ਨਵਾਂਸ਼ਹਿਰ, 23 ਜਨਵਰੀ (ਜਸਬੀਰ ਸਿੰਘ ਨੂਰਪੁਰ, ਗੁਰਬਖਸ਼ ਸਿੰਘ ਮਹੇ) - ਜ਼ਿਲ੍ਹਾ ਪੱਧਰੀ ਗਣਤੰਤਰ ਦਿਹਾੜਾ ਮਨਾਉਣ ਲਈ ਸਥਾਨਕ ਆਈ. ਟੀ. ਆਈ. ਸਟੇਡੀਅਮ ਵਿਖੇ ਜ਼ਿਲ੍ਹਾ ਪੁਲਿਸ ਅਤੇ ਸਕੂਲੀ ਵਿਦਿਆਰਥੀਆਂ ਵਲੋਂ ਰਿਹਰਸਲਾਂ ਕੀਤੀਆਂ ਗਈਆਂ | ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਕੁਲਤਰਨ ਸਿੰਘ ਨੇ ਦੱਸਿਆ ਕਿ 74ਵੇਂ ਗਣਤੰਤਰ ਦਿਵਸ 'ਤੇ ਜ਼ਿਲ੍ਹਾ ਪੱਧਰੀ ਸਮਾਗਮ ਦੀ ਭਲਕੇ 24 ਜਨਵਰੀ ਨੂੰ ਹੋਣ ਵਾਲੀ ਫੁੱਲ ਡਰੈੱਸ ਰਿਹਰਸਲ ਦੇ ਸੰਬੰਧ 'ਚ ਆਈ. ਟੀ. ਆਈ. ਗਰਾਊਾਡ ਵਿਖੇ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਵਲੋਂ ਆਪਣੀਆਂ ਪੇਸ਼ਕਾਰੀਆਂ ਦਿਖਾਈਆਂ ਗਈਆਂ | ਉਨ੍ਹਾਂ ਦੱਸਿਆ ਕਿ ਪਰੇਡ, ਪੀ. ਟੀ. ਸ਼ੋਅ ਅਤੇ ਸੱਭਿਆਚਾਰਕ ਪ੍ਰੋਗਰਾਮ ਵਿਚ 25 ਸਕੂਲਾਂ ਦੇ ਵਿਦਿਆਰਥੀ ਭਾਗ ਲੈ ਰਹੇ ਹਨ, ਜਿਨ੍ਹਾਂ ਦੀ ਗਿਣਤੀ 2 ਹਜ਼ਾਰ ਦੇ ਕਰੀਬ ਹੋਵੇਗੀ | ਉਨ੍ਹਾਂ ਦੱਸਿਆ ਕਿ ਸੱਭਿਆਚਾਰਕ ਪੇਸ਼ਕਾਰੀਆਂ 'ਚ ਸੇਂਟ ਸੋਲਜਰ ਸਕੂਲ ਕੁਲਾਮ, ਸੇਂਟ ਜੋਜ਼ਫ਼ ਕਾਨਵੈਂਟ ਸਕੂਲ ਮੱਲਪੁਰ ਅੜਕਾਂ, ਸਰਕਾਰੀ ਪ੍ਰਾਇਮਰੀ ਸਕੂਲ ਮੁਕੰਦਪੁਰ, ਸਕਾਲਰ ਪਬਲਿਕ ਸਕੂਲ ਜਾਡਲਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਾਹੋਂ, ਗੁਰੂ ਰਾਮ ਦਾਸ ਇੰਟਰਨੈਸ਼ਨਲ ਪਬਲਿਕ ਸਕੂਲ ਮੱਲਪੁਰ, ਨਿਊ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸੜੋਆ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ, ਸ਼ਿਵਾਲਿਕ ਪਬਲਿਕ ਸਕੂਲ ਨਵਾਂਸ਼ਹਿਰ ਦੇ ਵਿਦਿਆਰਥੀ ਭਾਗ ਲੈ ਰਹੇ ਹਨ | ਇਨ੍ਹਾਂ ਪੇਸ਼ਕਾਰੀਆਂ ਦੀ ਜ਼ਿੰਮੇਵਾਰੀ ਜਸਵੀਰ ਸਿੰਘ ਬੈਂਸ ਡੀ. ਐਮ. (ਖੇਡਾਂ), ਨਵਦੀਪ ਸਿੰਘ ਡੀ. ਪੀ. ਈ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਧਾਣਾ ਝਿੱਕਾ ਤੇ ਅਮਨਦੀਪ ਕੰਪਿਊਟਰ ਫੈਕਲਿਟੀ ਸਰਕਾਰੀ ਹਾਈ ਸਕੂਲ ਸੈਦਪੁਰ ਕਲਾਂ ਨੂੰ ਸੌਂਪੀ ਗਈ ਹੈ | ਪੀ. ਟੀ. ਸ਼ੋਅ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਔੜ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿਆਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਹਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਾਡਲਾ, ਬੱਬਰ ਕਰਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੌਲਤਪੁਰ, ਸ਼ਿਵਾਲਿਕ ਪਬਲਿਕ ਸਕੂਲ ਨਵਾਂਸ਼ਹਿਰ ਅਤੇ ਦੋਆਬਾ ਸਿੱਖ ਨੈਸ਼ਨਲ ਸਕੂਲ ਨਵਾਂਸ਼ਹਿਰ ਭਾਗ ਲੈ ਰਹੇ ਹਨ | ਇਨ੍ਹਾਂ ਦੀ ਤਿਆਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਹਾ ਦੇ ਲੈਕਚਰਾਰ ਸਰੀਰਕ ਸਿੱਖਿਆ ਬਲਦੇਵ ਰਾਜ ਸਾਥੀ ਅਧਿਆਪਕਾਂ ਨਾਲ ਕਰਵਾ ਰਹੇ ਹਨ | ਇਸ ਤੋਂ ਇਲਾਵਾ ਪ੍ਰੇਡ 'ਚ ਸ਼ਾਮਿਲ ਹੋਣ ਵਾਲੇ ਸਕੂਲਾਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਰਾਹੋਂ, ਗਰਲ ਗਾਈਡਜ਼ ਜਵਾਹਰ ਵਿਦਿਆਲਿਆ ਪੋਜੇਵਾਲ, ਕਿ੍ਪਾਲ ਸਾਗਰ ਅਕੈਡਮੀ ਰਾਹੋਂ ਤੇ ਪ੍ਰਕਾਸ਼ ਮਾਡਲ ਸਕੂਲ ਨਵਾਂਸ਼ਹਿਰ ਤੋਂ ਇਲਾਵਾ ਕੇ. ਸੀ. ਪਬਲਿਕ ਸਕੂਲ ਦਾ ਸਕੂਲ ਬੈਂਡ ਸ਼ਾਮਲ ਹਨ | ਆਈ.ਟੀ.ਆਈ. ਗਰਾਊਾਡ, ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਅਤੇ ਡੀ.ਸੀ. ਰਿਹਾਇਸ਼ ਵਿਖੇ ਰਾਸ਼ਟਰੀ ਗਾਇਨ ਲਈ ਗੁਰੂ ਰਾਮਦਾਸ ਇੰਟਰਨੈਸ਼ਨਲ ਪਬਲਿਕ ਸਕੂਲ ਮੱਲਪੁਰ, ਸੇਂਟ ਜੋਜ਼ਫ਼ ਕਾਨਵੈਂਟ ਸਕੂਲ ਮੱਲਪੁਰ ਅੜਕਾਂ ਅਤੇ ਸ਼ਿਵਾਲਿਕ ਪਬਲਿਕ ਸਕੂਲ ਨਵਾਂਸ਼ਹਿਰ ਦੀ ਡਿਊਟੀ ਲਾਈ ਗਈ ਹੈ | ਉਨ੍ਹਾਂ ਦੱਸਿਆ ਕਿ ਆਈ. ਟੀ. ਆਈ. ਵਿਖੇ ਇਨ੍ਹਾਂ ਸਾਰੇ ਵਿਦਿਆਰਥੀਆਂ ਦੀ ਹਰ ਪੇਸ਼ਕਾਰੀ ਦੀ ਮੁਕੰਮਲ ਰਿਹਰਸਲ ਕਰਵਾਉਣ ਉਪਰੰਤ ਉਨ੍ਹਾਂ 'ਚ ਨਜ਼ਰ ਆਈਆਂ ਖਾਮੀਆਂ ਨੂੰ ਮੌਕੇ 'ਤੇ ਹੀ ਦੁਬਾਰਾ ਰਿਹਰਸਲ ਕਰਵਾ ਕੇ ਦੂਰ ਕੀਤਾ ਗਿਆ | ਇਸ ਮੌਕੇ ਮੌਜੂਦ ਜ਼ਿਲ੍ਹਾ ਪੁਲਿਸ ਦੇ ਚੀਫ਼ ਡਿ੍ਲ ਇੰਟ੍ਰੱਕਟਰ ਏ.ਐਸ.ਆਈ. ਕਮਲ ਰਾਜ ਨੇ ਦੱਸਿਆ ਕਿ ਸਮੁੱਚੀ ਪਰੇਡ ਦੀ ਅਗਵਾਈ ਡੀ.ਐਸ.ਪੀ. (ਜਾਂਚ) ਹਰਸ਼ਪ੍ਰੀਤ ਸਿੰਘ ਕਰਨਗੇ ਜਦਕਿ ਪਰੇਡ 'ਚ ਸ਼ਾਮਿਲ ਪੁਲਿਸ ਟੁਕੜੀਆਂ ਦੀ ਅਗਵਾਈ ਕ੍ਰਮਵਾਰ ਏ.ਐਸ. ਆਈ. ਸਰਬਜੀਤ ਸਿੰਘ, ਸਬ ਇੰਸਪੈਕਟਰ ਗੁਰਵਿੰਦਰ ਸਿੰਘ, ਏ.ਐਸ.ਆਈ. ਅਮਰਜੀਤ ਕੌਰ ਕਰ ਰਹੇ ਹਨ | ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਦੱਸਿਆ ਕਿ ਕੱਲ੍ਹ ਫੁੱਲ ਡਰੈੱਸ ਰਿਹਰਸਲ ਦਾ ਜਾਇਜ਼ਾ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਐਸ.ਐਸ.ਪੀ. ਭਾਗੀਰਥ ਸਿੰਘ ਮੀਣਾ ਲੈਣਗੇ | ਇਸ ਮੌਕੇ ਡਿਪਟੀ ਡੀ.ਈ.ਓ. ਰਾਜੇਸ਼ ਕੁਮਾਰ ਤੇ ਇੰਸਪੈਕਟਰ ਰਘਵੀਰ ਸਿੰਘ ਤੋਂ ਇਲਾਵਾ ਸਮਾਗਮ 'ਚ ਭਾਗ ਲੈ ਰਹੇ ਸਕੂਲਾਂ ਦੇ ਅਧਿਆਪਕ ਵੀ ਮੌਜੂਦ ਸਨ |
ਮੁਕੰਦਪੁਰ, 23 ਜਨਵਰੀ (ਅਮਰੀਕ ਸਿੰਘ ਢੀਂਡਸਾ) - ਪਿੰਡ ਰਹਿਪਾ ਵਿਖੇ ਕੇਂਦਰੀ ਸਾਹਿਤ ਸਭਾ ਦਿੱਲੀ ਦੇ ਸਹਿਯੋਗ ਨਾਲ ਬਹੁ-ਮੰਤਵੀ ਸਹਿਕਾਰੀ ਸਭਾ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਖੋਲ੍ਹੀ ਗਈ | ਲਾਇਬ੍ਰੇਰੀ ਲਈ ਆਧੁਨਿਕ ਦਿੱਖ ਵਾਲੀ ...
ਨਵਾਂਸ਼ਹਿਰ, 23 ਜਨਵਰੀ (ਗੁਰਬਖਸ਼ ਸਿੰਘ ਮਹੇ) -24 ਜਨਵਰੀ ਨੂੰ ਨਵਾਂਸ਼ਹਿਰ ਵਾਸੀਆਂ ਵਲੋਂ ਕੀਤੇ ਜਾ ਰਹੇ ਕੋ-ਜਨਰੇਸ਼ਨ ਪਾਵਰ ਪਲਾਂਟ ਦੇ ਘਿਰਾਓ ਲਈ ਲੋਕ ਸੰਘਰਸ਼ ਮੰਚ ਦੇ ਆਗੂ ਇਸ ਦੀ ਤਿਆਰੀ ਲਈ ਘਰ-ਘਰ ਪਹੁੰਚ ਕਰ ਰਹੇ ਹਨ | ਮੰਚ ਦੇ ਆਗੂਆਂ ਨੇ ਬੱਕਰ ਖਾਨਾ ਰੋਡ, ਨਵੀਂ ...
ਰਾਹੋਂ, 23 ਜਨਵਰੀ (ਬਲਬੀਰ ਸਿੰਘ ਰੂਬੀ) - ਆਪਣੀਆਂ ਸਜਾਵਾਂ ਭੁਗਤ ਚੁੱਕੇ ਜੇਲ੍ਹਾਂ ਵਿਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਦੋਆਬਾ ਕਿਸਾਨ ਯੂਨੀਅਨ ਨੇ ਵੀ ਆਪਣਾ ਸੰਘਰਸ਼ ਤੇਜ਼ ਕਰ ਦਿੱਤਾ ਹੈ | ਦੋਆਬਾ ਕਿਸਾਨ ਯੂਨੀਅਨ ਵਲੋਂ ਪ੍ਰਧਾਨ ਕੁਲਦੀਪ ਸਿੰਘ ਬਾਜ਼ੀਦਪੁਰ ਦੀ ...
ਬਲਾਚੌਰ, 23 ਜਨਵਰੀ (ਦੀਦਾਰ ਸਿੰਘ ਬਲਾਚੌਰੀਆ) - ਬਲਾਚੌਰ-ਰੋਪੜ ਨੈਸ਼ਨਲ ਹਾਈਵੇਅ 'ਤੇ ਸੋਨੀ ਫਿਲਿੰਗ ਸਟੇਸ਼ਨ ਨੇੜੇ ਅਣਪਛਾਤੇ ਵਾਹਨ ਵਲੋਂ ਮਾਰੀ ਟੱਕਰ ਕਾਰਨ ਜੰਮੂ ਕਸ਼ਮੀਰ ਨਾਲ ਸੰਬੰਧਤ ਕੱਪੜਾ ਵੇਚਣ ਵਾਲੇ ਨੌਜਵਾਨ ਦੀ ਮੌਤ ਹੋ ਗਈ | ਮਿ੍ਤਕ ਦੇ ਪਿਤਾ ਨਜੀਰ ਅਹਿਮਦ ...
ਨਵਾਂਸ਼ਹਿਰ, 23 ਜਨਵਰੀ (ਗੁਰਬਖਸ਼ ਸਿੰਘ ਮਹੇ) -ਨਵਾਂਸ਼ਹਿਰ 'ਤੇ ਜ਼ਹਿਰੀਲੀ ਸੁਆਹ ਪਾਉਣ ਵਾਲੇ ਕੋ-ਜਨਰੇਸ਼ਨ ਪਾਵਰ ਪਲਾਂਟ ਦੇ ਸ਼ਹਿਰ ਵਾਸੀਆਂ ਵਲੋਂ 24 ਜਨਵਰੀ ਨੂੰ ਕੀਤੇ ਜਾ ਰਹੇ ਘਿਰਾਓ ਵਿਚ ਸ਼ਾਮਿਲ ਹੋਣ ਲਈ ਸ਼ਹਿਰ ਦੇ ਨੌਜਵਾਨ ਪੱਬਾਂ ਭਾਰ ਹਨ | ਲੋਕ ਸੰਘਰਸ਼ ਮੰਚ ...
-ਕਲੀਨ ਐਂਡ ਗਰੀਨ ਨਵਾਂਸ਼ਹਿਰ ਮੁਹਿੰਮ ਸ਼ੁਰੂ-
ਨਵਾਂਸ਼ਹਿਰ, 23 ਜਨਵਰੀ (ਜਸਬੀਰ ਸਿੰਘ ਨੂਰਪੁਰ) - ਸਾਡੇ ਰੋਜ਼ਾਨਾ ਜੀਵਨ ਵਿਚ ਪਲਾਸਟਿਕ ਦੀਆਂ ਬੋਤਲਾਂ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ, ਜਿਸ ਨੂੰ ਅਸੀਂ ਵਰਤੋਂ ਤੋਂ ਬਾਅਦ ਕੂੜੇ ਵਿਚ ਸੁੱਟ ਦਿੰਦੇ ਹਾਂ | ਜੋ ...
ਨਵਾਂਸ਼ਹਿਰ, 23 ਜਨਵਰੀ (ਜਸਬੀਰ ਸਿੰਘ ਨੂਰਪੁਰ) - ਮੁਹੱਲਾ ਸ਼ਿਵ ਨਗਰ ਰੇਲਵੇ ਰੋਡ ਨਵਾਂਸ਼ਹਿਰ ਦੀਆਂ ਔਰਤਾਂ ਨੇ ਇਸਤਰੀ ਆਗੂ ਰਜਨੀ ਕੰਡਾ ਦੀ ਅਗਵਾਈ ਵਿਚ ਝਾੜੂ ਹੱਥਾਂ ਵਿਚ ਫੜ੍ਹ ਕੇ ਪਾਵਰ ਪਲਾਂਟ ਦੀ ਸ਼ਹਿਰ 'ਤੇ ਡਿਗਦੀ ਸੁਆਹ ਬੰਦ ਕਰਨ ਦੀ ਮੰਗ ਕੀਤੀ | ਇਸ ਮੌਕੇ ...
ਨਵਾਂਸ਼ਹਿਰ, 23 ਜਨਵਰੀ (ਜਸਬੀਰ ਸਿੰਘ ਨੂਰਪੁਰ) - ਪੰਜਾਬ ਸਰਕਾਰ ਨਸ਼ਿਆਂ ਦੇ ਰੁਝਾਨ ਨੂੰ ਰੋਕਣ 'ਚ ਅਸਫ਼ਲ ਰਹੀ | ਨਿੱਤ ਦਿਨ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਅਤੇ ਸਿਵਿਆਂ ਦੀ ਅੱਗ ਠੰਡੀ ਨਹੀਂ ਪੈ ਰਹੀ | ਇਹ ਪ੍ਰਗਟਾਵਾ ਸਤਵੀਰ ਸਿੰਘ ਪੱਲੀ ...
ਨਵਾਂਸ਼ਹਿਰ/ਬੰਗਾ, 23 ਜਨਵਰੀ (ਜਸਬੀਰ ਸਿੰਘ ਨੂਰਪੁਰ, ਸੁਰਿੰਦਰ ਸਿੰਘ ਕਰਮ) - ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਾਕੇਸ਼ ਚੰਦਰ ਨੇ ਬੰਗਾ ਵਿਚ 3 ਨਿੱਜੀ ਅਲਟਰਾਸਾਊਾਡ ਸਕੈਨ ਸੈਂਟਰਾਂ ਦੀ ਅਚਨਚੇਤ ...
ਨਵਾਂਸ਼ਹਿਰ, 23 ਜਨਵਰੀ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਦੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਅਕਾਲ ਢਾਡੀ ਸਭਾ ਦੀ ਮੀਟਿੰਗ ਪ੍ਰਧਾਨ ਅਵਤਾਰ ਸਿੰਘ ਚੰਨ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਸਭ ਤੋਂ ਪਹਿਲਾਂ ਸੰਗੀਤ ਖੇਤਰ 'ਚ ਵਿਛੜ ਚੁੱਕੀਆਂ ਸ਼ਖਸੀਅਤਾਂ ...
ਰਾਹੋਂ, 23 ਜਨਵਰੀ (ਬਲਬੀਰ ਸੰਘ ਰੂਬੀ) - ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਸੱਦੇ 'ਤੇ ਅੱਜ ਪਿੰਡ ਕੋਟ ਰਾਂਝਾ ਵਿਖੇ ਭਰਵਾਂ ਇਕੱਠ ਕੀਤਾ ਗਿਆ | ਇਸ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰੇਮ ਸਿੰਘ ਸ਼ਹਾਬਪੁਰ, ਲਾਡੀ ਕੋਟ ਰਾਂਝਾ ਅਤੇ ਨੀਲਮ ਕੋਟ ਰਾਂਝਾ ਨੇ ਕਿਹਾ ਕਿ ...
ਬੰਗਾ, 23 ਜਨਵਰੀ (ਕਰਮ ਲਧਾਣਾ) - ਸਵ. ਡਾ. ਸਾਧੂ ਸਿੰਘ ਹਮਦਰਦ ਸਪੋਰਟਸ ਕਲੱਬ ਪੱਦੀ ਮੱਠਵਾਲੀ ਵਲੋਂ ਪਿੰਡ ਦੇ ਖੇਡ ਮੈਦਾਨ ਵਿਚ ਕਰਾਏ ਪੰਜ ਰੋਜ਼ਾ ਸਵ. ਜਸਵੰਤ ਰਾਏ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ ਮੈਚ 'ਚ ਫੁੱਟਬਾਲ 'ਏ' ਵਰਗ ਵਿਚ ਮੇਜ਼ਬਾਨ ਕਲੱਬ ਦੀ ਟੀਮ ਨੇ ...
ਬਲਾਚੌਰ, 23 ਜਨਵਰੀ (ਦੀਦਾਰ ਸਿੰਘ ਬਲਾਚੌਰੀਆ) - ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ਵਲੋਂ ਸਮੇਂ ਸਿਰ ਕਾਰਵਾਈ ਕਰਦਿਆਂ ਸਬ-ਡਵੀਜ਼ਨਲ ਮੈਜਿਸਟ੍ਰੇਟ ਬਲਾਚੌਰ ਵਿਕਰਮਜੀਤ ਪਾਂਥੇ ਦੀ ਮੱਦਦ ਨਾਲ ਇਕ 12 ਸਾਲ ਦੀ ਉਮਰ ਦੀ ਬੱਚੀ ਦੇ ਵਿਆਹ ਨੂੰ ਰੋਕਣ ...
ਔੜ, 23 ਜਨਵਰੀ (ਜਰਨੈਲ ਸਿੰਘ ਖੁਰਦ) - ਸ੍ਰੀ ਆਦਿ ਗੁਰਦੁਆਰਾ ਸਾਹਿਬ ਰਜਿ. ਪਿੰਡ ਗੜ੍ਹਪਧਾਣਾ ਦੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਭਰਪੂਰ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ ...
ਕਾਠਗੜ੍ਹ, 23 ਜਨਵਰੀ (ਬਲਦੇਵ ਸਿੰਘ ਪਨੇਸਰ) - ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਦੀਆਂ ਬਰੰੂਹਾਂ 'ਤੇ ਲੱਗੇ ਮੋਰਚੇ ਨੂੰ ਸਮਰਥਨ ਦੇਣ ਲਈ ਦੁਆਬਾ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਕੁਲਦੀਪ ਸਿੰਘ ਬਜੀਦਪੁਰ ਦੀ ਅਗਵਾਈ ਹੇਠ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ...
ਨਵਾਂਸ਼ਹਿਰ, 23 ਜਨਵਰੀ (ਜਸਬੀਰ ਸਿੰਘ ਨੂਰਪੁਰ, ਗੁਰਬਖਸ਼ ਸਿੰਘ ਮਹੇ) - ਜ਼ਿਲ੍ਹਾ ਪ੍ਰਸ਼ਾਸਨ ਵਲੋਂ 25 ਜਨਵਰੀ ਨੂੰ 13ਵੇਂ ਨੈਸ਼ਨਲ ਵੋਟਰ ਦਿਵਸ ਦੇ ਸੰਬੰਧ 'ਚ ਜ਼ਿਲ੍ਹਾ ਪੱਧਰ ਦਾ ਸਮਾਗਮ ਆਰ. ਕੇ. ਆਰੀਆ ਕਾਲਜ ਨਵਾਂਸ਼ਹਿਰ ਵਿਖੇ ਸਵੇਰੇ 11 ਵਜੇ ਕੀਤਾ ਜਾਵੇਗਾ | ਐਸ. ਡੀ. ਐਮ. ...
ਬੰਗਾ, 23 ਜਨਵਰੀ (ਕਰਮ ਲਧਾਣਾ) - ਬੰਗਾ ਵਿਖੇ ਐਨ. ਪੀ. ਐਸ. ਮੁਲਾਜ਼ਮਾਂ ਵਲੋਂ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਪੰਜਾਬ ਦੇ ਸੱਦੇ 'ਤੇ ਕੇਂਦਰੀ ਭਾਜਪਾ ਸਰਕਾਰ ਵਲੋਂ ਪੁਰਾਣੀ ਪੈਨਸ਼ਨ ਵਿਵਸਥਾ ਨੂੰ ਕੌਮੀ ਅਰਥ-ਵਿਵਸਥਾ ਲਈ ਨੁਕਸਾਨ ਦਾਇਕ ਐਲਾਨਣ ਅਤੇ ਨਿਯਮਾਂ ਦੀ ਆੜ ...
ਪੱਲੀ ਝਿੱਕੀ, 23 ਜਨਵਰੀ (ਕੁਲਦੀਪ ਸਿੰਘ ਪਾਬਲਾ) - ਗੁਰੂ ਗੋਬਿੰਦ ਸਿੰਘ ਜੀ ਲੋਹ ਲੰਗਰ ਸਟੋਰ ਪਿੰਡ ਨੌਰਾ ਵਿਖੇ ਸੰਤ ਬਾਬਾ ਘਨੱਯਾ ਸਿੰਘ ਦੀ ਪਠਲਾਵੇ ਵਾਲੇ, ਸੰਤ ਬਾਬਾ ਸੇਵਾ ਸਿੰਘ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲੇ, ਸੰਤ ਬਾਬਾ ਭਾਗ ਸਿੰਘ, ਸੰਤ ਬਾਬਾ ਲਾਭ ਸਿੰਘ, ਸੰਤ ...
ਬਠਿੰਡਾ, 23 ਜਨਵਰੀ (ਅਜੀਤ ਬਿਊਰੋ)-ਜਿਹੜੇ ਲੋਕਾਂ ਨੂੰ ਘੱਟ ਸੁਣਾਈ ਦਿੰਦਾ ਹੈ, ਉਨ੍ਹਾਂ ਨੂੰ ਹੁਣ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਉਹ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਨ | ਸਮਾਜ ਦੇ ਹਰ ਵਰਗ ਲਈ ਬਹੁਤ ਵਧੀਆ ਇਹ ਮਸ਼ੀਨਾਂ 25 ਜਨਵਰੀ ਦਿਨ ਬੁੱਧਵਾਰ ਨੂੰ ਹੋਟਲ ...
ਨਵਾਂਸ਼ਹਿਰ, 23 ਜਨਵਰੀ (ਜਸਬੀਰ ਸਿੰਘ ਨੂਰਪੁਰ, ਗੁਰਬਖਸ਼ ਸਿੰਘ ਮਹੇ) - ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਜਗਤਾਰ ਸਿੰਘ ਦੀ ਪ੍ਰਧਾਨਗੀ ਹੇਠ ਸ਼ਹੀਦ ਮਲਕੀਤ ਚੰਦ ਮੇਹਲੀ ਭਵਨ ਬੰਗਾ ਰੋਡ ਨਵਾਂਸ਼ਹਿਰ ਵਿਖੇ ਹੋਈ | ...
ਜਾਡਲਾ, 23 ਜਨਵਰੀ (ਬੱਲੀ) - ਸ਼੍ਰੀ ਗੁਰੂ ਰਵਿਦਾਸ ਜੀ ਦੇ 5 ਫਰਵਰੀ ਨੂੰ ਆਗਮਨ ਪੁਰਬ ਦੇ ਸੰਬੰਧ ਵਿਚ ਇਲਾਕੇ ਦੇ ਵੱਖ-ਵੱਖ ਪਿੰਡਾਂ ਦੀਆਂ ਭਜਨ ਮੰਡਲੀਆਂ ਵਲੋਂ ਪ੍ਰਭਾਤ ਫੇਰੀਆਂ ਸਜਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ | ਇਹ ਭਜਨ ਮੰਡਲੀਆਂ ਕੜਾਕੇ ਦੀ ਠੰਢ ਦੇ ਬਾਵਜੂਦ ...
ਮੁਕੰਦਪੁਰ, 23 ਜਨਵਰੀ (ਅਮਰੀਕ ਸਿੰਘ ਢੀਂਡਸਾ) - ਸਥਾਨਕ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਵਿਖੇ 'ਸੰਜੀਦਾ ਗਾਇਕੀ ਦੇ ਰੰਗ ਪ੍ਰੋਫੈਸਰ ਸ਼ਾਮਸ਼ਾਦ ਅਲੀ ਦੇ ਸੰਗ' ਇਕ ਸਮਾਗਮ ਸ਼ਮਸ਼ਾਦ ਅਲੀ ਦੇ ਫੈਨਜ਼/ਸ਼ਗਿਰਦ, ਸੰਗੀਤ ਕਲਾ ਪੰਜਾਬ ਵਲੋਂ ਕਰਵਾਇਆ ਗਿਆ | ਜਿਸ ...
ਰਾਹੋਂ, 23 ਜਨਵਰੀ (ਬਲਬੀਰ ਸਿੰਘ ਰੂਬੀ) - ਸ਼ੇਰੇ-ਪੰਜਾਬ ਸੇਵਾ ਦਲ (ਰਜਿ.) ਵਲੋਂ ਗੁਰਦੁਆਰਾ ਕਲਗ਼ੀਧਰ ਸਾਹਿਬ ਵਿਖੇ ਲਗਾਏ ਅੱਖਾਂ ਦੇ ਜਾਂਚ ਕੈਂਪ ਵਿਚ ਪੰਜ ਸੌ ਤੋਂ ਵੱਧ ਮਰੀਜ਼ਾਂ ਨੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਈ | ਕੈਂਪ ਦਾ ਉਦਘਾਟਨ ਸ਼੍ਰੋਮਣੀ ਕਮੇਟੀ ਮੈਂਬਰ ...
ਬੰਗਾ, 23 ਜਨਵਰੀ (ਕਰਮ ਲਧਾਣਾ) - ਸਿਵਲ ਹਸਪਤਾਲ ਸੁੱਜੋਂ ਵਿਖੇ ਹੋਏ ਇਕ ਸਮਾਗਮ 'ਚ ਸ਼ਮੂਲੀਅਤ ਕਰਨ ਉਪਰੰਤ ਆਪ ਆਗੂ ਅਤੇ ਇੰਪਰੂਵਮੈਂਟ ਟਰੱਸਟ ਨਵਾਂਸ਼ਹਿਰ ਦੇ ਚੇਅਰਮੈਨ ਸ. ਸਤਨਾਮ ਸਿੰਘ ਜਲਵਾਹਾ ਨੇ ਮੀਡੀਆ ਕਰਮੀਆਂ ਨਾਲ ਗੱਲ ਕਰਦਿਆਂ ਕਿਹਾ ਲੋਕਾਂ ਦਾ ਸੇਵਾਦਾਰ ਹੋਣ ...
ਮੱਲਪੁਰ ਅੜਕਾਂ, 23 ਜਨਵਰੀ (ਮਨਜੀਤ ਸਿੰਘ ਜੱਬੋਵਾਲ)-ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਸਨਾਵਾ ਵਿਖੇ ਬਲਾਕ ਪੱਧਰੀ ...
ਸੰਧਵਾਂ, 23 ਜਨਵਰੀ (ਪ੍ਰੇਮੀ ਸੰਧਵਾਂ) - ਜੰਗਲਾਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇੰਚਾਰਜ ਗਾਰਡ ਅਮਰ ਜੋਤੀ ਫਗਵਾੜਾ ਦੀ ਅਗਵਾਈ ਹੇਠ ਵੱਖ-ਵੱਖ ਸੜਕਾਂ ਤੇ ਨਹਿਰਾਂ ਕੰਢੇ ਖੜ੍ਹੇ ਸਰਕਾਰੀ ਦਰਖਤਾਂ ਦੀ ਚੋਰੀ ਰੋਕਣ ਲਈ ਬੇਲਦਾਰ ਪਰਗਣ ਰਾਮ ਚੱਕ ਗੁਰੂ ਦੀ ਅਗਵਾਈ 'ਚ ...
ਬੰਗਾ, 23 ਜਨਵਰੀ (ਕਰਮ ਲਧਾਣਾ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਦੇ ਪ੍ਰਬੰਧ ਅਧੀਨ ਚੱਲ ਰਹੀ ਇਲਾਕੇ ਦੀ ਸਿਰਮੌਰ ਸੰਸਥਾ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਦੇ ਸਮੂਹ ਸਟਾਫ਼ ਮੈਬਰਜ਼ ਦੀ ਇਕ ਮੀਟਿੰਗ ਪਿ੍ੰਸੀਪਲ ਡਾ. ਰਣਜੀਤ ਸਿੰਘ ਦੀ ...
ਸੰਧਵਾਂ, 23 ਜਨਵਰੀ (ਪ੍ਰੇਮੀ ਸੰਧਵਾਂ) - ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪਾਵਨ ਚਰਨਾਂ ਦੀ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਡੰਡਾ ਸਾਹਿਬ ਦੇ ਨੇੜੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਖੇਡ ਸਟੇਡੀਅਮ ਸੰਧਵਾਂ ਵਿਖੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX