ਤਾਜਾ ਖ਼ਬਰਾਂ


ਸਾਬਕਾ ਕਾਨੂੰਨ ਮੰਤਰੀ ਅਤੇ ਸੀਨੀਅਰ ਵਕੀਲ ਸ਼ਾਂਤੀ ਭੂਸ਼ਣ ਦਾ ਦਿਹਾਂਤ
. . .  1 day ago
ਰਾਜਪੁਸ਼ਪਾ, ਵਰਟੈਕਸ ਅਤੇ ਮੁਪਾ ਰੀਅਲ ਅਸਟੇਟ ਕੰਪਨੀਆਂ ਦੀ ਆਂ 50 ਤੋਂ ਵੱਧ ਥਾਵਾਂ ’ਤੇ ਛਾਪੇਮਾਰੀ
. . .  1 day ago
ਪੇਸ਼ਾਵਰ ਮਸਜਿਦ ਧਮਾਕਾ: ਮਰਨ ਵਾਲਿਆਂ ਦੀ ਗਿਣਤੀ 100 ਤੱਕ ਪਹੁੰਚੀ, ਬਚਾਅ ਮੁਹਿੰਮ ਸਮਾਪਤ
. . .  1 day ago
ਲੁਟੇਰਿਆਂ ਵਲੋਂ ਲੁੱਟਣ ਦੇ ਇਰਾਦੇ ਨਾਲ ਪੈਟਰੋਲ ਪੰਪ ਦੇ ਮਾਲਕ ਤੇ ਉਸ ਦੀ ਪਤਨੀ ’ਤੇ ਹਮਲਾ
. . .  1 day ago
ਭੁਲੱਥ ,31 ਜਨਵਰੀ (ਮੇਹਰ ਚੰਦ ਸਿੱਧੂ)- ਕਸਬਾ ਭੁਲੱਥ ਨਡਾਲਾ ਰੋਡ ’ਤੇ ਸਥਿਤ ਪੈਟਰੋਲ ਪੰਪ ਦੇ ਮਾਲਕ ਸਤਿੰਦਰਪਾਲ ਸਿੰਘ ਤੇ ਉਸ ਦੀ ਪਤਨੀ ਸੁਖਵਿੰਦਰ ਕੌਰ ਜਦ ਆਪਣੇ ਪੈਟਰੋਲ ਪੰਪ ...
ਸੁਪਰੀਮ ਕੋਰਟ ਕਾਲਜੀਅਮ ਵਲੋਂ ਇਲਾਹਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਅਤੇ ਗੁਜਰਾਤ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਤਰੱਕੀ ਲਈ ਸਿਫ਼ਾਰਸ਼
. . .  1 day ago
ਨਵੀਂ ਦਿੱਲੀ, 31 ਜਨਵਰੀ-ਸੁਪਰੀਮ ਕੋਰਟ ਕਾਲਜੀਅਮ ਨੇ ਇਲਾਹਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ, ਜਸਟਿਸ ਰਾਜੇਸ਼ ਬਿੰਦਲ, ਅਤੇ ਗੁਜਰਾਤ ਹਾਈ ਕੋਰਟ ਦੇ ਚੀਫ਼ ਜਸਟਿਸ, ਜਸਟਿਸ ਅਰਵਿੰਦ ਕੁਮਾਰ ਨੂੰ ਸੁਪਰੀਮ ਕੋਰਟ...
ਹਿਮਾਚਲ ਪ੍ਰਦੇਸ਼:ਬਰਫ਼ਬਾਰੀ ਵਾਲੇ ਇਲਾਕਿਆਂ 'ਚ ਸੜਕਾਂ ਅਤੇ ਆਮ ਜਨਜੀਵਨ ਨੂੰ ਬਹਾਲ ਕਰਨ ਦੇ ਯਤਨ ਜਾਰੀ
. . .  1 day ago
ਸ਼ਿਮਲਾ, 31 ਜਨਵਰੀ-ਹਿਮਾਚਲ ਪ੍ਰਦੇਸ਼ ਦੇ ਬਰਫ਼ਬਾਰੀ ਵਾਲੇ ਇਲਾਕਿਆਂ ਵਿਚ ਸੜਕਾਂ ਅਤੇ ਆਮ ਜਨਜੀਵਨ ਨੂੰ ਬਹਾਲ ਕਰਨ ਦੇ ਯਤਨ ਜਾਰੀ...
ਰਿਸ਼ਵਤ ਮੰਗਣ ਵਾਲੇ ਅਧਿਕਾਰੀ ਤੋਂ ਦੁਖੀ ਹੋ ਕੇ ਆਂਗਣਵਾੜੀ ਵਰਕਰ ਨੇ ਦਿੱਤਾ ਅਸਤੀਫ਼ਾ
. . .  1 day ago
ਅਜਨਾਲਾ, 31 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਇਸਤਰੀ ਤੇ ਬਾਲ ਵਿਕਾਸ ਵਿਭਾਗ ਅਜਨਾਲਾ 'ਚ ਤਾਇਨਾਤ ਇਕ ਅਧਿਕਾਰੀ ਵਲੋਂ ਬਦਲੀ ਕਰਨ ਲਈ ਰਿਸ਼ਵਤ ਮੰਗਣ ਦੇ ਮਾਮਲੇ ਤੋਂ ਦੁਖੀ ਹੋ ਕੇ ਅਜਨਾਲਾ ਨੇੜੇ ਪਿੰਡ ਕਮੀਰਪੁਰਾ...
ਪੰਜਾਬ ਸਰਕਾਰ ਨੇ 12 ਆਈ.ਪੀ.ਐੱਸ ਅਧਿਕਾਰੀਆਂ ਨੂੰ ਵੱਖ-ਵੱਖ ਰੈਂਕਾਂ ’ਤੇ ਦਿੱਤੀ ਤਰੱਕੀ
. . .  1 day ago
ਚੰਡੀਗੜ੍ਹ, 31 ਜਨਵਰੀ- ਪੰਜਾਬ ਸਰਕਾਰ ਨੇ 12 ਆਈ.ਪੀ.ਐੱਸ. ਅਧਿਕਾਰੀਆਂ ਨੂੰ ਵੱਖ-ਵੱਖ ਰੈਂਕ ’ਤੇ ਤਰੱਕੀ ਦਿੱਤੀ ਹੈ। ਇਨ੍ਹਾਂ ’ਚ 8 ਨੂੰ ਏ.ਡੀ.ਜੀ.ਪੀ, 2 ਨੂੰ ਆਈ.ਜੀ. ਅਤੇ 2 ਨੂੰ ਡੀ.ਆਈ.ਜੀ. ਵਜੋਂ ਤਰੱਕੀ ਦਿੱਤੀ ਗਈ ਹੈ।
ਮੋਰਬੀ ਪੁਲ ਹਾਦਸੇ ਮਾਮਲੇ 'ਚ ਅਦਾਲਤ ਨੇ ਐੱਮ.ਡੀ. ਜੈਸੁਖ ਪਟੇਲ ਨੂੰ ਨਿਆਇਕ ਹਿਰਾਸਤ 'ਚ ਭੇਜਿਆ
. . .  1 day ago
ਨਵੀਂ ਦਿੱਲੀ, 31 ਜਨਵਰੀ-ਗੁਜਰਾਤ ਦੇ ਮੋਰਬੀ ਪੁਲ ਦੁਰਘਟਨਾ ਮਾਮਲੇ 'ਚ ਨਾਮਜ਼ਦ ਓਰੇਵਾ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ (ਐੱਮ.ਡੀ.) ਜੈਸੁਖ ਪਟੇਲ ਨੇ ਮੰਗਲਵਾਰ ਨੂੰ ਮੋਰਬੀ ਦੀ ਸੀ.ਜੇ.ਐੱਮ. ਅਦਾਲਤ 'ਚ ਆਤਮ-ਸਮਰਪਣ...
'ਮਿੱਤਰਾਂ ਦਾ ਨਾਂ ਚੱਲਦਾ' ਦਾ ਪਾਰਟੀ ਗੀਤ 'ਜ਼ਹਿਰੀ ਵੇ' ਹੋਇਆ ਰਿਲੀਜ਼
. . .  1 day ago
ਜਲੰਧਰ, 31 ਜਨਵਰੀ- ਜ਼ੀ ਸਟੂਡੀਓਜ਼ ਨੇ ਪੰਕਜ ਬੱਤਰਾ ਫਿਲਮਜ਼ ਦੇ ਸਹਿਯੋਗ ਨਾਲ ਆਪਣੀ ਆਉਣ ਵਾਲੀ ਫ਼ਿਲਮ 'ਮਿੱਤਰਾਂ ਦਾ ਨਾਂ ਚੱਲਦਾ' ਦਾ ਪਾਰਟੀ ਗੀਤ 'ਜ਼ਹਿਰੀ ਵੇ' ਰਿਲੀਜ਼ ਕਰ ਦਿੱਤਾ ਹੈ। ਪੰਕਜ ਬੱਤਰਾ ਫਿਲਮਜ਼ ਦੇ...
ਏਅਰ ਇੰਡੀਆ ਮਾਮਲੇ 'ਚ ਸ਼ੰਕਰ ਮਿਸ਼ਰਾ ਨੂੰ ਦਿੱਤੀ ਗਈ ਜ਼ਮਾਨਤ
. . .  1 day ago
ਨਵੀਂ ਦਿੱਲੀ, 31 ਜਨਵਰੀ-ਪਟਿਆਲਾ ਹਾਊਸ ਕੋਰਟ ਨੇ ਪਿਛਲੇ ਸਾਲ 26 ਨਵੰਬਰ ਨੂੰ ਨਿਊਯਾਰਕ ਤੋਂ ਨਵੀਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ 'ਚ ਸਵਾਰ ਇਕ ਔਰਤ ਨਾਲ ਕਥਿਤ ਤੌਰ 'ਤੇ ਬਦਸਲੂਕੀ ਕਰਨ ਦੇ ਦੋਸ਼ੀ ਸ਼ੰਕਰ ਮਿਸ਼ਰਾ ਨੂੰ...
ਆਸਟਰੀਆ 'ਚ ਸਿੱਖ ਧਰਮ ਰਜਿਸਟਰਡ ਕਰਵਾਉਣ ਵਾਲੇ ਸਿੱਖ ਨੌਜਵਾਨ ਸਨਮਾਨਿਤ
. . .  1 day ago
ਅੰਮ੍ਰਿਤਸਰ, 31 ਜਨਵਰੀ (ਜਸਵੰਤ ਸਿੰਘ ਜੱਸ)- ਆਸਟਰੀਆ 'ਚ ਸਿੱਖ ਧਰਮ ਰਜਿਸਟਰਡ ਕਰਵਾਉਣ ਦੇ ਯਤਨ ਕਰਨ ਵਾਲੇ ਸਿੱਖ ਨੌਜਵਾਨਾਂ ਨੂੰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ...
ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ
. . .  1 day ago
ਝਬਾਲ, 31 ਜਨਵਰੀ (ਸੁਖਦੇਵ ਸਿੰਘ)- ਥਾਣਾ ਝਬਾਲ ਅਧੀਨ ਆਉਂਦੇ ਪਿੰਡ ਮੂਸੇ ਵਿਖੇ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਮ੍ਰਿਤਕ ਭੁਪਿੰਦਰ ਸਿੰਘ ਦੇ ਪਿਤਾ ਮਹਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ....
ਬਾਪੂ ਆਸਾਰਾਮ ਨੂੰ ਮਿਲੀ ਉਮਰ ਕੈਦ
. . .  1 day ago
ਸੂਰਤ, 31 ਜਨਵਰੀ- ਗਾਂਧੀਨਗਰ ਸੈਸ਼ਨ ਕੋਰਟ ਨੇ ਇਕ ਦਹਾਕੇ ਪੁਰਾਣੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਸਵੈ-ਸਟਾਇਲ ਧਰਮ ਗੁਰੂ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ...
ਛੱਤੀਸਗੜ੍ਹ: ਮਲਬੇ ਹੇਠ ਦੱਬਣ ਕਾਰਨ 3 ਲੋਕਾਂ ਦੀ ਮੌਤ
. . .  1 day ago
ਰਾਏਪੁਰ, 31 ਜਨਵਰੀ- ਰਾਏਪੁਰ ਸਿਟੀ ਦੇ ਐਡੀਸ਼ਨਲ ਐਸ.ਪੀ. ਅਭਿਸ਼ੇਕ ਮਹੇਸ਼ਵਰੀ ਨੇ ਦੱਸਿਆ ਕਿ ਸਿਲਟਾਰਾ ਦੇ ਪਿੰਡ ਸਕਰਾ ਨੇੜੇ ਸੁਆਹ ਦੀ ਖ਼ੁਦਾਈ ਵਾਲੀ ਥਾਂ ’ਤੇ ਸੁਆਹ ਡਿੱਗਣ ਕਾਰਨ 5 ਲੋਕਾਂ ਦੇ ਮਲਬੇ ਹੇਠਾਂ ਦੱਬਣ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਜ਼ਮੀਨ ਮਾਲਕ ਖ਼ਿਲਾਫ਼...
ਮੋਰਬੀ ਪੁਲ ਹਾਦਸਾ: ਓਰੇਵਾ ਗਰੁੱਪ ਦੇ ਜੈਸੁਖ ਪਟੇਲ ਨੇ ਕੀਤਾ ਆਤਮ ਸਮਰਪਣ
. . .  1 day ago
ਸੂਰਤ, 31 ਜਨਵਰੀ- ਮੋਰਬੀ ਪੁਲ ਹਾਦਸੇ ਵਿਚ ਓਰੇਵਾ ਗਰੁੱਪ ਦੇ ਜੈਸੁਖ ਪਟੇਲ ਨੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ।
ਪਿਸ਼ਾਵਰ ਵਿਚ ਹੋਏ ਅੱਤਵਾਦੀ ਹਮਲੇ ਦੀ ਭਾਰਤ ਵਲੋਂ ਸਖ਼ਤ ਸ਼ਬਦਾਂ ਵਿਚ ਨਿੰਦਾ
. . .  1 day ago
ਨਵੀਂ ਦਿੱਲੀ, 31 ਜਨਵਰੀ- ਭਾਰਤ ਨੇ ਕੱਲ੍ਹ ਪਿਸ਼ਾਵਰ ਵਿਚ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਅਸੀਂ ਇਸ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਾਂ, ਜਿਸ...
ਸਦਨ ਦੀ ਕਾਰਵਾਈ 13 ਦੀ ਬਜਾਏ 10 ਫ਼ਰਵਰੀ ਤੱਕ ਕੀਤੀ ਜਾਏ- ਸਿਆਸੀ ਪਾਰਟੀਆਂ
. . .  1 day ago
ਨਵੀਂ ਦਿੱਲੀ, 31 ਜਨਵਰੀ- ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਦੀ ਲੋਕ ਸਭਾ ਕਾਰੋਬਾਰੀ ਸਲਾਹਕਾਰ ਕਮੇਟੀ ਦੀ ਮੀਟਿੰਗ ਵਿਚ ਸਾਰੀਆਂ ਪਾਰਟੀਆਂ ਨੇ ਸਰਕਾਰ ਨੂੰ ਸਦਨ ਦੀ ਕਾਰਵਾਈ 13 ਫ਼ਰਵਰੀ ਦੀ ਬਜਾਏ 10 ਫ਼ਰਵਰੀ ਤੱਕ ਕਰਨ ਦੀ ਅਪੀਲ ਕੀਤੀ ਹੈ, ਕਿਉਂਕਿ ਰਾਸ਼ਟਰਪਤੀ ਦੇ ਭਾਸ਼ਣ ਅਤੇ ਬਜਟ ਦੀ ਪੇਸ਼ਕਾਰੀ ’ਤੇ ਚਰਚਾ 10 ਫ਼ਰਵਰੀ...
ਭੀਮ ਸੈਨਾ ਦੇ ਮੁਖੀ ਚੰਦਰ ਸ਼ੇਖਰ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਕੀਤੀ ਮੁਲਾਕਾਤ
. . .  1 day ago
ਅੰਮ੍ਰਿਤਸਰ, 31 ਜਨਵਰੀ (ਜਸਵੰਤ ਸਿੰਘ ਜੱਸ)-ਭੀਮ ਆਰਮੀ ਦੇ ਮੁਖੀ ਚੰਦਰ ਸ਼ੇਖਰ ਅੱਜ ਆਪਣੇ ਸਾਥੀਆਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ। ਇਸ ਉਪਰੰਤ ਉਨ੍ਹਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ...
ਰਾਸ਼ਟਰਪਤੀ ਦਾ ਭਾਸ਼ਣ ਚੋਣ ਭਾਸ਼ਣ ਵਾਂਗ ਸੀ- ਸ਼ਸ਼ੀ ਥਰੂਰ
. . .  1 day ago
ਨਵੀਂ ਦਿੱਲੀ, 31 ਜਨਵਰੀ- ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਰਾਸ਼ਟਰਪਤੀ ਵਲੋਂ ਦਿੱਤੇ ਭਾਸ਼ਣ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਚੋਣ ਨਹੀਂ ਲੜਦੇ, ਪਰ ਲੱਗਦਾ ਸੀ ਕਿ ਭਾਜਪਾ ਸਰਕਾਰ ਉਨ੍ਹਾਂ ਰਾਹੀਂ ਆਪਣੀ ਅਗਲੀ ਚੋਣ ਮੁਹਿੰਮ ਚਲਾ ਰਹੀ ਹੈ। ਉਨ੍ਹਾਂ ਦਾ ਸਾਰਾ ਭਾਸ਼ਣ ਚੋਣ ਭਾਸ਼ਣ ਵਰਗਾ ਲੱਗ ਰਿਹਾ ਸੀ। ਉਹ...
ਵਿਸ਼ਾਖਾਪਟਨਮ ਹੋਵੇਗੀ ਆਂਧਰਾ ਪ੍ਰਦੇਸ਼ ਦੀ ਨਵੀਂ ਰਾਜਧਾਨੀ- ਮੁੱਖ ਮੰਤਰੀ
. . .  1 day ago
ਨਵੀਂ ਦਿੱਲੀ, 31 ਜਨਵਰੀ- ਮੁੱਖ ਮੰਤਰੀ ਵਾਈ.ਐਸ. ਜਗਨ ਮੋਹਨ ਰੈੱਡੀ ਨੇ ਅੱਜ ਵਿਸ਼ਾਖਾਪਟਨਮ ਨੂੰ ਆਂਧਰਾ ਪ੍ਰਦੇਸ਼ ਦੀ ਨਵੀਂ ਰਾਜਧਾਨੀ ਬਣਾਉਣ ਦਾ ਐਲਾਨ ਕੀਤਾ ਹੈ। ਰੈੱਡੀ ਨੇ ਅੱਜ ਰਾਸ਼ਟਰੀ ਰਾਜਧਾਨੀ ਵਿਚ ਅੰਤਰਰਾਸ਼ਟਰੀ ਨਿਵੇਸ਼ਕਾਂ ਦੀ ਮੀਟਿੰਗ ਦੌਰਾਨ ਇਹ ਐਲਾਨ ਕੀਤਾ...
ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਬਣਨਗੇ ਹਵਾਈ ਸੈਨਾ ਦੇ ਨਵੇਂ ਉਪ ਮੁਖੀ
. . .  1 day ago
ਨਵੀਂ ਦਿੱਲੀ, 31 ਜਨਵਰੀ- ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਹਵਾਈ ਸੈਨਾ ਦੇ ਨਵੇਂ ਉਪ ਮੁਖੀ ਵਜੋਂ ਭਲਕੇ ਅਹੁਦਾ ਸੰਭਾਲਣਗੇ। ਉਹ ਅੱਜ ਸੇਵਾਮੁਕਤ ਹੋ ਰਹੇ ਏਅਰ ਮਾਰਸ਼ਲ ਸੰਦੀਪ ਸਿੰਘ ਦੀ ਥਾਂ ਲੈਣਗੇ।
ਜਲੰਧਰ ਪਹੁੰਚੇ ਵੈਸਟਇੰਡੀਜ਼ ਦੇ ਮਸ਼ਹੂਰ ਗੇਂਦਬਾਜ਼ ਅਤੇ ਬੱਲੇਬਾਜ਼ ਕ੍ਰਿਸ ਗੇਲ
. . .  1 day ago
ਜਲੰਧਰ, 31 ਜਨਵਰੀ (ਅੰਮ੍ਰਿਤ)- ਵੈਸਟਇੰਡੀਜ਼ ਦੇ ਮਸ਼ਹੂਰ ਗੇਂਦਬਾਜ਼ ਅਤੇ ਬੱਲੇਬਾਜ਼ ਕ੍ਰਿਸ ਗੇਲ ਜਲੰਧਰ ਵਿਖੇ ਸਪਾਰਟਨ ਕੰਪਨੀ ਵਿਚ ਪਹੁੰਚੇ। ਉਨ੍ਹਾਂ ਦੇ ਨਾਲ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਵੀ ਸਨ।
ਸਰਬ ਪਾਰਟੀ ਮੀਟਿੰਗ ’ਚ ਵਿਰੋਧੀ ਧਿਰ ਵਲੋਂ ਉਠਾਏ ਗਏ ਮੁੱਦਿਆਂ ਨੂੰ ਲੈ ਕੇ ਸਾਰੇ ਮਿਲ ਕੇ ਲੜਾਗੇਂ- ਕਾਂਗਰਸ ਪ੍ਰਧਾਨ
. . .  1 day ago
ਨਵੀਂ ਦਿੱਲੀ, 31 ਜਨਵਰੀ- ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਰਾਸ਼ਟਰਪਤੀ ਦੇ ਭਾਸ਼ਣ ’ਤੇ ਪਹੁੰਚਣ ਦੀ ਬਹੁਤ ਇੱਛਾ ਸੀ, ਪਰ ਮੌਸਮ ਦੇ ਕਾਰਨ ਅਜਿਹਾ ਨਹੀਂ ਹੋ ਸਕਿਆ, ਮੈਂ ਮੁਆਫੀ ਮੰਗਦਾ ਹਾਂ। ਉਨ੍ਹਾਂ ਕਿਹਾ ਕਿ ਸਰਬ ਪਾਰਟੀ ਮੀਟਿੰਗ ’ਚ ਵਿਰੋਧੀ ਧਿਰ ਵਲੋਂ ਉਠਾਏ ਗਏ ਮੁੱਦਿਆਂ ਨੂੰ ਲੈ ਕੇ ਸਾਰੇ ਮਿਲ ਕੇ ਲੜਨਗੇ। ਸਾਡੇ...
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਰਥਿਕ ਸਰਵੇਖਣ ਕੀਤਾ ਪੇਸ਼
. . .  1 day ago
ਨਵੀਂ ਦਿੱਲੀ, 31 ਜਨਵਰੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੇਂਦਰੀ ਬਜਟ ਤੋਂ ਪਹਿਲਾਂ ਲੋਕ ਸਭਾ ਵਿਚ ਆਰਥਿਕ ਸਰਵੇਖਣ ਪੇਸ਼ ਕੀਤਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਦੀ ਆਰਥਿਕਤਾ 2023-24 ਵਿਚ ਮੌਜੂਦਾ ਵਿੱਤੀ ਸਾਲ ਵਿਚ 7% ਦੇ ਮੁਕਾਬਲੇ 6.5% ਦੀ ਦਰ ਨਾਲ ਵੱਧਣ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 18 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਹਰ ਨਵੀਂ ਜ਼ਿੰਮੇਵਾਰੀ ਨਾਲ ਮਹਾਨ ਸਮਰੱਥਾ ਨਾ ਸਿਰਫ ਵਿਕਾਸ ਹੀ ਕਰਦੀ ਹੈ, ਸਗੋਂ ਪ੍ਰਗਟ ਵੀ ਹੁੰਦੀ ਹੈ। ਬਲਟਾਸਰ ਗਰੈਕ ਲੈਨ

ਮੋਗਾ

ਕਿਸਾਨਾਂ-ਮਜ਼ਦੂਰਾਂ ਵਲੋਂ ਮੰਗਾਂ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ

ਮੋਗਾ, 2 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਡੀ.ਸੀ. ਦਫ਼ਤਰ ਵਿਚ ਚੱਲ ਰਹੇ ਪੱਕੇ ਮੋਰਚੇ ਦੇ 7ਵੇਂ ਦਿਨ ਪਿੰਡਾਂ ਤੋਂ ਆਏ ਹੋਏ ਕਿਸਾਨਾਂ ਮਜ਼ਦੂਰਾਂ ਨੇ ਜਿੱਥੇ ਬਾਕੀ ਮੰਗਾਂ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਉੱਥੇ ਨਾਲ ਹੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਜੇਲ੍ਹਾਂ ਵਿਚ ਬੰਦ ਸਿੰਘਾਂ ਦੀ ਮੰਗ ਕਰਦਿਆਂ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਜੰਮ ਕੇ ਭੜਾਸ ਕੱਢੀ | ਇਸ ਮੌਕੇ ਬੋਲਦਿਆਂ ਸੂਬਾ ਆਗੂ ਰਾਣਾ ਰਣਬੀਰ ਸਿੰਘ, ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸ਼ਾਹ ਵਾਲਾ, ਜ਼ਿਲ੍ਹਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਧਰਮ ਸਿੰਘ ਵਾਲਾ ਨੇ ਕਿਹਾ ਕਿ ਪੰਜਾਬ ਤੇ ਹੋਰ ਸਟੇਟਾਂ ਵਿਚ ਬੰਦ ਸਿੰਘ ਜੋ ਆਪਣੀ ਸਜ਼ਾ ਤੋਂ ਵੱਧ ਅਤੇ ਦੁੱਗਣੀਆਂ ਸਜ਼ਾਵਾਂ ਭੋਗ ਚੁੱਕੇ ਹਨ ਪਰ ਸਰਕਾਰ ਅਜੇ ਤੱਕ ਉਨ੍ਹਾਂ ਨੂੰ ਰਿਹਾਅ ਕਰਨ ਦਾ ਨਾਂਅ ਨਹੀਂ ਲੈ ਰਹੀ | ਇਸ ਤੋਂ ਸਿੱਧ ਹੁੰਦਾ ਹੈ ਕਿ ਦੇਸ਼ ਵਿਚ ਦੋਹਰਾ ਕਾਨੂੰਨ ਚੱਲ ਰਿਹਾ ਹੈ, ਘੱਟ ਗਿਣਤੀਆਂ ਵਾਸਤੇ ਹੋਰ ਤੇ ਬਹੁਗਿਣਤੀਆਂ ਵਾਸਤੇ ਹੋਰ | ਸਰਕਾਰਾਂ ਆਪਣੇ ਚਹੇਤਿਆਂ ਨੂੰ ਸਜ਼ਾ ਪੂਰੀ ਕਰਨ ਤੋਂ ਪਹਿਲਾਂ ਹੀ ਇਹ ਕਹਿ ਕੇ ਰਿਹਾਅ ਕਰ ਦਿੰਦੀਆਂ ਹਨ ਕਿ ਇਨ੍ਹਾਂ ਦਾ ਜੇਲ੍ਹ ਵਿਚ ਚਾਲ ਚਲਣ ਵਧੀਆ ਸੀ, ਭਾਵੇਂ ਉਹ ਕਿੰਨੇ ਹੀ ਸੰਗੀਨ ਜੁਰਮ ਕਰ ਕੇ ਜੇਲ੍ਹ ਵਿਚ ਕਿਉਂ ਨਾ ਗਿਆ ਹੋਵੇ | ਸਾਡੀ ਸਰਕਾਰਾਂ ਤੋਂ ਮੰਗ ਹੈ ਕਿ ਬੰਦ ਸਿੰਘਾਂ ਸਮੇਤ ਜਿੰਨੇ ਵੀ ਤੇ ਹੋਰ ਲੋਕ ਵਿਰੋਧੀ ਕਾਨੂੰਨ ਅਧੀਨ ਪੱਤਰਕਾਰ, ਬੁੱਧੀਜੀਵੀ, ਵਕੀਲ ਤੇ ਸਮਾਜ ਸੇਵਕ ਜੇਲ੍ਹਾਂ ਵਿਚ ਬੰਦ ਹਨ, ਸਾਰਿਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ | ਸਾਡੀ ਸਰਕਾਰ ਤੋਂ ਮੰਗ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਕੇ ਜੇਲ੍ਹਾਂ ਵਿਚ ਬੰਦ ਕੀਤਾ ਜਾਵੇ ਤੇ ਕੋਟਕਪੂਰਾ ਵਿਚ ਇਨਸਾਫ਼ ਮੰਗ ਰਹੀਆਂ ਸੰਗਤ 'ਤੇ ਗੋਲੀ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਤੇ ਉਸ ਵੇਲੇ ਦੇ ਗੋਲੀ ਦਾ ਆਡਰ ਦੇਣ ਵਾਲੇ ਗ੍ਰਹਿ ਮੰਤਰੀ 'ਤੇ ਪਰਚਾ ਦਰਜ ਕਰ ਕੇ ਜੇਲ੍ਹ ਕੀਤਾ ਜਾਵੇ | ਪੰਜਾਬ ਤੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਿੰਨਾ ਚਿਰ ਉਕਤ ਮੰਗਾਂ ਸਮੇਤ ਸਾਰੀਆਂ ਕਿਸਾਨੀ ਮੰਗਾਂ ਮੰਨ ਕੇ ਲਾਗੂ ਨਹੀਂ ਕੀਤੀਆਂ ਜਾਂਦੀਆਂ ਉਨਾਂ ਚਿਰ ਇਹ ਮੋਰਚਾ ਨਿਰੰਤਰ ਜਾਰੀ ਰਹੇਗਾ ਤੇ ਇਸ ਸੰਘਰਸ਼ ਨੂੰ ਆਉਣ ਵਾਲੇ ਦਿਨਾਂ ਵਿਚ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਸੀਨੀਅਰ ਆਗੂ ਕੁਲਵੰਤ ਸਿੰਘ ਫ਼ੌਜੀ, ਸੁਖਦੇਵ ਸਿੰਘ ਤਲਵੰਡੀ ਭੰਗੇਰੀਆ, ਜਰਨੈਲ ਸਿੰਘ ਮੋਗਾ, ਵੀਰ ਸਿੰਘ ਖੋਸਾ ਕੋਟਲਾ, ਕੁਲਵਿੰਦਰ ਫ਼ੌਜੀ, ਸਿਮਰਨ ਜਾਨੀਆਂ, ਸੂਰਤ ਸਿੰਘ ਮੋਗਾ, ਹਰਦੀਪ ਸਿੰਘ ਨਸ਼ੀਰੇ ਵਾਲਾ, ਮਹਿੰਦਰ ਸਿੰਘ ਆਦਿ ਹਾਜ਼ਰ ਸਨ |

66ਵੀਂਆਂ ਪੰਜਾਬ ਰਾਜ ਸਕੂਲ ਖੇਡਾਂ ਸਰਕਲ ਕਬੱਡੀ 'ਚ ਮੋਗਾ ਪਹਿਲੇ ਸਥਾਨ 'ਤੇ ਰਿਹਾ

ਮੋਗਾ, 2 ਦਸੰਬਰ (ਜਸਪਾਲ ਸਿੰਘ ਬੱਬੀ)- ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਟੇਡੀਅਮ ਘੱਲ ਕਲਾਂ (ਮੋਗਾ) ਵਿਖੇ ਚੱਲ ਰਹੀਆਂ 66 ਵੀਂਆਂ ਪੰਜਾਬ ਰਾਜ ਸਕੂਲ ਖੇਡਾਂ ਸਰਕਲ ਕਬੱਡੀ ਅੰਡਰ 14 ਸਾਲ ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਦੀ ਜਾਣਕਾਰੀ ਦਿੰਦਿਆਂ ਡੀ.ਐਮ. ਸਪੋਰਟਸ ...

ਪੂਰੀ ਖ਼ਬਰ »

7 ਨੂੰ ਮਨਾਇਆ ਜਾਵੇਗਾ ਹਥਿਆਰਬੰਦ ਸੈਨਾ ਝੰਡਾ ਦਿਵਸ-ਡਿਪਟੀ ਕਮਿਸ਼ਨਰ

ਮੋਗਾ, 2 ਦਸੰਬਰ (ਸੁਰਿੰਦਰਪਾਲ ਸਿੰਘ, ਜਸਪਾਲ ਸਿੰਘ ਬੱਬੀ)- ਬਹਾਦਰ ਸੈਨਿਕਾਂ ਵਲੋਂ ਦੇਸ਼ ਦੀ ਰੱਖਿਆ ਲਈ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਨ ਲਈ ਹਥਿਆਰਬੰਦ ਸੈਨਾ ਝੰਡਾ ਦਿਵਸ 7 ਦਸੰਬਰ 2022 ਨੂੰ ਮਨਾਇਆ ਜਾਵੇਗਾ | ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਦੱਸਿਆ ...

ਪੂਰੀ ਖ਼ਬਰ »

'ਪੰਜਾਬ ਹੋਰਸ ਸ਼ੋਅ ਸੁਸਾਇਟੀ' ਵਲੋਂ ਮਾਘੀ ਮੇਲੇ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਘੋੜਿਆਂ ਦਾ ਓਪਨ ਸ਼ੋਅ ਕਰਾਉਣ ਦਾ ਐਲਾਨ

ਬਾਘਾ ਪੁਰਾਣਾ, 2 ਦਸੰਬਰ (ਕਿ੍ਸ਼ਨ ਸਿੰਗਲਾ)- ਪੰਜਾਬ ਹੋਰਸ ਸ਼ੋਅ ਸੁਸਾਇਟੀ ਦੀ ਮੀਟਿੰਗ ਪਰਮਿੰਦਰ ਸਿੰਘ ਮੌੜ ਦੇ ਪ੍ਰਬੰਧਾਂ ਹੇਠ ਮੌੜ ਸਟੱਡ ਫਾਰਮ ਹਾਊਸ ਚੰਦ ਪੁਰਾਣਾ ਵਿਖੇ ਹੋਈ ਜਿਸ ਵਿਚ ਸਰਬਰਿੰਦਰ ਸਿੰਘ ਸਿੱਧੂ ਸ੍ਰੀ ਮੁਕਤਸਰ ਸਾਹਿਬ, ਸੁਖਜਿੰਦਰ ਸਿੰਘ ਸਿੱਧੂ ...

ਪੂਰੀ ਖ਼ਬਰ »

ਚਮਕੌਰ ਸਿੰਘ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਵਜੋਂ ਅਹੁਦਾ ਸੰਭਾਲਿਆ

ਮੋਗਾ, 2 ਦਸੰਬਰ (ਸੁਰਿੰਦਰਪਾਲ ਸਿੰਘ)- ਚਮਕੌਰ ਸਿੰਘ ਨੇ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਅਹੁਦਾ ਸੰਭਾਲ ਲਿਆ | ਇਸ ਮੌਕੇ ਸਿੱਖਿਆ ਵਿਭਾਗ ਦੀਆਂ ਅਹਿਮ ਸ਼ਖ਼ਸੀਅਤਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ | ਇਸ ਮੌਕੇ ਉਨ੍ਹਾਂ ਨਾਲ ਫ਼ਿਰੋਜ਼ਪੁਰ ...

ਪੂਰੀ ਖ਼ਬਰ »

ਤੇਜ਼ ਰਫ਼ਤਾਰ ਬੱਸ ਨੇ ਦਰੜਿਆ 60 ਸਾਲਾ ਵਿਅਕਤੀ, ਮੌਕੇ 'ਤੇ ਮੌਤ

ਮੋਗਾ, 2 ਦਸੰਬਰ (ਗੁਰਤੇਜ ਸਿੰਘ)- ਮੋਗਾ ਤੋਂ ਬਾਘਾ ਪੁਰਾਣਾ ਜਾਂਦਿਆਂ ਪਿੰਡ ਸਿੰਘਾਂਵਾਲਾ ਕੋਲ ਨੇੜੇ ਪਾਵਰ ਗਰਿੱਡ ਕੋਲ ਇਕ ਤੇਜ਼ ਰਫ਼ਤਾਰ ਨਿੱਜੀ ਬੱਸ ਵਲੋਂ ਇਕ 60 ਸਾਲਾਂ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਦਰੜ ਦਿੱਤੇ ਜਾਣ ਦਾ ਸਮਾਚਾਰ ਹੈ | ਜਾਣਕਾਰੀ ਮੁਤਾਬਿਕ ...

ਪੂਰੀ ਖ਼ਬਰ »

ਮੋਗਾ ਦੇ ਤਿੰਨ ਆਮ ਆਦਮੀ ਕਲੀਨਿਕਾਂ ਰਾਹੀਂ ਹੁਣ ਤੱਕ 6,336 ਮਰੀਜ਼ਾਂ ਨੇ ਲਈਆਂ ਸਿਹਤ ਸੇਵਾਵਾਂ

ਮੋਗਾ, 2 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਪੰਜਾਬ ਸਰਕਾਰ ਵਲੋਂ ਆਮ ਲੋਕਾਂ ਨੂੰ ਵਧੀਆ ਦਰਜੇ ਦੀਆਂ ਸਿਹਤ ਸਹੂਲਤਾਂ ਘਰਾਂ ਦੇ ਨੇੜੇ ਮੁਹੱਈਆ ਕਰਵਾਉਣ ਦੇ ਮਕਸਦ ਵਜੋਂ ਸੂਬੇ ਭਰ ਵਿਚ ਪਹਿਲੇ ਪੜਾਅ ਵਿਚ 75 ਕਲੀਨਿਕ ਕਾਰਜਸ਼ੀਲ ਹੋ ਚੁੱਕੇ ਹਨ, ਜਿਸ ਵਿਚੋਂ 3 ...

ਪੂਰੀ ਖ਼ਬਰ »

ਮੱਛੀ ਪਾਲਣ ਧੰਦੇ ਲਈ ਮੁਫ਼ਤ ਸਿਖਲਾਈ ਕੈਂਪ 5 ਤੋਂ 12 ਦਸੰਬਰ ਤੱਕ

ਮੋਗਾ, 2 ਦਸੰਬਰ (ਸੁਰਿੰਦਰਪਾਲ ਸਿੰਘ)- ਸਹਾਇਕ ਪ੍ਰੋਜੈਕਟ ਅਫ਼ਸਰ ਮੱਛੀ ਪਾਲਣ ਮੋਗਾ ਦਲਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੱਛੀ ਪਾਲਣ ਦਾ ਧੰਦਾ ਅਪਣਾਉਣ ਦੇ ਚਾਹਵਾਨ ਵਿਅਕਤੀਆਂ ਲਈ ਮੱਛੀ ਪਾਲਣ ਸਬੰਧੀ ਸਿਖਲਾਈ ਕੈਂਪ ਮਿਤੀ 5 ਦਸੰਬਰ ਤੋਂ 12 ਦਸੰਬਰ 2022 ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ 10 ਗ੍ਰਾਮ ਹੈਰੋਇਨ ਤੇ 740 ਨਸ਼ੀਲੀਆਂ ਗੋਲੀਆਂ ਸਮੇਤ ਸੱਤ ਕਾਬੂ

ਮੋਗਾ, 2 ਦਸੰਬਰ (ਗੁਰਤੇਜ ਸਿੰਘ)- ਜ਼ਿਲ੍ਹਾ ਪੁਲਿਸ ਮੋਗਾ ਵਲੋਂ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਤਹਿਤ ਵੱਖ ਵੱਖ ਥਾਵਾਂ ਤੋਂ 10 ਗ੍ਰਾਮ ਹੈਰੋਇਨ ਤੇ 740 ਨਸ਼ੀਲੀਆਂ ਗੋਲੀਆਂ ਸਮੇਤ ਸੱਤ ਜਾਣਿਆਂ ਨੂੰ ਗਿ੍ਫ਼ਤਾਰ ਕਰਕੇ ...

ਪੂਰੀ ਖ਼ਬਰ »

ਐਸ.ਡੀ.ਐਮ. ਰਾਮ ਸਿੰਘ ਵਲੋਂ ਵੋਟਰ ਸੂਚੀ ਦੀ ਸੰਖੇਪ ਸੁਧਾਈ ਸੰਬੰਧੀ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਮੀਟਿੰਗ

ਮੋਗਾ, 2 ਦਸੰਬਰ (ਸੁਰਿੰਦਰਪਾਲ ਸਿੰਘ, ਜਸਪਾਲ ਸਿੰਘ ਬੱਬੀ)- ਭਾਰਤ ਚੋਣ ਕਮਿਸ਼ਨ ਵਲੋਂ 1 ਜਨਵਰੀ 2023 ਤੋਂ ਵੋਟਰ ਸੂਚੀ ਦੀ ਸੰਖੇਪ ਸੁਧਾਈ ਸਬੰਧੀ ਜਾਰੀ ਕੀਤੇ ਪ੍ਰੋਗਰਾਮ ਤਹਿਤ ਐਸ.ਡੀ.ਐਮ. ਰਾਮ ਸਿੰਘ ਵਲੋਂ ਸਮੂਹ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ...

ਪੂਰੀ ਖ਼ਬਰ »

ਲੋਹਗੜ੍ਹ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰਨ ਦਾ ਫ਼ੈਸਲਾ ਸ਼ਲਾਘਾਯੋਗ-ਕਾਂਗਰਸੀ ਆਗੂ

ਕੋਟ ਈਸੇ ਖਾਂ, 2 ਦਸੰਬਰ (ਨਿਰਮਲ ਸਿੰਘ ਕਾਲੜਾ)- ਹਾਈਕਮਾਂਡ ਵਲੋਂ ਸਾਬਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਨੂੰ ਮੋਗਾ ਜ਼ਿਲ੍ਹੇ ਦਾ ਪ੍ਰਧਾਨ ਨਿਯੁਕਤ ਕਰਨ ਦਾ ਫ਼ੈਸਲਾ ਸ਼ਲਾਘਾਯੋਗ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸੀ ਆਗੂ ਸਾਬਕਾ ਚੇਅਰਮੈਨ ਅਮਨਦੀਪ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਖੋਸਾ ਕੋਟਲਾ 'ਚ ਨੰਨ੍ਹੀ ਕਲੀ ਪ੍ਰੋਜੈਕਟ ਤਹਿਤ ਕਿੱਟਾਂ ਵੰਡੀਆਂ

ਕੋਟ ਈਸੇ ਖਾਂ, 2 ਦਸੰਬਰ (ਨਿਰਮਲ ਸਿੰਘ ਕਾਲੜਾ)- ਸਰਕਾਰੀ ਪ੍ਰਾਇਮਰੀ ਸਕੂਲ ਖੋਸਾ ਕੋਟਲਾ ਵਿਖੇ ਨੰਨ੍ਹੀ ਕਲੀ ਪ੍ਰੋਜੈਕਟ ਤਹਿਤ ਬੱਚਿਆਂ ਨੂੰ ਕਿੱਟਾਂ ਵੰਡੀਆਂ ਗਈਆਂ | ਇਸ ਮੌਕੇ ਪ੍ਰੋਗਰਾਮ ਅਫ਼ਸਰ ਦੁਪਿੰਦਰ ਕੌਰ, ਐਡਮਿਨ ਪੰਕਜ ਕੁਮਾਰ, ਤਕਨੀਕੀ ਅਫ਼ਸਰ ਰਵਿੰਦਰ ...

ਪੂਰੀ ਖ਼ਬਰ »

ਪ੍ਰਧਾਨ ਕਮਲਜੀਤ ਸਿੰਘ ਬਰਾੜ ਨੂੰ ਪਾਰਟੀ 'ਚੋਂ ਬਾਹਰ ਕੱਢ ਕੇ ਪਾਰਟੀ ਪ੍ਰਧਾਨ ਨੇ ਕੀਤੀ ਵੱਡੀ ਭੁੱਲ- ਆਗੂ

ਬਾਘਾਪੁਰਾਣਾ, 2 ਦਸੰਬਰ (ਗੁਰਮੀਤ ਸਿੰਘ ਮਾਣੂੰਕੇ)- ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਨੂੰ ਪਾਰਟੀ 'ਚ ਬਾਹਰ ਕੱਢ ਕੇ ਪਾਰਟੀ ਹਾਈਕਮਾਂਡ ਨੇ ਵੱਡੀ ਭੁੱਲ ਕੀਤੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਫੂਲੇਵਾਲਾ ਵਿਖੇ ਟਕਸਾਲੀ ਕਾਂਗਰਸੀ ਆਗੂ ਨੇ ਵਿਸ਼ੇਸ਼ ...

ਪੂਰੀ ਖ਼ਬਰ »

ਕੈਂਬਰਿਜ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਕਲਾ ਮੁਕਾਬਲੇ 'ਚ ਤੀਸਰੇ ਸਥਾਨ 'ਤੇ ਰਹੀ

ਮੋਗਾ, 2 ਦਸੰਬਰ (ਸੁਰਿੰਦਰਪਾਲ ਸਿੰਘ)- ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ, ਪ੍ਰੈਜ਼ੀਡੈਂਟ ਕੁਲਦੀਪ ਸਿੰਘ ਸਹਿਗਲ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਸਕੂਲ ਦੇ ਵਿਦਿਆਰਥੀਆਂ ਨੇ ਦਸਮੇਸ਼ ਵੈਲਫੇਅਰ ਸੁਸਾਇਟੀ ਵਲੋਂ ਕਰਵਾਏ ਗਏ ਕਲਾ ...

ਪੂਰੀ ਖ਼ਬਰ »

ਬਲੂਮਿੰਗ ਬਡਜ਼ ਸਕੂਲ 'ਚ 'ਗ਼ੁਲਾਮੀ ਦੇ ਖ਼ਾਤਮੇ ਲਈ ਅੰਤਰਰਾਸ਼ਟਰੀ ਦਿਵਸ' ਮੌਕੇ ਵਿਸ਼ੇਸ਼ ਚਰਚਾ

ਮੋਗਾ, 2 ਦਸੰਬਰ (ਸੁਰਿੰਦਰਪਾਲ ਸਿੰਘ)- ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ ਅੱਜ ਗ਼ੁਲਾਮੀ ਦੇ ਖ਼ਾਤਮੇ ਲਈ ਅੰਤਰ-ਰਾਸ਼ਟਰੀ ...

ਪੂਰੀ ਖ਼ਬਰ »

ਕਿਡਜ਼ੀ ਸਕੂਲ ਮਾਣੂੰਕੇ ਦੇ ਸਟਾਫ਼ ਮੈਂਬਰਾਂ ਵਲੋਂ ਇਕ ਰੋਜ਼ਾ ਵਰਕਸ਼ਾਪ

ਬਾਘਾਪੁਰਾਣਾ, 2 ਦਸੰਬਰ (ਗੁਰਮੀਤ ਸਿੰਘ ਮਾਣੂੰਕੇ)- ਪੰਜਾਬ ਪ੍ਰਸਿੱਧ ਜੀ ਲਰਨ ਵਿੱਦਿਅਕ ਸੰਸਥਾ ਵਲੋਂ ਐਲ ਬੀ ਕਾਨਵੈਂਟ ਸਕੂਲ ਮਾਣੂੰਕੇ 'ਚ ਚਲਾਏ ਜਾ ਰਹੇ ਕਿਡਜ਼ੀ ਸਕੂਲ ਮਾਣੂੰਕੇ ਦੇ ਸਟਾਫ਼ ਮੈਂਬਰਾਂ ਦੀ ਇਕ ਰੋਜ਼ਾ ਵਰਕਸ਼ਾਪ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX