ਅਬੋਹਰ, 9 ਦਸੰਬਰ(ਵਿਵੇਕ ਹੂੜੀਆ)-ਅਬੋਹਰ ਦੇ ਨਾਲ ਲਗਦੇ ਪਿੰਡ ਕਾਲਾ ਟਿੱਬਾ ਵਿਚ ਆਪਣੇ ਨਾਨੇ ਦੇ ਕੋਲ ਰਹਿ ਰਹੇ ਗਿਆਰ੍ਹਵੀਂ ਦੇ ਵਿਦਿਆਰਥੀ ਵਲੋਂ ਆਤਮ-ਹੱਤਿਆ ਕੀਤੇ ਜਾਣ ਦੇ ਮਾਮਲੇ ਵਿਚ ਸਦਰ ਪੁਲਿਸ ਨੇ ਮਿ੍ਤਕ ਦੇ ਨਾਨੇ ਦੇ ਬਿਆਨ 'ਤੇ ਪਿੰਡ ਦੇ ਇਕ ਨੌਜਵਾਨ ਦੇ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ | ਡੀ.ਐੱਸ.ਪੀ. ਦੀ ਮੌਜੂਦਗੀ ਵਿਚ ਮਿ੍ਤਕ ਦਾ ਪੋਸਟ-ਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ | ਜਿਨ੍ਹਾਂ ਨੇ ਬਾਅਦ ਦੁਪਹਿਰ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ | ਮਿ੍ਤਕ ਵਿਦਿਆਰਥੀ ਦੇ ਚਾਚਾ ਅਤੇ ਪਿਤਾ ਨੇ ਉਸ ਦੇ ਪੱੁਤਰ ਦੀ ਹੱਤਿਆ ਕਰ ਕੇ ਲਾਸ਼ ਨੂੰ ਫਾਂਸੀ ਤੇ ਲਟਕਾਉਣ ਦੇ ਦੋਸ਼ ਲਗਾਉਂਦੇ ਹੋਏ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ | ਪੁਲਿਸ ਨੂੰ ਦਿੱਤੇ ਬਿਆਨ ਵਿਚ ਤਾਰਾ ਚੰਦ ਪੁੱਤਰ ਕਾਲੂ ਰਾਮ ਨੇ ਦੱਸਿਆ ਕਿ ਉਸਦਾ ਦੋਹਤਾ ਫਕੀਰ ਚੰਦ ਜੋ ਕਿ ਅਬੋਹਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਗਿਆਰ੍ਹਵੀਂ ਸਮਾਜ ਦਾ ਵਿਦਿਆਰਥੀ ਸੀ, ਜੋ ਕਿ ਪਿਛਲੇ ਬੀਤੇ ਦਿਨ ਕੰਪਿਊਟਰ ਦਾ ਪੇਪਰ ਦੇਣ ਤੋਂ ਬਾਅਦ ਪਿੰਡ ਵਾਪਸ ਆਇਆ ਤਾਂ ਪਿੰਡ ਦੇ ਸਰਕਾਰੀ ਸਕੂਲ ਦੇ ਆਸ-ਪਾਸ ਕੁੱਝ ਨੌਜਵਾਨ ਖੇਡਦੇ ਹੋਏ ਸ਼ੋਰ ਮਚਾ ਰਹੇ ਸੀ | ਫ਼ਕੀਰ ਚੰਦ ਨੂੰ ਲੱਗਿਆ ਕਿ ਨੌਜਵਾਨ ਝਗੜਾ ਕਰ ਰਹੇ ਹਨ | ਜਦ ਉਸ ਨੇ ਨੌਜਵਾਨਾਂ ਨੂੰ ਐਸਾ ਕਰਨ ਤੋਂ ਰੋਕਿਆ ਤਾਂ ਉੱਥੇ ਮੌਜੂਦ ਗਿੱਲਪ੍ਰੀਤ ਉਸ ਨਾਲ ਝਗੜਾ ਕਰਨ ਲੱਗਿਆ | ਇਹ ਵਿਵਾਦ ਵੱਧ ਗਿਆ ਕਿ ਗਿੱਲਪ੍ਰੀਤ ਆਪਣੇ ਦੋਸਤ ਪਵਨ ਕੁਮਾਰ ਪੁੱਤਰ ਸਾਂਝਾ ਰਾਮ ਨੂੰ ਬੁਲਾ ਕੇ ਆਪਣੇ ਨਾਲ ਲਿਆਇਆ ਅਤੇ ਸਕੂਲ ਦੇ ਕੋਲ ਹੀ ਸਾਰਿਆਂ ਦੇ ਸਾਹਮਣੇ ਫ਼ਕੀਰ ਚੰਦ ਦੀ ਬੂਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ | ਫ਼ਕੀਰ ਚੰਦ ਨੇ ਇਸ ਨੂੰ ਆਪਣੀ ਬੇਇੱਜ਼ਤੀ ਮੰਨਦੇ ਹੋਏ ਉਸ ਨੇ ਦੁਖੀ ਹੋ ਕੇ ਘਰ ਵਿਚ ਜਾ ਕੇ ਫਾਂਸੀ ਲਗਾ ਲਈ | ਜਿਸ ਤੇ ਪੁਲਿਸ ਨੇ ਨਾਨਾ ਦੇ ਬਿਆਨ ਤੇ ਕੁੱਟਮਾਰ ਕਰਨ ਵਾਲੇ ਉਕਤ ਪਵਨ ਕੁਮਾਰ ਪੁੱਤਰ ਸਾਂਝਾ ਦੇ ਖ਼ਿਲਾਫ ਭਾਂਦਸ ਦੀ ਧਾਰਾ 306 ਅਤੇ ਐਸ.ਸੀ./ਐਸ.ਟੀ. ਐਕਟ ਦੀ ਧਾਰਾ 3/2 ਦੇ ਤਹਿਤ ਮਾਮਲਾ ਦਰਜ ਕਰ ਲਿਆ | ਹਸਪਤਾਲ ਵਿਚ ਮੌਜੂਦ ਡੀ.ਐਸ.ਪੀ. ਨੇ ਪਰਿਵਾਰ ਨੂੰ ਵਿਸ਼ਵਾਸ ਦਵਾਇਆ ਕਿ ਹਮਲਾਵਰ ਨੌਜਵਾਨ ਦੇ ਖ਼ਿਲਾਫ ਆਤਮ-ਹੱਤਿਆ ਦੇ ਲਈ ਮਜਬੂਰ ਕਰਨ ਦੇ ਮਾਮਲੇ ਸਹਿਤ ਐਸ.ਸੀ, ਐਸ.ਟੀ. ਦੇ ਤਹਿਤ ਮਾਮਲਾ ਦਰਜ ਕਰ ਲਿਆ ਅਤੇ ਕੜੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਤੇ ਮੌਜੂਦ ਮਿ੍ਤਕ ਦੇ ਪਿਤਾ ਹਰਬੰਸ ਲਾਲ ਅਤੇ ਚਾਚਾ ਜਗਜੀਤ ਨੇ ਸ਼ੰਕਾ ਜ਼ਾਹਿਰ ਕੀਤੀ ਕਿ ਉਕਤ ਨੌਜਵਾਨਾਂ ਨੂੰ ਉਸ ਨੇ ਉਸ ਦੇ ਲੜਕੇ ਦੀ ਕੁੱਟਮਾਰ ਕਰਦੇ ਹੋਏ ਉਸ ਦੇ ਨਾਨੇ ਦੇ ਘਰ ਲਿਆਏ ਅਤੇ ਉਸ ਦੀ ਹੱਤਿਆ ਕਰ ਕੇ ਉਸ ਦੀ ਲਾਸ਼ ਨੂੰ ਫਾਂਸੀ ਨਾਲ ਲਟਕਾ ਦਿੱਤਾ | ਜਿਸ ਤੇ ਪੁਲਿਸ ਅਧਿਕਾਰੀ ਏ.ਐਸ.ਆਈ. ਇਕਬਾਲ ਸਿੰਘ ਨੇ ਕਿਹਾ ਕਿ ਮਿ੍ਤਕ ਦਾ ਪੋਸਟ-ਮਾਰਟਮ ਕਰਵਾਇਆ ਗਿਆ ਹੈ ਅਤੇ ਉਸ ਦੀ ਰਿਪੋਰਟ ਆਉਣ ਦੇ ਬਾਅਦ ਹੀ ਬਣਦੀ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਵੇਗਾ |
ਜਲਾਲਾਬਾਦ, 9 ਦਸੰਬਰ (ਜਤਿੰਦਰ ਪਾਲ ਸਿੰਘ)-ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਵਲ਼ੋਂ ਜਲਾਲਾਬਾਦ ਸ਼੍ਰੀ ਮੁਕਤਸਰ ਸਾਹਿਬ ਸੜਕ ਪਿੰਡ ਚੱਕ ਸੈਦੋ ਕੇ ਧਾਗਾ ਫ਼ੈਕਟਰੀ ਦੇ ਬਾਹਰ ਰੋਸ ਧਰਨਾ ਪ੍ਰਦਰਸ਼ਨ ਕੀਤਾ ਗਿਆ | ਆਗੂਆਂ ਨੇ ਦੱਸਿਆ ਕਿ ਪਿੰਡ ਅਰਨੀ ...
ਜਲਾਲਾਬਾਦ, 9 ਦਸੰਬਰ (ਕਰਨ ਚੁਚਰਾ)-ਲਾਇਨਜ਼ ਕਲੱਬ ਜਲਾਲਾਬਾਦ ਗੋਲਡ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਪੀਰ ਬਖਸ਼ ਚੌਹਾਨ ਵਿਖੇ ਬੱਚਿਆਂ ਦੇ ਦੰਦਾਂ ਦੀ ਜਾਂਚ ਲਈ ਮੁਫ਼ਤ ਕੈਂਪ ਲਗਾਇਆ ਗਿਆ | ਕੈਂਪ ਵਿਚ ਬਰਾਈਟ ਸਮਾਈਲ ਕਲੀਨਿਕ ਦੀ ਸੰਚਾਲਨ ਡਾ. ਨਵਨੀਤ ਚੌਧਰੀ ...
ਅਬੋਹਰ, 9 ਦਸੰਬਰ (ਵਿਵੇਕ ਹੂੜੀਆ)-ਮਾਨਵਤਾ ਦੀ ਭਲਾਈ ਦੇ ਲਈ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਸਮਾਜ ਸੇਵੀ ਸੰਸਥਾ ਮਾਨਵ ਸੇਵਾ ਸਮਿਤੀ ਦੇ ਸੇਵਾਦਾਰਾਂ ਵਲੋਂ ਅੱਜ ਸੜਕ ਦੁਰਘਟਨਾਵਾਂ ਦੀ ਰੋਕਥਾਮ ਲਈ ਨਵੀਂ ਅਨਾਜ ਮੰਡੀ ਵਿਚ ਵਹੀਕਲਾਂ ਤੇ ਰਿਫ਼ਲੈਕਟਰ ਲਗਾਉਣ ਦੀ ...
ਫ਼ਾਜ਼ਿਲਕਾ, 9 ਦਸੰਬਰ (ਦਵਿੰਦਰ ਪਾਲ ਸਿੰਘ)-ਸਿੱਖਿਆ ਵਿਭਾਗ ਵਲੋਂ ਰੂਪ ਨਗਰ ਵਿਖੇ ਕਰਵਾਏ ਗਏ ਸੂਬਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ- 2022 ਦੌਰਾਨ ਫ਼ਾਜ਼ਿਲਕਾ ਬਲਾਕ-2 ਦੇ ਸੈਂਟਰ-1 ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਮੂੰਬੇ ਕੇ ਦੇ ਵਿਦਿਆਰਥੀਆਂ ਨੇ 2 ਗੋਲਡ ਅਤੇ ਇਕ ...
ਅਬੋਹਰ, 9 ਦਸੰਬਰ (ਵਿਵੇਕ ਹੂੜੀਆ)-ਬੋਲਗਾਰਡ ਕੰਪਨੀ ਵਲੋਂ ਅੱਜ ਢਾਣੀ ਲਟਕਣ ਦੇ ਕਿਸਾਨ ਮਹਿੰਗਾ ਰਾਮ ਦੇ ਖੇਤ ਵਿਚ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ | ਜਿਸ ਵਿਚ ਬੋਲਗਾਰਡ ਦੇ ਪੰਜਾਬ ਇੰਚਾਰਜ ਸ਼ਿਵਪਾਲ ਸਿੰਘ ਸਿਆਗ ਨੇ ਕਿਸਾਨਾਂ ਨੂੰ ਕਿਹਾ ਕਿ ਗੁਲਾਬੀ ਸੰੁਡੀ ਦੀ ...
ਅਬੋਹਰ, 9 ਦਸੰਬਰ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਬਾਰ ਐਸੋਸੀਏਸ਼ਨ ਚੋਣਾਂ ਲਈ ਪਹਿਲੇ ਦਿਨ ਦਾਖ਼ਲ ਕੀਤੇ ਗਏ ਨਾਮਜ਼ਦਗੀ ਪੱਤਰਾਂ ਤਹਿਤ 4 ਉਮੀਦਵਾਰਾਂ ਨੇ ਅਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ | ਇਸ ਬਾਬਤ ਜਾਣਕਾਰੀ ਦਿੰਦੇ ਹੋਏ ਚੋਣ ਕਮੇਟੀ ਦੇ ਚੇਅਰਮੈਨ ...
ਜਲਾਲਾਬਾਦ, 9 ਦਸੰਬਰ(ਕਰਨ ਚੁਚਰਾ)-ਜਲਾਲਾਬਾਦ ਥਾਣਾ ਸਿਟੀ ਨੇ ਟੈ੍ਰਫਿਕ ਜਾਮ ਕਰਨ ਦੇ ਦੋਸ਼ਾਂ ਤਹਿਤ 5 ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਜਗਦੀਸ਼ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਨੇ ਇਤਲਾਹ ਦਿੱਤੀ ਕਿ ...
ਫ਼ਾਜ਼ਿਲਕਾ, 9 ਦਸੰਬਰ (ਦਵਿੰਦਰ ਪਾਲ ਸਿੰਘ)-ਧਾਰਮਿਕ ਫ਼ੋਟੋਆਂ ਕੂੜੇ ਦੇ ਢੇਰ ਵਿਚ ਸੁੱਟਣ ਦੇ ਦੋਸ਼ ਵਿਚ ਸਿਟੀ ਥਾਣਾ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਉਮੇਸ਼ ਕੁਮਾਰ ਪੁੱਤਰ ਰਾਜ ਰਾਮ ਵਾਸੀ ਰਾਧਾ ...
ਅਬੋਹਰ, 9 ਦਸੰਬਰ (ਵਿਵੇਕ ਹੂੜੀਆ)-ਅਬੋਹਰ ਨੇੜਿਓਾ ਲੰਘਦੀ ਮਲੂਕਪੁਰਾ ਮਾਈਨਰ 'ਚੋਂ ਇਕ ਬਜ਼ੁਰਗ ਮਹਿਲਾ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਿਸ ਨੂੰ ਨਹਿਰ 'ਚੋਂ ਕੱਢ ਕੇ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਸਹਿਯੋਗ ਨਾਲ ਮੋਰਚਰੀ ਵਿਚ ਰਖਵਾਇਆ ਗਿਆ ਹੈ | ...
ਮੰਡੀ ਲਾਧੂਕਾ, 9 ਦਸੰਬਰ (ਰਾਕੇਸ਼ ਛਾਬੜਾ)-ਮੰਡੀ ਦੇ ਸੇਮ ਨਾਲੇ ਦੇ ਨਾਲ ਲੱਗਦੇ ਖੇਤਾਂ ਵਿਚ ਲੱਗੇ ਬਿਜਲੀ ਦੇ ਟਰਾਂਸਫ਼ਾਰਮਰ 'ਚੋਂ ਚੋਰ ਕੀਮਤੀ ਸਾਮਾਨ ਚੋਰੀ ਕਰਕੇ ਲੈ ਗਏ ਹਨ | ਮੰਡੀ ਦੇ ਰਾਮ ਕ੍ਰਿਸ਼ਨ ਡੂਮੜਾ ਨੇ ਦੱਸਿਆ ਹੈ ਕਿ ਉਸ ਦੇ ਪਿਤਾ ਪਿਆਰਾ ਲਾਲ ਪੁੱਤਰ ਸੰਤ ...
ਬੱਲੂਆਣਾ, 9 ਦਸੰਬਰ (ਜਸਮੇਲ ਸਿੰਘ ਢਿੱਲੋਂ)-ਆਮ ਆਦਮੀ ਪਾਰਟੀ ਦੇ ਆਗੂ ਭਜਨ ਲਾਲ ਨੇ ਬੱਲੂਆਣਾ ਵਿਖੇ ਸ਼ਮਸ਼ਾਨਘਾਟ ਵਿਚ ਸਫ਼ਾਈ ਕਰਦੇ ਮਨਰੇਗਾ ਮਜ਼ਦੂਰਾਂ ਦੀਆਂ ਸਮੱਸਿਆਵਾਂ ਸੁਣੀਆਂ | ਇਸ ਦੌਰਾਨ ਉਨ੍ਹਾਂ ਕਿਹਾ ਕਿ ਮਨਰੇਗਾ ਮਜ਼ਦੂਰਾਂ ਦੀਆਂ ਜੋ ਵੀ ਸਮੱਸਿਆਵਾਂ ...
ਅਬੋਹਰ, 9 ਦਸੰਬਰ (ਵਿਵੇਕ ਹੂੜੀਆ)-ਬਹਾਵਵਾਲਾ ਥਾਣਾ ਪੁਲਿਸ ਨੇ ਪਿੰਡ ਰਾਜਪੁਰਾ ਦੇ ਖੰਨਾ ਮੋਟਰਜ਼ ਪੈਟਰੋਲ ਪੰਪ 'ਤੇ ਬੈਠੇ ਵਿਅਕਤੀ ਦੇ ਕੇਸਾਂ ਅਤੇ ਦਸਤਾਰ ਦੀ ਬੇਅਦਬੀ ਕਰਨ ਦੇ ਦੋਸ਼ਾਂ ਤਹਿਤ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ...
ਜਲਾਲਾਬਾਦ, 9 ਦਸੰਬਰ (ਕਰਨ ਚੁਚਰਾ)-ਜਲਾਲਾਬਾਦ ਦੇ ਥਾਣਾ ਸਿਟੀ ਨਜ਼ਦੀਕ ਬਣੇ ਸਾਂਝ ਕੇਂਦਰ ਦੇ ਬਾਹਰ ਦੇਰ ਸ਼ਾਮ ਗੁੰਡਾਗਰਦੀ ਦਾ ਨਾਚ ਦੇਖਣ ਨੂੰ ਮਿਲਿਆ, ਜਿੱਥੇ ਦੋ ਕਾਰਾਂ 'ਤੇ ਸਵਾਰ ਨੌਜਵਾਨਾਂ ਨੇ ਇਕ ਦੂਜੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ...
ਫ਼ਾਜ਼ਿਲਕਾ, 9 ਦਸੰਬਰ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਬਿਊਰੋ ਆਫ਼ ਰੁਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਫ਼ਾਜ਼ਿਲਕਾ ਵਿਖੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਫ਼ਾਜ਼ਿਲਕਾ ਦੇ ਸਹਿਯੋਗ ਨਾਲ ਦਿਵਿਆਂਗ ਪ੍ਰਾਰਥੀਆਂ ਲਈ ...
ਅਬੋਹਰ, 9 ਦਸੰਬਰ (ਵਿਵੇਕ ਹੂੜੀਆ)-ਬੀਤੇ ਦਿਨ ਪੂਰਨਿਮਾ ਦੇ ਮੌਕੇ 'ਤੇ ਸਮਾਜ ਸੇਵੀ ਸੰਸਥਾਨ ਊਧਮ ਦੇ ਮੈਂਬਰ ਜੋਹੜੀ ਮੰਦਰ ਤੇ ਪੈਦਲ ਆਲਮਗੜ੍ਹ ਸਥਿਤ ਸ੍ਰੀ ਸੰਕਟਮੋਚਨ ਖਾਟੂਧਾਮ ਵਿਚ ਪਹੁੰਚੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਉਨ੍ਹਾਂ ਕਾਮਨਾ ਕੀਤੀ ਕਿ ਨਵਾਂ ...
ਫ਼ਾਜ਼ਿਲਕਾ, 9 ਦਸੰਬਰ (ਦਵਿੰਦਰ ਪਾਲ ਸਿੰਘ)-ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਤਹਿਤ ਸਰਕਾਰੀ ਆਈ.ਟੀ.ਆਈ ਫ਼ਾਜ਼ਿਲਕਾ ਵਿਚ ਪਿ੍ੰਸੀਪਲ ਹਰਦੀਪ ਕੁਮਾਰ ਦੀ ਸਰਪ੍ਰਸਤੀ ਹੇਠ ਪ੍ਰੋਗਰਾਮ ਅਫ਼ਸਰ ਗੁਰਜੰਟ ਸਿੰਘ ਵਲੋਂ ਐੱਨ.ਐੱਸ.ਐੱਸ. ਕੈਂਪ ਲਗਾਇਆ ਗਿਆ | ਜਿਸ ਵਿਚ 56 ...
ਅਬੋਹਰ, 9 ਦਸੰਬਰ (ਵਿਵੇਕ ਹੂੜੀਆ)-ਏਾਜਲਸ ਵਰਲਡ ਦਾ ਹਮੇਸ਼ਾ ਯਤਨ ਰਹਿੰਦਾ ਹੈ ਕਿ ਉਹ ਨੰਨ੍ਹੇ-ਮੁੰਨ੍ਹੇ ਬੱਚਿਆਂ ਨੂੰ ਜੋ ਵੀ ਸਿੱਖਿਆ ਦੇਣ ਉਹ ਉਸ ਨੂੰ ਲੰਬੇ ਸਮੇਂ ਤੱਕ ਯਾਦ ਰਹੇ | ਐਸੀ ਸਿੱਖਿਆ ਦੇ ਲਈ ਸਕੂਲ ਵਿਚ ਹਰ ਰੋਜ਼ ਕਈ ਤਰ੍ਹਾਂ ਦੀਆਂ ਐਕਟੀਵਿਟੀ ਕਰਵਾਈ ...
ਅਬੋਹਰ, 9 ਦਸੰਬਰ (ਵਿਵੇਕ ਹੂੜੀਆ)-ਦੇਸ਼ ਦੀ ਰਾਜਨੀਤਿਕ ਵਿਚ ਸੱਤਵੀਂ ਵਾਰ ਇਤਿਹਾਸ ਰਚਦੇ ਹੋਏ ਭਾਜਪਾ ਵਲੋਂ ਗੁਜਰਾਤ ਵਿਚ ਸਰਕਾਰ ਬਣਾਈ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੀ ਜਰਨਲ ਸਕੱਤਰ ਮੋਨਾ ਜੈਸਵਾਲ ਨੇ ਇੱਥੇ ਕੀਤਾ ਹੈ | ਭਾਜਪਾ ਦੀ ਮਹਿਲਾ ਝੂਜਾਰੂ ...
ਫ਼ਾਜ਼ਿਲਕਾ, 9 ਦਸੰਬਰ (ਦਵਿੰਦਰ ਪਾਲ ਸਿੰਘ)-ਆਤਮਾ ਸਕੀਮ ਅਧੀਨ ਸਕਿੱਲ ਡਿਵੈਲਪਮੈਂਟ ਸੈਂਟਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਬਲਾਕ ਫ਼ਾਜ਼ਿਲਕਾ ਦੇ ਕਿਸਾਨਾਂ ਨੂੰ ਢੀਂਗਰੀ ਖੁੰਬ ਦੀ ਟਰੇਨਿੰਗ ਕਰਵਾਈ ਗਈ | ਜਿਸ ਦੀ ਅਗਵਾਈ ਬੀ.ਟੀ.ਐਮ. ਰਾਜਦਵਿੰਦਰ ਸਿੰਘ ...
ਫ਼ਾਜ਼ਿਲਕਾ, 9 ਦਸੰਬਰ (ਦਵਿੰਦਰ ਪਾਲ ਸਿੰਘ)-ਸੀਨੀਅਰ ਮੈਡੀਕਲ ਅਫ਼ਸਰ ਡਾ. ਪੰਕਜ ਚੌਹਾਨ ਦੀ ਅਗਵਾਈ ਵਿਚ ਸੀ.ਐੱਚ.ਸੀ. ਡੱਬਵਾਲੀ ਕਲਾ ਦੇ ਅਧੀਨ ਪਿੰਡਾਂ ਵਿਚ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ 28 ਗਰਭਵਤੀਆਂ ਦਾ ਚੈੱਕਅਪ ਕੀਤਾ ਗਿਆ | ਇਸ ਮੌਕੇ ...
ਅਬੋਹਰ, 9 ਦਸੰਬਰ (ਤੇਜਿੰਦਰ ਸਿੰਘ ਖ਼ਾਲਸਾ)-ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਵੱਡੀ ਜਿੱਤ ਦੀ ਖ਼ੁਸ਼ੀ ਮਨਾਉਂਦੇ ਭਾਜਪਾ ਦੇ ਸਾਬਕਾ ਵਿਧਾਇਕ ਅਰੁਣ ਨਾਰੰਗ ਦੇ ਨਿਵਾਸ ਸਥਾਨ ਤੇ ਭਾਜਪਾ ਵਰਕਰਾਂ ਨੇ ਇੱਕ ਦੂਜੇ ਦੇ ਲੱਡੂਆਂ ਨਾਲ ਮੂੰਹ ...
ਜਲਾਲਾਬਾਦ, 9 ਦਸੰਬਰ (ਕਰਨ ਚੁਚਰਾ)-ਸ੍ਰੀ ਬ੍ਰਾਹਮਣ ਸਭਾ ਜਲਾਲਾਬਾਦ ਵਲੋਂ ਰਾਜਪਾਲ ਸ਼ਰਮਾ ਪ੍ਰਧਾਨ ਬ੍ਰਾਹਮਣ ਸਭਾ (ਸੇਵਾ-ਮੁਕਤ ਬੀ.ਪੀ.ਈ.ਓ.) ਅਤੇ ਉਨ੍ਹਾਂ ਦੀ ਧਰਮਪਤਨੀ ਪ੍ਰੇਮ ਲਤਾ (ਰਿਟਾ. ਸੁਪਰਡੈਂਟ ਪੰਜਾਬ ਰਾਜ ਬਿਜਲੀ ਬੋਰਡ) ਦੇ ਸਹਿਯੋਗ ਨਾਲ ਲੋੜਵੰਦ ਔਰਤਾਂ ...
ਅਬੋਹਰ, 9 ਦਸੰਬਰ (ਤੇਜਿੰਦਰ ਸਿੰਘ ਖ਼ਾਲਸਾ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਨੇ ਅੱਜ ਮਾਰਨਿੰਗ ਲਾਫ਼ਟਰ ਯੋਗਾ ਕਲੱਬ ਅਬੋਹਰ ਦੇ ਸਹਿਯੋਗ ਨਾਲ ਠੱਠਈ ਧਰਮਸ਼ਾਲਾ ਸੁਖੇਰਾ ਬਸਤੀ ਅਬੋਹਰ ਵਿਖੇ 'ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ | ...
ਜਲਾਲਾਬਾਦ, 9 ਦਸੰਬਰ (ਜਤਿੰਦਰ ਪਾਲ ਸਿੰਘ)-ਬੀਤੀ ਦੇਰ ਸ਼ਾਮ ਥਾਣਾ ਸਿਟੀ ਜਲਾਲਾਬਾਦ ਦੇ ਐੱਸ.ਐੱਚ.ਓ ਵਲ਼ੋਂ ਸ਼ਹਿਰ ਵਿਚ ਗਸ਼ਤ ਦੇ ਦੌਰਾਨ ਸੇਠ ਮਦਨ ਵਾਲਾ ਵਾਲੀ ਗਲੀ ਵਿਚ ਫਾਸਟ ਫੂਡ ਦਾ ਕੰਮ ਕਰਦੇ ਲਗਭਗ ਪੰਜ ਵਿਅਕਤੀ ਸੜਕ ਕਾਫ਼ੀ ਅੱਗੇ ਤੱਕ ਰੇਹੜੀ ਲਾਉਣ ਅਤੇ ...
ਜਲਾਲਾਬਾਦ, 9 ਦਸੰਬਰ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਦੇ ਮੰਨੇ ਵਾਲਾ ਸੜਕ ਤੇ ਸਥਿਤ ਪੜ੍ਹਾਈ, ਅਨੁਸ਼ਾਸਨ ਤੇ ਖੇਡਾਂ ਲਈ ਜਾਣੇ ਜਾਂਦੇ ਪੈਨੇਸੀਆ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਵਿਦਿਆਰਥੀ ਲਗਾਤਾਰ ਸੂਬਾ ਪੱਧਰ ਦੀਆਂ ਖੇਡਾਂ ਵਿਚ ਹਿੱਸਾ ਲੈ ਕੇ ਮੈਡਲ ਜਿੱਤ ...
ਜਲਾਲਾਬਾਦ, 9 ਦਸੰਬਰ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਦੇ ਮੰਨੇ ਵਾਲਾ ਸੜਕ ਤੇ ਸਥਿਤ ਪੜ੍ਹਾਈ, ਅਨੁਸ਼ਾਸਨ ਤੇ ਖੇਡਾਂ ਲਈ ਜਾਣੇ ਜਾਂਦੇ ਪੈਨੇਸੀਆ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਵਿਦਿਆਰਥੀ ਲਗਾਤਾਰ ਸੂਬਾ ਪੱਧਰ ਦੀਆਂ ਖੇਡਾਂ ਵਿਚ ਹਿੱਸਾ ਲੈ ਕੇ ਮੈਡਲ ਜਿੱਤ ...
ਫ਼ਾਜ਼ਿਲਕਾ, 9 ਦਸੰਬਰ (ਦਵਿੰਦਰ ਪਾਲ ਸਿੰਘ)-ਚਾਰ ਸਾਹਿਬਜ਼ਾਦੇ ਅਤੇ ਸ਼ਹੀਦ ਬਾਬਾ ਜੀਵਨ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਦਸਤਾਰ ਸਜਾਉਣ ਦੇ ਮੁਕਾਬਲੇ ਗੁਰੂ ਨਾਨਕ ਪਬਲਿਕ ਸਕੂਲ ਲੱਧੂਵਾਲਾ ਉਤਾੜ ਵਿਖੇ ਕਰਵਾਏ ਗਏ | ਛੇਵੀਂ ਤੋਂ ਅੱਠਵੀਂ ਜਮਾਤ ਤੱਕ, ਨੌਵੀਂ ਤੋਂ ...
ਅਬੋਹਰ, 9 ਦਸੰਬਰ (ਤੇਜਿੰਦਰ ਸਿੰਘ ਖ਼ਾਲਸਾ)-ਕੇਂਦਰ ਦੀ ਭਾਜਪਾ ਸਰਕਾਰ ਕਾਂਗਰਸ ਮੁਕਤ ਭਾਰਤ ਬਣਾਉਣ ਦਾ ਜੋ ਸੁਪਨਾ ਦੇਖ ਰਹੀ ਹੈ, ਉਸ ਨੂੰ ਦੇਸ਼ ਦੇ ਨਾਗਰਿਕ ਕਦੇ ਵੀ ਪੂਰਾ ਨਹੀਂ ਹੋਣ ਦੇਣਗੇ | ਉਕਤ ਸ਼ਬਦ ਅਬੋਹਰ ਦਿਹਾਤੀ ਬਲਾਕ ਕਾਂਗਰਸ ਪ੍ਰਧਾਨ ਹਰਪ੍ਰੀਤ ਸਿੰਘ ...
ਜਲਾਲਾਬਾਦ, 9 ਦਸੰਬਰ (ਕਰਨ ਚੁਚਰਾ)-ਪੀ.ਡਬਲਯੂ.ਡੀ. ਫੀਲਡ ਐਂਡ ਵਰਕਸ਼ਾਪ ਯੂਨੀਅਨ ਬਰਾਂਚ ਜਲਾਲਾਬਾਦ ਦੀ ਬੈਠਕ ਪ੍ਰਧਾਨ ਪਰਮਜੀਤ ਸੋਹਣਾ ਸਾਂਦੜ ਦੀ ਅਗਵਾਈ ਵਿਚ ਸ਼ਹੀਦ ਊਧਮ ਸਿੰਘ ਪਾਰਕ ਵਿਚ ਕੀਤੀ ਗਈ | ਜਿਸ ਵਿਚ ਕਰਮਚਾਰੀਆਂ ਦੀਆਂ ਮੰਗਾਂ ਤੇ ਵਿਚਾਰ ਵਟਾਂਦਰਾ ...
ਜਲਾਲਾਬਾਦ, 9 ਦਸੰਬਰ (ਜਤਿੰਦਰ ਪਾਲ ਸਿੰਘ)-ਸਿਵਲ ਸਰਜਨ ਫ਼ਾਜ਼ਿਲਕਾ ਡਾ. ਸਤੀਸ਼ ਕੁਮਾਰ ਗੋਇਲ ਤੇ ਸਹਾਇਕ ਸਿਵਲ ਸਰਜਨ ਡਾ. ਬਬੀਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਨੀਤਾ ਕੰਬੋਜ ਤੇ ਪੀ ਐੱਚ ਸੀ ਜੰਡ ਵਾਲਾ ਭੀਮੇ ਸ਼ਾਹ ਦੇ ਬਲਾਕ ...
ਫ਼ਾਜ਼ਿਲਕਾ, 9 ਦਸੰਬਰ (ਦਵਿੰਦਰ ਪਾਲ ਸਿੰਘ)-ਹਾਲ ਹੀ ਵਿਚ ਹੋਈਆਂ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਵਿਚ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਫ਼ਤਵਾ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਹੁਣ ਦੇਸ਼ ਵਿਚ ਕਾਂਗਰਸ ਪਾਰਟੀ ਦੀ ਵਾਪਸੀ ਦੀ ਰਾਹ ਖੁੱਲ੍ਹ ਗਈ ਹੈ | ਇਨ੍ਹਾਂ ਸ਼ਬਦਾਂ ...
ਅਬੋਹਰ, 9 ਦਸੰਬਰ (ਤੇਜਿੰਦਰ ਸਿੰਘ ਖ਼ਾਲਸਾ) ਟਿੱਬਿਆਂ ਦਾ ਪੁੱਤ ਵੈੱਲਫੇਅਰ ਸੁਸਾਇਟੀ ਵਲੋਂ ਸਮਾਜਸੇਵਾ ਦੇ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਤਹਿਤ 12 ਦਸੰਬਰ ਸੋਮਵਾਰ ਨੂੰ ਪਿੰਡ ਢਾਬਾ ਕੋਕਰੀਆ ਵਿੱਚ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਸ ਬਾਬਤ ...
ਮਮਦੋਟ, 9 ਦਸੰਬਰ (ਰਾਜਿੰਦਰ ਸਿੰਘ ਹਾਂਡਾ)-ਸੀਮਾ ਸੁਰੱਖਿਆ ਬਲ ਦੀ ਸਰਹੱਦੀ ਚੌਂਕੀ ਦੋਨਾਂ ਤੇਲੂ ਮੱਲ ਦੇ ਇਲਾਕੇ ਵਿਚੋਂ ਪਿਛਲੇ 10 ਦਿਨਾਂ ਵਿਚ ਤਿੰਨ ਵਾਰ ਭਾਰੀ ਅਸਲਾ ਅਤੇ ਹੈਰੋਇਨ ਬਰਾਮਦ ਹੋ ਚੁੱਕਾ ਹੈ, ਜਿਨ੍ਹਾਂ ਵਿਚੋਂ 10 ਏ.ਕੇ 47 ਅਸਾਲਟ ਰਾਈਫਲਾਂ, 11 ਪਿਸਤੌਲ, ...
ਗੁਰੂਹਰਸਹਾਏ, 9 ਦਸੰਬਰ (ਕਪਿਲ ਕੰਧਾਰੀ)-ਗੁਰੂਹਰਸਹਾਏ ਵਿਖੇ ਦਿਨ-ਦਿਹਾੜੇ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ | ਚੋਰਾਂ ਅਤੇ ਲੁਟੇਰਿਆਂ ਵਲੋਂ ਦਿਨ-ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਜਿਸ ਦੀ ਤਾਜ਼ਾ ਮਿਸਾਲ ਅੱਜ ਉਸ ...
ਫ਼ਿਰੋਜ਼ਪੁਰ, 9 ਦਸੰਬਰ (ਕੁਲਬੀਰ ਸਿੰਘ ਸੋਢੀ)-ਥਾਣਾ ਸਦਰ ਪੁਲਿਸ ਵਲੋਂ ਬਿਨਾਂ ਵਜ੍ਹਾ ਸੜਕ 'ਤੇ ਧਰਨਾ ਲਗਾ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਗਈ ਹੈ | ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਮਹਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ...
ਆਰਿਫ਼ ਕੇ, 9 ਦਸੰਬਰ (ਬਲਬੀਰ ਸਿੰਘ ਜੋਸਨ)-ਇਲਾਕੇ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਬਾਬਾ ਰਾਮ ਲਾਲ ਆਰਿਫ਼ ਕੇ ਵਿਖੇ ਸਾਲਾਨਾ ਜੋੜ ਮੇਲਾ 13 ਅਤੇ 14 ਦਸੰਬਰ ਨੂੰ ਬੜੀ ਸ਼ਰਧਾ ਨਾਲ ਇਲਾਕੇ ਦੀਆਂ ਸੰਗਤਾਂ ਵਲੋਂ ਚੱਲ ਰਹੀ ਕਾਰ ਸੇਵਾ ਦੇ ਸੰਤ ਬਾਬਾ ਤਾਰਾ ਸਿੰਘ ਸਰਹਾਲੀ ...
ਗੁਰੂਹਰਸਹਾਏ, 9 ਦਸੰਬਰ (ਹਰਚਰਨ ਸਿੰਘ ਸੰਧੂ)-ਗੁਰੂਹਰਸਹਾਏ ਬਾਰ ਐਸੋਸੀਏਸ਼ਨ ਚੋਣਾਂ ਜੋ 16 ਦਸੰਬਰ ਨੂੰ ਹੋ ਰਹੀਆਂ ਹਨ, ਜਿਸ ਵਿਚ ਵਕੀਲ ਭਾਈਚਾਰੇ ਵਲੋਂ ਸਰਬਸੰਮਤੀ ਲਈ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ | ਨਾਮਜ਼ਦਗੀ ਪੱਤਰਾਂ ਦਾ ਆਖ਼ਰੀ ਦਿਨ ਹੋਣ ਕਰਕੇ ਪ੍ਰਧਾਨ ਦੇ ...
ਜ਼ੀਰਾ, 9 ਦਸੰਬਰ (ਪ੍ਰਤਾਪ ਸਿੰਘ ਹੀਰਾ)-ਪੰਜਾਬ ਸਰਕਾਰ ਅਤੇ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੁਲਿਸ ਪ੍ਰਸ਼ਾਸਨ ਵਲੋਂ ਗੈਂਗਸਟਰਾਂ ਅਤੇ ਲੁੱਟ-ਖੋਹ, ਫਿਰੌਤੀਆਂ ਮੰਗਣ ਵਾਲੇ ਗਰੋਹਾਂ ਦੇ ਨੈੱਟਵਰਕ ਨੂੰ ਤੋੜਨ ਲਈ ਪੂਰੀ ਤਰ੍ਹਾਂ ਸਖ਼ਤੀ ਵਰਤੀ ਜਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX