ਅਬੋਹਰ, 8 ਦਸੰਬਰ (ਤੇਜਿੰਦਰ ਸਿੰਘ ਖ਼ਾਲਸਾ)-ਸਥਾਨਕ ਸੀਤੋ ਰੋਡ ਸਥਿਤ ਇਕ ਪ੍ਰਾਈਵੇਟ ਸਕੂਲ ਦੇ ਪ੍ਰਬੰਧਕਾਂ ਵਲੋਂ ਸਿੱਖ ਵਿਦਿਆਰਥੀਆਂ ਦੇ ਕੜ੍ਹੇ ਉਤਾਰਨ ਦੇ ਚੜ੍ਹਾਏ ਨਾਦਰਸ਼ਾਹੀ ਫ਼ਰਮਾਨ ਦਾ ਇਲਾਕੇ ਦੀਆਂ ਸੰਸਥਾਵਾਂ ਨੂੰ ਪਤਾ ਲੱਗਦੇ ਹੀ ਮਾਹੌਲ ਗਰਮਾ ਗਿਆ | ਜਿਸ ਉਪਰੰਤ ਅੱਜ ਬਾਅਦ ਦੁਪਹਿਰ ਗੁਰਦੁਆਰਾ ਸਿੰਘ ਸਭਾ ਵਿਖੇ ਸਕੂਲ ਪ੍ਰਬੰਧਕਾਂ ਨੇ ਸਿੱਖ ਜਥੇਬੰਦੀਆਂ ਦੀ ਹਾਜ਼ਰੀ ਵਿਚ ਅਨਜਾਣੇ ਵਿਚ ਹੋਈ ਗ਼ਲਤੀ ਲਈ ਅਕਾਲ ਪੁਰਖ ਵਾਹਿਗੁਰੂ ਤੋਂ ਮੁਆਫ਼ੀ ਮੰਗੀ | ਮਿਲੀ ਜਾਣਕਾਰੀ ਅਨੁਸਾਰ ਸਥਾਨਕ ਸੀਤੋ ਰੋਡ ਸਥਿਤ ਇਕ ਪ੍ਰਾਈਵੇਟ ਸਕੂਲ ਵਲੋਂ ਬੀਤੇ ਦਿਨੀਂ ਸਿੱਖ ਵਿਦਿਆਰਥੀਆਂ ਦੇ ਕੜ੍ਹੇ ਲਹਾਉਣ ਦਾ ਅਧਿਆਪਕਾਂ ਨੂੰ ਹੁਕਮ ਦੇ ਦਿੱਤਾ ਗਿਆ | ਜਿਸ ਉਪਰੰਤ ਵਿਦਿਆਰਥੀਆਂ ਨੇ ਘਰ ਆ ਕੇ ਆਪਣੇ ਮਾਤਾ-ਪਿਤਾ ਨੂੰ ਉਕਤ ਘਟਨਾ ਬਾਬਤ ਦੱਸਿਆ, ਜਿਸ ਦਾ ਪਤਾ ਲੱਗਦੇ ਹੀ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਜਾਣੂ ਕਰਵਾਇਆ ਗਿਆ | ਜਿਨ੍ਹਾਂ ਤੁਰੰਤ ਹਰਕਤ ਵਿਚ ਆਉਂਦੇ ਅਜਿਹੇ ਨਾਦਰਸ਼ਾਹੀ ਫ਼ਰਮਾਨ ਖ਼ਿਲਾਫ ਰੋਸ ਜ਼ਾਹਿਰ ਕੀਤਾ ਤਾਂ ਸਕੂਲ ਪ੍ਰਬੰਧਕਾਂ ਨੇ ਅਨਜਾਣੇ ਵਿਚ ਹੋਈ ਗ਼ਲਤੀ ਦਾ ਵਾਸਤਾ ਪਾਇਆ ਪਰ ਜਿਵੇਂ ਹੀ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ ਵਿਚ ਆਇਆ ਤਾਂ ਅੱਜ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਕੌਰ ਸਿੰਘ ਬਹਾਵਵਾਲਾ, ਸਿੱਖ ਜਥੇਬੰਦੀਆਂ ਦੇ ਆਗੂ ਜਥੇਦਾਰ ਬਖ਼ਸ਼ੀਸ਼ ਸਿੰਘ ਜਾਮਣੀਆਂ, ਗੁਰਵਿੰਦਰ ਸਿੰਘ ਵਿਪਨ, ਪਰਮਿੰਦਰ ਸਿੰਘ ਪੰਮਾ ਖ਼ਾਲਸਾ, ਦਵਿੰਦਰ ਸਿੰਘ ਸੰਗਤਸਰ, ਕੁਲਦੀਪ ਸਿੰਘ, ਅਰਵਿੰਦਰ ਸਿੰਘ ਰਿੰਕਾ, ਐਡਵੋਕੇਟ ਤੇਜਿੰਦਰ ਸਿੰਘ, ਤਰਲੋਚਨ ਸਿੰਘ, ਪਰਮਿੰਦਰ ਸਿੰਘ ਗਿੱਲ, ਹਰਮੀਤ ਸਿੰਘ ਅਹੂਜਾ, ਰਾਜਵਿੰਦਰ ਸਿੰਘ ਚੰਨਾ ਆਦਿ ਸਥਾਨਕ ਸ਼ਹੀਦ ਭਗਤ ਸਿੰਘ ਚੌਂਕ ਵਿਚ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਇਕੱਠੇ ਹੋਏ | ਜਿੱਥੇ ਸਕੂਲ ਦੇ ਪ੍ਰਬੰਧਕਾਂ ਨੇ ਗੁਰੂਘਰ ਪੁੱਜ ਕੇ ਸੀਸ ਨਿਵਾਇਆ ਅਤੇ ਅਨਜਾਣੇ ਵਿਚ ਹੋਈ ਭੁੱਲ ਲਈ ਵਾਹਿਗੁਰੂ ਤੋਂ ਖਿਮਾ ਮੰਗੀ | ਇਸ ਦੌਰਾਨ ਜਥੇਦਾਰ ਬਖ਼ਸ਼ੀਸ਼ ਸਿੰਘ ਜਾਮਣੀਆ ਨੇ ਦੱਸਿਆ ਕਿ ਕੜਾ ਸਿੱਖ ਧਰਮ ਵਿਚ ਕਕਾਰ ਦੇ ਤੌਰ ਤੇ ਸ਼ਾਮਲ ਕੀਤਾ ਗਿਆ ਹੈ ਅਤੇ ਹਰ ਸਿੱਖ ਪਰਿਵਾਰ ਦਾ ਬੱਚਾ ਬੱਚੀ ਕੜਾ ਜ਼ਰੂਰ ਪਹਿਨਦਾ ਹੈ | ਜਿਸ ਨੂੰ ਉਤਾਰਨ ਦਾ ਕੋਈ ਵੀ ਸੰਸਥਾ ਹੁਕਮ ਨਹੀਂ ਚਾੜ੍ਹ ਸਕਦੀ | ਉਨ੍ਹਾਂ ਕਿਹਾ ਕਿ ਕੁੱਝ ਵੱਡੇ ਕਿਸਮ ਦੇ ਜਾਂ ਭੜਕਾਊ ਸੰਦੇਸ਼ ਵਾਲੇ ਕੜ੍ਹੇ ਜੋ ਵਿਦਿਆਰਥੀ ਪਾਉਂਦੇ ਹਨ, ਉਸ ਬਾਬਤ ਮਾਪਿਆਂ ਨੂੰ ਸ਼ਿਕਾਇਤ ਕਰਕੇ ਬੱਚਿਆਂ ਦਾ ਪਰਿਵਾਰ ਕੜ੍ਹੇ ਉਤਾਰਨ ਦੀ ਜ਼ਿੰਮੇਵਾਰੀ ਲਵੇ ਨਾ ਕਿ ਕੋਈ ਵਿੱਦਿਅਕ ਸੰਸਥਾ ਖ਼ੁਦ ਕੜੇ ਉਤਾਰਨ ਦੀ ਕੋਸ਼ਿਸ਼ ਕਰੇ | ਉਨ੍ਹਾਂ ਇਲਾਕੇ ਦੇ ਬਾਕੀ ਨਿੱਜੀ ਸਕੂਲਾਂ ਨੂੰ ਵੀ ਅਪੀਲ ਕੀਤੀ ਕਿ ਸਕੂਲਾਂ ਵਿਚ ਪੜ੍ਹਨ ਆਉਣ ਵਾਲੇ ਸਿੱਖ ਵਿਦਿਆਰਥੀਆਂ ਦੇ ਧਾਰਮਿਕ ਰਹੂ-ਰੀਤਾਂ ਦਾ ਪੂਰਾ ਮਾਨ ਸਨਮਾਨ ਕੀਤਾ ਜਾਵੇ ਅਤੇ ਕੇਸਕੀ, ਦਸਤਾਰ, ਸ੍ਰੀ ਸਾਹਿਬ ਪਾਉਣ ਵਾਲੇ ਕਿਸੇ ਵੀ ਵਿਦਿਆਰਥੀ 'ਤੇ ਲਗਾਈ ਕੋਈ ਵੀ ਧਾਰਮਿਕ ਪਾਬੰਦੀ ਬਰਦਾਸ਼ਤ ਯੋਗ ਨਹੀਂ ਹੋਵੇਗੀ |
ਫ਼ਾਜ਼ਿਲਕਾ, 8 ਦਸੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਵੱਖ-ਵੱਖ ਵਿਭਾਗਾਂ ਦੇ ਕੰਮਕਾਜ ਦੀ ਮਹੀਨਾਵਾਰ ਸਮੀਖਿਆ ਦੌਰਾਨ ਹਦਾਇਤ ਕੀਤੀ ਕਿ ਜ਼ਿਲ੍ਹਾ ਅਤੇ ਸਬਡਵੀਜ਼ਨ ਪੱਧਰੀ ਅਧਿਕਾਰੀ ਖ਼ੁਦ ਫ਼ੀਲਡ ਵਿਚ ਜਾ ਕੇ ਲੋਕਾਂ ...
ਫ਼ਾਜ਼ਿਲਕਾ, 8 ਦਸੰਬਰ (ਦਵਿੰਦਰ ਪਾਲ ਸਿੰਘ)-ਬੜੂ ਸਾਹਿਬ ਦੀ ਅਕਾਲ ਅਕੈਡਮੀ ਥੇਹ ਕਲੰਦਰ ਦੇ ਛੋਟੇ-ਛੋਟੇ ਬੱਚਿਆਂ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਈ ਸੂਬਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੇ ਗਤਕੇ ਮੁਕਾਬਲਿਆਂ ਵਿਚ ਆਪਣੇ ਜੌਹਰ ਵਿਖਾਉਂਦਿਆਂ ਸਰਹੱਦੀ ਇਲਾਕੇ ...
ਅਬੋਹਰ, 8 ਦਸੰਬਰ (ਤੇਜਿੰਦਰ ਸਿੰਘ ਖ਼ਾਲਸਾ)-16 ਦਸੰਬਰ ਨੂੰ ਹੋਣ ਜਾ ਰਹੀਆਂ ਬਾਰ ਐਸੋਸੀਏਸ਼ਨ ਚੋਣਾਂ ਲਈ ਅਬੋਹਰ ਬਾਰ ਵਿਚ ਵੀ ਹਲਚੱਲ ਤੇਜ਼ ਹੋ ਗਈ ਹੈ | ਜਿਸ ਤਹਿਤ ਅੱਜ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਧਾਲੀਵਾਲ, ਸਕੱਤਰ ਲਖਵਿੰਦਰ ਸਿੰਘ ਸਿੱਧੂ, ਜੁਆਇੰਟ ...
ਅਬੋਹਰ, 8 ਦਸੰਬਰ (ਵਿਵੇਕ ਹੂੜੀਆ)-ਸਿਵਲ ਹਸਪਤਾਲ ਅਬੋਹਰ ਦੀ ਐੱਸ.ਐਮ.ਓ. ਡਾ. ਸੋਨੂੰ ਪਾਲ ਨੇ ਸੇਵਾ ਭਾਰਤੀ ਵਲੋਂ 32 ਸਾਲਾਂ ਤੋਂ ਚਲਾਏ ਜਾ ਰਹੇ ਡਾ. ਕੁਪਕਾਰ ਨਹੀ ੇਸ਼ਵ ਮੁਫ਼ਤ ਭੋਜਨ ਭੰਡਾਰ ਵਿਚ ਪੁੱਜ ਕੇ ਉਨ੍ਹਾਂ ਦੇ ਕੰਮਾਂ ਦੀ ਸਾਲਾਨਾ ਕੀਤੀ | ਉਨ੍ਹਾਂ ਕਿਹਾ ਕਿ ਇਸ ...
ਫ਼ਾਜ਼ਿਲਕਾ, 8 ਦਸੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੀ ਮੰਡੀ ਹਜ਼ੂਰ ਸਿੰਘ ਵਿਚ ਇਕ ਔਰਤ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ | ਮਿ੍ਤਕਾ ਦੇ ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ 'ਤੇ ਔਰਤ ਨੂੰ ਮਾਰਨ ਦੇ ਦੋਸ਼ ਲਗਾਏ | ਜਦੋਂਕਿ ਸਹੁਰੇ ਪਰਿਵਾਰ ਨੇ ਇਸ ਨੂੰ ਕੁਦਰਤੀ ...
ਫ਼ਾਜ਼ਿਲਕਾ, 8 ਦਸੰਬਰ (ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਸਰਦੀ ਰੁੱਤ ਦੌਰਾਨ ਧੁੰਦ ਦੇ ਮੌਸਮ ਨੂੰ ਵੇਖਦਿਆਂ ਵਾਹਨ ਚਾਲਕਾਂ ਨੂੰ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਜਾਂ ਹਾਦਸੇ ਤੋਂ ...
ਬੱਲੂਆਣਾ, 8 ਦਸੰਬਰ (ਜਸਮੇਲ ਸਿੰਘ ਢਿੱਲੋਂ)-ਹਰ ਰੋਜ਼ ਵਧ ਰਹੇ ਸੜਕ ਹਾਦਸਿਆਂ ਨੂੰ ਵੇਖਦਿਆਂ ਪੰਜਾਬ ਸਰਕਾਰ ਵਲੋਂ ਮੈਰਿਜ ਪੈਲੇਸਾਂ ਦੇ ਬਾਹਰ ਨਾਕਾਬੰਦੀ ਕਰ ਕੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੇ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਗਏ ਹਨ | ਪੰਜਾਬ ਸਰਕਾਰ ਦਾ ...
ਜਲਾਲਾਬਾਦ, 8 ਦਸੰਬਰ (ਜਤਿੰਦਰ ਪਾਲ ਸਿੰਘ)-ਸਥਾਨਕ ਗੁਰਦੁਆਰਾ ਸਿੰਘ ਸਭਾ ਦੇ ਨਾਲ ਸਥਿਤ ਬੀ ਪੀ ਈ ਓ ਦਫ਼ਤਰ ਵਿਖੇ ਅੱਜ ਸੁਸ਼ੀਲ ਕੁਮਾਰੀ ਨੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰੂਹਰਸਹਾਏ-3 ( ਐਟ ਜਲਾਲਾਬਾਦ) ਵਜੋਂ ਅਹੁਦਾ ਸੰਭਾਲਿਆ | ਉਨ੍ਹਾਂ ਦੇ ਅਹੁਦਾ ਸੰਭਾਲਣ ...
ਅਬੋਹਰ, 8 ਦਸੰਬਰ (ਵਿਵੇਕ ਹੂੜੀਆ)-ਥਾਣਾ ਖੂਈਆ ਸਰਵਰ ਪੁਲਿਸ ਨੇ ਘਰ ਵਿਚ ਦਾਖ਼ਲ ਹੋ ਕੇ ਵਿਆਹੁਤਾ ਦੀ ਬੇਇੱਜ਼ਤੀ ਕਰਨ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਨਾਲ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ 5 ਜਣਿਆਂ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ...
ਫ਼ਾਜ਼ਿਲਕਾ, 8 ਦਸੰਬਰ (ਦਵਿੰਦਰ ਪਾਲ ਸਿੰਘ)-ਪਿੰਡ ਚੁਵਾੜਿਆਂ ਵਾਲੀ ਵਿਖੇ ਇਕ ਅਣਪਛਾਤੇ ਵਾਹਨ ਨਾਲ ਹੋਈ ਨੌਜਵਾਨ ਦੀ ਮੌਤ ਦੇ ਸਬੰਧ ਵਿਚ ਸਦਰ ਥਾਣਾ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਸਾਧੂ ਰਾਮ ਪੁੱਤਰ ਪਾਲੀ ਰਾਮ ਵਾਸੀ ...
ਮੰਡੀ ਅਰਨੀਵਾਲਾ, 8 ਦਸੰਬਰ (ਨਿਸ਼ਾਨ ਸਿੰਘ ਮੋਹਲਾਂ)-ਅਰਨੀਵਾਲਾ ਮਾਈਨਰ ਨਾਲ ਸਬੰਧਿਤ ਕਿਸਾਨਾਂ ਨੇ ਮਾਈਨਰ ਵਿਚ ਜਲਦ ਨਹਿਰੀ ਪਾਣੀ ਛੱਡੇ ਜਾਣ ਅਤੇ ਇਸ ਦੀ ਸਫ਼ਾਈ ਕੀਤੇ ਜਾਣ ਦੀ ਮੰਗ ਨਹਿਰੀ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਕੀਤੀ ਹੈ | ਭਾਕਿਯੂ ਕਾਦੀਆਂ ਦੇ ਇਕਾਈ ...
ਫ਼ਾਜ਼ਿਲਕਾ, 8 ਦਸੰਬਰ (ਦਵਿੰਦਰ ਪਾਲ ਸਿੰਘ)-ਵਿੱਦਿਆ ਭਾਰਤੀ ਅਖਿਲ ਭਾਰਤੀ ਸਿੱਖਿਆ ਸੰਸਥਾਨ ਵਲੋਂ ਅਖਿਲ ਭਾਰਤੀ ਰਾਸ਼ਟਰੀ ਖੇਡ ਉਤਸਵ ਦਾ ਆਯੋਜਨ ਜੋਧਪੁਰ ਅਤੇ ਗੁਹਾਟੀ ਵਿਖੇ ਕਰਵਾਇਆ ਗਿਆ | ਜਿਸ ਵਿਚ ਦੇਸ਼ ਭਰ ਦੇ 11 ਸੂਬਿਆਂ ਦੀਆਂ ਟੀਮਾਂ ਨੇ ਹਿੱਸਾ ਲਿਆ | ਇਨ੍ਹਾਂ ...
ਫ਼ਾਜ਼ਿਲਕਾ, 8 ਦਸੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਨੇ ਨਸ਼ਿਆਂ ਤੇ ਫ਼ੈਸਲਾਕੁਨ ਵਾਰ ਕਰਨ ਦੇ ਕੀਤੇ ਫ਼ੈਸਲੇ ਤਹਿਤ ਨਸ਼ੇ ਤੋਂ ਪੀੜਤਾਂ ਦੇ ਇਲਾਜ ਵਿਵਸਥਾ ਦੀ ਸਮੀਖਿਆ ਤੋਂ ਬਾਅਦ ਅੱਜ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਜਨ ...
ਜਲਾਲਾਬਾਦ, 8 ਦਸੰਬਰ (ਕਰਨ ਚੁਚਰਾ)-ਦਿਵਿਆ ਜਯੋਤੀ ਜਾਗਿ੍ਤੀ ਸੰਸਥਾ ਦੇ ਸਥਾਨਕ ਆਸ਼ਰਮ ਵਿਚ ਸਾਧਵੀ ਵੰਦਨਾ ਭਾਰਤੀ ਜੀ ਨੇ ਸੰਗਤ ਨੂੰ ਸੰਬੋਧਿਤ ਕਰਦੇ ਹੋਏ ਦਿੱਤੇ | ਉਨ੍ਹਾਂ ਦੱਸਿਆ ਕਿ ਮਨ ਵਿਚਾਰਾਂ ਨਾਲ ਵਧਦਾ ਹੈ ਵਿਚਾਰਾਂ ਨਾਲ ਬੰਨਿਆ ਹੋਣ ਦੇ ਕਾਰਨ ਆਪ ਦੇ ਵਿਚਾਰ ...
ਮੰਡੀ ਲਾਧੂਕਾ, 8 ਦਸੰਬਰ (ਮਨਪ੍ਰੀਤ ਸਿੰਘ ਸੈਣੀ)-ਇਸ ਇਲਾਕੇ ਦੇ ਕਿਸਾਨ ਆਪਣੀ ਬਾਸਮਤੀ ਦੀ ਫਸਲ ਨੂੰ ਵੇਚ ਕੇ ਬਹੁਤ ਖ਼ੁਸ਼ ਨਜ਼ਰ ਆ ਰਹੇ ਹਨ | ਕਿਸਾਨਾਂ ਨੇ ਦੱਸਿਆ ਕਿ ਪਿਛਲੇ ਦੋ ਤਿੰਨ ਸਾਲਾਂ ਤੋਂ ਬਾਸਮਤੀ ਦਾ ਝਾੜ ਬਹੁਤ ਘੱਟ ਨਿਕਲ ਰਿਹਾ ਸੀ ਅਤੇ ਇਸ ਦਾ ਰੇਟ ਵੀ ਪੂਰਾ ...
ਮੰਡੀ ਅਰਨੀਵਾਲਾ, 8 ਦਸੰਬਰ (ਨਿਸ਼ਾਨ ਸਿੰਘ ਮੋਹਲਾਂ)-ਅਰੁਣਾਚਲ ਪ੍ਰਦੇਸ਼ ਵਿਚ ਦੁਸ਼ਮਣਾ ਨਾਲ ਲੋਹਾ ਲੈਂਦਿਆਂ ਚਾਰ ਪਹਿਲਾ ਸ਼ਹੀਦ ਹੋਏ ਸੁਖਚੈਨ ਸਿੰਘ ਦੀ ਅੱਜ ਚੌਥੀ ਬਰਸੀ ਸ਼ਹੀਦ ਸੁਖਚੈਨ ਸਿੰਘ ਸਪੋਰਟਸ ਐਡ ਵੈੱਲਫੇਅਰ ਕਲੱਬ ਇਸਲਾਮ ਵਾਲਾ ਦੇ ਸਹਿਯੋਗ ਨਾਲ ...
ਫ਼ਾਜ਼ਿਲਕਾ, 8 ਦਸੰਬਰ (ਦਵਿੰਦਰ ਪਾਲ ਸਿੰਘ)-ਵਿਜ਼ਡਮ ਕਾਨਵੈਂਟ ਸਕੂਲ ਵਿਚ ਗਤਕਾ ਐਸੋਸੀਏਸ਼ਨ ਪੰਜਾਬ ਅਤੇ ਜ਼ਿਲ੍ਹਾ ਗਤਕਾ ਐਸੋਸੀਏਸ਼ਨ ਫ਼ਾਜ਼ਿਲਕਾ ਦੇ ਸਹਿਯੋਗ ਨਾਲ ਨੈਸ਼ਨਲ ਸਿਲੈੱਕਸ਼ਨ ਗਤਕਾ ਕੈਂਪ (ਲੜਕੀਆਂ) ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਹ ਕੈਂਪ ਮਿਤੀ 9 ...
ਜਲਾਲਾਬਾਦ, 8 ਦਸੰਬਰ (ਕਰਨ ਚੁਚਰਾ)-ਗਾਂਧੀ ਨਗਰ ਵਿਖੇ ਪਰਸਵਾਰਥ ਸਭਾ ਵਲੋਂ ਚੱਲ ਰਹੀ ਡਿਸਪੈਂਸਰੀ 'ਚ ਅੱਜ ਮੈਡੀਕਲ ਚੈੱਕਅਪ ਕੈਂਪ ਦੌਰਾਨ ਡਾ. ਓਮ ਪ੍ਰਕਾਸ਼ ਕੰਬੋਜ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਸਭਾ ਦੇ ਅਹੁਦੇਦਾਰ ...
ਮੰਡੀ ਅਰਨੀਵਾਲਾ, 8 ਦਸੰਬਰ (ਨਿਸ਼ਾਨ ਸਿੰਘ ਮੋਹਲਾਂ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਅਰਨੀਵਾਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਕਾ ਚਹਿਲ ਬੁਰਜਾਂ ਨੇ ਅੱਜ ਗੱਲਬਾਤ ਕਰਦਿਆਂ ਦੱਸਿਆ ਕਿ ਜੋ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵਲੋਂ 11 ਦਸੰਬਰ ...
ਬੱਲੂਆਣਾ, 8 ਦਸੰਬਰ (ਜਸਮੇਲ ਸਿੰਘ ਢਿੱਲੋਂ)-ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋ ਰਹੀਆਂ ਸੂਬਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿਚ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਹਿੰਮਤਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਖੋ-ਖੋ ਅਤੇ ਚੈੱਸ ਟੀਮ ਨੇ ਸੂਬਾ ਭਰ ਵਿਚ ਤੀਜਾ ...
ਤਲਵੰਡੀ ਭਾਈ, 8 ਦਸੰਬਰ (ਕੁਲਜਿੰਦਰ ਸਿੰਘ ਗਿੱਲ)-ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੂੰ ਮਿਲੇ ਸਪੱਸ਼ਟ ਬਹੁਮਤ ਦੇ ਚੱਲਦਿਆਂ ਕਾਂਗਰਸੀ ਖੇਮੇ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ | ਇਸ ਮੌਕੇ 'ਤੇ ਸੀਨੀਅਰ ਕਾਂਗਰਸੀ ਆਗੂ ਰੂਪ ਲਾਲ ਵੱਤਾ, ...
ਫ਼ਿਰੋਜ਼ਪੁਰ, 8 ਦਸੰਬਰ (ਗੁਰਿੰਦਰ ਸਿੰਘ)-ਸਿਵਲ ਸਰਜਨ ਫ਼ਿਰੋਜ਼ਪੁਰ ਡਾ: ਰਜਿੰਦਰ ਪਾਲ ਦੀ ਅਗਵਾਈ ਵਿਚ ਸਿਹਤ ਵਿਭਾਗ 'ਚ ਚੱਲ ਰਹੇ ਵੱਖ-ਵੱਖ ਪ੍ਰੋਗਰਾਮਾਂ ਦੀ ਸਮੀਖਿਆ ਲਈ ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ | ਮੀਟਿੰਗ ...
ਫ਼ਿਰੋਜ਼ਪੁਰ, 8 ਦਸੰਬਰ (ਤਪਿੰਦਰ ਸਿੰਘ)-ਡਾਇਰੈਕਟਰ ਰੋਜ਼ਗਾਰ ਉਤਪਤੀ ਅਤੇ ਸਿਖਲਾਈ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਤਹਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 9 ਦਸੰਬਰ ਨੂੰ ਜ਼ਿਲ੍ਹਾ ਬਿਊਰੋ ਆਫ਼ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਫ਼ਿਰੋਜ਼ਪੁਰ/ਮਾਡਲ ...
ਫ਼ਾਜ਼ਿਲਕਾ, 8 ਦਸੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੀ ਪੁਰਾਣੀ ਬੀਕਾਨੇਰੀ ਰੋਡ 'ਤੇ ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ, ਜਦੋਂ ਕਿਸੇ ਸ਼ਰਾਰਤੀ ਅਨਸਰਾਂ ਵਲੋਂ ਐੱਸ.ਡੀ.ਸੀਨੀਅਰ ਸੈਕੰਡਰੀ ਸਕੂਲ ਦੇ ਨੇੜੇ ਦੇਵੀ ਦੇਵਤਿਆਂ, ਗੁਰੂਆਂ ਅਤੇ ਸ਼ਹੀਦਾਂ ਦੀ ...
ਫ਼ਾਜ਼ਿਲਕਾ, 8 ਦਸੰਬਰ (ਦਵਿੰਦਰ ਪਾਲ ਸਿੰਘ)-ਆਲ ਇੰਡੀਆ ਅਰੋੜਾ ਖੱਤਰੀ ਪੰਜਾਬੀ ਕਮਿਊਨਿਟੀ ਦੇ ਇਕ ਵਫ਼ਦ ਨੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੇਨੂੰ ਦੁੱਗਲ ਦਾ ਗੁਲਦਸਤਾ ਭੇਟ ਕਰ ਕੇ ਸਵਾਗਤ ਕੀਤਾ | ਵਫ਼ਦ ਵਿਚ ਸ਼ਾਮਿਲ ਕਮਿਊਨਿਟੀ ਦੇ ਜ਼ਿਲ੍ਹਾ ਪ੍ਰਧਾਨ ਬਾਬੂ ਲਾਲ ...
ਮੰਡੀ ਲਾਧੂਕਾ, 8 ਦਸੰਬਰ (ਰਾਕੇਸ਼ ਛਾਬੜਾ)-ਲਾਲਾ ਚਾਂਦੀ ਰਾਮ ਭੀਮਸੈਨ ਬਜਾਜ ਸਰਵ ਹਿਤਕਾਰੀ ਵਿੱਦਿਆ ਮੰਦਰ ਸਕੂਲ ਵਿਚ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਸੰਪੰਨ ਹੋਈ | ਇਸ ਮੀਟਿੰਗ ਵਿਚ ਸਕੂਲ ਦੀ ਕਾਰਗੁਜ਼ਾਰੀ ਵਿਚ ਸੁਧਾਰ ਕਰਨ ਲਈ ਵਿਚਾਰ ਚਰਚਾ ਕੀਤੀ ਗਈ | ਜਲੰਧਰ ...
ਫ਼ਾਜ਼ਿਲਕਾ, 8 ਦਸੰਬਰ (ਦਵਿੰਦਰ ਪਾਲ ਸਿੰਘ)-ਪੰਜਾਬ ਨੰਬਰਦਾਰਾ ਐਸੋਸੀਏਸ਼ਨ ਗ਼ਾਲਿਬ ਦੇ ਇਕ ਵਫ਼ਦ ਨੇ ਐੱਸ.ਡੀ.ਐਮ. ਅਤੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਉਨ੍ਹਾਂ ਦਾ ਸਵਾਗਤ ਕੀਤਾ | ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਬਲਵੰਤ ਸਿੰਘ ਰਾਣਾ ਨੇ ਦੱਸਿਆ ਕਿ ...
ਅਬੋਹਰ, 8 ਦਸੰਬਰ (ਵਿਵੇਕ ਹੂੜੀਆ)-ਸ੍ਰੀ ਬਾਲਾ ਜੀ ਫਾੳਾੂਡੇਸ਼ਨ ਚੈਰੀਟੇਬਲ ਟਰੱਸਟ ਕਲੱਬ ਆਕਾਸ਼ ਅਤੇ ਭਾਰਤੀ ਫਾੳਾੂਡੇਸ਼ਨ ਵਲੋਂ ਪਿਛਲੇ ਦਿਨ ਵਿਸ਼ਵ ਅੰਗਹੀਣ ਦਿਵਸ ਮੌਕੇ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਬਲਾਕ ਇਕ ਵਿਖੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਸਮਾਜ ...
ਅਬੋਹਰ, 8 ਦਸੰਬਰ (ਵਿਵੇਕ ਹੂੜੀਆ)-ਪੰਜਾਬ ਸਰਕਾਰ ਦੇ ਪੈਨਸ਼ਨ ਵਿਭਾਗ ਵਲੋਂ ਇਕ ਸਾਲ ਪਹਿਲਾ ਪੈਨਸ਼ਨ ਮਨਜ਼ੂਰੀ ਪੱਤਰ ਜਾਰੀ ਕਰਨ ਤੋਂ ਬਾਅਦ ਵਿਭਾਗ ਵਲੋਂ ਬਜ਼ੁਰਗ ਨਾਗਰਿਕ ਨੂੰ ਕੋਈ ਪੈਨਸ਼ਨ ਜਾਰੀ ਨਹੀਂ ਕੀਤੀ ਗਈ | ਇਕ ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਹੁਣ ਸਮਾਜ ...
ਅਬੋਹਰ, 8 ਦਸੰਬਰ (ਵਿਵੇਕ ਹੂੜੀਆ)-ਬੀਤੇ ਦਿਨੀਂ ਅਣਪਛਾਤੇ ਵਾਹਨ ਦੀ ਟੱਕਰ ਵਿਚ ਮਾਰੇ ਗਏ ਵਿਅਕਤੀ ਦੀ ਪਛਾਣ ਹੋ ਗਈ ਹੋ ਗਈ ਹੈ | ਮਿ੍ਤਕ ਨੌਜਵਾਨ ਦੀ ਪਛਾਣ ਪਿੰਡ ਸ਼ੇਰਗੜ੍ਹ ਵਾਸੀ ਯੋਗੀ ਯਾਦਵ ਤੋਂ ਹੋਈ ਹੈ | ਜਾਣਕਾਰੀ ਮੁਤਾਬਿਕ ਉਕਤ ਨੌਜਵਾਨ ਹਨੂਮਾਨਗੜ੍ਹ ਰੋਡ 'ਤੇ ...
ਜਲਾਲਾਬਾਦ, 8 ਦਸੰਬਰ (ਕਰਨ ਚੁਚਰਾ)-65ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ 10 ਮੀਟਰ ਏਅਰ ਰਾਈਫ਼ਲ ਸ਼ੂਟਿੰਗ ਮੁਕਾਬਲੇ ਤਿ੍ਵੇਂਦਰਮਪੁਰਾ ਕੇਰਲਾ ਵਿਚ ਚੱਲ ਰਹੇ ਹਨ | ਇਨ੍ਹਾਂ ਮੁਕਾਬਲਿਆਂ ਵਿਚ 10 ਮੀ.ਏਅਰ ਰਾਈਫ਼ਲ ਵਿਚ ਬੂਥ ਕੈਟਾਗਰੀ ਵਿਚ ਗੁਰਮਨ ਸਿੰਘ ਸਿੱਧੂ ਨੇ 5940 ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX