ਫਗਵਾੜਾ, 4 ਨਵੰਬਰ (ਹਰਜੋਤ ਸਿੰਘ ਚਾਨਾ)-ਲੋਕਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਦੇਣ ਵਾਲੀ ਪੰਜਾਬ ਸਰਕਾਰ ਦੇ ਆਪਣੇ ਹੀ ਆਡੀਟੋਰੀਅਮ 'ਚ ਅਜੇ ਤੱਕ ਬਿਜਲੀ ਨਾ ਹੋਣ ਕਾਰਨ ਲੋਕਾਂ ਨੂੰ ਜਨਰੇਟਰ ਲਗਾ ਕੇ ਗੁਜ਼ਾਰਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਇਹ ਸਮਾਗਮ ਲੋਕਾਂ ਨੂੰ ਕਰਨੇ ਕਾਫ਼ੀ ਮਹਿੰਗੇ ਪੈ ਰਹੇ ਹਨ | ਲੋਕ ਨਿਰਮਾਣ ਵਿਭਾਗ ਦੇ ਰੈੱਸਟ ਹਾਊਸ ਦੇ ਅੰਦਰ 15 ਜੂਨ 2018 ਨੂੰ ਚਾਲੂ ਕੀਤੇ ਆਡੀਟੋਰੀਅਮ ਨੂੰ ਬਣਾਉਣ ਦਾ ਬੀੜਾ ਉਸ ਸਮੇਂ ਦੇ ਪਾਰਲੀਮਾਨੀ ਸਕੱਤਰ ਤੇ ਅੱਜ ਕੱਲ੍ਹ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਚੁੱਕਿਆ ਸੀ ਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਇਸ ਨੂੰ ਬਣਾਇਆ ਗਿਆ ਸੀ | ਇਸ ਆਡੀਟੋਰੀਅਮ ਨੂੰ ਲੋਕ ਨਿਰਮਾਣ ਵਿਭਾਗ ਵਲੋਂ ਬਣਾਉਣ ਉਪਰੰਤ ਨਗਰ ਨਿਗਮ ਨੂੰ ਸੌਂਪ ਦਿੱਤਾ ਗਿਆ ਸੀ, ਜਿਸ ਨੂੰ ਕਰੀਬ ਚਾਰ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਬਿਜਲੀ ਦਾ ਕੁਨੈਕਸ਼ਨ ਨਹੀਂ ਲੱਗ ਸਕਿਆ ਤੇ ਇਹ ਆਡੀਟੋਰੀਅਮ ਜਨਰੇਟਰ ਦੇ ਸਹਾਰੇ ਹੀ ਚੱਲ ਰਿਹਾ ਹੈ | ਇੱਥੋਂ ਦੇ ਆਡੀਟੋਰੀਅਮ 'ਚ ਵਾਤਾਵਰਣ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ 37ਵਾਂ ਇੰਨਵਾਇਰਮੈਂਟ ਮੇਲਾ ਜੋ ਕਿ ਫਗਵਾੜਾ ਇੰਨਵਾਇਰਮੈਂਟ ਐਸੋਸੀਏਸ਼ਨ ਵਲੋਂ ਆਯੋਜਿਤ ਕੀਤਾ ਗਿਆ ਸੀ, ਜਿਸ ਦੌਰਾਨ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੇਲੇ ਦੌਰਾਨ ਸਾਡਾ ਕਰੀਬ 13 ਹਜ਼ਾਰ ਰੁਪਏ ਦਾ 150 ਲੀਟਰ ਡੀਜ਼ਲ ਲੱਗ ਚੁੱਕਾ ਹੈ | ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਇੱਥੇ ਬਿਜਲੀ ਦਾ ਕੁਨੈਕਸ਼ਨ ਲਗਾਇਆ ਜਾਣਾ ਚਾਹੀਦਾ ਹੈ ਤੇ ਇਸ ਦਾ ਕਿਰਾਇਆ ਵੀ 10 ਹਜ਼ਾਰ ਤੋਂ ਘਟਾ ਕੇ 5 ਹਜ਼ਾਰ ਰੁਪਏ ਕੀਤਾ ਜਾਵੇ ਤੇ ਸਰਗਰਮੀਆਂ ਕਰਨ ਲਈ ਇੱਥੇ ਬਿਜਲੀ ਦਾ ਕੁਨੈਕਸ਼ਨ ਚਾਲੂ ਕਰਵਾਇਆ ਜਾਵੇ | ਇਸ ਸਬੰਧੀ ਪੱਖ ਜਾਣਨ ਲਈ ਨਿਗਮ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ |
ਸੁਲਤਾਨਪੁਰ ਲੋਧੀ, 4 ਦਸੰਬਰ (ਥਿੰਦ)-ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਅੰਦਰ ਟਰੈਫ਼ਿਕ ਤੇ ਨਾਜਾਇਜ਼ ਕਬਜ਼ਿਆਂ ਦੀ ਸਮੱਸਿਆ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ, ਜਿਸ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਸਥਾਨਕ ਲੋਕਾਂ ਨੇ ...
ਨਡਾਲਾ, 4 ਦਸੰਬਰ (ਮਾਨ)-ਆਪਣੇ ਸਮਾਜ ਸੇਵੀ ਕੰਮਾਂ ਨੂੰ ਅੱਗੇ ਤੋਰਦਿਆਂ ਨਡਾਲਾ ਦੇ ਉੱਦਮੀ ਨੌਜਵਾਨਾਂ ਨੇ ਚੜ੍ਹਦੀ ਕਲਾ ਸੇਵਾ ਸੁਸਾਇਟੀ ਨਡਾਲਾ ਦਾ ਗਠਨ ਕੀਤਾ ਹੈ, ਜਿਸ ਦੀ ਸ਼ੁਰੂਆਤ ਸਥਾਨਕ ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ ਹੋਏ ਇਕ ਧਾਰਮਿਕ ...
ਫਗਵਾੜਾ, 4 ਦਸੰਬਰ (ਅਸ਼ੋਕ ਕੁਮਾਰ ਵਾਲੀਆ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ | ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸ਼ੋ੍ਰਮਣੀ ਗੁਰਦੁਆਰਾ ...
ਫਗਵਾੜਾ, 4 ਦਸੰਬਰ (ਹਰਜੋਤ ਸਿੰਘ ਚਾਨਾ)-ਇਕ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਜਾਣ ਦੇ ਸਬੰਧ 'ਚ ਸਿਟੀ ਪਿੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਧਾਰਾ 363, 366ਏ ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦਿੱਤੀ ...
ਜਲੰਧਰ, 4 ਦਸੰਬਰ (ਰਣਜੀਤ ਸਿੰਘ ਸੋਢੀ)-ਸਟੇਟ ਪਬਲਿਕ ਸਕੂਲ, ਜਲੰਧਰ ਕੈਂਟ ਵਿਖੇ 14ਵੀਂ ਆਲ ਇੰਡੀਆ ਦਰਸ਼ਨ ਸਿੰਘ ਮੈਮੋਰੀਅਲ ਅੰਗਰੇਜ਼ੀ ਵਾਦ-ਵਿਵਾਦ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ 30 ਸਕੂਲਾਂ ਦੇ ਦੋ-ਦੋ ਵਿਦਿਆਰਥੀਆਂ ਨੇ ਹਿੱਸਾ ਲਿਆ | ਮੁਕਾਬਲੇ ਦਾ ...
ਕਪੂਰਥਲਾ, 4 ਦਸੰਬਰ (ਅਮਨਜੋਤ ਸਿੰਘ ਵਾਲੀਆ)-ਪਿੰਡ ਮਹਿਮਦਪੁਰ ਨਜ਼ਦੀਕ ਇਕ ਕਾਰ ਦਾ ਟਾਇਰ ਫਟਣ ਕਾਰਨ ਇਕ ਪਰਿਵਾਰ ਦੇ 6 ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਕੁਝ ਜ਼ਖ਼ਮੀਆਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਦਕਿ ਇਕ ...
ਨਡਾਲਾ, 4 ਦਸੰਬਰ (ਮਾਨ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਸਾਹਿਬ ਦੇ ਅਦਾਰੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਪਬਲਿਕ ਸਕੂਲ, ਨਡਾਲਾ ਵਿਖੇ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ | ਅੱਖਾਂ ਦੇ ਮਾਹਿਰ ਡਾ. ਸੰਦੀਪ ਸਿੰਘ, ਪ੍ਰਾਇਮਰੀ ਹੈਲਥ ਸੈਂਟਰ, ...
ਕਪੂਰਥਲਾ, 4 ਦਸੰਬਰ (ਅਮਨਜੋਤ ਸਿੰਘ ਵਾਲੀਆ)-ਧਾਰੀਵਾਲ ਦੋਨਾ ਰੇਲਵੇ ਫਾਟਕ ਦੇ ਨਜ਼ਦੀਕ ਇਕ ਨੌਜਵਾਨ ਦੀ ਰੇਲ ਗੱਡੀ 'ਚੋਂ ਡਿੱਗਣ ਕਾਰਨ ਮੌਤ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਸ਼ਕੀਲ ਮੁਹੰਮਦ ਰੇਲਵੇ ਪੁਲਿਸ ਨੇ ਦੱਸਿਆ ਕਿ ਧਾਰੀਵਾਲ ਦੋਨਾ ਫਾਟਕ 'ਤੇ ...
ਸੁਲਤਾਨਪੁਰ ਲੋਧੀ, 4 ਦਸੰਬਰ (ਨਰੇਸ਼ ਹੈਪੀ, ਥਿੰਦ)-ਖ਼ਾਲਸਾ ਵਹੀਰ ਦਾ ਸੁਲਤਾਨਪੁਰ ਲੋਧੀ ਵਿਖੇ ਪੁੱਜਣ 'ਤੇ ਤਲਵੰਡੀ ਰੋਡ 'ਤੇ ਖ਼ਾਲਸਾ ਮਾਰਬਲ ਹਾਊਸ ਵਿਖੇ ਜਥੇਦਾਰ ਪਰਮਿੰਦਰ ਸਿੰਘ ਖ਼ਾਲਸਾ ਤੇ ਜਥੇਦਾਰ ਭੁਪਿੰਦਰ ਸਿੰਘ ਖ਼ਾਲਸਾ ਦੀ ਅਗਵਾਈ 'ਚ ਸਿੱਖ ਸੰਗਤਾਂ ਵਲੋਂ ...
ਕਪੂਰਥਲਾ, 4 ਦਸੰਬਰ (ਵਿ. ਪ੍ਰ.)-ਕੇਂਦਰੀ ਜੇਲ੍ਹ ਕਪੂਰਥਲਾ ਵਿਖੇ ਹਵਾਲਾਤੀ ਪਾਸੋਂ 147 ਨਸ਼ੀਲੀਆਂ ਗੋਲੀਆਂ ਬਰਾਮਦ ਹੋੲਆਂ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰੀ ਜੇਲ੍ਹ ਕਪੂਰਥਲਾ ਦੇ ਸਹਾਇਕ ਸੁਪਰਡੈਂਟ ਅਵਤਾਰ ਸਿੰਘ ਦੀ ਨਿਗਰਾਨੀ ਹੇਠ ਸੀ. ਆਰ. ਪੀ. ਐੱਫ. ਦੇ ...
ਫਗਵਾੜਾ, 4 ਦਸੰਬਰ (ਹਰਜੋਤ ਸਿੰਘ ਚਾਨਾ)-ਵਾਤਾਵਰਣ ਸੁਸਾਇਟੀ ਵਲੋਂ ਕਰਵਾਇਆ ਗਿਆ 37ਵਾਂ ਸਾਲਾਨਾ ਵਾਤਾਵਰਣ ਮੇਲਾ ਸਮਾਪਤ ਹੋ ਗਿਆ | ਮੇਲੇ 'ਚ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਤੇ ਆਪਣੇ ਭਾਸ਼ਣ 'ਚ ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ...
ਭੁਲੱਥ, 4 ਦਸੰਬਰ (ਮੇਹਰ ਚੰਦ ਸਿੱਧੂ)-ਇੱਥੋਂ ਥੋੜ੍ਹੀ ਦੂਰੀ 'ਤੇ ਪੈਂਦੇ ਪਿੰਡ ਕਮਰਾਏ ਵਿਚ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਵਿਖੇ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਬੜੀ ਹੀ ਸ਼ਰਧਾ ਪੂਰਵਕ ਮਨਾਇਆ ਗਿਆ | ...
ਕਪੂਰਥਲਾ, 4 ਦਸੰਬਰ (ਅਮਨਜੋਤ ਸਿੰਘ ਵਾਲੀਆ)-ਐੱਮ. ਜੀ. ਐੱਨ. ਪਬਲਿਕ ਸਕੂਲ ਕਪੂਰਥਲਾ ਦੇ ਜੀਵੰਤ ਵਰਮਾ ਨੇ ਰਾਜ ਪੱਧਰੀ ਬੈਡਮਿੰਟਨ ਅੰਡਰ-17 ਟੂਰਨਾਮੈਂਟ ਵਿਚ ਚਾਂਦੀ ਦਾ ਤਮਗਾ ਹਾਸਲ ਕਰਕੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਐੱਮ. ਜੀ. ਐੱਨ. ਸੰਸਥਾ ਦੇ ...
ਕਪੂਰਥਲਾ, 4 ਦਸੰਬਰ (ਅਮਨਜੋਤ ਸਿੰਘ ਵਾਲੀਆ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਆਪਣੇ 8 ਮਹੀਨੇ ਦੇ ਕਾਰਜਕਾਲ ਵਿਚ 21 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣਾ ਪੰਜਾਬ ਦੇ ਇਤਿਹਾਸ 'ਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ...
ਖਲਵਾੜਾ, 4 ਦਸੰਬਰ (ਮਨਦੀਪ ਸਿੰਘ ਸੰਧੂ)-ਪੰਜਾਬ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਦੀ ਸੁਧਾਈ ਤੇ ਆਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਜੋੜਨ ਸਬੰਧੀ ਦੋ ਰੋਜ਼ਾ ਕੈਂਪ ਪਿੰਡ ਵਜੀਦੋਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਬੀ.ਐੱਲ.ਓ ਮਲਕੀਤ ਚੰਦ ਦੀ ...
ਖਲਵਾੜਾ, 4 ਦਸੰਬਰ (ਮਨਦੀਪ ਸਿੰਘ ਸੰਧੂ)-ਸਰਕਾਰੀ ਹਾਈ ਸਕੂਲ ਪਿੰਡ ਖਲਵਾੜਾ ਵਿਖੇ ਐਜੂਕੇਸ਼ਨ ਵੈੱਲਫੇਅਰ ਸੁਸਾਇਟੀ ਖਲਵਾੜਾ ਵਲੋਂ ਪ੍ਰਧਾਨ ਹਰਮੇਸ਼ ਲਾਲ ਘੇੜਾ ਸਟੇਟ ਐਵਾਰਡੀ ਦੀ ਅਗਵਾਈ ਹੇਠ ਹਰ ਸਾਲ ਦੀ ਤਰਾਂ ਬਾਪੂ ਚਿੰਤਾ ਰਾਮ ਘੇੜਾ ਅਤੇ ਮਾਤਾ ਸਿਮਰੋ ਦੇਵੀ ...
ਫਗਵਾੜਾ, 4 ਦਸੰਬਰ (ਹਰਜੋਤ ਸਿੰਘ ਚਾਨਾ)-ਸਰਬ ਨੌਜਵਾਨ ਸਭਾ ਤੇ ਸਰਬ ਨੌਜਵਾਨ ਵੈੱਲਫੇਅਰ ਸੁਸਾਇਟੀ (ਰਜਿ.) ਫਗਵਾੜਾ ਵਲੋਂ ਚੜ੍ਹਦੀ ਕਲਾ ਸਿੱਖ ਆਰਗਨਾਈਜ਼ੇਸ਼ਨ ਯੂ. ਕੇ. ਦੇ ਸਹਿਯੋਗ ਨਾਲ 32ਵੇਂ ਜ਼ਰੂਰਤਮੰਦ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਉਣ ਸਬੰਧੀ ਸਾਲਾਨਾ ਸਮਾਗਮ ...
ਖਲਵਾੜਾ, 4 ਦਸੰਬਰ (ਮਨਦੀਪ ਸਿੰਘ ਸੰਧੂ)-ਭਗਤ ਜਵਾਲਾ ਦਾਸ ਭਲਾਈ ਕਮੇਟੀ ਦੀ ਰਹਿਨੁਮਾਈ ਹੇਠ ਪਿੰਡ ਲੱਖਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ ਦੇ ਚੱਲ ਰਹੇ ਸੁੰਦਰੀਕਰਨ ਦੇ ਕੰਮ ਵਿਚ ਵਡਮੁੱਲਾ ਯੋਗਦਾਨ ਪਾਉਂਦੇ ਹੋਏ ਪ੍ਰਵਾਸੀ ਭਾਰਤੀ ਨਛੱਤਰ ਸਿੰਘ ਢਡਵਾਲ, ...
ਖਲਵਾੜਾ, 4 ਦਸੰਬਰ (ਮਨਦੀਪ ਸਿੰਘ ਸੰਧੂ)-ਐੱਨ. ਆਰ. ਆਈ. ਵੀਰਾਂ, ਗ੍ਰਾਮ ਪੰਚਾਇਤ ਪਿੰਡ ਢੱਕ ਪੰਡੋਰੀ, ਫ਼ਤਿਹਗੜ੍ਹ ਦੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ ਪਿੰਡ ਢੱਕ ਪੰਡੋਰੀ ਵਿਖੇ ਕਰਵਾਏ ਜਾ ਰਹੇ ਪਹਿਲੇ ਕਬੱਡੀ ਟੂਰਨਾਮੈਂਟ ਦਾ ਉਦਘਾਟਨ ...
ਫਗਵਾੜਾ, 4 ਦਸੰਬਰ (ਤਰਨਜੀਤ ਸਿੰਘ ਕਿੰਨੜਾ)-ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਮਾਤਾ ਠਾਕੁਰ ਦੇਵੀ ਤੇ ਨਾਨਕ ਚੰਦ ਸੇਠੀ ਦੀ ਯਾਦ ਵਿਚ 394ਵਾਂ ਦੰਦਾਂ ਦੀਆਂ ਬਿਮਾਰੀਆਂ ਅਤੇ ਜਬਾੜਿ੍ਹਆਂ ਦਾ ਮੁਫ਼ਤ ਕੈਂਪ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ...
ਸੁਲਤਾਨਪੁਰ ਲੋਧੀ, 4 ਦਸੰਬਰ (ਨਰੇਸ਼ ਹੈਪੀ, ਥਿੰਦ)-ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਦਲਜੀਤ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਿਕਰਮਜੀਤ ਸਿੰਘ ਥਿੰਦ ਸਟੇਟ ਅਵਾਰਡੀ ਦੇ ਨਿਰਦੇਸ਼ਾਂ 'ਤੇ ਸਰਕਾਰੀ ਮਿਡਲ ...
ਕਪੂਰਥਲਾ, 4 ਦਸੰਬਰ (ਅਮਨਜੋਤ ਸਿੰਘ ਵਾਲੀਆ)-ਪਿਛਲੇ ਕੁਝ ਦਿਨਾਂ ਤੋਂ ਹੈਰੀਟੇਜ ਸਿਟੀ ਕਪੂਰਥਲਾ 'ਚ ਚੋਰੀ ਦੀਆਂ ਘਟਨਾਵਾਂ ਵਧਣ ਲੱਗੀਆਂ ਹਨ ਤੇ ਆਏ ਦਿਨ ਚੋਰ ਵੱਖ-ਵੱਖ ਥਾਵਾਂ 'ਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ, ਪਰ ਇਸ ਸਭ ਕੁੱਝ ਦੇ ਬਾਵਜੂਦ ਪੁਲਿਸ ...
ਸੁਲਤਾਨਪੁਰ ਲੋਧੀ, 4 ਦਸੰਬਰ (ਨਰੇਸ਼ ਹੈਪੀ, ਥਿੰਦ)-ਗੁਰੂ ਨਾਨਕ ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ ਵਿਖੇ ਕਾਲਜ ਦੇ ਰੈੱਡ ਰੀਬਨ ਕਲੱਬ ਤੇ ਐੱਨ. ਐੱਸ. ਐੱਸ. ਵਿਭਾਗ ਵਲੋਂ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ | ਇਸ ਸੰਬੰਧੀ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜਿਸ ਦੇ ...
ਭੁਲੱਥ, 4 ਦਸੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਮਸੀਹੀ ਆਗੂ ਬਲਰਾਜ ਰਾਜ ਸਾਹਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿ੍ਸਮਸ ਦੇ ਤਿਉਹਾਰ 'ਤੇ ਨਵੇਂ ਸਾਲ ਦੀ ਆਮਦ ਨੂੰ ਮੁੱਖ ਰੱਖਦਿਆਂ ਮਸੀਹੀ ਭਾਈਚਾਰੇ ਵਲੋਂ 9ਵੀਂ ਸਾਲਾਨਾ ਸ਼ੋਭਾ ਯਾਤਰਾ 15 ਦਸੰਬਰ ...
ਢਿਲਵਾਂ, 4 ਦਸੰਬਰ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਥੋੜ੍ਹੇ ਹੀ ਸਮੇਂ ਵਿਚ ਵਾਅਦੇ ਪੂਰੇ ਕਰਕੇ ਪੰਜਾਬ ਵਾਸੀਆਂ ਦੇ ਦਿਲਾਂ ਵਿਚ ਅਮਿੱਟ ਪਹਿਚਾਣ ਬਣਾਈ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ 'ਆਪ' ਆਗੂ ਪਰਮਜੀਤ ਸਿੰਘ ...
ਫਗਵਾੜਾ, 4 ਦਸੰਬਰ (ਤਰਨਜੀਤ ਸਿੰਘ ਕਿੰਨੜਾ)-ਸਥਾਨਕ ਰਾਮਗੜ੍ਹੀਆ ਕਾਲਜ ਓਲਡ ਸਟੂਡੈਂਟਸ ਐਸੋਸੀਏਸ਼ਨ ਦੀ ਕਾਰਜਕਾਰਨੀ ਦੀ ਮੀਟਿੰਗ ਕਾਲਜ ਪਿ੍ੰਸੀਪਲ ਡਾ: ਮਨਜੀਤ ਸਿੰਘ ਦੇ ਦਫ਼ਤਰ ਵਿਚ ਹੋਈ, ਜਿਸ ਦੀ ਪ੍ਰਧਾਨਗੀ ਸਾਂਝੇ ਤੌਰ 'ਤੇ ਬਲਬੀਰ ਸਿੰਘ ਸੂਦਨ ਸੇਵਾ ਮੁਕਤ ਆਈ. ਏ. ...
ਕਪੂਰਥਲਾ, 4 ਦਸੰਬਰ (ਅਮਨਜੋਤ ਸਿੰਘ ਵਾਲੀਆ)-ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਤੇ ਜੀਵਨ ਸ਼ੈਲੀ ਵਿਚ ਬਦਲਾਅ ਕਾਰਨ ਸਟ੍ਰੋਕ ਦੇ ਮਾਮਲੇ ਵਿਚ ਦਿਨ ਪ੍ਰਤੀ ਦਿਨ ਤੇਜੀ ਨਾਲ ਵਾਧਾ ਹੋ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਕਪੂਰਥਲਾ ਡਾ: ਗੁਰਿੰਦਰਬੀਰ ...
ਸੁਲਤਾਨਪੁਰ ਲੋਧੀ, 4 ਦਸੰਬਰ (ਨਰੇਸ਼ ਹੈਪੀ, ਥਿੰਦ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਸੁਲਤਾਨਪੁਰ ਲੋਧੀ ਵਲੋਂ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਉੱਚ ਅਧਿਕਾਰੀਆਂ ਰਾਹੀਂ ਮੁੱਖ ਮੰਤਰੀ ਪੰਜਾਬ ਭਗਵੰਤ ...
ਸੁਲਤਾਨਪੁਰ ਲੋਧੀ, 4 ਦਸੰਬਰ (ਥਿੰਦ, ਹੈਪੀ)-ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਰੋਟਰੀ ਕਲੱਬ ਤੇ ਇੰਨਰਵੀਲ ਕਲੱਬ ਸੁਲਤਾਨਪੁਰ ਲੋਧੀ ਦੇ ਸਹਿਯੋਗ ਨਾਲ ਵਿਸ਼ਵ ਏਡਜ਼ ਜਾਗਰੂਕਤਾ ਦਿਵਸ ਅੱੈਸ.ਐੱਮ.ਓ. ਡਾ: ਰਵਿੰਦਰ ਸ਼ੁੱਭ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ...
ਨਡਾਲਾ, 4 ਦਸੰਬਰ (ਮਾਨ)-ਨਡਾਲਾ ਦੇ ਉੱਘੇ ਕਾਰੋਬਾਰੀ ਧਰਮਪਾਲ ਸਭਰਵਾਲ ਦਾ ਬੀਤੇ ਕੱਲ੍ਹ ਕੁਝ ਸਮਾਂ ਬਿਮਾਰ ਰਹਿਣ ਕਾਰਨ ਦਿਹਾਂਤ ਹੋ ਗਿਆ | ਉਨ੍ਹਾਂ ਦਾ ਅੱਡਾ ਨਡਾਲਾ ਦੇ ਸ਼ਮਸ਼ਾਨਘਾਟ ਵਿਚ ਅੰਤਿਮ ਸਸਕਾਰ ਕੀਤਾ ਗਿਆ | ਉਨ੍ਹਾਂ ਦੀ ਮੌਤ 'ਤੇ ਬੀਬੀ ਜਗੀਰ ਕੌਰ ਸਾਬਕਾ ...
ਕਪੂਰਥਲਾ, 4 ਦਸੰਬਰ (ਵਿ.ਪ੍ਰ.)-ਜਵਾਨ ਉਮਰ ਵਿਚ ਗ਼ਲਤੀਆਂ ਹੋਣੀਆਂ ਸੁਭਾਵਿਕ ਹਨ ਤੇ ਇਨ੍ਹਾਂ ਗ਼ਲਤੀਆਂ ਦਾ ਅਸਰ ਕਿਸੇ ਇਕ 'ਤੇ ਨਹੀਂ, ਸਗੋਂ ਇਸ ਨਾਲ ਪੂਰਾ ਸਮਾਜ ਤੇ ਪਰਿਵਾਰ ਪ੍ਰਭਾਵਿਤ ਹੁੰਦਾ ਹੈ | ਇਹ ਸ਼ਬਦ ਕੰਵਰ ਵੀ. ਪੀ. ਸਿੰਘ ਡੀ. ਐੱਸ. ਪੀ. ਜੇਲ੍ਹਾਂ (ਹੈੱਡ ਕੁਆਰਟਰ) ...
ਭੁਲੱਥ, 4 ਦਸੰਬਰ (ਮੇਹਰ ਚੰਦ ਸਿੱਧੂ)-ਭਾਜਪਾ ਕੋਰ ਕਮੇਟੀ ਹਲਕਾ ਭੁਲੱਥ ਦੇ ਕੋਕਨਵੀਨਰ ਹੀਰਕ ਜੋਸ਼ੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਆਗਾਮੀ ਨਗਰ ਪੰਚਾਇਤਾਂ ਦੀਆਂ ਚੋਣਾਂ ਵਿਚ ਭੁਲੱਥ ਹਲਕੇ ਅੰਦਰ ਆਉਂਦੀਆਂ ਚਾਰੇ ਨਗਰ ਪੰਚਾਇਤਾਂ ਭੁਲੱਥ, ...
ਫਗਵਾੜਾ, 4 ਦਸੰਬਰ (ਅਸ਼ੋਕ ਕੁਮਾਰ ਵਾਲੀਆ)-ਪੰਜਾਬ ਸਰਕਾਰ ਪਾਸੋਂ ਦੋ ਵਾਰ ਸੋਸ਼ਲ ਵਰਕਰ ਦਾ ਐਵਾਰਡ ਹਾਸਲ ਕਰ ਚੁੱਕੇ ਸਵ: ਜਗਤ ਸਿੰਘ ਪਲਾਹੀ ਦੇ ਨਾਂਅ 'ਤੇ ਬਣਾਏ ਗਏ ਜਗਤ ਸਿੰਘ ਪਲਾਹੀ ਮੈਮੋਰੀਅਲ ਚੈਰੀਟੇਬਲ ਟਰੱਸਟ ਵਲੋਂ ਸ਼ੁਰੂ ਕੀਤੀ ਗਈ ਸ਼ਗਨ ਸਕੀਮ ਦੀ ਲੜੀ ਨੂੰ ...
ਭੁਲੱਥ, 4 ਦਸੰਬਰ (ਮੇਹਰ ਚੰਦ ਸਿੱਧੂ)-ਇੱਥੋਂ ਥੋੜ੍ਹੀ ਦੂਰੀ 'ਤੇ ਪੈਂਦੇ ਪਿੰਡ ਬੋਪਾਰਾਏ ਵਿਖੇ ਐੱਨ.ਆਰ.ਆਈ., ਨੌਜਵਾਨ ਸਭਾ ਤੇ ਨਗਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਖ਼ਾਲਸਾ ਪੰਥ ਦੇ ਪੁਰਾਤਨ ਤੇ ਵਰਤਮਾਨ ਸਿੰਘਾਂ ਦੀ ...
ਭੁਲੱਥ, 4 ਦਸੰਬਰ (ਮੇਹਰ ਚੰਦ ਸਿੱਧੂ)-ਇੱਥੇ ਸਬ ਡਵੀਜ਼ਨ ਕਸਬਾ ਭੁਲੱਥ ਵਿਚ ਆਪਣੇ ਵਰਕਰਾਂ ਨਾਲ ਮੀਟਿੰਗ ਦੌਰਾਨ ਹਲਕਾ ਇੰਚਾਰਜ 'ਆਪ' ਆਗੂ ਰਣਜੀਤ ਸਿੰਘ ਰਾਣਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਵੀ ਵਰਕਰ ਨੂੰ ਜੇਕਰ ਕੋਈ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਆਉਂਦੀ ਹੈ ...
ਫਗਵਾੜਾ, 4 ਦਸੰਬਰ (ਹਰਜੋਤ ਸਿੰਘ ਚਾਨਾ)-ਵਿਰਦੀ ਹਸਪਤਾਲ ਚਾਹਲ ਨਗਰ ਵਿਖੇ ਮਾਤਾ ਸ਼ੋਭੀ ਦੀ ਚੈਰੀਟੇਬਲ ਟਰੱਸਟ ਵਲੋਂ ਜੀ. ਐੱਨ. ਏ. ਦੇ ਸਹਿਯੋਗ ਨਾਲ ਅੱਖਾਂ ਦੇ ਮੁਆਇਨੇ ਸਬੰਧੀ ਕੈਂਪ ਲਗਾਇਆ ਗਿਆ, ਜਿਸ ਦੀ ਸ਼ੁਰੂਆਤ ਅਰਦਾਸ ਕਰਕੇ ਕੀਤੀ ਗਈ | ਇਸ ਮੌਕੇ ਡਾ. ਜੀ. ਐੱਸ. ...
ਸੁਲਤਾਨਪੁਰ ਲੋਧੀ, 4 ਦਸੰਬਰ (ਨਰੇਸ਼ ਹੈਪੀ, ਥਿੰਦ)-ਭਾਜਪਾ ਵਲੋਂ ਭਾਜਪਾ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਨੂੰ ਭਾਜਪਾ ਦਾ ਸੂਬਾ ਜਨਰਲ ਸਕੱਤਰ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਸੰਸਦ ਮੈਂਬਰ ਸੁਨੀਲ ਜਾਖੜ ...
ਫਗਵਾੜਾ, 4 ਦਸੰਬਰ (ਤਰਨਜੀਤ ਸਿੰਘ ਕਿੰਨੜਾ)-ਜੱਖੂ ਹਸਪਤਾਲ ਸਤਨਾਮਪੁਰਾ ਫਗਵਾੜਾ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ, ਸਮੁੱਚੀ ਮਾਨਵਤਾ ਦੇ ਮਸੀਹਾ ਡਾ. ਭੀਮ ਰਾਉ ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ 'ਤੇ 6 ਦਸੰਬਰ ਦਿਨ ਮੰਗਲਵਾਰ ਨੂੰ ਮੁਫ਼ਤ ਮੈਡੀਕਲ ਚੈੱਕਅਪ ...
ਸੁਲਤਾਨਪੁਰ ਲੋਧੀ, 4 ਦਸੰਬਰ (ਥਿੰਦ, ਹੈਪੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਨ ਸਮੇਂ ਬਣਾਏ ਗਏ 9 ਮੈਂਬਰੀ ਸਲਾਹਕਾਰ ਬੋਰਡ ਵਿਚ ਹਲਕਾ ਸੁਲਤਾਨਪੁਰ ਲੋਧੀ ਤੋਂ ਸਾਬਕਾ ਕੈਬਨਿਟ ਮੰਤਰੀ ਡਾ: ...
ਡਡਵਿੰਡੀ, 4 ਦਸੰਬਰ (ਦਿਲਬਾਗ ਸਿੰਘ ਝੰਡ)-ਦਿਹਾਤੀ ਮਜ਼ਦੂਰ ਸਭਾ ਦੀ ਮੀਟਿੰਗ ਪਿੰਡ ਰਾਮਪੁਰ ਜਾਗੀਰ ਵਿਖੇ ਜ਼ਿਲ੍ਹਾ ਆਗੂ ਸੰਗਤ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਬਹੁਤ ਸਾਰੀਆਂ ਔਰਤਾਂ ਅਤੇ ਹੋਰ ਮਜ਼ਦੂਰਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ | ...
ਭੁਲੱਥ, 4 ਦਸੰਬਰ (ਮਨਜੀਤ ਸਿੰਘ ਰਤਨ)-ਕਸਬਾ ਭੁਲੱਥ ਦੇ ਮੁੱਖ ਬਾਜ਼ਾਰ ਦੇ ਲੋਕ ਗੰਦਾ ਪਾਣੀ ਖੜੇ ਰਹਿਣ ਕਾਰਨ ਨਰਕ ਦਾ ਜੀਵਨ ਜਿਊਣ ਲਈ ਮਜਬੂਰ ਹੋ ਗਏ ਹਨ | ਸਵੇਰ ਸਾਰ ਹੀ ਇੱਥੇ ਗੰਦਾ ਪਾਣੀ ਇਕੱਠਾ ਹੋ ਜਾਂਦਾ ਹੈ ਤੇ ਰਸਤਾ ਬੰਦ ਹੋ ਜਾਂਦਾ ਹੈ, ਜਿਸ ਕਾਰਨ ਰਾਹਗੀਰਾਂ ਨੂੰ ...
ਫਗਵਾੜਾ, 4 ਦਸੰਬਰ (ਹਰਜੋਤ ਸਿੰਘ ਚਾਨਾ)-ਸਿਵਲ ਹਸਪਤਾਲ ਫਗਵਾੜਾ ਦੇ ਕੌਂਸਲਿੰਗ ਰੂਮ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ | ਇਸ ਮੌਕੇ ਬੋਲਦਿਆਂ ਡਾ. ਨਰੇਸ਼ ਕੁੰਦਰਾ ਨੇ ਬੋਲਦਿਆਂ ਕਿਹਾ ਕਿ ਐੱਚ.ਆਈ.ਵੀ. ਏਡਜ਼ ਨੂੰ ਦੁਨੀਆ ਭਰ 'ਚ ਸਭ ਤੋਂ ਗੰਭੀਰ ਬਿਮਾਰੀਆਂ 'ਚੋਂ ਇਕ ...
ਭੁਲੱਥ, 4 ਦਸੰਬਰ (ਮੇਹਰ ਚੰਦ ਸਿੱਧੂ)-ਐੱਚ. ਐੱਮ. ਵੀ. ਕਾਲਜ ਜਲੰਧਰ ਵਿਖੇ ਕਰਵਾਈਆਂ ਗਈਆਂ 66ਵੀਆਂ ਸਕੂਲ ਸਟੇਟ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਜ਼ਿਲ੍ਹਾ ਕਪੂਰਥਲਾ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ | ਜ਼ਿਲ੍ਹਾ ਉਪ ਸਿੱਖਿਆ ਅਫ਼ਸਰ ਬਿਕਰਮਜੀਤ ਸਿੰਘ ਥਿੰਦ ਤੇ ਡੀ. ...
ਫਗਵਾੜਾ, 4 ਦਸੰਬਰ (ਤਰਨਜੀਤ ਸਿੰਘ ਕਿੰਨੜਾ)-ਸੀਨੀਅਰ ਅਕਾਲੀ ਆਗੂ ਤੇ ਸ਼ੋ੍ਰਮਣੀ ਅਕਾਲੀ ਦਲ ਜ਼ਿਲ੍ਹਾ ਕਪੂਰਥਲਾ ਦੇ ਸਰਪ੍ਰਸਤ ਗਿਆਨੀ ਭਗਤ ਸਿੰਘ ਭੁੰਗਰਨੀ ਨੇ ਪੈੱ੍ਰਸ ਦੇ ਨਾਂਅ ਜਾਰੀ ਇਕ ਬਿਆਨ ਵਿਚ ਕਿਹਾ ਕਿ ਚੰਡੀਗੜ੍ਹ ਪੰਜਾਬ ਦੀ ਧਰਤੀ 'ਤੇ ਵੱਸਿਆ ਹੈ | ਪਹਿਲਾਂ ...
ਸੁਲਤਾਨਪੁਰ ਲੋਧੀ, 4 ਦਸੰਬਰ (ਨਰੇਸ਼ ਹੈਪੀ, ਥਿੰਦ)-ਪੰਚਾਇਤ ਸੰਮਤੀ ਕਰਮਚਾਰੀ ਯੂਨੀਅਨ ਸੁਲਤਾਨਪੁਰ ਲੋਧੀ ਵਲੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਐੱਸ.ਡੀ.ਐੱਮ. ਚੰਦਰਾ ਜਯੋਤੀ ਸਿੰਘ ਰਾਹੀ ਮੁੱਖ ਮੰਤਰੀ ਪੰਜਾਬ, ਪੰਚਾਇਤ ਮੰਤਰੀ ਪੰਜਾਬ ਤੇ ਡਾਇਰੈਕਟਰ ਪੰਚਾਇਤ ਵਿਭਾਗ ...
ਫਗਵਾੜਾ, 4 ਦਸੰਬਰ (ਤਰਨਜੀਤ ਸਿੰਘ ਕਿੰਨੜਾ)-ਸੁਆਮੀ ਸੰਤ ਦਾਸ ਪਬਲਿਕ ਸਕੂਲ ਫਗਵਾੜਾ ਵਿਖੇ 23ਵਾਂ ਸਾਲਾਨਾ ਸਮਾਗਮ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਸੀ. ਏ. ਸੰਜੇ ਕੁਮਾਰ ਅਗਰਵਾਲ ਸ਼ਾਮਿਲ ਹੋਏ, ਜਿਸ ਅਧੀਨ ਵੱਖ-ਵੱਖ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੇ ...
ਫਗਵਾੜਾ, 4 ਦਸੰਬਰ (ਤਰਨਜੀਤ ਸਿੰਘ ਕਿੰਨੜਾ)-ਕਪੂਰਥਲਾ ਵਿਖੇ ਹੋਈਆਂ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਵਿਚ ਪਿੰਡ ਪਲਾਹੀ ਦੇ ਪ੍ਰਾਇਮਰੀ ਸਕੂਲ ਦੀ ਵਿਦਿਆਰਥਣ ਸਮੀਨਾ ਨੇ ਜਿਮਨਾਸਟਿਕ (ਕੁੜੀਆਂ) ਤੇ ਗੋਲਾ ਸੁੱਟਣਾ (ਕੁੜੀਆਂ) ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਦੋ ...
ਨਡਾਲਾ, 4 ਦਸੰਬਰ (ਮਨਜਿੰਦਰ ਸਿੰਘ ਮਾਨ)-ਫਰੈਂਡਜ਼ ਸਪੋਰਟਸ ਐਂਡ ਵੈੱਲਫੇਅਰ ਕਲੱਬ ਰਜਿ: ਨਡਾਲਾ ਵਲੋਂ ਪ੍ਰਵਾਸੀ ਭਾਰਤੀ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕਲੱਬ ਸਰਪ੍ਰਸਤ ਦਲਜੀਤ ਸਿੰਘ ਨਡਾਲਾ ਦੀ ਅਗਵਾਈ ਹੇਠ ਪਹਿਲਾ ਵਾਲੀਬਾਲ ਟੂਰਨਾਮੈਂਟ ਸਰਕਾਰੀ ਸਕੂਲ ...
ਬੇਗੋਵਾਲ, 4 ਦਸੰਬਰ (ਸੁਖਜਿੰਦਰ ਸਿੰਘ)-ਸਮਾਜ ਸੇਵੀ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਪਾਉਣ ਵਾਲੀ ਸੰਸਥਾ ਲਾਇਨ ਕਲੱਬ ਬੇਗੋਵਾਲ ਸੇਵਾ ਨੇ ਇਕ ਹੋਰ ਉਪਰਾਲਾ ਕਰਦਿਆਂ ਕਲੱਬ ਦੇ ਪ੍ਰਧਾਨ ਸਿਮਰਜੀਤ ਸਿੰਘ ਦੀ ਅਗਵਾਈ ਹੇਠ ਮੁਫ਼ਤ ਸ਼ੂਗਰ ਚੈੱਕਅਪ ਕੈਂਪ ਲਗਾਇਆ, ਜਿਸ ...
ਫਗਵਾੜਾ, 4 ਦਸੰਬਰ (ਅਸ਼ੋਕ ਕੁਮਾਰ ਵਾਲੀਆ)-ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਸੁਖਚੈਨਆਣਾ ਸਾਹਿਬ ਫਗਵਾੜਾ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪਿਛਲੇ ਤਿੰਨ ਰੋਜ਼ਾ ਤੋਂ ਅਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਸਜੇ ...
ਫਗਵਾੜਾ, 4 ਦਸੰਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਦੇ ਨਜਦੀਕੀ ਪਿੰਡ ਨਿਹਾਲਗੜ੍ਹ ਦੇ ਗੁਰੂ ਘਰ ਵਿਖੇ ਸੰਤ ਗੁਰਚਰਨ ਸਿੰਘ ਤਪ ਅਸਥਾਨ ਨਿਰਮਲ ਕੁਟੀਆ ਛੰਭਵਾਲੀ ਵਾਲੀ ਪਿੰਡ ਪੰਡਵਾ ਦੀ ਅਗਵਾਈ ਹੇਠ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਨੂੰ ਕਰਵਾਉਣ ਵਿਚ ...
ਜਲੰਧਰ, 4 ਦਸੰਬਰ (ਹਰਵਿੰਦਰ ਸਿੰਘ ਫੁੱਲ)-ਦੁਨੀਆ ਭਰ 'ਚ ਜਦੋਂ ਲੋਕ ਘੁੰਮਣ ਘੁਮਾਉਣ ਜਾਂ ਆਪਣੇ ਖ਼ਾਸ ਕੰਮਾਂ ਲਈ ਕਿਸੇ ਬੇਗਾਨੇ ਸ਼ਹਿਰ 'ਚ ਜਾਂਦੇ ਹਨ ਤਾਂ ਉੱਥੇ ਰਹਿਣ, ਸਹਿਣ ਅਤੇ ਖਾਣ ਕੋਈ ਹੋਰ ਸਹਾਰਾ ਨਾ ਮਿਲਦਾ ਦੇਖ ਹਰ ਇਕ ਇਨਸਾਨ ਨੂੰ ਗੁਰੂ ਨਾਨਕ ਦਾ ਦੁਆਰਾ ਹੀ ...
ਜਲੰਧਰ, 4 ਦਸੰਬਰ (ਰਣਜੀਤ ਸਿੰਘ ਸੋਢੀ)-ਡੀ. ਬੀ. ਏ. ਲਾਇਨਜ਼ ਜਲੰਧਰ ਦੇ ਵਾਈਸ ਕੈਪਟਨ ਵਿਨੈ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਰਲਟਨ ਪਾਰਕ ਵਿਖੇ ਕ੍ਰਿਕਟ ਮੁਕਾਬਲਾ 30 ਅਕਤੂਬਰ ਤੋਂ ਕਰਵਾਇਆ ਗਿਆ, ਜੋ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ, ਜਿਸ 'ਚ ਪੰਜਾਬ ...
ਜਲੰਧਰ, 4 ਦਸੰਬਰ (ਸ਼ੈਲੀ)- ਜਲੰਧਰ ਦੇ ਦਿਲਬਾਗ ਨਗਰ ਐਕਸਟੈਨਸ਼ਨ (ਗਰੋਵਰ ਕਲੋਨੀ) ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ 24ਵਾਂ ਸਾਲਾਨਾ ਜਾਗਰਣ ਮਾਂ ਲਕਸ਼ਮੀ ਨਵਯੁਵਕ ਸਭਾ ਅਤੇ ਗਰੋਵਰ ਕਲੋਨੀ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿਚ ਕਮਲਜੀਤ ...
ਚੰਡੀਗੜ੍ਹ, 4 ਦਸੰਬਰ (ਅਜੀਤ ਬਿਊਰੋ)- ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਲੰਧਰ ਸ਼ਹਿਰ ਵਿਖੇ ਜਲ ਸਪਲਾਈ, ਸੀਵਰੇਜ ਵਿਵਸਥਾ ਵਿਚ ਸੁਧਾਰ ਕਰਨ ਅਤੇ ਹੋਰ ਵਿਕਾਸ ਕਾਰਜਾਂ 'ਤੇ ਤਕਰੀਬਨ 7.29 ਕਰੋੜ ਰੁਪਏ ਖ਼ਰਚਣ ਦਾ ...
ਜਲੰਧਰ, 4 ਦਸੰਬਰ (ਹਰਵਿੰਦਰ ਸਿੰਘ ਫੁੱਲ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਜ਼ਿਲ੍ਹਾ ਹੈਡਕੁਆਰਟਰਾਂ 'ਤੇ ਲੱਗੇ ਮੋਰਚੇ, ਨੌਵੇਂ ਦਿਨ ਵਿਚ ਦਾਖਲ ਹੋ ਗਏ ਅਤੇ ਜਲੰਧਰ ਜ਼ਿਲ੍ਹੇ ਵਿਖੇ ਜਰਨੈਲ ਸਿੰਘ ਰਾਮੇ, ਨਿਰਮਲ ਸਿੰਘ ਢੰਡੋਵਾਲ, ਸਤਨਾਮ ਸਿੰਘ ਰਾਈਵਾਲ, ...
ਫਗਵਾੜਾ, 4 ਦਸੰਬਰ (ਹਰਜੋਤ ਸਿੰਘ ਚਾਨਾ)-ਸਿਹਤ ਵਿਭਾਗ ਵਲੋਂ ਦੰਦਾਂ ਦੀ ਸਿਹਤ ਸੰਭਾਲ ਸਬੰਧੀ ਸ਼ੁਰੂ ਕੀਤੇ ਗਏ ਪੰਦਰਵਾੜੇ ਦੀ ਸਮਾਪਤੀ ਮੌਕੇ ਸਿਵਲ ਹਸਪਤਾਲ ਵਿਖੇ ਲੋੜਵੰਦ ਬਜ਼ੁਰਗਾ ਨੂੰ ਮੁਫ਼ਤ ਡੈਂਚਰ ਸੈੱਟ ਵੰਡੇ ਗਏ | ਇਸ ਮੌਕੇ ਡੀ.ਡੀ.ਐੱਚ.ਓ. ਡਾ: ਕਪਿਲ ਡੋਗਰਾ ਤੇ ...
ਭੁਲੱਥ, 4 ਦਸੰਬਰ (ਮਨਜੀਤ ਸਿੰਘ ਰਤਨ)-ਕਲਗ਼ੀਧਰ ਟਰੱਸਟ ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਰਾਏਪੁਰਪੀਰ ਬਖ਼ਸ਼ ਵਾਲਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ | ਇਸ ਮੌਕੇ ਸਕੂਲ ਸਟਾਫ਼ ਤੇ ਬੱਚਿਆਂ ਵਲੋਂ ਸੁਖਮਨੀ ਸਾਹਿਬ ਜੀ ਦੇ ...
ਡਡਵਿੰਡੀ, 4 ਦਸੰਬਰ (ਦਿਲਬਾਗ ਸਿੰਘ ਝੰਡ)-ਗੁਰਦੁਆਰਾ ਬਾਉਲੀ ਸਾਹਿਬ ਸੋਢੀਆਂ ਡੱਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ...
ਡਡਵਿੰਡੀ, 4 ਦਸੰਬਰ (ਦਿਲਬਾਗ ਸਿੰਘ ਝੰਡ)-ਸਵਰਗੀ ਨੰਬਰਦਾਰ ਬੰਤਾ ਸਿੰਘ ਦੀ ਨਿੱਘੀ ਯਾਦ ਵਿਚ ਉਨ੍ਹਾਂ ਦੇ ਪੋਤਰੇ ਪਿ੍ੰਸੀਪਲ ਯਾਦਵਿੰਦਰ ਸਿੰਘ ਯੂ.ਐੱਸ.ਏ. ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡਡਵਿੰਡੀ ਦੇ ਜ਼ਰੂਰਤਮੰਦ ...
ਕਪੂਰਥਲਾ, 4 ਦਸੰਬਰ (ਵਿ. ਪ੍ਰ.)-ਪੰਜਾਬੀ ਮਾਂਹ ਨੂੰ ਸਮਰਪਿਤ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਦੇ ਪੰਜਾਬੀ ਵਿਭਾਗ ਵਲੋਂ ਮਾਤ ਭਾਸ਼ਾ ਨੂੰ ਪ੍ਰਫੁਲਿਤ ਕਰਨ ਸਬੰਧੀ ਭਾਸ਼ਣ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX