ਘੁਮਾਣ, 6 ਦਸੰਬਰ (ਬੰਮਰਾਹ)- ਘੁਮਾਣ ਖੇਤਰ ਲੰਮੇ ਅਰਸੇ ਤੋਂ ਵਿਕਾਸ ਪੱਖੋਂ ਫਾਡੀ ਰਿਹਾ, ਪ੍ਰੰਤੂ ਪਿਛਲੀ ਕਾਂਗਰਸ ਸਰਕਾਰ ਵੇਲੇ ਉਸ ਵੇਲੇ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੇ ਯਤਨਾਂ ਸਦਕਾ ਘੁਮਾਣ ਦੇ ਗੰਦੇ ਪਾਣੀ ਦੇ ਨਿਕਾਸ ਤੇ ਲੋਕਾਂ ਨੂੰ ਸਾਫ਼-ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਕਰੀਬ 17 ਕਰੋੜ ਦੀ ਰਾਸ਼ੀ ਨਾਲ ਸੀਵਰੇਜ ਪਾਉਣ ਤੇ ਪੀਣ ਵਾਲੇ ਪਾਣੀ ਦੇ ਪ੍ਰੋਜੈਕਟ ਨੂੰ ਸ਼ੁਰੂ ਕਰਵਾਇਆ ਗਿਆ | ਕੋਰੋਨਾ ਕਾਲ 2 ਸਾਲ ਕੰਮ ਦੀ ਢਿੱਲੀ ਰਫ਼ਤਾਰ ਨਾਲ ਕੰਮ ਪੂਰਾ ਨਾ ਹੋ ਸਕਿਆ, ਪਰ ਸਬੰਧਿਤ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ਕਾਰਨ 4 ਸਾਲ ਬੀਤਣ ਦੇ ਬਾਅਦ ਵੀ ਕੰਮ ਠੰਢੇ ਬਸਤੇ ਵਿਚ ਪਿਆ ਹੈ | ਭਾਵੇਂ ਕਿ ਪੀਣ ਵਾਲੇ ਪਾਣੀ ਦੀ ਸਪਲਾਈ ਚਾਲੂ ਹੋ ਚੁੱਕੀ ਹੈ, ਪਰ ਗੰਦੇ ਪਾਣੀ ਦੀ ਨਿਕਾਸੀ ਲਈ ਲੋਕਾਂ ਦੇ ਘਰਾਂ ਦਾ ਪਾਣੀ ਸੀਵਰੇਜ ਵਿਚ ਪਾ ਦਿੱਤਾ ਹੈ, ਪਰ ਟਰੀਟਮੈਂਟ ਪਲਾਂਟ ਬਣਨ ਤੋਂ ਬਾਅਦ ਵੀ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ ਕਿਉਂਕਿ ਟਰੀਟਮੈਂਟ ਪਲਾਂਟ ਤੋਂ ਨਿਕਲਣ ਵਾਲਾ ਸਾਫ਼ ਪਾਣੀ, ਜਿਸ ਪਾਈਪ ਲਾਈਨ ਰਾਹੀਂ ਪਾਣੀ ਖੇਤਾਂ ਜਾਂ ਡਰੇਨ ਵਿਚ ਜਾਣਾ ਹੈ, ਉਸ ਦਾ ਹਾਲੇ ਤੱਕ ਟੈਂਡਰ ਨਹੀਂ ਹੋ ਸਕਿਆ | ਘੁਮਾਣ ਵਿਖੇ ਬਣੇ ਟਰੀਟਮੈਂਟ ਪਲਾਂਟ ਤੋਂ 8 ਕਿਲੋਮੀਟਰ ਦੂਰ ਚੌੜੇ ਪਿੰਡ ਦੀ ਡਰੇਨ ਵਿਚ ਇਕ ਪਾਈਪ ਲਾਈਨ ਰਾਹੀਂ ਇਹ ਪਾਣੀ ਭੇਜਣ ਦੀ ਤਜਵੀਜ਼ ਹੈ, ਜਿਸ 'ਤੇ ਹਾਲੇ ਤੱਕ ਕੰਮ ਸ਼ੁਰੂ ਨਹੀਂ ਹੋ ਸਕਿਆ, ਜਿਸ ਕਰਕੇ ਗੰਦਾ ਪਾਣੀ ਲੋਕਾਂ ਦੇ ਘਰਾਂ ਵਿਚ ਵਾਪਸ ਜਾ ਰਿਹਾ ਹੈ | 11 ਨੰਬਰ ਵਾਰਡ ਜੋ ਇਸ ਪ੍ਰੋਜੈਕਟ ਦਾ ਹਿੱਸਾ ਨਹੀਂ ਸੀ, ਪਰ ਲੋਕਾਂ ਦੀ ਮੰਗ ਨੂੰ ਦੇਖਦਿਆਂ ਸਰਕਾਰ ਨੇ ਢਾਈ ਕਰੋੜ ਦੀ ਰਾਸ਼ੀ ਜਾਰੀ ਕੀਤੀ, ਜਿਸ ਨਾਲ ਇਸ ਵਾਰਡ ਦੇ ਅੱਧੇ ਹਿੱਸੇ 'ਚ ਸੀਵਰੇਜ ਪੈ ਚੁੱਕਾ ਹੈ ਤੇ ਅੱਧੇ ਹਿੱਸੇ 'ਚ ਕਿਸੇ ਤਕਨੀਕੀ ਕਾਰਨਾਂ ਕਰਕੇ ਕੰਮ ਰੁਕਿਆ ਹੈ, ਪਰ ਇਸ ਸੀਵਰੇਜ ਦਾ ਪਾਣੀ ਵੀ ਹਾਲੇ ਟਰੀਟਮੈਂਟ ਪਲਾਂਟ ਨਾਲ ਨਾ ਜੁੜਨ ਕਰਕੇ ਕੰਮ ਅੱਧ-ਵਿਚਾਲੇ ਰੁਕਿਆ ਪਿਆ ਹੈ | ਭਾਵੇਂ ਕਿ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਵਲੋਂ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕਰਕੇ ਇਸ ਕੰਮ ਨੂੰ ਜਲਦ ਮੁਕੰਮਲ ਕਰਨ ਲਈ ਕਿਹਾ, ਪਰ ਵਿਭਾਗ ਦੀ ਢਿੱਲੀ ਕਾਰਗੁਜਾਰੀ ਤੋਂ ਇੰਝ ਲੱਗ ਰਿਹਾ ਹੈ ਕਿ ਪੈਸੇ ਹੋਣ ਦੇ ਬਾਵਜੂਦ ਵੀ ਕੰਮ ਨੂੰ ਨੇਪਰੇ ਨਹੀਂ ਚਾੜਨਾ ਚਾਹੁੰਦੇ, ਜਿਸ ਨਾਲ ਲੋਕ ਕਾਫ਼ੀ ਪ੍ਰੇਸ਼ਾਨ ਹਨ |
ਬਟਾਲਾ, 6 ਦਸੰਬਰ (ਕਾਹਲੋਂ)- ਸਿਵਲ ਹਸਪਤਾਲ ਬਟਾਲਾ ਵਿਖੇ ਐਸ.ਐਮ.ਓ. ਡਾ. ਰਵਿੰਦਰ ਸਿੰਘ ਦੀ ਅਗਵਾਈ ਵਿਚ ਲੱਗੇ ਦੰਦਾਂ ਦੇ ਪੰਦ੍ਹਰਵਾੜੇ ਦਾ ਸਮਾਪਤੀ ਸਮਾਰੋਹ ਹੋਇਆ | ਇਸ ਸਮਾਰੋਹ ਵਿਚ ਵਿਧਾਇਕ ਸ਼ੈਰੀ ਕਲਸੀ ਦੇ ਭਰਾ ਅੰਮਿ੍ਤ ਕਲਸੀ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ...
ਬਟਾਲਾ, 6 ਦਸੰਬਰ (ਹਰਦੇਵ ਸਿੰਘ ਸੰਧੂ)- ਬਟਾਲਾ ਨਜ਼ਦੀਕ ਪਿੰਡ ਰੰਗੀਲਪੁਰ ਦੇ ਇਕ ਅਗਾਂਹਵਧੂ ਕਿਸਾਨ ਗੁਰਮੁਖ ਸਿੰਘ ਰੰਗੀਲਪੁਰ ਦੇ ਪਰਿਵਾਰ ਵਲੋਂ ਮੂਲ ਅਨਾਜਾਂ ਦੀ ਕੁਦਰਤੀ ਖੇਤੀ ਕਰਨ ਕਰ ਕੇ ਪੰਜਾਬ ਵਿਧਾਨ ਸਭਾ ਵਲੋਂ ਕੁਦਰਤੀ ਪ੍ਰੇਮੀ ਕਿਸਾਨ ਸਮਾਰੋਹ ਦੌਰਾਨ ...
ਅਲੀਵਾਲ, 6 ਦਸੰਬਰ (ਸੁੱਚਾ ਸਿੰਘ ਬੁੱਲੋਵਾਲ)- ਵੇਰਕਾ ਮਿਲਕ/ਕੈਟਲ ਫੀਡ ਪਲਾਂਟ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਕਨਵੈਨਸ਼ਨ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਗਿਆ | ਸੂਬਾਈ ਆਗੂ ਪਵਨਦੀਪ ਸਿੰਘ, ਪਲਾਂਟ ਪ੍ਰਧਾਨ, ਪਲਾਂਟ ਕਮੇਟੀ ਵਲੋਂ ਦੱਸਿਆ ਗਿਆ ਕਿ ...
ਗੁਰਦਾਸਪੁਰ, 6 ਦਸੰਬਰ (ਆਰਿਫ਼)- ਡਿਪਟੀ ਕਮਿਸ਼ਨਰ ਡਾ: ਹਿਮਾਂਸ਼ੂ ਅਗਰਵਾਲ ਨੇ ਸਿਹਤ ਵਿਭਾਗ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜ਼ਿਲ੍ਹੇ ਵਿਚ ਨਵੇਂ ਬਣ ਰਹੇ 33 ਹੋਰ ਆਮ ਆਦਮੀ ਕਲੀਨਿਕ ਦੇ ਕੰਮ ਨੂੰ ਜਲਦੀ ਮੁਕੰਮਲ ਕੀਤਾ ਜਾਵੇ ਤਾਂ ...
ਡੇਰਾ ਬਾਬਾ ਨਾਨਕ, 6 ਦਸੰਬਰ (ਅਵਤਾਰ ਸਿੰਘ ਰੰਧਾਵਾ)- ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂ ਦੇ ਕਾਗਜ਼ਾਤਾਂ ਵਿਚ ਹੋਈ ਛੇੜਛਾੜ ਸਬੰਧੀ ਮਾਮਲਾ ਦਰਜ ਕਰਨ ਦਾ ਸਮਾਚਾਰ ਹੈ | ਥਾਣਾ ਡੇਰਾ ਬਾਬਾ ਨਾਨਕ ਦੀ ਐਸ.ਐੱਚ.ਓ. ਦਿਲਪ੍ਰੀਤ ਕੌਰ ...
ਬਟਾਲਾ, 6 ਦਸੰਬਰ (ਕਾਹਲੋਂ)- ਬਟਾਲਾ ਵਿਧਾਨ ਸਭਾ ਹਲਕੇ ਦੇ ਨੌਜਵਾਨ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਹਲਕੇ ਅੰਦਰ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਲਈ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਹੁਲਾਰਾ ਮਿਲਿਆ ਹੈ, ਜਿਸ ਦੇ ਚਲਦਿਆਂ ਬਟਾਲਾ ਸ਼ਹਿਰ ਦੀ ਵਾਰਡ-29 ਤੋਂ ...
ਦੀਨਾਨਗਰ, 6 ਦਸੰਬਰ (ਸੰਧੂ/ਸੋਢੀ/ਸ਼ਰਮਾ)- ਦੀਨਾਨਗਰ ਦੇ ਝੰਡੇਚੱਕ ਬਾਈਪਾਸ ਨਜ਼ਦੀਕ ਇਕ ਢਾਬੇ 'ਤੇ ਇਕ ਵਿਅਕਤੀ ਵਲੋਂ ਟਰੱਕ ਡਰਾਈਵਰ 'ਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰਨ ਦੀ ਜਾਣਕਾਰੀ ਮਿਲੀ ਹੈ | ਇਸ ਸਬੰਧੀ ਟਰੱਕ ਚਾਲਕ ਜੈ ਪਾਲ ਨਿਵਾਸੀ ਪਠਾਨਕੋਟ ਨੇ ਦੱਸਿਆ ਕਿ ...
ਦੀਨਾਨਗਰ, 6 ਦਸੰਬਰ (ਸੰਧੂ/ਸੋਢੀ/ਸ਼ਰਮਾ)- ਦੀਨਾਨਗਰ ਦੇ ਪੰਜਾਬ ਨੈਸ਼ਨਲ ਬੈਂਕ ਵਿਚ ਪੈਸੇ ਜਮ੍ਹਾਂ ਕਰਵਾਉਣ ਗਏ ਵਿਅਕਤੀ ਨੂੰ ਝਾਂਸਾ ਦੇ ਕੇ ਦੋ ਵਿਅਕਤੀਆਂ ਵਲੋਂ 41 ਹਜ਼ਾਰ ਰੁਪਏ ਲੈ ਕੇ ਫ਼ਰਾਰ ਹੋਣ ਦੀ ਖ਼ਬਰ ਹੈ | ਜਾਣਕਾਰੀ ਡਾ: ਸਵਰਨ ਲਾਲ ਜੋ ਕੇ ਪਿੰਡ ਧਮਰਾਈ ਵਿਖੇ ...
ਘੁਮਾਣ, 6 ਦਸੰਬਰ (ਬੰਮਰਾਹ)- ਘੁਮਾਣ ਖੇਤਰ ਲੰਮੇ ਅਰਸੇ ਤੋਂ ਵਿਕਾਸ ਪੱਖੋਂ ਫਾਡੀ ਰਿਹਾ, ਪ੍ਰੰਤੂ ਪਿਛਲੀ ਕਾਂਗਰਸ ਸਰਕਾਰ ਵੇਲੇ ਉਸ ਵੇਲੇ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੇ ਯਤਨਾਂ ਸਦਕਾ ਘੁਮਾਣ ਦੇ ਗੰਦੇ ਪਾਣੀ ਦੇ ਨਿਕਾਸ ਤੇ ਲੋਕਾਂ ਨੂੰ ਸਾਫ਼-ਸੁਥਰਾ ਪੀਣ ...
ਦੀਨਾਨਗਰ, 6 ਦਸੰਬਰ (ਸੰਧੂ/ਸੋਢੀ/ਸ਼ਰਮਾ)- ਦੀਨਾਨਗਰ ਪੁਲਿਸ ਵਲੋਂ ਨਾਜਾਇਜ਼ ਮਾਈਨਿੰਗ ਕਰਨ ਦੇ ਸਬੰਧ ਵਿਚ ਅਣਪਛਾਤੇ ਵਿਅਕਤੀ 'ਤੇ ਮਾਮਲਾ ਦਰਜ ਕੀਤੇ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਵਲੋਂ ਏ.ਐੱਸ.ਆਈ. ਬਲਦੇਵ ਸਿੰਘ ਦੀ ਅਗਵਾਈ ਵਿਚ ਗਸ਼ਤ ਕੀਤੀ ...
ਕਾਦੀਆਂ, 6 ਦਸੰਬਰ (ਯਾਦਵਿੰਦਰ ਸਿੰਘ)- ਅੱਜ ਸ਼ਾਮ ਕਾਦੀਆਂ ਦੇ ਅਹਿਮਦੀਆ ਮੁਹੱਲੇ ਕਾਲਜ ਤੋਂ ਰਿਕਸ਼ੇ 'ਤੇ ਵਾਪਸ ਆ ਰਹੀ ਲੜਕੀ ਕੋਲੋਂ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਪੈਸਿਆਂ ਵਾਲਾ ਬੈਗ ਸਮਝ ਕੇ ਕਿਤਾਬਾਂ ਵਾਲਾ ਬੈਗ ਖੋਹ ਲਿਆ ਤੇ ਫ਼ਰਾਰ ਹੋ ਗਏ | ਇਸ ਹਾਦਸੇ ...
ਗੁਰਦਾਸਪੁਰ, 6 ਦਸੰਬਰ (ਆਰਿਫ਼)- ਪੰਜਾਬੀ ਕਹਾਣੀ ਦੇ ਪਿਤਾਮਾ ਤੇ ਬਾਬਾ ਬੋਹੜ ਪਿ੍ੰਸੀਪਲ ਸੁਜਾਨ ਸਿੰਘ ਦੀ ਯਾਦ 'ਚ ਸਨਮਾਨ ਸਮਾਗਮ ਜ਼ਿਲ੍ਹਾ ਸਾਹਿਤ ਕੇਂਦਰ ਵਲੋਂ ਕਰਵਾਇਆ ਗਿਆ | ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਦੀ ਪ੍ਰਧਾਨਗੀ ਦਰਸ਼ਨ ...
ਪੁਰਾਣਾ ਸ਼ਾਲਾ, 6 ਦਸੰਬਰ (ਅਸ਼ੋਕ ਸ਼ਰਮਾ)- ਹਲਕਾ ਦੀਨਾਨਗਰ ਅਧੀਨ ਪੈਂਦੇ ਪਿੰਡ ਭੰਗਵਾਂ ਦੇ ਇਕ ਅਹਾਤਾ ਚਾਲਕ ਨੌਜਵਾਨ ਪਾਸੋਂ ਅਣਪਛਾਤੇ ਲੁਟੇਰਿਆਂ ਵਲੋਂ ਮਾਰੂ ਹਥਿਆਰਾਂ ਦਿਖਾ ਕੇ ਉਸ ਦੀ ਸਕੂਟਰੀ ਤੇ ਗੈਸ ਸਿਲੰਡਰ ਖੋਹ ਕੇ ਫ਼ਰਾਰ ਹੋਣ ਦੀ ਖ਼ਬਰ ਮਿਲੀ ਹੈ | ਪੀੜਤ ...
ਕਾਦੀਆਂ, 6 ਦਸੰਬਰ (ਕੁਲਵਿੰਦਰ ਸਿੰਘ, ਯਾਦਵਿੰਦਰ ਸਿੰਘ)- ਕਾਦੀਆਂ ਦੇ ਮੇਨ ਬਾਜ਼ਾਰ 'ਚ ਦੁਕਾਨ ਦੇ ਸ਼ਟਰ ਤੋੜ ਕੇ ਅੰਦਰ ਪਏ ਕਰੀਬ 15 ਹਜ਼ਾਰ ਰੁਪਏ ਇਕ ਡੀ. ਵੀ. ਆਰ. ਚੋਰੀ ਕਰ ਲਿਆ | ਜਾਣਕਾਰੀ ਅਨੁਸਾਰ ਸੁਰਿੰਦਰ ਕੁਮਾਰ ਐਂਡ ਸੰਨਜ਼ ਕਰਿਆਨਾ ਸਟੋਰ ਮੇਨ ਬਾਜ਼ਾਰ ਕਾਦੀਆਂ ...
ਪੁਰਾਣਾ ਸ਼ਾਲਾ, 6 ਦਸੰਬਰ (ਗੁਰਵਿੰਦਰ ਸਿੰਘ ਗੋਰਾਇਆ)- ਗੋਬਿੰਦਜੋਤ ਮਾਡਰਨ ਹਾਈ ਸਕੂਲ ਪੁਰਾਣਾ ਸ਼ਾਲਾ ਵਲੋਂ ਸਕੂਲ ਚੇਅਰਪਰਸਨ ਬਲਜੀਤ ਕੌਰ ਦੀ ਦੇਖਰੇਖ ਹੇਠ ਸਾਇੰਸ ਪ੍ਰਦਰਸ਼ਨੀ ਪੋ੍ਰਗਰਾਮ ਬੜੇ ਉਤਸ਼ਾਹ ਨਾਲ ਕਰਵਾਇਆ ਗਿਆ ਜਿਸ ਵਿਚ ਸਕੂਲੀ ਵਿਦਿਆਰਥੀਆਂ ਵਲੋਂ ...
ਧਿਆਨਪੁਰ, 6 ਦਸੰਬਰ (ਕੁਲਦੀਪ ਸਿੰਘ)- ਸਾ: ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਿਸੇ ਵੀ ਪਹਿਚਾਣ ਦੇ ਮੁਥਾਜ ਨਹੀ | ਸ: ਰੰਧਾਵਾ ਦੀਆਂ ਲੋਕ ਭਲਾਈ ਨੀਤੀਆਂ ਤੇ ਹਰ ਵਰਗ ਦੇ ਮਸੀਹਾ ਬਣ ਕੇ ਉੱਭਰਨ ਕਰਕੇ ਪਾਰਟੀ ਵਲੋਂ ਉਨ੍ਹਾਂ ਨੂੰ ਬਹੁਤ ਵੱਡੀ ਰਾਸ਼ਟਰ ਪੱਧਰੀ ...
ਗੁਰਦਾਸਪੁਰ, 6 ਦਸੰਬਰ (ਗੁਰਪ੍ਰਤਾਪ ਸਿੰਘ)- ਰਤਨ ਸਾਗਰ ਪਬਲਿਕ ਹਾਈ ਸਕੂਲ ਬੱਬੇਹਾਲੀ ਦਾ ਸਲਾਨਾ ਇਨਾਮ ਵੰਡ ਸਮਾਗਮ ਪਿ੍ੰਸੀਪਲ ਹਰਪ੍ਰੀਤ ਕੌਰ ਰੰਧਾਵਾ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਮੌਕੇ ਨਿਸ਼ਕਾਮ ਕੀਰਤਨੀ ਜਥੇ ਦੇ ਮੁਖੀ ਡਾ: ਸ਼ਿਵ ਸਿੰਘ, ਸਕੂਲ ਚੇਅਰਮੈਨ ...
ਧਿਆਨਪੁਰ, 6 ਦਸੰਬਰ (ਕੁਲਦੀਪ ਸਿੰਘ)- ਸਾ: ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ 'ਭਾਰਤ ਜੋੜੋ ਯਾਤਰਾ' ਲਈ ਵੱਖ-ਵੱਖ ਆਗੂਆਂ ਦੀਆਂ ਡਿਊਟੀਆਂ ਲਾਉਣ ਲਈ ਧਿਆਨਪੁਰ ਦੇ ਨਜ਼ਦੀਕ ਪਿੰਡ ਬਸਤੀ ਬਾਜੀਗਰ ਦੇ ਸਰਪੰਚ ਸੁਰਜੀਤ ਸਿੰਘ ਦੇ ਗ੍ਰਹਿ ਵਿਖੇ ਇਕ ਹੰਗਾਮੀ ...
ਬਟਾਲਾ, 6 ਦਸੰਬਰ (ਕਾਹਲੋਂ)- ਕਮਿਊਨਿਟੀ ਹਾਲ ਖਜ਼ੂਰੀ ਗੇਟ ਨੇੜੇ ਪੰਜ ਰੋਜ਼ਾ ਸ੍ਰੀ ਰਾਮ ਕਥਾ ਕਰਵਾਈ ਗਈ, ਜਿਸ 'ਚ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਸਰਵਸ੍ਰੀ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ਿਆ ਮਾਨਸ ਮਰਮਗਿਆ ਮਹਾਮਨਸਵਿਨੀ ਸਾਧਵੀ ਸੁਸ਼੍ਰੀ ਸੌਮਿਆ ਭਾਰਤੀ ...
ਬਟਾਲਾ, 6 ਦਸੰਬਰ (ਕਾਹਲੋਂ)- ਗੁਰੂ ਨਾਨਕ ਕਾਲਜ ਬਟਾਲਾ ਦੀ ਬੀ.ਏ. ਭਾਗ ਪੰਜਵਾਂ ਦੀ ਵਿਦਿਆਰਥਣ ਬਲਜੀਤ ਕੌਰ ਨੇ ਯੂਨੀਵਰਸਿਟੀ ਅੰਤਰ ਕਾਲਜ ਐਥਲੈਟਿਕਸ ਮੁਕਾਬਲਿਆਂ ਵਿਚ 400 ਕਿਲੋਮੀਟਰ ਦੌੜ ਵਿਚ ਸੋਨ ਤਗਮਾ ਅਤੇ 200 ਕਿਲੋ ਮੀਟਰ ਦੌੜ ਵਿਚ ਕਾਂਸੇ ਦਾ ਤਗਮਾ ਪ੍ਰਾਪਤ ਕੀਤਾ | ...
ਵਡਾਲਾ ਬਾਂਗਰ, 6 ਦਸੰਬਰ (ਭੁੰਬਲੀ)- ਸਿੱਖ ਵੈੱਲਫੇਅਰ ਫਾਉਂਡੇਸ਼ਨ ਧਾਰੀਵਾਲ ਵਲੋਂ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਵਾਏ ਗਏ | ਇਨ੍ਹਾਂ ਧਾਰਮਿਕ ਮੁਕਾਬਲਿਆਂ ਵਿਚ 15 ਵਿਦਿਅਕ ਅਕੈਡਮੀਆਂ ਦੇ ...
ਵਡਾਲਾ ਬਾਂਗਰ, 6 ਦਸੰਬਰ (ਭੁੰਬਲੀ)- ਕਾਂਗਰਸ ਪਾਰਟੀ ਦੇ ਨਵਨਿਯੁਕਤ ਬਲਾਕ ਪ੍ਰਧਾਨ ਆੜਤੀ ਸੁਰਿੰਦਰ ਸਿੰਘ ਗੱਗੋਵਾਲੀ, ਨੰਬਰਦਾਰ ਸੁਖਬਰਿੰਦਰ ਸਿੰਘ ਦੂਲਾਨੰਗਲ, ਪ੍ਰਧਾਨ ਹਰਦੇਵ ਸਿੰਘ ਦੂਲਾਨੰਗਲ ਆਦਿ ਕਾਂਗਰਸੀ ਆਗੂਆਂ ਨੇ ਦੱਸਿਆ ਕਿ ਅਸੀਂ ਸਾਰੇ ਰਲਮਿਲ ਕੇ ਆਪਣੇ ...
ਘੁਮਾਣ, 6 ਦਸੰਬਰ (ਬੰਮਰਾਹ)- ਬਾਬਾ ਨਾਮਦੇਵ ਸਪੋਰਟਸ ਕਲੱਬ ਘੁਮਾਣ ਵਲੋਂ 43ਵਾਂ ਬਾਬਾ ਨਾਮਦੇਵ ਯਾਦਗਾਰੀ ਅੰਤਰਰਾਸ਼ਟਰੀ ਖੇਡ ਮੇਲਾ ਘੁਮਾਣ ਦੀ ਧਰਤੀ 'ਤੇ ਕਰਵਾਇਆ ਜਾ ਰਿਹਾ ਹੈ | ਇਸ ਖੇਡ ਮੇਲੇ ਨੂੰ ਲੈ ਕੇ ਸਮੁੱਚੇ ਕਲੱਬ ਮੈਂਬਰਾਂ ਦੀ ਵਿਸ਼ੇਸ਼ ਇਕੱਤਰਤਾ ਹੋਈ | ...
ਧਾਰੀਵਾਲ, 6 ਦਸੰਬਰ (ਜੇਮਸ ਨਾਹਰ)- 25 ਦਸੰਬਰ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਗਿਰਜਾ ਘਰਾਂ ਅਤੇ ਖੁੱਲ੍ਹੇ ਸਥਾਨਾਂ 'ਤੇ ਮਸੀਹ ਲੋਕਾਂ ਵਲੋਂ ਧੂਮ-ਧਾਮ ਤੇ ਉਤਸ਼ਾਹ ਨਾਲ ਮਨਾਏ ਜਾਣ ਵਾਲੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਨੂੰ ਸਮਰਪਿਤ ਕ੍ਰਿਸਮਸ ਸਮਾਗਮਾਂ ਵਿਚ ਕਿਸੇ ...
ਡੇਰਾ ਬਾਬਾ ਨਾਨਕ, 6 ਦਸੰਬਰ (ਵਿਜੇ ਸ਼ਰਮਾ)- ਬੀਤੀ ਰਾਤ ਚੋਰਾਂ ਵਲੋਂ ਸਰਕਾਰੀ ਮਿਡਲ ਸਕੂਲ ਖੋਦੇਬੇਟ ਅੰਦਰ ਲੁੱਟ ਦੀ ਨੀਅਤ ਨਾਲ ਭੰਨਤੋੜ ਕੀਤੀ ਗਈ | ਭਾਵੇਂ ਸਕੂਲ ਦਾ ਕੋਈ ਵੱਡਾ ਨੁਕਸਾਨ ਨਹੀਂ ਹੋਇਆ, ਪਰ ਚੋਰਾਂ ਵਲੋਂ ਨਿਗਰਾਨੀ ਲਈ ਲਗਾਏ ਗਏ ਸੀ.ਸੀ.ਟੀ.ਵੀ. ਕੈਮਰੇ ...
ਬਟਾਲਾ, 6 ਦਸੰਬਰ (ਕਾਹਲੋਂ)- ਲਾਰੈਂਸ ਇੰਟਰਨੈਸ਼ਨਲ ਸਕੂਲ ਬਟਾਲਾ ਜੋ ਸੀ.ਬੀ.ਐਸ.ਈ. ਵਲੋਂ ਮਾਨਤਾ ਪ੍ਰਾਪਤ ਹੈ, ਵਿਖੇ ਬੱਚਿਆਂ ਦੀ ਸਰੀਰਕ ਤੰਦਰੁਸਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਸਕੂਲ ਚੇਅਰਮੈਨ ਸ: ਬਲਜਿੰਦਰ ਸਿੰਘ ਮੱਲਿਆਂਵਾਲ ਵਲੋਂ ਸਕੂਲ ਵਿਚ ਇੰਟਰਨੈਸ਼ਨਲ ਖੇਡ ...
ਪੁਰਾਣਾ ਸ਼ਾਲਾ, 6 ਦਸੰਬਰ (ਅਸ਼ੋਕ ਸ਼ਰਮਾ)- ਸਥਾਨਕ ਪਾਵਰਕਾਮ 'ਚੋਂ ਸੇਵਾ-ਮੁਕਤ ਹੋਏ ਕਰਮਚਾਰੀਆਂ ਦੀ ਜ਼ਰੂਰੀ ਮੀਟਿੰਗ ਦਰਸ਼ਨ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਪੁਰਾਣਾ ਸ਼ਾਲਾ ਵਿਖੇ ਹੋਈ ਜਿਸ 'ਚ ਵੱਡੀ ਗਿਣਤੀ ਵਿਚ ਪੈਨਸ਼ਨਰ ਸ਼ਾਮਿਲ ਹੋਏ | ਮੀਟਿੰਗ ਦੌਰਾਨ ...
ਗੁਰਦਾਸਪੁਰ, 6 ਦਸੰਬਰ (ਆਰਿਫ਼)- ਗੋਲਡਨ ਗਰੁੱਪ ਦੇ ਚੇਅਰਮੈਨ ਡਾ. ਮੋਹਿਤ ਮਹਾਜਨ ਤੇ ਡਾਇਰੈਕਟਰ ਇੰਜੀ: ਰਾਘਵ ਮਹਾਜਨ ਵਲੋਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦਾ ਗੁਰਦਾਸਪੁਰ ਵਿਖੇ ਅਹੁਦਾ ਸੰਭਾਲਣ 'ਤੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ ਗਿਆ | ...
ਫ਼ਤਹਿਗੜ੍ਹ ਚੂੜੀਆਂ, 6 ਦਸੰਬਰ (ਐਮ.ਐਸ. ਫੁੱਲ)- ਟੈਕਨੀਕਲ ਸਰਵਿਸਜ਼ ਯੂਨੀਅਨ ਫ਼ਤਹਿਗੜ੍ਹ ਚੂੜੀਆਂ ਦੀ ਮੀਟਿੰਗ ਬਾਲ ਕਿ੍ਸ਼ਨ ਲਾਈਨਮੈਨ ਦੀ ਪ੍ਰਧਾਨਗੀ ਹੇਠ ਅਜਨਾਲਾ ਰੋਡ ਵਿਖੇ ਹੋਈ, ਜਿਸ ਵਿਚ ਕਈ ਅਹਿਮ ਵਿਚਾਰਾਂ ਹੋਈਆਂ ਤੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ...
ਕਲਾਨੌਰ, 6 ਦਸੰਬਰ (ਪੁਰੇਵਾਲ)- ਪਿਛਲੇ ਦੋ ਹਫ਼ਤਿਆਂ ਤੋਂ ਆਪਣੀਆਂ ਹੱਕੀ ਲਈ ਧਰਨੇ 'ਤੇ ਬੈਠੇ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰਾਂ 'ਚ ਕੰਮ ਕਰਨ ਵਾਲੇ ਪੰਚਾਇਤ ਸੰਮਤੀ ਦੇ ਅਮਲੇ ਦੀਆਂ ਸਰਕਾਰ ਜਾਇਜ਼ ਮੰਗਾਂ ਤੁਰੰਤ ਮੰਨੇ ਤਾਂ ਜੋ ਹੜਤਾਲ ਖਤਮ ਹੋ ਸਕੇ ਤੇ ਪਿੰਡਾਂ 'ਚ ...
ਧਾਰੀਵਾਲ, 6 ਦਸੰਬਰ (ਜੇਮਸ ਨਾਹਰ)- ਐਸ.ਐਸ.ਕੇ. ਕੋਚਿੰਗ ਸੈਂਟਰ ਧਾਰੀਵਾਲ ਦੇ ਵਿੱਦਿਆਰਥੀਆਂ ਨੇ ਮੱਲਾਂ ਮਾਰ ਕੇ ਵਿਦੇਸ਼ ਜਾਣ ਲਈ ਆਪਣਾ ਰਾਹ ਪੱਧਰਾ ਕੀਤਾ ਹੈ | ਇਸ ਸੈਂਟਰ ਦੇ ਐਮ.ਡੀ. ਸੰਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਮਿਸ਼ਨ ਸਕੂਲ ਦੇ ਸਾਹਮਣੇ ਰਜਬਾਹੇ ਦੇ ਨਾਲ ...
ਧਾਰੀਵਾਲ, 6 ਦਸੰਬਰ (ਸਵਰਨ ਸਿੰਘ)- ਨਜ਼ਦੀਕੀ ਸਤਿਗੁਰੂ ਕਬੀਰ ਮੰਦਰ ਫੱਜੂਪੁਰ ਵਿਖੇ ਡਾ: ਅੰਬੇਡਕਰ ਮਿਸ਼ਨ ਇਕਾਈ ਧਾਰੀਵਾਲ ਦੀ ਇਕ ਮੀਟਿੰਗ ਹੋਈ, ਜਿਸ ਵਿਚ ਡਾ: ਅੰਬੇਡਕਰ ਮਿਸ਼ਨ ਧਾਰੀਵਾਲ, ਡਾ: ਅੰਬੇਡਕਰ ਮਿਸ਼ਨ ਗੁਰਦਾਸਪੁਰ ਅਤੇ ਭੀਮ ਆਰਮੀ ਏਕਤਾ ਮਿਸ਼ਨ ...
ਗੁਰਦਾਸਪੁਰ, 6 ਦਸੰਬਰ (ਆਰਿਫ਼)- ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਵਲੋਂ ਸਾਲ 2022-23 ਲਈ ਸਮਾਜ ਸੇਵਾ ਤੇ ਰਾਸ਼ਟਰ ਨਿਰਮਾਣ ਵਿਚ ਵਧੀਆ ਕੰਮ ਕਰਨ ਵਾਲੇ ਯੂਥ ਕਲੱਬਾਂ ਤੋਂ ਆਊਟਸਟੈਂਡਿੰਗ ਯੂਥ ਕਲੱਬ ਅਵਾਰਡ ਲਈ ਅਰਜ਼ੀਆਂ ...
ਘੁਮਾਣ, 6 ਦਸੰਬਰ (ਬੰਮਰਾਹ)- ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ 'ਚੋਂ ਬਿਨਾਂ ਭੇਦ-ਭਾਵ ਪਿੰਡਾਂ ਵਿਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ | ਇਹ ਪ੍ਰਗਟਾਵਾ ਹਲਕੇ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਦੇ ਭਰਾ ਅਮਰੀਕ ਸਿੰਘ ਗੋਲਡੀ ਨੇ ਕੀਤਾ | ਉਨ੍ਹਾਂ ਕਿਹਾ ...
ਗੁਰਦਾਸਪੁਰ, 6 ਦਸੰਬਰ (ਆਰਿਫ਼)- ਪੰਜਾਬ ਸਕੂਲ ਗੇਮਜ਼ ਵਲੋਂ ਫ਼ਤਹਿਗੜ੍ਹ ਸਾਹਿਬ ਵਿਖੇ 22 ਤੋਂ 24 ਨਵੰਬਰ ਤੱਕ ਪਾਵਰ ਲਿਫ਼ਟਿੰਗ ਦੇ ਮੁਕਾਬਲੇ ਕਰਵਾਏ ਗਏ ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਵਿਚ ਐੱਚ. ਆਰ. ਏ. ਇੰਟਰਨੈਸ਼ਨਲ ਸਕੂਲ ...
ਗੁਰਦਾਸਪੁਰ, 6 ਦਸੰਬਰ (ਆਰਿਫ਼)- ਨਾਮਵਰ ਸਟੱਡੀ ਵੀਜ਼ਾ ਮਾਹਿਰ ਗੈਵੀ ਕਲੇਰ ਇਕ ਵਾਰ ਫਿਰ ਯੂ.ਕੇ. ਦੇ ਰਿਕਾਰਡਤੋੜ ਵੀਜ਼ੇ ਲਗਵਾ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਗਿਆ ਹੈ | ਇਸ ਸਬੰਧੀ ਵੀਜ਼ਾ ਮਾਹਿਰ ਗੈਵੀ ਕਲੇਰ ਨੇ ਦੱਸਿਆ ਕਿ ਟੀਮ ਗਲੋਬਲ ਨੂੰ ਇਕ ਹਫ਼ਤੇ ਵਿਚ ...
ਕਾਦੀਆਂ, 6 ਦਸੰਬਰ (ਕੁਲਵਿੰਦਰ ਸਿੰਘ)- ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨਦੇ ਹੋਏ ਉਨ੍ਹਾਂ ਨੂੰ ਦੀਵਾਲੀ ਮੌਕੇ 'ਤੋਹਫ਼ਾ ਦੇਣ ਦੇ ਵਾਅਦੇ ਨੂੰ ਸਮੇਂ ਸਿਰ ਪੂਰਾ ਨਾ ਕਰਨ ਦੇ ਰੋਸ ਵਜੋਂ ਸੂਬੇ ...
ਗੁਰਦਾਸਪੁਰ, 6 ਦਸੰਬਰ (ਆਰਿਫ਼)- ਜ਼ਿਲ੍ਹਾ ਸਦਰ ਮੁਕਾਮ ਗੁਰਦਾਸਪੁਰ ਵਿਖੇ ਪੰਜਾਬ ਹੋਮ ਗਾਰਡਜ਼ ਤੇ ਸਿਵਲ ਡਿਫੈਂਸ ਦਾ 60ਵਾਂ ਸਥਾਪਨਾ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਇਕ ਪ੍ਰਭਾਵਸ਼ਾਲੀ ਸਮਾਗਮ 'ਚ ਕਮਾਡੈਂਟ ਸੁਖਰਾਜ ਸਿੰਘ ਦੇ ਨਾਲ ਪੋਸਟ ਵਾਰਡਨ ...
ਗੁਰਦਾਸਪੁਰ, 6 ਦਸੰਬਰ (ਪੰਕਜ ਸ਼ਰਮਾ)- ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦੇ ਸਮੂਹ ਪੰਚਾਇਤ ਸਕੱਤਰਾਂ, ਗਰਾਮ ਸੇਵਕਾਂ ਅਤੇ ਸੰਮਤੀ ਮੁਲਾਜ਼ਮਾਂ ਵਲੋਂ ਤਨਖ਼ਾਹਾਂ ਨਾ ਮਿਲਣ, ਵਾਧੂ ਕੰਮਾਂ ਦੇ ਬੋਝ ਦੇ ਰੋਸ ਵਜੋਂ ਕੀਤੀ ਜਾ ਰਹੀ ਕਲਮ ਛੋੜ ਹੜਤਾਲ ਲਗਾਤਾਰ ਜਾਰੀ ਹੈ ਜਿਸ ...
ਬਟਾਲਾ, 6 ਦਸੰਬਰ (ਕਾਹਲੋਂ)- ਜੇ.ਯੂ.ਐਸ.ਐਸ. ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸੇਖਵਾਂ, ਜੋ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਚਾਨਣ ਮੁਨਾਰੇ ਵਜੋਂ ਕੰਮ ਕਰ ਰਿਹਾ ਹੈ, ਦੇ ਵਿਦਿਆਰਥੀਆਂ ਨੇ ਇੰਟਰ ਹਾਊੁਸ ਖੇਡਾਂ 2022 ਵਿਚ ਭਾਗ ਲਿਆ ਜਿਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੇ ...
ਗੁਰਦਾਸਪੁਰ, 6 ਦਸੰਬਰ (ਆਰਿਫ਼)- ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸੂਬਾ ਪੱਧਰ ਦੇ ਜਿਮਨਾਸਟਿਕ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 3 ਸੋਨ, 4 ਚਾਂਦੀ ਤੇ 3 ਕਾਂਸੇ ਦੇ ਤਗਮੇ ਹਾਸਲ ਕੀਤੇ | ਇਸ ਸਬੰਧੀ ਪਿ੍ੰ. ਹਰਜਿੰਦਰ ਸਿੰਘ ਨੇ ਦੱਸਿਆ ...
ਪੁਰਾਣਾ ਸ਼ਾਲਾ, 6 ਦਸੰਬਰ (ਗੁਰਵਿੰਦਰ ਸਿੰਘ ਗੋਰਾਇਆ)- ਬੀਤੇ ਦਿਨ ਸਥਾਨਕ ਥਾਣੇ ਅੰਦਰ ਜਗਤਪੁਰ ਕਲਾਂ ਵਾਸੀ ਕਿਸਾਨ ਨਿਰਮਲ ਸਿੰਘ, ਉਸ ਦੀ ਪਤਨੀ ਅਤੇ ਉਨ੍ਹਾਂ ਦੇ ਦੋ ਪੁੱਤਰਾਂ ਖ਼ਿਲਾਫ਼ ਜ਼ਮੀਨੀ ਧੋਖਾਧੜੀ ਨੰੂ ਲੈ ਕੇ ਦਰਜ ਹੋਏ ਮਾਮਲੇ ਦੀ ਅਸਲ ਸਚਾਈ ਬਿਆਨ ਕਰਨ ਲਈ ...
ਧਾਰੀਵਾਲ, 6 ਦਸੰਬਰ (ਜੇਮਸ ਨਾਹਰ)- ਆਰ.ਸੀ. ਸੁਧਾਈ ਦੀਆਂ ਮਨਜ਼ੂਰੀਆਂ ਸੂਬਾ ਪ੍ਰਬੰਧਕ ਵਲੋਂ ਨਾ ਮਿਲਣ ਕਰਕੇ ਲੋਕਾਂ ਨੂੰ ਮਹੀਨਿਆਂ ਤੋਂ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਟਰਾਂਸਪੋਰਟ ਦੇ ਨਾਲ ਜੁੜੇ ਲੋਕਾਂ ਦੇ ਕੰਮਕਾਜ਼ ਬੁਰੀ ਤਰ੍ਹਾਂ ਨਾਲ ...
ਗੁਰਦਾਸਪੁਰ, 6 ਦਸੰਬਰ (ਆਰਿਫ਼)- ਕਾਂਗਰਸ ਹਾਈਕਮਾਨ ਵਲੋਂ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੰੂ ਰਾਜਸਥਾਨ ਕਾਂਗਰਸ ਦਾ ਇੰਚਾਰਜ ਅਤੇ ਸਕੀਰਨਿੰਗ ਕਮੇਟੀ ਦਾ ਮੈਂਬਰ ਬਣਾਉਣ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX