ਤਾਜਾ ਖ਼ਬਰਾਂ


25 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਬੀ.ਡੀ.ਪੀ.ਓ. ਰੰਗੇ ਹੱਥੀ ਕਾਬੂ
. . .  18 minutes ago
ਗੁਰੂਸਰ ਸੁਧਾਰ, (ਲੁਧਿਆਣਾ) 30 ਜਨਵਰੀ, (ਬਲਵਿੰਦਰ ਸਿੰਘ ਧਾਲੀਵਾਲ)-ਲੁਧਿਆਣਾ ਤੋਂ ਆਈ ਡੀ.ਐਸ.ਪੀ. ਵਿਜੀਲੈਂਸ ਨਿਰਮਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ...
25 ਕਰੋੜ ਦੀ ਹੈਰੋਇਨ ਸਮੇਤ ਕਾਬੂ ਨਸ਼ਾ ਤਸਕਰ 2 ਦਿਨ ਦੇ ਪੁਲਿਸ ਰਿਮਾਂਡ 'ਤੇ
. . .  21 minutes ago
ਅਜਨਾਲਾ, 30 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਕਾਊਂਟਰ ਇੰਟੈਲੀਜੈਂਸ ਦੀ ਟੀਮ ਵਲੋਂ 5 ਕਿਲੋ ਹੈਰੋਇਨ ਅਤੇ 1215 ਲੱਖ ਰੁਪਏ ਡਰੱਗ ਮਨੀ ਸਮੇਤ ਕਾਬੂ ਨਸ਼ਾ ਤਸਕਰ ਰਸ਼ਪਾਲ ਸਿੰਘ ਵਾਸੀ ਪਿੰਡ ਕੱਕੜ...
ਭਾਰਤੀ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਵਲੋਂ ਅਸਤੀਫ਼ਾ
. . .  48 minutes ago
ਭੁਵਨੇਸ਼ਵਰ, 30 ਜਨਵਰੀ-ਭਾਰਤੀ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਨੇ ਵਿਸ਼ਵ ਕੱਪ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ...
ਵਿਜੀਲੈਂਸ ਵਲੋਂ ਸਾਬਕਾ ਉੱਪ ਮੁੱਖ ਮੰਤਰੀ ਓ.ਪੀ.ਸੋਨੀ. ਦੇ ਘਰ ਛਾਪੇਮਾਰੀ
. . .  about 1 hour ago
ਅੰਮ੍ਰਿਤਸਰ, 30 ਜਨਵਰੀ (ਰੇਸ਼ਮ ਸਿੰਘ)-ਵਿਜੀਲੈਂਸ ਬਿਊਰੋ ਵਲੋਂ ਸਾਬਕਾ ਉੱਪ ਮੁੱਖ ਮੰਤਰੀ ਓ.ਪੀ.ਸੋਨੀ. ਦੇ ਘਰ ਛਾਪੇਮਾਰੀ ਕੀਤੀ ਗਈ। ਓ.ਪੀ. ਸੋਨੀ ਦੇ ਆਮਦਨ ਸੰਬੰਧੀ ਸਰੋਤਾਂ ਦੀ ਵਿਜੀਲੈਂਸ...
ਕਰੋੜਾਂ ਦੇ ਟੈਕਸ ਘੁਟਾਲੇ ਵਿਚ ਜੀ.ਐਸ.ਟੀ. ਵਿਭਾਗ ਵਲੋਂ ਚਾਰ ਗ੍ਰਿਫ਼ਤਾਰ
. . .  about 1 hour ago
ਜਲੰਧਰ, 30 ਜਨਵਰੀ (ਸ਼ਿਵ)-ਕਰੋੜਾਂ ਦੇ ਟੈਕਸ ਘੁਟਾਲੇ ਵਿਚ ਜੀ.ਐਸ.ਟੀ. ਵਿਭਾਗ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰ ਵਿਅਕਤੀ ਜਾਲੀ ਬਿੱਲਾਂ ਨਾਲਘੁਟਾਲਾ ਕਰਦੇ...
ਭਾਰਤੀ ਕ੍ਰਿਕਟਰ ਮੁਰਲੀ ​​ਵਿਜੇ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
. . .  about 1 hour ago
ਨਵੀਂ ਦਿੱਲੀ, 30 ਜਨਵਰੀ- ਭਾਰਤੀ ਕ੍ਰਿਕਟਰ ਮੁਰਲੀ ​​ਵਿਜੇ ਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।
ਸ਼੍ਰੋਮਣੀ ਅਕਾਲੀ ਦਲ ਵਲੋਂ ਜੋਧ ਸਿੰਘ ਸਮਰਾ ਨੂੰ ਹਲਕਾ ਅਜਨਾਲਾ ਇੰਚਾਰਜ ਕੀਤਾ ਨਿਯੁਕਤ
. . .  about 1 hour ago
ਅਜਨਾਲਾ 30 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਅਹਿਮ ਐਲਾਨ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਨੂੰ ਹਲਕਾ ਅਜਨਾਲਾ ਦੀ ਜ਼ਿੰਮੇਵਾਰੀ ਸੌਂਪਦਿਆਂ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਆਪਣੀ ਇਸ ਨਿਯੁਕਤੀ ਉਪਰੰਤ ‘ਅਜੀਤ’ ਨਾਲ...
ਡੇਰਾ ਭਨਿਆਰਾ ਦੇ ਮੁਖੀ ਬਾਬਾ ਸਤਨਾਮ ਸਿੰਘ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ
. . .  about 2 hours ago
ਨੂਰਪੁਰ ਬੇਦੀ, 30 ਜਨਵਰੀ (ਹਰਦੀਪ ਸਿੰਘ ਢੀਂਡਸਾ,ਰਾਜੇਸ਼ ਚੌਧਰੀ)-ਰੂਪਨਗਰ ਜ਼ਿਲ੍ਹੇ ਦੇ ਪੁਲਿਸ ਥਾਣਾ ਨੂਰਪੁਰ ਬੇਦੀ ਅਧੀਨ ਪੈਂਦੇ ਡੇਰਾ ਧਰਮ ਕਲਾਂ ਭਨਿਆਰਾਵਾਲਾ ਧਮਾਣਾ ਦੇ ਮੌਜੂਦਾ ਮੁਖੀ ਬਾਬਾ ਸਤਨਾਮ ਸਿੰਘ ਨੂੰ ਬੀਤੇ ਐਤਵਾਰ ਨੂੰ ਇਕ ਵਿਦੇਸ਼ੀ ਨੰਬਰ ਤੋਂ ਜਾਨੋ ਮਾਰਨ...
‘ਆਪ’ ਵਿਧਾਇਕ ਅਮੋਲਕ ਸਿੰਘ ਦੇ ਉਦਘਾਟਨ ਕਰਨ ਤੋਂ ਪਹਿਲਾ ਪੁੱਟਿਆ ਨੀਂਹ ਪੱਥਰ
. . .  about 2 hours ago
ਜੈਤੋ, 30 ਜਨਵਰੀ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਜੈਤੋ ਤੋਂ ‘ਆਪ’ ਵਿਧਾਇਕ ਅਮੋਲਕ ਸਿੰਘ ਨੇ ਪਿੰਡ ਰਾਮੇਆਣਾ ਦੇ ਬੱਸ ਸੈਂਟਡ ’ਚ ਬੈਠਣ ਲਈ ਰੱਖੇ ਨੀਂਹ ਪੱਥਰ ਦਾ ਉਦਘਾਟਨ ਕਰਨਾ ਸੀ...
77ਵੀਂ ਸੰਯੁਕਤ ਰਾਸ਼ਟਰ ਮਹਾਸਭਾ (ਯੂ.ਐੱਨ.ਜੀ.ਏ.) ਦੇ ਪ੍ਰਧਾਨ ਕਾਸਬਾ ਕੋਰੋਸੀ ਨੇ ਭਾਰਤੀ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨਾਲ ਮੁਲਾਕਾਤ ਕੀਤੀ।
. . .  about 2 hours ago
77ਵੀਂ ਸੰਯੁਕਤ ਰਾਸ਼ਟਰ ਮਹਾਸਭਾ (ਯੂ.ਐੱਨ.ਜੀ.ਏ.) ਦੇ ਪ੍ਰਧਾਨ ਕਾਸਬਾ ਕੋਰੋਸੀ ਨੇ ਭਾਰਤੀ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨਾਲ ਮੁਲਾਕਾਤ ਕੀਤੀ।
ਨਿਪਾਲ ਵਿਚ ਰਾਸ਼ਟਰਪਤੀ ਚੋਣਾਂ 9 ਮਾਰਚ ਨੂੰ
. . .  about 2 hours ago
ਨਿਪਾਲ, 30 ਜਨਵਰੀ- ਨਿਪਾਲ ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਨਿਪਾਲ ਵਿਚ ਰਾਸ਼ਟਰਪਤੀ ਲਈ ਚੋਣ 9 ਮਾਰਚ ਨੂੰ ਅਤੇ ਉਪ ਰਾਸ਼ਟਰਪਤੀ ਚੋਣ 17 ਮਾਰਚ ਨੂੰ ਹੋਵੇਗੀ।
ਆਮਦਨ ਤੋਂ ਜਿਆਦਾ ਜਾਇਦਾਦ ਮਾਮਲੇ ’ਚ ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ ਨੂੰ ਵਿਜੀਲੈਂਸ ਵਿਭਾਗ ਦੇ ਦਫ਼ਤਰ ’ਚ ਕੀਤਾ ਤਲਬ
. . .  about 2 hours ago
ਫ਼ਰੀਦਕੋਟ, 30 ਜਨਵਰੀ (ਜਸਵੰਤ ਸਿੰਘ ਪੁਰਬਾ)- ਆਮਦਨ ਤੋਂ ਜਿਆਦਾ ਜਾਇਦਾਦ ਮਾਮਲੇ ਨੂੰ ਲੈਕੇ ਅੱਜ ਵਿਜੀਲੈਂਸ ਵਿਭਾਗ ਫ਼ਰੀਦਕੋਟ ਵਲੋਂ ਕਾਂਗਰਸ ਦੇ ਫਰੀਦਕੋਟ ਤੋਂ ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ ਨੂੰ ਇੱਥੋਂ ਦੇ ਵਿਭਾਗ ਦੇ ਦਫ਼ਤਰ ਬੁਲਾਇਆ ਗਿਆ, ਜਿੱਥੇ ਕਰੀਬ ਇਕ ਘੰਟਾ ਉਨ੍ਹਾਂ ਤੋਂ ਸਵਾਲ ਜਵਾਬ ਕੀਤੇ ਗਏ। ਵਿਧਾਇਕ ਕਿੱਕੀ ਢਿੱਲੋਂ ਆਪਣੇ ...
ਐਸ. ਵਾਈ. ਐਲ. ’ਤੇ ਦੁਬਾਰਾ ਚਰਚਾ ਹੋਣੀ ਚਾਹੀਦੀ ਹੈ- ਹਰਸਿਮਰਤ ਕੌਰ ਬਾਦਲ
. . .  about 3 hours ago
ਨਵੀਂ ਦਿੱਲੀ, 30 ਜਨਵਰੀ- ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸਰਬ ਪਾਰਟੀ ਮੀਟਿੰਗ ਵਿਚ ਕਿਹਾ ਕਿ ਐਸ. ਵਾਈ. ਐਲ. ’ਤੇ ਦੁਬਾਰਾ ਚਰਚਾ ਹੋਣੀ ਚਾਹੀਦੀ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਦਾ ਪਾਣੀ ਦੂਜੇ ਰਾਜਾਂ ਨੂੰ ਜਾਣਾ ਹੈ ਕਿਉਂਕਿ ਉਨ੍ਹਾਂ ਨੇ ਦੂਜੇ ਰਾਜਾਂ ਤੋਂ ਚੋਣ ਲੜਨੀ ਹੈ। ਉਨ੍ਹਾਂ ...
ਪਿਸ਼ਾਵਰ ਬੰਬ ਧਮਾਕਾ: ਘੱਟੋ ਘੱਟ 50 ਲੋਕ ਜ਼ਖ਼ਮੀ
. . .  about 2 hours ago
ਇਸਲਾਮਾਬਾਦ, 30 ਜਨਵਰੀ- ਪਿਸ਼ਾਵਰ ਦੇ ਪੁਲਿਸ ਲਾਈਨਜ਼ ਖ਼ੇਤਰ ਵਿਚ ਸਥਿਤ ਇਕ ਮਸਜਿਦ ਵਿਚ ਨਮਾਜ਼ ਦੇ ਦੌਰਾਨ ਇਕ ਆਤਮਘਾਤੀ ਹਮਲਾਵਰ ਨੇ ਆਪਣੇ ਆਪ ਨੂੰ ਬੰਬ ਨਾਲ ਉਡਾ ਲਿਆ। ਇਸ ਹਾਦਸੇ ਵਿਚ ਘੱਟੋ ਘੱਟ 50 ਲੋਕਾਂ ਦੇ ਜ਼ਖ਼ਮੀ ਹੋਣ...
ਪਿਸ਼ਾਵਰ ਵਿਚ ਹੋਇਆ ਧਮਾਕਾ
. . .  about 2 hours ago
ਇਸਲਾਮਾਬਾਦ, 30 ਜਨਵਰੀ- ਪਿਸ਼ਾਵਰ ਦੇ ਪੁਲਿਸ ਲਾਈਨ ਇਲਾਕੇ ’ਚ ਧਮਾਕਾ ਹੋਣ ਦੀ ਸੂਚਨਾ ਹੈ। ਇਹ ਧਮਾਕਾ ਮਸਜਿਦ ਨੇੜੇ ਹੋਇਆ ਦੱਸਿਆ ਜਾ ਰਿਹਾ ਹੈ। ਇਸ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ...
ਭਾਜਪਾ ਦਾ ਕੋਈ ਆਗੂ ਇਸ ਤਰ੍ਹਾਂ ਪੈਦਲ ਨਹੀਂ ਚੱਲ ਸਕਦਾ, ਕਿਉਂਕਿ ਉਹ ਡਰਦੇ ਹਨ- ਰਾਹੁਲ ਗਾਂਧੀ
. . .  about 3 hours ago
ਸ੍ਰੀਨਗਰ, 30 ਜਨਵਰੀ- ਸ੍ਰੀਨਗਰ ਵਿਚ ਭਾਰਤ ਜੋੜੋ ਯਾਤਰਾ ਦੇ ਸਮਾਪਤੀ ਸਮਾਰੋਹ ਦੌਰਾਨ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਜੀ, ਅਮਿਤ ਸ਼ਾਹ ਜੀ ਤੇ ਆਰ.ਐਸ.ਐਸ. ਵਾਲਿਆਂ ਨੇ ਹਿੰਸਾ ਨਹੀਂ ਦੇਖੀ। ਉਹ ਡਰਦੇ ਹਨ। ਭਾਜਪਾ ਦਾ ਕੋਈ ਵੀ ਆਗੂ ਇੱਥੇ ਇੰਝ ਪੈਦਲ ਨਹੀਂ ਤੁਰ ਸਕਦਾ ਇਸ ਲਈ ਨਹੀਂ ਕਿ ਜੰਮੂ-...
ਲਸ਼ਕਰ ਦੇ 4 ਅੱਤਵਾਦੀ ਕੀਤੇ ਗਿ੍ਫ਼ਤਾਰ
. . .  about 3 hours ago
ਸ੍ਰੀਨਗਰ, 30 ਜਨਵਰੀ- ਕਸ਼ਮੀਰ ਪੁਲਿਸ ਨੇ ਦੱਸਿਆ ਕਿ ਪੁਲਿਸ ਨੇ ਸੁਰੱਖਿਆ ਬਲਾਂ ਨਾਲ ਮਿਲ ਕੇ ਅਵੰਤੀਪੋਰਾ ਦੇ ਹਾਫ਼ੂ ਨਗੇਨਪੋਰਾ ਜੰਗਲਾਂ ਵਿਚ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕਰ ਦਿੱਤਾ ਹੈ। ਉਨ੍ਹਾਂ ਲਸ਼ਕਰ ਦੇ 4 ਅੱਤਵਾਦੀ ਗ੍ਰਿਫ਼ਤਾਰ ਉਨ੍ਹਾਂ ਕੋਲੋਂ ਅਪਰਾਧਕ ਸਮੱਗਰੀ ਅਤੇ ਹੋਰ ਵਸਤੂਆਂ ਬਰਾਮਦ ਕੀਤੀਆਂ ...
ਟੀ.ਐਮ.ਸੀ. ਨੇ ਚੁੱਕਿਆ ਬੀ.ਬੀ.ਸੀ. ਦਸਤਾਵੇਜ਼ੀ ’ਤੇ ਪਾਬੰਦੀ ਲਾਉਣ ਦਾ ਮੁੱਦਾ
. . .  about 3 hours ago
ਨਵੀਂ ਦਿੱਲੀ, 30 ਜਨਵਰੀ- ਸੰਸਦ ਦੇ ਬਜਟ ਸੈਸ਼ਨ ਤੋਂ ਪਹਿਲਾਂ ਅੱਜ ਸਰਕਾਰ ਵਲੋਂ ਬੁਲਾਈ ਗਈ ਸਰਬ ਪਾਰਟੀ ਮੀਟਿੰਗ ਵਿਚ ਆਰ.ਜੇ.ਡੀ. ਨੇ ਅਡਾਨੀ ਦਾ ਮੁੱਦਾ ਚੁੱਕਿਆ ਅਤੇ ਟੀ.ਐਮ.ਸੀ. ਨੇ ਪ੍ਰਧਾਨ ਮੰਤਰੀ ਮੋਦੀ ਉੱਤੇ ਬੀ.ਬੀ.ਸੀ. ਦਸਤਾਵੇਜ਼ੀ ’ਤੇ ਪਾਬੰਦੀ ਲਾਉਣ ਦਾ ਮੁੱਦਾ...
ਟਰਾਂਸਪੋਰਟ ਤੇ ਸੈਰ-ਸਪਾਟਾ ਬਾਰੇ ਸੰਸਦੀ ਸਥਾਈ ਕਮੇਟੀ ਅੱਜ ਹਵਾਬਾਜ਼ੀ ਮੰਤਰਾਲੇ ਸਾਹਮਣੇ ਉਡਾਣਾਂ ਵਿਚ ਮੁਸਾਫ਼ਰਾਂ ਦੇ ਗ਼ਲਤ ਵਤੀਰੇ ਦਾ ਮੁੱਦਾ ਚੁੱਕੇਗੀ
. . .  about 3 hours ago
ਨਵੀਂ ਦਿੱਲੀ, 30 ਜਨਵਰੀ- ਟਰਾਂਸਪੋਰਟ, ਸੈਰ-ਸਪਾਟਾ ਅਤੇ ਸੱਭਿਆਚਾਰ ਬਾਰੇ ਸੰਸਦੀ ਸਥਾਈ ਕਮੇਟੀ ਅੱਜ ਹਵਾਬਾਜ਼ੀ ਮੰਤਰਾਲੇ ਸਾਹਮਣੇ ਉਡਾਣਾਂ ਵਿਚ ਮੁਸਾਫ਼ਰਾਂ ਦੇ ਗ਼ਲਤ ਵਤੀਰੇ ਦਾ ਮੁੱਦਾ ਉਠਾਏਗੀ ਅਤੇ ਇਸ ਸੰਬੰਧ ਵਿਚ ਏਅਰਲਾਈਨਾਂ ਨੂੰ ਕੀ ਕਰਨ ਦੀ ਲੋੜ ਹੈ। ਇਸ ਵਿਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਕਈ...
ਤ੍ਰਿਪੁਰਾ ਚੋਣਾਂ: ਮੁੱਖ ਮੰਤਰੀ ਮਾਨਿਕ ਸਾਹਾ ਨੇ ਦਾਖ਼ਲ ਕੀਤੇ ਨਾਮਜ਼ਦਗੀ ਕਾਗਜ਼
. . .  about 3 hours ago
ਅਗਰਤਲਾ, 30 ਜਨਵਰੀ- ਤ੍ਰਿਪੁਰਾ ਦੇ ਮੁੱਖ ਮੰਤਰੀ ਮਾਨਿਕ ਸਾਹਾ ਨੇ ਅੱਜ ਵਿਧਾਨ ਸਭਾ ਚੋਣਾਂ ਲਈ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰ ਦਿੱਤੇ ਹਨ
ਇਹ ਯਾਤਰਾ ਨਫ਼ਰਤ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਸੀ- ਕਾਂਗਰਸ ਪ੍ਰਧਾਨ
. . .  about 4 hours ago
ਸ੍ਰੀਨਗਰ, 30 ਜਨਵਰੀ- ਸ੍ਰੀਨਗਰ ਵਿਚ ਭਾਰਤ ਜੋੜੋ ਯਾਤਰਾ ਦੇ ਸਮਾਪਤੀ ਸਮਾਰੋਹ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਇਹ ਯਾਤਰਾ ਚੋਣਾਂ ਜਿੱਤਣ ਜਾਂ ਕਾਂਗਰਸ ਪਾਰਟੀ ਨੂੰ ਅੱਗੇ ਵਧਾਉਣ ਲਈ ਨਹੀਂ ਕੱਢੀ ਗਈ ਸੀ, ਸਗੋਂ ਨਫ਼ਰਤ ਵਿਰੁੱਧ ਆਵਾਜ਼ ਬੁਲੰਦ ...
ਦੋ ਸਕੂਲੀ ਬੱਸਾਂ ਦੀ ਆਪਸ ਵਿਚ ਟੱਕਰ, ਕੋਈ ਜਾਨੀ ਨੁਕਸਾਨ ਨਹੀਂ
. . .  about 4 hours ago
ਨਵੀਂ ਦਿੱਲੀ, 30 ਜਨਵਰੀ- ਅੱਜ ਸਵੇਰੇ ਆਈ.ਜੀ.ਆਈ. ਸਟੇਡੀਅਮ ਨੇੜੇ ਦੋ ਸਕੂਲੀ ਬੱਸਾਂ ਦੀ ਟੱਕਰ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿਚ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਪਰ ਵਿਦਿਆਰਥੀਆਂ ਨੂੰ ਸੁਰੱਖਿਅਤ ਬਚਾ ਲਿਆ...
ਸਰਬ ਪਾਰਟੀ ਮੀਟਿੰਗ ਵਿਚ ਨਹੀਂ ਪਹੁੰਚੇ ਕਾਂਗਰਸੀ ਮੈਂਬਰ
. . .  about 4 hours ago
ਨਵੀਂ ਦਿੱਲੀ, 30 ਜਨਵਰੀ- ਸੰਸਦ ਦੇ ਬਜਟ ਸੈਸ਼ਨ ਤੋਂ ਪਹਿਲਾਂ ਸਰਕਾਰ ਵਲੋਂ ਸੱਦੀ ਗਈ ਸਰਬ ਪਾਰਟੀ ਮੀਟਿੰਗ ਅੱਜ ਸਵੇਰੇ ਸ਼ੁਰੂ ਹੋ ਗਈ। ਸੰਸਦ ਭਵਨ ਕੰਪਲੈਕਸ ’ਚ ਹੋਈ ਬੈਠਕ ’ਚ ਸਦਨ ਦੇ ਉਪ ਨੇਤਾ ਰਾਜਨਾਥ ਸਿੰਘ, ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ, ਸਦਨ ਦੇ ਨੇਤਾ ਪੀਯੂਸ਼ ਗੋਇਲ, ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਅਰਜੁਨ...
ਰਾਹੁਲ ਗਾਂਧੀ ਜਿੱਥੇ ਵੀ ਗਏ ਲੋਕ ਉਨ੍ਹਾਂ ਲਈ ਬਾਹਰ ਆ ਗਏ- ਪਿ੍ਅੰਕਾ ਗਾਂਧੀ
. . .  about 4 hours ago
ਸ੍ਰੀਨਗਰ, 30 ਜਨਵਰੀ- ‘ਭਾਰਤ ਜੋੜੋ ਯਾਤਰਾ’ ਦੇ ਸਮਾਪਤੀ ਸਮਾਗਮ ’ਤੇ ਬੋਲਦਿਆਂ ਪਿ੍ਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਮੇਰਾ ਭਰਾ ਕੰਨਿਆਕੁਮਾਰੀ ਤੋਂ 4-5 ਮਹੀਨੇ ਤੁਰਿਆ। ਉਹ ਜਿੱਥੇ ਵੀ ਗਏ, ਲੋਕ ਉਨ੍ਹਾਂ ਲਈ ਬਾਹਰ ਆ ਗਏ। ਕਿਉਂਕਿ ਇਸ ਦੇਸ਼ ਵਿਚ ਅਜੇ ਵੀ ਇਕ ਜਨੂੰਨ ਹੈ, ਆਪਣੇ ਦੇਸ਼ ਲਈ,ਇਸ ਧਰਤੀ ਲਈ, ਇਸ ਦੀ ਵਿਭਿੰਨਤਾ...
ਭਾਰਤ ਜੋੜੋ ਯਾਤਰਾ ਦੀ ਸਮਾਪਤੀ ਮੌਕੇ ਕਈ ਪਾਰਟੀਆਂ ਨੇ ਕੀਤੀ ਸ਼ਮੂਲੀਅਤ
. . .  about 4 hours ago
ਸ੍ਰੀਨਗਰ, 30 ਜਨਵਰੀ- ਭਾਰਤ ਜੋੜੋ ਯਾਤਰਾ ਦੀ ਸਮਾਪਤੀ ’ਤੇ ਰਾਹੁਲ ਅਤੇ ਪ੍ਰਿਅੰਕਾ ਦੇ ਨਾਲ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ, ਡੀ.ਐਮ.ਕੇ., ਐਨ.ਸੀ., ਪੀ.ਡੀ.ਪੀ., ਸੀ.ਪੀ.ਆਈ., ਆਰ.ਐਸ.ਪੀ. ਅਤੇ ਆਈ.ਯੂ.ਐਮ.ਐਲ. ਦੇ ਨੇਤਾਵਾਂ ਨੇ ਰੈਲੀ ਵਿਚ ਸ਼ਿਰਕਤ..
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 11 ਮਾਘ ਸੰਮਤ 554
ਵਿਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁਲ ਕਲਾਮ

ਰੂਪਨਗਰ

ਪੰਜਾਬ ਸਰਕਾਰ ਨੇ ਪਿੰਡ ਦੁੱਮਣਾ ਦੀ ਸਰਕਾਰੀ ਡਿਸਪੈਂਸਰੀ ਕੀਤੀ ਬੰਦ, ਲੋਕਾਂ ਨੇ ਕੀਤਾ ਜ਼ੋਰਦਾਰ ਵਿਰੋਧ

ਮੋਰਿੰਡਾ, 23 ਜਨਵਰੀ (ਕੰਗ)-ਮੋਰਿੰਡਾ ਨੇੜਲੇ ਪਿੰਡ ਦੁੱਮਣਾ ਵਿਚ ਲਗਪਗ 50-55 ਸਾਲ ਤੋਂ ਸਿਹਤ ਸੇਵਾਵਾਂ ਦੇ ਰਹੀ ਡਿਸਪੈਂਸਰੀ ਅਤੇ ਟੈਸਟਿੰਗ ਲੈਬ ਨੂੰ ਸਿਹਤ ਵਿਭਾਗ ਵਲੋਂ ਅਚਾਨਕ ਬੰਦ ਕਰਨ ਦੀ ਖ਼ਬਰ ਮਿਲੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਸੁਖਬੀਰ ਸਿੰਘ, ਮਾ. ਜਗੀਰ ਸਿੰਘ, ਸੋਹਣ ਸਿੰਘ ਪੰਚ, ਹਰਦੀਪ ਸਿੰਘ ਗੋਰੀਆ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਕਾਫੀ ਲੰਮੇ ਸਮੇਂ ਤੋਂ ਸਿਹਤ ਸੇਵਾਵਾਂ ਵੱਖੋ-ਵੱਖਰੀਆਂ ਸਰਕਾਰਾਂ ਦਿੰਦੀਆਂ ਰਹੀਆਂ ਹਨ | ਪੰਜਾਬ ਦੇ ਸਾਬਕਾ ਸਪੀਕਰ ਦੇ ਰਵੀਇੰਦਰ ਸਿੰਘ ਦੁੱਮਣਾ ਦੇ ਜੱਦੀ ਪਿੰਡ ਵਿਚ ਬਣਾਈ ਗਈ ਇਸ ਡਿਸਪੈਂਸਰੀ ਨੂੰ ੂ ਅਚਾਨਕ ਪਿੰਡ ਬੂਰਮਾਜਰਾ ਦੀ ਡਿਸਪੈਂਸਰੀ ਨਾਲ ਜੋੜ ਦਿੱਤਾ ਗਿਆ ਹੈ | ਜਿਸ 'ਤੇ ਪਿੰਡ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਜੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ੂ ਸਰਕਾਰੀ ਸਿਹਤ ਸੇਵਾਵਾਂ ਉਨ੍ਹਾਂ ਦੇ ਪਿੰਡ ਵਿਚ ਹੀ ਮਿਲਦੀਆਂ ਸਨ | ਪ੍ਰੰਤੂ ਹੁਣ ਉਨ੍ਹਾਂ ਨੂੰ ਦੁੱਮਣੇ ਤੋਂ 8 ਕਿੱਲੋਮੀਟਰ ਦੂਰ ਪਿੰਡ ਬੂਰਮਾਜਰੇ ਜਾਣਾ ਪਿਆ ਕਰੇਗਾ | ਜੋ ਕਿ ਗਰੀਬ ਲੋਕਾਂ ਦੇ ਵਸ ਦੀ ਗੱਲ ਨਹੀਂ ਰਹਿ ਜਾਵੇਗੀ ਅਤੇ ਲੋਕੀ ਸਿਹਤ ਸੇਵਾਵਾਂ ਤੋਂ ਵਾਂਝੇ ਰਹਿ ਜਾਣਗੇ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੋਟਾਂ ਸਮੇਂ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਪਿੰਡ-ਪਿੰਡ ਵਧੀਆ ਸਿਹਤ ਸੇਵਾਵਾਂ ਦਿੱਤੀਆਂ ਜਾਣਗੀਆਂ | ਪ੍ਰੰਤੂ ਪੰਜਾਬ ਸਰਕਾਰ ਨੇ ਸਾਥੋਂ ਵੋਟਾਂ ਲੈ ਕੇ ਸਾਡੇ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ | ਇਸੇ ਮੌਕੇ 'ਤੇ ਹਾਜਰ ਰੋਸ ਪ੍ਰਦਰਸ਼ਨ ਕਰਦੀਆਂ ਕੁੱਝ ਅÏਰਤਾਂ ਨੇ ਦੱਸਿਆ ਕਿ ਉਹ ਗਰੀਬ ਪਰਿਵਾਰਾਂ ਨਾਲ ਸਬੰਧਿਤ ਹਨ | ਉਨ੍ਹਾਂ ਕੋਲ ਆਉਣ-ਜਾਣ ਲਈ ਕੋਈ ਸਾਧਨ ਨਹੀਂ ਹੈ | ਇਸੇ ਸਬੰਧ ਵਿਚ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਇਸ ਡਿਸਪੈਂਸਰੀ ਵਿਚ ਬੜੇ ਚਿਰਾਂ ਤੋਂ ਇੱਕ ਟੈਸਟ ਕਰਨ ਲਈ ਲੈਬੋਰਟਰੀ ਬਣੀ ਹੋਈ ਹੈ, ਜਿਸ ਦਾ ਆਸ-ਪਾਸ ਦੇ ਪਿੰਡਾਂ ਨੂੰ ਲਾਭ ਮਿਲਦਾ ਹੈ | ਲੋਕਾਂ ਨੂੰ ਸਸਤੇ ਟੈਸਟ ਤੇ ਸਸਤੀਆਂ ਦਵਾਈਆਂ ਮਿਲਦੀਆਂ ਸਨ | ਕਈ ਸਮਾਜ ਸੇਵੀ ਸੱਜਣ ਇਸ ਲੈਬ ਵਿਚ ਮਾਲੀ ਮਦਦ ਦਿੰਦੇ ਰਹਿੰਦੇ ਸਨ | ਇਸੇ ਸਬੰਧ ਵਿਚ ਜਦੋਂ ਸੀ.ਐੱਮ.ਓ. ਰੂਪਨਗਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਨੀਤੀ ਹੈ | ਪਿੰਡ ਬੂਰਮਾਜਰਾ ਵਿਚ ਆਮ ਆਦਮੀ ਕਲੀਨਿਕ ਖੋਲ੍ਹੀ ਜਾ ਰਹੀ ਹੈ | ਜਿਸ ਵਿਚ ਇਲਾਕੇ ਨੂੰ ਸਭ ਤਰਾਂ ਦੀਆਂ ਸਹੂਲਤਾਂ ਮਿਲਿਆ ਕਰਨਗੀਆਂ ਅਤੇ ਸਟਾਫ ਵੀ ਪੂਰਾ ਕੀਤਾ ਜਾ ਰਿਹਾ ਹੈ |

ਵਿਧਾਇਕ ਚੱਢਾ ਵਲੋਂ ਪਿੰਡਾਂ ਦੀਆਂ ਸਮੱਸਿਆਵਾਂ ਦਾ ਰਿਕਾਰਡ ਦਰਜ ਕਰਨ ਲਈ ਬੀ.ਡੀ.ਪੀ.ਓ ਦਫ਼ਤਰ 'ਚ ਰਜਿਸਟਰ ਲਾਉਣ ਦੇ ਹੁਕਮ

ਰੂਪਨਗਰ, 23 ਜਨਵਰੀ (ਸਤਨਾਮ ਸਿੰਘ ਸੱਤੀ)-ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਨੇ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਰੂਪਨਗਰ ਦਾ ਦੌਰਾ ਕਰਕੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਦਫ਼ਤਰ ਵਿਚ ਇੱਕ ਰਜਿਸਟਰ ਲਗਾਇਆ ਜਾਵੇ ਜਿਸ ਵਿਚ ਪ੍ਰਾਪਤ ਹੋਈਆਂ ...

ਪੂਰੀ ਖ਼ਬਰ »

ਚਾਈਨਾ ਡੋਰ ਦੀ ਵਿਕਰੀ ਤੇ ਵਰਤੋਂ ਕਰਨ ਵਾਲਿਆਂ ਨੂੰ ਕੀਤਾ ਜਾਗਰੂਕ

ਸ੍ਰੀ ਅਨੰਦਪੁਰ ਸਾਹਿਬ, 23 ਜਨਵਰੀ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ ਸੈਣੀ)-ਪੰਜਾਬ ਸਰਕਾਰ ਵਲੋਂ ਚਾਈਨਾ ਡੋਰ ਦੀ ਵਿੱਕਰੀ ਤੇ ਲਗਾਈ ਪਾਬੰਦੀ ਦੇ ਚੱਲਦਿਆਂ ਸ੍ਰੀ ਅਨੰਦਪੁਰ ਸਾਹਿਬ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਹਰਬਖ਼ਸ਼ ਸਿੰਘ ਦੇ ਦਿਸ਼ਾ ਨਿਰਦੇਸ਼ਾਂ ...

ਪੂਰੀ ਖ਼ਬਰ »

ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਵਾਹਨਾਂ ਦੇ ਕੱਟੇ ਚਲਾਨ

ਮੋਰਿੰਡਾ, 23 ਜਨਵਰੀ (ਕੰਗ)-ਮੋਰਿੰਡਾ ਪੁਲਿਸ ਨੇ ਡੀ.ਐੱਸ.ਪੀ. ਡਾ. ਨਵਨੀਤ ਸਿੰਘ ਮਾਹਲ ਦੀ ਅਗਵਾਈ ਹੇਠ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅੱਧੀ ਦਰਜਨ ਦੇ ਕਰੀਬ ਵਾਹਨਾਂ ਦੇ ਚਲਾਨ ਕੱਟੇ ਅਤੇ ਇੱਕ ਬੁਲਟ ਮੋਟਰਸਾਈਕਲ ਨੂੰ ਥਾਣੇ ਵਿਚ ਬੰਦ ਵੀ ਕੀਤਾ ਗਿਆ | ਇਸ ਸਬੰਧੀ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਖੇੜੀ ਸਲਾਬਤਪੁਰ, ਝੱਲੀਆਂ ਕਲਾਂ ਅਤੇ ਭੱਕੂਮਾਜਰਾ ਸਕੂਲਾਂ ਦਾ ਕੀਤਾ ਦੌਰਾ

ਸ੍ਰੀ ਚਮਕੌਰ ਸਾਹਿਬ, 23 ਜਨਵਰੀ (ਜਗਮੋਹਣ ਸਿੰਘ ਨਾਰੰਗ)-ਮਿਸ਼ਨ ਸੌ ਪ੍ਰਤੀਸ਼ਤ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰਪਾਲ ਸਿੰਘ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜੀ ਸਲਾਬਤ ਪੁਰ, ਭੱਕੂ ਮਾਜਰਾ ...

ਪੂਰੀ ਖ਼ਬਰ »

ਸ੍ਰੀ ਵਿਸ਼ਵਕਰਮਾ ਸਭਾ ਮੋਰਿੰਡਾ ਵਲੋਂ ਦੂਜ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ

ਮੋਰਿੰਡਾ, 23 ਜਨਵਰੀ (ਕੰਗ)-ਅੱਜ ਸਥਾਨਕ ਸ੍ਰੀ ਵਿਸ਼ਵਕਰਮਾ ਭਵਨ ਵਿਖੇ ਸ੍ਰੀ ਵਿਸ਼ਵਕਰਮਾ ਸਭਾ ਮੋਰਿੰਡਾ ਵਲੋਂ ਦੂਜ ਦਾ ਦਿਹਾੜਾ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਮੀਤ ਪ੍ਰਧਾਨ ਪਰਮਿੰਦਰ ਸਿੰਘ ਸੋਨੂੰ ਨੇ ਦੱਸਿਆ ...

ਪੂਰੀ ਖ਼ਬਰ »

ਬਲਾਕ ਪੱਧਰੀ ਅੰਗਰੇਜ਼ੀ ਭਾਸ਼ਨ ਮੁਕਾਬਲੇ 'ਚ ਅੱਵਲ ਰਹੀਆਂ ਵਿਦਿਆਰਥਣਾਂ ਸਨਮਾਨਿਤ

ਭਰਤਗੜ੍ਹ, 23 ਜਨਵਰੀ (ਜਸਬੀਰ ਸਿੰਘ ਬਾਵਾ)-ਸਰਕਾਰੀ ਸੀ. ਸੈ. ਸਮਾਰਟ ਸਕੂਲ ਭਰਤਗੜ੍ਹ 'ਚ ਅੱਜ ਸਾਦੇ ਸਮਾਰੋਹ ਦੌਰਾਨ ਪਿ੍ੰਸੀਪਲ ਲਵਿਸ਼ ਚਾਵਲਾ ਦੀ ਅਗਵਾਈ 'ਚ ਸਬੰਧਿਤ ਅਧਿਆਪਕਾਂ ਨੇ 11ਵੀਂ ਜਮਾਤ ਦੀ ਵਿਦਿਆਰਥਣ ਪਲਕਪ੍ਰੀਤ ਕੌਰ ਅਤੇ 10ਵੀਂ ਜਮਾਤ ਦੀ ਵਿਦਿਆਰਥਣ ਤਰਨਜੀਤ ...

ਪੂਰੀ ਖ਼ਬਰ »

ਅੱਗ ਲੱਗਣ ਕਾਰਨ ਕਾਰ ਬੁਰੀ ਤਰ੍ਹਾਂ ਸੜੀ

ਮੋਰਿੰਡਾ, 23 ਜਨਵਰੀ (ਪਿ੍ਤਪਾਲ ਸਿੰਘ)-ਸਥਾਨਕ ਬਾਈਪਾਸ ਸੜਕ 'ਤੇ ਜਾ ਰਹੀ ਇਕ ਸੈਂਟਰੋ ਕਾਰ ਨੂੰ ਅਚਾਨਕ ਅੱਗ ਲਗ ਜਾਣ ਕਾਰਨ ਸੜਕੇ ਸਵਾਹ ਹੋ ਗਈ | ਇਸ ਸਬੰਧੀ ਕਾਰ ਚਾਲਕ ਰਘਵੀਰ ਠਾਕੁਰ ਨੇ ਦੱਸਿਆ ਕਿ ਉਹ ਸੈਂਟਰੋ ਕਾਰ ਨੰਬਰ ਸੀ.ਐਚ 03-4160 'ਤੇ ਜਾ ਰਹੇ ਸਨ ਕਿ ਅਚਾਨਕ ਕਾਰ ਨੂੰ ...

ਪੂਰੀ ਖ਼ਬਰ »

ਡੀ.ਸੀ. ਵਲੋਂ ਚਾਈਨਾ ਡੋਰ ਵੇਚਣ, ਰੱਖਣ ਜਾਂ ਵਰਤੋਂ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਹੁਕਮ

ਰੂਪਨਗਰ, 23 ਜਨਵਰੀ (ਸਤਨਾਮ ਸਿੰਘ ਸੱਤੀ)-ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿਚ ਚਾਈਨਾ ਡੋਰ ਦੀ ਖਰੀਦ-ਵੇਚ, ਰੱਖਣ (ਸਟੋਰ ਕਰਨਾ) ਜਾਂ ਪਤੰਗਬਾਜ਼ੀ ਲਈ ਵਰਤੋਂ 'ਤੇ ਧਾਰਾ 144 ਅਧੀਨ ਪੂਰਨ ਪਾਬੰਦੀ ਲਗਾਈ ਗਈ ਹੈ | ਇਸ ...

ਪੂਰੀ ਖ਼ਬਰ »

ਇਲਾਕਾ ਸੰਘਰਸ਼ ਕਮੇਟੀ ਦੀ ਮੀਟਿੰਗ

ਘਨੌਲੀ, 23 ਜਨਵਰੀ (ਜਸਵੀਰ ਸਿੰਘ ਸੈਣੀ)-26 ਜਨਵਰੀ ਨੂੰ ਗਣਤੰਤਰ ਦਿਵਸ ਦੀ ਪਰੇਡ ਚ ਪੰਜਾਬ ਦੀ ਝਾਕੀ ਨੂੰ ਸ਼ਾਮਲ ਨਾਂ ਕਰਨ ਵਿਰੁੱਧ ਸਾਰੇ ਪੰਜਾਬ ਵਾਸੀਆਂ 'ਚ ਇਸ ਕਾਰਵਾਈ ਸੰਬੰਧੀ ਰੋਸ ਹੈ | ਇਸ ਦਾ ਪ੍ਰਗਟਾਵਾ ਇਲਾਕਾ ਸੰਘਰਸ਼ ਕਮੇਟੀ ਲੋਦੀਮਾਜਰਾ ਘਨੌਲੀ ਦੇ ਪ੍ਰਧਾਨ ...

ਪੂਰੀ ਖ਼ਬਰ »

ਨੂਰਪੁਰ ਬੇਦੀ 'ਚ ਚਾਈਨਾ ਡੋਰ ਦੀ ਵਿਕਰੀ ਜ਼ੋਰਾਂ 'ਤੇ

ਨੂਰਪੁਰ ਬੇਦੀ, 23 ਜਨਵਰੀ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਨੂਰਪੁਰ ਬੇਦੀ 'ਚ ਚਾਈਨਾ ਡੋਰ ਦੀ ਵਿੱਕਰੀ ਤੇ ਖ਼ਰੀਦਦਾਰੀ ਬਿਨਾਂ ਕਿਸੀ ਰੋਕ-ਟੋਕ ਤੋਂ ਜਾਰੀ ਹੈ | ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਚਾਈਨਾ ਡੋਰ ਕਾਰਨ ਵੱਧ ਰਹੇ ਹਾਦਸਿਆਂ ਦਾ ਸਖ਼ਤ ਨੋਟਿਸ ਲੈਂਦਿਆਂ ...

ਪੂਰੀ ਖ਼ਬਰ »

ਮਾਣਕ ਮਾਜਰਾ ਵਿਖੇ ਸ਼ਿਵ ਸੈਨਾ (ਬਾਲ ਠਾਕਰੇ) ਦੀ ਹੋਈ ਮੀਟਿੰਗ

ਪੁਰਖਾਲੀ, 23 ਜਨਵਰੀ (ਅੰਮਿ੍ਤਪਾਲ ਸਿੰਘ ਬੰਟੀ)-ਸ਼ਿਵ ਸੈਨਾ (ਬਾਲ ਠਾਕਰੇ) ਵਲੋਂ ਪਿੰਡ ਮਾਣਕ ਮਾਜਰਾ ਵਿਖੇ ਇੱਕ ਗਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰਨ ਦੀ ਕੀਤੀ ਘਿਨੌਣੀ ਹਰਕਤ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ ਇਸ ਘਟਨਾ ਨੂੰ ਲੈ ਕੇ ਸ਼ਿਵ ਸੈਨਾ (ਬਾਲ ...

ਪੂਰੀ ਖ਼ਬਰ »

ਆਦਰਸ਼ ਸਕੂਲ ਦੇ ਵਿਦਿਆਰਥੀਆਂ ਨੇ ਅੰਤਰ ਸਕੂਲ ਮੁਕਾਬਲਿਆਂ 'ਚ ਹਾਸਲ ਕੀਤੀਆਂ ਪੁਜ਼ੀਸ਼ਨਾਂ

ਸ੍ਰੀ ਅਨੰਦਪੁਰ ਸਾਹਿਬ, 23 ਜਨਵਰੀ (ਜੇ.ਐਸ.ਨਿੱਕੂਵਾਲ)-ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਏ ਵੱਖ-ਵੱਖ ਅੰਤਰ-ਸਕੂਲ ਮੁਕਾਬਲਿਆਂ ਵਿਚ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਵਿਦਿਆਰਥੀਆਂ ਨੇ ਵੱਡੀਆਂ ...

ਪੂਰੀ ਖ਼ਬਰ »

ਐੱਨ.ਆਰ.ਆਈ. ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਦੁੱਮਣਾ ਦੇ ਵਿਦਿਆਰਥੀਆਂ ਨੂੰ ਵੰਡੀਆਂ ਕੋਟੀਆਂ

ਮੋਰਿੰਡਾ, 23 ਜਨਵਰੀ (ਕੰਗ)-ਸਰਕਾਰੀ ਪ੍ਰਾਇਮਰੀ ਸਕੂਲ ਦੁੱਮਣਾ ਦੇ ਵਿਦਿਆਰਥੀਆਂ ਨੂੰ ਐੱਨ.ਆਰ.ਆਈ. ਗੁਰਜੀਤ ਸਿੰਘ ਵਲੋਂ ਕੋਟੀਆਂ ਭੇਟ ਕੀਤੀਆਂ ਗਈਆਂ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਇੰਚਾਰਜ ਅਨਿਲ ਕੁਮਾਰ ਨੇ ਦੱਸਿਆ ਕਿ ਆਸਟ੍ਰੇਲੀਆ ਰਹਿੰਦੇ ਐੱਨ.ਆਰ.ਆਈ. ...

ਪੂਰੀ ਖ਼ਬਰ »

ਮਲੇਰੀਆ ਅਤੇ ਡੇਂਗੂ ਜਾਗਰੂਕਤਾ ਕੈਂਪ ਲਗਾਇਆ

ਪੁਰਖਾਲੀ, 23 ਜਨਵਰੀ (ਅੰਮਿ੍ਤਪਾਲ ਸਿੰਘ ਬੰਟੀ)-ਸਿਵਲ ਸਰਜਨ ਰੂਪਨਗਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਭਰਤਗਡ੍ਹ ਦੇ ਦਿਸ਼ਾ ਨਿਰਦੇਸ਼ ਹੇਠ ਸਿਹਤ ਵਿਭਾਗ ਭੱਦਲ ਦੀ ਟੀਮ ਵਲੋਂ ਪਿੰਡ ਸੈਂਫਲਪੁਰ ਵਿਖੇ ਮਲੇਰੀਆ ਅਤੇ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ ਸਿਹਤ ...

ਪੂਰੀ ਖ਼ਬਰ »

ਕੌਮੀ ਕਵੀ ਦਰਬਾਰ 'ਚ ਸ਼ਮੂਲੀਅਤ ਤੋਂ ਪਰਤੇ ਕਵੀ ਗੁਰਿੰਦਰ ਸਿੰਘ ਕਲਸੀ ਦਾ ਸਨਮਾਨ

ਸ੍ਰੀ ਚਮਕੌਰ ਸਾਹਿਬ, 23 ਜਨਵਰੀ (ਜਗਮੋਹਣ ਸਿੰਘ ਨਾਰੰਗ)-ਗਣਤੰਤਰ ਦਿਵਸ ਨੂੰ ਸਮਰਪਿਤ ਪੰਜਾਬੀ ਅਕਾਦਮੀ ਦਿੱਲੀ ਵਲੋਂ ਦਿੱਲੀ ਸਰਕਾਰ ਦੇ ਸਹਿਯੋਗ ਨਾਲ ਕਰਵਾਏ ਕੌਮੀ ਕਵੀ ਦਰਬਾਰ ਵਿਚ ਸ਼ਮੂਲੀਅਤ ਤੋਂ ਬਾਅਦ ਸਕੂਲ ਪਰਤੇ ਉੱਘੇ ਸਾਹਿੱਤਕਾਰ ਅਤੇ ਰਾਜ ਪੁਰਸਕਾਰ ਜੇਤੂ ...

ਪੂਰੀ ਖ਼ਬਰ »

ਪਿੰਡ ਸਰਥਲੀ ਤੋਂ ਕਿਰਤੀ ਕਿਸਾਨ ਮੋਰਚਾ ਦਾ ਵੱਡਾ ਕਾਫ਼ਲਾ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚੇ 'ਚ ਸ਼ਾਮਿਲ ਹੋਣ ਲਈ ਹੋਇਆ ਰਵਾਨਾ

ਨੂਰਪੁਰ ਬੇਦੀ, 23 ਜਨਵਰੀ (ਵਿੰਦਰ ਪਾਲ ਝਾਂਡੀਆ)-ਅੱਜ ਕਿਰਤੀ ਕਿਸਾਨ ਮੋਰਚੇ ਦਾ ਵੱਡਾ ਜਥਾ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ ਵਿਖੇ ਲੱਗੇ ਮੋਰਚੇ ਵਿਚ ਜਾਣ ਲਈ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਸਰਥਲੀ ਦੇ ਗਰਾਊਾਡ ਵਿਚੋਂ ਰਵਾਨਾ ਹੋਇਆ | ਇਸ ਮੌਕੇ ਕਿਰਤੀ ਕਿਸਾਨ ...

ਪੂਰੀ ਖ਼ਬਰ »

ਭੱਕੂ ਮਾਜਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਭੇਟ ਕੀਤੇ ਬਰਤਨ

ਸ੍ਰੀ ਚਮਕੌਰ ਸਾਹਿਬ, 23 ਜਨਵਰੀ (ਜਗਮੋਹਣ ਸਿੰਘ ਨਾਰੰਗ)-ਸਰਕਾਰੀ ਪ੍ਰਾਇਮਰੀ ਸਕੂਲ ਭੱਕੂ ਮਾਜਰਾ ਵਿਖੇ ਮਿਡ ਡੇਅ ਮੀਲ ਲਈ ਹਰਿੰਦਰ ਸਿੰਘ ਅਧਿਆਪਕ ਇੰਚਾਰਜ ਸਰਕਾਰੀ ਪ੍ਰਾਇਮਰੀ ਸਕੂਲ ਖੇੜੀ ਸਲਾਬਤ ਪੁਰ ਨੇ ਆਪਣੇ ਪਿਤਾ ਸਵ: ਸੂਬੇਦਾਰ ਅਵਤਾਰ ਸਿੰਘ ਵਾਸੀ ...

ਪੂਰੀ ਖ਼ਬਰ »

ਸਿਲਾਈ ਕਢਾਈ ਦਾ ਕੋਰਸ ਪੂਰਾ ਕਰ ਚੁੱਕੀਆਂ ਲੜਕੀਆਂ ਨੂੰ ਸਰਟੀਫ਼ਿਕੇਟ ਅਤੇ ਮੁਫ਼ਤ ਸਿਲਾਈ ਮਸ਼ੀਨਾਂ ਵੰਡੀਆਂ

ਨੂਰਪੁਰ ਬੇਦੀ, 23 ਜਨਵਰੀ (ਵਿੰਦਰ ਪਾਲ ਝਾਂਡੀਆ)-ਇਲਾਕੇ ਦੀ ਪ੍ਰਸਿੱਧ ਸੰਸਥਾ ਸੰਤ ਬਾਬਾ ਜਾਨਕੀ ਦਾਸ ਵੈੱਲਫੇਅਰ ਸੋਸਾਇਟੀ ਚਨੌਲੀ ਵਲੋਂ ਸੋਸਵਾ (ਨੌਰਥ) ਪੰਜਾਬ ਤੇ ਸੋਸ਼ਲ ਸਕਿਊਇਟੀ ਵਿਭਾਗ ਪੰਜਾਬ ਦੀ ਮਦਦ ਨਾਲ ਪਿੰਡ ਕਾਂਗੜ ਵਿਚ ਚਲਾਏ ਜਾ ਰਹੇ ਸਿਲਾਈ ਕਢਾਈ ਦਾ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰਾਂ ਨੇ 60 ਸਾਲਾ ਵਿਅਕਤੀ ਦੀ ਘੇਰ ਕੇ ਕੀਤੀ ਕੁੱਟਮਾਰ

ਨੂਰਪੁਰ ਬੇਦੀ, 23 ਜਨਵਰੀ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਪਿੰਡ ਜੱਸੇ ਮਾਜਰਾ ਵਿਖੇ ਮੋਟਰਸਾਈਕਲ ਸਵਾਰ 3 ਵਿਅਕਤੀਆਂ ਵਲੋਂ ਇੱਕ 60 ਸਾਲਾਂ ਵਿਅਕਤੀ ਦੀ ਘੇਰ ਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਹਮਲੇ 'ਚ ਗੰਭੀਰ ਜ਼ਖਮੀ ਹੋਇਆ ਉਕਤ ਵਿਅਕਤੀ ਸਰਕਾਰੀ ਹਸਪਤਾਲ ...

ਪੂਰੀ ਖ਼ਬਰ »

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਰੁਜ਼ਗਾਰ ਕੈਂਪ ਭਲਕੇ

ਰੂਪਨਗਰ, 23 ਜਨਵਰੀ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਰੋਜ਼ਗਾਰ ਅਫ਼ਸਰ ਅਰੁਣ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ 25 ਜਨਵਰੀ ਦਿਨ ਬੁੱਧਵਾਰ ਨੂੰ ਸਵੇਰੇ 10:30 ਵਜੇ ਰੁਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ | ...

ਪੂਰੀ ਖ਼ਬਰ »

ਬਾਬਾ ਗੁਰਦਿੱਤਾ ਜੀ ਦੀ ਯਾਦ ਵਿਚ ਸਮਾਗਮ 28 ਅਤੇ 29 ਨੂੰ

ਢੇਰ, 23 ਜਨਵਰੀ (ਸ਼ਿਵ ਕੁਮਾਰ ਕਾਲੀਆ)-ਬਾਬਾ ਗੁਰਦਿੱਤਾ ਜੀ ਦੀ ਯਾਦ ਵਿਚ ਕਰਵਾਏ ਜਾਂਦੇ ਸਲਾਨਾ ਸਮਾਗਮ ਇਸ ਵਾਰ 28 ਅਤੇ 29 ਜਨਵਰੀ ਨੂੰ ਕਰਵਾਏ ਜਾ ਰਹੇ ਹਨ | ਇਸ ਸਬੰਧ ਵਿਚ 28 ਜਨਵਰੀ ਨੂੰ ਗੁ: ਸਾਹਿਬ ਬਾਊਲੀ ਸਾਹਿਬ ਪਿੰਡ ਬਹਿਲੂ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਵਿਖੇ ਅੰਤਰ-ਰਾਸ਼ਟਰੀ ਪੰਜਾਬੀ ਕਾਨਫ਼ਰੰਸ ਅੱਜ

ਸ੍ਰੀ ਅਨੰਦਪੁਰ ਸਾਹਿਬ, 23 ਜਨਵਰੀ (ਕਰਨੈਲ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਵਿਖੇ 'ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦਸ਼ਾ ਅਤੇ ਦਿਸ਼ਾ' ਵਿਸ਼ੇ 'ਤੇ ਅੱਜ ਇਕ-ਰੋਜ਼ਾ ...

ਪੂਰੀ ਖ਼ਬਰ »

ਏਾਜਲਸ ਵਰਲਡ ਸਕੂਲ ਮੋਰਿੰਡਾ ਦੇ ਵਿਦਿਆਰਥੀਆਂ ਨੇ ਚਾਈਨਾ ਡੋਰ ਨਾ ਵਰਤਣ ਦੀ ਚੁੱਕੀ ਸਹੁੰ

ਮੋਰਿੰਡਾ, 23 ਜਨਵਰੀ (ਕੰਗ)-ਪਾਬੰਦੀਸ਼ੁਦਾ ਚਾਈਨਾ ਡੋਰ ਦੀ ਵਰਤੋਂ ਕਾਰਨ ਰੋਜ਼ਾਨਾ ਵਾਪਰ ਰਹੇ ਹਾਦਸਿਆਂ ਨੂੰ ਵੇਖਦਿਆਂ ਏਾਜਲਸ ਵਰਲਡ ਸਕੂਲ ਮੋਰਿੰਡਾ ਦੇ ਵਿਦਿਆਰਥੀਆਂ ਨੇ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਸਬੰਧੀ ਸਹੁੰ ਚੁੱਕੀ ਅਤੇ ਪ੍ਰਣ ਕੀਤਾ ਕਿ ਉਹ ਨਾ ਤਾਂ ਖੁਦ ...

ਪੂਰੀ ਖ਼ਬਰ »

ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਮਨਾਇਆ ਰਾਸ਼ਟਰੀ ਨੌਜਵਾਨ ਦਿਵਸ

ਸ੍ਰੀ ਅਨੰਦਪੁਰ ਸਾਹਿਬ, 23 ਜਨਵਰੀ (ਜੇ.ਐਸ.ਨਿੱਕੂਵਾਲ)-ਭਾਈ ਜੈਤਾ ਜੀ ਸਿਵਲ ਹਸਪਤਾਲ ਅਨੰਦਪੁਰ ਸਾਹਿਬ ਵਿਖੇ ਰਾਸ਼ਟਰੀ ਨੌਜਵਾਨ ਦਿਵਸ ਨੂੰ ਸਮਰਪਿਤ ਇੱਕ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਸਿੱਖ ਮਸ਼ੀਨਰੀ ਕਾਲਜ ਦੇ ਵਿਦਿਆਰਥੀ ਅਤੇ ਡਾ.ਦਿਆਲ ਸਿੰਘ ਮੈਮੋਰੀਅਲ ...

ਪੂਰੀ ਖ਼ਬਰ »

ਖੇਤ ਮਜ਼ਦੂਰ ਯੂਨੀਅਨ ਦੀ ਸਥਾਨਕ ਇਕਾਈ ਦੀ ਮੀਟਿੰਗ

ਭਰਤਗੜ੍ਹ, 23 ਜਨਵਰੀ (ਜਸਬੀਰ ਸਿੰਘ ਬਾਵਾ)-ਬੜਾ ਪਿੰਡ 'ਚ ਖੇਤ ਮਜਦੂਰ ਯੂਨੀਅਨ ਦੀ ਸਥਾਨਕ ਇਕਾਈ ਦੀ ਅਹਿਮ ਮੀਟਿੰਗ ਦੌਰਾਨ ਕਾ. ਦਲੀਪ ਸਿੰਘ ਘਨੌਲਾ ਅਤੇ ਕਾ.ਭਗਤ ਸਿੰਘ ਬਿੱਕੋਂ ਆਦਿ ਨੇ ਮਜ਼ਦੂਰਾਂ ਨੂੰ ਦਰਪੇਸ਼ ਮਸਲਿਆਂ 'ਤੇ ਵਿਚਾਰ ਚਰਚਾ ਕਰਦਿਆਂ ਕਿਹਾ ਕਿ ...

ਪੂਰੀ ਖ਼ਬਰ »

ਦਸਮੇਸ਼ ਪਿਤਾ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸਮਾਗਮਾਂ ਸੰਬੰਧੀ ਗੁਰੂ ਕੇ ਮਹਿਲ ਭੋਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਹੋਏ ਆਰੰਭ

ਸ੍ਰੀ ਅਨੰਦਪੁਰ ਸਾਹਿਬ, 23 ਜਨਵਰੀ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸ੍ਰੀ ਅਨੰਦਪੁਰ ਸਾਹਿਬ ਅਤੇ ਗੁਰੂ ਕਾ ਲਾਹੋਂਰ ਵਿਖੇ ਹੋ ਰਹੇ ਸਮਾਗਮਾਂ ਸਬੰਧੀ ਤਖ਼ਤ ਸ੍ਰੀ ਕੇਸਗੜ੍ਹ ...

ਪੂਰੀ ਖ਼ਬਰ »

ਢੇਲਾਬੜ 'ਚ ਲੋੜਵੰਦਾਂ ਨੂੰ ਸੌਂਪੇ ਕੰਬਲ਼

ਭਰਤਗੜ੍ਹ, 23 ਜਨਵਰੀ (ਜਸਬੀਰ ਸਿੰਘ ਬਾਵਾ)-ਜ਼ਿਲ੍ਹਾ ਰੂਪਨਗਰ ਦੇ ਅੰਤਲੇ ਅਤੇ ਹਿਮਾਚਲ ਪ੍ਰਦੇਸ਼ ਦੇ ਹੱਦ ਨੇੜਲੇ ਪਿੰਡ ਢੇਲਾਬੜ 'ਚ ਅੱਜ ਵਿਸ਼ਵ ਮਾਨਵ ਰੂਹਾਨੀ ਕੇਂਦਰ ਦੀ ਸ਼ਾਖਾ ਬੜਾ ਪਿੰਡ ਦੇ ਨੁਮਾਇੰਦਿਆਂ ਨੇ ਲੋੜਵੰਦਾਂ ਨੂੰ ਸਰਦੀ ਤੋਂ ਬਚਣ ਲਈ ਕੰਬਲ ਸੌਂਪੇ ਗਏ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਦੇ ਰਾਸ਼ਟਰੀ ਰੱਸਾਕਸ਼ੀ ਮੁਕਾਬਲੇ 'ਚ ਜੇਤੂ ਵਿਦਿਆਰਥੀ ਤਰਨਪ੍ਰੀਤ ਸਿੰਘ ਨੂੰ ਸ਼੍ਰੋਮਣੀ ਕਮੇਟੀ ਨੇ ਕੀਤਾ ਸਨਮਾਨਿਤ

ਸ੍ਰੀ ਅਨੰਦਪੁਰ ਸਾਹਿਬ, 23 ਜਨਵਰੀ (ਕਰਨੈਲ ਸਿੰਘ, ਜੇ.ਐਸ.ਨਿੱਕੂਵਾਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਹੇਠ ਚੱਲ ਰਹੇ ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਦੇ ਵਿਦਿਆਰਥੀ ਕੈਪਟਨ ਤਰਨਪ੍ਰੀਤ ਸਿੰਘ ਪੁੱਤਰ ...

ਪੂਰੀ ਖ਼ਬਰ »

26 ਨੂੰ ਬੀ.ਕੇ.ਯੂ. ਖੋਸਾ ਵਲੋਂ ਸੋਲਖੀਆਂ ਟੋਲ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਰਚ

ਰੂਪਨਗਰ, 23 ਜਨਵਰੀ (ਸਤਨਾਮ ਸਿੰਘ ਸੱਤੀ)-ਭਾਰਤੀ ਕਿਸਾਨ ਯੂਨੀਅਨ ਖੋਸਾ ਜ਼ਿਲ੍ਹਾ ਰੋਪੜ ਟੀਮ ਦੀ ਮੀਟਿੰਗ ਰੋਪੜ ਬਲਾਕ ਦੇ ਪਿੰਡ ਠੋਣਕੀ ਗੁਰਪੁਰਾ ਵਿਚ ਜ਼ਿਲ੍ਹਾ ਪੈ੍ਰੱਸ ਸਕੱਤਰ ਭੁਪਿੰਦਰ ਸਿੰਘ ਡੇਕਵਾਲਾ ਦੀ ਅਗਵਾਈ ਹੇਠ ਹੋਈ, ਇਸ ਮੀਟਿੰਗ ਵਿਚ ਜ਼ਿਲ੍ਹਾ ...

ਪੂਰੀ ਖ਼ਬਰ »

ਪਿੰਡ ਚੌਂਤਾ ਦੀ ਗ੍ਰਾਮ ਪੰਚਾਇਤ ਵਲੋਂ ਗੰਦੇ ਪਾਣੀ ਦੀ ਨਿਕਾਸੀ ਲਈ ਨਾਲਿਆਂ ਨੂੰ ਬਣਾਉਣ ਦਾ ਕੰਮ ਕਰਵਾਇਆ ਸ਼ੁਰੂ

ਨੂਰਪੁਰ ਬੇਦੀ, 23 ਜਨਵਰੀ (ਵਿੰਦਰ ਪਾਲ ਝਾਂਡੀਆ)-ਨੂਰਪੁਰ ਬੇਦੀ ਇਲਾਕੇ ਦੇ ਪਿੰਡ ਚੌਂਤਾ ਵਿਖੇ ਗ੍ਰਾਮ ਪੰਚਾਇਤ ਵਲੋਂ ਸਰਪੰਚ ਅਜੇ ਕੁਮਾਰ ਸੈਣੀ ਦੀ ਅਗਵਾਈ 'ਚ ਪਿੰਡ ਦੇ ਆਲੇ ਦੁਆਲੇ ਦੇ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਨੂੰ ਮੁੱਖ ਰੱਖਦਿਆਂ ਇਸਦੇ ਨਿਕਾਸ ਲਈ ...

ਪੂਰੀ ਖ਼ਬਰ »

ਗੁਰੂ ਰਵਿਦਾਸ ਕਿਸੇ ਇਕ ਧਰਮ ਦੇ ਨਹੀਂ ਸਗੋਂ ਰਾਸ਼ਟਰੀ ਭਗਤ ਤੇ ਗੁਰੂ ਸਨ-ਰਾਜਿੰਦਰ ਵਿਸ਼ਵਨਾਥ ਅਲੈਂਕਰ

ਸੰਤੋਖਗੜ੍ਹ, 23 ਜਨਵਰੀ (ਮਲਕੀਅਤ ਸਿੰਘ)-ਗੁਰੂ ਰਵਿਦਾਸ ਦਾ ਸਲਾਨਾ ਦੋ ਰੋਜ਼ਾ ਜੋੜ ਮੇਲਾ ਸੰਤੋਖਗੜ੍ਹ (ਊਨਾ) ਵਿਖੇ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਜੋੜ ਮੇਲੇ ਦੇ ਦੂਸਰੇ ਦਿਨ ਹਿਮਾਚਲ ਪ੍ਰਦੇਸ਼ ਦੇ ਗਵਰਨਰ ਰਾਜਿੰਦਰ ਵਿਸ਼ਵਨਾਥ ਅਲੈਂਕਰ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX