ਟੱਲੇਵਾਲ, 8 ਦਸੰਬਰ (ਸੋਨੀ ਚੀਮਾ)-ਪਿਛਲੇ ਸਮੇਂ ਤੋਂ ਜ਼ਿਲ੍ਹਾ ਬਰਨਾਲਾ ਦੇ ਪਿੰਡਾਂ ਵਿਚ ਚੋਰੀਆਂ ਤੋਂ ਇਲਾਵਾ ਹੋਰ ਘਟਨਾਵਾਂ ਨੇ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ ਅਤੇ ਹੁਣ ਚੋਰ ਇਨਸਾਨਾਂ ਤੋਂ ਇਲਾਵਾ ਪਿੰਡਾਂ ਦੀਆਂ ਸਾਂਝੀਆਂ ਅਤੇ ਸੁੰਨਸਾਨ ਥਾਵਾਂ ਨੂੰ ਨਿਸ਼ਾਨਾ ਬਣਾ ਰਹੇ ਹਨ | ਇਸੇ ਕੜ੍ਹੀ ਦੇ ਚਲਦਿਆਂ ਚੋਰਾਂ ਨੇ ਪਿੰਡ ਬਖਤਗੜ੍ਹ ਦੇ ਸ਼ਮਸ਼ਾਨਘਾਟ ਦੇ ਗੇਟ ਤੋਂ ਇਲਾਵਾ ਸੀਚੇਵਾਲ ਮਾਡਲ ਦੇ ਖੂਹ 'ਤੇ ਬਣਾਈ ਲੋਹੇ ਦੀ ਗਰਿੱਲ ਵੀ ਪੁੱਟ ਲਈ ਗਈ | ਜਾਣਕਾਰੀ ਦਿੰਦਿਆਂ ਸਰਪੰਚ ਜਸਵੀਰ ਕੌਰ ਦੁੱਗਲ ਦੇ ਸਪੁੱਤਰ ਤਰਨਜੀਤ ਸਿੰਘ ਦੁੱਗਲ ਸਾਬਕਾ ਜ਼ਿਲ੍ਹਾ ਪ੍ਰਧਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਰਾਂ ਵਲੋਂ ਪਿਛਲੇ ਕਈ ਦਿਨਾਂ ਤੋਂ ਪਿੰਡ ਬਖਤਗੜ੍ਹ ਦੇ ਖੇਤਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ, ਮੋਟਰ ਵਾਲੀਆਂ ਕੋਠੀਆਂ ਦੇ ਗੇਟ, ਖੇਤ ਪਏ ਖੇਤੀ ਦੇ ਸੰਦਾਂ ਤੋਂ ਇਲਾਵਾ ਬੀਤੀ ਰਾਤ ਪਿੰਡ ਦੇ ਸ਼ਮਸ਼ਾਨਘਾਟ ਦਾ ਗੇਟ ਉਤਾਰਨ ਤੋਂ ਇਲਾਵਾ ਪੰਚਾਇਤ ਵਲੋਂ ਬਣਾਏ ਗਏ ਸੀਚੇਵਾਲ ਮਾਡਲ ਦੇ ਖੂਹ ਦੀ ਗਰਿੱਲ ਵੀ ਪੁੱਟ ਲਈ ਗਈ | ਤਰਨਜੀਤ ਸਿੰਘ ਦੁੱਗਲ ਨੇ ਕਿਹਾ ਕਿ ਸੂਬੇ ਵਿਚ ਨਿੱਤ ਹੋ ਰਹੇ ਕਤਲ, ਚੋਰੀਆਂ ਅਤੇ ਡਕੈਤੀਆਂ ਨੇ ਪੰਜਾਬ ਦੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਨੂੰਨ ਦਾ ਕੋਈ ਭੈਅ ਨਹੀਂ ਮੰਨ ਰਿਹਾ ਸਗੋਂ ਸ਼ਰੇ੍ਹਆਮ ਲੋਕਾਂ ਦਾ ਜਾਨੀ ਅਤੇ ਆਰਥਿਕ ਨੁਕਸਾਨ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ | ਇਸ ਮੌਕੇ ਪੰਚਾਇਤੀ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਲਾਕੇ ਵਿਚ ਚੋਰੀ ਦੀਆਂ ਘਟਨਾਵਾਂ ਅੰਜਾਮ ਦੇਣ ਵਾਲੇ ਸਮਾਜ ਵਿਰੋਧੀ ਅਨਸਰਾਂ 'ਤੇ ਨਕੇਲ ਕਸਣ ਦੀ ਮੰਗ ਕੀਤੀੇ | ਇਸ ਮੌਕੇ ਜਗਰੂਪ ਸਿੰਘ ਰੂਪਾ, ਰਾਜਾ ਸਿੰਘ ਪੰਚ, ਜੀਤ ਸਿੰਘ ਨੰਬਰਦਾਰ, ਸੁਖਦੇਵ ਸਿੰਘ ਧਾਲੀਵਾਲ, ਤਾਰਾ ਸਿੰਘ ਰਾਏ, ਜਸਵੀਰ ਸਿੰਘ ਧਾਲੀਵਾਲ, ਮੱਖਣ ਸਿੰਘ ਧਾਲੀਵਾਲ, ਯਾਦਵਿੰਦਰ ਸਿੰਘ, ਪ੍ਰਕਾਸ਼ ਸਿੰਘ, ਮਲਕੀਤ ਸਿੰਘ, ਸੁਖਦੇਵ ਸਿੰਘ ਸੁੱਖਾ ਅਤੇ ਅਨੰਦ ਸ਼ਰਮਾ ਵੀ ਹਾਜ਼ਰ ਸਨ |
ਤਪਾ ਮੰਡੀ, 8 ਦਸੰਬਰ (ਪ੍ਰਵੀਨ ਗਰਗ)-ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਸਵੇਰ ਸਮੇਂ ਘੁੰਨਸ ਨਜ਼ਦੀਕ ਵਿਆਹ ਸਮਾਗਮ ਤੋਂ ਪਰਤ ਰਹੇ ਸ਼ਹਿਰ ਦੇ ਇਕ ਪਰਿਵਾਰ ਦੀ ਕਾਰ ਆਵਾਰਾ ਪਸ਼ੂ ਨਾਲ ਟਕਰਾ ਜਾਣ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਗਈ | ਜਿਸ ਕਾਰਨ ਪਰਿਵਾਰ ਦੇ ਤਿੰਨ ਮੈਂਬਰ ...
ਤਪਾ ਮੰਡੀ, 8 ਦਸੰਬਰ (ਪ੍ਰਵੀਨ ਗਰਗ)-ਡੀਪੂ ਹੋਲਡਰ ਯੂਨੀਅਨ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਧਰਮਪਾਲ ਸ਼ਰਮਾ ਦੀ ਅਗਵਾਈ 'ਚ ਸਮੂਹ ਡੀਪੂ ਹੋਲਡਰਾਂ ਨੇ ਦੋ ਦਿਨਾਂ ਦੀ ਹੜਤਾਲ ਕਰ ਕੇ ਐਸ.ਡੀ.ਐਮ ਤਪਾ ਦੇ ਨਾਂਅ ਨਾਇਬ ਤਹਿਸੀਲਦਾਰ ਤਪਾ ਨੂੰ ਇਕ ਮੰਗ-ਪੱਤਰ ਦਿੱਤਾ | ਡੀਪੂ ...
ਤਪਾ ਮੰਡੀ, 8 ਦਸੰਬਰ (ਪ੍ਰਵੀਨ ਗਰਗ)-ਅੱਜ ਦੇਰ ਸ਼ਾਮ ਨਜ਼ਦੀਕੀ ਪਿੰਡ ਮਹਿਤਾ-ਤਾਜੋਕੇ ਲਿੰਕ ਰੋਡ 'ਤੇ ਦਰੱਖ਼ਤ ਨਾਲ ਟਕਰਾ ਕੇ ਇਕ ਮੋਟਰਸਾਈਕਲ ਸਵਾਰ ਦੀ ਮÏਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ¢ ਜਿਸ ਦੀ ਪਹਿਚਾਣ ਰਾਜੇਸ਼ ਸਿੰਘ ਪੁੱਤਰ ਦਲਵੀਰ ਸਿੰਘ ਵਾਸੀ ਢਿੱਲੋਂ ...
ਟੱਲੇਵਾਲ, 8 ਦਸੰਬਰ (ਸੋਨੀ ਚੀਮਾ)-ਪਿੰਡ ਚੂੰਘਾਂ ਦੇ ਸਮਾਜ ਸੇਵੀ ਸ਼ਹੀਦ ਭਗਤ ਸਿੰਘ ਯੁਵਕ ਸੇਵਾਵਾਂ ਕਲੱਬ ਦੇ ਆਗੂਆਂ ਵਲੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਮੰਗ-ਪੱਤਰ ਦਿੱਤਾ ਗਿਆ | ਕਲੱਬ ਪ੍ਰਧਾਨ ਜਸਦੀਪ ਸਿੰਘ ਸਿੱਧੂ, ਸਕੱਤਰ ਗੁਰਪ੍ਰੀਤ ਸਿੰਘ ਅਤੇ ਖ਼ਜ਼ਾਨਚੀ ...
ਸੁਨਾਮ ਊਧਮ ਸਿੰਘ ਵਾਲਾ, 8 ਦਸੰਬਰ (ਧਾਲੀਵਾਲ, ਭੁੱਲਰ) - ਬੀਤੀ ਸ਼ਾਮ ਸੁਨਾਮ-ਲਹਿਰਗਾਗਾ ਸੜਕ ਉੱਤੇ ਹੋਏ ਹਾਦਸੇ ਵਿਚ ਇਕ ਹੋਮਗਾਰਡ ਜਵਾਨ ਦੀ ਮÏਤ ਹੋਣ ਦੀ ਖ਼ਬਰ ਹੈ¢ ਪੁਲਿਸ ਥਾਣਾ ਛਾਜਲੀ ਦੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਹੋਮਗਾਰਡ ਜਵਾਨ ਮੇਜਰ ਸਿੰਘ ...
ਸ਼ਹਿਣਾ, 8 ਦਸੰਬਰ (ਸੁਰੇਸ਼ ਗੋਗੀ)-ਬਾਬਾ ਫਲਗੂ ਦਾਸ ਸਪੋਰਟਸ ਕਲੱਬ ਸ਼ਹਿਣਾ ਵਲੋਂ ਕਰਵਾਇਆ ਗਿਆ 11ਵਾਂ ਪੇਂਡੂ ਖੇਡ ਮੇਲਾ ਅਮਿੱਟ ਪੈੜ੍ਹਾਂ ਛੱਡਦਾ ਸਮਾਪਤ ਹੋ ਗਿਆ | ਟੂਰਨਾਮੈਂਟ ਦਾ ਉਦਘਾਟਨ ਬਾਬਾ ਹਰੀ ਗੋਪਾਲ ਤੇ ਬਾਬਾ ਦਿਆਲ ਦਾਸ ਡੇਰਾ ਸਮਾਧਾਂ ਵਾਲਾ ਨੇ ਕੀਤਾ | ...
ਬਰਨਾਲਾ, 8 ਦਸੰਬਰ (ਰਾਜ ਪਨੇਸਰ)-ਇਕ ਕੱਪੜੇ ਵੇਚਣ ਵਾਲੇ ਦੇ ਘਰ ਵਿਚ ਦਾਖ਼ਲ ਹੋ ਕੇ 2 ਲੱਖ ਰੁਪਏ ਦੀ ਨਕਦੀ ਚੋਰੀ ਕਰਨ ਵਾਲੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਥਾਣਾ ਸਿਟੀ-1 ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਕਰਮਜੀਤ ਸਿੰਘ ...
ਬਰਨਾਲਾ, 8 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਵਿਚ ਭਾਰਤੀਆ ਜਨਤਾ ਪਾਰਟੀ ਨੂੰ ਪਿੰਡ ਪੱਧਰ ਤੱਕ ਮਜ਼ਬੂਤੀ ਪ੍ਰਦਾਨ ਕਰਨ ਲਈ ਪੰਜਾਬ ਦੇ ਇੰਚਾਰਜ ਸ੍ਰੀ ਮੰਥਰੀ ਨਿਵਾਸਲੂ ਵਲੋਂ ਸੂਬਾ ਮੀਤ ਪ੍ਰਧਾਨ ਸ: ਕੇਵਲ ਸਿੰਘ ਢਿੱਲੋਂ ਅਤੇ ਜ਼ਿਲ੍ਹਾ ਪ੍ਰਧਾਨ ...
ਬਰਨਾਲਾ, 8 ਦਸੰਬਰ (ਅਸ਼ੋਕ ਭਾਰਤੀ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਵਲੋਂ ਅਗਲੇ ਸੰਘਰਸ਼ਾਂ ਦੀ ਤਿਆਰੀ ਸਬੰਧੀ ਸਮੁੱਚੇ ਪੰਜਾਬ ਵਿਚ ਕਨਵੈੱਨਸ਼ਨਾਂ ਕਰਨ ਦੇ ਉਲੀਕੇ ਸੰਘਰਸ਼ ਤਹਿਤ ਤਰਕਸ਼ੀਲ ਭਵਨ ਬਰਨਾਲਾ ਵਿਖੇ ਕਨਵੈਨਸ਼ਨ ਕੀਤੀ ਗਈ | ਇਸ ਮੌਕੇ ਮੋਰਚੇ ਦੇ ...
ਬਰਨਾਲਾ, 8 ਦਸੰਬਰ (ਅਸ਼ੋਕ ਭਾਰਤੀ)-ਸ੍ਰੀ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਬਰਨਾਲਾ ਦਾ ਬੀ.ਬੀ.ਏ. ਭਾਗ ਦੂਜਾ ਸਮੈਸਟਰ ਚੌਥੇ ਦਾ ਨਤੀਜਾ ਸ਼ਾਨਦਾਰ ਰਿਹਾ | ਇਹ ਜਾਣਕਾਰੀ ਪਿ੍ੰਸੀਪਲ ਡਾ: ਨੀਲਮ ਸ਼ਰਮਾ ਨੇ ਦਿੱਤੀ ਤੇ ਦੱਸਿਆ ਕਿ ਵਿਦਿਆਰਥਣ ਯੋਗੀਤਾ ਗੋਇਲ ਨੇ 86.4 ...
ਬਰਨਾਲਾ, 8 ਦਸੰਬਰ (ਨਰਿੰਦਰ ਅਰੋੜਾ)-ਸਾਂਈ ਮੰਦਰ 16 ਏਕੜ ਬਰਨਾਲਾ ਵਿਖੇ ਸ੍ਰੀਮਦ ਭਾਗਵਤ ਗੀਤਾ ਪ੍ਰਵਚਨ 22 ਦਸੰਬਰ ਨੂੰ ਸ਼ਾਮ 4 ਤੋਂ 6 ਵਜੇ ਤੱਕ ਕੀਤੇ ਜਾਣਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਨੀਤ ਕੌਸ਼ਲ ਮੋਨੂੰ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਮੁੱਖ ਤੌਰ 'ਤੇ ...
ਬਰਨਾਲਾ, 8 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਐਕਸਪਲੋਰ ਅਕੈਡਮੀ ਬਰਨਾਲਾ ਦੇ ਮੈਨੇਜਿੰਗ ਡਾਇਰੈਕਟਰ ਲਵਜਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਅਕੈਡਮੀ ਵਲੋ ਆਈਲੈਟਸ ਅਤੇ ਪੀ.ਟੀ.ਈ. ਦੀ ਪੜ੍ਹਾਈ ਦੇ ਨਾਲ ਸਟੱਡੀ ਵੀਜ਼ਾ ਸਰਵਿਸ ਵੀ ਸ਼ੁਰੂ ਕੀਤੀ ਗਈ ਹੈ | ਜਿਸ ਦੇ ਤਹਿਤ ...
ਟੱਲੇਵਾਲ, 8 ਦਸੰਬਰ (ਸੋਨੀ ਚੀਮਾ)-ਮਾਤਾ ਸਾਹਿਬ ਕੌਰ ਗਰਲਜ਼ ਸੀਨੀ. ਸੈਕੰ. ਸਕੂਲ ਗਹਿਲ (ਬਰਨਾਲਾ) ਦੀ ਖਿਡਾਰਨਾਂ ਵਲੋਂ ਬਾਬਾ ਕਾਲਾ ਮਹਿਰ ਸਟੇਡੀਅਮ ਬਰਨਾਲਾ ਵਿਖੇ ਹੋਈਆਂ ਜ਼ਿਲ੍ਹਾ ਪੱਧਰੀ ਸਕੂਲੀ ਖੇਡਾਂ ਵਿਚ ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ ਗਈਆਂ ਹਨ | ...
ਤਪਾ ਮੰਡੀ, 8 ਦਸੰਬਰ (ਪ੍ਰਵੀਨ ਗਰਗ)-ਆਮ ਆਦਮੀ ਪਾਰਟੀ ਦੀ ਦਿੱਲੀ ਐਮ.ਸੀ.ਡੀ ਚੋਣਾਂ ਵਿਚ ਵੱਡੀ ਇਤਿਹਾਸਕ ਜਿੱਤ ਹੈ, ਕਿਉਂਕਿ ਦਿੱਲੀ ਵਾਸੀਆਂ ਨੇ 'ਆਪ' ਦੀਆਂ ਵਿਕਾਸ ਪੱਖੀ ਨੀਤੀਆਂ 'ਤੇ ਮੋਹਰ ਲਗਾਈ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਦਮੀ ਪਾਰਟੀ ਹਲਕਾ ਭਦੌੜ ਦੇ ...
ਰੂੜੇਕੇ ਕਲਾਂ, 8 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਅੰਤਰਰਾਸ਼ਟਰੀ ਪੱਧਰ ਦੀ ਪੜ੍ਹਾਈ ਕਰਵਾ ਰਹੀ ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋਂ ਕਲਾਂ ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਚੇਅਰਮੈਨ ਰਵਿੰਦਰਜੀਤ ਸਿੰਘ ...
ਹੰਡਿਆਇਆ, 8 ਦਸੰਬਰ (ਗੁਰਜੀਤ ਸਿੰਘ ਖੱੁਡੀ)-ਸਰਬੋਤਮ ਅਕੈਡਮੀ ਖੱੁਡੀ ਕਲਾਂ ਦੇ ਹੋਣਹਾਰ ਵਿਦਿਆਰਥੀ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਸੋਨ ਤਗਮਾ ਜਿੱਤ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸਬੰਧੀ ਸੰਸਥਾ ਦੇ ਪਿ੍ੰਸੀਪਲ ਰੁਪਿੰਦਰ ਕੌਰ ਬਾਜਵਾ ਨੇ ...
ਭਦੌੜ, 8 ਦਸੰਬਰ (ਵਿਨੋਦ ਕਲਸੀ, ਰਜਿੰਦਰ ਬੱਤਾ)-ਟਕਸਾਲੀ ਕਾਂਗਰਸੀ ਆਗੂ ਰਾਜਵੀਰ ਸਿੰਗਲਾ ਸਾਬਕਾ ਬਲਾਕ ਪ੍ਰਧਾਨ ਕਾਂਗਰਸ ਆਈ, ਸੁਸ਼ੀਲ ਕੁਮਾਰ ਸ਼ਿਸਨ ਅਤੇ ਅਨਿਲ ਕੁਮਾਰ ਬਬਲੀ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦ ਉਨ੍ਹਾਂ ਦੇ ਮਾਤਾ ਮਾਇਆ ਦੇਵੀ (87) ਪਰਿਵਾਰ ਨੂੰ ...
ਬਰਨਾਲਾ, 8 ਦਸੰਬਰ (ਅਸ਼ੋਕ ਭਾਰਤੀ)-ਵਾਈ.ਐਸ. ਸਕੂਲ ਬਰਨਾਲਾ ਦੇ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵਲੋਂ ਗੁਰਦੁਆਰਾ ਸ੍ਰੀ ਅਨੰਦਪੁਰ ਸਾਹਿਬ ਅਤੇ ਵਿਰਾਸਤ-ਏ-ਖ਼ਾਲਸਾ ਦਾ ਵਿੱਦਿਅਕ ਟੂਰ ਲਗਾਇਆ | ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਦਿਆਰਥੀਆਂ ਨੇ ...
ਤਪਾ ਮੰਡੀ, 8 ਦਸੰਬਰ (ਵਿਜੇ ਸ਼ਰਮਾ)-ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬੁਰੀ ਤਰ੍ਹਾਂ ਤੰਗ ਪੇ੍ਰਸ਼ਾਨ ਹੈ | ਜਿਸ ਕਰ ਕੇ ਜਨਤਾ ਦਾ ਇਸ ਸਰਕਾਰ ਤੋਂ ਮੋਹ ਭੰਗ ਹੋ ਚੁੱਕਿਆ ਹੈ | ਇਸ ਕਰ ਕੇ ਸੂਬੇ ਵਿਚ 'ਆਪ' ਦੀ ਸਰਕਾਰ ਪੰਜ ਸਾਲ ਤੋਂ ਪਹਿਲਾਂ ਹੀ ਟੁੱਟ ...
ਰੂੜੇਕੇ ਕਲਾਂ, 8 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਅੰਤਰਰਾਸ਼ਟਰੀ ਪੱਧਰ ਦੀ ਪੜ੍ਹਾਈ ਕਰਵਾ ਰਹੀ ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋਂ ਕਲਾਂ ਦੇ ਵਿਦਿਆਰਥੀਆਂ ਦੀ ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ...
ਤਪਾ ਮੰਡੀ, 8 ਦਸੰਬਰ (ਵਿਜੇ ਸ਼ਰਮਾ)-ਸਥਾਨਕ ਪਾਵਰਕਾਮ ਦੀ ਮੁਲਾਜ਼ਮ ਜਥੇਬੰਦੀ ਦੇ ਆਗੂਆਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਮੀਟਿੰਗ ਕੀਤੀ | ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਪਾਵਰਕਾਮ ਦੀਆਂ ਮੁਲਾਜ਼ਮਾਂ ਦੀਆਂ ਮੰਗਾਂ ਲਟਕ ਰਹੀਆਂ ਹਨ | ...
ਰੂੜੇਕੇ ਕਲਾਂ, 8 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਪ੍ਰਸਿੱਧ ਵਿੱਦਿਅਕ ਸੰਸਥਾ ਸੰਤ ਲੌਂਗਪੁਰੀ ਬਿ੍ਲੀਐਂਟ ਸਕੂਲ ਪੱਖੋਂ ਕਲਾਂ ਦੀ ਅਥਲੈਟਿਕਸ ਮੁਕਾਬਲਿਆਂ ਦੀ ਜੇਤੂ ਰਾਜ ਪੱਧਰੀ ਖੇਡ ਮੁਕਾਬਲਿਆਂ ਲਈ ਚੁਣੀ ਗਈ ਵਿਦਿਆਰਥਣ ਮਹਿਕਪ੍ਰੀਤ ਕੌਰ ਛੇਵੀਂ ਜਮਾਤ ਦਾ ...
ਧਰਮਗੜ੍ਹ, 8 ਦਸੰਬਰ (ਗੁਰਜੀਤ ਸਿੰਘ ਚਹਿਲ) - ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਹੀਦ ਊਧਮ ਸਿੰਘ ਅਕੈਡਮੀ ਸਤÏਜ ਦੇ ਖਿਡਾਰੀਆਂ ਵੱਲੋਂ ਬੀਤੇ ਦਿਨੀਂ ਸੀ.ਬੀ.ਐੱਸ.ਈ. ਵੱਲੋਂ ਕਰਵਾਈਆਂ ਕਲੱਸਟਰ ਪੱਧਰੀ ਖੇਡਾਂ ਜੋ ਕਿ ਐੱਸ.ਆਰ.ਐੱਸ. ਵਿੱਦਿਆਪੀਠ ਸਮਾਣਾ ਵਿਖੇ ...
ਅਹਿਮਦਗੜ੍ਹ, 8 ਦਸੰਬਰ (ਰਣਧੀਰ ਸਿੰਘ ਮਹੋਲੀ)-ਗੁਰੂ ਨਾਨਕ ਕੰਨਿਆ ਮਹਾ ਵਿਦਿਆਲਾ ਦੀਆਂ ਵਿਦਿਆਰਥਣਾਂ ਨੇ ਨੈਸ਼ਨਲ ਗਤਕਾ ਐਸੋਸੀਏਸ਼ਨ ਆਫ਼ ਇੰਡੀਆ ਵਲੋਂ ਕੋਟਕਪੂਰਾ ਵਿਖੇ ਕਰਵਾਏ ਦਸਵੇਂ ਗਤਕਾ ਮੁਕਾਬਲਿਆਂ ਵਿਚ ਭਾਗ ਲਿਆ ਗਿਆ | ਡਾਇਰੈਕਟਰ ਸਟੇਟ ਐਵਾਰਡੀ ...
ਸੁਨਾਮ ਊਧਮ ਸਿੰਘ ਵਾਲਾ, 8 ਦਸੰਬਰ (ਧਾਲੀਵਾਲ, ਭੁੱਲਰ, ਰੁਪਿੰਦਰ ਸਿੰਘ ਸੱਗੂ) - 'ਦੀ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਸੁਨਾਮ ਦੀ ਮੀਟਿੰਗ ਪੈਨਸ਼ਨ ਭਵਨ ਤਹਿਸੀਲ ਕੰਪਲੈਕਸ ਸੁਨਾਮ ਵਿਖੇ ਭੁਪਿੰਦਰ ਸਿੰਘ ਛਾਜਲੀ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ¢ ਮੀਟਿੰਗ ਵਿਚ ...
ਧੂਰੀ, 8 ਦਸੰਬਰ (ਸੰਜੇ ਲਹਿਰੀ) - ਲੇਬਰ ਵੈੱਲਫੇਅਰ ਬੋਰਡ ਪੰਜਾਬ ਦੇ ਮੈਂਬਰ ਅਤੇ ਕੰਸਟਰੱਕਸ਼ਨ ਵਰਕਰ ਯੂਨੀਅਨ ਪੰਜਾਬ ਦੇ ਚੇਅਰਮੈਨ ਐਡਵੋਕੇਟ ਸ਼੍ਰੀ ਸੁਸ਼ੀਲ ਕੁਮਾਰ ਸ਼ਰਮਾ ਨੇ ਪੰਜਾਬ ਲੇਬਰ ਵੈੱਲਫੇਅਰ ਬੋਰਡ ਦੀ 54ਵੀਂ ਮੀਟਿੰਗ ਦਾ ਜ਼ਿਕਰ ਕਰਦਿਆਂ ਦੱਸਿਆ ਕਿ ...
ਲੌਂਗੋਵਾਲ, 8 ਦਸੰਬਰ (ਸ.ਸ.ਖੰਨਾ, ਵਿਨੋਦ) - ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਪੰਜਾਬ ਸਰਕਾਰ ਵਲੋਂ ਬਣਾਏ ਜਾ ਰਹੇ ਮੈਡੀਕਲ ਕਾਲਜ ਦੇ ਰੇੜਕੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਰਿਹਾਇਸ਼ ...
ਸੰਗਰੂਰ, 8 ਦਸੰਬਰ (ਸੁਖਵਿੰਦਰ ਸਿੰਘ ਫੁੱਲ, ਦਮਨਜੀਤ ਸਿੰਘ) - ਵਿਧਾਨ ਸਭਾ ਹਲਕਾ ਲਹਿਰਾਗਾਗਾ ਤੋਂ ਵਿਧਾਇਕ ਬਰਿੰਦਰ ਗੋਇਲ ਐਡਵੋਕੇਟ ਨੇ ਕਿਹਾ ਹੈ ਕਿ ਲੰਘੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਲਹਿਰਾ ਵਿਚ ਅਕਾਲੀ ਅਤੇ ਕਾਂਗਰਸੀ ਰਲ ਕੇ ਸਿਆਸੀ ਖੇਡ ਖੇਡਦੇ ਰਹੇ ਹਨ ਜਿਸ ...
ਸ਼ਹਿਣਾ, 8 ਦਸੰਬਰ (ਸੁਰੇਸ਼ ਗੋਗੀ)-ਪੰਜਾਬ ਸਰਕਾਰ ਵਲੋਂ ਪੰਚਾਇਤਾਂ ਦੀ ਵਿਜੀਲੈਂਸ ਰਾਹੀਂ ਪੰਚਾਇਤਾਂ ਦਾ ਆਡਿਟ ਕਰਵਾਏ ਜਾਣ ਦਾ ਫ਼ੈਸਲਾ ਬੇਹੱਦ ਮੰਦਭਾਗਾ ਹੈ | ਇਹ ਸ਼ਬਦ ਬਲਵੀਰ ਸਿੰਘ ਬੀਰਾ ਰਾਏ ਪ੍ਰਧਾਨ ਪੰਚਾਇਤ ਯੂਨੀਅਨ ਬਲਾਕ ਸ਼ਹਿਣਾ ਨੇ ਗੱਲਬਾਤ ਕਰਦਿਆਂ ...
ਹੰਡਿਆਇਆ, 8 ਦਸੰਬਰ (ਗੁਰਜੀਤ ਸਿੰਘ ਖੱੁਡੀ)-ਗੁਰਦੁਆਰਾ ਗੁਰੂਸਰ ਪੱਕਾ ਸਾਹਿਬ ਪਾਤਸ਼ਾਹੀ ਨੌਵੀ ਹੰਡਿਆਇਆ ਵਿਖੇ ਐਕੂਪ੍ਰੈਸ਼ਰ ਕੈਂਪ ਦੀ ਸੁਰੂਆਤ ਕੀਤੀ ਗਈ | ਇਸ ਸਬੰਧੀ ਮੈਨੇਜਰ ਅਮਰੀਕ ਸਿੰਘ ਬਰਨਾਲਾ ਨੇ ਦੱਸਿਆ ਕਿ ਕਮਲਾ ਹੈਲਥ ਕੇਅਰ ਸੈਂਟਰ ਨਾਭਾ ਵਲੋਂ ...
ਭਦੌੜ, 8 ਦਸੰਬਰ (ਵਿਨੋਦ ਕਲਸੀ, ਰਜਿੰਦਰ ਬੱਤਾ)-ਮੀਰੀ ਪੀਰੀ ਖ਼ਾਲਸਾ ਕਾਲਜ ਭਦੌੜ ਵਿਖੇ ਵੋਟਰ ਜਾਗਰੂਕਤਾ ਦਿਵਸ ਸਬੰਧੀ ਇਕ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਲੈਕਚਰਾਰ ਲਵਪ੍ਰੀਤ ਸਿੰਘ, ਸਵੀਪ ਨੋਡਲ ਅਫ਼ਸਰ ਨੇ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਬਾਰੇ, ਵੋਟਾਂ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX