ਖੰਨਾ, 9 ਦਸੰਬਰ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਦਿੱਲੀ-ਅੰਮਿ੍ਤਸਰ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਖੰਨਾ ਦੀ ਪੌਸ਼ ਮਾਰਕੀਟ ਗੁਰੂ ਅਮਰਦਾਸ ਮਾਰਕੀਟ 'ਚ ਕਰੀਬ 30 ਸਾਲਾਂ ਤੋਂ ਦੁਕਾਨਦਾਰਾਂ ਵਲੋਂ ਕੀਤੇ ਕਥਿਤ ਨਜਾਇਜ਼ ਕਬਜ਼ਿਆਂ ਨੂੰ ਅੱਜ ਨਗਰ ਸੁਧਾਰ ਟਰੱਸਟ ਦੇ ਈ.ਓ. ਹਰਿੰਦਰ ਸਿੰਘ ਚਾਹਲ ਦੀ ਅਗਵਾਈ ਵਿਚ ਤੋੜਿਆ ਗਿਆ¢ ਗੌਰਤਲਬ ਹੈ ਕਿ ਲੋਕਾਂ ਲਈ ਧੁੱਪ 'ਤੇ ਮੀਂਹ ਤੋਂ ਬਚਾਅ ਖ਼ਾਤਰ ਬਣਾਏ ਬਰਾਂਡਿਆਂ ਅਤੇ ਰਸਤਿਆਂ ਉੱਪਰ ਦੁਕਾਨਦਾਰਾਂ ਨੇ ਕਬਜ਼ੇ ਕੀਤੇ ਹੋਏ ਸਨ, ਜੋ ਅੱਜ ਜੇ.ਸੀ.ਬੀ. ਮਸ਼ੀਨ ਲਗਾ ਕੇ ਤੋੜੇ ਗਏ¢ ਇਹ ਕਾਰਵਾਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਸਟੇਟਸ ਰਿਪੋਰਟ ਮੰਗੇ ਜਾਣ ਤੋਂ ਬਾਅਦ ਹੋਈ ¢ ਖੰਨਾ ਦੀ ਇਸ ਮਾਰਕੀਟ ਵਿਚ ਕਰੀਬ 250 ਦੁਕਾਨਾਂ ਹਨ, ਜਿਨ੍ਹਾਂ ਵਿਚੋਂ ਬਹੁਤਿਆਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ¢ ਗੌਰਤਲਬ ਹੈ ਕਿ ਅੱਜ ਉਨ੍ਹਾਂ ਦੁਕਾਨਦਾਰਾਂ ਤੋਂ ਵੀ ਕਬਜ਼ੇ ਹਟਵਾਏ ਗਏ, ਜਿਨ੍ਹਾਂ ਦੀ ਸਰਕਾਰੇ ਦਰਬਾਰੇ ਵੱਡੀ ਪਹੁੰਚ ਮੰਨੀ ਜਾਂਦੀ ਹੈ |
ਦੁਕਾਨਦਾਰਾਂ ਨੇ ਭੇਦਭਾਵ ਅਤੇ ਸਮਾਂ ਨਾ ਦੇਣ ਦੇ ਦੋਸ਼ ਲਾਏ
ਇਸ ਮੌਕੇ ਦੁਕਾਨਦਾਰਾਂ ਨੇ ਹਾਈਕੋਰਟ ਦੇ ਹੁਕਮਾਂ ਨੂੰ ਮੰਨਣ ਦੀ ਗੱਲ ਤਾਂ ਕਹੀ ਪਰ ਨਾਲ ਹੀ ਟਰੱਸਟ ਦੀ ਕਾਰਵਾਈ ਵਿਚ ਭੇਦਭਾਵ ਦੇ ਦੋਸ਼ ਵੀ ਲਾਏ ¢ ਦੁਕਾਨਦਾਰਾਂ ਨੇ ਕਿਹਾ ਕਿ ਉਨ੍ਹਾਂ ਨੇ ਕੁੱਝ ਦਿਨਾਂ ਦਾ ਸਮਾਂ ਮੰਗਿਆ ਸੀ ਪ੍ਰੰਤੂ ਨਾ ਤਾਂ ਹਲਕਾ ਵਿਧਾਇਕ ਅਤੇ ਨਾ ਹੀ ਟਰੱਸਟ ਨੇ ਉਨ੍ਹਾਂ ਨੂੰ ਸਮਾਂ ਦਿੱਤਾ¢ ਅੱਜ ਜੇ.ਸੀ.ਬੀ. 'ਤੇ ਹੋਰ ਮਸ਼ੀਨਰੀ ਲਿਆ ਕੇ ਭੰਨਤੋੜ ਕੀਤੀ ਗਈ ¢ ਸਾਮਾਨ ਤੋੜ ਦਿੱਤਾ ਗਿਆ ¢ ਇਸ ਨਾਲ ਸਾਰਾ ਕਾਰੋਬਾਰ ਠੱਪ ਹੋ ਗਿਆ ਹੈ¢ ਦੁਕਾਨਦਾਰਾਂ ਨੂੰ ਇਸ ਦਾ ਬਹੁਤ ਨੁਕਸਾਨ ਹੈ¢ ਉਨ੍ਹਾਂ ਕਿਹਾ ਕਿ ਹਾਈਕੋਰਟ ਦੇ ਹੁਕਮ ਸਾਰਿਆਂ ਲਈ ਹਨ ¢ ਪ੍ਰੰਤੂ ਇਹ ਕਾਰਵਾਈ ਛੋਟੇ ਦੁਕਾਨਦਾਰਾਂ ਖ਼ਿਲਾਫ਼ ਹੀ ਕੀਤੀ ਗਈ¢
ਇਕ ਵੀ ਨਾਜਾਇਜ਼ ਕਬਜ਼ਾ ਰਹਿਣ ਨਹੀਂ ਦਿੱਤਾ ਜਾਵੇਗਾ-ਈ.ਓ. ਚਾਹਲ
ਨਗਰ ਸੁਧਾਰ ਟਰੱਸਟ ਦੇ ਈ.ਓ. ਹਰਿੰਦਰ ਸਿੰਘ ਚਾਹਲ ਨੇ ਕਿਹਾ ਕਿ ਇੱਕ ਵੀ ਨਜਾਇਜ਼ ਕਬਜਾ ਛੱਡਿਆ ਨਹੀਂ ਜਾਵੇਗਾ¢ ਪਿਛਲੇ ਪਾਸੇ ਜੇ.ਸੀ.ਬੀ. ਲੈ ਕੇ ਜਾਣ ਚ ਪ੍ਰੇਸ਼ਾਨੀ ਸੀ¢ ਰਸਤਾ ਸਾਫ਼ ਕਰਵਾਇਆ ਜਾ ਰਿਹਾ ਹੈ¢ ਜਦੋਂ ਤੱਕ ਸਾਰੇ ਕਬਜ਼ੇ ਨਹੀਂ ਹਟਾਏ ਜਾਂਦੇ, ਇਹ ਕਾਰਵਾਈ ਜਾਰੀ ਰਹੇਗੀ ¢ ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੂੰ ਬਕਾਇਦਾ ਮੁਨਿਆਦੀ ਕਰਵਾ ਕੇ ਕਬਜ਼ੇ ਹਟਾਉਣ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਨੇ ਸਮਾਂ ਰਹਿੰਦਿਆਂ ਪ੍ਰਵਾਹ ਨਹੀਂ ਕੀਤੀ |
ਲੋਕ ਸੇਵਾ ਕਲੱਬ ਲੈ ਕੇ ਗਿਆ ਸੀ ਮਾਮਲਾ ਅਦਾਲਤ 'ਚ
ਗੌਰਤਲਬ ਹੈ ਕਿ ਇਨ੍ਹਾਂ ਕਬਜ਼ਿਆਂ ਦੇ ਖ਼ਿਲਾਫ਼ ਲੋਕ ਸੇਵਾ ਕਲੱਬ ਨੇ ਪੀ.ਡੀ. ਬਾਂਸਲ ਦੀ ਅਗਵਾਈ ਵਿਚ 2016 'ਚ ਸੰਘਰਸ਼ ਸ਼ੁਰੂ ਕੀਤਾ ਸੀ ਪਰ ਪ੍ਰਸ਼ਾਸਨ ਵਲੋਂ ਟਰਕਾਏ ਜਾਣ ਅਤੇ ਡਰਾਮੇ ਦੀ ਕਾਰਵਾਈ ਤੋਂ ਦੁਖੀ ਹੋ ਕੇ ਕਲੱਬ ਨੇ 2021 ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਜਨਹਿਤ ਪਟੀਸ਼ਨ ਪਾਈ ਸੀ, ਜਿਸ ਬਾਰੇ ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਰਵੀ ਸ਼ੰਕਰ ਝਾਅ ਅਤੇ ਜਸਟਿਸ ਅਰੁਣ ਬਾਲੀ ਤੇ ਆਧਾਰਿਤ ਬੈਂਚ ਨੇ ਇਸ ਮਾਮਲੇ 'ਤੇ 6 ਫਰਵਰੀ 2023 ਨੂੰ ਸਟੇਟਸ ਰਿਪੋਰਟ ਦਾਖਲ ਕਰਨ ਦੇ ਹੁਕਮ ਜਾਰੀ ਕੀਤੇ ਹਨ | ਇਸ ਲਈ ਲੋਕਾਂ ਦਾ ਵਿਸ਼ਵਾਸ ਹੈ ਕਿ ਘੱਟੋ ਘੱਟ 6 ਫਰਵਰੀ ਤੱਕ ਤਾਂ ਇਹ ਕਬਜ਼ੇ ਹਟੇ ਰਹਿਣਗੇ | ਉਸ ਤੋਂ ਬਾਅਦ ਦੇਖਣ ਵਾਲੀ ਗੱਲ ਹੋਵੇਗੀ ਕਿ ਰਾਜਨੀਤਕ ਲੋਕ ਦੁਬਾਰਾ ਕਬਜ਼ੇ ਕਰਵਾਉਂਦੇ ਹਨ ਕਿ ਨਹੀਂ | ਇਸ ਮੌਕੇ ਲੋਕ ਸੇਵਾ ਕਲੱਬ ਦੇ ਪ੍ਰਧਾਨ ਪੀ.ਡੀ. ਬਾਂਸਲ ਨੇ ਕਿਹਾ ਕਿ ਇੰਨੇ ਲੰਮੇ ਸਮੇਂ ਲਈ ਅਤੇ ਇੰਨੇ ਜ਼ਿਆਦਾ ਦੁਕਾਨਦਾਰਾਂ ਵਲੋਂ ਬਰਾਂਡਿਆਂ 'ਤੇ ਨਜਾਇਜ਼ ਕਬਜ਼ੇ ਅਤੇ ਨਜਾਇਜ਼ ਤਹਿਖ਼ਾਨੇ ਬਣਾਏ ਜਾਣੇ ਬਿਨਾਂ ਸਥਾਨਕ ਪ੍ਰਸ਼ਾਸਨ ਅਤੇ ਰਾਜਨੀਤੀਵਾਨਾਂ ਦੇ ਗੱਠਜੋੜ ਤੋਂ ਬਿਨਾਂ ਸੰਭਵ ਨਹੀਂ ਹਨ | ਉਨ੍ਹਾਂ ਕਿਹਾ ਕਿ ਜੇਕਰ ਦੁਬਾਰਾ ਕਬਜ਼ੇ ਕਰਵਾਏ ਗਏ ਤਾਂ ਅਸੀ ਦੁਬਾਰਾ ਵੀ ਹਾਈਕੋਰਟ ਵਿਚ ਜਾਵਾਂਗੇ ਅਤੇ ਕਬਜ਼ੇ ਕਰਵਾਉਣ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਕਰਨ ਦੀ ਬੇਨਤੀ ਕਰਾਂਗੇ |
ਖੰਨਾ, 9 ਦਸੰਬਰ (ਹਰਜਿੰਦਰ ਸਿੰਘ ਲਾਲ)-ਸਰਕਾਰੀ ਤੇ ਪ੍ਰਾਈਵੇਟ ਸਿੱਖਿਆ ਅਦਾਰਿਆਂ ਨੂੰ ਇਕੱਠੇ ਹੋ ਕੇ ਖੇਡ ਖੇਤਰ ਵਿਚ ਕੰਮ ਕਰਨ ਦੀ ਜ਼ਰੂਰਤ ਹੈ ਤਾਂ ਜੋ ਪੰਜਾਬ ਵਿਚ ਖੇਡ ਕਲਚਰ ਨੂੰ ਹੋਰ ਪ੍ਰਫੁੱਲਿਤ ਕੀਤਾ ਜਾ ਸਕੇ ¢ ਇਹ ਪ੍ਰਗਟਾਵਾ ਪੰਜਾਬ ਦੇ ਪ੍ਰਸ਼ਾਸਨਿਕ ਸੁਧਾਰ, ...
ਖੰਨਾ, 9 ਦਸੰਬਰ (ਅਜੀਤ ਬਿਊਰੋ)-ਬੱਚਿਆਂ ਨੂੰ ਨਸ਼ਿਆਂ ਤੋਂ ਬਚਾਓ ਸੰਬੰਧੀ ਜਾਗਰੂਕ ਕਰਨ ਲਈ ਸੀ.ਐੱਚ.ਸੀ ਮਾਨੂੰਪੁਰ ਦੇ ਐੱਸ.ਐੱਮ.ਓ. ਡਾ. ਰਵੀ ਦੱਤ ਦੀ ਅਗਵਾਈ ਅਤੇ ਪਿ੍ੰਸੀਪਲ ਆਦੇਸ਼ ਕੁਮਾਰ ਦੇ ਸਹਿਯੋਗ ਨਾਲ ਸਰਕਾਈ ਹਾਈ ਸਕੂਲ ਉਟਾਲਾਂ ਵਿਖੇ ਜਾਗਰੂਕਤਾ ਕੈਂਪ ...
ਖੰਨਾ, 9 ਦਸੰਬਰ (ਹਰਜਿੰਦਰ ਸਿੰਘ ਲਾਲ)-ਅੱਜ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਡੀ.ਐੱਫ.ਐੱਸ.ਸੀ. ਲੁਧਿਆਣਾ ਸ਼ਿਫਾਲੀ ਚੋਪੜਾ ਨੇ ਝੋਨੇ ਦੀ ਮਿਲਿੰਗ ਤੇਜ਼ ਕਰਨ ਲਈ ਸ਼ੈਲਰ ਮਾਲਕਾਂ ਦੇ ਨਾਲ ਮੀਟਿੰਗ ਕੀਤੀ ¢ ਇਹ ਮੀਟਿੰਗ ਮੰਡੀ ਵਿਚ ਸਥਿਤ ਪਨਗ੍ਰੇਨ ਦੇ ...
ਮਾਛੀਵਾੜਾ ਸਾਹਿਬ, 9 ਦਸੰਬਰ (ਸੁਖਵੰਤ ਸਿੰਘ ਗਿੱਲ)-ਮਾਛੀਵਾੜਾ ਪੁਲਿਸ ਵਲੋਂ ਗਸ਼ਤ ਕਰਦਿਆਂ ਨਸ਼ੀਲੇ ਪਾਊਡਰ ਸਮੇਤ ਸੈਮੂਲ ਵਾਸੀ ਬਾਜੀਗਰ ਬਸਤੀ ਖੰਨਾ, ਸ਼ੁਭਮ ਤੇ ਵਿਕੀ (ਦੋਵੇਂ ਵਾਸੀ) ਢਿਆ ਕਾਲੋਨੀ ਅੰਬਾਲਾ ਨੂੰ ਕਾਬੂ ਕੀਤਾ | ਥਾਣਾ ਮੁਖੀ ਅੰਮਿ੍ਤਪਾਲ ਸਿੰਘ ਨੇ ...
ਦੋਰਾਹਾ, 9 ਦਸੰਬਰ (ਮਨਜੀਤ ਸਿੰਘ ਗਿੱਲ)-ਹਲਕਾ ਪਾਇਲ ਦੇ ਪ੍ਰਮੁੱਖ ਰਾਜਨੀਤਿਕ ਆਗੂ ਜਗਜੀਵਨਪਾਲ ਸਿੰਘ ਗਿੱਲ ਦੋਰਾਹਾ ਨੇ ਇਕ ਪੈੱ੍ਰਸ ਬਿਆਨ ਰਾਹੀਂ ਕਿਹਾ ਕਿ ਹਿਮਾਚਲ ਤੇ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਆਪ ਆਗੂਆਂ ਦਾ ਦਿਮਾਗ਼ੀ ਸੰਤੁਲਨ ...
ਦੋਰਾਹਾ, 9 ਦਸੰਬਰ (ਜਸਵੀਰ ਝੱਜ)-ਸਰਸਵਤੀ ਮਾਡਲ ਸੀ. ਸੈ. ਸਕੂਲ ਦੋਰਾਹਾ ਸਕੂਲ ਦੇ ਕ੍ਰਾਂਤੀ ਸਦਨ ਦੀ ਅਗਵਾਈ ਹੇਠ ਸ਼ਸਤਰ ਸੈਨਾ ਝੰਡਾ ਦਿਵਸ ਮਨਾਇਆ ਗਿਆ | ਇਸ ਦਿਨ ਦੇ ਮਹੱਤਵ ਬਾਰੇ ਵਿਸਥਾਰ ਵਿਚ ਦੱਸਿਆ ਗਿਆ | ਬੱਚਿਆਂ ਨੇ ਦੇਸ਼ ਭਗਤੀ ਨਾਲ ਸੰਬੰਧਿਤ ਗੀਤ ਅਤੇ ...
ਮਾਛੀਵਾੜਾ ਸਾਹਿਬ, 9 ਦਸੰਬਰ (ਸੁਖਵੰਤ ਸਿੰਘ ਗਿੱਲ)-ਸਾਹਨੇਵਾਲ ਦੇ ਵਸਨੀਕ ਹਨੀ ਸੰਧੂ ਵਲੋਂ ਪੁਲਿਸ ਜ਼ਿਲ੍ਹਾ ਖੰਨਾ ਦੇ ਉੱਚ ਅਧਿਕਾਰੀਆਂ ਨੂੰ ਆਪਣੇ ਨਾਲ ਹੋਈ ਧੋਖਾਧੜੀ ਸੰਬੰਧੀ ਦਿੱਤੀ ਦਰਖਾਸਤ 'ਤੇ ਮਾਛੀਵਾੜਾ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆ ਹਰਮਿੰਦਰ ਸਿੰਘ ...
ਹੰਬੜਾਂ, 9 ਦਸੰਬਰ (ਮੇਜਰ ਹੰਬੜਾਂ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਐੱਮ.ਪੀ. ਰਵਨੀਤ ਸਿੰਘ ਬਿੱਟੂ ਅਤੇ ਕਾਂਗਰਸੀ ਹਾਈਕਮਾਂਡ ਵਲੋਂ ਸੀਨੀਅਰ ਕਾਂਗਰਸੀ ਆਗੂ ਮੇਜਰ ਸਿੰਘ ਮੁੱਲਾਂਪੁਰ ਨੂੰ ਲੁਧਿਆਣਾ ਦਿਹਾਤੀ ਕਾਂਗਰਸ ਦੇ ...
ਹੰਬੜਾਂ, 9 ਦਸੰਬਰ (ਮੇਜਰ ਹੰਬੜਾਂ)-ਪਿੰਡ ਬਸੈਮੀ 'ਚ ਅਵਾਰਾ ਕੁੱਤੇ ਵਲੋਂ ਔਰਤ ਅਤੇ ਇਕ ਬੱਚੀ ਨੂੰ ਵੱਢਣ ਦਾ ਸਮਾਚਾਰ ਹੈ, ਜਿਸ ਨਾਲ ਪਿੰਡ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ | ਸਰਪੰਚ ਸੁਖਮਿੰਦਰ ਸਿੰਘ ਬਸੈਮੀ ਨੇ ਦੱਸਿਆ ਕਿ ਪਿੰਡ 'ਚ ਅਵਾਰਾ ਕੁੱਤੇ ਦੇ ਹਮਲੇ 'ਚ ...
ਸਾਹਨੇਵਾਲ, 9 ਦਸੰਬਰ (ਹਨੀ ਚਾਠਲੀ)-ਫ਼ਿਲਮ ਮਹਾਨਗਰੀ ਦੇ ਸੁਪਰ ਸਟਾਰ ਅਤੇ ਸਾਹਨੇਵਾਲ ਕਸਬੇ ਦੇ ਜੰਮਪਲ ਧਰਮਿੰਦਰ ਦਿਓਲ ਦੇ ਅੱਜ 87ਵੇਂ ਜਨਮ ਦਿਨ ਮੌਕੇ ਪੁਰਾਣਾ ਬਾਜ਼ਾਰ ਸਾਹਨੇਵਾਲ ਦੇ ਵਸਨੀਕਾਂ ਜਿਸ 'ਚ ਸ਼ਸ਼ੀਕਾਂਤ, ਬਾਂਕੇ ਅਰੋੜਾ, ਡਾ. ਕਾਲਾ, ਮਨਦੀਪ ਸਿੰਘ ਸੰਧੂ, ...
ਅਹਿਮਦਗੜ੍ਹ, 9 ਦਸੰਬਰ (ਰਣਧੀਰ ਸਿੰਘ ਮਹੋਲੀ)-ਔਰਤਾਂ ਅਤੇ ਬੱਚਿਆਂ 'ਤੇ ਹੋ ਰਹੇ ਜੁਰਮਾਂ ਖਿਲਾਫ ਬਣਾਏ ਕਾਨੂੰਨਾਂ ਪ੍ਰਤੀ ਜਾਗਰੂਕ ਕਰਨ ਲਈ ਗੁਰੂ ਨਾਨਕ ਕੰਨਿਆ ਮਹਾਂ ਵਿਦਿਆਲਾ ਵਿਖੇ ਪੁਲਿਸ ਵਲੋਂ ਸੈਮੀਨਾਰ ਲਗਾਇਆ ਗਿਆ | ਸੈਮੀਨਾਰ ਦੌਰਾਨ ਏ. ਐੱਸ. ਪੀ. ਡਾ. ਜੋਤੀ ...
ਬੀਜਾ, 9 ਦਸੰਬਰ (ਕਸ਼ਮੀਰਾ ਸਿੰਘ ਬਗ਼ਲੀ)-ਪੰਜਾਬ ਰਾਜ ਅੰਤਰ ਜ਼ਿਲ੍ਹਾ ਪ੍ਰਾਇਮਰੀ ਸਕੂਲੀ ਖੇਡਾਂ ਵਿਚ ਅੰਡਰ-11 ਵਿਚ ਜ਼ਿਲ੍ਹਾ ਲੁਧਿਆਣਾ ਦੀ ਟੀਮ ਵਲੋਂ ਵੀ ਭਾਗ ਲਿਆ ਗਿਆ ¢ ਜਿਸ ਵਿਚ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਸੀਨੀਅਰ ...
ਡੇਹਲੋਂ, 9 ਦਸੰਬਰ (ਅੰਮਿ੍ਤਪਾਲ ਸਿੰਘ ਕੈਲੇ)-ਬੀਤੀ ਦੇਰ ਰਾਤ ਲੁਧਿਆਣਾ-ਮਲੇਰਕੋਟਲਾ ਸੜਕ 'ਤੇ ਪਿੰਡ ਲਹਿਰਾ ਨੇੜੇ ਇਕ ਕਿਸੇ ਅਣਪਛਾਤੇ ਤੇਜ਼ ਰਫ਼ਤਾਰ ਵਾਹਨ ਵਲੋਂ ਇਕ ਮੋਟਰਸਾਈਕਲ ਸਵਾਰ ਨੂੰ ਮਾਰੀ ਟੱਕਰ ਕਾਰਨ ਮੋਟਰ ਸਾਈਕਲ ਸਵਾਰ ਦੀ ਮੌਕੇ 'ਤੇ ਮੌਤ ਹੋ ਜਾਣ ਦੀ ...
ਸਿੱਧਵਾਂ ਬੇਟ, 9 ਦਸੰਬਰ (ਜਸਵੰਤ ਸਿੰਘ ਸਲੇਮਪੁਰੀ)-ਸਥਾਨਕ ਕਸਬੇ ਦੀ ਨਾਮਵਰ ਸੰਸਥਾ ਬੀ.ਬੀ.ਐੱਸ.ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਦੇ ਬੱਚਿਆਂ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਸਹੁੰ ਚੁੱਕੀ | ਸਕੂਲ ਦੇ ਖੇਡ ਮੈਦਾਨ ਵਿਖੇ ਬੱਚਿਆਂ ਨੂੰ ਦੋ ਪਹੀਆ ਵਾਹਨ ...
ਸਮਰਾਲਾ, 9 ਦਸੰਬਰ (ਕੁਲਵਿੰਦਰ ਸਿੰਘ)-ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ ਦੇ ਪੰਜਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਹਰਸ਼ਬੀਰ ਸਿੰਘ ਨੇ ਰਾਜ ਪੱਧਰੀ ਬੈਡਮਿੰਟਨ ਮੁਕਾਬਲੇ ਵਿਚ ਗੋਲਡ ਮੈਡਲ ਜਿੱਤ ਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂ ਰÏਸ਼ਨ ਕੀਤਾ ਹੈ | ...
ਪਾਇਲ, 9 ਦਸੰਬਰ (ਰਜਿੰਦਰ ਸਿੰਘ/ਨਿਜ਼ਾਮਪੁਰ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਲਾਕ ਕਾਂਗਰਸ ਕਮੇਟੀ ਦੋਰਾਹਾ ਅਤੇ ਮਲੌਦ ਦੇ ਮੁਖੀਆਂ ਨਾਲ ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਪਾਰਟੀ ਦੀ ਜਿੱਤ 'ਤੇ ਖ਼ੁਸ਼ੀ ਸਾਂਝੀ ...
ਖੰਨਾ, 9 ਦਸੰਬਰ (ਹਰਜਿੰਦਰ ਸਿੰਘ ਲਾਲ)-ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵ-ਨਿਯੁਕਤ ਸੂਬਾ ਜਨਰਲ ਸਕੱਤਰ ਬਿਕਰਮਜੀਤ ਸਿੰਘ ਚੀਮਾ ਦਾ ਮਲੇਰਕੋਟਲਾ ਰੋਡ 'ਤੇ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸਕੱਤਰ ਹਰੀਸ਼ ਮਹਿੰਦਰੂ ਦੇ ਦਫ਼ਤਰ ਵਿਖੇ ਸਨਮਾਨ ਕੀਤਾ ਗਿਆ¢ ਇਸ ਮੌਕੇ ...
ਮਾਛੀਵਾੜਾ ਸਾਹਿਬ, 9 ਦਸੰਬਰ (ਮਨੋਜ ਕੁਮਾਰ)-ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਦੇ ਹਰ ਸੂਬੇ ਵਿਚ ਕਾਂਗਰਸ ਪਾਰਟੀ ਦਾ ਪਰਚਮ ਲਹਿਰਾਏਗਾ¢ ਇਨ੍ਹਾਂ ਗੱਲਾ ਦਾ ਪ੍ਰਗਟਾਵਾ ਪ੍ਰਦੇਸ਼ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਸਕੱਤਰ ਗਗਨਦੀਪ ਸਿੰਘ ਬਰਮਾ ਨੇ ਗੱਲਬਾਤ ਦੌਰਾਨ ਕੀਤਾ¢ ...
ਦੋਰਾਹਾ, 9 ਦਸੰਬਰ (ਜਸਵੀਰ ਝੱਜ)-ਉਨ੍ਹੀਵੀਂ ਸੀ.ਬੀ.ਐੱਸ.ਈ. ਦੀ ਅਠਾਰ੍ਹਵੀਂ ਕਲਸਟਰ ਬਾਸਕਟਬਾਲ ਚੈਂਪੀਅਨਸ਼ਿਪ ਦੇ ਮੈਚ ਸੀ.ਟੀ. ਪਬਲਿਕ ਸਕੂਲ ਜਲੰਧਰ ਵਿਖੇ ਕਰਵਾਏ ਗਏ | ਜਿਸ ਵਿਚ ਦੋਰਾਹਾ ਪਬਲਿਕ ਸਕੂਲ ਦੀਆਂ ਅੰਡਰ-19 ਲੜਕੀਆਂ ਪਹਿਲਾ ਸਥਾਨ ਪ੍ਰਾਪਤ ਕਰ ਕੇ ...
ਖੰਨਾ, 9 ਦਸੰਬਰ (ਹਰਜਿੰਦਰ ਸਿੰਘ ਲਾਲ)-ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਕਰਵਾਏ ਗਏ ਰਾਜ ਪੱਧਰੀ ਖੇਡ ਮੁਕਾਬਲਿਆਂ ਵਿਚ ਸਰਕਾਰੀ ਹਾਈ ਸਕੂਲ ਬੁੱਲੇਪੁਰ ਦੇ ਛੇਵੀਂ ਜਮਾਤ ਦੇ ਸੁਖਵਿੰਦਰ ਸਿੰਘ ਨੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੇ ਟੇਬਲ ਟੈਨਿਸ ਦੇ ...
ਕੁਹਾੜਾ, 9 ਦਸੰਬਰ (ਸੰਦੀਪ ਸਿੰਘ ਕੁਹਾੜਾ)-ਬਿ੍ਟਿਸ਼ ਕੋਲੰਬੀਆ ਦੀ ਨਵੀਂ ਬਣੀ ਕੈਬਨਿਟ ਵਿਚ ਪੰਜ ਪੰਜਾਬੀਆਂ ਨੂੰ ਮੰਤਰੀ ਬਣਨ ਦਾ ਮਾਣ ਹਾਸਲ ਹੋਇਆ ਹੈ ¢ ਜਿਨ੍ਹਾਂ ਵਿਚੋਂ ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਜੰਡਿਆਲੀ ਦੇ ਸੀਨੀਅਰ ਕਾਂਗਰਸੀ ਆਗੂ ...
ਬੀਜਾ, 9 ਦਸੰਬਰ (ਕਸ਼ਮੀਰਾ ਸਿੰਘ ਬਗ਼ਲੀ)-ਇਲਾਕੇ ਦੇ ਪੁਰਾਤਨ ਅਸਥਾਨ ਡੇਰਾ ਬਾਬਾ ਮੈਹਿਮੇਂ ਸ਼ਾਹ ਜੀ ਪਿੰਡ ਲੋਪੋਂ ਗੱਦੀ ਦੇ ਨਸ਼ੀਨ ਮਹੰਤ ਮਹਿੰਦਰ ਸਿੰਘ ਦੀ ਨੌਵੀਂ ਬਰਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਮਹੰਤ ਗੁਰਮੁਖ ਸਿੰਘ, ਭਾਈ ਜਸਵੀਰ ਸਿੰਘ, ...
ਮਾਛੀਵਾੜਾ ਸਾਹਿਬ, 9 ਦਸੰਬਰ (ਮਨੋਜ ਕੁਮਾਰ)-ਸਿੱਖਿਆ ਦੇ ਖੇਤਰ ਵਿਚ ਆਪਣਾ ਵਡਮੁੱਲਾ ਯੋਗਦਾਨ ਦੇਣ ਵਾਲੀ ਇਲਾਕੇ ਦੀ ਸਮਾਜ ਸੇਵੀ ਹਸਤੀ ਸੁਰੇਸ਼ ਚੋਪੜਾ ਦਾ ਅਚਾਨਕ ਦੇਹਾਂਤ ਹੋ ਗਿਆ ¢ ਚੋਪੜਾ ਨੇ ਉਸ ਸਮੇਂ ਇਲਾਕੇ ਵਿਚ ਸਕੂਲ ਖੋਲ੍ਹ ਕੇ ਸਿੱਖਿਆ ਦੇ ਪਸਾਰ ਨੂੰ ਘਰ ਘਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX