ਮਲੋਟ, 23 ਜਨਵਰੀ (ਪਾਟਿਲ, ਬਰਾੜ)-ਮਲੋਟ ਵਿਖੇ ਅੱਜ ਸਿਹਤ ਵਿਭਾਗ ਵਲੋਂ ਛਾਪੇਮਾਰੀ ਦੌਰਾਨ ਰਿਫ਼ਾਇੰਡ ਤੋਂ ਤਿਆਰ ਕੀਤੇ ਜਾ ਰਹੇ ਦੁੱਧ ਵਾਲੀ ਇਕ ਡੇਅਰੀ ਨੂੰ ਸੀਲ ਕੀਤਾ ਹੈ | ਸਿਹਤ ਵਿਭਾਗ ਦੀ ਅਧਿਕਾਰੀ ਊਸ਼ਾ ਗੋਇਲ ਨੇ ਦੱਸਿਆ ਕਿ ਇਹ ਵਿਅਕਤੀ ਸਰਦੀ ਦੇ 4-5 ਮਹੀਨੇ ਮਲੋਟ ਵਿਖੇ ਆਉਂਦਾ ਸੀ ਅਤੇ ਇਕ ਕਿਰਾਏ ਦੀ ਜਗ੍ਹਾ ਲੈ ਕੇ ਉਥੇ ਰਿਫਾਇੰਡ ਅਤੇ ਹੋਰ ਕੁਝ ਕੈਮੀਕਲਜ਼ ਨਾਲ ਦੁੱਧ ਤਿਆਰ ਕਰਕੇ ਅੱਗੇ ਸਪਲਾਈ ਕਰਦਾ ਸੀ ਤੇ ਹਰ ਵਾਰ ਇਹ ਵਿਅਕਤੀ ਜਗ੍ਹਾ ਬਦਲ ਲੈਂਦਾ ਸੀ | ਹੁਣ ਵਿਭਾਗ ਨੂੰ ਮਿਲੀ ਸੂਚਨਾ ਦੇ ਅਧਾਰ 'ਤੇ ਜਦ ਛਾਪੇਮਾਰੀ ਕੀਤੀ ਗਈ ਤਾਂ ਇਸ ਵਿਅਕਤੀ ਕੋਲੋਂ 1 ਹਜ਼ਾਰ ਲੀਟਰ ਦੁੱਧ ਦੇ ਭਰੇ ਡਰੰਮ, ਰਿਫ਼ਾਇੰਡ ਆਦਿ ਫ਼ੜੇ ਗਏ | ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਸ ਵਿਅਕਤੀ 'ਤੇ ਸਿਹਤ ਵਿਭਾਗ ਵਲੋਂ ਆਪਣੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਜਦ ਕਿ ਇਸ ਸਬੰਧੀ ਪੁਲਿਸ ਵਲੋਂ ਵੀ ਆਪਣੇ ਪੱਧਰ 'ਤੇ ਕਾਰਵਾਈ ਕੀਤੀ ਜਾਵੇਗੀ | ਇਕੱਤਰ ਜਾਣਕਾਰੀ ਅਨੁਸਾਰ ਮਲੋਟ ਵਿਖੇ ਐਡਵਰਡਗੰਜ ਗੈਸਟ ਹਾਊਸ ਦੇ ਨੇੜੇ ਇਕ ਗਲੀ ਵਿਚ ਮੌਜੂਦ ਡੇਅਰੀ 'ਤੇ ਅੱਜ ਬਾਅਦ ਦੁਪਹਿਰ ਸਿਹਤ ਵਿਭਾਗ ਦੀ ਟੀਮ ਨੇ ਪੁਲਿਸ ਦੀ ਹਾਜ਼ਰੀ ਵਿਚ ਗੁਪਤ ਸੂਚਨਾ ਦੇ ਅਧਾਰ 'ਤੇ ਛਾਪੇਮਾਰੀ ਕਰਕੇ ਸੈਂਕੜੇ ਲੀਟਰ ਰਿਫ਼ਾਇੰਡ ਤੋਂ ਤਿਆਰ ਕੀਤਾ ਨਕਲੀ ਦੁੱਧ ਅਤੇ ਰਿਫ਼ਾਇੰਡ ਦੇ ਟੀਨ ਬਰਾਮਦ ਕੀਤੇ ਹਨ | ਮੌਕੇ 'ਤੇ ਹਾਜ਼ਰ ਡਾ: ਊਸ਼ਾ ਗੋਇਲ ਅਤੇ ਅਭਿਨਵ ਨੇ ਦੱਸਿਆ ਕਿ ਮਲੋਟ ਸ਼ਹਿਰ ਦੀ ਇਕ ਗੁੰਮਨਾਮ ਗਲੀ ਵਿਚ ਇਕ ਕਿਰਾਏ ਦੇ ਮਕਾਨ ਵਿਚ ਨਕਲੀ ਦੁੱਧ ਤਿਆਰ ਕੀਤੇ ਜਾਣ ਦੀ ਗੁਪਤ ਸੂਚਨਾ ਮਿਲੀ ਸੀ, ਜਿਸ ਉਪਰੰਤ ਉਨ੍ਹਾਂ ਦੱਸੀ ਥਾਂ 'ਤੇ ਛਾਪੇਮਾਰੀ ਕੀਤੀ ਤਾਂ ਦੋ ਟੈਂਕਰ ਦੱੁਧ, ਇਕ ਵਿਚ ਡੇਢ ਅਤੇ ਦੂਜੇ ਵਿਚ ਲਗਪਗ ਢਾਈ ਕੁਇੰਟਲ ਦੁੱਧ ਨਾਲ ਮੌਕੇ 'ਤੋਂ ਰਿਫਾਇੰਡ ਤੇ ਹੋਰ ਕੈਮੀਕਲ ਵੀ ਬਰਾਮਦ ਕੀਤਾ ਗਿਆ, ਜਿਸ ਤੋਂ ਨਕਲੀ ਦੁੱਧ ਤਿਆਰ ਕੀਤਾ ਜਾਂਦਾ ਸੀ | ਉਨ੍ਹਾਂ ਦੱਸਿਆ ਕਿ ਇਕ ਲੀਟਰ ਰਿਫਾਇੰਡ ਤੋਂ ਲਗਪਗ 20 ਲੀਟਰ ਦੁੱਧ ਤਿਆਰ ਕਰਦੇ ਸਨ | ਉਨ੍ਹਾਂ ਇਹ ਵੀ ਦੱਸਿਆ ਕਿ ਸੁਨਾਮ ਦਾ ਰਹਿਣ ਵਾਲਾ ਡੇਅਰੀ ਦਾ ਮਾਲਕ ਹਰ ਛੇ ਮਹੀਨਿਆਂ ਬਾਅਦ ਆਪਣਾ ਟਿਕਾਣਾ ਬਦਲ ਲੈਂਦਾ ਸੀ | ਇਹ ਦੁੱਧ ਦੂਜੇ ਜ਼ਿਲਿ੍ਹਆਂ ਦੇ ਦੁੱਧ ਪਲਾਂਟਾਂ 'ਚ ਸਪਲਾਈ ਕੀਤਾ ਜਾਂਦਾ ਸੀ | ਉਨ੍ਹਾਂ ਦੀ ਟੀਮ ਵਲੋਂ ਮੌਕੇ ਤੋਂ ਮਿਲਿਆ ਸਾਰਾ ਸਮਾਨ ਜ਼ਬਤ ਕਰਕੇ ਡੇਅਰੀ ਨੂੰ ਸੀਲ ਕਰ ਦਿੱਤਾ ਗਿਆ ਹੈ, ਜਿਸ ਦੀ ਸਾਰੀ ਰਿਪੋਰਟ ਤਿਆਰ ਕਰਕੇ ਅਗਲੇਰੀ ਕਾਰਵਾਈ ਲਈ ਸਬੰਧਿਤ ਪੁਲਿਸ ਥਾਣੇ ਨੂੰ ਦਿੱਤੀ ਜਾਵੇਗੀ | ਜ਼ਿਕਰਯੋਗ ਹੈ ਕਿ ਮਲੋਟ ਵਿਖੇ ਪਹਿਲੀ ਵਾਰ ਇੰਨ੍ਹੀ ਵੱਡੀ ਮਾਤਰਾ ਵਿਚ ਨਕਲੀ ਦੁੱਧ ਬਰਾਮਦ ਹੋਇਆ ਹੈ | ਇੱਥੇ ਇਹ ਵੀ ਵਰਨਣਯੋਗ ਹੈ ਕਿ ਮਲੋਟ ਸ਼ਹਿਰ 'ਚ ਨਕਲੀ ਦੁੱਧ, ਕਰੀਮ ਮੱਖਣ ਤੇ ਪਨੀਰ ਆਦਿ ਦੀ ਸਪਲਾਈ ਸਬੰਧੀ ਚਰਚਾ ਵੀ ਬੀਤੇ ਸਮੇਂ ਤੋਂ ਹੁੰਦੀ ਰਹੀ ਹੈ ਪਰ ਕਦੇ ਕੋਈ ਵੱਡੀ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਗਈ | ਇਸ ਕਾਰਵਾਈ ਤੋਂ ਬਾਅਦ ਇਲਾਕੇ ਦੇ ਲੋਕ ਉਕਤ ਨਕਲੀ ਦੁੱਧ ਤੋਂ ਬਣੇ ਪਦਾਰਥਾਂ ਦੀ ਸਪਲਾਈ ਤੇ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕੀਤੇ ਜਾਣ ਦੀ ਵੀ ਮੰਗ ਕਰ ਰਹੇ ਹਨ |?
ਫ਼ਰੀਦਕੋਟ, 23 ਜਨਵਰੀ (ਸਰਬਜੀਤ ਸਿੰਘ)-ਥਾਣਾ ਸਿਟੀ ਫ਼ਰੀਦਕੋਟ ਪੁਲਿਸ ਵਲੋਂ ਸਥਾਨਕ ਜੁਬਲੀ ਚੌਂਕ ਵਿਖੇ ਨਾਕੇ ਦੌਰਾਨ ਸ਼ੱਕ ਦੇ ਆਧਾਰ 'ਤੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਪਾਸੋਂ 50 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ | ਪੁਲਿਸ ...
ਫ਼ਰੀਦਕੋਟ, 23 ਜਨਵਰੀ (ਜਸਵੰਤ ਸਿੰਘ ਪੁਰਬਾ)-ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਪਿੰਡ ਗੋਲੇਵਾਲਾ ਵਿਖੇ ਸੰਤ ਕਸ਼ਮੀਰ ਸਿੰਘ ਨੂੰ ਸਮਰਪਿਤ 7ਵੇਂ ਸੁਪਰ ਮਹੰਤ ਸ਼ੇਰ ਸਿੰਘ ਯਾਦਗਾਰੀ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਵਿਚ ਸ਼ਿਰਕਤ ਕੀਤੀ | ਉਨ੍ਹਾਂ ਦੇ ...
ਜੈਤੋ, 23 ਜਨਵਰੀ (ਗੁਰਚਰਨ ਸਿੰਘ ਗਾਬੜੀਆ)-ਭਾਰਤੀ ਕਿਸਾਨ ਯੂਨੀਅਨ (ਏਕਤਾ) ਮਾਲਵਾ ਦੇ ਸੂਬਾਈ ਜਰਨਲ ਸਕੱਤਰ ਨਛੱਤਰ ਸਿੰਘ ਜੈਤੋ ਦੀ ਅਗਵਾਈ ਹੇਠ ਕਿਸਾਨਾਂ ਦੀ ਇਕ ਅਹਿਮ ਮੀਟਿੰਗ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਹੋਈ ਜਿਸ ਵਿਚ ਕਿਸਾਨੀ ਮੰਗਾਂ ਨੂੰ ਲੈ ਕੇ ਕੇਂਦਰ ਦੀ ...
ਫ਼ਰੀਦਕੋਟ, 23 ਜਨਵਰੀ (ਚਰਨਜੀਤ ਸਿੰਘ ਗੋਂਦਾਰਾ)-ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਫ਼ਰੀਦਕੋਟ ਵਲੋਂ ਜ਼ਿਲ੍ਹਾ ਓਪਨ ਕਿ੍ਕਟ ਟੂਰਨਾਮੈਂਟ 26 ਜਨਵਰੀ ਤੋਂ ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਤੇ ਡਾ: ਹਰੀ ਸਿੰਘ ਸੇਵਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ...
ਸ੍ਰੀ ਮੁਕਤਸਰ ਸਾਹਿਬ, 23 ਜਨਵਰੀ (ਹਰਮਹਿੰਦਰ ਪਾਲ, ਰਣਜੀਤ ਸਿੰਘ ਢਿੱਲੋਂ)-ਮੋਟੀਵੇਟਰ ਵਰਕਰ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਕਾਨਫ਼ਰੰਸ ਕਾਲ ਰਾਹੀਂ ਕੀਤੀ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਰਾਜਬੰਸ ਸਿੰਘ ਰਾਜਾ, ਵਾਈਸ ਪ੍ਰਧਾਨ ...
ਸ੍ਰੀ ਮੁਕਤਸਰ ਸਾਹਿਬ, 23 ਜਨਵਰੀ (ਹਰਮਹਿੰਦਰ ਪਾਲ)-ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਰੰਜਿਸ਼ ਤਹਿਤ ਕੁੱਟਮਾਰ ਕਰਨ ਦੇ ਦੋਸ਼ 'ਚ ਚਾਰ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਰਾਜਵੰਤ ਸਿੰਘ ਵਾਸੀ ...
ਫ਼ਰੀਦਕੋਟ, 23 ਜਨਵਰੀ (ਸਰਬਜੀਤ ਸਿੰਘ)-ਕਪੂਰਥਲਾ ਦੇ ਇਕ ਵਿਅਕਤੀ ਵਲੋਂ ਸਥਾਨਕ ਮਾਈ ਗੋਦੜੀ ਸਾਹਿਬ ਦੇ ਵਸਨੀਕ ਇਕ ਵਿਅਕਤੀ ਨੂੰ ਲੋਨ ਦਿਵਾਉਣ ਲਈ 90,000 ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਵਲੋਂ ਪੀੜਤ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ 'ਤੇ ਕੀਤੀ ...
ਸ੍ਰੀ ਮੁਕਤਸਰ ਸਾਹਿਬ, 23 ਜਨਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰਪਾਲ)-ਚਾਈਨਾ ਡੋਰ ਦੇ ਇਸਤੇਮਾਲ ਨਾਲ ਜਾਨਵਰਾਂ, ਪੰਛੀਆਂ ਅਤੇ ਮਨੁੱਖਾਂ ਉਪਰ ਹੋਣ ਵਾਲੇ ਖਤਰਨਾਕ ਹਾਦਸਿਆਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚਾਈਨਾ ਡੋਰ ਵੇਚਣ-ਖ੍ਰੀਦਣ ਵਾਲਿਆਂ ...
ਫ਼ਰੀਦਕੋਟ, 23 ਜਨਵਰੀ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮੀਟਿੰਗ ਸਥਾਨਕ ਅਸ਼ੋਕਾ ਚੱਕਰ ਮੀਟਿੰਗ ਹਾਲ ਵਿਖੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵਧੀਕ ਡਿਪਟੀ ਕਮਿਸ਼ਨਰ ਲਖਵਿੰਦਰ ਸਿੰਘ ਰੰਧਾਵਾ, ਡਾ. ਨਿਰਮਲ ...
ਜੈਤੋ, 23 ਜਨਵਰੀ (ਗੁਰਚਰਨ ਸਿੰਘ ਗਾਬੜੀਆ)-ਪਿੰਡ ਰੋੜੀਕਪੂਰਾ ਦੇ ਕਿਸਾਨ ਆਗੂ ਧਰਮਪਾਲ ਸਿੰਘ ਰੋੜੀਕਪੂਰਾ, ਕਿਸਾਨ ਅਤੇ ਔਰਤਾਂ ਦੀ ਭਰਵੀਂ ਮੀਟਿੰਗ ਹੋਈ ਜਿਸ ਵਿਚ ਕਰੀਬ 300 ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਜਥੇਬੰਦੀ ਤੋਂ ਆਪਣੇ ਅਸਤੀਫ਼ੇ ਦੇ ਦਿੱਤੇ | ...
ਫ਼ਰੀਦਕੋਟ, 23 ਜਨਵਰੀ (ਜਸਵੰਤ ਸਿੰਘ ਪੁਰਬਾ)-ਪਿ੍ੰਸੀਪਲ ਦੀਪਕ ਚੋਪੜਾ ਦੀ ਅਗਵਾਈ ਅਧੀਨ ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਚੱਲ ਰਹੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂਨਿਟ ਵਲੋਂ ਮਹੀਨਾਵਾਰ 'ਕੰਧ ਪੱਤਿ੍ਕਾ' ਦੀ ਲੜੀ ਤਹਿਤ ਇਸ ਮਹੀਨੇ ਦੀ 'ਕੰਧ ...
ਫ਼ਰੀਦਕੋਟ, 23 ਜਨਵਰੀ (ਸਤੀਸ਼ ਬਾਗ਼ੀ)-ਕੇਂਦਰੀ ਵਿਦਿਆਲਿਆ ਛਾਉਣੀ ਫ਼ਰੀਦਕੋਟ ਦੀ ਪਿ੍ੰਸੀਪਲ ਡਾ. ਹਰਜਿੰਦਰ ਕੌਰ ਦੀ ਅਗਵਾਈ ਹੇਠ ਇਮਤਿਹਾਨਾਂ 'ਤੇ ਚਰਚਾ-2023 ਵਿਸ਼ੇ 'ਤੇ ਪੇਟਿੰਗ ਮੁਕਾਬਲੇ ਕਰਵਾਏ ਗਏ | ਜਿਸ ਦੌਰਾਨ ਬਿ੍ਗੇਡੀਅਰ ਮਨੀਸ਼ ਕੁਮਾਰ ਚੇਅਰਮੈਨ ਕੇਂਦਰੀ ...
ਫ਼ਰੀਦਕੋਟ, 23 ਜਨਵਰੀ (ਜਸਵੰਤ ਸਿੰਘ ਪੁਰਬਾ)-ਕਿ੍ਸ਼ਨਾ ਵੰਤੀ ਸੇਵਾ ਸੁਸਾਇਟੀ ਰਜਿ: ਫ਼ਰੀਦਕੋਟ ਵਲੋਂ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ ਸੁਸਾਇਟੀ ਦੇ ਪ੍ਰਧਾਨ ਪਿ੍ੰਸੀਪਲ ਸੁਰੇਸ਼ ਅਰੋੜਾ ਦੀ ਅਗਵਾਈ ਵਿਚ ਮਨਾਇਆ ਗਿਆ | ਇਸ ਮੌਕੇ ਸੁਸਾਇਟੀ ਦੇ ਸਮੂਹ ...
ਬਰਗਾੜੀ, 23 ਜਨਵਰੀ (ਸੁਖਰਾਜ ਸਿੰਘ ਗੋਂਦਾਰਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਖੜਵਾਲਾ ਦੇ ਹੁਸ਼ਿਆਰ ਤੇ ਹੋਣਹਾਰ ਵਿਦਿਆਰਥੀਆਂ ਨੂੰ ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫ਼ੇਅਰ ਸੁਸਾਇਟੀ ਵੱਲੋਂ ਸਨਮਾਨਿਤ ਕਰਨ ਲਈ ਸਕੂਲ ਕੈਂਪਸ ਵਿਖੇ ਸਮਾਗਮ ਸਕੂਲ ਮੁਖੀ ...
ਫ਼ਰੀਦਕੋਟ, 23 ਜਨਵਰੀ (ਸਤੀਸ਼ ਬਾਗ਼ੀ)-ਜ਼ਿਲ੍ਹਾ ਫ਼ਰੀਡਮ ਫ਼ਾਈਟਰਜ਼ ਉੱਤਰਾਧਿਕਾਰੀ ਸੰਸਥਾ ਦੇ ਪ੍ਰਧਾਨ ਬਲਦੇਵ ਸਿੰਘ ਅਹਿਲ ਦੀ ਅਗਵਾਈ ਹੇਠ ਅੱਜ ਸਥਾਨਕ ਸਿਟੀ ਕੋਤਵਾਲੀ ਦੇ ਨਜ਼ਦੀਕ ਆਜ਼ਾਦ ਹਿੰਦ ਫ਼ੌਜ ਦੇ ਮੁਖੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ 126ਵਾਂ ਜਨਮ ਦਿਨ ...
ਫ਼ਰੀਦਕੋਟ, 23 ਜਨਵਰੀ (ਜਸਵੰਤ ਸਿੰਘ ਪੁਰਬਾ)-ਦਸਮੇਸ਼ ਡੈਂਟਲ ਕਾਲਜ ਤਲਵੰਡੀ ਰੋਡ, ਫ਼ਰੀਦਕੋਟ ਵਿਖੇ ਵਿਭਾਗ ਵਲੋਂ ਦਸਮੇਸ਼ ਅਕੈਡਮੀ ਆਫ਼ ਕੰਨਟੀਨਿਊਇੰਗ ਡੈਂਟਲ ਐਜੂਕੇਸ਼ਨ ਦੇ ਅਧੀਨ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ, ਜਿਸ ਦਾ ਵਿਸ਼ਾ 'ਪਿ੍ੰਸੀਪਲ ਆਫ਼ ਮਾਈਨਰ ਔਰਲ ...
ਫ਼ਰੀਦਕੋਟ, 23 ਜਨਵਰੀ (ਜਸਵੰਤ ਸਿੰਘ ਪੁਰਬਾ)-ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਲੈਕਚਰਾਰ ਸੁਖਜਿੰਦਰ ਸਿੰਘ ਸੁੱਖੀ ਅਤੇ ਮੀਤ ਪ੍ਰਧਾਨ ਲੈਕਚਰਾਰ ਨਰੇਸ਼ ਸਲੂਜਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ...
ਕੋਟਕਪੂਰਾ, 23 ਜਨਵਰੀ (ਗਿੱਲ, ਮੇਘਰਾਜ)-ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਨੇ ਚੋਣਾਂ ਦੌਰਾਨ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਲੋਕਾਂ ਨੂੰ ਸਰਕਾਰੀ ਕੰਮ ਕਰਵਾਉਣ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ, ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ...
ਕੋਟਕਪੂਰਾ, 23 ਜਨਵਰੀ (ਮੋਹਰ ਸਿੰਘ ਗਿੱਲ)-ਇਤਿਹਾਸਕ ਗੁਰਦੁਆਰਾ ਜੋੜਾ ਸਾਹਿਬ ਪਿੰਡ ਨੰਗਲ ਵਿਖੇ 40 ਸ੍ਰੀ ਅਖੰਡ ਪਾਠਾਂ ਦੀ ਲੜੀ ਦੀ ਸਮਾਪਤੀ 'ਤੇ ਸੈਂਕੜੇ ਸ਼ਰਧਾਲੂ ਗੁਰੂ ਘਰ ਵਿਖੇ ਨਤਮਸਤਕ ਹੋਏ | ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ | ਮੁੱਖ ਸੇਵਾਦਾਰ ਭਾਈ ...
ਜੈਤੋ, 23 ਜਨਵਰੀ (ਗਾਬੜੀਆ)-ਖੇਡੀ ਕਲਾਸਿਕ ਵਲੋਂ ਬਾਡੀ ਬਿਲਡਿੰਗ ਅਤੇ ਪਾਵਰ ਫ਼ਿਟਨੈਸ ਮੁਕਾਬਲੇ ਵਿਚ ਮਿਸਟਰ ਫ਼ਰੀਦਕੋਟ ਅਤੇ ਮਿਸਟਰ ਪੰਜਾਬ ਦੇ ਮੁਕਾਬਲੇ ਸਥਾਨਕ ਰਾਮ ਲੀਲ੍ਹਾ ਗਰਾਊਾਡ ਵਿਖੇ ਕਰਵਾਏ ਗਏ | ਸਮਾਗਮ ਦੇ ਮੁੱਖ ਮਹਿਮਾਨ ਹਲਕਾ ਵਿਧਾਇਕ ਅਮੋਲਕ ਸਿੰਘ ਸਨ ...
ਕੋਟਕਪੂਰਾ, 23 ਜਨਵਰੀ (ਮੋਹਰ ਸਿੰਘ ਗਿੱਲ, ਮੇਘਰਾਜ)-ਸ਼ੁੱਧ ਅਤੇ ਮਿਆਰੀ ਸੰਗੀਤ ਨੂੰ ਸਮਰਪਿਤ ਸੰਸਥਾ 'ਸੁਰ ਆਂਗਣ' ਵੱਲੋਂ ਨੌਜਵਾਨਾਂ ਵਿਚ ਸੰਗੀਤ ਦੇ ਸਹੀ ਰੂਪ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ | ਇਸੇ ਕੜੀ ਤਹਿਤ ਪ੍ਰਸਿੱਧ ਇਤਿਹਾਸਕਾਰ ...
ਕੋਟਕਪੂਰਾ, 23 ਜਨਵਰੀ (ਗਿੱਲ)-ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਇਕ ਮੀਟਿੰਗ ਇੱਥੇ ਹੋਈ, ਸਮੇਂ ਸਾਥੀ ਇੰਦਰਜੀਤ ਸਿੰਘ ਨੇ ਆਪਣੇ ਸੰਬੋਧਨ 'ਚ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਪਾਰਟੀ ਦੀ ਮੈਂਬਰਸ਼ਿਪ ਵਿਚ ਹੋਰ ਵਾਧਾ ਕੀਤਾ ਜਾ ਰਿਹਾ ਹੈ | ਕਾਮਰੇਡ ਅਸ਼ਵਨੀ ...
ਕੋਟਕਪੂਰਾ, 23 ਜਨਵਰੀ (ਮੋਹਰ ਸਿੰਘ ਗਿੱਲ)-ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੇ ਗਗਨਦੀਪ ਸਿੰਘ ਵਾਸੀ ਪਿੰਡ ਕੋਟਲੀ (ਸ੍ਰੀ ਮੁਕਤਸਰ ਸਾਹਿਬ) ਵਿਖੇ ਮੁੱਖ ਮਾਰਗ 'ਤੇ ਆਵਾਜਾਈ 'ਚ ਵਿਘਨ ਪਾਉਣ 'ਤੇ ਮਾਮਲਾ ਦਰਜ ਕਰਕੇ ਟਰੈਕਟਰ ਨੂੰ ਕਬਜ਼ੇ 'ਚ ਕਰ ਲਿਆ ਹੈ | ...
ਪੰਗਜਰਾੲੀਂ ਕਲਾਂ, 23 ਜਨਵਰੀ (ਸੁਖਮੰਦਰ ਸਿੰਘ ਬਰਾੜ)-ਐਡਮਿੰਟਨ ਕੈਨੇਡਾ ਵਿਖੇ ਰਹਿ ਰਹੀ ਪੰਜਗਰਾੲੀਂ ਕਲਾਂ ਦੀ ਸਿੱਖ ਸੰਗਤ ਵਲੋਂ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ (ਮੁੱਖ ਸ਼ਾਖਾ) ਦੇ ਨਵੇਂ ਬਣ ਰਹੇ ਕਮਰਿਆਂ ਦੀ ਉਸਾਰੀ ਲਈ 1 ਲੱਖ 50 ਹਜ਼ਾਰ ਰੁਪਏ ਭੇਟ ਕੀਤੇ ਗਏ | ਇਹ ...
ਜੈਤੋ, 23 ਜਨਵਰੀ (ਗੁਰਚਰਨ ਸਿੰਘ ਗਾਬੜੀਆ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਜਰਨਲ ਸਕੱਤਰ ਗੁਰਜੀਤ ਸਿੰਘ ਅਜਿੱਤ ਗਿੱਲ ਦੀ ਅਗਵਾਈ ਹੇਠ ਕਿਸਾਨਾਂ ਦੀ ਮੀਟਿੰਗ ਸਥਾਨਕ ਨਹਿਰੂ ਪਾਰਕ ਵਿਖੇ ਹੋਈ ਜਿਸ ਵਿਚ ਫ਼ੈਸਲਾ ਲਿਆ ਗਿਆ ਕਿ 26 ਜਨਵਰੀ ਨੂੰ ਹਰਿਆਣਾ ਦੇ ...
ਬਰਗਾੜੀ, 23 ਜਨਵਰੀ (ਸੁਖਰਾਜ ਸਿੰਘ ਗੋਂਦਾਰਾ)-ਦਸਮੇਸ਼ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਵਿਖੇ ਮੁੱਖ ਪ੍ਰਬੰਧਕ ਅਸ਼ੋਕ ਸ਼ਰਮਾ ਅਤੇ ਪਿ੍ੰਸੀਪਲ ਪ੍ਰਤੀਬਾਲਾ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਇੰਸ ਅਧਿਆਪਕਾ ਵੀਰਪਾਲ ਕੌਰ ਅਤੇ ਅਮਨਦੀਪ ਕੌਰ ਦੀ ...
ਫ਼ਰੀਦਕੋਟ, 23 ਜਨਵਰੀ (ਜਸਵੰਤ ਸਿੰਘ ਪੁਰਬਾ)-ਦਿੱਲੀ ਇੰਟਰਨੈਸ਼ਨਲ ਸਕੂਲ ਦੀ ਨਾਜ਼ੀਆ ਪ੍ਰਵੀਨ ਨੇ ਪੂਰੇ ਜ਼ਿਲ੍ਹੇ ਵਿਚ ਆਪਣੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ, ਅੱਜ ਸੀ.ਬੀ.ਐਸ.ਈ. ਵਲੋਂ ਕਰਵਾਏ ਗਏ ਪੇਂਟਿੰਗ ਮੁਕਾਬਲੇ ਵਿਚ ਉਸ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ | ਇਹ ...
ਫ਼ਰੀਦਕੋਟ, 23 ਜਨਵਰੀ (ਸਤੀਸ਼ ਬਾਗ਼ੀ)-ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਖ਼ਾਲਸਾ ਦੀਵਾਨ ਮਾਲ ਰੋਡ, ਫ਼ਰੀਦਕੋਟ ਵਿਖੇ 27 ਜਨਵਰੀ ਦਿਨ ਸ਼ੁੱਕਰਵਾਰ ਅਤੇ 28 ਜਨਵਰੀ ਸ਼ਨੀਵਾਰ ਨੂੰ ਸ਼ਾਮ 6:30 ਤੋਂ ਰਾਤ 9 ਵਜੇ ਤੱਕ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX