ਨੰਗਲ ਬਿਹਾਲਾਂ, 5 ਦਸੰਬਰ (ਵਿਨੋਦ ਮਹਾਜਨ)- ਅੱਜ ਡੀ. ਡੀ. ਪੀ. ਓ. ਹੁਸ਼ਿਆਰਪੁਰ ਨੀਰਜ ਕੁਮਾਰ ਅਤੇ ਸਬੰਧਿਤ ਅਮਲੇ ਵਲੋਂ ਪਿੰਡ ਨੰਗਲ ਬਿਹਾਲਾਂ ਦਾ ਸਰਕਾਰੀ ਦੌਰਾ ਕੀਤਾ | ਬੀਤੇ ਦਿਨੀਂ ਨੰਗਲ ਬਿਹਾਲਾਂ ਦੇ ਸਰਪੰਚ ਪ੍ਰਦੀਪ ਕੁਮਾਰ ਵਿਕੀ ਦੇ ਵਿਰੁੱਧ ਗਰਾਂਟਾਂ ਦੀ ਕਥਿਤ ਗੜਬੜੀ ਅਤੇ ਘਪਲੇਬਾਜ਼ੀ ਨੂੰ ਲੈ ਕੇ ਪਿੰਡ ਦੇ ਕੁੱਝ ਲੋਕਾਂ ਵਲੋਂ ਆਰ. ਟੀ. ਆਈ. ਦੇ ਅਧੀਨ ਜਾਣਕਾਰੀਆਂ ਲੈ ਕੇ ਬੀ. ਡੀ. ਪੀ. ਓ. ਹਾਜੀਪੁਰ, ਡੀ. ਡੀ. ਪੀ. ਓ. ਹੁਸ਼ਿਆਰਪੁਰ, ਪੰਚਾਇਤ ਮੰਤਰੀ ਪੰਜਾਬ ਧਾਲੀਵਾਲ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਸੀ | ਇਸ ਮਸਲੇ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਪੰਚਾਇਤ ਮੰਤਰੀ ਧਾਲੀਵਾਲ ਨੇ ਉੱਚ ਅਧਿਕਾਰੀਆਂ ਨੂੰ ਜਾਂਚ ਦੇ ਹੁਕਮ ਦਿੱਤੇ | ਪਿੰਡ ਦੀ ਪੰਚਾਇਤ ਤੇ ਸਰਪੰਚ ਸਮਰਥਕਾਂ ਨੂੰ ਇਸ ਸਬੰਧੀ ਜਾਣਕਾਰੀ ਮਿਲੀ ਤਾਂ ਉਹ ਪਿੰਡ ਦੇ ਵਿਸ਼ਵਕਰਮਾ ਮੰਦਰ ਵਿਚ ਵੱਡੀ ਗਿਣਤੀ ਵਿਚ ਇਕੱਤਰ ਹੋ ਗਏ | ਇਸ ਮੌਕੇ ਡੀ. ਡੀ. ਪੀ. ਓ. ਹੁਸ਼ਿਆਰਪੁਰ ਨੀਰਜ ਕੁਮਾਰ, ਅਵਤਾਰ ਸਿੰਘ ਐਕਸੀਅਨ, ਬੀ. ਡੀ. ਪੀ. ਓ. ਹਾਜੀਪੁਰ ਮਹੇਸ਼ ਕੁਮਾਰ, ਐਸ. ਕੇ. ਸਿੰਗਲਾ ਐਸ. ਡੀ. ਓ. ਪੰਚਾਇਤੀ ਰਾਜ ਹਾਜੀਪੁਰ, ਨੀਨਾ ਕੁਮਾਰੀ, ਜੀ. ਆਰ. ਐਸ. ਰਕੇਸ਼ ਕੁਮਾਰ, ਪਟਵਾਰੀ ਅਜੀਤ ਸਿੰਘ, ਜੇ. ਈ. ਜਤਿੰਦਰ ਕੁਮਾਰ, ਟੀ. ਏ. ਸੁਨੀਲ ਸ਼ਰਮਾ, ਪੰਚਾਇਤ ਸੈਕਟਰੀ ਯੋਗਾ ਸਿੰਘ ਤੇ ਵਿਸ਼ੇਸ਼ ਤੌਰ 'ਤੇ ਆਪਣੀ ਪੁਲਿਸ ਪਾਰਟੀ ਸਮੇਤ ਥਾਣਾ ਹਾਜੀਪੁਰ ਮੁਖੀ ਅਮਰਜੀਤ ਕੌਰ ਹਾਜ਼ਰ ਸਨ | ਸ਼ਿਕਾਇਤਕਰਤਾ ਧਿਰ ਤੇ ਸਰਪੰਚ ਸਮਰਥਕਾਂ ਦੀ ਹਾਜ਼ਰੀ ਵਿਚ ਸਬੰਧਿਤ ਅਧਿਕਾਰੀਆਂ ਨੇ ਦੋਵਾਂ ਪਾਰਟੀਆਂ ਨੂੰ ਹੁਸ਼ਿਆਰਪੁਰ ਹਾਜ਼ਰ ਹੋ ਕੇ ਆਪਣੀ ਗੱਲ ਰੱਖਣ ਲਈ ਕਿਹਾ | ਇਨ੍ਹਾਂ ਕਹਿ ਕੇ ਉਕਤ ਅਧਿਕਾਰੀ ਵਾਪਸ ਚਲੇ ਗਏ | ਇਸ ਸਭ ਨੂੰ ਦੇਖਦੇ ਹੋਏ ਸਰਪੰਚ ਸਮਰਥਕ ਜਿਨ੍ਹਾਂ ਵਿਚ ਔਰਤਾਂ ਬਹੁ-ਗਿਣਤੀ ਵਿਚ ਸ਼ਾਮਿਲ ਸਨ, ਨੇ ਸਰਪੰਚ ਦੇ ਹੱਕ ਵਿਚ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ | ਮੌਕੇ 'ਤੇ ਹਾਜ਼ਰ ਸਰਪੰਚ ਸਮਰਥਕਾਂ ਨੇ ਅਧਿਕਾਰੀਆਂ ਵਲੋਂ ਮੌਕੇ 'ਤੇ ਜਾਂਚ ਨਾ ਕੀਤੇ ਜਾਣ ਦੇ ਵਿਰੁੱਧ ਦਸੂਹਾ ਹਾਜੀਪੁਰ ਸੜਕ 'ਤੇ ਜਾਮ ਲਗਾ ਦਿੱਤਾ | ਲੋਕਾਂ ਦਾ ਕਹਿਣਾ ਸੀ ਕਿ ਸਰਪੰਚ ਵਿਰੁੱਧ ਸਾਰੀਆਂ ਸ਼ਿਕਾਇਤਾਂ ਝੂਠੀਆਂ ਹਨ | ਸਰਪੰਚ ਵਲੋਂ ਪਿੰਡ ਵਿਚ ਵੱਡੇ ਪੱਧਰ 'ਤੇ ਕਰਵਾਏ ਵਿਕਾਸ ਕਾਰਜ ਮੂੰਹੋਂ ਬੋਲਦੇ ਹਨ ਤੇ ਇਸ ਸਬੰਧੀ ਜਾਂਚ ਉਨ੍ਹਾਂ ਸਾਹਮਣੇ ਕੀਤੀ ਜਾਵੇ | ਸੜਕ ਜਾਮ ਦੀ ਖ਼ਬਰ ਸੁਣਦਿਆਂ ਹੀ ਡੀ. ਐਸ. ਪੀ. ਰਵਿੰਦਰ ਸਿੰਘ ਪੁਲਿਸ ਫੋਰਸ ਲੈ ਕੇ ਤੁਰੰਤ ਜਾਮ ਵਾਲੀ ਜਗ੍ਹਾ 'ਤੇ ਪੁੱਜੇ | ਉਨ੍ਹਾਂ ਨੇ ਲੋਕਾਂ ਦੀ ਗੱਲ ਸੁਣਦੇ ਹੋਏ ਤੁਰੰਤ ਡੀ. ਡੀ. ਪੀ. ਓ. ਹੁਸ਼ਿਆਰਪੁਰ ਤੇ ਬਾਕੀ ਅਧਿਕਾਰੀਆਂ ਨੂੰ ਵਾਪਸ ਬੁਲਾ ਕੇ ਦੁਬਾਰਾ ਵਿਸ਼ਵਕਰਮਾ ਮੰਦਰ ਪਹੰੁਚ ਕੇ ਸਰਪੰਚ ਸਮਰਥਕਾਂ ਦੀ ਗੱਲ ਸੁਣਨ ਲਈ ਕਿਹਾ ਅਤੇ ਜਾਮ ਖੁਲ੍ਹਵਾਇਆ | ਡੀ. ਡੀ. ਪੀ. ਓ. ਹੁਸ਼ਿਆਰਪੁਰ ਅਤੇ ਸਾਰੇ ਅਧਿਕਾਰੀ ਦੁਬਾਰਾ ਵਿਸ਼ਵਕਰਮਾ ਮੰਦਰ ਪੁੱਜੇ ਅਤੇ ਸਰਪੰਚ ਸਮਰਥਕਾਂ ਨੂੰ ਇਹ ਭਰੋਸਾ ਦੇ ਕੇ ਆਪਣੀ ਜਾਨ ਛਡਾਈ ਕਿ ਉਹ ਇਸ ਮਾਮਲੇ ਦੀ ਬਿਨ੍ਹਾਂ ਕਿਸੇ ਦਬਾਅ ਤੋਂ ਨਿਰਪੱਖ ਜਾਂਚ ਕਰਨਗੇ |
ਹੁਸ਼ਿਆਰਪੁਰ, 5 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਮੰਗਾਂ ਨੂੰ ਲੈ ਕੇ ਡੀ.ਸੀ. ਦਫ਼ਤਰ ਹੁਸ਼ਿਆਰਪੁਰ ਸਾਹਮਣੇ ਲਗਾਇਆ ਰੋਸ ਧਰਨਾ 10ਵੇਂ ਦਿਨ ਵੀ ਜਾਰੀ ਰਿਹਾ | ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ...
ਹੁਸ਼ਿਆਰਪੁਰ, 5 ਦਸੰਬਰ (ਬਲਜਿੰਦਰਪਾਲ ਸਿੰਘ)-ਭਾਜਪਾ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਮਹਿਲਾ ਮੋਰਚਾ ਮੀਨੂੰ ਸੇਠੀ ਨੂੰ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਦੀ ਅਗਵਾਈ 'ਚ ਸਨਮਾਨਿਤ ਕੀਤਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਭਾਜਪਾ ਨਿਪੁੰਨ ਸ਼ਰਮਾ, ਜ਼ਿਲ੍ਹਾ ਮਹਾਂ ...
ਦਸੂਹਾ, 5 ਦਸੰਬਰ (ਭੁੱਲਰ)- ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਦਸੂਹਾ ਵਿਖੇ ਪੈਨਸ਼ਨਰਜ਼ ਦਿਵਸ 10 ਦਸੰਬਰ ਨੂੰ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਤਹਿਸੀਲ ਪ੍ਰਧਾਨ ਬਲਬੀਰ ਸਿੰਘ ਭੁੱਲਰ ਨੇ ਦੱਸਿਆ ਕਿ ...
ਹਾਜੀਪੁਰ, 5 ਦਸੰਬਰ (ਜੋਗਿੰਦਰ ਸਿੰਘ, ਪੁਨੀਤ ਭਾਰਦਵਾਜ)- ਬੀਤੇ ਦਿਨੀਂ ਅੱਡਾ ਭੱਲੋਵਾਲ ਦੇ ਕੋਲ ਨਿੱਜੀ ਬੱਸ ਦੇ ਡਰਾਈਵਰ ਦੀ ਅਣਗਹਿਲੀ ਕਾਰਨ ਹਾਜੀਪੁਰ ਦੇ ਪੱਤਰਕਾਰ ਜਤਿੰਦਰ ਡਾਹਡਾ ਦੀ ਜਾਨ ਚਲੀ ਗਈ | ਪੁਲਿਸ ਨੂੰ ਕੀਤੀ ਸ਼ਿਕਾਇਤ ਵਿਚ ਮਿ੍ਤਕ ਪੱਤਰਕਾਰ ਜਤਿੰਦਰ ...
ਟਾਂਡਾ ਉੜਮੁੜ, 5 ਦਸੰਬਰ (ਕੁਲਬੀਰ ਸਿੰਘ ਗੁਰਾਇਆ)- ਟਾਂਡਾ ਪੁਲਿਸ ਨੇ ਇਕ ਔਰਤ ਨੂੰ ਨਸ਼ੀਲੇ ਪਦਾਰਥ ਤੇ ਇੱਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਥਾਣਾ ਮੁਖੀ ਮਲਕੀਅਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਹਸਪਤਾਲ ਚੌਂਕ ਤੇ ਬਸਤੀ ...
ਗੜ੍ਹਸ਼ੰਕਰ, 5 ਦਸੰਬਰ (ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਤੇ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਇਥੇ ਆਪਣੇ ਦਫ਼ਤਰ ਵਿਖੇ ਪਾਰਟੀ ਦੇ ਆਗੂਆਂ, ਵਰਕਰਾਂ ਤੇ ਹਲਕੇ ਦੇ ਲੋਕਾਂ ਨਾਲ ਮੀਟਿੰਗ ਕਰਕੇ ਉਨ੍ਹਾਂ ...
ਹੁਸ਼ਿਆਰਪੁਰ, 5 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਜਲੰਧਰ ਵਿਚ ਹੋਈ ਸੈਨਾ ਦੀ ਭਰਤੀ ਰੈਲੀ ਦੌਰਾਨ ਫਿਜ਼ੀਕਲ ਤੇ ਮੈਡੀਕਲ ਵਿਚ ਪਾਸ ਹੋਏ ਨੌਜਵਾਨਾਂ ਨੂੰ ਭਾਰਤੀ ਸੈਨਾ ਵਿਚ ਭਰਤੀ ਲਈ ਲਿਖਤੀ ਪ੍ਰੀਖਿਆ ਦੀ ...
ਚੱਬੇਵਾਲ, 5 ਦਸੰਬਰ (ਪਰਮਜੀਤ ਨੌਰੰਗਾਬਾਦੀ)- ਥਾਣਾ ਚੱਬੇਵਾਲ ਪੁਲਿਸ ਵੱਲੋਂ ਇੱਕ 27 ਸਾਲਾ ਲੜਕੇ 'ਤੇ ਔਰਤ ਨਾਲ ਜਬਰ ਜਨਾਹ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ¢ ਇਸ ਸਬੰਧੀ ਪੀੜਤਾ ਵਲੋਂ ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ ਬੀਤੇ ਦਿਨੀ ਪ੍ਰਭਜੋਤ ਸਿੰਘ ਪੁੱਤਰ ...
ਚੱਬੇਵਾਲ, 5 ਦਸੰਬਰ (ਪਰਮਜੀਤ ਨੌਰੰਗਾਬਾਦੀ)-ਥਾਣਾ ਚੱਬੇਵਾਲ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ ¢ ਇਸ ਸਬੰਧੀ ਮਿਲੀ ਜਾਣਕਾਰੀ ਮੁਤਾਬਿਕ ਮੁੱਖ ਅਫ਼ਸਰ ਗੁਰਪ੍ਰੀਤ ਸਿੰਘ ਦੀ ਅਗਵਾਈ 'ਚ ਪੁਲਿਸ ਵਲੋਂ ਚੈਕਿੰਗ ਦੌਰਾਨ ਪਿੰਡ ਬਾੜੀਆਂ ...
ਹੁਸ਼ਿਆਰਪੁਰ, 5 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜਨਰਲ ਕੈਟਾਗਰੀ ਫ਼ਰੰਟ ਪੰਜਾਬ ਦੇ ਵਫ਼ਦ ਵਲੋਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ | ਇਸ ਮੌਕੇ ਪ੍ਰਧਾਨ ਬਲਵੀਰ ਸਿੰਘ ਫੁਗਲਾਣਾ ਨੇ ਦੱਸਿਆ ਕਿ ...
ਹੁਸ਼ਿਆਰਪੁਰ, 5 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਬਤੌਰ ਜੂਨੀਅਰ ਅਸਿਸਟੈਂਟ ਵਜੋਂ ਸੇਵਾਵਾਂ ਨਿਭਾਅ ਰਹੇ ਮੈਡਮ ਇੰਦਰਜੀਤ ਕੌਰ ਅੰਤਰਰਾਸ਼ਟਰੀ ਮਾਸਟਰਜ਼ ਅਥਲੀਟ ਨੇ 43ਵੀਂ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ-2022 'ਚ ...
ਹਾਜੀਪੁਰ, 5 ਦਸੰਬਰ (ਜੋਗਿੰਦਰ ਸਿੰਘ)- ਥਾਣਾ ਹਾਜੀਪੁਰ ਦੇ ਅਧੀਨ ਆਉਂਦੇ ਪਿੰਡ ਸੰਧਵਾਲ ਦੇ ਰਿਟਾਇਰਡ ਗਿਰਦਾਵਰ ਦੀ ਸੜਕ ਹਾਦਸੇ 'ਚ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਜਤਿੰਦਰ ਕੁਮਾਰ ਪੁੱਤਰ ਰਾਮ ਮੂਰਤੀ ਵਾਸੀ ਸੰਧਾਵਲ ...
ਮਾਹਿਲਪੁਰ, 5 ਦਸੰਬਰ (ਰਜਿੰਦਰ ਸਿੰਘ)-ਦੋਆਬਾ ਪਬਲਿਕ ਸਕੂਲ ਦੋਹਲਰੋਂ ਵਿਖੇ ਪਿ੍ੰ. ਅਰੁਣ ਗੁਪਤਾ ਦੀ ਅਗਵਾਈ ਹੇਠ ਤਿੰਨ ਦਿਨਾਂ ਸੀ.ਬੀ.ਐਸ.ਸੀ. ਕਲਸਟਰ ਅਠਾਰਾਂ ਖੋ-ਖੋ ਟੂਰਨਾਮੈਂਟ ਅੰਡਰ 19 ਲੜਕੇ ਤੇ ਲੜਕੀਆਂ ਦੇ ਫਾਈਨਲ ਮੈਚਾਂ ਮੌਕੇ ਮੁੱਖ ਮਹਿਮਾਨ ਵਜੋਂ ਦਲਜੀਤ ...
ਬੁੱਲ੍ਹੋਵਾਲ, 5 ਦਸੰਬਰ (ਲੁਗਾਣਾ)-ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕਥਾ-ਕੀਰਤਨ ਸਮਾਗਮਾਂ ਦੀ ਲੜੀ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵਲੋਂ ਸੰਤ ਬਾਬਾ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ...
ਐਮਾਂ ਮਾਂਗਟ, 5 ਦਸੰਬਰ (ਗੁਰਜੀਤ ਸਿੰਘ ਭੰਮਰਾ)- ਮੁਕੇਰੀਆਂ ਹਲਕੇ ਦੇ ਪਿੰਡ ਧਨੋਆ ਤੋਂ ਲਗਾਤਾਰ ਪਿਛਲੇ ਇੱਕ ਹਫ਼ਤੇ ਤੋਂ ਕਿਸਾਨਾਂ ਦੇ ਖੇਤਾਂ ਵਿਚੋਂ ਪਾਣੀ ਦੀਆਂ ਮੋਟਰਾਂ, ਇੰਜਣ ਤੇ ਹੋਰ ਸਮਾਨ ਚੋਰੀ ਹੋਣ ਕਾਰਨ ਪਿੰਡ ਧਨੋਆ ਹੀ ਨਹੀਂ ਬਲਕਿ ਇਲਾਕੇ ਦੇ ਲੋਕਾਂ ਅੰਦਰ ...
ਹੁਸ਼ਿਆਰਪੁਰ, 5 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪ੍ਰਦੇਸ਼ਿਕ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਸੰਸਥਾ ਵਲੋਂ ਪੇਂਡੂ ਵਿਕਾਸ ਤੇ ਪੰਚਾਇਤਾਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਨਿਰਦੇਸ਼ਾਂ 'ਤੇ ਬਲਾਕ ਹੁਸ਼ਿਆਰਪੁਰ-1 'ਚ ਪੰਚਾਇਤਾਂ ਦੇ ਕਲੱਸਟਰ ...
ਹੁਸ਼ਿਆਰਪੁਰ, 5 ਦਸੰਬਰ (ਬਲਜਿੰਦਰਪਾਲ ਸਿੰਘ)-ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੇਮਾ ਸ਼ਰਮਾ, ਸਕੱਤਰ ਸ਼੍ਰੀਗੋਪਾਲ ਸ਼ਰਮਾ ਅਤੇ ਕਾਰਜਕਾਰੀ ਪਿ੍ੰ: ਪ੍ਰਸ਼ਾਂਤ ਸੇਠੀ ਦੀ ਅਗਵਾਈ ਵਿਚ ਕਾਲਜ ਦੇ ਸਮਾਈਲੀ ਗਰੁੱਪ ਦੇ ਵਿਦਿਆਰਥੀਆਂ ...
ਮੁਕੇਰੀਆਂ, 5 ਦਸੰਬਰ (ਰਾਮਗੜ੍ਹੀਆ)-ਵੁੱਡਬਰੀ ਵਰਲਡ ਸਕੂਲ ਵਿਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵੱਧ ਤੋਂ ਵੱਧ ਯਤਨ ਕਰਦੇ ਹੋਏ ਉਨ੍ਹਾਂ ਨੂੰ ਅੰਤਰਰਾਸ਼ਟਰੀ, ਰਾਸ਼ਟਰੀ ਤੇ ਰਾਜ ਪੱਧਰ 'ਤੇ ਵੱਖ-ਵੱਖ ਗਤੀਵਿਧੀਆਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ | ਅੱਜ ਸਕੂਲ ...
ਮੁਕੇਰੀਆਂ, 5 ਦਸੰਬਰ (ਰਾਮਗੜ੍ਹੀਆ)-ਇੰਸਟੀਚਿਊਟ ਆਫ਼ ਟੈਕਨੀਕਲ ਟੀਚਰ ਟਰੇਨਿੰਗ ਚੰਡੀਗੜ੍ਹ ਵਲੋਂ ਮਿਲਟਸ ਦੀ ਮਹੱਤਤਾ ਸਬੰਧੀ ਆਨਲਾਈਨ ਪ੍ਰਸ਼ਨੋਤਰੀ ਮੁਕਾਬਲੇ ਵਿਚ ਦਸਮੇਸ਼ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਕਾਲਜ ਪਿ੍ੰਸੀਪਲ ਡਾਕਟਰ ਕਰਮਜੀਤ ਕੌਰ ਬਰਾੜ ਦੀ ...
ਬੁੱਲ੍ਹੋਵਾਲ, 5 ਦਸੰਬਰ (ਲੁਗਾਣਾ)-ਸਰਕਾਰੀ ਹਾਈ ਸਕੂਲ ਨੰਦਾਚੌਰ ਵਿਚ ਇਕ ਮਹੀਨੇ ਦੌਰਾਨ ਚੌਥੀ ਵਾਰੀ ਚੋਰੀ ਹੋਈ ਹੈ | ਇਸ ਸਬੰਧੀ ਪੁਲਿਸ ਥਾਣਾ ਵਿਖੇ ਲਿਖਾਈ ਰਿਪੋਰਟ ਅਨੁਸਾਰ ਸਕੂਲ ਮੁਖੀ ਰਾਜ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਸਕੂਲ ਵਿਚ ...
ਹੁਸ਼ਿਆਰਪੁਰ, 5 ਦਸੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਸਥਾਨਾਂ ਤੋਂ ਨਸ਼ੀਲੇ ਪਦਾਰਥ ਅਤੇ ਡਰੱਗ ਮਨੀ ਬਰਾਮਦ ਕਰਕੇ 8 ਤਸਕਰਾਂ ਨੂੰ ਗਿ੍ਫ਼ਤਾਰ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਮਾਡਲ ਟਾਊਨ ਪੁਲਿਸ ਨੇ ਇਲਾਕੇ 'ਚ ਕੀਤੀ ਨਾਕਾਬੰਦੀ ...
ਹੁਸ਼ਿਆਰਪੁਰ, 5 ਦਸੰਬਰ (ਬਲਜਿੰਦਰਪਾਲ ਸਿੰਘ)-ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਅਦੁੱਤੀ ਗੁਰਮਤਿ ਸਮਾਗਮ ਗੁਰਦੁਆਰਾ ਸਿੰਘ ਸਭਾ ਛਾਉਣੀ ਨਿਹੰਗ ਸਿੰਘਾਂ ਬਜਵਾੜਾ ਕਲਾਂ (ਹੁਸ਼ਿਆਰਪੁਰ) ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ...
ਹੁਸ਼ਿਆਰਪੁਰ, 5 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਰਿਆਤ ਬਾਹਰਾ ਇੰਜੀਨੀਅਰਿੰਗ ਕਾਲਜ ਹੁਸ਼ਿਆਰਪੁਰ ਵਿਖੇ ਵਿਸ਼ਵ ਏਡਜ਼ ਦਿਵਸ ਸਬੰਧੀ ਰੈੱਡ ਰਿਬਨ ਕਲੱਬ ਦੇ ਸਹਿਯੋਗ ਨਾਲ ਜਾਗਰੂਕਤਾ ਸੈਮੀਨਾਰ ਕਰਵਾਇਆ | ਸੈਮੀਨਾਰ ਦੌਰਾਨ ਗੋਲਡ ਮੈਡਲਿਸਟ ਡਾ: ...
ਗੜ੍ਹਸ਼ੰਕਰ, 5 ਦਸੰਬਰ (ਧਾਲੀਵਾਲ)-ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਗੜ੍ਹਸ਼ੰਕਰ ਵਲੋਂ 20ਵਾਂ ਰਾਜ ਪੱਧਰੀ ਉਲੰਪੀਅਨ ਜਰਨੈਲ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਕਰਵਾਉਣ ਦੀ ਤਿਆਰੀ ਸਬੰਧੀ ਸੇਵਾ-ਮੁਕਤ ਪਿ੍ੰਸੀਪਲ ਰਾਜਵਿੰਦਰ ...
ਚੱਬੇਵਾਲ, 5 ਦਸੰਬਰ (ਪਰਮਜੀਤ ਨੌਰੰਗਾਬਾਦੀ)- ਦਿੱਲੀ ਇੰਟਰਨੈਸ਼ਨਲ ਸਕੂਲ ਚੱਬੇਵਾਲ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ¢ ਜਿਸ 'ਚ ਸਕੂਲ ਦੇ ਸਮੂਹ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਵਲੋਂ ਭਾਗ ਲਿਆ ਗਿਆ¢ ਸਮਾਗਮ ਦੇ ਮੁੱਖ ਮਹਿਮਾਨ ਜ਼ਿਲ੍ਹਾ ਪੁਲਿਸ ਮੁਖੀ ...
ਕੋਟਫ਼ਤੂਹੀ, 5 ਦਸੰਬਰ (ਅਟਵਾਲ)-ਕਿਸ਼ੋਰ ਕੁਮਾਰ ਫੈਨ ਕਲੱਬ ਤੇ ਸਵ: ਭਜਨਾ ਰਾਮ ਪਿੰਡ ਸੂੰਨੀ ਨੂੰ ਸਮਰਪਿਤ ਉਨ੍ਹਾਂ ਦੇ ਪਰਿਵਾਰ ਵਲੋਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਅਵਤਾਰ ਸਿੰਘ ਦੀ ...
ਮਾਹਿਲਪੁਰ, 5 ਦਸੰਬਰ (ਰਜਿੰਦਰ ਸਿੰਘ)- ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਲੱਧੇਵਾਲ ਮਾਹਿਲਪੁਰ ਵਿਖੇ ਕੁਦਰਤ ਦੇ ਕਵੀ ਭਾਈ ਵੀਰ ਸਿੰਘ ਦਾ 150 ਵਾਂ ਜਨਮ ਦਿਵਸ ਮਨਾਇਆ | ਸਕੂਲ ਦੇ ਪਿ੍ੰ. ਰਾਜਵਿੰਦਰ ਕੌਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਦੇ ...
ਹੁਸ਼ਿਆਰਪੁਰ, 5 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਭਵਿੱਖ 'ਚ ਹੋਣ ਵਾਲੀਆਂ ਮਾਂਵਾਂ ਦੀਆਂ ਮੌਤਾਂ ਨੂੰ ਰੋਕਣ ਤੇ ਦੇਖਭਾਲ ਦੀ ਗੁਣਵੱਤਾ 'ਚ ਸੁਧਾਰ ਕਰਨ ਲਈ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਸਬੰਧੀ ਸਿਵਲ ਸਰਜਨ ਹੁਸ਼ਿਆਰਪੁਰ ਡਾ. ਪ੍ਰੀਤ ਮੋਹਿੰਦਰ ...
ਭੰਗਾਲਾ, 5 ਦਸੰਬਰ (ਬਲਵਿੰਦਰਜੀਤ ਸਿੰਘ ਸੈਣੀ)- ਗੁਰਦੁਆਰਾ ਸਰਬ ਧਰਮ ਪ੍ਰਕਾਸ਼ ਮੰਝਪੁਰ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਸਮਾਗਮ ਨੂੰ ਮੁੱਖ ਰੱਖ ਕੇ ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਦੂਸਰੀ ਲੜੀ ਦੇ ਭੋਗ ਪਾਏ ...
ਹੁਸ਼ਿਆਰਪੁਰ, 5 ਦਸੰਬਰ (ਬਲਜਿੰਦਰਪਾਲ ਸਿੰਘ)-ਵੁੱਡਲੈਂਡ ਪ੍ਰੀ ਸਕੂਲ ਹੁਸ਼ਿਆਰਪੁਰ ਵਿਖੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਲਈ 'ਸੇਵੀ ਡੇਕਸਟੇਰਿਟੀ' ਸਮਾਗਮ ਕਰਵਾਇਆ | ਇਸ ਮੌਕੇ ਵਿਦਿਆਰਥੀਆਂ ਦੇ ਮਾਪਿਆਂ ਨੇ ਹਿੱਸਾ ਲਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ...
ਹੁਸ਼ਿਆਰਪੁਰ, 5 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੈਨਸ਼ਨਰਜ਼ ਐਸੋਸੀਏਸ਼ਨ ਪੀ.ਐਸ.ਪੀ.ਸੀ.ਐਲ. ਸਰਕਲ ਹੁਸ਼ਿਆਰਪੁਰ ਦੀ ਮੀਟਿੰਗ ਸਬ-ਅਰਬਨ ਮੰਡਲ ਹੁਸ਼ਿਆਰਪੁਰ ਵਿਖੇ ਹੋਈ | ਇਸ ਮੌਕੇ ਆਗੂਆਂ ਨੇ ਦੱਸਿਆ ਕਿ ਪਾਵਰਕਾਮ ਦੀ ਮੈਨੇਜਮੈਂਟ ਵਲੋਂ ਪੈਨਸ਼ਨਰਾਂ ...
ਹੁਸ਼ਿਆਰਪੁਰ, 5 ਦਸੰਬਰ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਸ਼ਾਨਦਾਰ ਪਲੇਸਮੈਂਟ ਲਈ ਜਾਣਿਆ ਜਾਂਦਾ ਹੈ | ਇਸੇ ਪਰੰਪਰਾ ਨੂੰ ਅੱਗੇ ਤੋਰਦੇ ਹੋਏ ਸੰਸਥਾ ਦੀ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਹੁਸ਼ਿਆਰਪੁਰ ਬ੍ਰਾਂਚ ਦੀ ਵਿਦਿਆਰਥਣ ...
ਹੁਸ਼ਿਆਰਪੁਰ, 5 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਮਨਰੇਗਾ ਸਕੀਮ ਅਧੀਨ ਬਣੀਆਂ ਕੈਟਲ ਸ਼ੈੱਡਾਂ 'ਚ ਫੈਲੇ ਭਿ੍ਸ਼ਟਾਚਾਰ ਤੇ ਜਨਰਲ ਕੈਟਾਗਰੀ ਦੇ ਲੋਕਾਂ ਦੇ ਜਾਬ ਕਾਰਡਾਂ 'ਤੇ ਪੰਚਾਇਤੀ ਰਾਜ ਵਿਭਾਗ ਦੇ ਸਬੰਧਿਤ ਅਧਿਕਾਰੀਆਂ ਵਲੋਂ ਪੈਸੇ ਦੇ ਲਾਲਚ 'ਚ ਆ ਕੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX