aਅੰਮਿ੍ਤਸਰ, 23 ਜਨਵਰੀ (ਜਸਵੰਤ ਸਿੰਘ ਜੱਸ)-ਸਮਾਜ ਸੇਵੀ ਸੰਸਥਾ ਅੰਮਿ੍ਤਸਰ ਵਿਕਾਸ ਮੰਚ ਦੇ ਆਗੂਆਂ ਤੇ ਮੈਂਬਰਾਂ ਨੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਕੈਬਨਿਟ ਮੰਤਰੀ ਸਥਾਨਕ ਸਰਕਾਰਾਂ ਪੰਜਾਬ ਡਾ: ਇੰਦਰਬੀਰ ਸਿੰਘ ਨਿੱਜਰ ਦੇ ਰੂਬਰੂ ਹੁੰਦਿਆਂ ਉਨ੍ਹਾਂ ਨੂੰ ਗੁਰੂ ਨਗਰੀ ਤੇ ਇਥੋਂ ਦੇ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਜਾਣੂੰ ਕਰਵਾਇਆ ਗਿਆ | ਇਸ ਸਮਾਗਮ ਦੌਰਾਨ ਗੱਲਬਾਤ ਆਰੰਭ ਕਰਦਿਆਂ ਮੰਚ ਦੇ ਸਰਪ੍ਰਸਤ ਪਿ੍ੰਸੀਪਲ ਕੁਲਵੰਤ ਸਿੰਘ ਅਣਖੀ ਨੇ ਡਾ: ਨਿੱਜਰ ਨੂੰ ਅੰਮਿ੍ਤਸਰ 'ਚ ਹੌਰਟੀਕਲਚਰ ਇੰਸਟੀਚਿਊਟ ਦੀ ਸਥਾਪਨਾ ਲਈ ਮਦਦਗਾਰ ਹੋਣ ਲਈ ਸ਼ੁਕਰੀਆ ਅਦਾ ਕਰਦਿਆਂ ਅੰਮਿ੍ਤਸਰ ਨੂੰ ਦਰਪੇਸ਼ ਸਮੱਸਿਆਵਾਂ ਦਾ ਖੁਲਾਸਾ ਕਰਦਿਆਂ ਹੋਇਆਂ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ 'ਤੇ ਮੰਗਤਿਆਂ, ਰੇਹੜੀਆਂ-ਫੜ੍ਹੀਆਂ, ਛਾਬਿਆਂ, ਈ-ਰਿਕਸ਼ਿਆਂ, ਆਟੋ ਰਿਕਸ਼ਿਆਂ ਆਦਿ ਦੁਆਰਾ ਕੀਤੇ ਗਏ ਨਜਾਇਜ਼ ਕਬਜ਼ਿਆਂ ਦਾ ਜ਼ਿਕਰ ਕੀਤਾ | ਪ੍ਰਧਾਨ ਹਰਦੀਪ ਸਿੰਘ ਚਾਹਲ ਤੇ ਜਨਰਲ ਸਕੱਤਰ ਰਾਜਵਿੰਦਰ ਸਿੰਘ ਗਿੱਲ ਨੇ ਜੀ.ਟੀ. ਰੋਡ ਦੇ ਸੌ ਫੁੱਟੀ ਸੜਕ ਖੇਤਰ ਵਿਚੋਂ ਰੇਤ ਬੱਜਰੀ ਦੇ ਕਾਰੋਬਾਰ ਨੂੰ ਕਿਸੇ ਹੋਰ ਜਗ੍ਹਾ ਤਬਦੀਲ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਜੀ.ਟੀ. ਰੋਡ ਤੇ ਆਵਾਜਾਈ ਸਮੱਸਿਆ ਦੇ ਪੱਕੇ ਹਲ ਲਈ ਭੰਡਾਰੀ ਪੁਲ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੱਕ ਐਲੀਵੇਟਡ ਦੀ ਉਸਾਰੀ ਦੀ ਮੰਗ ਕੀਤੀ | ਸਰਪ੍ਰਸਤ ਮਨਮੋਹਣ ਸਿੰਘ ਬਰਾੜ ਅਤੇ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਹਵਾਈ ਅੱਡਾ ਅੰਮਿ੍ਤਸਰ ਨੂੰ ਜਾਂਦੀ ਸੜਕ 'ਤੇ ਲਾਈਟਾਂ ਦੀ ਅਣਹੋਂਦ, ਰਾਤ ਸਮੇਂ ਏਅਰਪੋਰਟ ਸੜਕ ਤੇ ਪੁਲਿਸ ਗਸ਼ਤ ਨਾ ਹੋਣ, ਅੰਮਿ੍ਤਸਰ ਏਅਰਪੋਰਟ 'ਤੇ ਜਹਾਜ਼ਾਂ ਵਿਚ ਪਾਉਣ ਵਾਲੇ ਤੇਲ ਤੇ ਵੈਟ ਬਾਕੀ ਹਵਾਈ ਅੱਡਿਆਂ ਦੀ ਤਰਜ਼ ਤੇ 4 ਫੀਸਦੀ ਤੋਂ ਘਟਾ ਕੇ 1 ਫੀਸਦੀ ਕਰਨ ਦਾ ਮੁੱਦਾ ਮੰਤਰੀ ਦੇ ਧਿਆਨ ਵਿਚ ਰੱਖਿਆ | ਉਨ੍ਹਾਂ ਜੀ-20 ਸੰਮੇਲਨ ਦੇ ਮੱਦੇਨਜ਼ਰ ਸਰਕਾਰ ਅਤੇ ਸਥਾਨਿਕ ਪ੍ਰਸ਼ਾਸਨ ਵਲੋਂ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਨੂੰ ਤੇਜ਼ ਕਰਨ ਦੀ ਵੀ ਅਪੀਲ ਕੀਤੀ | ਇਸ ਮੌਕੇ ਮੰਚ ਆਗੂਆਂ ਯੋਗੇਸ਼ ਕਾਮਰਾ, ਸੁਰਿੰਦਰਜੀਤ ਸਿੰਘ ਬਿੱਟੂ, ਸਾਬਕਾ ਜ਼ਿਲ੍ਹਾ ਐਕਸਾਈਜ਼ ਐਂਡ ਟੈਕਸੇਸ਼ਨ ਡਿਪਟੀ ਕਮਿਸ਼ਨਰ ਹਰਿੰਦਰਪਾਲ ਸਿੰਘ ਤੇ ਜਤਿੰਦਰ ਪਾਲ ਸਿੰਘ ਆਦਿ ਨੇ ਤੁੰਗ ਢਾਬ ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸਰਕਾਰੀ ਯੋਜਨਾਵਾਂ ਨੂੰ ਅਮਲ ਵਿਚ ਲਿਆਉਣ, ਭਗਤਾਂਵਾਲਾ ਡੰਪ ਨੂੰ ਸ਼ਹਿਰੋਂ ਬਾਹਰ ਤਬਦੀਲ ਕਰਨ ਦੀ ਅਪੀਲ ਕਰਨ ਦੇ ਨਾਲ ਨਾਲ ਭਵਿੱਖ ਵਿਚ ਅੰਮਿ੍ਤਸਰ ਵਿਖੇ ਮੈਡੀਸਿਟੀ, ਐਜੂਕੇਸ਼ਨ ਸਿਟੀ, ਨਾਲਿਜ ਸਿਟੀ, ਟੂਰਿਜ਼ਮ ਪਾਰਕ, ਆਈ.ਟੀ. ਪਾਰਕ, ਟੈਕਸਟਾਇਲ ਪਾਰਕ ਦੀ ਸਥਾਪਨਾ ਲਈ ਘੱਟੋ ਘੱਟ 2000 ਏਕੜ ਜ਼ਮੀਨ ਦਾ 'ਲੈਂਡ ਬੈਂਕ' ਦਾ ਪ੍ਰਬੰਧ ਕਰਨ ਦਾ ਸੰਕਲਪ ਪੇਸ਼ ਕੀਤਾ | ਪਿ੍ੰ: ਅਣਖੀ ਨੇ ਦੱਸਿਆ ਕਿ ਡਾ: ਨਿੱਜਰ ਨੇ ਮੰਚ ਆਗੂਆਂ ਤੇ ਬੁਲਾਰਿਆਂ ਵਲੋਂ ਰੱਖੇ ਮੁੱਦਿਆਂ ਨੂੰ ਗ਼ੰਭੀਰਤਾ ਨਾਲ ਸੁਣਿਆ ਤੇ ਭਰੋਸਾ ਦਿੱਤਾ ਕਿ ਉਹ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਯਤਨ ਕਰਨਗੇੇ |
ਅੰਮਿ੍ਤਸਰ, 23 ਜਨਵਰੀ (ਰੇਸ਼ਮ ਸਿੰਘ)-ਨਵੇਂ ਖੱੁਲ੍ਹਣ ਜਾ ਰਹੇ ਆਮ ਆਦਮੀ ਕਲੀਨਿਕਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਫਾਰਮੇਸੀ ਅਧਿਕਾਰੀਆਂ ਦਾ ਮਾਮਲਾ ਗਰਮਾ ਗਿਆ ਹੈ ਜਿਨ੍ਹਾਂ ਵਲੋਂ ਇਨ੍ਹਾਂ ਕਲੀਨਿਕਾਂ 'ਚ ਨਿਗੁਣੀਆਂ ਤਨਖਾਹਾਂ 'ਤੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ...
ਅੰਮਿ੍ਤਸਰ, 23 ਜਨਵਰੀ (ਰੇਸ਼ਮ ਸਿੰਘ)-ਸਥਾਨਕ ਬਟਾਲਾ ਰੋਡ ਸਥਿਤ ਪੁਲਿਸ ਚੌਂਕੀ ਵਿਜੈ ਨਗਰ ਦੀ ਪੁਲਿਸ ਵਲੋਂ 498 ਨਸ਼ੀਲੀਆਂ ਗੋਲੀਆਂ ਸਮੇਤ ਇਕ ਕਥਿਤ ਤਸਕਰ ਨੂੰ ਗਿ੍ਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ ਜਿਸ ਖਿਲਾਫ ਥਾਣਾ ਸਦਰ ਵਿਖੇ ਪਰਚਾ ਦਰਜ ਕਰ ਲਿਆ ਗਿਆ ਹੈ | ...
ਅੰਮਿ੍ਤਸਰ, 23 ਜਨਵਰੀ (ਜਸਵੰਤ ਸਿੰਘ ਜੱਸ)-ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਲੋਂ ਸ਼ਹੀਦ ਬਾਬਾ ਦੀਪ ਸਿੰੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਭਾਈ ਗੁਰਇਕਬਾਲ ਸਿੰਘ ਦੀ ਅਗਵਾਈ ਵਿਚ ਗੁਰਦੁਆਰਾ ਸਤਿਸੰਗ ਸਭਾ ਬਾਜ਼ਾਰ ਲੁਹਾਰਾਂ, ਚੌਕ ਲਛਮਨਸਰ ਵਿਖੇ ਸ੍ਰੀ ...
ਅੰਮਿ੍ਤਸਰ, 23 ਜਨਵਰੀ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਅਕਤੂਬਰ 2019 'ਚ ਭੇਟ ਕੀਤੀ ਗਈ ਸੋਨੇ ਦੀ ਪਾਲਕੀ ਸਾਹਿਬ 'ਚੋਂ ਲਗਪਗ ਡੇਢ ਕਿੱਲੋ ਸੋਨਾ ਚੋਰੀ ਹੋਣ ਦੀਆਂ ਖ਼ਬਰਾਂ ਹਨ | ਜਦਕਿ ਸ਼੍ਰੋਮਣੀ ...
ਅੰਮਿ੍ਤਸਰ, 23 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਅੱਜ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਸ੍ਰੀ ਦੁਰਗਿਆਣਾ ਮੰਦਰ ਵਿਖੇ ਨਤਮਸਤਕ ਹੋਏ ਤੇ ਭਗਵਾਨ ਸ੍ਰੀ ਲਕਸ਼ਮੀ ਨਰਾਇਣ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਮੰਦਰ ਦੇ ਮੁੱਖ ਪੁਜਾਰੀ ਨੇ ਉਨ੍ਹਾਂ ਨੂੰ ...
ਅੰਮਿ੍ਤਸਰ, 23 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਰਾਮ ਸੋਸ਼ਲ ਵੈੱਲਫੇਅਰ ਸੁਸਾਇਟੀ ਰਜਿ. ਪੰਜਾਬ ਦੇ ਪ੍ਰਧਾਨ ਐਡਵੋਕੇਟ ਮੰਗਤ ਰਾਮ ਸਿਲ੍ਹੀ ਨੇ ਅੱਜ ਸੁਸਾਇਟੀ ਦੇ ਅਹੁਦੇਦਾਰਾਂ ਨਾਲ ਜਸਕਰਨ ਸਿੰਘ ਪੁਲਿਸ ਕਮਿਸ਼ਨਰ ਅੰਮਿ੍ਤਸਰ ਨੂੰ ਦਰਖਾਸਤ ਦੇ ਕੇ ਚੰਦਰ ...
ਅੰਮਿ੍ਤਸਰ, 23 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਪੂਜਾ ਲਈ ਵਰਤੇ ਜਾਂਦੇ ਫੁੱਲਾਂ ਤੇ ਧਾਰਮਿਕ ਕੈਲੰਡਰਾਂ ਦੀ ਬੇਅਦਬੀ ਨੂੰ ਰੋਕਣ ਲਈ ਸ੍ਰੀ ਦੁਰਗਿਆਣਾ ਕਮੇਟੀ ਵਲੋਂ ਅੱਜ ਸ਼ਹਿਰ ਦੇ ਸਾਰੇ ਮੰਦਰਾਂ ਦੇ ਮੁੱਖੀਆਂ ਦੀ ਸ੍ਰੀ ਦੁਰਗਿਆਣਾ ਮੰਦਰ ਵਿਖੇ ਮੀਟਿੰਗ ਕੀਤੀ, ਜਿਸ ...
ਜੰਡਿਆਲਾ ਗੁਰੂ, 23 ਜਨਵਰੀ (ਪ੍ਰਮਿੰਦਰ ਸਿੰਘ ਜੋਸਨ)-ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਐਸ. ਐਸ. ਪੀ. ਸ੍ਰੀ ਸਵੱਪਨ ਸ਼ਰਮਾ ਵਲੋਂ ਅਪਰਾਧੀ ਕਿਸਮ ਦੇ ਵਿਅਕਤੀਆਂ ਨੂੰ ਠੱਲ੍ਹ ਪਾਉਣ ਲਈ ਚਲਾਈ ਮੁਹਿੰਮ ਦੇ ਮੱਦੇਨਜ਼ਰ ਥਾਣਾ ਜੰਡਿਆਲਾ ਗੁਰੂ ਦੇ ਐਸ. ਐਚ. ਓ. ...
ਵੇਰਕਾ, 23 ਜਨਵਰੀ (ਪਰਮਜੀਤ ਸਿੰਘ ਬੱਗਾ)-ਥਾਣਾ ਸਦਰ ਖੇਤਰ ਵਿਚ ਪੈਂਦੇ ਵੇਰਕਾ ਮਜੀਠਾ ਬਾਈਪਾਸ ਰੋਡ ਵਿਚਕਾਰ ਅੱਜ ਦੁਪਹਿਰ ਸਮੇਂ ਐਕਟਿਵਾ 'ਤੇ ਸਵਾਰ ਹੋਕੇ ਸਕੂਲ ਤੋਂ ਘਰ ਪਰਤਦੇ ਸਮੇਂ ਤੇਜ ਰਫਤਾਰ ਟਰੱਕ ਦੀ ਲਪੇਟ ਆਉਣ ਨਾਲ ਇਕ ਵਿਦਿਆਰਥਣ ਦੀ ਮੌਕੇ 'ਤੇ ਹੀ ਮੌਤ ਹੋ ਗਈ ...
ਅੰਮਿ੍ਤਸਰ, 23 ਜਨਵਰੀ (ਗਗਨਦੀਪ ਸ਼ਰਮਾ)-ਰਾਜਪੁਰਾ-ਬਠਿੰਡਾ ਸੈਕਸ਼ਨ ਦੇ ਚਿੰਤਨਵਾਲਾ-ਨਾਭਾ ਸਟੇਸ਼ਨ 'ਤੇ ਨਾਨ-ਇੰਟਰਲਾਕਿੰਗ ਦਾ ਕੰਮ ਦੇ ਮੱਦੇਨਜ਼ਰ ਮੁੰਬਈ ਸੀ. ਐਸ. ਐਮ. ਟੀ. ਤੋਂ ਅੰਮਿ੍ਤਸਰ ਵਿਚਾਲੇ ਚੱਲਣ ਵਾਲੀ ਰੇਲ ਗੱਡੀ ਨੰਬਰ (11057) ਅੰਮਿ੍ਤਸਰ ਐਕਸਪ੍ਰੈੱਸ ਦਾ ਰੂਟ ...
ਅੰਮਿ੍ਤਸਰ, 23 ਜਨਵਰੀ (ਹਰਮਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੀ ਅੰਮਿ੍ਤਸਰ ਇਕਾਈ ਵਲੋਂ ਪਾਰਟੀ ਦਾ ਵਿਸਥਾਰ ਕਰਦੇ ਹੋਏ ਜਿੰਮੇਵਾਰੀਆਂ ਸੌਂਪੀਆਂ ਗਈਆਂ ਹਨ ¢ ਜਿਲ੍ਹਾ ਪ੍ਰਧਾਨ ਡਾ. ਹਰਵਿੰਦਰ ਸਿੰਘ ਸੰਧੂ ਵਲੋਂ ਬਲਦੇਵ ਰਾਜ ਬੱਗਾ, ਅਨੁੱਜ ਸਿੱਕਾ, ਸੰਜੇ ਸ਼ਰਮਾ, ...
ਚੱਬਾ, 23 ਜਨਵਰੀ (ਜੱਸਾ ਅਨਜਾਣ)-ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਚੱਬਾ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ 27 ਜਨਵਰੀ ਦਿਨ ਸ਼ੁੱਕਰਵਾਰ ਨੂੰ ਕਰਵਾਇਆ ਜਾ ਰਿਹਾ ...
ਅੰਮਿ੍ਤਸਰ, 23 ਜਨਵਰੀ (ਰੇਸ਼ਮ ਸਿੰਘ)-ਇਥੇ ਸ਼ਹਿਰ ਦੇ ਪਾਸ਼ ਖੇਤਰ ਰਣਜੀਤ ਐਵੀਨਿਊ ਵਿਖੇ ਇਕ ਰੈਸਟੋਰੈਂਟ 'ਚ ਬਿਨਾ ਲਾਇਸੰਸ ਸ਼ਰਾਬ ਤੇ ਨਾਜਾਇਜ਼ ਹੁੱਕਾ ਬਾਰ ਦਾ ਪੁਲਿਸ ਵਲੋਂ ਪਰਦਾਫਾਸ਼ ਕੀਤਾ ਹੈ ਤੇ ਇਹ ਹੁੱਕਾ ਬਾਰ ਚਲਾ ਰਹੇ 2 ਭਾਈਵਾਲ ਮਾਲਕਾਂ ਖਿਲਾਫ ਮਾਮਲਾ ਦਰਜ ...
ਅੰਮਿ੍ਤਸਰ, 23 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ ਅੰਮਿ੍ਤਸਰ ਵਲੋਂ ਬਾਇਓਟੈਕਨਾਲੋਜੀ ਵਿਸ਼ੇ 'ਤੇ ਕੈਰੀਅਰ ਟਾਕ ਕੀਤੀ ਗਈ | ਇਸ ਮÏਕੇ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਨੇ ਵਿਦਿਆਰਥੀਆਂ ਨੂੰ ਬਾਇਓਟੈਕਨਾਲੋਜੀ ਵਿਚ ਮÏਜੂਦ ਕੈਰੀਅਰ ਦੇ ਮÏਕਿਆਂ ਅਤੇ ...
ਅੰਮਿ੍ਤਸਰ, 23 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਪਾਵਰਕਾਮ ਵਲੋਂ ਬਿਜਲੀ ਦੀ ਖਪਤ ਦਰਜ ਕਰਨ ਸੰਬੰਧੀ ਆਊਟ ਸੋਰਸਿੰਗ 'ਤੇ ਰੱਖੇ ਗਏ ਮੀਟਰ ਰੀਡਰ ਇਨ੍ਹੀ ਦਿਨੀ ਪਾਵਰਕਾਮ ਅਤੇ ਖਪਤਕਾਰਾਂ ਲਈ ਮੁਸੀਬਤ ਬਣੇ ਹੋਏ ਹਨ | ਭਾਵੇਂ ਕਿ ਪਾਵਰਕਾਮ ਵਲੋਂ ਇਕੱਲੇ ਸਿਟੀ ਸਰਕਲ 'ਚ ...
ਅੰਮਿ੍ਤਸਰ, 23 ਜਨਵਰੀ (ਜਸਵੰੰਤ ਸਿੰਘ ਜੱਸ)-ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ ਅੱਜ ਪੰਜਾਬ ਸਟੇਟ ਫਰੀਡਮ ਫਾਈਟਰਜ਼ ਸਕਸੈਸਰਜ਼ ਐਸੋ: ਅਤੇ ਆਜ਼ਾਦ ਹਿੰਦ ਫੌਜ ਉਤਰਾਅਧਿਕਾਰੀ ਐਸੋਸੀਏਸ਼ਨ ਵਲੋਂ ਸਥਾਨਕ ਭੰਡਾਰੀ ਪੁਲ 'ਤੇ ਲੱਗੇ ਨੇਤਾ ਜੀ ਦੇ ਬੁੱਤ 'ਤੇ ਫੁੱਲ ...
ਅੰਮਿ੍ਤਸਰ, 23 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਅੰਮਿ੍ਤਸਰ ਦੇ ਡਾਇਓਸਿਸ, ਚਰਚ ਆਫ਼ ਨਾਰਥ ਇੰਡੀਆ (ਸੀ. ਐਨ. ਆਈ.) ਨੇ ਪਿੰਡ ਦਿਆਲ ਭੱਟੀ, ਅਜਨਾਲਾ, ਦੀ ਇਕ ਲੜਕੀ ਨੂੰ ਅਗਵਾ ਕਰਨ ਦੀ ਘਟਨਾ ਵਿਚ ਕਥਿਤ ਸ਼ਮੂਲੀਅਤ ਲਈ ਆਪਣੇ ਇਕ ਬਾਈਬਲ ਪ੍ਰਚਾਰਕ ਨੂੰ ਮੁਅੱਤਲ ਕਰ ਦਿੱਤਾ ਹੈ ...
ਅੰਮਿ੍ਤਸਰ, 23 ਜਨਵਰੀ (ਗਗਨਦੀਪ ਸ਼ਰਮਾ)-ਪੰਜਾਬ ਰੋਡਵੇਜ਼ ਦਫ਼ਤਰ ਵਲੋਂ ਗਣਤੰਤਰ ਦਿਵਸ ਮੌਕੇ ਵੱਖ-ਵੱਖ ਥਾਵਾਂ 'ਤੇ ਹੋਣ ਵਾਲੇ ਸਮਾਗਮਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ | ਪੰਜਾਬ ਰੋਡਵੇਜ਼ ਅੰਮਿ੍ਤਸਰ-1 ਦੇ ਅਮਲਾ ਸਹਾਇਕ ਵਲੋਂ ਜਾਰੀ ਪੱਤਰ ਅਨੁਸਾਰ ਡਿਪੂ ਦੇ ...
- ਮਾਮਲਾ-ਪ੍ਰੀ-ਪ੍ਰਾਇਮਰੀ ਦੀਆਂ ਵਰਦੀਆਂ 'ਚ ਹੋਈਆਂ ਬੇਨਿਯਮੀਆਂ ਦਾ - ਅੰਮਿ੍ਤਸਰ, 23 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਅੱਜ ਸਾਂਝੇ ਅਧਿਆਪਕ ਮੋਰਚਾ ਅਤੇ ਈ. ਟੀ. ਯੂ. ਦਾ ਇਕ ਵਫਦ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਾਜੇਸ਼ ਕੁਮਾਰ ਸ਼ਰਮਾ ਨੂੰ ਮਿਲਿਆ ਤੇ ...
ਅੰਮਿ੍ਤਸਰ, 23 ਜਨਵਰੀ (ਜਸਵੰਤ ਸਿੰਘ ਜੱਸ)-ਕਰੀਬ ਢਾਈ ਦਹਾਕਿਆਂ ਤੋਂ ਨੌਜਵਾਨ ਪੀੜ੍ਹੀ ਨੂੰ ਸਿੱਖੀ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਣ ਲਈ ਯਤਨਸ਼ੀਲ ਸਿੱਖ ਸੰਸਥਾ ਕੇਸ ਸੰਭਾਲ ਪ੍ਰਚਾਰ ਸੰਸਥਾ ਵਲੋਂ ਅੱਜ ਇਥੇ ਕਰਵਾਏ ਗਏ 23ਵੇਂ ਸਾਗਾ (ਸਪਿਰਚੁਅਲ ਐਂਡ ਜਨਰਲ ਅਬਿਲਟੀ) ...
ਵੇਰਕਾ, 23 ਜਨਵਰੀ (ਪਰਮਜੀਤ ਸਿੰਘ ਬੱਗਾ)-ਥਾਣਾ ਵੱਲਾ ਦੀ ਪੁਲਿਸ ਨੇ ਚੋਰੀ ਦੇ ਦਰਜ ਮਾਮਲੇ ਵਿਚ ਕਾਰਵਾਈ ਕਰਦਿਆਂ ਚੋਰ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਹੈ | ਥਾਣਾ ਮੁਖੀ ਐੱਸ. ਆਈ. ਜਸਬੀਰ ਸਿੰਘ ਪਵਾਰ ਨੇ ਦੱਸਿਆ ਕਿ ਬੀਤੇ ਦਿਨ ਰਵੀ ਸ਼ਰਮਾ ਪੁੱਤਰ ਓਮ ...
ਅੰਮਿ੍ਤਸਰ, 23 ਜਨਵਰੀ (ਜਸਵੰਤ ਸਿੰਘ ਜੱਸ)-ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਚਲ ਰਹੀ 7 ਦਿਨਾ ਵਿਸ਼ੇੇਸ਼ ਗੁਰਮਤਿ ਸਮਾਗਮ ਲੜੀ ਦੇ ਅੱਜ ਪੰਜਵੇਂ ਦਿਨ ਗੁ: ਸ੍ਰੀ ਗੁਰੁੂ ਸਿੰਘ ਸਭਾ ਰਾਣੀ ਬਾਜ਼ਾਰ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ...
ਅੰਮਿ੍ਤਸਰ, 23 ਜਨਵਰੀ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਦੀ ਅਗਵਾਈ ਵਿਚ ਚੱਲ ਰਹੇ ਵਿਦਿਅਕ ਅਦਾਰਿਆਂ ਦੇ ਪਿ੍ੰਸੀਪਲਾਂ ਤੇ ਅਧਿਆਪਕਾਂ ਦੀ ਵਿਸ਼ੇਸ਼ ਇਕੱਤਰਤਾ ਅੱਜ ਇਥੇ ਜੀ.ਟੀ. ਰੋਡ ਸਕੂਲ ਵਿਖੇ ਸ੍ਰੀ ਕਲਗੀਧਰ ਆਡੀਟੋਰੀਅਮ ਵਿਖੇ ਕੀਤੀ ਗਈ ਜਿਸ ਵਿਚ ਦੀਵਾਨ ...
ਅੰਮਿ੍ਤਸਰ, 23 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਸੂਬੇ 'ਚ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਨਾਲ ਹੀ 'ਆਪ' ਨੂੰ ਦਾਜ 'ਚ ਨਗਰ ਨਿਗਮ ਦੀ ਸੱਤਾ ਮਿਲਣ ਤੋਂ ਬਾਅਦ ਅੰਮਿ੍ਤਸਰ ਵਾਸੀਆਂ ਨੂੰ ਇੱਕ ਉਮੀਦ ਜਾਗੀ ਸੀ ਕਿ ਹੁਣ ਜਿਥੇ ਇਸ ਵਿਕਾਸ ਪੱਖੋਂ ਅਣਗੌਲੇ ...
ਅੰਮਿ੍ਤਸਰ, 23 ਜਨਵਰੀ (ਹਰਮਿੰਦਰ ਸਿੰਘ)-ਗਣਤੰਤਰ ਦਿਵਸ 26 ਜਨਵਰੀ ਦੀਆਂ ਤਿਆਰੀਆਂ ਨੂੰ ਲੈ ਕੇ ਨਗਰ ਨਿਗਮ ਵਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ | ਇਸ ਵਾਰ ਗਣਤੰਤਰ ਦਿਵਸ ਤੇ ਨਗਰ ਨਿਗਮ ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ...
ਅੰਮਿ੍ਤਸਰ, 23 ਜਨਵਰੀ (ਜੱਸ)-ਖ਼ਾਲਸਾ ਕਾਲਜ ਗਵ: ਕੌਂਸਲ ਦੀ ਅਗਵਾਈ ਵਿਚ ਕਾਰਜਸ਼ੀਲ ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀ ਬੀ. ਕਾਮ ਫਾਈਨੈਂਸ਼ੀਅਲ ਸਰਵਿਸਿਜ਼, ਸਮੈਸਟਰ 6 ਦੀ ਵਿਦਿਆਰਥਣ ਪਹਿਰੂਲ ਸ਼ਰਮਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਨਤੀਜਿਆਂ 'ਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX