ਤਾਜਾ ਖ਼ਬਰਾਂ


ਤੀਜੇ ਇਕ ਦਿਨਾ ਮੈਚ ਵਿਚ ਆਸਟ੍ਰੇਲੀਆ ਨੇ 21 ਦੌੜਾਂ ਨਾਲ ਹਰਾਇਆ ਭਾਰਤ ਨੂੰ, 2-1 ਨਾਲ ਜਿੱਤੀ ਲੜੀ
. . .  1 day ago
ਕੌਮੀ ਇਨਸਾਫ਼ ਮੋਰਚਾ ਵਲੋ ਦਿੱਤੇ ਜਾ ਰਹੇ ਧਰਨੇ ਨੂੰ ਹਟਾਉਣ ਦਾ ਮਾਮਲਾ
. . .  1 day ago
ਚੰਡੀਗੜ੍ਹ , 22 ਮਾਰਚ - ਹਾਈਕੋਰਟ ’ਚ ਸਰਕਾਰ ਨੇ ਕਿਹਾ ਕਿ ਮੁੱਦਾ ਧਾਰਮਿਕ ਤੇ ਭਾਵਨਾਤਮਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਤਾਕਤ ਦੀ ਵਰਤੋਂ ਨਾਲ ਸਥਿਤੀ ਹੋਰ ਵਿਗੜ ਸਕਦੀ ਹੈ । ਇਸ ਨੂੰ ਤਰੀਕੇ ਨਾਲ ਹੱਲ ਕਰਨ ...
ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਦਮ ਪੁਰਸਕਾਰ ਜੇਤੂਆਂ ਲਈ ਰਾਤ ਦੇ ਖਾਣੇ ਦੀ ਕੀਤੀ ਮੇਜ਼ਬਾਨੀ
. . .  1 day ago
ਲੰਡਨ : ਖਾਲਿਸਤਾਨੀ ਸਮਰਥਕਾਂ ਵਲੋਂ ਭਾਰਤ ਵਿਰੋਧੀ ਪ੍ਰਦਰਸ਼ਨ, ਭਾਰਤੀ ਹਾਈ ਕਮਿਸ਼ਨ 'ਤੇ ਮੈਟਰੋਪੋਲੀਟਨ ਪੁਲਿਸ ਪਹਿਰੇ 'ਤੇ
. . .  1 day ago
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ 70 ਕਮਰਿਆਂ ਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਨਿਵਾਸ (ਸਰਾਂ) ਦੀ ਉਸਾਰੀ ਦੀ ਕਾਰ ਸੇਵਾ ਆਰੰਭ
. . .  1 day ago
ਅੰਮ੍ਰਿਤਸਰ, 22 ਮਾਰਚ (ਜਸਵੰਤ ਸਿੰਘ ਜੱਸ)- ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ (ਬਿਹਾਰ) ਵਿਖੇ ਦਰਸ਼ਨ ਕਰਨ ਪੁੱਜਦੇ ਸ਼ਰਧਾਲੂਆਂ ਦੀ ਸਹੂਲਤ ਲਈ 70 ਕਮਰਿਆਂ ਦੀ ਸਮਰੱਥਾ ਵਾਲੇ ...
ਅੱਜ ਦੇਸ਼ ਵਿਚ ਜੋ ਸਿਆਸੀ ਸਥਿਤੀ ਬਣੀ ਹੋਈ ਹੈ, ਉਸ ਦੇ ਮੱਦੇਨਜ਼ਰ ਵਿਰੋਧੀ ਧਿਰ ਦੀ ਏਕਤਾ ਦੀ ਸਖ਼ਤ ਲੋੜ- ਸ਼ਰਦ ਪਵਾਰ
. . .  1 day ago
ਕਰਨਾਲ, 22 ਮਾਰਚ (ਗੁਰਮੀਤ ਸਿੰਘ ਸੱਗੂ)- ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਸਾਬਕਾ ਕੇਂਦਰੀ ਰੱਖਿਆ ਅਤੇ ਖ਼ੇਤੀਬਾੜੀ ਮੰਤਰੀ ਸ਼ਰਦ ਪਵਾਰ ਨੇ ਕਿਹਾ ਕਿ ਅੱਜ ਦੇਸ਼ ਵਿਚ ਜੋ ਸਿਆਸੀ ਸਥਿਤੀ ਬਣੀ ਹੋਈ ਹੈ, ਉਸ ਦੇ ਮੱਦੇਨਜ਼ਰ ਵਿਰੋਧੀ ਧਿਰ ਦੀ ਏਕਤਾ ਦੀ ਸਖ਼ਤ ਲੋੜ ਹੈ, ਤਾਂ ਜੋ ਭਾਜਪਾ ਨੂੰ....
ਪੰਜਾਬੀ ਵਿਦਵਾਨ ਡਾ. ਰਤਨ ਸਿੰਘ ਜੱਗੀ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਤੋਂ ਪਦਮ ਸ੍ਰੀ ਪ੍ਰਾਪਤ ਕੀਤਾ
. . .  1 day ago
ਪੰਜਾਬੀ ਵਿਦਵਾਨ ਡਾ. ਰਤਨ ਸਿੰਘ ਜੱਗੀ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਤੋਂ ਪਦਮ ਸ੍ਰੀ ਪ੍ਰਾਪਤ ਕੀਤਾ
ਅੰਮ੍ਰਿਤਪਾਲ ਨੇ 40-45 ਮਿੰਟ ਗੁਰਦੁਆਰੇ ਵਿਚ ਬਿਤਾਏ- ਐਸ.ਐਸ.ਪੀ. ਜਲੰਧਰ ਦਿਹਾਤੀ
. . .  1 day ago
ਜਲੰਧਰ, 22 ਮਾਰਚ- ਜਲੰਧਰ ਦਿਹਾਤੀ ਦੇ ਐਸ.ਐਸ.ਪੀ. ਸਵਰਨਦੀਪ ਸਿੰਘ ਨੇ ਨੰਗਲ ਅੰਬੀਆਂ ਗੁਰਦੁਆਰੇ ਵਿਚ ਵਾਪਰੀ ਘਟਨਾ ਬਾਰੇ ਦੱਸਿਆ ਕਿ ਜਦੋਂ ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕੀਤਾ, ਤਾਂ ਉਹ ਗੁਰਦੁਆਰੇ ਵਿਚ ਭੱਜ ਗਏ ਅਤੇ ਇਕ ਗ੍ਰੰਥੀ ਨੂੰ ਕੱਪੜੇ ਦੇਣ ਲਈ....
ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸੋਮਨਹੱਲੀ ਮਾਲਿਆ ਕ੍ਰਿਸ਼ਨਾ ਪਦਮ ਵਿਭੂਸ਼ਣ ਨਾਲ ਸਨਮਾਨਿਤ
. . .  1 day ago
ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸੋਮਨਹੱਲੀ ਮਾਲਿਆ ਕ੍ਰਿਸ਼ਨਾ ਪਦਮ ਵਿਭੂਸ਼ਣ ਨਾਲ ਸਨਮਾਨਿਤ
ਭਾਰਤ-ਆਸਟ੍ਰੇਲੀਆ ਤੀਜਾ ਇਕ ਦਿਨਾ ਮੈਚ: ਆਸਟ੍ਰੇਲੀਆ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 270 ਦੌੜਾਂ ਦਾ ਟੀਚਾ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਇਕ ਦਿਨਾ ਮੈਚ: ਆਸਟ੍ਰੇਲੀਆ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 270 ਦੌੜਾਂ ਦਾ ਟੀਚਾ
ਨਵਜੋਤ ਸਿੰਘ ਸਿੱਧੂ ਦੀ ਪਤਨੀ ਨੂੰ ਸਟੇਜ 2 ਕੈਂਸਰ, ਟਵਿੱਟਰ 'ਤੇ ਭਾਵੁਕ ਪੋਸਟ ਪਾ ਕੇ ਖੁਦ ਦਿੱਤੀ ਜਾਣਕਾਰੀ
. . .  1 day ago
ਚੰਡੀਗੜ੍ਹ, 22 ਮਾਰਚ- ਨਵਜੋਤ ਕੌਰ ਸਿੱਧੂ ਨੂੰ ਜਾਨਲੇਵਾ ਕੈਂਸਰ ਹੋ ਗਿਆ ਹੈ। ਇਹ ਕੈਂਸਰ ਦੂਜੀ ਸਟੇਜ ਵਿਚ ਹੈ, ਜਿਸ ਕਾਰਨ ਅੱਜ ਚੰਡੀਗੜ੍ਹ ’ਚ ਉਨ੍ਹਾਂ ਦੀ ਸਰਜਰੀ ਹੋਵੇਗੀ। ਇਸ ਦੌਰਾਨ ਨਵਜੋਤ ਕੌਰ ਸਿੱਧੂ ਨੇ ਭਾਵੁਕ ਟਵੀਟ ਕਰਦੇ ਹੋਏ ਕਿਹਾ ਕਿ ਉਹ...
ਪੁਲਿਸ ਨੇ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਜਲੰਧਰ ਅਦਾਲਤ ’ਚ ਕੀਤਾ ਪੇਸ਼
. . .  1 day ago
ਜਲੰਧਰ, 22 ਮਾਰਚ- ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਸਾਥੀਆਂ ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਅਤੇ ਗੁਰਬੇਜ ਸਿੰਘ ਨੂੰ ਜਲੰਧਰ ਅਦਾਲਤ ਵਿਚ ਪੇਸ਼ ਕੀਤਾ। ਇਨ੍ਹਾਂ ਨੇ ਅੰਮ੍ਰਿਤਪਾਲ ਸਿੰਘ....
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਸੰਪਰਦਾਵਾਂ ਤੇ ਬੁੱਧੀਜੀਵੀਆਂ ਦੀ 27 ਮਾਰਚ ਨੂੰ ਸੱਦੀ ਵਿਸ਼ੇਸ਼ ਇਕੱਤਰਤਾ
. . .  1 day ago
ਅੰਮ੍ਰਿਤਸਰ, 22 ਮਾਰਚ (ਜਸਵੰਤ ਸਿੰਘ ਜੱਸ)- ਪੰਜਾਬ ਦੇ ਮੌਜੂਦਾ ਹਾਲਾਤ, ਸਿੱਖਾਂ ਦੇ ਮਨਾਂ ਵਿਚ ਲੰਮੇਂ ਸਮੇਂ ਤੋਂ ਪਸਰੇ ਬੇਚੈਨੀ ਦੇ ਮਾਹੌਲ ਅਤੇ ਸਿੱਖ ਨੌਜਵਾਨਾਂ ਦੀਆਂ ਨਜ਼ਾਇਜ਼ ਗ੍ਰਿਫ਼ਤਾਰੀਆਂ ’ਤੇ ਵਿਚਾਰ ਉਪਰੰਤ ਭਵਿੱਖ ਦੀ ਵਿਉਂਤਬੰਦੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ....
ਮਨੀ ਲਾਂਡਰਿੰਗ ਮਾਮਲਾ: ਹਾਈਕੋਰਟ ਨੇ ‘ਆਪ’ ਆਗੂ ਸਤੇਂਦਰ ਜੈਨ ’ਤੇ ਫ਼ੈਸਲਾ ਰੱਖਿਆ ਸੁਰੱਖ਼ਿਅਤ
. . .  1 day ago
ਨਵੀਂ ਦਿੱਲੀ, 22 ਮਾਰਚ- ਦਿੱਲੀ ਹਾਈ ਕੋਰਟ ਵਿਚ ਦਿਨੇਸ਼ ਕੁਮਾਰ ਸ਼ਰਮਾ ਦੀ ਬੈਂਚ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਨੀ ਲਾਂਡਰਿੰਗ ਮਾਮਲੇ ’ਚ ਜੇਲ੍ਹ ’ਚ ਬੰਦ ‘ਆਪ’ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਅਤੇ ਦੋ ਹੋਰਾਂ ’ਤੇ....
ਭਾਰਤੀ ਮੁੱਕੇਬਾਜ਼ ਨੀਤੂ ਘੰਘਾਸ ਨੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਪਹਿਲਾ ਤਗਮਾ ਕੀਤਾ ਪੱਕਾ
. . .  1 day ago
ਨਵੀਂ ਦਿੱਲੀ, 22 ਮਾਰਚ- ਭਾਰਤੀ ਮੁੱਕੇਬਾਜ਼ ਨੀਤੂ ਘੰਘਾਸ ਨੇ ਆਪਣਾ ਕੁਆਰਟਰ ਫ਼ਾਈਨਲ ਮੁਕਾਬਲਾ ਜਿੱਤ ਕੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਭਾਰਤ ਦਾ ਪਹਿਲਾ ਤਗ਼ਮਾ ਪੱਕਾ ਕਰ ਲਿਆ ਹੈ। ਇਸ ਮੌਕੇ ਉਸ ਨੇ ਕਿਹਾ ਕਿ ਮੇਰਾ ਅੱਜ ਦਾ ਪ੍ਰਦਰਸ਼ਨ ਆਉਣ ਵਾਲੇ ਮੈਚਾਂ ਲਈ ਵੀ ਚੰਗਾ ਸੰਕੇਤ ਦਿੰਦਾ ਹੈ। ਮੈਂ....
ਪ੍ਰਧਾਨ ਮੰਤਰੀ ਮੋਦੀ 24 ਮਾਰਚ ਨੂੰ ਕਰਨਗੇ ਵਾਰਾਣਸੀ ਦਾ ਦੌਰਾ
. . .  1 day ago
ਨਵੀਂ ਦਿੱਲੀ, 22 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਮਾਰਚ ਨੂੰ ਵਾਰਾਣਸੀ ਦਾ ਦੌਰਾ ਕਰਨਗੇ। ਇਸ ਦੌਰੇ ਦੌਰਾਨ ਉਹ ਰੁਦ੍ਰਾਕਸ਼ ਕਨਵੈਨਸ਼ਨ ਸੈਂਟਰ ਵਿਖੇ ਇਕ ਵਿਸ਼ਵ ਟੀ.ਬੀ. ਸੰਮੇਲਨ ਨੂੰ ਸੰਬੋਧਨ ਕਰਨਗੇ। ਉਸ ਤੋਂ ਬਾਅਦ ਉਨ੍ਹਾਂ ਵਲੋਂ ਸੰਪੂਰਨਾਨੰਦ ਸੰਸਕ੍ਰਿਤ....
ਦੇਸ਼ ਦੀ ਏਕਤਾ ਅਤੇ ਅਖੰਡਤਾ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ- ਸੁਖਬੀਰ ਸਿੰਘ ਬਾਦਲ
. . .  1 day ago
ਸ੍ਰੀ ਮੁਕਤਸਰ ਸਾਹਿਬ, 22 ਮਾਰਚ (ਰਣਜੀਤ ਸਿੰਘ ਢਿੱਲੋਂ)- ਦੇਸ਼ ਦੀ ਏਕਤਾ ਅਤੇ ਅਖ਼ੰਡਤਾ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ। ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਵੱਖਵਾਦੀ ਤਾਕਤਾਂ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ, ਜੋ ਪੰਜਾਬ ਵਿਚ ਅਸਥਿਰਤਾ ਪੈਦਾ ਕਰਨੀ ਚਾਹੁੰਦੀਆਂ ਹਨ। ਇਨ੍ਹਾਂ ਸ਼ਬਦਾਂ ਦਾ....
ਪੁਲਿਸ ਵਲੋਂ ਚੋਰ ਗਰੋਹ ਦੇ ਚਾਰ ਮੈਂਬਰ ਪੰਜ ਮੋਟਰਸਾਈਕਲਾਂ ਸਮੇਤ ਕਾਬੂ
. . .  1 day ago
ਸ੍ਰੀ ਮੁਕਤਸਰ ਸਾਹਿਬ, 22 ਮਾਰਚ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਚੋਰ ਗਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਚੋਰੀ ਦੇ ਪੰਜ ਮੋਟਰਸਾਈਕਲ ਬਰਾਮਦ ਕੀਤੇ ਹਨ। ਇਹ ਪ੍ਰਗਟਾਵਾ.......
ਦਲਜੀਤ ਕਲਸੀ ਦੀ ਗੈਰ-ਕਾਨੂੰਨੀ ਹਿਰਾਸਤ ਦੇ ਖ਼ਿਲਾਫ਼ ਉਸ ਦੀ ਪਤਨੀ ਨੇ ਹਾਈਕੋਰਟ ਵਿਚ ਹੈਬੀਅਸ ਕਾਰਪਸ ਪਟੀਸ਼ਨ ਕੀਤੀ ਦਾਇਰ
. . .  1 day ago
ਚੰਡੀਗੜ੍ਹ, 22 ਮਾਰਚ (ਤਰੁਣ ਭਜਨੀ)- ਸਰਬਜੀਤ ਸਿੰਘ ਉਰਫ਼ ਦਲਜੀਤ ਕਲਸੀ ਦੀ ਗੈਰ-ਕਾਨੂੰਨੀ ਹਿਰਾਸਤ ਦੇ ਖ਼ਿਲਾਫ਼ ਕਲਸੀ ਦੀ ਪਤਨੀ ਨੇ ਹਾਈਕੋਰਟ ਵਿਚ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕੀਤੀ ਹੈ। ਇਹ ਮਾਮਲਾ ਅੱਜ ਜਸਟਿਸ ਐਨ.ਐਸ. ਸ਼ੇਖਾਵਤ ਦੀ ਬੈਂਚ ਅੱਗੇ ਸੁਣਵਾਈ ਲਈ ਆਇਆ। ਮਾਮਲੇ ਦੀ ਸੁਣਵਾਈ....
ਨਜਾਇਜ਼ ਪਿਸਤੌਲ ਸਮੇਤ ਨੌਜਵਾਨ ਕਾਬੂ
. . .  1 day ago
ਅਬੋਹਰ, 22 ਮਾਰਚ (ਸੰਦੀਪ ਸੋਖਲ)- ਪੁਲਿਸ ਵਲੋਂ ਗਸ਼ਤ ਦੌਰਾਨ ਇਕ ਨੌਜਵਾਨ ਨੂੰ ਨਾਜਾਇਜ਼ ਪਿਸਤੌਲ ਸਮੇਤ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਥਾਣਾ ਨੰਬਰ 2 ਦੀ ਪੁਲਿਸ ਨੇ ਫੜੇ ਗਏ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਹੈੱਡ.....
ਚੌਂਕ ਵਿਚਲੇ ਬਿਜਲੀ ਦੇ ਖੰਭੇ ਚ’ ਟਰੱਕ ਵੱਜਣ ਨਾਲ ਸਾਰੇ ਸ਼ਹਿਰ ਦੀ ਬੱਤੀ ਹੋਈ ਗੁੱਲ
. . .  1 day ago
ਬਾਘਾ ਪੁਰਾਣਾ, 22 ਮਾਰਚ (ਕ੍ਰਿਸ਼ਨ ਸਿੰਗਲਾ)- ਸਥਾਨਕ ਸ਼ਹਿਰ ਦੇ ਮੁੱਖ ਲਾਈਟਾਂ ਵਾਲੇ ਸ਼ਹੀਦ ਭਗਤ ਸਿੰਘ ਚੌਂਕ ਵਿਚ ਬੀਤੀ ਰਾਤ ਅਚਾਨਕ ਇਕ ਵੱਡਾ ਟਰੱਕ ਬਿਜਲੀ ਵਾਲੇ ਖੰਭੇ ਵਿਚ ਜਾ ਟਕਰਾਇਆ, ਜਿਸ ਕਰਕੇ ਸਾਰੇ ਸ਼ਹਿਰ ਦੀ ਬੱਤੀ ਗੁੱਲ ਹੋ ਗਈ। ਇਸ ਦੇ ਨਾਲ ਹੀ ਟ੍ਰੈਫ਼ਿਕ ਦੀ ਸਮੱਸਿਆ ਦਾ ਵੀ ਲੋਕਾਂ ਨੂੰ ਵੱਡੇ ਪੱਧਰ.....
ਜਿਸ ਮੋਟਰਸਾਈਕਲ ’ਤੇ ਅੰਮ੍ਰਿਤਪਾਲ ਭੱਜਿਆ, ਉਹ ਪੁਲਿਸ ਵਲੋਂ ਬਰਾਮਦ- ਐਸ.ਐਸ.ਪੀ.ਜਲੰਧਰ
. . .  1 day ago
ਜਲੰਧਰ, 22 ਮਾਰਚ- ਜਲੰਧਰ ਦੇ ਐਸ.ਐਸ.ਪੀ. ਸਵਰਨਦੀਪ ਸਿੰਘ ਨੇ ਦੱਸਿਆ ਕਿ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਜਿਸ ਮੋਟਰਸਾਈਕਲ ’ਤੇ ਸਵਾਰ ਹੋ ਕੇ ਭੱਜਿਆ ਸੀ, ਉਹ ਪੁਲਿਸ.....
ਪ੍ਰਧਾਨ ਮੰਤਰੀ ਅੱਜ ਸ਼ਾਮ ਕਰਨਗੇ ਉੱਚ ਪੱਧਰੀ ਮੀਟਿੰਗ
. . .  1 day ago
ਨਵੀਂ ਦਿੱਲੀ, 22 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 4:30 ਵਜੇ ਕੋਵਿਡ ਨਾਲ ਸੰਬੰਧਿਤ ਸਥਿਤੀ ਅਤੇ ਜਨਤਕ ਸਿਹਤ ਤਿਆਰੀਆਂ ਦੀ ਸਮੀਖਿਆ ਕਰਨ...
ਤਿੰਨ ਥਾਣਿਆਂ ਦੀ ਪੁਲਿਸ ਵਲੋਂ ਰਾਜਾਸਾਂਸੀ ਦੇ ਪਿੰਡਾਂ ’ਚ ਫ਼ਲੈਗ ਮਾਰਚ
. . .  1 day ago
ਚੌਗਾਵਾਂ, 22 ਮਾਰਚ (ਗੁਰਵਿੰਦਰ ਸਿੰਘ ਕਲਸੀ)- ਐਸ. ਐਸ. ਪੀ. ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ. ਐਸ. ਪੀ. ਅਟਾਰੀ ਪ੍ਰਵੇਸ਼ ਚੋਪੜਾ ਦੀ ਅਗਵਾਈ ਹੇਠ ਥਾਣਾ ਲੋਪੋਕੇ ਦੇ ਮੁਖੀ ਕਰਮਪਾਲ ਸਿੰਘ ਰੰਧਾਵਾ, ਭਿੰਡੀਸੈਦਾ ਦੇ ਹਿਮਾਂਸ਼ੂ ਭਗਤ ਤੇ ਥਾਣਾ ਘਰਿੰਡਾ ਦੇ ਮੁਖੀ ਹਰਪਾਲ ਸਿੰਘ ਸੋਹੀ ਵਲੋਂ....
ਹਲਵਾਰਾ ਏਅਰਪੋਰਟ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂਅ ’ਤੇ ਰੱਖਿਆ ਜਾਵੇਗਾ
. . .  1 day ago
ਚੰਡੀਗੜ੍ਹ, 22 ਮਾਰਚ- ਹਲਵਾਰਾ ਏਅਰਪੋਰਟ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂਅ ’ਤੇ ਰੱਖਿਆ ਜਾਵੇਗਾ। ਪੰਜਾਬ ਸਰਕਾਰ ਵਲੋਂ ਇਸ ਸੰਬੰਧੀ ਵਿਧਾਨ ਸਭਾ ਵਿਚ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 20 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਹੁਸ਼ਿਆਰਪੁਰ / ਮੁਕੇਰੀਆਂ

ਮੰਡੀ 'ਚ ਨਾਜਾਇਜ਼ ਤੌਰ 'ਤੇ ਖੜ੍ਹੇ ਹੋਣ ਵਾਲੇ ਟਰੱਕਾਂ ਤੋਂ ਕਿਸਾਨ ਤੇ ਆੜ੍ਹਤੀਏ ਪ੍ਰੇਸ਼ਾਨ

ਹੁਸ਼ਿਆਰਪੁਰ, 4 ਦਸੰਬਰ (ਬਲਜਿੰਦਰਪਾਲ ਸਿੰਘ)- ਜ਼ਿਲੇ੍ਹ ਦੀ ਮੁੱਖ ਅਨਾਜ ਮੰਡੀ 'ਚ ਨਾਜਾਇਜ਼ ਤੌਰ 'ਤੇ ਖੜੇ ਹੋਣ ਵਾਲੇ ਟਰੱਕਾਂ ਤੋਂ ਪੈਦਾ ਹੋਣ ਵਾਲੀ ਸਮੱਸਿਆ ਨਾਲ ਕਿਸਾਨ ਤੇ ਆੜ੍ਹਤੀ ਵਰਗ ਸਮੇਤ ਕਾਰੋਬਾਰੀ ਵੀ ਜੂਝ ਰਹੇ ਹਨ | ਮਾਰਕੀਟ ਕਮੇਟੀ ਵਲੋਂ ਮੰਡੀ 'ਚ ਸਿਰਫ਼ ਦਾਖਲ ਹੋਣ ਲਈ ਐਂਟਰੀ ਤੇ ਚਾਹ ਪਾਣੀ ਲਈ ਇੱਕ ਸਾਲ ਲਈ ਬਿਨਾ ਪਾਰਕਿੰਗ ਲਈ ਥਾਂ ਦਿੱਤੇ 1 ਕਰੋੜ 65 ਲੱਖ ਰੁਪਏ ਦਾ ਠੇਕਾ ਦਿੱਤਾ ਗਿਆ ਹੈ | ਜ਼ਿਕਰਯੋਗ ਹੈ ਕਿ ਮੰਡੀ 'ਚ ਅਨਾਜ ਤੇ ਮੌਸਮੀ ਸਬਜ਼ੀਆਂ ਨੂੰ ਲੋਡ ਕਰਨ ਲਈ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਵੱਡੀ ਗਿਣਤੀ 'ਚ ਆਏ ਹੋਏ ਟਰੱਕਾਂ ਦਾ ਜਮਾਵੜਾ ਲੱਗਾ ਰਹਿੰਦਾ ਹੈ | ਆੜ੍ਹਤੀਆਂ ਤੇ ਮੰਡੀ 'ਚ ਫ਼ਸਲ ਵੇਚਣ ਆਏ ਕਿਸਾਨਾਂ ਨੇ ਕਿਹਾ ਕਿ ਜਦੋਂ ਉਹ ਟਰੱਕ ਚਾਲਕਾਂ ਟਰੱਕ ਹਟਾਉਣ ਬਾਰੇ ਕਹਿੰਦੇ ਹਨ ਤਾਂ ਰੋਜ਼ਾਨਾ ਉਨ੍ਹਾਂ ਨਾਲ ਝਗੜਾ ਹੁੰਦਾ ਹੈ | ਦੂਜੇ ਪਾਸੇ ਟਰੱਕ ਚਾਲਕ ਕਹਿੰਦੇ ਹਨ ਕਿ ਉਹ ਟਰੱਕ ਪਾਰਕਿੰਗ ਲਈ ਪਰਚੀ ਕਟਾਉਂਦੇ ਹਨ ਤੇ ਉਹ ਆਪਣੀ ਮਰਜੀ ਨਾਲ ਟਰੱਕਾਂ ਨੂੰ ਕਿਸੇ ਸਥਾਨ 'ਤੇ ਖੜੇ ਕਰ ਸਕਦੇ ਹਨ | ਇਸ ਸਬੰਧੀ ਜਦੋਂ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਸ਼ ਪਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੰਡੀ 'ਚ ਖੜੇ੍ਹ ਹੋਣ ਵਾਲੇ ਅਣ-ਅਧਿਕਾਰਤ ਟਰੱਕਾਂ ਕਾਰਨ ਸਾਰੇ ਵਰਗਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਉਹ ਜਲਦ ਹੀ ਉਕਤ ਸਮੱਸਿਆ ਨੂੰ ਲੈ ਕੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਨਗੇ | ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਦੇ ਸਾਬਕਾ ਵਾਇਸ ਚੇਅਰਮੈਨ ਸੁਧੀਰ ਸੂਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਸਮੇਂ ਸਮੇਂ 'ਤੇ ਉਕਤ ਸਮੱਸਿਆ ਨੂੰ ਕਮੇਟੀ ਦੇ ਅਧਿਕਾਰੀਆਂ ਦੇ ਧਿਆਨ 'ਚ ਲਿਆਉਂਦੇ ਰਹੇ ਹਨ ਕਿ ਵੱਧ ਟਰੱਕਾਂ ਦੇ ਖੜ੍ਹੇ ਹੋਣ ਕਾਰਨ ਮੰਡੀ 'ਚ ਗੰਦਗੀ ਫੈਲਦੀ ਹੈ | ਇਸ ਸਬੰਧੀ ਸਮਾਜ ਸੇਵੀ ਪਰਮਜੀਤ ਸਿੰਘ ਸਚਦੇਵਾ ਨੇ ਵਪਾਰੀਆਂ ਤੇ ਵਾਹਨ ਚਾਲਕਾਂ ਦੀ ਸਮੱਸਿਆ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਇੱਕ ਅਪੀਲ ਦਾਇਰ ਕੀਤੀ ਸੀ ਜਿਸਦੀ ਸੁਣਵਾਈ ਕਰਦੇ ਹੋਏ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਆਦੇਸ਼ ਜਾਰੀ ਕੀਤੇ ਹਨ ਕਿ ਪਾਰਕਿੰਗ ਦੀ ਜਗ੍ਹਾ 'ਤੇ ਵਾਹਨ ਖੜੇ ਕਰਨ ਵਾਲੇ ਵਾਹਨ ਚਾਲਕਾਂ ਤੋਂ ਹੀ ਪਾਰਕਿੰਗ ਫ਼ੀਸ ਲਈ ਜਾਵੇ | ਇਸ ਤੋਂ ਬਾਅਦ ਮਾਰਕੀਟ ਕਮੇਟੀ ਨੇ ਪਾਰਕਿੰਗ ਕੰਟੀਨ ਦੇ ਠੇਕੇ ਦਾ ਨਾਂਅ ਬਦਲ ਕੇ ਐਂਟਰੀ ਫ਼ੀਸ ਤੇ ਚਾਹ ਪਾਣੀ ਕਰ ਦਿੱਤਾ | ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਦੇ ਸਕੱਤਰ ਵਿਨੋਦ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੰਡੀ 'ਚ ਆਉਣ ਵਾਲੀ ਹਰ ਸਮੱਸਿਆ ਦਾ ਹੱਲ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਮੰਡੀ ਦੇ ਠੇਕੇਦਾਰ ਨੂੰ ਇਹ ਆਦੇਸ਼ ਦਿੱਤੇ ਜਾਣਗੇ ਕਿ ਮੰਡੀ ਦੀ ਫੜ੍ਹ 'ਤੇ ਟਰੱਕਾਂ ਨੂੰ ਖੜ੍ਹਾ ਨਾ ਕੀਤਾ ਜਾਵੇ | ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉਹ ਜਲਦ ਹੀ ਮੰਡੀ ਦੀ ਸਫ਼ਾਈ ਵਿਵਸਥਾ ਨੂੰ ਯਕੀਨੀ ਬਣਾਉਣਗੇ |

ਵਿਧਾਇਕ ਘੁੰਮਣ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਦੀ ਮੀਟਿੰਗ

ਦਸੂਹਾ, 4 ਦਸੰਬਰ (ਭੁੱਲਰ)- ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਅਹੁਦੇਦਾਰਾਂ ਦੀ ਮੀਟਿੰਗ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਧਾਇਕ ਘੰੁਮਣ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਚੱਲ ਰਹੀ ...

ਪੂਰੀ ਖ਼ਬਰ »

ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਪਤੀ ਨਾਮਜ਼ਦ

ਹੁਸ਼ਿਆਰਪੁਰ, 4 ਦਸੰਬਰ (ਬਲਜਿੰਦਰਪਾਲ ਸਿੰਘ)- ਦਹੇਜ ਦੀ ਕਥਿਤ ਤੌਰ 'ਤੇ ਮੰਗ ਕਰਨ ਦੇ ਦੋਸ਼ 'ਚ ਥਾਣਾ ਗੜ੍ਹਦੀਵਾਲਾ ਪੁਲਿਸ ਨੇ ਇੱਕ ਵਿਅਕਤੀ ਨੂੰ ਨਾਮਜ਼ਦ ਕਰ ਲਿਆ ਹੈ | ਇਸ ਸਬੰਧੀ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਪਿੰਡ ਮੋਹਾ ਦੀ ਵਾਸੀ ਹਰਮਨਪ੍ਰੀਤ ਕੌਰ ਨੇ ...

ਪੂਰੀ ਖ਼ਬਰ »

70 ਗ੍ਰਾਮ ਹੈਰੋਇਨ ਤੇ ਬਿਨਾਂ ਨੰਬਰ ਮੋਟਰਸਾਈਕਲ ਸਮੇਤ 1 ਕਾਬੂ

ਕੋਟਫ਼ਤੂਹੀ, 4 ਦਸੰਬਰ (ਅਵਤਾਰ ਸਿੰਘ ਅਟਵਾਲ)- ਏ.ਐੱਸ.ਆਈ. ਅਨਿਲ ਕੁਮਾਰ ਪੁਲਿਸ ਚੌਕੀ ਅਜਨੋਹਾ ਵਲੋਂ ਸਮੇਤ ਪੁਲਿਸ ਪਾਰਟੀ ਇੱਕ ਮੋਟਰ ਸਾਈਕਲ ਸਵਾਰ ਨੂੰ ਕਾਬੂ ਕਰਕੇ ਉਸ ਕੋਲੋਂ 70 ਗ੍ਰਾਮ ਹੈਰੋਇਨ 450 ਰੁਪਏ ਤੇ ਬਿਨਾਂ ਨੰਬਰ ਸਪਲੈਂਡਰ ਮੋਟਰ ਸਾਈਕਲ ਕਾਬੂ ਕੀਤਾ ਗਿਆ | ...

ਪੂਰੀ ਖ਼ਬਰ »

ਵੋਟਾਂ ਦੀ ਵਿਸ਼ੇਸ਼ ਸਰਸਰੀ ਸੁਧਾਈ ਸੰਬੰਧੀ ਡਿਊਟੀ ਦੀ ਬੀ.ਡੀ.ਪੀ.ਓ. ਨੇ ਨਹੀਂ ਕੀਤੀ ਪ੍ਰਵਾਹ

ਗੜ੍ਹਸ਼ੰਕਰ, 4 ਦਸੰਬਰ (ਧਾਲੀਵਾਲ)- ਇਕ ਪਾਸੇ ਜਿਥੇ ਸੂਬੇ ਦੀ 'ਆਪ' ਸਰਕਾਰ ਵਲੋਂ ਸੂਬੇ 'ਚ ਭਿ੍ਸ਼ਟਾਚਾਰ ਨੂੰ ਨੱਥ ਪਾਉਣ ਸਮੇਤ ਪ੍ਰਸਾਸ਼ਨਿਕ ਪੱਧਰ 'ਤੇ ਵੱਡੇ ਸੁਧਾਰ ਕੀਤੇ ਜਾ ਰਹੇ ਹਨ, ਉਥੇ ਇਸ ਸਰਕਾਰ ਦੇ ਰਾਜ ਵਿਚ ਹੀ ਇਸਦੇ ਕਈ ਅਧਿਕਾਰੀ ਭਾਰਤੀ ਚੋਣ ਕਮਿਸ਼ਨ ਨਾਲ ...

ਪੂਰੀ ਖ਼ਬਰ »

ਅਣਪਛਾਤੇ ਲੁਟੇਰਿਆਂ ਨੇ ਪਰਸ ਖੋਹਿਆ

ਦਸੂਹਾ, 4 ਦਸੰਬਰ (ਭੁੱਲਰ)- ਵਾਰਡ ਨੰਬਰ 3 ਆਦਰਸ਼ ਨਗਰ ਦਸੂਹਾ ਵਿਖੇ ਸਿਨੇਮਾ ਚੌਂਕ ਰੋਡ 'ਤੇ ਇਕ ਔਰਤ ਕੋਲੋਂ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਔਰਤ ਕੋਲੋਂ ਪਰਸ ਖੋਹ ਕੇ ਫ਼ਰਾਰ ਹੋ ਗਏ | ਇਸ ਸੰਬੰਧੀ ਏ. ਐੱਸ. ਆਈ. ਰਜਿੰਦਰ ਸਿੰਘ ਦੱਸਿਆ ...

ਪੂਰੀ ਖ਼ਬਰ »

ਜ਼ਿਲ੍ਹਾ 'ਆਪ' ਬੁੱਧੀਜੀਵੀ ਵਿੰਗ ਵਲੋਂ ਐਸ. ਅਸ਼ੋਕ ਭੌਰਾ ਦਾ ਸਨਮਾਨ

ਮਾਹਿਲਪੁਰ, 4 ਦਸੰਬਰ (ਰਜਿੰਦਰ ਸਿੰਘ)- ਬੁੱਧੀਜੀਵੀ ਵਿੰਗ 'ਆਪ' ਦੇ ਜ਼ਿਲ੍ਹਾ ਪ੍ਰਧਾਨ ਕਿ੍ਸ਼ਨਜੀਤ ਰਾਓ ਕੈਂਡੋਵਾਲ ਤੇ ਸਟੇਟ ਸੰਯੁਕਤ ਸਕੱਤਰ ਸਤਵੰਤ ਸਿੰਘ ਸਿਆਣ ਦੀ ਅਗਵਾਈ ਹੇਠ ਆਯੋਜਿਤ ਸਮਾਗਮ 'ਚ ਵਿਸ਼ਵ ਪੱਧਰ 'ਤੇ ਸ਼ਾਨਦਾਰ ਵਿਰਾਸਤੀ ਕਾਰਜਾਂ ਵਾਸਤੇ ਐਸ. ...

ਪੂਰੀ ਖ਼ਬਰ »

ਸੜਕ ਹਾਦਸੇ 'ਚ 2 ਦੀ ਮੌਤ, 2 ਜ਼ਖ਼ਮੀ

ਬੁੱਲ੍ਹੋਵਾਲ 4 ਦਸੰਬਰ (ਲੁਗਾਣਾ)- ਸੜਕ ਹਾਦਸੇ 'ਚ ਦੋ ਔਰਤਾਂ ਦੀ ਮੌਤ ਅਤੇ ਇੱਕ ਵਿਅਕਤੀ ਤੇ ਬੱਚੀ ਦੇ ਗੰਭੀਰ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਟਾਂਡਾ-ਹੁਸ਼ਿਆਰਪੁਰ ਰੋਡ 'ਤੇ ਪਿੰਡ ਬੂਰੇ ਜੱਟਾਂ ਅੱਡਾ ਨਜ਼ਦੀਕ ਡੇਰਾ ਬਿਆਸ ਤੋਂ ਆ ਰਹੀ ਬੱਸ ਤੇ ਕਾਰ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ ਲੱਖਾਂ ਰੁਪਏ ਠੱਗਣ ਵਾਲੇ ਟਰੈਵਲ ਏਜੰਟਾਂ ਦੇ ਖ਼ਿਲਾਫ਼ ਮਾਮਲੇ ਦਰਜ

ਟਾਂਡਾ ਉੜਮੁੜ, 4 ਦਸੰਬਰ (ਦੀਪਕ ਬਹਿਲ, ਗੁਰਾਇਆ)- ਟਾਂਡਾ ਪੁਲਿਸ 2 ਵਿਅਕਤੀਆਂ ਦੀ ਸ਼ਿਕਾਇਤ ਦੇ ਆਧਾਰ 'ਤੇ ਉਨ੍ਹਾਂ ਨਾਲ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ ਵਿਚ ਫ਼ਰਜ਼ੀ ਟਰੈਵਲ ਏਜੰਟਾਂ ਖ਼ਿਲਾਫ਼ ਮਾਮਲੇ ਦਰਜ ਕੀਤੇ ਹਨ | ਥਾਣਾ ...

ਪੂਰੀ ਖ਼ਬਰ »

ਕਿਸਾਨਾਂ ਵਲੋਂ ਐਸ.ਡੀ.ਐਮ. ਦਸੂਹਾ ਨੂੰ ਮੰਗ ਪੱਤਰ

ਦਸੂਹਾ, 4 ਦਸੰਬਰ (ਭੁੱਲਰ)- ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ ਤੇ ਇੰਜੀਨੀਅਰ ਬਲਵੰਤ ਸਿੰਘ ਨਾਮਧਾਰੀ ਦੀ ਅਗਵਾਈ ਹੇਠ ਇਕ ਕਿਸਾਨ ਵਫ਼ਦ ਐਸ. ਡੀ. ਐਮ. ਦਸੂਹਾ ਓਜਸਵੀ ਆਈ. ਏ. ਐੱਸ. ਨੂੰ ਮਿਲਿਆ ਤੇ ਦੱਸਿਆ ਕਿ ਕਿਸਾਨਾਂ ਦੀ ਗੰਨੇ ਦੀ ਬਹੁਤ ਸਾਰੀ ਫ਼ਸਲ ...

ਪੂਰੀ ਖ਼ਬਰ »

ਮਿਡ-ਡੇ ਮੀਲ ਵਰਕਰਾਂ ਦੀ ਕਮੇਟੀ ਦਾ ਹੋਇਆ ਗਠਨ

ਕੋਟਫ਼ਤੂਹੀ, 4 ਦਸੰਬਰ (ਅਟਵਾਲ)- ਬਲਾਕ ਕੋਟਫ਼ਤੂਹੀ ਦੇ ਸਕੂਲਾਂ 'ਚ ਬੱਚਿਆਂ ਲਈ ਮਿਡ-ਡੇ ਮੀਲ ਬਣਾਉਣ ਵਾਲੀਆਂ ਵਰਕਰਾਂ ਦੀ ਇੱਕ ਮਹੱਤਵਪੂਰਨ ਮੀਟਿੰਗ ਕਮਲਜੀਤ ਕੌਰ, ਸਤਪਾਲ ਲੱਠ, ਮਨਜੀਤ ਕੌਰ ਤੇ ਨਰਿੰਦਰ ਅਜਨੋਹਾ ਦੀ ਸਰਪ੍ਰਸਤੀ ਹੇਠ ਹੋਈ | ਇਸ ਮੀਟਿੰਗ ਵਿਚ ਬਲਾਕ ਲਈ ...

ਪੂਰੀ ਖ਼ਬਰ »

ਸੁਸਾਇਟੀ ਵਲੋਂ ਪਾਠੀ ਸਿੰਘਾਂ ਤੇ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ, ਟਰਾਈਸਾਈਕਲ, ਲੋਈਆਂ ਤੇ ਗਰਮ ਸੂਟ ਭੇਟ

ਦਸੂਹਾ, 4 ਦਸੰਬਰ (ਭੁੱਲਰ)- ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਗੁਰੂ ਮਾਨਿਓ ਗ੍ਰੰਥ ਸੇਵਾ ਸੁਸਾਇਟੀ ਵਲੋਂ ਗੁਰਦੁਆਰਾ ਗਰਨਾ ਸਾਹਿਬ ਵਿਖੇ ਸ੍ਰੀ ਅਖੰਡ ਪਾਠਾਂ ਦੇ ਡਿਊਟੀ ਨਿਭਾ ਰਹੇ ਪਾਠੀ ਸਿੰਘਾਂ ਤੋਂ ਇਲਾਵਾ ਹੋਰ ਲੋੜਵੰਦਾਂ ਨੂੰ ਗਰਮ ਲੋਈਆਂ, ਸੇਵਾਦਾਰ ...

ਪੂਰੀ ਖ਼ਬਰ »

8 ਵਾਰ ਧਰਨੇ ਲਾਉਣ ਤੋਂ ਬਾਅਦ ਨੰਗਲ ਸੜਕ ਦੀ ਵਾਰੀ ਆਈ-ਦਰਸ਼ਨ ਮੱਟੂ

ਕਾਮਰੇਡ ਦਰਸ਼ਨ ਸਿੰਘ ਮੱਟੂ ਗੜ੍ਹਸ਼ੰਕਰ, 4 ਦਸੰਬਰ (ਧਾਲੀਵਾਲ)- ਪਿਛਲੇ ਲੰਮੇ ਅਰਸੇ ਤੋਂ ਬਦਤਰ ਹਾਲਤ 'ਚ ਚਲੀ ਆ ਰਹੀ ਗੜ੍ਹਸ਼ੰਕਰ -ਨੰਗਲ ਸੜਕ ਦੇ ਨਿਰਮਾਣ ਲਈ ਟੈਂਡਰ ਲਗਾਏ ਜਾਣ ਨੂੰ ਲੈ ਕੇ ਕੰਢੀ ਸੰਘਰਸ਼ ਕਮੇਟੀ ਤੇ ਕੁਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ...

ਪੂਰੀ ਖ਼ਬਰ »

'ਵਿਕਲਾਂਗਾਂ ਦਾ ਬਣੋ ਸਹਾਰਾ' ਸੰਦੇਸ਼ ਨਾਲ ਮਨਾਇਆ 'ਵਿਸ਼ਵ ਵਿਕਲਾਂਗ ਦਿਵਸ'

ਹੁਸ਼ਿਆਰਪੁਰ, 4 ਦਸੰਬਰ (ਬਲਜਿੰਦਰਪਾਲ ਸਿੰਘ)- ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨ ਦੇ ਵਿਦਿਆਰਥੀਆਂ ਵਲੋਂ ਅਪਾਹਜ ਆਸ਼ਰਮ ਦੇ ਬੱਚਿਆਂ ਤੇ ਬਜ਼ੁਰਗਾਂ ਦਾ ਸਹਾਰਾ ਬਣਨ ਦਾ ਸੰਦੇਸ਼ ਦਿੰਦੇ ਹੋਏ 'ਵਿਸ਼ਵ ਵਿਕਲਾਂਗ ਦਿਵਸ' ਮਨਾਇਆ ਗਿਆ | ਇਸ ਮੌਕੇ ਵਾਇਸ ...

ਪੂਰੀ ਖ਼ਬਰ »

ਆਂਗਣਵਾੜੀ ਮੁਲਾਜ਼ਮਾਂ ਨੇ ਵਿਧਾਇਕ ਘੁੰਮਣ ਨੂੰ ਦਿੱਤਾ ਮੰਗ ਪੱਤਰ

ਦਸੂਹਾ, 4 ਦਸੰਬਰ (ਭੁੱਲਰ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਦਸੂਹਾ ਵਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੂੰ ਮੰਗ ਪੱਤਰ ਦਿੱਤਾ | ਜਥੇਬੰਦੀ ਦੀ ਮੰਗ ਹੈ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ...

ਪੂਰੀ ਖ਼ਬਰ »

ਜੀ.ਟੀ.ਯੂ. ਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵਲੋਂ ਅਧਿਆਪਕ ਸਨਮਾਨਿਤ

ਕੋਟਫ਼ਤੂਹੀ, 4 ਦਸੰਬਰ (ਅਟਵਾਲ)- ਅਧਿਆਪਕ ਵਰਗ ਦਾ ਸਮਾਜ ਨੂੰ ਬਿਹਤਰ ਬਣਾਉਣ 'ਚ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਤੇ ਅਧਿਆਪਕ ਸਮਾਜ ਲਈ ਚਾਨਣ ਮੁਨਾਰਾ ਹੁੰਦਾ ਹੈ | ਇਹ ਪ੍ਰਗਟਾਵਾ ਕੋਟਫ਼ਤੂਹੀ ਬਲਾਕ ਜੀ.ਟੀ.ਯੂ. ਪ੍ਰਧਾਨ ਨਰਿੰਦਰ ਅਜਨੋਹਾ ਨੇ ਡਾ. ਗੁਰਪਾਲ ਸਿੰਘ ਠੀਂਡਾ ...

ਪੂਰੀ ਖ਼ਬਰ »

ਵਿਦਿਆਰਥੀਆਂ ਵਲੋਂ ਬੀ.ਐਸ.ਐਫ. ਖੜਕਾਂ ਕੈਂਪ ਦੀ ਇੰਡਸਟਰੀ ਵਿਜ਼ਟ

ਹੁਸ਼ਿਆਰਪੁਰ, 4 ਦਸੰਬਰ (ਬਲਜਿੰਦਰਪਾਲ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੂ ਨੰਗਲ ਦੇ ਪਿ੍ੰਸੀਪਲ ਸ਼ੈਲੇਂਦਰ ਠਾਕੁਰ ਦੀ ਅਗਵਾਈ ਹੇਠ ਐਨ.ਐਸ.ਕਿਊ.ਐਫ. ਦੀਆਂ ਆਈ.ਟੀ. ਤੇ ਸਕਿਉਰਿਟੀ ਟਰੇਡਜ਼ ਵਲੋਂ ਨੌਵੀਂ ਤੋਂ ਬਾਰ੍ਹਵੀਂ ਦੇ ਸਾਰੇ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਸੇਵਾ ਮੁਕਤ ਹੋਏ ਮੈਡਮ ਰੇਨੂ ਦਾ ਸਨਮਾਨ

ਹੁਸ਼ਿਆਰਪੁਰ, 4 ਦਸੰਬਰ (ਬਲਜਿੰਦਰਪਾਲ ਸਿੰਘ)- ਸਰਕਾਰੀ ਮਿਡਲ ਸਕੂਲ ਛਾਊਨੀ ਕਲਾਂ 'ਚ ਬਤੌਰ ਹਿੰਦੀ ਅਧਿਆਪਕਾ ਸੇਵਾਵਾਂ ਨਿਭਾਅ ਰਹੇ ਮੈਡਮ ਰੇਨੂ ਦੀ ਸੇਵਾ ਮੁਕਤੀ 'ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ¢ ਇਸ ਮੌਕੇ ਤੇ ਉਨ੍ਹਾਂ ਦੇ ਪਤੀ ਸਮਾਜ ਸੇਵੀ ਸੰਜੀਵ ਅਰੋੜਾ ...

ਪੂਰੀ ਖ਼ਬਰ »

ਪਰਮਿੰਦਰ ਸਿੰਘ ਵਲੋਂ ਵਿਦਿਆਰਥੀਆਂ ਨੂੰ ਅਖ਼ਬਾਰਾਂ ਪੜ੍ਹਨ ਦਾ ਸੱਦਾ

ਸ਼ਾਮਚੁਰਾਸੀ, 4 ਦਸੰਬਰ (ਗੁਰਮੀਤ ਸਿੰਘ ਖਾਨਪੁਰੀ)- ਦੇਸ਼ ਕੌਮ ਦੇ ਭਵਿੱਖ ਦਾ ਸਰਮਾਇਆ ਕਹਿਲਾਉਣ ਵਾਲੇ ਵਿਦਿਆਰਥੀਆਂ ਨੂੰ ਆਪਣੀਆਂ ਕਿਤਾਬਾਂ ਤੇ ਸੋਸ਼ਲ ਮੀਡੀਆ ਤੋਂ ਆਪ ਗਿਆਨ ਪ੍ਰਾਪਤ ਕਰਨ ਦੇ ਨਾਲ ਨਾਲ ਅਖਬਾਰਾਂ ਪੜ੍ਹਨ ਦੀ ਵੀ ਆਦਤ ਪਾਉਣੀ ਚਾਹੀਦੀ ਹੈ | ਇਹ ਸ਼ਬਦ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥ ਸਮੇਤ 3 ਕਾਬੂ, 1 ਨਾਮਜ਼ਦ

ਮਾਹਿਲਪੁਰ, 4 ਦਸੰਬਰ (ਰਜਿੰਦਰ ਸਿੰਘ)- ਥਾਣਾ ਚੱਬੇਵਾਲ ਪੁਲਿਸ ਨੇ 61 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਥਾਣੇਦਾਰ ਤਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਇੱਕ ਐਕਟੀਵਾ ...

ਪੂਰੀ ਖ਼ਬਰ »

ਡਾ. ਅੰਬੇਡਕਰ ਮਿਸ਼ਨ ਟਰੱਸਟ ਨੇ ਮੈਡੀਕਲ ਕੈਂਪ ਲਗਾਇਆ

ਗੜ੍ਹਸ਼ੰਕਰ, 4 ਦਸੰਬਰ (ਧਾਲੀਵਾਲ)- ਡਾ ਬੀ.ਆਰ. ਅੰਬੇਡਕਰ ਮਿਸ਼ਨ ਟਰੱਸਟ ਗੜ੍ਹਸ਼ੰਕਰ ਵਲੋਂ ਇਥੇ ਨੰਗਲ ਰੋਡ 'ਤੇ ਪਿੰਡ ਖਾਨਪੁਰ ਗੇਟ ਨਜ਼ਦੀਕ ਸਥਿਤ ਗੌਤਮ ਬੁੱਧ ਚੈਰੀਟੇਬਲ ਡਿਸਪੈਂਸਰੀ ਡਾ. ਬੀ.ਆਰ. ਅੰਬੇਡਕਰ ਭਵਨ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ | ਕੈਂਪ ਵਿਚ ...

ਪੂਰੀ ਖ਼ਬਰ »

8 ਵਾਰ ਧਰਨੇ ਲਾਉਣ ਤੋਂ ਬਾਅਦ ਨੰਗਲ ਸੜਕ ਦੀ ਵਾਰੀ ਆਈ-ਦਰਸ਼ਨ ਮੱਟੂ

ਗੜ੍ਹਸ਼ੰਕਰ, 4 ਦਸੰਬਰ (ਧਾਲੀਵਾਲ)- ਪਿਛਲੇ ਲੰਮੇ ਅਰਸੇ ਤੋਂ ਬਦਤਰ ਹਾਲਤ 'ਚ ਚਲੀ ਆ ਰਹੀ ਗੜ੍ਹਸ਼ੰਕਰ -ਨੰਗਲ ਸੜਕ ਦੇ ਨਿਰਮਾਣ ਲਈ ਟੈਂਡਰ ਲਗਾਏ ਜਾਣ ਨੂੰ ਲੈ ਕੇ ਕੰਢੀ ਸੰਘਰਸ਼ ਕਮੇਟੀ ਤੇ ਕੁਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਕਾਮਰੇਡ ਦਰਸ਼ਨ ਸਿੰਘ ਮੱਟੂ ਨੇ ...

ਪੂਰੀ ਖ਼ਬਰ »

ਆਰਮਜ਼ ਐਕਟ ਤਹਿਤ ਮਾਮਲਾ ਦਰਜ

ਹਾਜੀਪੁਰ, 4 ਦਸੰਬਰ (ਜੋਗਿੰਦਰ ਸਿੰਘ)-ਥਾਣਾ ਹਾਜੀਪੁਰ ਦੀ ਪੁਲਿਸ ਨੇ ਇਕ ਵਿਅਕਤੀ ਦੇ ਖ਼ਿਲਾਫ਼ ਆਰਮ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਐਸ.ਐਚ.ਓ. ਹਾਜੀਪੁਰ ਅਮਰਜੀਤ ਕੌਰ ਨੇ ਦੱਸਿਆ ਕਿ ਏ.ਐਸ.ਆਈ. ਅਸ਼ੋਕ ਕੁਮਾਰ ਅਸਲਾ ਲਾਇਸੈਂਸਦਾਰਾਂ ਤੇ ਹਥਿਆਰ ਚੈਕਿੰਗ ...

ਪੂਰੀ ਖ਼ਬਰ »

ਵੋਟਾਂ ਦੀ ਸੁਧਾਈ ਤੇ ਆਧਾਰ ਕਾਰਡ ਨਾਲ ਲਿੰਕ ਸਬੰਧੀ ਦੋ ਰੋਜ਼ਾ ਕੈਂਪ ਲਗਾਇਆ

ਖਲਵਾੜਾ, 4 ਦਸੰਬਰ (ਮਨਦੀਪ ਸਿੰਘ ਸੰਧੂ)-ਪੰਜਾਬ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਦੀ ਸੁਧਾਈ ਤੇ ਆਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਜੋੜਨ ਸਬੰਧੀ ਦੋ ਰੋਜ਼ਾ ਕੈਂਪ ਪਿੰਡ ਵਜੀਦੋਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਬੀ.ਐੱਲ.ਓ ਮਲਕੀਤ ਚੰਦ ਦੀ ...

ਪੂਰੀ ਖ਼ਬਰ »

ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਜਾਣ ਸੰਬੰਧੀ ਕੇਸ ਦਰਜ

ਫਗਵਾੜਾ, 4 ਦਸੰਬਰ (ਹਰਜੋਤ ਸਿੰਘ ਚਾਨਾ)-ਇਕ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਜਾਣ ਦੇ ਸਬੰਧ 'ਚ ਸਿਟੀ ਪਿੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਧਾਰਾ 363, 366ਏ ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦਿੱਤੀ ...

ਪੂਰੀ ਖ਼ਬਰ »

ਗਜ਼ਟਿਡ/ਨਾਨ ਗਜ਼ਟਿਡ ਐੱਸ.ਸੀ./ਬੀ.ਸੀ. ਇੰਪਲਾਈਜ਼ ਵੈੱਲਫ਼ੇਅਰ ਫੈਡਰੇਸ਼ਨ ਦੀ ਮੀਟਿੰਗ ਹੋਈ

ਗੜ੍ਹਦੀਵਾਲਾ, 4 ਦਸੰਬਰ (ਚੱਗਰ)-ਗਜ਼ਟਿਡ/ਨਾਨ ਗਜ਼ਟਿਡ ਐੱਸ.ਸੀ./ਬੀ.ਸੀ. ਇੰਪਲਾਈ ਵੈੱਲਫੇਅਰ ਫੈਡਰੇਸ਼ਨ ਦੇ ਸੂਬਾ ਚੇਅਰਮੈਨ ਜਸਵੀਰ ਸਿੰਘ ਪਾਲ ਤੇ ਵਾਈਸ ਚੇਅਰਮੈਨ ਬਲਰਾਜ ਕੁਮਾਰ ਦੇ ਨਿਰਦੇਸ਼ਾਂ ਤੇ ਜਸਪਾਲ ਸਿੰਘ ਪ੍ਰਧਾਨ ਬਲਾਕ ਭੂੰਗਾ-1, ਜਸਵੀਰ ਸਿੰਘ ਪ੍ਰਧਾਨ ...

ਪੂਰੀ ਖ਼ਬਰ »

ਰੇਲਵੇ ਮੰਡੀ ਸਕੂਲ 'ਚ ਵਿਸ਼ਵ ਏਡਜ਼ ਦਿਵਸ ਮਨਾਇਆ

ਹੁਸ਼ਿਆਰਪੁਰ, 4 ਦਸੰਬਰ (ਨਰਿੰਦਰ ਸਿੰਘ ਬੱਡਲਾ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਹੁਕਮਾਂ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਵਿਖੇ ਡਿਪਟੀ ਮੈਡੀਕਲ ਕਮਿਸ਼ਨ-ਕਮ-ਮੈਂਬਰ ਸਕੱਤਰ ਡਾ: ਹਰਬੰਸ ਕੌਰ ਦੀ ਅਗਵਾਈ 'ਚ ...

ਪੂਰੀ ਖ਼ਬਰ »

ਪੋਸੀ ਵਿਖੇ ਵਿਸ਼ਵ ਏਡਜ਼ ਜਾਗਰੂਕਤਾ ਦਿਵਸ ਮਨਾਇਆ

ਗੜ੍ਹਸ਼ੰਕਰ, 4 ਦਸੰਬਰ (ਧਾਲੀਵਾਲ)-ਪ੍ਰਾਇਮਰੀ ਹੈਲਥ ਸੈਂਟਰ ਪੋਸੀ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਘਬੀਰ ਸਿੰਘ ਦੀ ਅਗਵਾਈ ਹੇਠ ਵਿਸ਼ਵ ਏਡਜ਼ ਜਾਗਰੂਕਤਾ ਦਿਵਸ ਮਨਾਇਆ | ਇਸ ਮੌਕੇ ਡਾ. ਰਘਬੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਏਡਜ਼ ਇਕ ਲਾ-ਇਲਾਜ ਤੇ ਭਿਆਨਕ ...

ਪੂਰੀ ਖ਼ਬਰ »

ਜੀ.ਏ.ਡੀ. ਸੀਨੀਅਰ ਸੈਕੰਡਰੀ ਸਕੂਲ 'ਚ ਇਨਾਮ ਵੰਡ ਸਮਾਗਮ

ਚੱਬੇਵਾਲ, 4 ਦਸੰਬਰ (ਪਰਮਜੀਤ ਨੌਰੰਗਾਬਾਦੀ)-ਜੀ.ਏ.ਡੀ. ਸੀਨੀਅਰ ਸੈਕੰਡਰੀ ਸਕੂਲ ਜੱਲੋਵਾਲ (ਖਨੂਰ) ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ¢ ਇਸ ਸਾਲਾਨਾ ਇਨਾਮ ਵੰਡ ਸਮਾਗਮ ਵਿਚ ਦਲਜੀਤ ਸਿੰਘ ਖੱਖ ਡੀ.ਐਸ.ਪੀ. ਗੜ੍ਹਸ਼ੰਕਰ, ਡਾ. ਜਸਵਿੰਦਰ ਸਿੰਘ ਪਿ੍ੰਸੀਪਲ ਡਾ. ...

ਪੂਰੀ ਖ਼ਬਰ »

ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਵਿਖੇ 'ਪੰਜਾਬੀ ਮਾਹ' ਮਨਾਇਆ

ਦਸੂਹਾ, 4 ਦਸੰਬਰ (ਭੁੱਲਰ)- ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਅਤੇ ਪੰਜਾਬੀ ਸਾਹਿਤ ਸਭਾ ਵਲੋਂ ਪਿ੍ੰਸੀਪਲ ਪ੍ਰੋ. ਕਮਲ ਕਿਸ਼ੋਰ ਦੀ ਅਗਵਾਈ ਵਿਚ ਹੇਠ 'ਪੰਜਾਬੀ ਮਾਹ' ਮਨਾਇਆ ਗਿਆ | ...

ਪੂਰੀ ਖ਼ਬਰ »

ਸਰਕਾਰੀ ਕਾਲਜ 'ਚ ਵਿਸ਼ਵ ਏਡਜ਼ ਦਿਵਸ ਮਨਾਇਆ

ਹੁਸ਼ਿਆਰਪੁਰ, 4 ਦਸੰਬਰ (ਬਲਜਿੰਦਰਪਾਲ ਸਿੰਘ)-ਸਰਕਾਰੀ ਕਾਲਜ ਹੁਸ਼ਿਆਰਪੁਰ 'ਚ ਪਿ੍ੰਸੀਪਲ ਯੋਗੇਸ਼ ਦੀ ਅਗਵਾਈ 'ਚ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਹੁਸ਼ਿਆਰਪੁਰ ਦੇ ਪ੍ਰੀਤਕੋਹਲੀ ਦੇ ਨਿਰਦੇਸ਼ਾਂ ਅਨੁਸਾਰ ਰੈੱਡ ਰਿਬਨ ਕਲੱਬ ਦੇ ਇੰਚਾਰਜ ਵਿਜੇ ਕੁਮਾਰ ਦੇ ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ ਮੌਕੇ 36 ਯੂਨਿਟ ਖੂਨ ਕੀਤਾ ਇਕੱਤਰ

ਚੱਬੇਵਾਲ, 4 ਦਸੰਬਰ (ਪਰਮਜੀਤ ਨੌਰੰਗਾਬਾਦੀ)-ਚੱਬੇਵਾਲ ਵਿਖੇ ਸੰਤ ਮਾਰਕੀਟ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੇ ਮਾਨਵਤਾ ਦੇ ਭਲੇ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਅਰਦਾਸ ਉਪਰੰਤ ਬਲੱਡ ਐਸੋਸੀਏਸ਼ਨ ...

ਪੂਰੀ ਖ਼ਬਰ »

ਡੁਮਾਣਾ 'ਚ ਮੁਫ਼ਤ ਚੈੱਕਅਪ ਕੈਂਪ ਦੌਰਾਨ 120 ਮਰੀਜ਼ਾਂ ਦਾ ਮੁਆਇਨਾ ਕੀਤਾ

ਮਿਆਣੀ, 4 ਦਸੰਬਰ (ਹਰਜਿੰਦਰ ਸਿੰਘ ਮੁਲਤਾਨੀ)- ਪਿੰਡ ਡੁਮਾਣਾ ਵਿਖੇ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਅੱਖਾਂ ਦਾ ਕੈਪ ਗੁਰੂ ਨਾਨਕ ਆਈ ਹਸਪਤਾਲ ਤੇ ਹੋਮਿਓਪੈਥਿਕ ਕੇਂਦਰ ਅਹੀਆਪੁਰ ਵਲੋਂ ਹਸਪਤਾਲ ਦੇ ...

ਪੂਰੀ ਖ਼ਬਰ »

ਸਰਕਾਰੀ ਯੋਜਨਾਵਾਂ ਦਾ ਲਾਭ ਹਰ ਲਾਭਪਾਤਰੀ ਤੱਕ ਪਹੁੰਚਾਇਆ ਜਾਵੇਗਾ - ਵਿਧਾਇਕ ਘੁੰਮਣ

ਦਸੂਹਾ, 4 ਦਸੰਬਰ (ਭੁੱਲਰ)- ਦਸੂਹਾ ਵਿਖੇ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਅਹੁਦੇਦਾਰਾਂ ਦੀ ਮੀਟਿੰਗ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਧਾਇਕ ਘੰੁਮਣ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਚੱਲ ...

ਪੂਰੀ ਖ਼ਬਰ »

ਜਨਤਕ ਥਾਵਾਂ 'ਤੇ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੱਟੇ

ਹੁਸ਼ਿਆਰਪੁਰ, 4 ਦਸੰਬਰ (ਬਲਜਿੰਦਰਪਾਲ ਸਿੰਘ)- ਸਿਵਲ ਸਰਜਨ ਹੁਸ਼ਿਆਰਪੁਰ ਤੇ ਸੀਨੀਅਰ ਮੈਡੀਕਲ ਅਫ਼ਸਰ ਪੀ.ਐੱਚ.ਸੀ. ਚੱਕੋਵਾਲ ਡਾ. ਬਲਦੇਵ ਸਿੰਘ ਦੀ ਅਗਵਾਈ 'ਚ ਪੀ.ਐਚ.ਸੀ. ਚੱਕੋਵਾਲ ਦੇ ਸਿਹਤ ਕਰਮਚਾਰੀਆਂ ਦੇ ਟੀਮ ਨੇ ਜਨਤਕ ਥਾਵਾਂ 'ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ...

ਪੂਰੀ ਖ਼ਬਰ »

ਆਬਜ਼ਰਵੇਸ਼ਨ ਹੋਮ, ਸਪੈਸ਼ਲ ਹੋਮ ਤੇ ਪਲੇਸ ਆਫ਼ ਸੇਫ਼ਟੀ ਦੇ ਬੱਚਿਆਂ ਨੂੰ ਕੀਤਾ ਜਾਗਰੂਕ

ਹੁਸ਼ਿਆਰਪੁਰ, 4 ਦਸੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦਿਲਬਾਗ ਸਿੰਘ ਜੌਹਲ ਦੀ ਅਗਵਾਈ ਵਿਚ ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਅਪਰਾਜਿਤਾ ਜੋਸ਼ੀ ਵਲੋਂ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੁਕੇਰੀਆਂ ਵਿਖੇ ਐਡਵੋਕੇਸੀ ਵਰਕਸ਼ਾਪ ਲਗਾਈ

ਮੁਕੇਰੀਆਂ, 4 ਦਸੰਬਰ (ਰਾਮਗੜ੍ਹੀਆ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੁਕੇਰੀਆਂ ਵਿਖੇ ਪਿ੍ੰ. ਰਘਬੀਰ ਸਿੰਘ ਦੀ ਯੋਗ ਅਗਵਾਈ ਵਿਚ ਤਹਿਸੀਲ ਪੱਧਰੀ ਐਡਵੋਕੇਸੀ ਵਰਕਸ਼ਾਪ ਲਗਾਈ ਗਈ ਜਿਸ ਵਿਚ ਮੁਕੇਰੀਆਂ, ਹਾਜੀਪੁਰ, ਤਲਵਾੜਾ ਦੇ ਸਕੂਲਾਂ ਦੇ 220 ਅਧਿਆਪਕਾਂ ਨੇ ...

ਪੂਰੀ ਖ਼ਬਰ »

ਫ਼ਸਲਾਂ ਦੀ ਰਹਿੰਦ-ਖੂੰਹਦ ਤੇ ਪਰਾਲੀ ਸਾਂਭਣ ਵਾਲੀਆਂ 418 ਮਸ਼ੀਨਾਂ ਦੀ ਸਬਸਿਡੀ ਕਿਸਾਨਾਂ ਨੂੰ ਮੁਹੱਈਆ ਕਰਵਾਈ-ਡਾ: ਗੁਰਦੇਵ ਸਿੰਘ

ਹੁਸ਼ਿਆਰਪੁਰ, 4 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਫ਼ਸਲਾਂ ਦੀ ਰਹਿੰਦ-ਖੂੰਹਦ ਖ਼ਾਸ ਤੌਰ 'ਤੇ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਵਿਚ ਸਹਾਈ ਨਵੀਨਤਮ ਖੇਤੀ ਮਸ਼ੀਨਾਂ 'ਤੇ ਸਬਸਿਡੀ ਪ੍ਰਾਪਤ ਕਰਨ ਲਈ ਪਿਛਲੇ ਸਾਲਾਂ ਦੀ ਤਰ੍ਹਾਂ ਸਾਲ 2022 ਦੌਰਾਨ ਵੀ 'ਸੈਂਟਰਲ ...

ਪੂਰੀ ਖ਼ਬਰ »

ਆਲ ਇੰਡੀਆ ਦਰਸ਼ਨ ਸਿੰਘ ਮੈਮੋਰੀਅਲ ਅੰਗਰੇਜ਼ੀ ਵਾਦ-ਵਿਵਾਦ ਮੁਕਾਬਲੇ 'ਚ ਡੀ. ਏ. ਵੀ. ਅੰਮਿ੍ਤਸਰ ਰਿਹਾ ਜੇਤੂ

ਜਲੰਧਰ, 4 ਦਸੰਬਰ (ਰਣਜੀਤ ਸਿੰਘ ਸੋਢੀ)-ਸਟੇਟ ਪਬਲਿਕ ਸਕੂਲ, ਜਲੰਧਰ ਕੈਂਟ ਵਿਖੇ 14ਵੀਂ ਆਲ ਇੰਡੀਆ ਦਰਸ਼ਨ ਸਿੰਘ ਮੈਮੋਰੀਅਲ ਅੰਗਰੇਜ਼ੀ ਵਾਦ-ਵਿਵਾਦ ਮੁਕਾਬਲਾ ਕਰਵਾਇਆ, ਜਿਸ ਵਿਚ ਵੱਖ-ਵੱਖ 30 ਸਕੂਲਾਂ ਦੇ ਦੋ-ਦੋ ਵਿਦਿਆਰਥੀਆਂ ਨੇ ਹਿੱਸਾ ਲਿਆ | ਮੁਕਾਬਲੇ ਦਾ ਵਿਸ਼ਾ ...

ਪੂਰੀ ਖ਼ਬਰ »

ਬਿਰਧ ਆਸ਼ਰਮ 'ਚ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ

ਅੱਡਾ ਸਰਾਂ, 4 ਦਸੰਬਰ (ਮਸੀਤੀ)- ਲਾਇਨਜ਼ ਕਲੱਬ ਟਾਂਡਾ ਫਤਿਹ ਵਲੋਂ ਗੁਰੂ ਨਾਨਕ ਬਿਰਧ ਆਸ਼ਰਮ ਦੇਹਰੀਵਾਲ ਵਿਖੇ ਇੱਕ ਰੋਜ਼ਾ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ | ਕਲੱਬ ਦੇ ਪ੍ਰਧਾਨ ਕਰਨੈਲ ਸਿੰਘ ਮਾਲਵਾ ਦੀ ਅਗਵਾਈ ਹੇਠ ਪ੍ਰਵਾਸੀ ਪੰਜਾਬੀ ਲਵਦੀਪ ਕੌਰ ਯੂ.ਕੇ. ਦੇ ...

ਪੂਰੀ ਖ਼ਬਰ »

ਵਿਧਾਇਕ ਘੁੰਮਣ ਵਲੋਂ ਪਿੰਡ ਲੱਬਰ ਦੀ ਪੰਚਾਇਤ ਨੂੰ 2.50 ਲੱਖ ਦੀ ਰਾਸ਼ੀ ਦਾ ਚੈੱਕ ਭੇਟ

ਰਾਮਗੜ੍ਹ ਸੀਕਰੀ, 4 ਦਸੰਬਰ (ਕਟੋਚ)-ਮਾਨ ਸਰਕਾਰ ਵਲੋਂ ਪਿੰਡਾਂ ਨੂੰ ਵਿਕਾਸ ਕੰਮਾਂ ਲਈ ਦਿੱਤੀ ਜਾ ਰਹੀ ਵਿਕਾਸ ਰਾਸ਼ੀ ਦੀ ਲੜੀ ਵਿਚ ਅੱਜ ਵਿਧਾਇਕ ਐਡ. ਘੁੰਮਣ ਵਲੋਂ ਬਲਾਕ ਤਲਵਾੜਾ ਦੇ ਪਿੰਡ ਲੱਬਰ ਦੀ ਪੰਚਾਇਤ ਨੂੰ 2.50 ਲੱਖ ਰੁਪਏ ਦੇ ਵਿਕਾਸ ਚੈੱਕ ਪਿੰਡ ਦੀ ਪੰਚਾਇਤ ...

ਪੂਰੀ ਖ਼ਬਰ »

ਸ.ਸ.ਸ. ਸਕੂਲ ਸ਼ੇਰਗੜ੍ਹ 'ਚ ਇੱਕ ਰੋਜ਼ਾ ਕਾਰਜਸ਼ਾਲਾ ਕਰਵਾਈ

ਹੁਸ਼ਿਆਰਪੁਰ, 4 ਦਸੰਬਰ (ਬਲਜਿੰਦਰਪਾਲ ਸਿੰਘ)- ਸੂਬਾ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਸੌਜਨੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਗੜ੍ਹ 'ਚ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਇੱਕ ਰੋਜ਼ਾ ਕਾਰਜਸ਼ਾਲਾ ਕਰਵਾਈ ਗਈ ਜਿਸ ਦਾ ਉਦੇਸ਼ ...

ਪੂਰੀ ਖ਼ਬਰ »

ਡੇਰਾ ਮਹਾਨਪੁਰੀ ਸਾਹਰੀ 'ਚ ਬਰਸੀ ਸਮਾਗਮ ਕਰਵਾਏ

ਨਸਰਾਲਾ, 4 ਦਸੰਬਰ (ਸਤਵੰਤ ਸਿੰਘ ਥਿਆੜਾ)- ਸੰਤ ਬਾਬਾ ਸੇਵਾ ਦਾਸ ਦੀ 13ਵੀਂ ਬਰਸੀ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਬਲਵੀਰ ਦਾਸ ਦੀ ਦੇਖ-ਰੇਖ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਡੇਰਾ ਮਹਾਨਪੁਰੀ ਸਾਹਰੀ ਵਿਖੇ ਸ਼ਰਧਾ ਨਾਲ ਮਨਾਈ | ਇਸ ਮੌਕੇ ਰੱਖੇ ਗਏ ਸ੍ਰੀ ਅਖੰਡ ਪਾਠ ...

ਪੂਰੀ ਖ਼ਬਰ »

ਵਿਸ਼ਵ ਏਡਜ਼ ਦਿਵਸ ਸੰਬੰਧੀ ਸਮਾਗਮ

ਦਸੂਹਾ, 4 ਦਸੰਬਰ (ਭੁੱਲਰ)- ਸਿਵਲ ਸਰਜਨ ਹੁਸ਼ਿਆਰਪੁਰ ਡਾ. ਪ੍ਰੀਤ ਮਹਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਡਾ. ਐਸ.ਪੀ. ਸਿੰਘ ਐਸ.ਐਮ.ਪੀ.ਐਚ.ਸੀ. ਮੰਡ ਪੰਧੇਰ ਦੀ ਅਗਵਾਈ ਹੇਠ ਐਚ.ਡਬਲਯੂ. ਸੀ. ਸੈਂਟਰ ਮੱਕੋਵਾਲ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ | ਹੈਲਥ ਵਰਕਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX