ਜ਼ੀਰਾ, 23 ਜਨਵਰੀ (ਪ੍ਰਤਾਪ ਸਿੰਘ ਹੀਰਾ) - ਜ਼ੀਰਾ ਨੇੜਲੇ ਪਿੰਡ ਮਨਸੂਰਵਾਲ ਕਲਾਂ ਵਿਖੇ ਸਥਿਤ ਮਾਲਬਰੋਜ਼ ਸ਼ਰਾਬ ਫ਼ੈਕਟਰੀ ਨੂੰ ਬੰਦ ਕਰਾਉਣ ਨੂੰ ਲੈ ਕੇ ਕਿਸਾਨਾਂ ਵਲੋਂ ਧਰਨਾ ਦਿੱਤਾ ਜਾ ਰਿਹਾ ਹੈ, ਜਿਸ ਦੇ ਚਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ 18 ਜਨਵਰੀ ਨੂੰ ਬੜੇ ਜੋਸ਼ੋ ਖਰੋਸ਼ ਨਾਲ ਫ਼ੈਕਟਰੀ ਨੂੰ ਬੰਦ ਕਰਾਉਣ ਦਾ ਐਲਾਨ ਕੀਤਾ ਸੀ ਪਰ ਐਲਾਨ ਕਰਨ ਤੋਂ 6 ਦਿਨ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਵਲੋਂ ਫ਼ੈਕਟਰੀ ਨੂੰ ਬੰਦ ਕਰਨ ਸੰਬੰਧੀ ਕੋਈ ਨੋਟੀਫ਼ਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਅਤੇ ਨੋਟੀਫ਼ਿਕੇਸ਼ਨ ਜਾਰੀ ਨਾ ਕਰਨ ਕਰ ਕੇ ਸਾਂਝਾ ਮੋਰਚਾ ਦੇ ਆਗੂ ਅਤੇ ਇਲਾਕੇ ਦੇ ਕਿਸਾਨ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ | ਮੋਰਚਾ ਕਮੇਟੀ ਦੇ ਪ੍ਰਮੁੱਖ ਆਗੂ ਗੁਰਮੇਲ ਸਿੰਘ ਸਰਪੰਚ, ਫ਼ਤਹਿ ਸਿੰਘ ਢਿੱਲੋਂ ਰਟੌਲ ਰੋਹੀ, ਗੁਰਜੰਟ ਸਿੰਘ ਰਟੌਲ, ਜਗਤਾਰ ਸਿੰਘ ਲੌਗੋਦੇਵਾ, ਰੋਮਨ ਬਰਾੜ ਮਹੀਆਂ ਵਾਲਾ, ਹਰਪ੍ਰੀਤ ਸਿੰਘ ਲੌਗੋਂਦੇਵਾ, ਪਰਮਜੀਤ ਕੌਰ ਮੁੱਦਕੀ ਨੇ ਕਿਹਾ ਕਿ ਲੱਗਦਾ ਹੈ ਕਿ ਇਹ ਐਲਾਨ ਵੀ ਸਿਰਫ ਐਲਾਨ ਹੀ ਰਹਿ ਜਾਣਾ ਹੈ | ਉਨ੍ਹਾਂ ਕਿਹਾ ਕਿ ਜਦੋਂ ਅਫ਼ਸਰਸ਼ਾਹੀ ਨਾਲ ਸਾਰੇ ਕਾਨੂੰਨੀ ਨੁਕਤਿਆਂ ਨੂੰ ਜਾਣ ਕੇ ਐਲਾਨ ਕੀਤਾ ਹੈ ਫਿਰ ਫ਼ੈਕਟਰੀ ਨੂੰ ਬੰਦ ਕਰਵਾਉਣ ਸੰਬੰਧੀ ਨੋਟੀਫ਼ਿਕੇਸ਼ਨ ਜਾਰੀ ਕਰਨ 'ਚ ਕੀ ਦਿੱਕਤ ਹੈ | ਆਗੂਆਂ ਨੇ ਅੱਗੇ ਕਿਹਾ ਕਿ ਇਲਾਕੇ ਦੇ ਕਿਸਾਨ ਹੁਣ ਓਨੀ ਦੇਰ ਤੱਕ ਆਪਣਾ ਧਰਨਾ ਵਾਪਸ ਨਹੀਂ ਲੈਣਗੇ, ਜਿੰਨੀ ਦੇਰ ਤੱਕ ਮਾਲਬਰੋਜ਼ ਸ਼ਰਾਬ ਫ਼ੈਕਟਰੀ ਦੇ ਤਿੰਨੇ ਯੂਨਿਟ ਬੰਦ ਕਰਨ ਸੰਬੰਧੀ ਨੋਟੀਫ਼ਿਕੇਸ਼ਨ ਜਾਰੀ ਨਹੀਂ ਹੁੰਦਾ | ਇਸ ਮੌਕੇ ਕਿਸਾਨ ਆਗੂ ਬਲਦੇਵ ਸਿੰਘ ਜ਼ੀਰਾ, ਜੁਗਰਾਜ ਸਿੰਘ ਫੇਰੋ ਕੇ ਜ਼ਿਲ੍ਹਾ ਪ੍ਰਧਾਨ, ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ, ਕਿਰਨਪਾਲ ਸਿੰਘ ਸੋਢੀ, ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ, ਸੁਖਦੇਵ ਸਿੰਘ ਸਨ੍ਹੇਰ, ਬਲਦੇਵ ਸਿੰਘ ਫੇਰੋ ਕੇ, ਪ੍ਰਨੀਤ ਸਿੰਘ ਭੜਾਣਾ, ਕੁਲਦੀਪ ਸਿੰਘ ਸਨ੍ਹੇਰ, ਹਰਿੰਦਰ ਸਿੰਘ ਸਾਧੂ ਵਾਲਾ, ਸੰਦੀਪ ਸਿੰਘ ਰਟੌਲ, ਸਾਹਿੱਤਕਾਰ ਗੁਰਚਰਨ ਸਿੰਘ ਨੂਰਪੁਰ, ਗੁਰਦੀਪ ਸਿੰਘ, ਕੁਲਵਿੰਦਰ ਸਿੰਘ ਰਟੌਲ ਰੋਹੀ, ਸ਼ਮਸ਼ੇਰ ਸਿੰਘ ਮਨਸੂਰਵਾਲ ਆਦਿ ਹਾਜ਼ਰ ਸਨ |
ਫ਼ਿਰੋਜ਼ਪੁਰ, 23 ਜਨਵਰੀ (ਤਪਿੰਦਰ ਸਿੰਘ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫ਼ਿਰੋਜ਼ਪੁਰ ਦੀ 13 ਪੰਜਾਬ ਐਨ.ਸੀ.ਸੀ. ਬਟਾਲੀਅਨ ਦੇ ਕੈਡਿਟ ਜਗਰੂਪ ਸਿੰਘ ਪੁੱਤਰ ਰਮੇਸ਼ ਵਾਸੀ ਪਿੰਡ ਝੋਕ ਟਹਿਲ ਸਿੰਘ ਦੀ 26 ਜਨਵਰੀ ਨੂੰ ਦਿੱਲੀ ਵਿਖੇ ਹੋਣ ਵਾਲੀ ਗਣਤੰਤਰ ਦਿਵਸ ਦੀ ...
ਸੰਗਰੂਰ, 23 ਜਨਵਰੀ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)- ਵਿਮੁਕਤ ਕਬੀਲਿਆਂ ਅਤੇ ਬਾਜ਼ੀਗਰ ਭਾਈਚਾਰੇ ਦਾ 2 ਪ੍ਰਤੀਸ਼ਤ ਕੋਟਾ ਬਹਾਲ ਕਰਨ ਅਤੇ ਝਾੜ ਫੂਸ ਦੇ ਰੱਦ ਕੀਤੇ ਟੈਂਡਰਾਂ ਦਾ ਨੋਟੀਫਿਕੇਸ਼ਨ ਜਾਰੀ ਕਰਵਾਉਣ ਦੀ ਮੰਗ ਨੰੂ ਲੈ ਕੇ ਅੱਜ ਬਾਜ਼ੀਗਰ ਵਣਜਾਰਾ ਸਮਾਜ ...
ਬੇਗੋਵਾਲ, 23 ਜਨਵਰੀ (ਸੁਖਜਿੰਦਰ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਲਈ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਪੋ੍ਰਡਕਸ਼ਨ ...
ਅੰਮਿ੍ਤਸਰ, 23 ਜਨਵਰੀ (ਸੁਰਿੰਦਰ ਕੋਛੜ)- ਪੰਜਾਬ 'ਚ ਮੌਜੂਦਾ ਸਮੇਂ ਇਕ ਅਜੀਬ ਅਤੇ ਹਾਸੋਹੀਣੀ ਸਥਿਤੀ ਬਣੀ ਹੋਈ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨਿਵੇਸ਼ ਲਿਆਉਣ ਲਈ ਹੈਦਰਾਬਾਦ, ਚੇਨਈ, ਮੁੰਬਈ ਆਦਿ ਦੱਖਣੀ ਰਾਜਾਂ ਦਾ ਦੌਰਾ ਕਰ ਰਹੇ ਹਨ ਅਤੇ ਪੰਜਾਬ ਦੇ ਉਦਯੋਗਪਤੀ ਅਤੇ ...
ਅਜਨਾਲਾ, 23 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਪੂੰਗਾ ਵਿਖੇ ਅੱਜ ਦੁਪਹਿਰ ਸਮੇਂ ਐਸ. ਟੀ. ਐਫ. ਬਾਰਡਰ ਰੇਂਜ ਦੀ ਟੀਮ 'ਤੇ ਗੋਲੀਆਂ ਚਲਾ ਕੇ ਭੱਜ ਰਹੇ ਕਾਂਗਰਸੀ ਸਰਪੰਚ ਦੇ ਪੁੱਤਰ ਨੂੰ ਐਸ. ਟੀ. ਐਫ. ਵਲੋਂ ਕਰੋੜਾਂ ਰੁਪਏ ਦੀ ਹੈਰੋਇਨ ...
ਲਹਿਰਾਗਾਗਾ, 23 ਜਨਵਰੀ (ਅਸ਼ੋਕ ਗਰਗ)- ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ-ਯੋਜਨਾ ਤਹਿਤ ਵਿਧਾਨ ਸਭਾ ਹਲਕਾ ਲਹਿਰਾਗਾਗਾ ਅਤੇ ਦਿੜ੍ਹਬਾ ਦੇ ਗਰੀਬ ਲੋਕਾਂ ਨੂੰ ਮੁਫ਼ਤ ਵੰਡੀ ਜਾਣ ਵਾਲੀ 500 ਕੁਇੰਟਲ ਤੋਂ ਵੱਧ ਕਣਕ ਫੂਡ ਅਤੇ ਸਪਲਾਈ ਵਿਭਾਗ ਦੀਆਂ ਕਥਿਤ ਗਲਤ ਨੀਤੀਆਂ ...
ਚੰਡੀਗੜ੍ਹ, 23 ਜਨਵਰੀ (ਅਜੀਤ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਦੇ ਜਥੇਬੰਦਕ ਅੰਦਰ ਅਹਿਮ ਨਿਯੁਕਤੀਆਂ ਕਰਦੇ ਹੋਏ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਹਨ | ਅੱਜ ਜਾਰੀ ਸੂਚੀ ਅਨੁਸਾਰ ...
ਗੁਰਦਾਸਪੁਰ, 23 ਜਨਵਰੀ (ਆਰਿਫ਼)- ਬੀਤੇ ਦਿਨੀਂ ਕੁਝ ਵਿਅਕਤੀਆਂ ਵਲੋਂ ਗੁਰਦਾਸਪੁਰ ਦੇ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ 'ਤੇ ਆਮਦਨ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਲਗਾਉਂਦੇ ਵਿਜੀਲੈਂਸ ਨੰੂ ਇਸ ਦੀ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ...
ਚੱਬਾ, 23 ਜਨਵਰੀ (ਜੱਸਾ ਅਨਜਾਣ)-ਅੰਮਿ੍ਤਸਰ ਦੇ ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਚਾਟੀਵਿੰਡ ਵਿਖੇ ਅੱਜ ਸਵੇਰੇ ਸਮਾਂ ਸੱਤ ਵਜੇ ਕਰੀਬ ਇਕ ਹੋਰ ਨੌਜਵਾਨ ਦੀ ਨਸ਼ੇ ਦੀ ਵੱਧ ਮਾਤਰਾ ਨਾਲ ਮੌਤ ਹੋ ਗਈ | ਮਿ੍ਤਕ ਦੀ ਮਾਤਾ ਰਾਜਬੀਰ ਕੌਰ ਰੱਜੀ ਨੇ ਦੱਸਿਆ ਕਿ ...
ਲੁਧਿਆਣਾ, 23 ਜਨਵਰੀ (ਪੁਨੀਤ ਬਾਵਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਤੇ ਅਰਥਸ਼ਾਸ਼ਤਰੀਆਂ ਵਲੋਂ ਇਕ ਅਧਿਐਨ ਕੀਤਾ ਗਿਆ ਹੈ ਜਿਸ ਦੇ ਤਹਿਤ ਜਲਵਾਯੂ ਪਰਿਵਰਤਨ ਕਰਕੇ ਪੰਜਾਬ ਅੰਦਰ 2050 ਤੱਕ ਮੱਕੀ ਤੇ ਕਪਾਹ ਦੀ ਪੈਦਾਵਾਰ ਵਿਚ 11 ਤੋਂ 13 ਫ਼ੀਸਦੀ ਦੀ ਕਮੀ ...
ਐੱਸ. ਏ. ਐੱਸ. ਨਗਰ, 23 ਜਨਵਰੀ (ਕੇ. ਐੱਸ. ਰਾਣਾ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਗ਼ਲਤ ਅਤੇ ਲੋਕ ਵਿਰੋਧੀ ਨੀਤੀਆਂ ਕਾਰਨ ਸਰਕਾਰ ਅਤੇ ...
ਅੰਮਿ੍ਤਸਰ, 23 ਜਨਵਰੀ (ਜਸਵੰਤ ਸਿੰਘ ਜੱਸ)-ਸ਼ੋ੍ਰਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਦੀ ਦੂਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਤਿੰਨ ਦਿਨਾ ਗੁਰਮਤਿ ਸਮਾਗਮ 27 ਤੋਂ 29 ਜਨਵਰੀ ਦੌਰਾਨ ...
ਅੰਮਿ੍ਤਸਰ, 23 ਜਨਵਰੀ (ਸਟਾਫ ਰਿਪੋਰਟਰ)-ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਵਲੋਂ ਲੋਕ ਲਹਿਰ ਸਿਰਜਣ ਦੇ ਮੱਦੇਨਜ਼ਰ ਸ਼ੁਰੂ ਕੀਤੀ ਗਈ ਦਸਤਖ਼ਤੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਹੁਣ ਪ੍ਰਚਾਰਕ ਜਥਿਆਂ ਰਾਹੀਂ ਇਸ ਨੂੰ ਪਿੰਡ ਪੱਧਰ ਤੱਕ ਲਿਜਾਇਆ ਜਾ ...
ਸਮਾਣਾ, 23 ਜਨਵਰੀ (ਸਾਹਿਬ ਸਿੰਘ)-ਸਮਾਣਾ ਤੋਂ ਕਰੀਬ 10 ਕਿੱਲੋਮੀਟਰ ਦੂਰ ਪਿੰਡ ਜੌੜਾਮਾਜਰਾ ਨੇੜਿਓਾ ਲੰਘਦੀ ਭਾਖੜਾ ਨਹਿਰ 'ਚੋਂ ਬੀਤੀ 16 ਜਨਵਰੀ ਤੋਂ ਲਾਪਤਾ ਪਿੰਡ ਕਲਬੁਰਛਾਂ ਦੇ ਵਸਨੀਕ ਨੌਜਵਾਨ ਦੀ ਮੋਟਰਸਾਈਕਲ ਨਾਲ ਬੰਨ੍ਹੀ ਲਾਸ਼ ਮਿਲਣ 'ਤੇ ਸਹਿਮ ਦਾ ਮਾਹੌਲ ਬਣ ...
ਜੰਡਿਆਲਾ ਮੰਜਕੀ, 23 ਜਨਵਰੀ (ਸੁਰਜੀਤ ਸਿੰਘ ਜੰਡਿਆਲਾ)- 1982 ਦੇ ਧਰਮ ਯੁੱਧ ਮੋਰਚੇ ਦੇ ਸ਼ਹੀਦ ਸਵ.ਸੋਹਣ ਸਿੰਘ ਭੁੱਲਰ ਦੀ ਸੁਪਤਨੀ ਅਤੇ ਸਾਬਕਾ ਅਕਾਲੀ ਵਿਧਾਇਕ ਸਵ: ਗੁਰਦੀਪ ਸਿੰਘ ਭੁੱਲਰ ਦੇ ਮਾਤਾ ਸ੍ਰੀਮਤੀ ਹਰਬੰਸ ਕÏਰ ਭੁੱਲਰ ਜੋ ਕਿ ਆਪਣੇ ਜੱਦੀ ਪਿੰਡ ਭੁੱਲਰ ...
ਜਲੰਧਰ, 23 ਜਨਵਰੀ (ਐੱਮ. ਐੱਸ. ਲੋਹੀਆ) - ਆਧੁਨਿਕ ਤਕਨੀਕ 'ਬੇਸਲ ਇੰਪਲਾਂਟ' ਜ਼ਰੀਏ ਤਿੰਨ ਦਿਨਾਂ 'ਚ ਪੱਕੇ ਦੰਦ ਲਗਾਏ ਜਾ ਸਕਦੇ ਹਨ, ਇਹ ਜਾਣਕਾਰੀ ਸਥਾਨਕ ਨਿਊ ਜਵਾਹਰ ਨਗਰ ਵਿਖੇ ਹਰਪ੍ਰੀਤ ਅੱਖਾਂ ਤੇ ਦੰਦਾਂ ਦੇ ਕੇਂਦਰ 'ਚ 23 ਜਨਵਰੀ ਤੋਂ 28 ਜਨਵਰੀ ਤੱਕ ਰੋਜ਼ਾਨਾ ਸਵੇਰੇ 9 ...
ਐੱਸ. ਏ. ਐੱਸ. ਨਗਰ, 23 ਜਨਵਰੀ (ਕੇ. ਐੱਸ. ਰਾਣਾ)- ਭਾਈ ਜਸਬੀਰ ਸਿੰਘ ਖ਼ਾਲਸਾ ਖੰਨੇ ਵਾਲੇ ਅਤੇ ਭਾਈ ਦਵਿੰਦਰ ਸਿੰਘ ਖ਼ਾਲਸਾ ਦੀ ਰਹਿਨੁਮਾਈ ਹੇਠ ਸੋਹਾਣਾ ਹਸਪਤਾਲ ਵਲੋਂ ਆਟੋਮੇਟਿਡ ਰੋਬੋਟ ਨਾਲ ਗੋਡਿਆਂ ਅਤੇ ਜੋੜਾਂ ਨੂੰ ਬਦਲਾਉਣ ਦੀ ਤਕਨੀਕ ਅਤੇ 14 ਅਤਿ-ਆਧੁਨਿਕ ...
ਬਠਿੰਡਾ, 23 ਜਨਵਰੀ (ਸੱਤਪਾਲ ਸਿੰਘ ਸਿਵੀਆਂ)-ਪਿਛਲੀ ਵਾਰ ਵਾਂਗ ਇਸ ਵਾਰ ਵੀ ਮਾਲਵਾ ਦੇ 7 ਜ਼ਿਲਿ੍ਹਆਂ 'ਚ 'ਗੁਲਾਬੀ ਸੁੰਡੀ' ਅਤੇ 'ਚਿੱਟੀ ਮੱਖੀ' (ਤੇਲੇ) ਨਾਲ ਨੁਕਸਾਨੀ ਗਈ ਨਰਮੇ ਦੀ ਫ਼ਸਲ ਦਾ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ ਸੂਬੇ ਦੀ 'ਆਪ' ਸਰਕਾਰ ਵਲੋਂ ਅਜੇ ਤੱਕ ...
ਜਲੰਧਰ, 23 ਜਨਵਰੀ (ਜਸਪਾਲ ਸਿੰਘ)-ਸਾਬਕਾ ਕੇਂਦਰੀ ਮੰਤਰੀ ਅਤੇ ਲੋਕ ਭਲਾਈ ਪਾਰਟੀ ਦੇ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਨੇ ਵਿਦੇਸ਼ ਭੇਜਣ ਦੇ ਨਾਂ ਹੇਠ ਟਰੈਵਲ ਏਜੰਟਾਂ ਵਲੋਂ ਪੰਜਾਬੀਆਂ ਨਾਲ ਕੀਤੀ ਜਾ ਰਹੀ ਠੱਗੀ ਦਾ ਮਾਮਲਾ ਉਠਾਉਂਦੇ ਹੋਏ ਸਰਕਾਰ ਕੋਲੋਂ ਮੰਗ ...
ਚੰਡੀਗੜ੍ਹ, 23 ਜਨਵਰੀ (ਅਜੀਤ ਬਿਊਰੋ)- ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਦੇ ਦੋ ਵਿਧਾਇਕਾਂ, ਸ. ਸੁਖਬਿੰਦਰ ਸਿੰਘ ਸਰਕਾਰੀਆ ਅਤੇ ਸੁਖਪਾਲ ਸਿੰਘ ਖਹਿਰਾ ਨਾਲ ਅੱਜ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ...
ਪਟਿਆਲਾ, 23 ਜਨਵਰੀ (ਮਨਦੀਪ ਸਿੰਘ ਖਰੌੜ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਸਾਬਕਾ ਵਿਧਾਇਕ ਤੇ ਕਾਂਗਰਸ ਦੇ ਜਨਰਲ ਸਕੱਤਰ ਹਰਦਿਆਲ ਸਿੰਘ ਕੰਬੋਜ ਨੂੰ ਜ਼ਮਾਨਤ ਮਨਜ਼ੂਰ ਕਰਦਿਆਂ ਉਨ੍ਹਾਂ ਦੀ ਗਿ੍ਫ਼ਤਾਰੀ 'ਤੇ ਰੋਕ ਲੱਗਾ ਦਿੱਤੀ ਹੈ | ਕੁੱਝ ਸਮਾਂ ਪਹਿਲਾਂ ...
ਚੰਡੀਗੜ੍ਹ, 23 ਜਨਵਰੀ (ਅਜੀਤ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਦੱਸਣ ਕਿ ਉਨ੍ਹਾਂ ਦੀ ਸਰਕਾਰ ਨੂੰ ਸੂਬੇ 'ਚ 10 ਕਰੋੜ ਰੁਪਏ ਖਰਚ ਕੇ ਬਣਾਏ ਮੁਹੱਲਾ ਕਲੀਨਿਕਾਂ ਦੀ ਇਸ਼ਤਿਹਾਰਬਾਜ਼ੀ 'ਤੇ 30 ਕਰੋੜ ਰੁਪਏ ਖਰਚਣ ਦੀ ਲੋੜ ...
ਚੰਡੀਗੜ੍ਹ, 23 ਜਨਵਰੀ (ਵਿਕਰਮਜੀਤ ਸਿੰਘ ਮਾਨ)- ਜਬਰ ਜਨਾਹ ਅਤੇ ਬੱਚਿਆਂ ਨਾਲ ਅਪਰਾਧਕ ਮਾਮਲਿਆਂ ਪੋਕਸੋ (ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਆਫੈਂਸ ਐਕਟ) ਨਾਲ ਸੰਬੰਧਿਤ ਮਾਮਲਿਆਂ ਦੀ ਜਾਂਚ ਮਾਮਲੇ 'ਚ ਪੰਜਾਬ ਦੀ ਕਾਰਗੁਜ਼ਾਰੀ ਹੋਰਨਾਂ ਰਾਜਾਂ ਨਾਲੋਂ ਬਹੁਤ ...
ਚੰਡੀਗੜ੍ਹ, 23 ਜਨਵਰੀ (ਅਜੀਤ ਬਿਊਰੋ)- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਚੱਲ ਰਹੀ ਉਥਲ-ਪੁਥਲ 'ਤੇ ਡੂੰਘੀ ਚਿੰਤਾ ਪ੍ਰਗਟਾਈ ਹੈ, ਜਿੱਥੇ ਸਿਆਸੀ ਕਾਰਜਕਾਰਨੀ ਅਤੇ ਅਫ਼ਸਰਸ਼ਾਹੀ ਖੁੱਲ੍ਹੇਆਮ ਆਪਸ 'ਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX