ਅੰਮਿ੍ਤਸਰ, 8 ਦਸੰਬਰ (ਰੇਸ਼ਮ ਸਿੰਘ) - ਸ਼ਹਿਰ 'ਚ ਲਗਾਤਾਰ ਹੋ ਰਹੀਆਂ ਘਟਨਾਵਾਂ ਤਹਿਤ ਅੱਜ ਇਥੇ ਸ਼ਹਿਰ ਦੇ ਮੁੱਖ ਸਿਵਲ ਲਾਈਨ ਦੇ ਕੁਈਨਜ਼ ਰੋਡ ਖੇਤਰ ਵਿਖੇ ਅੱਧੀ ਦਰਜਨ ਹਮਲਾਵਰਾਂ ਨੇ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਇਕ ਨੌਜਵਾਨ ਜ਼ਖ਼ਮੀਂ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ | ਜ਼ਖ਼ਮੀਂ ਹੋਏ ਨੌਜਵਾਨ ਦੀ ਸ਼ਨਾਖਤ ਲਵਪ੍ਰੀਤ ਸਿੰਘ (27) ਵਾਸੀ ਪਿੰਡ ਖੈਰਦੀਨ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ | ਵਾਪਰੀ ਘਟਨਾ ਸੰਬੰਧੀ ਜ਼ਖ਼ਮੀਂ ਹੋਏ ਨੌਜਵਾਨ ਦੇ ਦੋਸਤ ਮਲਕੀਤ ਸਿੰਘ ਵਾਸੀ ਬੱਸ ਸਟੈਂਡ ਅੰਮਿ੍ਤਸਰ ਨੇ ਦੱਸਿਆ ਕਿ ਉਸ ਦਾ ਦੋਸਤ ਟੈਂਪੂ ਟਰੈਵਲ ਦਾ ਕੰਮ ਕਰਦਾ ਹੈ ਜੋ ਕਿ ਅੱਜ ਇਥੇ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਸਵਾਰੀ ਲੈ ਕੇ ਇਥੇ ਕੁਈਨਜ਼ ਰੋਡ ਸਥਿਤ ਇਕ ਹੋਟਲ 'ਚ ਆਇਆ ਸੀ, ਜਿਸ ਨੇ ਉਸ ਨੂੰ ਫ਼ੋਨ ਕਰਕੇ ਦੱਸਿਆ ਕਿ ਉਸ 'ਤੇ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਹੈ ਜਦੋਂ ਉਹ ਇਥੇ ਪੁੱਜੇ ਤਾਂ ਇਕ ਹੋਟਲ 'ਚੋਂ 5-6 ਨੌਜਵਾਨ ਨਿਕਲੇ ਜਿਨ੍ਹਾਂ ਦੇ ਹੱਥਾਂ 'ਚ ਪਿਸਤੌਲ ਤੇ ਬੇਸਬਾਲ ਆਦਿ ਫੜੇ ਹੋਏ ਸਨ | ਇਨ੍ਹਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਾਰਨ ਇਕ ਗੋਲੀ ਲਵਪ੍ਰੀਤ ਸਿੰਘ ਦੇ ਪੈਰ 'ਚ ਲੱਗੀ ਤੇ ਦੂਜੀ ਉਸਦੇ ਸਿਰ ਨੂੰ ਛੂਹ ਕੇ ਲੰਘ ਗਈ | ਜਦੋਂ ਕਿ ਹਮਲਾਵਰ ਗੋਲੀਆਂ ਚਲਾਉਂਦੇ ਹੋਏ ਚਿੱਟੇ ਰੰਗ ਦੀ ਵਰਨ ਕਾਰ ਰਾਹੀਂ ਫਰਾਰ ਹੋ ਗਏ | ਮੌਕੇ 'ਤੇ ਪੁੱਜੇ ਥਾਣਾ ਸਿਵਲ ਲਾਈਨ ਦੇ ਮੁੱਖੀ ਇੰਸ: ਗਗਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਥੇ ਗੋਲੀਆਂ ਚਲਾ ਕੇ ਇਕ ਨੌਜਵਾਨ ਨੂੰ ਜ਼ਖ਼ਮੀਂ ਕਰ ਦੇਣ ਦੀ ਸੂਚਨਾ ਮਿਲੀ ਹੈ ਜਿਸ ਨੂੰ ੂ ਇਲਾਜ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ | ਦੂਜੇ ਪਾਸੇ ਪੁਲਿਸ ਵਲੋਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ | ਫਿਲਹਾਲ ਗੋਲੀਆਂ ਕਿਸ ਰੰਜਿਸ਼ ਕਾਰਨ ਚਲਾਈਆਂ ਗਈਆਂ ਕੁਝ ਵੀ ਪਤਾ ਨਹੀਂ ਲਗ ਸਕਿਆ |
ਰਾਜਾਸਾਂਸੀ, 8 ਦਸੰਬਰ (ਹਰਦੀਪ ਸਿੰਘ ਖੀਵਾ) - ਬੀਤੇ ਦਿਨੀਂ ਪੁਲਿਸ ਥਾਣਾ ਕੰਬੋਅ ਦੇ ਖੇਤਰ ਅਧੀਨ ਆਉਂਦੇ ਪਿੰਡ ਨੰਗਲੀ ਦੇ ਨੌਜਵਾਨ ਪਰਮਜੀਤ ਸਿੰਘ ਪੁੱਤਰ ਸਵਿੰਦਰ ਸਿੰਘ ਦੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ, ਇਸ ਅੰਨ੍ਹੇ ਕਤਲ ਮਾਮਲੇ ਦੀ ਗੁੱਥੀ ...
ਅੰਮਿ੍ਤਸਰ, 8 ਦਸੰਬਰ (ਸੁਰਿੰਦਰ ਕੋਛੜ) - ਇਸਲਾਮਾਬਾਦ ਦੇ ਜੀ-9 ਇਲਾਕੇ 'ਚ ਸਸਤੇ ਬਾਜ਼ਾਰ ਨਾਂ ਨਾਲ ਪ੍ਰਸਿੱਧ 'ਸੰਡੇ ਬਾਜ਼ਾਰ' 'ਚ ਭਿਆਨਕ ਅੱਗ ਲੱਗ ਗਈ | ਇਹ ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਜਲਦੀ ਹੀ 300 ਤੋਂ ਵੱਧ ਦੁਕਾਨਾਂ ਨੂੰ ਆਪਣੀ ਲਪੇਟ 'ਚ ਲੈ ਲਿਆ | ਅੱਗ ਸੰਡੇ ਬਾਜ਼ਾਰ ...
ਅੰਮਿ੍ਤਸਰ, 8 ਦਸੰਬਰ (ਗਗਨਦੀਪ ਸ਼ਰਮਾ)- ਪਨਬੱਸ ਮੁਲਾਜ਼ਮਾਂ ਵਲੋਂ ਰੋਡਵੇਜ਼ ਵਰਕਸ਼ਾਪ ਦੇ ਗੇਟ ਰੈਲੀ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਪੰਜਾਬ ਰੋਡਵੇਜ਼, ਪਨਬੱਸ/ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੂਬਾ ਆਗੂ ਜੋਧ ਸਿੰਘ ਤੇ ਸੂਬਾ ਸੀਨੀਅਰ ...
ਅੰਮਿ੍ਤਸਰ, 8 ਦਸੰਬਰ (ਗਗਨਦੀਪ ਸ਼ਰਮਾ)- ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਦੇ ਸਭ ਤੋਂ ਅਹਿਮ ਰੇਲਵੇ ਸਟੇਸ਼ਨ ਅੰਮਿ੍ਤਸਰ ਦੀ ਬਹੁਤ ਵੱਡੀ ਤ੍ਰਾਸਦੀ ਹੈ ਕਿ ਪੰਜਾਬ 'ਚ ਸਥਿਤ ਹੋਣ ਦੇ ਬਾਵਜੂਦ ਇੱਥੇ ਲੱਗੇ ਦਿਸ਼ਾ ਸੂਚਕ ਬੋਰਡ 'ਚ ਮਾਂ ਬੋਲੀ 'ਪੰਜਾਬੀ' ਨੂੰ ਵਿਸਾਰਿਆ ਗਿਆ ...
ਅੰਮਿ੍ਤਸਰ, 8 ਦਸੰਬਰ (ਰੇਸ਼ਮ ਸਿੰਘ)-ਅੰਮਿ੍ਤਸਰ 'ਚ ਸਪਾ ਕੇਂਦਰਾਂ ਦੀ ਆੜ 'ਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ, ਜਿਸ 'ਚ ਵੱਡੀ ਤਾਦਾਦ 'ਚ ਵਿਦੇਸ਼ੀ ਕੁੜੀਆਂ ਵੀ ਸ਼ਾਮਿਲ ਹਨ | ਅਜਿਹੇ ਹੀ ਇਕ ਕੇਂਦਰ ਦਾ ਇਥੇ ਰਣਜੀਤ ਐਵੀਨਿਊ 'ਚ ਪਰਦਾਫਾਸ਼ ਕਰਦਿਆਂ ਪੁਲਿਸ ਵਲੋਂ ...
ਅੰਮਿ੍ਤਸਰ, 8 ਦਸੰਬਰ (ਸਟਾਫ ਰਿਪੋਰਟਰ)- ਸ਼ੋ੍ਰਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜ਼ੋਨ ਦੀ ਧਰਮ ਪ੍ਰਚਾਰ ਲਹਿਰ ਦੇ ਮੁੱਖ ਸੇਵਾਦਾਰ ਭਾਈ ਗੁਰਬਖਸ਼ ਸਿੰਘ ਖ਼ਾਲਸਾ ਮੈਂਬਰ ਸ਼ੋ੍ਰਮਣੀ ਕਮੇਟੀ ਵਲੋਂ ਸਾਂਝੇ ...
ਅੰਮਿ੍ਤਸਰ, 8 ਦਸੰਬਰ (ਰੇਸ਼ਮ ਸਿੰਘ)-ਅੰਮਿ੍ਤਸਰ 'ਚ ਸਪਾ ਕੇਂਦਰਾਂ ਦੀ ਆੜ 'ਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ, ਜਿਸ 'ਚ ਵੱਡੀ ਤਾਦਾਦ 'ਚ ਵਿਦੇਸ਼ੀ ਕੁੜੀਆਂ ਵੀ ਸ਼ਾਮਿਲ ਹਨ | ਅਜਿਹੇ ਹੀ ਇਕ ਕੇਂਦਰ ਦਾ ਇਥੇ ਰਣਜੀਤ ਐਵੀਨਿਊ 'ਚ ਪਰਦਾਫਾਸ਼ ਕਰਦਿਆਂ ਪੁਲਿਸ ਵਲੋਂ ...
ਅੰਮਿ੍ਤਸਰ, 8 ਦਸੰਬਰ (ਰੇਸ਼ਮ ਸਿੰਘ) - ਥਾਣਾ ਛਾਉਣੀ ਦੀ ਪੁਲਿਸ ਵਲੋਂ ਕਾਰ ਸਵਾਰ 2 ਤਸਕਰਾਂ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਪਾਸੋਂ 260 ਗਾ੍ਰਮ ਹੈਰੋਇਨ ਬਰਾਮਦ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ | ਪੁਲਿਸ ਵਲੋਂ ਉਨ੍ਹਾਂ ਦੀ ਕਾਰ ਨੂੰ ਵੀ ਕਬਜੇ 'ਚ ਲੈ ਲਿਆ ਗਿਆ ਹੈ | ਬਰਾਮਦ ...
ਅੰਮਿ੍ਤਸਰ, 8 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ. ਪੀ. ਐਸ. ਸੀ.) ਦੀ ਪ੍ਰੀਖਿਆ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅੰਮਿ੍ਤਸਰ ਦੇ ਹੋਣਹਾਰ ਡਾ. ਗੁਰਅੰਮਿ੍ਤ ਸਿੰਘ ਨੇ ਆਲ ਇੰਡੀਆ 8ਵਾਂ ਰੈਂਕ ਹਾਸਿਲ ਕਰਨ 'ਚ ਸਫਲਤਾ ਪ੍ਰਾਪਤ ਕੀਤੀ ...
ਛੇਹਰਟਾ, 8 ਦਸੰਬਰ (ਵਡਾਲੀ) - ਪੁਲਿਸ ਥਾਣਾ ਛੇਹਰਟਾ ਅਧੀਨ ਆਉਂਦੇ ਇਲਾਕਾ ਮੇਨ ਜੀ.ਟੀ. ਰੋਡ ਖੰਡਵਾਲਾ ਵਿਖੇ ਪਿਛਲੇ ਕਰੀਬ 20 ਸਾਲਾਂ ਤੋਂ ਸਥਿਤ ਜੀ.ਐੱਸ. ਫਰਨੀਚਰ ਸ਼ੋਅ ਰੂਮ ਨੂੰ ਅੱਜ ਭਿਆਨਕ ਅੱਗ ਲੱਗ ਗਈ, ਜਿਸ ਨਾਲ ਕਰੋੜਾਂ ਰੁਪਿਆਂ ਦਾ ਨੁਕਸਾਨ ਹੋ ਗਿਆ ਹੈ | ਅੱਗ ...
ਅੰਮਿ੍ਤਸਰ, 8 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ) - ਦੇਸ਼ ਭਰ 'ਚ ਪਾਸਪੋਰਟ ਸੇਵਾ ਕੇਂਦਰ ਤੇ ਡਾਕਖਾਨਾ ਪਾਸਪੋਰਟ ਸੇਵਾ ਕੇਂਦਰ ਅਧੀਨ ਪਾਸਪੋਰਟ ਸੇਵਾ ਕੇਂਦਰ, ਅੰਮਿ੍ਤਸਰ ਅਤੇ ਡਾਕਖਾਨਾ ਪਾਸਪੋਰਟ ਸੇਵਾ ਕੇਂਦਰ ਫਿਰੋਜ਼ਪੁਰ ਵਿਖੇ ਲੋਕਾਂ ਦੀ ਸਹੂਲਤ ਲਈ ਛੁੱਟੀ ਵਾਲੇ ...
ਅੰਮਿ੍ਤਸਰ, 8 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)- ਪੰਜਾਬ ਸਵਰਨਕਾਰ ਸੰਘ ਦੇ ਪ੍ਰਧਾਨ ਅਸ਼ਵਨੀ ਨਾਮੇਸ਼ਾਹ ਅਤੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਕਾਲੇਸ਼ਾਹ ਵਲੋਂ ਮਨਜਿੰਦਰ ਸਿੰਘ ਨੂੰ ਜ਼ਿਲ੍ਹਾ ਸਵਰਨਕਾਰ ਸੰਘ ਤਹਿਸੀਲ ਦਾ ਪ੍ਰਧਾਨ ਤੇ ਵਿਸ਼ਾਲ ਆਰਿਆ ਨੂੰ ਜਨਰਲ ਸਕੱਤਰ ...
ਮਾਨਾਂਵਾਲਾ, 8 ਦਸੰਬਰ (ਗੁਰਦੀਪ ਸਿੰਘ ਨਾਗੀ) - ਡਾਕਟਰ ਧਨਵੰਤ ਸਿੰਘ ਹੁੰਦਲ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਗੁਰਮੀਤ ਕੌਰ ਅਚਾਨਕ ਅਕਾਲ ਚਲਾਣਾ ਕਰ ਗਏ | ਮਾਤਾ ਗੁਰਮੀਤ ਕੌਰ ਦਾ ਅੰਤਿਮ ਸੰਸਕਾਰ ਪਿੰਡ ਪੰਡੋਰੀ ਵਿਖੇ ਕਰ ਦਿੱਤਾ ...
ਅੰਮਿ੍ਤਸਰ, 8 ਦਸੰਬਰ (ਹਰਮਿੰਦਰ ਸਿੰਘ)- ਗੁਜਰਾਤ ਵਿਧਾਨ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਨੂੰ 155 ਤੋਂ ਵਧੇਰੇ ਸੀਟਾਂ 'ਤੇ ਬਹੁਮਤ ਮਿਲਣ 'ਤੇ ਅੱਜ ਸਥਾਨਕ ਭਾਜਪਾ ਦਫ਼ਤਰ ਵਿਖੇ ਪਾਰਟੀ ਵਰਕਰਾਂ ਵਲੋਂ ਖ਼ੁਸ਼ੀ ਸਾਂਝੀ ਕੀਤੀ ਅਤੇ ਮਿਠਾਈਆਂ ਵੰਡ ਕੇ ਜਿੱਤ ਦੀ ...
ਅੰਮਿ੍ਤਸਰ, 8 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਐਕਸੈਲਸਮ ਹਾਈ ਸਕੂਲ ਵਿਖੇ ਡਾਇਰੈਕਟਰ ਪਿ੍ੰ: ਸ੍ਰੀਮਤੀ ਗੁਨੀਤਾ ਗਰੇਵਾਲ ਦੀ ਅਗਵਾਈ ਹੇਠ 'ਖੁਸ਼ੀਆਂ ਦੀ ਤਲਾਸ਼' ਵਿਸ਼ੇ 'ਤੇ ਸਾਲਾਨਾ ਸਮਾਗਮ ਕਰਵਾਇਆ ਗਿਆ, ਜਿਸ 'ਚ ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਡਿਪਟੀ ...
ਵੇਰਕਾ, 8 ਦਸੰਬਰ (ਪਰਮਜੀਤ ਸਿੰਘ ਬੱਗਾ) - ਨਰਸਿੰਗ ਦੇ ਖੇਤਰ 'ਚ ਅਹਿਮ ਰੋਲ ਅਦਾ ਕਰਦੇ ਆ ਰਹੇ ਐੱਸ.ਵੀ. ਮੈਮੋਰੀਅਲ ਕਾਲਜ ਆਫ਼ ਨਰਸਿੰਗ 'ਚ ਪਹਿਲੇ ਸਾਲ ਦੀ ਪੜ੍ਹਾਈ ਕਰ ਰਹੇ ਬੀ.ਐੱਸ.ਸੀ. ਨਰਸਿੰਗ ਦੇ ਹਾਲ ਹੀ 'ਚ ਹੋਏ ਇਮਤਿਹਾਨਾਂ ਦੇ ਲੰਘੇ ਦਿਨ ਆਇਆ ਨਤੀਜਾ ਸ਼ਾਨਦਾਰ ਰਿਹਾ ...
ਸੁਲਤਾਨਵਿੰਡ, 8 ਦਸੰਬਰ (ਗੁਰਨਾਮ ਸਿੰਘ ਬੁੱਟਰ)- ਅੰਮਿ੍ਤਸਰ ਜਲੰਧਰ ਮੁੱਖ ਮਾਰਗ 'ਤੇ ਸਥਿਤ ਭਾਈ ਗੁਰਦਾਸ ਜੀ ਨਗਰ ਏ ਬਲਾਕ (ਨਿਊ ਅੰਮਿ੍ਤਸਰ) ਵਿਖੇ ਸ੍ਰੀ ਗੁਰੂ ਰਾਮਦਾਸ ਪਾਰਕ ਵਿਖੇ ਤਕਰੀਬਨ 25 ਹਾਈ ਬੀਮ ਲਾਈਟਾਂ ਲਗਾਉਣ ਦਾ ਉਦਘਾਟਨ ਅੱਜ ਹਲਕਾ ਪੂਰਬੀ ਤੋਂ ਵਿਧਾਇਕਾ ...
ਅੰਮਿ੍ਤਸਰ, 8 ਦਸੰਬਰ (ਗਗਨਦੀਪ ਸ਼ਰਮਾ) - ਸੇਂਟ ਫਰਾਂਸਿਸ ਸੀਨੀਅਰ ਸੈਕੰਡਰੀ ਸਕੂਲ, ਅੰਮਿ੍ਤਸਰ ਵਿਖੇ ਦੋ ਰੋਜ਼ਾ ਸਾਲਾਨਾ 'ਐਥਲੈਟਿਕ ਮੀਟ' ਦੀ ਸ਼ੁਰੂਆਤ ਮੁੱਖ ਮਹਿਮਾਨ ਮੁਨੀਸ਼ ਚਾਵਲਾ ਆਈ. ਜੀ. ਬਾਰਡਰ ਰੇਂਜ ਵਲੋਂ ਗੁਬਾਰੇ ਤੇ ਕਬੂਤਰ ਛੱਡ ਕੇ ਕੀਤੀ ਗਈ | ਪਹਿਲੇ ਦਿਨ ...
ਅਜਨਾਲਾ, 8 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੀਆਂ ਚੋਣਾਂ ਦੇ ਅੱਜ ਆਏ ਨਤੀਜਿਆਂ 'ਤੇ ਪ੍ਰਤੀਕਰਮ ਦਿੰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਤੇ ਹਲਕਾ ਅਜਨਾਲਾ ਤੋਂ ਸਾਬਕਾ ਵਿਧਾਇਕ ...
ਅੰਮਿ੍ਤਸਰ, 8 ਦਸੰਬਰ (ਹਰਮਿੰਦਰ ਸਿੰਘ) - ਵਿਰਾਸਤੀ ਮਾਰਗ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲਾ ਅਹਿਮ ਅਤੇ ਬਹੁਤ ਮਹੱਤਵਪੂਰਨ ਰਸਤਾ ਹੈ ਜਿਸ ਰਾਹੀਂ ਹਰ ਰੋਜ਼ ਲੱਖਾਂ ਹੀ ਸ਼ਰਧਾਲੂ ਅਤੇ ਸੈਲਾਨੀ ਨਿਕਲ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਅਤੇ ਇਤਿਹਾਸਕ ...
ਅੰਮਿ੍ਤਸਰ, 8 ਦਸੰਬਰ (ਸਟਾਫ ਰਿਪੋਰਟਰ) - ਸ਼੍ਰੋਮਣੀ ਕਮੇਟੀ ਵਲੋਂ ਭਗਤ ਸੈਣ ਜੀ ਦਾ ਜਨਮ ਦਿਹਾੜਾ ਅੱਜ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿੱਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ | ਇਸ ਦੌਰਾਨ ਸਵੇਰੇ ਸ੍ਰੀ ...
ਅੰਮਿ੍ਤਸਰ, 8 ਦਸੰਬਰ (ਹਰਮਿੰਦਰ ਸਿੰਘ) - ਨਗਰ ਨਿਗਮ ਦਾ ਪ੍ਰਾਪਰਟੀ ਟੈਕਸ ਵਿਭਾਗ ਚਾਲੂ ਵਿੱਤੀ ਸਾਲ 'ਚ ਆਪਣੇ ਟੀਚੇ ਤੋਂ ਬਹੁਤ ਪਿੱਛੇ ਚੱਲ ਰਿਹਾ ਹੈ ਜਿਸ ਨੇ ਸਾਲ ਦੇ ਲੰਘੇ ਅੱਠ ਮਹੀਨਿਆਂ 'ਚ 26.08 ਕਰੋੜ ਰੁਪਏ ਇਕੱਠੇ ਕੀਤੇ ਗਏ | ਜਦੋਂ ਕਿ ਵਿੱਤੀ ਵਰੇ੍ਹ ਦੇ ਚਾਰ ਮਹੀਨੇ ...
ਅੰਮਿ੍ਤਸਰ, 8 ਦਸੰਬਰ (ਰੇਸ਼ਮ ਸਿੰਘ) - ਇਥੇ ਜੀ.ਟੀ. ਰੋਡ ਸਥਿਤ ਇਕ ਕਾਲਜ ਦੇ ਸਾਹਮਣੇ ਪਿਸਤੌਲ ਲੈ ਕੇ ਘੁੰਮ ਰਹੇ ਕਾਰ ਸਵਾਰ ਨੂੰ ਥਾਣਾ ਛਾਉਣੀ ਦੀ ਪੁਲਿਸ ਚੌਕੀ ਮਾਹਲ ਵਲੋਂ ਗਿ੍ਫਤਾਰ ਕਰ ਲਿਆ ਗਿਆ ਹੈ ਜਿਸ ਪਾਸੋਂ ਪੁਲਿਸ ਨੇ 2 ਪਿਸਤੌਲ 11 ਕਾਰਤੂਸ ਅਤੇ ਇਨੋਵਾ ਕਾਰ ਵੀ ...
ਅੰਮਿ੍ਤਸਰ, 8 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)- ਭਗਵਾਨ ਸ੍ਰੀ ਜਗਨਨਾਥ ਰੱਥ ਯਾਤਰਾ ਕਮੇਟੀ ਵਲੋਂ ਅੰਮਿ੍ਤਸਰ ਵਿਖੇ ਸ੍ਰੀ ਗੌਰ ਨਿਤਾਈ ਰੱਥ ਯਾਤਰਾ 10 ਦਸੰਬਰ ਨੂੰ ਧੂਮਧਾਮ ਨਾਲ ਕੱਢੀ ਜਾਵੇਗੀ | ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਇੰਦਰਾਨੁਜ ...
ਅੰਮਿ੍ਤਸਰ, 8 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫਿਸਰਜ਼ ਐਸੋਸੀਏਸ਼ਨ 2023 ਦੀਆਂ 15 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਡੈਮੋਕਰੇਟਿਕ ਆਫਿਸਰਜ਼ ਫਰੰਟ ਵਲੋਂ ਜਿਥੇ ਚੋਣ ਮਨੋਰਥ ਪੱਤਰ ਜਾਰੀ ਕੀਤਾ ਗਿਆ ਉਥੇ ਹੀ ਫਰੰਟ ਵਲੋਂ ...
ਅੰਮਿ੍ਤਸਰ, 8 ਦਸੰਬਰ (ਜਸਵੰਤ ਸਿੰਘ ਜੱਸ) - ਗੁਰੂ ਨਗਰੀ ਦੀ ਸਮਾਜ ਸੇਵੀ ਸੰਸਥਾ ਅੰਮਿ੍ਤਸਰ ਵਿਕਾਸ ਮੰਚ ਨੇ ਟਰੈਕਟਰ-ਟਰਾਲੀਆਂ ਦੀ ਵਪਾਰਕ ਕੰਮਾਂ ਲਈ ਦੁਰਵਰਤੋਂ ਰੋਕਣ ਲਈ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਨੂੰ ਇੰਨ-ਬਿਨ ਲਾਗੂ ਕਰਨ ਦੀ ਮੰਗ ਕੀਤੀ ...
ਅੰਮਿ੍ਤਸਰ, 8 ਦਸੰਬਰ (ਹਰਮਿੰਦਰ ਸਿੰਘ) - ਸ਼ਹਿਰ ਦੀ ਸਫਾਈ ਵਿਵਸਥਾ ਵਿਚ ਸੁਧਾਰ ਲਿਆਉਣ ਲਈ ਸਿਹਤ ਅਫ਼ਸਰ ਡਾ: ਯੋਗੇਸ਼ ਅਰੋੜਾ ਵਲੋਂ ਚੀਫ਼ ਸੈਨੇਟਰੀ ਇੰਸਪੈਕਟਰਾਂ, ਸੈਨੇਟਰੀ ਇੰਸਪੈਕਟਰਾਂ ਅਤੇ ਸ਼ਹਿਰ 'ਚੋਂ ਕੂੜਾ ਚੁੱਕਣ ਵਾਲੀ ਕੰਪਨੀ ਦੇ ਅਧਿਕਾਰੀਆਂ ਨਾਲ ...
ਜੇਠੂਵਾਲ, 8 ਦਸੰਬਰ (ਮਿੱਤਰਪਾਲ ਸਿੰਘ ਰੰਧਾਵਾ) - ਭਾਜਪਾ ਦੇ ਸੀਨੀਅਰ ਆਗੂ ਡਾ. ਜਸਵਿੰਦਰ ਸਿੰਘ ਢਿੱਲੋਂ ਵਲੋਂ ਪਾਰਟੀ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਵੇਖਦਿਆਂ ਹੋਇਆਂ ਭਾਰਤੀ ਜਨਤਾ ਪਾਰਟੀ ਹਾਈਕਮਾਂਡ ਵਲੋਂ ਢਿੱਲੋਂ ਨੂੰ ਪੰਜਾਬ ਭਾਜਪਾ ਕੋਰ ਕਮੇਟੀ ...
ਗੱਗੋਮਾਹਲ, 8 ਦਸੰਬਰ (ਬਲਵਿੰਦਰ ਸਿੰਘ ਸੰਧੂ) - ਚੋਰਾਂ ਵਲੋਂ ਕਿਸਾਨਾਂ ਦੀ ਰਾਤ ਦੀ ਨੀਂਦ ਹਰਾਮ ਹੋਈ ਪਈ ਹੈ, ਚੋਰ ਕਦੀ ਟਰਾਂਸਫਾਰਮਰ, ਬਿਜਲੀ ਦੀਆਂ ਕੇਬਲਾਂ ਆਦਿ ਚੋਰੀ ਕਰਦੇ ਹਨ ਤੇ ਕਦੀ ਕਿਸਾਨਾਂ ਦੀਆਂ ਮੋਟਰਾਂ ਚੋਰੀ ਕਰਕੇ ਲੈ ਜਾਂਦੇ ਹਨ ਜਿਸ ਦਾ ਪਤਾ ਕਿਸਾਨਾਂ ...
ਨਵੀਂ ਦਿੱਲੀ, 8 ਦਸੰਬਰ (ਉਪਮਾ ਡਾਗਾ ਪਾਰਥ)-ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਖੇਡਾਂ ਦੇ ਸਿਆਸੀਕਰਨ ਦਾ ਡਟਵਾਂ ਵਿਰੋਧ ਕਰਦਿਆਂ ਕਿਹਾ ਕਿ ਜਦੋਂ ਤੱਕ ਸਿਆਸਤ ਖੇਡਾਂ 'ਤੇ ਭਾਰੂ ਪੈਂਦੀ ਰਹੇਗੀ, ਉਦੋਂ ਤੱਕ ਖਿਡਾਰੀਆਂ ਦੇ ਸੰਘਰਸ਼ ਦੇ ਬਾਵਜੂਦ ਦੇਸ਼ ...
ਅੰਮਿ੍ਤਸਰ, 8 ਦਸੰਬਰ (ਸੁਰਿੰਦਰ ਕੋਛੜ) - ਅਖਿਲ ਵਿਸ਼ਵ ਹਿੰਦੂ ਏਕਤਾ ਮੰਚ ਪੰਜਾਬ ਦੇ ਪੰਜਾਬ ਪ੍ਰਧਾਨ ਕਪਿਲ ਅਗਰਵਾਲ ਨੇ ਪਾਕਿਸਤਾਨ ਦੇ ਸੂਬਾ ਸਿੰਧ ਅਤੇ ਹੋਰ ਪ੍ਰਾਂਤਾਂ 'ਚ ਵੱਡੀ ਗਿਣਤੀ 'ਚ ਕਥਿਤ ਤੌਰ 'ਤੇ ਸਵੈ-ਇੱਛਾ ਨਾਲ ਧਰਮ ਪਰਿਵਰਤਨ ਕਰਨ ਵਾਲੀਆਂ ਘੱਟ ਉਮਰ ਦੀਆਂ ...
ਅੰਮਿ੍ਤਸਰ, 8 ਦਸੰਬਰ (ਹਰਮਿੰਦਰ ਸਿੰਘ) - ਪੰਜਾਬ ਵਿਚ ਪਿਛਲੇ ਸਮੇਂ 'ਚ ਵਿਗੜਦੀ ਅਮਨ-ਕਾਨੂੰਨ ਦੀ ਹਾਲਤ ਬਾਰੇ ਗੱਲ ਕਰਦੇ ਹੋਏ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਢਹਿ ਢੇਰੀ ਹੋ ਚੁੱਕੀ ਹੈ | ਉਸ ...
ਅੰਮਿ੍ਤਸਰ, 8 ਦਸੰਬਰ (ਹਰਮਿੰਦਰ ਸਿੰਘ) - ਆਗਾਮੀ ਨਗਰ ਨਿਗਮ ਚੋਣਾਂ ਲਈ ਸ਼ਹਿਰ 'ਚ ਚੱਲ ਰਹੇ ਵਾਰਡਬੰਦੀ ਦੇ ਕੰਮ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਮਹਾਜਨ ਦੀ ਅਗਵਾਈ 'ਚ ਭਾਜਪਾ ਦਾ ਇਕ ਵਫਦ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ...
ਅੰਮਿ੍ਤਸਰ, 8 ਦਸੰਬਰ (ਸਟਾਫ ਰਿਪੋਰਟਰ) ¸ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਦੇਸ਼, ਕੌਮ ਅਤੇ ਮਜ਼ਲੂਮਾਂ ਦੀ ਰੱਖਿਆ ਲਈ ਲਾਸਾਨੀ ਸ਼ਹਾਦਤ ਹੈ, ਜਿਸ ਦਾ ਹਰੇਕ ਵਰਗ ਰਿਣੀ ਹੈ | ਇਸ ਗੱਲ ਦਾ ਪ੍ਰਗਟਾਵਾ ਅੱਜ ਇੱਥੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ...
ਅੰਮਿ੍ਤਸਰ, 8 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ) - ਡੀ. ਏ .ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮਿ੍ਤਸਰ ਵਿਚ 'ਸਾਖਰਤਾ ਪ੍ਰਬੰਧਕਾਂ ਲਈ ਸਮਰੱਥਾ ਨਿਰਮਾਣ' 'ਤੇ ਵਰਕਸ਼ਾਪ ਕਰਵਾਈ ਗਈ | ਇਸ ਮੌਕੇ ਪੰਜਾਬ ਜ਼ੋਨ ਏ ਦੇ ਖੇਤਰੀ ਅਧਿਕਾਰੀ ਡਾ. ਨੀਲਮ ਕਾਮਰਾ, ਪਿ੍ੰ: ਡਾ. ਅੰਜਨਾ ...
ਤਰਸਿੱਕਾ, 8 ਦਸੰਬਰ (ਅਤਰ ਸਿੰਘ ਤਰਸਿੱਕਾ)- ਦੁੱਖ ਦੀ ਗੱਲ ਹੈ ਕਿ ਹਰਭਜਨ ਸਿੰਘ ਈ. ਟੀ. ਓ. ਕੈਬਨਿਟ ਮੰਤਰੀ ਪੰਜਾਬ ਤੇ ਵਿਧਾਇਕ ਦੇ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਤਰਸਿੱਕਾ ਦੇ ਨਿਵਾਸੀ ਟੱੁਟੀਆਂ ਹੋਈਆਂ ਸੰਪਰਕ ਸੜਕਾਂ ਜਿਨ੍ਹਾਂ 'ਚ ਤਰਸਿੱਕਾ ਤੋਂ ਖ਼ਜ਼ਾਲਾ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX