ਖੰਨਾ, 3 ਦਸੰਬਰ (ਹਰਜਿੰਦਰ ਸਿੰਘ ਲਾਲ)-ਭਾਰਤੀ ਜਨਤਾ ਪਾਰਟੀ ਹਾਈ ਕਮਾਂਡ ਵਲੋਂ ਪੰਜਾਬ ਅੰਦਰ ਬੀ.ਜੇ.ਪੀ. ਦੀ ਸਰਕਾਰ ਲਿਆਉਣ ਦੀ ਦਿਸ਼ਾ ਵਿਚ ਚੁੱਕੇ ਜਾ ਰਹੇ ਕਦਮਾਂ ਦੀ ਲੜੀ ਵਿਚ ਜਥੇਬੰਦਕ ਢਾਂਚੇ ਵਿਚ ਬਦਲਾਅ ਲਿਆਂਦਾ ਜਾ ਰਿਹਾ ਹੈ | ਅੱਜ ਪੰਜਾਬ ਬੀ.ਜੇ.ਪੀ. ਸੰਗਠਨ ਵਿਚ ਵੱਡਾ ਬਦਲਾਅ ਕਰਦੇ ਹੋਏ ਕੌਮੀ ਪ੍ਰਧਾਨ ਜੇ.ਪੀ. ਨੱਢਾ ਵਲੋਂ ਕਿਸਾਨ ਮੋਰਚਾ ਪੰਜਾਬ ਦੇ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਨੂੰ ਸੂਬਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ | ਚੀਮਾ ਦੀ ਨਿਯੁਕਤੀ ਦੀ ਖ਼ਬਰ ਫੈਲਦਿਆਂ ਹੀ ਖੰਨਾ, ਸਮਰਾਲਾ, ਮਾਛੀਵਾੜਾ, ਦੋਰਾਹਾ, ਪਾਇਲ, ਰਾੜਾ ਸਾਹਿਬ, ਮਲੌਦ ਦੇ ਭਾਜਪਾਈਆਂ ਵਿਚ ਖ਼ੁਸ਼ੀ ਦੀ ਲਹਿਰ ਫੈਲ ਗਈ | ਨਿਯੁਕਤੀ ਤੋਂ ਕੁੱਝ ਸਮੇਂ ਬਾਅਦ ਹੀ ਸ. ਚੀਮਾ ਅਜੀਤ ਦੇ ਖੰਨਾ ਉਪ ਦਫ਼ਤਰ ਵਿਚ ਪੱੁਜੇ, ਜਿੱਥੇ ਉਨ੍ਹਾਂ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਨਿਯੁਕਤੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ ਨੱਢਾ, ਸੰਗਠਨ ਮੰਤਰੀ ਬੀ.ਐੱਲ ਸੰਤੋਸ਼ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਧੰਨਵਾਦੀ ਹਨ | ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਵਿਚ ਹਰ ਵਰਗ ਦੇ ਲੋਕਾਂ ਲਈ ਕੰਮ ਕਰੇਗੀ ਅਤੇ ਪ੍ਰਧਾਨ ਮੰਤਰੀ ਦੇ ਸਭ ਦਾ ਵਿਕਾਸ, ਸਭ ਦਾ ਸਾਥ ਅਤੇ ਸਭ ਦਾ ਵਿਸ਼ਵਾਸ ਮੰਤਰ ਤੇ ਅਮਲ ਕਰਦਿਆਂ ਹੋਇਆਂ ਬੂਥ ਪੱਤਰ 'ਤੇ ਭਾਜਪਾ ਨੂੰ ਮਜ਼ਬੂਤ ਕੀਤਾ ਜਾਵੇਗਾ | ਇਸ ਮੌਕੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਹੀਰਾ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਵਧਾਈ ਦਿੱਤੀ | ਹੀਰਾ ਨੇ ਕਿਹਾ ਕਿ ਚੀਮਾ ਦੀ ਨਿਯੁਕਤੀ ਪੰਜਾਬ ਭਾਜਪਾ ਦੀ ਮਜ਼ਬੂਤੀ ਵਿਚ ਇਕ ਮੀਲ ਪੱਥਰ ਸਾਬਤ ਹੋਵੇਗੀ | ਪਹਿਲਾਂ ਵੀ ਚੀਮਾ ਨੇ ਹਰ ਅਹੁਦੇ 'ਤੇ ਸ਼ਾਨਦਾਰ ਕੰਮ ਕੀਤਾ ਹੈ | ਚੀਮਾ ਦੀ ਨਿਯੁਕਤੀ ਦਾ ਸਵਾਗਤ ਕਰਨ ਵਾਲਿਆਂ ਵਿਚ ਗੁਰਪ੍ਰੀਤ ਸਿੰਘ ਭੱਟੀ, ਇਕਬਾਲ ਸਿੰਘ ਚੰਨੀ, ਸ਼੍ਰੋਮਣੀ ਕਮੇਟੀ ਮੈਂਬਰ ਹਰਪਾਲ ਸਿੰਘ ਜੱਲ੍ਹਾ, ਸੰਜੀਵ ਧਮੀਜਾ, ਰਜਨੀਸ਼ ਬੇਦੀ, ਅਜੈ ਸੂਦ, ਰਮਰੀਸ਼ ਵਿਜ, ਕਮਲ ਕਪੂਰ, ਏਕਨੂਰ ਬਾਜਵਾ, ਪੂਜਾ ਸਾਹਨੇਵਾਲੀਆ, ਅਮਿਤ ਭਾਟੀਆ, ਲਿਲਿਬ ਨੰਦਾ ਆਦਿ ਸ਼ਾਮਿਲ ਹਨ |
ਚੀਮਾ ਨੂੰ ਪੰਜਾਬ ਭਾਜਪਾ ਦਾ ਜਨਰਲ ਸਕੱਤਰ ਬਣਾਏ ਜਾਣ 'ਤੇ ਮੰਡਲ ਦੋਰਾਹਾ 'ਚ ਖ਼ੁਸ਼ੀ ਦੀ ਲਹਿਰ
ਦੋਰਾਹਾ, (ਜਸਵੀਰ ਝੱਜ)-ਪਾਇਲ ਹਲਕੇ ਦਾ ਮਾਣ ਬਿਕਰਮਜੀਤ ਸਿੰਘ ਚੀਮਾ ਨੂੰ ਭਾਜਪਾ ਪੰਜਾਬ ਦੇ ਜਰਨਲ ਸਕੱਤਰ ਬਣਨ 'ਤੇ ਮੰਡਲ ਪ੍ਰਧਾਨ ਦੋਰਾਹਾ ਸੁਖਜੀਤ ਸਿੰਘ ਸੁੱਖਾ ਨੇ ਕਿਹਾ ਕਿ ਮੰਡਲ ਦੋਰਾਹਾ ਸਮੇਤ ਹਲਕਾ ਪਾਇਲ ਵਿਚ ਖ਼ੁਸ਼ੀ ਦੀ ਲਹਿਰ ਹੈ | ਇਸ ਸਮੇਂ ਮੰਡਲ ਪ੍ਰਧਾਨ ਸੁਖਜੀਤ ਸਿੰਘ ਸੁੱਖਾ ਸਮੇਤ ਸੁਨੀਲ ਦੱਤ, ਅਮਰਪ੍ਰਤਾਪ ਸਿੰਘ, ਹਰੀਸ਼ ਕੁਮਾਰ, ਦਿਨੇਸ਼ ਨਾਰਦ, ਸਾਰੇ ਮੀਤ ਪ੍ਰਧਾਨ, ਮਹਿੰਦਰ ਪਾਲ ਸੈਣੀ, ਪੰਕਜ ਅੰਗਰਿਸ਼, ਜਰਨਲ ਸਕੱਤਰ, ਸੀਨੀਅਰ ਆਗੂ ਨਰਿੰਦਰ ਰਾਜਗੜ੍ਹ, ਬਿੱਲਾ ਬੈਕਟਰ, ਬ੍ਰਜੇਸ਼ ਤਿਵਾੜੀ, ਰਾਮ ਸਰੂਪ ਭਨੋਟ, ਪਵਨ ਕੁਮਾਰ, ਮਨਦੀਪ ਸੀਟੂ, ਗੁਰਪ੍ਰੀਤ ਚੌਧਰੀ, ਮਨੋਜ ਪੰਡਿਤ, ਰਾਹੁਲ ਸਿੰਘ, ਐਡਵੋਕੇਟ ਮਨਦੀਪ ਸਿੰਘ, ਨਵੀਨ ਖੰਨਾ, ਰਜਿੰਦਰ ਕੁਮਾਰ, ਰਾਜੇਸ਼ ਚੱਢਾ, ਆਰ.ਪੀ. ਸ਼ਰਮਾ, ਜਤਿੰਦਰ ਪਾਂਡੇ, ਸੰਤੋਸ਼ ਕੁਮਾਰ ਆਦਿ ਨੇ ਬਿਕਰਮਜੀਤ ਸਿੰਘ ਚੀਮਾ ਨੂੰ ਭਾਜਪਾ ਪੰਜਾਬ ਦਾ ਜਰਨਲ ਸਕੱਤਰ ਬਣਨ 'ਤੇ ਵਧਾਈ ਦਿੰਦੇ ਹੋਏ ਭਾਜਪਾ ਹਾਈ ਕਮਾਂਡ ਦਾ ਧੰਨਵਾਦ ਕੀਤਾ |
ਖੰਨਾ, 3 ਦਸੰਬਰ (ਹਰਜਿੰਦਰ ਸਿੰਘ ਲਾਲ)-ਅੱਜ ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਸਰਕਲ ਕਮੇਟੀ ਦੀ ਮੀਟਿੰਗ ਪ੍ਰੇਮ ਭੰਡਾਰੀ ਪਾਰਕ ਖੰਨਾ ਵਿਖੇ ਤਰਸੇਮ ਲਾਲ ਦੀ ਪ੍ਰਧਾਨਗੀ ਹੇਠ ਹੋਈ | ਗੁਰਸੇਵਕ ਸਿੰਘ ਮੋਹੀ ਨੇ ਕਿਹਾ ਕਿ ਪਾਵਰਕਾਮ ਦੇ ਪੈਨਸ਼ਨਰ ਆਪਣੀਆਂ ਮੰਗਾਂ ਦੀ ...
ਮਲੌਦ, 3 ਦਸੰਬਰ (ਚਾਪੜਾ/ਨਿਜ਼ਾਮਪੁਰ)-ਥਾਣਾ ਮਲੌਦ ਅਧੀਨ ਪੈਂਦੇ ਪਿੰਡ ਬੇਰਕਲਾਂ ਦੇ ਜਤਿੰਦਰ ਸ਼ਰਮਾ ਦੇ ਬਿਆਨਾਂ 'ਤੇ ਮਲੌਦ ਪੁਲਿਸ ਵੱਲੋਂ ਅਕਾਲੀ ਆਗੂ ਸਾਬਕਾ ਚੇਅਰਮੈਨ ਵਰਿੰਦਰਜੀਤ ਸਿੰਘ ਵਿੱਕੀ ਬੇਰਕਲਾਂ, ਉਸਦੇ ਦੋ ਸਾਥੀਆਂ ਅਤੇ 12, 13 ਹੋਰਨਾਂ ਅਣਪਛਾਤੇ ...
ਰਾਏਕੋਟ, 3 ਦਸੰਬਰ (ਸੁਸ਼ੀਲ)-ਵਿੱਦਿਅਕ ਸੰਸਥਾ ਐੱਸ.ਜੀ.ਜੀ. ਸੀਨੀਅਰ ਸੈਕੰਡਰੀ ਸਕੂਲ ਗੋਂਦਵਾਲ (ਰਾਏਕੋਟ) ਵਿਖੇ ਪਿ੍ੰਸੀਪਲ ਮਨਦੀਪ ਚਾਹਲ ਦੀ ਨਿਗਰਾਨੀ ਹੇਠ ਸਾਲਾਨਾ ਅਥਲੈਟਿਕ ਮੀਟ 2022 ਕਰਵਾਈ ਗਈ | ਇਸ ਸਮਾਰੋਹ ਵਿਚ ਸਕੂਲ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸਤੀਸ਼ ...
ਰਾਏਕੋਟ, 3 ਦਸੰਬਰ (ਸੁਸ਼ੀਲ)- ਸੱਤਿਆ ਭਾਰਤੀ ਸਕੂਲ ਰਾਮਗੜ੍ਹ ਸਿਵੀਆਂ ਵਿਖੇ ਹਰ ਸਾਲ ਦੀ ਤਰ੍ਹਾਂ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਦੀ 'ਐਲੂਮਨੀ ਮੀਟ' ਤਹਿਤ ਸਕੂਲੀ ਅਧਿਆਪਕਾਂ ਤੇ ਸਕੂਲੀ ਵਿਦਿਆਰਥੀਆਂ ਨਾਲ ਰੂਬਰੂ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਪੁੱਜੇ ...
ਜਗਰਾਉਂ, 3 ਦਸੰਬਰ (ਜੋਗਿੰਦਰ ਸਿੰਘ)-ਸਪਰਿੰਗ ਡਿਊ ਪਬਲਿਕ ਸਕੂਲ ਵਿਖੇ ਦੋ ਰੋਜ਼ਾ ਸਾਲਾਨਾ ਖੇਡ ਮੇਲੇ ਦਾ ਆਯੋਜਨ ਕੀਤਾ ਗਿਆ | ਪਿ੍ੰਸੀਪਲ ਨਵਨੀਤ ਚੌਹਾਨ ਨੇ ਦੱਸਿਆ ਕਿ ਪਹਿਲੇ ਦਿਨ ਨਰਸਰੀ ਤੋਂ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਨੇ ਖੇਡਾਂ 'ਚ ਹਿੱਸਾ ਲਿਆ | ਉਨ੍ਹਾਂ ...
ਪੱਖੋਵਾਲ-ਸਰਾਭਾ, 3 ਦਸੰਬਰ (ਕਿਰਨਜੀਤ ਕੌਰ ਗਰੇਵਾਲ)-ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪਿੰਡ ਸਰਾਭਾ 'ਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਨਜ਼ਦੀਕ ਚੱਲ ਰਿਹਾ ਭੁੱਖ ਹੜਤਾਲ ਮੋਰਚਾ 285ਵੇਂ ਦਿਨ ਵੀ ਜਾਰੀ ਰਿਹਾ | ਇਸ ਮੌਕੇ ਬੰਦੀ ਸਿੰਘ ਰਿਹਾਈ ਮੋਰਚੇ ਦੇ ...
ਸਿੱਧਵਾਂ ਬੇਟ, 3 ਦਸੰਬਰ (ਜਸਵੰਤ ਸਿੰਘ ਸਲੇਮਪੁਰੀ)-ਥਾਣਾ ਸਿੱਧਵਾਂ ਬੇਟ ਦੀ ਪੁਲਿਸ ਚੌਂਕੀ ਗਿੱਦੜਵਿੰਡੀ ਦੇ ਇੰਚਾਰਜ ਏ.ਐੱਸ.ਆਈ. ਸੁਖਮੰਦਰ ਸਿੰਘ ਨੂੰ ਪਿੰਡ ਲੋਧੀਵਾਲ ਨਜ਼ਦੀਕ ਕੀਤੀ ਗਈ ਨਾਕਾਬੰਦੀ ਦੌਰਾਨ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਮਨਜੀਤ ਸਿੰਘ, ...
ਪਾਇਲ, 3 ਦਸੰਬਰ (ਨਿਜ਼ਾਮਪੁਰ/ਰਜਿੰਦਰ ਸਿੰਘ)-ਪੁਲਿਸ ਜ਼ਿਲ੍ਹਾ ਖੰਨਾ ਅਧੀਨ ਪੈਂਦੇ ਪੁਲਿਸ ਥਾਣਾ ਪਾਇਲ ਵਿਖੇ ਕੁਲਜਿੰਦਰ ਸਿੰਘ ਗਰੇਵਾਲ ਨੇ ਨਵੇਂ ਥਾਣਾ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ ¢ ਇਸ ਮੌਕੇ ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਹਰ ...
ਖੰਨਾ, 3 ਦਸੰਬਰ (ਹਰਜਿੰਦਰ ਸਿੰਘ ਲਾਲ)-ਅੱਜ ਬਿਰਧ ਆਸ਼ਰਮ ਖੰਨਾ ਵਿਖੇ ਅਨੰਦ ਵਾਸਦੇਵ ਲੁਧਿਆਣਾ ਆਪਣੇ ਪਰਿਵਾਰ ਦੇ ਮੈਂਬਰਾਂ ਸ਼ੁਸ਼ਮਾ ਵਾਸਦੇਵ, ਅਨੀਤਾ ਮਹਿੰਦਰੂ ਤੇ ਮਮਤਾ ਸਿੰਘੀ ਨਾਲ ਪਹੁੰਚੇ | ਉਨ੍ਹਾਂ ਵਲੋਂ ਬਿਰਧ ਆਸ਼ਰਮ ਵਿਚ ਬਜ਼ੁਰਗਾਂ ਨੂੰ ੂ ਕੰਬਲ ਤੇ ਫਲ ...
ਖੰਨਾ, 3 ਦਸੰਬਰ (ਹਰਜਿੰਦਰ ਸਿੰਘ ਲਾਲ)-ਇਲਾਕੇ ਦੇ ਅਤਿ ਪ੍ਰਾਚੀਨ ਸ਼੍ਰੀ ਸਰਸਵਤੀ ਸੰਸਕਿ੍ਤ ਕਾਲਜ ਖੰਨਾ ਵਿਖੇ ਸ਼੍ਰੀ ਗੀਤਾ ਜੈਅੰਤੀ ਮਹਾਂ-ਉਤਸਵ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ ¢ ਸ਼੍ਰੀ ਸਰਸਵਤੀ ਸੰਸਕਿ੍ਤ ਕਾਲਜ ਦੇ ਵਿਹੜੇ ਵਿਚ ਕਰਵਾਏ ਗਏ ਇਸ ...
ਮਲੌਦ, 3 ਦਸੰਬਰ (ਦਿਲਬਾਗ ਸਿੰਘ ਚਾਪੜਾ)-ਨੰਬਰਦਾਰ ਯੂਨੀਅਨ ਸਬ ਤਹਿਸੀਲ ਮਲੌਦ ਦੀ ਮੀਟਿੰਗ ਪ੍ਰਧਾਨ ਜਗਦੀਪ ਸਿੰਘ ਲਹਿਲ ਦੀ ਅਗਵਾਈ ਹੇਠ ਮਲੌਦ ਵਿਖੇ ਹੋਈ, ਜਿਸ ਵਿਚ ਨੰਬਰਦਾਰਾਂ ਦੀਆਂ ਮੰਗਾਂ ਅਤੇ ਮੁਸ਼ਕਲਾਂ ਤੋਂ ਇਲਾਵਾ ਸਬ ਤਹਿਸੀਲ ਮਲੌਦ ਅਧੀਨ ਲੋਕਾਂ ਦੀਆਂ ...
ਮਲੌਦ, 3 ਦਸੰਬਰ (ਸਹਾਰਨ ਮਾਜਰਾ)-ਸ਼ਹੀਦ ਸਿਪਾਹੀ ਸੁਰਿੰਦਰ ਸਿੰਘ ਸਰਕਾਰੀ ਸੀਨੀਅਰ ਸਕੂਲ ਮਲੌਦ (ਲੜਕੇ) ਵਿਖੇ ਪਿ੍ੰ. ਅਸ਼ੀਸ਼ ਕੁਮਾਰ ਸ਼ਰਮਾ ਵਲੋਂ ਸਕੂਲੀ ਮੈਗਜ਼ੀਨ ਬਾਲ ਉਡਾਰੀਆਂ ਰਿਲੀਜ਼ ਕੀਤਾ ਗਿਆ ¢ ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਦੇ ਬੱਚਿਆਂ ਨੂੰ ਸਕੂਲੀ ...
ਦੋਰਾਹਾ, 3 ਦਸੰਬਰ (ਜਸਵੀਰ ਝੱਜ)-ਪਵਨ ਕੁਮਾਰ ਕੌਸ਼ਲ ਨੇ ਆਪਣੇ ਸੰਬੋਧਨ ਵਿਚ ਸਰਕਾਰ ਵਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਵਿਚ ਆ ਰਹੀਆਂ ਅੜਚਣਾਂ ਦਾ ਵਰਣਨ ਕਰਦੇ ਹੋਏ ਮੁਲਾਜ਼ਮਾਂ ਨੂੰ ਮਿਲ ਰਹੀ ਪੈਨਸ਼ਨ ਦੇ ਪਿਛੋਕੜ ਦੱਸਦਿਆਂ ਕਿਹਾ ਕਿ 1982 ਤੋਂ ਪਹਿਲਾਂ ਬਹੁਤ ...
ਮਲੌਦ, 3 ਦਸੰਬਰ (ਦਿਲਬਾਗ ਸਿੰਘ ਚਾਪੜਾ)-ਗੁਰਦੁਆਰਾ ਤਪੋਬਣ ਢੱਕੀ ਸਾਹਿਬ ਦੇ ਮੁਖੀ ਸੰਤ ਬਾਬਾ ਦਰਸ਼ਨ ਸਿੰਘ ਖਾਲਸਾ ਜੋ ਕਿ ਪਿਛਲੇ ਕਈ ਦਿਨਾਂ ਤੋ ਤਪੋਬਣ ਧਰਮ ਪ੍ਰਚਾਰ ਲਹਿਰ ਦੇ ਤਹਿਤ ਦੁਬਈ ਵਿਖੇ ਧਰਮ ਪ੍ਰਚਾਰ ਲਈ ਗਏ ਹੋਏ ਸਨ | ਜਿਨ੍ਹਾਂ ਨੇ ਦੁਬਈ ਦੇ ਗੁਰਦੁਆਰਾ ...
ਖੰਨਾ, 3 ਦਸੰਬਰ (ਹਰਜਿੰਦਰ ਸਿੰਘ ਲਾਲ)-ਸਰਕਾਰੀ ਪ੍ਰਾਇਮਰੀ ਸਕੂਲ ਖੰਨਾ-8 ਵਿਖੇ ਅੰਤਰਰਾਸ਼ਟਰੀ ਦਿਵਿਆਂਗ ਦਿਵਸ ਮਨਾਇਆ ਗਿਆ ¢ ਇਸ ਸਮੇਂ ਸਕੂਲ ਅਧਿਆਪਕਾਂ ਵਲੋਂ ਸਮਾਜ ਵਿਚ ਦਿਵਿਆਂਗ ਬੱਚਿਆਂ ਨੂੰ ਬਰਾਬਰਤਾ ਦਾ ਮੌਕਾ ਦੇਣ 'ਤੇ ਬੱਚਿਆਂ ਵਿਚ ਆਤਮ ਵਿਸ਼ਵਾਸ, ...
ਰਾਏਕੋਟ, 3 ਦਸੰੰਬਰ (ਸੁਸ਼ੀਲ)-ਸ਼੍ਰੀ ਸ਼ਿਵ ਮੰਦਿਰ ਬਗੀਚੀ ਦੀ ਪ੍ਰਬੰਧਕੀ ਕਮੇਟੀ ਅਤੇ ਸ੍ਰੀ ਨਵਦੁਰਗਾ ਸੰਕੀਰਤਨ ਮੰਡਲੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਵਿਸ਼ਾਲ ਭਗਵਤੀ ਜਾਗਰਣ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 10 ਦਸੰਬਰ 2022 ਦਿਨ ਸ਼ਨੀਵਾਰ ...
ਸਾਹਨੇਵਾਲ, 3 ਦਸੰਬਰ (ਹਨੀ ਚਾਠਲੀ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਾਹਨੇਵਾਲ ਲੜਕੇ ਵਿਖੇ ਦਿਵਿਆਂਗ ਦਿਵਸ ਮਨਾਇਆ ਗਿਆ | ਸਕੂਲ ਦੇ ਅਧਿਆਪਕ ਮੱਖਣ ਸਿੰਘ ਪੀ. ਟੀ. ਆਈ. ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਯੁਕਤ ਰਾਸ਼ਟਰ ਸੰਘ ਵਲੋਂ ਹਰ ...
ਦੋਰਾਹਾ, 3 ਦਸੰਬਰ (ਜਸਵੀਰ ਝੱਜ)-ਸਰਸਵਤੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਵਿਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਵਜੋਂ ਪ੍ਰੋਫ਼ੈਸਰ ਐੱਮ. ਐੱਸ. ਭੰਡਾਰੀ ਅਤੇ ਐੱਮ. ਐੱਲ. ਗੋਇਲ ਨੇ ਸ਼ਿਰਕਤ ਕੀਤੀ | ਸਕੂਲ ਮੈਨੇਜਮੈਂਟ ...
ਖੰਨਾ, 3 ਦਸੰਬਰ (ਹਰਜਿੰਦਰ ਸਿੰਘ ਲਾਲ)-ਭਾਰਤੀ ਜਨਤਾ ਪਾਰਟੀ ਹਾਈ ਕਮਾਂਡ ਵਲੋਂ ਮਿਸ਼ਨ-2024 ਨੂੰ ਲੈ ਕੇ ਬੀ.ਜੇ.ਪੀ. ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਵਲੋਂ ਨਵੀਆਂ ਕੀਤੀਆਂ ਗਈਆਂ ਨਿਯੁਕਤੀਆਂ ਵਿਚ ਨਗਰ ਕੌਂਸਲ ਖੰਨਾ ਦੇ ਸਾਬਕਾ ਪ੍ਰਧਾਨ ਇਕਬਾਲ ਸਿੰਘ ਚੰਨੀ ਨੰੂ ...
ਖੰਨਾ, 3 ਦਸੰਬਰ (ਹਰਜਿੰਦਰ ਸਿੰਘ ਲਾਲ)-ਏ. ਐੱਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼, ਕਲਾਲ ਮਾਜਰਾ ਦੇ ਆਈ.ਸੀ.ਸੀ. ਸੈੱਲ ਅਤੇ ਐਨ.ਡੀ.ਐੱਲ.ਆਈ. ਕਲੱਬ ਨੇ ਅੱਜ ਕੈਂਪਸ ਵਿਖੇ ਮਹਿਲਾ ਵਿਰੁੱਧ ਵਿਤਕਰੇ ਨੂੰ ਰੋਕਣ ਲਈ ਮਨਾਏ ਜਾ ਰਹੇ ਪਖਵਾੜੇ ਅਧੀਨ ਵੱਖ-ਵੱਖ ਗਤੀਵਿਧੀਆਂ ...
ਖੰਨਾ, 3 ਦਸੰਬਰ (ਮਨਜੀਤ ਸਿੰਘ ਧੀਮਾਨ)-ਘਰ ਅੰਦਰ ਦਾਖਲ ਹੋ ਕੇ ਨਬਾਲਗ ਲੜਕੀ ਨਾਲ ਅਸ਼ਲੀਲ ਹਰਕਤਾਂ, ਜ਼ਬਰਦਸਤੀ ਕਰਨ ਦੇ ਦੋਸ਼ 'ਚ ਥਾਣਾ ਸਦਰ ਖੰਨਾ ਪੁਲਿਸ ਨੇ ਇਕ ਵਿਅਕਤੀ ਦੇ ਖ਼ਿਲਾਫ਼ ਧਾਰਾ 452, 376, 511 ਆਈ.ਪੀ.ਸੀ., 08 ਪੋਸਕੋ ਐਕਟ 2012 ਸੈਕਸ਼ਨ-03, 56, 57 ਐਕਟ 1989 ਅਧੀਨ ਮਾਮਲਾ ਦਰਜ ...
ਮਲੌਦ, 3 ਦਸੰਬਰ (ਸਹਾਰਨ ਮਾਜਰਾ)-ਪੰਜਾਬ ਯੂਥ ਵਿਕਾਸ ਬੋਰਡ ਦੇ ਸਾਬਕਾ ਚੇਅਰਮੈਨ ਪ੍ਰੋ. ਭੁਪਿੰਦਰ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਐਡਵੋਕੇਟ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਕੋਰ ...
ਸਾਹਨੇਵਾਲ, 3 ਦਸੰਬਰ (ਹਨੀ ਚਾਠਲੀ/ਅਮਰਜੀਤ ਸਿੰਘ ਮੰਗਲੀ)-ਟੈਗੋਰ ਇੰਟਰਨੈਸ਼ਨਲ ਸਕੂਲ ਵਿਖੇ ਬੱਚਿਆਂ ਵਿਚ ਵਿਗਿਆਨਕ ਭਾਵਨਾ ਪੈਦਾ ਕਰਨ ਲਈ ਵਿਗਿਆਨ ਪ੍ਰਦਰਸ਼ਨੀ ਲਗਾਈ ਗਈ | 6ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਆਪਣੇ ਮਾਡਲ ਪ੍ਰਦਰਸ਼ਿਤ ...
ਖੰਨਾ, 3 ਦਸੰਬਰ (ਹਰਜਿੰਦਰ ਸਿੰਘ ਲਾਲ)-19 ਪੰਜਾਬ ਬੀ.ਐਨ.ਐਨ.ਸੀ.ਸੀ. ਲੁਧਿਆਣਾ ਦਾ ਸਾਲਾਨਾ ਸਿਖਲਾਈ ਕੈਂਪ ਅਤੇ ਗਣਤੰਤਰ ਦਿਵਸ 2023 ਲਈ ਐਨ.ਸੀ.ਸੀ. ਕੈਡਟਾਂ ਦੀ ਚੋਣ ਲਈ ਗਣਤੰਤਰ ਦਿਵਸ ਤੋਂ ਪਹਿਲਾਂ ਦਾ ਕੈਂਪ 19 ਪੰਜਾਬ ਬੀ.ਐਨ.ਐਨ.ਸੀ.ਸੀ. ਲੁਧਿਆਣਾ ਵਲੋਂ ਗੁਲਜ਼ਾਰ ਗਰੁੱਪ ...
ਬੀਜਾ, 3 ਦਸੰਬਰ (ਕਸ਼ਮੀਰਾ ਸਿੰਘ ਬਗ਼ਲੀ/ਅਵਤਾਰ ਸਿੰਘ ਜੰਟੀ ਮਾਨ)-30 ਦਸੰਬਰ ਤੋਂ ਚੰਡੀਗੜ੍ਹ ਪਾਣੀਆਂ ਅਤੇ ਲੋਕਾਂ ਵਲੋਂ ਖ਼ਾਕ ਛਾਣ ਕੇ ਮਿਹਨਤ ਮਸ਼ੱਕਤ ਨਾਲ ਆਬਾਦ ਕੀਤੀਆਂ ਪੰਜਾਬ ਸਰਕਾਰ ਵਲੋਂ ਖੋਹੀਆਂ ਜਾਂਦੀਆਂ ਜ਼ਮੀਨਾਂ ਦੇ ਮੁੱਦੇ 'ਤੇ ਲੱਗਣ ਵਾਲਾ ਅਣਮਿਥੇ ...
ਮਲੌਦ, 3 ਦਸੰਬਰ (ਸਹਾਰਨ ਮਾਜਰਾ)-ਐੱਸ. ਸੀ./ਬੀ. ਸੀ. ਅਧਿਆਪਕ ਯੂਨੀਅਨ ਜ਼ਿਲ੍ਹਾ ਲੁਧਿਆਣਾ ਵਲੋਂ ਸੂਬਾ ਸੀ. ਮੀਤ ਪ੍ਰਧਾਨ ਲੈਕ. ਬਲਵਿੰਦਰ ਸਿੰਘ ਲਤਾਲਾ ਅਤੇ ਜ਼ਿਲ੍ਹਾ ਪ੍ਰਧਾਨ ਗੁਰਜੇਪਾਲ ਸਿੰਘ ਦੀ ਅਗਵਾਈ ਵਿਚ ਨਵ-ਨਿਯੁਕਤ ਡੀ. ਈ. ਓ. (ਐ. ਸਿੱ.) ਬਲਦੇਵ ਸਿੰਘ ਜੋਧਾਂ ਅਤੇ ...
ਰਾੜਾ ਸਾਹਿਬ, 3 ਦਸੰਬਰ (ਸਰਬਜੀਤ ਸਿੰਘ ਬੋਪਾਰਾਏ)-ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਕਰਮਸਰ ਰਾੜਾ ਸਾਹਿਬ ਦੇ ਖਿਡਾਰੀਆਂ ਨੇ ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਖੇ ਹੋਏ ਜ਼ਿਲ੍ਹਾ ਪੱਧਰੀ ਲੜਕੇ ਅਤੇ ਲੜਕੀਆਂ ਦੇ (ਅੰਡਰ-19, 17, 14) ਅਥਲੈਟਿਕਸ ...
ਜੋਧਾਂ, 3 ਦਸੰਬਰ (ਗੁਰਵਿੰਦਰ ਸਿੰਘ ਹੈਪੀ)-ਗੁੱਜਰਵਾਲ ਵਿਖੇ ਐਨ ਆਰ ਆਈ ਅਤੇ ਸਮਾਜ ਸੇਵੀ ਸ਼ਖ਼ਸੀਅਤਾਂ ਦੇ ਸਹਿਯੋਗ ਨਾਲ ਚੱਲ ਰਹੀ ਗੁੱਜਰਵਾਲ ਫੁੱਟਬਾਲ ਅਕੈਡਮੀ ਦੀਆਂ ਮੱਲ੍ਹਾਂ ਮਾਰਨ ਵਾਲੀਆਂ ਖਿਡਾਰਨਾਂ ਦਾ ਗ੍ਰਾਮ ਪੰਚਾਇਤ ਅਤੇ ਸਮਾਜ ਸੇਵੀ ਸ਼ਖ਼ਸੀਅਤਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX