ਪਟਿਆਲਾ, 9 ਦਸੰਬਰ (ਗੁਰਵਿੰਦਰ ਸਿੰਘ ਔਲਖ)-ਆਮ ਆਦਮੀ ਪਾਰਟੀ ਦੇ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਜ਼ਿਲੇ੍ਹ ਦੇ ਸਮੁੱਚੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਾਲ ਲੈ ਕੇ ਪਟਿਆਲਾ ਸ਼ਹਿਰ ਦੀ ਸੁੱਧ ਲੈਣ ਲਈ, ਖ਼ੂਬਸੂਰਤੀ ਅਤੇ ਵਿਕਾਸ ਕਾਰਜਾਂ ਦੀ ਤਹਿ ਤੱਕ ਜਾਣ ਲਈ ਸ਼ਹਿਰ ਦੇ ਕਈ ਸਥਾਨਾਂ ਦਾ ਤੂਫ਼ਾਨੀ ਦੌਰਾ ਕੀਤਾ | ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਕਮਿਸ਼ਨਰ ਨਗਰ ਨਿਗਮ ਅਦਿੱਤਿਆ ਉੱਪਲ, ਸਹਾਇਕ ਕਮਿਸ਼ਨਰ ਨਮਨ ਮੜਕਨ ਸਮੇਤ ਨਗਰ ਨਿਗਮ ਪਟਿਆਲਾ ਅਤੇ ਨਗਰ ਸੁਧਾਰ ਟਰੱਸਟ ਪਟਿਆਲਾ ਦੇ ਕਈ ਸੀਨੀਅਰ ਅਧਿਕਾਰੀ ਵੀ ਇਸ ਦੌਰਾਨ ਮੌਜੂਦ ਰਹੇ | ਵਿਧਾਇਕ ਵਲੋਂ ਸਮੁੱਚੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਸਭ ਤੋਂ ਪਹਿਲਾਂ ਪਟਿਆਲਾ ਸ਼ਾਹੀ ਸ਼ਹਿਰ ਦਾ ਦਿਲ ਮੰਨੇ ਜਾਣ ਵਾਲੀ ਰਾਜਿੰਦਰਾ ਝੀਲ ਦਾ ਦੌਰਾ ਕੀਤਾ | ਇਸ ਦੌਰਾਨ ਉਨ੍ਹਾਂ ਦੇਖਿਆ ਕਿ ਪਿਛਲੀਆਂ ਸਰਕਾਰਾਂ ਵਲੋਂ ਬੇਸ਼ੱਕ ਕਰੋੜਾਂ ਰੁਪਏ ਲਗਾਉਣ ਦਾ ਦਾਅਵਾ ਕੀਤਾ ਗਿਆ ਹੈ ਪਰ ਇਸ ਦੇ ਬਾਵਜੂਦ ਰਾਜਿੰਦਰਾ ਝੀਲ ਦੀ ਦੁਰਦਸ਼ਾ ਦੇਖ ਕੇ ਬੇਹੱਦ ਹੈਰਾਨੀ ਪ੍ਰਗਟ ਹੋਈ | ਇਸ ਮੌਕੇ ਵਿਧਾਇਕ ਨੇ ਕਿਹਾ ਕਿ ਇਹ ਅਜਿਹੀ ਥਾਂ ਹੈ, ਜਿਸ ਦੇ ਇਕ ਪਾਸੇ ਪ੍ਰਾਚੀਨ ਧਾਰਮਿਕ ਸਥਾਨ ਸ੍ਰੀ ਕਾਲੀ ਮਾਤਾ ਮੰਦਿਰ ਹੈ ਅਤੇ ਇਕ ਪਾਸੇ ਪ੍ਰਸਿੱਧ ਧਾਰਮਿਕ ਸਥਾਨ ਗੁੱਗਾ ਮਾੜੀ ਹੈ, ਜਿੱਥੇ ਵੀ ਵੱਡੀ ਗਿਣਤੀ ਵਿਚ ਸ਼ਰਧਾਲੂ ਆਉਂਦੇ ਹਨ ਜਦੋਂ ਕਿ ਉੱਥੇ ਹੀ ਜ਼ਿਲ੍ਹਾ ਅਦਾਲਤ ਵੀ ਇਸ ਝੀਲ ਦੇ ਨਾਲ ਲੱਗਦੀ ਹੈ, ਜਿੱਥੇ ਹਰ ਰੋਜ਼ ਸੈਂਕੜੇ ਲੋਕ ਆਉਂਦੇ ਹਨ | ਇਸ ਦੇ ਬਾਵਜੂਦ ਇਸ ਝੀਲ ਨੂੰ ਨਰਕ ਬਣਾ ਕੇ ਪਿਛਲੀਆਂ ਸਰਕਾਰਾਂ ਨੇ ਗੰਦਗੀ ਫੈਲਾਉਣ ਦਾ ਸਬੂਤ ਦਿੱਤਾ ਹੈ | ਵਿਧਾਇਕ ਨੇ ਕਿਹਾ ਕਿ ਰਾਜਿੰਦਰਾ ਝੀਲ ਜਿਸ ਵਿਚ ਸੋਹਣੇ-ਸੋਹਣੇ ਫੁਹਾਰੇ, ਰੰਗ-ਬਿਰੰਗੀਆਂ ਲਾਈਟਾਂ, ਲੋਕਾਂ ਦੇ ਘੁੰਮਣ-ਫਿਰਨ ਲਈ ਕਿਸ਼ਤੀਆਂ ਅਤੇ ਹੋਰ ਸਾਮਾਨ ਹੋਣਾ ਚਾਹੀਦਾ ਸੀ | ਅੱਜ ਉਸ ਝੀਲ ਦੇ ਅਜਿਹੇ ਹਾਲਾਤ ਹਨ ਕਿ ਕੋਲੋਂ ਲੰਘਣਾ ਵੀ ਮੁਸ਼ਕਿਲ ਹੈ | ਇਸ ਲਈ ਜਲਦੀ ਹੀ ਇਸ ਝੀਲ ਦੀ ਕਾਇਆ-ਕਲਪ ਕੀਤੀ ਜਾਵੇਗੀ | ਇਸ ਤੋਂ ਬਾਅਦ ਉਨ੍ਹਾਂ ਵਲੋਂ ਪਟਿਆਲਾ ਸ਼ਹਿਰ ਨੂੰ ਟ੍ਰੈਫਿਕ ਮੁਕਤ ਕਰਨ ਲਈ ਬਣਾਈ ਜਾ ਰਹੀ ਯੋਜਨਾ ਦੇ ਅਧੀਨ ਪੁਰਾਣੀ ਟਰੈਕਟਰ ਮਾਰਕੀਟ ਚਾਂਦਨੀ ਚੌਂਕ ਦਾ ਦੌਰਾ ਕੀਤਾ | ਇਸ ਥਾਂ 'ਤੇ ਨਗਰ ਸੁਧਾਰ ਟਰੱਸਟ ਦੀ ਵੱਡੀ ਤਾਦਾਦ ਵਿਚ ਖ਼ਾਲੀ ਜ਼ਮੀਨ ਸੜਕ ਦੇ ਦੋਹਾਂ ਪਾਸੇ ਪਈ ਹੈ, ਜਿਸ ਨੰੂ ਮਲਟੀ ਸਟੋਰੀ ਪਾਰਕਿੰਗ ਵਜੋਂ ਵਿਕਸਿਤ ਕਰਨ ਲਈ ਪ੍ਰਪੋਜਲ ਉਲੀਕੀ ਜਾ ਰਹੀ ਹੈ | ਇਸ ਮੌਕੇ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਵਲੋਂ ਸਾਂਝੇ ਤੌਰ 'ਤੇ ਸੰਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਲਦੀ ਤੋਂ ਜਲਦੀ ਇਸ ਪ੍ਰੋਜੈਕਟ ਦੀ ਡੀਪੀਆਰ ਤਿਆਰ ਕਰਕੇ ਭੇਜੀ ਜਾਵੇ | ਇਸੇ ਤਰ੍ਹਾਂ ਵਿਧਾਇਕ ਵਲੋਂ ਅਧਿਕਾਰੀਆਂ ਦੇ ਨਾਲ ਵਿਰਾਸਤੀ ਸਟਰੀਟ ਦਾ ਦੌਰਾ ਕੀਤਾ | ਇਹ ਵਿਰਾਸਤੀ ਸਟਰੀਟ ਜਿਸ 'ਤੇ ਤਤਕਾਲੀਨ ਸਰਕਾਰ ਕਰੋੜਾਂ ਰੁਪਏ ਲਗਾ ਕੇ ਲੋਕਾਂ ਨੂੰ ਵਧੀਆ ਸਹੂਲਤ ਦੇਣ ਦਾ ਦਾਅਵਾ ਕਰ ਰਹੀ ਹੈ ਪਰ ਇਸ ਸੜਕ ਦੇ ਹਾਲਾਤ ਇਹ ਹਨ ਕਿ ਲੋਕਾਂ ਨੂੰ ਪੈਦਲ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ | ਇਸ ਲਈ ਉੱਥੇ ਪਹੁੰਚ ਕੇ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਵਲੋਂ ਜਲਦੀ ਤੋਂ ਜਲਦੀ ਇਸ ਮਾਮਲੇ 'ਤੇ ਠੋਸ ਫ਼ੈਸਲਾ ਲੈਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਲੋਕਾਂ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਸੜਕ ਨੂੰ ਜਲਦੀ ਪਲਾਨ ਕਰਕੇ ਇਨ੍ਹਾਂ ਰੋੜਿਆਂ ਤੋਂ ਮੁਕਤ ਕੀਤਾ ਜਾਵੇ | ਇਸ ਤੋਂ ਬਾਅਦ ਵਿਧਾਇਕ ਆਪਣੀ ਟੀਮ ਸਮੇਤ ਕਿਲ੍ਹਾ ਚੌਕ ਨਜ਼ਦੀਕ ਖੱਦਰ ਭੰਡਾਰ ਪਹੁੰਚੇ, ਜਿੱਥੇ ਕਿ ਸਰਕਾਰ ਦੀ ਇਕ ਵੱਡੀ ਬਿਲਡਿੰਗ ਮੌਜੂਦ ਹੈ, ਜਿਸ ਨੰੂ ਕਾਫ਼ੀ ਸਮਾਂ ਪਹਿਲਾਂ ਅਣਸੇਫ ਐਲਾਨਿਆ ਹੋਇਆ ਹੈ | ਇਸ ਦੌਰਾਨ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਵਲੋਂ ਵਿਚਾਰ-ਵਟਾਂਦਰਾ ਕੀਤਾ ਗਿਆ ਕਿ ਕਿਸ ਤਰ੍ਹਾਂ ਇਸ ਬਿਲਡਿੰਗ ਦੇ ਆਸ-ਪਾਸ ਦੀ ਥਾਂ ਨੂੰ ਖੁੱਲ੍ਹਾ ਕਰ ਕੇ ਇੱਥੋਂ ਦੇ ਬਾਜ਼ਾਰ ਵਿਚ ਆ ਰਹੀ ਟ੍ਰੈਫਿਕ ਨੂੰ ਕੰਟਰੋਲ ਕੀਤਾ ਜਾਵੇ ਅਤੇ ਪਾਰਕਿੰਗ ਦੀ ਥਾਂ ਬਣਾਈ ਜਾ ਸਕੇ | ਇਸੇ ਤਰ੍ਹਾਂ ਇਹ ਟੀਮ ਆਿਖ਼ਰ ਵਿਚ ਪਾਸੀ ਰੋਡ ਸਥਿਤ ਬਾਬਾ ਜੀਵਨ ਸਿੰਘ ਬਸਤੀ ਪੁੱਜੀ, ਜਿੱਥੇ ਮੌਜੂਦ ਗ਼ਰੀਬ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ | ਇਸ ਦੌਰਾਨ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਸਮੇਤ ਨਗਰ ਨਿਗਮ ਅਧਿਕਾਰੀਆਂ ਨੇ ਬਸਤੀ ਦੇ ਕੁੱਝ ਘਰਾਂ ਦਾ ਜਾਇਜ਼ਾ ਲਿਆ | ਇਹ ਉਹ ਘਰ ਸਨ, ਜੋ ਸੜਕ ਤੋਂ ਕਰੀਬ 10 ਤੋਂ 15 ਫੁੱਟ ਨੀਵੇਂ ਹੋਣ ਦੇ ਨਾਲ-ਨਾਲ ਬਿਲਕੁਲ ਢਹਿ-ਢੇਰੀ ਹੋਣ ਦੇ ਕਿਨਾਰੇ ਹਨ | ਇਹ ਗ਼ਰੀਬ ਲੋਕ ਖ਼ਾਸ ਕਰਕੇ ਬਰਸਾਤਾਂ ਦੇ ਮੌਸਮ ਵਿਚ ਬਹੁਤ ਔਖਾ ਗੁਜ਼ਾਰਾ ਕਰਦੇ ਹਨ ਅਤੇ ਇਨ੍ਹਾਂ ਦੇ ਘਰ ਇਕ ਵਾਰ ਪਾਣੀ ਵੜ ਜਾਣ 'ਤੇ ਮੁੜ ਬਾਹਰ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ | ਇਸੇ ਇਲਾਕੇ ਵਿਚ ਬਿਜਲੀ ਦੀਆਂ ਨੀਵੀਂਆਂ ਤਾਰਾਂ, ਪੀਣ ਵਾਲੇ ਪਾਣੀ ਵਿਚ ਗੰਦਾ ਪਾਣੀ ਮਿਲਾਵਟ ਹੋਣ ਦੀਆਂ ਸ਼ਿਕਾਇਤਾਂ 'ਤੇ ਵੀ ਤੁਰੰਤ ਸੰਬੰਧਿਤ ਵਿਭਾਗਾਂ ਨੂੰ ਨਿਰਦੇਸ਼ ਜਾਰੀ ਕੀਤੇ ਕਿ ਇਹ ਸਮੱਸਿਆਵਾਂ ਜਲਦੀ ਹੱਲ ਕੀਤੀਆਂ ਜਾਣ, ਜਦੋਂ ਕਿ ਨੀਵੇਂ ਘਰਾਂ ਦੇ ਗ਼ਰੀਬਾਂ ਦੀ ਮਦਦ ਕਰਨ ਲਈ ਉਪਰਾਲਾ ਕਰਨ ਦਾ ਵੀ ਅਹਿਦ ਲਿਆ |
ਪਟਿਆਲਾ, 9 ਦਸੰਬਰ (ਮਨਦੀਪ ਸਿੰਘ ਖਰੌੜ)-ਆਗਾਮੀ ਨਿਗਮ ਚੋਣਾਂ ਨੂੰ ਲੈ ਕੇ ਸ਼ਹਿਰ ਦੇ ਸਮੂਹ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਤੇ ਆਗੂਆਂ ਨਾਲ ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਮੀਟਿੰਗ ਕੀਤੀ | ਇਸ ਮੀਟਿੰਗ ਵਿਚ ਸ਼ਹਿਰ ਦੇ ਸਾਰੇ ਵਲੰਟੀਅਰਾਂ ...
ਨਾਭਾ, 9 ਦਸੰਬਰ (ਜਗਨਾਰ ਸਿੰਘ ਦੁਲੱਦੀ)-ਦੇਸ਼ ਵਿਚ ਵਧ ਰਹੀ ਆਮ ਆਦਮੀ ਪਾਰਟੀ ਦੀ ਲੋਕਪਿ੍ਅਤਾ ਨਾਲ ਆਮ ਆਦਮੀ ਪਾਰਟੀ ਨੂੰ ਮਿਲੀ ਰਾਸ਼ਟਰੀ ਪਾਰਟੀ ਦੀ ਮਾਨਤਾ ਨੇ ਪਾਰਟੀ ਦੀਆਂ ਲੋਕਪੱਖੀ ਨੀਤੀਆਂ ਅਤੇ ਇਮਾਨਦਾਰੀ ਨਾਲ ਕੀਤੇ ਜਾ ਰਹੇ ਕੰਮਾਂ ਸਦਕਾ ਪਾਰਟੀ ਸੁਪਰੀਮੋ ...
ਪਟਿਆਲਾ, 9 ਦਸੰਬਰ (ਅ.ਸ. ਆਹਲੂਵਾਲੀਆ)-ਪੰਜਾਬ ਸਟੇਟ ਕਮੇਟੀ, ਏਟਕ ਦੀ 20ਵੀਂ ਕਾਨਫ਼ਰੰਸ ਪਟਿਆਲਾ ਵਿਖੇ ਸੰਪੰਨ ਹੋਈ | ਇਸ ਕਾਨਫ਼ਰੰਸ ਵਿਚ ਸਮੁੱਚੇ ਪੰਜਾਬ ਤੋਂ ਵੱਖ-ਵੱਖ ਜਥੇਬੰਦੀਆਂ ਦੇ 327 ਡੈਲੀਗੇਟ ਚੁਣ ਕੇ ਆਏ ਜਿਨ੍ਹਾਂ ਨੇ ਕਾਨਫ਼ਰੰਸ ਵਿਚ ਭਾਗ ਲਿਆ | ਕਾਨਫ਼ਰੰਸ ...
ਘਨੌਰ, 9 ਦਸੰਬਰ (ਸਰਦਾਰਾ ਸਿੰਘ ਲਾਛੜੂ)-ਅਨਾਜ ਮੰਡੀ ਘਨੌਰ ਵਿਖੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਚੌਹਾਂ ਸਾਹਿਬਜ਼ਾਦੇ ਨੂੰ ਸਮਰਪਿਤ ਸਾਲਾਨਾ ਗੁਰਮਤਿ 12 ਦਸੰਬਰ ਤੋਂ ਲੈ ਕੇ 15 ਦਸੰਬਰ ਤੱਕ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸ ਸਮਾਗਮ ਦੀ ਤਿਆਰੀਆਂ ਲਈ ...
ਸਨੌਰ, 9 ਦਸੰਬਰ (ਸੁਖਵਿੰਦਰ ਸਿੰਘ ਸੋਖਲ)-ਭਾਰਤੀ ਜਨਤਾ ਪਾਰਟੀ ਮੰਡਲ ਸਨੌਰ ਦੀ ਇਕ ਵਿਸ਼ੇਸ਼ ਮੀਟਿੰਗ ਸਨੌਰ ਮਿਊੁਾਸੀਪਲ ਚੋਣਾਂ ਦੇ ਸੰਬੰਧ ਵਿਚ ਹਰਦੀਪ ਸਿੰਘ ਸਨੌਰ ਕਨਵੀਨਰ ਬੀ.ਜੇ.ਪੀ ਵਿਧਾਨ ਸਭਾ ਹਲਕਾ ਸਨੌਰ ਦੀ ਅਗਵਾਈ ਹੇਠ ਸਨੌਰ ਵਿਖੇ ਹੋਈ ਜਿਸ ਵਿਚ ਸਨੌਰ ...
ਪਟਿਆਲਾ, 9 ਦਸੰਬਰ (ਗੁਰਵਿੰਦਰ ਸਿੰਘ ਔਲਖ)-ਸਿੱਖਿਆ ਮੰਤਰੀ, ਪੰਜਾਬ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਇੰਜੀ.ਅਮਰਜੀਤ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮਨਵਿੰਦਰ ਕੌਰ ਭੁੱਲਰ ਦੀ ਯੋਗ ...
ਸ਼ੁਤਰਾਣਾ, 9 ਦਸੰਬਰ (ਬਲਦੇਵ ਸਿੰਘ ਮਹਿਰੋਕ)-ਕਸਬਾ ਸ਼ੁਤਰਾਣਾ ਦੀ ਮੁੱਖ ਪੰਚਾਇਤ ਦੇ ਇਕ ਮੈਂਬਰ ਨੂੰ ਵਿਧਾਇਕ ਕੁਲਵੰਤ ਸਿੰਘ ਸ਼ੁਤਰਾਣਾ ਨੇ ਅਧਿਕਾਰਤ ਸਰਪੰਚ ਨਿਯੁਕਤ ਕੀਤਾ ਹੈ ਤਾਂ ਜੋ ਪਿੰਡ ਦੇ ਵਿਕਾਸ ਕਾਰਜਾਂ ਵਿਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਆਵੇ | ਇਸ ...
ਪਟਿਆਲਾ, 9 ਦਸੰਬਰ (ਅ.ਸ. ਆਹਲੂਵਾਲੀਆ)-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੁਰਪ੍ਰੀਤ ਸਿੰਘ ਥਿੰਦ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਅਸਲਾ ਡੰਪ, ਬਰਸਟ, ਤਹਿਸੀਲ ਅਤੇ ਜ਼ਿਲ੍ਹਾ ਪਟਿਆਲਾ ਦੇ ...
ਰਾਜਪੁਰਾ, 9 ਦਸੰਬਰ (ਜੀ.ਪੀ. ਸਿੰਘ)-ਥਾਣਾ ਸ਼ੰਭੂ ਦੀ ਪੁਲਿਸ ਨੇ ਕੌਮੀ ਸ਼ਾਹ ਮਾਰਗ ਨੰਬਰ 44 'ਤੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ 14 ਕਿੱਲੋ ਭੁੱਕੀ ਸਮੇਤ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸ਼ੰਭੂ ਦੇ ਮੁੱਖ ਅਫ਼ਸਰ ਇੰਸਪੈਕਟਰ ਕਿ੍ਪਾਲ ਸਿੰਘ ...
ਪਾਤੜਾਂ, 9 ਦਸੰਬਰ (ਜਗਦੀਸ਼ ਸਿੰਘ ਕੰਬੋਜ)-ਯੂਨੀਵਰਸਲ ਕੈਂਪਸ ਪਾਤੜਾਂ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ ਪਾਤੜਾਂ ਦੇ ਏ.ਐਸ.ਆਈ ਲਾਭ ਸਿੰਘ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ...
ਸਮਾਣਾ, 9 ਦਸੰਬਰ (ਹਰਵਿੰਦਰ ਸਿੰਘ ਟੋਨੀ)-ਸੀ.ਬੀ.ਐੱਸ.ਈ. ਕਲੱਸਟਰ-17 ਐੱਸ.ਆਰ.ਐੱਸ. ਵਿੱਦਿਆਪੀਠ ਵਿਖੇ ਮਹਾਂਕੁੰਭ ਖੇਡ ਮੇਲੇ 'ਚ 'ਚ ਪੀ.ਪੀ.ਐੱਸ. ਦੇ ਅਥਲੀਟਾਂ ਨੇ ਬੜੇ ਹੀ ਉਤਸ਼ਾਹ ਨਲ ਭਾਗ ਲਿਆ ਜਿਸ ਵਿਚ ਅੰਡਰ-19 ਵਿਚ ਮਹਿਕਪ੍ਰੀਤ ਸਿੰਘ ਨੇ ਲੰਮੀ ਛਾਲ ਵਿਚ ਸੋਨ ਤਗਮਾ, 4__1MP__100 ...
ਘਨੌਰ, 9 ਦਸੰਬਰ (ਸੁਸ਼ੀਲ ਕੁਮਾਰ ਸ਼ਰਮਾ)-ਗੁਰਨਾਮ ਸਿੰਘ ਘੁੰਮਣ ਨੇ ਥਾਣਾ ਘਨੌਰ ਦੇ ਐੱਸ.ਐੱਚ.ਓ. ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ | ਗੁਰਨਾਮ ਸਿੰਘ ਘੁੰਮਣ ਨੇ ਕਿਹਾ ਕਿ ਥਾਣਾ ਘਨੌਰ ਅਧੀਨ ਆਉਂਦੀਆਂ ਗਰਾਮ ਪੰਚਾਇਤਾਂ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਮੁਖੀਆਂ ...
ਪਟਿਆਲਾ, 9 ਦਸੰਬਰ (ਮਨਦੀਪ ਸਿੰਘ ਖਰੌੜ)-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮਹੀਨਾਵਾਰ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿਚ ਨਵੇਂ ਬਣਨ ਵਾਲੇ ਆਮ ਆਦਮੀ ਕਲੀਨਿਕਾਂ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾਵੇ ਤਾਂ ...
ਭਾਦਸੋਂ, 9 ਦਸੰਬਰ (ਪ੍ਰਦੀਪ ਦੰਦਰਾਲਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੌਹੜਾ ਵਿਖੇ ਭਾਰਤ ਸਕਾਊਟ ਅਤੇ ਗਾਈਡ ਵਲੋਂ ਤਿ੍ਤੀਆ ਸਪਾਨ ਕੈਂਪ ਪਿ੍ੰਸੀਪਲ ਸਤਵੰਤ ਕੌਰ ਦੀ ਅਗਵਾਈ ਹੇਠ ਅਤੇ ਹਰਜੀਤ ਸਿੰਘ ਲੈਕਚਰਾਰ ਅੰਗਰੇਜ਼ੀ ਬਤੌਰ ਕੈਂਪ ਇੰਚਾਰਜ ਵਲੋਂ ਲਗਾਇਆ ਗਿਆ | ...
ਭੁੱਨਰਹੇੜੀ, 9 ਦਸੰਬਰ (ਧਨਵੰਤ ਸਿੰਘ)-ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਪਿੰਡ ਜਵਾਲਾਪੁਰ ਉਰਫ ਉਲਟਪੁਰ 'ਚ ਵਿਸ਼ੇਸ਼ ਬੈਠਕ ਹੋਈ ਜਿਸ ਵਿਚ ਬੱਚਿਆਂ ਦੀਆਂ ਮਾਤਾਵਾਂ ਸ਼ਾਮਿਲ ਸਨ | ਇਸ ਮੌਕੇ ਅਧਿਆਪਕ ਸੋਨੀਆ ਮਲਹੋਤਰਾ ਨੇ ਵਰਕਸ਼ਾਪ ਦੌਰਾਨ ਇਕੱਤਰ ਹੋਈਆਂ ਮਾਵਾਂ ...
ਪਟਿਆਲਾ, 9 ਦਸੰਬਰ (ਗੁਰਵਿੰਦਰ ਸਿੰਘ ਔਲਖ)-ਪਿਛਲੇ ਦਿਨੀਂ ਜਲੰਧਰ ਵਿਖੇ ਹੋਈਆਂ 66ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਖੇਡਾਂ ਦੌਰਾਨ ਸਥਾਨਕ ਬੀ.ਐੱਨ.ਖਾਲਸਾ ਸੀ.ਸੈਕੰ.ਸਕੂਲ ਸਰਹਿੰਦ ਰੋਡ ਪਟਿਆਲਾ ਦੀਆਂ ਤਿੰਨ ਖਿਡਾਰਨਾਂ ਨੇ ਜੂਡੋ ਕਰਾਟੇ ਅਤੇ ਕਿੱਕ ਬਾਕਸਿੰਗ ਵਿਚ ...
ਪਟਿਆਲਾ, 9 ਦਸੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਜੌਹਨ ਇਬਰਾਹੀਮ ਪਟਿਆਲਾ ਦੇ ਮਹਿੰਦਰਾ ਕਾਲਜ ਵਿਖੇ ਆਪਣੀ ਨਵੀਂ ਫ਼ਿਲਮ 'ਡਿਪਲੋਮੈਟ' ਦੀ ਸ਼ੂਟਿੰਗ ਲਈ ਪਹੁੰਚੇ ਹੋਏ ਹਨ | ਮਹਿੰਦਰਾ ਕਾਲਜ ਦੇ ਕਮਰੇ 'ਚ ਇਕ ਪਾਕਿਸਤਾਨੀ ਅਦਾਲਤ ਦਾ ...
ਪਾਤੜਾਂ, 9 ਦਸੰਬਰ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਇਲਾਕੇ ਵਿਚ ਉੱਚ ਮਿਆਰੀ ਵਿੱਦਿਆ ਪ੍ਰਦਾਨ ਕਰ ਰਹੀ ਅਕਾਲ ਅਕੈਡਮੀ ਸਿਓਨਾ ਦੇ ਵਿਦਿਆਰਥੀਆਂ ਨੇ ਅਥਲੈਟਿਕਸ ਖੇਡ ਮੇਲੇ ਵਿਚ ਪਹਿਲੇ ਤੇ ਦੂਸਰੇ ਸਥਾਨ ਹਾਸਲ ਕਰ ਕੇ ਅਕੈਡਮੀ ਦਾ ਨਾਂਅ ਰੌਸ਼ਨ ਕੀਤਾ ਹੈ | ਜੇਤੂ ਰਹੇ ...
ਪਟਿਆਲਾ, 9 ਦਸੰਬਰ (ਮਨਦੀਪ ਸਿੰਘ ਖਰੌੜ)-ਵਿਆਹੁਤਾ ਨੂੰ ਹੋਰ ਦਾਜ ਲਿਆਉਣ ਲਈ ਤੰਗ ਕਰਨ ਦੇ ਮਾਮਲੇ 'ਚ ਥਾਣਾ ਔਰਤਾਂ ਦੀ ਪੁਲਿਸ ਨੇ ਪੀੜਤਾਂ ਦੀ ਸ਼ਿਕਾਇਤ 'ਤੇ ਉਸ ਦੇ ਸਹੁਰਾ ਪਰਿਵਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਉਕਤ ਸ਼ਿਕਾਇਤ ਸੁਖਵਿੰਦਰ ਕੌਰ ਵਾਸੀ ਦੇਵੀਗੜ੍ਹ ਨੇ ...
ਪਟਿਆਲਾ, 9 ਦਸੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਸੁਚੱਜੀ ਅਗਵਾਈ ਹੇਠ ਪਾਸੀ ਰੋਡ ਵਿਖੇ ਬਾਬਾ ਜੀਵਨ ਸਿੰਘ ਨਗਰ ਵਿਖੇ 'ਮੇਰਾ ਸ਼ਹਿਰ, ਮੇਰਾ ਮਾਣ' ਗਤੀਵਿਧੀਆਂ ਤਹਿਤ ਪ੍ਰੋਗਰਾਮ ਕਰਵਾਇਆ ਗਿਆ | ਇਸ ਦੌਰਾਨ ਲੋਕਾਂ ...
ਪਟਿਆਲਾ, 9 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਥੀਏਟਰ ਅਤੇ ਟੈਲੀਵਿਜ਼ਨ ਵਿਭਾਗ ਅਤੇ ਪੰਜਾਬੀ ਵਿਭਾਗ ਵਲੋਂ ਡਾ. ਹਰਚਰਨ ਸਿੰਘ ਯਾਦਗਾਰੀ ਤੀਜਾ ਸਾਲਾਨਾ ਭਾਸ਼ਨ ਕਰਵਾਇਆ ਗਿਆ | ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਗੁਰਮੁਖ ਸਿੰਘ ਨੇ ...
ਘਨੌਰ, 9 ਦਸੰਬਰ (ਸੁਸ਼ੀਲ ਕੁਮਾਰ ਸ਼ਰਮਾ)-ਗੁਜਰਾਤ ਵਿਚ ਭਾਰਤੀ ਜਨਤਾ ਪਾਰਟੀ ਦੀ ਹੋਈ ਜ਼ੋਰਦਾਰ ਜਿੱਤ ਦੀ ਖ਼ੁਸ਼ੀ ਵਿਚ ਅੱਜ ਜ਼ਿਲ੍ਹਾ ਪਟਿਆਲਾ ਦਿਹਾਤੀ ਪ੍ਰਧਾਨ ਵਿਕਾਸ ਸ਼ਰਮਾ ਅਤੇ ਉਨ੍ਹਾਂ ਦੇ ਭਾਜਪਾ ਵਰਕਰਾਂ ਨੇ ਲੱਡੂ ਵੰਡੇ ਅਤੇ ਭੰਗੜਾ ਪਾ ਕੇ ਖ਼ੁਸ਼ੀ ਦਾ ...
ਪਟਿਆਲਾ, 9 ਦਸੰਬਰ (ਗੁਰਵਿੰਦਰ ਸਿੰਘ ਔਲਖ)-ਖ਼ਾਲਸਾ ਕਾਲਜ ਦੇ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਵਲੋਂ 'ਗ੍ਰਾਫਿਕ ਡਿਜ਼ਾਈਨਿੰਗ ਯੂਜ਼ਿੰਗ ਕੈਨਵਾ' ਵਿਸ਼ੇ 'ਤੇ ਸੱਤ ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ 'ਚ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਵੰਡ ਕੇ ...
ਪਟਿਆਲਾ, 9 ਦਸੰਬਰ (ਮਨਦੀਪ ਸਿੰਘ ਖਰੌੜ)-ਆਮ ਆਦਮੀ ਪਾਰਟੀ ਪਟਿਆਲਾ ਦਿਹਾਤੀ ਦੇ ਵਿਧਾਇਕ ਡਾ. ਬਲਬੀਰ ਸਿੰਘ ਨੇ ਗੁਜਰਾਤ ਦੇ 40 ਲੱਖ ਵੋਟਰਾਂ ਨੇ ਪਾਰਟੀ ਨੂੰ ਛੋਟੀ ਉਮਰ ਵਿਚ ਵੋਟਾਂ ਪਾ ਕੇ ਨੈਸ਼ਨਲ ਪਾਰਟੀ ਬਣਾਉਣ 'ਤੇ ਵਧਾਈ ਦਿੱਤੀ | ਡਾ. ਬਲਬੀਰ ਕਿਹਾ ਕਿ ਕੋਈ ਵੀ ਪਾਰਟੀ ...
ਦੇਵੀਗੜ੍ਹ, 9 ਦਸੰਬਰ (ਰਾਜਿੰਦਰ ਸਿੰਘ ਮੌਜੀ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੰਸਟੀਚੂਐਂਟ ਕਾਲਜ, ਯੂਨੀਵਰਸਿਟੀ ਕਾਲਜ ਮੀਰਾਂਪੁਰ ਵਿਖੇ ਕਾਰਜਸ਼ੀਲ ਧਰਮ ਅਧਿਐਨ ਮੰਚ ਦੇ ਕਨਵੀਨਰ ਡਾ. ਤੇਜਿੰਦਰ ਪਾਲ ਸਿੰਘ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ...
ਭੁੱਨਰਹੇੜੀ, 9 ਦਸੰਬਰ (ਧਨਵੰਤ ਸਿੰਘ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ 555ਵਾਂ ਮੈਡੀਕਲ ਕੈਂਪ ਹਲਕਾ ਸਨੌਰ ਦੇ ਪਿੰਡ ਬਹਿਲ ਗੁਰਦੁਆਰਾ ਸਾਹਿਬ ਵਿਚ ਲਗਾਇਆ ਗਿਆ | ਜਿਸ ਵਿਚ ਵਿਧਾਨ ਸਭਾ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਵਿਸ਼ੇਸ਼ ਤੌਰ ...
ਪਟਿਆਲਾ, 9 ਦਸੰਬਰ (ਮਨਦੀਪ ਸਿੰਘ ਖਰੌੜ)-ਕੈਂਟ ਏਰੀਆ 'ਚ ਰਹਿੰਦਾ ਲੜਕਾ ਜਗਜੀਤ ਕੁਮਾਰ ਘਰੋਂ ਬਿਨਾਂ ਦੱਸੇ ਚਲਾ ਗਿਆ ਪਰ ਹੁਣ ਤੱਕ ਘਰ ਵਾਪਸ ਨਹੀਂ ਪਰਤਿਆ ਹੈ | ਉਕਤ ਸ਼ਿਕਾਇਤ ਲੜਕੇ ਦੇ ਪਿਤਾ ਰਮੇਸ਼ ਕੁਮਾਰ ਨੇ ਥਾਣਾ ਪਸਿਆਣਾ 'ਚ ਦਰਜ ਕਰਵਾਈ ਕਿ ਕਾਫ਼ੀ ਭਾਲ ਕਰਨ 'ਤੇ ...
ਸੰਘੋਲ, 9 ਦਸੰਬਰ (ਗੁਰਨਾਮ ਸਿੰਘ ਚੀਨਾ)-ਗੁਜਰਾਤ 'ਚ ਭਾਰਤੀ ਜਨਤਾ ਪਾਰਟੀ ਦੀ ਹੂੰਝਾ ਫੇਰ ਜਿੱਤ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਭਾਜਪਾ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਅਮਰਾਲਾ ਨੇ ਕਿਹਾ ਕਿ ਗੁਜਰਾਤ ਅੰਦਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਅੱਡੀ ...
ਬਸੀ ਪਠਾਣਾਂ, 9 ਦਸੰਬਰ (ਰਵਿੰਦਰ ਮੌਦਗਿਲ)-ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਦੇ ਦਿਸ਼ਾ ਨਿਰਦੇਸ਼ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਭੁਪਿੰਦਰ ਸਿੰਘ ਦੀ ਅਗਵਾਈ ਹੇਠ ਮੁੱਢਲਾ ਸਿਹਤ ਕੇਂਦਰ ਨੰਦਪੁਰ ਕਲੌੜ ਅਤੇ ਅਧੀਨ ਪੈਂਦੀਆਂ ਸੰਸਥਾਵਾਂ ਵਿਚ ਰੋਡ ਸੇਫ਼ਟੀ ਅਭਿਆਨ ...
ਖਮਾਣੋਂ, 9 ਦਸੰਬਰ (ਜੋਗਿੰਦਰ ਪਾਲ)-ਮਾਰਕੀਟ ਕਮੇਟੀ ਖਮਾਣੋਂ ਦੇ ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਰਾਮਗੜ੍ਹ ਨੇ ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਦੀ ਸ਼ਾਨਦਾਰ ਜਿੱਤ ਉੱਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਸ਼ਾਨਦਾਰ ਜਿੱਤ ਉਪਰੰਤ ਦੇਸ਼ ਭਰ ਵਿਚ ...
ਨਾਭਾ, 9 ਦਸੰਬਰ (ਜਗਨਾਰ ਸਿੰਘ ਦੁਲੱਦੀ)-ਆਈ.ਪੀ.ਆਰ.ਐਸ. ਇੰਡੀਅਨ ਪਰਫੋਰਮਿੰਗਜ ਰਾਈਟ ਸੁਸਾਇਟੀ ਲਿਮਟਿਡ ਵਲੋਂ ਭਾਈ ਕਾਹਨ ਸਿੰਘ ਨਾਭਾ ਰਚਨਾ ਵਿਚਾਰ ਮੰਚ ਦੇ ਸਹਿਯੋਗ ਨਾਲ ਗੀਤਕਾਰਾਂ, ਸੰਗੀਤਕਾਰਾਂ ਤੇ ਪਬਲਿਸ਼ਰਜ਼ ਨੂੰ ਕਾਪੀ ਰਾਈਟ ਅਤੇ ਰੋਆਲਿਟੀ ਪ੍ਰਤੀ ਜਾਗਰੂਕ ...
ਫ਼ਤਹਿਗੜ੍ਹ ਸਾਹਿਬ, 9 ਦਸੰਬਰ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ ਦੀ ਯਾਦ 'ਚ ਫ਼ਤਹਿਗੜ੍ਹ ਸਾਹਿਬ ਦੀ ਧਰਤੀ 'ਤੇ 26 ਤੋਂ 28 ਦਸੰਬਰ ਤੱਕ ਲੱਗਣ ...
ਭੁੱਨਰਹੇੜੀ, 9 ਦਸੰਬਰ (ਧਨਵੰਤ ਸਿੰਘ)-ਸਥਾਨਕ ਬਾਜ਼ਾਰ ਭੁੱਨਰਹੇੜੀ ਅੰਦਰ ਪਖਾਨਿਆਂ ਦੀ ਹਾਲਾਤ ਖਸਤਾ ਹੋਣ ਕਾਰਨ ਦੁਕਾਨਦਾਰਾਂ ਵਲੋਂ ਪੰਚਾਇਤ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਦੁਕਾਨਦਾਰ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਨੇ ਦੱਸਿਆ ਕਿ ਇੱਥੇ ...
ਪਟਿਆਲਾ, 9 ਦਸੰਬਰ (ਗੁਰਵਿੰਦਰ ਸਿੰਘ ਔਲਖ)-ਡਾ. ਭੀਮ ਰਾਓ ਅੰਬੇਡਕਰ ਦੀ ਬਰਸੀ ਮੌਕੇ ਯੂਥ ਕਾਂਗਰਸ ਪਟਿਆਲਾ (ਸ਼ਹਿਰੀ) ਦੇ ਪ੍ਰਧਾਨ ਵਿਕਾਸ ਗਿੱਲ ਤੇ ਉਨ੍ਹਾਂ ਦੀ ਟੀਮ ਵਲੋਂ ਸ਼ਰਧਾ ਦੇ ਫ਼ੁੱਲ ਭੇਟ ਕੀਤੇ ਗਏ ਅਤੇ ਇਸ ਮੌਕੇ ਪ੍ਰਧਾਨ ਵਿਕਾਸ ਗਿੱਲ ਨੇ ਕਿਹਾ ਕਿ ਸਾਨੂੰ ਡਾ. ...
ਨਾਭਾ, 9 ਦਸੰਬਰ (ਕਰਮਜੀਤ ਸਿੰਘ)-ਸਥਾਨਕ ਅਲਹੋਰਾ ਗੇਟ ਸਥਿਤ ਸ਼ਮਸ਼ਾਨਘਾਟ ਦਾ ਰੱਖ ਰਖਾਵ ਕਰਨ ਵਾਲੀ ਅਮਰ ਸੁਸਾਇਟੀ ਦੀ ਇਕ ਵਿਸ਼ੇਸ਼ ਬੈਠਕ ਸੁਸਾਇਟੀ ਦੇ ਪ੍ਰਧਾਨ ਮੇਜਰ ਰਣਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ | ਇਸ ਬੈਠਕ ਵਿਚ ਕਈ ਮਸਲਿਆਂ 'ਤੇ ਵਿਚਾਰ ਵਟਾਂਦਰਾ ...
ਰਾਜਪੁਰਾ, 9 ਦਸੰਬਰ (ਜੀ.ਪੀ. ਸਿੰਘ)-ਲੋਕ ਸਾਹਿਤ ਸੰਗਮ ਦੀ ਮਾਸਿਕ ਸਾਹਿਤਕ ਬੈਠਕ ਪ੍ਰਧਾਨ ਡਾ. ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਸਥਾਨਕ ਰੋਟਰੀ ਕਲੱਬ ਵਿਖੇ ਹੋਈ | ਸਭਾ ਦਾ ਆਗਾਜ਼ ਲੋਕ ਕਵੀ ਕਰਮ ਸਿੰਘ ਹਕੀਰ ਨੇ ਕੈਨੇਡਾ ਫੇਰੀ ਤੋਂ ਪਹਿਲਾਂ ਆਪਣੀ ਰਚਨਾ ਪੰਜਾਬ ਦਾ ...
ਸਮਾਣਾ, 9 ਦਸੰਬਰ (ਪ੍ਰੀਤਮ ਸਿੰਘ ਨਾਗੀ)-ਬੇਗਮਪੁਰਾ ਭਵਨ ਘਿਉਰਾ ਵਿਖੇ ਡਾ. ਭੀਮ ਰਾਓ ਅੰਬੇਡਕਰ ਦਾ ਪ੍ਰੀ ਨਿਰਵਾਣ ਦਿਵਸ ਮਨਾਇਆ ਗਿਆ | ਸਮਾਗਮ ਵਿਚ ਭਾਰੀ ਗਿਣਤੀ ਵਿਚ ਸਾਥੀਆਂ ਨੇ ਹਿੱਸਾ ਲਿਆ | ਬਾਬਾ ਸਾਹਿਬ ਨੂੰ ਯਾਦ ਕਰਦਿਆਂ ਸਮਾਜਿਕ ਆਗੂ ਗੁਰਦੀਪ ਸਿੰਘ ਨੰਬਰਦਾਰ ...
ਪਾਤੜਾਂ, 9 ਦਸੰਬਰ (ਜਗਦੀਸ਼ ਸਿੰਘ ਕੰਬੋਜ)-ਸਰਕਾਰੀ ਕਿਰਤੀ ਕਾਲਜ ਨਿਆਲ ਵਿਖੇ ਪਿ੍ੰਸੀਪਲ ਪ੍ਰੋ. ਅਮਰਜੀਤ ਸਿੰਘ ਦੀ ਅਗਵਾਈ ਹੇਠ ਇਤਿਹਾਸ ਵਿਭਾਗ ਵਲੋਂ ਨੇਤਾ ਸੁਭਾਸ਼ ਚੰਦਰ ਬੋਸ ਦੇ ਜੀਵਨ ਤੇ ਵਿਚਾਰਧਾਰਾ ਉੱਪਰ ਭਾਸ਼ਨ ਕਰਵਾਇਆ ਗਿਆ | ਇਸ ਮੌਕੇ ਡਾ. ਸੁਰਿੰਦਰ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX