ਅੰਮਿ੍ਤਸਰ, 9 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਭਿਖਾਰੀਆਂ ਦੀ ਪੰਜਾਬ 'ਚ ਨਿਰੰਤਰ ਹੋ ਰਹੀ ਆਮਦ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਵੱਖ-ਵੱਖ ਸੂਬਿਆਂ ਤੋਂ ਆਉਣ ਵਾਲੇ ਇਨ੍ਹਾਂ ਭਿਖਾਰੀਆਂ ਦਾ ਹਜੂਮ ਲਗਾਤਾਰ ਵਧਦਾ ਜਾ ਰਿਹਾ ਹੈ, ਇਨ੍ਹਾਂ ਭਿਖਾਰੀਆਂ 'ਚ ਬੱਚਿਆਂ ਦੀ ਸ਼ਮੂਲੀਅਤ ਜਿਥੇ ਸਮਾਜ ਲਈ 'ਕਲੰਕ' ਬਣ ਰਹੀ ਹੈ, ਉਥੇ ਹੀ ਅੱਜ ਕੱਲ੍ਹ ਇਹ ਹਰੇਕ ਭੀੜ ਵਾਲੇ ਚੌਂਕਾਂ 'ਚ ਆਮ ਦੇਖੇ ਜਾ ਸਕਦੇ ਹਨ | ਅੰਮਿ੍ਤਸਰ ਦੇ ਰੇਲਵੇ ਸਟੇਸ਼ਨ ਜਾਂ ਧਾਰਮਿਕ ਅਸਥਾਨਾਂ ਦੇ ਬਾਹਰ ਜਿਵੇਂ ਹੀ ਕੋਈ ਕਾਰ, ਆਟੋ ਰਿਕਸ਼ਾ ਜਾਂ ਦੋ ਪਹੀਆ ਵਾਹਨ ਰੁਕਦਾ ਹੈ ਤਾਂ ਉਥੇ ਆਸ-ਪਾਸ ਖੜੀਆਂ ਭੀਖ ਮੰਗਣ ਵਾਲੀਆਂ ਔਰਤਾਂ ਝੱਟ ਕੁੱਛੜ ਚੁੱਕੇ 5-6 ਮਹੀਨਿਆਂ ਦੇ ਬੱਚੇ ਸੰਬੰਧੀ ਉੱਥੇ ਪਹੁੰਚ ਜਾਂਦੀਆਂ ਹਨ | ਬੱਚੇ ਦੀ ਹਾਲਤ ਵੇਖ ਕੇ ਰਾਹਗੀਰਾਂ ਦੀ ਭਾਵੁਕਤਾ ਜਾਗਦੀ ਹੈ ਅਤੇ ਉਕਤ ਔਰਤ ਨੂੰ ਭੀਖ ਮਿਲ ਜਾਂਦੀ ਹੈ | ਇਹ ਔਰਤਾਂ ਸਵੇਰ ਤੋਂ ਲੈ ਕੇ ਰਾਤ ਹੋਣ ਤਕ ਉਕਤ ਸੜਕਾਂ ਤੇ ਬਾਜ਼ਾਰਾਂ 'ਚ ਘੁੰਮਦੀਆਂ ਵੇਖੀਆਂ ਜਾ ਸਕਦੀਆਂ ਹਨ | ਜਿਹੜੇ ਲੋਕ ਰੋਜ਼ਾਨਾ ਸਟੇਸ਼ਨ, ਬੱਸ ਸਟੈਂਡ ਜਾਂ ਵਧੇਰੇ ਰੌਣਕ ਵਾਲੇ ਧਾਰਮਿਕ ਅਸਥਾਨਾਂ 'ਤੇ ਜਾਂਦੇ ਹਨ ਅਤੇ ਜਿਨ੍ਹਾਂ ਦਾ ਰੋਜ਼ਾਨਾ ਇਨ੍ਹਾਂ ਬੱਚਾ ਗੋਦੀ 'ਚ ਚੁੱਕੀ ਖੜੀਆਂ ਔਰਤਾਂ ਨਾਲ ਸਾਹਮਣਾ ਹੁੰਦਾ ਹੈ, ਉਨ੍ਹਾਂ ਜ਼ਰੂਰ ਇਸ ਪਾਸੇ ਧਿਆਨ ਦਿੱਤਾ ਹੋਵੇਗਾ ਕਿ ਇਹ ਔਰਤਾਂ ਰੋਜ਼ ਉਥੇ ਵੇਖੀਆਂ ਜਾ ਸਕਦੀਆਂ ਹਨ, ਪਰ ਇਨ੍ਹਾਂ ਦੀ ਗੋਦ ਵਿਚ ਕੱਪੜਿਆਂ 'ਚ ਲਪੇਟੇ ਬੱਚੇ ਹਮੇਸ਼ਾ ਇਕ ਮਹੀਨੇ ਤੋਂ ਲੈ ਕੇ ਛੇ ਮਹੀਨੇ ਦੀ ਉਮਰ ਤੱਕ ਦੇ ਹੀ ਰਹਿੰਦੇ ਹਨ | ਛੋਟੇ ਬੱਚਿਆਂ ਦੀ ਉਮਰ ਵੇਖ ਕੇ ਇਹ ਭਾਵਨਾਤਮਕ ਭਰਮ ਬਣ ਜਾਂਦਾ ਹੈ ਕਿ ਐਨੀ ਛੋਟੀ ਉਮਰ ਦੇ ਬੱਚੇ ਨੂੰ ਲੈ ਕੇ ਇਹ ਔਰਤਾਂ ਭੀਖ ਮੰਗਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕਰ ਸਕਦੀਆਂ | ਅਜਿਹੀਆਂ ਔਰਤਾਂ ਦੀ ਬੇਬਸੀ ਤੇ ਗਰੀਬੀ 'ਤੇ ਤਰਸ ਖਾ ਕੇ ਲੋਕ ਭੀਖ ਦਿੰਦੇ ਰਹਿੰਦੇ ਹਨ, ਜਦੋਂਕਿ ਸੱਚਾਈ ਇਹ ਹੈ ਕਿ ਇਹ ਗੋਦ ਚੁੱਕੇ ਬੱਚੇ ਸਮਾਂ ਪਾ ਕੇ ਬਦਲ ਦਿੱਤੇ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਇਹ ਕਥਿਤ ਮਾਂਵਾਂ ਬੱਚਿਆਂ ਦੇ ਵੱਡੇ ਹੁੰਦਿਆਂ ਹੀ ਕਿਸੇ ਹੋਰ ਗਰੀਬ ਔਰਤ ਤੋਂ ਉਸ ਦਾ ਛੋਟਾ ਬੱਚਾ ਪੂਰੇ ਦਿਨ ਲਈ ਲੈ ਆਉਂਦੀਆਂ ਹਨ, ਜਿਸ ਦੇ ਲਈ ਇਹ ਬੱਚੇ ਦੇ ਅਸਲੀ ਮਾਂ-ਬਾਪ ਨੂੰ ਬਕਾਇਦਾ ਕਿਰਾਇਆ ਵੀ ਦਿੰਦੀਆਂ ਹਨ | ਪਤਾ ਲੱਗਾ ਹੈ ਕਿ ਇਕ ਬੱਚੇ ਦਾ ਕਿਰਾਇਆ ਪ੍ਰਤੀਦਿਨ 40 ਤੋਂ 50 ਰੁਪਏ ਰਹਿੰਦਾ ਹੈ | ਇਹ 'ਰੇਟ' ਲੰਬੇ ਇਕਰਾਰ 'ਤੇ ਘੱਟ ਵੀ ਹੋ ਜਾਂਦਾ ਹੈ | ਕਿਰਾਏ 'ਤੇ ਲਏ ਬੱਚੇ ਦੀ ਦੇਖ ਰੇਖ ਦਾ ਜਿੰਮਾ ਕਥਿਤ ਮਾਂ ਦਾ ਰਹਿੰਦਾ ਹੈ | ਬੱਚਾ ਗੋਦ 'ਚ ਚੁੱਪ-ਚਾਪ ਪਿਆ ਰਹੇ ਇਸ ਦੇ ਲਈ ਇਹ ਔਰਤਾਂ ਅਫ਼ੀਮ ਵਰਗੀ ਨਸ਼ੀਲੀ ਵਸਤੂ ਉਸ ਨੂੰ ਚਟਾ ਦਿੰਦੀਆਂ ਹਨ | ਇਹ ਭਿਖਾਰਨਾ ਵੈਸੇ ਤਾਂ ਸ਼ਹਿਰ ਦੇ ਹਰ ਵੱਡੇ ਤੇ ਭੀੜ ਵਾਲੇ ਚੌਂਕ ਅਤੇ ਬਾਜ਼ਾਰਾਂ ਵਿਚ ਇਧਰ-ਉਧਰ ਘੁੰਮਦੀਆਂ ਵੇਖੀਆਂ ਜਾ ਸਕਦੀਆਂ ਹਨ, ਪਰ ਸ਼ਹਿਰ ਦਾ ਹਾਲ ਬਾਜ਼ਾਰ, ਲਾਰੈਂਸ ਰੋਡ, ਬਸ ਸਟੈਂਡ, ਮਦਨ ਮੋਹਨ ਮਾਲਵੀਆ ਰੋਡ, ਸ੍ਰੀ ਦਰਬਾਰ ਸਾਹਿਬ, ਜ਼ਲਿ੍ਹਆਂਵਾਲਾ ਬਾਗ, ਦੁਰਗਿਆਣਾ ਮੰਦਰ, ਪੀਰਾਂ ਦੀ ਦਰਗਾਹ, ਮਾਡਲ ਟਾਊਨ ਅਤੇ ਸ਼ਨੀ ਦੇਵ ਮੰਦਰ ਇਨ੍ਹਾਂ ਦੇ ਮੁਖ ਠਿਕਾਣੇ ਹਨ | ਪਤਾ ਲੱਗਾ ਹੈ ਕਿ ਸ਼ਹਿਰ ਦੇ ਬਾਹਰਵਾਰ ਅਤੇ ਰੇਲਵੇ-ਲਾਈਨਾਂ ਦੇ ਪਾਸ ਬਣੀਆਂ ਝੁੱਗੀਆਂ-ਝੌਂਪੜੀਆਂ 'ਚ ਰਹਿਣ ਵਾਲੇ ਗਰੀਬ ਪਰਿਵਾਰਾਂ ਪਾਸੋਂ ਇਹ ਭਿਖਾਰਨਾ ਬੱਚੇ ਕਿਰਾਏ 'ਤੇ ਲੈਂਦੀਆਂ ਹਨ | ਇਹ ਵੀ ਪਤਾ ਲੱਗਾ ਹੈ ਕਿ ਜਿਵੇਂ-ਜਿਵੇਂ ਬੱਚੇ ਵੱਡੇ ਹੁੰਦੇ ਜਾਂਦੇ ਹਨ, ਉਨ੍ਹਾਂ ਤੋਂ ਜੇਬ ਕੱਟਣਾ, ਚੋਰੀ ਚਕਾਰੀ ਕਰਨ ਜਿਹੇ ਅਪਰਾਧ ਕਰਵਾਏ ਜਾਂਦੇ ਹਨ | ਇਨ੍ਹਾਂ ਅਸਮਾਜਿਕ ਅਤੇ ਘਿਣਾਉਣੀ ਗਤੀਵਿਧੀਆਂ ਦੇ ਪਿੱਛੇ ਖੜੇ ਪ੍ਰਮੁੱਖ ਸੂਤਰਧਾਰਾਂ ਤਕ ਪੁਲਿਸ ਦਾ ਪਹੁੰਚਣਾ ਬਹੁਤ ਜ਼ਰੂਰੀ ਹੈ | ਇਹ ਵੀ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਭਿਖਾਰੀਆਂ ਦੇ ਮੈਨੇਜਰ ਬਨਾਮ ਠੇਕੇਦਾਰ ਸਵੇਰੇ ਕਰੀਬ 4-5 ਵਜੇ ਇਨ੍ਹਾਂ ਨੂੰ ਕਾਰ ਜਾਂ ਆਟੋ 'ਚ ਬਿਠਾ ਕੇ ਤਹਿ ਕੀਤੇ ਚੌਕਾਂ ਜਾਂ ਹੋਰਨਾ ਸਥਾਨਾਂ 'ਤੇ ਛੱਡ ਦਿੰਦੇ ਹਨ ਅਤੇ ਰਾਤ ਹੋਣ 'ਤੇ ਮੁੜ ਇਨ੍ਹਾਂ ਨੂੰ ਇਕੋ ਸਥਾਨ ਤੋਂ ਇਕੱਠਾ ਕਰਕੇ ਸ਼ਹਿਰ ਦੇ ਬਾਹਰਵਾਰ ਬਣੀਆਂ ਬਸਤੀਆਂ ਵਿਚ ਲਿਜਾਇਆ ਜਾਂਦਾ ਹੈ |
ਰਈਆ, 9 ਦਸੰਬਰ (ਸ਼ਰਨਬੀਰ ਸਿੰਘ ਕੰਗ)- ਰਈਆ ਵਿਖੇ ਜੀ. ਟੀ. ਰੋਡ ਉਪਰ ਬਣ ਰਹੇ ਫਲਾਈਓਵਰ ਨੂੰ ਪਿੱਲਰਾਂ ਤੇ ਅਧਾਰਿਤ ਪੂਰੇ ਕਸਬੇ ਉੱਪਰ ਬਣਵਾਉਣ ਲਈ ਚੱਲ ਰਹੇ ਸੰਘਰਸ਼ ਦੇ 19ਵੇਂ ਦਿਨ ਵੀ ਮੋਰਚੇ ਵਾਲੀ ਥਾਂ 'ਤੇ ਇਕੱਠ ਬਰਕਰਾਰ ਰਿਹਾ | ਇਸ ਮੌਕੇ ਹੋਏ ਇਕੱਠ ਨੂੰ ਸੰਬੋਧਨ ...
ਅੰਮਿ੍ਤਸਰ, 9 ਦਸੰਬਰ (ਜੱਸ)- ਕੀਰਤਨ ਸੇਵਾ ਸੁਸਾਇਟੀ ਬਸੰਤ ਐਵੀਨਿਉੂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ 17 ਦਸੰਬਰ ਨੂੰ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ | ਨਰਿੰਦਰਪਾਲ ਸਿੰਘ ਪਾਲੀ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ...
ਅਟਾਰੀ, 9 ਦਸੰਬਰ (ਗੁਰਦੀਪ ਸਿੰਘ ਅਟਾਰੀ) - ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਨੱਥੂਪੁਰ ਵਿਖੇ ਆਪ ਆਗੂ ਡਾਕਟਰ ਮਨਦੀਪ ਸਿੰਘ ਚੀਚਾ ਦੀ ਅਗਵਾਈ ਹੇਠ ਮੀਟਿੰਗ ਹੋਈ, ਜਿਸ ਵਿਚ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ | ਹਲਕਾ ਵਿਧਾਇਕ ਜਸਵਿੰਦਰ ...
ਗੱਗੋਮਾਹਲ, 9 ਦਸੰਬਰ (ਬਲਵਿੰਦਰ ਸਿੰਘ ਸੰਧੂ) - ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਨਿਰਦੇਸ਼ਾਂ ਮੁਤਾਬਕ ਕਸਬਾ ਰਮਦਾਸ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੋਕ ਭਲਾਈ ਲਈ ਜਾਰੀ ਕੀਤੀਆਂ ਸਹੂਲਤਾਂ ਨੂੰ ਹਰੇਕ ਵਰਗ ਦੇ ਲੋਕਾਂ ਤੱਕ ...
ਅਜਨਾਲਾ, 9 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਨਿਰਦੇਸ਼ਾਂ 'ਤੇ ਅੱਜ ਜ਼ਿਲ੍ਹਾ ਮੁੱਖ ਖੇਤੀਬਾੜੀ ਅਫਸਰ ਡਾ: ਜਤਿੰਦਰ ਸਿੰਘ ਗਿੱਲ ਵਲੋਂ ਜ਼ਿਲ੍ਹਾ ਅੰਮਿ੍ਤਸਰ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਕਣਕ ...
ਹਰਸ਼ਾ ਛੀਨਾ, 9 ਦਸੰਬਰ (ਕੜਿਆਲ) - ਸਥਾਨਕ ਬਲਾਕ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਜਾਂ ਗਰਾਮ ਪੰਚਾਇਤਾਂ ਨੇ ਇਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਸਰਪੰਚ ਯੂਨੀਅਨ ਦਾ ਗਠਨ ਕੀਤਾ ਜਿਸ ਤਹਿਤ ਅੱਜ ਸਰਪੰਚ ਬਲਜੀਤ ਸਿੰਘ ਸਲੇਮਪੁਰਾ ਦੀ ਅਗਵਾਈ ਹੇਠ ਹੋਈ ਵਿਸ਼ੇਸ਼ ਇਕੱਤਰਤਾ ...
ਰਾਮ ਤੀਰਥ, 9 ਦਸੰਬਰ (ਧਰਵਿੰਦਰ ਸਿੰਘ ਔਲਖ)- ਮੁੱਖ ਪ੍ਰਬੰਧਕ ਭਾਈ ਗੁਰਇਕਬਾਲ ਅਤੇ ਭਾਈ ਅਮਨਦੀਪ ਸਿੰਘ ਦੀ ਸਰਪ੍ਰਸਤੀ ਹੇਠ ਚੱਲ ਰਹੇ ਵਿਦਿਅਕ ਅਦਾਰਾ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਅੱਡਾ ਬਾਊਲੀ, ਰਾਮ ਤੀਰਥ ਰੋਡ, ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਪਿ੍ੰਸੀਪਲ ਆਰਤੀ ...
ਹਰਸ਼ਾ ਛੀਨਾ, 9 ਦਸੰਬਰ (ਕੜਿਆਲ) - ਸਥਾਨਕ ਬਲਾਕ ਅਧੀਨ ਪੈਂਦੇ ਪਿੰਡ ਬੱਗਾ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਇਕ ਵਿਸ਼ੇਸ਼ ਮੀਟਿੰਗ ਕਿਸਾਨ ਆਗੂ ਬਚਿੱਤਰ ਸਿੰਘ ਕੋਟਲਾ ਦੀ ਅਗਵਾਈ ਹੇਠ ਹੋਈ ਜਿਸ ਵਿਚ ਵੱਡੀ ਗਿਣਤੀ ਵਿਚ ਪਿੰਡ ਪਿੰਡ ਵਾਸੀ ਕਿਸਾਨਾਂ ...
ਬਾਬਾ ਬਕਾਲਾ ਸਾਹਿਬ, 9 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ-ਬਾਬਾ ਜੁਝਾਰ ਸਿੰਘ ਜੀ ਅਤੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਸਾਲਾਨਾ ਸ਼ਹੀਦੀ ਸਮਾਗਮ ਗੁ: ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ, ਪਿੰਡ ਸ਼ਾਹਪੁਰ (ਬਾਬਾ ...
ਗੱਗੋਮਾਹਲ, 9 ਦਸੰਬਰ (ਬਲਵਿੰਦਰ ਸਿੰਘ ਸੰਧੂ) - ਡਾਇਸਿਸ ਆਫ ਅੰਮਿ੍ਤਸਰ ਵਲੋਂ ਚਲਾਏ ਜਾ ਰਹੇ ਸਮਾਜਿਕ ਸੁਰੱਖਿਆ ਤੇ ਸਿੱਖਿਆ ਪ੍ਰੋਜੈਕਟ ਵਲੋਂ ਪਿੰਡ ਡਿਆਲ ਭੱਟੀ ਵਿਚ ਪੰਚਾਇਤੀ ਰਾਜ ਐਕਟ ਦੀ ਜਾਣਕਾਰੀ ਸੰਬੰਧੀ ਸੈਮੀਨਾਰ ਲਗਾਇਆ ਗਿਆ ਜਿਸ 'ਚ ਵੱਖ-ਵੱਖ ਪਿੰਡਾਂ ਵਲੋਂ ...
ਤਰਸਿੱਕਾ, 9 ਦਸੰਬਰ (ਅਤਰ ਸਿੰਘ ਤਰਸਿੱਕਾ)- ਡੀਪੂ ਹੋਲਡਰ ਯੂਨੀਅਨ ਬਲਾਕ ਤਰਸਿੱਕਾ (ਸੁਖਵਿੰਦਰ ਸਿੰਘ ਕਾਂਝਲਾ ਗਰੁੱਪ) ਦੀ ਇੱਕ ਅਹਿਮ ਮੀਟਿੰਗ ਬਲਜਿੰਦਰ ਸਿੰਘ ਰੋਮਾਣਾ ਚੱਕ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਕਸਬਾ ਪੁਲ ਨਹਿਰ ਤਰਸਿੱਕਾ ਵਿਖੇ ਹੋਈ ਜਿਸ 'ਚ ...
ਅਜਨਾਲਾ, 9 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਇਸੇ ਸੰਦਰਭ 'ਚ ਹੀ ਸਰਕਾਰ ਵਲੋਂ ਪੰਜਾਬ ਅੰਦਰ ...
ਅਜਨਾਲਾ, 9 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਹਿਮਾਚਲ ਪ੍ਰਦੇਸ਼ 'ਚ ਕਾਂਗਰਸ ਪਾਰਟੀ ਦੀ ਹੋਈ ਵੱਡੀ ਜਿੱਤ ਦੀ ਖੁਸ਼ੀ 'ਚ ਅੱਜ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ...
ਅਜਨਾਲਾ/ਓਠੀਆਂ, 9 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ/ਗੁਰਵਿੰਦਰ ਸਿੰਘ ਛੀਨਾ)- ਥਾਣਾ ਰਾਜਾਸਾਂਸੀ ਦੇ ਐੱਸ.ਐੱਚ.ਓ. ਸਬ-ਇੰਸਪੈਕਟਰ ਰਮਨਦੀਪ ਕੌਰ ਬੰਦੇਸ਼ਾ ਦੀ ਅਗਵਾਈ 'ਚ ਪੁਲਿਸ ਵਲੋਂ ਪਿੰਡ ਕੋਟਲੀ ਸੱਕਾ ਨੇੜਿਉਂ ਜ਼ਮੀਨ ਵਿਚ ਦੱਬੀ 800 ਲੀਟਰ ਕੱਚੀ ਲਾਹਣ ਬਰਾਮਦ ਕਰਨ ...
ਬਾਬਾ ਬਕਾਲਾ ਸਾਹਿਬ, 9 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਭਰ ਹੀ ਨਹੀਂ ਸਮੁੱਚੇ ਦੇਸ਼ ਵਿਦੇਸ਼ 'ਚ ਦਸਤਖਤੀ ਮੁਹਿੰਮ ਚਲਾਈ ਗਈ ਹੈ | ਸੰਗਤਾਂ ਵਿਚ ਭਾਰੀ ਰੋਸ ਹੈ ਕਿ ਜੋ ਬੰਦੀ ...
ਓਠੀਆਂ, 9 ਦਸੰਬਰ (ਗੁਰਵਿੰਦਰ ਸਿੰਘ ਛੀਨਾ) - ਹਲਕਾ ਰਾਜਾਸਾਂਸੀ ਤੋਂ ਆਪ ਦੇ ਆਗੂ ਪਨਗਰੇਨ ਦੇ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ ਵਲੋਂ ਹਲਕੇ 'ਚ ਕਰਵਾਏ ਜਾ ਰਹੇ ਫੈਸਲੇ ਜਿਸ ਤਰ੍ਹਾਂ ਪੁਰਾਣੇ ਲੜਾਈ ਝਗੜੇ ਦੇ ਫੈਸਲੇ ਅਤੇ ਹੋਰ ਕੰਮਾਂ ਤੋਂ ਵਿਰੋਧੀਆਂ ਵਲੋਂ ਖੁਸ਼ ਨਾ ...
ਬਾਬਾ ਬਕਾਲਾ ਸਾਹਿਬ, 9 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਅੱਜ ਇੱਥੇ ਨੇੜਲੇ ਪਿੰਡ ਖਾਨਪੁਰ ਵਿਖੇ ਮੰਗਾ ਸਿੰਘ ਮਾਹਲਾ ਜ਼ਿਲ੍ਹਾ ਕਾਰਜਕਾਰਨੀ ਮੈਂਬਰ ਭਾਜਪਾ ਦੇ ਗ੍ਰਹਿ ਵਿਖੇ ਭਾਜਪਾ ਵਰਕਰਾਂ ਨੇ ਗੁਜਰਾਤ ਵਿਚ ਪਾਰਟੀ ਦੀ ਹੋਈ ਸ਼ਾਨਦਾਰ ਜਿੱਤ ਦੀ ਖੁਸ਼ੀ ਵਿਚ ...
ਰਾਮ ਤੀਰਥ, 9 ਦਸੰਬਰ (ਧਰਵਿੰਦਰ ਸਿੰਘ ਔਲਖ) - ਹਿਮਾਚਲ ਪ੍ਰਦੇਸ਼ ਦੇ ਵੋਟਰਾਂ ਨੇ ਕਾਂਗਰਸ ਪਾਰਟੀ ਨੂੰ ਬਹੁਮਤ ਨਾਲ ਜਿਤਾ ਕੇ ਹਿਮਾਚਲ ਪ੍ਰਦੇਸ਼ 'ਚ ਕਾਂਗਰਸ ਪਾਰਟੀ ਦੀ ਸਰਕਾਰ ਬਣਾ ਕੇ ਵਿਰੋਧੀਆਂ ਦੇ ਮੂੰਹ 'ਤੇ ਚੁੱਪ ਦਾ ਤਾਲਾ ਜੜ੍ਹ ਦਿੱਤਾ ਹੈ | ਇਨ੍ਹਾਂ ਸ਼ਬਦਾਂ ਦਾ ...
ਓਠੀਆਂ, 9 ਦਸੰਬਰ (ਗੁਰਵਿੰਦਰ ਸਿੰਘ ਛੀਨਾ)- ਟਿੱਪਰ ਟਰਾਲਿਆਂ ਵਲੋਂ ਓਠੀਆਂ ਦੇ ਨਾਲ ਲੱਗਦੇ ਪਿੰਡਾਂ ਤੋਂ ਅੰਮਿ੍ਤਸਰ ਨੂੰ ਮਿੱਟੀ ਲਿਜਾਈ ਜਾ ਰਹੀ ਹੈ | ਬੀਤੇ ਦਿਨ ਟਿੱਪਰ ਟਰਾਲਿਆਂ ਵਾਲਿਆਂ ਵਲੋਂ ਓਠੀਆਂ ਚੌਕ 'ਚ ਸੜਕ 'ਤੇ ਮਿੱਟੀ ਦਾ ਭਰਿਆ ਟਰਾਲਾ ਟੋਏ 'ਚ ਪਾ ਦਿੱਤਾ, ...
ਰਾਮ ਤੀਰਥ, 9 ਦਸੰਬਰ (ਧਰਵਿੰਦਰ ਸਿੰਘ ਔਲਖ)- ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਪਾਰਟੀ ਦੀ ਵਾਪਸੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਭਾਜਪਾ ਦਾ ਫਿਰਕੂ ਰੱਥ ਕੇਵਲ ਕਾਂਗਰਸ ਪਾਰਟੀ ਹੀ ਰੋਕ ਸਕਦੀ ਹੈ ਅਤੇ ਇਸ ਨਾਲ ਲੋਕਤੰਤਰਿਕ ਪ੍ਰਕਿਰਿਆ ਹੋਰ ਵੀ ਮਜ਼ਬੂਤ ਹੋਵੇਗੀ | ...
ਜੇਠੂਵਾਲ, 9 ਦਸੰਬਰ (ਮਿੱਤਰਪਾਲ ਸਿੰਘ ਰੰਧਾਵਾ)- ਅੰਮਿ੍ਤਸਰ-ਬਟਾਲਾ ਰੋਡ 'ਤੇ ਸਥਿਤ ਆਨੰਦ ਕਾਲਜ ਆਫ਼ ਜੇਠੂਵਾਲ ਦੀਆਂ ਵਿਦਿਆਰਥਣਾਂ ਨੇ ਬਾਬਾ ਫਰੀਦ ਯੂਨੀਵਰਸਿਟੀ ਵਲੋਂ ਬੀ. ਐੱਸ. ਸੀ. ਨਰਸਿੰਗ ਭਾਗ ਪਹਿਲੇ ਦੇ ਐਲਾਨੇ ਨਤੀਜਿਆਂ 'ਚ ਸ਼ਾਨਦਾਰ ਪ੍ਰਾਪਤੀਆਂ ਹਾਸਲ ...
ਬਾਬਾ ਬਕਾਲਾ ਸਾਹਿਬ, 9 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ) - ਬੀਤੇ ਦਿਨੀਂ ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਪਿੰਡ ਦਾਊਦ ਵਿਖੇ ਦੋ ਧਿਰਾਂ ਵਿਚ ਹੋਈ ਲੜਾਈ ਦੌਰਾਨ ਜ਼ਖਮੀਂ ਹੋਏ ਵਿਅਕਤੀਆਂ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਹੈ | ...
ਗੱਗੋਮਾਹਲ, 9 ਦਸੰਬਰ (ਬਲਵਿੰਦਰ ਸਿੰਘ ਸੰਧੂ)- ਬੀਤੀ ਰਾਤ ਪੁਲਿਸ ਚੌਕੀ ਗੱਗੋਮਾਹਲ ਵਲੋਂ ਨੌਜਵਾਨ ਬਲਰਾਜ ਸਿੰਘ ਉਰਫ ਬਾਵਾ ਪੁੱਤਰ ਹਰਦੇਵ ਸਿੰਘ ਵਾਸੀ ਗੱਗੋਮਾਹਲ ਨੂੰ ਪੁਲਿਸ ਵਲੋਂ ਹਿਰਾਸਤ ਵਿਚ ਲੈਣ ਨੂੰ ਲੈ ਕੇ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸੀਨੀਅਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX