ਅੰਮਿ੍ਤਸਰ, 9 ਦਸੰਬਰ (ਸੁਰਿੰਦਰ ਕੋਛੜ)-ਸਥਾਨਕ ਰਣਜੀਤ ਐਵਨਿਊ ਵਿਖੇ ਚਲ ਰਹੇ 16ਵੇਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ ਪਾਈਟੈਕਸ ਮੇਲੇ 'ਚ ਪਹੁੰਚੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਸਰਕਾਰ ਨੂੰ ਇਕ ਵਾਰ ਮੁੜ ਤੋਂ ਦੁਵੱਲਾ ਸਰਹੱਦੀ ਵਪਾਰ ਸ਼ੁਰੂ ਕਰਨ ਲਈ ਸਰਹੱਦਾਂ ਖੋਲ੍ਹ ਦੇਣੀਆਂ ਚਾਹੀਦੀਆਂ ਹਨ | ਉਨ੍ਹਾਂ ਕਿਹਾ ਕਿ ਦੁਵੱਲਾ ਸਰਹੱਦੀ ਵਪਾਰ ਵਧਣ ਨਾਲ ਦੋਵਾਂ ਮੁਲਕਾਂ 'ਚ ਬਣੀਆਂ ਸਿਆਸੀ ਅਤੇ ਸਰਹੱਦੀ ਤਲਖ਼ੀਆਂ ਖ਼ਤਮ ਹੋ ਜਾਣਗੀਆਂ ਅਤੇ ਆਪਸੀ ਫ਼ਾਸਲੇ ਘੱਟ ਜਾਣਗੇ | ਉਨ੍ਹਾਂ ਪਾਈਟੈਕਸ ਦੇ ਪ੍ਰਬੰਧਕਾਂ ਦੀ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਮੇਲਿਆਂ ਨਾਲ ਕਾਰੋਬਾਰੀ ਸਾਂਝ ਵਧਦੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲਿਆਂਦੀ ਜਾ ਰਹੀ ਨਵੀਂ ਸਨਅਤੀ ਨੀਤੀ 'ਚ ਹਰ ਵਰਗ ਦੇ ਉਦਯੋਗਾਂ ਦਾ ਖਿਆਲ ਰੱਖਿਆ ਜਾਵੇਗਾ | ਇਸ ਨੀਤੀ ਨੂੰ ਬਣਾਉਣ 'ਚ ਮਾਹਿਰਾਂ ਤੋਂ ਇਲਾਵਾ ਸਨਅਤਕਾਰਾਂ ਦੀ ਭੂਮਿਕਾ ਅਹਿਮ ਹੋਵੇਗੀ | ਡਾ: ਨਿੱਜਰ ਨੇ ਇਸ ਮੌਕੇ ਭਰੋਸਾ ਦਿੱਤਾ ਕਿ ਅੰਮਿ੍ਤਸਰ ਦੀ ਪੁਰਾਣੀ ਜੇਲ੍ਹ ਵਾਲੀ ਭੂਮੀ 'ਤੇ 8 ਏਕੜ 'ਚ ਕਨਵੈੱਨਸ਼ਨ ਸੈਂਟਰ ਬਣਾਇਆ ਜਾਵੇਗਾ | ਮੋਹਿਤ ਜੈਨ ਨੇ ਕਿਹਾ ਕਿ ਛੋਟੇ ਉਦਯੋਗਾਂ ਨੂੰ ਕਾਮਯਾਬ ਕਰਨ ਦੇ ਲਈ ਵੱਧ ਤੋਂ ਵੱਧ ਸਹੂਲਤਾਂ ਦੇਣ ਦੀ ਲੋੜ ਹੈ, ਇਸ ਦੇ ਨਾਲ-ਨਾਲ ਟੈਕਸ ਢਾਂਚੇ 'ਚ ਵੀ ਸੁਧਾਰ ਕਰਨ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਪੀ. ਐੱਚ. ਡੀ. ਚੈਂਬਰ ਆਫ਼ ਕਾਮਰਸ ਵਲੋਂ ਸਨਅਤਕਾਰਾਂ ਨੂੰ ਸਹੂਲਤਾਂ ਦੇਣ ਦੇ ਲਈ ਐੱਮ. ਐੱਸ. ਐੱਮ. ਈ. ਫੈਸੀਲੈਸ਼ਨ ਕੇਂਦਰ ਬਣਾਏ ਜਾ ਰਹੇ ਹਨ | ਆਰ. ਐੱਸ. ਸਚਦੇਵਾ ਅਤੇ ਹੋਰਨਾਂ ਨੇ ਡਾ: ਇੰਦਰਬੀਰ ਸਿੰਘ ਨਿੱਝਰ ਨੂੰ ਸਨਮਾਨਿਤ ਕਰਦਿਆਂ ਸਨਅਤੀ ਅਦਾਰਿਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਜਾਣਕਾਰੀ ਦਿੱਤੀ | ਉਕਤ ਦੇ ਇਲਾਵਾ ਡਾ: ਐੱਚ. ਪੀ. ਕੁਮਾਰ, ਡਾ: ਰਣਜੀਤ ਮਹਿਤਾ, ਸੰਜੀਵ ਸਿੰਘ ਸੇਠੀ ਆਦਿ ਨੇ ਵੀ ਸੰਬੋਧਨ ਕੀਤਾ | ਵੱਖ-ਵੱਖ ਮੁਲਕਾਂ ਦੇ ਮੁਸਲਿਮ ਭਾਈਚਾਰੇ ਨੇ ਇਕੱਠਿਆਂ ਕੀਤੀ ਜ਼ੁੰਮੇ ਦੀ ਨਮਾਜ਼ ਅਦਾ
ਅੰਮਿ੍ਤਸਰ, 9 ਦਸੰਬਰ (ਸੁਰਿੰਦਰ ਕੋਛੜ) - ਪੀ. ਐਚ. ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਪਾਈਟੈਕਸ ਮੇਲੇ 'ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਅੱਜ ਦੁਪਹਿਰ ਪੂਰੀ ਦੁਨੀਆ ਲਈ ਅਮਨ ਸ਼ਾਂਤੀ ਦੀ ਦੁਆ ਕੀਤੀ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ | ਮੇਲੇ 'ਚ ਭਾਰਤ ਤੋਂ ਇਲਾਵਾ ਪਾਕਿਸਤਾਨ, ਅਫ਼ਗਾਨਿਸਤਾਨ, ਇਜ਼ਪਟ, ਈਰਾਨ, ਥਾਈਲੈਂਡ ਅਤੇ ਤੁਰਕੀ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਜ਼ੁੰਮੇ (ਸ਼ੁੱਕਰਵਾਰ) ਦੀ ਨਮਾਜ਼ ਅਦਾ ਕੀਤੀ | ਇਸ ਮੌਕੇ ਹਿੰਦੂ, ਸਿੱਖ ਅਤੇ ਹੋਰਨਾ ਧਰਮਾਂ ਦੇ ਲੋਕ ਆਪਸੀ ਸਦਭਾਵਨਾ ਵਜੋਂ ਹੱਥ ਜੋੜ ਕੇ ਖੜ੍ਹੇ ਰਹੇ | ਜ਼ਿਕਰਯੋਗ ਹੈ ਕਿ ਪਾਈਟੈਕਸ ਮੇਲੇ ਵਾਲੇ ਸਥਾਨ ਦੇ ਨੇੜੇ ਕੋਈ ਮਸਜਿਦ ਨਾ ਹੋਣ ਕਰਕੇ ਦੁਪਹਿਰ ਨੂੰ ਸਾਰੇ ਮੁਲਕਾਂ ਤੋਂ ਮੇਲੇ 'ਚ ਪਹੁੰਚੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇਕ ਥਾਂ ਇਕੱਠੇ ਹੋ ਕੇ ਸਹਾਰਨਪੁਰ (ਉੱਤਰ ਪ੍ਰਦੇਸ਼) ਦੇ ਮੁਹੰਮਦ ਰਸ਼ੀਦ ਨੂੰ ਨਮਾਜ਼ ਪੜ੍ਹਾਉਣ ਲਈ ਕਿਹਾ | ਇਹ ਮੌਕੇ ਸਾਰੇ ਦੇਸ਼ਾਂ ਦੇ ਮੁਸਲਿਮ ਭਾਈਚਾਰੇ ਨੇ ਇਕੱਠੇ ਨਮਾਜ਼ ਅਦਾ ਕੀਤੀ | ਰਾਸ਼ਿਦ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਏਕਤਾ ਅਤੇ ਆਪਸੀ ਭਾਈਚਾਰੇ ਦਾ ਇਹ ਸੰਦੇਸ਼ ਸਿਰਫ਼ ਮੁਸਲਮਾਨਾਂ ਲਈ ਹੀ ਨਹੀਂ, ਸਗੋਂ ਵੱਖ-ਵੱਖ ਜਾਤਾਂ ਅਤੇ ਧਰਮਾਂ ਦੇ ਲੋਕਾਂ ਲਈ ਵੀ ਹੈ ਕਿ ਉਹ ਇਕ ਦੂਜੇ ਨਾਲ ਪਿਆਰ ਨਾਲ ਰਹਿਣ ਅਤੇ ਸ਼ਾਂਤੀ ਅਤੇ ਸਦਭਾਵਨਾ ਦਾ ਮਾਹੌਲ ਬਣਾਉਣ | ਸ੍ਰੀਨਗਰ ਦੇ ਨੌਜਵਾਨਾਂ ਅਮਨ ਤਸੀਮ, ਆਮਿਰ ਅਤੇ ਵਾਨੀ ਬਸੀਰ ਨੇ ਕਿਹਾ ਕਿ ਧਰਮ ਕੋਈ ਵੀ ਹੋਵੇ, ਇਹ ਹਮੇਸ਼ਾ ਸਦਭਾਵਨਾ ਅਤੇ ਭਾਈਚਾਰੇ ਦੀ ਸਿੱਖਿਆ ਦਿੰਦਾ ਹੈ |
ਹਰਕਵਲਜੀਤ ਸਿੰਘ
ਚੰਡੀਗੜ੍ਹ, 9 ਦਸੰਬਰ -ਪੰਜਾਬ 'ਚ ਲਗਾਤਾਰ ਵੱਧ ਰਿਹਾ ਮਾਲੀ ਘਾਟਾ ਅਤੇ ਬਿਜਲੀ ਸਬਸਿਡੀ ਦੇ ਬਿੱਲਾਂ ਦੇ ਬਕਾਏ ਰਾਜ ਲਈ ਖ਼ਤਰੇ ਦੀ ਘੰਟੀ ਸਮਝੇ ਜਾ ਸਕਦੇ ਹਨ ਕਿਉਂਕਿ ਸਰਕਾਰ ਬਜਟ ਤਜਵੀਜ਼ਾਂ 'ਚ ਪੂਰੇ ਸਾਲ ਦੌਰਾਨ ਵਿੱਤੀ ਘਾਟਾ ਜੋ 3712 ਕਰੋੜ ਰੁਪਏ ਦਾ ...
ਲੁਧਿਆਣਾ, 9 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਅੱਜ ਦੇਰ ਸ਼ਾਮ ਖ਼ਤਰਨਾਕ ਮੁਲਜ਼ਮ ਨੇ ਪੁਲਿਸ ਹਿਰਾਸਤ ਵਿਚੋਂ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਦ ਕਿ ਭੱਜੇ ਜਾ ਰਹੇ ਦੂਜੇ ਮੁਲਜ਼ਮ ਨੂੰ ਪੁਲਿਸ ਮੁਲਾਜ਼ਮਾਂ ਵਲੋਂ ਕਾਬੂ ਕਰ ਲਿਆ ਗਿਆ ਹੈ | ਜਾਣਕਾਰੀ ਅਨੁਸਾਰ ...
ਅੰਮਿ੍ਤਸਰ, 9 ਦਸੰਬਰ (ਜਸਵੰਤ ਸਿੰਘ ਜੱਸ)-ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਜਥੇਦਾਰ ਦੀ ਨਿਯੁਕਤੀ ਅਤੇ ਪ੍ਰਬੰਧਕੀ ਕਮੇਟੀ ਸੰਬੰਧੀ ਚੱਲ ਰਿਹਾ ਵਿਵਾਦ ਹੋਰ ਭੱਖ ਗਿਆ ਹੈ | 6 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ...
ਲੁਧਿਆਣਾ, 9 ਦਸੰਬਰ (ਪੁਨੀਤ ਬਾਵਾ)-ਪ੍ਰਦੂਸ਼ਣ ਰੋਕਥਾਮ ਬੋਰਡ ਪੰਜਾਬ ਵਿਚੋਂ ਪ੍ਰਦੂਸ਼ਣ ਰੋਕਣ ਦੀ ਥਾਂ 'ਤੇ ਸੂਬੇ ਦੀਆਂ ਸਨਅਤੀ ਇਕਾਈਆਂ ਨੂੰ ਬੰਦ ਕਰਵਾਉਣ ਲਈ ਯਤਨਸ਼ੀਲ ਹੈ | ਪ੍ਰਦੂਸ਼ਣ ਫੈਲਾਉਣ ਵਾਲੇ ਕਾਰਖ਼ਾਨੇ ਸ਼ਰੇਆਮ ਚੱਲ ਰਹੇ ਹਨ, ਜਦਕਿ ਨਿਯਮਾਂ ਦੀ ਪਾਲਣਾ ...
ਬਠਿੰਡਾ, 9 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਠਿੰਡਾ ਦੇ ਵਿਰਾਸਤੀ ਮੇਲੇ ਦੀ ਸ਼ੁਰੂਆਤ ਮੌਕੇ ਮੋਟਰ ਸਾਈਕਲ ਰਾਈਡਰਾਂ ਨੂੰ ਮਿਲਣ ਸਮੇਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਬੁਲਟ ਮੋਟਰ ਸਾਈਕਲ ਚਲਾਇਆ ਅਤੇ ਇਸ ਮੌਕੇ ਬਠਿੰਡਾ ਤੋਂ 'ਆਪ' ਵਿਧਾਇਕ ਜਗਰੂਪ ਸਿੰਘ ...
ਸ੍ਰੀ ਮੁਕਤਸਰ ਸਾਹਿਬ, 9 ਦਸੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਵਿਚ ਕਰਜ਼ਈ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ | ਪਿੰਡ ਝਬੇਲਵਾਲੀ ਦੇ ਕਿਸਾਨ ਜਸਵੰਤ ਸਿੰਘ ਜੱਸਾ (51) ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ | ਮਿ੍ਤਕ ...
ਲੁਧਿਆਣਾ, 9 ਦਸੰਬਰ (ਪੁਨੀਤ ਬਾਵਾ)-ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੀਆਂ ਪਹਿਲੀਆਂ ਰਾਜ ਪੱਧਰੀ ਖੇਡਾਂ ਸਮਾਪਤ ਹੋ ਗਈਆਂ ਹਨ | ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦੇ ਸਹਾਇਕ ਨਿਰਦੇਸ਼ਕ ਅਮਨਦੀਪ ਕੌਰ ਨੇ ਕਿਹਾ ਕਿ ਖੇਡਾਂ ...
ਲੁਧਿਆਣਾ, 9 ਦਸੰਬਰ (ਸਲੇਮਪੁਰੀ)-ਚੀਨ ਅਤੇ ਭਾਰਤ ਸੰਸਾਰ ਦੇ ਦੋ ਅਜਿਹੇ ਦੇਸ਼ ਹਨ, ਜਿਨ੍ਹਾਂ ਨੂੰ ਸ਼ਕਤੀਸ਼ਾਲੀ ਦੇਸ਼ਾਂ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ, ਇਸ ਲਈ ਦੋਵੇਂ ਦੇਸ਼ਾਂ ਨੂੰ ਵਿਕਾਸ ਦੀਆਂ ਬੁਲੰਦੀਆਂ ਨੂੰ ਸਰ ਕਰਨ ਲਈ ਹਮੇਸ਼ਾ ਕਦਮ ਨਾਲ ਕਦਮ ਮਿਲਾ ਕੇ ...
ਨੰਗਲ, 9 ਦਸੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਪ੍ਰਵਾਸੀ ਪੰਛੀਆਂ ਦੀ ਆਮਦ ਨੇ ਨੰਗਲ ਡੈਮ ਦੀ ਸਤਲੁਜ ਝੀਲ ਦੇ ਸੁਹੱਪਣ ਨੂੰ ਚਾਰ ਚੰਨ ਲਾਏ ਹੋਏ ਹਨ | ਰੂਸ, ਚੀਨ, ਕਜਾਕਿਸਤਾਨ, ਮੰਗੋਲੀਆ, ਤਜਾਕਿਸਤਾਨ, ਅਫ਼ਗਾਨਿਸਤਾਨ ਆਦਿ ਮੁਲਕਾਂ ਤੋਂ ਹਰ ਵਰ੍ਹੇ ਹਜ਼ਾਰਾਂ ਪ੍ਰਵਾਸੀ ...
ਲੁਧਿਆਣਾ, 9 ਦਸੰਬਰ (ਸਲੇਮਪੁਰੀ)-ਪੰਜਾਬ ਸਰਕਾਰ ਵਲੋਂ ਪੰਜਾਬ ਦੇ ਵੱਖ ਵੱਖ ਵਿਭਾਗਾਂ ਵਿਚ ਤਾਇਨਾਤ ਅੰਗਹੀਣ ਮੁਲਾਜ਼ਮਾਂ ਨੂੰ ਸਫ਼ਰੀ ਭੱਤਾ ਦੇਣ ਲਈ ਹੁਕਮ ਜਾਰੀ ਕਰ ਦਿੱਤੇ ਗਏ ਹਨ | ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ ਉਪ-ਸਕੱਤਰ ਵਲੋਂ ਜਾਰੀ ਕੀਤੇ ਹੁਕਮਾਂ ...
ਜਲੰਧਰ, 9 ਦਸੰਬਰ (ਜਸਪਾਲ ਸਿੰਘ)-ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਸਮੇਤ 9 ਅਹੁਦੇਦਾਰਾਂ ਦੀ ਚੋਣ ਲਈ 10 ਦਸੰਬਰ ਨੂੰ ਸਵੇਰੇ 9 ਤੋਂ ਲੈ ਕੇ ਬਾਅਦ ਦੁਪਹਿਰ 3 ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ | ਵੋਟਾਂ ਪਾਉਣ ਦਾ ਕੰਮ ਖਤਮ ਹੋਣ ਤੋਂ ਤੁਰੰਤ ਬਾਅਦ ਵੋਟਾਂ ਦੀ ਗਿਣਤੀ ...
ਚੰਡੀਗੜ੍ਹ, 9 ਦਸੰਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਦੀ ਸਰਕਾਰ ਦੀ ਕਾਰਗੁਜ਼ਾਰੀ ਕਵਿਤਾ ਰਾਹੀਂ ਦੱਸਣ ਦੀ ਕੋਸ਼ਿਸ਼ ਕੀਤੀ | ਉਨ੍ਹਾਂ ਕਿਹਾ ਕਿ 'ਗੱਲ ਚੱਲੀ ਸੀ ਸੱਥਾਂ ...
ਲੁਧਿਆਣਾ, 9 ਦਸੰਬਰ (ਪੁਨੀਤ ਬਾਵਾ)-ਨਿਰਦੇਸ਼ਕ ਲਾਟਰੀਜ਼ ਪੰਜਾਬ ਸਰਕਾਰ ਵਲੋਂ ਰੱਖੜੀ ਬੰਪਰ ਲਾਟਰੀ ਦਾ ਡਰਾਅ ਅਗਸਤ 2022 ਮਹੀਨੇ ਵਿਚ ਕੱਢਿਆ ਗਿਆ ਸੀ ਪਰ 4 ਮਹੀਨੇ ਬੀਤ ਜਾਣ 'ਤੇ ਵੀ ਲਾਟਰੀ ਦੇ ਜੇਤੂਆਂ ਨੂੰ ਇਨਾਮ ਰਾਸ਼ੀ ਨਹੀਂ ਮਿਲੀ, ਜਿਸ ਕਰਕੇ ਲੋਕਾਂ ਦਾ ਪੰਜਾਬ ...
ਅੰਮਿ੍ਤਸਰ, 9 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਤਨੀ ਬੁਸ਼ਰਾ ਬੀਬੀ ਅਤੇ ਉਨ੍ਹਾਂ ਦੇ ਦੋਸਤ ਜ਼ੁਲਫ਼ੀ ਬੁਖ਼ਾਰੀ ਵਿਚਾਲੇ ਹੋਈ ਆਪਸੀ ਗੱਲਬਾਤ ਦੀ ਆਡੀਓ ਵਾਇਰਲ ਹੋਈ ਹੈ | ਪਾਕਿਸਤਾਨੀ ਮੀਡੀਆ ਮੁਤਾਬਕ ਵਾਇਰਲ ਆਡੀਓ ...
ਬਰਨਾਲਾ, 9 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਦੀ 29ਵੀਂ ਬੋਰਡ ਮੀਟਿੰਗ ਵਿਚ ਉਸਾਰੀ ਕਿਰਤੀਆਂ ਦੀ ਬਿਹਤਰ ਅਤੇ ਜ਼ਿਆਦਾ ਰਜਿਸਟ੍ਰੇਸ਼ਨ ਲਈ ਸ਼ਹਿਰੀ/ਪੇਂਡੂ ਖੇਤਰਾਂ ਵਿਚ ਉਸਾਰੀ ਵਾਲੀਆਂ ਥਾਵਾਂ ...
ਜਲੰਧਰ, 9 ਦਸੰਬਰ (ਸ਼ਿਵ ਸ਼ਰਮਾ)-ਪੰਜਾਬ ਸਰਕਾਰ ਵਲੋਂ ਪਾਵਰਕਾਮ (ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ), ਟਰਾਂਸਕੋ (ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮ.) ਵਿਚ ਤਿੰਨ ਨਵੇਂ ਡਾਇਰੈਕਟਰ ਲਗਾਉਣ ਦਾ ਫ਼ੈਸਲਾ ਅਗਲੇ ਹਫ਼ਤੇ ਕੀਤੇ ਜਾਣ ਦੀ ਸੰਭਾਵਨਾ ਜ਼ਾਹਿਰ ਕੀਤੀ ...
ਵਾਸ਼ਿੰਗਟਨ, 9 ਦਸੰਬਰ (ਪੀ. ਟੀ. ਆਈ.)-ਭਾਰਤ ਸਥਿਤ ਅਮਰੀਕੀ ਰਾਜਦੂਤ ਘਰਾਂ ਵਲੋਂ ਵੀਜ਼ਾ ਜਾਰੀ ਕਰਨ ਲਈ ਇੰਟਰਵਿਊ ਦਾ ਸਮਾਂ 1000 ਦਿਨ ਪਾਰ 'ਤੇ ਬਾਈਡਨ ਪ੍ਰਸ਼ਾਸਨ ਨੇ ਕਿਹਾ ਕਿ ਉਹ ਭਾਰਤ 'ਚ ਲੰਬੀ ਵੀਜ਼ਾ ਦੂਰੀ ਤੋਂ ਜਾਣੂ ਹੈ ਅਤੇ ਵੀਜ਼ਾ ਸੇਵਾਵਾਂ ਨੂੰ ਸੁਚਾਰੂ ਕਰਨ ਲਈ ...
ਅੰਮਿ੍ਤਸਰ, 9 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਪਾਰਟੀ ਦੇ ਨੇਤਾ ਅਤੇ ਸ਼ਾਹਬਾਜ਼ ਸ਼ਰੀਫ਼ ਸਰਕਾਰ ਦੇ ਵਿੱਤ ਮੰਤਰੀ ਸਰਦਾਰ ਅੱਯਾਜ਼ ਸਾਦਿਕ ਨੇ ਦੱਸਿਆ ਕਿ ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਅਗਲੇ ਮਹੀਨੇ ਲੰਡਨ ਤੋਂ ਵਾਪਸ ਆਉਣਗੇ | ਨਵੰਬਰ 2019 ...
ਅੰਮਿ੍ਤਸਰ, 9 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਧਾਰਮਿਕ ਮਾਮਲੇ ਅਤੇ ਆਪਸੀ ਸਦਭਾਵਨਾ ਮੰਤਰਾਲੇ ਦੇ ਡਿਪਟੀ ਸਕੱਤਰ ਇਮਰਾਨ ਰਾਸ਼ਿਦ ਨੇ ਇਸਲਾਮਾਬਾਦ ਤੋਂ ਪੱਤਰ ਜਾਰੀ ਕਰਦਿਆਂ ਦੱਸਿਆ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਅਤੇ ਕਰਤਾਰਪੁਰ ਲਾਂਘੇ ਦੇ ...
ਲੁਧਿਆਣਾ, 9 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ 'ਚ ਫਿਰੌਤੀ ਲਈ ਵਪਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਲਗਾਤਾਰ ਧਮਕੀਆਂ ਕਾਰਨ ਜਿੱਥੇ ਵਪਾਰੀਆਂ 'ਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਉੱਥੇ ਇਨ੍ਹਾਂ ਮਾਮਲਿਆਂ 'ਚ ਕੋਈ ਵੀ ...
ਸੋਨਭਦਰ, 9 ਦਸੰਬਰ (ਏਜੰਸੀ)- ਇਥੋਂ ਦੀ ਇਕ ਅਦਾਲਤ ਨੇ 2020 'ਚ ਇਕ 7 ਸਾਲ ਦੀ ਬੱਚੀ ਨਾਲ ਜਬਰ-ਜਨਾਹ ਕਰਨ ਉਪਰੰਤ ਉਸ ਦੀ ਹੱਤਿਆ ਕਰਨ ਵਾਲੇ ਦੋਸ਼ੀ ਨੂੰ ਸ਼ੁੱਕਰਵਾਰ ਨੂੰ ਮੌਤ ਦੀ ਸਜ਼ਾ ਸੁਣਾਈ ਹੈ | ਸਰਕਾਰੀ ਵਕੀਲ ਨੇ ਦੱਸਿਆ ਕਿ ਵਧੀਕ ਸੈਸ਼ਨ ਜੱਜ ਨਿਹਾਰਿਕਾ ਚੌਹਾਨ ਨੇ ...
ਨਵੀਂ ਦਿੱਲੀ, 9 ਦਸੰਬਰ (ਪੀ. ਟੀ. ਆਈ.)-ਸੁਪਰੀਮ ਕੋਰਟ ਨੇ ਕੇਂਦਰ ਅਤੇ ਨੈਸ਼ਨਲ ਮੈਡੀਕਲ ਕਮਿਸ਼ਨ (ਐਨ. ਐਮ. ਸੀ.) ਨੂੰ ਉਨ੍ਹਾਂ ਅੰਡਰਗ੍ਰੈਜੁਏਟ ਮੈਡੀਕਲ ਵਿਦਿਆਰਥੀਆਂ ਦਾ ਹੱਲ ਲੱਭਣ ਲਈ ਨਿਰਦੇਸ਼ ਦਿੱਤੇ ਹਨ, ਜੋ ਯੂਕਰੇਨ ਤੇ ਰੂਸ ਵਿਚਾਲੇ ਜੰਗ ਅਤੇ ਚੀਨ ਵਰਗੇ ਦੇਸ਼ਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX