ਗੁਰਦਾਸਪੁਰ, 9 ਦਸੰਬਰ (ਪ੍ਰੇਮ ਕੁਮਾਰ, ਗੁਰਪ੍ਰਤਾਪ ਸਿੰਘ)- ਮੁਕੇਰੀਆਂ ਦੇ ਪਿੰਡ ਮਹਿਤਾਬਪੁਰ ਦੇ ਸਰਕਾਰੀ ਜੰਗਲ 'ਚੋਂ ਲੱਕੜ ਵੱਢ ਕੇ ਗੁਰਦਾਸਪੁਰ ਵੇਚਣ ਆ ਰਹੇ ਦੋ ਵਿਅਕਤੀਆਂ ਨੰੂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵਲੋਂ ਪੰਡੋਰੀ ਰੋਡ ਬਾਈਪਾਸ 'ਤੇ ਗੱਡੀਆਂ ਸਮੇਤ ਕਾਬੂ ਕੀਤਾ ਗਿਆ ਹੈ | ਇਸ ਸਬੰਧੀ ਜੰਗਲਾਤ ਵਿਭਾਗ ਦੇ ਰੇਂਜ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੰੂ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਮਹਿਤਾਬਪੁਰ ਦੇ ਸਰਕਾਰੀ ਜੰਗਲ 'ਚੋਂ ਕੁਝ ਲੋਕ ਲੱਕੜ ਚੋਰੀ ਕਰ ਰਹੇ ਹਨ ਜਿਸ 'ਤੇ ਤੁਰੰਤ ਉਨ੍ਹਾਂ ਵਲੋਂ ਟੀਮਾਂ ਬਣਾ ਕੇ ਉਕਤ ਵਿਅਕਤੀਆਂ 'ਤੇ ਨਜ਼ਰ ਰੱਖੀ ਜਾ ਰਹੀ ਸੀ ਕਿ ਅੱਜ ਜਦੋਂ ਉਕਤ ਵਿਅਕਤੀ ਲੱਕੜ ਵੱਢ ਕੇ ਗੁਰਦਾਸਪੁਰ ਨੰੂ ਆ ਰਹੇ ਸਨ ਤਾਂ ਪੰਡੋਰੀ ਰੋਡ ਬਾਈਪਾਸ 'ਤੇ ਪਹੁੰਚਣ ਸਮੇਂ ਇਨ੍ਹਾਂ ਨੰੂ ਰਸਤੇ ਵਿਚ ਰੋਕ ਲਿਆ ਗਿਆ ਜਿਸ 'ਤੇ ਇਨ੍ਹਾਂ ਵਿਅਕਤੀ ਵਲੋਂ ਪਹਿਲਾਂ ਅਧਿਕਾਰੀਆਂ ਨਾਲ ਝਗੜਾ ਕਰਦਿਆਂ ਧੱਕਾ ਮੁੱਕੀ ਕੀਤੀ ਗਈ ਤੇ ਬਾਅਦ ਵਿਚ ਉਨ੍ਹਾਂ 'ਤੇ ਗੱਡੀ ਚਾੜ੍ਹਨ ਦੀ ਕੋਸ਼ਿਸ਼ ਕੀਤੀ ਗਈ ਜਿਸ 'ਤੇ ਰੇਂਜ ਅਧਿਕਾਰੀ ਵਲੋਂ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ ਪਰ ਭਾਰੀ ਮਸ਼ੱਕਤ ਦੇ ਬਾਅਦ ਉਕਤ ਵਿਅਕਤੀਆਂ ਨੰੂ ਕਾਬੂ ਕਰ ਲਿਆ ਗਿਆ, ਜਦਕਿ ਦੋ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ | ਰੇਂਜ ਅਧਿਕਾਰੀ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਨੰੂ ਥਾਣਾ ਸਿਟੀ ਗੁਰਦਾਸਪੁਰ ਲਿਆਂਦਾ ਗਿਆ ਹੈ ਤੇ ਇਨ੍ਹਾਂ ਖ਼ਿਲਾਫ਼ ਲੱਕੜ ਚੋਰੀ ਕਰਨ ਦੇ ਮਾਮਲੇ 'ਚ ਬਣਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ |
ਕਿਸਾਨ ਆਗੂਆਂ ਨੇ ਦੋਸ਼ਾਂ ਨੰੂ ਨਕਾਰਿਆ
ਇਸ ਸਬੰਧੀ 'ਅਜੀਤ' ਉਪ ਦਫ਼ਤਰ ਗੁਰਦਾਸਪੁਰ ਵਿਖੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੈਂਬਰਾਂ ਨੇ ਦੱਸਿਆ ਕਿ ਇਕ ਪਾਸੇ ਕਿਸਾਨਾਂ ਦੀ ਮਾਲਕੀ ਵਾਲੀ ਜ਼ਮੀਨ ਹੈ ਅਤੇ ਦੂਜੇ ਪਾਸੇ ਉਹ ਜ਼ਮੀਨ ਹੈ ਜੋ ਕਿਸਾਨਾਂ ਵਲੋਂ ਆਬਾਦ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਇਨ੍ਹਾਂ ਦੋਨਾਂ ਜ਼ਮੀਨਾਂ ਵਿਚਕਾਰ ਆਪਣੀ ਵੱਟ 'ਤੇ ਪਾਪੂਲਰ ਦੇ ਦਰਖ਼ਤ ਲਗਾਏ ਸਨ ਜੋ ਕਿਸਾਨਾਂ ਵਲੋਂ ਵੱਢ ਕੇ ਵੇਚਣ ਲਈ ਲਿਜਾਏ ਜਾ ਰਹੇ ਸਨ | ਪਰ ਪ੍ਰਸ਼ਾਸਨ ਤੇ ਵਿਭਾਗ ਵਲੋਂ ਜਾਣਬੁੱਝ ਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਜੰਗਲਾਤ ਵਿਭਾਗ ਕਦੇ ਵੀ ਪਾਪੂਲਰ ਦੇ ਦਰਖ਼ਤ ਨਹੀਂ ਲਗਾਉਂਦਾ ਕਿਉਂਕਿ ਇਹ ਦਰਖ਼ਤ ਘੱਟ ਸਮੇਂ ਵਿਚ ਹੀ ਤਿਆਰ ਹੋ ਜਾਂਦਾ ਹੈ | ਇਹ ਬੂਟੇ ਕੇਵਲ ਕਿਸਾਨਾਂ ਵਲੋਂ ਲਗਾਏ ਜਾਂਦੇ ਹਨ ਤਾਂ ਜੋ ਜਲਦੀ ਤਿਆਰ ਕਰਕੇ ਇਨ੍ਹਾਂ ਬੂਟਿਆਂ ਨੰੂ ਵੇਚਿਆ ਜਾ ਸਕੇ | ਵਿਭਾਗ ਵਲੋਂ ਕੀਤੀ ਗਈ ਇਹ ਕਾਰਵਾਈ ਸਰਾਸਰ ਗ਼ਲਤ ਹੈ ਅਤੇ ਕਿਸਾਨਾਂ 'ਤੇ ਆਪਣੇ ਬੂਟੇ ਵੱਢਣ 'ਤੇ ਹੀ ਮਾਮਲੇ ਦਰਜ ਕੀਤੇ ਜਾ ਰਹੇ ਹਨ | ਇਸ ਦੇ ਨਾਲ-ਨਾਲ ਉਨ੍ਹਾਂ ਦੱਸਿਆ ਕਿ ਮਾਮਲੇ ਸਬੰਧੀ ਜਾਣਕਾਰੀ ਮਿਲਣ 'ਤੇ ਡਾ: ਜਤਿੰਦਰ ਸਿੰਘ ਕਾਲੜਾ ਜੋ ਜ਼ਮੀਨ ਬਚਾਓ ਕਮੇਟੀ ਦੇ ਪ੍ਰਧਾਨ ਹਨ, ਵੀ ਮੌਕੇ 'ਤੇ ਵਿਭਾਗ ਨਾਲ ਗੱਲਬਾਤ ਕਰਨ ਲਈ ਪਹੁੰਚੇ ਸਨ ਪਰ ਵਿਭਾਗ ਵਲੋਂ ਉਨ੍ਹਾਂ ਨੰੂ ਵੀ ਪਾਰਟੀ ਬਣਾ ਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਹੈ | ਇਸ ਮੌਕੇ ਕਿਸਾਨ ਆਗੂ ਗੁਰਪ੍ਰਤਾਪ ਸਿੰਘ, ਬਲਵਿੰਦਰ ਸਿੰਘ, ਨਾਨਕ ਸਿੰਘ, ਅਮਰਜੀਤ ਸਿੰਘ, ਗੁਲਜ਼ਾਰ ਸਿੰਘ ਅਤੇ ਹਰਬੰਸ ਸਿੰਘ ਆਦਿ ਹਾਜ਼ਰ ਸਨ |
ਕਲਾਨੌਰ, 9 ਦਸੰਬਰ (ਪੁਰੇਵਾਲ)- ਇਤਿਹਾਸਕ ਕਸਬਾ ਕਲਾਨੌਰ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਦਾ ਚਰਨਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ, ਭਗਵਾਨ ਸ਼ਿਵ ਸ਼ੰਕਰ ਦਾ ਵਿਸ਼ਵ ਪ੍ਰਸਿੱਧ ਪ੍ਰਾਚੀਨ ਸ਼ਿਵ ਮੰਦਰ, ਬਾਵਾ ਲਾਲ ਦਿਆਲ ਦਾ ਤਪ ਸਥਾਨ ਸਮੇਤ ਮੁਗਲ ਸਮਰਾਟ ਮੁਹੰਮਦ ...
ਬਟਾਲਾ, 9 ਦਸੰਬਰ (ਕਾਹਲੋਂ)- ਬੀਤੇ ਦਿਨੀਂ ਦਮਦਮੀ ਟਕਸਾਲ ਰਣਜੀਤ ਅਖਾੜਾ ਸੋਸ਼ਲ ਵੈੱਲਫੇਅਰ ਟਰੱਸਟ ਵਡਾਲਾ ਗ੍ਰੰਕੀਆਂ ਵਲੋਂ ਕਰਵਾਏ ਗਏ ਮਹਾਨ ਗੁਰਮਤਿ ਸਮਾਗਮ ਵਿਚ ਅੰਤਰ ਸਕੂਲ ਧਾਰਮਿਕ ਮੁਕਾਬਲੇ ਕਰਵਾਏ ਗਏ | ਨਵੀਨ ਤੇ ਪੁਰਾਤਨ ਸਿੰਘਾਂ ਦੀ ਯਾਦ ਨੂੰ ਸਮਰਪਿਤ ...
ਘੁਮਾਣ, 9 ਦਸੰਬਰ (ਬੰਮਰਾਹ)- ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਤੇ ਹੋਰ ਸ਼ਹੀਦਾਂ ਦੀ ਯਾਦ 'ਚ ਪਿੰਡ ਨਵਾਂ ਬੱਲੜਵਾਲ ਵਿਖੇ ਨੌਜਵਾਨ ਸਭਾ ਵਲੋਂ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਦੀ ਅਗਵਾਈ 'ਚ ਵਿਸ਼ਾਲ ਧਾਰਮਿਕ ਸਮਾਗਮ 26 ਦਸੰਬਰ ਨੂੰ ਸਵੇਰੇ 10 ਵਜੇ ਤੋਂ ...
ਬਟਾਲਾ, 9 ਦਸੰਬਰ (ਕਾਹਲੋਂ)- ਹਿਮਾਚਲ ਵਿਚ ਹੋਈਆਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੀ ਹੋਈ ਜਿੱਤ ਪਿੱਛੇ ਸ: ਪ੍ਰਤਾਪ ਸਿੰਘ ਬਾਜਵਾ ਦਾ ਅਹਿਮ ਰੋਲ ਰਿਹਾ ਹੈ, ਜਿਸ ਕਰਕੇ ਉਹ ਹੋਰ ਵੱਡੇ ਨੇਤਾ ਬਣ ਕੇ ਉਭਰੇ ਹਨ | ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਅਮਰਬੀਰ ਸਿੰਘ ਸੰਧੂ ...
ਦੀਨਾਨਗਰ, 9 ਦਸੰਬਰ (ਸੰਧੂ/ਸ਼ਰਮਾ/ਸੋਢੀ)- ਪਿਛਲੇ ਦਿਨੀਂ ਦੀਨਾਨਗਰ ਦੇ ਪਿੰਡ ਕੋਠੇ ਸਦਾਨਾ ਦੇ ਬਿਰਜੂ ਲਾਲ ਉਰਫ਼ ਗੁੱਲੂ ਦੇ ਘਰ ਦੇ ਬਾਹਰ ਖੜ੍ਹੀ ਟਿੱਪਰ ਨੂੰ ਚੋਰ ਚੋਰੀ ਕਰਕੇ ਲੈ ਗਏ ਸਨ | ਦੀਨਾਨਗਰ ਪੁਲਿਸ ਨੇ ਕੜੀ ਮਿਹਨਤ ਨਾਲ ਚੋਰੀ ਹੋਏ ਉਸ ਟਿੱਪਰ ਅਤੇ ਚੋਰੀ ਕਰਨ ...
ਬਟਾਲਾ, 9 ਦਸੰਬਰ (ਕਾਹਲੋਂ)- ਅੱਜ ਸ੍ਰੀ ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਠੀਕਰੀਵਾਲ ਰੋਡ ਕਾਦੀਆਂ ਵਿਖੇ ਥਾਣਾ ਕਾਦੀਆਂ ਦੇ ਐਸ.ਐੱਚ.ਓ. ਸੁਖਰਾਜ ਸਿੰਘ ਅਤੇ ਏ.ਐਸ.ਆਈ. ਬਲਵਿੰਦਰ ਕੌਰ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਵੱਖ-ਵੱਖ ਹੈਲਪ ਲਾਈਨ ਨੰਬਰ ਬਾਰੇ ਜਾਗਰੂਕਤਾ ...
ਘੁਮਾਣ, 9 ਦਸੰਬਰ (ਬੰਮਰਾਹ)- ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨਾਲ ਪੰਜਾਬ ਤਰੱਕੀ ਦੀ ਰਾਹ 'ਤੇ ਹੈ | ਇਹ ਪ੍ਰਗਟਾਵਾ ਹਲਕਾ ਸ੍ਰੀ ਹਰਿਗੋਬਿੰਦਪੁਰ ਸਾਹਿਬ ਤੋਂ 'ਆਪ' ਆਗੂ ਸਰਪੰਚ ਨਰਿੰਦਰ ਸਿੰਘ ਨਿੰਦੀ, ਸਾਹਬਕਾ ਸਰਪੰਚ ਕੁਲਵੰਤਬੀਰ ਸਿੰਘ ਘੁਮਾਣ, ਨਰਿੰਦਰ ...
ਾਡੇਹਰੀਵਾਲ ਦਰੋਗਾ, 9 ਦਸੰਬਰ (ਹਰਦੀਪ ਸਿੰਘ ਸੰਧੂ)- ਥਾਣਾ ਸੇਖਵਾਂ ਅਧੀਨ ਪੈਂਦੇ ਪਿੰਡ ਰਜ਼ਾਦਾ ਵਿਚ 4 ਸਾਲ ਪਹਿਲਾਂ ਵਿਆਹੀ ਲੜਕੀ ਨੂੰ ਸਹੁਰਾ ਪਰਿਵਾਰ ਵਲੋਂ ਫ਼ਾਹਾ ਦੇ ਕੇ ਮਾਰਨ ਦੇ ਪੇਕਾ ਪਰਿਵਾਰ ਨੇ ਦੋਸ਼ ਲਗਾਏ ਹਨ | ਮਿ੍ਤਕ ਲੜਕੀ ਨਵਨੀਤ ਕੌਰ ਦੇ ਪਿਤਾ ਕੁਲਦੀਪ ...
ਫ਼ਤਹਿਗੜ੍ਹ ਚੂੜੀਆਂ, 9 ਦਸੰਬਰ (ਐਮ.ਐਸ. ਫੁੱਲ, ਹਰਜਿੰਦਰ ਸਿੰਘ ਖਹਿਰਾ)- ਅੱਜ ਸ਼ਹਿਰ ਦੇ ਮੱਛੀ ਮੰਡੀ ਚੌਕ ਵਿਚ ਦਰਜਨ ਦੇ ਕਰੀਬ ਅਣਪਛਾਤੇ ਵਿਅਕਤੀਆਂ ਵਲੋਂ ਇਕ ਵਿਅਕਤੀ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ | ...
ਪੁਰਾਣਾ ਸ਼ਾਲਾ, 9 ਦਸੰਬਰ (ਅਸ਼ੋਕ ਸ਼ਰਮਾ)- ਪੁਰਾਣਾ ਸ਼ਾਲਾ ਕਸਬੇ ਅੰਦਰ ਰੰਗ ਰੋਗਨ ਦਾ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਵਲੋਂ ਪਖ਼ਾਨੇ ਦੀ ਛੱਤ ਨਾਲ ਰੱਸਾ ਬੰਨ੍ਹ ਕੇ ਫ਼ਾਹਾ ਲੈ ਕੇ ਖੁਦਕੁਸ਼ੀ ਹੱਤਿਆ ਕਰ ਲੈਣ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐਸ.ਆਈ ...
ਘੁਮਾਣ, 9 ਦਸੰਬਰ (ਬੰਮਰਾਹ)- ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ ਨਾਲ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਕੱਦ ਹੋਰ ਉੱਚਾ ਹੋਇਆ ਹੈ | ਇਹ ਪ੍ਰਗਟਾਵਾ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਤੇ ਬਲਾਕ ਸੰਮਤੀ ਮੈਂਬਰ ਗੁਰਮੀਤ ਸਿੰਘ ...
ਕਾਹਨੂੰਵਾਨ, 9 ਦਸੰਬਰ (ਜਸਪਾਲ ਸਿੰਘ ਸੰਧੂ)- ਸਥਾਨਕ ਕਸਬੇ ਦੇ ਨਜ਼ਦੀਕ ਸ੍ਰੀ ਹਰਿਗੋਬਿੰਦਪੁਰ ਗੁਰਦਾਸਪੁਰ ਸੜਕ 'ਤੇ ਪੈਂਦੇ ਪਿੰਡ ਭਿੱਟੇਵੱਡ ਕੋਲ ਕਾਰ ਤੇ ਮੋਟਰਸਾਈਕਲ ਦੀ ਸਿੱਧੀ ਟੱਕਰ ਵਿਚ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਹੋ ਗਏ | ਚਸ਼ਮਦੀਦਾਂ ਮੁਤਾਬਕ ਕਾਰ ...
ਬਟਾਲਾ, 9 ਦਸੰਬਰ (ਕਾਹਲੋਂ)- ਭਾਈ ਗੁਰਦਾਸ ਅਕੈਡਮੀ ਗਾਦੜੀਆਂ ਵਿਖੇ ਦੋ ਰੋਜ਼ਾ ਸਾਲਾਨਾ ਖੇਡਾਂ 2022-23 ਬੜੇ ਹੀ ਉਤਸ਼ਾਹ ਨਾਲ ਕਰਵਾਈਆਂ ਗਈਆਂ | ਖੇਡਾਂ ਦੀ ਸ਼ੁਰੂਆਤ ਤੋਂ ਪਹਿਲਾਂ ਜਪਜੀਤ ਕੌਰ ਅਤੇ ਸਾਥੀਆਂ ਵਲੋਂ ਧਾਰਮਿਕ ਸ਼ਬਦ ਪੇਸ਼ ਕੀਤਾ | ਉਪਰੰਤ ਬੱਚਿਆਂ ਦੇ ਹਾਊਸ ...
ਸ੍ਰੀ ਹਰਿਗੋਬਿੰਦਪੁਰ, 9 ਦਸੰਬਰ (ਕੰਵਲਜੀਤ ਸਿੰਘ ਚੀਮਾ)- ਸ੍ਰੀ ਹਰਿਗੋਬਿੰਦਪੁਰ ਬੀ.ਡੀ.ਪੀ.ਓ. ਵਿਖੇ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਕਰਮਚਾਰੀ ਐਸੋਸੀਏਸ਼ਨ ਪੰਜਾਬ ਰਾਜ ਦੇ ਸੱਦੇ ਤਹਿਤ ਸ੍ਰੀ ਹਰਿਗੋਬਿੰਦਪੁਰ ਦਫ਼ਤਰ ਵਿਚ ਡਿਊਟੀ ਕਰ ਰਹੇ ਪੰਚਾਇਤੀ ...
ਹਰਚੋਵਾਲ, 9 ਦਸੰਬਰ (ਰਣਜੋਧ ਸਿੰਘ ਭਾਮ, ਢਿੱਲੋਂ)- ਆਮ ਆਦਮੀ ਪਾਰਟੀ ਨੇ ਐਮ.ਸੀ.ਡੀ. ਚੋਣਾਂ ਵਿਚ ਬੀ.ਜੇ.ਪੀ. ਨੂੰ ਕਰਾਰੀ ਹਾਰ ਦੇ ਕੇ ਸਾਰੀ ਦਿੱਲੀ 'ਤੇ ਕਬਜ਼ਾ ਕਰ ਲਿਆ ਹੈ ਅਤੇ ਦਿੱਲੀ ਦੇ ਲੋਕਾਂ ਨੇ ਜਾਤੀ-ਧਰਮ ਨੂੰ ਪਿੱਛੇ ਛੱਡਦੇ ਹੋਏ ਆਮ ਆਦਮੀ ਪਾਰਟੀ ਦੇ ਕੀਤੇ ਕੰਮਾਂ ...
ਵਡਾਲਾ ਬਾਂਗਰ, 9 ਦਸੰਬਰ (ਭੁੰਬਲੀ)- ਅੱਜ ਇਲਾਕੇ ਦੇ ਪਿੰਡ ਭੀਖੋਵਾਲੀ ਵਿਚ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ, ਜਿਸ ਰਦੀ ਪ੍ਰਧਾਨਗੀ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਅਤੇ ਸਾ. ਚੇਅਰਮੈਨ ਕੰਵਲਜੀਤ ਸਿੰਘ ...
ਬਟਾਲਾ, 9 ਦਸੰਬਰ (ਕਾਹਲੋਂ)- ਬੀਤੇ ਦਿਨੀਂ ਹੁਸ਼ਿਆਰਪੁਰ ਦੇ ਸਿਲਵਰ ਓਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੀ.ਬੀ.ਐਸ.ਈ. ਵਲੋਂ ਕਲੱਸਟਰ ਪੱਧਰੀ ਕਬੱਡੀ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਵੱਖ-ਵੱਖ ਸਕੂਲਾਂ ਦੀਆਂ 20 ਟੀਮਾਂ ਨੇ ਸ਼ਿਰਕਤ ਕੀਤੀ | ਇਹ ਕਬੱਡੀ ...
ਗੁਰਦਾਸਪੁਰ, 9 ਦਸੰਬਰ (ਆਰਿਫ਼)- ਮਾਤਾ ਗੁਜਰੀ ਪਬਲਿਕ ਸਕੂਲ ਅਮੀਪੁਰ ਵਿਖੇ ਬਾਲ ਸੁਰੱਖਿਆ ਵਿਭਾਗ ਤੇ ਟਰੈਫ਼ਿਕ ਸੁਰੱਖਿਆ ਵਿਭਾਗ ਵਲੋਂ ਕੈਂਪ ਲਗਾਇਆ ਗਿਆ | ਕੈਂਪ ਦੀ ਅਗਵਾਈ ਆਰ.ਟੀ.ਏ ਗੁਰਮੀਤ ਸਿੰਘ ਰੰਧਾਵਾ, ਬਾਲ ਸੁਰੱਖਿਆ ਅਫ਼ਸਰ ਸੁਨੀਲ ਜੋਸ਼ੀ, ਏ.ਐਸ.ਆਈ ਅਮਨਦੀਪ ...
ਗੁਰਦਾਸਪੁਰ, 9 ਦਸੰਬਰ (ਆਰਿਫ਼)- ਦੂਨ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਨੇ ਰਾਜ ਪੱਧਰੀ ਕਰਾਟੇ ਚੈਂਪੀਅਨਸ਼ਿਪ ਵਿਚੋਂ ਕਾਂਸੇ ਦਾ ਤਗਮਾ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸਬੰਧੀ ਪਿ੍ੰਸੀਪਲ ਊਸ਼ਾ ਸ਼ਰਮਾ ਨੇ ਦੱਸਿਆ ਕਿ ਅਨੰਦਪੁਰ ਸਾਹਿਬ ਰੂਪਨਗਰ ...
ਪੁਰਾਣਾ ਸ਼ਾਲਾ, 9 ਦਸੰਬਰ (ਅਸ਼ੋਕ ਸ਼ਰਮਾ)- ਸਿਵਲ ਸਰਜਨ ਡਾ. ਹਰਭਜਨ ਰਾਮ ਮਾਂਡੀ ਦੇ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਨੀਤਾ ਗੁਪਤਾ ਦੀ ਅਗਵਾਈ ਹੇਠ ਪੀ.ਐੱਚ.ਸੀ. ਰਣਜੀਤ ਬਾਗ਼ ਵਿਖੇ ਮਮਤਾ ਦਿਵਸ ਮਨਾਇਆ ਗਿਆ ਤੇ ਬੱਚਿਆਂ ਦੀ ਨਮੂਨੀਆ ਦੀ ਜਾਂਚ ਕੀਤੀ ਤੇ ...
ਗੁਰਦਾਸਪੁਰ, 9 ਦਸੰਬਰ (ਪੰਕਜ ਸ਼ਰਮਾ)- ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦੇ ਸੰਮਤੀ ਕਰਮਚਾਰੀ ਤੇ ਗਰਾਮ ਸੇਵਕ ਮੁਲਾਜ਼ਮਾਂ ਦੀਆਂ ਮੰਗਾਂ ਨੰੂ ਲੈ ਕੇ ਚੱਲ ਰਹੀ ਕਲਮ ਛੋੜ ਹੜਤਾਲ ਅੱਜ 18ਵੇਂ ਦਿਨ 'ਚ ਸ਼ਾਮਿਲ ਹੋ ਗਈ ਹੈ | ਇਸ ਮੌਕੇ ਬਲਾਕ ਪ੍ਰਧਾਨ ਨਿਰਮਲ ਸਿੰਘ ਨੇ ਕਿਹਾ ...
ਨੌਸ਼ਹਿਰਾ ਮੱਝਾ ਸਿੰਘ, 9 ਦਸੰਬਰ (ਤਰਾਨਾ)- ਖੇਡਾਂ ਜਿੱਥੇ ਸਰੀਰਕ ਤੰਦਰੁਸਤੀ ਪ੍ਰਦਾਨ ਕਰਦੀਆਂ ਹਨ, ਉੱਥੇ ਆਪਸੀ ਰਲ-ਮਿਲ ਕੇ ਖੇਡਣ ਤੇ ਭਾਈਚਾਰਕ ਸਾਂਝ ਵੀ ਵਧਾਉਂਦੀਆਂ ਹਨ | ਨੌਜਵਾਨ ਪੀੜ੍ਹੀ ਨੂੰ ਨਸ਼ੇ ਸੇਵਨ ਦੇ ਬੁਰੇ ਰੁਝਾਨ ਤੋਂ ਰੋਕਣ ਅਤੇ ਹੋਰਨਾਂ ਸਾਮਾਜਿਕ ...
ਕਿਲ੍ਹਾ ਲਾਲ ਸਿੰਘ, 9 ਦਸੰਬਰ (ਬਲਬੀਰ ਸਿੰਘ)- ਬਿ੍ਟਿਸ਼ ਕੋਲੰਬੀਆ ਦੀ ਨਵੀਂ ਬਣੀ ਕੈਬਨਿਟ ਵਿਚ ਜ਼ਿਲ੍ਹਾ ਗੁਰਦਾਸਪੁਰ ਤੇ ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਚੂੜੀਆਂ ਅਧੀਨ ਆਉਂਦੇ ਇਤਿਹਾਸਕ ਪਿੰਡ ਭਾਗੋਵਾਲ ਦੇ ਜੰਮਪਲ ਰਵਿੰਦਰ ਸਿੰਘ ਰਵੀ ਕਾਹਲੋਂ ਨੂੰ ਹਾਊਸਿੰਗ ...
ਗੁਰਦਾਸਪੁਰ, 9 ਦਸੰਬਰ (ਆਰਿਫ਼)- ਡਬਲਯੂ.ਡਬਲਯੂ.ਈ.ਸੀ ਵਲੋਂ ਕੈਨੇਡਾ ਦੇ ਰਿਕਾਰਡਤੋੜ ਸਟੱਡੀ ਵੀਜ਼ੇ ਲਗਵਾਏ ਜਾਣ ਕਾਰਨ ਇਹ ਸੰਸਥਾ ਇਮੀਗਰੇਸ਼ਨ ਦੇ ਖੇਤਰ ਵਿਚ ਲਗਾਤਾਰ ਸਫਲਤਾ ਹਾਸਲ ਕਰ ਰਹੀ ਹੈ | ਇਸ ਸਬੰਧੀ ਸੰਸਥਾ ਦੇ ਐਮ.ਡੀ ਤੇ ਸਟੱਡੀ ਵੀਜ਼ਾ ਮਾਹਿਰ ਗੁਰਮਨਜੀਤ ...
ਗੁਰਦਾਸਪੁਰ, 9 ਦਸੰਬਰ (ਆਰਿਫ਼)- ਡਿਪਟੀ ਕਮਿਸ਼ਨਰ ਡਾ: ਹਿਮਾਂਸ਼ੂ ਅਗਰਵਾਲ ਦੇ ਨਿਰਦਸ਼ਾਂ ਤਹਿਤ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਸੜਕ ਸੁਰੱਖਿਆ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਸਹੁੰ ਚੁੱਕੀ ਗਈ | ਇਸ ਸਬੰਧੀ ...
ਪੁਰਾਣਾ ਸ਼ਾਲਾ, 9 ਦਸੰਬਰ (ਗੁਰਵਿੰਦਰ ਸਿੰਘ ਗੋਰਾਇਆ)- ਬੀਤੇ ਕੁਝ ਦਿਨ ਪਹਿਲਾਂ ਨੇੜਲੇ ਪਿੰਡ ਜਗਤਪੁਰ ਕਲਾਂ ਦੇ ਵਸਨੀਕ ਇਕ ਕਿਸਾਨ ਪਤੀ-ਪਤਨੀ ਸਮੇਤ ਉਸ ਦੇ ਨਾਬਾਲਗ ਪੁੱਤਰਾਂ ਖ਼ਿਲਾਫ਼ ਇਲਾਕੇ ਦੀ ਇਕ ਆੜ੍ਹਤ ਧਿਰ ਵਲੋਂ ਦਰਜ ਕਰਵਾਏ ਮਾਮਲੇ ਨੂੰ ਲੈ ਕੇ ਇਲਾਕੇ ਦੇ ...
ਦੀਨਾਨਗਰ, 9 ਦਸੰਬਰ (ਸ਼ਰਮਾ/ਸੰਧੂ/ਸੋਢੀ)- ਸ੍ਰੀ ਬ੍ਰਾਹਮਣ ਸਭਾ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਅਤੇ ਲੋਕ ਸੇਵਾ ਸਮਿਤੀ ਦੀਨਾਨਗਰ ਦੇ ਪ੍ਰਧਾਨ ਡਾ. ਸੋਨੰੂ ਸ਼ਰਮਾ ਵਲੋਂ ਗੁਰਦਾਸਪੁਰ ਵਿਖੇ ਨਵੇਂ ਆਏ ਡਿਪਟੀ ਕਮਿਸ਼ਨਰ ਡਾ: ਹਿਮਾਂਸ਼ੂ ਅਗਰਵਾਲ ਨਾਲ ਮੁਲਾਕਾਤ ਕਰਕੇ ...
ਗੁਰਦਾਸਪੁਰ, 9 ਦਸੰਬਰ (ਆਰਿਫ਼)- ਡਿਪਟੀ ਕਮਿਸ਼ਨਰ ਡਾ: ਹਿਮਾਂਸ਼ੂ ਅਗਰਵਾਲ ਦੇ ਨਿਰਦਸ਼ਾਂ ਤਹਿਤ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਸੜਕ ਸੁਰੱਖਿਆ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਸਹੁੰ ਚੁੱਕੀ ਗਈ | ਇਸ ਸਬੰਧੀ ...
ਪੁਰਾਣਾ ਸ਼ਾਲਾ, 9 ਦਸੰਬਰ (ਅਸ਼ੋਕ ਸ਼ਰਮਾ)- ਹਲਕਾ ਦੀਨਾਨਗਰ ਅੰਦਰ ਪੈਂਦੇ ਪਿੰਡ ਚੰਦਰਭਾਨ ਦੀ ਸੀ.ਐਨ.ਆਈ ਚਰਚ 'ਚ ਵੱਡੇ ਦਿਨ ਨੂੰ ਲੈ ਕੇ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ | ਚਰਚ ਕਮੇਟੀ ਮੈਂਬਰ ਦਾਨੀਏਲ, ਦੀਪਕ ਸ਼ਾਹ, ਰਾਜਾ ਮਸੀਹ, ਕਰਮਾ ਮਸੀਹ, ਨਰਿੰਦਰ ਮਸੀਹ, ਸੋਹਣ ...
ਘੁਮਾਣ, 9 ਦਸੰਬਰ (ਬੰਮਰਾਹ)- ਘੁਮਾਣ ਦੇ ਨਜ਼ਦੀਕ ਪਿੰਡ ਖੋਖੋਵਾਲ ਵਿਖੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਵਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਦੀ ਸ਼ਿਕਾਇਤ 'ਤੇ ਨਾਜਾਇਜ਼ ਮਾਈਨਿੰਗ ਕਰਨ ਵਾਲੇ 8 ਟਿੱਪਰ ਤੇ ਇਕ ਪੋਕਲੇਨ ਕਾਬੂ ਕੀਤਾ ਹੈ | ਜਾਣਕਾਰੀ ...
ਧਿਆਨਪੁਰ, 9 ਦਸੰਬਰ (ਕੁਲਦੀਪ ਸਿੰਘ)- 2024 ਵਿਚ ਆ ਰਹੀਆਂ ਲੋਕ ਸਭਾ ਚੋਣਾਂ ਸਬੰਧੀ ਇਸਤਰੀ ਵਿੰਗ ਨੂੰ ਲਾਮਬੰਦ ਕਰਨ ਲਈ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਉਪ ਮੁੱਖ ਮੰਤਰੀ ਅਤੇ ਨਵਨਿਯੁਕਤ ਰਾਜਸਥਾਨ ਦੇ ਇੰਚਾਰਜ ਦੇ ਨਿਰਦੇਸ਼ਾਂ ਹੇਠ ਬਲਾਕ ਡੇਰਾ ਬਾਬਾ ਨਾਨਕ ਦੇ ...
ਘੁਮਾਣ, 9 ਦਸੰਬਰ (ਬੰਮਰਾਹ)- ਕਾਂਗਰਸ ਪਾਰਟੀ ਦੀ 'ਭਾਰਤ ਜੋੜੋ ਯਾਤਰਾ' ਸਬੰਧੀ ਘੁਮਾਣ ਵਿਖੇ ਹਲਕਾ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ ਦੀ ਅਗਵਾਈ ਹੇਠ ਕਾਂਗਰਸ ਵਰਕਰਾਂ ਦੀ ਭਰਵੀਂ ਮੀਟਿੰਗ ਹੋਈ, ਜਿਸ ਵਿਚ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਡੇ ...
ਧਾਰੀਵਾਲ, 9 ਦਸੰਬਰ (ਸਵਰਨ ਸਿੰਘ)- ਪੈਨਸ਼ਨਰ ਐਸੋਸੀਏਸ਼ਨ ਮੰਡਲ ਧਾਰੀਵਾਲ ਵਲੋਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਤੇ ਪਾਵਰਕਾਮ ਪ੍ਰਬੰਧਕਾਂ ਖਿਲਾਫ ਸਥਾਨਕ ਐਕਸੀਅਨ ਦਫ਼ਤਰ ਸਾਹਮਣੇ ਧਰਨਾ ਦਿੱਤਾ ਗਿਆ, ਜਿਸ ਦੀ ਅਗਵਾਈ ਪ੍ਰਧਾਨ ਅਨੂਪ ਸਿੰਘ ਨੇ ਕੀਤੀ | ਇਸ ਮੌਕੇ ...
ਕਾਲਾ ਅਫਗਾਨਾ, 9 ਦਸੰਬਰ (ਅਵਤਾਰ ਸਿੰਘ ਰੰਧਾਵਾ)- ਨਜ਼ਦੀਕੀ ਪਿੰਡ ਖੈਹਿਰਾ ਦੇ ਵਸਨੀਕ ਵਿਅਕਤੀ ਨੇ ਆਪਣੇ ਹੀ ਪਿੰਡ ਵਾਸੀ 'ਤੇ ਪਟਵਾਰੀ ਨਾਲ ਮਿਲ ਕੇ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ ਹਨ | ਇਸ ਸਬੰਧੀ ਤਸਦੀਕਸ਼ੁਦਾ ਹਲਫ਼ੀਆ ਬਿਆਨ ਦਿੰਦਿਆਂ ਬਲਦੇਵ ਸਿੰਘ ਪੁੱਤਰ ...
ਪੁਰਾਣਾ ਸ਼ਾਲਾ, 9 ਦਸੰਬਰ (ਅਸ਼ੋਕ ਸ਼ਰਮਾ)- ਸੈਣੀ ਸਭਾ ਜ਼ਿਲ੍ਹਾ ਗੁਰਦਾਸਪੁਰ ਅੰਦਰ ਅਹਿਮ ਭੂਮਿਕਾ ਨਿਭਾਉਣ ਦੇ ਨਾਲ ਨਾਲ ਦੱਬੇ ਕੁਚਲੇ ਲੋਕਾਂ ਤੇ ਗ਼ਰੀਬਾਂ ਦੀ ਮਦਦ ਕਰਨ ਲਈ ਹਰ ਸਮੇਂ ਤਤਪਰ ਹੈ | ਉਪਰੋਕਤ ਪ੍ਰਗਟਾਵਾ ਪ੍ਰਧਾਨ ਬਖ਼ਸ਼ੀਸ਼ ਸਿੰਘ ਸੈਣੀ ਤੇ ਉਪ ...
ਕਾਹਨੂੰਵਾਨ, 9 ਦਸੰਬਰ (ਜਸਪਾਲ ਸਿੰਘ ਸੰਧੂ)- ਸਥਾਨਕ ਕਸਬੇ 'ਚ ਰਹਿੰਦੇ ਸੇਵਾ ਮੁਕਤ ਇੰਸਪੈਕਟਰ ਗੁਲਜ਼ਾਰ ਸਿੰਘ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ, ਉਨ੍ਹਾਂ ਨਮਿਤ ਅਖੰਡ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗਏ | ਉਪਰੰਤ ਕੀਰਤਨ ਅਤੇ ਸ਼ਰਧਾਂਜਲੀ ਸਮਾਗਮ ...
ਗੁਰਦਾਸਪੁਰ, 9 ਦਸੰਬਰ (ਆਰਿਫ਼)- ਐਨ.ਡੀ.ਆਰ.ਐੱਫ. ਬਠਿੰਡਾ ਵਲੋਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਕੁਦਰਤੀ ਆਫ਼ਤ ਭੂਚਾਲ ਤੋਂ ਬਚਾਅ ਸਬੰਧੀ ਸਿਖਲਾਈ ਕੈਂਪ ਲਗਾਇਆ ਗਿਆ | ਵਧੀਕ ਡਿਪਟੀ ਕਮਿਸ਼ਨਰ (ਜ) ਡਾ: ਨਿਧੀ ਕੁਮੁਦ ਬਾਮਬਾ, ਸਹਾਇਕ ਕਮਿਸ਼ਨਰ ਡਾ: ਵਰੁਣ ਕੁਮਾਰ, ਡੀ.ਆਰ.ਓ ...
ਗੁਰਦਾਸਪੁਰ, 9 ਦਸੰਬਰ (ਆਰਿਫ਼)- ਐਨ.ਡੀ.ਆਰ.ਐੱਫ. ਬਠਿੰਡਾ ਵਲੋਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਕੁਦਰਤੀ ਆਫ਼ਤ ਭੂਚਾਲ ਤੋਂ ਬਚਾਅ ਸਬੰਧੀ ਸਿਖਲਾਈ ਕੈਂਪ ਲਗਾਇਆ ਗਿਆ | ਵਧੀਕ ਡਿਪਟੀ ਕਮਿਸ਼ਨਰ (ਜ) ਡਾ: ਨਿਧੀ ਕੁਮੁਦ ਬਾਮਬਾ, ਸਹਾਇਕ ਕਮਿਸ਼ਨਰ ਡਾ: ਵਰੁਣ ਕੁਮਾਰ, ਡੀ.ਆਰ.ਓ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX