ਧਿਆਨਪੁਰ, 23 ਜਨਵਰੀ (ਕੁਲਦੀਪ ਸਿੰਘ)- ਮਹਾਨ ਤਪੱਸਵੀ ਯੋਗਰਾਜ ਸ੍ਰੀ ਸ੍ਰੀ 1008 ਬਾਵਾ ਲਾਲ ਦਿਆਲ ਦੇ 668ਵਾਂ ਜਨਮ ਦਿਹਾੜਾ ਪੀਠਦਵੇਸ਼ਵਰ ਸ੍ਰੀ ਸ੍ਰੀ 1008 ਪੂਜਨੀਕ ਮਹੰਤ ਸ੍ਰੀ ਰਾਮ ਸੁੰਦਰ ਦਾਸ ਦੇਵ ਆਚਾਰੀਆ ਮਹਾਰਾਜ ਦੀ ਰਹਿਨੁਮਾਈ ਅਤੇ ਮਹੰਤ ਗੋਪਾਲ ਦਾਸ, ਮੁੱਖ ਪ੍ਰਬੰਧਕ ਬਾਉ ਜਗਦੀਸ਼ ਰਾਜ ਦੇ ਨਿਰਦੇਸ਼ਾਂ ਹੇਠ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਸੰਗਤਾਂ ਨੇ ਬੜੀ ਖੁਸ਼ੀ ਦੇ ਵਿਚ ਸ੍ਰੀ ਬਾਵਾ ਲਾਲ ਦੇ ਜਨਮ ਦਿਹਾੜੇ ਦੇ ਗੀਤ ਗਾ ਕੇ ਅਤੇ ਭੰਗੜੇ ਪਾ ਕੇ ਖੁਸ਼ੀ ਸਾਂਝੀ ਕੀਤੀ | ਮੰਦਰ ਦੇ ਮੁੱਖ ਪ੍ਰਬੰਧਕ ਬਾਊ ਜਗਦੀਸ਼ ਰਾਜ ਨੇ ਕਿਹਾ ਕਿ ਦੇਸ਼-ਵਿਦੇਸ਼ਾਂ ਤੋਂ ਪਹੁੰਚੀਆਂ ਸੰਗਤਾਂ ਦਾ ਵਿਸ਼ਾਲ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸੰਗਤਾਂ ਸ੍ਰੀ ਬਾਵਾ ਲਾਲ 'ਤੇ ਅਥਾਹ ਸ਼ਰਧਾ ਰੱਖਦੀਆਂ ਹਨ | ਹਰ ਧਰਮ ਦੇ ਲੋਕ ਉਨ੍ਹਾਂ ਨੂੰ ਸ਼ਰਧਾ ਭਾਵਨਾ ਨਾਲ ਨਤਮਸਤਕ ਹੋਣ ਲਈ ਪਹੁੰਚੇ ਹਨ | ਉਨ੍ਹਾਂ ਨੇ ਦੇਸ਼-ਵਿਦੇਸ਼ਾਂ ਤੋਂ ਪਹੁੰਚੀਆਂ ਸਮੁੱਚੀਆਂ ਸੰਗਤਾਂ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਬਾਵਾ ਲਾਲ ਦੀ ਪਾਵਨ ਨਗਰੀ 'ਚ ਪਹੁੰਚਣ 'ਤੇ ਸਭ ਦਾ ਧੰਨਵਾਦ ਹੈ | ਇਸ ਸਮੇਂ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਦੀ ਵਧੀਆ ਕਾਰਗੁਜਾਰੀ ਲਈ ਐੱਸ.ਐੱਚ.ਓ. ਕੋਟਲੀ ਸੂਰਤ ਮੱਲੀ ਮਨਜੀਤ ਸਿੰਘ ਦੀ ਵਿਸ਼ੇਸ਼ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਸ੍ਰੀ ਬਾਵਾ ਲਾਲ ਨੇ ਇੱਥੇ ਮਹਾਨ ਤਪੱਸਿਆ ਕੀਤੀ ਹੈ, ਜਿਸ ਕਰਕੇ ਇਹ ਧਰਤੀ ਪਾਕ ਪਵਿੱਤਰ ਹੋ ਗਈ ਹੈ, ਜਿਸ ਦੇ ਪ੍ਰਤਾਪ ਕਰਕੇ ਲੱਖਾਂ ਲੋਕ ਇਸ ਮੰਦਰ ਤੇ ਅਥਾਹ ਸ਼ਰਧਾ ਰੱਖਦੇ ਹਨ | ਇਸ ਸਮੇਂ ਉਨ੍ਹਾਂ ਨੇ ਸਮੁੱਚੇ ਸੇਵਾਦਾਰ ਦੀ ਸੇਵਾ ਦੀ ਸ਼ਲਾਘਾ ਕੀਤੀ | ਇਸ ਸਮੇਂ ਬਾਬਾ ਨੰਦੀ ਜੀ, ਪ੍ਰਧਾਨ ਜਸਵਿੰਦਰ ਸਿੰਘ ਬੰਬ, ਪ੍ਰਧਾਨ ਵਿਜੇ ਸੋਨੀ ਮੋਹਲੋਵਾਲੀ, ਪ੍ਰਧਾਨ ਪਰਮਸੁਨੀਲ ਸਿੰਘ ਲੱਡੂ, ਸ੍ਰੀ ਅਸ਼ਵਨੀ ਸ਼ਰਮਾ, ਐੱਸ.ਐੱਚ.ਓ. ਕੋਟਲੀ ਸੂਰਤ ਮੱਲੀ ਮਨਜੀਤ ਸਿੰਘ, ਸਰਕਲ ਪ੍ਰਧਾਨ ਸੁਰਜੀਤ ਕੁਮਾਰ, ਗੋਪੀ ਸਰਪੰਚ, ਰਕੇਸ਼ ਕੁਮਾਰ, ਰਵੀ ਕਾਂਤ, ਜਸਪਾਲ ਸਿੰਘ, ਮੰਮਣ ਟੀ.ਵੀ. ਸੈਂਟਰ, ਬਾਬਾ ਰਛਪਾਲ ਸਿੰਘ ਪ੍ਰਮੇਸ਼ਵਰ ਨਗਰ ਵਾਲੇ, ਖੋਖਰ ਟਰੈਵਲਜ ਪ੍ਰਧਾਨ ਕੈਲਾਸ਼ ਚੰਦਰ, ਤਜਿੰਦਰ ਸਿੰਘ ਲੱਕੀ ਖਹਿਰਾ ਸੁਲਤਾਨ, ਗਗਨ ਸੁਨਿਆਰਾ ਧਿਆਨਪੁਰ, ਨਰਿੰਦਰ ਕੁਮਾਰ ਮਹਿਤਾ ਕੁਲੈਕਸ਼ਨ, ਸਰਪੰਚ ਸੁਰਜੀਤ ਸਿੰਘ ਬਸਤੀ ਬਾਜੀਗਰ, ਸੀ.ਐੱਸ.ਸੀ. ਜ਼ਿਲ੍ਹਾ ਕੁਆਰਡੀਨੇਟਰ ਦਿਲਾਵਰ ਸਿੰਘ, ਪ੍ਰਧਾਨ ਲਾਡੀ ਧਿਆਨਪੁਰ, ਡਾ. ਹੀਰਾ ਲਾਲ ਧਿਆਨਪੁਰ, ਗੁਲਜਾਰ ਮਸੀਹ ਧਿਆਨਪੁਰ, ਹਰਬਟ ਮਸੀਹ ਧਿਆਨਪੁਰ, ਸੁਭਾਸ਼ ਚੰਦਰ ਧਿਆਨਪੁਰ, ਰਾਹੁਲ ਸਿੱਧੂ, ਸੋਸਲ ਮੀਆਂ ਕੁਆਡੀਨੇਟਰ, ਜੀਤ ਮਸੀਹ, ਨਰਿੰਦਰ ਕੁਮਾਰ ਧਿਆਨਪੁਰ ਆਦਿ ਸੰਗਤਾਂ ਹਾਜ਼ਰ ਸਨ |
ਪੁਰਾਣਾ ਸ਼ਾਲਾ, 23 ਜਨਵਰੀ (ਅਸ਼ੋਕ ਸ਼ਰਮਾ)- ਜ਼ਿਲ੍ਹਾ ਗੁਰਦਾਸਪੁਰ ਅੰਦਰ ਪਹਿਲਾਂ ਹੀ ਮੁੱਖ ਸੜਕਾਂ ਦੀ ਹਾਲਤ ਖ਼ਸਤਾ ਹੋਈ ਪਈ ਹੈ | ਖ਼ਾਸ ਕਰਕੇ ਦਿਹਾਤੀ ਸੜਕ ਪੱਖੋਵਾਲ ਨਡਾਲਾ ਤੋਂ ਬਿਆਨਪੁਰ ਵੱਡਾ ਨੂੰ ਜਾਣ ਵਾਲੀ ਸੜਕ ਦੀ ਹਾਲਤ ਪਿਛਲੇ ਕਈ ਸਾਲਾਂ ਤੋਂ ਬਦਤਰ ਬਣੀ ...
ਗੁਰਦਾਸਪੁਰ, 23 ਜਨਵਰੀ (ਪੰਕਜ ਸ਼ਰਮਾ)- ਸਿੱਖਿਆ ਵਿਭਾਗ ਤੋਂ ਸਾਲ 2007 'ਚ ਸੇਵਾ-ਮੁਕਤ ਹੋਈ ਇਕ ਅਧਿਆਪਕਾ ਨੰੂ ਸੇਵਾ-ਮੁਕਤੀ ਸਾਲ ਦੇ ਬਣਦੇ ਲਾਭ ਹਾਸਲ ਕਰਨ ਲਈ ਵਾਰ-ਵਾਰ ਸਿੱਖਿਆ ਵਿਭਾਗ ਦੇ ਦਫ਼ਤਰ ਦੇ ਚੱਕਰ ਲਗਾ ਕੇ ਖੱਜਲ ਖ਼ੁਆਰ ਹੋਣਾ ਪੈ ਰਿਹਾ ਹੈ ਪਰ ਇਕ ਕਲਰਕ ਦੀ ...
ਬਟਾਲਾ, 23 ਜਨਵਰੀ (ਕਾਹਲੋਂ)- ਇਨਰਵ੍ਹੀਲ ਕਲੱਬ ਵਲੋਂ ਗਣਤੰਤਰ ਦਿਵਸ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ | ਇਸ ਮੌਕੇ 50 ਲੋਕਾਂ ਨੂੰ ਕੰਬਲ ਵੰਡੇ ਗਏ | ਸਥਾਨਕ ਰੋਟਰੀ ਭਵਨ ਵਿਖੇ ਇਨਰਵ੍ਹੀਲ ਕਲੱਬ ਦੇ ਜ਼ਿਲ੍ਹਾ ਚੇਅਰਮੈਨ ਡਾ. ਸਤਿੰਦਰ ਕੌਰ ਨਿੱਝਰ ਅਤੇ ਪ੍ਰਧਾਨ ਮੀਨਾ ...
ਬਟਾਲਾ, 23 ਜਨਵਰੀ (ਕਾਹਲੋਂ)- ਸਥਾਨਕ ਡੇਰਾ ਰੋਡ 'ਤੇ ਸਥਿਤ ਸਬਜ਼ੀ ਮੰਡੀ ਵਿਖੇ ਇਕ ਕਰੋੜ 82 ਲੱਖ ਦੀ ਲਾਗਤ ਨਾਲ ਸ਼ੈੱਡ ਬਣਾਇਆ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਸਬਜ਼ੀ ਮੰਡੀ ਦਾ ਵਿਸ਼ੇਸ਼ ਦੌਰਾ ...
ਦੀਨਾਨਗਰ, 23 ਜਨਵਰੀ (ਸੰਧੂ/ਸੋਢੀ/ਸ਼ਰਮਾ)- ਦੀਨਾਨਗਰ ਨਜ਼ਦੀਕੀ ਪਿੰਡ ਨਵੀਂ ਝਰੋਲੀ ਵਿਖੇ ਚੋਰਾਂ ਵਲੋਂ ਇਕੋ ਰਾਤ ਚਾਰ ਘਰਾਂ 'ਚੋਂ ਗਹਿਣੇ ਤੇ ਨਕਦੀ ਚੋਰੀ ਕਰਨ ਦੀ ਖ਼ਬਰ ਹੈ | ਇਸ ਸਬੰਧੀ ਪਿੰਡ ਨਵੀਂ ਝਰੋਲੀ ਦੇ ਸਰਪੰਚ ਰਘੁਬੀਰ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਪਿੰਡ ...
ਬਟਾਲਾ, 23 ਜਨਵਰੀ (ਕਾਹਲੋਂ)- ਬਿਜਲੀ ਮੁਲਾਜ਼ਮਾਂ ਦੀ ਪ੍ਰਮੁੱਖ ਜਥੇਬੰਦੀ ਇੰਪਲਾਈਜ਼ ਫੈੱਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ (ਹੁਣ ਪਾਵਰਕਾਮ, ਟਰਾਂਸਕੋ) ਕੇਸਰੀ ਝੰਡਾ ਪੰਜਾਬ ਦੇ ਪ੍ਰਧਾਨ ਗੁਰਵੇਲ ਸਿੰਘ ਪ੍ਰਧਾਨਗੀ ਹੇਠ ਇਕ ਮੀਟਿੰਗ ਹੋਈ | ਇਸ ਮੌਕੇ ਸਬ ਡਜੀਵਨ ...
ਧਿਆਨਪੁਰ, 23 ਜਨਵਰੀ (ਕੁਲਦੀਪ ਸਿੰਘ)- ਪਿੰਡ ਢਿੱਲਵਾਂ ਦੀ 14 ਸਾਲਾ ਦੀ ਲੜਕੀ ਨੂੰ ਅਗਵਾ ਕਰਨ ਵਾਲੇ 6 ਦੋਸ਼ੀਆਂ 'ਤੇ ਮੁਕੱਦਮਾ ਨੰਬਰ 4, 363, 366, 120-ਬੀ ਪੁਲਿਸ ਥਾਣਾ ਕੋਟਲੀ 'ਚ ਦਰਜ ਹੋਇਆ | ਇਸ ਸਬੰਧੀ ਕੋਟਲੀ ਸੂਰਤ ਮੱਲ੍ਹੀ ਦੇ ਐੱਸ. ਐੱਚ. ਓ. ਮਨਜੀਤ ਸਿੰਘ ਅਤੇ ਮੁੱਖ ਮੁਨਸ਼ੀ ...
ਧਾਰੀਵਾਲ, 23 ਜਨਵਰੀ (ਸਵਰਨ ਸਿੰਘ)- ਆੜ੍ਹਤੀ ਐਸੋਸ਼ੀਏਸ਼ਨ ਧਾਰੀਵਾਲ ਦੀ ਮੀਟਿੰਗ ਪ੍ਰਧਾਨ ਮੰਗਲ ਸਿੰਘ ਜਫਰਵਾਲ ਦੀ ਪ੍ਰਧਾਨਗੀ ਹੇਠ ਦਾਣਾ ਮੰਡੀ ਧਾਰੀਵਾਲ ਵਿਖੇ ਹੋਈ, ਜਿਸ 'ਚ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਤੇ ਹੋਰ ਮੰਗਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ...
ਗੁਰਦਾਸਪੁਰ, 23 ਜਨਵਰੀ (ਪੰਕਜ ਸ਼ਰਮਾ)- ਡੀ.ਟੀ.ਐੱਫ. ਗੁਰਦਾਸਪੁਰ ਦਾ ਇਜਲਾਸ ਸਥਾਨਕ ਰਾਮ ਸਿੰਘ ਦੱਤ ਯਾਦਗਾਰ ਹਾਲ ਵਿਖੇ ਹੋਇਆ ਜਿਸ ਵਿਚ ਡੀ.ਟੀ.ਐੱਫ. ਦੇ ਸਾਬਕਾ ਆਗੂ ਗੁਰਚਰਨ ਸਿੰਘ, ਲਖਬੀਰ ਸਿੰਘ ਤੇ ਕਿਸਾਨ ਮਜ਼ਦੂਰ ਆਗੂ ਬਲਬੀਰ ਸਿੰਘ ਰੰਧਾਵਾ ਵਿਸ਼ੇਸ਼ ਤੌਰ 'ਤੇ ...
ਬਟਾਲਾ, 23 ਜਨਵਰੀ (ਬੁੱਟਰ)- ਰੈੱਡ ਫੌਕਸ ਵਰਲਡ ਵਾਈਾਡ ਬਟਾਲਾ ਇਲਾਕੇ 'ਚ ਬਿਨਾਂ ਆਇਲਟਸ ਤੇ ਵੱਧ ਵਕਫ਼ੇ ਵਾਲੇ ਵਿਦਿਆਰਥੀਆਂ ਨੂੰ ਯੂਰਪ ਭੇਜਣ ਲਈ ਮੋਹਰੀ ਸੰਸਥਾ ਬਣ ਗਿਆ ਹੈ | ਇਸ ਸਬੰਧੀ ਸੰਸਥਾ ਦੇ ਐਮ.ਡੀ. ਰਮਨ ਗਿੱਲ ਤੇ ਸੋਹਜ ਰੰਧਾਵਾ ਨੇ ਦੱਸਿਆ ਕਿ ਸਾਡੀ ਸੰਸਥਾ ...
ਪੁਰਾਣਾ ਸ਼ਾਲਾ, 23 ਜਨਵਰੀ (ਅਸ਼ੋਕ ਸ਼ਰਮਾ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਬੀਬੀ ਸੁੰਦਰੀ ਦੇ ਸਮੂਹ ਕਿਸਾਨਾਂ ਦੀ ਮੀਟਿੰਗ ਗੁਰਦੁਆਰਾ ਸ਼ਹੀਦ ਬੀਬੀ ਸੁੰਦਰੀ ਵਿਖੇ ਪ੍ਰਧਾਨ ਸੁਖਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਕਿਸਾਨ ਆਗੂ ਜ਼ਿਲ੍ਹਾ ...
ਧਾਰੀਵਾਲ, 23 ਜਨਵਰੀ (ਸਵਰਨ ਸਿੰਘ)- ਸਰਕਾਰੀ ਸਕੂਲਾਂ ਵਿਚ ਲੈਕਚਰਾਰਾਂ/ ਹੈੱਡਮਾਸਟਰ ਵੋਕੇਸ਼ਨਲ ਮਾਸਟਰ ਤੋਂ ਤਰੱਕੀ ਹੋ ਕੇ ਬਣੇ ਪਿ੍ੰਸੀਪਲਾਂ ਨੂੰ ਅਜੇ ਤੱਕ ਸਟੇਸ਼ਨ ਹੀ ਅਲਾਟ ਨਹੀਂ ਹੋਏ ਹਨ | ਪੰਜਾਬ ਸਰਕਾਰ ਸਰਕਾਰੀ ਸਕੂਲਾਂ ਨੂੰ ਲੈ ਕੇ ਲੱਖਾਂ ਦਾਅਵੇ ਕਰ ਰਹੀ ...
ਗੁਰਦਾਸਪੁਰ, 23 ਜਨਵਰੀ (ਆਰਿਫ਼)- ਇਮੀਗ੍ਰੇਸ਼ਨ ਦੀਆਂ ਸ਼ਾਨਦਾਰ ਸੇਵਾਵਾਂ ਦੇਣ ਵਾਲੀ ਸੰਸਥਾ ਉਡਾਣ ਇਮੀਗਰੇਸ਼ਨ ਲਗਾਤਾਰ ਯੂ.ਕੇ. ਦੇ ਵੀਜ਼ੇ ਲਗਵਾ ਰਹੀ ਹੈ ਜਿਸ ਤਹਿਤ ਸੰਸਥਾ ਵਲੋਂ ਇਕ ਹੋਰ ਵਿਦਿਆਰਥੀ ਦਾ ਯੂ.ਕੇ ਦਾ ਸਟੱਡੀ ਵੀਜ਼ਾ ਲਵਾਇਆ ਗਿਆ ਹੈ | ਇਸ ਸਬੰਧੀ ਉਡਾਣ ...
ਪੁਰਾਣਾ ਸ਼ਾਲਾ, 23 ਜਨਵਰੀ (ਗੁਰਵਿੰਦਰ ਸਿੰਘ ਗੋਰਾਇਆ)- ਯੂਥ ਏਕਤਾ ਕਲੱਬ ਟਾਂਡਾ ਵਲੋਂ ਸਵ: ਕਾਲਾ ਠਾਕੁਰ ਦੀ ਯਾਦ ਨੂੰ ਸਮਰਪਿਤ ਕਰਵਾਏ ਗਏ ਦੂਸਰੇ ਤਿੰਨ ਰੋਜ਼ਾ ਕਿ੍ਕਟ ਟੂਰਨਾਮੈਂਟ 'ਚ ਸਰਾਵਾਂ ਦੀ ਟੀਮ ਦੀ ਝੰਡੀ ਰਹੀ | ਜਾਣਕਾਰੀ ਸਾਂਝੀ ਕਰਦਿਆਂ ਬੂਥ ਪ੍ਰਧਾਨ ਤੇ ...
ਜੇਠੂਵਾਲ, 23 ਜਨਵਰੀ (ਮਿੱਤਰਪਾਲ ਸਿੰਘ ਰੰਧਾਵਾ)- ਅੰਮਿ੍ਤਸਰ ਬਟਾਲਾ ਜੀ.ਟੀ. ਰੋਡ 'ਤੇ ਸਥਿਤ ਆਨੰਦ ਗਰੁੱਪ ਆਫ਼ ਕਾਲਜ ਜੇਠੂਵਾਲ ਵਿਖੇ ਗਲੋਬਲ ਪੰਜਾਬੀ ਐਸੋਸੀਏਸ਼ਨ ਤੇ ਅਹਿਮਦੀਆ ਇੰਡੀਆ ਮੁਸਲਿਮ ਭਾਈਚਾਰੇ ਵਲੋਂ ਕਾਲਜ ਦੇ ਸਮੂਹ ਸਟਾਫ਼ ਤੇ ਵਿਦਿਅਰਾਥੀਆਂ ਦੇ ...
ਡੇਹਰੀਵਾਲ, 23 ਜਨਵਰੀ (ਹਰਦੀਪ ਸਿੰਘ ਸੰਧੂ)- ਪਿਛਲੀ ਸਰਕਾਰ ਸਮੇਂ ਅਨੇਕਾਂ ਪਿੰਡਾਂ 'ਚ ਥਾਪਰ ਮਾਡਲ ਛੱਪੜ ਤੇ ਸੀਚੇਵਾਲ ਮਾਡਲ ਛੱਪੜ ਬਣਾਉਣ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ ਕੀਤਾ ਗਿਆ ਸੀ, ਜਿਸ ਕਾਰਨ ਪਿੰਡਾਂ ਦੇ ਲੋਕਾਂ ਨੂੰ ਨਿਕਾਸੀ ਪਾਣੀ ਦੀ ਸਮੱਸਿਆ ਖ਼ਤਮ ਹੁੰਦੀ ...
ਫ਼ਤਹਿਗੜ੍ਹ ਚੂੜੀਆਂ, 23 ਜਨਵਰੀ (ਐੱਮ.ਐੱਸ. ਫੁੱਲ)- ਬਲਾਕ ਪੱਧਰੀ ਭਾਸ਼ਣ ਪ੍ਰਤੀਯੋਗਤਾ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫ਼ਤਹਿਗੜ੍ਹ ਚੂੜੀਆਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪੁਜੀਸ਼ਨਾਂ ਹਾਸਲ ਕੀਤੀਆਂ | ਬਲਾਕ ਨੋਡਲ ਅਫ਼ਸਰ ਹਰਭਜਨ ਲਾਲ ਵਿਸ਼ੇਸ ...
ਕਲਾਨੌਰ, 23 ਜਨਵਰੀ (ਪੁਰੇਵਾਲ)- ਨੇੜਲੇ ਅੱਡਾ ਖੈਹਿਰਾ ਕੋਟਲੀ ਵਿਖੇ ਕੌਮੀ ਸ਼ਾਹ ਮਾਰਗ ਅਥਾਰਿਟੀ ਵਲੋਂ ਬਣਾਈ ਗਈ ਟੋਲ ਪਲਾਜ਼ਾ ਦੀ ਤਜਵੀਜ਼ ਦੇ ਵਿਰੁੱਧ 'ਚ ਸ੍ਰੀ ਕਰਤਾਰਪੁਰ ਲਾਂਘਾ ਟੋਲ ਪਲਾਜ਼ਾ ਵਿਰੋਧੀ ਐਕਸਨ ਕਮੇਟੀ ਵਲੋਂ ਅੱਡਾ ਖੈਹਿਰਾ ਵਿਖੇ ਵਿੱਢੇ ਗਏ ...
ਕਲਾਨੌਰ, 23 ਜਨਵਰੀ (ਪੁਰੇਵਾਲ)- ਸਥਾਨਕ ਕਸਬੇ 'ਚ ਤਪੋਭੂਮੀ ਸਥਾਨ ਜਿੱਥੇ ਬਾਵਾ ਲਾਲ ਦਿਆਲ ਵਲੋਂ ਕਰੀਬ 84 ਸਾਲ ਤਪ ਕੀਤਾ ਸੀ, ਤੋਂ ਸ੍ਰੀ ਬਾਵਾ ਲਾਲ ਦਿਆਲ ਦੇ 668ਵੇਂ ਜਨਮ ਦਿਵਸ 'ਤੇ ਮਹੰਤ ਗੋਪਾਲ ਦਾਸ ਦੇ ਨਿਰਦੇਸ਼ਾਂ ਅਤੇ ਮਹਾਤਮਾ ਲਛਮਣ ਦਾਸ ਦੀ ਅਗਵਾਈ 'ਚ ਵਿਸ਼ਾਲ ...
ਕਲਾਨੌਰ, 23 ਜਨਵਰੀ (ਪੁਰੇਵਾਲ)- ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣਾਂ ਵਾਲਿਆਂ ਦੇ ਵਿਆਹ ਸਬੰਧੀ ਨੇੜਲੇ ਪਿੰਡ ਲੋਪਾ 'ਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਗੁਰਮਤਿ ਸਮਾਗਮ ਕੀਤੇ ਜਾਂਦੇ ਹਨ, ਜਿਸ ਤਹਿਤ ਅਖੰਡ ਪਾਠ ਦੀ ਬਾਣੀ ਦੇ ਪ੍ਰਵਾਹ ਚੱਲ ਰਹੇ ਹਨ | ਸਰਪੰਚ ...
ਪਠਾਨਕੋਟ, 23 ਜਨਵਰੀ (ਸੰਧੂ)- ਥਾਣਾ ਡਵੀਜ਼ਨ ਨੰਬਰ-2 ਵਿਖੇ ਵਿਆਹੁਤਾ ਨੇ ਸਹੁਰੇ ਪਰਿਵਾਰ 'ਤੇ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਤੇ ਮਾਰਕੁੱਟ ਕਰਨ ਦੇ ਦੋਸ਼ ਤਹਿਤ ਸ਼ਿਕਾਇਤ ਦਰਜ ਕਰਵਾਈ ਹੈ ਤੇ ਇਸ ਮਾਮਲੇ ਵਿਚ ਵਿਆਹੁਤਾ ਦੇ ਪਤੀ ਅਤੇ ਸੱਸ ਖਿਲਾਫ਼ ਥਾਣਾ ਡਵੀਜ਼ਨ ਨੰਬਰ-2 ...
ਪੰਜਗਰਾਈਆਂ, 23 ਜਨਵਰੀ (ਬਲਵਿੰਦਰ ਸਿੰਘ)- ਹਲਕਾ ਸ੍ਰੀ ਹਰਿਗੋਬਿੰਦਪੁਰ ਦੇ ਅਕਾਲੀ ਆਗੂਆਂ ਨੇ ਡੇਰਾ ਮੁਖੀ ਦੀ ਛੁੱਟੀ 'ਤੇ ਡੂੰਘਾ ਇਤਰਾਜ਼ ਜਤਾਇਆ ਹੈ | ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ, ਬਚਿੱਤਰ ਸਿੰਘ ਘੁਮਾਣ ਅਤੇ ਝਿਰਮਲ ਸਿੰਘ ਪੰਜਗਰਾਈਆਂ ਆਦਿ ਆਗੂਆਂ ਨੇ ...
ਦੀਨਾਨਗਰ, 23 ਜਨਵਰੀ (ਸ਼ਰਮਾ/ਸੰਧੂ/ਸੋਢੀ)- 'ਆਪ' ਸਰਕਾਰ ਵਲੋਂ ਪੰਜਾਬ ਵਾਸੀਆਂ ਨੂੰ ਗੁੰਮਰਾਹ ਕਰਨ ਦੇ ਸਿਵਾਏ ਹੋਰ ਕੁਝ ਨਹੀਂ ਕੀਤਾ ਜਾ ਰਿਹਾ | ਇਹ ਪ੍ਰਗਟਾਵਾ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਵਲੋਂ ਕੀਤਾ ਗਿਆ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ 26 ...
ਦੀਨਾਨਗਰ, 23 ਜਨਵਰੀ (ਸੋਢੀ/ਸੰਧੂ/ਸ਼ਰਮਾ)- ਰਾਜਪੂਤ ਸ਼ਕਤੀ ਦਲ ਵਲੋਂ ਏ.ਐਸ.ਆਰ ਇੰਟਰਨੈਸ਼ਨਲ ਸਕੂਲ ਵਿਖੇ ਮਹਾਰਾਣਾ ਪ੍ਰਤਾਪ ਦਾ ਬਲੀਦਾਨ ਦਿਵਸ ਮਨਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਰਾਜਪੂਤ ਸ਼ਕਤੀ ਸੈਨਾ ਦੇ ਰਾਸ਼ਟਰੀ ਕਨਵੀਨਰ ਐਡਵੋਕੇਟ ਨਰੇਸ਼ ਠਾਕੁਰ ਨੇ ਕੀਤੀ, ...
ਗੁਰਦਾਸਪੁਰ, 23 ਜਨਵਰੀ (ਆਰਿਫ਼)- ਦੂਨ ਇੰਟਰਨੈਸ਼ਨਲ ਸਕੂਲ ਗੁਰਦਾਸਪੁਰ ਦੇ ਵਿਦਿਆਰਥੀਆਂ ਨੇ ਐਸ.ਓ.ਐਫ ਇੰਟਰਨੈਸ਼ਨਲ ਜਨਰਲ ਨਾਲੇਜ ਉਲੰਪੀਅਡ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ...
ਗੁਰਦਾਸਪੁਰ, 23 ਜਨਵਰੀ (ਆਰਿਫ਼)- ਆਸਟ੍ਰੇਲੀਆ, ਕੈਨੇਡਾ ਤੇ ਯੂ.ਕੇ. ਦੇ ਜ਼ਿਲ੍ਹਾ ਗੁਰਦਾਸਪੁਰ 'ਚ ਸਭ ਤੋਂ ਵੱਧ ਵੀਜ਼ੇ ਲਗਾਉਣ ਵਾਲੀ ਭਰੋਸੇਮੰਦ ਸੰਸਥਾ ਸੈਵਨਸੀਜ਼ ਇਮੀਗਰੇਸ਼ਨ ਵਿਦਿਆਰਥੀਆਂ ਦੇ ਭਰੋਸੇ 'ਤੇ ਪੂਰੀ ਤਰ੍ਹਾਂ ਖ਼ਰਾ ਉੱਤਰ ਰਹੀ ਹੈ ਤੇ ਹਰ ਇਨਟੇਕ ਵਿਚ ...
ਗੁਰਦਾਸਪੁਰ, 23 ਜਨਵਰੀ (ਆਰਿਫ਼)- ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸਟੇਡੀਅਮ ਵਿਖੇ 26 ਜਨਵਰੀ ਨੂੰ ਹੋਣ ਵਾਲੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੀ ਰਿਹਰਸਲ ਕਰਵਾਈ ਗਈ | ਰਿਹਰਸਲ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਵਧੀਕ ਡਿਪਟੀ ਕਮਿਸ਼ਨਰ (ਜ) ਡਾ: ਨਿਧੀ ...
ਬਟਾਲਾ, 23 ਜਨਵਰੀ (ਕਾਹਲੋਂ)- 'ਈ.ਐੱਸ.ਐੱਚ. ਇੰਗਲਿਸ਼ ਪਲੈਨਟ' ਨੇ ਆਸਟ੍ਰੇਲੀਆ ਦੇ ਹਰ ਇਨਟੇਕ 'ਚ ਵੱਡੀ ਗਿਣਤੀ 'ਚ ਵਿਦਿਆਰਥੀਆਂ ਦੇ ਇਕੱਲੇ ਅਤੇ ਸਪਾਊਸ ਵੀਜ਼ੇ ਲਗਵਾ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਹ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਲਗਾਤਾਰ ਪੂਰਾ ...
ਧਿਆਨਪੁਰ, 23 ਜਨਵਰੀ (ਕੁਲਦੀਪ ਸਿੰਘ)- ਸ: ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਸ੍ਰੀਮਤੀ ਜਤਿੰਦਰ ਕੌਰ ਰੰਧਾਵਾ ਨੇ ਸ੍ਰੀ ਬਾਵਾ ਲਾਲ ਦੇ ਜਨਮ ਦਿਨ ਦੀ ਖੁਸ਼ੀ 'ਚ ਲੱਗੇ ਮਹਾਨ ਮੇਲੇ ਵਿਚ ਪਹੁੰਚ ਕੇ ਲੰਗਰ ਕਮੇਟੀ ਨੂੰ ਸਹਾਇਤਾ ਦਿੱਤੀ | ਇਸ ਸਬੰਧੀ ਐਮ.ਡੀ. ਸ੍ਰੀ ਅਸ਼ਵਨੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX