ਖੰਨਾ, 4 ਦਸੰਬਰ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਦੀ ਮਸ਼ਹੂਰ ਵਿੱਦਿਅਕ ਸੰਸਥਾ ਏ.ਐੱਸ. ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ 'ਐਕਸਪੀਰੀਆ-2022' ਬੜੀ ਧੂਮਧਾਮ ਨਾਲ ਮਨਾਇਆ ਗਿਆ ¢ ਇਹ ਸਮਾਰੋਹ ਦੋ ਪੜਾਵਾਂ ਵਿਚ ਕਰਵਾਇਆ ਗਿਆ ¢ ਪਹਿਲੇ ਪੜਾ4 ਦੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਲੋਕ ਸਭਾ ਹਲਕਾ ਸ਼੍ਰੀ ਫਤਹਿਗੜ ਸਾਹਿਬ ਦੇ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਰਹੇ¢ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ, ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਰੁਪਿੰਦਰ ਸਿੰਘ ਰਾਜਾ ਗਿੱਲ ਬਤੌਰ ਗੈੱਸਟ ਆਫ਼ ਆਨਰ ਦੇ ਰੂਪ ਵਿਚ ਮੌਜੂਦ ਰਹੇ ¢ ਸਮਾਰੋਹ ਦਾ ਆਰੰਭ ਸ਼ਮਾਂ ਰੌਸ਼ਨ ਕਰ ਕੇ ਕੀਤਾ ਗਿਆ ¢ ਪਹਿਲੇ ਪੜਾਅ ਵਿਚ ਪ੍ਰਾਇਮਰੀ ਵਿੰਗ ਦੇ ਨੰਨੇ ਮੁੰਨੇ ਬਾਲ ਕਲਾਕਾਰਾਂ ਦੁਆਰਾ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ ¢ ਹਨੂੰਮਾਨ ਚਾਲੀਸਾ, ਧੀ ਦੀ ਪੁਕਾਰ, ਨਾਰੀ ਸ਼ਕਤੀ, ਕੱਵਾਲੀ ਅਤੇ ਭੰਗੜਾ ਇਸ ਪ੍ਰੋਗਰਾਮ ਦਾ ਖਿੱਚ ਦਾ ਕੇਂਦਰ ਰਹੇ ¢ ਇਸ ਪ੍ਰੋਗਰਾਮ ਦੇ ਦੂਜੇ ਪੜਾਅ ਦੇ ਮੁੱਖ ਮਹਿਮਾਨ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਰਹੇ ¢ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਅਤੇ ਜ਼ਿਲ੍ਹਾ ਪਰਿਸ਼ਦ ਲੁਧਿਆਣਾ ਦੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ ਬਤੌਰ ਗੈੱਸਟ ਆਫ਼ ਆਨਰ ਦੇ ਰੂਪ ਵਿਚ ਹਾਜ਼ਰ ਰਹੇ¢ ਸ਼ਿਵ ਸਤੂਤੀ, ਝਾਂਸੀ ਦੀ ਰਾਣੀ, ਸੱਮੀ, ਭੰਗੜਾ, ਆਰਕੈਸਟਰਾ, ਸਾਈਬਰ ਐਵੋਲੀਉਸ਼ਨ ਅਤੇ ਡੈਵੋਲਿਊਸ਼ਨ, ਗਿੱਧਾ ਆਦਿ ਆਕਰਸ਼ਣ ਦਾ ਕੇਂਦਰ ਰਹੇ¢ ਸਮਾਰੋਹ ਦੇ ਆਖੀਰ ਵਿਚ ਮੁੱਖ ਮਹਿਮਾਨ ਵਲੋਂ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਿੱਖਿਆ, ਖੇਡ ਅਤੇ ਸਭਿਆਚਾਰਕ ਖੇਤਰਾਂ ਵਿਚ ਵੱਖ ਵੱਖ ਉਪਲਬਧੀਆਂ ਹਾਸਲ ਕਰਨ 'ਤੇ ਸਨਮਾਨਿਤ ਕੀਤਾ ਗਿਆ ¢ ਸਕੂਲ ਦੇ ਪਿ੍ੰਸੀਪਲ ਸ਼ਮਿੰਦਰ ਵਰਮਾ ਨੇ ਸਕੂਲ ਦੀ ਸਲਾਨਾ ਰਿਪੋਰਟ ਪੜੀ, ਜਿਸ ਵਿਚ ਸਕੂਲ ਵਲੋਂ ਹਾਸਲ ਕੀਤੀਆਂ ਵੱਖ-ਵੱਖ ਉਪਲਬਧੀਆਂ ਦਾ ਬਿਉਰਾ ਦਿੱਤਾ ¢ ਸਕੂਲ ਦੇ ਪਿ੍ੰਸੀਪਲ ਸ਼ਮਿੰਦਰ ਵਰਮਾ ਨੇ ਸਕੂਲ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮੁੱਖ ਮਹਿਮਾਨਾਂ ਅਤੇ ਗੈੱਸਟ ਆਫ਼ ਆਨਰਾਂ ਨੂੰ ਯਾਦਗਾਰੀ ਚਿੰਨ੍ਹ ਪ੍ਰਦਾਨ ਕੀਤੇ ¢ ਇਸ ਮੌਕੇ ਏ.ਐੱਸ ਸਕੂਲ ਟਰੱਸਟ ਅਤੇ ਮੈਨੇਜਮੈਂਟ ਸੁਸਾਇਟੀ ਦੇ ਪ੍ਰਧਾਨ ਸ਼ਮਿੰਦਰ ਸਿੰਘ ਮਿੰਟੂ, ਜਨਰਲ ਸਕੱਤਰ ਐਡਵੋਕੇਟ ਬਰਿੰਦਰ ਡੈਵਿਟ, ਸਕੂਲ ਸਕੱਤਰ ਨਵਦੀਪ ਸ਼ਰਮਾ, ਸਾਬਕਾ ਕੌਂਸਲ ਪ੍ਰਧਾਨ ਵਿਕਾਸ ਮਹਿਤਾ, ਅਮਿਤ ਕੁਮਾਰ, ਸੰਜੀਵ ਕੁਮਾਰ, ਸੁਮਿਤ ਲੂਥਰਾ, ਰਾਜੀਵ ਮਹਿਤਾ ਆਦਿ ਹਾਜ਼ਰ ਸਨ¢ ਸਮਾਰੋਹ ਦੀ ਸਮਾਪਤੀ ਤੇ ਪਿ੍ੰਸੀਪਲ ਸ਼ਮਿੰਦਰ ਵਰਮਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ¢
ਜਗਰਾਉਂ, 4 ਦਸੰਬਰ (ਹਰਵਿੰਦਰ ਸਿੰਘ ਖ਼ਾਲਸਾ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਚਲਾਈ ਦਸਤਖ਼ਤੀ ਮੁਹਿੰਮ ਦਾ ਸੂਬੇ ਭਰ 'ਚ ਪੂਰਾ ਹੁੰਗਾਰਾ ਮਿਲ ਰਿਹਾ ਹੈ | ਹਰ ਇਕ ਸਿੱਖ ਬੰਦੀ ਸਿੰਘਾਂ ਦੀ ਰਿਹਾਈ 'ਚ ਆਪਣਾ ਬਣਦਾ ਯੋਗਦਾਨ ...
ਜਗਰਾਉਂ/ਅਜੀਤਵਾਲ, 4 ਦਸੰਬਰ (ਹਰਵਿੰਦਰ ਸਿੰਘ ਖ਼ਾਲਸਾ, ਸ਼ਮਸ਼ੇਰ ਸਿੰਘ ਗਾਲਿਬ)-ਸੰਤ ਬਾਬਾ ਕੁੰਦਨ ਸਿੰਘ ਨਾਨਕਸਰ, ਸੰਤ ਬਾਬਾ ਖੇਮ ਸਿੰਘ ਭੁੱਚੋ ਵਾਲੇ ਅਤੇ ਹੋਰ ਮਹਾਂਪੁਰਖਾਂ ਦੀ ਯਾਦ ਵਿਚ ਸੱਤ ਰੋਜ਼ਾ ਗੁਰਮਤਿ ਸਮਾਗਮ ਗੁਰਦੁਆਰਾ ਨਾਨਕਸਰ ਚੂਹੜਚੱਕ ਵਿਖੇ ...
ਖੰਨਾ, 4 ਦਸੰਬਰ (ਹਰਜਿੰਦਰ ਸਿੰਘ ਲਾਲ)-ਦਿੱਲੀ ਪਬਲਿਕ ਸਕੂਲ, ਖੰਨਾ ਵਿਖੇ 3 ਦਸੰਬਰ, 2022 ਨੂੰ ਪੰਜ ਵਿਸ਼ਵ ਪੱਧਰੀ ਯੂਨੀਵਰਸਿਟੀਆਂ ਦਾ ਮੇਲਾ ਕਰਵਾਇਆ ਗਿਆ¢ ਜਿਸ ਵਿਚ ਸੈਂਕੜੇ ਮਾਪੇ ਅਤੇ ਵਿਦਿਆਰਥੀਆਂ ਨੇ ਆਪਣੇ ਲਈ ਉਚ ਮਿਆਰੀ ਸਿੱਖਿਆ ਪ੍ਰਾਪਤ ਕਰਨ ਦੇ ਰਾਹ ਨੂੰ ਸਮਝਣ ...
ਹਠੂਰ, 4 ਦਸੰਬਰ (ਜਸਵਿੰਦਰ ਸਿੰਘ ਛਿੰਦਾ)-ਪਿੰਡ ਦੇਹੜਕਾ ਵਿਖੇ ਧੰਨ ਧੰਨ ਸੰਤ ਬਾਬਾ ਮੱਘਰ ਸਿੰਘ ਰਾਮਗੜ੍ਹ ਵਾਲਿਆਂ ਦੀ 98ਵੀਂ ਬਰਸੀ ਨੂੰ ਸਮਰਪਿਤ ਚੱਲ ਰਹੇ 7 ਰੋਜ਼ਾ ਮਹਾਨ ਧਾਰਮਿਕ ਸਮਾਗਮਾਂ ਦੀ ਅੱਜ 7 ਦਿਨਾਂ ਤੋਂ ਅਰੰਭ ਇਕ ਸ੍ਰੀ ਸੰਪਟ ਅਖੰਡ ਪਾਠ ਅਤੇ ਇਕੋਤਰੀ ...
ਜਗਰਾਉਂ, 4 ਦਸੰਬਰ (ਹਰਵਿੰਦਰ ਸਿੰਘ ਖ਼ਾਲਸਾ)-ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਤੇ ਮੁਆਵਜ਼ਾ ਦੇਣ ਦੀ ਮੰਗ ਨੂੰ ਲੈ ਕੇ 23 ਮਾਰਚ ਤੋਂ ਸ਼ੁਰੂ ਕੀਤਾ ਸੰਘਰਸ਼ ਅੱਜ 258ਵੇਂ ਦਿਨ 'ਚ ਸ਼ਾਮਿਲ ਹੋ ਗਿਆ ਹੈ | ਸੰਘਰਸ਼ ਦੌਰਾਨ ਆਗੂ ਤਰਲੋਚਨ ਸਿੰਘ ਝੋਰੜਾਂ, ਜਸਦੇਵ ਸਿੰਘ ਲਲਤੋਂ, ...
ਖੰਨਾ, 4 ਦਸੰਬਰ (ਮਨਜੀਤ ਸਿੰਘ ਧੀਮਾਨ)-ਬਿਨਾਂ ਐਨ.ਓ.ਸੀ. ਦੇ ਪਲਾਟ ਵੇਚਣ, ਸਰਕਾਰੀ ਹਦਾਇਤਾਂ ਦੀ ਉਲੰਘਣਾ ਕਰਨ, ਧੋਖਾਧੜੀ ਕਰਨ ਦੇ ਦੋਸ਼ 'ਚ ਕਲੋਨਾਈਜ਼ਰ ਦੇ ਖ਼ਿਲਾਫ਼ ਧਾਰਾ 420 ਆਈ.ਪੀ.ਸੀ., 82 ਐਕਟ-1908 ਦੇ ਅਧੀਨ ਥਾਣਾ ਸਿਟੀ-2 ਖੰਨਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ | ਏ.ਐੱਸ.ਆਈ ...
ਖੰਨਾ, 4 ਦਸੰਬਰ (ਮਨਜੀਤ ਸਿੰਘ ਧੀਮਾਨ)-ਘਰ ਦੇ ਬਾਹਰ ਖੜਾ ਮੋਟਰਸਾਈਕਲ ਨਾਮਾਲੂਮ ਵਿਅਕਤੀ ਵਲੋਂ ਚੋਰੀ ਕਰ ਕੇ ਲੈ ਜਾਣ ਦਾ ਸਮਾਚਾਰ ਹੈ | ਥਾਣਾ ਸਿਟੀ-2 ਖੰਨਾ ਦੇ ਏ.ਐੱਸ.ਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੰਜੀਵ ਕੁਮਾਰ ਵਾਸੀ ਧੋਬੀਆਂ ਵਾਲੀ ਗਲੀ ਖੰਨਾ ਨੇ ...
ਰਾਏਕੋਟ, 4 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਦਸਮੇਸ਼ ਖ਼ਾਲਸਾ ਗਰਲਜ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਕਮਾਲਪੁਰਾ ਦੀਆਂ ਵਿਦਿਆਰਥਣਾਂ ਨੇ ਪ੍ਰਬੁਧ ਭਾਰਤ ਫਾਊਾਡੇਸ਼ਨ ਪੰਜਾਬ ਵਲੋਂ ਲਈ ਗਈ ਪ੍ਰੀਖਿਆ ਵਿਚੋਂ ਵਿਸ਼ੇਸ਼ ਸਥਾਨ ਪ੍ਰਾਪਤ ਕੀਤੇ | ਇਸ ਮੌਕੇ ਸਕੂਲ ...
ਬੀਜਾ, 4 ਦਸੰਬਰ (ਕਸ਼ਮੀਰਾ ਸਿੰਘ ਬਗ਼ਲੀ)-ਆਰ.ਐੱਸ. ਖ਼ਾਲਸਾ ਹਾਈ ਸਕੂਲ, ਜਸਪਾਲੋਂ ਦੇ ਬੱਚਿਆਂ ਨੇ ਜਿੱਥੇ ਸੈਂਟਰ, ਬਲਾਕ 'ਤੇ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਉੱਥੇ ਮਾਣ ਵਾਲੀ ਗੱਲ ਹੈ ਇਹ ਹੈ ਕਿ ਸਕੂਲ ਦੇ ਪੰਜਵੀਂ ਜਮਾਤ ਦੇ ਵਿਦਿਆਰਥੀ ...
ਮਲੌਦ, 4 ਦਸੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰਕਲਾਂ ਦੇ ਗ੍ਰਹਿ ਵਿਖੇ ਐੱਸ. ਸੀ. ਕਮਿਸ਼ਨ ਪੰਜਾਬ ਦੀ ਮੈਂਬਰ ਪੂਨਮ ਕਾਂਗੜਾ ਨੇ ਐੱਸ. ਸੀ. ਭਾਈਚਾਰੇ ਦੀਆਂ ਮੁਸ਼ਕਲਾਂ ਸੁਣੀਆਂ | ਪੂਨਮ ਕਾਂਗੜਾ ਨੇ ਕਿਹਾ ਕਿ ...
ਖੰਨਾ, 4 ਦਸੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਨੇੜਲੇ ਪਿੰਡ ਲਲਹੇੜੀ ਵਿਖੇ ਬਲਾਕ ਪ੍ਰਧਾਨ ਹਰਜਿੰਦਰ ਸਿੰਘ ਇਕੋਲਾਹਾ ਵਲੋਂ ਇਕ ਵਿਸ਼ੇਸ ਮੀਟਿੰਗ ਕੀਤੀ ਗਈ ¢ ਇਸ ਮੀਟਿੰਗ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਕੱਢੀ ਜਾ ਰਹੀ ਭਾਰਤ ਜੋੜੋ ਯਾਤਰਾ ਦੇ ਸਬੰਧ ਵਿਚ ...
ਸਮਰਾਲਾ, 4 ਦਸੰਬਰ (ਗੋਪਾਲ ਸੋਫਤ)-ਸਵ. ਪੱਤਰਕਾਰ ਪੀ. ਐੱਸ. ਬੱਤਰਾ ਦੀ 15ਵੀਂ ਬਰਸੀ ਬੱਤਰਾ ਪਰਿਵਾਰ ਵਲੋਂ ਮਨਾਈ ਗਈ | ਇਸ ਮੌਕੇ ਬੱਤਰਾ ਪਰਿਵਾਰ ਵਲੋਂ ਸਹਿਜ ਪਾਠ ਦੇ ਭੋਗ ਪਾਏ ਗਏ | ਸਵ. ਬਤਰਾ ਟਿ੍ਬਿਊਨ ਗਰੁੱਪ ਸਮੇਤ ਰੋਜ਼ਾਨਾਂ ਅਜੀਤ ਦੇ ਵੀ ਤਿੰਨ ਦਹਾਕਿਆਂ ਤੋਂ ਵੱਧ ...
ਜਗਰਾਉਂ, 4 ਦਸੰਬਰ (ਜੋਗਿੰਦਰ ਸਿੰਘ)-ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਦੇ ਦੋ ਅਧਿਆਪਕ ਕਾਮਰਸ ਲੈਕ: ਸਨੀ ਪਾਸੀ ਤੇ ਮੈਥ ਲੈਕ: ਨਵਦੀਪ ਬਾਵਾ ਨੂੰ ਚੰਗੀਆਂ ਸੇਵਾਵਾਂ ਬਦਲੇ ਫੈੱਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਦੁਆਰਾ ...
ਗੁਰੂਸਰ ਸੁਧਾਰ, 4 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਜਤਿੰਦਰਾ ਗਰੀਨਫ਼ੀਲਡ ਸਕੂਲ ਗੁਰੂਸਰ ਸੁਧਾਰ ਵਲੋਂ ਤਿੰਨ ਭਾਗਾਂ ਵਿਚ ਕਰਵਾਏ ਜਾ ਰਹੇ ਸਮਾਗਮਾਂ ਤਹਿਤ ਕਿੰਡਰਗਾਰਟਨ ਤੋਂ ਬਾਅਦ ਪ੍ਰਾਇਮਰੀ ਵਿੰਗ ਦੇ ਸਕੂਲੀ ਵਿਦਿਆਰਥੀਆਂ ਦਾ ਸਾਲਾਨਾ ਇਨਾਮ ਵੰਡ ਸਮਾਰੋਹ ...
ਰਾਏਕੋਟ, 4 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਸੰਨ 1947 ਦੇਸ਼ ਦੀ ਵੰਡ ਸਮੇਂ ਤੋਂ ਬੰਦ ਪਈ ਜਾਮਾ ਮਸਜਿਦ ਨੂਰਪੁਰਾ ਨੂੰ ਮੁੜ ਆਬਾਦ ਕੀਤਾ ਗਿਆ, ਜਿਸ ਦੌਰਾਨ ਨਮਾਜ਼ ਅਦਾ ਕਰਨ ਲਈ ਅੱਜ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀਂ ਸ਼ਾਹੀ ਇਮਾਮ ਪੰਜਾਬ ਵਿਸ਼ੇਸ਼ ਤੌਰ ...
ਹਠੂਰ, 4 ਦਸੰਬਰ (ਜਸਵਿੰਦਰ ਸਿੰਘ ਛਿੰਦਾ)-ਸੱਤਿਆ ਭਾਰਤੀ ਸਕੂਲ ਜੱਟਪੁਰਾ ਵਿਖੇ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਨਾਲ ਮਿਲਣੀ ਸਮਾਗਮ ਅਤੇ ਐਲੂਮਨੀ ਮੀਟ ਕਰਵਾਈ ਗਈ | ਜਿਸ ਵਿਚ ਪੁਰਾਣੇ ਵਿਦਿਆਰਥੀਆਂ ਉਤਸ਼ਾਹ ਨਾਲ ਸਕੂਲ ਪਹੁੰਚੇ ਅਤੇ ਸਕੂਲ ਪ੍ਰਬੰਧਕਾਂ ਨੇ ਉਨ੍ਹਾਂ ...
ਰਾਏਕੋਟ, 4 ਦਸੰਬਰ (ਸੁਸ਼ੀਲ)-ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਵਿਖੇ ਸਾਲਾਨਾ ਅਥਲੈਟਿਕਸ ਮੀਟ ਪਿ੍ੰਸੀਪਲ ਮੈਡਮ ਡਿੰਪਲ ਕੌਰ ਢਿੱਲੋਂ ਦੀ ਅਗਵਾਈ 'ਚ ਡੀ.ਪੀ.ਈ. ਸੁਦਾਗਰ ਸਿੰਘ ਦੀ ਦੇਖ-ਰੇਖ ਹੇਠ ਕਰਵਾਈ ਗਈ, ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਵਲੋਂ ...
ਸਿੱਧਵਾਂ ਬੇਟ, 4 ਦਸੰਬਰ (ਜਸਵੰਤ ਸਿੰਘ ਸਲੇਮਪੁਰੀ)-ਆਲ ਪੰਜਾਬ ਆਂਗਣਵਾੜ੍ਹੀ ਮੁਲਾਜਮ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਗੁਰਅੰਮਿ੍ਤ ਕੌਰ ਲੀਹਾਂ ਅਤੇ ਬਲਾਕ ਸਿੱਧਵਾਂ ਬੇਟ ਦੀ ਪ੍ਰਧਾਨ ਮਨਜੀਤ ਕੌਰ ਢਿੱਲੋਂ ਬਰਸਾਲ ਵਲੋਂ ਯੂਨੀਅਨ ਦੀ ਸੂਬਾ ਕਮੇਟੀ ਦੇ ਫ਼ੈਸਲੇ ...
ਜਗਰਾਉਂ, 4 ਦਸੰਬਰ (ਜੋਗਿੰਦਰ ਸਿੰਘ)-ਭਾਰਤ ਵਿਕਾਸ ਪ੍ਰੀਸ਼ਦ ਜਗਰਾਉਂ ਵਲੋਂ ਅੱਜ ਵਿਦਿਆਰਥੀਆਂ ਨੇ 'ਵੇਸਟ ਮਟੀਰੀਅਲ' ਤੋਂ ਤਿਆਰ ਕੀਤੇ ਸਾਮਾਨ ਦੀ ਪ੍ਰਦਰਸ਼ਨੀ ਲਗਾਈ ਗਈ | ਐੱਸ.ਬੀ.ਬੀ.ਐੱਸ ਖ਼ਾਲਸਾ ਲਾਹੌਰ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਵਿਖੇ ਖ਼ਾਲਸਾ ਸਕੂਲ ਦੇ ...
ਖੰਨਾ, 4 ਦਸੰਬਰ (ਹਰਜਿੰਦਰ ਸਿੰਘ ਲਾਲ)-ਵਿਸ਼ਵ ਦਿਵਿਆਂਗ ਦਿਵਸ ਮੌਕੇ ਸੀ.ਐੱਚ.ਸੀ. ਮਾਨੂੰਪੁਰ ਦੇ ਐੱਸ.ਐੱਮ.ਓ. ਡਾ. ਰਵੀ ਦੱਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਦਿਵਿਆਂਗ ਵਿਅਕਤੀਆਂ ਅਤੇ ਹੋਰਾਂ ਦੀ ਰਜਿਸਟ੍ਰੇਸ਼ਨ ਕਰ ਕੇ ਉਨ੍ਹਾਂ ਦੀ ਸਮਰਥਾ ...
ਰਾਏਕੋਟ, 4 ਦਸੰਬਰ (ਸੁਸ਼ੀਲ)-ਕਰੀਬੀ ਪਿੰਡ ਫੇਰੂਰਾਈਾ ਵਿਖੇ ਦੁੱਧ ਉਤਪਾਦਕ ਸਹਿਕਾਰੀ ਸਭਾ ਦੇ ਮੈਂਬਰਾਂ ਨੂੰ ਇਕ ਸਮਾਗਮ ਦੌਰਾਨ 6 ਲੱਖ 58 ਹਜ਼ਾਰ 910 ਰੁਪਏ ਮੁਨਾਫ਼ਾ ਵੰਡਿਆ ਗਿਆ | ਪ੍ਰਧਾਨ ਗੁਰਦੇਵ ਦਾਸ ਦੀ ਦੇਖ-ਰੇਖ ਹੇਠ ਕਰਵਾਏ ਗਏ ਇਸ ਸਮਾਗਮ 'ਚ ਵੇਰਕਾ ਤੋਂ ਮੈਨੇਜਰ ...
ਗੁਰੂਸਰ ਸੁਧਾਰ, 4 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਜੀ.ਐੱਚ.ਜੀ. ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ ਗੁਰੂਸਰ ਸੁਧਾਰ ਤੇ ਰੈੱਡ ਰਿਬਨ ਕਲੱਬ ਵਲੋਂ ਵਿਸ਼ਵ ਏਡਜ਼ ਦਿਵਸ ਦੇ ਸੰਬੰਧ ਵਿਚ ਜਿੱਥੇ ਵਿਦਿਆਰਥੀਆਂ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਬਾਜ਼ਾਰ ਅੰਦਰ ਜਾਗਰੂਕਤਾ ...
ਰਾਏਕੋਟ, 4 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪੱਧਰੀ ਅਥਲੈਟਿਕ ਮੀਟ ਜੋ ਕਿ ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਖੇ ਕਰਵਾਈ ਗਈ | ਇਨ੍ਹਾਂ ਖੇਡ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ...
ਹਠੂਰ, 4 ਦਸੰਬਰ (ਜਸਵਿੰਦਰ ਸਿੰਘ ਛਿੰਦਾ)-ਸੰਤ ਬਾਬਾ ਮੱਘਰ ਸਿੰਘ ਦੀਆਂ ਬਖਸ਼ਿਸ਼ਾਂ ਪਿੰਡ ਦੇਹੜਕਾ 'ਤੇ ਵਰਤਦੀਆਂ ਸਾਫ਼ ਦਿਖਾਈ ਦਿੰਦੀਆਂ ਹਨ | ਜਿਸ ਸਦਕਾ ਪਿੰਡ ਦੀਆਂ ਸਮੁੱਚੀਆਂ ਸੰਗਤਾਂ ਹੀ ਨਹੀਂ ਸਗੋਂ ਦੇਸ਼ਾਂ-ਵਿਦੇਸ਼ਾਂ 'ਚ ਵੱਸਦੇ ਪਰਿਵਾਰ ਅਤੇ ਪਿੰਡ ਦੀਆਂ ...
ਮਲੌਦ, 4 ਦਸੰਬਰ (ਨਿਜ਼ਾਮਪੁਰ)-ਸਾਬਕਾ ਸਰਪੰਚ ਦਰਸ਼ਨ ਸਿੰਘ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਨਿਰਭੈ ਸਿੰਘ ਜੰਡਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵਰਗੀ ਹਰਜੋਤ ਸਿੰਘ ਭੰਗੂ ਪਿੰਡ ਚਤਰਪੁਰ ਵਾਲੇ ਦੀ ਯਾਦ ਨੂੰ ਸਮਰਪਿਤ ਪਿੰਡ ਵਾਸੀਆਂ ਦੇ ਸਹਿਯੋਗ ਨਾਲ ...
ਜਗਰਾਉਂ, 4 ਦਸੰਬਰ (ਗੁਰਦੀਪ ਸਿੰਘ ਮਲਕ)-ਸੂਬਾ ਕਾਂਗਰਸ ਵਲੋਂ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਨਿਯੁਕਤ ਕੀਤੇ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਦਾ ਜਗਰਾਉਂ ਦੇ ਸੀਨੀਅਰ ਕਾਂਗਰਸੀਆਂ ਦੀ ਹਾਜ਼ਰੀ 'ਚ ਸਰਪੰਚ ਬਲਵੀਰ ਸਿੰਘ ਬੀਰਾ ਅਤੇ ਪ੍ਰਧਾਨ ਇਕਬਾਲ ਸਿੰਘ ਰਾਏ ਦੀ ...
ਰਾਏਕੋਟ, 4 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੈਣੀ ਬੜਿੰਗਾਂ ਵਿਖੇ ਸਕੂਲ ਪ੍ਰਬੰਧਕੀ ਕਮੇਟੀ, ਨਗਰ ਪੰਚਾਇਤ, ਅਧਿਆਪਕਾਂ ਅਤੇ ਪਤਵੰਤੇ ਸੱਜਣਾਂ ਵਲੋਂ ਸਕੂਲ ਪਿ੍ੰਸੀਪਲ ਵੀਕੇ ਕਾਹਲੋਂ ਦੇ ਵਿਦਾਇਗੀ ਸਮਾਗਮ ਦੌਰਾਨ ...
ਜਗਰਾਉਂ, 4 ਦਸੰਬਰ (ਗੁਰਦੀਪ ਸਿੰਘ ਮਲਕ)-ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਦਾ ਪਿੰਡ ਕੋਠੇ ਖੰਜੂਰਾਂ ਦੇ ਵਾਸੀਆਂ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਕਾਕਾ ਗਰੇਵਾਲ ਨੇ ਆਪਣੇ ਮਾਰਕੀਟ ਕਮੇਟੀ ਦੇ ...
ਰਾਏਕੋਟ, 4 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲਿਆਂ ਦੇ 3 ਰੋਜ਼ਾ ਰੂਹਾਨੀ ਧਾਰਮਿਕ ਦੀਵਾਨ ਪਿੰਡ ਬਸਰਾਉਂ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਸਜਾਏ ਜਾ ਰਹੇ ਹਨ | ਇਸ ਸਮਾਗਮਾਂ ਦੇ ਪਹਿਲੇ ਦਿਨ ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ...
ਹੰਬੜਾਂ, 4 ਦਸੰਬਰ (ਮੇਜਰ ਹੰਬੜਾਂ, ਹਰਵਿੰਦਰ ਸਿੰਘ ਮੱਕੜ)-ਕਸਬਾ ਹੰਬੜਾਂ 'ਚ ਕਾਂਗਰਸ ਪਾਰਟੀ ਦੇ ਸੁਬਾਈ ਆਗੂ ਪ੍ਰਧਾਨ ਮਨਜੀਤ ਸਿੰਘ ਹੰਬੜਾਂ ਦੀ ਅਗਵਾਈ ਹੇਠ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਅਤੇ ਕਾਂਗਰਸ ਲੁਧਿਆਣਾ ...
ਚੌਂਕੀਮਾਨ, 4 ਦਸੰਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਜੱਸੋਵਾਲ (ਕੁਲਾਰ) ਵਿਖੇ ਸਾਬਕਾ ਸਰਪੰਚ ਮਲਕੀਤ ਸਿੰਘ ਜੱਸੋਵਾਲ ਦੇ ਗ੍ਰਹਿ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਲੁਧਿਆਣਾ ਦਿਹਾਤੀ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਤੇ ਨਗਰ ...
ਲੁਧਿਆਣਾ, 4 ਦਸੰਬਰ (ਪੁਨੀਤ ਬਾਵਾ)-ਹਲਕਾ ਆਤਮ ਨਗਰ ਦੇ ਵਾਰਡ ਨੰਬਰ 44 ਤੇ 45 ਵਿਚ ਤੇਜਿੰਦਰ ਸਿੰਘ ਗੁੰਬਰ ਰਿੰਕੂ ਵਲੋਂ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਪਣੇ ਵਾਰਡ ਦੇ ਵਿਚ ਅਲੱਗ- ਅਲੱਗ ਜਗਾ 'ਤੇ ਪਏ ਮਲਬੇ ਅਤੇ ਕੂੜਾ ...
ਲੁਧਿਆਣਾ, 4 ਦਸੰਬਰ (ਸਲੇਮਪੁਰੀ)-ਡਾਇਬਟੀਜ਼ ਫ੍ਰੀ ਵਰਲਡ ਵਲੋਂ ਡਾ. ਸੁਰਿੰਦਰ ਗੁਪਤਾ ਦੀ ਅਗਵਾਈ ਹੇਠ ਡੰਡੀ ਸੁਆਮੀ ਮੰਦਰ ਵਿਚ ਇਕ ਵਿਸ਼ਾਲ ਡਾਕਟਰੀ ਜਾਂਚ ਕੈਂਪ ਲਗਾਇਆ ਗਿਆ | ਇਸ ਮੌਕੇ ਸ਼ੂਗਰ ਨਾਲ ਸੰਬੰਧਤ ਲਗਾਏ ਗਏ 443ਵੇਂ ਕੈਂਪ ਦੌਰਾਨ 300 ਮਰੀਜ਼ਾਂ ਦੀ ਮੁਫਤ ਜਾਂਚ ...
ਲੁਧਿਆਣਾ, 4 ਦਸੰਬਰ (ਪੁਨੀਤ ਬਾਵਾ)-ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਜਸਬੀਰ ਸਿੰਘ ਜੱਸਲ ਨੇ ਸਪੱਸ਼ਟੀਕਰਨ ਦਿੰਦੇ ਹੋਏ ਦੱਸਿਆ ਹੈ ਕਿ ਮੈਂ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਜਰਾਤ ...
ਮਲੌਦ, 4 ਦਸੰਬਰ (ਦਿਲਬਾਗ ਸਿੰਘ ਚਾਪੜਾ)-ਸ਼ੋ੍ਰਮਣੀ ਅਕਾਲੀ ਦਲ ਹਲਕਾ ਪਾਇਲ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਲਾਪਰਾਂ ਨੇ ਅਕਾਲੀ ਆਗੂਆਂ ਦੀ ਹਾਜ਼ਰੀ ਵਿੱਚ ਗੱਲਬਾਤ ਕਰਦੇ ਹੋਏ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂ ਅਤੇ ਉਮੀਦਵਾਰ ...
ਡੇਹਲੋਂ, 4 ਦਸੰਬਰ (ਅੰਮਿ੍ਤਪਾਲ ਸਿੰਘ ਕੈਲੇ)-ਗੁਰੂ ਨਾਨਕ ਕਾਲਜ ਆਫ਼ ਐਜੂਕੇਸ਼ਨ, ਗੋਪਾਲਪੁਰ ਵਿਖੇ ਵਿਦਿਆਰਥੀਆਂ ਵਲੋਂ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ, ਜਿਸ ਦੌਰਾਨ ਪੋਸਟਰ ਪ੍ਰਤੀਯੋਗਤਾ ਅਤੇ ਸਲੋਗਨ ਲਿਖਣਾ ਆਦਿ ਮੁਕਾਬਲੇ ਕਰਵਾਏ ਗਏ ¢ ਇਹਨਾਂ ਸਲੋਗਨਾਂ ਦੁਆਰਾ ...
ਸਾਹਨੇਵਾਲ, 4 ਦਸੰਬਰ (ਹਨੀ ਚਾਠਲੀ)-ਐਫ. ਏ. ਪੀ. ਨੈਸ਼ਨਲ ਅਵਾਰਡ 2022 ਦੇ ਕਰਵਾਏ ਗਏ ਸਮਾਰੋਹ 'ਚ ਕਲਗ਼ੀਧਰ ਅਕੈਡਮੀ ਸੀਨੀਅਰ ਸੈਕੰਡਰੀ ਸਕੂਲ ਦੁੱਗਰੀ ਦੀ ਅਧਿਆਪਕਾ ਸ਼ਰਨਜੀਤ ਕੌਰ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ ¢ ਇਸ ਦੀ ਹੋਰ ...
ਸਿੱਧਵਾਂ ਬੇਟ, 4 ਦਸੰਬਰ (ਜਸਵੰਤ ਸਿੰਘ ਸਲੇਮਪੁਰੀ)-ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ ਅਤੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਭਾਜਪਾ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਨੂੰ ਪੰਜਾਬ ਭਾਜਪਾ ਦਾ ਜਨਰਲ ਸਕੱਤਰ ਬਣਾਉਣ ਦੀ ...
ਸਮਰਾਲਾ, 4 ਦਸੰਬਰ (ਗੋਪਾਲ ਸੋਫਤ)-ਐੱਸ. ਕੇ. ਐੱਸ. ਪਬਲਿਕ ਸਕੂਲ ਨੀਲੋਂ-ਸਮਰਾਲਾ ਵਿਖੇ ਸਾਲਾਨਾ ਸਪੋਰਟਸ ਮੀਟ ਕਰਵਾਈ ਗਈ¢ ਇਸ ਸਪੋਰਟਸ ਮੀਟ ਦਾ ਉਦਘਾਟਨ ਧਰਮ ਸਿੰਘ ਮੁੰਡੀ ਅਤੇ ਐਡਵੋਕੇਟ ਜਸਪ੍ਰੀਤ ਸਿੰਘ ਨੇ ਕੀਤਾ ¢ ਸਪੋਰਟਸ ਮੀਟ ਵਿਚ ਨਰਸਰੀ ਤੋਂ ਲੈ ਕੇ ਬਾਰ੍ਹਵੀਂ ...
ਰਾਏਕੋਟ, 4 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਮਿੱਡ-ਡੇ-ਮੀਲ ਕੁੱਕ ਯੂਨੀਅਨ ਬਲਾਕ ਰਾਏਕੋਟ ਦੀ ਮੀਟਿੰਗ ਸੂਬਾ ਸਕੱਤਰ ਅਮਰਜੀਤ ਕੌਰ ਕੋਟ ਈਸੇ ਖਾਂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਸ਼ਾਹੀ ਦਸਵੀਂ ਰਾਏਕੋਟ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ...
ਲੁਧਿਆਣਾ, 4 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਧੋਖੇ ਨਾਲ ਖਾਤੇ ਵਿਚ ਲੱਖਾਂ ਰੁਪਏ ਦੀ ਨਕਦੀ ਤਬਦੀਲ ਕਰਵਾਉਣ ਦੇ ਦੋਸ਼ ਤਹਿਤ ਪੁਲਿਸ ਨੇ ਝਾਰਖੰਡ ਅਤੇ ਬਿਹਾਰ ਦੇ ਰਹਿਣ ਵਾਲੇ 2 ਨੌਜਵਾਨਾਂ ਖਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਹਰਵਿੰਦਰ ਸਿੰਘ ਵਾਸੀ ...
ਲੁਧਿਆਣਾ, 4 ਦਸੰਬਰ (ਕਵਿਤਾ ਖੁੱਲਰ)-ਜੁਡੀਸ਼ੀਅਲ ਇੰਪਲਾਈਜ਼ ਰਿਟਾ. ਵੈਲਫੇਅਰ ਐਸੋਸੀਏਸ਼ਨ ਲੁਧਿਆਣਾ ਦੀ ਮੀਟਿੰਗ ਪ੍ਰਧਾਨ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਪੈਨਸ਼ਨਰ ਭਵਨ ਵਿਖੇ ਹੋਈ | ਇਸ ਮੌਕੇ ਜਨਰਲ ਸਕੱਤਰ ਜੋਗਿੰਦਰ ਸਿੰਘ ਕੰਗ ਨੇ ਮੀਟਿੰਗ 'ਚ ਸ਼ਾਮਿਲ ਹੋਏ ...
ਲੁਧਿਆਣਾ, 4 ਦਸੰਬਰ (ਕਵਿਤਾ ਖੁੱਲਰ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਭਾਸ਼ਾਵਾਂ, ਸਾਹਿੱਤ ਤੇ ਸਭਿਆਚਾਰਕ ਮਾਮਲੇ ਕੌਂਸਲ ਦੇ ਅੰਤਰਗਤ ਸਾਹਿੱਤਕਾਰ ਸਦਨ ਵਲੋਂ ਇਸ ਵਾਰ 5 ਦਸੰਬਰ ਨੂੰ ਸ਼ਰਧਾ-ਸਿਦਕ ਦੇ ਅਨੰਤੀ ਰਸ ਰੰਗ ਛੁਹ ਦੇ ਚਿੱਤਰਕਾਰ ਕਵੀ ਡਾ. ਭਾਈ ਵੀਰ ਸਿੰਘ ...
ਆਲਮਗੀਰ, 4 ਦਸੰਬਰ (ਜਰਨੈਲ ਸਿੰਘ ਪੱਟੀ)-ਬਹੁਜਨ ਸਮਾਜ ਪਾਰਟੀ ਦੇ ਸੂਬਾ ਸਕੱਤਰ ਭਾਗ ਸਿੰਘ ਸਰੀਂਹ ਨੇ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਕੋਠੀ ਮੋਹਰੇ ਧਰਨਾ ਪ੍ਰਦਰਸ਼ਨ ਕਰ ਰਹੇ ਮਜ਼ਦੂਰ ਯੂਨੀਅਨ ਅਤੇ ਵਰਕਰਾਂ 'ਤੇ ਲਾਠੀ ਚਾਰਜ ਕੀਤਾ ਗਿਆ | ਉਸ ਦੀ ਘੋਰ ...
ਲੁਧਿਆਣਾ, 4 ਦਸੰਬਰ (ਕਵਿਤਾ ਖੁੱਲਰ)-ਅਮਰੀਕਾ ਦੇ ਵਾਸ਼ਿੰਗਟਨ ਸੂਬੇ 'ਚ ਵੱਸਦੀ ਪੰਜਾਬੀ ਕਹਾਣੀਕਾਰ ਪਰਵੇਜ਼ ਸੰਧੂ ਦੀ ਪੰਜਾਬ ਫੇਰੀ 'ਤੇ ਲੁਧਿਆਣਾ ਵਿਖੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵਲੋਂ ਪੰਜਾਬੀ ਪੁਸਤਕਾਂ ਦਾ ਸੈੱਟ ਦੇ ਕੇ ...
ਲਾਡੋਵਾਲ, 4 ਦਸੰਬਰ (ਬਲਬੀਰ ਸਿੰਘ ਰਾਣਾ)-ਪੰਜਾਬ ਅੰਦਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਦੇ ਨਾਲ-ਨਾਲ ਸਕੂਨ ਵੀ ਮਿਲ ਰਿਹਾ ਹੈ, ਜਿਹੜੇ ਕੰਮ ਪਿਛਲੀਆਂ ਸਰਕਾਰਾਂ ਨੇ 70 ਸਾਲਾਂ ਵਿਚ ਨਹੀਂ ਸਨ ਕੀਤੇ ਉਹ ਆਮ ...
ਲੁਧਿਆਣਾ, 4 ਦਸੰਬਰ (ਪੁਨੀਤ ਬਾਵਾ)-ਫੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ-ਆਈ. ਐਮ.ਐਸ.ਐਮ.ਈ. ਆਫ਼ ਇੰਡੀਆ) ਨੇ ਸਾਲ 2019 ਵਿਚ ਐਗਰੀਟੈਕਨਿਕਾ ਦਾ ਦੌਰਾ ਕਰਨ ਵਾਲੇ 25 ਡੈਲੀਗੇਟਾਂ ਨੂੰ 6 ਲੱਖ 25 ਹਜ਼ਾਰ) ਰੁਪਏ ਦੀ ਸਬਸਿਡੀ ਵੰਡੀ | ਚੇਅਰਮੈਨ ...
ਲੁਧਿਆਣਾ, 4 ਦਸੰਬਰ (ਭੁਪਿੰਦਰ ਸਿੰਘ ਬੈਂਸ)-ਆਮ ਆਦਮੀ ਪਾਰਟੀ ਵਲੋਂ ਸੂਬੇ ਵਿਚ ਸਰਕਾਰ ਬਣਨ 'ਤੇ ਲੋਕਾਂ ਨੰੂ ਮੁਢਲਿਆਂ ਸਹੂਲਤਾਂ ਦੇਣ ਦੇ ਵੱਡੇ ਵੱਡੇ ਦਾਅਵੇ ਤਾਂ ਜ਼ਰੂਰ ਕੀਤੇ ਜਾ ਰਹੇ ਹਨ, ਲੇਕਿਨ ਨੂਰਵਾਲਾ ਰੋਡ ਸਥਿਤ ਬਜਰੰਗ ਵਿਹਾਰ ਕਾਲੋਨੀ ਵਿਚ ਪਿਛਲੇ ਕਈ ...
ਅਹਿਮਦਗੜ੍ਹ, 4 ਦਸੰਬਰ (ਪੁਰੀ)-ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਫੱਲੇਵਾਲ ਖ਼ੁਰਦ ਵਲੋਂ ਸਾਲਾਨਾ ਇਨਾਮ ਵੰਡ ਸਮਾਰੋਹ ਬੜੀ ਧੂਮ-ਧਾਮ ਨਾਲ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਅਵਨੀਤ ਕੌਰ ਸਿੱਧੂ ਐੱਸ. ਐੱਸ. ਪੀ. ਮਲੇਰਕੋਟਲਾ ਨੇ ਪ੍ਰੋਗਰਾਮ ਵਿੱਚ ਸ਼ਿਰਕਤ ...
ਹਠੂਰ, 4 ਦਸੰਬਰ (ਜਸਵਿੰਦਰ ਸਿੰਘ ਛਿੰਦਾ)-ਐੱਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਦੇ ਪ੍ਰਮੁੱਖ ਆਗੂ ਸੁਖਦੇਵ ਸਿੰਘ ਜੱਟਪੁਰੀ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗੁਰਜੇਪਾਲ ਸਿੰਘ ਅਤੇ ਸੂਬਾ ਸੀਨੀਅਰ ਮੀਤ ...
ਡੇਹਲੋਂ, 4 ਦਸੰਬਰ (ਅੰਮਿ੍ਤਪਾਲ ਸਿੰਘ ਕੈਲੇ)-ਗੁਰੂ ਨਾਨਕ ਕਾਲਜ ਆਫ਼ ਐਜੂਕੇਸ਼ਨ, ਗੋਪਾਲਪੁਰ ਵਿਖੇ ਗੁਰੂ ਨਾਨਕ ਸੰਸਥਾ ਦੇ ਸਹਿਯੋਗ ਨਾਲ ਕਾਲਜ ਪਿ੍ੰਸੀਪਲ ਡਾ. ਨੀਤੂ ਓਹਰੀ ਦੀ ਅਗਵਾਈ ਹੇਠ ਪੰਜਾਬੀ ਮਹੀਨਾ ਮਨਾਇਆ ਗਿਆ, ਜਿਸ ਦੌਰਾਨ ਵੱਖ-ਵੱਖ ਪ੍ਰਕਾਰ ਦੀਆਂ ਅੰਤਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX