ਮੁੱਲਾਂਪੁਰ-ਦਾਖਾ, 23 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਫੈੱਡਰੇਸ਼ਨ ਆਫ਼ ਸੀਨੀਅਰ ਸਿਟੀਜ਼ਨਜ਼ ਪੰਜਾਬ ਦੀ ਇਕਾਈ ਮੁੱਲਾਂਪੁਰ-ਦਾਖਾ ਸੀਨੀਅਰ ਸਿਟੀਜਨਜ਼ ਵੈੱਲਫੇਅਰ ਐਸੋਸੀਏਸ਼ਨ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਗੁਰਮਤਿ ਭਵਨ ਅੱਡਾ ਦਾਖਾ ਮੰਡੀ ਮੁੱਲਾਂਪੁਰ ਵਿਖੇ ਇਕੱਤਰਤਾ 'ਚ ਐਸੋਸੀਏਸ਼ਨ ਨਾਲ ਜੁੜੇ ਦਰਜਨਾਂ ਸੀਨੀਅਰ ਸਿਟੀਜ਼ਨ ਹਾਜ਼ਰ ਹੋਏ | ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਪ੍ਰਧਾਨ ਰਘਵੀਰ ਸਿੰਘ ਔਲਖ ਵਲੋਂ ਵੱਧ ਰਹੀ ਉਮਰ ਦੀ ਦਹਿਲੀਜ਼ 'ਚ ਸ਼ਾਮਿਲ ਮਰਦ-ਮਹਿਲਾਵਾਂ ਦੀ ਗੱਲ ਕਰਦਿਆਂ ਕਿਹਾ ਕਿ ਸੀਨੀਅਰ ਸਿਟੀਜ਼ਨ ਲਈ ਸਾਡੇ ਸੰਵਿਧਾਨ 'ਚ ਕਾਫ਼ੀ ਕੁੱਝ ਰਾਖਵਾਂ ਹੈ, ਪਰ ਸਰਕਾਰਾਂ ਅਜਿਹਾ ਲਾਗੂ ਕਰਵਾਉਣ ਲਈ ਸੰਜੀਦਾ ਨਹੀਂ | ਸੇਵਾ ਮੁਕਤ ਇੰਸਪੈਕਟਰ ਕੁਲਵੰਤ ਸਿੰਘ ਭਾਊ ਵਲੋਂ ਸਾਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ 'ਚ ਨਸ਼ਿਆਂ ਦਾ ਵੱਧ ਰਿਹਾ ਰੁਝਾਨ ਮੰਦਭਾਗਾ ਹੈ | ਇਸ ਸਮੇਂ ਸੁਰਿੰਦਰਪਾਲ ਸਿੰਘ, ਮਹਿੰਦਰ ਸਿੰਘ, ਕੁਲਦੀਪ ਸਿੰਘ ਰਾਜੂ ਜ਼ਿਊਲਰਜ਼, ਮਾਸਟਰ ਸੁਰਿੰਦਰਪਾਲ ਸਿੰਘ, ਮੁੱਖ ਅਧਿਆਪਕ ਸੁਖਦੇਵ ਸਿੰਘ, ਨਰਿੰਦਰ ਸਿੰਘ ਬੇਦੀ ਜਾਂਗਪੁਰ, ਮਨਿੰਦਰਪਾਲ ਸਿੰਘ ਵਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ | ਸੀਨੀਅਰ ਸਿਟੀਜ਼ਨਜ਼ ਵੈੱਲਫੇਅਰ ਐਸੋਸੀਏਸ਼ਨ ਦੇ ਸਥਾਪਨਾ ਦਿਵਸ ਸਮਾਗਮ 'ਚ ਦਿ੍ੜ ਸੰਕਲਪ ਤੇ ਦੂਰ ਅੰਦੇਸ਼ੀ ਸੋਚ ਵਾਲੀ ਸ਼ਖ਼ਸੀਅਤ ਅਜੈਬ ਸਿੰਘ ਬਰਾੜ ਦਾ ਸਨਮਾਨ ਕੀਤਾ ਗਿਆ | ਐਸੋਸੀਏਸ਼ਨ ਦੇ ਮੈਂਬਰਾਂ ਵਲੋਂ ਗੁਰਮਤਿ ਭਵਨ ਅੱਡਾ ਦਾਖਾ ਦੇ ਪ੍ਰਬੰਧਕਾਂ ਦੁਆਰਾ ਭਵਨ 'ਚ ਝੁੱਗੀ-ਝੋਪੜੀ ਵਾਲੇ ਪਰਿਵਾਰਾਂ ਦੇ ਬੱਚਿਆਂ ਲਈ ਪ੍ਰਾਇਮਰੀ ਸਕੂਲ ਵਿਚ ਪਹੁੰਚ ਕੇ ਪੜ੍ਹਾਈ ਵਿਚ ਹੁਸ਼ਿਆਰ ਬੱਚਿਆ ਨੂੰ ਤੋਹਫ਼ੇ ਵੰਡੇ ਗਏ |
ਜੋਧਾਂ, 23 ਜਨਵਰੀ (ਗੁਰਵਿੰਦਰ ਸਿੰਘ ਹੈਪੀ)-ਜਮਹੂਰੀ ਕਿਸਾਨ ਸਭਾ ਪੰਜਾਬ ਦੇ ਮਿਤੀ 15 ਤੋਂ 17 ਫ਼ਰਵਰੀ ਨੂੰ ਮਾਸਟਰ ਪੈਲੇਸ ਸ਼ਹਿਜਾਦ ਨੇੜੇ ਜੋਧਾਂ ਮਨਸੂਰਾਂ ਵਿਖੇ ਹੋ ਰਹੇ ਸੂਬਾਈ ਡੈਲੀਗੇਟ ਇਜਲਾਸ ਸਬੰਧੀ ਮੀਟਿੰਗ ਹੋਈ, ਜਿਸ 'ਚ ਜਮਹੂਰੀ ਕਿਸਾਨ ਸਭਾ ਦੇ ਸੂਬਾਈ ...
ਹਠੂਰ, 23 ਜਨਵਰੀ (ਜਸਵਿੰਦਰ ਸਿੰਘ ਛਿੰਦਾ)-ਦੀ ਟਰੱਕ ਐਸੋਸੀਏਸ਼ਨ ਹਠੂਰ (ਟਰੱਕ ਯੂਨੀਅਨ ਹਠੂਰ) ਦਾ ਬਲਦੇਵ ਸਿੰਘ ਸੰਧੂ ਮਾਣੂੰਕੇ ਨੂੰ ਸਰਬਸੰਮਤੀ ਨਾਲ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ, ਜਿਸ ਦੀ ਖੁਸ਼ੀ ਵਿਚ ਯੂਨੀਅਨ ਵਿਖੇ ਲੱਡੂ ਵੰਡੇ ਗਏ | ਮਿਲੀ ਜਾਣਕਾਰੀ ਅਨੁਸਾਰ ...
ਸਿੱਧਵਾਂ ਬੇਟ, 23 ਜਨਵਰੀ (ਜਸਵੰਤ ਸਿੰਘ ਸਲੇਮਪੁਰੀ)-ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਪ੍ਰਧਾਨ ਡਾ: ਸੁਖਦੇਵ ਸਿੰਘ ਭੂੰਦੜੀ ਨੇ ਅੱਜ ਜੰਗਲਾਤ ਵਿਭਾਗ ਦੀ ਸਿੱਧਵਾਂ ਬ੍ਰਾਂਚ ਨਹਿਰ ਦੇ ਕੰਢੇ 'ਤੇ ਸਥਿਤ ਨਰਸਰੀ 'ਚ ਕੰਮ ਕਰਨ ਵਾਲੇ ਮਨਰੇਗਾ ਮਜ਼ਦੂਰਾਂ ਨਾਲ ਇਕ ...
ਜਗਰਾਉਂ, 23 ਜਨਵਰੀ (ਗੁਰਦੀਪ ਸਿੰਘ ਮਲਕ)-ਸ਼ਹਿਰ ਦੇ ਰਾਣੀ ਵਾਲਾ ਖੂਹ ਨਜ਼ਦੀਕ ਬਣੀ ਦਰਗਾਹ ਦੀ ਪੁਲਿਸ ਮੁਲਾਜ਼ਮਾਂ ਵਲੋਂ ਕੀਤੀ ਬੇਅਦਬੀ ਦੇ ਰੋਸ ਵਜੋਂ ਅੱਜ ਐੱਸ.ਐੱਸ.ਪੀ. ਦਫ਼ਤਰ ਦਾ ਲੋਕਾਂ ਵਲੋਂ ਘਿਰਾਓ ਕੀਤਾ ਗਿਆ ਤੇ ਕੁੱਝ ਸਮੇਂ ਲਈ ਧਰਨਾ ਦੇ ਕੇ ਜਗਰਾਉਂ ਸ਼ਹਿਰ ...
ਹੰਬੜਾਂ, 23 ਜਨਵਰੀ (ਮੇਜਰ ਹੰਬੜਾਂ)-ਪਿੰਡ ਭੱਟੀਆਂ ਢਾਹਾ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਇਕਾਈ ਭੱਟੀਆਂ ਢਾਹਾ ਦੀ ਮੀਟਿੰਗ ਇਕਾਈ ਪ੍ਰਧਾਨ ਰਵੀਇੰਦਰ ਸਿੰਘ, ਸਰਪੰਚ ਜਸਵੰਤ ਸਿੰਘ ਭੱਟੀਆਂ, ਆਗੂ ਬੇਅੰਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਹੋਈ | ਜਿਸ 'ਚ ਫ਼ੈਸਲਾ ...
ਜਗਰਾਉਂ, 23 ਜਨਵਰੀ (ਸ਼ਮਸ਼ੇਰ ਸਿੰਘ ਗਾਲਿਬ)-ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਬਠਿੰਡਾ ਦੇ ਸਾਬਕਾ ਚਾਂਸਲਰ, ਉੱਘੇ ਸਿੱਖਿਆ ਤੇ ਅਰਥ ਸ਼ਾਸਤਰੀ, ਪਦਮ ਵਿਭੂਸ਼ਨ ਡਾ: ਸਰਦਾਰਾ ਸਿੰਘ ਜੌਹਲ, ਪੀ.ਏ.ਯੂ ਦੇ ਸਾਬਕਾ ਵਾਈਸ ਚਾਂਸਲਰ ਡਾ: ਕਿ੍ਪਾਲ ਸਿੰਘ ਔਲਖ, ਗੁਰੂ ਨਾਨਕ ਦੇਵ ...
ਸਿੱਧਵਾਂ ਬੇਟ, 23 ਜਨਵਰੀ (ਜਸਵੰਤ ਸਿੰਘ ਸਲੇਮਪੁਰੀ)-ਸਹਾਇਕ ਜ਼ਿਲ੍ਹਾ ਮਾਈਨਿੰਗ ਅਫ਼ਸਰ ਰਣਪ੍ਰੀਤ ਸਿੰਘ ਦੀ ਅਗਵਾਈ ਹੇਠ ਮਾਈਨਿੰਗ ਇੰਸਪੈਕਟਰ ਕਰਮਪ੍ਰੀਤ ਸਿੰਘ ਤੇ ਮਾਈਨਿੰਗ ਇੰਸਪੈਕਟਰ ਅਸੀਸ਼ ਕੁਮਾਰ ਨੂੰ ਲੰਘੀ ਰਾਤ ਕਿਸੇ ਖ਼ਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ...
ਜਗਰਾਉਂ, 23 ਜਨਵਰੀ (ਹਰਵਿੰਦਰ ਸਿੰਘ ਖ਼ਾਲਸਾ)-ਲਾਇਨਜ਼ ਕਲੱਬ ਮਿੱਡ ਟਾਊਨ ਜਗਰਾਉਂ ਵਲੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮੁਫ਼ਤ ਮੈਡੀਕਲ ਕੈਂਪ ਲਗਾਇਆ | ਕੈਂਪ ਵਿਚ ਅੱਖ, ਨੱਕ, ਦਿਮਾਗ਼, ਹੱਡੀਆਂ ਤੇ ਜਨਰਲ ਬਿਮਾਰੀਆਂ ਦੇ 150 ਮਰੀਜ਼ਾਂ ਦੀ ...
ਸਿੱਧਵਾਂ ਬੇਟ, 23 ਜਨਵਰੀ (ਜਸਵੰਤ ਸਿੰਘ ਸਲੇਮਪੁਰੀ)-ਨਜ਼ਦੀਕੀ ਪਿੰਡ ਬੰਗਸੀਪੁਰਾ ਦੇ ਬਾਹਰਵਾਰ ਸਥਿਤ ਗੁਰਦੁਆਰਾ ਸ਼ਹੀਦਗੰਜ ਵਿਖੇੇ ਗੰਗਸਰ ਜੈਤੋ ਮੋਰਚੇ ਦੇ 11ਵੇਂ ਜਥੇ ਦੇ ਸ਼੍ਰੋਮਣੀ ਸ਼ਹੀਦ ਬਾਬਾ ਮਿਲਖਾ ਸਿੰਘ ਦੇ 98ਵੇਂ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ 26 ...
ਚੌਂਕੀਮਾਨ, 23 ਜਨਵਰੀ (ਤੇਜਿੰਦਰ ਸਿੰਘ ਚੱਢਾ)-ਪਿੰਡ ਚਚਰਾੜੀ ਵਿਖੇ ਯੁਵਕ ਸੇਵਾਵਾਂ ਕਲੱਬ, ਐੱਨ.ਆਰ.ਆਈਜ਼ ਤੇ ਸਮੂਹ ਨਗਰ ਨਿਵਾਸੀਆਂ ਵਲੋਂ ਕਰਵਾਇਆ ਜਾ ਰਿਹਾ ਮਾਸਟਰ ਰਾਮ ਸਿੰਘ ਯਾਦਗਾਰੀ ਤਿੰਨ ਰੋਜ਼ਾ ਹਾਕੀ ਗੋਲਡ ਕੱਪ ਦੇ ਦੂਜੇ ਦਿਨ ਫ਼ਸਵੇਂ ਮੁਕਾਬਲੇ ਹੋਏ | ਇਸ ...
ਜਗਰਾਉਂ, 23 ਜਨਵਰੀ (ਗੁਰਦੀਪ ਸਿੰਘ ਮਲਕ)-ਬੀਤੀ ਦੇਰ ਰਾਤ ਸ਼ਹਿਰ ਦੇ ਮੁਹੱਲਾ ਦਸਮੇਸ਼ ਨਗਰ 'ਚ ਕੁਝ ਨੌਜਵਾਨਾਂ ਵਲੋਂ ਸ਼ਰੇ੍ਹਆਮ ਫਾਇਰ ਕਰਨ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਇੰਦਰਜੀਤ ਸਿੰਘ ਵਾਸੀ ਮੁਹੱਲਾ ਦਸਮੇਸ਼ ਨਗਰ ਨਾਲ ਬੀਤੇ ...
ਭੂੰਦੜੀ, 23 ਜਨਵਰੀ (ਕੁਲਦੀਪ ਸਿੰਘ ਮਾਨ)-'ਭਾਰਤ ਜੋੜੋ ਯਾਤਰਾ' ਨੇ ਕਾਂਗਰਸੀ ਆਗੂਆਂ ਤੇ ਵਰਕਰਾਂ 'ਚ ਨਵੀਂ ਰੂਹ ਫੂਕੀ ਹੈ ਤੇ 'ਭਾਰਤ ਜੋੜੋ ਯਾਤਰਾ' 'ਚ ਪਿੰਡਾਂ ਤੇ ਕਸਬਿਆਂ ਦੇ ਲੋਕ ਵੱਡੀ ਗਿਣਤੀ 'ਚ ਸ਼ਾਮਿਲ ਹੋਏ | ਉਕਤ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਪ੍ਰਧਾਨ ਡਾ: ...
ਮੁੱਲਾਂਪੁਰ-ਦਾਖਾ, 23 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਦੇਸ਼ ਭਰ 'ਚ ਜ਼ਿਲ੍ਹਾ ਪੱਧਰ 'ਤੇ ਕੀਤੇ ਜਾਣ ਵਾਲੇ ਟਰੈਕਟਰ ਮਾਰਚ ਤੇ ਜੀਂਦ (ਹਰਿਆਣਾ) ਵਿਖੇ ਕਿਸਾਨ ਮਹਾਂ ਪੰਚਾਇਤ ਸਫ਼ਲਤਾ ਲਈ ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੀ ...
ਜੋਧਾਂ, 23 ਜਨਵਰੀ (ਗੁਰਵਿੰਦਰ ਸਿੰਘ ਹੈਪੀ)-ਲਾਗਲੇ ਪਿੰਡ ਲੋਹਗੜ੍ਹ (ਲੁਧਿਆਣਾ) ਵਿਖੇ ਇਕ 26 ਸਾਲਾ ਨੌਜਵਾਨ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਮੌਤ ਹੋਣ ਦੀ ਖ਼ਬਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ (26) ਪੁੱਤਰ ਹਰਜਿੰਦਰ ਸਿੰਘ ਵਾਸੀ ਲੋਹਗੜ੍ਹ ਦੀ ...
ਰਾਏਕੋਟ, 23 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਪੰਜਾਬੀ ਨੌਜਵਾਨ ਵਿਦੇਸ਼ਾਂ 'ਚ ਜਿੱਥੇ ਰੋਜ਼ੀ-ਰੋਟੀ ਕਮਾਉਣ ਲਈ ਜਾਂਦੇ ਹਨ, ਉੱਥੇ ਉਹ ਗਲਤ ਅਨਸਰਾਂ ਦੇ ਹੱਥ ਚੜ੍ਹਕੇ ਮੌਤ ਦੇ ਮੂੰਹ ਵਿਚ ਜਾ ਰਹੇ ਹਨ ਤੇ ਕੁੱਝ ਨੌਜਵਾਨ ਵਿਦੇਸ਼ਾਂ ਦੀਆਂ ਜੇਲ੍ਹਾਂ ਵਿਚ ਰੁਲ੍ਹਣ ਲਈ ...
ਮੁੱਲਾਂਪੁਰ-ਦਾਖਾ, 23 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਤਾਲਮੇਲ ਦੀ ਘਾਟ ਕਰਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਮੁੱਲਾਂਪੁਰ-ਦਾਖਾ ਬਹੁ-ਕਰੋੜੀ ਲਾਗਤ ਵਾਲੇ ਬੱਸ ਸਟੈਂਡ ਦੇ ਨਿਰਮਾਣ ਉਪਰੰਤ ਉਦਘਾਟਨ ਬਾਅਦ ...
ਸਿੱਧਵਾਂ ਬੇਟ, 23 ਜਨਵਰੀ (ਜਸਵੰਤ ਸਿੰਘ ਸਲੇਮਪੁਰੀ)-26 ਜੂਨ 2022 ਨੂੰ ਸਥਾਨਕ ਕਸਬੇ ਦੇ ਚੱਕੀਆਂ ਵਾਲਾ ਚੌਕ ਨਜ਼ਦੀਕ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ ਹੋ ਜਾਣ ਕਾਰਨ ਲਾਗਲੇ ਪਿੰਡ ਬੰਗਸੀਪੁਰਾ ਦੇ ਵਸਨੀਕ ਤੇ ਚਾਰ ਭੈਣਾਂ ਦਾ ਇਕਲੌਤੇ 21 ਸਾਲਾ ਭਰਾ ਗੁਰਸੇਵਕ ...
ਮੁੱਲਾਂਪੁਰ-ਦਾਖਾ, 23 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਥਾਣਾ ਦਾਖਾ ਦੀ ਹਦੂਦ 'ਚ ਨੈਸ਼ਨਲ ਹਾਈਵੇ, ਰਾਜ ਮਾਰਗ, ਇੱਥੋਂ ਤੱਕ ਕਿ ਪਿੰਡਾਂ ਨੂੰ ਮਿਲਾਉਂਦੀਆਂ ਲਿੰਕ ਸੜਕਾਂ 'ਤੇ ਲੁਟੇਰਿਆ ਵਲੋਂ ਰਾਹਗੀਰਾਂ ਨੂੰ ਲੁੱਟ ਲੈਣ ਦੀਆਂ ਵਾਰਦਾਤਾਂ 'ਚ ਨਿੱਤ ਦਿਨ ਵਾਧਾ ਹੋਣ ਨਾਲ ...
ਰਾਏਕੋਟ, 23 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁੜ ਪੈਰੋਲ ਦਿੰਦਿਆਂ 40 ਦਿਨਾਂ ਦੀ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਹੈ | ਦੱਸਣਯੋਗ ਹੈ ਕਿ ਡੇਰਾ ਮੁਖੀ ਪਿਛਲੇ 54 ਦਿਨਾਂ 'ਚ ਦੂਜੀ ਵਾਰ ਜੇਲ੍ਹ ਤੋਂ ਬਾਹਰ ਆਇਆ ਹੈ | ਇਸ ਮੌਕੇ ...
ਭੂੰਦੜੀ, 23 ਜਨਵਰੀ (ਕੁਲਦੀਪ ਸਿੰਘ ਮਾਨ)-ਜਬਰ-ਜਨਾਹ ਤੇ ਕਤਲ ਵਰਗੇ ਸੰਗੀਨ ਦੋਸ਼ਾਂ ਤਹਿਤ ਜੇਲ੍ਹ 'ਚ ਬੰਦ ਡੇਰਾ ਮੁਖੀ ਰਾਮ ਰਹੀਮ ਨੂੰ ਇਕ ਵਾਰ ਫ਼ਿਰ 40 ਦਿਨਾਂ ਦੀ ਪੈਰੋਲ ਦੇ ਕੇ ਸਰਕਾਰਾਂ ਨੇ ਸਿੱਖਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਿਆ ਹੈ | ਉਕਤ ਵਿਚਾਰਾਂ ਦਾ ਪ੍ਰਗਟਾਵਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX