ਜਲੰਧਰ, 3 ਦਸੰਬਰ (ਸ਼ਿਵ)- ਸ਼ਹਿਰ ਦੇ ਅਲੱਗ-ਅਲੱਗ ਹਿੱਸਿਆਂ ਵਿਚ ਨਹਿਰੀ ਪਾਣੀ ਪ੍ਰਾਜੈਕਟ ਦੀਆਂ ਪਾਈਪਾਂ ਪਾਉਣ ਦੇ ਬਾਵਜੂਦ ਵੀ ਟੁੱਟੀਆਂ ਸੜਕਾਂ ਦੇ ਜਲਦੀ ਠੀਕ ਹੋਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ ਕਿਉਂਕਿ ਨਹਿਰੀ ਪਾਣੀ ਪ੍ਰਾਜੈਕਟ ਦੀਆਂ ਜਿਹੜੀਆਂ ਨਕੋਦਰ ਰੋਡ 'ਤੇ ਛੋਟੀਆਂ ਪਾਈਪਾਂ ਪਾਈਆਂ ਗਈਆਂ ਸੀ ਤੇ ਅਜੇ ਤੱਕ ਸੜਕ ਨਹੀਂ ਬਣਾਈ ਗਈ ਸੀ ਪਰ ਹੁਣ ਇਸ ਸੜਕ ਵਿਚ ਪ੍ਰਾਜੈਕਟ ਦੀ ਵੱਡੀ ਪਾਈਪ ਪਾਉਣ ਲਈ ਇਸ ਸੜਕ ਨੂੰ ਦੁਬਾਰਾ ਤੋੜਨ ਦਾ ਕੰਮ ਵੀ ਆਉਣ ਵਾਲੇ ਦਿਨਾਂ ਵਿਚ ਸ਼ੁਰੂ ਕੀਤਾ ਜਾ ਰਿਹਾ ਹੈ | ਨਕੋਦਰ ਰੋਡ ਤੋਂ ਲੰਘਦੇ ਲੋਕ ਲੰਬੇ ਸਮੇਂ ਤੋਂ ਇਸ ਕਰਕੇ ਪੇ੍ਰਸ਼ਾਨ ਹਨ ਕਿਉਂਕਿ ਛੋਟੀ ਪਾਈਪ ਪਾਉਣ ਤੋਂ ਬਾਅਦ ਇਸ ਸੜਕ ਨੂੰ ਅਜੇ ਤਕ ਠੀਕ ਨਹੀਂ ਕੀਤਾ ਜਾ ਸਕਿਆ ਹੈ | ਹੁਣ ਜਦੋਂ ਵੱਡੀ ਪਾਈਪ ਪਾਉਣ ਲਈ ਸੜਕ ਨੂੰ ਦੁਬਾਰਾ ਤੋੜਿਆ ਜਾਵੇਗਾ ਤਾਂ ਲੋਕਾਂ ਨੂੰ ਹੋਰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਏਗਾ | ਨਾ ਸਿਰਫ਼ ਨਕੋਦਰ ਰੋਡ ਸਗੋਂ ਵਰਕਸ਼ਾਪ ਚੌਕ ਦੇ ਕੋਲ ਵਾਲੀਆਂ ਸੜਕਾਂ ਦੀ ਪੂਰੀ ਤਰਾਂ ਨਾਲ ਮੁਰੰਮਤ ਨਹੀਂ ਕੀਤੀ ਗਈ ਹੈ | ਸਮਾਰਟ ਸੜਕਾਂ ਬਣਾਉਣ ਦਾ ਕੰਮ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ ਹੈ | ਕੰਮ ਨੂੰ ਪੂਰਾ ਕਰਨ ਲਈ ਸਮਾਰਟ ਸਿਟੀ ਕੰਪਨੀ ਦੇ ਸੀ. ਈ. ਓ. ਅਤੇ ਨਿਗਮ ਕਮਿਸ਼ਨਰ ਅਭੀਜੀਤ ਕਪਲਿਸ਼ ਠੇਕੇਦਾਰ ਨੂੰ ਜਲਦੀ ਕੰਮ ਕਰਨ ਦੀ ਹਦਾਇਤ ਦੇ ਚੁੱਕੇ ਹਨ | ਨਹਿਰੀ ਪਾਣੀ ਪ੍ਰਾਜੈਕਟ ਦੀਆਂ ਪਾਈਪਾਂ ਸਾਰੇ ਸ਼ਹਿਰ ਵਿਚ ਪੈਣੀਆਂ ਹਨ ਤਾਂ ਅਜੇ ਤੱਕ ਅੱਧੀਆਂ ਪਾਈਪਾਂ ਵੀ ਨਹੀਂ ਪਾਈਆਂ ਗਈਆਂ ਹਨ | ਅਜੇ ਸ਼ਹਿਰ ਵਿਚ ਪਾਈਪਾਂ ਪਾਉਣ ਲਈ ਸੜਕਾਂ ਤੋੜਨ ਦਾ ਕੰਮ ਲੰਬੇ ਸਮੇਂ ਤੱਕ ਚੱਲਣ ਦੀ ਸੰਭਾਵਨਾ ਹੈ | ਸੜਕਾਂ ਵਿਚ ਪਾਈਪ ਪੈਣ ਤੋਂ ਬਾਅਦ ਵੀ ਇਨ੍ਹਾਂ ਨੂੰ ਠੀਕ ਕਰਨ ਲਈ ਵੀ ਕਾਫ਼ੀ ਸਮਾਂ ਲੱਗੇਗਾ | ਸੜਕਾਂ ਦੇ ਮਾਮਲੇ ਵਿਚ ਸ਼ਹਿਰੀਆਂ ਨੂੰ ਅਜੇ ਲੰਬੇ ਸਮੇਂ ਤੱਕ ਪ੍ਰੇਸ਼ਾਨ ਰਹਿਣਾ ਪੈ ਸਕਦਾ ਹੈ | ਦੂਜੇ ਪਾਸੇ ਵਰਕਸ਼ਾਪ ਚੌਕ ਵਿਚ ਵੀ ਖੱਡਾ ਪੁੱਟਣ ਨਾਲ ਮਿੱਟੀ ਦੇ ਢੇਰ ਲੱਗ ਗਏ ਹਨ ਜਿਹੜੀ ਕਿ ਉੱਡ ਕੇ ਲੋਕਾਂ ਨੂੰ ਪੇ੍ਰਸ਼ਾਨ ਕਰ ਰਹੀ ਹੈ | ਆਏ ਦਿਨ ਸੜਕਾਂ ਵਿਚ ਪਾਈਆਂ ਪਾਈਪਾਂ ਵਿਚ ਖ਼ਰਾਬੀ ਪੈਦਾ ਹੋ ਰਹੀ ਹੈ |
ਜਲੰਧਰ, ਲਕਸ਼ਮੀ ਸਿਨੇਮਾ ਵਾਲੀ ਰੇਲਵੇ ਰੋਡ ਦੀ ਸੜਕ ਦਾ ਇਕ ਹਿੱਸਾ ਲੰਬੇ ਸਮੇਂ ਤੋਂ ਨਹੀਂ ਬਣਾਇਆ ਗਿਆ ਸੀ ਪਰ ਹੁਣ ਕਈ ਮਹੀਨੇ ਬਾਅਦ ਸੜਕ ਦਾ ਦੂਜਾ ਹਿੱਸਾ ਬਣਾਉਣ ਲਈ ਪੁਰਾਣੀ ਸੜਕ ਨੂੰ ਤੋੜਿਆ ਗਿਆ | ਪੁਰਾਣੀ ਸੀਮੈਂਟ ਦੀ ਬਣੀ ਸੜਕ ਨੂੰ ਤੋੜਨ ਲਈ ਡਿੱਚ ਮਸ਼ੀਨ ਦੀ ...
ਜਲੰਧਰ, 3 ਦਸੰਬਰ (ਸ਼ਿਵ)- ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਨਵੀਂ ਐਲਾਨੀ ਗਈ ਟੀਮ ਵਿਚ ਇਕ ਵਾਰ ਫਿਰ ਜਲੰਧਰ ਦੇ ਆਗੂਆਂ ਦਾ ਦਬਦਬਾ ਬਣਿਆ ਰਿਹਾ ਹੈ | ਹਾਈਕਮਾਨ ਨੇ ਨਾ ਸਿਰਫ਼ ਲੰਬੇ ਸਮੇਂ ਤੋਂ ਪਾਰਟੀ ਵਿਚ ਸੇਵਾਵਾਂ ਦਿੰਦੇ ਹੋਏ ਆਗੂਆਂ 'ਤੇ ਭਰੋਸਾ ...
ਜਲੰਧਰ, 3 ਦਸੰਬਰ (ਐੱਮ. ਐੱਸ. ਲੋਹੀਆ) - ਲੋੜਵੰਦ, ਗਰੀਬ ਪਰਿਵਾਰਾਂ ਦੀ ਸੇਵਾ ਲਈ ਸਥਾਨਕ 120 ਫੁੱਟੀ ਰੋਡ 'ਤੇ ਚੱਲ ਰਹੀ ਗੁਰੂ ਨਾਨਕ ਦੇਵ ਜੀ ਦੀ ਤੇਰਾ-ਤੇਰਾ ਹੱਟੀ ਦੇ 4 ਸਾਲ ਪੂਰੇ ਹੋਣ 'ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲਈ ਪ੍ਰਬੰਧਕਾਂ ਵਲੋਂ 18 ਦਸੰਬਰ 2022 ਦਿਨ ਐਤਵਾਰ ...
ਜਲੰਧਰ, 3 ਦਸੰਬਰ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਿਦਿਆਰਥੀਆਂ ਵਲੋਂ ਅਪਾਹਜ ਆਸ਼ਰਮ ਦੇ ਬੱਚਿਆਂ ਅਤੇ ਬਜ਼ੁਰਗਾਂ ਦਾ ਸਹਾਰਾ ਬਣਨ ਲਈ ਸੁਨੇਹਾ ਦਿੰਦੇ ਹੋਏ 'ਵਿਸ਼ਵ ਅਪਾਹਜ ਦਿਵਸ' ਮਨਾਇਆ ਗਿਆ | ਇਸ ਮੌਕੇ ਵਾਈਸ ਚੇਅਰਪਰਸਨ ...
ਜਲੰਧਰ, 3 ਨਵੰਬਰ (ਐੱਮ. ਐੱਸ. ਲੋਹੀਆ)- ਕਮਿਸ਼ਨਰੇਟ ਪੁਲਿਸ ਦੇ ਪੀ.ਓ. ਸਟਾਫ਼ ਨੇ ਇਕ ਭਗੌੜੇ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਪਿੰਟੂ ਕੁਮਾਰ ਪੁੱਤਰ ਰਣਜੀਤ ਸਿੰਘ ਵਾਸੀ ਕਬੀਰ ਵਿਹਾਰ, ਜਲੰਧਰ ਵਜੋਂ ਦੱਸੀ ਗਈ ਹੈ | ਏ.ਸੀ.ਪੀ. ਜਾਂਚ ਪਰਮਜੀਤ ਸਿੰਘ ਨੇ ...
ਜਲੰਧਰ, 3 ਦਸੰਬਰ (ਐੱਮ. ਐੱਸ. ਲੋਹੀਆ) - ਚੋਰੀ ਦੇ ਇਕ ਮਾਮਲੇ ਦੀ ਜਾਂਚ ਕਰਦੇ ਹੋਏ ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ. ਸਟਾਫ਼ ਨੇ ਜੇਲ੍ਹ 'ਚ ਬੰਦ ਹਰਵਿੰਦਰ ਕੁਮਾਰ ਉਰਫ਼ ਮਨੀ ਉਰਫ਼ ਬਿੱਲਾ ਨੂੰ ਪ੍ਰੋਡਕਸ਼ਨ ਵਰੰਟ 'ਤੇ ਲਿਆ ਕੇ ਉਸ ਕੋਲੋਂ ਚੋਰੀਸ਼ੁਦਾ ਗਹਿਣੇ ਬਰਾਮਦ ...
ਜਲੰਧਰ, 3 ਦਸੰਬਰ (ਜਸਪਾਲ ਸਿੰਘ)-ਆਦਮਪੁਰ ਹਲਕੇ ਦੇ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਨਵ ਨਿਯੁਕਤ ਮੈਂਬਰ ਪਵਨ ਕੁਮਾਰ ਟੀਨੂੰ ਨੂੰ ਉਨ੍ਹਾਂ ਦੀ ਅਮਰੀਕਾ ਫੇਰੀ ਦੌਰਾਨ ਵੱਖ-ਵੱਖ ਸ਼ਖਸੀਅਤਾਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ...
ਜਲੰਧਰ, 3 ਦਸੰਬਰ (ਸ਼ਿਵ)- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਰਿੰਦਰ ਸਿੰਘ ਸੋਢੀ ਨੇ ਕਈ ਦਿਨਾਂ ਤੋਂ ਚਰਚਾ ਵਿਚ ਆਏ ਲਤੀਫਪੁਰਾ ਦੇ ਇਲਾਕੇ ਦਾ ਦੌਰਾ ਕੀਤਾ ਹੈ | ਇਸ ਮੌਕੇ ਇਲਾਕਾ ਵਾਸੀਆਂ ਨੇ ਸੁਰਿੰਦਰ ਸਿੰਘ ਸੋਢੀ ਨੂੰ ਸਾਰੇ ਇਲਾਕੇ ਬਾਰੇ ਜਾਣਕਾਰੀ ਦਿੱਤੀ ਕਿ ਉਹ ...
ਚੁਗਿੱਟੀ/ਜੰਡੂਸਿੰਘਾ, 3 ਦਸੰਬਰ (ਨਰਿੰਦਰ ਲਾਗੂ)-ਸੇਵਾ ਦਲ ਸਮਾਜ ਭਲਾਈ ਸੰਗਠਨ ਤੇ ਐਂਟੀਕ੍ਰਾਈਮ ਐਂਟੀ-ਕੁਰੱਪਸ਼ਨ ਐਸੋਸੀਏਸ਼ਨ ਵਲੋਂ 100ਵਾਂ ਮਹੀਨਾਵਾਰੀ ਰਾਸ਼ਨ ਵੰਡ ਸਮਾਗਮ 4 ਦਸੰਬਰ ਨੂੰ ਗੁਰੂ ਨਾਨਕ ਮਾਰਕੀਟ ਵਿਖੇ ਕਰਵਾਇਆ ਜਾਵੇਗਾ | ਜਾਣਕਾਰੀ ਦਿੰਦੇ ਹੋਏ ...
ਨਕੋਦਰ, 3 ਦਸੰਬਰ (ਤਿਲਕ ਰਾਜ ਸ਼ਰਮਾ)-ਥਾਣਾ ਸਿਟੀ ਪੁਲਿਸ ਨੇ ਦੜਾ ਸੱਟਾ ਲਾਉਣ ਦੇ ਦੋਸ਼ 'ਚ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਕੋਲੋਂ 21250 ਰੁਪਏ ਦੀ ਰਾਸ਼ੀ ਤੇ ਇਕ ਮੋਬਾਈਲ ਫ਼ੋਨ ਬਰਾਮਦ ਕਰ ਕੇ ਉਸ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਥਾਣਾ ਸਿਟੀ ਮੁਖੀ ਲਾਭ ਸਿੰਘ ਨੇ ...
ਜਲੰਧਰ, 3 ਦਸੰਬਰ (ਐੱਮ. ਐੱਸ. ਲੋਹੀਆ) - ਸਥਾਨਕ ਪਟੇਲ ਚੌਂਕ ਨੇੜੇ ਚੱਲ ਰਹੇ ਰਣਜੀਤ ਹਸਪਤਾਲ ਵਿਖੇ 4 ਦਸੰਬਰ ਨੂੰ ਮੁਫ਼ਤ ਆਰਥੋ ਹੈਲਥ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ ¢ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਐਮ.ਡੀ. ਡਾ. ਐਚ.ਜੇ. ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ...
ਜਲੰਧਰ, 3 ਦਸੰਬਰ (ਐੱਮ.ਐੱਸ. ਲੋਹੀਆ) - ਗੁਲਾਬ ਦੇਵੀ ਹਸਪਤਾਲ 'ਚ 68 ਸਾਲਾਂ ਦੇ ਵਿਅਕਤੀ ਦੇ ਇਕੋ ਦਿਨ 'ਚ ਦੋਵੇਂ ਗੋਡੇ ਬਦਲਣ ਦਾ ਸਫ਼ਲ ਆਪ੍ਰੇਸ਼ਨ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਪ੍ਰਬੰਧਕ ਡਾ. ਰਜਿੰਦਰ ਸਿੰਘ ਨੇ ਦੱਸਿਆ ਕਿ ਹਸਪਤਾਲ ਦੇ ...
ਜਲੰਧਰ, 3 ਦਸੰਬਰ (ਐੱਮ. ਐੱਸ. ਲੋਹੀਆ)- ਵੱਖ-ਵੱਖ ਕਾਰਵਾਈਆਂ ਦੌਰਾਨ ਕਮਿਸ਼ਨਰੇਟ ਪੁਲਿਸ ਦੇ ਐਂਟੀ ਨਾਰਕੋਟਿਕ ਸੈੱਲ ਦੀ ਟੀਮ ਨੇ ਡਰਾਇਵਰੀ ਦਾ ਕੰਮ ਕਰਨ ਵਾਲੇ ਦੋ ਵਿਅਕਤੀਆਂ ਕੋਲੋਂ ਰਾਜਸਥਾਨ ਤੋਂ ਲਿਆਂਦੇ 50 ਕਿੱਲੋ ਡੋਡੇ ਚੂਰਾ ਪੋਸਤ ਬਰਾਮਦ ਕਰਕੇ ਉਨ੍ਹਾਂ ਨੂੰ ...
ਲਾਂਬੜਾ, 3 ਦਸੰਬਰ (ਪਰਮੀਤ ਗੁਪਤਾ)- ਲਾਂਬੜਾ ਦੇ ਨਜ਼ਦੀਕੀ ਪਿੰਡ ਲੱਲੀਆਂ ਕਲਾਂ ਵਿਖੇ ਸਰਵਨ ਸਿੰਘ ਸੰਧੂ ਕੈਨੇਡਾ ਅਤੇ ਹਰਦਿਆਲ ਸਿੰਘ ਇਟਲੀ ਦੇ ਸਮੂਹ ਪਰਿਵਾਰਾਂ ਦੇ ਸਹਿਯੋਗ ਨਾਲ ਗੁਰੂ ਹਰਿਗੋਬਿੰਦ ਹਸਪਤਾਲ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ਼ ਵਲੋਂ 4 ...
ਜਲੰਧਰ, 3 ਨਵੰਬਰ (ਐੱਮ. ਐੱਸ. ਲੋਹੀਆ)-ਇਕ ਵਿਅਕਤੀ ਤੋਂ 10 ਗ੍ਰਾਮ ਹੈਰੋਇਨ ਬਰਾਮਦ ਕਰਕੇ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਛਾਣ ਸੂਰਜ ਬਹਾਦਰ ਪੁੱਤਰ ਜੰਗ ਬਹਾਦਰ ਵਾਸੀ ਪਿੰਡ ਨਾਰਗੜ੍ਹ, ਨੇਪਾਲ ਹਾਲ ਵਾਸੀ ਨਿਊ ਰਾਜ ਨਗਰ, ...
ਗੁਰਾਇਆ, 3 ਦਸੰਬਰ (ਬਲਵਿੰਦਰ ਸਿੰਘ)-ਗੁਰਦਾਸਪੁਰ ਵਿਖੇ 15ਵੀਂ ਇੰਡੋ ਨੇਪਾਲ ਕਰਾਟੇ ਚੈਂਪੀਅਨਸ਼ਿਪ ਕਰਵਾਈ ਗਈ ਜਿਸ 'ਚ ਭਾਰਤ ਅਤੇ ਨੇਪਾਲ ਦੇਸ਼ ਦੀਆਂ ਟੀਮਾਂ ਵਿਚਕਾਰ ਕਰਾਟੇ ਮੈਚ ਹੋਏ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆ ਦੇ ਕਰਾਟੇ ਖਿਡਾਰੀ ਰੋਨਿਤ ...
ਨਕੋਦਰ, 3 ਦਸੰਬਰ (ਗੁਰਵਿੰਦਰ ਸਿੰਘ)- ਥਾਣਾ ਸਦਰ ਪੁਲਿਸ ਨੇ ਇਕ ਵਿਅਕਤੀ ਨੂੰ ਚਾਰ ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਐੱਸ.ਆਈ ਸੰਜੀਵਨ ਸਿੰਘ ਪੁਲਿਸ ਪਾਰਟੀ ਸਮੇਤ ਦੌਰਾਨ ਗਸ਼ਤ ਥਾਬਲਕੇ ਟੀ ਪੁਆਇੰਟ ਇਕ ...
ਲਾਂਬੜਾ, 3 ਦਸੰਬਰ (ਪਰਮੀਤ ਗੁਪਤਾ)- ਲਾਂਬੜਾ ਪੁਲਿਸ ਵਲੋਂ ਚੋਰੀ ਦੇ ਮੋਬਾਈਲ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਗਈ ¢ ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਲਾਂਬੜਾ ਮੁਖੀ ਇੰਸਪੈਕਟਰ ਅਮਨ ਸੈਣੀ ਨੇ ਦੱਸਿਆ ਕਿ ਬੀਤੇ ਕੱਲ੍ਹ ਕਪਿਲ ...
ਜਲੰਧਰ, 3 ਦਸੰਬਰ (ਐੱਮ. ਐੱਸ. ਲੋਹੀਆ)-ਐਕਟਿਵਾ 'ਤੇ ਜਾ ਰਹੇ ਵਿਅਕਤੀ ਤੋਂ 21 ਗ੍ਰਾਮ ਸਮੈਕ ਬਰਾਮਦ ਕਰਕੇ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਛਾਣ ਬਨਵਾਰੀ ਲਾਲ ਪੱੁਤਰ ਜੀਸੁੱਖ ਵਾਸੀ ਅਵਤਾਰ ਨਗਰ, ਜਲੰਧਰ ਵਜੋਂ ਦੱਸੀ ਗਈ ਹੈ | ...
ਜਲੰਧਰ, 3 ਦਸੰਬਰ (ਐੱਮ. ਐੱਸ. ਲੋਹੀਆ)- ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਵਿਅਕਤੀ ਤੋਂ 15 ਗ੍ਰਾਮ ਹੈਰੋਇਨ ਅਤੇ 165 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰਕੇ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਪਵਨ ਕੁਮਾਰ ਉਰਫ਼ ...
ਜਲੰਧਰ, 3 ਦਸੰਬਰ (ਐੱਮ.ਐੱਸ. ਲੋਹੀਆ)- ਈ-ਰਿਕਸ਼ਾ ਦੀਆਂ ਬੈਟਰੀਆਂ ਅਤੇ ਟਾਇਰ ਚੋਰੀ ਕਰਨ ਵਾਲੇ ਵਿਅਕਤੀ ਤੋਂ ਚੋਰੀਸ਼ੁਦਾ 3 ਬੈਟਰੀਆਂ ਅਤੇ 4 ਟਾਇਰ ਬਰਾਮਦ ਕਰਕੇ ਥਾਣਾ ਨਵੀਂ ਬਾਰਾਂਦਰੀ ਦੀ ਪੁਲਿਸ ਨੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਛਾਣ ਵਿਕਰਮ ਸਿੰਘ ...
ਜਲੰਧਰ, 3 ਦਸੰਬਰ (ਰਣਜੀਤ ਸਿੰਘ ਸੋਢੀ)-ਬÏਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੇ ਅਧੀਨ ਇੰਨੋਸੈਂਟ ਹਾਰਟਸ ਸਕੂਲ ਗਰੀਨ ਮਾਡਲ ਟਾਊਨ ਵਲੋਂ ਸਾਲਾਨਾ ਇਨਾਮ ਵੰਡ ਸਮਾਰੋਹ 'ਬੈਸਟੋਵਾਲ ਟੂ ਦ ਬੈੱਸਟ' ਕਰਵਾਇਆ ਗਿਆ, ਜਿਸ ਵਿਚ ਇੰਨੋਸੈਂਟ ਹਾਰਟਸ ਦੇ ਪੰਜਾਂ ...
ਮਕਸੂਦਾਂ, 3 ਦਸੰਬਰ ((ਸੌਰਵ ਮਹਿਤਾ)- ਥਾਣਾ ਮਕਸੂਦਾਂ ਦੀ ਪੁਲਿਸ ਵਲੋਂ ਸੇਬ ਦੀਆਂ ਪੇਟੀਆਂ ਦੀ ਆੜ ਵਿਚ ਡੋਡੇ ਚੂਰਾ ਪੋਸਤ ਵੇਚਣ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ | ਜਾਣਕਾਰੀ ਦਿੰਦੇ ਹੋਏ ਥਾਣਾ ਮਕਸੂਦਾਂ ਦੇ ਮੁਖੀ ਮਨਜੀਤ ਸਿੰਘ ਵਲੋਂ ਦੱਸਿਆ ਗਿਆ ਥਾਣੇ ...
ਜਲੰਧਰ, 3 ਦਸੰਬਰ (ਐੱਮ. ਐੱਸ. ਲੋਹੀਆ)-ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ, ਬਸਤੀ ਸ਼ੇਖ, ਜਲੰਧਰ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ, ਸਾਹਿਬਜ਼ਾਦਿਆਂ ਅਤੇ ਚਮਕੌਰ ਦੀ ਗੜੀ 'ਚ ਹੋਏ ਸ਼ਹੀਦਾਂ ਦੀ ਯਾਦ ਬੜੀ ਸ਼ਰਧਾ ਅਤੇ ਪਿਆਰ ਨਾਲ ਮਨਾਉਣ ਦਾ ...
ਜਲੰਧਰ, 3 ਦਸੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਣਾ ਕੰਵਰਦੀਪ ਕੌਰ ਚਾਹਲ ਦੀ ਅਦਾਲਤ ਨੇ ਨਸ਼ੀਲੇ ਪਦਾਰਥਾਂ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਰੁਪਿੰਦਰ ਸਿੰਘ ਉਰਫ਼ ਪਿੰਦਾ ਪੁੱਤਰ ਬਖ਼ਸ਼ੀਸ਼ ਸਿੰਘ ਵਾਸੀ ਅਠੌਲਾ ਨੂੰ 1 ਮਹੀਨੇ ਦੀ ਕੈਦ ...
ਜਲੰਧਰ, 3 ਦਸੰਬਰ (ਰਣਜੀਤ ਸਿੰਘ ਸੋਢੀ)-ਕੈਂਬਰਿਜ ਇੰਟਰਨੈਸ਼ਨਲ ਫਾਊਾਡੇਸ਼ਨ ਸਕੂਲ ਵਿਖੇ ਸਾਲਾਨਾ ਸਮਾਰੋਹ 'ਜਸ਼ਨ-ਏ-ਜ਼ਿੰਦਗੀ' ਕਰਵਾਇਆ ਗਿਆ, ਜਿਸ 'ਚ ਸੰਗੀਤ, ਨਾਚ, ਉਤਸ਼ਾਹ ਅਤੇ ਜੋਸ਼ ਨਾਲ ਵਿਦਿਆਰਥੀਆਂ ਨੇ ਪੇਸ਼ ਕੀਤਾ | ਸਾਲਾਨਾ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ...
ਭੋਗਪੁਰ, 3 ਦਸੰਬਰ (ਕਮਲਜੀਤ ਸਿੰਘ ਡੱਲੀ)- ਸਹਿਕਾਰੀ ਖੰਡ ਮਿੱਲ ਭੋਗਪੁਰ ਦੇ 67ਵੇਂ ਪਿੜਾਈ ਸੀਜ਼ਨ ਦੀ ਸ਼ੁਰੂ ਹੋਣ ਉਪਰੰਤ ਬੋਰਡ ਆਫ਼ ਡਾਇਰੈਕਟਰਜ਼ ਦੇ ਬਿਨਾ ਮੁਕਾਬਲਾ ਚੁਣੇ ਹੋਏ 9 ਡਾਇਰੈਕਟਰ ਉਦਘਾਟਨੀ ਸਮਾਰੋਹ ਵਿਚ ਹਲਕਾ ਆਦਮਪੁਰ ਤੋਂ ਕਾਂਗਰਸ ਦੇ ਵਿਧਾਇਕ ...
ਕਰਤਾਰਪੁਰ, 3 ਦਸੰਬਰ(ਜਨਕ ਰਾਜ ਗਿੱਲ)- ਪੰਜਾਬ ਦੀ ਸਤਾ 'ਤੇ ਜਦੋਂ ਦੀ ਆਮ ਆਦਮੀ ਪਾਰਟੀ ਕਾਬਜ਼ ਹੈ ਉਦੋਂ ਤੋਂ ਹੀ ਪੰਜਾਬ ਦੇ ਲੋਕ ਆਪਣੇ ਆਪ ਨੂੰ ਠਗਿਆ ਹੋਇਆ ਮਹਿਸੂਸ ਕਰ ਰਹੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡੈਮੋਕ੍ਰੇਟਿਕ ਭਾਰਤੀ ਲੋਕ ਦਲ ਦੇ ਰਾਸ਼ਟਰੀ ...
ਗੁਰਾਇਆ, 3 ਦਸੰਬਰ (ਬਲਵਿੰਦਰ ਸਿੰਘ)-ਗੁਰਦਾਸਪੁਰ ਵਿਖੇ 15ਵੀਂ ਇੰਡੋ ਨੇਪਾਲ ਕਰਾਟੇ ਚੈਂਪੀਅਨਸ਼ਿਪ ਕਰਵਾਈ ਗਈ ਜਿਸ 'ਚ ਭਾਰਤ ਅਤੇ ਨੇਪਾਲ ਦੇਸ਼ ਦੀਆਂ ਟੀਮਾਂ ਵਿਚਕਾਰ ਕਰਾਟੇ ਮੈਚ ਹੋਏ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆ ਦੇ ਕਰਾਟੇ ਖਿਡਾਰੀ ਰੋਨਿਤ ...
ਸ਼ਾਹਕੋਟ, 3 ਦਸੰਬਰ (ਬਾਂਸਲ)-ਸਰਕਾਰੀ ਮਿਡਲ ਸਕੂਲ ਮੀਏਾਵਾਲ ਅਰਾਈਆਂ 'ਚ ਏਡਜ਼ ਦਿਵਸ ਮਨਾਇਆ ਗਿਆ¢ ਇਸ ਮÏਕੇ ਸਕੂਲ ਇੰਚਾਰਜ ਤੇ ਸਾਇੰਸ ਅਧਿਆਪਕ ਨਰਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਇਸ ਲਾ-ਇਲਾਜ ਬਿਮਾਰੀ ਬਾਰੇ ਵਿਸਥਾਰ ਪੂਰਵਕ ਦੱਸਿਆ¢ ਵਿਦਿਆਰਥੀਆਂ ਦੇ ਭਾਸ਼ਣ ...
ਫਿਲੌਰ/ਲਸਾੜਾ, 3 ਦਸੰਬਰ (ਸਤਿੰਦਰ ਸ਼ਰਮਾ, ਲਖਵੀਰ ਸਿੰਘ ਖੁਰਦ)-ਨੇੜਲੇ ਪਿੰਡ ਲਸਾੜਾ ਵਿਖੇ ਬਹੁਜਨ ਨਾਇਕ, ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਪ੍ਰੀਨਿਰਵਾਣ ਦਿਵਸ ਮਨਾਇਆ ਗਿਆ | ਬੁਲਾਰਿਆਂ ਵਲੋਂ ਡਾ. ਅੰਬੇਡਕਰ ਦੇ ਜੀਵਨ ਅਤੇ ਸੰਘਰਸ਼ ਬਾਰੇ ...
ਮੱਲੀਆਂ ਕਲਾਂ, 3 ਦਸੰਬਰ (ਬਲਜੀਤ ਸਿੰਘ ਚਿੱਟੀ)- ਅੱਜ ਸਵੇਰੇ ਨਕੋਦਰ ਕਪੂਰਥਲਾ ਮੁੱਖ ਮਾਰਗ 'ਤੇ ਸਵੇਰੇ 9 ਵਜੇ ਦੇ ਕਰੀਬ ਅੱਡਾ ਮੱਲੀਆਂ ਕਲਾ ਦੇ ਨਜ਼ਦੀਕ ਚਿੱਟੀ ਵੇਈਾ ਉੱਪਰ ਬਣੇ ਪੁਲ ਦੇ ਨੇੜੇ ਰੇਤੇ ਨਾਲ ਭਰੀ ਟਰੈਕਟਰ-ਟਰਾਲੀ ਨੂੰ ਧੁੰਦ ਦੇ ਕਾਰਨ ਪਿੱਛੋਂ ਟਰੱਕ ਨੇ ...
ਫਿਲੌਰ, 3 ਦਸੰਬਰ (ਸਤਿੰਦਰ ਸ਼ਰਮਾ)- ਟਰੱਕ ਯੂਨੀਅਨ ਫਿਲੌਰ ਦੀ ਮੀਟਿੰਗ ਫਿਲੌਰ ਵਿਖੇ ਪ੍ਰਧਾਨ ਰਣਜੀਤ ਸਿੰਘ ਸਿੱਧੂ ਅਤੇ ਹਰਕਮਲ ਸਿੰਘ ਬੇਗਮਪੁਰ ਦੀ ਅਗਵਾਈ 'ਚ ਹੋਈ | ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 'ਤੇ ਤਿੱਖੇ ਵਾਰ ...
ਗੁਰਾਇਆ, 3 ਦਸੰਬਰ (ਬਲਵਿੰਦਰ ਸਿੰਘ)-ਪੈਨਸ਼ਨਰਜ਼ ਐਸੋਸੀਏਸ਼ਨ ਰਜ਼ਿ. ਪੰਜਾਬ ਦੇ ਸੱਦੇ 'ਤੇ ਮੰਡਲ ਦਫ਼ਤਰ ਗੁਰਾਇਆ ਵਿਖੇ ਪੈਨਸ਼ਨਰਾਂ ਵਲੋਂ ਵਿਸ਼ਾਲ ਧਰਨਾ ਦਿੱਤਾ ਗਿਆ | ਇਸ ਸਮੇਂ ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਵੱਖ ਵੱਖ ਬੁਲਾਰਿਆਂ ਨੇ ਪਾਵਰ ਕਾਮ ਦੀ ...
ਸ਼ਾਹਕੋਟ, 3 ਦਸੰਬਰ (ਸੁਖਦੀਪ ਸਿੰਘ)- ਸ਼ਾਮ ਢਲਦਿਆਂ ਹੀ ਸ਼ਾਹਕੋਟ ਪੁਲਿਸ ਸ਼ਹਿਰ 'ਚੋਂ ਅਲੋਪ ਹੋ ਜਾਂਦੀ ਹੈ ਅਤੇ ਜਿੱਥੇ ਮਾਡਲ ਥਾਣੇ ਦੇ ਗੇਟ ਲੋਕਾਂ ਲਈ ਬੰਦ ਹੋ ਜਾਂਦੇ ਹਨ, ਉੱਥੇ ਹੀ ਸ਼ਹਿਰ ਦੀ ਸੁਰੱਖਿਆ ਵੀ ਰੱਬ ਆਸਰੇ ਹੀ ਰਹਿ ਜਾਂਦੀ ਹੈ | ਬੀਤੀ ਰਾਤ ਹਥਿਆਰਬੰਦਾਂ ...
ਭੋਗਪੁਰ, 3 ਦਸੰਬਰ (ਕਮਲਜੀਤ ਸਿੰਘ ਡੱਲੀ)- ਨੈਸ਼ਨਲ ਹਾਈਵੇ 'ਤੇ ਨਵੇਂ ਬਣੇ ਬੱਸ ਸਟੈਂਡ ਭੋਗਪੁਰ ਦੇ ਬਾਹਰ ਬੱਸ ਤੇ ਐਕਟਿਵਾ ਦੀ ਭਿਆਨਕ ਟੱਕਰ ਵਿਚ ਐਕਟਿਵਾ ਸਵਾਰ ਬਜ਼ੁਰਗ ਦੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਜਿਸ ਦੀ ਉਮਰ 75 ਸਾਲ ਦੇ ਕਰੀਬ ਹੈ ਤੇ ਮਿ੍ਤਕ ਦੀ ...
ਭੋਗਪੁਰ, 3 ਦਸੰਬਰ (ਕਮਲਜੀਤ ਸਿੰਘ ਡੱਲੀ)- ਪਿੰਡ ਪਚਰੰਗਾ ਚੌਂਕ ਵਿਖੇ ਟਰੈਕਟਰ 'ਤੇ ਬੈਠੇ ਨੌਜਵਾਨ ਦੇ ਥੱਲੇ ਡਿੱਗਣ ਕਰਕੇ ਟਰੈਕਟਰ ਦਾ ਪਿਛਲਾ ਟਾਇਰ ਸਿਰ ਉੱਪਰੋਂ ਦੀ ਲੰਘਣ ਕਰਕੇ ਗੰਭੀਰ ਜ਼ਖਮੀ ਹੋਣ ਦਾ ਹੋ ਗਿਆ | ਪਿੰਡ ਮਾਣਕਰਾਏ ਦੇ ਵਸਨੀਕ ਟਰੈਕਟਰ ਚਾਲਕ ...
ਸ਼ਾਹਕੋਟ, 3 ਦਸੰਬਰ (ਸੁਖਦੀਪ ਸਿੰਘ)- ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ਮਲੋਟ ਵਿਖੇ ਕਰਵਾਏ ਰਾਜ ਪੱਧਰੀ ਸਮਾਗਮ ਦੌਰਾਨ ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ...
ਸ਼ਾਹਕੋਟ, 3 ਦਸੰਬਰ (ਸੁਖਦੀਪ ਸਿੰਘ)- ਸ਼ਾਮ ਢਲਦਿਆਂ ਹੀ ਸ਼ਾਹਕੋਟ ਪੁਲਿਸ ਸ਼ਹਿਰ 'ਚੋਂ ਅਲੋਪ ਹੋ ਜਾਂਦੀ ਹੈ ਅਤੇ ਜਿੱਥੇ ਮਾਡਲ ਥਾਣੇ ਦੇ ਗੇਟ ਲੋਕਾਂ ਲਈ ਬੰਦ ਹੋ ਜਾਂਦੇ ਹਨ, ਉੱਥੇ ਹੀ ਸ਼ਹਿਰ ਦੀ ਸੁਰੱਖਿਆ ਵੀ ਰੱਬ ਆਸਰੇ ਹੀ ਰਹਿ ਜਾਂਦੀ ਹੈ | ਬੀਤੀ ਰਾਤ ਹਥਿਆਰਬੰਦਾਂ ...
ਕਿਸ਼ਨਗੜ੍ਹ, 3 ਦਸੰਬਰ (ਹੁਸਨ ਲਾਲ)- ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ 'ਤੇ ਸਥਿਤ ਅੱਡਾ ਕਿਸ਼ਨਗੜ੍ਹ ਚੌਕ ਵਿਚ ਲੱਗਦੇ ਰੋਜ਼ਾਨਾ ਜਾਮ ਕਾਰਨ ਜਿੱਥੇ ਅੱਡਾ ਕਿਸ਼ਨਗੜ੍ਹ ਦੇ ਦੁਕਾਨਦਾਰ, ਰਾਹਗੀਰ ਤੇ ਇਲਾਕਾ ਨਿਵਾਸੀ ਪਰੇਸ਼ਾਨ ਹਨ ਉੱਥੇ ਹੀ ਪੁਲਿਸ ਪ੍ਰਸ਼ਾਸਨ ਵੀ ...
ਕਰਤਾਰਪੁਰ, 3 ਦਸੰਬਰ (ਜਨਕ ਰਾਜ ਗਿੱਲ)- ਸ੍ਰੀ ਗੁਰ ਰਵਿਦਾਸ ਧਰਮਸ਼ਾਲਾ ਨਿਊ ਆਰੀਆ ਨਗਰ ਕਰਤਾਰਪੁਰ ਵਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪਾਵਨ 445ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 12ਵਾਂ ਸੰਤ ਸੰਮੇਲਨ ਆਰੀਆ ਨਗਰ ਵਿਖੇ ਸਥਿਤ ਰਵਿਦਾਸ ਧਰਮਸ਼ਾਲਾ ਪ੍ਰਬੰੰਧਕ ...
ਮਲਸੀਆਂ, 3 ਦਸੰਬਰ (ਦਲਜੀਤ ਸਿੰਘ ਸਚਦੇਵਾ)- ਸ. ਚਾਨਣ ਸਿੰਘ ਚੰਦੀ ਤੇ ਸ. ਪ੍ਰਦੁਮਣ ਸਿੰਘ ਚੰਦੀ ਸਪੋਰਟਸ ਕਲੱਬ ਕਾਸੂਪੁਰ ਵਲੋਂ ਸ਼ਹੀਦ ਭਗਤ ਸਿੰਘ ਤੇ ਸ਼ਹੀਦ ਊਧਮ ਸਿੰਘ ਦੀ ਯਾਦ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਦੋ ਰੋਜ਼ਾ 27ਵਾਂ ਕਬੱਡੀ ਤੇ ਵਾਲੀਬਾਲ ਟੂਰਨਾਮੈਂਟ ...
ਮਲਸੀਆਂ, 3 ਦਸੰਬਰ (ਸੁਖਦੀਪ ਸਿੰਘ)- ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ ਅਤੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਦੀ ਅਗਵਾਈ 'ਚ ਸ਼ੁਰੂ ਹੋਇਆ ਸੂਬਾਈ ਜਥਾ ਵੱਖ-ਵੱਖ ਜ਼ਿਲਿ੍ਹਆਂ 'ਚੋਂ ਹੁੰਦਾ ਹੋਇਆ 4 ਦਸੰਬਰ ਨੂੰ ਸ਼ਾਮ ਸਮੇਂ ਜ਼ਿਲ੍ਹਾ ...
ਲੋਹੀਆਂ ਖਾਸ, 3 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਪੜ੍ਹਾਈ ਦੇ ਨਾਲ ਨਾਲ ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਣ ਅਤੇ ਪਰਖਣ ਲਈ ਸੱਭਿਆਚਾਰਕ ਸਮਾਗਮਾਂ ਸਮੇਤ ਸਕੂਲ 'ਚ ਹਰ ਤਰ੍ਹਾਂ ਸਲਾਨਾ ਸਮਾਗਮ ਕਰਵਾਉਣੇ ਬਹੁਤ ਜ਼ਰੂਰੀ ਹਨ ਅਤੇ ਜਲੰਧਰ ਪਬਲਿਕ ਸਕੂਲ ਲੋਹੀਆਂ ਖਾਸ ...
ਨਕੋਦਰ, 3 ਦਸੰਬਰ (ਗੁਰਵਿੰਦਰ ਸਿੰਘ)-ਇਲਾਕੇ ਦੀ ਸਿਰਮੌਰ ਸਿੱਖਿਆ ਸੰਸਥਾ ਐੱਮ.ਡੀ. ਦਯਾਨੰਦ ਮਾਡਲ ਸਕੂਲ ਨਕੋਦਰ ਵਿਚ ਪਿ੍ੰਸੀਪਲ ਬਲਜਿੰਦਰ ਸਿੰਘ ਦੀ ਰਹਿਨੁਮਾਈ ਹੇਠ ਨੈਸ਼ਨਲ ਪ੍ਰਦੂਸ਼ਣ ਕੰਟਰੋਲ ਦਿਵਸ ਮਨਾਇਆ ਗਿਆ ¢ ਇਹ ਦਿਨ ਹਰ ਸਾਲ ਭੁਪਾਲ ਗੈਸ ਦੁਰਘਟਨਾ ਵਿਚ ...
ਨਕੋਦਰ, 3 ਦਸੰਬਰ (ਤਿਲਕ ਰਾਜ ਸ਼ਰਮਾ)-ਥਾਣਾ ਸਿਟੀ ਪੁਲਿਸ ਨੇ ਦੜਾ ਸੱਟਾ ਲਾਉਣ ਦੇ ਦੋਸ਼ 'ਚ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਕੋਲੋਂ 21250 ਰੁਪਏ ਦੀ ਰਾਸ਼ੀ ਤੇ ਇਕ ਮੋਬਾਈਲ ਫ਼ੋਨ ਬਰਾਮਦ ਕਰ ਕੇ ਉਸ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਥਾਣਾ ਸਿਟੀ ਮੁਖੀ ਲਾਭ ਸਿੰਘ ਨੇ ...
ਫਿਲੌਰ/ਲਸਾੜਾ, 3 ਦਸੰਬਰ (ਸਤਿੰਦਰ ਸ਼ਰਮਾ, ਲਖਵੀਰ ਸਿੰਘ ਖੁਰਦ)-ਕੈਨਰਾ ਬੈਂਕ ਪਿੰਡ ਨਗਰ ਬ੍ਰਾਂਚ ਵਲੋਂ ਸ਼ੁਰੂ ਕੀਤੀ ਕੈਨਰਾ ਵਿੱਦਿਆ ਜੋਤੀ ਸਕੀਮ ਅਧੀਨ ਐੱਸ.ਸੀ. ਟਾਪਰ ਲੜਕੀਆਂ ਨੂੰ ਵਿਸ਼ੇਸ਼ ਵਜ਼ੀਫਾ ਦੇਣ ਲਈ ਸਰਕਾਰੀ ਹਾਈ ਸਕੂਲ ਅਸ਼ਾਹੂਰ ਦੀ ਚੋਣ ਕੀਤੀ ਗਈ | ਇਸ ...
ਗੁਰਾਇਆ, 3 ਦਸੰਬਰ (ਬਲਵਿੰਦਰ ਸਿੰਘ)-ਗੋਰਾਇੰਗ ਮਾਈਾਡ ਵੈੱਲਫੇਅਰ ਸੁਸਾਇਟੀ ਪੱਦੀ ਖ਼ਾਲਸਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਹਾਵਰ ਦੀ ਜਮਾਤ ਛੇਵੀਂ ਨੂੰ ਅਪਣਾਉਣ ਸਮੇਂ ਸਮਾਗਮ ਕਰਵਾਇਆ ਗਿਆ | ਸੁਸਾਇਟੀ ਪ੍ਰਧਾਨ ਜਸਪਾਲ ਕਲੇਰ, ਜਨਰਲ ਸਕੱਤਰ ਜਸਵੀਰ ...
ਕਰਤਾਰਪੁਰ, 3 ਦਸੰਬਰ (ਜਨਕ ਰਾਜ ਗਿੱਲ)- ਆਲ ਇੰਡੀਆ ਜਮਾਤ-ਏ-ਸਲਮਾਨੀ ਦੇ ਪਤਵੰਤਿਆਂ ਵਲੋਂ ਮੁਸਲਮਾਨ ਭਾਈਚਾਰਾ ਦੀ ਬਿਹਤਰੀ ਲਈ ਅਹਿੰਮ ਵਿਚਾਰਾਂ ਕੀਤੀਆਂ ਗਈਆਂ ਜਿਸਦੇ ਚਲਦਿਆਂ ਆਲ ਇੰਡੀਆ ਜਮਾਤ-ਏ-ਸਲਮਾਨੀ ਪੰਜਾਬ ਦੇ ਚੇਅਰਮੈਨ ਅਖ਼ਤਰ ਸਲਮਾਨੀ ਨੇ ਦੱਸਿਆ ਕਿ 'ਆਲ ...
ਮਲਸੀਆਂ, 3 ਦਸੰਬਰ (ਸੁਖਦੀਪ ਸਿੰਘ)- ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ (ਰਜਿ:) ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਪਟਿਆਲਾ ਛੋਟਾ ਸਿੰਘ ਨੰਦਪੁਰ ਕੇਸ਼ੋ ਦੀ ਅਗਵਾਈ ਹੇਠ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਪਟਿਆਲਾ ਨਾਲ ...
ਜਲੰਧਰ, 3 ਦਸੰਬਰ (ਐੱਮ.ਐੱਸ. ਲੋਹੀਆ) - ਗੁਲਾਬ ਦੇਵੀ ਹਸਪਤਾਲ 'ਚ 68 ਸਾਲਾਂ ਦੇ ਵਿਅਕਤੀ ਦੇ ਇਕੋ ਦਿਨ 'ਚ ਦੋਵੇਂ ਗੋਡੇ ਬਦਲਣ ਦਾ ਸਫ਼ਲ ਆਪ੍ਰੇਸ਼ਨ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਪ੍ਰਬੰਧਕ ਡਾ. ਰਜਿੰਦਰ ਸਿੰਘ ਨੇ ਦੱਸਿਆ ਕਿ ਹਸਪਤਾਲ ਦੇ ...
ਲੋਹੀਆਂ ਖਾਸ, 3 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਜ਼ਿਲ੍ਹਾ ਫ਼ਿਰੋਜ਼ਪੁਰ ਦੇ ਬਲਾਕ ਮੱਖੂ ਦੇ ਪਿੰਡ ਮੰਨੂੰ ਮਾਛੀ ਦੇ ਨਾਬਾਲਗ ਨੌਜਵਾਨ ਅਮਨਜੀਤ ਸਿੰਘ (15) ਪੁੱਤਰ ਮਹਿੰਦਰ ਸਿੰਘ ਦੀ ਹੋਈ ਮੌਤ ਤੋਂ ਬਾਅਦ ਮਾਪਿਆਂ ਵਲੋਂ ਮੌਤ ਲਈ ਥਾਣਾ ਕਬੀਰਪੁਰ (ਕਪੂਰਥਲਾ) ਦੀ ...
ਗੁਰਾਇਆ, 3 ਦਸੰਬਰ (ਬਲਵਿੰਦਰ ਸਿੰਘ)-14ਗਰਾਮ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਸਥਾਨਕ ਪੁਲਿਸ ਨੇ ਕਾਬੂ ਕਰ ਲਿਆ ਹੈ | ਜਾਣਕਾਰੀ ਦਿੰਦੇ ਹੋਏ ਜਗਦੀਸ਼ ਰਾਜ, ਪੀ.ਪੀ.ਐੱਸ ਉਪ ਪੁਲਿਸ ਕਪਤਾਨ, ਸਬ ਡਵੀਜ਼ਨ ਫਿਲੌਰ ਨੇ ਦੱਸਿਆ ਕਿ ਇੰਸਪੈਕਟਰ ਹਰਜਿੰਦਰ ਸਿੰਘ ਮੁੱਖ ਅਫ਼ਸਰ ...
ਮਲਸੀਆਂ, 3 ਦਸੰਬਰ (ਸੁਖਦੀਪ ਸਿੰਘ)- ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਪਬਲਿਕ ਸਕੂਲ, ਮਲਸੀਆਂ ਵਿਖੇ ਸਕੂਲ ਦੇ ਚੇਅਰਪਰਸਨ ਕੁਮਾਰੀ ਅਰੁਣ, ਪਿ੍ੰਸੀਪਲ ਰਜਨੀ ਬਾਲਾ ਦੀ ਅਗਵਾਈ ਹੇਠ ਐਸ.ਓ.ਐੱਫ. ਵੱਲੋਂ ਨੈਸ਼ਨਲ ਸਾਇੰਸ ਓਲੰਪੀਅਡ ਦੀ ਪ੍ਰੀਖਿਆ ਲਈ ਗਈ | ਇਹ ਪ੍ਰੀਖਿਆ ਹਰ ਸਾਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX