ਨਵਾਂਸ਼ਹਿਰ, 3 ਦਸੰਬਰ (ਗੁਰਬਖਸ਼ ਸਿੰਘ ਮਹੇ)- ਡਾ. ਇੰਦਰਜੀਤ ਸੰਚਾਲਿਕਾ ਭਗਤ ਪੂਰਨ ਸਿੰਘ ਪਿੰਗਲਵਾੜਾ ਸ੍ਰੀ ਅੰਮਿ੍ਤਸਰ ਅਤੇ ਵਿਸ਼ਵ-ਪੱਧਰੀ ਕਲਮ ਨਵੀਸ ਸ੍ਰੀ ਅਸ਼ੋਕ ਭੌਰਾ ਸਥਾਨਕ ਬੀ.ਡੀ.ਸੀ. ਬਲੱਡ ਸੈਂਟਰ ਵਿਖੇ ਸਮਾਜ ਸੇਵੀਆਂ ਦੇ ਰੂਬਰੂ ਹੋਏ | ਸ੍ਰੀ ਐਸ.ਕੇ.ਸਰੀਨ, ਜੇ.ਐਸ. ਗਿੱਦਾ ਤੇ ਪੀ.ਆਰ. ਕਾਲੀਆ ਨੇ ਵਿਸ਼ੇਸ਼ ਮਹਿਮਾਨਾਂ ਨੂੰ ਸੰਸਥਾ ਵਲੋਂ ਜੀ ਆਇਆਂ ਆਖਿਆ | ਡਾ. ਇੰਦਰਜੀਤ ਕੌਰ ਨੇ ਸਮਾਜ ਸੇਵੀਆਂ ਦੀ ਇਤਿਹਾਸਕ ਉਦਾਹਰਨਾਂ ਦੇ ਕੇ ਦੱਸਿਆ ਕਿ ਸਮਾਂ ਆਉਂਦਾ ਹੈ ਜਦ ਸਮਾਜ ਸੇਵਾ ਦੇ ਵਿਰੋਧੀ ਵੀ ਇਸ ਮਹਾਨ ਮਾਰਗ ਨੂੰ ਸਲਾਮ ਕਰਨ ਲੱਗ ਜਾਂਦੇ ਹਨ | ਉਨ੍ਹਾਂ ਨੇ ਪਿੰਗਲਵਾੜੇ ਵਿਚ ਆਉਂਦੇ ਲੋੜਵੰਦਾਂ ਦੀ ਨਿਰੰਤਰ ਸੇਵਾ ਬਾਰੇ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਨੇ ਭਗਤ ਪੂਰਨ ਸਿੰਘ ਜੀ ਦੇ ਪੜ੍ਹਨ ਤੇ ਲਿਖਣ ਸ਼ੌਕ ਬਾਰੇ ਦਿਲਚਸਪ ਮੁਹਾਰਤ ਦਾ ਜ਼ਿਕਰ ਕੀਤਾ | ਉਨ੍ਹਾਂ ਪਿੰਗਲਵਾੜਾ ਤੋਂ ਲਿਆਂਦਾ ਸਾਹਿਤ ਵੀ ਹਾਜ਼ਰੀਨ ਵਿਚ ਤਕਸੀਮ ਕੀਤਾ | ਅਸ਼ੋਕ ਭੌਰਾ ਨੇ ਆਪਣੇ ਚਾਲ੍ਹੀ ਸਾਲ ਦੇ ਸਾਹਿੱਤਿਕ ਸਫ਼ਰ ਤਜ਼ਰਬੇ ਦੀ ਸਾਂਝ ਪਾਉਂਦਿਆਂ ਦੱਸਿਆ ਕਿ ਜ਼ਿੰਦਗੀ ਦੇ ਕੁਝ ਉਸਾਰੂ ਉਦੇਸ਼ ਜ਼ਰੂਰੀ ਹਨ ਜਿਨ੍ਹਾਂ ਦੀ ਪ੍ਰਾਪਤੀ ਲਈ ਆਪਣੀਆਂ ਨੀਂਦਾਂ ਵਾਰ ਕੇ ਅੱਗੇ ਵਧਣਾ ਪੈਂਦਾ ਹੈ | ਸ੍ਰੀ ਭੌਰਾ ਨੇ ਪੰਜਾਬੀਆਂ ਦੇ ਮਿਹਨਤ ਕਰਨ ਉਪਰੰਤ ਸਥਾਪਿਤ ਹੋਣ ਦੇ ਸੁਭਾਅ ਦੀ ਪ੍ਰਸੰਸਾ ਕੀਤੀ | ਸ੍ਰੀ ਭੌਰਾ ਨੇ ਜ਼ਿਲੇ੍ਹ ਵਿਚ ਸਮਾਜ ਸੇਵੀ ਸੰਸਥਾਵਾਂ ਦੇ ਕਾਰਜਾਂ ਬਾਰੇ ਲਗਾਤਾਰ ਜਾਣਕਾਰੀ ਰੱਖੇ ਜਾਣ ਬਾਰੇ ਦੱਸਿਆ ਤੇ ਊਰਜਾ ਨਾਲ੍ਹ ਵਧਦੇ ਰਹਿਣ ਦੀ ਅਪੀਲ ਕੀਤੀ | ਉਪਰੰਤ ਡਾ: ਅਜੇ ਬੱਗਾ ਬੀ.ਟੀ.ਓ. ਨੇ ਵਿਸ਼ੇਸ਼ ਮਹਿਮਾਨਾਂ ਨੂੰ 'ਸਮੁੱਚੇ ਖ਼ੂਨਦਾਨ' ਅਤੇ 'ਸੈੱਲ ਸੈਪਾਰੇਟਰ ਯੂਨਿਟ' ਸੇਵਾ ਵਾਰੇ ਤਕਨੀਕੀ ਜਾਣਕਾਰੀ ਦਿੱਤੀ | ਇਸ ਮੌਕੇ ਨਰਿੰਦਰ ਸਿੰਘ ਭਾਰਟਾ, ਹਰਪ੍ਰਭਮਹਿਲ ਸਿੰਘ, ਹਰਬੰਸ ਕੌਰ, ਸੁਰਜੀਤ ਕੌਰ ਡੁਲਕੂ, ਰਾਜਿੰਦਰ ਕੌਰ ਗਿੱਦਾ, ਜੋਗਾ ਸਿੰਘ ਸਾਧੜਾ, ਦੇਸ ਰਾਜ ਬਾਲੀ, ਗੁਰਮੀਤ ਰਾਏ, ਵਰਿੰਦਰ ਭੌਰਾ, ਪ੍ਰਵੇਸ਼ ਕੁਮਾਰ, ਰਾਜਵਿੰਦਰ ਸਿੰਘ, ਮਨਮੀਤ ਸਿੰਘ ਡੁਲਕੂ, ਕਰਨਵੀਰ ਸਿੰਘ, ਸੰਗਤ ਸਿੰਘ ਮੈਨੇਜਰ ਮਨਮੀਤ ਸਿੰਘ, ਟੈਕਨੀਕਲ ਸੁਪਰਿਨਟੈਂਡੈਂਟ ਲਤਾ ਨੇਗੀ ਅਤੇ ਬੀ.ਡੀ.ਸੀ. ਸਟਾਫ ਹਾਜ਼ਰ ਸੀ | ਬੀ.ਡੀ.ਸੀ. ਅਤੇ ਉਪਕਾਰ ਸੁਸਾਇਟੀ ਵਲੋਂ ਡਾ.ਇੰਦਰਜੀਤ ਕੌਰ ਤੇ ਅਸ਼ੋਕ ਭੌਰਾ ਨੂੰ ਦੁਸ਼ਾਲੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ |
ਬਲਾਚੌਰ, 3 ਦਸੰਬਰ (ਸ਼ਾਮ ਸੁੰਦਰ ਮੀਲੂ)- ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਵਿੰਦਰ ਮਾਨ ਦੀ ਅਗਵਾਈ ਹੇਠ ਦਿਵਿਆਂਗ ਵਿਅਕਤੀਆਂ ਦੇ ਦਿਵਿਆਂਗਤਾ ਸਰਟੀਫਿਕੇਟ ਅਤੇ ਵਿਲੱਖਣ ਪਹਿਚਾਣ ਪੱਤਰ ...
ਮੁਕੰਦਪੁਰ, 3 ਦਸੰਬਰ (ਅਮਰੀਕ ਸਿੰਘ ਢੀਂਡਸਾ) - ਪੰਜਾਬ ਪੁਲਿਸ ਵਲੋਂ ਨਸ਼ਿਆਂ 'ਤੇ ਲਗਾਮ ਪਾਉਣ ਲਈ ਚਲਾਈ ਮੁਹਿੰਮ ਤਹਿਤ ਥਾਣਾ ਮੁਕੰਦਪੁਰ ਇੰਚਾਰਜ ਇੰਸਪੈਕਟਰ ਰਘਵੀਰ ਸਿੰਘ ਦੀ ਅਗਵਾਈ ਵਿਚ ਨਸ਼ੇ ਦੀ ਤਸਕਰੀ ਅਤੇ ਸਮਾਜ ਵਿਰੋਧੀ ਅਨਸਰਾਂ 'ਤੇ ਕਰੜੀ ਨਜ਼ਰ ਰੱਖੀ ਜਾ ...
ਬਲਾਚੌਰ, 3 ਦਸੰਬਰ (ਸ਼ਾਮ ਸੁੰਦਰ ਮੀਲੂ)- ਡੀ.ਆਈ.ਈ.ਡੀ. ਮੱਦ ਅਧੀਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਦਿਵਿਆਂਗ ਬੱਚਿਆਂ ਵਲੋਂ ਬੀ.ਏ.ਵੀ. ਸ.ਸ.ਸ ਬਲਾਚੌਰ-1 ਵਿਖੇ ਵਿਸ਼ਵ ਵਿਕਲਾਂਗਤਾ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ | ਸਪੈਸ਼ਲ ਬੱਚਿਆਂ ਵਲੋਂ ਫੈਂਸੀ ਡਰੈੱਸ ...
ਜਾਡਲਾ, 3 ਦਸੰਬਰ (ਬੱਲੀ)- ਲਾਗਲੇ ਪਿੰਡ ਕਿਸ਼ਨਪੁਰਾ ਦੇ ਸੰਤ ਸੇਵਕ ਜਥਾ, ਪ੍ਰਵਾਸੀ ਭਾਰਤੀਆਂ ਅਤੇ ਪਿੰਡ ਵਾਸੀਆਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਅਤੇ ਸੱਚ ਖੰਡ ਵਾਸੀ ਬਾਬਾ ਬ੍ਰਹਮਾ ਨੰਦ ਜੀ ਦੀ 107ਵੀਂ ...
ਔੜ/ਝਿੰਗੜਾਂ, 3 ਦਸੰਬਰ (ਕੁਲਦੀਪ ਸਿੰਘ ਝਿੰਗੜ)- ਸਮਾਜਿਕ ਸਾਂਝ ਸੰਸਥਾ ਬੰਗਾ ਵਲੋਂ ਖ਼ਾਲਸਾ ਪਬਲਿਕ ਸਕੂਲ ਔੜ ਵਿਖੇ ਆਮ ਗਿਆਨ ਦੀ ਪ੍ਰੀਖਿਆ ਕਰਵਾਈ | ਇਸ ਪ੍ਰੀਖਿਆ ਵਿਚ ਇਸ ਸਕੂਲ ਦੀਆਂ ਵੱਖ-ਵੱਖ ਜਮਾਤਾਂ ਦੀਆਂ 25 ਵਿਦਿਆਰਥਣਾਂ ਨੇ ਭਾਗ ਲਿਆ | ਇਨ੍ਹਾਂ 'ਚੋਂ ...
ਸੰਧਵਾਂ, 3 ਦਸੰਬਰ (ਪ੍ਰੇਮੀ ਸੰਧਵਾਂ) - ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਸੇਵਾਵਾਂ ਨਿਭਾ ਰਹੇ ਲੈਕ. ਰਣਜੋਧ ਸਿੰਘ ਮਾਨ ਤੇ ਕਮਲਜੀਤ ਕੌਰ ਮਾਨ ਵਾਸੀ ਮੁੱਖੋਮਜਾਰਾ ਦੇ ਘਰ ਧੀ ਦੇ ਜਨਮ ਲੈਣ ਦੀ ਖੁਸ਼ੀ 'ਚ ਪਿ੍ੰ. ਜਸਵਿੰਦਰ ਕੌਰ ...
ਸੜੋਆ, 3 ਦਸੰਬਰ (ਨਾਨੋਵਾਲੀਆ)- ਸਿੱਖਿਆ ਵਿਭਾਗ ਵਲੋਂ ਜਾਰੀ ਹਦਾਇਤਾਂ ਅਨੁਸਾਰ ਸਰਕਾਰੀ ਸੈਕੰਡਰੀ ਸਕੂਲ ਸੜੋਆ ਵਿਖੇ ਵਿਸ਼ਵ ਏਡਜ਼ ਦਿਵਸ ਸਬੰਧੀ ਸੈਮੀਨਾਰ ਕਰਵਾਇਆ | ਇਸ ਮੌਕੇ ਰਘਵੀਰ ਸਿੰਘ ਮੁੱਖ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਕੁੱਕੜ ਮਜਾਰਾ ...
ਮਜਾਰੀ/ਸਾਹਿਬਾ, 3 ਦਸੰਬਰ (ਨਿਰਮਲਜੀਤ ਸਿੰਘ ਚਾਹਲ)- ਜ਼ਿਲ੍ਹਾ ਟ੍ਰੈਫਿਕ ਐਜੂਕੇਸ਼ਨ ਸੈੱਲ ਨਵਾਂਸ਼ਹਿਰ ਵਲੋਂ ਗੁਰੂ ਨਾਨਕ ਬੱਬਰ ਅਕਾਲੀ ਯਾਦਗਾਰੀ ਕਾਲਜ (ਲੜਕੀਆਂ) ਮਜਾਰੀ ਵਿਖੇ ਸੈਮੀਨਾਰ ਲਗਾਇਆ ਗਿਆ | ਇਸ ਮੌਕੇ ਇੰਚਾਰਜ ਪ੍ਰਵੀਨ ਕੁਮਾਰ ਏ.ਐੱਸ.ਆਈ. ਨੇ ...
ਬੰਗਾ, 3 ਨਵੰਬਰ (ਕਰਮ ਲਧਾਣਾ)- ਬਾਬਾ ਗੋਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੰਗਾ ਵਿਖੇ ਵਰਲਡ ਏਡਜ਼ ਦਿਵਸ 'ਤੇ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਸਿਵਲ ਹਸਪਤਾਲ ਬੰਗਾ ਦੇ ਐਮ.ਓ. ਡਾ. ਬਲਕਾਰ ਸਿੰਘ ਕਜਲਾ ਨਾਲ ਰੁ-ਬ-ਰੂ ਕਰਵਾਇਆ ਗਿਆ | ਜਿਸ ਵਿਚ ...
ਕਾਠਗੜ੍ਹ, 3 ਦਸੰਬਰ (ਬਲਦੇਵ ਸਿੰਘ ਪਨੇਸਰ)- ਬੀ.ਐੱਸ.ਐਨ.ਐਲ. ਮਹਿਕਮੇ ਵਲੋਂ ਪਿੰਡਾਂ ਬਨਾਂ, ਟੌਂਸਾ, ਫ਼ਤਿਹਪੁਰ, ਰਾਏਪੁਰ ਅਤੇ ਮਾਜਰਾ ਜੱਟਾਂ ਦੇ ਨਾਲ ਲੱਗਦੇ ਪੇਂਡੂ ਖੇਤਰ ਦੇ ਕੁਝ ਇਲਾਕਿਆਂ ਵਿਚ ਹਾਈ ਸਪੀਡ ਇੰਟਰਨੈੱਟ ਸੇਵਾ ਲੈਣ ਲਈ ਸਕਿਉਰਿਟੀ ਅਤੇ ਕੋਈ ਹੋਰ ਖ਼ਰਚ ...
ਪੋਜੇਵਾਲ ਸਰਾਂ, 3 ਦਸੰਬਰ (ਨਵਾਂਗਰਾਈਾ)-ਪਿੰਡ ਚਾਂਦਪੁਰ ਰੁੜਕੀ ਦੇ ਕੈਨੇਡਾ ਰਹਿੰਦੇ ਨੌਜਵਾਨਾਂ ਵਲੋਂ ਭੇਜੀਆਂ ਵਰਦੀਆਂ ਦੀ ਵੰਡ ਸਰਕਾਰੀ ਪ੍ਰਾਇਮਰੀ ਸਕੂਲ ਚਾਂਦਪੁਰ ਰੁੜਕੀ ਵਿਖੇ ਇਕ ਸਮਾਗਮ ਕਰਕੇ ਬੱਚਿਆ ਨੂੰ ਦਿੱਤੀਆਂ ਗਈਆਂ | ਇਸ ਮੌਕੇ ਨਰਿੰਦਰ ਕੁਮਾਰ ਮੀਲੂ ...
ਬਹਿਰਾਮ, 3 ਦਸੰਬਰ (ਨਛੱਤਰ ਸਿੰਘ ਬਹਿਰਾਮ) - ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ 'ਚ ਵੱਖ-ਵੱਖ ਖੇਤਰਾਂ ਵਿਚ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਤੋਂ ਬਾਅਦ 'ਆਪ' ਦੀ ਸੀਨੀਅਰ ਮਹਿਲਾ ਆਗੂ ਹਰਜੋਤ ਕੌਰ ਲੋਹਟੀਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਾਰਤੀ ...
ਨਵਾਂਸ਼ਹਿਰ, 3 ਦਸੰਬਰ (ਗੁਰਬਖਸ਼ ਸਿੰਘ ਮਹੇ)- ਲੋਕ ਸੰਘਰਸ਼ ਮੰਚ ਨੇ ਸੰਗਰੂਰ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਕੋਠੀ ਅੱਗੇ ਖੇਤ ਮਜ਼ਦੂਰਾਂ ਉੱਤੇ ਕੀਤੇ ਗਏ ਪੁਲਿਸ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ | ਮੰਚ ਦੇ ਆਗੂਆਂ ਜਸਬੀਰ ਦੀਪ, ...
ਘੁੰਮਣਾਂ, 3 ਦਸੰਬਰ (ਮਹਿੰਦਰਪਾਲ ਸਿੰਘ) - ਸਿੱਖ ਕੌਮ ਦੇਸ਼ ਦੇ ਹਰ ਦੁੱਖ ਤਕਲੀਫ ਸਮੇਂ ਅੱਗੇ ਆਉਂਦੀ ਹੈ | ਚਾਹੇ ਕੁਦਰਤੀ ਆਫਤਾਂ ਹੋਣ ਜਾਂ ਲੋੜਵੰਦਾਂ ਦੀ ਮਦਦ | ਪਰ ਸਰਕਾਰਾਂ ਸਿੱਖ ਕੌਮ ਨਾਲ ਨਫ਼ਰਤ ਭਰਿਆ ਵਤੀਰਾ ਕਰ ਰਹੀਆਂ ਹਨ | ਇਹ ਵਿਚਾਰ ਢਾਡੀ ਅਮਰਜੀਤ ਸਿੰਘ ...
ਕਟਾਰੀਆਂ 3 ਦਸੰਬਰ (ਨਵਜੋਤ ਸਿੰਘ ਜੱਖੂ) - 'ਆਪ' ਦੇ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਸਤਨਾਮ ਸਿੰਘ ਜਲਾਲਪੁਰ ਨੇ ਵਡੋਦਰਾ ਅਕੋਟਾ ਵਿਧਾਨ ਸਭਾ (ਗੁਜਰਾਤ) 'ਚ ਪਾਰਟੀ ਉਮੀਦਵਾਰ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਦੇ ਸਤਾਏ ...
ਸੰਧਵਾਂ, 3 ਦਸੰਬਰ (ਪ੍ਰੇਮੀ ਸੰਧਵਾਂ) - ਡਾ. ਅੰਬੇਡਕਰ ਬੁਧਿਸਟ ਰਿਸੋਰਸ ਸੈਂਟਰ ਸੂੰਢ ਵਿਖੇ ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ ਦੀ ਮੀਟਿੰਗ ਸਵੇਰੇ 9 ਵਜੇ ਪ੍ਰਧਾਨ ਐਡੋਵੋਕੇਟ ਕੁਲਦੀਪ ਭੱਟੀ ਫਗਵਾੜਾ ਦੀ ਪ੍ਰਧਾਨਗੀ ਹੇਠ 4 ਦਸੰਬਰ ਨੂੰ ਕੀਤੀ ਜਾ ਰਹੀ ਹੈ | ਇਸ ...
ਔੜ/ਝਿੰਗੜਾਂ, 3 ਦਸੰਬਰ, (ਕੁਲਦੀਪ ਸਿੰਘ ਝਿੰਗੜ)- ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਝਿੰਗੜਾਂ ਵਿਖੇ ਵਿਸ਼ਵ ਏਡਜ਼ ਦਿਵਸ ਨੂੰ ਮੁੱਖ ਰੱਖਦਿਆਂ ਬੱਚਿਆਂ ਦੇ ਭਾਸ਼ਨ ਅਤੇ ਚਿੱਤਰ ਕਲਾ ਮੁਕਾਬਲੇ ਪਿ੍ੰਸੀਪਲ ਦਾਮਿਨੀ ਸ਼ਰਮਾ ਦੀ ਅਗਵਾਈ ਹੇਠ ਕਰਵਾਏ ਗਏ | ਇਨ੍ਹਾਂ ...
ਬੰਗਾ, 3 ਦਸੰਬਰ (ਜਸਬੀਰ ਸਿੰਘ ਨੂਰਪੁਰ) - ਸ਼੍ਰੋਮਣੀ ਭਗਤ ਧੰਨਾ ਚੈਰੀਟੇਬਲ ਹਸਪਤਾਲ ਨੂਰਪੁਰ ਵਿਖੇ ਗਿਆਨੀ ਕੁਲਦੀਪ ਸਿੰਘ ਸਾਬਕਾ ਪ੍ਰਧਾਨ ਹਸਪਤਾਲ ਕਮੇਟੀ ਦੀ ਯਾਦ 'ਚ ਉਨ੍ਹਾਂ ਦੀ ਬੇਟੀ ਕਿਰਨਜੀਤ ਕੌਰ ਪਤਨੀ ਗੁਰਦੀਪ ਸਿੰਘ ਖਾਨਪੁਰ ਵਲੋਂ ਹਾਲ ਬਣਾਇਆ ਜਾ ਰਿਹਾ ਹੈ ...
ਸੜੋਆ, 3 ਦਸੰਬਰ (ਨਾਨੋਵਾਲੀਆ)- ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਪੰਜਾਬ ਵਲੋਂ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਆਨ ਲਾਈਨ ਮੈਗਾ ਓਲੰਪੀਅਨ-2022 ਮੁਕਾਬਲੇ ਕਰਵਾਏ ਗਏ | ਜਿਸ ਵਿਚ ਨਿਊ ਆਦਰਸ਼ ਸੈਕੰਡਰੀ ਸਕੂਲ ਸੜੋਆ ਦੇ ਵੱਖ-ਵੱਖ ...
ਪੋਜੇਵਾਲ ਸਰਾਂ, 3 ਦਸੰਬਰ (ਨਵਾਂਗਰਾਈਾ)- ਟੈਕਸੀ ਸਟੈਂਡ ਪੋਜੇਵਾਲ ਵਿਖੇ ਅੱਜ ਸਾਂਝ ਕੇਂਦਰ ਇੰਚਾਰਜ ਏ.ਐੱਸ.ਆਈ. ਅਵਤਾਰ ਸਿੰਘ ਦੀ ਅਗਵਾਈ ਵਿਚ ਪੁਲਿਸ ਹੈਲਪ ਲਾਈਨ ਸਬੰਧੀ ਤੇ ਟ੍ਰੈਫ਼ਿਕ ਨਿਯਮਾਂ ਸਬੰਧੀ ਸੈਮੀਨਾਰ ਲਗਾਇਆ | ਇਸ ਦੌਰਾਨ ਏ.ਐੱਸ.ਆਈ. ਅਵਤਾਰ ਸਿੰਘ ਨੇ ...
ਭੱਦੀ, 3 ਦਸੰਬਰ (ਨਰੇਸ਼ ਧੌਲ)- ਪੀ.ਆਈ.ਐੱਸ. ਮੁਹਾਲੀ ਵਲੋਂ ਖੇਡਦੇ ਹੋਏ ਪੰਜਾਬ ਸਕੂਲ ਸੂਬਾ ਪੱਧਰੀ ਵਾਲੀਬਾਲ ਅੰਡਰ 14 ਟੀਮ ਦੇ ਖਿਡਾਰੀ ਸੂਰਜ ਚੇਚੀ ਪਿੰਡ ਉਧਨਵਾਲ ਨੇ ਅੱਵਲ ਦਰਜੇ ਦਾ ਪ੍ਰਦਰਸ਼ਨ ਕਰਦਿਆਂ ਹੋਇਆਂ ਸੋਨ ਤਗਮਾ ਜਿੱਤ ਕੇ ਮਿਸਾਲ ਕਾਇਮ ਕੀਤੀ | ਸੂਰਜ ਚੇਚੀ ...
ਸੜੋਆ, 3 ਦਸੰਬਰ (ਨਾਨੋਵਾਲੀਆ)- ਰਿਹਾਇਸ਼ੀ ਘਰਾਂ, ਦਫ਼ਤਰਾਂ ਅਤੇ ਵਿੱਦਿਅਕ ਅਦਾਰਿਆਂ ਦੇ ਆਸ-ਪਾਸ ਨਿੱਤ ਦਿਨ ਲਗਾਏ ਜਾ ਰਹੇ ਕੂੜੇ-ਕਰਕਟ ਦੇ ਢੇਰ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ, ਜਿਸ ਵੱਲ ਸਾਨੂੰ ਸਾਰਿਆਂ ਨੂੰ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ | ਬਲਾਕ ...
ਗੜ੍ਹਸ਼ੰਕਰ 3 ਦਸੰਬਰ (ਧਾਲੀਵਾਲ)- ਅਰੋੜਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨਲ ਕੰਸਲਟੈਂਟਸ ਨਵਾਂਸ਼ਹਿਰ/ਗੜ੍ਹਸ਼ੰਕਰ ਦੇ ਰਿਜ਼ਨਲ ਡਾਇਰੈਕਟਰ ਕੰਵਰਪ੍ਰੀਤ ਸਿੰਘ ਅਰੋੜਾ ਨੇ ਦੱਸਿਆ ਕਿ ਅਰੋੜਾ ਇਮੀਗ੍ਰੇਸ਼ਨ ਨੇ ਇਮੀਗ੍ਰੇਸ਼ਨ ਦੇ ਖੇਤਰ 'ਚ 26 ਸਾਲਾਂ ਦਾ ਇਤਿਹਾਸਕ ਸਫ਼ਰ ...
ਨਵਾਂਸ਼ਹਿਰ, 3 ਦਸੰਬਰ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਪੁਲਿਸ ਮੁਖੀ ਸ਼ਹੀਦ ਭਗਤ ਸਿੰਘ ਨਗਰ ਸ੍ਰੀ ਭਾਗੀਰਥ ਸਿੰਘ ਮੀਨਾ ਵਲੋਂ ਨਸ਼ਾ ਤਸਕਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਐਂਟੀ ਨਾਰਕੋਟਿਕ ਸੈੱਲ ਨਵਾਂਸ਼ਹਿਰ ਦੀ ਪੁਲਿਸ ਵਲੋਂ 2 ਕਥਿਤ ਦੋਸ਼ੀਆਂ ਨੂੰ 13 ਗ੍ਰਾਮ ...
ਨਵਾਂਸ਼ਹਿਰ, 3 ਦਸੰਬਰ (ਗੁਰਬਖਸ਼ ਸਿੰਘ ਮਹੇ)- ਅੱਜ ਮੇਜਰ ਮਨਦੀਪ ਸਿੰਘ ਵੈੱਲਫੇਅਰ ਸੁਸਾਇਟੀ (ਰਜਿ.) ਨਵਾਂਸ਼ਹਿਰ ਵਲੋਂ ਸਥਾਨਕ ਡਾ. ਅੰਬੇਡਕਰ ਭਵਨ ਵਿਖੇ ਮੇਜਰ ਮਨਦੀਪ ਸਿੰਘ ਦੀ ਯਾਦ ਵਿਚ ਸਕੂਲੀ ਬੱਚਿਆਂ ਦੇ ਟ੍ਰੈਫ਼ਿਕ ਸਬੰਧੀ ਕੁਇਜ਼ ਮੁਕਾਬਲੇ ਕਰਵਾਏ ਗਏ ਜਿਸ ...
ਗੜ੍ਹਸ਼ੰਕਰ, 3 ਦਸੰਬਰ (ਧਾਲੀਵਾਲ)- ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਬੁੱਧ ਸਿੰਘ ਨਗਰ ਕੁੱਕੜ ਮਜਾਰਾ ਵਿਖੇ ਗੁਰੂ ਨਾਨਕ ਮਿਸ਼ਨ ਟਰੱਸਟ ਦੇ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਦੇ ਜਨਮ ਦਿਨ ਦੀ ਖੁਸ਼ੀ ਵਿਚ 5 ਦਸੰਬਰ ਦਿਨ ਸੋਮਵਾਰ ਨੂੰ ਸਵੇਰੇ 9 ਵਜੇ ਤੋਂ 2 ...
ਕੋਟਫ਼ਤੂਹੀ, 3 ਦਸੰਬਰ (ਅਟਵਾਲ)-ਸੋਸ਼ਲ ਵੈੱਲਫੇਅਰ ਸੁਸਾਇਟੀ ਦਿਹਾਣਾ ਵਲੋਂ ਦੋ ਲੋੜਵੰਦ ਸਕੂਲ ਜਾਣ ਲਈ ਸੁਸਾਇਟੀ ਦੇ ਮੈਂਬਰਾਂ ਵੱਲੋਂ ਦੋ ਲੜਕੀਆਂ ਨੂੰ ਸਾਈਕਲ ਦਿੱਤੇ¢ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਸੁਸਾਇਟੀ ਪਿਛਲੇ ਲੰਮੇ ਸਮੇਂ ਤੋਂ ਲੋੜਵੰਦਾਂ ਦੀ ...
ਰਾਮਗੜ੍ਹ ਸੀਕਰੀ, 3 ਦਸੰਬਰ (ਕਟੋਚ)- ਬਲਾਕ ਤਲਵਾੜਾ ਅਧੀਨ ਗ੍ਰਾਮ ਪੰਚਾਇਤ ਪੋਹਾਰੀ ਦੇ ਸਰਪੰਚ ਪ੍ਰਕਾਸ਼ ਚੰਦ ਨੂੰ ਉਨ੍ਹਾਂ ਦੇ ਘਰ ਪਹੁੰਚ ਕੇ ਵਿਧਾਇਕ ਐਡ. ਕਰਮਬੀਰ ਸਿੰਘ ਘੁੰਮਣ ਵਲੋਂ 2.50 ਲੱਖ ਰੁਪਏ ਦਾ ਚੈੱਕ ਸੌਂਪਿਆ | ਉਕਤ ਰਾਸ਼ੀ ਪੰਚਾਇਤ ਨੂੰ ਪਿੰਡ ਵਿਚ ...
ਹੁਸ਼ਿਆਰਪੁਰ, 3 ਦਸੰਬਰ (ਬਲਜਿੰਦਰਪਾਲ ਸਿੰਘ)-ਦਿਲਬਾਗ ਸਿੰਘ ਜੌਹਲ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਬਣਨ ਤੇ ਅਮਿਤ ਕੋਹਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਬਣਨ 'ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਵਲੋਂ ਪ੍ਰਧਾਨ ਐਡਵੋਕੇਟ ਗੁਰਬੀਰ ਸਿੰਘ ਰੈਹਲ ਦੀ ...
ਬੁੱਲ੍ਹੋਵਾਲ 3 ਦਸੰਬਰ (ਲੁਗਾਣਾ)-ਸਿੱਖਿਆ ਵਿਭਾਗ 'ਚ ਬਤੌਰ ਮੁੱਖ ਅਧਿਆਪਕ ਸੇਵਾਵਾਂ ਨਿਭਾਉਣ ਵਾਲੇ ਤੇ ਸਿੱਖਿਆ ਦੇ ਖੇਤਰ 'ਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਅਧਿਆਪਕ ਚੰਦਰਮੋਹਣ ਸਿੰਘ ਦਾਲਮਵਾਲ ਜੋ ਬੀਤੇ ਦਿਨੀਂ ਸੜਕ ਹਾਦਸੇ 'ਚ ਗੰਭੀਰ ਜ਼ਖ਼ਮੀ ਹੋ ਗਏ ਸਨ ਆਪਣੀ ...
ਹੁਸ਼ਿਆਰਪੁਰ, 3 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਡਾਇਰੈਕਟਰ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਅੰਤਰਰਾਸ਼ਟਰੀ ਦਿਵਿਆਂਗਤਾ ਦਿਵਸ ਦਾ ਜ਼ਿਲ੍ਹਾ ਪੱਧਰੀ ਸਮਾਗਮ ਫੂਡ ਕਰਾਫ਼ਟ ਇੰਸਟੀਚਿਊਟ ...
ਮੁਕੇਰੀਆਂ, 3 ਦਸੰਬਰ (ਰਾਮਗੜ੍ਹੀਆ)- ਵਿਕਟੋਰੀਆ ਇੰਟਰਨੈਸ਼ਨਲ ਸਕੂਲ ਵਿਚ ਬੜੇ ਹੀ ਸ਼ਾਨਦਾਰ ਤਰੀਕੇ ਦੇ ਨਾਲ ਸਾਲਾਨਾ ਸਮਾਗਮ ਕਰਵਾਇਆ | ਇਸ ਵਿਚ ਪੰਜਾਬ ਦੇ ਡਿਪਟੀ ਸਪੀਕਰ ਸ੍ਰੀ ਜੈ ਕਿ੍ਸ਼ਨ ਸਿੰਘ ਰੋੜੀ ਚੀਫ਼ ਗੈੱਸਟ ਦੇ ਤੌਰ 'ਤੇ ਸ਼ਾਮਲ ਹੋਏ ਅਤੇ ਇਸ ਸਮਾਗਮ ਦੀ ...
ਮੁਕੇਰੀਆਂ, 3 ਦਸੰਬਰ (ਰਾਮਗੜ੍ਹੀਆ)- ਉੱਨਤ ਭਾਰਤ ਅਭਿਆਨ ਅਧੀਨ ਕਰਵਾਏ ਜਾ ਰਹੇ 'ਅੰਤਰਰਾਸ਼ਟਰੀ ਮਿਲਟ ਵਰਾ 2023' ਆਨਲਾਈਨ ਮੁਕਾਬਲਿਆਂ ਦੇ ਅੰਤਰਗਤ ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਾ ਮੁਕੇਰੀਆਂ ਨੇ ਪੰਜਾਬ ਭਰ ਵਿਚੋਂ ਤੀਸਰਾ ਸਥਾਨ ਹਾਸਿਲ ਕੀਤਾ | ਕਾਲਜ ਦੇ ...
ਨਵਾਂਸ਼ਹਿਰ, 3 ਦਸੰਬਰ (ਗੁਰਬਖਸ਼ ਸਿੰਘ ਮਹੇ)- ਹਲਕਾ ਨਵਾਂਸ਼ਹਿਰ ਦੇ ਵਿਧਾਇਕ ਡਾ. ਨਛੱਤਰ ਪਾਲ ਵਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ ਮੌਕੇ ਸੂਬੇ ਦੇ ਹਰੇਕ ਅਦਾਰੇ 'ਚ ਸਮਾਗਮ ਕਰਵਾਉਣ ਸਬੰਧੀ ਪੰਜਾਬ ਦੇ ਮੱੁਖ ਮੰਤਰੀ ਭਗਵੰਤ ਸਿੰਘ ...
ਬੰਗਾ, 3 ਦਸੰਬਰ (ਜਸਬੀਰ ਸਿੰਘ ਨੂਰਪੁਰ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੁਰੂ ਕੀਤੀ ਦਸਤਖ਼ਤੀ ਮੁਹਿੰਮ ਦਾ ਬੰਗਾ ਦੇ ਗੁਰਦੁਆਰਾ ਚਰਨ ਕੰਵਲ ਸਾਹਿਬ ਤੋਂ ਆਗਾਜ਼ ਕੀਤਾ ਗਿਆ | ਬੰਗਾ ਵਿਖੇ ਸ਼੍ਰੋਮਣੀ ਗੁਰਦੁਆਰਾ ...
ਬੰਗਾ, 3 ਦਸੰਬਰ (ਜਸਬੀਰ ਸਿੰਘ ਨੂਰਪੁਰ) - ਲਾਇਨਜ਼ ਕਲੱਬ ਮਹਿਮ ਵਲੋਂ ਪਿੰਡ ਖਟਕੜ ਖੁਰਦ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਪ੍ਰਧਾਨ ਅਮਿਤ ਕੁਮਾਰ ਸੂਰੀ ਦੀ ਅਗਵਾਈ 'ਚ ਸਹਾਇਤਾ ਵੰਡ ਸਮਾਗਮ ਕਰਵਾਇਆ | ਇਹ ਸਮਾਗਮ ਜੋਗਾ ਸਿੰਘ ਸ਼ੇਰਗਿੱਲ ਤੇ ਸੁਰਿੰਦਰ ਕੌਰ ...
ਔੜ, 3 ਦਸੰਬਰ (ਜਰਨੈਲ ਸਿੰਘ ਖੁਰਦ)- ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿਧਾਨ ਸਭਾ ਹਲਕਾ ਬੰਗਾ ਦੇ ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਪਹਿਲ ਦੇ ਆਧਾਰ 'ਤੇ ਖ਼ਰਚ ਕਰਨ ਦੀ ਵਿਆਪਕ ਯੋਜਨਾ ਉਲੀਕੀ ਹੈ ਤਾਂ ਜੋ ਪਿੰਡਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX