ਨਸਰਾਲਾ, 9 ਦਸੰਬਰ (ਸਤਵੰਤ ਸਿੰਘ ਥਿਆੜਾ)- ਅਣਪਛਾਤਿਆਂ ਵੱਲੋਂ ਜਿੱਥੇ ਅੱਡਾ ਨਸਰਾਲਾ ਵਿਖੇ ਸਹਿਕਾਰੀ ਬੈਂਕ ਦੀਆਂ ਖਿੜਕੀਆਂ ਪੁੱਟ ਕੇ ਬੈਂਕ ਦੀ ਸੇਫ਼ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤੇ ਅੰਦਰੋਂ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ, ਉੱਥੇ ਹੀ ਵੱਖ-ਵੱਖ ਦੁਕਾਨਾਂ ਦੀਆਂ ਕੰਧਾ ਪਾੜ ਕੇ ਦੁਕਾਨਦਾਰਾਂ ਦਾ ਭਾਰੀ ਨੁਕਸਾਨ ਕੀਤਾ ਹੈ | ਬੈਂਕ ਦੀ ਹੋਈ ਚੋਰੀ ਸਬੰਧੀ ਜਾਣਕਾਰੀ ਦਿੰਦਿਆਂ ਬੈਂਕ ਮੁਲਾਜ਼ਮ ਪਰਮਜੀਤ ਸਿੰਘ ਚੱਕਗੁਜ਼ਰਾਂ ਨੇ ਦੱਸਿਆ ਕਿ ਜਦੋਂ ਸਵੇਰੇ ਉਹ ਰੋਜ਼ਾਨਾ ਦੀ ਤਰ੍ਹਾਂ ਬੈਂਕ ਆਏ ਤਾਂ ਦੇਖਿਆ ਕਿ ਅੰਦਰ ਸਾਰਾ ਸਮਾਨ ਖਿੱਲਰਿਆ ਹੋਇਆ ਸੀ ਤੇ ਸਾਈਡ ਦੀ ਖਿੜਕੀ ਪੁੱਟੀ ਹੋਈ ਸੀ | ਇਸ ਦੀ ਖ਼ਬਰ ਮਿਲਦਿਆਂ ਹੀ ਜਦੋਂ ਬੈਂਕ ਮੈਨੇਜਰ ਲਖਵੀਰ ਸਿੰਘ ਮੌਕੇ 'ਤੇ ਪਹੁੰਚੇ ਤਾਂ ਦੇਖਿਆ ਕਿ ਸੇਫ਼ ਨੂੰ ਤੋੜਨ ਦੀ ਪੁਰੀ ਕੋਸ਼ਿਸ਼ ਕੀਤੀ ਹੋਈ ਸੀ ਤੇ ਕਟਰ ਦੇ ਨਾਲ ਵੱਢਣ ਦਾ ਯਤਨ ਵੀ ਕੀਤਾ ਹੋਇਆ ਸੀ ਪਰ ਉਹ ਖੁੱਲ੍ਹੀ ਨਹੀਂ ਤੇ ਵੱਡਾ ਨੁਕਸਾਨ ਹੋਣੋਂ ਬਚ ਗਿਆ | ਇਸ ਮੌਕੇ ਅਣਪਛਾਤਿਆਂ ਵੱਲੋਂ ਬੈਂਕ ਦਾ ਡੀ.ਬੀ.ਆਰ. ਲਾਹ ਕੇ ਬਾਹਰ ਸੁੱਟਿਆ ਹੋਇਆ ਮਿਲਿਆ ਤੇ ਹੋਰ ਇਲੈਕਟੋ੍ਰਨਿਕ ਸਮਾਨ ਚੋਰੀ ਕਰ ਲਿਆ ਗਿਆ | ਦੁਕਾਨਾਂ ਦੀਆਂ ਚੋਰੀਆਂ ਸਬੰਧੀ ਸਨੀ ਸੀਮੈਂਟ ਸਟੋਰ ਦੇ ਮਾਲਕ ਸਨੀ ਕੁਮਾਰ ਨੇ ਦੱਸਿਆ ਕਿ ਰਾਤ ਉਸ ਦੀ ਦੁਕਾਨ 'ਤੇ ਫਿਰ ਦੁਬਾਰਾ ਚੋਰੀ ਹੋਈ ਹੈ | ਜਿਸ ਦੀ ਜਾਣਕਾਰੀ ਦਿੰਦਿਆਂ ਉਸ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਵੀ ਉਸ ਦੀ ਦੁਕਾਨ 'ਤੇ ਚੋਰੀ ਹੋਈ ਸੀ ਤੇ ਉਸ ਦੀ ਦੁਕਾਨ ਅੰਦਰ ਲੱਗੇ ਕੈਮਰਿਆਂ 'ਚ ਚੋਰੀ ਕਰਨ ਵਾਲੇ ਦੀ ਤਸਵੀਰ ਬਿਲਕੁਲ ਸਾਫ਼ ਦਿਸ ਰਹੀ ਸੀ | ਉਨ੍ਹਾਂ ਕਿਹਾ ਕਿ ਉਸ ਨੇ ਪਹਿਲੀ ਚੋਰੀ ਵਾਰੀ ਵੀ ਪੁਲਿਸ ਨੂੰ ਇਸੇ ਬੰਦੇ ਦਾ ਹੀ ਨਾਂਅ ਦੱਸਿਆ ਸੀ ਪ੍ਰੰਤੂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ | ਇਸੇ ਤਰ੍ਹਾਂ ਹੀ ਗੁਰਨਾਮ ਸਿੰਘ ਵਾਸੀ ਤਲਵੰਡੀ ਕਾਨੂੰਗੋ ਜਿਸ ਦੀ ਜੱਸੀ ਬੋਰਿੰਗ ਹਾਊਸ ਦੇ ਨਾਂਅ 'ਤੇ ਦੁਕਾਨ ਹੈ, ਨੇ ਕਿਹਾ ਕਿ ਇੱਕ ਮਹੀਨੇ 'ਚ ਉਸ ਦੀ ਦੁਕਾਨ 'ਤੇ ਚਾਰ ਵਾਰ ਚੋਰੀ ਹੋ ਚੁੱਕੀ ਹੈ ਤੇ ਪੁਲਿਸ ਨੂੰ ਦੱਸਣ 'ਤੇ ਵੀ ਕੋਈ ਕਾਰਵਾਈ ਨੀਂ ਕੀਤੀ ਗਈ | ਇਸੇ ਤਰ੍ਹਾਂ ਹੀ ਗਰਗ ਸਵੀਟ ਸ਼ਾਪ ਦੇ ਮਾਲਕ ਪੰਕਜ ਗਰਗ ਨੇ ਵੀ ਕਿਹਾ ਕਿ ਉਸ ਦੀ ਦੁਕਾਨ ਦੀ ਵੀ ਰਾਤ ਕੰਧ ਪਾੜ ਕੇ ਸਮਾਨ ਚੋਰੀ ਕੀਤਾ ਗਿਆ ਹੈ | ਵੇਰਕਾ ਮਿਲਕ ਸਟੋਰ ਦੇ ਮਾਲਕ ਗੁਰਚਰਨ ਸਿੰਘ ਵਾਸੀ ਪਿਆਲਾਂ ਦੇ ਵੀ ਦੋ ਵਾਰ ਸਮਾਨ ਚੋਰੀ ਹੋਇਆ ਹੈ | ਦੁਕਾਨਦਾਰਾਂ ਨੇ ਕਿਹਾ ਕਿ ਚੋਰਾਂ ਵੱਲੋਂ ਨਿੱਤ ਦਿਨ ਉਨ੍ਹਾਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ ਜਦ ਕਿ ਪੁਲਿਸ ਮੂਕਦਰਸ਼ਕ ਬਣ ਕੇ ਤਮਾਸ਼ਾ ਦੇਖਦੀ ਹੈ | ਇਸ ਤਰ੍ਹਾਂ ਹੀ ਪਿੰਡ ਖ਼ਾਨਪੁਰ ਥਿਆੜਾ ਦੇ ਸਰਪੰਚ ਬਲਰਾਜ ਸਿੰਘ ਥਿਆੜਾ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਤੋਂ ਦਿਨ ਦਿਹਾੜੇ ਹੀ ਨਾਲੀਆਂ ਦੀਆਂ ਜਾਲੀਆਂ ਚੁੱਕੀਆਂ ਗਈਆਂ ਹਨ | ਜਦੋਂ ਇਸ ਸਬੰਧੀ ਡੀ.ਐੱਸ.ਪੀ. ਸੁਰਿੰਦਰਪਾਲ ਸਿੰਘ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਉਹ ਐੱਸ.ਐੱਚ.ਓ. ਬੁੱਲੋ੍ਹਵਾਲ ਤੇ ਪੁਲਿਸ ਚੌਂਕੀ ਨਸਰਾਲਾ ਦੇ ਇੰਚਾਰਜ ਦੇ ਨਾਲ ਮੀਟਿੰਗ ਕਰ ਕੇ ਇਸ ਮਸਲੇ ਦਾ ਜਲਦੀ ਹੱਲ ਕਰਨਗੇ ਤੇ ਦੋਸ਼ੀ ਜਲਦ ਹੀ ਪੁਲਿਸ ਦੀ ਹਿਰਾਸਤ 'ਚ ਹੋਣਗੇ |
ਹੁਸ਼ਿਆਰਪੁਰ, 9 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਬਿਹਤਰ, ਤੇਜ਼ ਤੇ ਪਾਰਦਰਸ਼ੀ ਸੇਵਾਵਾਂ ਦੇਣ ਦੇ ਮਕਸਦ ਨਾਲ ਕੀਤੇ ਜਾ ਰਹੇ ਸੁਧਾਰਾਂ ਦੀ ਲੜੀ ਤਹਿਤ ਹੁਣ ਸਮਾਜਿਕ ਨਿਆਂ, ...
ਹੁਸ਼ਿਆਰਪੁਰ, 9 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਜ਼ੋਨ ਪ੍ਰਧਾਨ ਗੜ੍ਹਦੀਵਾਲਾ ਕ੍ਰਿਸ਼ਨਾ ਦੇਵੀ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਦਫ਼ਤਰ ਸਾਹਮਣੇ ਲਗਾਇਆ ਰੋਸ ਧਰਨਾ 14ਵੇਂ ਦਿਨ ਵੀ ...
ਹੁਸ਼ਿਆਰਪੁਰ, 9 ਦਸੰਬਰ (ਬਲਜਿੰਦਰਪਾਲ ਸਿੰਘ)-ਸਹਾਇਕ ਕਮਿਸ਼ਨਰ ਵਿਓਮ ਭਾਰਦਵਾਜ ਦੀ ਅਗਵਾਈ 'ਚ ਜ਼ਿਲ੍ਹਾ ਲੀਡ ਬੈਂਕ ਪੰਜਾਬ ਨੈਸ਼ਨਲ ਬੈਂਕ ਵਲੋਂ ਜ਼ਿਲ੍ਹੇ ਦੀਆਂ ਬੈਂਕਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਸਬੰਧੀ ਜ਼ਿਲ੍ਹਾ ਸਲਾਹਕਾਰ ਕਮੇਟੀ ਅਤੇ ਜ਼ਿਲ੍ਹਾ ...
ਐਮਾਂ ਮਾਂਗਟ, 9 ਦਸੰਬਰ (ਗੁਰਾਇਆ)- ਪਿੰਡ ਮਹਿੰਦੀਪੁਰ ਦੇ ਇੱਕ ਪਰਿਵਾਰ ਦੇ ਬੀਤੇ ਦਿਨ ਘਰ ਨੂੰ ਅੱਗ ਲੱਗਣ ਕਾਰਨ ਕਾਫ਼ੀ ਨੁਕਸਾਨ ਹੋ ਗਿਆ ਸੀ ਅਤੇ ਅੱਗ ਲੱਗਣ ਕਾਰਨ ਪਰਿਵਾਰ ਦਾ ਛੋਟਾ ਬੱਚਾ ਗੁਰਪ੍ਰੀਤ ਸਿੰਘ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਸੀ ਜੋ ਕਿ ਮੁਕੇਰੀਆਂ ਦੇ ...
ਹੁਸ਼ਿਆਰਪੁਰ, 9 ਦਸੰਬਰ (ਬਲਜਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵਲੋਂ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸੜਕ ਸੁਰੱਖਿਆ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਸਹੁੰ ਚੁਕਾਈ ਗਈ | ਇਸ ਮੌਕੇ ਸਹਾਇਕ ...
ਗੜ੍ਹਦੀਵਾਲਾ, 9 ਦਸੰਬਰ (ਚੱਗਰ)-ਦੋਆਬਾ ਕਿਸਾਨ ਕਮੇਟੀ ਦੀ ਅਹਿਮ ਮੀਟਿੰਗ ਪਿੰਡ ਥੇਂਦਾ ਵਿਖੇ ਸਰਕਲ ਪ੍ਰਧਾਨ ਪਰਮਿੰਦਰ ਸਿੰਘ ਸਮਰਾ, ਬਲੀ ਸਿੰਘ ਧੂਤ ਅਤੇ ਹਰਦੀਪ ਸਿੰਘ ਘੁੱਗ ਦੀ ਅਗਵਾਈ ਵਿਚ ਹੋਈ ਜਿਸ ਵਿਚ ਵਿਸ਼ੇਸ਼ ਤੌਰ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਮੀਤ ...
ਹੁਸ਼ਿਆਰਪੁਰ, 9 ਦਸੰਬਰ (ਬਲਜਿੰਦਰਪਾਲ ਸਿੰਘ)- ਬੇਗਮਪੁਰਾ ਟਾਈਗਰ ਫੋਰਸ ਦੀ ਮੀਟਿੰਗ ਫੋਰਸ ਦੇ ਕੌਮੀ ਚੇਅਰਮੈਨ ਬਲਵਿੰਦਰ ਕੁਮਾਰ ਬਿੱਲਾ ਦਿਓਵਾਲ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਬਿੱਲਾ ਦਿਓਵਾਲ ਨੇ ਕਿਹਾ ਕਿ ਬੇਗਮਪੁਰਾ ਟਾਇਗਰ ਫੋਰਸ ਸ੍ਰੀ ਗੁਰੂ ਰਵਿਦਾਸ ਜੀ ...
ਨਸਰਾਲਾ, 9 ਦਸੰਬਰ (ਸਤਵੰਤ ਸਿੰਘ ਥਿਆੜਾ)- ਅੱਡਾ ਨਸਰਾਲਾ ਵਿਖੇ ਸਥਿਤ ਕੱਪੜੇ ਦੀ ਇਕ ਦੁਕਾਨ ਦੇ ਮਾਲਕ 'ਤੇ ਲੋਹੇ ਦੀ ਰਾਡ ਦੇ ਨਾਲ ਹਮਲਾ ਕਰਕੇ ਕੁੱਟਮਾਰ ਕਰਨ ਤੇ ਦੁਕਾਨ ਦੀ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਦੁਕਾਨ ਮਾਲਕ ਕ੍ਰਿਸ਼ਨਾ ਸਿੰਘ ਨੇ ...
ਹੁਸ਼ਿਆਰਪੁਰ, 9 ਦਸੰਬਰ (ਬਲਜਿੰਦਰਪਾਲ ਸਿੰਘ)- ਬੀਤੀ ਰਾਤ ਮੁੱਖ ਦਾਣਾ ਮੰਡੀ ਦੇ ਗੇਟ ਨੰਬਰ ਰਹੀਮਪੁਰ ਚੌਂਕ ਨਜ਼ਦੀਕ ਘਰ ਵਾਪਸ ਜਾ ਰਹੇ 3 ਖਾਦ ਅਤੇ ਬੀਜ ਵਿਕੇ੍ਰਤਾਵਾਂ ਦੀਆਂ ਗੱਡੀਆਂ ਨੂੰ ਪੈਂਚਰ ਕਰਕੇ ਉਨ੍ਹਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ | ਜਾਣਕਾਰੀ ...
ਹੁਸ਼ਿਆਰਪੁਰ, 9 ਦਸੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਅਹੁਦੇਦਾਰਾਂ ਦੀ 16 ਦਸੰਬਰ ਨੂੰ ਹੋਣ ਵਾਲੀ ਚੋਣ ਲਈ ਨਾਮਜ਼ਦਗੀਆਂ ਵਾਪਸ ਲੈਣ ਦੇ ਅੱਜ ਆਖ਼ਰੀ ਦਿਨ ਕਿਸੇ ਵੀ ਉਮੀਦਵਾਰ ਨੇ ਨਾਮਜ਼ਦਗੀ ਕਾਗ਼ਜ਼ ਵਾਪਸ ਨਹੀਂ ਲਏ, ਜਿਸ ਦੇ ...
ਟਾਂਡਾ ਉੜਮੁੜ, 9 ਦਸੰਬਰ (ਦੀਪਕ ਬਹਿਲ)- ਪੰਜਾਬ ਸਰਕਾਰ ਵਲੋਂ ਨਸ਼ੇ ਨੂੰ ਰੋਕਣ ਲਈ ਸੂਬੇ ਅੰਦਰ ਭਾਵੇਂ ਕਈ ਦਾਅਵੇ ਤੇ ਵਾਅਦੇ ਕੀਤੇ ਜਾ ਰਹੇ ਹਨ ਪਰੰਤੂ ਪਿਛਲੇ ਕੁੱਝ ਦਿਨਾਂ ਵਿਚ ਹੀ ਟਾਂਡਾ 'ਚ ਵਗਦੇ ਨਸ਼ੇ ਦੇ ਦਰਿਆ ਨੇ ਦੋ ਜ਼ਿੰਦਗੀਆਂ ਨੂੰ ਨਿਗਲ ਲਿਆ ਹੈ ਉੱਥੇ ਹੀ ...
ਹੁਸ਼ਿਆਰਪੁਰ, 9 ਦਸੰਬਰ (ਨਰਿੰਦਰ ਸਿੰਘ ਬੱਡਲਾ)- ਸਿਵਲ ਸਰਜਨ ਹੁਸ਼ਿਆਰਪੁਰ ਡਾ. ਪ੍ਰੀਤ ਮੋਹਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਿ੍ਤਵ ਅਭਿਆਨ ਤਹਿਤ ਸ਼ਹਿਰੀ ਖੇਤਰ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਦਾ ਦੌਰਾ ਕਰ ਕੇ ਇਹ ਦਿਵਸ ਮਨਾਏ ਜਾਣ ਦਾ ਜਾਇਜ਼ਾ ...
ਦਸੂਹਾ, 9 ਦਸੰਬਰ (ਭੁੱਲਰ, ਕੌਸ਼ਲ)- ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਵਿਚ 'ਫਿਟਨੈੱਸ ਇਜ਼ ਮਾਈ ਪੈਸ਼ਨ' ਹਫ਼ਤੇ ਵਿਚ ਪਹਿਲੀ ਤੋਂ ਤੀਸਰੀ ਜਮਾਤ ਦੇ ਬੱਚਿਆਂ ਨੇ ਬਹੁਤ ਹੀ ਦਿਲਚਸਪੀ ਨਾਲ ਭਾਗ ਲੈਂਦੇ ਹੋਏ ਵੱਖ-ਵੱਖ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ...
ਬੁੱਲ੍ਹੋਵਾਲ, 9 ਦਸੰਬਰ (ਲੁਗਾਣਾ)- ਸੈਣੀਬਾਰ ਸਕੂਲ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਚੱਲ ਰਹੀਆਂ ਸੈਣੀਬਾਰ ਸਿੱਖਿਆ ਸੰਸਥਾਵਾਂ ਵਿਚ ਪੜ੍ਹ ਰਹੇ ਲੋੜਵੰਦ ਵਿਦਿਆਰਥੀਆਂ ਲਈ ਗਰਮ ਕੋਟੀਆਂ ਤੇ ਬੂਟ ਲੈ ਕੇ ਦੇਣ ਲਈ 20 ਹਜ਼ਾਰ ਰੁਪਏ ...
ਹੁਸ਼ਿਆਰਪੁਰ, 9 ਦਸੰਬਰ (ਅ.ਬ.)- ਈਕੋ ਸਾਊਾਡ ਇੰਟਰਨੈਸ਼ਨਲ ਵਲੋਂ ਘੱਟ ਸੁਣਨ ਵਾਲਿਆਂ ਲਈ ਮੁਫਤ ਚੈਕਅਪ ਕੈਂਪ 10 ਦਸੰਬਰ (ਸ਼ਨਿਚਰਵਾਰ) ਨੂੰ ਪ੍ਰਾਚੀਨ ਸੀਤਲਾ ਮਾਤਾ ਮੰਦਰ (ਸ਼ਿਵ ਮੰਦਰ), ਮਾਤਾ ਰਾਣੀ ਚੌਕ ਹਾਈਵੇ ਮੁਕੇਰੀਆ ਅਤੇ 11 ਦਸੰਬਰ (ਐਤਵਾਰ) ਨੂੰ ਮਹਾਂਦੇਵ ਮੰਦਰ ...
ਹਾਜੀਪੁਰ, 9 ਦਸੰਬਰ (ਜੋਗਿੰਦਰ ਸਿੰਘ)- ਗੁਜਰਾਤ ਚੋਣਾਂ ਵਿਚ ਭਾਜਪਾ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਅਤੇ ਇਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਵਲੋਂ ਗੁਜਰਾਤ ਚੋਣਾਂ 'ਚ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਹੈ | ...
ਗੜ੍ਹਦੀਵਾਲਾ, 9 ਦਸੰਬਰ (ਚੱਗਰ)-ਲੋਕਾਂ ਨੂੰ ਚੰਗੀਆਂ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸ਼ੁੱਕਰਵਾਰ ਨੂੰ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਦੇ ਪਿਤਾ ਮਹਿੰਦਰ ਸਿੰਘ ਨੇ ਗੜ੍ਹਦੀਵਾਲਾ ਸਿਵਲ ਡਿਸਪੈਂਸਰੀ ਦਾ ਦੌਰਾ ਕਰ ਕੇ ਹਾਲਾਤਾਂ ਦਾ ...
ਹੁਸ਼ਿਆਰਪੁਰ, 9 ਦਸੰਬਰ (ਬਲਜਿੰਦਰਪਾਲ ਸਿੰਘ)- 'ਸਹੋਦਿਆ ਖੇਡਾਂ-2022' ਤਹਿਤ ਕਰਵਾਏ ਗਏ ਜ਼ੋਨ-2 ਤੇ 3 ਦੇ ਮੁਕਾਬਲਿਆਂ ਦੌਰਾਨ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਹੁਸ਼ਿਆਰਪੁਰ ਤੇ ਗੜ੍ਹਸ਼ੰਕਰ ਦੇ ਖਿਡਾਰੀਆਂ ਨੇ ਬੈਡਮਿੰਟਨ ਅੰਡਰ-19, ਅੰਡਰ-17 'ਚ ਹਿੱਸਾ ਲੈਂਦਿਆਂ ਪਹਿਲੇ ...
ਹੁਸ਼ਿਆਰਪੁਰ, 9 ਦਸੰਬਰ (ਬਲਜਿੰਦਰਪਾਲ ਸਿੰਘ)- ਰਿਆਤ ਬਾਹਰਾ ਕੈਂਪਸ ਹੁਸ਼ਿਆਰਪੁਰ ਵਿਖੇ ਇੰਡਸਟਰੀ ਟਰੇਨਿੰਗ ਦੌਰਾਨ ਵਿਦਿਆਰਥਣਾਂ ਨੂੰ ਇੰਡਸਟਰੀ 'ਚ ਰੋਜ਼ਗਾਰ ਲਈ ਤਿਆਰ ਕਰਨ ਲਈ 10 ਰੋਜ਼ਾ ਵਰਕਸ਼ਾਪ ਲਗਾਈ ਗਈ ਜਿਸ 'ਚ ਕੈਂਪਸ ਦੇ ਸਾਰੇ ਕਾਲਜਾਂ ਦੀਆਂ ਵਿਦਿਆਰਥਣਾਂ ...
ਮੁਕੇਰੀਆਂ, 9 ਦਸੰਬਰ (ਰਾਮਗੜ੍ਹੀਆ)- ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੂਬਾ ਕਨਵੀਨਰ ਜਸਵੀਰ ਤਲਵਾੜਾ ਅਤੇ ਬਲਾਕ ਪ੍ਰਧਾਨ ਰਜਤ ਮਹਾਜਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪ੍ਰਾਇਮਰੀ ਵਿਭਾਗ ਦਾ ਬਜਟ ਇਕ-ਇਕ, ਦੋ-ਦੋ ਮਹੀਨੇ ਦਾ ਭੇਜਣ ਦੀ ਬਜਾਏ ਪੂਰੇ ...
ਦਸੂਹਾ, 9 ਦਸੰਬਰ (ਭੁੱਲਰ)- ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ 'ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਲੀਗਲ ਵਿੰਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਐਡਵੋਕੇਟ ਬਲਜਿੰਦਰ ਸਿੰਘ ਹੁੰਦਲ ਨੇ ...
ਹਰਿਆਣਾ, 9 ਦਸੰਬਰ (ਹਰਮੇਲ ਸਿੰਘ ਖੱਖ)- ਬਾਬਾ ਮਹੇਸ਼ ਦਾਸ ਸਪੋਰਟਸ ਕਲੱਬ ਵਲੋਂ ਐਨ.ਆਰ.ਆਈ. ਵੀਰਾਂ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਭੂੰਗਾ ਵਿਖੇ ਦੂਸਰਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ | ਟੂਰਨਾਮੈਂਟ ਦਾ ਉਦਘਾਟਨ ਵਿਸ਼ਨੂੰ ਤਿਵਾੜੀ ਚੇਅਰਮੈਨ ਪੰਚਾਇਤ ...
ਅੱਡਾ ਸਰਾਂ, 9 ਦਸੰਬਰ (ਮਸੀਤੀ)- ਸਰਕਾਰੀ ਹਾਈ ਸਕੂਲ ਦੇਹਰੀਵਾਲ ਵਿਚ ਹਰਦੀਪ ਸਿੰਘ ਬੀਰਮਪੁਰ ਅਤੇ ਅਵਤਾਰ ਸਿੰਘ ਵਿਰਕ ਦੇ ਨਿਰਦੇਸ਼ਾਂ ਅਧੀਨ ਚੱਲ ਰਹੇ ਵੇਟ ਲਿਫ਼ਟਿੰਗ ਸੈਂਟਰ ਵਿਚ ਹੋਏ ਸਮਾਗਮ ਦੌਰਾਨ ਪ੍ਰਵਾਸੀ ਪੰਜਾਬੀ ਵਲੋਂ ਵਿੱਤੀ ਮਦਦ ਭੇਟ ਕੀਤੀ ਗਈ | ਸਕੂਲ ...
ਗੜ੍ਹਦੀਵਾਲਾ, 9 ਦਸੰਬਰ (ਚੱਗਰ)- ਖ਼ਾਲਸਾ ਕਾਲਜ ਗੜ੍ਹਦੀਵਾਲਾ 'ਚ ਪਿ੍ੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਓਲਡ ਸਟੂਡੈਂਟ ਐਸੋਸੀਏਸ਼ਨ ਦੇ ਪ੍ਰਮੁੱਖ ਅਹੁਦੇਦਾਰਾਂ ਦੀ ਮੀਟਿੰਗ ਹੋਈ¢ ਮੀਟਿੰਗ ਦੌਰਾਨ ਅਗਲੇ ਵਿੱਦਿਅਕ ਵਰ੍ਹੇ ਦੌਰਾਨ ਵਿਦਿਆਰਥੀਆਂ ਦੀ ਗਿਣਤੀ ...
ਹਾਜੀਪੁਰ, 9 ਦਸੰਬਰ (ਜੋਗਿੰਦਰ ਸਿੰਘ)- ਗੁਜਰਾਤ ਚੋਣਾਂ ਵਿਚ ਭਾਜਪਾ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਅਤੇ ਇਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਵਲੋਂ ਗੁਜਰਾਤ ਚੋਣਾਂ 'ਚ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਹੈ | ...
ਮਾਹਿਲਪੁਰ, 9 ਦਸੰਬਰ (ਰਜਿੰਦਰ ਸਿੰਘ)- ਪੀਰ ਬਾਬਾ ਮੱਦੂਆਣਾ ਪ੍ਰਬੰਧਕ ਕਮੇਟੀ ਵਲੋਂ ਬਾਬਾ ਦੋ ਗੁੱਤਾਂ ਵਾਲਿਆਂ ਦੀ ਯਾਦ ਨੂੰ ਸਮਰਪਿਤ 40ਵਾਂ ਤਿੰਨ ਰੋਜ਼ਾ ਰੌਸ਼ਨੀ ਮੇਲਾ ਪ੍ਰਧਾਨ ਅਮਰਜੀਤ ਸਿੰਘ ਨਿੱਪੀ ਬੈਂਸ ਦੀ ਅਗਵਾਈ 'ਚ ਪੀਰ ਬਾਬਾ ਮੱਦੂਆਣਾ ਮਾਹਿਲਪੁਰ ਵਿਖੇ ...
ਹੁਸ਼ਿਆਰਪੁਰ, 9 ਦਸੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦਿਲਬਾਗ ਸਿੰਘ ਜੌਹਲ ਤੇ ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਅਪਰਾਜਿਤਾ ਜੋਸ਼ੀ ਦੀ ਅਗਵਾਈ ਵਿਚ ਅੱਜ ...
ਗੜ੍ਹਸ਼ੰਕਰ, 9 ਦਸੰਬਰ (ਧਾਲੀਵਾਲ)- ਸੀਨੀਅਰ ਭਾਜਪਾ ਆਗੂ ਨਿਮਿਸ਼ਾ ਮਹਿਤਾ ਦੇ ਪਿਤਾ ਸ੍ਰੀ ਰਵੀ ਸ਼ਰਨ ਮਹਿਤਾ ਜੋ ਬੀਤੇ ਦਿਨੀਂ ਸਵਰਗ ਸਿਧਾਰ ਗਏ ਸਨ, ਨਮਿਤ ਸ੍ਰੀ ਗਰੁੜ ਪੁਰਾਣ ਦੇ ਭੋਗ ਉਪਰੰਤ ਰਸਮ ਕਿਰਿਆ ਤੇ ਸ਼ਰਧਾਂਜਲੀ ਸਮਾਗਮ ਇੱਥੋਂ ਦੇ ਸ੍ਰੀ ਵਿਸ਼ਵਕਰਮਾ ...
ਕੋਟਫ਼ਤੂਹੀ, 9 ਦਸੰਬਰ (ਅਟਵਾਲ)-ਪਿੰਡ ਬਿੰਜੋਂ ਵਿਖੇ ਬਾਬਾ ਸਿੱਧ ਚਾਨੋ ਥੜ੍ਹਾ ਪ੍ਰਬੰਧਕ ਕਮੇਟੀ ਵਲੋਂ ਸਾਲਾਨਾ ਕੁਸ਼ਤੀ ਮੁਕਾਬਲੇ, ਸਮੂਹ ਨਗਰ ਨਿਵਾਸੀਆਂ, ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਏ ਗਏ ਜਿਸ ਵਿਚ 100 ਤੋਂ ਵੱਧ ਪਹਿਲਵਾਨਾਂ ਨੇ ਭਾਗ ਲਿਆ | ਰੁਮਾਲੀ ...
ਮੁਕੇਰੀਆਂ, 9 ਦਸੰਬਰ (ਰਾਮਗੜ੍ਹੀਆ)- ਮੁਕੇਰੀਆਂ ਅਧੀਨ ਆਉਂਦੇ ਪਿੰਡ ਮਹਿਤਾਬਪੁਰ ਦੇ ਸਰਕਾਰੀ ਜੰਗਲਾਂ ਵਿਚੋਂ ਲੱਕੜ ਦੀ ਨਾਜਾਇਜ਼ ਕਟਾਈ ਕਰ ਕੇ ਗੁਰਦਾਸਪੁਰ ਨੂੰ ਜਾ ਰਹੀ ਬੋਲੈਰੋ ਗੱਡੀ ਸਮੇਤ ਦੋ ਵਿਅਕਤੀਆਂ ਨੂੰ ਵਣ ਵਿਭਾਗ ਦੇ ਅਧਿਕਾਰੀਆਂ ਵਲੋਂ ਗਿ੍ਫ਼ਤਾਰ ...
ਹੁਸ਼ਿਆਰਪੁਰ, 9 ਦਸੰਬਰ (ਬਲਜਿੰਦਰਪਾਲ ਸਿੰਘ)- ਜਿਊਾਦੇ ਜੀਅ ਖ਼ੂਨਦਾਨ ਅਤੇ ਮਰਨ ਉਪਰੰਤ ਅੱਖਾਂ ਅਤੇ ਸਰੀਰ ਦਾਨ ਦੇ ਨਾਅਰੇ ਨੂੰ ਸਾਰਥਿਕ ਕਰਦਿਆਂ ਪਿੰਡ ਸਫੀਪੁਰ ਜ਼ਿਲ੍ਹਾ ਜਲੰਧਰ ਦੇ ਵਾਸੀ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਤੋਂ ਸੇਵਾ ਮੁਕਤ ...
ਹੁਸ਼ਿਆਰਪੁਰ, 9 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ਕਾਂਗਰਸ ਨੂੰ ਜਿੱਤ ਦਾ ਤਾਜ ਪਹਿਨਾ ਕੇ ਸਰਕਾਰ ਬਣਾਈ ਹੈ, ਉਸ ਦੇ ਲਈ ਸੂਬੇ ਦੇ ਲੋਕਾਂ ਦੇ ਨਾਲ-ਨਾਲ ਕਾਂਗਰਸ ਦੇ ਸਾਰੇ ਵਰਕਰ ਵਧਾਈ ਦੇ ਪਾਤਰ ਹਨ, ਕਿਉਂਕਿ ਉਨ੍ਹਾਂ ਨੇ ...
ਗੜ੍ਹਸ਼ੰਕਰ, 9 ਦਸੰਬਰ (ਧਾਲੀਵਾਲ)-ਗੁਰੂ ਨਾਨਕ ਮਿਸ਼ਨ ਟਰੱਸਟ ਨਵਾਂਗਰਾਂ ਕੁੱਲਪੁਰ ਵਲੋਂ ਬੀਤ ਅਤੇ ਕੰਢੀ ਦੇ ਖੇਤਰ ਵਿਚ ਸਿਹਤ ਸਹੂਲਤਾਂ ਦੇਣ ਦੇ ਨਾਲ ਨਾਲ ਹੁਣ ਆਮ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ | ਇਸੇ ਤਹਿਤ ਟਰੱਸਟ ਵਲੋਂ ...
ਐਮਾਂ ਮਾਂਗਟ, 9 ਦਸੰਬਰ (ਗੁਰਾਇਆ)- ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਲਤੀਫ਼ਪੁਰ ਵਿਖੇ 15 ਦਸੰਬਰ ਨੂੰ ਸ਼ਾਮ 5 ਤੋਂ ਰਾਤ 10 ਵਜੇ ਤੱਕ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਭਾਈ ਅਮਰੀਕ ਸਿੰਘ ਨੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX