ਸ਼ਿਵ ਸ਼ਰਮਾ
ਜਲੰਧਰ, 9 ਦਸੰਬਰ -ਲੰਬੇ ਸਮੇਂ ਤੋਂ ਨਾਜਾਇਜ ਕਬਜ਼ਿਆਂ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਮਾਡਲ ਟਾਊਨ ਲਤੀਫਪੁਰਾ ਦੇ ਕਬਜ਼ਿਆਂ ਨੂੰ ਇੰਪਰੂਵਮੈਂਟ ਟਰੱਸਟ, ਪੁਲਿਸ ਪ੍ਰਸ਼ਾਸਨ ਦੀ ਸਹਾਇਤਾ ਨਾਲ ਕਰੀਬ ਦਹਾਕੇ ਬਾਅਦ ਕਬਜ਼ੇ ਹਟਾਉਣ ਵਿਚ ਸਫਲ ਹੋ ਗਿਆ | 400 ਤੋਂ ਜ਼ਿਆਦਾ ਪੁਲਿਸ ਮੁਲਾਜ਼ਮਾਂ ਦੀ ਸਹਾਇਤਾ ਨਾਲ ਕਬਜ਼ੇ ਹਟਾਉਣ ਦੀ ਕੀਤੀ ਗਈ ਕਾਰਵਾਈ ਦਾ ਵਿਰੋਧ ਕਰਨ ਵਾਲੇ ਕੁਝ ਲੋਕਾਂ ਨੂੰ ਸਵੇਰੇ ਉਸ ਵੇਲੇ ਹਿਰਾਸਤ ਵਿਚ ਲੈ ਲਿਆ ਗਿਆ ਸੀ ਜਦੋਂ ਅਜੇ ਕਾਰਵਾਈ ਸ਼ੁਰੂ ਹੋਈ ਸੀ | ਬਾਅਦ ਵਿਚ ਹਿਰਾਸਤ ਵਿਚ ਲਏ ਲੋਕਾਂ ਨੂੰ ਕੈਂਟ ਥਾਣੇ 'ਚ ਛੱਡ ਦਿੱਤਾ ਗਿਆ | ਟਰੱਸਟ ਵੱਲੋਂ ਕਰਵਾਈ ਗਈ ਇਸ ਕਾਰਵਾਈ ਵਿਚ 4 ਤੋਂ ਜ਼ਿਆਦਾ ਡਿੱਚਾਂ ਨੇ 100 ਤੋਂ ਜ਼ਿਆਦਾ ਕਬਜ਼ਿਆਂ ਨੂੰ ਤੋੜ ਦਿੱਤਾ ਜਿਨ੍ਹਾਂ ਵਿਚ ਮਕਾਨ ਅਤੇ ਕਈ ਦੁਕਾਨਾਂ ਬਣੀਆਂ ਹੋਈਆਂ ਸੀ | ਲਤੀਫਪੁਰਾ ਵਿਚ ਕਬਜ਼ੇ ਹਟਾਉਣ ਦੀ ਕਾਰਵਾਈ ਇਕ ਤਰ੍ਹਾਂ ਨਾਲ ਵੀਰਵਾਰ ਸ਼ਾਮ ਨੂੰ ਸ਼ੁਰੂ ਹੋ ਗਈ ਸੀ ਜਦੋਂ ਲਤੀਫਪੁਰਾ ਵਿਚ ਜਾਣ ਵਾਲੇ ਰਸਤਿਆਂ ਨੂੰ ਬੈਰੀਕੇਡ ਲਗਾ ਕੇ ਬੰਦ ਕਰ ਦਿੱਤਾ ਗਿਆ ਸੀ | ਲਤੀਫਪੁਰਾ ਵਿਚ ਸਵੇਰੇ ਸਾਢੇ ਅੱਠ ਵਜੇ ਸ਼ੁਰੂ ਹੋਈ ਕਾਰਵਾਈ ਦੇਰ ਸ਼ਾਮ ਤੱਕ ਜਾਰੀ ਰਹੀ | ਟਰੱਸਟ ਨੇ ਲਤੀਫਪੁਰਾ ਵਿਚ ਸਵਾ ਏਕੜ ਜ਼ਮੀਨ ਖ਼ਾਲੀ ਕਰਵਾਈ ਹੈ | ਟਰੱਸਟ ਨੇ ਇਹ ਕਾਰਵਾਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ 'ਤੇ ਕੀਤੀ ਹੈ ਕਿਉਂਕਿ ਹਾਈਕੋਰਟ ਨੇ ਟਰੱਸਟ ਨੂੰ ਕਾਰਵਾਈ ਕਰਕੇ 12 ਦਸੰਬਰ ਨੂੰ ਰਿਪੋਰਟ ਦੇਣ ਦੀ ਹਦਾਇਤ ਦਿੱਤੀ ਸੀ | ਸੁਪਰੀਮ ਕੋਰਟ ਨੇ 2012 ਵਿਚ ਟਰੱਸਟ ਨੂੰ ਇਹ ਕਬਜ਼ੇ ਹਟਾਉਣ ਦੇ ਆਦੇਸ਼ ਦਿੱਤੇ ਸਨ | ਟਰੱਸਟ ਮੁਤਾਬਕ ਇਸ ਜਗ੍ਹਾ 'ਤੇ 70 ਤੋਂ ਜ਼ਿਆਦਾ ਲੋਕਾਂ ਦੇ ਕਬਜ਼ੇ ਸੀ | ਕਾਰਵਾਈ ਦੌਰਾਨ ਜਿੱਥੇ ਕਈ ਲੋਕ ਮਕਾਨਾਂ ਤੋਂ ਸਾਮਾਨ ਕੱਢ ਰਹੇ ਸਨ ਸਗੋਂ ਪੁਲਿਸ ਨੇ ਵੀ ਲੋਕਾਂ ਨੂੰ ਆਪ ਸਾਮਾਨ ਕੱਢਣ ਦੀ ਮੌਕੇ 'ਤੇ ਮੁਨਾਦੀ ਵੀ ਕੀਤੀ | ਟਰੱਸਟ 'ਤੇ ਕਾਰਵਾਈ ਲਈ ਅਦਾਲਤੀ ਆਦੇਸ਼ ਸੀ ਜਿਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ, ਟਰੱਸਟ, ਨਗਰ ਨਿਗਮ ਨੇ ਸਾਂਝੇ ਤੌਰ 'ਤੇ ਕਬਜ਼ੇ ਹਟਾਉਣ ਦੀ ਕਾਰਵਾਈ ਕੀਤੀ | ਮੌਕੇ 'ਤੇ ਸੁਰਿੰਦਰ ਸਿੰਘ ਸੋਢੀ ਤੇ ਸਰਬਜੀਤ ਸਿੰਘ ਮੱਕੜ ਵੀ ਕੁਝ ਸਮੇਂ ਲਈ ਮੌਕੇ 'ਤੇ ਆਏ ਸਨ |
ਮੌਕੇ 'ਤੇ ਸਾਰਾ ਦਿਨ ਮੌਜੂਦ ਰਹੇ ਪੁਲਿਸ ਅਫ਼ਸਰ
ਲਤੀਫ਼ਪੁਰਾ ਵਿਚ ਟਰੱਸਟ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਸੀਨੀਅਰ ਪੁਲਿਸ ਅਧਿਕਾਰੀ ਵੀ ਸਾਰਾ ਦਿਨ ਮੌਜੂਦ ਰਹੇ | ਇਨ੍ਹਾਂ ਵਿਚ ਡੀ. ਸੀ. ਪੀ. ਜਸਕਿਰਨ ਜੀਤ ਸਿੰਘ ਤੇਜਾ, ਡੀ. ਸੀ. ਪੀ. (ਕਾਨੂੰਨ ਵਿਵਸਥਾ) ਡਾ. ਅੰਕੁਰ ਗੁਪਤਾ, ਡੀ. ਸੀ. ਪੀ. ਜਗਮੋਹਨ ਸਿੰਘ ਤੇ ਹੋਰ ਵੀ ਪੁਲਿਸ ਅਫ਼ਸਰ ਮੌਜੂਦ ਸੀ | ਕਾਰਵਾਈ ਦੌਰਾਨ ਪੁਲਿਸ ਅਫ਼ਸਰ ਪੁਲਿਸ ਮੁਲਾਜ਼ਮਾਂ ਨੂੰ ਹਦਾਇਤਾਂ ਦੇਣ ਤੋਂ ਇਲਾਵਾ ਲੋਕਾਂ ਨੂੰ ਵੀ ਜਾਗਰੂਕ ਕਰਦੇ ਨਜ਼ਰ ਆਏ |
ਇਲਾਕੇ ਵਿਚ ਸਾਰਾ ਦਿਨ ਬੰਦ ਰਹੀ ਬਿਜਲੀ
ਕਾਰਵਾਈ ਤੋਂ ਪਹਿਲਾਂ ਪਾਵਰਕਾਮ ਨੇ ਬਿਜਲੀ ਸਪਲਾਈ ਕੱਟ ਦਿੱਤੀ ਗਈ ਸੀ ਤਾਂ ਸ਼ਾਮ ਤੱਕ ਇਹ ਸਪਲਾਈ ਬੰਦ ਰਹੀ ਜਿਸ ਕਰਕੇ ਇਲਾਕੇ ਦੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਇਸ ਤੋਂ ਇਲਾਵਾ ਟਰੱਸਟ ਨੇ ਨਿਗਮ ਕੋਲ ਪਹਿਲਾਂ ਦੋ ਤੋਂ ਤਿੰਨ ਡਿਚਾਂ ਹੀ ਕਾਰਵਾਈ ਲਈ ਮੰਗਵਾਈਆਂ ਸੀ ਪਰ ਕੰਮ ਕਾਫੀ ਧੀਮੀ ਗਤੀ ਚੱਲਣ ਕਰਕੇ ਹੋਰ ਡਿੱਚਾਂ ਮੰਗਵਾਈਆਂ ਗਈਆਂ | ਟਰੱਸਟ ਦੇ ਈ.ਓ. ਰਾਜੇਸ਼ ਚੌਧਰੀ ਨੇ ਦੱਸਿਆ ਕਿ ਹੁਣ ਮਲਬੇ ਨੂੰ ਬਾਅਦ ਵਿਚ ਚੁੱਕਿਆ ਜਾਵੇਗਾ | ਕਾਰਵਾਈ ਦੇਰ ਸ਼ਾਮ ਖ਼ਤਮ ਹੋਈ | ਖ਼ਾਲੀ ਕਰਵਾਈ ਗਈ ਜਗ੍ਹਾ 'ਤੇ 120 ਫੁੱਟੀ ਰੋਡ ਦੀ ਇਕ ਸਾਈਡ ਬਣਨ ਤੋਂ ਇਲਾਵਾ ਟਰੱਸਟ ਵੱਲੋਂ ਇਸ ਜਗ੍ਹਾ 'ਤੇ ਪਲਾਟ ਵੀ ਕੱਟੇ ਜਾਣਗੇ | ਦੂਜੇ ਪਾਸੇ ਇਸ ਕਾਰਵਾਈ ਤੋਂ ਬਾਅਦ ਪਿਛਲੀਆਂ ਜਾਇਦਾਦਾਂ ਦਾ ਮੁੱਲ ਵੀ ਹੁਣ ਵੱਧ ਗਿਆ ਹੈ |
ਜਲੰਧਰ, 9 ਦਸੰਬਰ (ਚੰਦੀਪ ਭੱਲਾ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ 16 ਦਸੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਅੱਜ ਪ੍ਰਧਾਨ ਦੇ ਅਹੁਦੇ ਲਈ ਆਦਿਤਿਆ ਜੈਨ ਤੇ ਸਕੱਤਰ ਦੇ ਅਹੁਦੇ ਲਈ ਪਿ੍ਤਪਾਲ ਸਿੰਘ ਸਮੇਤ 8 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ | ...
ਜਲੰਧਰ ਛਾਉਣੀ, 9 ਦਸੰਬਰ (ਪਵਨ ਖਰਬੰਦਾ)- ਬੀਤੇ ਕਾਫੀ ਸਮੇਂ ਤੋਂ ਤਰਸਯੋਗ ਹਾਲਤ 'ਚ ਰਹੀ ਕਾਕੀ ਪਿੰਡ ਤੋਂ ਦਕੋਹਾ ਖੇਤਰ ਨੂੰ ਜਾਣ ਵਾਲੀ ਸੜਕ ਨੂੰ ਦਰੂਸਤ ਕਰਨ ਲਈ ਅੱਜ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਅਮਰਦੀਪ ਸਿੰਘ ਕੀਨੂੰ ਵਲੋਂ ਇਸ ਰੋਡ 'ਤੇ ਪੈਚ ਵਰਕ ਦਾ ਕੰਮ ਆਰੰਭ ...
-ਮਾਮਲਾ 6 ਮਹੀਨੇ ਪਹਿਲਾਂ ਸੜਕ ਹਾਦਸੇ 'ਚ ਮਾਰੇ ਗਏ ਵਿਅਕਤੀਆਂ ਦਾ-
ਜਲੰਧਰ, 9 ਦਸੰਬਰ (ਐੱਮ.ਐੱਸ. ਲੋਹੀਆ) - ਥਾਣਾ ਭਾਰਗੋ ਕੈਂਪ 'ਚ ਦਰਜ ਹੋਏ ਮੁਕੱਦਮਾ ਨੰਬਰ 98 ਮਿਤੀ 31-5-2022 ਤਹਿਤ ਪੁਲਿਸ ਵਲੋਂ ਅੱਜ ਤੱਕ ਮੁਲਜ਼ਮਾਂ ਖ਼ਿਲਾਫ਼ ਕੋਈ ਵੀ ਕਾਰਵਾਈ ਨਾ ਕੀਤੇ ਜਾਣ 'ਤੇ ਮਿ੍ਤਕ ...
ਲਾਂਬੜਾ, 9 ਦਸੰਬਰ (ਪਰਮੀਤ ਗੁਪਤਾ)-ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਦੇ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਸਮੇਂ ਸਮੇਂ ਸਿਰ ਕਿਸਾਨਾਂ ਲਈ ਖੇਤੀਬਾੜੀ ਨਾਲ ਸੰਬੰਧਤ ਤਕਨੀਕੀ ਮਸ਼ੀਨਾਂ, ਨਵੇਂ ਨਵੇਂ ਢੰਗ ਤਰੀਕੇ ਦੇ ਟਰੇਨਿੰਗ ਕੈਂਪ ਤੇ ਖੇਤੀ ਉਪਕਰਨਾਂ ਲਈ ਵੱਡੇ ...
ਚੁਗਿੱਟੀ/ਜੰਡੂਸਿੰਘਾ, 9 ਦਸੰਬਰ (ਨਰਿੰਦਰ ਲਾਗੂ)-ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਜੀ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਵਿਚ ਮਹਾਨ ਸ਼ਹੀਦੀ ਸਮਾਗਮ 25 ਦਸੰਬਰ ਨੂੰ ਸੰਗਤਾਂ ਵਲੋਂ ਨੇੜੇ ਗੁਰਦੁਆਰਾ ਸਿੰਘ ਸਭਾ ਪਿੰਡ ਕਬੂਲਪੁਰ ਜਲੰਧਰ ਵਿਖੇ ਕਰਵਾਇਆ ...
ਜਲੰਧਰ, 9 ਦਸੰਬਰ (ਹਰਵਿੰਦਰ ਸਿੰਘ ਫੁੱਲ)- 'ਖ਼ਾਲਸਾ ਵਹੀਰ' ਜੋ 11 ਦਸੰਬਰ ਨੂੰ ਜਲੰਧਰ ਦੇ ਬਰਲਟਨ ਪਾਰਕ ਵਿੱਚ ਪਹੁੰਚ ਰਹੀ ਹੈ, ਨੂੰ ਲੈ ਕੇ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ 'ਚ ਭਾਰੀ ਜੋਸ਼ ਦੇਖਣ ਨੂੰ ਮਿਲ ਰਿਹਾ ਹੈ, ਇਸ ਸੰਬੰਧੀ ਸਿੱਖ ਤਾਲਮੇਲ ਕਮੇਟੀ ਦੀ ਇੱਕ ...
ਜਲੰਧਰ, 9 ਦਸੰਬਰ (ਰਣਜੀਤ ਸਿੰਘ ਸੋਢੀ)- ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਖਾਂਬਰਾ ਬਰਾਂਚ ਵਲੋਂ ਭਿ੍ਸ਼ਟਾਚਾਰ ਮੁਕਤ ਭਾਰਤ ਬਣਾਉਣ ਦਾ ਸੁਨੇਹਾ ਦਿੰਦੇ ਹੋਏ ਅੰਤਰਰਾਸ਼ਟਰੀ ਐਂਟੀ ਕੁਰੱਪਸ਼ਨ ਡੇਅ ਮਨਾਇਆ ਗਿਆ ਜਿਸ ਵਿਚ ਪਿ੍ੰਸੀਪਲ ਰੁਪਿੰਦਰ ਕੌਰ ਦੇ ਦਿਸ਼ਾ ...
ਜਲੰਧਰ, 9 ਦਸੰਬਰ (ਐੱਮ. ਐੱਸ. ਲੋਹੀਆ)-ਪੰਜਾਬ ਇੰਸਟੀਚਿਉਟ ਆਫ਼ ਮੈਡੀਕਲ ਸਾਇੰਸਿਜ (ਪਿਮਸ) 'ਚ 'ਇਕੇਸਟੇਸੀ 2022' ਨਾਂਅ ਹੇਠ ਸਮਾਗਮ ਕਰਵਾਇਆ ਗਿਆ | ਸਮਾਗਮ 'ਚ ਐਮ.ਬੀ.ਬੀ.ਐਸ. ਦੇ ਵਿਦਿਆਰਥੀਆਂ 'ਚ ਕਵਿਤਾਵਾਂ, ਪ੍ਰਸ਼ਨ-ਉਤਰ, ਗਇਕੀ ਆਦਿ ਦੇ ਮੁਕਾਬਲੇ ਕਰਵਾਏ ਗਏ | ਮਿਸਟਰ ਤੇ ...
ਜਲੰਧਰ, 9 ਦਸੰਬਰ (ਰਣਜੀਤ ਸਿੰਘ ਸੋਢੀ)- ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਪੀ.ਏ.ਪੀ. ਕੈਂਪਸ ਵਿਖੇ 25 ਸਾਲ ਦੀ ਸ਼ਾਨਦਾਰ ਸਿਲਵਰ ਜੁਬਲੀ ਸਮਾਰੋਹ 'ਰਾਜਤਮ ਉਤਸਵ' 'ਚ ਵਿਦਿਆਰਥੀਆਂ ਸੰਸਥਾ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇ ਸਫ਼ਰ ਤੇ ਪ੍ਰਾਪਤੀਆਂ ਨੂੰ 'ਆਗਾਜ਼ ਸੇ ...
ਜਲੰਧਰ, 9 ਦਸੰਬਰ (ਸ਼ਿਵ)- ਲੋਕਾਂ ਦੇ ਵਿਰੋਧ ਦੇ ਬਾਵਜੂਦ ਨਿਗਮ ਵੱਲੋਂ ਪੁਲਿਸ ਦੀ ਸਹਾਇਤਾ ਨਾਲ ਫੋਲੜੀਵਾਲ ਟਰੀਟਮੈਂਟ ਕੰਪਲੈਕਸ ਵਿਚ ਦੁਬਾਰਾ ਕੂੜਾ ਸੁੱਟਣ ਦਾ ਮਾਮਲਾ ਤੂਲ ਫੜ ਗਿਆ ਹੈ ਕਿਉਂਕਿ ਗਾਰਡਨ ਵਿਲਾ ਕਾਲੋਨੀ ਤੇ ਵਿਜੇ ਕਾਲੋਨੀ ਦੇ ਲੋਕਾਂ ਨੇ ਇਸ ਖ਼ਿਲਾਫ਼ ...
ਜਲੰਧਰ, 9 ਦਸੰਬਰ (ਹਰਵਿੰਦਰ ਸਿੰਘ ਫੁੱਲ) - ਖ਼ਾਲਸਾ ਹੈਰੀਟੇਜ ਸੁਸਾਇਟੀ ਲੱਧੇਵਾਲੀ ਜਲੰਧਰ ਵੱਲੋਂ ਬਾਬਾ ਸੁਖਵਿੰਦਰ ਸਿੰਘ ਨਿਹੰਗ ਸਿੰਘ ਦੀ ਯੋਗ ਅਗਵਾਈ ਹੇਠ ਸੈਂਕੜੇ ਬੱਚਿਆਂ ਨੂੰ ਕੀਰਤਨ ਸਿਖਲਾਈ ਦੇਣ ਦੇ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ | ਉਨ੍ਹਾਂ ਦੀਆਂ ...
ਜਲੰਧਰ, 9 ਦਸੰਬਰ (ਚੰਦੀਪ ਭੱਲਾ)- ਜ਼ਿਲ੍ਹੇ ਦੇ ਪਿੰਡਾਂ ਵਿੱਚ ਚੱਲ ਰਹੇ ਅਤੇ ਮੁਕੰਮਲ ਹੋ ਚੁੱਕੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਅੱਜ ਅਧਿਕਾਰੀਆਂ ਨੂੰ ਸਮਾਰਟ ਵਿਲੇਜ ਮੁਹਿੰਮ ਦੇ ਦੂਜੇ ਪੜਾਅ ਤਹਿਤ ਮੁਕੰਮਲ ਹੋ ...
ਜਲੰਧਰ, 9 ਦਸੰਬਰ (ਰਣਜੀਤ ਸਿੰਘ ਸੋਢੀ)- ਇੰਨੋਸੈਂਟ ਹਾਰਟਸ ਸਕੂਲ ਲੁਹਾਰਾਂ ਵਿਖੇ 18ਵੀਂ ਸੀ.ਬੀ.ਐੱਸ.ਈ. ਕਲੱਸਟਰ ਅਥਲੈਟਿਕ ਮੀਟ ਦਾ ਸ਼ੁੱਭ-ਆਰੰਭ ਚੰਡੀਗੜ੍ਹ ਦੀ ਰਿਜਨਲ ਅਫ਼ਸਰ ਡਾ. ਸ਼ਵੇਤਾ ਅਰੋੜਾ ਵਲੋਂ ਕੀਤਾ ਗਿਆ, ਜਿਨ੍ਹਾਂ ਦਾ ਨਿੱਘਾ ਸਵਾਗਤ ਡਾ. ਰਸ਼ਮੀ ਵਿੱਜ ...
ਜਲੰਧਰ, 9 ਦਸੰਬਰ (ਹਰਵਿੰਦਰ ਸਿੰਘ ਫੁੱਲ)- ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ਼ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ 29 ਦਸੰਬਰ ਤੋਂ 5 ਜਨਵਰੀ ਤੱਕ ਮਨਾਏ ਜਾਣਗੇ¢ ਮਹੀਨਾ ਵਾਰੀ ਪੁੰਨਿਆਂ ਦੇ ਦੀਵਾਨ ਦੀ ਸਮਾਪਤੀ ਉਪਰੰਤ ...
ਜਲੰਧਰ ਛਾਉਣੀ, 9 ਦਸੰਬਰ (ਪਵਨ ਖਰਬੰਦਾ)- ਚਾਣੱਕਿਆ ਇੰਟਰਨੈਸ਼ਨਲ ਸਕੂਲ ਸੀ.ਬੀ.ਐਸ.ਸੀ. ਤੋਂ ਬਾਰ੍ਹਵੀਂ ਕਲਾਸ ਤੱਕ ਮਾਨਤਾ ਪ੍ਰਾਪਤ ਦਕੋਹਾ ਤਲੱ੍ਹਣ ਰੋਡ ਪੂਰਨ ਪੁਰ ਜਲੰਧਰ ਵਿਖੇ ਸਹੋਦਿਆ ਵਲੋਂ 'ਪੰਜਾਬੀ ਪੋਇਮ ਰੇਜ਼ਿਟਰੇਸ਼ਨ' ਮੁਕਾਬਲਾ ਕਰਵਾਇਆ ਗਿਆ ਜਿਸ ਵਿਚ 25 ...
ਜਲੰਧਰ, 9 ਦਸੰਬਰ (ਰਣਜੀਤ ਸਿੰਘ ਸੋਢੀ)- ਲਾ-ਬਲਾਜ਼ਮ ਸਕੂਲ ਸਾਊਥ ਸਿਟੀ ਵਿਖੇ ਸੀ.ਬੀ.ਐੱਸ.ਈ. ਕਲੱਸਟਰ 18ਵੀਂ ਟੇਬਲ ਟੈਨਿਸ ਚੈਂਪੀਅਨਸ਼ਿਪ ਬੜੇ ਜੋਸ਼ ਤੇ ਉਤਸ਼ਾਹ ਨਾਲ ਸ਼ੁਰੂ ਹੋਈ | ਉਦਘਾਟਨੀ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਡਾ: ਸ਼ਵੇਤਾ ਅਰੋੜਾ ਸੰਯੁਕਤ ਸਕੱਤਰ ...
ਜਲੰਧਰ, 9 ਦਸੰਬਰ (ਐੱਮ.ਐੱਸ. ਲੋਹੀਆ) - ਬੱਚੇਦਾਨੀ 'ਚ ਹੋਣ ਵਾਲੀ ਰਸੌਲੀ ਜਾਂ ਅੰਡਾਸ਼ਯ 'ਚ ਹੋਣ ਵਾਲੇ ਅਲਰਸ ਦੇ ਆਪ੍ਰੇਸ਼ਨ ਕਰਨ ਲਈ ਰੋਬੋਟਿਕ ਏਡਿਡ ਸਰਜਰੀ ਬਹੁਤ ਕਾਰਗਰ ਸਾਬਤ ਹੋ ਰਹੀ ਹੈ | ਫੋਰਟਿਸ ਹਸਪਤਾਲ ਮੋਹਾਲੀ ਦੇ ਆਬਸਟੈਟਰਿਕਸ ਤੇ ਗਾਇਨੀਕੋਲੋਜੀ ਵਿਭਾਗ ਦੀ ...
ਜਲੰਧਰ, 9 ਦਸੰਬਰ (ਐੱਮ. ਐੱਸ. ਲੋਹੀਆ) - ਸਥਾਨਕ ਮਹਾਂਵੀਰ ਮਾਰਗ 'ਤੇ ਗੁਜਰਾਲ ਨਗਰ ਨੇੜੇ ਸਵੇਰੇ 6 ਵਜੇ ਦੇ ਕਰੀਬ ਐਕਟਿਵਾ 'ਤੇ ਜਾ ਰਹੇ ਇਕ ਵਿਅਕਤੀ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਹਾਦਸੇ ਦੌਰਾਨ ਗੰਭੀਰ ਜ਼ਖ਼ਮੀ ਹੋਏ ਵਿਅਕਤੀ ਨੂੰ ਇਲਾਜ ਲਈ ਨਿੱਜੀ ...
ਜਲੰਧਰ, 9 ਦਸੰਬਰ (ਸ਼ਿਵ)- ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੀ ਇਕ ਟੀਮ ਨੇ ਹੋਟਲ ਕਰਾਊਨ ਇਨ ਸਮੇਤ ਪੰਜ ਇਮਾਰਤਾਂ ਨੂੰ ਨੋਟਿਸ ਜਾਰੀ ਕੀਤਾ ਹੈ | ਬਿਲਡਿੰਗ ਵਿਭਾਗ ਨੇ ਇਨ੍ਹਾਂ ਇਮਾਰਤਾਂ ਵਿਚ ਬਿਲਡਿੰਗ ਬਾਈਲਾਜ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਇਹ ਕਾਰਵਾਈ ਕੀਤੀ ਹੈ | ...
ਜਲੰਧਰ, 9 ਦਸੰਬਰ (ਐੱਮ. ਐੱਸ. ਲੋਹੀਆ)-ਪੰਜਾਬ ਪੁਲਿਸ ਪੈਨਸ਼ਨਰਜ਼ ਭਲਾਈ ਸੰਸਥਾ ਵਲੋਂ ਪੁਲਿਸ ਪੈਨਸ਼ਨਰਜ਼ ਦਿਵਸ ਮਨਾਇਆ ਜਾ ਰਿਹਾ ਹੈ | ਸੰਸਥਾ ਦੇ ਪ੍ਰਧਾਨ ਚਰਨ ਸਿੰਘ ਬਾਠ ਅਤੇ ਜਨਰਲ ਸਕੱਤਰ ਦਰਸ਼ਨ ਸਿੰਘ ਸੋਢੀ ਨੇ ਦੱਸਿਆ ਕਿ ਸਾਬਕਾ ਅਧਿਕਾਰੀ ਅਤੇ ਕਰਮਚਾਰੀ ਆਪਣੇ ...
ਜਲੰਧਰ, 9 ਦਸੰਬਰ (ਹਰਵਿੰਦਰ ਸਿੰਘ ਫੁੱਲ)- ਉੱਤਰੀ ਭਾਰਤ ਦਾ ਦੁਨੀਆ ਭਰ 'ਚ ਪ੍ਰਸਿੱਧ ਸ਼ਾਸਤਰੀ ਸੰਗੀਤ ਸੰਮੇਲਨ 147ਵਾਂ ਸ੍ਰੀ ਬਾਬਾ ਹਰਿਵੱਲਭ ਸੰਗੀਤ ਸੰਮੇਲਨ 23 ਤੋਂ 25 ਦਸੰਬਰ ਤੱਕ ਨਾਰਥ ਜ਼ੋਨ ਕਲਚਰਲ ਸੈਂਟਰ (ਐਨ.ਜ਼ੈੱਡ.ਸੀ.ਸੀ.) ਪਟਿਆਲਾ ਦੇ ਸਹਿਯੋਗ ਨਾਲ ਸ੍ਰੀ ਦੇਵੀ ...
ਜਲੰਧਰ ਛਾਉਣੀ, 9 ਦਸੰਬਰ (ਪਵਨ ਖਰਬੰਦਾ)- ਗੁਜਰਾਤ ਦੀ ਜਨਤਾ ਨੇ ਨਾ ਕੇਵਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਾਸ ਮਾਡਲ ਨੂੰ ਬੇਮਿਸਾਲ ਸਮੱਰਥਣ ਦਿੱਤਾ ਬਲਕਿ ਮੁਫ਼ਤਖੋਰੀ, ਝੂਠ ਅਤੇ ਫਰੇਬ ਦੀ ਸਿਆਸਤ ਕਰਨ ਵਾਲਿਆਂ ਨੂੰ ਬੂਰੀ ਤਰ੍ਹਾਂ ਨਕਾਰ ਦਿੱਤਾ | ਇਹ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX