-ਸ਼ਿਵ ਸ਼ਰਮਾ
ਜਲੰਧਰ, 4 ਦਸੰਬਰ- ਕਾਂਗਰਸ ਦੇ ਕਾਰਜਕਾਲ ਵਿਚ ਕੂੜਾ ਸਮੱਸਿਆ ਇਕ ਵੱਡੀ ਸਮੱਸਿਆ ਬਣ ਕੇ ਰਹਿ ਗਈ ਸੀ ਜਿਸ ਕਰਕੇ ਸ਼ਹਿਰ ਵਿਚ ਇਸ ਵੇਲੇ ਕੂੜੇ ਦੀ ਸਮੱਸਿਆ ਹੀ ਸਭ ਤੋਂ ਵੱਡੀ ਸਮੱਸਿਆ ਬਣ ਗਈ ਹੈ | ਨਿਗਮ ਕਮਿਸ਼ਨਰ ਅਭੀਜੀਤ ਕਪਲਿਸ਼ ਨੇ ਸ਼ਹਿਰ ਦੀ ਕੂੜਾ ਸਮੱਸਿਆ ਨੂੰ ਖ਼ਤਮ ਕਰਨ ਲਈ ਰੋਡਮੈਪ ਤਿਆਰ ਕਰ ਲਿਆ ਹੈ ਤੇ ਜੇਕਰ ਇਸ ਵਿਚ ਲੋਕਾਂ ਦਾ ਸਹਿਯੋਗ ਮਿਲਦਾ ਹੈ ਤਾਂ ਸ਼ਹਿਰ ਦੀ ਕੂੜਾ ਸਮੱਸਿਆ ਨੂੰ ਹੱਲ ਕੀਤਾ ਜਾ ਸਕਦਾ ਹੈ | ਨਿਗਮ ਕਮਿਸ਼ਨ ਨੇ ਕਈ ਵਾਰਡਾਂ ਵਿਚ ਠੱਪ ਪਈਆਂ ਉਨ੍ਹਾਂ ਪਿੱਟਾਂ ਨੂੰ ਚਲਾਉਣ ਦਾ ਫ਼ੈਸਲਾ ਕੀਤਾ ਹੈ ਜਿਨ੍ਹਾਂ ਨੂੰ ਲੋਕਾਂ ਦਾ ਸਹਿਯੋਗ ਨਾ ਮਿਲਣ ਅਤੇ ਮੁਲਾਜ਼ਮ ਨਾ ਹੋਣ ਕਰਕੇ ਬੰਦ ਕਰ ਦਿੱਤਾ ਗਿਆ ਸੀ ਤਾਂ ਕੇਂਦਰ ਵਲੋਂ ਸਵੱਛ ਮਿਸ਼ਨ ਭਾਰਤ ਦੇ ਤਹਿਤ ਭੇਜੇ ਗਏ ਕਰੋੜਾਂ ਰੁਪਏ ਨਾਲ ਤਿਆਰ ਪਿੱਟ ਪ੍ਰਾਜੈਕਟ ਫ਼ੇਲ੍ਹ ਹੋ ਗਿਆ ਸੀ | ਇੱਟਾਂ ਨਾਲ ਤਿਆਰ ਹੁੰਦੀਆਂ ਪਿੱਟਾਂ ਵਿਚ ਗਿੱਲਾ ਕੂੜਾ ਰੱਖਿਆ ਜਾਂਦਾ ਹੈ ਜਿਹੜਾ ਕਿ ਕੁਝ ਦਿਨ ਬਾਅਦ ਇਹ ਗਿੱਲਾ ਕੂੜਾ ਖਾਦ ਵਿਚ ਬਦਲ ਜਾਂਦਾ ਹੈ ਪ੍ਰਵੀਨਾ ਮੰਨੰੂ ਦੇ ਵਾਰਡ ਸਮੇਤ ਹੋਰ ਕੁੱਝ ਵਾਰਡਾਂ ਵਿਚ ਇਹ ਪਿੱਟਾਂ ਤਾਂ ਕਾਫ਼ੀ ਕਾਮਯਾਬ ਹੋਈਆਂ ਸੀ ਪਰ ਕਈ ਲੋਕਾਂ ਨੇ ਇਨ੍ਹਾਂ ਪਿੱਟਾਂ ਨੂੰ ਗੰਦਗੀ ਅਤੇ ਬਦਬੂ ਫੈਲਾਉਣ ਦਾ ਕਾਰਨ ਦੱਸਦਿਆਂ ਇਨ੍ਹਾਂ ਦਾ ਵਿਰੋਧ ਕੀਤਾ ਸੀ ਤੇ ਇਹ ਪ੍ਰਾਜੈਕਟ ਠੱਪ ਹੋ ਗਿਆ ਸੀ | ਇਸ ਵੇਲੇ 200 ਤੋਂ ਜ਼ਿਆਦਾ ਪਿੱਟਾਂ ਅਲੱਗ-ਅਲੱਗ ਵਾਰਡਾਂ ਵਿਚ ਬਣੀਆਂ ਹੋਈਆਂ ਹਨ | ਇਨ੍ਹਾਂ ਨੂੰ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਤਾਂ ਜੋ ਵਾਰਡਾਂ ਦੀ ਕੂੜੇ ਦੀ ਸਮੱਸਿਆ ਵਾਰਡਾਂ ਵਿਚ ਹੀ ਖ਼ਤਮ ਕੀਤੀ ਜਾਵੇ | ਹਰ ਵਾਰਡ ਵਿਚ ਦੋ ਮੁਲਾਜ਼ਮ ਰੱਖੇ ਜਾਣਗੇ | ਨਿਗਮ ਕਮਿਸ਼ਨਰ ਨੇ ਤਾਂ ਇਸ ਮਾਮਲੇ ਵਿਚ ਇਕ ਵੱਡੀ ਪਹਿਲ ਕਰਦੇ ਹੋਏ ਪਿੱਟਾਂ ਨੂੰ ਚਲਾਉਣ ਦੀ ਹਦਾਇਤ ਕੀਤੀ ਹੈ | ਇਸ ਲਈ ਤਾਂ ਉਨ੍ਹਾਂ ਨੇ ਸੈਨੀਟੇਸ਼ਨ ਬਰਾਂਚ ਨੂੰ ਇਹ ਵੀ ਹਦਾਇਤ ਦਿੱਤੀ ਹੈ ਕਿ ਲੋਕਾਂ ਨੂੰ ਪੇ੍ਰਰਨਾ ਦੇਣ ਲਈ ਉਨ੍ਹਾਂ ਦੀ ਕੋਠੀ ਦੇ ਲਾਗੇ ਹੀ ਇਕ ਪਿੱਟ ਬਣਾਈ ਜਾਵੇ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਕਿ ਉਨ੍ਹਾਂ ਦਾ ਕੂੜਾ ਹੀ ਇਸ ਤਰਾਂ ਨਾਲ ਹੀ ਖ਼ਤਮ ਕੀਤਾ ਜਾਣਾ ਚਾਹੀਦਾ ਹੈ |
ਕੂੜਾ ਚੁੱਕਣ ਲਈ ਨਿਗਮ ਪ੍ਰਸ਼ਾਸਨ ਕਰੇਗਾ ਨਵੀਆਂ ਗੱਡੀਆਂ ਦੀ ਖ਼ਰੀਦ
ਸ਼ਹਿਰ ਦੀ ਕੂੜਾ ਸਮੱਸਿਆ ਹੱਲ ਕਰਨ ਲਈ ਨਿਗਮ ਪ੍ਰਸ਼ਾਸਨ ਲੰਬੇ ਸਮੇਂ ਬਾਅਦ ਹੁਣ ਕੂੜਾ ਚੁੱਕਣ ਲਈ ਨਵੀਆਂ ਗੱਡੀਆਂ ਦੀ ਖ਼ਰੀਦ ਕਰਨ ਜਾ ਰਿਹਾ ਹੈ | ਕੂੜਾ ਚੁੱਕਣ ਵਾਲੀਆਂ ਗੱਡੀਆਂ ਦੀ ਹਾਲਤ ਕਾਫ਼ੀ ਖ਼ਰਾਬ ਹੈ ਤੇ ਇਸ ਦੀ ਮੁਰੰਮਤ ਕਰਨ 'ਤੇ ਹੀ ਲੱਖਾਂ ਰੁਪਏ ਲੱਗ ਜਾਂਦੇ ਹਨ | ਕੂੜਾ ਚੁੱਕਣ ਵਾਲੀਆਂ ਇਸ ਕਰਕੇ ਆਏ ਦਿਨ ਖ਼ਰਾਬ ਹੁੰਦੀਆਂ ਰਹਿੰਦੀਆਂ ਹਨ ਕਿਉਂਕਿ ਇਸ ਦਾ ਇਕ ਵੱਡਾ ਕਾਰਨ ਹੈ ਕਿ ਕੂੜੇ ਦੀਆਂ ਗੱਡੀਆਂ ਵਰਿਆਣਾ ਡੰਪ 'ਤੇ ਜਦੋਂ ਲੈ ਕੇ ਜਾਂਦੀਆਂ ਹਨ ਤਾਂ ਟਾਇਰਾਂ ਨੂੰ ਚਿੱਕੜ ਲੱਗਣ ਕਰਕੇ ਉਸ ਦਾ ਨੁਕਸਾਨ ਹੁੰਦਾ ਹੈ ਤੇ ਕਈ ਵਾਰ ਟਾਇਰਾਂ ਦੀ ਹਾਲਤ ਖ਼ਰਾਬ ਹੁੰਦੀ ਹੈ | ਭਾਜਪਾ ਦੀ ਨਿਗਮ ਹੋਵੇ ਜਾਂ ਫਿਰ ਕਾਂਗਰਸ ਦੀ ਨਿਗਮ ਹੋਵੇ ਉਨ੍ਹਾਂ ਦੇ ਕਾਰਜਕਾਲ ਵਿਚ ਤਾਂ ਕਰੋੜਾਂ ਦੀ ਲਾਗਤ ਨਾਲ ਵਾਰ-ਵਾਰ ਗਲੀਆਂ ਸੜਕਾਂ ਤੋੜ ਕੇ ਨਵੀਆਂ ਤਾਂ ਬਣਾਈਆਂ ਜਾਂਦੀਆਂ ਰਹੀਆਂ ਪਰ ਨਾ ਹੀ ਵਰਿਆਣਾ ਡੰਪ ਨੂੰ ਖ਼ਤਮ ਕਰਨ ਲਈ ਗੰਭੀਰਤਾ ਨਾਲ ਕੰਮ ਕੀਤਾ ਗਿਆ ਅਤੇ ਨਾ ਹੀ ਕੁੱਝ ਲੱਖਾਂ ਦੀਆਂ ਨਵੀਆਂ ਗੱਡੀਆਂ ਦੀ ਖ਼ਰੀਦ ਕੀਤੀ ਗਈ ਸੀ ਜਿਸ ਕਰਕੇ ਕੂੜਾ ਚੁੱਕਣ ਲਈ ਨਿਗਮ ਦੀਆਂ ਜੰਗ ਲੱਗੀਆਂ ਗੱਡੀਆਂ ਨੂੰ ਕਾਫ਼ੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ |
ਸ਼ਹਿਰ 'ਚੋਂ ਖ਼ਤਮ ਹੋਣਗੇ ਸੜਕਾਂ ਗਲੀਆਂ 'ਤੇ ਬਣੇ ਹੋਏ ਛੋਟੇ-ਛੋਟੇ ਡੰਪ
ਨਗਰ ਨਿਗਮ ਸ਼ਹਿਰ ਵਿਚ ਕਈ ਛੋਟੇ-ਛੋਟੇ ਡੰਪਾਂ ਨੂੰ ਖ਼ਤਮ ਕਰਨ ਜਾ ਰਿਹਾ ਹੈ ਜਿਨ੍ਹਾਂ ਵਿਚ ਲੋਕਾਂ ਨੇ ਡੀ. ਸੀ. ਦਫ਼ਤਰ ਕੋਲ ਜਾਂ ਹੋਰ ਵੀ ਸੜਕਾਂ ਗਲੀਆਂ 'ਤੇ ਆਪ ਹੀ ਛੋਟੇ-ਛੋਟੇ ਡੰਪ ਬਣਾ ਲਏ ਹਨ, ਉਨ੍ਹਾਂ ਕਰਕੇ ਹੀ ਨਿਗਮ ਦੀ ਦਿੱਖ ਖ਼ਰਾਬ ਹੋ ਰਹੀ ਹੈ | ਇਸ ਤਰਾਂ ਡੰਪਾਂ ਨੂੰ ਬੰਦ ਕਰਵਾਇਆ ਜਾ ਰਿਹਾ ਹੈ | ਨਿਗਮ ਕਮਿਸ਼ਨਰ ਅਭੀਜੀਤ ਕਪਲਿਸ਼ ਨੇ ਇਸ ਤਰਾਂ ਦੇ ਡੰਪਾਂ ਬਾਰੇ ਰਿਪੋਰਟ ਤਲਬ ਕਰ ਲਈ ਹੈ | ਇਨ੍ਹਾਂ ਡੰਪਾਂ 'ਤੇ ਹੁਣ ਲੋਕਾਂ ਵਲੋਂ ਕੂੜਾ ਨਹੀਂ ਸੱੁਟਿਆ ਜਾਵੇਗਾ | ਕੂੜਾ ਸੁੱਟਣ ਵਾਲਿਆਂ ਦੇ ਚਲਾਨ ਕੀਤੇ ਜਾਣਗੇ | ਨਿਗਮ ਪ੍ਰਸ਼ਾਸਨ ਵਲੋਂ ਤਾਂ ਹੁਣ ਹਰ ਵਾਰਡ ਵਿਚ ਹੀ ਡੰਪ ਬਣਾ ਦਿੱਤਾ ਜਾਵੇਗਾ ਜਿਸ ਨਾਲ ਦੂਜੇ ਵਾਰਡ ਵਾਲਿਆਂ ਦੀ ਸ਼ਿਕਾਇਤ ਖ਼ਤਮ ਹੋ ਜਾਵੇਗੀ ਕਿ ਦੂਜੇ ਵਾਰਡਾਂ ਦਾ ਕੂੜਾ ਆਉਣ ਨਾਲ ਉਨ੍ਹਾਂ ਦੇ ਵਾਰਡ ਵਿਚ ਕੂੜੇ ਕਰਕੇ ਹਾਲਾਤ ਖ਼ਰਾਬ ਹੋ ਰਹੇ ਹਨ | ਚੇਤੇ ਰਹੇ ਕਿ ਬੀਤੇ ਸਮੇਂ ਵਿਚ ਕਈ ਭਾਜਪਾ ਜਾਂ ਕਾਂਗਰਸੀ ਆਗੂਆਂ ਨੇ ਆਪਣੇ ਵਾਰਡਾਂ ਦਾ ਕੂੜਾ ਵੀ ਦੂਜੇ ਵਾਰਡਾਂ ਦੇ ਡੰਪਾਂ 'ਤੇ ਸੁੱਟ ਕੇ ਉਨ੍ਹਾਂ ਦੀ ਸਮੱਸਿਆ ਵਧਾ ਦਿੱਤੀ ਹੈ | ਸਾਬਕਾ ਭਾਜਪਾ ਮੇਅਰ ਦੇ ਕਾਰਜਕਾਲ ਵਿਚ ਦੇਸ਼ ਵਿਚ ਪ੍ਰਸਿੱਧ ਅਤੇ 100 ਸਾਲ ਤੋਂ ਜ਼ਿਆਦਾ ਪੁਰਾਣੇ ਕੇ. ਐਮ. ਵੀ. ਕਾਲਜ ਦੇ ਕੋਲ ਵਿਕਾਸ ਪੁਰੀ ਕੋਲ ਕਈ ਵਾਰਡਾਂ ਦਾ ਕੂੜੇ ਦਾ ਡੰਪ ਬਣਾ ਕੇ ਇਸ ਇਲਾਕੇ ਦੀ ਦਿੱਖ ਖ਼ਰਾਬ ਕੀਤੀ ਹੋਈ ਹੈ | ਇਸ ਡੰਪ ਨੂੰ ਨਿਗਮ ਪ੍ਰਸ਼ਾਸਨ ਵਲੋਂ ਅੱਜ ਤੱਕ ਬੰਦ ਨਹੀਂ ਕਰਵਾਇਆ ਜਾ ਸਕਿਆ ਹੈ |
ਜਲੰਧਰ, 4 ਦਸੰਬਰ (ਐੱਮ. ਐੱਸ. ਲੋਹੀਆ)- ਵਿਜੀਲੈਂਸ ਬਿਊਰੋ ਨੇ ਵਾਹਨ ਫਿਟਨੈਸ ਸਰਟੀਫਿਕੇਟ ਘੁਟਾਲੇ ਦੀ ਜਾਂਚ ਕਰਦੇ ਹੋਏ ਇਸ 'ਚ ਸ਼ਾਮਲ ਇਕ ਮਹਿਲਾ ਏਜੰਟ ਨੂੰ ਵੀ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਛਾਣ ਸਪਨਾ ਵਾਸੀ ਵਿਜੇ ਨਗਰ, ਜਲੰਧਰ ਵਜੋਂ ਦੱਸੀ ਗਈ ਹੈ | ਵਿਜੀਲੈਂਸ ...
ਚੁਗਿੱਟੀ/ਜੰਡੂਸਿੰਘਾ, 4 ਦਸੰਬਰ (ਨਰਿੰਦਰ ਲਾਗੂ)-ਥਾਣਾ ਪਤਾਰਾ ਅਧੀਨ ਆਉਂਦੇ ਪਿੰਡ ਚਾਂਦਪੁਰ ਵਿਖੇ ਇਕ ਨੌਜਵਾਨ ਦੀ ਭੇਦ ਭਰੇ ਹਾਲਾਤ 'ਚ ਮੌਤ ਹੋ ਗਈ | ਇਸ ਸੰਬੰਧੀ ਇਤਲਾਹ ਮਿਲਣ ਮਗਰੋਂ ਮੌਕੇ 'ਤੇ ਪਹੁੰਚੀ ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ...
ਜਲੰਧਰ, 4 ਦਸੰਬਰ (ਸ਼ਿਵ)- ਫੋਲੜੀਵਾਲ ਟਰੀਟਮੈਂਟ ਪਲਾਂਟ ਵਿਚ ਸਾਫ਼ ਕੀਤੇ ਗਏ ਪਾਣੀ ਦੀ ਵਰਤੋਂ ਖੇਤੀ ਅਤੇ ਉਸਾਰੀਆਂ ਵਿਚ ਨਾ ਕਰਨ ਦੇ ਵਿਰੋਧ ਵਿਚ ਆਸਪਾਸ ਦੀਆਂ ਕਾਲੋਨੀਆਂ ਵਾਲਿਆਂ ਨੇ ਅੱਜ ਵੀ ਧਰਨਾ ਪ੍ਰਦਰਸ਼ਨ ਕੀਤਾ | ਇਲਾਕਾ ਵਾਸੀਆਂ ਵਲੋਂ ਲਗਾਏ ਜਾ ਰਹੇ ਧਰਨੇ ਦਾ ...
ਜਲੰਧਰ, 4 ਦਸੰਬਰ (ਸ਼ਿਵ)- ਸੱਤਾ ਵਿਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਦਿੱਲੀ ਦੀ ਤਰਜ਼ 'ਤੇ ਪੰਜਾਬ ਵਿਚ ਕਰ ਵਿਭਾਗ ਤੋਂ ਕਾਰੋਬਾਰੀਆਂ ਨੂੰ ਇੰਸਪੈੱਕਟਰੀ ਰਾਜ ਤੋਂ ਪੂਰੀ ਤਰਾਂ ਨਾਲ ਮੁਕਤ ਕਰਨ ਦਾ ਵਾਰ-ਵਾਰ ਵਾਅਦਾ ਕੀਤਾ ਸੀ ਪਰ ਹੁਣ ਕਾਰੋਬਾਰੀਆਂ 'ਤੇ ਜੀ. ਐੱਸ. ...
ਜਲੰਧਰ, 4 ਦਸੰਬਰ (ਸੌਰਵ ਮਹਿਤਾ)- ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਵਲੋਂ ਸ਼ਹਿਰ ਦੇ ਐਂਟਰੀ ਪੁਆਇੰਟ ਰੇਰੂ ਚੌਕ ਨੂੰ ਸੀਲ ਕਰ ਸਪੈਸ਼ਲ ਨਾਕਾਬੰਦੀ ਕੀਤੀ ਗਈ ਇਸ ਨਾਕਾਬੰਦੀ ਦÏਰਾਨ ਪਠਾਨਕੋਟ ਤੋਂ ਜਲੰਧਰ ਵੱਲ ਆਉਂਦੇ ਹੋਏ ਹਰ ਗੱਡੀ ਨੂੰ ਰੋਕ ਕੇ ਤਲਾਸ਼ੀ ਲਈ ਗਈ | ਇਸ ...
ਸ਼ਾਹਕੋਟ, 4 ਦਸੰਬਰ (ਬਾਂਸਲ)- ਨਜ਼ਦੀਕੀ ਪਿੰਡ ਬੱਗਾ ਵਿਖੇ ਸ਼੍ਰੋਮਣੀ ਰੰਗਰੇਟਾ ਦਲ (ਟਕਸਾਲੀ) ਦੀ ਇਕ ਵਿਸ਼ੇਸ਼ ਮੀਟਿੰਗ ਸੂਬਾ ਪ੍ਰਧਾਨ ਅਮਰਜੀਤ ਸਿੰਘ ਈਦਾ ਦੀ ਅਗਵਾਈ ਹੇਠ ਹੋਈ ¢ ਮੀਟਿੰਗ ਵਿਚ ਜਥੇਬੰਦੀ ਦੇ ਸੀਨੀਅਰ ਆਗੂਆ ਨੇ ਹਿੱਸਾ ਲਿਆ ਅਤੇ ਸਰਬ ਸੰਮਤੀ ਨਾਲ ...
ਨਕੋਦਰ, 4 ਦਸੰਬਰ (ਗੁਰਵਿੰਦਰ ਸਿੰਘ)- ਐੱਮ.ਡੀ ਦਯਾਨੰਦ ਮਾਡਲ ਸਕੂਲ ਨਕੋਦਰ ਵਿਖੇ ਯੂ.ਡੀ.ਸੀ. ਅਧੀਨ ਸੇਵਾਵਾਂ ਨਿਭਾ ਰਹੇ ਜੈਦੇਵ ਸ਼ਰਮਾ ਨੂੰ ਅੱਜ ਸਕੂਲ ਤੋਂ ਸੇਵਾਮੁਕਤ ਹੋਣ ਮÏਕੇ ਨਿੱਘੀ ਵਿਦਾਇਗੀ ਦਿੱਤੀ ਗਈ¢ ਜੈਦੇਵ ਸ਼ਰਮਾ ਇਸ ਸਕੂਲ ਵਿਚ 37 ਸਾਲ ਦੀਆਂ ਸ਼ਾਨਦਾਰ ...
ਸ਼ਾਹਕੋਟ, 4 ਦਸੰਬਰ (ਸੁਖਦੀਪ ਸਿੰਘ)- ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਕਸ਼ਯਪ ਰਾਜਪੂਤ ਸਭਾ (ਰਜਿ.) ਪੰਜਾਬ ਵਲੋਂ ਸਭਾ ਦੇ ਪੰਜਾਬ ਪ੍ਰਧਾਨ ਦਵਿੰਦਰ ਸਿੰਘ ਰਹੇਲੂ ਦੀ ਅਗਵਾਈ 'ਚ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਬਾਬਾ ਮੋਤੀ ਰਾਮ ਜੀ ਪਿੰਡ ਕੋਟਲਾ ਸੂਰਜ ਮੱਲ ...
ਭੋਗਪੁਰ, 4 ਦਸੰਬਰ (ਕਮਲਜੀਤ ਸਿੰਘ ਡੱਲੀ)- ਸਹਿਕਾਰੀ ਖੰਡ ਮਿੱਲ ਭੋਗਪੁਰ ਦੇ ਜਨਰਲ ਮੈਨੇਜਰ ਗੁਰਵਿੰਦਰਪਾਲ ਸਿੰਘ ਤੇ ਬੋਰਡ ਆਫ਼ ਡਾਇਰੈਕਟਰਜ਼ ਦੇ ਚੇਅਰਮੈਨ ਪਰਮਵੀਰ ਸਿੰਘ ਵਲੋ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਕੇਵਲ ਵੱਡੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ...
ਜਲੰਧਰ, 4 ਦਸੰਬਰ (ਸ਼ਿਵ)- ਲਤੀਫ਼ ਪੁਰਾ ਵਾਸੀ ਜੋ ਕਿ ਪਿਛਲੇ 70 ਸਾਲਾਂ ਤੋਂ ਵਸੇ ਹੋਏ ਹਨ ਉਨ੍ਹਾਂ ਨੂੰ ਉਜਾੜਨ ਦੀ ਥਾਂ ਵਸਾਉਣ ਲਈ ਮਿਲ ਕੇ ਕੋਈ ਢੁਕਵਾਂ ਹੱਲ ਲੱਭਣਾ ਚਾਹੀਦਾ ਹੈ ¢ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਵਾਰਡ ਨੰ. 31 ਦੀ ਕੌਸਲਰ ਹਰਸ਼ਰਨ ਕੌਰ ਹੈਪੀ ...
ਗੁਰਾਇਆ, 4 ਦਸੰਬਰ (ਬਲਵਿੰਦਰ ਸਿੰਘ, ਚਰਨਜੀਤ ਸਿੰਘ ਦੁਸਾਂਝ)- ਸਥਾਨਕ ਪੁਲਿਸ ਨੇ 22 ਗਰਾਮ ਹੈਰੋਇਨ ਸਮੇਤ ਤਿੰਨ ਨੂੰ ਕਾਬੂ ਕਰ ਲਿਆ ਹੈ | ਇਕ ਹੋਰ ਮੁਕੱਦਮੇ ਵਿਚ 198 ਨਸ਼ੀਲੀਆਂ ਗੋਲੀਆ ਸਮੇਤ ਇਕ ਨੂੰ ਕਾਬੂ ਕਰ ਲਿਆ ਹੈ | ਜਾਣਕਾਰੀ ਦਿੰਦੇ ਹੋਏ ਜਗਦੀਸ਼ ਰਾਜ ਡੀ.ਐੱਸ.ਪੀ. ...
ਜਲੰਧਰ, 4 ਦਸੰਬਰ (ਸ਼ੈਲੀ)- ਸਰਦੀਆਂ ਸ਼ੁਰੂ ਹੁੰਦੇ ਹੀ ਜੰਗਲੀ ਜਾਨਵਰ ਸ਼ਹਿਰਾਂ ਵੱਲ ਆਪਣਾ ਰੁਖ ਕਰ ਰਹੇ ਹਨ | ਐਤਵਾਰ ਇਕ ਸਾਂਬਰ ਜਲੰਧਰ ਦੇ ਰੈਣਕ ਬਾਜ਼ਾਰ ਵਿਚ ਪੈਂਦੇ ਕਾਦੇ ਸ਼ਾਹ ਚੌਕ ਵਿਖੇ ਲੋਕਾਂ ਨੇ ਇਕ ਸਾਂਬਰ ਦੇਖਿਆ ਜਿਸ ਨੂੰ ਦੇਖਣ ਦੇ ਲਈ ਲੋਕਾਂ ਦੀ ਭੀੜ ...
ਜਲੰਧਰ, 4 ਦਸੰਬਰ (ਸ਼ੈਲੀ)- ਪ੍ਰਾਚੀਨ ਸ਼ਿਵ ਮੰਦਿਰ ਮਾਸਟਰ ਤਾਰਾ ਸਿੰਘ ਨਗਰ ਨੇਤਾ ਜੀ ਪਾਰਕ ਵਿਖੇ ਅੱਜ ਮੰਦਿਰ ਵਿਚ ਨੌਂ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ | ਜਾਣਕਾਰੀ ਦਿੰਦੇ ਹੋਏ ਮੰਦਿਰ ਦੇ ਸੇਵਾਦਾਰਾਂ ਨੇ ਦੱਸਿਆ ਕਿ ਮੰਦਿਰ ਵਿਚ ਪਹਿਲਾਂ ਹੀ ਸ਼ਿਵ ਪਰਿਵਾਰ ...
ਜਲੰਧਰ, 4 ਦਸੰਬਰ (ਹਰਵਿੰਦਰ ਸਿੰਘ ਫੁੱਲ)-ਦੁਨੀਆ ਭਰ 'ਚ ਜਦੋਂ ਲੋਕ ਘੁੰਮਣ ਘੁਮਾਉਣ ਜਾਂ ਆਪਣੇ ਖ਼ਾਸ ਕੰਮਾਂ ਲਈ ਕਿਸੇ ਬੇਗਾਨੇ ਸ਼ਹਿਰ 'ਚ ਜਾਂਦੇ ਹਨ ਤਾਂ ਉੱਥੇ ਰਹਿਣ, ਸਹਿਣ ਅਤੇ ਖਾਣ ਕੋਈ ਹੋਰ ਸਹਾਰਾ ਨਾ ਮਿਲਦਾ ਦੇਖ ਹਰ ਇਕ ਇਨਸਾਨ ਨੂੰ ਗੁਰੂ ਨਾਨਕ ਦਾ ਦੁਆਰਾ ਹੀ ...
ਜਲੰਧਰ, 4 ਦਸੰਬਰ (ਰਣਜੀਤ ਸਿੰਘ ਸੋਢੀ)-ਡੀ. ਬੀ. ਏ. ਲਾਇਨਜ਼ ਜਲੰਧਰ ਦੇ ਵਾਈਸ ਕੈਪਟਨ ਵਿਨੈ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਰਲਟਨ ਪਾਰਕ ਵਿਖੇ ਕ੍ਰਿਕਟ ਮੁਕਾਬਲਾ 30 ਅਕਤੂਬਰ ਤੋਂ ਕਰਵਾਇਆ ਗਿਆ, ਜੋ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ, ਜਿਸ 'ਚ ਪੰਜਾਬ ...
ਜਲੰਧਰ, 4 ਦਸੰਬਰ (ਰਣਜੀਤ ਸਿੰਘ ਸੋਢੀ)- ਭਾਰਤ ਦੇ ਚੋਣ ਕਮਿਸ਼ਨ ਡਾ.ਐੱਸ ਕਰੁਣਾ ਰਾਜੂ ਤੇ ਜ਼ਿਲ੍ਹਾ ਜਲੰਧਰ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਕਮਿਸ਼ਨ ਜਸਪ੍ਰੀਤ ਸਿੰਘ, ਵਿਧਾਨ ਸਭਾ 34 ਦੇ ਸਹਾਇਕ ਚੋਣ ਕਮਿਸ਼ਨ ਡਾਕਟਰ ਦਿਨੇਸ਼ ਕੁਮਾਰ ਅਤੇ ਸੁਪਰਵਾਈਜ਼ਰ ...
ਜਲੰਧਰ, 4 ਦਸੰਬਰ (ਸ਼ੈਲੀ)- ਜਲੰਧਰ ਦੇ ਦਿਲਬਾਗ ਨਗਰ ਐਕਸਟੈਨਸ਼ਨ (ਗਰੋਵਰ ਕਲੋਨੀ) ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ 24ਵਾਂ ਸਾਲਾਨਾ ਜਾਗਰਣ ਮਾਂ ਲਕਸ਼ਮੀ ਨਵਯੁਵਕ ਸਭਾ ਅਤੇ ਗਰੋਵਰ ਕਲੋਨੀ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿਚ ਕਮਲਜੀਤ ...
ਚੰਡੀਗੜ੍ਹ, 4 ਦਸੰਬਰ (ਅਜੀਤ ਬਿਊਰੋ)- ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਲੰਧਰ ਸ਼ਹਿਰ ਵਿਖੇ ਜਲ ਸਪਲਾਈ, ਸੀਵਰੇਜ ਵਿਵਸਥਾ ਵਿਚ ਸੁਧਾਰ ਕਰਨ ਅਤੇ ਹੋਰ ਵਿਕਾਸ ਕਾਰਜਾਂ 'ਤੇ ਤਕਰੀਬਨ 7.29 ਕਰੋੜ ਰੁਪਏ ਖ਼ਰਚਣ ਦਾ ...
ਜਲੰਧਰ, 4 ਦਸੰਬਰ (ਹਰਵਿੰਦਰ ਸਿੰਘ ਫੁੱਲ)- ਗੁਰਦੁਆਰਾ ਦੂਖ ਨਿਵਾਰਨ ਫਰੈਂਡਜ਼ ਕਾਲੋਨੀ ਵਲ਼ੋਂ ਡੀ.ਏ.ਵੀ.ਫਿਜੀਉਥਰੈਪੀ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ ਮੁਫ਼ਤ ਫਿਜੀਉਥਰੈਪੀ ਕੈਪ ਲਗਾਇਆ ਗਿਆ | ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਕੈਂਪ ...
ਜਲੰਧਰ, 4 ਦਸੰਬਰ (ਹਰਵਿੰਦਰ ਸਿੰਘ ਫੁੱਲ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਜ਼ਿਲ੍ਹਾ ਹੈਡਕੁਆਰਟਰਾਂ 'ਤੇ ਲੱਗੇ ਮੋਰਚੇ, ਨੌਵੇਂ ਦਿਨ ਵਿਚ ਦਾਖਲ ਹੋ ਗਏ ਅਤੇ ਜਲੰਧਰ ਜ਼ਿਲ੍ਹੇ ਵਿਖੇ ਜਰਨੈਲ ਸਿੰਘ ਰਾਮੇ, ਨਿਰਮਲ ਸਿੰਘ ਢੰਡੋਵਾਲ, ਸਤਨਾਮ ਸਿੰਘ ਰਾਈਵਾਲ, ...
ਜਲੰਧਰ, 4 ਦਸੰਬਰ (ਰਣਜੀਤ ਸਿੰਘ ਸੋਢੀ)-ਦਿ ਨੋਬਲ ਸਕੂਲ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਹਲਕਾ ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ, ਵਿਸ਼ੇਸ਼ ਮਹਿਮਾਨ ਪਦਮਸ੍ਰੀ ਬਹਾਦੁਰ ਸਿੰਘ ਨੇ ਸ਼ਮੂਲੀਅਤ ਕੀਤੀ, ਜਿਨ੍ਹਾਂ ਦਾ ਨਿੱਘਾ ਸਵਾਗਤ ...
ਜਲੰਧਰ, 4 ਦਸੰਬਰ (ਰਣਜੀਤ ਸਿੰਘ ਸੋਢੀ)-ਸਟੇਟ ਪਬਲਿਕ ਸਕੂਲ, ਜਲੰਧਰ ਕੈਂਟ ਵਿਖੇ 14ਵੀਂ ਆਲ ਇੰਡੀਆ ਦਰਸ਼ਨ ਸਿੰਘ ਮੈਮੋਰੀਅਲ ਅੰਗਰੇਜ਼ੀ ਵਾਦ-ਵਿਵਾਦ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ 30 ਸਕੂਲਾਂ ਦੇ ਦੋ-ਦੋ ਵਿਦਿਆਰਥੀਆਂ ਨੇ ਹਿੱਸਾ ਲਿਆ | ਮੁਕਾਬਲੇ ਦਾ ...
ਸ਼ਾਹਕੋਟ, 4 ਦਸੰਬਰ (ਸੁਖਦੀਪ ਸਿੰਘ)- ਐੱਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਵਲੋਂ ਸੂਬਾ ਪ੍ਰਧਾਨ ਬਲਜੀਤ ਸਿੰਘ ਸਲਾਣਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ, ਜਿਸ ਵਿਚ ਸਕੱਤਰ ਜਨਰਲ ਕਿ੍ਸ਼ਨ ਸਿੰਘ ਧੁੱਗਾ, ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ, ਸੀਨੀਅਰ ਮੀਤ ...
ਨਕੋਦਰ, 4 ਦਸੰਬਰ (ਗੁਰਵਿੰਦਰ ਸਿੰਘ)- ਬੱਚਿਆਂ ਦੇ ਬਹੁਪੱਖੀ ਵਿਕਾਸ ਲਈ ਉਨ੍ਹਾਂ ਨੂੰ ਸਿੱਖਿਅਕ ਗਤੀਵਿਧੀਆਂ ਕਰਵਾ ਕੇ ਹੋਰ ਪ੍ਰਭਾਵਸ਼ਾਲੀ ਤਰੀਕੇ ਨਾਲ ਗਿਆਨ ਦੇਣਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ ਦਾ ਮੁੱਖ ਮੰਤਵ ਹੈ ¢ ਪ੍ਰੋਜੈਕਟ ਸਟਿਮੂਲੇਸ਼ਨ ਵਰਗੀਆਂ ...
ਸ਼ਾਹਕੋਟ, 4 ਦਸੰਬਰ (ਦਲਜੀਤ ਸਿੰਘ ਸਚਦੇਵਾ)- ਖੱਤਰੀ ਸਭਾ ਸ਼ਾਹਕੋਟ ਵਲੋਂ ਅਨਿਲ ਬਾਗ਼ੀ ਹਸਪਤਾਲ ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਪਹਿਲਾ ਮੁਫ਼ਤ ਮੈਡੀਕਲ ਕੈਂਪ ਸ਼ਾਹਕੋਟ ਦੇ ਮਿਸ਼ਨ ਹਸਪਤਾਲ ਵਿਖੇ ਸਭਾ ਦੇ ਪ੍ਰਧਾਨ ਰਾਕੇਸ਼ ਭੱਲਾ, ਚੇਅਰਮੈਨ ਵਿਨੈ ਰਿਹਾਨ, ...
ਕਰਤਾਰਪੁਰ, 4 ਦਸੰਬਰ (ਭਜਨ ਸਿੰਘ)- ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਦੇ ਲੜਕੇ ਉੱਪਰ ਗਿਣੀ ਮਿਥੀ ਸਾਜ਼ਿਸ਼ ਤਹਿਤ ਹਮਲਾ ਕਰਨ ਦੀ ਕੋਸ਼ਿਸ਼ ਕਰਨ 'ਤੇ ਯੂਨੀਅਨ ਆਗੂ ਨੂੰ ਧਮਕੀ ਦੇਣ ਵਾਲਿਆਂ ਖ਼ਿਲਾਫ਼ ਕਰਤਾਰਪੁਰ ...
ਢਿਲਵਾਂ, 4 ਦਸੰਬਰ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਥੋੜ੍ਹੇ ਹੀ ਸਮੇਂ ਵਿਚ ਵਾਅਦੇ ਪੂਰੇ ਕਰਕੇ ਪੰਜਾਬ ਵਾਸੀਆਂ ਦੇ ਦਿਲਾਂ ਵਿਚ ਅਮਿੱਟ ਪਹਿਚਾਣ ਬਣਾਈ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ 'ਆਪ' ਆਗੂ ਪਰਮਜੀਤ ਸਿੰਘ ...
ਕਪੂਰਥਲਾ, 4 ਦਸੰਬਰ (ਅਮਨਜੋਤ ਸਿੰਘ ਵਾਲੀਆ)-ਪਿਛਲੇ ਕੁਝ ਦਿਨਾਂ ਤੋਂ ਹੈਰੀਟੇਜ ਸਿਟੀ ਕਪੂਰਥਲਾ 'ਚ ਚੋਰੀ ਦੀਆਂ ਘਟਨਾਵਾਂ ਵਧਣ ਲੱਗੀਆਂ ਹਨ ਤੇ ਆਏ ਦਿਨ ਚੋਰ ਵੱਖ-ਵੱਖ ਥਾਵਾਂ 'ਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ, ਪਰ ਇਸ ਸਭ ਕੁੱਝ ਦੇ ਬਾਵਜੂਦ ਪੁਲਿਸ ...
ਭੁਲੱਥ, 4 ਦਸੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਮਸੀਹੀ ਆਗੂ ਬਲਰਾਜ ਰਾਜ ਸਾਹਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿ੍ਸਮਸ ਦੇ ਤਿਉਹਾਰ 'ਤੇ ਨਵੇਂ ਸਾਲ ਦੀ ਆਮਦ ਨੂੰ ਮੁੱਖ ਰੱਖਦਿਆਂ ਮਸੀਹੀ ਭਾਈਚਾਰੇ ਵਲੋਂ 9ਵੀਂ ਸਾਲਾਨਾ ਸ਼ੋਭਾ ਯਾਤਰਾ 15 ਦਸੰਬਰ ...
ਭੁਲੱਥ, 4 ਦਸੰਬਰ (ਮਨਜੀਤ ਸਿੰਘ ਰਤਨ)-ਕਸਬਾ ਭੁਲੱਥ ਦੇ ਮੁੱਖ ਬਾਜ਼ਾਰ ਦੇ ਲੋਕ ਗੰਦਾ ਪਾਣੀ ਖੜੇ ਰਹਿਣ ਕਾਰਨ ਨਰਕ ਦਾ ਜੀਵਨ ਜਿਊਣ ਲਈ ਮਜਬੂਰ ਹੋ ਗਏ ਹਨ | ਸਵੇਰ ਸਾਰ ਹੀ ਇੱਥੇ ਗੰਦਾ ਪਾਣੀ ਇਕੱਠਾ ਹੋ ਜਾਂਦਾ ਹੈ ਤੇ ਰਸਤਾ ਬੰਦ ਹੋ ਜਾਂਦਾ ਹੈ, ਜਿਸ ਕਾਰਨ ਰਾਹਗੀਰਾਂ ਨੂੰ ...
ਕਰਤਾਰਪੁਰ, 4 ਦਸੰਬਰ (ਜਨਕ ਰਾਜ ਗਿੱਲ)- ਨੇੜਲੇ ਪਿੰਡ ਭੱਠਾ ਵਿਖੇ ਸਥਿਤ ਦਿ ਨੋਬਲ ਸਕੂਲ ਵਿਖੇ ਸਕੂਲ ਪ੍ਰਬੰਧਕਾਂ 'ਚ ਸਕੂਲ ਚੇਅਰਮੈਨ ਪ੍ਰੋ: ਸੀ.ਐਲ ਕੋਛੜ ਮੈਨੇਜਿੰਗ ਡਾਇਰੈਕਟਰ ਇੰਜੀ: ਕੁਮਾਰ ਸ਼ਿਵ ਕੋਛੜ ਅਤੇ ਪਿ੍ੰਸੀਪਲ ਅਮਿਤਾ ਸ਼ਰਮਾ ਦੀ ਦੇਖ ਰੇਖ ਹੇਠ ਸਾਲਾਨਾ ...
ਸ਼ਾਹਕੋਟ, 4 ਦਸੰਬਰ (ਬਾਂਸਲ)- ਸੁਰਤਾਲ ਸੰਗੀਤ ਵਿਦਿਆਲਿਆ ਸ਼ਾਹਕੋਟ ਵਲੋਂ ਸੰਸਥਾ ਦੇ ਸੰਚਾਲਕ ਸੁਖਪਾਲ ਸਿੰਘ ਦੇਵਗੁਣ ਅਤੇ ਸੁਰਿੰਦਰ ਕÏਰ ਦੇਵਗੁਣ ਦੀ ਅਗਵਾਈ ਹੇਠ ਸਾਹਿਤਕ ਅਤੇ ਸੰਗੀਤਕ ਸਮਾਗਮ ਕੀਤਾ ਗਿਆ ¢ ਇਸ ਮÏਕੇ ਜਿੱਥੇ ਵੱਖ ਵੱਖ ਕਵੀਆਂ ਤੇ ਸ਼ਾਇਰਾਂ ਨੇ ...
ਮੱਲੀਆਂ ਕਲਾਂ, 4 ਦਸੰਬਰ (ਬਲਜੀਤ ਸਿੰਘ ਚਿੱਟੀ)- ਨਜ਼ਦੀਕੀ ਪਿੰਡ ਮੁੰਧ ਜ਼ਿਲ੍ਹਾ ਜਲੰਧਰ ਵਿਖੇ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਗੁਰਦਵਾਰਾ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵਲੋਂ ਨਗਰ ਦੀਆਂ ...
ਲੋਹੀਆਂ ਖਾਸ, 4 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਭਾਰਤੀ ਚੋਣ ਕਮਿਸ਼ਨ ਦੇ ਨਵੇਂ ਫੈਸਲੇ ਮੁਤਾਬਿਕ ਹੁਣ ਸਾਲ ਵਿਚ 4 ਵਾਰ ਨਵੀਆਂ ਵੋਟਾਂ ਬਣਾਈਆਂ ਜਾ ਸਕਦੀਆਂ ਹਨ, ਜਿਸ ਦੇ ਚੱਲਦੇ ਲੋਹੀਆਂ 'ਚ ਵੋਟਾਂ ਦੀ ਸੁਧਾਈ ਦਾ ਕੰਮ ਦੋ ਦਿਨ ਚੱਲਦਾ ਰਿਹਾ | ਬੂਥ ਨੰ: 30, ਸਬ ...
ਲੋਹੀਆਂ ਖਾਸ, 4 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) ਇਲਾਕੇ ਦੇ ਵੱਡੇ ਪਿੰਡਾਂ 'ਚੋਂ ਇੱਕ ਸਮਝੇ ਜਾਂਦੇ ਗਰਾਮ ਪੰਚਾਇਤ ਨੱਲ੍ਹ ਦੇ ਸਰਵਸੰਮਤੀ ਨਾਲ ਚੁਣੇ ਗਏ ਸਰਪੰਚ ਜੋਗਾ ਸਿੰਘ ਦੀ ਸਿਹਤ ਠੀਕ ਨਾ ਹੋਣ ਦੀ ਵਜ੍ਹਾ ਕਾਰਨ ਪਿੰਡ ਦੇ ਪੰਚਾਇਤੀ ਕਾਰੋਬਾਰ ਚਲਾਉਣ ਲਈ ...
ਸ਼ਾਹਕੋਟ, 4 ਦਸੰਬਰ (ਸੁਖਦੀਪ ਸਿੰਘ)- ਸ਼ਾਹਕੋਟ ਦੀ ਦੁਸਹਿਰਾ ਗਰਾਉਂਡ ਵਿਖੇ ਦੁਸਹਿਰਾ ਕਮੇਟੀ ਦੇ ਸਹਿਯੋਗ ਨਾਲ 27 ਨਵੰਬਰ ਤੋਂ 1 ਜਨਵਰੀ ਤੱਕ ਨਰੇਸ਼ ਸੇਠੀ, ਮੋਸੀਨ ਬਾਈ, ਨਰੇਸ਼ ਠਾਕੁਰ, ਮੋਹਿਤ ਚਾਵਲਾ ਦੀ ਦੇਖ-ਰੇਖ ਚੱਲ ਰਹੇ ਖ਼ਰੀਦਦਾਰੀ ਅਤੇ ਮਨੋਰੰਜਨ ਮੇਲੇ ਦੌਰਾਨ ...
ਕਰਤਾਰਪੁਰ, 4 ਦਸੰਬਰ (ਭਜਨ ਸਿੰਘ)- ਸੰਤ ਬਾਬਾ ਨਿਧਾਨ ਸਿੰਘ ਪਬਲਿਕ ਸਕੂਲ ਕਰਤਾਰਪੁਰ ਵਿਖੇ ਚੇਅਰਪਰਸਨ ਮੈਡਮ ਸੁਰਿੰਦਰ ਕੌਰ, ਡਾ.ਚਰਨ ਸਿੰਘ ਦੀ ਅਗਵਾਈ ਅਤੇ ਸਕੂਲ ਦੇ ਪਿ੍ੰਸੀਪਲ ਮੈਡਮ ਕੰਵਲਜੀਤ ਕੌਰ ਦੀ ਦੇਖ-ਰੇਖ ਹੇਠ ਹਰ ਸਾਲ ਦੀ ਤਰ੍ਹਾਂ ਸਾਲਾਨਾ ਸਮਾਗਮ ਬੜੀ ਧੂਮ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX