ਮਾਨਸਾ, 7 ਦਸੰਬਰ (ਰਾਵਿੰਦਰ ਸਿੰਘ ਰਵੀ)- ਕੇਂਦਰ ਦੀ ਮੋਦੀ ਸਰਕਾਰ ਨੂੰ ਚਲਦਾ ਕਰਨ ਲਈ ਧਰਮ ਨਿਰਪੱਖ ਅਤੇ ਜਮਹੂਰੀ ਤਾਕਤਾਂ ਨੂੰ ਲਾਮਬੰਦ ਹੋਣ ਦੀ ਲੋੜ ਹੈ | ਇਹ ਪ੍ਰਗਟਾਵਾ ਸੀ.ਪੀ.ਆਈ. ਦੇ ਕੌਮੀ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾ. ਹਰਦੇਵ ਸਿੰਘ ਅਰਸ਼ੀ ਨੇ ਦਲੇਲ ਸਿੰਘ ਵਾਲਾ ਵਿਖੇ ਮੁਜ਼ਾਰਾ ਲਹਿਰ ਦੇ ਆਗੂ, ਸੁਤੰਤਰਤਾ ਸੰਗਰਾਮੀ ਸਾਬਕਾ ਵਿਧਾਇਕ ਕਾ. ਧਰਮ ਸਿੰਘ ਫੱਕਰ ਅਤੇ ਸਾਬਕਾ ਵਿਧਾਇਕ ਕਾ. ਬੂਟਾ ਸਿੰਘ ਦੀ ਬਰਸੀ ਮਨਾਉਣ ਮੌਕੇ ਕਰਵਾਈ ਕਾਨਫ਼ਰੰਸ ਨੰੂ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਾਰਪੋਰੇਟਾਂ ਦੇ ਇਸ਼ਾਰੇ 'ਤੇ ਕੰਮ ਕਰਦਿਆਂ ਧਰਮ, ਜਾਤੀ, ਰੰਗ, ਨਸਲ, ਖੇਤਰ ਅਤੇ ਭਾਸ਼ਾਵਾਦ ਦਾ ਸਹਾਰਾ ਲੈ ਕੇ ਮਨੁੱਖੀ ਕਦਰਾਂ ਕੀਮਤਾਂ ਨੂੰ ਸਿਰਫ਼ ਅਣਗੌਲਿਆ ਹੀ ਨਹੀਂ ਕੀਤਾ ਸਗੋਂ ਮੁੱਢ ਤੋਂ ਨਕਾਰਿਆ ਹੈ | ਉਨ੍ਹਾਂ ਕਾ. ਧਰਮ ਸਿੰਘ ਫੱਕਰ ਅਤੇ ਕਾ. ਬੂਟਾ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ ਕਾ. ਤੇਜਾ ਸਿੰਘ ਸੁਤੰਤਰ, ਜੰਗੀਰ ਸਿੰਘ ਜੋਗਾ, ਛੱਜੂ ਮੱਲ ਵੈਦ ਵਰਗੇ ਅਨੇਕਾਂ ਦਲੇਰ ਤੇ ਸੂਝਵਾਨ ਆਗੂਆਂ ਦੀ ਸੁਚੱਜੀ ਅਗਵਾਈ ਵਿਚ ਮੁਜ਼ਾਰਾ ਲਹਿਰ ਤਹਿਤ ਸੰਘਰਸ਼ ਲੜਿਆ ਗਿਆ ਸੀ, ਜੋ ਕਿਸਾਨੀ ਘੋਲਾਂ 'ਚੋਂ ਵਿਲੱਖਣ ਰਿਹਾ, ਜਿਸ ਨੇ ਘੱਟ ਜਾਨੀ ਨੁਕਸਾਨ ਸਹਿ ਕੇ 784 ਪਿੰਡਾਂ ਦੇ ਮੁਜ਼ਾਰਿਆਂ ਨੂੰ 16 ਲੱਖ ਤੋਂ ਵੱਧ ਏਕੜ ਜ਼ਮੀਨਾਂ ਦੇ ਮਾਲਕ ਬਣਾਇਆ ਸੀ | ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਭਾਕਿਯੂ ਡਕੌਂਦਾ ਦੇ ਸੂਬਾ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਲੜੇ ਅੰਦੋਲਨ ਮੌਕੇ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਸੰਘਰਸ਼ ਮੁੜ ਸ਼ੁਰੂ ਹੋ ਚੁੱਕਾ ਹੈ | ਸੁਖਬੀਰ ਖਾਰਾ, ਅਜਮੇਰ ਕੋਮਲ ਵਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ | ਸੰਬੋਧਨ ਤੇ ਸ਼ਾਮਿਲ ਹੋਣ ਵਾਲਿਆਂ 'ਚ ਸਕੱਤਰ ਕ੍ਰਿਸ਼ਨ ਚੌਹਾਨ, ਛੱਜੂ ਰਾਮ ਰਿਸ਼ੀ, ਮਲਕੀਤ ਸਿੰਘ ਮੰਦਰਾਂ, ਭਜਨ ਸਿੰਘ ਘੁੰਮਣ, ਮਹਿੰਦਰ ਸਿੰਘ, ਨਿਰਮਲ ਸਿੰਘ ਝੰਡੂਕੇ, ਕੁਲਵਿੰਦਰ ਸਿੰਘ ਉੱਡਤ, ਧੰਨਾ ਮੱਲ ਗੋਇਲ, ਰੂਪ ਸਿੰਘ ਢਿੱਲੋਂ, ਗੁਰਦਿਆਲ ਸਿੰਘ ਦਲੇਲ ਸਿੰਘ ਵਾਲਾ, ਉਜਾਗਰ ਸਿੰਘ, ਸੀਤਾ ਰਾਮ ਗੋਬਿੰਦਪੁਰਾ, ਮਨਜੀਤ ਸਿੰਘ ਗਾਮੀਵਾਲਾ, ਰਤਨ ਭੋਲਾ, ਮਹਿੰਦਰ ਸਿੰਘ ਭੈਣੀਬਾਘਾ ਆਦਿ ਸਨ |
ਬਰੇਟਾ, 7 ਦਸੰਬਰ (ਜੀਵਨ ਸ਼ਰਮਾ)- ਆੜ੍ਹਤੀ ਵਰਗ ਵਲੋਂ ਮਜ਼ਦੂਰਾਂ ਦੀ ਮਜ਼ਦੂਰੀ ਵਿਚ ਪੱਖਾ ਜਨਰੇਟਰ ਅਤੇ ਬਿਜਲੀ ਦੀ ਖਪਤ ਦੇ ਨਾਂਅ 'ਤੇ ਉਨ੍ਹਾਂ ਦੀ ਮਜ਼ਦੂਰੀ ਕੱਟਣ ਖ਼ਿਲਾਫ਼ ਗੱਲਾ ਮਜ਼ਦੂਰ ਯੂਨੀਅਨ ਵਲੋਂ ਧਰਨਾ ਅਜੇ ਵੀ ਜਾਰੀ ਹੈ | ਆਗੂ ਧਰਮ ਸਿੰਘ, ਗੁਰਤੇਜ ਸਿੰਘ, ...
ਮਾਨਸਾ, 7 ਦਸੰਬਰ (ਧਾਲੀਵਾਲ)- ਮੈਕਰੋ ਗਲੋਬਲ ਮੋਗਾ ਦੀ ਸਥਾਨਕ ਸਾਖਾ ਦੇ ਵਿਦਿਆਰਥੀ ਜਿੱਥੇ ਆਈਲਟਸ 'ਚੋਂ ਚੰਗੇ ਬੈਂਡ ਹਾਸਲ ਕਰਦੇ ਹਨ ਉੱਥੇ ਸੰਸਥਾ ਵਲੋਂ ਸਟੱਡੀ ਵੀਜ਼ੇ ਵੀ ਲਗਵਾਏ ਜਾਂਦੇ ਹਨ | ਸੰਸਥਾ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਰਸਪ੍ਰੀਤ ...
ਮਾਨਸਾ, 7 ਦਸੰਬਰ (ਰਵੀ)- ਸੀ.ਆਈ.ਏ. ਸਟਾਫ਼ ਮਾਨਸਾ ਪੁਲਿਸ ਨੇ 4 ਕਿੱਲੋ ਤੋਂ ਵਧੇਰੇ ਅਫ਼ੀਮ ਬਰਾਮਦ ਕਰ ਕੇ 2 ਜਣਿਆਂ ਨੂੰ ਕਾਬੂ ਕੀਤਾ ਹੈ | ਲਵਪ੍ਰੀਤ ਸਿੰਘ ਡੀ.ਐਸ.ਪੀ. (ਡੀ.) ਮਾਨਸਾ ਨੇ ਦੱਸਿਆ ਕਿ ਸੀ.ਆਈ.ਏ ਸਟਾਫ਼ ਮਾਨਸਾ ਨੇ ਦੀਪਕ ਕੁਮਾਰ ਉਰਫ਼ ਦੀਪੂ ਵਾਸੀ ਬਰੇਟਾ ਨੂੰ ...
ਮਾਨਸਾ, 7 ਦਸੰਬਰ (ਸੱਭਿ. ਪ੍ਰਤੀ.)- ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਯੁਵਾ ਪੁਰਸਕਾਰ 2021-22 ਸਬੰਧੀ ਬਿਨੈ ਪੱਤਰ ਦੇਣ ਲਈ 31 ਦਸੰਬਰ ਤੱਕ ਦਾ ਵਾਧਾ ਕੀਤਾ ਗਿਆ ਹੈ | ਰਘਬੀਰ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਨੇ ਦੱਸਿਆ ਕਿ ਪੁਰਸਕਾਰ ਲਈ ਚੁਣੇ ਗਏ ਨੌਜਵਾਨਾਂ ਨੂੰ ...
ਮਾਨਸਾ, 7 ਦਸੰਬਰ (ਸ.ਰਿ.)- ਸਿੱਖਿਆ ਵਿਭਾਗ ਵਲੋਂ ਚੁਣੇ ਗਏ ਅਧਿਆਪਕ ਦੀਆਂ ਸੂਚੀਆਂ ਅੱਪਲੋਡ ਨਾ ਕਰਨ ਦੇ ਰੋਸ 'ਚ 4161 ਮਾਸਟਰ ਕਾਡਰ ਯੂਨੀਅਨ ਵਲੋਂ 13 ਦਸੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ | ਜਾਣਕਾਰੀ ਦਿੰਦਿਆਂ ਸੂਬਾ ਕਮੇਟੀ ਮੈਂਬਰ ...
ਮਾਨਸਾ, 7 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)- 16 ਦਸੰਬਰ ਨੂੰ ਹੋ ਰਹੀ ਬਾਰ ਐਸੋਸੀਏਸ਼ਨ ਮਾਨਸਾ ਦੀ ਚੋਣ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ | ਪ੍ਰਧਾਨਗੀ ਪਦ ਲਈ ਜਿੱਥੇ 3 ਉਮੀਦਵਾਰ ਮੈਦਾਨ 'ਚ ਆਏ ਹਨ ਉੱਥੇ ਸਕੱਤਰ ਲਈ 2 ਵਕੀਲ ਆਹਮੋ ਸਾਹਮਣੇ ਹਨ | ਬਾਰ ਦੀਆਂ ਕੁੱਲ 410 ਵੋਟਾਂ ...
ਮਾਨਸਾ, 7 ਦਸੰਬਰ (ਰਾਵਿੰਦਰ ਸਿੰਘ ਰਵੀ)- ਪੰਜਾਬ ਪੱਧਰ 'ਤੇ ਹੋਈ ਅਗਨੀਵੀਰ 2022 ਦੀ ਫ਼ੌਜ ਭਰਤੀ 'ਚ ਮਾਨਸਾ ਜ਼ਿਲੇ੍ਹ ਦੇ ਨੌਜਵਾਨਾਂ ਨੇ ਮਾਅਰਕਾ ਮਾਰਿਆ ਹੈ | ਜ਼ਿਕਰਯੋਗ ਹੈ ਕਿ ਜ਼ਿਲੇ੍ਹ ਦੇ 750 ਨੌਜਵਾਨ ਭਰਤੀ 'ਚ ਸਫਲ ਹੋਏ ਹਨ | ਬਲਦੀਪ ਕੌਰ ਡਿਪਟੀ ਕਮਿਸ਼ਨਰ ਮਾਨਸਾ ਨੇ ...
ਮਾਨਸਾ, 7 ਦਸੰਬਰ (ਰਾਵਿੰਦਰ ਸਿੰਘ ਰਵੀ)- ਸਥਾਨਕ ਕਿ੍ਸ਼ੀ ਵਿਗਿਆਨ ਕੇਂਦਰ ਵਿਖੇ ਖੁੰਬਾਂ ਦੀ ਕਾਸ਼ਤ ਅਤੇ ਪ੍ਰੋਸੈਸਿੰਗ ਸਬੰਧੀ 5 ਰੋਜ਼ਾ ਕਿੱਤਾ ਮੁਖੀ ਸਿਖਲਾਈ ਕੋਰਸ ਸ਼ੁਰੂ ਕੀਤਾ ਗਿਆ | ਉਦਘਾਟਨ ਕਰਦਿਆਂ ਟੀ. ਬੈਨਿਥ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਕਿਹਾ ਕਿ ...
ਬਰੇਟਾ, 7 ਦਸੰਬਰ (ਪਾਲ ਸਿੰਘ ਮੰਡੇਰ)-ਆੜ੍ਹਤੀਆ ਐਸੋਸੀਏਸ਼ਨ ਵਲੋਂ ਚੱਲ ਰਹੀ ਲਗਾਤਾਰ ਹੜਤਾਲ ਕਾਰਨ ਬਰੇਟਾ ਦੀ ਅਨਾਜ ਮੰਡੀ ਵਿਚ ਸੁੰਨਸਾਨ ਹੋ ਗਈ ਹੈ, ਜਿਸ ਕਾਰਨ ਇਸ ਮੰਡੀ 'ਚ ਆਉਣ ਵਾਲੀ ਫ਼ਸਲ ਹਰਿਆਣਾ ਰਾਜ ਦੀਆਂ ਮੰਡੀਆਂ ਵਿਚ ਜਾ ਰਹੀ ਹੈ | ਦੱਸਣਾ ਬਣਦਾ ਹੈ ਕਿ ਕੁਝ ...
ਬਰਨਾਲਾ, 7 ਦਸੰਬਰ (ਰਾਜ ਪਨੇਸਰ)-ਸ਼ੈਲਰ 'ਚੋਂ 76 ਬੋਰੀਆਂ ਜੀਰੀ ਦੀਆਂ ਚੋਰੀ ਕਰਨ ਵਾਲੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਥਾਣਾ ਸਿਟੀ-2 ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਜਗਸੀਰ ਸਿੰਘ ਨੇ ਦੱਸਿਆ ਕਿ ਮੱੁਦਈ ਸ੍ਰੀ ਕਾਂਤ ਪੱੁਤਰ ...
ਰੂੜੇਕੇ ਕਲਾਂ, 7 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਜੀ.ਐਸ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧੌਲਾ ਦੇ ਪ੍ਰਬੰਧਕ ਰਿਸਵ ਜੈਨ, ਸੁਰੇਸ਼ ਬਾਂਸਲ ਦੀ ਅਗਵਾਈ ਵਿਚ ਵਿੱਦਿਅਕ ਖੇਤਰ 'ਚ ਵਧੀਆ ਸੇਵਾਵਾਂ ਨਿਭਾਉਣ ਬਦਲੇ ਸੰਸਥਾ ਦੇ ...
ਬਰਨਾਲਾ, 7 ਦਸੰਬਰ (ਰਾਜ ਪਨੇਸਰ)-ਬੀਤੇ ਦਿਨੀਂ ਜ਼ਿਲ੍ਹਾ ਜੇਲ੍ਹ ਬਰਨਾਲਾ ਵਿਚ ਇਕ ਹਵਾਲਾਤੀ ਨਾਲ ਕੱੁਟਮਾਰ ਕਰਨ ਦੇ ਸੰਬੰਧ ਵਿਚ ਥਾਣਾ ਸਿਟੀ-1 ਪੁਲਿਸ ਵਲੋਂ ਇਕ ਮੁਲਾਜ਼ਮ ਅਤੇ ਇਕ ਹਵਾਲਾਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਬੱਸ ਸਟੈਂਡ ...
ਬਰਨਾਲਾ, 7 ਦਸੰਬਰ (ਅਸ਼ੋਕ ਭਾਰਤੀ)-ਸਬ-ਜੂਨੀਅਰ ਪੰਜਾਬ ਕਬੱਡੀ ਚੈਂਪੀਅਨਸ਼ਿਪ 10 ਦਸੰਬਰ ਨੂੰ ਜਲਾਲਾਬਾਦ (ਫ਼ਾਜਿਲਕਾ) ਵਿਖੇ ਕਰਵਾਈ ਜਾਵੇਗੀ | ਇਹ ਜਾਣਕਾਰੀ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਬਰਨਾਲਾ ਦੇ ਜਰਨਲ ਸੈਕਟਰੀ ਬਲਜੀਤ ਸਿੰਘ ਮਾਨ ਅਤੇ ਕਬੱਡੀ ਕੋਚ ਰੁਪਿੰਦਰ ...
ਧਨੌਲਾ, 7 ਦਸੰਬਰ (ਚੰਗਾਲ)-ਨੇੜਲੇ ਪਿੰਡ ਬਡਬਰ ਵਿਖੇ ਫ਼ੌਜ 'ਚੋਂ ਛੁੱਟੀ ਆਏ ਨੌਜਵਾਨ ਦੀ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਯੂਥ ਦੇ ਸੀਨੀਅਰ ਆਗੂ ਗੁਰਮੀਤ ਸਿੰਘ ਕਾਕਾ ਬਡਬਰ ਨੇ ਦੱਸਿਆ ...
ਸਰਦੂਲਗੜ੍ਹ, 7 ਦਸੰਬਰ (ਜੀ.ਐਮ.ਅਰੋੜਾ)- ਪਿੰਡ ਹੀਰਕੇ ਦੇ ਨਿਵਾਸੀ ਰਛਪਾਲ ਸਿੰਘ, ਗੁਰਪ੍ਰੀਤ ਸਿੰਘ, ਗੁਰਪਿਆਰ ਸਿੰਘ ਤੋਂ ਇਲਾਵਾ ਦਰਜਨਾਂ ਵਿਅਕਤੀਆਂ ਨੇ ਪੱਤਰ ਐਸ.ਡੀ.ਐਮ. ਸਰਦੂਲਗੜ੍ਹ ਨੂੰ ਦੇ ਕੇ ਮੰਗ ਕੀਤੀ ਕਿ ਸਰਕਾਰੀ ਹਾਈ ਸਕੂਲ ਹੀਰਕੇ ਦੇ ਗੇਟ ਅੱਗੇ ਪਿੰਡ ਦੇ ...
ਸਰਦੂਲਗੜ੍ਹ, 7 ਦਸੰਬਰ (ਨਿ. ਪ. ਪ.)- ਸਥਾਨਕ ਸ਼ਹਿਰ ਦੇ ਸਵੀਟ ਬਲੋਸਮ ਸਕੂਲ ਦੇ 5ਵੀਂ ਜਮਾਤ ਦੇ ਵਿਦਿਆਰਥੀ ਹਰਮਨ ਨੇ ਬੀਤੇ ਦਿਨੀਂ ਹਰਿਆਣਾ ਦੇ ਸੋਨੀਪਤ ਸ਼ਹਿਰ ਵਿਖੇ ਹੋਏ ਸਕੇਟਿੰਗ ਮੁਕਾਬਲਿਆਂ 'ਚੋਂ ਚਾਂਦੀ ਦਾ ਤਗਮਾ ਜਿੱਤਿਆ ਹੈ | ਪਿ੍ੰਸੀਪਲ ਗੁਰਪ੍ਰੀਤ ਕੌਰ ਨੇ ...
ਬੁਢਲਾਡਾ, 7 ਦਸੰਬਰ (ਪ.ਪ.)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਬੀ. ਵਾਕ. ਫੂਡ ਪ੍ਰੋਸੈਸਿੰਗ ਭਾਗ ਦੂਜਾ ਸਮੈਸਟਰ ਚੌਥਾ ਦੇ ਐਲਾਨੇ ਨਤੀਜੇ 'ਚ ਸਥਾਨਕ ਗੁਰੂ ਨਾਨਕ ਕਾਲਜ ਦੇ ਵਿਦਿਆਰਥੀਆਂ ਨੇ ਵਧੀਆ ਅੰਕ ਹਾਸਲ ਕੀਤੇ ਹਨ | ਵਿਭਾਗ ਦੇ ਮੁਖੀ ਅਤੇ ਸਹਾਇਕ ਪ੍ਰੋਫੈਸਰ ਡਾ. ...
ਸਰਦੂਲਗੜ੍ਹ, 7 ਦਸੰਬਰ (ਨਿ.ਪ.ਪ.) - ਪਿੰਡ ਟਿੱਬੀ ਹਰੀ ਸਿੰਘ ਵਿਖੇ ਬਾਲ ਵਾਟਿਕਾ ਪਬਲਿਕ ਸਕੂਲ ਵਿਚ ਸਰਦੂਲਗੜ੍ਹ ਫਾਇਰ ਸਟੇਸ਼ਨ ਦੇ ਮੁਲਾਜ਼ਮਾਂ ਨੇ ਸਕੂਲੀ ਬੱਚਿਆਂ, ਅਧਿਆਪਕਾਂ ਨੂੰ ਅੱਗ ਤੋ ਸੁਰੱਖਿਆ ਅਤੇ ਕੰਟਰੋਲ ਕਰਨ ਸਬੰਧੀ ਮੋਕ ਡਰਿੱਲ ਕਰ ਕੇ ਵੱਖ-ਵੱਖ ...
ਬਰੇਟਾ, 7 ਦਸੰਬਰ (ਪ.ਪ.)- ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ ਆਫ਼ ਪੰਜਾਬ ਵਲੋਂ ਚੰਡੀਗੜ੍ਹ ਵਿਖੇ ਕਰਵਾਏ ਗਏ ਐਵਾਰਡ ਸਮਾਰੋਹ ਦੌਰਾਨ ਗਿਆਨ ਸਾਗਰ ਕਾਨਵੈਂਟ ਸਕੂਲ ਕਾਹਨਗੜ੍ਹ ਦੀਆਂ 2 ਅਧਿਆਪਕਾਵਾਂ ਸੁਖਚੈਨ ਕੌਰ ਅਤੇ ਮਨਦੀਪ ਕੌਰ ਨੂੰ ਬੈਸਟ ਟੀਚਰ ਐਵਾਰਡ ਦੇ ਕੇ ...
ਬੁਢਲਾਡਾ, 7 ਦਸੰਬਰ (ਸੁਨੀਲ ਮਨਚੰਦਾ)- ਸਥਾਨਕ ਨੰਬਰਦਾਰਾ ਭਵਨ ਵਿਖੇ ਆਪਣੀਆਂ ਹੱਕੀ ਮੰਗਾਂ ਲਾਗੂ ਕਰਵਾਉਣ ਲਈ ਪੰਜਾਬ ਨੰਬਰਦਾਰਾ ਯੂਨੀਅਨ ਵਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਜ਼ਿਲ੍ਹਾ ਪ੍ਰਧਾਨ ਅੰਮਿ੍ਤਪਾਲ ਸਿੰਘ ਗੁਰਨੇ ਕਲਾਂ ਨੇ ਕਿਹਾ ਕਿ ਸੂਬੇ ਦੀ ...
ਭੀਖੀ, 7 ਦਸੰਬਰ (ਔਲਖ)- ਪੰਜਾਬ ਪੁਲਿਸ ਦੇ ਜੇਲ੍ਹ ਵਿਭਾਗ ਮੁਖੀ (ਡੀ.ਜੀ.ਪੀ. ਜੇਲ੍ਹਾਂ) ਵਲੋਂ ਪਿਛਲੇ ਦਿਨੀਂ ਵਿਭਾਗ 'ਚ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਬਠਿੰਡਾ ਜੇਲ੍ਹ ਦੇ ਸਹਾਇਕ ਸੁਪਰਡੈਂਟ ਜਸਪਾਲ ਸਿੰਘ ਨੂੰ ਡੀ.ਜੀ.ਪੀ. ਡਿਸਕ ਨਾਲ ਸਨਮਾਨਿਤ ਕੀਤਾ ਗਿਆ | ...
ਮਾਨਸਾ, 7 ਦਸੰਬਰ (ਸ.ਰਿ.)- ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਦੀ ਅਗਵਾਈ ਹੇਠ ਪਿੰਡ ਖਿਆਲਾ ਖ਼ੁਰਦ 'ਚ ਕਮੇਟੀ ਦਾ ਗਠਨ ਕੀਤਾ ਗਿਆ | ਸਰਬਸੰਮਤੀ ਨਾਲ ਜਗਰੂਪ ਸਿੰਘ ਪ੍ਰਧਾਨ, ਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ...
ਭੀਖੀ, 7 ਦਸੰਬਰ (ਗੁਰਿੰਦਰ ਸਿੰਘ ਔਲਖ)- ਤਰਕਸ਼ੀਲ ਸੁਸਾਇਟੀ ਇਕਾਈ ਭੀਖੀ ਵਲੋਂ ਪਿਛਲੇ ਸਮੇਂ ਸਥਾਨਕ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਵਿਖੇ ਕਰਵਾਈ ਚੇਤਨਾ ਪਰਖ ਪ੍ਰੀਖਿਆ 'ਚੋਂ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਭੁਪਿੰਦਰ ਫ਼ੌਜੀ, ਰਮੇਸ਼ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX