ਬਠਿੰਡਾ, 8 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਠਿੰਡਾ ਦੀ ਸੰਤਪੁਰਾ ਰੋਡ 'ਤੇ ਇਕ ਵਿਅਕਤੀ ਨੇ ਦੋ ਨੌਜਵਾਨਾਂ 'ਤੇ ਉਸ ਸਮੇਂ ਗੋਲੀਆਂ ਚਲਾ ਦਿੱਤੀਆਂ, ਜਦੋਂ ਦੋਨੋ ਨੌਜਵਾਨ ਆਪਸ ਵਿਚ ਝਗੜ ਰਹੇ ਵਿਅਕਤੀਆਂ ਨੂੰ ਹਟਾਉਣ ਲਈ ਅੱਗੇ ਆਏ | ਗੋਲੀਆਂ ਲੱਗਣ ਕਾਰਨ ਦੋਨੋਂ ਨੌਜਵਾਨ ਜ਼ਖ਼ਮੀ ਹੋ ਗਏ ਹਨ | ਹਾਲਾਂਕਿ ਜ਼ਖ਼ਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ | ਗੋਲੀਆਂ ਚਲਾਉਣ ਉਪਰੰਤ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਿਆ | ਜ਼ਖ਼ਮੀਆਂ ਦੀ ਪਹਿਚਾਣ ਅਮਿਤ ਕੁਮਾਰ ਗੱਗੂ (30) ਅਤੇ ਹਰਮੰਦਰ (27) ਵਜੋਂ ਹੋਈ ਹੈ, ਜੋ ਕਿ ਜਨਤਾ ਨਗਰ ਦੇ ਰਹਿਣ ਵਾਲੇ ਹਨ | ਜਿਨ੍ਹਾਂ ਨੇ ਦੱਸਿਆ ਕਿ ਦੋ ਵਿਅਕਤੀ ਰੇਲਵੇ ਲਾਈਨ ਕੋਲ ਕਿਸੇ ਮਾਮਲੇ ਨੂੰ ਲੈ ਕੇ ਆਪਸ ਵਿਚ ਝਗੜ ਰਹੇ ਸਨ, ਜਿਨ੍ਹਾਂ ਨੂੰ ਝਗੜਣ ਤੋਂ ਹਟਾਉਣ ਸਮੇਂ ਉਨ੍ਹਾਂ 'ਤੇ ਗੋਲੀਆਂ ਚਲਾਈਆਂ ਗਈਆਂ ਹਨ | ਸਥਾਨਕ ਸਿਵਲ ਹਸਪਤਾਲ 'ਚ ਇਲਾਜ ਅਧੀਨ ਗੱਗੂ ਦੇ ਗੋਲੀ ਪੱਟ ਵਿਚ ਲੱਗੀ ਹੈ, ਜਦਕਿ ਹਰਮੰਦਰ ਦੇ ਪੈਰ ਵਿਚ ਗੋਲੀ ਲੱਗੀ ਹੈ | ਵਾਰਦਾਤ ਦਾ ਪਤਾ ਚੱਲਦਿਆਂ ਮੌਕੇ 'ਤੇ ਸਹਾਰਾ ਜਨ ਸੇਵਾ ਅਤੇ ਨੌਜਵਾਨ ਵੈੱਲਫੇਅਰ ਸੋਸਾਇਟੀ, ਬਠਿੰਡਾ ਦੇ ਵਰਕਰ ਐਂਬੂਲੈਂਸਾਂ ਲੈ ਕੇ ਪਹੁੰਚੇ, ਜਿਨ੍ਹਾਂ ਨੇ ਜ਼ਖ਼ਮੀਆਂ ਨੂੰ ਮੌਕੇ ਤੋਂ ਚੁੱਕ ਕੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ | ਇਸ ਸਬੰਧੀ ਡੀ ਐਸ ਪੀ ਵਿਸ਼ਵਜੀਤ ਸਿੰਘ ਦਾ ਕਹਿਣਾ ਹੈ ਕਿ ਗੋਲੀਆਂ ਲੱਗਣ ਕਾਰਨ ਦੋ ਵਿਅਕਤੀ ਜ਼ਖ਼ਮੀ ਹੋਏ ਹਨ, ਜਿਸ ਸਬੰਧੀ ਥਾਣਾ ਰੇਲਵੇ ਦੀ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ | ਥਾਣਾ ਰੇਲਵੇ ਪੁਲਿਸ ਦੇ ਐਸ.ਆਈ. ਜਤਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਪੜਤਾਲ ਦੌਰਾਨ ਇਹੋ ਗੱਲ ਸਾਹਮਣੇ ਆਈ ਹੈ ਕਿ ਕੁਝ ਵਿਅਕਤੀ ਕਿਸੇ ਗੱਲ ਨੂੰ ਲੈ ਕੇ ਆਪਸ ਵਿਚ ਝਗੜ ਰਹੇ ਸਨ ਕਿ ਅਮਿਤ ਕੁਮਾਰ ਅਤੇ ਹਰਮੰਦਰ ਸਿੰਘ ਉਨ੍ਹਾਂ ਨੂੰ ਝਗੜਾ ਕਰਨ ਤੋਂ ਹਟਾਉਣ ਗਏ ਸਨ, ਕਿ ਇਕ ਨੇ ਗ਼ੁੱਸੇ ਵਿਚ ਆ ਕੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਕਤ ਦੋਨੋ ਵਿਅਕਤੀ ਜ਼ਖ਼ਮੀ ਹੋ ਗਏ ਹਨ | ਜ਼ਖ਼ਮੀ ਹਰਮੰਦਰ ਸਿੰਘ ਅਤੇ ਅਮਿਤ ਕੁਮਾਰ ਦੇ ਬਿਆਨਾਂ ਦੇ ਅਧਾਰ 'ਤੇ ਲੱਕੀ ਖੋਖਰ ਵਾਸੀ ਬਠਿੰਡਾ ਸਮੇਤ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ, ਪਰ ਅਜੇ ਗਿ੍ਫ਼ਤਾਰੀ ਕਿਸੇ ਦੀ ਨਹੀਂ ਹੋਈ |
ਸੀਂਗੋ ਮੰਡੀ, 8 ਦਸੰਬਰ (ਪਿ੍ੰਸ ਗਰਗ)- ਅੱਜ ਚੋਣ ਨਤੀਜਿਆਂ ਵਿਚ ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਪਾਰਟੀ ਦੀ ਜਿੱਤ 'ਤੇ ਜਿੱਥੇ ਸੂਬੇ ਦੇ ਸ਼ਹਿਰਾਂ, ਨਗਰਾਂ ਤੇ ਕਸਬਿਆਂ ਅੰਦਰ ਕਾਂਗਰਸੀ ਸਫ਼ਾ 'ਚ ਖ਼ੁਸ਼ੀ ਮਨਾਈ ਜਾ ਰਹੀ ਹੈ, ਉਥੇ ਸਥਾਨਕ ਇਲਾਕੇ ਦੇ ਪਿੰਡਾਂ ਵਿਚ ਵੀ ...
ਸੀਂਗੋ ਮੰਡੀ, 8 ਦਸੰਬਰ (ਲੱਕਵਿੰਦਰ ਸ਼ਰਮਾ)- ਪੇਡੂ ਤੇ ਸ਼ਹਿਰੀ ਖੇਤਰ' ਚ ਸਸਤੀ ਦਰਾਂ ਤੇ ਸਿਹਤ ਸਹੂਲਤਾਂ ਦੇਣ ਵਾਲੇ ਮੈਡੀਕਲ ਪੈ੍ਰਕਟੀਸ਼ਨਰ ਐਸੋ: ਡਾਕਟਰਾਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਕਲੀਨਿਕਾਂ ਵਿੱਚ ਭਰਤੀ ਕਰਨ ਦੀ ਮੰਗ ਜੋਰ ਫੜਨ ਲੱਗੀ ਹੈ | ਇਨ੍ਹਾਂ ...
ਚਾਉਕੇ, 8 ਦਸੰਬਰ (ਮਨਜੀਤ ਸਿੰਘ ਘੜੈਲੀ)-ਪੰਜਾਬ ਦੇ ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਇਫਕੋ ਦੇ ਡਾਇਰੈਕਟਰ ਜਗਦੀਪ ਸਿੰਘ ਨਕੱਈ ਨੂੰ ਭਾਜਪਾ ਦਾ ਸੂਬਾ ਮੀਤ ਪ੍ਰਧਾਨ ਬਣਾਏ ਜਾਣ ਦੀ ਖ਼ੁਸ਼ੀ ਚ ਅੱਜ ਪਿੰਡ ਕਰਾੜਵਾਲਾ ਦੇ ਪਤਵੰਤਿਆਂ ਨੇ ਉਚੇਚੇ ਤÏਰ 'ਤੇ ਉਨ੍ਹਾਂ ਦੇ ...
'ਮਾਮਲਾ ਬਠਿੰਡਾ ਦੇ ਡਿਪਟੀ ਕਮਿਸ਼ਨਰ ਵਲੋਂ 'ਪੋ੍ਰਟੋਕੋਲ' ਦੀ ਉਲੰਘਣਾ ਦਾ' ਬਠਿੰਡਾ, 8 ਦਸੰਬਰ (ਸੱਤਪਾਲ ਸਿੰਘ ਸਿਵੀਆਂ)-ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਦੀ ਬਠਿੰਡਾ ਆਮਦ 'ਤੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਵਲੋਂ 'ਪੋ੍ਰਟੋਕੋਲ' ਦੀ ...
ਬਠਿੰਡਾ, 8 ਦਸੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ਅਦਾਲਤ ਦੇ ਜੱਜ ਨਵਰੀਤ ਕੌਰ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਬਚਾਅ ਪੱਖ ਦੇ ਵਕੀਲ ਹੁਸ਼ਨਿੰਦਰ ਸਿੰਘ ਸਿੱਧੂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਦਾਜ-ਦਹੇਜ ਦੇ ਇਕ ਮਾਮਲੇ 'ਚੋਂ ਮਾਂ-ਪੁੱਤ ਨੂੰ ਬਾਇੱਜ਼ਤ ...
ਬਠਿੰਡਾ, 8 ਦਸੰਬਰ (ਵੀਰਪਾਲ ਸਿੰਘ)- ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਸੁਖਪਾਲ ਸਿੰਘ ਖਿਆਲੀ ਵਾਲਾ ਦੀ ਅਗਵਾਈ ਵਿੱਚ ਅੱਧੀ ਦਰਜਨ ਪਿੰਡਾਂ ਦੇ ਖੇਤ ਮਜ਼ਦੂਰਾਂ ਦਾ ਵਫ਼ਦ ਡਿਪਟੀ ਕਮਿਸ਼ਨਰ ...
ਮਾਨਸਾ 8 ਦਸੰਬਰ (ਰਾਵਿੰਦਰ ਸਿੰਘ ਰਵੀ)- ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸੰਮਤੀ ਕਰਮਚਾਰੀਆਂ, ਪੰਚਾਇਤ ਸਕੱਤਰਾਂ ਗ੍ਰਾਮ ਸੇਵਕਾਂ, ਜ਼ਿਲ੍ਹਾ ਪ੍ਰੀਸ਼ਦ ਦੇ ਕਰਮਚਾਰੀਆਂ ਵਲੋਂ ਸਥਾਨਕ ਬੀ.ਡੀ.ਪੀ.ਓ. ਦਫ਼ਤਰ ਵਿਖੇ ਵਿਭਾਗ ਦੇ ਉੱਚ ਅਧਿਕਾਰੀਆਂ ਖ਼ਿਲਾਫ਼ ...
ਬਠਿੰਡਾ, 8 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜਨਮ ਦਿਨ ਮੌਕੇ ਬਠਿੰਡਾ ਦੇ ਯੂਥ ਅਕਾਲੀ ਦਲ ਦੇ ਪ੍ਰਧਾਨ ਹਰਪਾਲ ਢਿੱਲੋਂ ਸਮੇਤ ਹੋਰ ਆਗੂਆਂ ਦਾ ਵਫ਼ਦ ਪਿੰਡ ਬਾਦਲ ਵਿਖੇ ...
ਮਾਮਲਾ ਦਰਜ ਕਰਦਿਆਂ ਪੁਲਿਸ ਨੇ ਜਾਂਚ ਆਰੰਭੀ
ਤਲਵੰਡੀ ਸਾਬੋ, 8 ਦਸੰਬਰ (ਰਣਜੀਤ ਸਿੰਘ ਰਾਜੂ)- ਇਤਿਹਾਸਿਕ ਨਗਰ ਤਲਵੰਡੀ ਸਾਬੋ ਅੰਦਰ ਅਮਨ ਕਾਨੂੰਨ ਦੇ ਲਗਾਤਾਰ ਵਿਗੜ ਰਹੇ ਮਾਮਲਿਆਂ 'ਚ ਇਕ ਵਾਧਾ ਹੋਰ ਹੋ ਗਿਆ ਜਦੋਂ ਬੀਤੀ ਦੇਰ ਰਾਤ ਸ਼ਹਿਰ ਦੇ ਨਿਸ਼ਾਨ ਏ ਖ਼ਾਲਸਾ ...
ਭਾਈਰੂਪਾ/ਮਹਿਰਾਜ, 8 ਦਸੰਬਰ (ਵਰਿੰਦਰ ਲੱਕੀ/ਸੁਖਪਾਲ ਮਹਿਰਾਜ)- ਦਿੱਲੀ ਐਮ.ਸੀ.ਡੀ. ਦੀਆਂ ਚੋਣਾਂ ਵਿੱਚ ਪਾਰਟੀ ਦੀ ਹੋਈ ਇਤਿਹਾਸਿਕ ਜਿੱਤ ਤੋਂ ਬਾਅਦ ਗੁਜਰਾਤ ਚੋਣਾਂ ਦੇ ਆਏ ਨਤੀਜਿਆਂ ਵਿਚ ਪਾਰਟੀ ਨੂੰ ਕਰੀਬ 12 ਪ੍ਰਤੀਸ਼ਤ ਵੋਟਾਂ ਮਿਲਣ 'ਤੇ ਹਲਕਾ ਵਿਧਾਇਕ ਬਲਕਾਰ ...
ਮਾਨਸਾ, 8 ਦਸੰਬਰ (ਸ.ਰਿ.)- 66 ਕੇ.ਵੀ. ਅਨਾਜ ਮੰਡੀ ਗਰਿੱਡ ਮਾਨਸਾ ਤੋਂ ਚੱਲ ਰਹੇ 11 ਕੇ.ਵੀ. ਤਲਵੰਡੀ ਰੋਡ ਫੀਡਰ ਅਤੇ 11 ਕੇ.ਵੀ. ਗਾਗੋਵਾਲ ਏ.ਪੀ. ਫੀਡਰ ਦੀ ਬਿਜਲੀ ਸਪਲਾਈ 3 ਤੋਂ 9 ਦਸੰਬਰ ਤੱਕ ਬੰਦ ਰਹਿਣੀ ਸੀ ਪ੍ਰੰਤੂ ਮੁਰੰਮਤ ਕਾਰਨ ਹੁਣ ਇਨ੍ਹਾਂ ਫੀਡਰਾਂ ਦੀ ਬਿਜਲੀ ਸਪਲਾਈ 11 ...
ਤਪਾ ਮੰਡੀ, 8 ਦਸੰਬਰ (ਪ੍ਰਵੀਨ ਗਰਗ)-ਅੱਜ ਦੇਰ ਸ਼ਾਮ ਨਜ਼ਦੀਕੀ ਪਿੰਡ ਮਹਿਤਾ-ਤਾਜੋਕੇ ਲਿੰਕ ਰੋਡ 'ਤੇ ਦਰੱਖ਼ਤ ਨਾਲ ਟਕਰਾ ਕੇ ਇਕ ਮੋਟਰਸਾਈਕਲ ਸਵਾਰ ਦੀ ਮÏਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ¢ ਜਿਸ ਦੀ ਪਹਿਚਾਣ ਰਾਜੇਸ਼ ਸਿੰਘ ਪੁੱਤਰ ਦਲਵੀਰ ਸਿੰਘ ਵਾਸੀ ਢਿੱਲੋਂ ...
ਬਰੇਟਾ, 8 ਦਸੰਬਰ (ਵਿਸ਼ੇਸ਼ ਪ੍ਰਤੀਨਿਧ)- ਪਿਛਲੇ ਕੁਝ ਦਿਨਾਂ ਤੋਂ ਆੜ੍ਹਤੀਆਂ ਦੀ ਚੱਲ ਰਹੀ ਹੜਤਾਲ ਦੇ ਸਬੰਧ 'ਚ ਆੜ੍ਹਤੀਆ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਜਤਿੰਦਰ ਮੋਹਨ ਗਰਗ ਦੀ ਅਗਵਾਈ ਹੇਠ ਇੱਥੇ ਹੋਈ | ਉਨ੍ਹਾਂ ਕਿਹਾ ਕਿ ਆੜ੍ਹਤੀਆਂ ਦੀ ਦੁਕਾਨ 'ਤੇ ਕੰਮ ਕਰਨ ...
ਸਰਦੂਲਗੜ੍ਹ, 8 ਦਸੰਬਰ (ਨਿ. ਪ. ਪ.) - ਜ਼ਿਲ੍ਹਾ ਬਾਸਕਟਬਾਲ ਚੈਂਪੀਅਨਸ਼ਿਪ ਸਰਕਾਰੀ ਸੈਕੰਡਰੀ ਸਕੂਲ ਸਰਦੂਲਗੜ੍ਹ ਵਿਖੇ 10 ਅਤੇ 11 ਦਸੰਬਰ ਨੂੰ ਕਰਵਾਈ ਜਾ ਰਹੀ ਹੈ | ਅੰਤਰਰਾਸ਼ਟਰੀ ਕੋਚ ਅਤੇ ਟੂਰਨਾਮੈਂਟ ਦੇ ਕਨਵੀਨਰ ਕੈਪਟਨ ਗੁਲਜਾਰ ਸਿੰਘ ਨੇ ਦੱਸਿਆ ਕਿ ਇਹ ...
ਮਾਨਸਾ, 8 ਦਸੰਬਰ (ਸੱਭਿ. ਪ੍ਰਤੀ.)-ਆਸ਼ੀਰਵਾਦ ਸਕੀਮ ਦਾ ਲਾਭ ਲੈਣ ਦੇ ਚਾਹਵਾਨ ਲਾਭਪਾਤਰੀਆਂ ਲਈ ਆਨਲਾਈਨ ਪੋਰਟਲ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ¢ ਬਲਦੀਪ ਕੌਰ ਡਿਪਟੀ ਕਮਿਸ਼ਨਰ ਮਾਨਸਾ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਲਾਭਪਾਤਰੀ ਪ੍ਰਤੀ ਬੇਨਤੀ ਆਨਲਾਈਨ ...
ਮਾਨਸਾ, 8 ਦਸੰਬਰ (ਸੱਭਿ. ਪ੍ਰਤੀ.)- ਉਦਯੋਗ ਅਤੇ ਕਮਰਸ ਵਿਭਾਗ ਵਲੋਂ ਜਾਰੀ ਇੰਡਸਟਰੀਅਲ ਐਂਡ ਬਿਜ਼ਨੈੱਸ ਡਿਵੈੱਲਪਮੈਂਟ ਨੀਤੀ-2017 ਦੀ ਜ਼ਿਲ੍ਹਾ ਪੱਧਰ ਦੀ ਪ੍ਰਵਾਨਗੀ ਵਾਲੀ ਕਮੇਟੀ ਦੀ ਇਕੱਤਰਤਾ ਇੱਥੇ ਡਿਪਟੀ ਕਮਿਸ਼ਨਰ ਬਲਦੀਪ ਕੌਰ ਦੀ ਅਗਵਾਈ 'ਚ ਹੋਈ | ਇਸ ਮੌਕੇ ...
ਬੁਢਲਾਡਾ, 8 ਦਸੰਬਰ (ਸਵਰਨ ਸਿੰਘ ਰਾਹੀ)- ਬੁਢਲਾਡਾ ਸ਼ਹਿਰ ਦੀਆਂ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਅੰਦਰਲੀਆਂ ਅਤੇ ਬਾਹਰਲੀਆਂ ਮੁੱਖ ਸੜਕਾਂ ਦੇ ਜਲਦ ਬਣਨ ਦੀ ਆਸ ਬੱਝੀ ਹੈ | ਜ਼ਿਕਰਯੋਗ ਹੈ ਕਿ ਸ਼ਹਿਰ ਵਾਸੀਆਂ ਦੇ ਸੰਘਰਸ਼ ਸਦਕਾ ਸਾਲ 2019 ਤੋਂ ਬਾਅਦ ਬਣੀਆਂ ਆਈ. ਟੀ. ਆਈ. ...
ਬਰੇਟਾ, 8 ਦਸੰਬਰ (ਪਾਲ ਸਿੰਘ ਮੰਡੇਰ)- ਸਥਾਨਕ ਖੇਤਰ ਦੇ ਬਹੁਤੇ ਪਿੰਡਾਂ ਨੂੰ ਨਹਿਰੀ ਪਾਣੀ ਨਾ ਮਿਲਣ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜ਼ਿਕਰਯੋਗ ਹੈ ਕਿ ਪਿੰਡ ਗੋਬਿੰਦਪੁਰਾ ਨੂੰ 2 ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੈ ਪਰ ਪਿਛਲੇ 25 ਸਾਲਾਂ ਤੋਂ ਇਸ ...
ਸਰਦੂਲਗੜ੍ਹ, 8 ਦਸੰਬਰ (ਅਰੋੜਾ)- ਪਿੰਡ ਸੰਘਾ ਵਿਖੇ ਦਾਖਲ ਹੋਣ ਸਮੇਂ ਸੰਘਾ ਤੋਂ ਡਿੰਗ ਰੋਡ ਜਾਣ ਵਾਲੀ ਸੜਕ ਟੁੱਟੀ ਹੋਣ ਕਾਰਨ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਆਉਂਦੀ ਹੈ ਕਿਉਂਕਿ ਸੜਕ 'ਤੇ ਘਰਾਂ ਦਾ ਸੀਵਰੇਜ ਪਾਣੀ ਆ ਜਾਂਦਾ ਹੈ, ਜਿਸ ਕਾਰਨ ਵੱਡੇ ਵਹਨਾਂ ਦੇ ਚੱਲਦਿਆਂ ...
ਮਾਨਸਾ, 8 ਦਸੰਬਰ (ਸਟਾਫ਼ ਰਿਪੋਰਟਰ)- ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਜ਼ਿਲ੍ਹੇ 'ਚ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ | ਉਨ੍ਹਾਂ ਪ੍ਰੈਗਾਬਲਿਨ 75 ਐਮ.ਜੀ. ਤੋਂ ਵੱਧ ਮਾਤਰਾ ਦੇ ਕੈਪਸੂਲ ਦੀ ਵਿਕਰੀ 'ਤੇ ਪਾਬੰਦੀ ਲਗਾਈ ਹੈ | ਉਨ੍ਹਾਂ ਕਿਹਾ ...
ਗੋਨਿਆਣਾ, 8 ਦਸੰਬਰ (ਲਛਮਣ ਦਾਸ ਗਰਗ, ਬਰਾੜ ਆਰ. ਸਿੰਘ)-ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਸ਼ਹਿਰ ਵਿਚ ਪਿਛਲੇ ਕਾਫੀ ਸਮੇਂ ਤੋਂ ਆਵਾਜਾਈ ਵਿਚ ਵਿਘਨ ਦੀ ਸਮੱਸਿਆ ਆ ਰਹੀ ਸੀ ਅਤੇ ਲੋਕ ਕਾਫ਼ੀ ਪ੍ਰੇਸ਼ਾਨ ਸਨ¢ ਜਿਉਂ ਹੀ ਇਹ ਮਾਮਲਾ ਪੁਲਿਸ ਥਾਣਾ ਨੇਹੀਆਂ ਵਾਲਾ ਦੇ ...
ਰਾਮਾਂ ਮੰਡੀ, 8 ਦਸੰਬਰ (ਤਰਸੇਮ ਸਿੰਗਲਾ)-ਜ਼ਿਲ੍ਹਾ ਸੀਨੀਅਰ ਪੁਲਿਸ ਕਪਤਾਨ ਜੇ. ਇਲਨਚੇਲੀਅਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟ੍ਰੈਫ਼ਿਕ ਐਜੂਕੇਸ਼ਨ ਸੈੱਲ ਬਠਿੰਡਾ ਦੇ ਹਾਕਮ ਸਿੰਘ ਏ ਐਸ ਆਈ ਵਲੋਂ ਸ਼ਹੀਦ ਲਾਭ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਸੇਖੂ ...
ਤਲਵੰਡੀ ਸਾਬੋ, 8 ਦਸੰਬਰ (ਰਣਜੀਤ ਸਿੰਘ ਰਾਜੂ)- ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਵਿਚ ਵਿਦਿਆਰਥੀਆਂ ਦੇ ਵਿਭਿੰਨ ਖੇਤਰਾਂ ਸੰਬੰਧੀ ਵਿਕਾਸ ਨੂੰ ਧਿਆਨ ਵਿਚ ਰੱਖ ਕੇ ਨਿਰੰਤਰ ਲੈਕਚਰਾਂ, ਸੈਮੀਨਾਰਾਂ, ਵੈਬੀਨਾਰਾਂ, ਅਤੇ ਕਾਨਫ਼ਰੰਸਾਂ ਦੇ ਆਯੋਜਨ ਦੀ ਲੜੀ ਵਿਚ ...
ਰਾਮਾਂ ਮੰਡੀ, 8 ਦਸੰਬਰ (ਤਰਸੇਮ ਸਿੰਗਲਾ)- ਹਿਮਾਚਲ ਪ੍ਰਦੇਸ਼ ਸੂਬੇ ਦੀਆਂ ਵਿਧਾਨਸਭਾ ਚੋਣਾਂ ਦੇ ਨਤੀਜਿਆਂ ਵਿਚ ਕਾਂਗਰਸ ਨੂੰ ਸਪਸ਼ਟ ਬਹੁਮਤ ਮਿਲਣ 'ਤੇ ਖ਼ੁਸ਼ੀ ਪ੍ਰਗਟ ਕਰਦੇ ਹੋਏ ਨਗਰ ਕੌਂਸਲ ਦੇ ਪ੍ਰਧਾਨ ਕਿ੍ਸ਼ਨ ਕੁਮਾਰ ਕਾਲਾ ਅਤੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ...
ਰਾਮਾਂ ਮੰਡੀ, 8 ਦਸੰਬਰ (ਤਰਸੇਮ ਸਿੰਗਲਾ)- ਗੁਜਰਾਤ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿਚ ਭਾਜਪਾ ਨੂੰ ਪਿਛਲੀਆਂ ਚੋਣਾਂ ਨਾਲੋਂ ਵੀ ਵੱਧ ਸੀਟਾਂ ਨਾਲ ਮਿਲੀ ਹੂੰਝਾ ਫੇਰ ਜਿੱਤ ਨੂੰ ਲੈ ਕੇ ਹਲਕੇ ਦੇ ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ...
ਭਗਤਾ ਭਾਈਕਾ, 8 ਦਸੰਬਰ (ਸੁਖਪਾਲ ਸਿੰਘ ਸੋਨੀ)-ਕੇ. ਕੇ. ਬਿਰਲਾ ਮੈਮੋਰੀਅਲ ਸੁਸਾਇਟੀ, ਕੋਟਾ (ਰਾਜਸਥਾਨ) ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਦਿਆਲਪੁਰਾ ਭਾਈਕਾ ਦੇ ਵਿਦਿਆਰਥੀਆਂ ਲਈ 28 ਬੈਂਚ, 03 ਅਲਮਾਰੀਆਂ, 4 ਪੱਖੇ ਅਤੇ 1 ਵਾਟਰ ਕੂਲਰ ਦਾਨ ਕੀਤਾ ਗਿਆ¢ ਇਸ ਮੌਕੇ ਬੀ. ਪੀ. ਈ. ...
ਗੋਨਿਆਣਾ, 8 ਦਸੰਬਰ (ਲਛਮਣ ਦਾਸ ਗਰਗ)-ਪਿਛਲੇ ਦਿਨੀਂ ਡਾ. ਹੋਮਜ਼ ਅਕੈਡਮੀ ਜੀਦਾ ਦੇ ਵਿਦਿਆਰਥੀਆਂ ਨੇ ਬੀਕਾਨੇਰ ਅਤੇ ਜੈਸਲਮੇਰ ਦੀ ਵਿੱਦਿਅਕ ਯਾਤਰਾ ਕੀਤੀ¢ ਸਕੂਲ ਦੇ ਪ੍ਰਬੰਧਕਾਂ ਅਨੁਸਾਰ ਪਹਿਲੇ ਦਿਨ ਵਿੱਦਿਆਰਥੀਆਂ ਨੇ ਬੀਕਾਨੇਰ ਦੇ ਇਤਿਹਾਸਕ ਕਿਲ੍ਹੇ ਦਾ ਦÏਰਾ ...
ਤਲਵੰਡੀ ਸਾਬੋ, 8 ਦਸੰਬਰ (ਰਣਜੀਤ ਸਿੰਘ ਰਾਜੂ):- ਮਿਊਾਸਪਲ ਕੌਂਸਲ ਦਿੱਲੀ ਦੇ ਅੱਜ ਆਏ ਚੋਣ ਨਤੀਜਿਆਂ 'ਚ ਆਮ ਆਦਮੀ ਪਾਰਟੀ ਨੂੰ ਮਿਲੇ ਬਹੁਮਤ ਨੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਦੇ ਪਿਛਲੇ ਸਮੇਂ 'ਚ ਕੀਤੇ ਵਿਕਾਸ ਕੰਮਾਂ 'ਤੇ ਮੋਹਰ ਲਾ ਦਿੱਤੀ ਹੈ ...
• ਕਿਹਾ-ਨਫ਼ਰੀ ਘੱਟ ਹੋਣ ਦੇ ਮਸਲੇ ਨੂੰ ਪੁਲਿਸ ਮੁਖੀ ਨਾਲ ਵਿਚਾਰਾਂਗੇ ਬਠਿੰਡਾ, 8 ਦਸੰਬਰ (ਸੱਤਪਾਲ ਸਿੰਘ ਸਿਵੀਆਂ)-ਰੇਲਵੇ ਪੁਲਿਸ ਦੇ ਏ.ਡੀ.ਜੀ.ਪੀ. ਸ਼ਸ਼ੀ ਪ੍ਰਭਾ ਦੁਵੇਦੀ (ਆਈ.ਪੀ.ਐੱਸ.) ਵਲੋਂ ਅੱਜ ਬਠਿੰਡਾ ਦੇ ਜੀ.ਆਰ.ਪੀ. ਥਾਣੇ ਦਾ ਦੌਰਾ ਕੀਤਾ ਗਿਆ¢ ਇਸ ਦੌਰਾਨ ...
ਬਠਿੰਡਾ, 8 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅਧੀਨਗੀ ਵਾਲੇ ਸਰਕਾਰੀ ਕਾਲਜਾਂ ਦੇ ਇਤਿਹਾਸ ਵਿਚ ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਨੇ ਇਕ ਨਵਾਂ ਸਿਰਨਾਵਾਂ ਲਿਖਦਿਆਂ ਪਹਿਲੀ ਵਾਰ ਯੁਵਾ ਸੰਸਦ ਕਰਵਾਉਣ ਦੀ ਪਹਿਲਕਦਮੀ ...
ਤਲਵੰਡੀ ਸਾਬੋ, 8 ਦਸੰਬਰ (ਰਣਜੀਤ ਸਿੰਘ ਰਾਜੂ):-ਸਜ਼ਾਵਾਂ ਪੂਰੀਆਂ ਕਰ ਚੁੱਕਣ ਦੇ ਬਾਵਜੂਦ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ 'ਚ ਬੰਦ ਸਿੱਖ ਬੰਦੀਆਂ ਦੀ ਰਿਹਾਈ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਆਰੰਭ ਕੀਤੀ ਗਈ ...
ਭਗਤਾ ਭਾਈਕਾ, 8 ਦਸੰਬਰ (ਸੁਖਪਾਲ ਸਿੰਘ ਸੋਨੀ)-ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਆਮ ਲੋਕਾਂ ਦੀਆਂ ਸਮੱਸਿਆਵਾਂ ਉਨ੍ਹਾਂ ਦੇ ਦਰਾਂ 'ਤੇ ਜਾ ਕੇ ਹੱਲ ਕਰਨ ਦੇ ਮਿਲੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ...
ਬਠਿੰਡਾ, 8 ਦਸੰਬਰ (ਵੀਰਪਾਲ ਸਿੰਘ)- ਸਥਾਨਕ ਸਰਹਿੰਦ ਨਹਿਰ ਵਿਚ ਛਾਲ ਮਾਰ ਕੇ ਇਕ ਔਰਤ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਦਾ ਸਮਾਚਾਰ ਹੈ | ਪ੍ਰਾਪਤ ਕੀਤੀ ਜਾਣਕਾਰੀ ਤੇ ਸਹਾਰਾ ਵਲੋਂ ਦੱਸਿਆ ਕਿ ਬੀੜ ਤਲਾਬ ਦੇ ਨੇੜੇ ਸਰਹਿੰਦ ਨਹਿਰ ਵਿਖੇ ਕਿਸੇ ਔਰਤ ਵਲੋਂ ਨਹਿਰ ਵਿਚ ਛਾਲ ...
ਭੀਖੀ, 8 ਦਸੰਬਰ (ਔਲਖ)- ਹਿਮਾਚਲ ਪ੍ਰਦੇਸ਼ 'ਚ ਹੋਈਆਂ ਚੋਣਾ ਦੌਰਾਨ ਕਾਂਗਰਸ ਪਾਰਟੀ ਦੀ ਹੋਈ ਜਿੱਤ ਦੀ ਖ਼ੁਸ਼ੀ 'ਚ ਭੀਖੀ ਵਿਖੇ ਕਾਂਗਰਸੀ ਆਗੂ ਤੇ ਯੂਥ ਦੇ ਸ਼ਹਿਰੀ ਪ੍ਰਧਾਨ ਰਜਨੀਸ਼ ਸ਼ਰਮਾ ਦੀ ਅਗਵਾਈ 'ਚ ਲੱਡੂ ਵੰਡ ਕੇ ਵਰਕਰਾਂ ਨੇ ਖ਼ੁਸ਼ੀ ਮਨਾਈ | ਕਾਂਗਰਸੀ ਵਰਕਰਾਂ ...
ਕੋਟਫੱਤਾ, 8 ਦਸੰਬਰ (ਰਣਜੀਤ ਸਿੰਘ ਬੁੱਟਰ)- ਸ਼ਿਵ ਸ਼ਕਤੀ ਚੰਡੀਗੜ੍ਹ ਮੰਦਰ (ਗੁਪਤਗੜ੍ਹ) ਕੋਟਸ਼ਮੀਰ ਵਿਖੇ ਸ੍ਰੀ ਰਮਾਇਣ ਦੇ ਪਾਠ ਦੇ ਭੋਗ ਪਾਏ ਗਏ ਅਤੇ ਸਾਲਾਨਾ ਭੰਡਾਰਾ ਕਰਵਾਇਆ ਗਿਆ¢ ਮੰਦਰ ਦੇ ਪੁਜਾਰੀ ਰੋਹਿਤ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਵ ...
ਮਾਨਸਾ, 8 ਦਸੰਬਰ (ਰਵੀ)- ਸਿਹਤ ਸੇਵਾਵਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਣਜੀਤ ਰਾਏ ਵਲੋਂ ਸਮੁਦਾਇਕ ਸਿਹਤ ਕੇਂਦਰ ਖਿਆਲਾ ਕਲਾਂ ਦਾ ਦੌਰਾ ਕੀਤਾ ਗਿਆ | ਉਨ੍ਹਾਂ ਪਬਲਿਕ ਪ੍ਰਾਈਵੇਟ ਭਾਗੀਦਾਰੀ ਤਹਿਤ ਕ੍ਰਸਨਾ ਲੈਬਾਰਟਰੀ ਦਾ ਮੁਆਇਨਾ ਕਰਦਿਆਂ ...
• ਸ਼ੁਕਰਾਨਾ ਅਰਦਾਸ ਸਮਾਗਮ ਕਰਵਾਇਆ ਮਾਨਸਾ, 8 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਿੱਖ ਜਥੇਬੰਦੀਆਂ ਦੇ ਵਿਰੋਧ ਸਦਕਾ ਫ਼ਿਲਮ ਦਾਸਤਾਨ-ਏ-ਸਰਹਿੰਦ 'ਤੇ ਰੋਕ ਲਗਾ ਦਿੱਤੀ ਗਈ ਹੈ | ਵਿਚਾਰ ਸਭਾ ਲੱਖੀ ਜੰਗਲ ਖ਼ਾਲਸਾ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਲੋਂ ...
ਮਾਨਸਾ, 8 ਦਸੰਬਰ (ਸੱਭਿ.ਪ੍ਰਤੀ)- ਸਥਾਨਕ ਸਿੰਗਲ ਸਟਾਰ ਸਕੂਲ ਵਿਖੇ ਫਾਇਰ ਬਿ੍ਗੇਡ ਮਾਨਸਾ ਵਲੋਂ ਫਾਇਰ ਡਰਿਲ ਦਾ ਆਯੋਜਨ ਕੀਤਾ ਗਿਆ | ਵਿਭਾਗ ਦੇ ਫਾਇਰ ਸਟੇਸ਼ਨ ਅਫ਼ਸਰ ਹਰਿੰਦਰਪਾਲ ਸਿੰਘ ਤੇ ਸਟਾਫ਼ ਨੇ ਬੱਚਿਆਂ ਨੂੰ ਕਿਸੇ ਆਪਾਤਕਾਲੀਨ ਦੀ ਸਥਿਤੀ ਵਿਚ ਅੱਗ ਨਾਲ ਲੜਨ ...
ਭਗਤਾ ਭਾਈਕਾ, 8 ਦਸੰਬਰ (ਸੁਖਪਾਲ ਸਿੰਘ ਸੋਨੀ)-ਭਾਰਤੀ ਕਿਸਾਨ ਯੂਨੀਅਨ (ਮਾਨਸਾ) ਦੀ ਬਠਿੰਡਾ ਇਕਾਈ ਵਲੋਂ ਸਥਾਨਿਕ ਨਾਇਬ ਤਹਿਸੀਲਦਾਰ ਵਲੋਂ ਪਿਉ-ਪੁੱਤ ਖਿਲਾਫ਼ ਦਰਜ ਕਰਵਾਏ ਗਏ ਮੁਕੱਦਮੇ ਦੇ ਰੋਸ ਵਜੋਂ ਪੁਲਿਸ ਪ੍ਰਸ਼ਾਸਨ ਖਿਲਾਫ਼ ਅੱਜ ਚÏਥੇ ਦਿਨ ਵੀ ਰੋਸ਼ ਧਰਨਾ ...
ਬਠਿੰਡਾ, 8 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸ਼੍ਰੀ ਨਰੇਸ਼ ਕੁਮਾਰ ਨੇ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਬਠਿੰਡਾ ਵਜੋਂ ਆਪਣਾ ਚਾਰਜ ਸੰਭਾਲ ਲਿਆ¢ ਨਰੇਸ਼ ਕੁਮਾਰ ਨੂੰ ਵਿੱਤ ਵਿਭਾਗ ਦੁਆਰਾ ਬਤੌਰ ਖ਼ਜ਼ਾਨਾ ਅਫ਼ਸਰ ਪਦ ਉੱਨਤ ਕੀਤਾ ਗਿਆ ਹੈ¢ ਇਸ ਤੋਂ ਪਹਿਲਾਂ ਉਹ ਬਤੌਰ ...
ਬਠਿੰਡਾ, 8 ਦਸੰਬਰ (ਅਵਤਾਰ ਸਿੰਘ ਕੈਂਥ)-ਬਠਿੰਡਾ ਗੋਨਿਆਣਾ ਰੋਡ 'ਤੇ ਭਾਈ ਘਨੱਈਆ ਚੌਕ ਦੇ ਨੇੜੇ ਦੋ ਮੋਟਰਸਾਈਕਲਾਂ ਦੀ ਆਪਸੀ ਟੱਕਰ ਵਿਚ ਇਕ ਬਜ਼ੁਰਗ ਗੰਭੀਰ ਜ਼ਖ਼ਮੀ ਹੋ ਗਿਆ¢ ਘਟਨਾ ਦੀ ਸੂਚਨਾ ਮਿਲਣ 'ਤੇ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫ਼ੇਅਰ ਸੁਸਾਇਟੀ ਬਠਿੰਡਾ ...
ਬਠਿੰਡਾ, 8 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਬਿਜ਼ਨਸ ਸਟੱਡੀਜ਼ ਵਿਭਾਗ ਵਲੋਂ ਵਿਦਿਆਰਥੀਆਂ ਲਈ 'ਸਕਿਓਰਿਟੀਜ਼ ਮਾਰਕੀਟ ਵਿਚ ਕਰੀਅਰ' ਵਿਸ਼ੇ 'ਤੇ ਇਕ ਰੋਜ਼ਾ ਸੈਮੀਨਾਰ ਕੀਤਾ ਗਿਆ ਜਿਸ ਵਿਚ ਐਮ.ਬੀ.ਏ. ਦੇ ...
ਬਠਿੰਡਾ, 8 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਵਿਚ ਹੋਈਆਂ ਸ਼ਾਨਦਾਰ ਜਿੱਤਾਂ ਦੀ ਖ਼ੁਸ਼ੀ ਵਿਚ ਅੱਜ ਕਾਂਗਰਸੀਆਂ ਅਤੇ ਭਾਜਪਾਈਆਂ ਨੇ ਵੱਖੋ ਵੱਖਰੇ ਥਾਵਾਂ 'ਤੇ ਇਕੱਠੇ ਹੋ ਕੇ ਲੱਡੂ ਵੰਡੇ ਅਤੇ ਪਟਾਖੇ ...
• ਜੇਤੂ ਪਸ਼ੂ ਪਾਲਕਾਂ ਨੂੰ ਰਿਫ਼ਾਇਨਰੀ ਪ੍ਰਬੰਧਕਾਂ ਨੇ 2 ਲੱਖ ਦੇ ਇਨਾਮ ਵੰਡੇ ਰਾਮਾਂ ਮੰਡੀ, 8 ਦਸੰਬਰ (ਅਮਰਜੀਤ ਸਿੰਘ ਲਹਿਰੀ)-ਨੇੜਲੇ ਪਿੰਡ ਫੁੱਲੋਖਾਰੀ ਵਿਖੇ ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਵਲੋਂ ਪਸ਼ੂ ਪਾਲਣ ਵਿਭਾਗ ਬਠਿੰਡਾ ਦੇ ਸਹਿਯੋਗ ਨਾਲ ਪਸ਼ੂਧਨ ...
ਭੁੱਚੋ ਮੰਡੀ, 8 ਦਸੰਬਰ (ਪਰਵਿੰਦਰ ਸਿੰਘ ਜੌੜਾ)- ਰੇਲਵੇ ਵਿਭਾਗ ਵਲੋਂ ਅਧੂਰੇ ਪਏ ਕੰਮ ਪੂਰੇ ਨਾ ਕਰਨ ਦੇ ਰੋਸ ਵਜੋਂ ਭੁੱਚੋ ਖ਼ੁਰਦ ਵਾਸੀਆਂ ਨੇ 10 ਦਸੰਬਰ ਤੋਂ ਅਣਮਿਥੇ ਸਮੇਂ ਲਈ ਧਰਨਾ ਲਾਉਣ ਦਾ ਐਲਾਨ ਕਰ ਦਿੱਤਾ ਹੈ, ਇਹ ਵੀ ਕਿ ਠੇਕੇਦਾਰ ਨੂੰ ਪਿੰਡ ਵਿਚ ਨਹੀਂ ਵੜਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX