ਚੰਡੀਗੜ੍ਹ, 9 ਦਸੰਬਰ (ਅਜਾਇਬ ਸਿੰਘ ਔਜਲਾ)-ਸਿਟੀ ਬਿਊਟੀਵਲ ਨਾਲ ਜਾਣੇ ਜਾਂਦੇ ਚੰਡੀਗੜ੍ਹ ਦੇ ਸੈਕਟਰ 33 ਦੇ ਟੈਰੇਸ ਗਾਰਡਨ ਵਿਖੇ 'ਕ੍ਰਾਈਸੈਂਥਮਮ'' ਨਾਮੀ ਗੁਲਦਾਉਦੀ ਸ਼ੋਅ ਦਾ ਅੱਜ ਇੱਥੇ ਸ਼ਾਨੋ-ਸ਼ੌਕਤ ਨਾਲ ਆਗਾਜ਼ ਕੀਤਾ ਗਿਆ | ਇਸ ਮੌਕੇ ਇਸ ਫਲਾਵਰ ਸ਼ੋਅ ਦਾ ਉਦਘਾਟਨ ਚੰਡੀਗੜ੍ਹ ਦੀ ਲੋਕ ਸਭਾ ਮੈਂਬਰ ਸ੍ਰੀਮਤੀ ਕਿਰਨ ਖੇਰ ਵਲੋਂ ਕੀਤਾ ਗਿਆ | ਇਸੇ ਦੌਰਾਨ ਉਨ੍ਹਾਂ ਨਾਲ ਸ੍ਰੀਮਤੀ ਸਰਬਜੀਤ ਕੌਰ, ਮੇਅਰ ਚੰਡੀਗੜ੍ਹ, ਸ੍ਰੀਮਤੀ ਅਨਿੰਦਿਤਾ ਮਿੱਤਰਾ, ਆਈ.ਏ.ਐੱਸ. ਕਮਿਸ਼ਨਰ, ਐਮ.ਸੀ.ਸੀ. ਅਨੂਪ ਗੁਪਤਾ, ਡਿਪਟੀ ਮੇਅਰ ਸ੍ਰੀਮਤੀ ਡਾ. ਅੰਜੂ ਕਤਿਆਲ, ਇਲਾਕਾ ਕੌਂਸਲਰ ਤੋਂ ਇਲਾਵਾ ਚੰਡੀਗੜ੍ਹ ਦੇ ਬ੍ਰਾਂਡ ਅੰਬੈਸਡਰ ਕਨ੍ਹਈਆ ਮਿੱਤਲ, ਹੋਰ ਕੌਂਸਲਰ, ਐਮ.ਸੀ.ਸੀ ਦੇ ਸੀਨੀਅਰ ਅਧਿਕਾਰੀ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ | ਸਾਲਾਨਾ ਸਮਾਗਮ ਦੇ ਇਤਿਹਾਸ ਵਿਚ ਪਹਿਲੀ ਵਾਰ, ਨਗਰ ਨਿਗਮ ਨੇ ਇਸ ਨੂੰ 'ਜ਼ੀਰੋ ਵੇਸਟ' ਈਵੈਂਟ ਬਣਾਉਣ ਤੋਂ ਇਲਾਵਾ ਨਗਰ ਨਿਗਮ ਚੰਡੀਗੜ੍ਹ ਦੀਆਂ ਵੱਖ-ਵੱਖ ਪਹਿਲਕਦਮੀਆਂ ਅਤੇ ਪ੍ਰਾਜੈਕਟਾਂ ਦੇ ਵੱਖ-ਵੱਖ ਸਟਾਲਾਂ ਨੂੰ ਪ੍ਰਦਰਸ਼ਿਤ ਕੀਤਾ ਹੈ | ਲੋਕ ਸਭਾ ਮੈਂਬਰ ਚੰਡੀਗੜ੍ਹ ਨੇ ਸਵੱਛ ਭਾਰਤ ਮਿਸ਼ਨ ਸਮੇਤ ਸਾਰੇ ਸਟਾਲਾਂ ਦਾ ਦੌਰਾ ਕੀਤਾ ਜਿੱਥੇ ਚਾਰ ਕਿਸਮ ਦੇ ਕੂੜੇ ਨੂੰ ਸਰੋਤ ਤੋਂ ਵੱਖ-ਵੱਖ ਕਰਕੇ ਬਾਗਬਾਨੀ ਰਹਿੰਦ-ਖੂੰਹਦ ਦੀ ਖਾਦ, ਘਰੇਲੂ ਖਾਦ, ਸਫ਼ਾਈ ਮਿੱਤਰ, ਉਸਾਰੀ ਅਤੇ ਕੂੜੇ ਨੂੰ ਢਾਹੁਣ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ | ਇਸ ਮੌਕੇ ਮੁੱਖ ਮਹਿਮਾਨ ਵਲੋਂ ਸ਼ੋਅ ਨੂੰ ਸਮਰਪਿਤ ਇਕ ਸੋਵੀਨਾਰ ਵੀ ਰਿਲੀਜ਼ ਕੀਤਾ, ਜੋ ਕਲਾਤਮਕ ਢੰਗ ਨਾਲ ਤਿਆਰ ਕੀਤਾ ਗਿਆ ਸੀ | ਲੋਕ ਸਭਾ ਮੈਂਬਰ ਨੇ ਕਿਹਾ ਕਿ ਨਗਰ ਨਿਗਮ ਨੇ ਇਸ ਵਾਰ ਫੁੱਲਾਂ ਦੇ ਸ਼ੌਕੀਨਾਂ ਲਈ ਹੀ ਨਹੀਂ ਸਗੋਂ ਬੱਚਿਆਂ ਲਈ ਵੀ ਕਿਡਜ਼ ਜ਼ੋਨ' ਬਣਾ ਕੇ ਇਸ ਮੇਲੇ ਦਾ ਆਯੋਜਨ ਕੀਤਾ ਹੈ ਅਤੇ ਇਸ ਮੇਲੇ ਨੂੰ 'ਜ਼ੀਰੋ ਵੇਸਟ ਫੈਸਟੀਵਲ' ਵਜੋਂ ਕਰਵਾਉਣ ਦਾ ਇਕ ਵੱਖਰਾ ਤਰੀਕਾ ਲੱਭਿਆ ਹੈ | ਇਸ ਮੌਕੇ ਚੰਡੀਗੜ੍ਹ ਦੀ ਮੇਅਰ ਸਰਬਜੀਤ ਕੌਰ ਨੇ ਕਿਹਾ ਕਿ ਇਸ ਸਾਲ 'ਕ੍ਰਾਈਸੈਂਥਮਮ' ਦੀਆਂ 270 ਤੋਂ ਵੱਧ ਕਿਸਮਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ | ਇਹ ਸਾਰੀਆਂ ਕਿਸਮਾਂ ਐਮ.ਸੀ.ਸੀ ਨਰਸਰੀ ਵਿਚ ਉਗਾਈਆਂ ਅਤੇ ਚੰਗੀ ਤਰ੍ਹਾਂ ਤਿਆਰ ਕੀਤੀਆਂ ਜਾਂਦੀਆਂ ਹਨ | ਸ਼ੋਅ ਵਿਚ ਬਾਗਬਾਨੀ ਵਿਭਾਗ, ਐਮ.ਸੀ.ਸੀ ਦੇ ਬਾਗਬਾਨਾਂ ਨੇ ਫੁੱਲਾਂ ਦੀ ਵਰਤੋਂ ਕਰਕੇ ਕਿਸ਼ਤੀ, ਊਠ, ਮੋਰ, ਗਾਂ, ਜਿਰਾਫ, ਸ਼ੇਰ ਅਤੇ ਹੋਰ ਕਈ ਜਾਨਵਰ ਅਤੇ ਪੰਛੀ ਬਣਾਏ ਹਨ | ਇਸ ਮੇਲੇ 'ਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-32 ਦੇ ਵਿਦਿਆਰਥੀਆਂ ਵਲੋਂ ਪਿੰ੍ਰਸੀਪਲ ਆਸ਼ੂ ਵਾਲੀਆ ਦੀ ਅਗਵਾਈ ਹੇਠ ਤੇ ਕੋਆਰਡੀਨੇਟਰ ਡਾ. ਪ੍ਰਾਚੀ ਮਾਨ ਦੀ ਦੇਖ-ਰੇਖ ਅਧੀਨ ਵਿਦਿਆਰਥੀ ਸੰਦੀਪ ਯਾਦਵ, ਨੀਸ਼ਿਕਾ, ਸੰਧਿਆ, ਵਿਕਾਸ ਕੁਮਾਰ, ਕ੍ਰਿਸ਼ ਆਦਿੱਤਿਆ ਸਿੰਘ ਆਦਿ ਵਲੋਂ ਲੋਕਾਂ ਨੂੰ ਕੂੜਾ-ਕਰਕਟ, ਪਲਾਸਟਿਕ ਆਦਿ ਨੂੰ ਕਿਵੇਂ ਅਤੇ ਕਿਸ ਡਸਟਬੀਨ 'ਚ ਪਾਉਣ ਪ੍ਰਤੀ ਜਾਗਰੂਕ ਕਰਨ ਦੀ ਮੁਹਿੰਮ ਵੀ ਆਰੰਭੀ ਹੋਈ ਸੀ, ਜਿਸ ਪ੍ਰਤੀ ਲੋਕਾਂ ਨੇ ਵਿਦਿਆਰਥੀਆਂ ਨੂੰ ਉਤਸ਼ਾਹਤ ਵੀ ਕੀਤਾ | ਇਸ ਮੌਕੇ ਗੁਜਰਾਤ, ਪੰਜਾਬ, ਹਰਿਆਣਾ, ਉਤਰ ਪ੍ਰਦੇਸ਼, ਚੰਡੀਗੜ੍ਹ ਆਦਿ ਦੇ ਲੋਕਾਂ ਵਲੋਂ ਵੱਖ-ਵੱਖ ਖਾਣ-ਪੀਣ ਦੇ ਸਟਾਲ ਵੀਲਗਾਏ ਗਏ ਹਨ | ਦਰਸ਼ਕਾਂ ਦੇ ਮਨੋਰੰਜਨ ਲਈ ਸੱਭਿਆਚਾਰਕ ਪੇਸ਼ਕਾਰੀਆਂ ਵੀ ਮੁੱਖ ਸਟੇਜ਼ 'ਤੇ ਪੇਸ਼ ਕੀਤੀਆਂ ਗਈਆਂ |
ਚੰਡੀਗੜ੍ਹ, 9 ਦਸੰਬਰ (ਅਜਾਇਬ ਸਿੰਘ ਔਜਲਾ)- ਆਰਟ ਐਂਡ ਕੰਟੈਂਪਰੇਰੀ ਫ਼ੈਸਟੀਵਲ ਭਾਰਤੀ ਵਿੱਦਿਆ ਭਵਨ ਅਤੇ ਇਨਫੋਸਿਸ ਫਾਊਾਡੇਸ਼ਨ ਵਲੋਂ ਕਰਵਾਇਆ ਜਾ ਰਿਹਾ ਹੈ | ਇਹ 7 ਰੋਜ਼ਾ ਕਲਾ ਉਤਸਵ ਸੈਕਟਰ-27 ਸਥਿਤ ਭਾਰਤੀ ਵਿੱਦਿਆ ਭਵਨ ਦੇ ਆਡੀਟੋਰੀਅਮ ਵਿਚ 15 ਦਸੰਬਰ ਤੱਕ ਚੱਲੇਗਾ ...
ਚੰਡੀਗੜ੍ਹ, 9 ਦਸੰਬਰ (ਅਜਾਇਬ ਸਿੰਘ ਔਜਲਾ)-ਤੇਰ੍ਹਾਂ ਪੋਹ ਸੰਮਤ 1761 (ਈ: 1705) ਨੂੰ ਸੂਬੇ ਸਰਹਿੰਦ ਵਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦੇ ਦਿਨ ਤੋਂ ਹੀ ਸਿੱਖ ਭਾਈਚਾਰਾ 'ਸਾਹਿਬਜ਼ਾਦੇ ਸ਼ਹਾਦਤ ਦਿਹਾੜਾ' ਮਨਾ ਰਿਹਾ ਹੈ | ਇਸ ਪਵਿੱਤਰ ਦਿਹਾੜੇ ਨੂੰ 'ਵੀਰ ਬਾਲ ...
ਚੰਡੀਗੜ੍ਹ, 9 ਦਸੰਬਰ (ਅਜੀਤ ਬਿਊਰੋ)-ਪੰਜਾਬ 'ਚ ਪਾਣੀਆਂ ਦੀਆਂ ਖੇਡਾਂ ਲਈ ਬਹੁਤ ਸਮਰੱਥਾ ਹੈ, ਰੋਇੰਗ, ਕਾਏਕਿੰਗ ਤੇ ਕਨੋਇੰਗ ਖੇਡ ਵਾਂਗ ਡਰੈਗਨ ਬੋਟ ਖੇਡ ਨੂੰ ਵੀ ਸੂਬੇ ਵਿਚ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ | ਇਹ ਗੱਲ ਪੰਜਾਬ ਦੇ ਖੇਡ ਮੰਤਰੀ ...
ਐੱਸ. ਏ. ਐੱਸ. ਨਗਰ, 9 ਦਸੰਬਰ (ਕੇ. ਐੱਸ. ਰਾਣਾ)-ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਕਮੇਟੀ ਦੀ ਮੈਂਬਰ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਬਦ ਤੋਂ ਬੱਦਤਰ ਹੋ ਰਹੇ ਹਨ, ਜਿਸ ਦੇ ਚਲਦਿਆਂ ਜੋ ਵਪਾਰਕ ਅਦਾਰੇ ਹੋਰਨਾਂ ਸੂਬਿਆਂ ਤੋਂ ਆ ਕੇ ਪੰਜਾਬ ...
ਐੱਸ. ਏ. ਐੱਸ. ਨਗਰ, 9 ਦਸੰਬਰ (ਕੇ. ਐੱਸ. ਰਾਣਾ)-1 ਕਰੋੜ ਦੀ ਰਿਸ਼ਵਤ ਲੈਣ ਦੇ ਮਾਮਲੇ 'ਚ ਜੇਲ੍ਹ 'ਚ ਬੰਦ ਸਾਬਕਾ ਏ. ਆਈ. ਜੀ. ਆਸ਼ੀਸ਼ ਕਪੂਰ ਨੂੰ ਨਿਆਇਕ ਹਿਰਾਸਤ ਖ਼ਤਮ ਹੋਣ ਤੋਂ ਬਾਅਦ ਅੱਜ ਮੁੜ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਦੁਬਾਰਾ 14 ਦਿਨਾਂ ਲਈ ਨਿਆਇਕ ...
ਐੱਸ. ਏ. ਐਸ. ਨਗਰ, 9 ਦਸੰਬਰ (ਕੇ. ਐੱਸ. ਰਾਣਾ)-ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ. ਆਈ. ਏ.) ਵਲੋਂ ਬਿਕਰਮਜੀਤ ਸਿੰਘ ਉਰਫ਼ ਬਿੱਕਰ ਪੰਜਵਾਰ ਉਰਫ਼ ਬਿੱਕਰ ਬਾਬਾ ਨੂੰ ਮੁਹਾਲੀ ਦੀ ਵਿਸ਼ੇਸ਼ ਐਨ. ਆਈ. ਏ. ਅਦਾਲਤ 'ਚ ਪੇਸ਼ ਕੀਤਾ, ਜਿੱਥੋਂ ਉਸ ਨੂੰ 17 ਦਸੰਬਰ ਤੱਕ ਰਿਮਾਂਡ 'ਤੇ ...
ਐੱਸ. ਏ. ਐੱਸ. ਨਗਰ, 9 ਦਸੰਬਰ (ਕੇ. ਐੱਸ. ਰਾਣਾ)-ਪੰਜਾਬ ਮੰਡੀ ਬੋਰਡ ਵਰਕਰਜ਼ ਯੂਨੀਅਨ ਮੁੱਖ ਦਫ਼ਤਰ ਮੁਹਾਲੀ ਦਾ ਜਨਰਲ ਇਜਲਾਸ ਸੂਬਾ ਪ੍ਰਧਾਨ ਵੀਰਇੰਦਰਜੀਤ ਸਿੰਘ ਪੁਰੀ ਦੀ ਪ੍ਰਧਾਨਗੀ ਹੇਠ ਦਫ਼ਤਰ ਦੇ ਕਾਨਫ਼ਰੰਸ ਹਾਲ ਵਿਖੇ ਸੱਦਿਆ ਗਿਆ | ਇਸ ਮੌਕੇ ਗੁਰਚਰਨ ਸਿੰਘ ਬੁਟਰ ...
ਡੇਰਾਬੱਸੀ, 9 ਦਸੰਬਰ (ਗੁਰਮੀਤ ਸਿੰਘ)-ਪਿੰਡ ਕਕਰਾਲੀ ਤੋਂ ਲਾਪਤਾ ਹੋਏ ਚਾਰ ਬੱਚਿਆਂ ਨੂੰ ਲੱਭਣ ਵਾਲੀ ਪੁਲਿਸ ਦੀ ਵਧੀਆ ਕਾਰਗੁਜ਼ਾਰੀ 'ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਏ. ਐੱਸ. ਪੀ. ਦਰਪਣ ਆਹਲੂਵਾਲੀਆ ਸਮੇਤ ਸਮੂਹ ...
ਐੱਸ. ਏ. ਐੱਸ. ਨਗਰ, 9 ਦਸੰਬਰ (ਕੇ. ਐੱਸ. ਰਾਣਾ)-ਸਥਾਨਕ ਥਾਣਾ ਫੇਜ਼-1 ਦੀ ਪੁਲਿਸ ਨੇ ਨਾਜਾਇਜ਼ ਸ਼ਰਾਬ ਦੀਆਂ 4 ਪੇਟੀਆਂ ਸਮੇਤ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ, ਜਿਸ ਦੀ ਪਛਾਣ ਜਗਤਾਰ ਸਿੰਘ ਵਾਸੀ ਪਿੰਡ ਸਨੇਟਾ ਜ਼ਿਲ੍ਹਾ ਮੁਹਾਲੀ ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ...
ਜ਼ੀਰਕਪੁਰ, 9 ਦਸੰਬਰ (ਅਵਤਾਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਮਾਇਆ ਗਾਰਡਨ ਸਿਟੀ ਸੁਸਾੲਟੀ ਦੇ ਇਕ ਵਸਨੀਕ ਦੀ ਸ਼ਿਕਾਇਤ 'ਤੇ ਉਸ ਦੀ ਪਤਨੀ, ਸੱਸ ਅਤੇ ਸਹੁਰੇ ਖ਼ਿਲਾਫ਼ ਸੋਚੀ-ਸਮਝੀ ਸਾਜਿਸ਼ ਤਹਿਤ ਠੱਗੀ ਮਾਰਨ ਦੀ ਨੀਅਤ ਨਾਲ ਵਿਆਹ ਕਰਵਾਉਣ ਦੇ ਦੋਸ਼ ਹੇਠ ਮਾਮਲਾ ਦਰਜ ...
ਜ਼ੀਰਕਪੁਰ, 9 ਦਸੰਬਰ (ਅਵਤਾਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਆਨਲਾਈਨ ਏਅਰ ਕੰਡੀਸ਼ਨਰ ਆਰਡਰ ਕਰਨ ਤੋਂ ਬਾਅਦ ਨਾ ਏ. ਸੀ. ਦੇਣ ਅਤੇ ਨਾ ਹੀ ਪੈਸੇ ਵਾਪਸ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਹ ਮਾਮਲਾ ਸਾਈਬਰ ਕ੍ਰਾਈਮ ਚੰਡੀਗੜ੍ਹ ਵਲੋਂ ਭੇਜੀ ...
ਐੱਸ. ਏ. ਐੱਸ. ਨਗਰ, 9 ਦਸੰਬਰ (ਕੇ. ਐੱਸ. ਰਾਣਾ)-ਥਾਣਾ ਸਦਰ ਖਰੜ ਅਧੀਨ ਪੈਂਦੇ ਪਿੰਡ ਸਹੌੜਾਂ ਵਿਖੇ ਇਕ ਤੇਜ਼ ਰਫ਼ਤਾਰ ਜਿਪਸੀ ਨੇ ਸੜਕ ਕਿਨਾਰੇ ਖੜ੍ਹੀ ਇਕ ਮਹਿਲਾ ਨੂੰ ਦਰੜ ਦਿੱਤਾ | ਜ਼ਖਮੀ ਮਹਿਲਾ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਖਰੜ ਵਿਖੇ ਲਿਜਾਇਆ ਗਿਆ, ...
ਖਰੜ, 9 ਦਸੰਬਰ (ਗੁਰਮੁੱਖ ਸਿੰਘ ਮਾਨ)-ਕੋਈ ਵੀ ਬੰਦਾ ਮਾੜਾ ਕੰਮ ਕਰਦਾ ਹੈ ਤਾਂ ਉਸ ਨੂੰ ਫੜ੍ਹ ਕੇ ਅੰਦਰ ਬੰਦ ਕੀਤਾ ਜਾਵੇਗਾ | ਇਹ ਵਿਚਾਰ ਥਾਣਾ ਸਿਟੀ ਖਰੜ ਦੇ ਐੱਸ. ਐਚ. ਓ. ਹਰਜਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਂਝੇ ਕੀਤੇ | ਇਸੇ ਦੌਰਾਨ ਪੱਤਰਕਾਰਾਂ ...
ਐੱਸ. ਏ. ਐੱਸ. ਨਗਰ, 9 ਦਸੰਬਰ (ਕੇ. ਐੱਸ. ਰਾਣਾ)-ਮੋਟਰਸਾਈਕਲ ਅਤੇ ਸਾਈਕਲ ਦੀ ਟੱਕਰ ਦੌਰਾਨ ਸਾਈਕਲ ਸਵਾਰ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਹੈ | ਮਿ੍ਤਕ ਦੀ ਪਛਾਣ ਪ੍ਰਮੋਦ ਕੁਮਾਰ (29) ਮੂਲ ਵਾਸੀ ਬਿਹਾਰ ਤੇ ਵਾਸੀ ਪਿੰਡ ਲਖਨੌਰ ਦੇ ਰੂਪ ਵਿਚ ਹੋਈ ਹੈ | ਪੁਲਿਸ ਨੇ ਮਿ੍ਤਕ ਦੇ ...
ਖਰੜ, 9 ਦਸੰਬਰ (ਗੁਰਮੁੱਖ ਸਿੰਘ ਮਾਨ)-ਨਾਜਾਇਜ਼ ਉਸਾਰੀਆਂ ਅਤੇ ਹੋਰਨਾਂ ਕੰਮਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਨੂੰ ਲੈ ਕੇ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਵਿਜੀਲੈਂਸ ਵਿੰਗ ਵਲੋਂ ਸੁਧੀਰ ਸ਼ਰਮਾ ਦੀ ਅਗਵਾਈ ਹੇਠ 3 ਮੈਂਬਰੀ ਟੀਮ ...
ਚੰਡੀਗੜ੍ਹ, 9 ਦਸੰਬਰ (ਅਜਾਇਬ ਸਿੰਘ ਔਜਲਾ)-ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਆਪਣੇ ਲਈ ਖੁਸ਼ੀ ਦੇ ਕੁਝ ਪਲ ਲੱਭਣਾ ਇਕ ਚੁਣੌਤੀ ਬਣ ਗਿਆ ਹੈ | ਇਹ ਗੱਲ ਪੰਜਾਬੀ ਫ਼ਿਲਮਾਂ ਦੀ ਪ੍ਰਸਿੱਧ ਅਦਾਕਾਰਾ ਮੈਂਡੀ ਤੱਖੜ ਵਲੋਂ ਸਾਂਝੀ ਕੀਤੀ ਗਈ ਹੈ | ਅਜਿਹੇ ਸਮੇਂ ਵਿਚ ਆਪਣੇ ...
ਚੰਡੀਗੜ੍ਹ, 9 ਦਸੰਬਰ (ਅਜੀਤ ਬਿਊਰੋ)-ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਈ.ਟੀ.ਟੀ ਅਧਿਆਪਕਾਂ ਦੀ ਚੋਣ ਵਿਚ ਰਾਖਵੇਂਕਰਨ ਨੀਤੀ ਸੰਬੰਧੀ ਸੁਪਰੀਮ ਕੋਰਟ ਦੇ ਫ਼ੈਸਲੇ ਅਨੁਸਾਰ ਸਮਾਜਿਕ ਨਿਆਂ ਵਿਭਾਗ ਵਲੋਂ ਮਿਤੀ 10-07-1995 ਨੂੰ ਜਾਰੀ ...
ਚੰਡੀਗੜ੍ਹ, 9 ਦਸੰਬਰ (ਵਿਕਰਮਜੀਤ ਸਿੰਘ ਮਾਨ)-ਚੰਡੀਗੜ੍ਹ ਕਾਂਗਰਸ ਨੇ ਸੈਕਟਰ 35 ਸਥਿਤ ਕਾਂਗਰਸ ਭਵਨ ਵਿਖੇ ਕੁਲ ਹਿੰਦ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦਾ 76ਵਾਂ ਜਨਮ ਦਿਨ ਮਨਾਇਆ | ਸਮਾਜ ਦੇ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੀਆਂ ਦੋ ਅÏਰਤਾਂ ਨੇ ਕਾਂਗਰਸੀ ...
ਚੰਡੀਗੜ੍ਹ, 9 ਦਸੰਬਰ (ਐਨ.ਐਸ. ਪਰਵਾਨਾ)-ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਪੂਰੀ ਤਰ੍ਹਾਂ ਮਾਰ ਖਾਣ ਤੋਂ ਪਿੱਛੋਂ ਪੰਜਾਬ ਵਿਚ ਪਾਰਟੀ ਵਿਚ ਨਵੀਂ ਜਾਨ ਪਾਉਣ ਲਈ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਫ਼ੀ ਸਰਗਰਮ ਹੋ ਗਏ ਹਨ ਤੇ ...
ਚੰਡੀਗੜ੍ਹ, 9 ਦਸੰਬਰ (ਨਵਿੰਦਰ ਸਿੰਘ ਬੜਿੰਗ)-ਚੰਡੀਗੜ੍ਹ ਪੁਲਿਸ ਨੇ ਜੀ.ਐਸ.ਟੀ ਗਰੋਹ ਦਾ ਭਾਂਡਾ ਭੰਨਦਿਆ ਗਰੋਹ ਦੇ 5 ਮੈਂਬਰਾਂ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ | ਗਰੋਹ ਦੇ ਇਹ ਪੰਜ ਮੈਂਬਰ ਫਰਜ਼ੀ ਜੀ.ਐਸ.ਟੀ ਦਾ ਰਿਫੰਡ ਲੈ ਰਹੇ ਸਨ | ਉਕਤ ਵਿਅਕਤੀਆਂ ਵਲੋਂ ...
ਚੰਡੀਗੜ੍ਹ, 9 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਭਿ੍ਸ਼ਟਾਚਾਰ ਦੀ ਗੱਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਭਿ੍ਸ਼ਟਾਚਾਰ ਕਰਨ ਵਾਲਿਆਂ 'ਤੇ ਸਰਕਾਰ ਲਗਾਤਾਰ ਕਾਰਵਾਈ ਕਰ ਰਹੀ ਹੈ | ਉਨ੍ਹਾਂ ਨੇ ਸਰਕਾਰੀ ...
ਲਾਲੜੂ, 9 ਦਸੰਬਰ (ਰਾਜਬੀਰ ਸਿੰਘ)-ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ ਪੰਜਾਬ ਵਲੋਂ ਦੂਸਰਾ ਫੈਪ ਨੈਸ਼ਨਲ ਟੀਚਰ ਐਵਾਰਡ 2022 ਪ੍ਰੋਗਰਾਮ 3 ਤੇ 4 ਦਸੰਬਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਕਰਵਾਇਆ ਗਿਆ | ਇਸ ਮੌਕੇ ਐਸੋਸੀਏਸ਼ਨ ਵਲੋਂ ...
ਜ਼ੀਰਕਪੁਰ, 9 ਦਸੰਬਰ (ਅਵਤਾਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਇਕ ਵਿਅਕਤੀ ਦੀ ਸ਼ਿਕਾਇਤ 'ਤੇ ਇਕ ਨੌਜਵਾਨ ਖ਼ਿਲਾਫ਼ ਉਸ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲਿਜਾਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਜ਼ੀਰਕਪੁਰ ਵਾਸੀ ...
ਚੰਡੀਗੜ੍ਹ, 9 ਦਸੰਬਰ (ਅਜੀਤ ਬਿਊਰੋ)-ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਸੂਬੇ ਵਿਚ ਸੂਰ ਮੀਟ ਮਾਰਕੀਟ ਨੂੰ ਪ੍ਰਭਾਵਿਤ ਕਰ ਰਹੇ ਬਾਹਰਲੇ ਸੂਬਿਆਂ ਤੋਂ ...
ਐੱਸ. ਏ. ਐੱਸ. ਨਗਰ, 9 ਦਸੰਬਰ (ਕੇ. ਐੱਸ. ਰਾਣਾ)-ਪਲਾਕਸ਼ਾ ਯੂਨੀਵਰਸਿਟੀ ਅਤੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਆਈ. ਆਈ. ਐੱਸ. ਈ. ਆਰ.) ਮੁਹਾਲੀ ਨੇ ਇਕ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ ਹਨ | ਇਹ ਸਮਝੌਤਾ ਦੋਵਾਂ ਸੰਸਥਾਵਾਂ ਦੇ ਅਧਿਆਪਕਾਂ ਅਤੇ ...
ਐੱਸ. ਏ. ਐੱਸ. ਨਗਰ, 9 ਦਸੰਬਰ (ਕੇ. ਐੱਸ. ਰਾਣਾ)-ਗੁਰਦੁਆਰਾ ਤਾਲਮੇਲ ਕਮੇਟੀ ਮੁਹਾਲੀ ਦੀ ਮੀਟਿੰਗ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼-1 ਮੁਹਾਲੀ ਵਿਖੇ ਪ੍ਰਧਾਨ ਜੋਗਿੰਦਰ ਸਿੰਘ ਸੋਂਧੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਸਰਬਸੰਮਤੀ ਨਾਲ ਸੁਰਜੀਤ ਸਿੰਘ ਮਠਾੜੂ ...
ਖਰੜ, 9 ਦਸੰਬਰ (ਗੁਰਮੁੱਖ ਸਿੰਘ ਮਾਨ)-ਖਰੜ ਸ਼ਹਿਰ ਨੂੰ ਕਜੌਲੀ ਵਾਟਰ ਵਰਕਸ ਨਾਲ ਜੋੜਨ ਲਈ ਨਗਰ ਕੌਂਸਲ ਦੀ ਸੱਦੀ ਗਈ ਸਪੈਸ਼ਲ ਮੀਟਿੰਗ ਕੌਂਸਲ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਹਾਜ਼ਰ ਸਮੁੱਚੇ ਕੌਂਸਲਰਾਂ ਵਲੋਂ ...
ਐੱਸ. ਏ. ਐੱਸ. ਨਗਰ, 9 ਦਸੰਬਰ (ਕੇ. ਐੱਸ. ਰਾਣਾ)-ਰਿਆਤ-ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਮੈਡੀਕਲ ਐਂਡ ਅਲਾਈਡ ਸਾਇੰਸਿਜ਼ ਵਲੋਂ ਪੰਜਾਬ ਰੈੱਡ ਕਰਾਸ ਸੁਸਾਇਟੀ ਅਤੇ ਸ੍ਰੀ ਸ਼ਿਵ ਕੰਵਰ ਮਹਾਂਸੰਘ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਡੇਂਗੂ ਅਤੇ ਚਿਕਨਗੁਨੀਆ ਦੇ ...
ਐੱਸ. ਏ. ਐੱਸ. ਨਗਰ, 9 ਦਸੰਬਰ (ਕੇ. ਐੱਸ. ਰਾਣਾ)-ਥਾਣਾ ਸੋਹਾਣਾ ਦੀ ਪੁਲਿਸ ਨੇ 4 ਲੱਖ ਰੁਪਏ ਵਾਲਾ ਬੈਗ ਚੋਰੀ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਦੇ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 381 ਤਹਿਤ ਮਾਮਲਾ ਦਰਜ ਕੀਤਾ ਹੈ | ਚੋਰੀ ਦੀ ਵਾਰਦਾਤ ਨੂੰ ਕੰਪਨੀ 'ਚ ਕੰਮ ਕਰਦੇ ਇਕ ਸਫ਼ਾਈ ...
ਐੱਸ. ਏ. ਐੱਸ. ਨਗਰ, 9 ਦਸੰਬਰ (ਕੇ. ਐੱਸ. ਰਾਣਾ)-ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲਸ਼ਨ ਐਕਟ-2012 ਦੇ ਸੈਕਸ਼ਨ 6 (1) (ਜੀ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਮੁਹਾਲੀ ਅਮਨਿੰਦਰ ਕੌਰ ਬਰਾੜ ਵਲੋਂ ਮੈਸ. ਓਵਰਸੀਜ਼ ਵੀਜ਼ਾ ਹੈਲਪਲਾਈਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX