ਤਾਜਾ ਖ਼ਬਰਾਂ


ਕੋਚੀ ਹਵਾਈ ਅੱਡੇ 'ਤੇ 52.5 ਲੱਖ ਰੁਪਏ ਦਾ ਸੋਨਾ ਕੀਤਾ ਜ਼ਬਤ
. . .  29 minutes ago
ਕੋਚੀ, 26 ਮਾਰਚ - ਏਅਰ ਇੰਟੈਲੀਜੈਂਸ ਯੂਨਿਟ (ਏ.ਆਈ.ਯੂ.) ਨੇ ਐਤਵਾਰ ਨੂੰ ਕੋਚੀ ਹਵਾਈ ਅੱਡੇ 'ਤੇ 52.5 ਲੱਖ ਰੁਪਏ ਮੁੱਲ ਦਾ 1139 ਗ੍ਰਾਮ ਜ਼ਬਤ ਕੀਤਾ ਸੋਨਾ ।
ਸਰਹਿੰਦ ਨਹਿਰ ’ਚ ਪਿਆ ਪਾੜ, ਪਾਣੀ ਰਾਜਸਥਾਨ ਨਹਿਰ ’ਚ ਰਲਿਆ
. . .  51 minutes ago
ਫ਼ਰੀਦਕੋਟ, 26 ਮਾਰਚ (ਜਸਵੰਤ ਸਿੰਘ ਪੁਰਬਾ)-ਸ਼ਾਮ ਤਕਰੀਬਨ 6 ਵਜੇ ਚਹਿਲ ਪੁਲ ਤੋਂ ਕੁਝ ਹੀ ਦੂਰੀ ’ਤੇ ਸਰਹਿੰਦ ਤੇ ਰਾਜਸਥਾਨ ਨਹਿਰਾਂ ਦੇ ਵਿਚਕਾਰ ਸਰਹਿੰਦ ਨਹਿਰ ਵਿਚ ਪਾੜ ਪੈਣ ਨਾਲ ਪਾਣੀ ਦਾ ਵਹਾਅ ਰਾਜਸਥਾਨ ਨਹਿਰ ਵੱਲ ...
ਨਿਖਤ ਜ਼ਰੀਨ ਬਣੀ ਵਿਸ਼ਵ ਚੈਂਪੀਅਨ, ਦੋ ਵਾਰ ਦੀ ਏਸ਼ੀਅਨ ਚੈਂਪੀਅਨ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ
. . .  about 1 hour ago
ਨਵੀਂ ਦਿੱਲੀ, 26 ਮਾਰਚ - ਭਾਰਤ ਦੀ ਨਿਖਤ ਜ਼ਰੀਨ ਨੇ ਆਈ.ਬੀ.ਏ .ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 2023 'ਚ 50 ਕਿਲੋਗ੍ਰਾਮ ਲਾਈਟ ਫਲਾਈਵੇਟ ਵਰਗ ਦੇ ਫਾਈਨਲ 'ਚ ਵੀਅਤਨਾਮ ਦੀ ਦੋ ਵਾਰ ਦੀ ਏਸ਼ਿਆਈ ...
ਅਕਾਲੀ ਆਗੂ ਹਰਜੀਤ ਸਿੰਘ ਨੀਲਾ ਮਾਨ ਸ਼੍ਰੋਮਣੀ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਖ਼ਾਰਜ
. . .  about 2 hours ago
ਸ੍ਰੀ ਮੁਕਤਸਰ ਸਾਹਿਬ ,26 ਮਾਰਚ (ਰਣਜੀਤ ਸਿੰਘ ਢਿੱਲੋਂ)-ਅਕਾਲੀ ਆਗੂ ਹਰਜੀਤ ਸਿੰਘ ਨੀਲਾ ਮਾਨ ਪੁੱਤਰ ਸਵ: ਸੁਰਜੀਤ ਸਿੰਘ ਮਾਨ ਚੱਕ ਗਿਲਜੇਵਾਲਾ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਗਿੱਦੜਬਾਹਾ ਨੂੰ ਸ਼੍ਰੋਮਣੀ ਅਕਾਲੀ ...
ਨੌਜਵਾਨ ਦੀ ਦਰਦਨਾਕ ਹਾਦਸੇ ’ਚ ਮੌਤ
. . .  about 2 hours ago
ਸੰਧਵਾਂ ,26 ਮਾਰਚ ( ਪ੍ਰੇਮੀ ਸੰਧਵਾਂ )- ਨਵਾਂਸ਼ਹਿਰ ਦੇ ਪਿੰਡ ਚੇਤਾ ਤੇ ਕੰਗਰੌੜ ਵਿਚਕਾਰ ਇਕ ਮੋਟਰਸਾਈਕਲ ਸਵਾਰ ਦੀ ਬੀਤੀ ਰਾਤ ਦਰਖਤ ਨਾਲ ਅਚਾਨਕ ਟਕਰਾਉਣ ਕਾਰਨ ਮੌਤ ਹੋ ਗਈ ...
ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਖਤਮ ਕਰਨ ਤੋਂ ਭੜਕੇ ਕਾਂਗਰਸੀਆਂ ਵਲੋਂ 'ਸੱਤਿਆਗ੍ਰਹਿ'
. . .  about 3 hours ago
ਬਠਿੰਡਾ, 26 ਮਾਰਚ (ਅੰਮਿ੍ਤਪਾਲ ਸਿੰਘ ਵਲਾਣ) - ਅੱਜ ਕਾਂਗਰਸ ਪਾਰਟੀ ਵਲੋਂ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦੇ ਰੋਸ ਵਜੋਂ ਸਥਾਨਕ ਮਿੰਨੀ ਸਕੱਤਰੇਤ ਕੋਲ ਅੰਬੇਡਕਰ ਪਾਰਕ ਵਿਚ ਜ਼ਿਲ੍ਹਾ ...
ਅੰਮ੍ਰਿਤਪਾਲ ਸਿੰਘ ਦਾ ਸਾਥੀ ਈਸ਼ਵਰ ਸਿੰਘ 29 ਮਾਰਚ ਤੱਕ ਪੁਲਿਸ ਰਿਮਾਂਡ 'ਤੇ
. . .  about 5 hours ago
ਅਜਨਾਲਾ, 26 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਇਕ ਸਾਥੀ ਨੂੰ ਲੁਧਿਆਣਾ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਅਜਨਾਲਾ ਦੀ ਅਦਾਲਤ ਵਿਚ ਪੇਸ਼...
"ਮੁਸਲਮਾਨਾਂ ਨੂੰ ਦਿੱਤਾ ਗਿਆ ਰਾਖਵਾਂਕਰਨ ਸੰਵਿਧਾਨ ਅਨੁਸਾਰ ਨਹੀਂ"-ਅਮਿਤ ਸ਼ਾਹ
. . .  about 5 hours ago
ਬਿਦਰ (ਕਰਨਾਟਕ) , 26 ਮਾਰਚ -ਕਰਨਾਟਕ ਵਿਚ ਮੁਸਲਮਾਨਾਂ ਲਈ ਚਾਰ ਫ਼ੀਸਦੀ ਓ.ਬੀ.ਸੀ. ਰਾਖਵੇਂਕਰਨ ਨੂੰ ਹਟਾਉਣ ਤੋਂ ਬਾਅਦ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ 'ਤੇ ਵਰ੍ਹਦਿਆਂ ਕਿਹਾ ਕਿ ਸੰਵਿਧਾਨ ਵਿਚ ਅਜਿਹਾ ਕੋਈ ਪ੍ਰਬੰਧ ਨਹੀਂ ਹੈ ਕਿ ਧਰਮ ਦੇ ਆਧਾਰ 'ਤੇ ਰਾਖਵਾਂਕਰਨ...
ਭੋਜਪੁਰੀ ਅਦਾਕਾਰਾ ਆਕਾਂਕਸ਼ਾ ਦੂਬੇ ਵਲੋਂ ਖੁਦਕੁਸ਼ੀ
. . .  about 5 hours ago
ਵਾਰਾਣਸੀ, 26 ਮਾਰਚ-ਭੋਜਪੁਰੀ ਅਦਾਕਾਰਾ ਆਕਾਂਕਸ਼ਾ ਦੂਬੇ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੇ ਇਕ ਹੋਟਲ ਵਿਚ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ...
ਅੰਮ੍ਰਿਤਪਾਲ ਸਿੰਘ ਦੇ ਇਕ ਸਾਥੀ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼
. . .  about 5 hours ago
ਅਜਨਾਲਾ, 26 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਇਕ ਸਾਥੀ ਨੂੰ ਲੁਧਿਆਣਾ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਅਜਨਾਲਾ ਦੀ ਅਦਾਲਤ...
ਮੇਰੇ ਪਰਿਵਾਰ ਦਾ ਕਈ ਵਾਰ ਕੀਤਾ ਗਿਆ ਅਪਮਾਨ, ਪਰ ਅਸੀਂ ਚੁੱਪ ਰਹੇ-ਪ੍ਰਿਅੰਕਾ ਗਾਂਧੀ
. . .  about 6 hours ago
ਨਵੀਂ ਦਿੱਲੀ, 26 ਮਾਰਚ-ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਤੁਸੀਂ (ਭਾਜਪਾ) 'ਪਰਿਵਾਰਵਾਦ' ਦੀ ਗੱਲ ਕਰਦੇ ਹੋ, ਮੈਂ ਪੁੱਛਣਾ ਚਾਹੁੰਦਾ ਹਾਂ ਕਿ ਭਗਵਾਨ ਰਾਮ ਕੌਣ ਸਨ? ਕੀ ਉਹ 'ਪਰਿਵਾਰਵਾਦੀ' ਸਨ, ਜਾਂ ਪਾਂਡਵ 'ਪਰਿਵਾਰਵਾਦੀ' ਸਨ...
ਫ਼ਿਲਮ 'ਫ਼ਤਿਹ' ਦੀ ਸ਼ੂਟਿੰਗ ਲਈ ਸੋਨੂੰ ਸੂਦ ਤੇ ਜੈਕਲੀਨ ਫਰਨਾਂਡਿਜ਼ ਅੰਮ੍ਰਿਤਸਰ 'ਚ
. . .  about 6 hours ago
ਅੰਮ੍ਰਿਤਸਰ 26 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਫ਼ਿਲਮ 'ਫ਼ਤਿਹ' ਦੀ ਸ਼ੂਟਿੰਗ ਲਈ ਅਦਾਕਾਰ ਸੋਨੂੰ ਸੂਦ ਤੇ ਅਦਾਕਾਰਾ ਜੈਕਲੀਨ ਫਰਨਾਂਡਿਜ਼ ਅੰਮ੍ਰਿਤਸਰ ਪਹੁੰਚੇ ਹਨ। ਸਭ ਤੋਂ ਪਹਿਲਾਂ ਉਹ...
ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ 'ਆਪ' 'ਚ ਸ਼ਾਮਿਲ
. . .  about 6 hours ago
ਜਲੰਧਰ, 26 ਮਾਰਚ-ਜਲੰਧਰ ਕੈਂਟ ਤੋਂ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ 'ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਇਸ ਤੋਂ ਪਹਿਲਾਂ ਉਹ ਅਕਾਲੀ ਦਲ ਅਤੇ ਕਾਂਗਰਸ 'ਚ ਰਹਿ...
ਕਾਂਗਰਸ ਪਾਰਟੀ ਵਲੋਂ ਕਾਂਗਰਸ ਭਵਨ ਪਠਾਨਕੋਟ ਵਿਖੇ ਸੱਤਿਆਗ੍ਰਹਿ ਸੁਰੂ
. . .  about 7 hours ago
ਪਠਾਨਕੋਟ 26 ਮਾਰਚ (ਸੰਧੂ)-ਰਾਹੁਲ ਗਾਂਧੀ ਨੂੰ ਲੋਕ ਸਭਾ 'ਚ ਅਯੋਗ ਠਹਿਰਾਏ ਜਾਣ ਦੇ ਵਿਰੋਧ 'ਚ ਕਾਂਗਰਸ ਭਵਨ ਪਠਾਨਕੋਟ ਵਿਖੇ ਵੀ ਕਾਂਗਰਸ ਵਲੋਂ ਸੱਤਿਆਗ੍ਰਹਿ ਚਾਲੂ ਕੀਤਾ ਗਿਆ। ਰੋਸ ਧਰਨੇ ਨੂੰ ਜੋਗਿੰਦਰ ਪਾਲ ਸਾਬਕਾ...
ਸ੍ਰੀ ਮੁਕਤਸਰ ਸਾਹਿਬ:ਮੋਦੀ ਸਰਕਾਰ ਵਿਰੁੱਧ ਕਾਂਗਰਸ ਦਾ ਸੱਤਿਆਗ੍ਰਹਿ
. . .  about 7 hours ago
ਸ੍ਰੀ ਮੁਕਤਸਰ ਸਾਹਿਬ, 26 ਮਾਰਚ (ਰਣਜੀਤ ਸਿੰਘ ਢਿੱਲੋਂ)-ਰਾਹੁਲ ਗਾਂਧੀ ਨੂੰ ਲੋਕ ਸਭਾ 'ਚ ਅਯੋਗ ਠਹਿਰਾਏ ਜਾਣ ਦੇ ਵਿਰੋਧ 'ਚ ਮੋਦੀ ਸਰਕਾਰ ਖ਼ਿਲਾਫ਼ ਦੇਸ਼ ਭਰ ਵਿਚ ਕਾਂਗਰਸ ਦੇ ਸੱਤਿਆਗ੍ਰਹਿ ਤਹਿਤ ਸ੍ਰੀ ਮੁਕਤਸਰ ਸਾਹਿਬ ਦੇ ਡੀ.ਸੀ. ਦਫ਼ਤਰ ਨੇੜੇ ਵੀ ਜ਼ਿਲ੍ਹਾ ਪ੍ਰਧਾਨ ਸੁਭਦੀਪ ਸਿੰਘ ਬਿੱਟੂ ਦੀ ਅਗਵਾਈ...
ਪੂਰੇ ਦੇਸ਼ ਵਿਚ ਕੀਤੇ ਜਾਣਗੇ ਅਜਿਹੇ ਸੱਤਿਆਗ੍ਰਹਿ-ਖੜਗੇ
. . .  about 8 hours ago
ਨਵੀਂ ਦਿੱਲੀ, 26 ਮਾਰਚ-ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਕਿਹਾ ਕਿ ਇਹ ਸੱਤਿਆਗ੍ਰਹਿ ਸਿਰਫ਼ ਅੱਜ ਲਈ ਹੈ, ਪਰ ਅਜਿਹੇ ਸੱਤਿਆਗ੍ਰਹਿ ਪੂਰੇ ਦੇਸ਼ ਵਿਚ ਕੀਤੇ ਜਾਣਗੇ। ਰਾਹੁਲ ਗਾਂਧੀ ਆਮ ਲੋਕਾਂ...
ਉਭਰਦੀ ਭਾਰਤੀ ਸ਼ਕਤੀ ਵਿਚ ਮਹਿਲਾ ਸ਼ਕਤੀ ਨਿਭਾ ਰਹੀ ਹੈ ਮਹੱਤਵਪੂਰਨ ਭੂਮਿਕਾ-ਪ੍ਰਧਾਨ ਮੰਤਰੀ
. . .  about 8 hours ago
ਨਵੀਂ ਦਿੱਲੀ, 26 ਮਾਰਚ-'ਮਨ ਕੀ ਬਾਤ' 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਭਰਦੀ ਭਾਰਤੀ ਸ਼ਕਤੀ ਵਿਚ ਮਹਿਲਾ ਸ਼ਕਤੀ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਨਾਗਾਲੈਂਡ ਵਿਚ, 75 ਸਾਲਾਂ ਵਿਚ ਪਹਿਲੀ...
ਪ੍ਰਧਾਨ ਮੰਤਰੀ ਨੇ 'ਮਨ ਕੀ ਬਾਤ' ਦੇ 100ਵੇਂ ਸੰਸਕਰਨ ਲਈ ਮੰਗੇ ਲੋਕਾਂ ਦੇ ਸੁਝਾਅ
. . .  about 8 hours ago
ਨਵੀਂ ਦਿੱਲੀ, 26 ਮਾਰਚ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਨ ਕੀ ਬਾਤ' ਦੇ 100ਵੇਂ ਸੰਸਕਰਨ ਲਈ ਲੋਕਾਂ ਦੇ ਸੁਝਾਅ ਮੰਗੇ ਹਨ। 'ਮਨ ਕੀ ਬਾਤ' ਦੇ 99ਵੇਂ ਸੰਸਕਰਨ 'ਚ ਉਨ੍ਹਾਂ ਕਿਹਾ ਕਿ ਸਾਰਿਆਂ...
ਬਿਹਾਰ ਦੀ ਅਦਾਲਤ ਵਲੋਂ 9 ਸਾਲ ਪੁਰਾਣੇ ਰੇਲ ਰੋਕੂ ਮਾਮਲੇ 'ਚ ਭਾਜਪਾ ਨੇਤਾ ਗਿਰੀਰਾਜ ਸਿੰਘ ਸਮੇਤ 22 ਹੋਰ ਬਰੀ
. . .  about 9 hours ago
ਪਟਨਾ, 26 ਮਾਰਚ-ਬਿਹਾਰ ਦੀ ਅਦਾਲਤ ਨੇ 9 ਸਾਲ ਪੁਰਾਣੇ ਰੇਲ ਰੋਕੂ ਮਾਮਲੇ 'ਚ ਭਾਜਪਾ ਨੇਤਾ ਗਿਰੀਰਾਜ ਸਿੰਘ ਸਮੇਤ 22 ਹੋਰਾਂ ਨੂੰ ਬਰੀ ਕਰ ਦਿੱਤਾ...
'ਮਨ ਕੀ ਬਾਤ' ਦੇ 100ਵੇਂ ਸੰਸਕਰਨ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ-ਪ੍ਰਧਾਨ ਮੰਤਰੀ
. . .  about 9 hours ago
ਪ੍ਰਧਾਨ ਮੰਤਰੀ ਮੋਦੀ ਕਰ ਰਹੇ ਨੇ 'ਮਨ ਕੀ ਬਾਤ'
. . .  about 9 hours ago
ਦਿੱਲੀ ਤੋਂ ਧਰਮਸ਼ਾਲਾ ਲਈ ਸ਼ੁਰੂ ਕੀਤੇ ਨਵੇਂ ਹਵਾਈ ਮਾਰਗ ਨੂੰ ਲੈ ਕੇ ਅਨੁਰਾਗ ਠਾਕੁਰ ਨੇ ਪ੍ਰਧਾਨ ਮੰਤਰੀ ਦਾ ਕੀਤਾ ਧੰਨਵਾਦ
. . .  about 9 hours ago
ਨਵੀਂ ਦਿੱਲੀ, 26 ਮਾਰਚ-ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦਿੱਲੀ ਤੋਂ ਧਰਮਸ਼ਾਲਾ ਲਈ ਸ਼ੁਰੂ ਕੀਤੇ ਨਵੇਂ ਹਵਾਈ ਮਾਰਗ 'ਤੇ ਬੋਲਦਿਆਂ ਕਿਹਾ ਕਿ ਧਰਮਸ਼ਾਲਾ ਨੂੰ ਦੇਸ਼ ਨਾਲ ਜੋੜਨ ਦੇ ਇਸ ਕਦਮ...
ਭਾਜਪਾ ਰਾਹੁਲ ਗਾਂਧੀ ਨੂੰ ਬੋਲਣ ਨਹੀਂ ਦੇ ਰਹੀ-ਖੜਗੇ
. . .  about 9 hours ago
ਨਵੀਂ ਦਿੱਲੀ, 26 ਮਾਰਚ-ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਦਾ ਕਹਿਣਾ ਹੈ ਕਿ ਭਾਜਪਾ ਰਾਹੁਲ ਗਾਂਧੀ ਨੂੰ ਬੋਲਣ ਨਹੀਂ ਦੇ ਰਹੀ ਹੈ। ਰਾਹੁਲ ਗਾਂਧੀ ਦੇਸ਼ ਅਤੇ ਜਨਤਾ ਦੇ ਹੱਕ ਲਈ ਲੜ ਰਹੇ ਹਨ...
ਕਾਂਗਰਸ ਟਾਈਟਲਰ ਤੋਂ ਬਿਨਾਂ ਨਹੀਂ ਰਹਿ ਸਕਦੀ-ਭਾਜਪਾ ਆਗੂ ਆਰ.ਪੀ. ਸਿੰਘ
. . .  about 9 hours ago
ਨਵੀਂ ਦਿੱਲੀ, 26 ਮਾਰਚ-ਭਾਜਪਾ ਆਗੂ ਆਰ.ਪੀ. ਸਿੰਘ ਦਾ ਕਹਿਣਾ ਹੈ ਕਿ ਸਾਫ਼ ਹੈ ਕਿ ਉਹ (ਕਾਂਗਰਸ) ਕਿਹੋ ਜਿਹਾ ਸੱਤਿਆਗ੍ਰਹਿ ਕਰ ਰਹੇ ਹਨ। ਸਿੱਖਾਂ ਦਾ ਕਾਤਲ (ਜਗਦੀਸ਼ ਟਾਈਟਲਰ) ਇਸ ਸੱਤਿਆਗ੍ਰਹਿ...
ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਮੁੜ ਮਿਲੀ ਜਾਨੋਂ ਮਾਰਨ ਦੀ ਧਮਕੀ
. . .  about 10 hours ago
ਮਾਨਸਾ, 26 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਮੁੜ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਈ-ਮੇਲ ਜ਼ਰੀਏ ਮਿਲੀ ਧਮਕੀ 'ਚ ਲਿਖਿਆ ਗਿਆ ਹੈ ਕਿ ਅਗਲਾ ਨੰਬਰ ਹੁਣ ਤੁਹਾਡਾ ਹੈ। ਮੂਸੇਵਾਲਾ ਦੇ ਪਿਤਾ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 21 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਇਸਤਰੀ ਦੇ ਸਨਮਾਨ ਨਾਲ ਹੀ ਸੱਭਿਅਤਾ ਦੀ ਪਛਾਣ ਹੁੰਦੀ ਹੈ। -ਕਰਟਿਸ

ਸੰਗਰੂਰ

ਸਿਵਲ ਹਸਪਤਾਲ ਸੰਗਰੂਰ ਦਾ ਜੱਚਾ-ਬੱਚਾ ਕੇਂਦਰ ਹੋਇਆ ਚਾਲੂ

ਸੰਗਰੂਰ, 5 ਦਸੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਸਿਵਲ ਹਸਪਤਾਲ ਸੰਗਰੂਰ 'ਚ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਇਮਾਰਤ ਜੱਚਾ ਬੱਚਾ (ਮਾਈ ਦੌਲਤਾ) ਕੇਂਦਰ 'ਚ ਇਕੋਂ ਛੱਤ ਥੱਲੇ ਗਰਭਵਨੀ ਮਾਵਾਂ ਤੇ ਨਵ ਜਨਮੇ ਬੱਚਿਆਂ ਦੀ ਸਾਂਭ ਸੰਭਾਲ ਉੱਚ ਤਕਨੀਕਾਂ ਨਾਲ ਲੈਂਸ ਕੇਂਦਰ 'ਚ ਸ਼ੁਰੂ ਹੋ ਗਿਆ ਹੈ | ਭਾਵੇਂ ਇਹ ਇਮਾਰਤ 2020 'ਚ ਸਿਵਲ ਹਸਪਤਾਲ ਦੇ ਸਪੁਰਦ ਕਰ ਦਿੱਤੀ ਗਈ ਸੀ ਪਰ ਵੱਖ-ਵੱਖ ਕਾਰਨਾਂ ਦੇ ਚੱਲਦਿਆਂ ਇਸ ਇਮਾਰਤ ਨੂੰ ਅਜੇ ਵਰਤੋਂ 'ਚ ਲਿਆਉਣ ਦੀ ਪ੍ਰਕਿਰਿਆ ਲਟਕਦੀ ਹੀ ਆ ਰਹੀ ਸੀ | ਸੂਤਰਾਂ ਅਨੁਸਾਰ ਸਿਹਤ ਵਿਭਾਗ ਦੇ ਪਿ੍ੰਸੀਪਲ ਸਕੱਤਰ ਅਜੌਏ ਸ਼ਰਮਾ ਵਲੋਂ ਲੰਘੀ ਰਾਤ ਐਸ. ਐਮ. ਓ. ਡਾ. ਕ੍ਰਿਪਾਲ ਸਿੰਘ ਨੂੰ ਆਏ ਫ਼ੋਨ ਉਪਰੰਤ ਆਨਨ-ਫਾਨਨ ਹਸਪਤਾਲ ਅਮਲਾ ਫੈਲਾ ਹਰਕਤ 'ਚ ਆਇਆ ਤੇ ਜੱਚਾ ਬੱਚਾ ਕੇਂਦਰ ਨੂੰ ਰਸਮੀ ਤੌਰ 'ਤੇ ਸ਼ੁਰੂ ਕਰ ਦਿੱਤਾ ਗਿਆ ਹੈ | ਐਸ. ਐਮ. ਓ. ਡਾ. ਕਿਰਪਾਲ ਸਿੰਘ ਨੇ ਦੱਸਿਆ ਕਿ ਇਸ ਇਮਾਰਤ 'ਚ ਗਾਇਨੀ ਵਿਭਾਗ ਦੀ ਓ. ਪੀ. ਡੀ. ਜਿਸ 'ਚ ਔਰਤਾਂ ਦੇ ਮਾਹਰ ਡਾ. ਹਰਪ੍ਰੀਤ ਕੌਰ ਰੇਖੀ, ਡਾ. ਆਸਥਾ ਗਰਗ, ਡਾ. ਅਮਨਪ੍ਰੀਤ ਕੌਰ ਖੰਗੂੜਾ ਤੇ ਡਾ. ਪਿ੍ੰਸੀ ਸ਼ਾਮਿਲ ਹਨ, ਮਰੀਜ਼ਾਂ ਦਾ ਚੈੱਕਅਪ ਕਰਨ ਤੋਂ ਇਲਾਵਾ ਡਲਿਵਰੀ ਕੇਸ ਵੀ ਕਰਨਗੇ | ਹਸਪਤਾਲ ਦੇ ਇਸ ਕੇਂਦਰ ਵਿਚ ਗਰਭਪਤੀ ਮਾਵਾਂ ਦੇ ਸੰਭਾਵੀ ਆਪੇ੍ਰਸ਼ਨਾਂ ਲਈ ਦੋ ਓ. ਟੀ. (ਅਪ੍ਰੇਸ਼ਨਥੀਏਟਰ) ਜਿਨ੍ਹਾਂ 'ਚ ਇਕ ਸੈਪਟਿਕ (ਨਾਰਮਲ ਕੇਸਾਂ) ਲਈ ਅਤੇ ਏਸੈਪਟਿਕ ਕੇਸਾਂ ਨਾਲ ਸੰਬੰਧਤ ਉਹ ਮਰੀਜ਼ ਜੋ ਕਾਲਾ ਪੀਲੀਆ, ਕੋਵਿਡ ਜਾਂ ਏਡਜ ਵਰਗੀ ਗੰਭੀਰ ਬਿਮਾਰੀਆਂ ਨਾਲ ਪੀੜਤ ਹੁੰਦੇ ਹਨ, ਦੇ ਆਪ੍ਰੇਸ਼ਨ ਕੀਤੇ ਜਾਣਗੇ ਪਰ ਹਾਲ ਦੀ ਘੜੀ ਕੇਵਲ ਸੈਪਟਿਕ ਆਪ੍ਰੇਸ਼ਨ ਥੀਏਟਰ ਹੀ ਚਾਲੂ ਕੀਤਾ ਗਿਆ ਹੈ | ਏਸੈਪਿਟਕ ਥੀਏਟਰ ਕੁਝ ਤਕਨੀਕੀ ਕਾਰਨਾਂ ਦੇ ਚੱਲਦਿਆਂ ਅਜੇ ਚਾਲੂ ਨਹੀਂ ਕੀਤਾ ਗਿਆ ਹੈ | ਇਸ ਕੇਂਦਰ 'ਚ 50 ਬੈੱਡਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ | ਨਵ ਜਨਮੇ ਬੱਚਿਆਂ ਐਸ. ਐਨ. ਸੀ. ਯੂ. (ਨਿੱਕੂ ਵਾਰਡ) ਜੋ ਐਮਰਜੈਂਸੀ 'ਤੇ ਇਕ ਇਮਾਰਤ 'ਚ ਚੱਲ ਰਿਹਾ ਸੀ, ਨੂੰ ਇਸ ਕੇਂਦਰ 'ਚ ਸ਼ਿਫ਼ਟ ਕਰਨ ਦੀ ਗੱਲ ਕਰਦਿਆਂ ਡਾ. ਕਿਰਪਾਲ ਸਿੰਘ ਨੇ ਦੱਸਿਆ ਕਿ ਬੱਚਿਆਂ ਦੇ ਮਾਹਰ ਡਾ. ਪੀ. ਐਸ. ਕਲੇਰ, ਡਾ. ਪ੍ਰਵੀਨ ਮਟਕਨ, ਡਾ. ਤਰੁਨ ਅਹੂਜਾ, ਡਾ. ਇੰਦਰਮਨਜੋਤ ਸਿੰਘ ਤੇ ਡਾ. ਨਿਸ਼ੂ ਦੀ ਟੀਮ ਇਸ ਕੇਂਦਰ ਵਿਚਲੇ ਐਸ. ਐਨ. ਸੀ. ਯੂ. ਵਾਰਡ ਨੂੰ ਚਲਾਏਗੀ |
ਐਮਰਜੈਂਸੀ 'ਚ ਬੈੱਡਾਂ ਦੀ ਗਿਣਤੀ 'ਚ ਵਾਧਾ
ਡਾਕਟਰ ਕਿਰਪਾਲ ਸਿੰਘ ਨੇ ਦੱਸਿਆ ਕਿ ਐਮਰਜੈਂਸੀ 'ਚ ਸਥਿਤ ਡਾਇਲਸਸ ਯੂਨਿਟ ਨੂੰ ਐਸ. ਐਨ. ਸੀ. ਯੂ. ਕੇਂਦਰ 'ਚ ਤਬਦੀਲ ਕੀਤਾ ਜਾ ਰਿਹਾ ਹੈ | ਡਾਇਲਸਸ ਯੂਨਿਟ 'ਤੇ ਜਾਣ ਨਾਲ ਐਮਰਜੈਂਸੀ ਸੇਵਾਵਾਂ 'ਚ ਵਾਧਾ ਹੋ ਜਾਵੇਗਾ ਤੇ ਤਕਰੀਬਨ 35 ਕੁ ਬੈੱਡਾਂ ਦੀ ਐਮਰਜੈਂਸੀ ਆਪਣਾ ਕੰਮ ਆਰੰਭ ਕਰ ਦੇਵੇਗੀ |
ਨਵੀਂ ਉੱਚ ਤਕਨੀਕ ਨਾਲ ਲੈਂਸ ਐਕਸਰੇ ਮਸ਼ੀਨ ਹਫ਼ਤੇ 'ਚ ਹੋਵੇਗੀ ਚਾਲੂ
ਡਾ. ਕਿਰਪਾਲ ਸਿੰਘ ਅਨੁਸਾਰ ਉੱਚ ਤਕਨੀਕ ਨਾਲ ਸੰਯੁਕਤ ਇਕ ਐਕਸਰੇ ਮਸ਼ੀਨ ਜੋ ਪਿਛਲੇ ਦੋ ਸਾਲਾਂ ਤੋਂ ਬੰਦ ਸੀ, ਨੂੰ ਹਫਤੇ 'ਚ ਚਾਲੂ ਕਰਵਾ ਦਿੱਤਾ ਜਾਵੇਗਾ | ਹੁਣ ਐਕਸਰੇ ਕੇਂਦਰ 'ਚ ਦੋ ਡਿਜੀਟਲ ਮਸ਼ੀਨਾਂ ਕੰਮ ਕਰਨਾ ਆਰੰਭ ਕਰ ਦੇਣਗੀਆਂ ਤੇ ਮਰੀਜ਼ਾਂ ਦੀ ਲੋੜ ਪੂਰੀ ਹੋਣ ਦੇ ਸਮਰੱਥ ਹੋ ਜਾਵੇਗੀ | ਡਾ. ਕਿਰਪਾਲ ਸਿੰਘ ਨੇ ਦੱਸਿਆ ਕਿ ਪੁਰਾਣੇ ਗਾਇਨੀ ਵਾਰਡ ਨੂੰ ਜੱਚਾ-ਬੱਚਾ ਕੇਂਦਰ 'ਚ ਤਬਦੀਲ ਕਰਨ ਉਪਰੰਤ ਹਸਪਤਾਲ ਦੀ ਇਸ ਖ਼ਾਲੀ ਹੋਣ ਵਾਲੀ ਇਮਾਰਤ 'ਚ ਕਾਰਡਿਕ ਸੈਂਟਰ (ਹਾਰਟ ਦੇ ਮਰੀਜ਼ਾਂ) ਦਾ ਵੱਖਰਾ ਵਾਰਡ ਬਣਾਉਣ ਦੀ ਤਜਵੀਜ਼ ਤਿਆਰ ਕੀਤੀ ਗਈ ਹੈ, ਜਿਸ ਨੂੰ ਜਲਦ ਅਮਲ 'ਚ ਲਿਆਂਦਾ ਜਾਵੇਗਾ |

ਵਿਰੋਧੀ ਧਿਰਾਂ ਧਰਨੇ ਲਗਾਉਣ ਤੋਂ ਆਉਣ ਬਾਜ਼-ਐਡਵੋਕੇਟ ਗੋਇਲ

ਲਹਿਰਾਗਾਗਾ, 5 ਦਸੰਬਰ (ਪ੍ਰਵੀਨ ਖੋਖਰ)-ਲਹਿਰਾਗਾਗਾ ਹਲਕੇ ਦੇ ਅੱਠ ਬਲਾਕ ਸੰਮਤੀ ਮੈਂਬਰ ਕਾਂਗਰਸ ਪਾਰਟੀ ਛੱਡ ਕੇ ਹਲਕਾ ਵਿਧਾਇਕ ਬਰਿੰਦਰ ਗੋਇਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਏ ਹਨ | ਪਾਰਟੀ 'ਚ ਸ਼ਾਮਿਲ ਕਰਾਉਣ ਉਪਰੰਤ ਵਿਧਾਇਕ ਗੋਇਲ ਨੇ ...

ਪੂਰੀ ਖ਼ਬਰ »

ਨੌਕਰੀ ਦਿਵਾਉਣ ਬਦਲੇ 6 ਲੱਖ ਲੈਣ ਵਾਲੇ ਸਾਬਕਾ ਫ਼ੌਜੀ ਤੇ ਉਸ ਦੇ ਜਵਾਈ ਖ਼ਿਲਾਫ਼ ਮੁਕੱਦਮਾ ਦਰਜ

ਸੰਗਰੂਰ, 5 ਦਸੰਬਰ (ਦਮਨਜੀਤ ਸਿੰਘ)-ਨਨਾਣ-ਭਰਜਾਈ ਸਣੇ ਤਿੰਨ ਔਰਤਾਂ ਨੂੰ ਭਾਰਤੀ ਰੇਲਵੇ 'ਚ ਟਿਕਟ ਕੁਲੈਕਟਰ ਦੀ ਪੱਕੀ ਨੌਕਰੀ ਦਿਵਾਉਣ ਬਦਲੇ 6 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਸਾਬਕਾ ਫ਼ੌਜੀ ਤੇ ਉਸ ਦੇ ਜਵਾਈ ਖ਼ਿਲਾਫ਼ ਥਾਣਾ ਸਿਟੀ ਸੰਗਰੂਰ ਪੁਲਿਸ ਵਲੋਂ ਮੁਕੱਦਮਾ ...

ਪੂਰੀ ਖ਼ਬਰ »

ਡੇਰਾ ਪ੍ਰੇਮੀ ਪਿ੍ਥੀ ਸਿੰਘ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸੰਗਰੂਰ ਅਦਾਲਤ 'ਚ ਪੇਸ਼

ਸੰਗਰੂਰ, 5 ਦਸੰਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)-ਡੇਰਾ ਮੁਖੀ ਰਾਮ ਰਹੀਮ ਸਿੰਘ ਨੂੰ 25 ਅਗਸਤ 2017 ਨੂੰ ਸੀ. ਬੀ. ਆਈ. ਅਦਾਲਤ ਵਲੋਂ ਸਜ਼ਾ ਸੁਣਾਏ ਜਾਣ ਉਪਰੰਤ ਜ਼ਿਲ੍ਹਾ ਸੰਗਰੂਰ ਦੇ ਦਿੜ੍ਹਬਾ ਇਲਾਕੇ 'ਚ ਕੁਝ ਲੋਕਾਂ ਵਲੋਂ ਅਮਨ ਕਾਨੰੂਨ ਦੀ ਸਥਿਤੀ ਨੂੰ ਭੰਗ ਕਰ ...

ਪੂਰੀ ਖ਼ਬਰ »

ਜ਼ਹਿਰੀਲੇ ਜਾਨਵਰ ਦੇ ਕੱਟਣ ਨਾਲ ਖੇਤ ਮਜ਼ਦੂਰ ਦੀ ਮÏਤ

ਲਹਿਰਾਗਾਗਾ, 5 ਦਸੰਬਰ (ਅਸ਼ੋਕ ਗਰਗ)-ਨੇੜਲੇ ਪਿੰਡ ਘੋੜੇਨਬ ਵਿਖੇ ਕਿਸੇ ਜ਼ਹਿਰੀਲੇ ਜਾਨਵਰ ਦੇ ਕੱਟਣ ਨਾਲ ਇਕ ਖੇਤ ਮਜ਼ਦੂਰ ਦੀ ਮÏਤ ਹੋ ਗਈ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਪਤਨੀ ਕੁਲਵਿੰਦਰ ਕÏਰ ਨੇ ਥਾਣਾ ਲਹਿਰਾਗਾਗਾ ਦੀ ਪੁਲਿਸ ਕੋਲ ਲਿਖਾਏ ਬਿਆਨ ਰਾਹੀਂ ਦੱਸਿਆ ...

ਪੂਰੀ ਖ਼ਬਰ »

ਸ਼ੱੁਧ ਆਰਗੈਨਿਕ ਖਾਧ ਪਦਾਰਥ ਉਪਲਬਧ ਕਰਵਾਉਣ ਤੋਂ ਇਲਾਵਾ ਪੰਜਾਬੀ ਵਿਰਸੇ ਨਾਲ ਵੀ ਜੋੜ ਰਹੀ ਹੈ ਸੰਗਰੂਰ ਦੀ ਪਹਿਲ ਮੰਡੀ

ਸੰਗਰੂਰ, 5 ਦਸੰਬਰ (ਧੀਰਜ ਪਸ਼ੌਰੀਆ)-ਲੋਕਾਂ ਤੱਕ ਬਗੈਰ ਕਿਸੇ ਮਿਲਾਵਟ ਤੋਂ ਸ਼ੁੱਧ ਆਰਗੈਨਿਕ ਖਾਧ ਪਦਾਰਥ ਪਹੁੰਚਾਉਣ ਦੇ ਮੰਤਵ ਨਾਲ ਸ਼ੁਰੂ ਕੀਤੀ ਸੰਗਰੂਰ ਦੀ ਪਹਿਲ ਮੰਡੀ ਹੁਣ ਲੋਕਾਂ ਨੂੰ ਪੰਜਾਬੀ ਵਿਰਸੇ ਨਾਲ ਜੋੜਨ ਦਾ ਵੱਡਾ ਉਪਰਾਲਾ ਵੀ ਕਰ ਰਹੀ ਹੈ | ਇਸ ਮੰਡੀ ...

ਪੂਰੀ ਖ਼ਬਰ »

ਗੋਲਡੀ ਦੀ ਅਗਵਾਈ 'ਚ ਸੰਗਰੂਰ ਦੇ ਅਕਾਲੀ ਆਗੂਆਂ ਨੇ ਪਾਰਟੀ ਦੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਕੀਤਾ ਸਨਮਾਨਿਤ

ਸੰਗਰੂਰ, 5 ਦਸੰਬਰ (ਦਮਨਜੀਤ ਸਿੰਘ)-ਸ਼ੋ੍ਰਮਣੀ ਅਕਾਲੀ ਦਲ (ਬ) ਵਲੋਂ ਜ਼ਿਲ੍ਹਾ ਸੰਗਰੂਰ ਦੇ ਸਾਬਕਾ ਪ੍ਰਧਾਨ ਇਕਬਾਲ ਸਿੰਘ ਝੰੂਦਾਂ ਨੂੰ ਮੈਂਬਰ ਕੋਰ ਕਮੇਟੀ ਤੇ ਸੰਗਰੂਰ ਤੋਂ ਸਾਬਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ ਨੂੰ ਪਾਰਟੀ ਦੇ ਸਲਾਹਕਾਰ ਕਮੇਟੀ ਦਾ ਮੈਂਬਰ ...

ਪੂਰੀ ਖ਼ਬਰ »

ਵੱਖ-ਵੱਖ ਮਾਮਲਿਆਂ 'ਚ ਦੋ ਵਿਅਕਤੀਆਂ ਵਲੋਂ ਖ਼ੁਦਕੁਸ਼ੀ

ਲੌਂਗੋਵਾਲ, 5 ਦਸੰਬਰ (ਵਿਨੋਦ, ਖੰਨਾ)-ਲੌਂਗੋਵਾਲ ਵਿਖੇ ਵੱਖ-ਵੱਖ ਮਾਮਲਿਆਂ 'ਚ 2 ਨÏਜਵਾਨਾਂ ਵਲੋਂ ਖ਼ੁਦਕੁਸ਼ੀ ਕਰਨ ਦੇ ਦੁਖਦ ਸਮਾਚਾਰ ਪ੍ਰਾਪਤ ਹੋਏ ਹਨ | ਇਸ ਸੰਬੰਧ 'ਚ ਲੌਂਗੋਵਾਲ ਪੁਲਿਸ ਨੇ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਹੇਠ 2 ਅÏਰਤਾਂ ਸਮੇਤ ਕੁਲ 5 ...

ਪੂਰੀ ਖ਼ਬਰ »

ਸੜਕ ਹਾਦਸਿਆਂ ਵਿਚ 2 ਮਹਿਲਾਵਾਂ ਸਮੇਤ 5 ਜ਼ਖ਼ਮੀ

ਭਵਾਨੀਗੜ੍ਹ, 5 ਦਸੰਬਰ (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਇਲਾਕੇ 'ਚ ਹੋਏ 2 ਵੱਖ-ਵੱਖ ਹਾਦਸਿਆਂ 'ਚ 2 ਔਰਤਾਂ ਸਮੇਤ 5 ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ | ਜਾਣਕਾਰੀ ਦਿੰਦਿਆਂ ਸਹਾਇਕ ਸਬ ਇੰਸਪੈਕਟਰ ਮਲਕੀਤ ਸਿੰਘ ਨੇ ਦੱਸਿਆ ਕਿ ਗੁਨਗੀਤ ਕੌਰ ...

ਪੂਰੀ ਖ਼ਬਰ »

ਬਾਬੂ ਪ੍ਰਕਾਸ਼ ਚੰਦ ਗਰਗ ਦਾ ਸਨਮਾਨ

ਭਵਾਨੀਗੜ੍ਹ, 5 ਦਸੰਬਰ (ਰਣਧੀਰ ਸਿੰਘ ਫੱਗੂਵਾਲਾ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਨਵ- ਨਿਯੁਕਤ ਸਲਾਹਕਾਰ ਬੋਰਡ ਦੇ ਮੈਂਬਰ ਬਾਬੂ ਪ੍ਰਕਾਸ਼ ਚੰਦ ਗਰਗ ਨੂੰ ਸਮਾਣਾ ਹਲਕੇ ਦੇ ਸੀਨੀਅਰ ਅਕਾਲੀ ਆਗੂ ਤੇ ਵਰਕਿੰਗ ਕਮੇਟੀ ਦੇ ਸਾਬਕਾ ਮੈਂਬਰ ਜਥੇਦਾਰ ਅਮਰਜੀਤ ਸਿੰਘ ਪੰਜਰਥ ...

ਪੂਰੀ ਖ਼ਬਰ »

ਨਤੀਜਾ ਰਿਹਾ ਸ਼ਾਨਦਾਰ

ਚੀਮਾ ਮੰਡੀ, 5 ਦਸੰਬਰ (ਜਸਵਿੰਦਰ ਸਿੰਘ ਸ਼ੇਰੋਂ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਘੋਸ਼ਿਤ ਬੀ. ਐਡ. ਸਾਲ ਦੂਜਾ ਫਾਈਨਲ ਸਮੈਸਟਰ ਦੇ ਪ੍ਰੀਖਿਆ ਨਤੀਜਿਆਂ ਵਿਚ ਮਾਡਰਨ ਕਾਲਜ ਆਫ਼ ਐਜੂਕੇਸ਼ਨ ਬੀਰ ਕਲਾਂ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ | ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

ਪੈਨਸ਼ਨ ਐਸੋਸੀਏਸ਼ਨ ਦੀ ਇਕਾਈ ਮੂਣਕ ਦੇ ਆਗੂਆਂ ਦੀ ਮੀਟਿੰਗ

ਮੂਣਕ, 5 ਦਸੰਬਰ (ਭਾਰਦਵਾਜ, ਸਿੰਗਲਾ, ਮਦਾਨ)-ਪੈਨਸ਼ਨ ਐਸੋਸੀਏਸ਼ਨ ਡਵੀਜ਼ਨ ਲਹਿਰਾਗਾਗਾ ਇਕਾਈ ਮੂਣਕ ਦੀ ਮੀਟਿੰਗ ਸੋਮ ਚੰਦ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਸੀਤਾਰਾਮ ਪ੍ਰਧਾਨ ਡਵੀਜ਼ਨ ਲਹਿਰਾਗਾਗਾ, ਗੁਰਚਰਨ ਸਿੰਘ ਸਕੱਤਰ, ਜਗਰੂਪ ਸਿੰਘ ਸੀਨੀਅਰ ...

ਪੂਰੀ ਖ਼ਬਰ »

ਦੀਵਾਨ ਟੋਡਰ ਮੱਲ ਸਕੂਲ ਦੇ ਅਧਿਆਪਕ ਨੂੰ ਬੈਸਟ ਟੀਚਰ ਨੈਸ਼ਨਲ ਐਵਾਰਡ ਮਿਲਣ 'ਤੇ ਕੀਤਾ ਸਨਮਾਨਿਤ

ਭਵਾਨੀਗੜ੍ਹ, 5 ਦਸੰਬਰ (ਰਣਧੀਰ ਸਿੰਘ ਫੱਗੂਵਾਲਾ)-ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਪੰਜਾਬ ਵਲੋਂ ਪਿੰਡ ਕਾਕੜਾ ਦੇ ਦੀਵਾਨ ਟੋਡਰ ਮੱਲ ਸਕੂਲ ਦੇ ਅਧਿਆਪਕ ਨੂੰ ਬੈੱਸਟ ਟੀਚਰ ਨੈਸ਼ਨਲ ਅਵਾਰਡ ਮਿਲਣ 'ਤੇ ਸਕੂਲ ਆਉਣ 'ਤੇ ਸਨਮਾਨਿਤ ਕੀਤਾ ਗਿਆ | ਇਸ ਸੰਬੰਧੀ ...

ਪੂਰੀ ਖ਼ਬਰ »

ਬੱਚਿਆਂ ਨੂੰ ਦਸਤਾਰ ਸਜਾਉਣ ਤੇ ਕੇਸ ਰੱਖਣ ਲਈ ਪ੍ਰੇਰਿਤ ਕੀਤਾ ਜਾਵੇ-ਚੰਗਾਲ

ਛਾਜਲੀ, 5 ਦਸੰਬਰ (ਹਰਬੰਸ ਸਿੰਘ ਛਾਜਲੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਦੀ ਅੰਤਿ੍ਗ ਕਮੇਟੀ ਮੈਂਬਰ ਮਲਕੀਤ ਸਿੰਘ ਚੰਗਾਲ ਨੇ ਪਿੰਡ ਛਾਜਲਾ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਸਿੱਖੀ ਨਾਲ ਜੋੜ ਕੇ ਸਿੱਖ ਧਰਮ ਨੂੰ ਪ੍ਰਫੁੱਲਿਤ ...

ਪੂਰੀ ਖ਼ਬਰ »

ਕ੍ਰਿਸ਼ਨ ਅਵਤਾਰ ਉਪਰੰਤ ਨੰਦ ਉਤਸਵ ਮਨਾਇਆ

ਸੰਗਰੂਰ, 5 ਦਸੰਬਰ (ਚੌਧਰੀ ਨੰਦ ਲਾਲ ਗਾਂਧੀ)-ਸ੍ਰੀ ਬ੍ਰਾਹਮਣ ਸਭਾ ਸੰਗਰੂਰ ਵਲੋਂ ਗੀਤਾ ਜੈਅੰਤੀ ਦੇ ਸ਼ੁੱਭ ਅਵਸਰ 'ਤੇ ਮੰਦਰ ਮਾਤਾ ਰਾਜਰਾਜੇਸਵਰੀ ਸੰਗਰੂਰ ਵਿਖੇ ਸ੍ਰੀ ਮੱਦ ਭਾਗਵਤਪੁਰਾਣ ਕਥਾ ਦੇ ਚੌਥੇ ਦਿਨ ਕਥਾ ਤੇ ਭਜਨ ਕੀਤੇ ਗਏ | ਪੂਜਾ ਅਰਚਨਾ ਬ੍ਰਾਹਮਣ ਸਭਾ ਦੇ ...

ਪੂਰੀ ਖ਼ਬਰ »

ਅਥਲੈਟਿਕ ਮੀਟ ਕਰਵਾਈ

ਧੂਰੀ, 5 ਦਸੰਬਰ (ਲਖਵੀਰ ਸਿੰਘ ਧਾਂਦਰਾ)-ਐਲਪਾਇਨ ਪਬਲਿਕ ਸਕੂਲ ਕੱਕੜਵਾਲ ਵਿਖੇ ਪਿ੍ੰਸੀਪਲ ਮੈਡਮ ਕੁਸ਼ਾ ਗੁਪਤਾ ਦੀ ਅਗਵਾਈ ਹੇਠ ਅਥਲੈਟਿਕ ਮੀਟ ਕਰਵਾਈ ਗਈ | ਇਸ ਮÏਕੇ ਮੁੱਖ ਮਹਿਮਾਨ ਡਾਇਰੈਕਟਰ ਅੱਛਰ ਕੁਮਾਰ ਜਿੰਦਲ ਨੇ ਸ਼ਿਰਕਤ ਕੀਤੀ | ਇਹ ਚਾਰ ਹਾਊਸ ਅਕਸ਼ਰਮ ...

ਪੂਰੀ ਖ਼ਬਰ »

ਦੂਜੇ ਝੱਲ ਕਬੱਡੀ ਕੱਪ 'ਤੇ ਝਾੜੋਂ ਨੇ ਕੰਗਣਵਾਲ ਨੂੰ ਹਰਾਇਆ

ਅਮਰਗੜ੍ਹ, 5 ਦਸੰਬਰ (ਸੁਖਜਿੰਦਰ ਸਿੰਘ ਝੱਲ)-ਨਗਰ ਨਿਵਾਸੀ, ਗਰਾਮ ਪੰਚਾਇਤ ਤੇ ਐਨ. ਆਰ. ਆਈ. ਸੱਜਣਾਂ ਦੇ ਸਹਿਯੋਗ ਸਦਕਾ ਜਿੰਮ ਹੈਲਥ ਬੁਆਏਜ਼ ਸਪੋਰਟਸ ਤੇ ਵੈੱਲਫੇਅਰ ਕਲੱਬ ਵਲੋਂ ਪਿੰਡ ਝੱਲ ਵਿਖੇ ਕਰਵਾਏ ਦੂਜੇ ਕਬੱਡੀ ਕੱਪ 'ਤੇ ਝਾੜੋਂ ਦੀ ਟੀਮ ਨੇ ਕੰਗਣਵਾਲ ਨੂੰ ਮਾਤ ...

ਪੂਰੀ ਖ਼ਬਰ »

ਨÏਜਵਾਨ ਚਚੇਰੇ ਭਰਾਵਾਂ ਨਮਿਤ ਸ਼ਰਧਾਂਜਲੀ ਸਮਾਗਮ

ਲੌਂਗੋਵਾਲ, 5 ਦਸੰਬਰ (ਵਿਨੋਦ, ਖੰਨਾ)-ਪਿਛਲੇ ਦਿਨੀਂ ਇਕ ਸੜਕ ਹਾਦਸੇ ਦÏਰਾਨ ਲੌਂਗੋਵਾਲ ਦੇ ਦੋ ਚਚੇਰੇ ਭਰਾਵਾਂ ਕੁਲਦੀਪ ਸਿੰਘ ਪੁੱਤਰ ਹਾਕਮ ਸਿੰਘ ਤੇ ਰਣਜੀਤ ਸਿੰਘ ਪੁੱਤਰ ਸਰਬਣ ਸਿੰਘ ਦੀ ਭਰ ਜਵਾਨੀ 'ਚ ਹੋਈ ਮÏਤ ਤੋਂ ਬਾਅਦ ਉਨ੍ਹਾਂ ਨਮਿਤ ਸ਼ਰਧਾਂਜ਼ਲੀ ਸਮਾਗਮ ...

ਪੂਰੀ ਖ਼ਬਰ »

ਫੁੱਟਬਾਲ ਕਲੱਸਟਰ 'ਚ ਐਨੀਜ ਪਬਲਿਕ ਸਕੂਲ ਦੀ ਟੀਮ ਨੇ ਮਾਰੀ ਬਾਜ਼ੀ

ਸੂਲਰ ਘਰਾਟ, 5 ਦਸੰਬਰ (ਜਸਵੀਰ ਸਿੰਘ ਅÏਜਲਾ)-ਸੰਤ ਈਸ਼ਰ ਸਿੰਘ ਪਬਲਿਕ ਸਕੂਲ ਛਾਹੜ ਵਿਖੇ ਚੱਲ ਰਿਹਾ ਸਤਾਰਵਾ ਫੁਟਬਾਲ ਕਲੱਸਟਰ ਸ਼ਾਨੋ ਸ਼Ïਕਤ ਨਾਲ ਸਮਾਪਤ ਹੋਇਆ | ਇਸ ਸੰਬੰਧੀ ਸਕੂਲ ਮੈਨੇਜਰ ਮੈਡਮ ਗੁਰਮੀਤ ਤੇ ਪਿ੍ੰਸੀਪਲ ਮਨਜੀਤਪਾਲ ਸਿੰਘ ਨੇ ਦੱਸਿਆ ਕਿ ਕਲੱਸਟਰ 'ਚ ...

ਪੂਰੀ ਖ਼ਬਰ »

ਕੌਮੀ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਸਨਮਾਨਿਤ

ਧੂਰੀ, 5 ਦਸੰਬਰ (ਸੁਖਵੰਤ ਭੁੱਲਰ)-ਸਿੱਖਿਆ ਦੇ ਖੇਤਰ 'ਚ ਮੋਹਰੀ ਭੂਮਿਕਾ ਅਦਾ ਕਰਨ ਵਾਲੀ ਸੰਸਥਾ ਵਿੱਦਿਆ ਭਾਰਤੀ ਵਲੋਂ ਲੰਘੇ ਦਿਨੀਂ ਮੱਧ-ਪ੍ਰਦੇਸ਼ ਵਿਖੇ ਆਯੋਜਿਤ ਕੀਤੇ ਗਏ ਕੌਮੀ ਪੱਧਰੀ ਬਾਕਸਿੰਗ ਮੁਕਾਬਲਿਆਂ 'ਚ ਮੱਲਾਂ ਮਾਰਨ ਵਾਲੇ ਸਰਵਹਿੱਤਕਾਰੀ ਵਿੱਦਿਆ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਡੈਂਟਲ ਕਾਲਜ 'ਚ ਖੇਡ ਮੇਲੇ ਦੀ ਸ਼ੁਰੂਆਤ

ਸੁਨਾਮ ਊਧਮ ਸਿੰਘ ਵਾਲਾ, 5 ਦਸੰਬਰ (ਭੁੱਲਰ, ਧਾਲੀਵਾਲ)-ਗੁਰੂ ਨਾਨਕ ਦੇਵ ਡੈਂਟਲ ਕਾਲਜ ਤੇ ਰਿਸਰਚ ਇੰਸਟੀਚਿਊਟ ਸੁਨਾਮ ਊਧਮ ਸਿੰਘ ਵਾਲਾ ਵਲੋਂ ਕਾਲਜ ਦੇ ਫਾਊਾਡਰ ਚੇਅਰਮੈਨ ਸਵ: ਬਾਬੂ ਭਗਵਾਨ ਦਾਸ ਅਰੋੜਾ ਸਾਬਕਾ ਮੰਤਰੀ ਪੰਜਾਬ ਦੇ ਜਨਮ ਦਿਨ ਨੂੰ ਸਮਰਪਿਤ ਇਕ ਖੇਡ ...

ਪੂਰੀ ਖ਼ਬਰ »

ਨੰਬਰਦਾਰਾਂ ਨੇ ਮੰਗਾਂ ਸੰਬੰਧੀ ਕੀਤੀ ਚਰਚਾ

ਸੰਗਰੂਰ, 5 ਦਸੰਬਰ (ਅਮਨਦੀਪ ਸਿੰਘ ਬਿੱਟਾ)-ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਸੰਗਰੂਰ ਦੇ ਨੰਬਰਦਾਰਾਂ ਤੇ ਵੱਖ-ਵੱਖ ਤਹਿਸੀਲਾਂ ਦੇ ਪ੍ਰਧਾਨਾਂ ਅਤੇ ਅਹੁਦੇਦਾਰਾਂ ਦੀ ਇਕ ਮਹੀਨਾਵਾਰ ਮੀਟਿੰਗ ਗੁਰਦੁਆਰਾ ਅਕਾਲਗੜ੍ਹ ਸਾਹਿਬ ਮਹਾਂਵੀਰ ਚੌਕ ਸੰਗਰੂਰ ਵਿਖੇ ...

ਪੂਰੀ ਖ਼ਬਰ »

ਜ਼ਿਲ੍ਹਾ ਸੰਗਰੂਰ 'ਚ ਪੁਰਸ਼ ਨਸਬੰਦੀ ਪੰਦਰਵਾੜੇ ਨੂੰ ਨਾ ਮਿਲਿਆ ਹੁੰਗਾਰਾ

ਸੰਗਰੂਰ, 5 ਦਸੰਬਰ (ਧੀਰਜ ਪਸ਼ੌਰੀਆ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਜ਼ਿਲ੍ਹਾ ਸੰਗਰੂਰ 'ਚ 21 ਨਵੰਬਰ ਤੋਂ 4 ਦਸੰਬਰ ਤੱਕ ਮਨਾਏ ਪੁਰਸ਼ ਨਸਬੰਦੀ ਪੰਦਰਵਾੜੇ ਨੂੰ ਕੋਈ ਹੁੰਗਾਰਾ ਨਹੀਂ ਮਿਲਿਆ ਹੈ | ਜ਼ਿਕਰਯੋਗ ਹੈ ਕਿ ਪਰਿਵਾਰ ਨਿਯੋਜਨ ਦੇ ਇਸ ਪ੍ਰੋਗਰਾਮ ...

ਪੂਰੀ ਖ਼ਬਰ »

ਚੰਡੀਗੜ੍ਹ ਮਾਰਚ ਨੂੰ ਲੈ ਕੇ ਕਿਸਾਨ ਆਗੂਆਂ ਵਲੋਂ ਪਿੰਡਾਂ 'ਚ ਝੰਡਾ ਮਾਰਚ

ਧੂਰੀ, 5 ਦਸੰਬਰ (ਲਖਵੀਰ ਸਿੰਘ ਧਾਂਦਰਾ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਧੂਰੀ ਦੇ ਪ੍ਰਧਾਨ ਬਲਵਿੰਦਰ ਸਿੰਘ ਜੱਖਲਾਂ ਦੀ ਪ੍ਰਧਾਨਗੀ ਤੇ ਸੂਬਾ ਸਕੱਤਰ ਰਛਪਾਲ ਸਿੰਘ ਦੋਹਲਾ ਦੀ ਅਗਵਾਈ ਹੇਠ ਹੋਈ, ਜਿਸ 'ਚ ਪੰਜਾਬ ਦੀਆਂ ਪੰਜ ਕਿਸਾਨ ਜਥੇਬੰਦੀਆਂ ਵਲੋ ਦਿੱਤੇ ...

ਪੂਰੀ ਖ਼ਬਰ »

ਵਿਸ਼ਵ ਮਿੱਟੀ ਦਿਵਸ ਮਨਾਇਆ

ਮਹਿਲਾਂ ਚੌਕ, 5 ਦਸੰਬਰ (ਸੁਖਮਿੰਦਰ ਸਿੰਘ ਕੁਲਾਰ)-ਕਿ੍ਸ਼ੀ ਵਿਗਿਆਨ ਕੇਂਦਰ ਸੰਗਰੂਰ ਵਲੋਂ ਡਾਇਰੈਕਟੋਰੇਟ ਆਫ਼ ਪਸਾਰ ਸਿੱਖਿਆ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਤੇ ਆਈ. ਸੀ. ਏ. ਆਰ. ਅਟਾਰੀ ਜ਼ੋਨ-1, ਲੁਧਿਆਣਾ ਦੀ ਅਗਵਾਈ ਹੇਠ ਕਿ੍ਸ਼ੀ ਵਿਗਿਆਨ ਕੇਂਦਰ ...

ਪੂਰੀ ਖ਼ਬਰ »

ਅਕਾਲੀ ਆਗੂ ਮਨਜਿੰਦਰ ਲਾਂਗੜੀਆਂ ਦੇ ਵੱਡੇ ਭਰਾ ਦਾ ਦਿਹਾਂਤ

ਅਮਰਗੜ੍ਹ, 5 ਦਸੰਬਰ (ਜਤਿੰਦਰ ਮੰਨਵੀ)-ਸ਼੍ਰੋਮਣੀ ਅਕਾਲੀ ਦਲ ਦੇ ਸਿਰਕੱਢ ਆਗੂ ਮਨਜਿੰਦਰ ਸਿੰਘ ਮਨੀ ਲਾਂਗੜੀਆਂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਵੱਡੇ ਭਰਾ ਸ. ਮਾਨ ਸਿੰਘ ਦਾ ਦਿਲ ਦਾ ਦÏਰਾ ਪੈਣ ਕਾਰਨ ਦਿਹਾਂਤ ਹੋ ਗਿਆ | ਉਨ੍ਹਾਂ ਦਾ ਅੰਤਿਮ ...

ਪੂਰੀ ਖ਼ਬਰ »

ਐਡਵੋਕੇਟ ਕਰਨਵੀਰ ਵਸ਼ਿਸ਼ਟ ਬਾਰ ਐਸੋਸੀਏਸ਼ਨ ਸੁਨਾਮ ਦੇ ਬਿਨਾਂ ਮੁਕਾਬਲੇ ਬਣੇ ਪ੍ਰਧਾਨ

ਸੁਨਾਮ ਊਧਮ ਸਿੰਘ ਵਾਲਾ, 5 ਦਸੰਬਰ (ਧਾਲੀਵਾਲ, ਭੁੱਲਰ)-ਬਾਰ ਐਸੋਸੀਏਸ਼ਨ ਸੁਨਾਮ ਦੀ ਚੋਣ ਲਈ ਨਾਮਜ਼ਦਗੀ ਪੱਤਰ ਭਰਨ ਦੇ ਅੱਜ ਆਖ਼ਰੀ ਦਿਨ ਪ੍ਰਧਾਨ ਸਮੇਤ ਕੁਝ ਅਹੁਦੇਦਾਰ ਬਿਨਾਂ ਮੁਕਾਬਲੇ ਹੀ ਚੁਣੇ ਗਏ | ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਤਰਲੋਕ ਸਿੰਘ ਭੰਗੂ ਨੇ ...

ਪੂਰੀ ਖ਼ਬਰ »

ਲੰਬੇ ਕੇਸ ਤੇ ਦਸਤਾਰ ਮੁਕਾਬਲੇ ਕਰਵਾਏ

ਸੰਦੌੜ, 5 ਦਸੰਬਰ (ਗੁਰਪ੍ਰੀਤ ਸਿੰਘ ਚੀਮਾ)-ਸੰਤ ਬਾਬਾ ਰਣਜੀਤ ਸਿੰਘ ਪੰਜਗਰਾਈਆਂ ਵਾਲਿਆਂ ਦੀ 20ਵੀਂ ਬਰਸੀ ਸਮਾਗਮ ਮੌਕੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵਲੋਂ ਸੰਤ ਆਸ਼ਰਮ ਈਸ਼ਰਸਰ ਫਤਹਿਗੜ੍ਹ ਪੰਜਗਰਾਈਆਂ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਬਲਕਾਰ ਸਿੰਘ ...

ਪੂਰੀ ਖ਼ਬਰ »

ਕਾਲਜ 'ਚ ਇਕ ਰੋਜ਼ਾ ਸਿਖਲਾਈ ਕੈਂਪ ਦਾ ਆਯੋਜਨ

ਧੂਰੀ, 5 ਦਸੰਬਰ (ਲਖਵੀਰ ਸਿੰਘ ਧਾਂਦਰਾ)-ਦੇਸ਼ ਭਗਤ ਕਾਲਜ ਬਰੜ੍ਹਵਾਲ ਵਿਖੇ ਪਿ੍ੰਸੀਪਲ ਡਾ. ਬਲਬੀਰ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਤੇ ਵੋਕੇਸ਼ਨਲ ਐਜੂਕੇਸ਼ਨ ਵਿਭਾਗ ਵਲੋਂ ਇਕ ਰੋਜ਼ਾ ਵੋਕੇਸ਼ਨਲ ਸਿਖਲਾਈ ਕੈਂਪ ਦਾ ਆਯੋਜਨ ...

ਪੂਰੀ ਖ਼ਬਰ »

ਫਿਜ਼ੀਕਲ ਕਾਲਜ ਦੇ ਖਿਡਾਰੀਆਂ ਨੇ ਬਾਜ਼ੀ ਮਾਰੀ

ਮਸਤੂਆਣਾ ਸਾਹਿਬ, 5 ਦਸੰਬਰ (ਦਮਦਮੀ)-ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਪਿ੍ੰਸੀਪਲ ਡਾ. ਗੀਤਾ ਠਾਕੁਰ ਦੀ ਅਗਵਾਈ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਇੰਟਰ ਕਾਲਜ ਬੇਸਬਾਲ ਤੇ ਸÏਫਟਬਾਲ ਚੈਂਪੀਅਨਸ਼ਿਪ ਮੁਕਾਬਲੇ ਕਰਵਾਏ ਗਏ | ਇੰਟਰ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਪਬਲਿਕ ਸਕੂਲ ਜਖੇਪਲ ਦੇ ਅਧਿਆਪਕ ਨੂੰ ਮਿਲਿਆ ਬੈਸਟ ਐਵਾਰਡ

ਜਖੇਪਲ, 5 ਦਸੰਬਰ (ਮੇਜਰ ਸਿੰਘ ਸਿੱਧੂ)-ਚੰਡੀਗੜ੍ਹ ਯੂਨੀਵਰਸਿਟੀ ਘੜੂੰਆ ਵਿਖੇ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਵਲੋਂ ਕਰਵਾਏ ਬੈੱਸਟ ਟੀਚਰ ਐਵਾਰਡ 2022 ਵਿਚ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਖੇਪਲ ਦੇ ਅਧਿਆਪਕ ਸ. ਭੁਪਿੰਦਰ ਸਿੰਘ ਨੂੰ ...

ਪੂਰੀ ਖ਼ਬਰ »

ਆਈ. ਟੀ. ਆਈ. ਸੁਨਾਮ ਦੇ ਨਵੀਨੀਕਰਨ ਦਾ ਕੰਮ ਜੰਗੀ ਪੱਧਰ 'ਤੇ ਜਾਰੀ

ਸੁਨਾਮ ਊਧਮ ਸਿੰਘ ਵਾਲਾ, 5 ਦਸੰਬਰ (ਧਾਲੀਵਾਲ, ਭੁੱਲਰ)-ਸਥਾਨਕ ਸ਼ਹੀਦ ਊਧਮ ਸਿੰਘ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕਰੀਬ ਛੇ ਦਹਾਕਿਆਂ ਬਾਅਦ ਮਿਲੀ ਵੱਡੀ ਗਰਾਂਟ ਨਾਲ ਸੰਸਥਾ ਦੇ ਨਵੀਨੀਕਰਨ ਦਾ ਕੰਮ ਜੰਗੀ ਪੱਧਰ ...

ਪੂਰੀ ਖ਼ਬਰ »

ਪੰਚਾਇਤ ਸੰਮਤੀ ਕਾਮਿਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੱਢੀ ਭੜਾਸ

ਸੁਨਾਮ ਊਧਮ ਸਿੰਘ ਵਾਲਾ, 5 ਦਸੰਬਰ (ਧਾਲੀਵਾਲ, ਭੁੱਲਰ)-ਸਥਾਨਕ ਪੰਚਾਇਤ ਸੰਮਤੀ ਕਾਮਿਆਂ ਵਲੋਂ ਬਲਾਕ ਪ੍ਰਧਾਨ ਕੁਲਦੀਪ ਸਿੰਘ ਸੰਗਤੀਵਾਲਾ ਦੀ ਅਗਵਾਈ 'ਚ ਸੂਬਾਈ ਜਥੇਬੰਦੀ ਦੇ ਸੱਦੇ 'ਤੇ ਆਪਣੀ ਅਣਮਿੱਥੇ ਸਮੇਂ ਦੀ ਕਲਮ ਛੋੜ ਹੜਤਾਲ ਦੌਰਾਨ ਪੰਚਾਇਤ ਸੰਮਤੀ ਸੁਨਾਮ ਦੇ ...

ਪੂਰੀ ਖ਼ਬਰ »

ਮਾਨ ਨੇ ਕੀਤਾ ਦੁੱਖ ਸਾਂਝਾ

ਲੌਂਗੋਵਾਲ, 5 ਦਸੰਬਰ (ਵਿਨੋਦ, ਖੰਨਾ)-ਪਿਛਲੇ ਦਿਨੀਂ ਲੌਂਗੋਵਾਲ ਵਿਖੇ ਅਚਨਚੇਤ ਅਕਾਲ ਚਲਾਣਾ ਕਰ ਗਏ ਚਮਕÏਰ ਸਿੰਘ ਪੁੱਤਰ ਨਾਜਰ ਸਿੰਘ ਦੇ ਪਰਿਵਾਰ ਨਾਲ ਸ਼੍ਰੋ. ਅ. ਦ. (ਬ) ਦੇ ਹਲਕਾ ਇੰਚਾਰਜ ਬਲਦੇਵ ਸਿੰਘ ਮਾਨ ਨੇ ਦੁੱਖ ਸਾਂਝਾਂ ਕੀਤਾ ਹੈ | ਉਨ੍ਹਾਂ ਪੀੜਤ ਪਰਿਵਾਰ ਨਾਲ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX