਣ 'ਤੇ ਇਲਾਕੇ ਦੇ ਅਕਾਲੀ ਵਰਕਰਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਹੈ | ਸਰਗਰਮ ...
ਸੁਲਤਾਨਪੁਰ ਲੋਧੀ, 1 ਦਸੰਬਰ (ਨਰੇਸ਼ ਹੈਪੀ, ਥਿੰਦ)-ਅਕਾਲ ਅਕੈਡਮੀ ਇੰਟਰਨੈਸ਼ਨਲ ਸੁਲਤਾਨਪੁਰ ਲੋਧੀ ਦਾ 27ਵਾਂ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਆਮ ਆਦਮੀ ਪਾਰਟੀ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਸੱਜਣ ਸਿੰਘ ...
ਭੁਲੱਥ, 1 ਦਸੰਬਰ (ਮੇਹਰ ਚੰਦ ਸਿੱਧੂ)-ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਡਾ: ਦੇਸ ਰਾਜ ਮੱਲ ਦੀ ਅਗਵਾਈ ਹੇਠ ਭੁਲੱਥ ਸਿਵਲ ਹਸਪਤਾਲ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ | ਇਸ ਮੌਕੇ ਐੱਸ.ਐੱਮ.ਓ. ਡਾ: ਦੇਸ ਰਾਜ ਮੱਲ ਵਲੋਂ ਏਡਜ਼ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ...
ਹੁਸੈਨਪੁਰ, 1 ਦਸੰਬਰ (ਤਰਲੋਚਨ ਸਿੰਘ ਸੋਢੀ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਆਰ. ਸੀ. ਐੱਫ. ਕਪੂਰਥਲਾ ਵਿਖੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਆਰ. ਸੀ. ਐੱਫ. ਕਪੂਰਥਲਾ ਪ੍ਰਬੰਧਕ ਕਮੇਟੀ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ...
ਸੁਲਤਾਨਪੁਰ ਲੋਧੀ, 1 ਦਸੰਬਰ (ਨਰੇਸ਼ ਹੈਪੀ, ਥਿੰਦ)-ਕੇਂਦਰ ਸਰਕਾਰ ਵਲੋਂ ਸਮਾਰਟ ਸਿਟੀ ਵਿਚ ਸ਼ਾਮਿਲ ਕੀਤੀ ਗਈ ਬਾਬੇ ਨਾਨਕ ਦੀ ਨਗਰੀ ਸੁਲਤਾਨਪੁਰ ਲੋਧੀ ਸਫ਼ਾਈ ਪੱਖ ਤੋਂ ਸੁੰਦਰ ਬਣਾਉਣ ਲਈ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ...
ਭੁਲੱਥ, 1 ਦਸੰਬਰ (ਮੇਹਰ ਚੰਦ ਸਿੱਧੂ)-ਭੁਲੱਥ ਦੇ ਅੰਤਰਰਾਸ਼ਟਰੀ ਪਾਵਰਲਿਫਟਰ ਅਜੇ ਗੋਗਨਾ ਪੁੱਤਰ ਰਾਜ ਗੋਗਨਾ ਨੇ ਨਿਊਜ਼ੀਲੈਂਡ ਵਿਖੇ ਕਾਮਨਵੈਲਥ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਹਾਸਲ ਕੀਤਾ | ਨਿਊਜ਼ੀਲੈਂਡ ਵਿਖੇ ਕਾਮਨਵੈਲਥ ਖੇਡਾਂ ਵਿਚ ਅਜੇ ਗੋਗਨਾ ਪਹਿਲਾ ...
ਸੁਲਤਾਨਪੁਰ ਲੋਧੀ, 1 ਦਸੰਬਰ (ਨਰੇਸ਼ ਹੈਪੀ, ਥਿੰਦ)-ਲਾਰਡ ਕਿ੍ਸ਼ਨਾ ਕਾਲਜ ਆਫ਼ ਐਜੂਕੇਸ਼ਨ ਸੁਲਤਾਨਪੁਰ ਲੋਧੀ ਵਿਖੇ ਪਿ੍ੰਸੀਪਲ ਰੂਬੀ ਭਗਤ ਦੀ ਅਗਵਾਈ ਵਿਚ ਵਿਸ਼ਵ ਏਡਜ਼ ਦਿਵਸ ਮੌਕੇ ਸੈਮੀਨਾਰ ਕਰਵਾਇਆ ਗਿਆ | ਇਸ ਦੌਰਾਨ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਤੋਂ ਡਾ: ...
ਕਪੂਰਥਲਾ, 1 ਦਸੰਬਰ (ਅਮਰਜੀਤ ਕੋਮਲ)-ਚੌਕਸੀ ਵਿਭਾਗ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਤੇ ਗ਼ਲਤ ਪਰਚੇ ਕੀਤੇ ਜਾਣ ਦੇ ਰੋਸ ਵਜੋਂ ਪੰਜਾਬ ਫੂਡਗਰੇਨ ਏਜੰਸੀਆਂ ਦੇ ਅਧਿਕਾਰੀਆਂ, ਖੇਤਰੀ ਸਟਾਫ਼ ਤੇ ਮਨਿਸਟਰੀਅਲ ਸਟਾਫ਼ ਨਾਲ ਸਬੰਧਿਤ ਮੁਲਾਜ਼ਮਾਂ ਨੇ ਜ਼ਿਲ੍ਹਾ ਫੂਡ ...
ਭੁਲੱਥ, 1 ਦਸੰਬਰ (ਮੇਹਰ ਚੰਦ ਸਿੱਧੂ)-ਰਣਜੀਤ ਸਿੰਘ ਰਾਣਾ ਇੰਚਾਰਜ ਹਲਕਾ ਭੁਲੱਥ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕਪੂਰਥਲਾ ਵਿਚ ਗੁਰੂ ਨਾਨਕ ਮੈਡੀਕਲ ਕਾਲਜ ਦੇ ਨਕਸ਼ਿਆਂ ਦੇ ਨਿਰੀਖਣ ਉਪਰੰਤ ਇਸ ਕਾਲਜ ਦੀ ਉਸਾਰੀ ਦਾ ਕਾਰਜ ਜਲਦ ਸ਼ੁਰੂ ਕੀਤੇ ...
ਫਗਵਾੜਾ, 1 ਦਸੰਬਰ (ਹਰਜੋਤ ਸਿੰਘ ਚਾਨਾ)-ਪੰਜਾਬ ਸਰਕਾਰ ਸੂਬੇ 'ਚ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਪੂਰੀ ਤਰ੍ਹਾਂ ਗੰਭੀਰ ਹੈ, ਜਿਸ ਤਹਿਤ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਲਗਾਉਣ ਲਈ ਟਰੀਟਮੈਂਟ ਪਾਣੀ ਵਰਤੇ ਜਾਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਜੋ ...
ਫੱਤੂਢੀਂਗਾ, 1 ਦਸੰਬਰ (ਬਲਜੀਤ ਸਿੰਘ)-ਪੰਜਾਬ ਵਿਚ ਵੱਖ-ਵੱਖ ਸਮੇਂ ਬਣੀਆਂ ਸਰਕਾਰਾਂ ਦੀ ਬੇਧਿਆਨੀ ਤੇ ਗ਼ਲਤ ਨੀਤੀਆਂ ਕਾਰਨ ਮੰਡ ਕੰਮੇਵਾਲ, ਚਿਰਾਗ ਵਾਲ ਤੇ ਸਾਬਕਾ ਮੰਡ ਦੇਸਲ ਦੇ ਕਿਸਾਨਾਂ ਦੀ ਸੈਂਕੜੇ ਏਕੜ ਵਾਹੀਯੋਗ ਜ਼ਮੀਨ ਦਰਿਆ ਦੀ ਭੇਟ ਚੜ੍ਹ ਗਈ ਹੈ | ਵੱਖ-ਵੱਖ ...
ਭੁਲੱਥ, 1 ਦਸੰਬਰ (ਮੇਹਰ ਚੰਦ ਸਿੱਧੂ)-ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਅਗਵਾਈ ਹੇਠ ਪੰਜਾਬ ਭਰ ਤੋਂ ਹਜ਼ਾਰਾਂ ਮਜ਼ਦੂਰਾਂ ਦਾ ਕਾਫ਼ਲਾ ਮੁੱਖ ਮੰਤਰੀ ਦੇ ਘਰ ਦਾ ਕੁੰਡਾਂ ਖੜਕਾਉਣ ਲਈ ਜਿਵੇਂ ਹੀ ਕੋਠੀ ਵੱਲ ਵਧਿਆ ਤਾਂ ਪੁਲਿਸ ਨੇ ਲਾਠੀਚਾਰਜ ...
ਭੁਲੱਥ, 1 ਦਸੰਬਰ (ਮੇਹਰ ਚੰਦ ਸਿੱਧੂ)-ਭਗਵੰਤ ਮਾਨ ਸਰਕਾਰ ਵਲੋਂ ਚਲਾਈ ਜਾ ਰਹੀ ਭਿ੍ਸ਼ਟਾਚਾਰ ਵਿਰੋਧੀ ਮੁਹਿੰਮ ਦੇ ਹਿੱਸੇ ਵਜੋਂ ਉਪ ਮੰਡਲ ਮੈਜਿਸਟਰੇਟ ਸੰਜੀਵ ਕੁਮਾਰ ਸ਼ਰਮਾ ਨੇ ਸਬ-ਡਵੀਜ਼ਨ ਦੇ ਸਮੂਹ ਵਸਨੀਕਾਂ ਨੂੰ ਹਦਾਇਤ ਕੀਤੀ ਕਿ ਕੋਈ ਵੀ ਰਜਿਸਟਰੀ ਕਰਨ ਸਮੇਂ ...
ਫਗਵਾੜਾ, 1 ਦਸੰਬਰ (ਹਰਜੋਤ ਸਿੰਘ ਚਾਨਾ)-ਮੁਹੱਲਾ ਸੁਦਰਸ਼ਨ ਢਿੱਲੋਂ ਨਗਰ ਵਿਖੇ 15 ਲੱਖ ਦੀ ਲਾਗਤ ਨਾਲ ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਪਾਈਪ ਲਾਈਨ ਦੇ ਨਿਰਮਾਣ ਦਾ ਕੰਮ ਅੱਜ 'ਆਪ' ਆਗੂ ਜੋਗਿੰਦਰ ਮਾਨ ਵਲੋਂ ਸ਼ੁਰੂ ਕਰਵਾਇਆ ਗਿਆ | ਉਨ੍ਹਾਂ ਕਿਹਾ ਕਿ ਇਸ ਮੁਹੱਲੇ ...
ਨਡਾਲਾ, 1 ਦਸੰਬਰ (ਮਾਨ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚਲ ਰਹੀ ਸੰਸਥਾ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਪਬਲਿਕ ਸਕੂਲ ਨਡਾਲਾ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤੀਸਰੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਦਾ ਜਨਮ ਦਿਹਾੜਾ ਸ਼ਰਧਾਪੂਰਵਕ ...
ਨਡਾਲਾ, 1 ਦਸੰਬਰ (ਮਾਨ)-ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਸੇਵਾ ਸੁਸਾਇਟੀ ਭੁਲੱਥ ਦੇ ਪ੍ਰਧਾਨ ਸਰਪੰਚ ਮੋਹਨ ਸਿੰਘ ਡਾਲਾ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਮੁਫ਼ਤ ਡਾਇਲਸਿਸ ਯੂਨਿਟ ਭੁਲੱਥ ਵਿਚ ਨਵੰਬਰ ਮਹੀਨੇ ਵਿਚ 258 ਮੁਫ਼ਤ ਡਾਇਲਸਿਸ ਕੀਤੇ ਗਏ | ਉਨ੍ਹਾਂ ...
ਨਡਾਲਾ, 1 ਦਸੰਬਰ (ਮਾਨ)-ਬਾਵਾ ਤਪਾ ਗੋਪਾਲ ਧੋੜੇਵਾਲਾ ਮੰਦਰ ਨਡਾਲਾ ਵਿਖੇ ਜੀਵ ਕਲਿਆਣੀ ਮਾਤਾ ਰਾਣੀ ਦੀ ਚੌਕੀ ਕਰਵਾਈ ਗਈ | ਇਸ ਮੌਕੇ ਪੰਡਿਤ ਧਰੇਂਦਰ ਸ਼ਰਮਾ ਸ਼ਾਸਤਰੀ ਜਲੰਧਰ ਵਾਲਿਆਂ ਹਵਨ ਯੱਗ ਪੂਜਾ ਕਰਨ ਉਪਰੰਤ ਮਾਤਾ ਰਾਣੀ ਦੀ ਜੋਤ ਪ੍ਰਚੰਡ ਕੀਤੀ ਗਈ | ਇਸ ਮੌਕੇ ...
ਕਪੂਰਥਲਾ, 1 ਦਸੰਬਰ (ਅਮਰਜੀਤ ਕੋਮਲ)-ਸਵਾਮੀ ਨਾਥਨ ਦੀ ਰਿਪੋਰਟ ਨੂੰ ਲਾਗੂ ਕਰਨ ਤੇ ਫ਼ਸਲਾਂ ਦੀ ਐੱਮ.ਐੱਸ.ਪੀ. ਦੀ ਖ਼ਰੀਦ ਦੀ ਗਰੰਟੀ ਦੇਣ, ਗ਼ਰੀਬਾਂ ਤੇ ਮਜ਼ਦੂਰਾਂ ਨੂੰ ਸਸਤਾ ਤੇ ਵਧੀਆ ਕੁਆਲਿਟੀ ਦਾ ਅਨਾਜ ਦੇਣ ਤੇ ਕੇਂਦਰ ਸਰਕਾਰ ਵਲੋਂ ਲਾਇਆ ਗਿਆ 11 ਪ੍ਰਤੀਸ਼ਤ ਕੱਟ ...
ਕਪੂਰਥਲਾ, 1 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਭਾਰਤ ਦੀ ਵਿਦੇਸ਼ ਨੀਤੀ ਤੇ ਦੂਜੇ ਦੇਸ਼ਾਂ ਨਾਲ ਚੰਗੇ ਸੰਬੰਧਾਂ ਲਈ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨੇ ਵਡਮੁੱਲਾ ਯੋਗਦਾਨ ਪਾਇਆ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ: ਆਰ. ਕੇ. ਮਿਸ਼ਰਾ ਰਜਿਸਟਰਾਰ ਆਈ.ਕੇ. ...
ਕਪੂਰਥਲਾ, 1 ਦਸੰਬਰ (ਵਿ.ਪ੍ਰ.)-ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨ. ਟੀ. ਏ.) ਨੇ ਸੈਨਿਕ ਸਕੂਲ ਕਪੂਰਥਲਾ ਵਿਚ ਪ੍ਰਵੇਸ਼ ਪ੍ਰੀਖਿਆ ਲਈ ਬਿਨੈ ਪੱਤਰ ਦੇਣ ਦੀ ਮਿਤੀ 5 ਦਸੰਬਰ ਤੱਕ ਵਧਾ ਦਿੱਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਰਨਲ ਪ੍ਰਸ਼ਾਂਤ ਸਕਸੈਨਾ ਪਿ੍ੰਸੀਪਲ ਸੈਨਿਕ ...
ਕਪੂਰਥਲਾ, 1 ਦਸੰਬਰ (ਅਮਰਜੀਤ ਕੋਮਲ)-ਨਗਰ ਨਿਗਮ ਦੀ ਸੰਪਤੀ ਵਾਲੀਆਂ 57 ਦੁਕਾਨਾਂ ਦਾ ਸਬੰਧਿਤ ਦੁਕਾਨਦਾਰਾਂ ਵਲ ਬਣਦੀ 1 ਕਰੋੜ ਤੋਂ ਵੱਧ ਕਿਰਾਏ ਦੀ ਰਕਮ ਦੀ ਅਦਾਇਗੀ ਨਾ ਕੀਤੇ ਜਾਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਨਿਗਮ ਵਲੋਂ ਅੱਜ 57 ਦੁਕਾਨਦਾਰਾਂ ਨੂੰ ...
ਕਪੂਰਥਲਾ, 1 ਦਸੰਬਰ (ਵਿ. ਪ੍ਰ.)-ਥਾਣਾ ਸਿਟੀ ਪੁਲਿਸ ਨੇ ਇਕ ਔਰਤ ਨੂੰ ਵਿਦੇਸ਼ ਭੇਜਣ ਦੀ ਆੜ ਵਿਚ ਉਸ ਕੋਲੋਂ 1 ਲੱਖ 30 ਹਜ਼ਾਰ ਰੁਪਏ ਲੈਣ ਦੇ ਕਥਿਤ ਦੋਸ਼ ਤਹਿਤ ਇਕ ਏਜੰਟ ਵਿਰੁੱਧ ਕੇਸ ਦਰਜ ਕਰ ਲਿਆ ਹੈ | ਰਣਜੀਤ ਕੌਰ ਵਾਸੀ ਵੱਡੀ ਮਿਆਣੀ ਜ਼ਿਲ੍ਹਾ ਹੁਸ਼ਿਆਰਪੁਰ ਨੇ ਪੁਲਿਸ ...
ਸੁਲਤਾਨਪੁਰ ਲੋਧੀ, 1 ਦਸੰਬਰ (ਨਰੇਸ਼ ਹੈਪੀ, ਥਿੰਦ)-ਭਾਰਤ ਅੰਦਰ ਆਪਣੀਆਂ ਸਜਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਵੱਖ-ਵੱਖ ਜੇਲ੍ਹਾਂ ਵਿਚ ਲੰਮੇ ਸਮੇਂ ਤੋਂ ਕੈਦ ਬੰਦੀ ਸਿੰਘਾਂ ਦੀ ਰਿਹਾਈ ਲਈ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ...
ਕਪੂਰਥਲਾ, 1 ਦਸੰਬਰ (ਅਮਨਜੋਤ ਸਿੰਘ ਵਾਲੀਆ)-ਕਾਲਜ ਤੋਂ ਘਰ ਵਾਪਸ ਜਾ ਰਹੀਆਂ ਐਕਟਿਵਾ ਸਵਾਰ ਦੋ ਲੜਕੀਆਂ ਨੂੰ ਕਪੂਰਥਲਾ-ਸੁਲਤਾਨਪੁਰ ਰੋਡ 'ਤੇ ਖੈੜਾ ਦੋਨਾ ਨਜ਼ਦੀਕ ਇਕ ਕਾਰ ਵਲੋਂ ਟੱਕਰ ਮਾਰ ਜਾਣ ਕਾਰਨ ਦੋਵੇਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ...
ਕਾਲਾ ਸੰਘਿਆਂ, 1 ਦਸੰਬਰ (ਸੰਘਾ)-ਨਜ਼ਦੀਕੀ ਪਿੰਡ ਬਲੇਰਖਾਨਪੁਰ ਵਿਖੇ ਧੰਨ-ਧੰਨ ਬਾਬਾ ਲੱਖੋ ਜੀ ਸਪੋਰਟਸ ਕਲੱਬ ਵਲੋਂ ਗ੍ਰਾਮ ਪੰਚਾਇਤ ਤੇ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਸੱਚਖੰਡ ਵਾਸੀ ਸੰਤ ਬਾਬਾ ਦਇਆ ਸਿੰਘ, ਸੰਤ ਬਾਬਾ ਖਿਆਲੀ ਦਾਸ, ਸੰਤ ਬਾਬਾ ਮਿਲਖਾ ਸਿੰਘ ...
ਕਪੂਰਥਲਾ, 1 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਆਈ. ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਕਪੂਰਥਲਾ ਵਿਚ ਕਰਵਾਏ ਜਾ ਰਹੇ ਅੰਤਰ ਜ਼ੋਨਲ ਯੂਥ ਫ਼ੈਸਟੀਵਲ ਦੇ ਦੂਜੇ ਦਿਨ ਵੱਖ-ਵੱਖ ਕਾਲਜਾਂ ਨਾਲ ਸੰਬੰਧਿਤ ਵਿਦਿਆਰਥੀਆਂ ਨੇ ਸਕਿੱਟ, ਵੰਨ ਐਕਟ ਪਲੇਅ, ਰੰਗੋਲੀ, ਕਲੇਅ ...
ਡਰੋਲੀ ਕਲਾਂ, 1 ਦਸੰਬਰ (ਸੰਤੋਖ ਸਿਘ)-ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ ਵਿਖੇ ਕਰਵਾਏ ਜਾ ਰਹੇ ਤਿੰਨ ਰੋਜ਼ਾ ਯੁਵਕ ਮੇਲੇ ਦਾ ਆਰੰਭ ਮੁੱਖ ਮਹਿਮਾਨ ਗੁਰਮੀਤ ਸਿੰਘ ਹੇਅਰ ਉਚੇਰੀ ਸਿੱਖਿਆ ਮੰਤਰੀ ਪੰਜਾਬ ਅਤੇ ਡਾ. ਪਿ੍ਤਪਾਲ ਸਿੰਘ ਵਾਈਸ ਚਾਂਸਲਰ ਸ੍ਰੀ ਗੁਰੂ ...
ਕਪੂਰਥਲਾ, 1 ਦਸੰਬਰ (ਅਮਨਜੋਤ ਸਿੰਘ ਵਾਲੀਆ)-ਮਨਸੂਰਵਾਲ ਦੋਨਾ ਵਿਖੇ ਘਰੇਲੂ ਝਗੜੇ ਨੂੰ ਲੈ ਕੇ ਪਤੀ ਵਲੋਂ ਆਪਣੀ ਪਤਨੀ ਦੀ ਕਥਿਤ ਤੌਰ 'ਤੇ ਕੁੱਟਮਾਰ ਕੀਤੀ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿਚ ਜੇਰੇ ਇਲਾਜ ਮਲਕੀਤ ਕੌਰ ਪਤਨੀ ਜਸਵੰਤ ਸਿੰਘ ਵਾਸੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX