ਤਾਜਾ ਖ਼ਬਰਾਂ


ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ 5 ਅਪ੍ਰੈਲ ਤੱਕ ਮੁਲਤਵੀ
. . .  5 minutes ago
ਨਵੀਂ ਦਿੱਲੀ, 25 ਮਾਰਚ- ਦਿੱਲੀ ਦੀ ਅਦਾਲਤ ਨੇ ਆਬਕਾਰੀ ਨੀਤੀ ਮਾਮਲੇ ਤੋਂ ਪੈਦਾ ਹੋਏ ਮਨੀ ਲਾਂਡਰਿੰਗ ਮਾਮਲੇ ਵਿਚ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਗ੍ਰਿਫ਼ਤਾਰ ‘ਆਪ’ ਨੇਤਾ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ.....
ਹਿੰਦ-ਪਾਕਿ ਸਰਹੱਦ ਤੋਂ 35 ਕਰੋੜ ਦੀ ਹੈਰੋਇਨ ਬਰਾਮਦ
. . .  18 minutes ago
ਖਾਲੜਾ, 25 ਮਾਰਚ (ਜੱਜਪਾਲ ਸਿੰਘ ਜੱਜ)- ਖਾਲੜਾ ਸੈਕਟਰ ਅਧੀਨ ਆਉਂਦੀ ਬੀ. ਐਸ. ਐਫ਼. ਦੀ ਸਰਹੱਦੀ ਚੌਕੀ ਤਾਰਾ ਸਿੰਘ ਦੇ ਅਧੀਨ ਆਉਂਦੇ ਖ਼ੇਤਰ ਅੰਦਰੋਂ ਜਵਾਨਾਂ ਵਲੋਂ 7 ਕਿਲੋ 20 ਗ੍ਰਾਮ ਹੈਰੋਇਨ ਬਰਾਮਦ ਕਰਨ ਦੀ ਖ਼ਬਰ ਹੈ, ਜਿਸ ਦੀ....
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਆਈ.ਪੀ.ਐਸ. ਅਧਿਕਾਰੀ ਜੋਤੀ ਯਾਦਵ ਦੇ ਅਨੰਦ ਕਾਰਜ ਸਮੇਂ ਦੀ ਤਸਵੀਰ
. . .  39 minutes ago
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਆਈ.ਪੀ.ਐਸ. ਅਧਿਕਾਰੀ ਜੋਤੀ ਯਾਦਵ ਦੇ ਅਨੰਦ ਕਾਰਜ ਸਮੇਂ ਦੀ ਤਸਵੀਰ
ਰੱਖਿਆ ਮੰਤਰੀ ਰਾਜਨਾਥ ਸਿੰਘ ਪਹੁੰਚੇ ਡੇਰਾ ਬਿਆਸ
. . .  11 minutes ago
ਬਿਆਸ, 25 ਮਾਰਚ (ਪਰਮਜੀਤ ਸਿੰਘ ਰੱਖੜਾ)- ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਡੇਰਾ ਬਿਆਸ ਪੁੱਜੇ, ਜਿੱਥੇ ਉਨ੍ਹਾਂ ਦਾ ਡੇਰਾ ਬਿਆਸ ਵਿਚਲੇ ਹੈਲੀਪੈਡ ’ਤੇ ਰਾਜ ਕੁਮਾਰ...
ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਅੱਜ ਡੇਰਾ ਬਿਆਸ ਵਿਖੇ ਪਹੁੰਚਣ ਦੀ ਸੰਭਾਵਨਾ
. . .  54 minutes ago
ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਅੱਜ ਡੇਰਾ ਬਿਆਸ ਵਿਖੇ ਪਹੁੰਚਣ ਦੀ ਸੰਭਾਵਨਾ
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਆਈ.ਪੀ.ਐਸ. ਅਧਿਕਾਰੀ ਜੋਤੀ ਯਾਦਵ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ
. . .  55 minutes ago
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਆਈ.ਪੀ.ਐਸ. ਅਧਿਕਾਰੀ ਜੋਤੀ ਯਾਦਵ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ
ਅਗਲੇ 24 ਘੰਟਿਆਂ 'ਚ ਇਨ੍ਹਾਂ ਸ਼ਹਿਰਾਂ 'ਚ ਗੜੇਮਾਰੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ
. . .  about 1 hour ago
ਚੰਡੀਗੜ੍ਹ, 25 ਮਾਰਚ-ਅਗਲੇ 24 ਘੰਟਿਆਂ ਦੌਰਾਨ ਬਰਨਾਲਾ, ਬਠਿੰਡਾ, ਫਰੀਦਕੋਟ, ਫ਼ਿਰੋਜ਼ਪੁਰ, ਜਲੰਧਰ, ਲੁਧਿਆਣਾ, ਮਾਨਸਾ, ਮੋਗਾ, ਮੁਕਤਸਰ, ਪਟਿਆਲਾ, ਸੰਗਰੂਰ, ਤਰਨਤਾਰਨ ਵਿਚ ਜ਼ਿਆਦਾਤਰ ਥਾਵਾਂ 'ਤੇ ਹਨੇਰੀ, ਗੜੇਮਾਰੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਪਹੁੰਚੇ ਸੀ.ਬੀ.ਆਈ. ਦਫ਼ਤਰ
. . .  about 1 hour ago
ਨਵੀਂ ਦਿੱਲੀ, 25 ਮਾਰਚ- ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਸੀ.ਬੀ.ਆਈ. ਦਫ਼ਤਰ ਪਹੁੰਚੇ। ਉਹ ਨੌਕਰੀ ਘੁਟਾਲੇ ਦੇ ਮਾਮਲੇ ’ਚ ਜ਼ਮੀਨ ਦੇ ਸੰਬੰਧ ’ਚ ਪੁੱਛਗਿੱਛ ਲਈ ਸੀ.ਬੀ.ਆਈ ਦੇ ਸਾਹਮਣੇ ਪੇਸ਼ ਹੋਣਗੇ।
ਰਾਹੁਲ ਗਾਂਧੀ ਪਾਰਟੀ ਹੈੱਡਕੁਆਰਟਰ ਦਿੱਲੀ ਵਿਖੇ ਅੱਜ ਦੁਪਹਿਰ ਇਕ ਵਜੇ ਕਰਨਗੇ ਪ੍ਰੈੱਸ ਕਾਨਫ਼ਰੰਸ
. . .  about 1 hour ago
ਚੰਡੀਗੜ੍ਹ, 25 ਮਾਰਚ (ਵਿਕਰਮਜੀਤ ਸਿੰਘ)-ਕੁੱਲ ਹਿੰਦ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਨੂੰ ਮਾਣਹਾਨੀ ਦੇ ਕੇਸ ’ਚ ਸਜ਼ਾ ਹੋਣ ਮਗਰੋਂ ਜਿੱਥੇ ਸਿਆਸੀ ਪਾਰਾ ਵਧਿਆ ਹੋਇਆ ਹੈ, ਉੱਥੇ ਰਾਹੁਲ ਗਾਂਧੀ ਅੱਜ ਪਾਰਟੀ ਹੈਡਕੁਆਰਟਰ...
ਅੰਮ੍ਰਿਤਸਰ ਜ਼ਿਲ੍ਹੇ ਦੀ ਪੁਲਿਸ ਨੇ ਪਿੰਡ ਰਾਊਵਾਲ ਦੇ ਐੱਨ.ਆਰ.ਆਈ. ਦੀ ਕੋਠੀ 'ਚੋਂ 3 ਨੌਜਵਾਨ ਕੀਤੇ ਕਾਬੂ
. . .  about 1 hour ago
ਕਾਦੀਆਂ, 25 ਮਾਰਚ (ਕੁਲਦੀਪ ਸਿੰਘ ਜਾਫਲਪੁਰ)-ਭਾਈ ਅੰਮ੍ਰਿਤਪਾਲ ਸਿੰਘ ਮਾਮਲੇ 'ਚ ਪੰਜਾਬ ਪੁਲਿਸ ਵਲੋਂ ਪੂਰੇ ਪੰਜਾਬ 'ਚ ਥਾਂ-ਥਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਸ਼ੁੱਕਰਵਾਰ ਦੀ ਦੇਰ ਸ਼ਾਮ ਨੂੰ 8 ਵਜੇ ਦੇ ਕਰੀਬ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਰਾਊਵਾਲ 'ਚ ਅੰਮ੍ਰਿਤਸਰ...
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅੰਮ੍ਰਿਤਸਰ ਹਵਾਈ ਅੱਡਾ ਪਹੁੰਚੇ
. . .  about 2 hours ago
ਅੰਮ੍ਰਿਤਸਰ, 25 ਮਾਰਚ-ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅੰਮ੍ਰਿਤਸਰ ਹਵਾਈ ਅੱਡੇ ਪਹੁੰਚੇ। ਰਾਜਨਾਥ ਸਿੰਘ ਅੱਜ ਅੰਮ੍ਰਿਤਸਰ 'ਚ ਰਾਧਾ ਸੁਆਮੀ ਸਤਿਸੰਗ ਬਿਆਸ ਦਰਸ਼ਨ ਲਈ ਪਹੁੰਚਣਗੇ।
ਫਰੀਦਕੋਟ ਦੀ ਕੇਂਦਰੀ ਜੇਲ੍ਹ ਮੁੜ ਵਿਵਾਦਾਂ 'ਚ, ਮਿਲੇ 15 ਮੋਬਾਈਲ ਫ਼ੋਨ
. . .  about 2 hours ago
ਫਰੀਦਕੋਟ, 25 ਮਾਰਚ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ 'ਚੋਂ ਇਕ ਵਾਰ ਫਿਰ 15 ਮੋਬਾਈਲ ਬਰਾਮਦ ਹੋਏ ਹਨ। ਜਾਣਕਾਰੀ ਮੁਤਾਬਿਕ ਸਿਮ, ਚਾਰਜਰ ਅਤੇ ਯੋਕ ਪਾਊਚ ਵੀ ਬਰਾਮਦ ਕੀਤਾ ਗਿਆ...
ਤੇਜ਼ ਮੀਹ ਅਤੇ ਝੱਖੜ ਕਾਰਨ ਕਿਸਾਨਾਂ ਦੀਆਂ ਪੱਕੀਆਂ ਫ਼ਸਲਾਂ ਦਾ ਹੋਇਆ ਨੁਕਸਾਨ
. . .  about 3 hours ago
ਹੰਡਿਆਇਆ, 25 ਮਾਰਚ (ਗੁਰਜੀਤ ਸਿੰਘ ਖੁੱਡੀ)- ਬੀਤੀ ਰਾਤ ਆਏ ਤੇਜ਼ ਮੀਹ ਅਤੇ ਝੱਖੜ ਨੇ ਕਿਸਾਨਾਂ ਦੀਆਂ ਪੁੱਤਾਂ ਵਾਂਗੂੰ ਪਾਲੀਆਂ ਫ਼ਸਲਾਂ ਦਾ ਨੁਕਸਾਨ ਹੋਇਆ। ਹੰਡਿਆਇਆ ਇਲਾਕੇ ਵਿਚ ਬੇਮੌਸਮੀ ਮੀਂਹ ਨੇ ਕਣਕ, ਸਰੋਂ ਦੀਆਂ ਫ਼ਸਲਾਂ ਦਾ ਨੁਕਸਾਨ ਕੀਤਾ ਤੇ ਕਿਸਾਨਾਂ ਨੂੰ ਚਿੰਤਾ ਸਤਾਉਣ ਲੱਗੀ।
ਬੇਮੌਸਮੇ ਮੀਂਹ ਨੇ ਕਿਸਾਨਾਂ ਦਾ ਲੱਕ ਤੋੜਿਆ
. . .  about 3 hours ago
ਸੰਧਵਾਂ, 25 ਮਾਰਚ (ਪ੍ਰੇਮੀ ਸੰਧਵਾਂ)-ਬੇਮੌਸਮੇ ਤੇਜ਼ ਮੀਂਹ ਨਾਲ ਚੱਲੀਆਂ ਤੇਜ਼ ਹਵਾਵਾਂ ਨੇ ਖੇਤਾਂ 'ਚ ਪੱਕ ਰਹੀ ਸੋਨੇ ਰੰਗੀ ਕਣਕ ਦੀ ਫ਼ਸਲ ਬਰਬਾਦ ਕਰਕੇ ਕਿਸਾਨੀ ਦਾ ਲੱਕ ਤੋੜ ਕੇ ਰੱਖ ਦਿੱਤਾ, ਕਿਉਂਕਿ ਕਿਸਾਨ ਤਾਂ ਪਹਿਲਾਂ ਹੀ ਆਰਥਿਕ ਤੰਗੀ ਦਾ ਸਤਾਇਆ ਖੁਦਕੁਸ਼ੀਆਂ...
ਕਰਨਾਟਕ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਜਾਰੀ ਕੀਤੀ 124 ਉਮੀਦਵਾਰਾਂ ਦੀ ਲਿਸਟ
. . .  about 3 hours ago
ਨਵੀਂ ਦਿੱਲੀ, 25 ਮਾਰਚ-ਕਾਂਗਰਸ ਪਾਰਟੀ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਲਈ 124 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਹਿਲੀ ਸੂਚੀ ’ਚ ਸਾਬਕਾ ਮੁੱਖ ਮੰਤਰੀ ਸਿਧਰਮਈਆ ਅਤੇ ਸੂਬਾ ਪਾਰਟੀ ਪ੍ਰਧਾਨ ਡੀ.ਕੇ. ਸ਼ਿਵਕੁਮਾਰ ਦੇ ਨਾਂ ਮੌਜੂਦ ਹਨ।
ਕਿਸਾਨਾਂ ਲਈ ਵੈਰੀ ਬਣ ਬਹੁੜਿਆਂ ਰੱਬ, ਬੇਮੌਸਮੀ ਮੀਂਹ ਨੇ ਕਿਸਾਨਾਂ ਦੀ ਪੱਕੀ ਫ਼ਸਲ ਕੀਤੀ ਤਬਾਹ
. . .  about 3 hours ago
ਬਾਘਾ ਪੁਰਾਣਾ, 25 ਮਾਰਚ (ਕ੍ਰਿਸ਼ਨ ਸਿੰਗਲਾ)-ਪੰਜਾਬ ਦੇ ਜ਼ਿਆਦਾਤਰ ਹਿੱਸਿਆਂ 'ਚ ਪਿਛਲੇ ਕਈ ਦਿਨਾਂ ਤੋਂ ਮੌਸਮ ਦਾ ਮਿਜਾਜ਼ ਬਦਲਿਆ ਹੋਇਆ ਹੈ, ਰੁਕ-ਰੁਕ ਕੇ ਮੀਂਹ ਵੀ ਪੈ ਰਿਹਾ ਹੈ ਤੇ ਗੜ੍ਹੇਮਾਰੀ ਵੀ ਹੋਈ ਹੈ। ਬੀਤੀ ਰਾਤ ਸਥਾਨਕ ਸ਼ਹਿਰ ਅਤੇ ਇਲਾਕੇ...
ਭਾਰੀ ਝੱਖੜ ਅਤੇ ਮੀਂਹ ਨੇ ਮਚਾਈ ਤਬਾਹੀ, ਕਣਕ, ਸਰੋਂ ਅਤੇ ਸਬਜ਼ੀਆਂ ਦੀਆਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ
. . .  about 3 hours ago
ਸੁਲਤਾਨਪੁਰ ਲੋਧੀ, 25 ਮਾਰਚ (ਜਗਮੋਹਨ ਸਿੰਘ ਥਿੰਦ, ਨਰੇਸ਼ ਹੈਪੀ, ਬਲਵਿੰਦਰ ਲਾਡੀ)- ਬੀਤੀ ਰਾਤ ਤੋਂ ਚੱਲ ਰਹੇ ਝੱਖੜ ਅਤੇ ਮੀਂਹ ਨੇ ਹਲਕਾ ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ-ਪਾਸ ਇਲਾਕਿਆਂ ’ਚ ਕਣਕ, ਸਰੋਂ, ਸ਼ਿਮਲਾ ਮਿਰਚ ਤੇ...
⭐ਮਾਣਕ-ਮੋਤੀ⭐
. . .  about 3 hours ago
⭐ਮਾਣਕ-ਮੋਤੀ⭐
ਮੋਦੀ ਕਿਸੇ ਜਾਤ ਦਾ ਨਾਂਅ ਨਹੀਂ, ਇਹ ਪਛੜੀਆਂ ਸ਼੍ਰੇਣੀਆਂ ਦੇ ਸਨਮਾਨ ਦਾ ਖ਼ਿਤਾਬ ਹੈ - ਪ੍ਰਹਿਲਾਦ ਸਿੰਘ ਪਟੇਲ
. . .  1 day ago
ਨਵੀਂ ਦਿੱਲੀ, 24 ਮਾਰਚ - ਕੇਂਦਰੀ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਨੇ ਗਾਂਧੀ ਅਤੇ ਕਾਂਗਰਸ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਮੋਦੀ ਕਿਸੇ ਜਾਤ ਦਾ ਨਾਂਅ ਨਹੀਂ, ਇਹ ਪਛੜੀਆਂ ਸ਼੍ਰੇਣੀਆਂ ਲਈ ...
ਕਾਸਿਮ ਅਲ-ਅਰਾਜੀ, ਇਰਾਕ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਐਨ.ਐੱਸ.ਏ. ਅਜੀਤ ਡੋਵਾਲ ਦੇ ਸੱਦੇ 'ਤੇ ਭਾਰਤ ਦੇ ਦੌਰੇ 'ਤੇ
. . .  1 day ago
ਨਾਗਾਲੈਂਡ ਅਤੇ ਅਰੁਣਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਅਫਸਪਾ ਤਹਿਤ ਗੜਬੜ ਵਾਲੇ ਖੇਤਰ ਦੀ ਸਥਿਤੀ 6 ਮਹੀਨਿਆਂ ਲਈ ਵਧਾਈ
. . .  1 day ago
ਮੁੰਬਈ : ਨਿਰਦੇਸ਼ਕ ਪ੍ਰਦੀਪ ਸਰਕਾਰ ਦੇ ਦਿਹਾਂਤ 'ਤੇ ਬਾਲੀਵੁੱਡ 'ਚ ਸੋਗ
. . .  1 day ago
ਖ਼ਜ਼ਾਨਾ ਦਫ਼ਤਰ ਛੁੱਟੀ ਦੇ ਬਾਵਜੂਦ ਕੱਲ੍ਹ ਤੇ ਪਰਸੋਂ ਵੀ ਖੁੱਲ੍ਹੇ ਰਹਿਣਗੇ
. . .  1 day ago
ਲੁਧਿਆਣਾ, 24 ਮਾਰਚ (ਸਲੇਮਪੁਰੀ)- ਪੰਜਾਬ ਸਰਕਾਰ ਵਲੋਂ ਸਰਕਾਰੀ ਗ੍ਰਾਂਟਾਂ , ਸਰਕਾਰੀ ਅਦਾਇਗੀਆਂ ਦਾ ਭੁਗਤਾਨ ਕਰਨ ਲਈ ਛੁੱਟੀ ਵਾਲੇ ਦਿਨ ਹੋਣ ਦੇ ਬਾਵਜੂਦ ਵੀ ਸਰਕਾਰੀ ਖ਼ਜ਼ਾਨਾ ...
ਵਿਦੇਸ਼ਾਂ ਦੇ ਲੋਕ ਸੋਸ਼ਲ ਮੀਡੀਆ ਵਲੋਂ ਫ਼ੈਲਾਏ ਜਾ ਰਹੇ ਝੂਠ ਤੋਂ ਬਚਣ- ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 24 ਮਾਰਚ- ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਪੰਜਾਬ ਦੇ ਅਧਿਕਾਰੀ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਛਾਪੇਮਾਰੀ ਕਰ ਰਹੇ ਹਨ। ਅਸੀਂ ਵਿਦੇਸ਼ਾਂ ਦੇ ਲੋਕਾਂ ਨੂੰ ਸੋਸ਼ਲ ਮੀਡੀਆ ’ਤੇ ਕੁਝ ਤੱਤਾਂ ਦੁਆਰਾ ਫ਼ੈਲਾਏ ਜਾ ਰਹੇ ਝੂਠੇ ਅਤੇ ਪ੍ਰੇਰਿਤ ਬਿਆਨਾਂ ਤੋਂ ਬਚਣ....
ਆਲ ਇੰਡੀਆ ਪੁਲਿਸ ਐਥਲੈਟਿਕਸ ਚੈਪੀਅਨਸ਼ਿਪ ’ਚ ਪੰਜਾਬ ਦੀ ਧੀ ਮੰਜੂ ਰਾਣੀ ਨੇ ਜਿੱਤਿਆ ਸੋਨ ਤਗਮਾ
. . .  1 day ago
ਬਰਨਾਲਾ/ਰੂੜੇਕੇ ਕਲਾਂ, 24 ਮਾਰਚ (ਗੁਰਪ੍ਰੀਤ ਸਿੰਘ ਕਾਹਨੇਕੇ)- ਲਖਨਊ ਵਿਖੇ ਪੰਜ ਰੋਜ਼ਾ ਕਰਵਾਈ ਗਈ ਸੱਤਵੀਂ ਆਲ ਇੰਡੀਆ ਪੁਲਿਸ ਐਥਲੈਟਿਕਸ ਚੈਂਪੀਅਨਸ਼ਿਪ 2023 ਦੌਰਾਨ 10 ਕਿੱਲੋਮੀਟਰ ਪੈਦਲ ਚਾਲ ਮੁਕਾਬਲੇ ਵਿਚੋਂ ਪੰਜਾਬ ਦੀ ਧੀ ਮੰਜੂ....
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 22 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਵਿਸ਼ਵਾਸ ਬਣਾਉਣ ਲਈ ਕਈ ਸਾਲ ਲੱਗ ਜਾਂਦੇ ਹਨ ਪਰ ਤੋੜਨ ਲਈ ਇਕ ਪਲ ਹੀ ਲਗਦਾ ਹੈ। -ਬਲਵੰਤ ਗਾਰਗੀ

ਜਲੰਧਰ

6 ਸਾਲਾਂ ਵਿਚ 30 ਪ੍ਰਾਜੈਕਟ ਹੀ ਪੂਰੇ ਕਰਵਾ ਸਕੀ ਸਮਾਰਟ ਸਿਟੀ

ਜਲੰਧਰ, 6 ਦਸੰਬਰ (ਸ਼ਿਵ)-ਕੇਂਦਰੀ ਅਤੇ ਰਾਜ ਸਰਕਾਰ ਦੇ ਕਰੋੜਾਂ ਰੁਪਏ ਦੇ ਫ਼ੰਡਾਂ ਨਾਲ ਹੁਣ ਤੱਕ 6 ਸਾਲਾਂ ਵਿਚ 64 ਵਿਚੋਂ ਸਿਰਫ਼ 30 ਦੇ ਕਰੀਬ ਹੀ ਪ੍ਰਾਜੈਕਟਾਂ ਦਾ ਕੰਮ ਪੂਰਾ ਹੋ ਸਕਿਆ ਹੈ ਜਦਕਿ ਕੇਂਦਰ ਵਲੋਂ ਸਾਰੇ ਪ੍ਰਾਜੈਕਟਾਂ ਨੂੰ ਅਗਲੇ ਸਾਲ ਤੱਕ ਪੂਰੇ ਕਰਨ ਦਾ ਟੀਚਾ ਦਿੱਤਾ ਗਿਆ ਹੈ | ਸਮਾਰਟ ਰੋਡ, ਸਪੋਰਟਸ ਹੱਬ ਦੇ ਪ੍ਰਾਜੈਕਟਾਂ ਨੂੰ ਵੀ ਪੂਰਾ ਕਰਨਾ ਸਮਾਰਟ ਸਿਟੀ ਕੰਪਨੀ ਲਈ ਵੱਡੀ ਚੁਨੌਤੀ ਹੈ ਜਿਸ ਨੂੰ ਸਮੇਂ ਸਿਰ ਪੂਰੇ ਕਰਨਾ ਜ਼ਰੂਰੀ ਹੈ | ਦੇਸ਼ ਭਰ ਵਿਚ ਕਈ ਸ਼ਹਿਰਾਂ ਨੂੰ ਤਾਂ ਸਮਾਰਟ ਬਣਾਇਆ ਜਾ ਚੁੱਕਾ ਹੈ ਜਦਕਿ ਜਲੰਧਰ ਸਮਾਰਟ ਬਣਨ ਤੋਂ ਅਜੇ ਪਿੱਛੇ ਚੱਲ ਰਿਹਾ ਹੈ | ਸਮਾਰਟ ਸਿਟੀ ਦੇ ਪ੍ਰਾਜੈਕਟਾਂ ਦਾ ਕੰਮ 6 ਸਾਲ ਪਹਿਲਾਂ ਸ਼ੁਰੂ ਹੋਏ ਸੀ ਤਾਂ ਹੁਣ ਕਿਸ ਤਰਾਂ ਨਾਲ ਕੰਮ ਚੱਲ ਰਹੇ ਹਨ, ਲੋਕਾਂ ਤੋਂ ਛੁਪੇ ਹੋਏ ਨਹੀਂ ਹਨ | ਸ਼ਹਿਰ ਵਿਚ ਚਾਹੇ ਕਰੋੜਾਂ ਰੁਪਏ ਦਾ ਖਰਚਾ ਸਮਾਰਟ ਸੜਕਾਂ 'ਤੇ ਵੀ ਕੀਤਾ ਗਿਆ ਹੈ ਪਰ ਅਜੇ ਇਹ ਕੰਮ ਪੂਰੇ ਹੋਣ 'ਤੇ ਨਹੀਂ ਆ ਰਹੇ ਹਨ | ਪ੍ਰਾਜੈਕਟਾਂ 'ਤੇ ਨਜ਼ਰ ਰੱਖਣ ਲਈ ਚਾਹੇ ਨਿਗਮ ਦੇ ਅਫ਼ਸਰਾਂ ਨੂੰ ਨੋਡਲ ਅਫ਼ਸਰ ਬਣਾਇਆ ਗਿਆ ਹੈ ਪਰ ਦੂਜੇ ਪਾਸੇ ਸਮਾਰਟ ਸਿਟੀ ਕੰਪਨੀ ਬਿਲਕੁਲ ਖ਼ਾਲੀ ਪਈ ਹੈ | ਪ੍ਰਾਜੈਕਟਾਂ ਦੀ ਨਿਗਰਾਨੀ ਕਰਨ ਲਈ ਵੱਡੇ ਮਾਹਿਰ ਅਫ਼ਸਰ ਤਾਂ ਪਹਿਲਾਂ ਹੀ ਅਸਤੀਫ਼ਾ ਦੇ ਗਏ ਹਨ | ਸਮਾਰਟ ਸਿਟੀ ਕੰਪਨੀ ਦੇ ਬੋਰਡ ਆਫ਼ ਡਾਇਰੈਕਟਰ ਵਲੋਂ ਤਾਂ ਸਮਾਰਟ ਸਿਟੀ ਕੰਪਨੀ ਵਿਚ ਨਵੀਂ ਭਰਤੀ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ ਪਰ ਇਸ ਦੇ ਬਾਵਜੂਦ ਵੀ ਕੰਪਨੀ ਵਿਚ ਨਵੀਂ ਭਰਤੀ ਕਰਨ ਨੂੰ ਅਜੇ ਸਮਾਂ ਲੱਗ ਸਕਦਾ ਹੈ | ਨਵੇਂ ਸੀ. ਈ. ਓ. ਅਤੇ ਨਿਗਮ ਕਮਿਸ਼ਨਰ ਅਭੀਜੀਤ ਕਪਲਿਸ਼ ਨੇ ਸਮਾਰਟ ਸਿਟੀ ਦੇ ਕੰਮਾਂ ਵਿਚ ਤੇਜ਼ੀ ਲਿਆਉਣ ਦਾ ਵਾਅਦਾ ਕੀਤਾ ਹੈ ਪਰ ਜੇਕਰ ਅੱਗੇ ਤੋਂ ਇਨ੍ਹਾਂ ਪ੍ਰਾਜੈਕਟਾਂ ਨੂੰ ਪੂਰਾ ਕਰਨ ਵਿਚ ਤੇਜ਼ੀ ਨਾਲ ਲਿਆਂਦੀ ਗਈ ਤਾਂ ਅਗਲੇ ਸਾਲ ਤੱਕ ਪ੍ਰਾਜੈਕਟਾਂ ਨੂੰ ਪੂਰਾ ਨਹੀਂ ਕੀਤਾ ਜਾ ਸਕੇਗਾ | ਅਜੇ ਤੱਕ 275 ਕਰੋੜ ਦੇ ਪ੍ਰਾਜੈਕਟਾਂ 'ਤੇ ਕੰਮ ਕੀਤਾ ਗਿਆ ਹੈ ਜਦਕਿ ਜਲੰਧਰ ਵਿਚ 800 ਕਰੋੜ ਤੋਂ ਜ਼ਿਆਦਾ ਰਕਮ ਦੇ ਪ੍ਰਾਜੈਕਟਾਂ 'ਤੇ ਕੰਮ ਕੀਤਾ ਜਾਣਾ ਹੈ | ਸਭ ਤੋਂ ਅਹਿਮ 525 ਕਰੋੜ ਦਾ ਨਹਿਰੀ ਪਾਣੀ ਪ੍ਰਾਜੈਕਟ ਸਮਝਿਆ ਜਾਂਦਾ ਹੈ ਜਿਸ ਨੂੰ ਪੂਰਾ ਕਰਨ ਲਈ ਅਜੇ ਲੰਬਾ ਸਮਾਂ ਲੱਗਣ ਦੀ ਸੰਭਾਵਨਾ ਹੈ |
ਵਿਜੀਲੈਂਸ ਨੇ ਕਰਵਾਉਣੀ ਹੈ ਤਕਨੀਕੀ ਜਾਂਚ
ਪੰਜਾਬ ਸਰਕਾਰ ਨੇ ਸਮਾਰਟ ਸਿਟੀ ਕੰਪਨੀ ਵਲੋਂ ਬੇਨਿਯਮੀਆਂ ਦੇ ਦੋਸ਼ ਲੱਗਣ ਤੋਂ ਬਾਅਦ ਸਮਾਰਟ ਸਿਟੀ ਦੇ ਸਾਰੇ ਪ੍ਰਾਜੈਕਟਾਂ ਦੀ ਵਿਜੀਲੈਂਸ ਜਾਂਚ ਸ਼ੁਰੂ ਕਰਵਾਈ ਗਈ ਸੀ | ਵਿਜੀਲੈਂਸ ਬਿਊਰੋ ਵਲੋਂ ਐਮ. ਵੀ. ਆਈ. ਦਫ਼ਤਰ ਬਾਰੇ ਤਾਂ ਤੇਜ਼ੀ ਨਾਲ ਜਾਂਚ ਕੀਤੀ ਜਾ ਰਹੀ ਹੈ ਪਰ ਹੁਣ ਸਮਾਰਟ ਸਿਟੀ ਦੇ ਪ੍ਰਾਜੈਕਟਾਂ ਦੀ ਤਕਨੀਕੀ ਜਾਂਚ ਕਰਨ ਦਾ ਕੰਮ ਰਹਿ ਗਿਆ ਹੈ | ਜੇਕਰ ਇਹ ਜਾਂਚ ਪੂਰੀ ਨਾ ਹੋਈ ਤਾਂ ਪ੍ਰਾਜੈਕਟਾਂ ਦਾ ਸਮਾਂ ਖ਼ਤਮ ਹੋ ਗਿਆ ਤਾਂ ਸਾਰੀ ਜਾਂਚ ਵਿਚਕਾਰ ਹੀ ਰਹਿ ਜਾਵੇਗੀ | ਉਂਜ ਸਮਾਰਟ ਸਿਟੀ ਦੇ ਪ੍ਰਾਜੈਕਟਾਂ ਦੇ ਪੂਰੇ ਹੋਣ ਦਾ ਇਕ ਕਾਰਨ ਇਹ ਵੀ ਦੱਸਿਆ ਜਾਂਦਾ ਹੈ ਕਿ ਇਨ੍ਹਾਂ ਪ੍ਰਾਜੈਕਟਾਂ ਦੀ ਵਿਜੀਲੈਂਸ ਜਾਂਚ ਦੇ ਸ਼ੁਰੂ ਹੋਣ ਤੋਂ ਬਾਅਦ ਹੁਣ ਇਨ੍ਹਾਂ ਪ੍ਰਾਜੈਕਟਾਂ ਤੋਂ ਕਈ ਅਫ਼ਸਰ ਦੂਰੀ ਬਣਾ ਕੇ ਰੱਖਣਾ ਚਾਹੁੰਦੇ ਹਨ | ਉਂਜ ਵਿਭਾਗੀ ਮੰਤਰੀ ਜਲੰਧਰ ਫੇਰੀ ਦੌਰਾਨ ਕਹਿ ਚੁੱਕੇ ਹਨ ਕਿ ਸਮਾਰਟ ਸਿਟੀ ਦੇ ਕਈ ਕੰਮਾਂ ਦੀ ਗੁਣਵੱਤਾ ਦਾ ਧਿਆਨ ਨਹੀਂ ਰੱਖਿਆ ਗਿਆ ਸੀ |

ਲੰਡਾ ਹਰੀਕੇ ਗਰੋਹ ਦੇ 3 ਮੈਂਬਰ, 9 ਮਾਰੂ ਹਥਿਆਰ ਅਤੇ ਆਈ-20 ਸਮੇਤ ਗਿ੍ਫ਼ਤਾਰ

ਜਲੰਧਰ, ਫਿਲੌਰਠ 6 ਦਸੰਬਰ (ਐੱਮ. ਐੱਸ. ਲੋਹੀਆ, ਵਿਪਨ ਗੈਰੀ)- ਵਿਦੇਸ਼ 'ਚ ਬੈਠੇ ਗੈਂਗਸਟਰ ਲਖਵੀਰ ਸਿੰਘ ਉਰਫ਼ ਲੰਡਾ ਹਰੀਕੇ ਦੇ ਸਹਿਯੋਗੀ ਰਵੀ ਬਲਾਚੌਰੀਆ ਦੇ ਗਰੋਹ ਦੇ 3 ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਫਿਲੌਰ ਦੀ ਪੁਲਿਸ ਨੇ ...

ਪੂਰੀ ਖ਼ਬਰ »

ਮਨਸੂਰਪੁਰ ਬੇਅਦਬੀ ਘਟਨਾ ਦੇ ਮੁਲਜ਼ਮ 6 ਦਿਨ ਦੇ ਰਿਮਾਂਡ 'ਤੇ

ਗੁਰਾਇਆ, 6 ਦਸੰਬਰ (ਬਲਵਿੰਦਰ ਸਿੰਘ)- ਨਜ਼ਦੀਕੀ ਪਿੰਡ ਮਨਸੂਰਪੁਰ ਵਿਖੇ ਬੇਅਦਬੀ ਦੇ ਮੁਲਜ਼ਮਾਂ ਨੂੰ ਪੁਲਿਸ ਨੇ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਦੋਵਾਂ ਦਾ 6 ਦਿਨ ਦਾ ਰਿਮਾਂਡ ਹਾਸਲ ਹੋਇਆ ਹੈ | ਇੰਸਪੈਕਟਰ ਹਰਜਿੰਦਰ ਸਿੰਘ ਐੱਸ.ਐੱਚ.ਓ. ਨੇ ਦੱਸਿਆ ਕਿ ...

ਪੂਰੀ ਖ਼ਬਰ »

ਜਲੰਧਰ ਅਦਾਲਤਨਾਮਾ- ਨਸ਼ੀਲੇ ਪਦਾਰਥਾਂ ਦੇ ਮਾਮਲੇ 'ਚ ਕੈਦ

ਜਲੰਧਰ, 6 ਦਸੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਕ੍ਰਿਸ਼ਨ ਕਾਂਤ ਜੈਨ ਦੀ ਅਦਾਲਤ ਨੇ ਨਸ਼ੀਲੇ ਪਦਾਰਥਾਂ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਸੁਰਜੀਤ ਰਾਮ ਉਰਫ਼ ਜੀਤਾ ਪੁੱਤਰ ਚਰਨ ਦਾਸ ਵਾਸੀ ਫਿਲੌਰ ਨੂੰ 10 ਮਹੀਨੇ ਦੀ ਕੈਦ ਅਤੇ 100 ਰੁਪਏ ...

ਪੂਰੀ ਖ਼ਬਰ »

ਜੀ. ਐੱਸ. ਟੀ. ਛਾਪਿਆਂ ਦੇ ਵਿਰੋਧ ਵਿਚ ਕਾਰੋਬਾਰੀ 15 ਨੂੰ ਕੱਢਣਗੇ ਮੋਮਬੱਤੀ ਮਾਰਚ

ਜਲੰਧਰ, 6 ਦਸੰਬਰ (ਸ਼ਿਵ)-ਜੀ. ਐੱਸ. ਟੀ. ਵਿਭਾਗ ਵਲੋਂ ਓ. ਟੀ. ਐੱਸ. ਸਕੀਮ ਵਿਚ ਦੇਰੀ ਕੀਤੇ ਜਾਣ ਅਤੇ ਜੀ. ਐੱਸ. ਟੀ. ਵਿਭਾਗ ਵਲੋਂ ਲਗਾਤਾਰ ਛਾਪੇ ਮਾਰਨ ਦੇ ਵਿਰੋਧ ਵਿਚ 15 ਦਸੰਬਰ ਨੂੰ ਜਲੰਧਰ ਵਿਚ ਮੋਮਬੱਤੀ ਮਾਰਚ ਕੱਢਣ ਦਾ ਫ਼ੈਸਲਾ ਕੀਤਾ ਹੈ | ਕਨਵੀਨਰ ਵਿਜੇ ਧੀਰ ਅਤੇ ਸਹਿ ...

ਪੂਰੀ ਖ਼ਬਰ »

ਪੁਰਾਣੀ ਰੰਜਸ਼ ਕਰਕੇ ਬੜਾ ਪਿੰਡ 'ਚ ਚੱਲੀ ਗੋਲੀ, ਇਕ ਗੰਭੀਰ ਜ਼ਖ਼ਮੀ

ਕਰਤਾਰਪੁਰ, 6 ਦਸੰਬਰ (ਜਨਕ ਰਾਜ ਗਿੱਲ)- ਬੀਤੀ ਦੇਰ ਰਾਤ ਨੇੜਲੇ ਬੜਾ ਪਿੰਡ ਵਿਖੇ ਹੋਈ ਖ਼ੂਨੀ ਝੜਪ 'ਚ ਹਥਿਆਰਬੰਦ ਨੌਜਵਾਨਾਂ ਵਲੋਂ ਹਮਲਾ ਕਰਦੇ ਹੋਏ ਬੜਾ ਪਿੰਡ ਵਾਸੀ ਨੌਜਵਾਨ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਕਰਮਚੰਦ ਥਾਣਾ ਕਰਤਾਰਪੁਰ ਨੂੰ ਗੰਭੀਰ ਜ਼ਖਮੀ ਕਰ ਮÏਕੇ ...

ਪੂਰੀ ਖ਼ਬਰ »

-ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ- 16 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ 8 ਅਤੇ 9 ਦਸੰਬਰ ਨੂੰ ਦਾਖਲ ਕੀਤੇ ਜਾਣਗੇ ਨਾਮਜ਼ਦਗੀ ਪੱਤਰ

ਜਲੰਧਰ, 6 ਦਸੰਬਰ (ਚੰਦੀਪ ਭੱਲਾ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ 2022-2023 ਦੀਆਂ ਚੋਣਾਂ ਲਈ ਅੱਜ ਚੋਣ ਅਧਿਕਾਰੀਆਂ ਸੀਨੀਅਰ ਵਕੀਲ ਗੁਰਮੇਲ ਸਿੰਘ ਲਿੱਧੜ, ਰਾਜ ਕਰਨ ਸੱਦੀ ਅਤੇ ਸੁਖਜੀਤ ਸਿੰਘ ਜੌਲੀ ਵਲੋਂ ਇਕ ਮੀਟਿੰਗ ਤੋਂ ਬਾਅਦ ਸਾਰੇ ਪੋ੍ਰਗਰਾਮ ਦੀਆਂ ਤਰੀਕਾਂ ਦਾ ...

ਪੂਰੀ ਖ਼ਬਰ »

ਜ਼ਿਲ੍ਹੇ ਦੀਆਂ 48 ਸਿਹਤ ਸੰਸਥਾਵਾਂ 'ਚ ਆਮ ਆਦਮੀ ਕਲੀਨਿਕਾਂ ਦੀ ਤਰਜ਼ 'ਤੇ ਮੁਹੱਈਆ ਕਰਵਾਈਆਂ ਜਾਣਗੀਆਂ ਸਿਹਤ ਸੇਵਾਵਾਂ

ਜਲੰਧਰ, 6 ਦਸੰਬਰ (ਚੰਦੀਪ ਭੱਲਾ)-ਜ਼ਿਲ੍ਹੇ ਦੀਆਂ 48 ਸਿਹਤ ਸੰਸਥਾਵਾਂ ਵਿਚ ਆਮ ਆਦਮੀ ਕਲੀਨਿਕਾਂ ਦੀ ਤਰਜ਼ 'ਤੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਵਲੋਂ ਸਿਵਲ ਸਰਜਨ ਡਾ.ਰਮਨ ਸ਼ਰਮਾ, ...

ਪੂਰੀ ਖ਼ਬਰ »

ਚੋਰੀ ਦੇ ਮਾਮਲੇ 'ਚ ਭਗੌੜਾ ਗਿ੍ਫ਼ਤਾਰ

ਜਲੰਧਰ, 6 ਦਸੰਬਰ (ਐੱਮ. ਐੱਸ. ਲੋਹੀਆ)- ਕਮਿਸ਼ਨਰੇਟ ਪੁਲਿਸ ਦੇ ਪੀ.ਓ. ਸਟਾਫ਼ ਨੇ ਚੋਰੀ ਦੇ ਮਾਮਲੇ 'ਚ ਭਗੌੜਾ ਕਰਾਰ ਦਿੱਤੇ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਰਣਜੀਤ ਸਿੰਘ ਉਰਫ਼ ਲਾਡੀ ਪੁੱਤਰ ਕਰਮਜੀਤ ਸਿੰਘ ਵਾਸੀ ਪਿੰਡ ਲਾਂਬੜਾ ਅਬਾਦੀ ਹਾਲ ਵਾਸੀ ...

ਪੂਰੀ ਖ਼ਬਰ »

ਫੋਨ ਸੁਣ ਰਹੇ ਵਿਅਕਤੀ 'ਤੇ ਦਾਤਰਾਂ ਨਾਲ ਹਮਲਾ ਕਰਕੇ ਕੀਤੀ ਲੁੱਟ

ਜਲੰਧਰ, 6 ਦਸੰਬਰ (ਐੱਮ. ਐੱਸ. ਲੋਹੀਆ) - ਵਰਕਸ਼ਾਪ ਚੌਂਕ ਨੇੜੇ ਫੋਨ ਸੁਣਦੇ ਜਾ ਰਹੇ ਵਿਅਕਤੀ 'ਤੇ 3 ਮੋਟਰਸਾਈਕਲ ਸਵਾਰਾਂ ਨੇ ਦਾਤਰਾਂ ਨਾਲ ਹਮਲਾ ਕਰਕੇ ਉਸ ਦਾ ਮੋਬਾਈਲ ਫੋਨ ਲੁੱਟ ਲਿਆ | ਪੀੜਤ ਪਿ੍ੰਸ ਪੁੱਤਰ ਵਰਿੰਦਰ ਕੁਮਾਰ ਵਾਸੀ ਗੋਪਾਲ ਨਗਰ, ਜਲੰਧਰ ਨੇ ਜਾਣਕਾਰੀ ...

ਪੂਰੀ ਖ਼ਬਰ »

ਜੂਆ ਖੇਡਦੇ 3 ਵਿਅਕਤੀ ਗਿ੍ਫ਼ਤਾਰ, ਨਕਦੀ ਬਰਾਮਦ

ਚੁਗਿੱਟੀ/ਜੰਡੂਸਿੰਘਾ, 6 ਦਸੰਬਰ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਜੂਆ ਖੇਡਣ ਦੇ ਦੋਸ਼ 'ਚ 3 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਵਿਰੁੱਧ ਬਣਦੀ ਕਨੂੰਨੀ ਕਾਰਵਾਈ ਕੀਤੀ ਗਈ | ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਅਜਾਇਬ ਸਿੰਘ ਔਜਲਾ ਨੇ ਦੱਸਿਆ ...

ਪੂਰੀ ਖ਼ਬਰ »

ਚੁਗਿੱਟੀ ਚੌਕ 'ਚ ਪੁਲਿਸ ਤਾਇਨਾਤ ਕਰਨ ਦੀ ਮੰਗ

ਚੁਗਿੱਟੀ/ਜੰਡੂਸਿੰਘਾ, 6 ਦਸੰਬਰ (ਨਰਿੰਦਰ ਲਾਗੂ)-ਸਥਾਨਕ ਚੁਗਿੱਟੀ ਚੌਕ 'ਤੇ ਇਸ ਦੇ ਆਸ-ਪਾਸ ਵਧੀ ਟ੍ਰੈਫ਼ਿਕ ਸਮੱਸਿਆ ਨੂੰ ਵੇਖਦੇ ਹੋਏ ਲੋਕਾਂ ਵਲੋਂ ਉਕਤ ਚੌਕ 'ਚ ਪੁਲਿਸ ਤਾਇਨਾਤ ਕਰਨ ਦੀ ਮੰਗ ਉੱਚ ਪੁਲਿਸ ਅਧਿਕਾਰੀਆਂ ਤੋਂ ਕੀਤੀ ਗਈ ਹੈ | ਗੱਲਬਾਤ ਕਰਦਿਆਂ ਬਿ੍ਜ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਸਰਕਾਰੀ ਦਫ਼ਤਰਾਂ ਦੀ ਅਚਨਚੇਤ ਚੈਕਿੰਗ

ਜਲੰਧਰ, 6 ਦਸੰਬਰ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਵਲੋਂ ਅੱਜ ਸਵੇਰੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਡੀ.ਸੀ. ਦਫ਼ਤਰ ਦੀਆਂ ਵੱਖ-ਵੱਖ ਸ਼ਖਾਵਾਂ ਅਤੇ ਹੋਰ ਵਿਭਾਗੀ ਦਫ਼ਤਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ, ਜਿਸ ਦੌਰਾਨ ਦੇਰ ਨਾਲ ਆਉਣ ਵਾਲੇ 12 ...

ਪੂਰੀ ਖ਼ਬਰ »

ਡੀ.ਸੀ ਵਲੋਂ ਠੋਸ ਰਹਿੰਦ-ਖੂੰਹਦ ਪ੍ਰਬੰਧਨ ਦੀ ਪਾਲਣਾ ਲਈ ਕਮੇਟੀ ਗਠਿਤ

ਜਲੰਧਰ, 6 ਦਸੰਬਰ (ਚੰਦੀਪ ਭੱਲਾ)- ਜ਼ਿਲ੍ਹੇ ਵਿਚ ਠੋਸ ਰਹਿੰਦ-ਖੂੰਹਦ ਪ੍ਰਬੰਧਨ ਨੂੰ ਅਸਰਦਾਰ ਢੰਗ ਨਾਲ ਅਮਲ ਵਿਚ ਲਿਆਉਣ ਲਈ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰਦਿਆਂ ਨਿਰਦੇਸ਼ ਦਿੱਤੇ ਹਨ ਕਿ ਕਮੇਟੀ ਸਮੇਂ-ਸਮੇਂ ਸਿਰ ਵੱਖ-ਵੱਖ ...

ਪੂਰੀ ਖ਼ਬਰ »

ਕੂਚ ਬਿਹਾਰ ਟਰਾਫ਼ੀ 'ਚ ਜਲੰਧਰ ਦੇ ਨÏਜਵਾਨ ਖਿਡਾਰੀ ਈਸ਼ ਦਾ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 6 ਦਸੰਬਰ (ਰਣਜੀਤ ਸਿੰਘ ਸੋਢੀ)-ਕੂਚ ਬਿਹਾਰ ਟਰਾਫੀ ਅੰਡਰ-19 ਦੇ ਮੈਚਾਂ ਵਿਚ ਜਲੰਧਰ ਦੇ ਰਹਿਣ ਵਾਲੇ ਪੰਜਾਬ ਟੀਮ ਦੇ ਨੌਜਵਾਨ ਖਿਡਾਰੀ ਈਸ਼ ਰਾਓ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਭ ਦਾ ਦਿਲ ਜਿੱਤ ਲਿਆ ਹੈ ¢ ਮੰਗਲਵਾਰ ਨੂੰ ਖਤਮ ਹੋਏ ਬੜÏਦਾ ਅਤੇ ਪੰਜਾਬ ਦੀ ...

ਪੂਰੀ ਖ਼ਬਰ »

ਵਾਰਡ ਨੰਬਰ 17 ਵਿਚ ਪਾਸ ਹੋਏ ਕੰਮ ਨਾ ਕਰਨ ਦੀ ਕੀਤੀ ਸ਼ਿਕਾਇਤ

ਜਲੰਧਰ, 6 ਦਸੰਬਰ (ਸ਼ਿਵ)- ਵਾਰਡ ਨੰਬਰ 17 ਦੀ ਕੌਂਸਲਰ ਸ਼ੈਲੀ ਖੰਨਾ ਨੇ ਨਿਗਮ ਕਮਿਸ਼ਨਰ ਅਭੀਜੀਤ ਕਪਲਿਸ਼ ਨੂੰ 9 ਸੂਤਰੀ ਮੰਗ ਪੱਤਰ ਦੇ ਕੇ ਕਿਹਾ ਹੈ ਕਿ ਉਨ੍ਹਾਂ ਦੇ ਵਾਰਡ ਵਿਚ 70 ਲੱਖ ਦੇ ਕੰਮ ਪਾਸ ਹੋਣ ਦੇ ਬਾਵਜੂਦ ਅਜੇ ਤੱਕ 35 ਲੱਖ ਦੇ ਕੰਮ ਪਾਸ ਹੋਏ ਹਨ | ਬਾਕੀ ਕੰਮਾਂ ...

ਪੂਰੀ ਖ਼ਬਰ »

ਭਾਜਪਾ ਕੋਰ ਕਮੇਟੀ ਵਿਚ ਕਾਲੀਆ ਨੂੰ ਫਿਰ ਮਿਲੀ ਅਹਿਮ ਥਾਂ

ਜਲੰਧਰ, 6 ਦਸੰਬਰ (ਸ਼ਿਵ)- ਪੰਜਾਬ ਪ੍ਰਦੇਸ਼ ਭਾਜਪਾ ਵਲੋਂ ਆਪਣੀ ਐਲਾਨੀ ਗਈ ਕੋਰ ਕਮੇਟੀ ਵਿਚ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੂੰ ਸ਼ਾਮਿਲ ਕਰਕੇ ਅਹਿਮ ਥਾਂ ਦਿੱਤੀ ਗਈ ਹੈ | ਸ੍ਰੀ ਕਾਲੀਆ ਨੂੰ ਕੌਂਮੀ ਭਾਜਪਾ ਨੇ ਕੁਝ ਦਿਨ ਪਹਿਲਾਂ ਹੀ ਵਿਸ਼ੇਸ਼ ਇਨਵਾਇਟੀ ...

ਪੂਰੀ ਖ਼ਬਰ »

ਗੱਡੀ ਹੇਠਾਂ ਆਉਣ ਕਾਰਨ ਅਣਪਛਾਤੇ ਵਿਅਕਤੀ ਦੀ ਮੌਤ

ਜਲੰਧਰ ਛਾਉਣੀ, 6 ਦਸੰਬਰ (ਪਵਨ ਖਰਬੰਦਾ)-ਸਥਾਨਕ ਰੇਲਵੇ ਸਟੇਸ਼ਨ ਤੋਂ ਕੁਝ ਦੂਰੀ 'ਤੇ ਸਥਿਤ ਸਲੇਮਪੁਰ ਮਸੰਦਾ ਵਿਖੇ ਰੇਲਵੇ ਲਾਈਨਾਂ ਪਾਰ ਕਰਦੇ ਸਮੇਂ ਇਕ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ, ਜਿਸ ਦੀ ਉਮਰ ਕਰੀਬ 38 ਸਾਲ ਲੱਗ ਰਹੀ ਹੈ | ਜਾਣਕਾਰੀ ਦਿੰਦੇ ਹੋਏ ਏਐਸਆਈ ...

ਪੂਰੀ ਖ਼ਬਰ »

ਚੁਗਿੱਟੀ ਚੌਕ 'ਚ ਪੁਲਿਸ ਤਾਇਨਾਤ ਕਰਨ ਦੀ ਮੰਗ

ਚੁਗਿੱਟੀ/ਜੰਡੂਸਿੰਘਾ, 6 ਦਸੰਬਰ (ਨਰਿੰਦਰ ਲਾਗੂ)-ਸਥਾਨਕ ਚੁਗਿੱਟੀ ਚੌਕ 'ਤੇ ਇਸ ਦੇ ਆਸ-ਪਾਸ ਵਧੀ ਟ੍ਰੈਫ਼ਿਕ ਸਮੱਸਿਆ ਨੂੰ ਵੇਖਦੇ ਹੋਏ ਲੋਕਾਂ ਵਲੋਂ ਉਕਤ ਚੌਕ 'ਚ ਪੁਲਿਸ ਤਾਇਨਾਤ ਕਰਨ ਦੀ ਮੰਗ ਉੱਚ ਪੁਲਿਸ ਅਧਿਕਾਰੀਆਂ ਤੋਂ ਕੀਤੀ ਗਈ ਹੈ | ਗੱਲਬਾਤ ਕਰਦਿਆਂ ਬਿ੍ਜ ...

ਪੂਰੀ ਖ਼ਬਰ »

ਕੂਚ ਬਿਹਾਰ ਟਰਾਫ਼ੀ 'ਚ ਜਲੰਧਰ ਦੇ ਨÏਜਵਾਨ ਖਿਡਾਰੀ ਈਸ਼ ਦਾ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 6 ਦਸੰਬਰ (ਰਣਜੀਤ ਸਿੰਘ ਸੋਢੀ)-ਕੂਚ ਬਿਹਾਰ ਟਰਾਫੀ ਅੰਡਰ-19 ਦੇ ਮੈਚਾਂ ਵਿਚ ਜਲੰਧਰ ਦੇ ਰਹਿਣ ਵਾਲੇ ਪੰਜਾਬ ਟੀਮ ਦੇ ਨੌਜਵਾਨ ਖਿਡਾਰੀ ਈਸ਼ ਰਾਓ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਭ ਦਾ ਦਿਲ ਜਿੱਤ ਲਿਆ ਹੈ ¢ ਮੰਗਲਵਾਰ ਨੂੰ ਖਤਮ ਹੋਏ ਬੜÏਦਾ ਅਤੇ ਪੰਜਾਬ ਦੀ ...

ਪੂਰੀ ਖ਼ਬਰ »

35 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ

ਨਕੋਦਰ, 6 ਦਸੰਬਰ-(ਗੁਰਵਿੰਦਰ ਸਿੰਘ)- ਵਾਰਡ ਨੰ. 13 ਜੋ ਪਹਿਲਾਂ ਵਾਰਡ ਨੰ. 1 ਫਿਰ ਵਾਰਡ ਨੰ 5 ਬਣੀ, ਤੇ ਹੁਣ ਮੁਹੱਲਾ ਜਲੋਟਿਆਂ, ਨਿੰਮ ਵਾਲਾ ਵੇਹੜ੍ਹਾ, ਚਰਸੀ ਗੇਟ ਆਦਿ ਨੂੰ ਵਾਰਡ ਨੰ. 13 ਦਾ ਮਾਰਕਾ ਲੱਗਾ ਹੈ, ਪਿਛਲੇ 35-40 ਸਾਲਾਂ 'ਚ ਅਕਾਲੀਆਂ ਦੀ ਸਰਕਾਰ ਆਈ, ਕਾਂਗਰਸ ਦੀ ...

ਪੂਰੀ ਖ਼ਬਰ »

ਸਰੂਪ ਪਬਲਿਕ ਸਕੂਲ ਦੇ ਦੋ ਅਧਿਆਪਕਾਂ ਨੂੰ 'ਫੈਪ' ਵਲੋਂ ਸਰਬੋਤਮ ਅਧਿਆਪਕ ਐਵਾਰਡ

ਕਿਸ਼ਨਗੜ੍ਹ, 6 ਦਸੰਬਰ (ਹੁਸਨ ਲਾਲ)-ਪ੍ਰਾਈਵੇਟ ਸਕੂਲ ਆਫ਼ ਐਸੋਸੀਏਸ਼ਨ ਆਫ਼ ਪੰਜਾਬ ਵਲੋਂ ਦਿੱਤੇ ਜਾ ਰਹੇ ਨੈਸ਼ਨਲ ਪੁਰਸਕਾਰਾਂ ਦੇ ਦੂਜੇ ਪੜਾਅ ਵਿਚ ਸਰਵੋਤਮ ਅਧਿਆਪਕਾਂ ਅਤੇ ਮਾਣ ਪੰਜਾਬ ਦਾ ਸ਼੍ਰੇਣੀ ਵਿਚ ਦਿੱਤੇ ਗਏ ਪੁਰਸਕਾਰਾਂ ਵਿਚ ਸਰੂਪ ਪਬਲਿਕ ਸਕੂਲ ਸਰੂਪ ...

ਪੂਰੀ ਖ਼ਬਰ »

ਕਰਤਾਰਪੁਰ ਦੇ ਸੰਵਿਧਾਨ ਚੌਂਕ 'ਚ ਮਨਾਇਆ ਬਾਬਾ ਸਾਹਿਬ ਦਾ ਪ੍ਰੀ- ਨਿਰਵਾਣ ਦਿਵਸ

ਕਰਤਾਰਪੁਰ, 6 ਦਸੰਬਰ (ਜਨਕ ਰਾਜ ਗਿੱਲ)- ਸੰਵਿਧਾਨ ਰਚਇਤਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀ- ਨਿਰਵਾਣ ਦਿਵਸ ਕਰਤਾਰਪੁਰ ਦੀਆਂ ਵੱਖ ਵੱਖ ਸਮਾਜ ਸੇਵੀ ਅਤੇ ਦਲਿਤ ਜਥੇਬੰਦੀਆਂ ਵਲੋਂ ਸਥਾਨਕ ਅੰਬੇਡਕਰ ਚੌਂਕ ਵਿਖੇ ਮਨਾਇਆ ਗਿਆ ¢ਜਿਸਦੇ ਚੱਲਦਿਆਂ ਬਾਬਾ ...

ਪੂਰੀ ਖ਼ਬਰ »

ਪੰਜ ਕਿੱਲੋਗ੍ਰਾਮ ਚੂਰਾ ਪੋਸਤ ਅਤੇ ਡੇਢ ਸੌ ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ

ਜੰਡਿਆਲਾ ਮੰਜਕੀ, 6 ਦਸੰਬਰ (ਸੁਰਜੀਤ ਸਿੰਘ ਜੰਡਿਆਲਾ)- ਥਾਣਾ ਨੂਰਮਹਿਲ ਦੀ ਪੁਲਿਸ ਵਲੋਂ ਦੋ ਵਿਅਕਤੀਆਂ ਨੂੰ 5 ਕਿੱਲੋਗ੍ਰਾਮ ਚੂਰਾ ਪੋਸਤ ਅਤੇ ਡੇਢ ਸੌ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਹੈ | ਥਾਣਾ ਮੁਖੀ ਰਜਿੰਦਰ ਸਿੰਘ ਹੋਰਾਂ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਸੁਰਿੰਦਰ ਸਿੰਘ ਸੋਢੀ ਨੇ ਬਲਜਿੰਦਰ ਕੌਰ ਨੂੰ ਦਿੱਤੀ ਮੁਬਾਰਕਵਾਦ

ਜੰਡਿਆਲਾ ਮੰਜਕੀ, 6 ਦਸੰਬਰ (ਸੁਰਜੀਤ ਸਿੰਘ ਜੰਡਿਆਲਾ)- ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਸ਼ੋਸੀਏਸ਼ਨ ਪੰਜਾਬ ਵਲੋਂ ਕਰਵਾਏ ਸਮਾਗਮ ਦੌਰਾਨ ਏ.ਆਈ ਇੰਟਰਨੈਸ਼ਨਲ ਸਕੂਲ ਨੂਰਮਹਿਲ ਦੀ ਅਧਿਆਪਕਾ ਅਤੇ ਸਥਾਨਕ ਕਸਬੇ ਦੇ ਸ੍ਰੀ ਲੈਂਹਬਰ ਰਾਮ ਦੀ ਧੀ ਬਲਜਿੰਦਰ ਕੌਰ ਨੂੰ ...

ਪੂਰੀ ਖ਼ਬਰ »

ਖੱਤਰੀ ਸਭਾ ਨਕੋਦਰ ਦੀ ਅਹਿਮ ਮੀਟਿੰਗ ਪ੍ਰਧਾਨ ਅਸ਼ਵਨੀ ਕੋਹਲੀ ਦੀ ਅਗਵਾਈ ਹੇਠ ਹੋਈ

ਨਕੋਦਰ, 6 ਦਸੰਬਰ (ਗੁਰਵਿੰਦਰ ਸਿੰਘ)- ਖੱਤਰੀ ਸਭਾ ਨਕੋਦਰ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਅਸ਼ਵਨੀ ਕੋਹਲੀ ਦੀ ਪ੍ਰਧਾਨਗੀ ਹੇਠ ਸ੍ਰੀ ਲਕਸ਼ਮੀ ਨਾਰਾਇਣ ਮੰਦਿਰ ਨਕੋਦਰ ਵਿਖੇ ਹੋਈ ¢ ਜਿਸ ਵਿਚ ਖੱਤਰੀ ਪਰਿਵਾਰਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਚਾਰ ...

ਪੂਰੀ ਖ਼ਬਰ »

ਉੱਘੇ ਸਮਾਜ ਸੇਵਕ ਜਤਿੰਦਰ ਜੇ ਮਿਨਹਾਸ ਵਲੋਂ ਡਾ. ਇਕਬਾਲ ਸਿੰਘ ਤੇ ਐੱਚ. ਐੱਸ. ਫੂਲਕਾ ਨਾਲ ਮੁਲਾਕਾਤ

ਜਲੰਧਰ, 6 ਦਸੰਬਰ (ਜਸਪਾਲ ਸਿੰਘ)-ਉੱਘੇ ਸਮਾਜ ਸੇਵਕ ਜਤਿੰਦਰ ਜੇ ਮਿਨਹਾਸ ਜੋ ਕਿ ਅੱਜ ਕੱਲ ਕੈਨੇਡਾ ਤੋਂ ਭਾਰਤ ਫੇਰੀ 'ਤੇ ਹਨ ਨੇ ਅੱਜ ਪੁਡੂਚੇਰੀ ਦੇ ਸਾਬਕਾ ਉਪ ਰਾਜਪਾਲ ਡਾ. ਇਕਬਾਲ ਸਿੰਘ ਦੇ ਗ੍ਰਹਿ ਵਿਖੇ ਸੁਪਰੀਮ ਕੋਰਟ ਦੇ ਨਾਮਵਰ ਵਕੀਲ ਹਰਵਿੰਦਰ ਸਿੰਘ ਫੂਲਕਾ ਨਾਲ ...

ਪੂਰੀ ਖ਼ਬਰ »

ਜੇ.ਪੀ.ਐੱਸ. ਲੋਹੀਆਂ ਦੀ ਅਧਿਆਪਕਾ ਗੁਰਮੀਤ ਕੌਰ 'ਨੈਸ਼ਨਲ ਅਧਿਆਪਕ ਐਵਾਰਡ' ਨਾਲ ਸਨਮਾਨਿਤ

ਲੋਹੀਆਂ ਖਾਸ, 6 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਫੈੱਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਐਂਡ ਐਸ਼ੋਸ਼ੀਏਸ਼ਨਜ਼ ਆਫ ਪੰਜਾਬ ਵੱਲੋਂ ਪੰਜਾਬ ਦੇ ਵੱਖ ਵੱਖ ਸਕੂਲਾਂ ਦੇ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ 'ਐਵਾਰਡ ਸਮਾਗਮ 2022' ...

ਪੂਰੀ ਖ਼ਬਰ »

ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਆਫ਼ ਪੰਜਾਬ ਵਲੋਂ ਅਧਿਆਪਕਾ ਅਮਰਜੀਤ ਕÏਰ ਸਨਮਾਨਤ

ਨਕੋਦਰ, 6 ਦਸੰਬਰ (ਗੁਰਵਿੰਦਰ ਸਿੰਘ)- ਗੁਰੂ ਨਾਨਕ ਨੈਸ਼ਨਲ ਪਬਲਿਕ ਹਾਈ ਸਕੂਲ ਨਕੋਦਰ ਦੀ ਅਧਿਆਪਕਾ ਸ੍ਰੀਮਤੀ ਅਮਰਜੀਤ ਕੌਰ ਨੂੰ ਫੈਡਰੇਸ਼ਨ ਆਫ ਪਰਾਈਵੇਟ ਸਕੂਲ ਐਂਡ ਐਸੋਸੀੲਏਸ਼ਨਸ ਆਫ਼ ਪੰਜਾਬ ਵਲੋਂ ਨੈਸ਼ਨਲ ਆਵਾਰਡ ਦਿੱਤਾ ਗਿਆ ਹੈ ¢ ਇਸ ਮÏਕੇ ਰਾਸ਼ਟਰੀ ਸਮਾਨ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਡੀ. ਸੀ. ਦਫ਼ਤਰ ਦੇ ਮੁੱਖ ਗੇਟ ਮੂਹਰੇ ਧਰਨਾ ਅੱਜ

ਜਲੰਧਰ, 6 ਦਸੰਬਰ (ਜਸਪਾਲ ਸਿੰਘ)-ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ 'ਤੇ ਜ਼ਿਲ੍ਹਾ ਇਕਾਈ ਵਲੋਂ 7 ਦਸੰਬਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਦੇ ਗੇਟ ਦੇ ਮੂਹਰੇ ਧਰਨਾ ਦਿੱਤਾ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰੈਸ ਸਕੱਤਰ ਬਲਜਿੰਦਰ ਸਿੰਘ ਸੰਧੂ ...

ਪੂਰੀ ਖ਼ਬਰ »

ਜੂਨੀਅਰ ਨੈਸ਼ਨਲ ਜੂਡੋ ਚੈਂਪੀਅਨਸ਼ਿਪ ਲਈ ਜਲੰਧਰ ਦੇ ਰੋਹਿਤ ਕੁਮਾਰ ਤੇ ਜਗਤਾਰ ਸਿੰਘ ਦੀ ਹੋਈ ਚੋਣ

ਜਲੰਧਰ, 6 ਦਸੰਬਰ (ਰਣਜੀਤ ਸਿੰਘ ਸੋਢੀ)-ਕੌਮਾਂਤਰੀ ਰੈਫ਼ਰੀ ਤੇ ਕੋਚ ਸੁਰਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੂਨੀਅਰ ਨੈਸ਼ਨਲ ਜੂਡੋ ਚੈਂਪੀਅਨਸ਼ਿਪ 16 ਦਸੰਬਰ ਤੋਂ 20 ਦਸੰਬਰ ਤੱਕ ਰਾਂਚੀ ਝਾਰਖੰਡ ਵਿਖੇ ਹੋ ਰਹੀ ਹੈ, ਜਿਸ 'ਚ ਪੰਜਾਬ ਦੀ ਟੀਮ 'ਚ ਜਲੰਧਰ ਦੇ ...

ਪੂਰੀ ਖ਼ਬਰ »

ਸ੍ਰੀ ਬਾਬਾ ਹਰਿਵੱਲਭ ਸੰਗੀਤ ਸੰਮੇਲਨ 23 ਤੋਂ

ਜਲੰਧਰ, 6 ਦਸੰਬਰ (ਹਰਵਿੰਦਰ ਸਿੰਘ ਫੁੱਲ)-ਉੱਤਰੀ ਭਾਰਤ ਦਾ ਦੁਨੀਆ ਭਰ 'ਚ ਪ੍ਰਸਿੱਧ ਸ਼ਾਸਤਰੀ ਸੰਗੀਤ ਸੰਮੇਲਨ 147ਵਾਂ ਸ੍ਰੀ ਬਾਬਾ ਹਰਿਵੱਲਭ ਸੰਗੀਤ ਸੰਮੇਲਨ 23 ਤੋਂ 25 ਦਸੰਬਰ ਤੱਕ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਸ੍ਰੀ ਦੇਵੀ ਤਲਾਬ ਮੰਦਰ ਜਲੰਧਰ ...

ਪੂਰੀ ਖ਼ਬਰ »

ਐਨ.ਈ.ਪੀ. ਤੇ ਅਕੈਡਮੀ ਬੈਂਕ ਆਫ਼ ਕਰੈਡਿਟ ਸਕੋਰ ਦੀਆਂ ਨੀਤੀਆਂ ਨੂੰ ਅਪਣਾ ਕੇ ਬਣਾਇਆ ਜਾ ਸਕਦਾ ਹੈ ਰੁਜ਼ਗਾਰ ਮੁਖੀ- ਡਾ. ਨੀਰਜਾ ਢੀਂਗਰਾ

ਜਲੰਧਰ, 6 ਦਸੰਬਰ (ਰਣਜੀਤ ਸਿੰਘ ਸੋਢੀ)-ਏ.ਪੀ.ਜੇ.ਕਾਲਜ ਆਫ਼ ਫਾਈਨ ਆਰਟਸ, ਜਲੰਧਰ ਦੀ ਪਿ੍ੰਸੀਪਲ ਡਾ: ਨੀਰਜਾ ਢੀਂਗਰਾ ਨੇ ਨੈਸ਼ਨਲ ਇੰਸਟੀਚਿਊਟ ਆਫ਼ ਐਜੂਕੇਸ਼ਨਲ ਪਲੈਨਿੰਗ ਐਂਡ ਐਡਮਨਿਸਟੇ੍ਰਸ਼ਨ ਵਲੋਂ ਕਾਲਜ ਪਿ੍ੰਸੀਪਲਾਂ ਲਈ ਲੀਡਰਸ਼ਿਪ ਡਿਵੈਲਪਮੈਂਟ ਲਈ ਪੰਜ ...

ਪੂਰੀ ਖ਼ਬਰ »

ਬੇਅਦਬੀਆਂ ਰੋਕਣ ਲਈ ਪ੍ਰਬੰਧਕਾਂ ਸਮੇਤ ਨੌਜਵਾਨ ਸੁਚੇਤ ਹੋਣ-ਸੁਖਜੀਤ ਸਿੰਘ ਖੋਸਾ

ਜਲੰਧਰ, 6 ਦਸੰਬਰ (ਹਰਵਿੰਦਰ ਸਿੰਘ ਫੁੱਲ)-ਆਏ ਦਿਨ ਗੁਰੂ ਘਰਾਂ 'ਚ ਹੋ ਰਹੀਆਂ ਬੇਅਦਬੀਆਂ ਨੂੰ ਰੋਕਣ ਲਈ ਗੁਰਦੁਆਰਾ ਪ੍ਰਬੰਧਕਾਂ ਸਮੇਤ ਨੌਜਵਾਨ ਪੀੜੀ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ | ਜੇਕਰ ਪੰਜਾਬ ਸਰਕਾਰ ਨੇ ਵੱਧ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ...

ਪੂਰੀ ਖ਼ਬਰ »

ਕੈਂਬਰਿਜ ਇਨੋਵੇਟਿਵ ਸਕੂਲ ਦਾ ਸਾਲਾਨਾ ਸਮਾਗਮ ਯਾਦਗਾਰ ਹੋ ਨਿੱਬੜਿਆ

ਜਲੰਧਰ, 6 ਦਸੰਬਰ (ਰਣਜੀਤ ਸਿੰਘ ਸੋਢੀ)-ਕੈਂਬਰਿਜ ਇਨੋਵੇਟਿਵ ਸਕੂਲ ਦੇ ਵਿਹੜੇ 'ਚ ਸਾਲਾਨਾ ਸਮਾਗਮ 'ਸੈੱਲਫ਼ ਡਿਸਕਵਰੀ' ਯਾਨੀ ਆਪਣੇ ਆਪ ਨੂੰ ਲੱਭਣਾ ਤਹਿਤ ਮਨਾਇਆ ਗਿਆ, ਜਿਸ 'ਚ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਸਮਾਰੋਹ ਨੂੰ ਯਾਦਗਾਰ ਬਣਾ ...

ਪੂਰੀ ਖ਼ਬਰ »

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਖੇਡਾਂ 'ਚ ਸਰਕਾਰੀ ਕੰਨਿਆ ਸਕੂਲ ਮਹਿਤਪੁਰ ਦੀ ਵਿਦਿਆਰਥਣ ਅੱਵਲ

ਮਹਿਤਪੁਰ, 6 ਦਸੰਬਰ (ਹਰਜਿੰਦਰ ਸਿੰਘ ਚੰਦੀ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਹਿਤਪੁਰ ਦੀ ਬਾਰ੍ਹਵੀਂ ਸ਼੍ਰੇਣੀ ਦੀ ਵਿਦਿਆਰਥਣ ਨਵਜੋਤ ਕÏਰ ਨੇ ਜ਼ਿਲ੍ਹਾ ਪੱਧਰ ਦੀਆਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਖੇਡਾਂ ਦÏਰਾਨ ਹÏਲੀ ਦÏੜ 50 ਮੀਟਰ/100 ਮੀਟਰ ਵਿਚ ...

ਪੂਰੀ ਖ਼ਬਰ »

ਸੋਨੇ ਤੇ ਕਾਂਸੇ ਦਾ ਤਗਮਾ ਜਿੱਤਣ ਵਾਲੇ ਬੱਚਿਆਂ ਦਾ ਕੀਤਾ ਸਨਮਾਨ

ਅੱਪਰਾ, 6 ਦਸੰਬਰ (ਦਲਵਿੰਦਰ ਸਿੰਘ ਅੱਪਰਾ)- ਕੈਂਬਰਿਜ ਓਵਰਸੀਜ਼ ਇੰਟਰਨੈਸ਼ਨਲ ਸਕੂਲ ਫਿਲੌਰ ਦੇ ਵਿਦਿਆਰਥੀ ਅਤੇ ਕਸਬਾ ਅੱਪਰਾ ਦੇ ਪੰਕਜ ਘਈ ਤੇ ਭਾਰਤੀ ਘਈ ਦੇ ਹੋਣਹਾਰ ਬੱਚਿਆਂ ਨੇ ਨੋਇਡਾ ਵਿਖੇ ਹੋਈ ਕਰਾਟੇ ਚੈਂਪੀਅਨਸ਼ਿਪ 'ਚ ਸੋਨੇ ਅਤੇ ਕਾਸੇ ਦੇ ਤਗਮੇ ਹਾਸਲ ਕਰਕੇ ...

ਪੂਰੀ ਖ਼ਬਰ »

ਮਾਡਲ ਥਾਣਾ ਸ਼ਾਹਕੋਟ ਦੇ ਹੋਮ ਗਾਰਡ ਮੁਲਾਜ਼ਮਾਂ ਨੇ ਕਾਲੇ ਬਿੱਲੇ ਲਗਾ ਕੇ ਮਨਾਇਆ 'ਹੋਮ ਗਾਰਡ ਸਥਾਪਨਾ ਦਿਵਸ'

ਸ਼ਾਹਕੋਟ, 6 ਦਸੰਬਰ (ਸੁਖਦੀਪ ਸਿੰਘ)- ਮਾਡਲ ਥਾਣਾ ਸ਼ਾਹਕੋਟ ਵਿਖੇ ਤਾਇਨਾਤ ਪੰਜਾਬ ਹੋਮ ਗਾਰਡ ਦੇ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਲਾਗੂ ਨਾ ਕਰਨ ਦੇ ਰੋਸ ਵਜੋਂ ਪੰਜਾਬ ਹੋਮ ਗਾਰਡ ਦਾ ਸਥਾਪਨਾ ਦਿਵਸ ਅੱਜ ਪੰਜਾਬ ਸਰਕਾਰ ਖਿਲਾਫ਼ ਕਾਲੇ ਬਿੱਲੇ ਲਗਾ ਕੇ ਮਨਾਇਆ ...

ਪੂਰੀ ਖ਼ਬਰ »

ਅੰਗਹੀਣ ਮੁਲਾਜ਼ਮਾਂ ਨੂੰ ਸਫ਼ਰੀ ਭੱਤਾ ਦੇਣ ਲਈ ਸਿਵਲ ਸਰਜਨ ਵਲ਼ੋਂ ਜਾਰੀ ਸਰਟੀਫਿਕੇਟਾਂ ਨੂੰ ਹੀ ਯੋਗ ਮੰਨਿਆ ਜਾਵੇ-ਜੀਟੀਯੂ

ਫਿਲੌਰ, 6 ਦਸੰਬਰ (ਵਿਪਨ ਗੈਰੀ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਸਕੱਤਰ ਕੁਲਦੀਪ ਸਿੰਘ ਦੌੜਕਾ, ਵਿੱਤ ਸਕੱਤਰ ਅਮਨਦੀਪ ਸ਼ਰਮਾ, ਪੈੱ੍ਰਸ ਸਕੱਤਰ ਸੁਰਜੀਤ ਮੁਹਾਲੀ ਜ਼ਿਲ੍ਹਾ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਕਰਨੈਲ ...

ਪੂਰੀ ਖ਼ਬਰ »

ਸੇਵਾ ਕੇਂਦਰ ਸ਼ਾਹਕੋਟ ਦੇ ਮੁਲਾਜ਼ਮ ਨਗਰ ਪੰਚਾਇਤ ਦੇ ਪ੍ਰਧਾਨ ਦਾ ਤਸਦੀਕ ਕੀਤਾ ਫ਼ਾਰਮ ਲੈਣ ਤੋਂ ਇਨਕਾਰੀ

ਸ਼ਾਹਕੋਟ, 6 ਦਸੰਬਰ (ਦਲਜੀਤ ਸਿੰਘ ਸਚਦੇਵਾ)- ਸੇਵਾ ਕੇਂਦਰ ਸ਼ਾਹਕੋਟ ਦੇ ਮੁਲਾਜ਼ਮਾਂ ਵਲੋਂ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਵਲੋਂ ਤਸਦੀਕ ਕੀਤੇ ਗਏ ਫ਼ਾਰਮਾਂ ਨੂੰ ਲੈਣ ਤੋਂ ਇਨਕਾਰ ਕਰਕੇ ਲੋਕਾਂ ਨੂੰ ਖ਼ੱਜਲ-ਖ਼ੁਆਰ ਕੀਤਾ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਰਾਸ਼ਟਰੀ ਸੇਵਿਕਾ ਸਮਿਤੀ ਦੀ ਸ਼ੋਭਾ ਯਾਤਰਾ ਅੱਜ

ਜਲੰਧਰ, 6 ਦਸੰਬਰ (ਸ਼ਿਵ)- ਰਾਸ਼ਟਰੀ ਸੇਵਿਕਾ ਸਮਿਤੀ ਦੀ ਪ੍ਰਾਂਤ ਸਹਿਕਾਰਜਵਾਹ ਸ੍ਰੀਮਤੀ ਕਿ੍ਸ਼ਮਾ ਕਪੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਮਿਤੀ ਵਲੋਂ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦੀ ਜੈਅੰਤੀ ਮੌਕੇ 7 ਦਸੰਬਰ ਨੂੰ ਦੁਪਹਿਰ ਬਾਅਦ 2 ਵਜੇ ਤੋਂ ਕੰਪਨੀ ਬਾਗ਼ ...

ਪੂਰੀ ਖ਼ਬਰ »

ਦਿੱਲੀ ਕਨਵੈਂਨਸ਼ਨ ਲਈ ਪ.ਸ.ਸ.ਫ. ਵਲੋਂ ਮੁਲਾਜ਼ਮ ਅੱਜ ਹੋਣਗੇ ਰਵਾਨਾ

ਜਲੰਧਰ, 6 ਦਸੰਬਰ (ਰਣਜੀਤ ਸਿੰਘ ਸੋਢੀ)-ਦੇਸ਼ ਦੇ ਮੁਲਾਜ਼ਮਾਂ ਦੀ ਕੌਂਮੀ ਜਥੇਬੰਦੀ ਆਲ ਇੰਡੀਆ ਸਟੇਟ ਗÏਰਮਿੰਟ ਇੰਪਲਾਈਜ਼ ਫੈਡਰੇਸ਼ਨ ਵਲੋਂ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਕੀਤੇ ਜਾ ਰਹੇ ਸੰਘਰਸ਼ ਨੂੰ ਅੱਗੇ ਤੋਰਦਿਆਂ ਮਿਤੀ 8 ਦਸੰਬਰ ਨੂੰ ਤਾਲਕਟੋਰਾ ਸਟੇਡੀਅਮ ...

ਪੂਰੀ ਖ਼ਬਰ »

ਬਾਬਾ ਸਾਹਿਬ ਡਾ. ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ ਮੌਕੇ ਦਿੱਤੀ ਸ਼ਰਧਾਂਜਲੀ

ਜਲੰਧਰ, 6 ਦਸੰਬਰ (ਐੱਮ. ਐੱਸ. ਲੋਹੀਆ) - ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ ਮੌਕੇ ਪੰਜਾਬ ਬਾਲਮੀਕ ਸਭਾ ਦੇ ਅਹੁਦੇਦਾਰਾਂ ਨੇ ਉਨ੍ਹਾਂ ਦੇ ਬੁੱਤ ਅੱਗੇ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਦਿੱਤੀ | ਇਸ ਮੌਕੇ ਸਭਾ ਦੇ ਚੇਅਰਮੈਨ ਰਾਜ ਕੁਮਾਰ ਰਾਜੂ ...

ਪੂਰੀ ਖ਼ਬਰ »

ਪਿੰਡ ਕਾਸੂਪੁਰ ਦਾ ਦੋ ਰੋਜ਼ਾ 'ਖੇਡ ਮੇਲਾ' ਅਮਿੱਟ ਯਾਦਾਂ ਛੱਡਦਾ ਸਫਲਤਾ ਪੂਰਵਕ ਸਮਾਪਤ

ਮਲਸੀਆਂ, 6 ਦਸੰਬਰ (ਦਲਜੀਤ ਸਿੰਘ ਸਚਦੇਵਾ)- ਸ. ਚਾਨਣ ਸਿੰਘ ਚੰਦੀ ਤੇ ਸ. ਪ੍ਰਦੁਮਣ ਸਿੰਘ ਚੰਦੀ ਸਪੋਰਟਸ ਕਲੱਬ ਕਾਸੂਪੁਰ ਵਲੋਂ ਸ਼ਹੀਦ ਭਗਤ ਸਿੰਘ ਤੇ ਸ਼ਹੀਦ ਊਧਮ ਸਿੰਘ ਦੀ ਯਾਦ ਨੂੰ ਸਮਰਪਿਤ ਚੰਦੀ ਯਾਦਗਾਰੀ ਖੇਡ ਸਟੇਡੀਅਮ ਪਿੰਡ ਕਾਸੂਪੁਰ (ਸ਼ਾਹਕੋਟ) ਵਿਖੇ ਸਮੂਹ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਅਮਰੀਕੀ ਯੂਨੀਵਰਸਿਟੀ ਨੇ ਟਿ੍ਨਿਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੂੰ ਸਟੱਡੀ ਸੈਂਟਰ ਬਣਾਉਣ ਦੀ ਦਿੱਤੀ ਪ੍ਰਵਾਨਗੀ

ਜਲੰਧਰ, 6 ਦਸੰਬਰ (ਰਣਜੀਤ ਸਿੰਘ ਸੋਢੀ)-ਸਥਾਨਕ ਟਿ੍ਨਿਟੀ ਗਰੁੱਪ ਆਫ਼ ਇੰਸਟੀਚਿਊਟ ਵਿਖੇ ਡਾਇਰੈਕਟਰ ਰੈਵ. ਫਾਦਰ ਪੀਟਰ ਦੀ ਅਗਵਾਈ ਅਧੀਨ ਅੰਤਰਰਾਸ਼ਟਰੀ ਸਹਿਯੋਗ 'ਤੇ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ¢ ਜਿਸ ਵਿਚ ਇੰਟਰਨੈਸ਼ਨਲ ਅਮਰੀਕਨ ਯੂਨੀਵਰਸਿਟੀ (ਆਈ ਏ ...

ਪੂਰੀ ਖ਼ਬਰ »

ਜੀ.ਐੱਨ.ਏ. ਯੂਨੀਵਰਸਿਟੀ ਨੇ ਕਰਵਾਇਆ 36 ਘੰਟੇ ਦਾ ਮੈਗਾ 'ਜੀ.ਐੱਨ.ਏ. ਹੈਕਾਥਨ 1.0' ਸਮਾਗਮ

ਹੁਸ਼ਿਆਰਪੁਰ, 6 ਦਸੰਬਰ (ਅ.ਬ.)- ਜੀ.ਐੱਨ.ਏ. ਯੂਨੀਵਰਸਿਟੀ 36 ਘੰਟੇ ਦਾ ਮੈਗਾ 'ਜੀ.ਐੱਨ.ਏ. ਹੈਕਾਥਨ 1.0' ਸਮਾਗਮ ਕਰਵਾਇਆ, ਜਿਸ 'ਚ ਭਾਰਤ ਦੀਆਂ 50 ਤੋਂ ਵੱਧ ਯੂਨੀਵਰਸਿਟੀਆਂ/ਸੰਸਥਾਵਾਂ ਦੀਆਂ 150 ਟੀਮਾਂ ਦੇ 450 ਤੋਂ ਵੱਧ ਵਿਦਿਆਰਥੀਆਂ ਨੇ ਆਪਣੇ ਹੁਨਰ ਤੇ ਵਿਕਾਸ ਤਕਨੀਕੀ ਵਿਧੀਆਂ ...

ਪੂਰੀ ਖ਼ਬਰ »

ਸ੍ਰੀ ਗੁਰੂ ਅਰਜਨ ਦੇਵ ਨਗਰ 'ਚ ਕੋਠੀ ਬਾਹਰੋਂ ਮੋਟਰਸਾਈਕਲ ਚੋਰੀ

ਕਰਤਾਰਪੁਰ, 6 ਦਸੰਬਰ (ਜਨਕ ਰਾਜ ਗਿੱਲ)- ਕਰਤਾਰਪੁਰ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਬਹੁਤ ਬੁਰੀ ਪ੍ਰਭਾਵਿਤ ਹੋਈ ਪਈ ਹੈ | ਜਿੱਥੇ ਇਕ ਪਾਸੇ ਸ਼ਹਿਰ ਦੇ ਅੰਦਰੂਨੀ ਅਤੇ ਦਿਹਾਤੀ ਖੇਤਰਾਂ ਵਿਚ ਸ਼ਰਾਰਤੀ ਅੰਸਰਾਂ ਦਾ ਪੂਰੀ ਤਰਾਂ ਬੋਲ ਬਾਲਾ ਹੈ ਉੱਥੇ ਸ਼ਹਿਰ ਵਿਚ ਚੋਰ ...

ਪੂਰੀ ਖ਼ਬਰ »

ਬਿਜਲੀ ਬਿੱਲ ਨਾ ਦੇਣ ਕਾਰਨ ਜੰਡਿਆਲਾ ਦੇ ਪਟਵਾਰਖਾਨੇ ਦੀ ਬਿਜਲੀ ਲੰਬੇ ਸਮੇਂ ਤੋਂ ਗੁਲ

ਜੰਡਿਆਲਾ ਮੰਜਕੀ, 6 ਦਸੰਬਰ (ਸੁਰਜੀਤ ਸਿੰਘ ਜੰਡਿਆਲਾ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦਾ ਬਿੱਲ ਨਾ ਅਦਾ ਕੀਤੇ ਜਾਣ ਕਾਰਨ ਜੰਡਿਆਲਾ ਦੇ ਪਟਵਾਰਖਾਨੇ ਦੀ ਬਿਜਲੀ ਇਕ ਸਾਲ ਤੋਂ ਵੱਧ ਸਮੇਂ ਤੋਂ ਬੰਦ ਹੈ | ਜ਼ਿਕਰਯੋਗ ਹੈ ਕਿ ਜੰਡਿਆਲਾ ਕਾਨੂੰਗੋ ਸਰਕਲ ਅਧੀਨ ਜੰਡਿਆਲਾ, ...

ਪੂਰੀ ਖ਼ਬਰ »

ਟਾਇਰ ਫਟਣ ਕਾਰਨ ਪਲਟਿਆ ਟੈਂਪੂ, 3 ਜ਼ਖ਼ਮੀ

ਫਿਲੌਰ, 6 ਦਸੰਬਰ (ਸਤਿੰਦਰ ਸ਼ਰਮਾ)- ਫਿਲੌਰ ਹਾਈਵੇ 'ਤੇ ਇਕ ਕੱਪੜਿਆਂ ਨਾਲ ਭਰਿਆ ਟੈਂਪੂ ਪਲਟ ਗਿਆ, ਜਿਸ ਕਾਰਨ ਉਸ ਵਿਚ ਸਵਾਰ 3 ਵਿਅਕਤੀ ਜ਼ਖਮੀ ਹੋ ਗਏ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹਾਈਵੇਅ ਪੈਟਰੋਲੀਅਮ ਨੰਬਰ 14 ਦੇ ਮੁਲਾਜ਼ਮ ਏ ਐਸ ਆਈ ਪਰਮਜੀਤ ਸਿੰਘ ਨੇ ਦੱਸਿਆ ...

ਪੂਰੀ ਖ਼ਬਰ »

ਮਲਸੀਆਂ 'ਚ ਮੋਟਰਸਾਈਕਲ ਸਵਾਰ ਲੁਟੇਰੇ ਸੋਨੇ ਦੀਆਂ ਵਾਲੀਆਂ ਝਪਟ ਕੇ ਫ਼ਰਾਰ

ਮਲਸੀਆਂ, 6 ਦਸੰਬਰ (ਦਲਜੀਤ ਸਿੰਘ ਸਚਦੇਵਾ)- ਮਲਸੀਆਂ 'ਚ ਦੋ ਮੋਟਰਸਾਈਕਲ ਸਵਾਰ ਲੁਟੇਰੇ ਦਿਨ-ਦਿਹਾੜੇ ਇਕ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਝਪਟ ਕੇ ਫ਼ਰਾਰ ਹੋ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਬਲਬੀਰ ਚੰਦ ਪੁੱਤਰ ਲਾਲ ਚੰਦ ਵਾਸੀ ਪਿੰਡ ਮੀਏਾਵਾਲ ਅਰਾਈਆਂ (ਸ਼ਾਹਕੋਟ) ...

ਪੂਰੀ ਖ਼ਬਰ »

ਦੋ ਵਾਹਨਾਂ ਦੀ ਟੱਕਰ 5 ਜ਼ਖ਼ਮੀ

ਫਿਲੌਰ, 6 ਦਸੰਬਰ (ਵਿਪਨ ਗੈਰੀ, ਸਤਿੰਦਰ ਸ਼ਰਮਾ)-ਕੌਮੀ ਰਾਜ ਮਾਰਗ ਫਿਲੌਰ ਵਿਖੇ ਨਜ਼ਦੀਕ ਪਿੰਡ ਭੱਟੀਆਂ ਦੇ ਸਵੇਰੇ ਕਰੀਬ 8 ਵਜੇ ਇਕ ਭਿਆਨਕ ਹਾਦਸਾ ਵਾਪਰਿਆ ਜਿਸ ਵਿਚ 5 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ | ਇਸ ਸਬੰਧੀ ਏਐਸਆਈ ਜਸਵਿੰਦਰ ਸਿੰਘ ਨੇ ਮੌਕੇ 'ਤੇ ...

ਪੂਰੀ ਖ਼ਬਰ »

ਵਿਦਿਆਰਥੀਆਂ ਨੇ ਹਮ ਜਮਾਤੀ ਨੂੰ ਕੀਤਾ ਜ਼ਖ਼ਮੀ

ਸ਼ਾਹਕੋਟ, 6 ਦਸੰਬਰ (ਸੁਖਦੀਪ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨੰਗਲ ਅੰਬੀਆਂ (ਸ਼ਾਹਕੋਟ) ਵਿਖੇ ਵਿਦਿਆਰਥੀਆਂ 'ਚ ਹੋਏ ਝਗੜੇ ਦੌਰਾਨ ਵਿਦਿਆਰਥੀਆਂ ਨੇ ਆਪਣੇ ਹਮ ਜਮਾਤੀ ਵਿਦਿਆਰਥੀ ਨਾਲ ਕੁੱਟਮਾਰ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ | ਹਸਪਤਾਲ 'ਚ ਜ਼ੇਰੇ ਇਲਾਜ ...

ਪੂਰੀ ਖ਼ਬਰ »

ਵਰਿੰਦਰ ਭਾਟੀਆ ਨੂੰ ਤਹਿਸੀਲਦਾਰ ਵਜੋਂ ਪਦਉਨਤ ਹੋਣ 'ਤੇ ਦਿੱਤੀ ਵਧਾਈ

ਸ਼ਾਹਕੋਟ, 6 ਦਸੰਬਰ (ਸੁਖਦੀਪ ਸਿੰਘ)- ਪੰਜਾਬ ਸਰਕਾਰ ਵਲੋਂ ਸ਼ਾਹਕੋਟ ਦੇ ਨਾਇਬ ਤਹਿਸੀਲਦਾਰ ਵਰਿੰਦਰ ਭਾਟੀਆ ਨੂੰ ਤਰੱਕੀ ਦੇ ਕੇ ਤਹਿਸੀਲਦਾਰ ਵਜੋਂ ਪਦਉਨਤ ਕੀਤਾ ਗਿਆ ਹੈ, ਜਿੰਨ੍ਹਾਂ ਦਾ ਅੱਜ ਸ਼ਾਹਕੋਟ ਵਿਖੇ ਐਸ.ਡੀ.ਐਮ. ਅਮਨਪਾਲ ਸਿੰਘ ਨੇ ਵਧਾਈ ਦਿੰਦਿਆਂ ਮੂੰਹ ...

ਪੂਰੀ ਖ਼ਬਰ »

ਬਲਾਕ ਸਿੱਖਿਆ ਅਫ਼ਸਰ ਦੀ ਅਣਗਹਿਲੀ ਕਾਰਨ ਪ੍ਰਾਇਮਰੀ ਸਕੂਲਾਂ 'ਚ ਛਾਇਆ ਹਨੇ੍ਹਰਾ- ਰਮਨ ਗੁਪਤਾ

ਸ਼ਾਹਕੋਟ, 6 ਦਸੰਬਰ (ਸੁਖਦੀਪ ਸਿੰਘ)- ਗੌਰਮਿੰਟ ਟੀਚਰ ਯੂਨੀਅਨ (ਵਿਗਿਆਨਕ) ਬਲਾਕ ਸ਼ਾਹਕੋਟ ਦੇ ਪ੍ਰਧਾਨ ਰਮਨ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਲਾਕ ਸ਼ਾਹਕੋਟ-2 ਦੇ ਅਧੀਨ ਆਉਂਦੇ ਸੈਂਟਰ ਬੱਗਾ ਦੇ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਵਲੋਂ ਤਕਰੀਬਨ 2 ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX