ਬਠਿੰਡਾ, 9 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਮਾਲਵਾ ਹੈਰੀਟੇਜ ਤੇ ਸੱਭਿਆਚਾਰਕ ਫਾਊਾਡੇਸ਼ਨ, ਰਜਿ. ਬਠਿੰਡਾ ਦਾ 16ਵਾਂ ਵਿਰਾਸਤੀ ਮੇਲਾ ਧੂਮ-ਧੜੱਕੇ ਨਾਲ ਸ਼ੁਰੂ ਹੋ ਗਿਆ | ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਤੇ ਪ੍ਰੋ. ਕਰਮ ਸਿੰਘ ਦੀ 100 ਸਾਲਾਂ ਜਨਮ ਸ਼ਤਾਬਦੀ ਨੂੰ ਸਮਰਪਿਤ ਤਿੰਨ ਰੋਜ਼ਾ ਵਿਰਾਸਤੀ ਮੇਲੇ ਦੀ ਸ਼ੁਰੂਆਤ ਸਥਾਨਕ ਗੁਰਦੁਆਰਾ ਸ੍ਰੀ ਹਾਜੀ ਰਤਨ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਹੋਈ | ਇਸ ਦੌਰਾਨ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ, ਵਿਧਾਇਕ ਬਠਿੰਡਾ (ਸ਼ਹਿਰੀ) ਜਗਰੂਪ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ ਜਨਰਲ ਮੈਡਮ ਪਲਵੀ, ਹਰਵਿੰਦਰ ਸਿੰਘ ਖ਼ਾਲਸਾ ਪ੍ਰਧਾਨ ਮਾਲਵਾ ਹੈਰੀਟੇਜ ਫਾਊਾਡੇਸ਼ਨ ਤੇ ਚੇਅਰਮੈਨ ਚਮਕੌਰ ਸਿੰਘ ਮਾਨ, ਕੇ. ਕੇ. ਅਗਰਵਾਲ ਡੈਲੀਗੇਟ ਪੰਜਾਬ ਕਾਂਗਰਸ ਨੇ ਦਰਗਾਹ ਬਾਬਾ ਹਾਜੀ ਰਤਨ ਵਿਖੇ ਚਾਦਰ ਚੜਾਈ ਤੇ ਪਿੱਛੋਂ ਹਰੀ ਝੰਡੀ ਦਿਖਾ ਕੇ ਵਿਰਾਸਤੀ ਜਲੂਸ ਨੂੰ ਰਵਾਨਾ ਕੀਤਾ | ਇਸ ਮੌਕੇ ਰਾਮ ਪ੍ਰਕਾਸ਼ ਜਿੰਦਲ ਕਨਵੀਨਰ, ਗੁਰਅਵਤਾਰ ਸਿੰਘ ਗੋਗੀ, ਇੰਦਰਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਬਲਦੇਵ ਸਿੰਘ ਚਹਿਲ ਮੀਤ ਪ੍ਰਧਾਨ, ਸੁਖਦੇਵ ਸਿੰਘ ਗਰੇਵਾਲ ਸਕੱਤਰ ਤੋਂ ਇਲਾਵਾ ਗੁਰਪ੍ਰੀਤ ਸਿੰਘ ਮਲੂਕਾ, ਬਲਜੀਤ ਸਿੰਘ ਬੀੜ ਬਹਿਮਣ, ਐਡਵੋਕੇਟ ਰਾਜਨ ਗਰਗ, ਮੋਹਿਤ ਗੁਪਤਾ, ਇਕਬਾਲ ਬਬਲੀ ਢਿੱਲੋਂ, ਹਰਪਾਲ ਸਿੰਘ ਢਿੱਲੋਂ ਤੇ ਕਿਰਨਜੀਤ ਸਿੰਘ ਗਹਿਰੀ ਆਦਿ ਵੀ ਮੌਜੂਦ ਸਨ | ਵਿਰਾਸਤੀ ਜਲੂਸ 'ਚ ਤੁਰਲੇ ਵਾਲੀਆਂ ਪੱਗਾਂ ਵਾਲੇ ਬਜ਼ੁਰਗ ਤੇ ਨੌਜਵਾਨ, ਪੰਜਾਬੀ ਪਹਿਰਾਵੇ ਵਿਚ ਸਜੀਆਂ ਮੁਟਿਆਰਾਂ, ਸ਼ਿੰਗਾਰੇ ਹੋਏ 5 ਊਠ, 5 ਘੋੜੇ, ਤਾਂਗੇ, ਲੰਡੀਆਂ ਜੀਪਾਂ, ਜੰਗਮ ਵਾਲੇ, ਨਾਥ ਜੋਗੀ ਤੇ ਗਤਕਾ ਪਾਰਟੀਆਂ ਆਦਿ ਪੰਜਾਬੀ ਸੱਭਿਆਚਾਰ ਦੀਆਂ ਝਲਕੀਆਂ ਪੇਸ਼ ਕਰ ਰਹੇ ਸਨ | ਜਦ ਕਿ ਇਸ ਦੌਰਾਨ ਟਰਾਲੀਆਂ 'ਤੇ ਸਵਾਰ ਵੱਖ-ਵੱਖ ਪਿੰਡਾਂ ਦੀਆਂ ਲੜਕੀਆਂ ਤੇ ਵਡੇਰੀ ਉਮਰ ਦੀਆਂ ਮਹਿਲਾਵਾਂ ਵਲੋਂ ਲੋਕ-ਬੋਲੀਆਂ ਦੇ ਨਾਲ-ਨਾਲ ਰੋਜ਼ਾਨਾ ਵਰਤੋਂ 'ਚ ਆਉਂਦੀਆਂ ਪੁਰਾਤਨ ਫੁਲਕਾਰੀਆਂ, ਚਾਟੀ-ਮਧਾਣੀ, ਅਟੇਰਨ, ਛੱਜ ਤੇ ਚਰਖਾ ਆਦਿ ਵੀ ਸ਼ਹਿਰੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ | ਮੇਲੇ 'ਚ ਪਹਿਲੀ ਵਾਰ ਹਿੱਸਾ ਬਣੇ ਮੋਟਰਸਾਈਕਲ ਰਾਈਡਰ, ਰਾਮਪਾਲ ਬਹਿਣੀਵਾਲ ਵਲੋਂ ਤਿਆਰ ਕੀਤਾ ਲੜਾਕੂ ਜਹਾਜ਼ ਵੀ ਖਿੱਚ ਦਾ ਕੇਂਦਰ ਬਣਿਆ ਰਿਹਾ | ਢੋਲ ਢਮੱਕੇ ਨਾਲ ਸ਼ੁਰੂ ਹੋਇਆ ਵਿਰਾਸਤੀ ਜਲੂਸ ਗੁਰਦੁਆਰਾ ਹਾਜੀ ਰਤਨ ਤੋਂ ਚੱਲ ਕੇ ਸਰਕਾਰੀ ਰਾਜਿੰਦਰਾ ਕਾਲਜ, ਬੱਸ ਅੱਡਾ, ਮਹਿਣਾ ਚੌਕ, ਆਰੀਆ ਸਮਾਜ ਚੌਕ, ਧੋਬੀ ਬਾਜ਼ਾਰ, ਪੋਸਟ ਆਫ਼ਿਸ ਬਾਜ਼ਾਰ, ਰੇਲਵੇ ਰੋਡ, ਮਾਲ ਰੋਡ, ਹਨੂੰਮਾਨ ਚੌਕ ਹੁੰਦਾ ਹੋਇਆ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਪੁੱਜਿਆ | ਵਿਰਾਸਤੀ ਜਲੂਸ ਦੀ ਸਮਾਪਤੀ ਉਪਰੰਤ ਸ਼ਾਮ ਸਮੇਂ ਕਿਲ੍ਹਾ ਮੁਬਾਰਕ ਤੋਂ ਵਿਰਾਸਤੀ ਪਿੰਡ ਜੈਪਾਲਗੜ੍ਹ ਤੱਕ ਜਾਗੋ ਲਿਜਾਈ ਗਈ | ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਮੇਲਾ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪੰਜਾਬ ਤੇ ਪੰਜਾਬੀਅਤ ਦੇ ਪੁਰਾਣੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਸੰਬੰਧੀ ਵਿਰਾਸਤੀ ਮੇਲਾ ਕਰਵਾਉਣਾ ਵਧੀਆ ਉੱਦਮ ਹੈ, ਜਿਸ ਜ਼ਰੀਏ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਦਾ ਮੌਕਾ ਮਿਲ ਰਿਹਾ | ਅਜਿਹੇ ਵਿਰਾਸਤੀ ਮੇਲੇ ਨੌਜਵਾਨ ਪੀੜ੍ਹੀ ਨੂੰ ਆਪਣੀ ਪੁਰਾਤਨ ਵਿਰਾਸਤ ਨਾਲ ਜੋੜਨ ਵਿਚ ਸਹਾਈ ਹੋਣਗੇ ਕਿਉਂਕਿ ਅਜੋਕੇ ਸਮੇਂ ਨੌਜਵਾਨ ਆਪਣੀ ਵਿਰਾਸਤ ਨੂੰ ਬਿਲਕੁਲ ਭੁੱਲਦੇ ਜਾ ਰਹੇ ਹਨ |
ਬਠਿੰਡਾ, 9 ਦਸੰਬਰ (ਪ. ਪ.)-ਬਠਿੰਡਾ ਜ਼ਿਲੇ੍ਹ ਦੀ ਪੁਲਿਸ ਹੁਣ ਆਪਸ 'ਚ ਫ਼ੋਨ 'ਤੇ ਗੱਲਬਾਤ ਕਰਨ ਸਮੇਂ ਆਪਣੀ ਮਰਜ਼ੀ ਵਾਲੇ ਸ਼ਬਦ ਅਨੁਸਾਰ ਸਾਹਮਣੇ ਵਾਲੇ ਅਧਿਕਾਰੀ-ਕਰਮਚਾਰੀ ਨੂੰ 'ਵਿਸ਼' ਨਹੀਂ ਕਰ ਸਕੇਗੀ, ਕਿਉਂਕਿ ਹੁਣ ਜ਼ਿਲ੍ਹਾ ਪੁਲਿਸ ਮੁਖੀ ਬਠਿੰਡਾ ਜੇ. ...
ਬਠਿੰਡਾ, 9 ਦਸੰਬਰ (ਸੱਤਪਾਲ ਸਿੰਘ ਸਿਵੀਆਂ)-ਜ਼ਿਲੇ੍ਹ ਦੇ ਪਿੰਡ ਕੋਟਫ਼ੱਤਾ ਵਿਖੇ ਔਲਾਦ ਖ਼ਾਤਰ ਬਲੀ ਦਿੱਤੇ ਗਏ ਦੋ ਮਾਸੂਮ ਦਲਿਤ ਭੈਣ ਭਰਾ ਦੇ ਮਾਮਲੇ 'ਚ ਅਦਾਲਤ ਨੇ ਜ਼ਿਲ੍ਹਾ ਪੁਲਿਸ ਮੁਖੀ ਦਫ਼ਤਰ ਬਠਿੰਡਾ ਨੂੰ ਰਿਕਾਰਡ ਪੇਸ਼ ਕਰਨ ਦੇ ਹੁਕਮ ਸੁਣਾਉਂਦਿਆਂ ਮਾਮਲੇ ...
ਭੁੱਚੋ ਮੰਡੀ, 9 ਦਸੰਬਰ (ਪਰਵਿੰਦਰ ਸਿੰਘ ਜੌੜਾ)-ਸਥਾਨਕ ਪੁਲਿਸ ਨੇ ਚੋਰੀ ਦੇ 2 ਮੋਟਰਸਾਈਕਲਾਂ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਪੁਲਿਸ ਚੌਕੀ ਇੰਚਾਰਜ ਗੋਬਿੰਦ ਸਿੰਘ ਨੇ ਦੱਸਿਆ ਕਿ ਹੌਲਦਾਰ ਸੁਖਪ੍ਰੀਤ ਸਿੰਘ ਸਮੇਤ ਪੁਲਿਸ ਪਾਰਟੀ ਸਥਾਨਕ ਫੁਹਾਰਾ ਚੌਕ ਵਿਖੇ ...
ਤਲਵੰਡੀ ਸਾਬੋ, 9 ਦਸੰਬਰ (ਰਣਜੀਤ ਸਿੰਘ ਰਾਜੂ)-ਬੀਤੀ ਕੱਲ੍ਹ ਰਾਤ ਨੂੰ ਸ਼ਹਿਰ ਦੇ ਇਕ ਚੌਕ 'ਚ ਗੋਲੀਬਾਰੀ ਕਰਦਿਆਂ ਦੋ ਨੌਜਵਾਨਾਂ ਨੂੰ ਜ਼ਖ਼ਮੀ ਕਰਨ ਵਾਲੇ ਕਥਿਤ ਦੋਸ਼ੀਆਂ ਨੂੰ ਅੱਜ ਤਲਵੰਡੀ ਸਾਬੋ ਪੁਲਿਸ ਨੇ 24 ਘੰਟਿਆਂ 'ਚ ਫੜ ਲੈਣ ਦਾ ਦਾਅਵਾ ਕਰਦਿਆਂ ਉਨ੍ਹਾਂ ਤੋਂ ...
ਬਠਿੰਡਾ, 9 ਦਸੰਬਰ (ਪ੍ਰੀਤਪਾਲ ਸਿੰਘ ਰੋਮਾਣਾ)- 4161 ਮਾਸਟਰ ਕਾਡਰ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ 13 ਦਸੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਹੈ | ਇਸ ਮੌਕੇ ਸਟੇਟ ਕਮੇਟੀ ਮੈਂਬਰ ਹਰਦੀਪ ਸਿੰਘ ਤੇ ਬੀਰਬਲ ਨੇ ...
ਬਠਿੰਡਾ, 9 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਨਿਪਾਲ ਦੀ ਨਾਮਵਰ ਤਿ੍ਭੁਵਨ ਯੂਨੀਵਰਸਿਟੀ (ਟੀਯੂ) ਦੇ 48ਵੇਂ ਕਾਨਵੋਕੇਸ਼ਨ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ...
ਧਨÏਲਾ, 9 ਦਸੰਬਰ (ਜਤਿੰਦਰ ਸਿੰਘ ਧਨÏਲਾ)-ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਪੰਜਾਬ ਦੇ ਜਨਰਲ ਸੈਕਟਰੀ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸਾਬਕਾ ਜਨਰਲ ਸਕੱਤਰ ਸਾਥੀ ਲਾਲ ਸਿੰਘ ਧਨÏਲਾ ਅਚਾਨਕ ਅਕਾਲ ਚਲਾਣਾ ਕਰ ਗਏ ਹਨ | ਲੋਕ ਘੋਲਾਂ 'ਚ ਸਾਰੀ ਉਮਰ ...
ਮਾਨਸਾ, 9 ਦਸੰਬਰ (ਸ.ਰਿ.)- ਐਕਸਾਈਜ਼ ਵਿਭਾਗ ਤੇ ਜ਼ਿਲ੍ਹਾ ਪੁਲਿਸ ਦੇ ਕਰਮਚਾਰੀਆਂ ਨੇ ਅੱਜ ਸਵੇਰ ਵਕਤ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿਖੇ ਤਲਾਸ਼ੀ ਮੁਹਿੰਮ ਦੇ ਚੱਲਦਿਆਂ ਸ਼ੱਕੀ ਘਰਾਂ 'ਚ ਛਾਪੇਮਾਰੀ ਕੀਤੀ | ਐਕਸਾਈਜ਼ ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ...
ਬਠਿੰਡਾ, 9 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪਿੰਡ ਨਰੂਆਣਾ ਵਿਖੇ ਜਲ-ਸੈਨਾ ਸ਼ਹੀਦ ਕਰਮ ਸਿੰਘ ਨਰੂਆਣਾ ਦੇ ਜੀਵਨ ਬਿਰਤਾਂਤ ਨੂੰ ਦਰਸਾਉਂਦੀ ਹੋਈ ਪੁਸਤਕ 'ਜ਼ਿੰਦਗੀਨਾਮਾ ਸ਼ਹੀਦ ਕਰਮ ਸਿੰਘ ਨਰੂਆਣਾ' ਲੱਖੀ ਜੰਗਲ ਬਠਿੰਡਾ ਵਲੋਂ ਪ੍ਰਕਾਸ਼ਿਤ ਕਰਦੇ ਹੋਏ ਅੱਜ ...
ਭੁੱਚੋ ਮੰਡੀ, 9 ਦਸੰਬਰ (ਪਰਵਿੰਦਰ ਸਿੰਘ ਜੌੜਾ)-ਇਥੇ ਚੋਰਾਂ ਦੇ ਹੌਂਸਲੇ ਇਸ ਕਦਰ ਬੁਲੰਦ ਹਨ ਕਿ ਪੁਲਿਸ ਦਾ ਭੈਅ ਮਨਫ਼ੀ ਹੈ | ਬੀਤੀ ਰਾਤ ਤਾਂ ਚੋਰ ਇਥੋਂ ਦੇ ਸੇਵਾ ਕੇਂਦਰ ਦਾ ਸਮੁੱਚਾ ਸਾਮਾਨ ਤੇ ਰਿਕਾਰਡ ਹੀ ਚੁੱਕ ਕੇ ਲੈ ਗਏ | ਸੇਵਾ ਕੇਂਦਰਾਂ ਦਾ ਰਿਕਾਰਡ ਭਾਵੇਂ ...
ਭੁੱਚੋ ਮੰਡੀ, 9 ਦਸੰਬਰ (ਬਿੱਕਰ ਸਿੰਘ ਸਿੱਧੂ)-ਇਲਾਕਾ ਨਿਵਾਸੀਆਂ ਤੇ ਵਿਦਿਆਰਥੀਆਂ ਨੂੰ ਇਮੀਗ੍ਰੇਸ਼ਨ ਸੰਬੰਧੀ ਆਉਂਦੀਆਂ ਸਮੱਸਿਆਵਾਂ ਨੂੰ ਧਿਆਨ 'ਚ ਰੱਖਦੇ ਹੋਏ ਵਾਇਟ ਰੌਕ ਇਮੀਗਰੇਸ਼ਨ ਵਲੋਂ ਆਪਣੀ 13ਵੀਂ ਬ੍ਰਾਂਚ ਭੁੱਚੋ ਕੈਂਚੀਆਂ ਮਾਰਗ ਭੁੱਚੋ ਮੰਡੀ ਵਿਖੇ ...
ਭਾਈਰੂਪਾ, 9 ਦਸੰਬਰ (ਵਰਿੰਦਰ ਲੱਕੀ)-ਸਰਕਾਰੀ ਪ੍ਰਾਇਮਰੀ ਸਕੂਲ ਭਾਈ ਰੂਪਾ (ਕੁੜੀਆਂ) ਵਿਖੇ ਚੰਬਲ ਫਰਟੀਲਾਈਜਰਜ਼ ਐਂਡ ਕੈਮੀਕਲਜ਼ ਲਿਮਟਿਡ ਗੜੇਪਾਨ ਦੇ ਸਨਮਾਨ ਹਿੱਤ ਇਕ ਪ੍ਰੋਗਰਾਮ ਕਰਵਾਇਆ ਗਿਆ | ਕੰਪਨੀ ਵਲੋਂ ਕੇ ਕੇ ਬਿਰਲਾ ਮੈਮੋਰੀਅਲ ਸੁਸਾਇਟੀ ਦੁਆਰਾ ਸਮਾਜਿਕ ...
ਮਹਿਮਾ ਸਰਜਾ, 9 ਦਸੰਬਰ (ਬਲਦੇਵ ਸੰਧੂ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਪਿੰਡ ਦਿਉਣ ਖੁਰਦ ਵਿਖੇ ਨਵੀਂ ਇਕਾਈ ਦੀ ਚੋਣ ਕਰਵਾਈ ਗਈ | ਚੋਣ ਮੀਟਿੰਗ 'ਚ ਅਬਜ਼ਰਵਰ ਦੇ ਤੌਰ 'ਤੇ ਜ਼ਿਲ੍ਹਾ ਸਕੱਤਰ ਰਣਜੀਤ ਸਿੰਘ ਜੀਦਾ ਤੇ ਬਲਾਕ ਜਨਰਲ ਸੱਕਤਰ ਗੁਰਦੀਪ ਸਿੰਘ ...
ਰਾਮਾਂ ਮੰਡੀ, 9 ਦਸੰਬਰ (ਤਰਸੇਮ ਸਿੰਗਲਾ)-ਬਲਕੌਰ ਸਿੰਘ ਵਾਸੀ ਕਮਾਲੂ ਨੂੰ ਅੱਜ ਬੱਸ 'ਚੋਂ ਸੀਟ 'ਤੇ ਪਿਆ ਇਕ ਪਰਸ ਮਿਲਿਆ ਜਿਸ 'ਚ 1,90 ਲੱਖ ਰੁਪਏ ਦੇ ਚੈੱਕ ਤੇ ਜ਼ਰੂਰੀ ਕਾਗ਼ਜ਼ਾਤ ਸਨ | ਬਲਕੌਰ ਸਿੰਘ ਨੇ ਪਰਸ ਦੇ ਮਾਲਕ ਨੂੰ ਲੱਭਣ ਲਈ ਸ਼ਹਿਰ ਦੇ ਸ਼ਕਤੀ ਸੇਤੀਆ ਤੇ ਰਿੰਕੂ ...
ਨਥਾਣਾ, 9 ਦਸੰਬਰ (ਗੁਰਦਰਸ਼ਨ ਲੁੱਧੜ)-ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵਲੋਂ ਨਗਰ ਨਥਾਣਾ ਵਿਖੇ ਬਲਾਕ ਪੱਧਰੀ ਮੀਟਿੰਗ ਕਰਕੇ ਦਿੱਲੀ ਵਿਖੇ ਮਨਾਏ ਜਾ ਰਹੇ ਕਿਸਾਨ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਲਈ ਲਾਮਬੰਦੀ ਕੀਤੀ ਗਈ | ਇਸ ਮੌਕੇ ਯੂਨੀਅਨ ਦੇ ਆਗੂਆਂ ਨੇ ਦੱਸਿਆ ...
ਰਾਮਾਂ ਮੰਡੀ, 9 ਦਸੰਬਰ (ਤਰਸੇਮ ਸਿੰਗਲਾ)-ਬੀਤੇ ਦਿਨ ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਚੋਣ ਨਤੀਜਿਆਂ 'ਚ ਕਾਂਗਰਸ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਣ 'ਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਤਲਵੰਡੀ ਸਾਬੋ ਦੇ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਦੀ ਅਗਵਾਈ ਹੇਠ ...
ਤਲਵੰਡੀ ਸਾਬੋ, 9 ਦਸੰਬਰ (ਰਣਜੀਤ ਸਿੰਘ ਰਾਜੂ)-ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਵਲੋਂ ਬੀਤੇ ਦਿਨ ਐਲਾਨੀ ਪਾਰਟੀ ਦੀ ਪੰਜਾਬ ਇਕਾਈ ਵਿਚ ਸ਼ਾਮਿਲ ਕੀਤੇ ਭਾਜਪਾ ਦੇ ਕੁਝ ਸੂਬਾਈ ਆਗੂ ਅੱਜ ਸ਼ੁਕਰਾਨੇ ਵਜੋਂ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ | ...
ਮਾਨਸਾ, 9 ਦਸੰਬਰ (ਸੱਭਿ. ਪ੍ਰਤੀ.)-ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮਾਨਸਾ ਵਲੋਂ ਬਾਲ ਭਲਾਈ ਕੌਂਸਲ ਪੰਜਾਬ ਦੇ ਸਹਿਯੋਗ ਨਾਲ ਜਨਵਰੀ 'ਚ 'ਨੈਨੀ ਕੇਅਰ ਅਤੇ ਹੋਮ ਨਰਸਿੰਗ ਕੇਅਰ' ਕੋਰਸ ਸ਼ੁਰੂ ਕਰਵਾਇਆ ਜਾ ਰਿਹਾ ਹੈ, ਜਿਸ 'ਚ 12ਵੀਂ ਪਾਸ 20 ਵਿਦਿਆਰਥੀਆਂ ਦਾ ਬੈਚ ਸ਼ੁਰੂ ...
ਮਾਨਸਾ, 9 ਦਸੰਬਰ (ਸੱਭਿ. ਪ੍ਰਤੀ.)-ਸਹਾਇਕ ਡਾਇਰੈਕਟਰ ਬਾਗ਼ਬਾਨੀ ਬਲਬੀਰ ਸਿੰਘ ਨੇ ਦੱਸਿਆ ਕਿ ਜ਼ਿਲੇ੍ਹ 'ਚ ਬਾਗ਼ਬਾਨੀ ਨੂੰ ਪ੍ਰਫੁੱਲਿਤ ਕਰਨ ਲਈ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਅਧੀਨ ਪਲਾਂਟੇਸ਼ਨ, ਲੋਅ-ਟਨਲ, ਸ਼ਹਿਦ ਦੀਆਂ ਮੱਖੀਆਂ ਪਾਲਣ, ਆਨ ਫਾਰਮ ਕੋਲਡ ਰੂਮ, ...
ਬਠਿੰਡਾ, 9 ਦਸੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਪ੍ਰਧਾਨ ਮੰਤਰੀ ਟੀ. ਬੀ. ਮੁਕਤ ਭਾਰਤ ਅਭਿਆਨ ਅਧੀਨ ਰੋਟਰੀ ਕਲੱਬ ਵਲੋਂ ਟੀ. ਬੀ. ਦੇ ਮਰੀਜ਼ਾਂ ਨੂੰ ਪੋਸ਼ਣ ਕਿੱਟਾਂ ਵੰਡੀਆਂ ਗਈਆਂ | ਇਸ ਮੌਕੇ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਸਾਲ 2025 ਤੱਕ ਟੀ. ਬੀ. ...
ਰਾਮਾਂ ਮੰਡੀ, 9 ਦਸੰਬਰ (ਅਮਰਜੀਤ ਸਿੰਘ ਲਹਿਰੀ)-ਨੇੜਲੇ ਪਿੰਡ ਫੁੱਲੋਖਾਰੀ ਵਿਖੇ ਸਰਕਾਰੀ ਹਾਈ ਸਕੂਲ 'ਚ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਨੇ ਸੀ. ਐਸ. ਆਰ. ਸਕੀਮ ਤਹਿਤ 9ਵੀਂ ਤੇ 10ਵੀਂ ਜਮਾਤ ਦੀਆਂ 15 ਵਿਦਿਆਰਥਣਾਂ ਨੂੰ ਸਾਈਕਲ ਵੰਡੇ ਗਏ | ਇਸ ਮੌਕੇ ਸਰਪੰਚ ਹਰਜਿੰਦਰ ...
ਮਹਿਰਾਜ, 9 ਦਸੰਬਰ (ਸੁਖਪਾਲ ਮਹਿਰਾਜ)-ਐਸ. ਐਮ. ਓ. ਨਥਾਣਾ ਸੰਦੀਪ ਸਿੰਗਲਾ ਦੇ ਦਿਸਾ-ਨਿਰਦੇਸ਼ਾਂ ਤਹਿਤ ਕੋਠੇ ਪਿਪਲੀ ਵਿਖੇ ਐੱਚ. ਡਬਲਿਊ. ਸੀ. ਦੇ ਸੀ. ਐਚ. ਓ. ਕੋਮਲ ਕਪੂਰ ਦੀ ਅਗਵਾਈ 'ਚ ਸ਼ੂਗਰ, ਬੀ. ਪੀ. ਤੇ ਵੱਖ-ਵੱਖ ਬਿਮਾਰੀਆਂ ਸੰਬੰਧੀ ਪਿੰਡ ਮਹਿਰਾਜ ਵਿਖੇ ਬਘੇਲੇ ਕੀ ...
ਲਹਿਰਾ ਮੁਹੱਬਤ, 9 ਦਸੰਬਰ (ਭੀਮ ਸੈਨ ਹਦਵਾਰੀਆ)-ਬਾਬਾ ਮੋਨੀ ਜੀ ਮਹਾਰਾਜ ਗਰੁੱਪ ਆਫ਼ ਕਾਲਜਿਜ਼ ਲਹਿਰਾ ਮੁਹੱਬਤ (ਬਠਿੰਡਾ) ਵਿਖੇ ਈ. ਐਸ. ਆਈ. ਡਿਸਪੈਂਸਰੀ ਲਹਿਰਾ ਮੁਹੱਬਤ ਵਲੋਂ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ 'ਚ ਮੈਡੀਕਲ ਅਫ਼ਸਰ ਡਾ. ਸਤਪਾਲ ਸਿੰਘ ਅਤੇ ...
ਨਥਾਣਾ, 9 ਦਸੰਬਰ (ਗੁਰਦਰਸ਼ਨ ਲੁੱਧੜ)-ਪੰਜਾਬ ਨੰਬਰਦਾਰ ਯੂਨੀਅਨ (ਸਮਰਾ) ਦੇ ਸੂਬਾ ਕਾਰਜਕਾਰੀ ਪ੍ਰਧਾਨ ਸੁਰਜੀਤ ਸਿੰਘ ਨਨਹੇੜਾ, ਸਕੱਤਰ ਜਨਰਲ ਰਛਪਾਲ ਸਿੰਘ, ਮੀਤ ਪ੍ਰਧਾਨ ਜਸਵੰਤ ਸਿੰਘ ਹੁਸ਼ਿਆਰਪੁਰ, ਖਜਾਨਚੀ ਦਰਸ਼ਨ ਸਿੰਘ ਮਾਲਵਾ ਬਠਿੰਡਾ ਤੇ ਕੁਲਦੀਪ ਸਿੰਘ ...
ਮਹਿਮਾ ਸਰਜਾ, 9 ਦਸੰਬਰ (ਬਲਦੇਵ ਸੰਧੂ)-ਸਰੋਂ ਦੀ ਕਾਸ਼ਤ ਭਾਰਤ 'ਚ ਚੌਥੇ ਨੰਬਰ ਦੀ ਤੇਲ ਬੀਜ ਫ਼ਸਲ ਵਜੋਂ ਜਾਣੀ ਜਾਂਦੀ ਹੈ, ਅੰਕੜੇ ਦੱਸਦੇ ਹਨ ਕਿ ਤੇਲ ਬੀਜ ਫ਼ਸਲਾਂ 'ਚ ਸਰ੍ਹੋਂ ਦਾ 28.6 ਫੀਸਦੀ ਹਿੱਸਾ ਰਿਹਾ ਹੈ¢ ਵਿਸ਼ਵ ਵਿਚ ਸਰੋਂ ਦੀ ਫ਼ਸਲ ਸੋਇਆਬੀਨ ਤੇ ਪਾਮ ਦੇ ਤੇਲ ਤੋਂ ...
ਬਠਿੰਡਾ, 9 ਦਸੰਬਰ (ਅਵਤਾਰ ਸਿੰਘ ਕੈਂਥ)-ਸੰਤ ਨਰੈਣ ਸਿੰਘ ਮੋਨੀ ਵੈੱਲਫੇਅਰ ਸੁਸਾਇਟੀ ਬਠਿੰਡਾ ਦੇ ਚੇਅਰਮੈਨ ਸੰਤ ਬਾਬਾ ਭਰਪੂਰ ਸਿੰਘ ਸੇਖਾਂ ਝਲੂਰ ਵਾਲਿਆਂ ਵਲੋਂ ਮੁੱਖ ਅਧਿਆਪਕ ਗਗਨਦੀਪ ਕੌਰ ਤੇ ਸਮੂਹ ਸਕੂਲ ਸਟਾਫ਼ ਦੀ ਹਾਜ਼ਰੀ 'ਚ ਲੋੜਵੰਦ ਪਰਿਵਾਰ ਦੇ ...
ਭਾਈਰੂਪਾ, 9 ਦਸੰਬਰ (ਵਰਿੰਦਰ ਲੱਕੀ) -ਭਾਰਤੀ ਜਨਤਾ ਪਾਰਟੀ ਵਲੋਂ ਲੰਘੇ ਦਿਨੀਂ ਪੰਜਾਬ ਭਾਜਪਾ ਦੇ ਐਲਾਨੇ ਅਹੁਦੇਦਾਰਾਂ ਦੀ ਸੂਚੀ 'ਚ ਪੰਜਾਬ ਦੇ ਜਨਰਲ ਸਕੱਤਰ ਬਣਾਏ ਗਏ ਪੰਜਾਬ ਦੇ ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਨਿਯੁਕਤੀ ਦਾ ਕਸਬਾ ਭਾਈਰੂਪਾ ਦੀ ...
ਚਾਉਕੇ, 9 ਦਸੰਬਰ (ਮਨਜੀਤ ਸਿੰਘ ਘੜੈਲੀ)-ਪੜ੍ਹਾਈ ਦੇ ਨਾਲ-ਨਾਲ ਖੇਡਾਂ 'ਚ ਵੱਡੀਆਂ ਮੱਲਾਂ ਮਾਰਨ ਵਾਲੇ ਇਲਾਕੇ ਦੇ ਸਿਰਮÏਰ ਵਿੱਦਿਅਕ ਅਦਾਰੇ ਡੀ. ਐਮ. ਗਰੁੱਪ ਕਰਾੜਵਾਲਾ ਦੇ ਛੋਟੇ-ਛੋਟੇ ਬੱਚਿਆਂ ਨੇ ਰੱਸਾਕਸ਼ੀ ਦੇ ਪੰਜਾਬ ਪੱਧਰੀ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ...
ਮਹਿਮਾ ਸਰਜਾ, 9 ਦਸੰਬਰ (ਬਲਦੇਵ ਸੰਧੂ)- ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਮਹਿਲਾ ਗ੍ਰਾਮ ਸੰਗਠਨ ਦੇ ਮੈਂਬਰਾਂ ਤੇ ਬਲਾਕ ਸਟਾਫ਼ ਵਲੋਂ ਖੇਤਰ ਦੇ ਵੱਖ-ਵੱਖ ਪਿੰਡਾਂ 'ਚ ਲਿੰਗ ਆਧਾਰਿਤ ਹਿੰਸਾ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਪਿੰਡ ਸਿਵੀਆਂ ...
ਮਾਨਸਾ, 9 ਦਸੰਬਰ (ਸੱਭਿ. ਪ੍ਰਤੀ.)-ਸੀ. ਪੀ. ਆਈ. ਦੇ ਆਗੂਆਂ ਦਾ ਵਫ਼ਦ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਿਲਿਆ | ਜ਼ਿਲ੍ਹਾ ਸਕੱਤਰ ਕਾ. ਕਿ੍ਸ਼ਨ ਚੌਹਾਨ ਨੇ ਦੱਸਿਆ ਕਿ ਲੰਘੀ 12 ਅਕਤੂਬਰ ਨੂੰ ਮਿੱਠੂ ਸਿੰਘ ਦੇ ਇਕਲੌਤੇ ਬੇਟੇ ਗੁਰਪ੍ਰੀਤ ਸਿੰਘ ਦੀ ਅਵਾਰਾ ਪਸ਼ੂ ਅੱਗੇ ਆਉਣ ...
ਮਾਨਸਾ, 9 ਦਸੰਬਰ (ਸੱਭਿ. ਪ੍ਰਤੀ.)-ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਦੇ ਸੱਦੇ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਤੇ ਰਹਿੰਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵਲੋਂ ਪਿੰਡ ਬਰਨਾਲਾ ਵਿਖੇ ਇਕੱਤਰਤਾ ਕੀਤੀ ਗਈ | ...
ਬੁਢਲਾਡਾ, 9 ਦਸੰਬਰ (ਰਾਹੀ)-ਆਮ ਆਦਮੀ ਪਾਰਟੀ ਵਲੋਂ ਮੈਡੀਕਲ ਪ੍ਰੈਕਟੀਸ਼ਨਰਾਂ ਨਾਲ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਰੋਸ ਵਜੋਂ ਰਾਜ ਭਰ 'ਚ ਵਿਧਾਇਕਾਂ ਨੂੰ ਦਿੱਤੇ ਗਏ ਯਾਦ ਪੱਤਰਾਂ ਤਹਿਤ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬੁਢਲਾਡਾ ਦੇ ...
ਬਠਿੰਡਾ, 9 ਦਸੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਬਿਜਲੀ ਬੋਰਡ ਮਿ੍ਤਕ ਆਸ਼ਰਿਤਾਂ ਨੂੰ ਨੌਕਰੀ ਦੇਣ ਵਾਲਾ ਨੋਟੀਫ਼ਿਕੇਸ਼ਨ ਜਾਰੀ ਕਰਕੇ ਪੰਜਾਬ ਸਰਕਾਰ/ਪਾਵਰਕਾਮ ਨੇ ਗਲੋਂ ਗਲਾਵਾਂ ਲਾਹਿਆ ਜਾ ਰਿਹਾ ਹੈ | ਮਿ੍ਤਕ ਆਸ਼ਰਿਤ ਸੰਘਰਸ਼ ਕਮੇਟੀ ਬਿਜਲੀ ਬੋਰਡ ਹੁਣ ਪੀ. ਐਸ. ...
ਭੁੱਚੋ ਮੰਡੀ, 9 ਦਸੰਬਰ (ਪਰਵਿੰਦਰ ਸਿੰਘ ਜੌੜਾ)-ਕਿਸਾਨਾਂ ਦੇ ਸੰਘਰਸ਼ੀ ਐਲਾਨ ਉਪਰੰਤ ਰੇਲਵੇ ਵਿਭਾਗ ਦੇ ਉੱਚ ਅਧਿਕਾਰੀ ਬਠਿੰਡਾ-ਅੰਬਾਲਾ ਰੇਲ ਮਾਰਗ 'ਤੇ ਸਥਿਤ ਬਠਿੰਡਾ ਛਾਉਣੀ ਦੇ ਲਾਗਲੇ ਪਿੰਡ ਭੁੱਚੋ ਖ਼ੁਰਦ ਵਿਖੇ ਵਹੀਰਾਂ ਘੱਤ ਕੇ ਪਹੁੰਚੇ | ਬਠਿੰਡਾ, ਪਟਿਆਲਾ ...
ਤਲਵੰਡੀ ਸਾਬੋ, 9 ਦਸੰਬਰ (ਰਣਜੀਤ ਸਿੰਘ ਰਾਜੂ)-ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਤੇ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96 ਕਰੋੜੀ) ਦੇ ਛੇਵੇਂ ਜਥੇਦਾਰ ਸੱਚਖੰਡ ਵਾਸੀ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਦੀ ਦੂਜੀ ...
ਕੋਟਫੱਤਾ, 9 ਦਸੰਬਰ (ਰਣਜੀਤ ਸਿੰਘ ਬੁੱਟਰ)-ਮਾਤਾ ਸੁੰਦਰੀ ਪਬਲਿਕ ਸਕੂਲ ਕੋਟਸ਼ਮੀਰ ਵਿਖੇ ਅੱਜ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ | ਇਸ ਸਮੇਂ ਵਿਦਿਆਰਥੀਆਂ ਦੇ ਹੋ ਚੁੱਕੇ ਪੇਪਰਾਂ ਦੇ ਨਤੀਜੇ ਮਾਪਿਆਂ ਨੂੰ ਦਿੱਤੇ ਗਏ ਅਤੇ ਆਉਣ ਵਾਲੇ ਪੇਪਰਾਂ ਲਈ ਵਿਦਿਆਰਥੀਆਂ ਨੂੰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX