ਬੁਢਲਾਡਾ, 4 ਦਸੰਬਰ (ਸੁਨੀਲ ਮਨਚੰਦਾ)-ਸ਼ਹਿਰ ਅੰਦਰ ਲੋਕਾਂ ਲਈ ਕੋਈ ਸੈਰਗਾਹ ਜਾਂ ਪਾਰਕ ਨਾ ਹੋਣ ਕਾਰਨ ਲੋਕ ਕਾਫ਼ੀ ਪ੍ਰੇਸ਼ਾਨ ਹਨ | ਇਕ ਪਾਸੇ ਪੰਜਾਬ ਸਰਕਾਰ ਸੂਬੇ ਅੰਦਰ ਲੋਕਾਂ ਨੂੰ ਸਿਹਤਮੰਦ ਬਣਾਉਣ ਲਈ ਸਬ ਡਵੀਜ਼ਨ ਪੱਧਰ 'ਤੇ ਸਿਹਤ ਮੇਲੇ ਲਗਾ ਰਹੇ ਹਨ ਪਰ ਦੂਜੇ ਪਾਸੇ ਸੈਰ ਕਰਨ ਲਈ ਕੋਈ ਉਚਿਤ ਸਥਾਨ ਨਾ ਹੋਣ ਕਾਰਨ ਲੋਕ ਮਜਬੂਰਨ ਰੇਲਵੇ ਸਟੇਸ਼ਨ ਦੀ ਪਲੇਟੀ 'ਤੇ ਗੇੜੇ ਮਾਰ ਕੇ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ | ਔਰਤਾਂ ਤੇ ਬਜ਼ੁਰਗ ਰੇਲਵੇ ਸਟੇਸ਼ਨ 'ਤੇ ਜਾਣ ਤੋਂ ਕੰਨੀ ਕਤਰਾਉਂਦੇ ਹਨ ਕਿਉਂਕਿ ਉਥੇ ਹਰ ਸਮੇਂ ਨਸ਼ੇੜੀ ਆਪਣੇ ਨਸ਼ੇ ਦੀ ਪੂਰਤੀ ਲਈ ਝੁੰਡ ਬਣਾ ਕੇ ਨਸ਼ਾ ਆਦਿ ਵਗ਼ੈਰਾ ਕਰਦੇ ਹਨ, ਜਿਸ ਨਾਲ ਉਹ ਘਰਾਂ ਵਿਚ ਹੀ ਗੇੜੇ ਦੇ ਕੇ ਡੰਗ ਟਪਾ ਰਹੇ ਹਨ | ਇਸ ਸੰਬੰਧੀ ਜਦ ਸ਼ਹਿਰ ਦੇ ਸੇਵਾ ਮੁਕਤ ਐਸ. ਐਮ. ਓ. ਡਾ. ਸੀ. ਆਰ. ਗਰਗ, ਡਾ. ਪਵਨ ਗਰਗ, ਡਾ. ਪੰਕਜ ਕੁਮਾਰ ਗਰਗ, ਡਾ. ਅਸ਼ੋਕ ਰਸਵੰਤਾ ਆਦਿ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਵਾਸੀ ਆਪਣੇ ਸਰੀਰ ਨੂੰ ਚੁਸਤ-ਦਰੁਸਤ ਕਰਨ ਲਈ ਰੇਲਵੇ ਸਟੇਸ਼ਨ ਦੀ ਪਲੇਟੀ ਤੇ ਆਈ. ਟੀ. ਆਈ. ਚੌਕ ਨਜ਼ਦੀਕ ਬਣੇ ਗੁਰੂ ਤੇਗ਼ ਬਹਾਦਰ ਸਟੇਡੀਅਮ 'ਚ ਸੈਰ ਕਰਨ ਲਈ ਜਾਂਦੇ ਹਨ ਪਰ ਕਿਸੇ ਸਮੇਂ ਰੇਲਵੇ ਸਟੇਸ਼ਨ 'ਤੇ ਸ਼ਰਾਰਤੀ ਅਨਸਰ ਔਰਤਾਂ ਨੂੰ ਸੈਰ ਕਰਨ ਸਮੇਂ ਤੰਗ ਪ੍ਰੇਸ਼ਾਨ ਕਰਦੇ ਹਨ ਤੇ ਇਸੇ ਤਰ੍ਹਾਂ ਹੋਰਨਾਂ ਸਥਾਨਾਂ 'ਤੇ ਸੈਰ ਕਰਨ ਸਮੇਂ ਲੋਕਾਂ ਨੂੰ ਦਿੱਕਤਾਂ ਆਉਂਦੀਆਂ ਹਨ | ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਸ਼ਹਿਰ ਦੇ ਵਿਕਾਸ ਤੇ ਤਰੱਕੀ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਦੇਣ ਦੀ ਗੱਲ ਆਖੀ ਜਾਂਦੀ ਹੈ ਪਰ ਕਿਸੇ ਵੀ ਸਿਆਸੀ ਲੀਡਰ ਵਲੋਂ ਲੋਕਾਂ ਲਈ ਸ਼ਹਿਰ ਅੰਦਰ ਪਾਰਕ ਦੇ ਨਿਰਮਾਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ | ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸਰਕਾਰ ਸੂਬੇ ਅੰਦਰ ਲੋਕਾਂ ਨੂੰ ਤੰਦਰੁਸਤ ਪੰਜਾਬ ਦਾ ਹੋਕਾ ਦੇ ਰਹੀ ਹੈ ਪਰ ਤੰਦਰੁਸਤ ਰਹਿਣ ਲਈ ਕੋਈ ਸੁਵਿਧਾ ਨਹੀਂ? ਆਗੂਆਂ ਨੇ ਦੱਸਿਆ ਕਿ ਪਿਛਲੇ ਕੁਝ ਸਮਾਂ ਪਹਿਲਾਂ ਪਿੰਡ ਬੁਢਲਾਡਾ ਨੂੰ ਸ਼ਹਿਰ ਵਿਚ ਮਰਜ਼ ਕੀਤਾ ਗਿਆ ਸੀ ਤੇ ਪਿੰਡ ਵਾਲੇ ਪਾਸੇ ਅਨੇਕਾਂ ਏਕੜ ਜਗ੍ਹਾ ਖ਼ਾਲੀ ਪਈ ਹੈ ਜਿਥੇ ਸ਼ਹਿਰ ਦਾ ਸਭ ਤੋਂ ਖ਼ੂਬਸੂਰਤ ਪਾਰਕ ਦਾ ਨਿਰਮਾਣ ਕੀਤਾ ਜਾ ਸਕਦਾ ਹੈ |
ਸ਼ਹਿਰ 'ਚ ਵੱਡੇ ਤੇ ਨਵੇਂ ਪਾਰਕ ਦੇ ਨਿਰਮਾਣ ਜਲਦ-ਵਿਧਾਇਕ
ਇਸ ਸੰਬੰਧੀ ਹਲਕਾ ਵਿਧਾਇਕ ਪਿ੍ੰਸੀਪਲ ਬੁੱਧ ਰਾਮ ਨੇ ਕਿਹਾ ਕਿ ਸ਼ਹਿਰੀਆਂ ਦੀ ਇਹ ਸਭ ਤੋਂ ਵੱਡੀ ਮੰਗ ਹੈ, ਜਿਸ ਨੂੰ ਪੂਰਾ ਕਰਨ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੋਂ ਵਿਸ਼ੇਸ਼ ਗਰਾਂਟ ਮੰਗੀ ਗਈ ਹੈ, ਜੋ ਜਲਦ ਜਾਰੀ 'ਤੇ ਵੱਡੇ ਤੇ ਗਰੀਨ ਪਾਰਕ ਦਾ ਸ਼ਹਿਰ 'ਚ ਨਿਰਮਾਣ ਕੀਤਾ ਜਾਵੇਗਾ |
ਸ਼ਹਿਰ ਅੰਦਰ ਵਿਕਾਸ ਕਾਰਜਾਂ ਲਈ ਵਿਧਾਇਕ ਜਾਂ ਕੌਸ਼ਲ ਪ੍ਰਧਾਨ ਕੋਲ ਕੋਈ ਮਾਸਟਰ ਪਲਾਨ ਨਹੀਂ -ਭਾਜਪਾ
ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਸੂਬੇਦਾਰ ਭੋਲਾ ਸਿੰਘ ਹਸਨਪੁਰ ਨੇ ਕਿਹਾ ਕਿ ਸ਼ਹਿਰ ਅੰਦਰ ਵਿਕਾਸ ਕਾਰਜਾਂ ਨੂੰ ਲੈ ਕੇ ਨਾ ਤਾਂ ਹਲਕਾ ਵਿਧਾਇਕ ਤੇ ਨਾ ਹੀ ਨਗਰ ਕੌਸ਼ਲ ਪ੍ਰਧਾਨ ਕੋਲ ਕੋਈ ਮਾਸਟਰ ਪਲਾਨ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਜੋੜਨ ਵਾਲੀਆ ਮੁੱਖ ਸੜਕਾਂ ਦਾ ਮੰਦਾ ਹਾਲ, ਸ਼ਹਿਰ ਅੰਦਰ ਲੰਮੇ ਸਮੇਂ ਤੋਂ ਵੱਡੇ ਪਾਰਕ ਦੇ ਨਿਰਮਾਣ ਲਈ ਲੋਕਾਂ ਦੀ ਮੰਗ ਨੂੰ ਕਦੇ ਵੀ ਇਨ੍ਹਾਂ ਆਗੂਆਂ ਨੇ ਤਰਜੀਹ ਨਹੀਂ ਦਿੱਤੀ, ਜਿਸ ਕਾਰਨ ਅੱਜ ਸ਼ਹਿਰ ਬੁਢਲਾਡਾ ਹੋਰਨਾਂ ਸ਼ਹਿਰਾਂ ਨਾਲੋਂ ਪੱਛੜ ਚੁੱਕਿਆ ਹੈ |
ਮਾਨਸਾ ਸ਼ਹਿਰ ਦੀ ਤਰਜ਼ 'ਤੇ ਬਣਾਇਆ ਜਾਵੇ ਪਾਰਕ-ਸ਼ਹਿਰ ਵਾਸੀ
ਡਿਪਟੀ ਕਮਿਸ਼ਨਰ ਮਾਨਸਾ ਦੇ ਉਪਰਾਲੇ ਸਦਕਾ ਮਾਨਸਾ ਸ਼ਹਿਰ ਦੇ ਲੋਕਾਂ ਲਈ ਇਕ ਵਧੀਆ ਪਾਰਕ ਦਾ ਨਿਰਮਾਣ ਕੀਤਾ ਗਿਆ ਹੈ ਜਿਥੇ ਆਮ ਲੋਕ ਸੈਰ ਕਰਨ ਲਈ ਕਿਸੇ ਵੀ ਸਮੇਂ ਜਾ ਸਕਦੇ ਹਨ | ਉਸੇ ਤਰ੍ਹਾਂ ਬੁਢਲਾਡਾ ਸ਼ਹਿਰ 'ਚ ਵੀ ਆਈ. ਲਵ. ਯੂ. ਬੁਢਲਾਡਾ ਪਾਰਕ ਦਾ ਨਿਰਮਾਣ ਕੀਤਾ ਜਾਣਾ ਚਾਹੀਦਾ ਹੈ | ਨੌਜਵਾਨ ਮੁੰਡੇ-ਕੁੜੀਆਂ ਲਈ ਖੇਡਾਂ ਤੇ ਰੰਗ-ਮੰਚ ਲਈ ਇਨਡੋਰ ਸਟੇਡੀਅਮ ਬਣਾਇਆ ਜਾਵੇ ਤਾਂ ਜੋ ਆਉਣ ਵਾਲੀ ਨੌਜਵਾਨ ਪੀੜ੍ਹੀ ਖੇਡਾਂ ਤੇ ਰੰਗ-ਮੰਚ 'ਤੇ ਉੱਭਰ ਸਕੇ |
ਮਾਨਸਾ, 4 ਦਸੰਬਰ (ਰਾਵਿੰਦਰ ਸਿੰਘ ਰਵੀ)-ਸਥਾਨਕ ਸ਼ਹਿਰ 'ਚ ਸੀਵਰੇਜ ਦੇ ਗੰਦੇ ਪਾਣੀ ਨੇ ਲੋਕਾਂ ਦਾ ਜੀਵਨ ਮੁਹਾਲ ਕੀਤਾ ਹੋਇਆ ਹੈ | ਵੱਖ-ਵੱਖ ਵਾਰਡਾਂ ਦੇ ਕਈ ਗਲੀ, ਮੁਹੱਲੇ ਗੰਦੇ ਪਾਣੀ ਨਾਲ ਭਰੇ ਪਏ ਹਨ | ਜ਼ਿਕਰਯੋਗ ਹੈ ਕਿ ਵਾਰਡ ਨੰ: 2 ਪ੍ਰੀਤ ਨਗਰ ਤੇ ਵਾਰਡ ਨੰ: 3 ਨਿਧਾਨ ...
ਬਰਨਾਲਾ, 4 ਦਸੰਬਰ (ਰਾਜ ਪਨੇਸਰ)-ਜ਼ਿਲ੍ਹਾ ਜੇਲ੍ਹ ਬਰਨਾਲਾ 'ਚ ਮੋਬਾਈਲ ਫ਼ੋਨ ਮਿਲਣ 'ਤੇ ਥਾਣਾ ਸਿਟੀ ਸਿਟੀ-1 ਪੁਲਿਸ ਵਲੋਂ ਨਾਮਾਲੂਮ ਹਵਾਲਾਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸੁਖਮਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ...
ਝੁਨੀਰ, 4 ਦਸੰਬਰ (ਸੰਧੂ)-ਪਿੰਡ ਰਾਏਪੁਰ ਦੇ ਕਿਸਾਨ ਦੇ ਸਾਨ੍ਹ 'ਤੂਫ਼ਾਨ' ਨੇ ਪਸ਼ੂ ਮੇਲੇ 'ਚੋਂ 6ਵਾਂ ਸਥਾਨ ਪ੍ਰਾਪਤ ਕੀਤਾ ਹੈ | ਕਿਸਾਨ ਬਲਦੇਵ ਸਿੰਘ ਮਾਸ਼ਾ ਨੇ ਦੱਸਿਆ ਕਿ ਧਨੌਲਾ (ਬਰਨਾਲਾ) ਵਿਖੇ ਏਸ਼ੀਆ ਪੱਧਰ ਦੇ ਮਸ਼ਹੂਰ ਪਸ਼ੂ ਮੇਲਾ (ਬੀ. ਐਫ. ਏ.) 'ਚ ਪੂਰੇ ਭਾਰਤ ਤੋਂ ...
ਮਾਨਸਾ, 4 ਦਸੰਬਰ (ਸੱਭਿ.ਪ੍ਰਤੀ.)-ਰਾਸ਼ਟਰੀ ਸਵੈਮ ਸੇਵਕ ਸੰਘ ਵਲੋਂ ਸਥਾਨਕ ਵਿੱਦਿਆ ਭਾਰਤੀ ਸਕੂਲ ਵਿਖੇ ਜ਼ਿਲ੍ਹਾ ਪੱਧਰੀ ਇਕੱਤਰਤਾ ਕੀਤੀ ਗਈ | ਦਿੱਲੀ ਤੋਂ ਪਹੁੰਚੇ ਉੱਤਰ ਖੇਤਰ ਦੇ ਬੌਧਿਕ ਪ੍ਰਮੁੱਖ ਅਜੇ ਨੇ ਦੱਸਿਆ ਕਿ ਸੰਘ ਵਲੋਂ ਪਿਛਲੇ 97 ਸਾਲਾਂ ਤੋਂ ਨੌਜਵਾਨਾਂ ...
ਮਾਨਸਾ, 4 ਦਸੰਬਰ (ਰਾਵਿੰਦਰ ਸਿੰਘ ਰਵੀ)-ਨਿੱਤ ਪ੍ਰਤੀ ਦਿਨ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਮਿਸ਼ਨਰੀ ਭਵਨਾਂ ਨਾਲ ਕੰਮ ਕਰਨ ਦੀ ਲੋੜ ਹੈ ਤਾਂ ਹੀ ਮੌਜੂਦਾ ਤੇ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਬਚ ਸਕੇਗਾ | ਇਹ ਵਿਚਾਰ ਉੱਘੇ ਵਾਤਾਵਰਨ ਪ੍ਰੇਮੀ ਤੇ ...
ਬਰੇਟਾ, 4 ਦਸੰਬਰ (ਪਾਲ ਸਿੰਘ ਮੰਡੇਰ)-ਆੜ੍ਹਤੀਆਂ ਤੇ ਮਾਰਕੀਟ ਕਮੇਟੀ ਬਰੇਟਾ ਦੇ ਸਕੱਤਰ ਵਿਚਕਾਰ ਚੱਲ ਰਿਹਾ ਵਿਵਾਦ ਹੋਰ ਭਖ ਗਿਆ ਕਿਉਂਕਿ ਆੜ੍ਹਤੀਆਂ ਵਲੋਂ ਆਪਣੀ ਚੱਲ ਰਹੀ ਤਿੰਨ ਦਿਨਾਂ ਹੜਤਾਲ ਨੂੰ ਸਕੱਤਰ ਦੇ ਤਬਾਦਲੇ ਤੱਕ ਅਣਮਿੱਥੇ ਸਮੇਂ ਲਈ ਵਧਾ ਦਿੱਤਾ ਤੇ ...
ਮਾਨਸਾ, 4 ਦਸੰਬਰ (ਸੱਭਿ. ਪ੍ਰਤੀ.)-ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਵਲੋਂ 11 ਦਸੰਬਰ ਨੂੰ ਦਿੱਲੀ ਦੇ ਸਿੰਘੂ ਬਾਰਡਰ 'ਤੇ ਸ਼ਰਧਾਂਜਲੀ ਕਰਵਾਇਆ ਜਾ ਰਿਹਾ ਹੈ | ਪਿੰਡ ਖੜਕ ਸਿੰਘ ਵਾਲਾ ਵਿਖੇ ਕੀਤੀ ਇਕੱਤਰਤਾ ਮੌਕੇ ਕਿਸਾਨ ਆਗੂ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ...
ਬੁਢਲਾਡਾ, 4 ਦਸੰਬਰ (ਪ. ਪ.)-ਪਿੰਡ ਰੱਲੀ ਵਿਖੇ ਜੋਰਾਵਰ ਹੈਲਥ ਹਸਪਤਾਲ ਵਲੋਂ 1 ਰੋਜ਼ਾ ਸਿਹਤ ਜਾਂਚ ਕੈਂਪ ਲਗਾਇਆ ਗਿਆ | ਕੈਂਪ 'ਚ ਸਰਵਾਈਕਲ, ਹੱਡੀਆਂ, ਗੋਢਿਆਂ, ਛਾਤੀ, ਦਿਲ ਤੇ ਪੇਟ ਦੀਆਂ ਬਿਮਾਰੀਆਂ ਸੰਬੰਧੀ ਲੋਕਾਂ ਦੀ ਸਿਹਤ ਜਾਂਚ ਕੀਤੀ ਗਈ | ਡਾ. ਗੁਰਵਿੰਦਰ ਕੌਰ ਨੇ ...
ਬੁਢਲਾਡਾ, 4 ਦਸੰਬਰ (ਪ. ਪ.)-ਭਾਰਤ-ਪਾਕਿਸਤਾਨ ਵਿਚਕਾਰ 1971 ਦੀ ਜੰਗ ਦੌਰਾਨ ਦੁਸ਼ਮਣਾਂ ਦੀਆਂ 3 ਚੌਕੀਆਂ ਨੂੰ ਤਬਾਹ ਕਰਨ ਵਾਲੇ ਬਹਾਦਰ ਕੈਪਟਨ ਕੇ. ਕੇ. ਗੌੜ ਦਾ 49ਵੇਂ ਸ਼ਰਧਾਂਜਲੀ ਸਮਾਗਮ ਮਨਾਉਣ ਮੌਕੇ ਹਲਕਾ ਵਿਧਾਇਕ ਬੁੱਧ ਰਾਮ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX